Vinesh Phogat News - Sach Kahoon Punjabi
Vinesh Phogat: ਵਿਨੇਸ਼ ਫੋਗਾਟ ਦੀ 20 ਮਹੀਨਿਆਂ ਬਾਅਦ ਰੈਸਲਿੰਗ ’ਚ ਵਾਪਸੀ, ਗੋਂਡਾ ਰੈਂਕਿੰਗ ਟੂਰਨਾਮੈਂਟ ਲਈ ਰਜਿਸਟਰਡ
Vinesh Phogat: ਸਪੋਰਟਸ ਡੈਸਕ। ਵਿਨੇਸ਼ ਫੋਗਾਟ 20 ਮਹੀਨਿਆਂ ਬਾਅਦ ਕਿਸੇ ਕੁਸ਼ਤੀ ਟੂਰਨਾਮੈਂਟ ’ਚ ਹਿੱਸਾ ਲੈਣਗੇ। ਉਨ੍ਹਾਂ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਨੈਸ਼ਨਲ ਓਪਨ ਰੈਂਕਿੰਗ ਟੂਰਨਾਮੈਂਟ ਲਈ ਰਜਿਸਟ੍ਰੇਸ਼ਨ ਕੀਤੀ। ਵਿਨੇਸ਼ ਨੇ ਟਵਿੱਟਰ ’ਤੇ ਇੱਕ ਪੋਸਟ ’ਚ ਇਸ ਦੀ ਜਾਣਕਾਰੀ ਸਾਂਝੀ ਕੀਤੀ। ਵਿਨੇਸ਼ ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐਫਆਈ) ਉਸ ਨੂੰ ਟੂਰਨਾਮੈਂਟ ’ਚ ਹਿੱਸਾ ਲੈਣ ਤੋਂ ਰੋਕ ਰਹੀ ਹੈ। ਵਿਨੇਸ਼ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਮੇਰੀ ਰਜਿਸਟ੍ਰੇਸ਼ਨ ਅੱਜ ਸਵੇਰੇ ਪੂਰੀ ਹੋ ਗਈ। ਮੈਂ ਭਲਕੇ ਰਜਿਸਟਰ ਨਹੀਂ ਕਰ ਸਕੀ ਕਿਉਂਕਿ ਲਿੰਕ ਡਾਊਨ ਸੀ। ਸਾਰਿਆਂ ਦੇ ਸਮਰਥਨ ਲਈ ਧੰਨਵਾਦ।’
Read Also : ਮਹਿਲਾ ਵਿਸ਼ਵ ਕੱਪ ਲਈ ਇੰਗਲੈਂਡ ਟੀਮ ਦਾ ਐਲਾਨ
ਰਜਿਸਟ੍ਰੇਸ਼ਨ ’ਚ ਦੇਰੀ ਨਾਲ ਡਬਲਯੂਐਫਆਈ ਨੇ ਦਿੱਤੀ ਸਫਾਈ
ਵਿਨੇਸ਼ ਦੀ ਰਜਿਸਟ੍ਰੇਸ਼ਨ ’ਚ ਦੇਰੀ ਦੇ ਸੰਬੰਧ ’ਚ, ਡਬਲਯੂਐਫਆਈ ਨੇ ਕਿਹਾ ਕਿ ਪੋਰਟਲ ’ਚ ਇੱਕ ਤਕਨੀਕੀ ਸਮੱਸਿਆ ਸੀ। ਇਸ ਨਾਲ ਨਾ ਸਿਰਫ਼ ਵਿਨੇਸ਼ ਸਗੋਂ ਕਈ ਹੋਰ ਪਹਿਲਵਾਨਾਂ ਦੀ ਰਜਿਸਟ੍ਰੇਸ਼ਨ ਰੋਕੀ ਗਈ। ਲਿੰਕ ਦੁਬਾਰਾ ਖੁੱਲ੍ਹਣ ’ਤੇ ਐਂਟਰੀ ਬਾਅਦ ’ਚ ਜਮ੍ਹਾਂ ਕਰਵਾਈ ਗਈ। ਫੈਡਰੇਸ਼ਨ ਨੇ ਕਿਹਾ ਕਿ ਵਿਨੇਸ਼ ਦੀ ਰਜਿਸਟ੍ਰੇਸ਼ਨ ਸੋਮਵਾਰ ਰਾਤ 10:29 ਵਜੇ ਪੂਰੀ ਹੋ ਗਈ ਸੀ, ਜਦੋਂ ਕਿ ਵਿਨੇਸ਼ ਨੇ ਮੰਗਲਵਾਰ ਸਵੇਰੇ ਆਪਣੀ ਪੋਸਟ ’ਚ ਇਸਦਾ ਜ਼ਿਕਰ ਕੀਤਾ।
Vinesh Phogat: ਵਿਨੇਸ਼ ਫੋਗਾਟ ਦੀ 20 ਮਹੀਨਿਆਂ ਬਾਅਦ ਰੈਸਲਿੰਗ ’ਚ ਵਾਪਸੀ, ਗੋਂਡਾ ਰੈਂਕਿੰਗ ਟੂਰਨਾਮੈਂਟ ਲਈ ਰਜਿਸਟਰਡ
ਪੈਰਿਸ ਓਲੰਪਿਕ ਤੋਂ ਬਾਅਦ ਲਿਆ ਸੀ ਸੰਨਿਆਸ | Vinesh Phogat
ਵਿਨੇਸ਼ ਨੇ 2024 ਪੈਰਿਸ ਓਲੰਪਿਕ ’ਚ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਸ਼੍ਰੇਣੀ ’ਚ ’ਚ ਹਿੱਸਾ ਲਿਆ। ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਫਾਈਨਲ ’ਚ ਪਹੁੰਚੀ, ਪਰ ਮੁਕਾਬਲੇ ਤੋਂ ਪਹਿਲਾਂ ਉਸਦਾ ਭਾਰ ਲਗਭਗ 100 ਗ੍ਰਾਮ ਜ਼ਿਆਦਾ ਪਾਇਆ ਗਿਆ। ਨਤੀਜੇ ਵਜੋਂ, ਉਸ ਨੂੰ ਓਲੰਪਿਕ ਨਿਯਮਾਂ ਤਹਿਤ ਟੂਰਨਾਮੈਂਟ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ। ਇਸ ਤੋਂ ਨਿਰਾਸ਼ ਹੋ ਕੇ, ਵਿਨੇਸ਼ ਨੇ 8 ਅਗਸਤ ਨੂੰ ਆਪਣੀ ਸੰਨਿਆਸ ਦਾ ਐਲਾਨ ਕੀਤਾ। ਹਾਲਾਂਕਿ, ਉਸਨੇ ਦਸੰਬਰ 2024 ’ਚ ਆਪਣੀ ਸੰਨਿਆਸ ਵਾਪਸ ਲੈ ਲਈ ਸੀ।
ਪੈਰਿਸ ਤੋਂ ਭਾਰਤ ਪਹੁੰਚੀ ਰੈਸਲਰ ਵਿਨੇਸ਼ ਫੋਗਾਟ | Vinesh Phogat
ਵਤਨ ਵਾਪਸੀ ‘ਤੇ ਭਾਵੁਕ ਹੋਈ ‘ਦੰਗਲ ਗਰਲ’
ਨਵੀਂ ਦਿੱਲੀ (ਏਜੰਸੀ)। Vinesh Phogat: ਪੈਰਿਸ ਓਲੰਪਿਕ ’ਚ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਬਾਅਦ ਭਾਰਤੀ ਰੈਸਲਰ ਵਿਨੇਸ਼ ਫੋਗਾਟ ਦੀ ਅੱਜ ਵਤਨ ਵਾਪਸੀ ਹੋ ਗਈ ਹੈ। ਉਹ ਦਿੱਲੀ ਏਅਰਪੋਰਟ ਤੋਂ ਕਰੀਬ 11 ਵਜੇ ਬਾਹਰ ਆਈ। ਇਸ ਦੌਰਾਨ ਉਹ ਆਪਣੀ ਸਾਥੀ ਰੈਸਲਰ ਸਾਕਸ਼ੀ ਮਲਿਕ ਦੇ ਗਲੇ ਲੱਗ ਰੋਣ ਲੱਗ ਗਈ। ਉਨ੍ਹਾਂ ਦੇ ਸੁਆਗਤ ’ਚ ਪਹੁੰਚੇ ਲੋਕ ਢੋਲ-ਨਗਾੜਿਆਂ ’ਤੇ ਨੱਚ ਰਹੇ ਹਨ। ਦਿੱਲੀ ਹਵਾਈ ਅੱਡੇ ਤੋਂ ਬਾਹਰ ਨਿਕਲੇ ਸਮੇਂ ਵਿਨੇਸ਼ ਨੇ ਕਿਹਾ, ‘ਪੂਰੇ ਦੇਸ਼ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ, ਮੈਂ ਬਹੁਤ ਭਾਗਸ਼ਾਲੀ ਹਾਂ’।
Read This : Vinesh Phogat News: ਵਿਨੇਸ਼ ਫੋਗਾਟ ਦੀ ਅਪੀਲ ਹੋਈ ਖਾਰਜ਼, ਚਾਂਦੀ ਦੇ ਤਗਮੇ ਦੀ ਆਖਿਰੀ ਉਮੀਦ ਟੁੱਟੀ
ਦਿੱਲੀ ਹਵਾਈ ਅੱਡੇ ਤੋਂ ਵਿਨੇਸ਼ ਦੇ ਜੱਦੀ ਪਿੰਡ ਬਲਾਲੀ (ਚਰਖੀ ਦਾਦਰੀ ਜ਼ਿਲ੍ਹਾ) ਤੱਕ ਕਰੀਬ 125 ਕਿਲੋਮੀਟਰ ਦੇ ਰਸਤੇ ’ਚ ਉਨ੍ਹਾਂ ਦਾ ਜਗ੍ਹਾ-ਜਗ੍ਹਾ ’ਤੇ ਸੁਆਗਤ ਕੀਤਾ ਜਾਵੇਗਾ। ਪਿੰਡ ਦੇ ਖੇਡ ਸਟੇਡੀਅਮ ’ਚ ਸ਼ਾਨਦਾਰ ਪ੍ਰੋਗਰਾਮ ਰੱਖਿਆ ਗਿਆ ਹੈ। ਹਾਲਾਂਕਿ ਇੱਕ ਦਿਨ ਪਹਿਲਾਂ ਹੀ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸੂਬਾ ਸਰਕਾਰ ਇਨ੍ਹਾਂ ਪ੍ਰੋਗਰਾਮਾਂ ’ਚ ਸ਼ਾਮਲ ਨਹੀਂ ਹੋ ਰਹੀ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਕੁੱਝ ਦਿਨ ਪਹਿਲਾਂ ਵਿਨੇਸ਼ ਨੂੰ 4 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। Vinesh Phogat
ਉੱਧਰ ਬਲਾਲੀ ਪਿੰਡ ਦੇ ਸਾਬਕਾ ਸਰਪੰਚ ਰਾਜੇਸ਼ ਸਾਂਗਵਾਨ ਨੇ ਦੱਸਿਆ ਕਿ ਵਿਨੇਸ਼ ਨੂੰ ਗੋਲਡ ਜੇਤੂ ਦੀ ਤਰ੍ਹਾਂ ਹੀ ਸਨਮਾਨਿਤ ਕੀਤਾ ਜਾਵੇਗਾ। ਪ੍ਰੋਗਰਾਮ ’ਚ ਆਉਣ ਵਾਲੇ ਸਾਰੇ ਲੋਕਾਂ ਲਈ ਦੇਸੀ ਘਿਓ ਦੇ ਪਕਵਾਨ ਤਿਆਰ ਕੀਤੇ ਜਾ ਰਹੇ ਹਨ। ਖਿਡਾਰੀ, ਕੋਚ ਸਮੇਤ ਹੋਰ ਲੋਕਾਂ ਨੂੰ ਪਹਿਲਵਾਨਾਂ ਵਾਲੀ ਖੁਰਾਕ ਦਿੱਤੀ ਜਾਵੇਗੀ। ਵਿਨੇਸ਼ ਦੇ ਭਰਾ ਹਰਵਿੰਦਰ ਫੋਗਾਟ ਬਲਾਲੀ ਨੇ ਦੱਸਿਆ ਕਿ ਵਿਨੇਸ਼ ਦੇ ਪ੍ਰੋਗਰਾਮ ਦਾ ਪੂਰਾ ਰੂਟ ਮੈਪ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਨੇਸ਼ ਭਾਵੇਂ ਹੀ ਮੈਡਲ ਤੋਂ ਵਾਂਝੀ ਰਹਿ ਗਈ, ਪੂਰੇ ਦੇਸ਼ ਦੀ ਆਵਾਜ਼ ਤੇ ਆਸ਼ੀਰਵਾਦ ਉਨ੍ਹਾਂ ਨਾਲ ਹੈ। Vinesh Phogat
Vinesh Phogat News: ਵਿਨੇਸ਼ ਫੋਗਾਟ ਦੀ ਅਪੀਲ ਹੋਈ ਖਾਰਜ਼, ਚਾਂਦੀ ਦੇ ਤਗਮੇ ਦੀ ਆਖਿਰੀ ਉਮੀਦ ਟੁੱਟੀ
100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਰਕੇ ਫਾਈਨਲ ਨਹੀਂ ਖੇਡ ਸਕੀ ਸੀ
ਸਪੋਰਟਸ ਡੈਸਕ। Vinesh Phogat News: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀਆਂ ਉਮੀਦਾਂ ਟੁੱਟ ਗਈਆਂ ਹਨ। ਉਨ੍ਹਾਂ ਦੀ ਸਾਂਝੇ ਤੌਰ ’ਤੇ ਚਾਂਦੀ ਦਾ ਤਗਮਾ ਦੇਣ ਦੀ ਅਪੀਲ ਨੂੰ ਕੋਰਟ ਆਫ ਆਰਬਿਟਰੇਸ਼ਨ (ਸੀਏਐਸ) ਦੇ ਐਡਹਾਕ ਡਿਵੀਜਨ ਨੇ ਬੁੱਧਵਾਰ ਨੂੰ ਰੱਦ ਕਰ ਦਿੱਤਾ ਹੈ। ਦੋ ਵਾਰ ਫੈਸਲੇ ਨੂੰ ਟਾਲਣ ਤੋਂ ਬਾਅਦ ਸੀਏਐਸ ਨੇ ਅਚਾਨਕ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਇਸ ਬਾਰੇ ਭਾਰਤੀ ਓਲੰਪਿਕ ਸੰਘ (ਆਈਓਏ) ਦੀ ਪ੍ਰਧਾਨ ਡਾ. ਪੀਟੀ ਊਸ਼ਾ ਨੇ ਖੇਡ ਅਦਾਲਤ (ਸੀਏਐੱਸ) ਦੇ ਫੈਸਲੇ ’ਤੇ ਹੈਰਾਨੀ ਤੇ ਨਾਰਾਜਗੀ ਪ੍ਰਗਟਾਈ ਹੈ। ਆਈਓਏ ਨੇ ਇੱਕ ਬਿਆਨ ’ਚ ਕਿਹਾ ਕਿ ਪੈਰਿਸ ਓਲੰਪਿਕ ’ਚ ਮੁਕਾਬਲੇ ਦੇ 1 ਦਿਨ ਬਾਅਦ ਇੱਕ ਅਥਲੀਟ ਨੂੰ ਵਜਨ ਦੇ ਉਲੰਘਣ ਲਈ ਪੂਰੀ ਤਰ੍ਹਾਂ ਅਯੋਗ ਕਰਾਰ ਦੇਣਾ ਪੂਰੀ ਜਾਂਚ ਦਾ ਵਿਸ਼ਾ ਹੈ। ਭਾਰਤ ਦੇ ਕਾਨੂੰਨੀ ਨੁਮਾਇੰਦਿਆਂ ਨੇ ਸੀਏਐਸ ਅੱਗੇ ਆਪਣੇ ਵਿਚਾਰ ਪੇਸ਼ ਕੀਤੇ ਸਨ।
Read This : Vinesh Phogat: ਵਿਨੇਸ਼ ਫੋਗਾਟ ਦਾ ਕੁਸ਼ਤੀ ਤੋਂ ਸੰਨਿਆਸ, ਲਿਖਿਆ-ਕੁਸ਼ਤੀ ਜਿੱਤੀ, ਮੈਂ ਹਾਰ ਗਈ
ਆਈਓਏ ਨੇ ਆਪਣੇ ਬਿਆਨ ’ਚ ਕਿਹਾ ਕਿ ਆਈਓਏ ਦੇ ਫੈਸਲੇ ਤੋਂ ਬਾਅਦ ਵੀ ਫੋਗਾਟ ਦੇ ਪੂਰੇ ਸਮਰਥਨ ’ਚ ਖੜ੍ਹੇ ਹਨ ਤੇ ਹੋਰ ਕਾਨੂੰਨੀ ਵਿਕਲਪਾਂ ਦੀ ਖੋਜ ਕਰ ਰਿਹਾ ਹੈ। ਆਈਓਏ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵਿਨੇਸ਼ ਦੇ ਕੇਸ ਦੀ ਸੁਣਵਾਈ ਹੋਵੇ। ਆਈਓਏ ਖੇਡਾਂ ’ਚ ਨਿਆਂ ਤੇ ਨਿਰਪੱਖਤਾ ਦੀ ਵਕਾਲਤ ਕਰਨਾ ਜਾਰੀ ਰੱਖੇਗਾ। ਜ਼ਿਕਰਯੋਗ ਹੈ ਕਿ ਵਿਨੇਸ਼ ਨੇ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਵਰਗ ’ਚ ਲਗਾਤਾਰ ਤਿੰਨ ਮੈਚ ਜਿੱਤ ਕੇ ਫਾਈਨਲ ’ਚ ਜਗ੍ਹਾ ਬਣਾਈ ਸੀ। ਪਰ ਫਾਈਨਲ ਮੈਚ ਤੋਂ ਪਹਿਲਾਂ ਓਲੰਪਿਕ ਕਮੇਟੀ ਨੇ ਵਿਨੇਸ਼ ਦਾ ਭਾਰ 50 ਕਿਲੋ ਤੋਂ 100 ਗ੍ਰਾਮ ਜ਼ਿਆਦਾ ਪਾਏ ਜਾਣ ਕਾਰਨ ਅਯੋਗ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਵਿਨੇਸ ਨੇ ਅਪੀਲ ਦਾਇਰ ਕਰਕੇ ਸਾਂਝੇ ਤੌਰ ’ਤੇ ਚਾਂਦੀ ਦਾ ਤਗਮਾ ਦਿੱਤੇ ਜਾਣ ਦੀ ਮੰਗ ਕੀਤੀ ਸੀ। Vinesh Phogat News
Vinesh Phogat: ਵਿਨੇਸ਼ ਫੋਗਾਟ ਦੇ ਚਾਂਦੀ ਦੇ ਤਗਮੇ ’ਤੇ ਫੈਸਲਾ ਅੱਜ
ਕੋਰਟ ਆਫ ਕਾਰਬਿਟਰੇਸ਼ਨ ਫਾਰ ਸਪੋਰਟਸ ਸੁਣਾਵੇਗਾ ਫੈਸਲਾ
100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ
ਸਪੋਰਟਸ ਡੈਸਕ। Vinesh Phogat: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਸਿਲਵਰ ਮੈਡਲ ’ਤੇ ਅੱਜ ਫੈਸਲਾ ਆ ਸਕਦਾ ਹੈ। ਇਹ ਜਾਣਕਾਰੀ ਪਿਛਲੇ ਐਤਵਾਰ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਨੇ ਦਿੱਤੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੀਏਐਸ ਸ਼ਨਿੱਚਰਵਾਰ ਨੂੰ ਭਾਰਤੀ ਸਮੇਂ ਅਨੁਸਾਰ 9:30 ਵਜੇ ਆਪਣਾ ਫੈਸਲਾ ਦੇਵੇਗੀ, ਪਰ ਅਦਾਲਤ ਨੇ ਆਪਣੀ ਸਮਾਂ-ਸੀਮਾ ਵਧਾ ਦਿੱਤੀ ਸੀ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਸੀ ਕਿ ਫੈਸਲਾ 11 ਅਗਸਤ ਨੂੰ ਸੁਣਾਇਆ ਜਾਵੇਗਾ, ਪਰ ਹੁਣ ਇਸ ਨੂੰ 13 ਅਗਸਤ ਤੱਕ ਟਾਲ ਦਿੱਤਾ ਗਿਆ ਹੈ। 9 ਅਗਸਤ ਨੂੰ ਸੀਏਐਸ ਨੇ ਮਾਮਲੇ ਦੀ 3 ਘੰਟੇ ਸੁਣਵਾਈ ਕੀਤੀ। ਇਸ ਦੌਰਾਨ ਵਿਨੇਸ਼ ਵੀ ਮੌਜ਼ੂਦ ਸੀ।
Read This : Vinesh Phogat: ਵਿਨੇਸ਼ ਫੋਗਾਟ ਦਾ ਕੁਸ਼ਤੀ ਤੋਂ ਸੰਨਿਆਸ, ਲਿਖਿਆ-ਕੁਸ਼ਤੀ ਜਿੱਤੀ, ਮੈਂ ਹਾਰ ਗਈ
ਭਾਰਤੀ ਓਲੰਪਿਕ ਸੰਘ ਦੀ ਵੱਲੋਂ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਵਿਨੇਸ਼ ਦਾ ਪੱਖ ਪੇਸ਼ ਕੀਤਾ। ਫਾਈਨਲ ਮੈਚ ਤੋਂ ਪਹਿਲਾਂ ਵਿਨੇਸ਼ ਨੂੰ 100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਸੀ, ਜਦਕਿ ਸ਼ੁਰੂਆਤੀ ਦੌਰ ਤੋਂ ਪਹਿਲਾਂ ਕੀਤੇ ਗਏ ਵਜਨ ’ਚ ਵਿਨੇਸ਼ ਦਾ ਭਾਰ ਵਰਗ ਦੀ ਨਿਰਧਾਰਤ ਸੀਮਾ ਤੋਂ 50 ਕਿਲੋ ਘੱਟ ਸੀ। ਅਜਿਹੇ ’ਚ ਵਿਨੇਸ਼ ਨੇ ਸਾਂਝੇ ਤੌਰ ’ਤੇ ਚਾਂਦੀ ਦੇ ਤਗਮੇ ਦੀ ਮੰਗ ਕੀਤੀ ਹੈ। ਇਸ ਮਾਮਲੇ ’ਤੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਨੇ ਕਿਹਾ, ‘ਅਸੀਂ ਵਿਨੇਸ਼ ਦੇ ਮਾਮਲੇ ’ਚ ਪ੍ਰਕਿਰਿਆ ਤੇਜ ਕਰ ਰਹੇ ਹਾਂ, ਪਰ ਉਸ ਦੀ ਅਪੀਲ ’ਤੇ ਇੱਕ ਘੰਟੇ ’ਚ ਫੈਸਲਾ ਦੇਣਾ ਸੰਭਵ ਨਹੀਂ ਹੈ। ਇਸ ਮਾਮਲੇ ’ਚ, ਪਹਿਲਾਂ ਯੂਨਾਈਟਿਡ ਵਰਲਡ ਰੈਸਲਿੰਗ ਦਾ ਪੱਖ ਸੁਣਨਾ ਜ਼ਰੂਰੀ ਹੈ। ਇਹ ਫੈਸਲਾ ਕਰਨਾ ਡਾ. ਅਨਾਬੇਲ ਬੇਨੇਟ ਨੇ ਕਰਨਾ ਹੈ। Vinesh Phogat
ਮੈਡਲ ਦੀ ਅਪੀਲ ਦੇ ਦੂਜੇ ਦਿਨ ਵਿਨੇਸ਼ ਦਾ ਕੁਸ਼ਤੀ ਤੋਂ ਸੰਨਿਆਸ | Vinesh Phogat
ਪੈਰਿਸ ਓਲੰਪਿਕ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਨੇ ਵੀਰਵਾਰ ਨੂੰ ਕੁਸ਼ਤੀ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਵੀਰਵਾਰ ਸਵੇਰੇ 5.17 ਵਜੇ ਐਕਸ (ਟਵਿੱਟਰ) ’ਤੇ ਇੱਕ ਪੋਸਟ ’ਚ ਲਿਖਿਆ- ‘‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ। ਮਾਫ ਕਰਨਾ ਤੁਹਾਡਾ ਸੁਪਨਾ, ਮੇਰੀ ਹਿੰਮਤ ਸਭ ਟੁੱਟ ਗਏ ਹਨ। ਇਸ ਤੋਂ ਜ਼ਿਆਦਾ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ 2001-2024, ਤੁਹਾਡੀ ਸਭ ਦੀ ਹਮੇਸ਼ਾ ਮੈਂ ਰਿਣੀ ਰਹਾਂਗੀ, ਮੁਆਫੀ।’’ Vinesh Phogat
Vinesh Phogat: ਵਿਨੇਸ਼ ਫੋਗਾਟ ਦਾ ਕੁਸ਼ਤੀ ਤੋਂ ਸੰਨਿਆਸ, ਲਿਖਿਆ-ਕੁਸ਼ਤੀ ਜਿੱਤੀ, ਮੈਂ ਹਾਰ ਗਈ
ਚਾਂਦੀ ਦੇ ਤਗਮੇ ਲਈ ਸਪੋਰਟਸ ਕੋਰਟ ’ਚ ਅਪੀਲ, ਫੈਸਲਾ ਅੱਜ | Vinesh Phogat
ਪੈਰਿਸ (ਏਜੰਸੀ)। Vinesh Phogat: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ’ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇੱਕ ਪੋਸ਼ਟ ’ਤੇ ਲਿਖਿਆ, ਮੈਂ ਹਮੇਸਾ ਤੁਹਾਡਾ ਰਿਣੀ ਰਹਾਂਗੀ, ਮੁਆਫ ਕਰਨਾ।
ਹਰਿਆਣਾ ਸਰਕਾਰ ਦਾ ਐਲਾਨ, ਓਲੰਪਿਕ ਚਾਂਦੀ ਦਾ ਤਗਮਾ ਜੇਤੂ ਵਾਂਗ ਸਨਮਾਨਿਤ ਕੀਤਾ ਜਾਵੇਗਾ | Vinesh Phogat
ਹਰਿਆਣਾ ਦੇ ਮੁੱਖ ਮੰਤਰੀ ਨਾਯਬ ਸੈਣੀ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਸੂਬਾ ਸਰਕਾਰ ਵਿਨੇਸ਼ ਫੋਗਾਟ ਨੂੰ ਓਲੰਪਿਕ ਚਾਂਦੀ ਦਾ ਤਗਮਾ ਜਿੱਤਣ ਵਾਲੀ ਖਿਡਾਰਨ ਦੇ ਬਰਾਬਰ ਸਨਮਾਨ ਤੇ ਇਨਾਮ ਦੇਵੇਗੀ। Vinesh Phogat News
Read This : Vinesh Phogat Disqualified: ਤਕਨੀਕੀ ਤੌਰ ’ਤੇ ਮਜ਼ਬੂਤ ਹੋਵੇ ਖੇਡ ਢਾਂਚਾ
ਡਿਸਕਵਾਲਿਕੇਸ਼ਨ ਨੂੰ ਅਯੋਗ ਠਹਿਰਾਉਣ ਵਿਰੁੱਧ ਵੀ ਅਪੀਲ ਕੀਤੀ | Vinesh Phogat News
ਵਿਨੇਸ਼ ਨੇ ਸੰਨਿਆਸ ਲੈਣ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਆਪਣੀ ਅਯੋਗਤਾ ਵਿਰੁੱਧ ਅਪੀਲ ਦਾਇਰ ਕੀਤੀ ਹੈ। ਉਨ੍ਹਾਂ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਸਾਂਝੇ ਤੌਰ ’ਤੇ ਚਾਂਦੀ ਦਾ ਤਮਗਾ ਦਿੱਤਾ ਜਾਵੇ। ਵਿਨੇਸ਼ ਨੇ ਪਹਿਲਾਂ ਫਾਈਨਲ ਖੇਡਣ ਦੀ ਮੰਗ ਵੀ ਕੀਤੀ ਸੀ। ਫਿਰ ਉਨ੍ਹਾਂ ਨੇ ਆਪਣੀ ਅਪੀਲ ਬਦਲ ਦਿੱਤੀ ਅਤੇ ਹੁਣ ਸਾਂਝੇ ਤੌਰ ’ਤੇ ਚਾਂਦੀ ਦੇਣ ਦੀ ਮੰਗ ਕੀਤੀ। 7 ਅਗਸਤ ਨੂੰ ਵਿਨੇਸ਼ ਦਾ ਵਜਨ 50 ਕਿਲੋਗ੍ਰਾਮ ਦੀ ਨਿਰਧਾਰਤ ਸ਼੍ਰੇਣੀ ਤੋਂ 100 ਗ੍ਰਾਮ ਜ਼ਿਆਦਾ ਨਿਕਲਿਆ। ਇਸ ਤੋਂ ਬਾਅਦ ਓਲੰਪਿਕ ਸੰਘ ਨੇ ਉਸ ਨੂੰ ਫਰੀਸਟਾਈਲ ਮਹਿਲਾ ਕੁਸ਼ਤੀ ਲਈ ਅਯੋਗ ਕਰਾਰ ਦੇ ਦਿੱਤਾ। Vinesh Phogat News
ਓਲੰਪਿਕ ਤੋਂ ਬਾਹਰ ਹੋਣ ਤੋਂ ਬਾਅਦ ਵਿਨੇਸ਼ ਦੀ ਸਿਹਤ ਵਿਗੜ ਗਈ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਦੋਂ ਕੋਚ ਵਰਿੰਦਰ ਦਹੀਆ ਉਸ ਨੂੰ ਮਿਲਣ ਆਇਆ ਤਾਂ ਵਿਨੇਸ਼ ਨੇ ਉਸ ਨੂੰ ਕਿਹਾ – ‘ਇਹ ਬਦਕਿਸਮਤੀ ਸੀ ਕਿ ਅਸੀਂ ਤਮਗਾ ਜਿੱਤਣ ਤੋਂ ਖੁੰਝ ਗਏ, ਪਰ ਇਹ ਖੇਡ ਦਾ ਹਿੱਸਾ ਹੈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੂੰ ਪਹਿਲਵਾਨ ਦੀ ਮਦਦ ਕਰਨ ਦੇ ਤਰੀਕੇ ਲੱਭਣ ਲਈ ਕਿਹਾ ਸੀ। ਪੀਐਮ ਨੇ ਊਸ਼ਾ ਨੂੰ ਇਸ ਮਾਮਲੇ ’ਚ ਵਿਰੋਧ ਦਰਜ ਕਰਵਾਉਣ ਲਈ ਵੀ ਕਿਹਾ ਸੀ।
Vinesh Phogat Disqualified: ਤਕਨੀਕੀ ਤੌਰ ’ਤੇ ਮਜ਼ਬੂਤ ਹੋਵੇ ਖੇਡ ਢਾਂਚਾ
Vinesh Phogat Disqualified: ਵਿਨੇਸ਼ ਫੌਗਾਟ ਦਾ ਸੋਨ ਤਮਗੇ ਦੇ ਨੇੜੇ ਪਹੁੰਚ ਕੇ ਓਲੰਪਿਕ ਤੋਂ ਬਾਹਰ ਹੋ ਜਾਣਾ ਨਾ ਸਿਰਫ ਵਿਨੇਸ਼ ਲਈ ਨਿੱਜੀ ਘਾਟਾ ਹੈ ਸਗੋਂ ਇਸ ਨਾਲ 140 ਕਰੋੜ ਭਾਰਤੀਆਂ ਨੂੰ ਵੀ ਧੱਕਾ ਲੱਗਾ ਹੈ ਆਮ ਬੱਚੇ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੇ ਇਸ ਘਟਨਾ ਨੂੰ ਬੜੀ ਹੀ ਗੰਭੀਰਤਾ ਤੇ ਜ਼ਜਬਾਤੀ ਤੌਰ ’ਤੇ ਲਿਆ ਹੈ ਖੇਡ ਤੇ ਖਿਡਾਰੀ ਪ੍ਰਤੀ ਸਾਰੇ ਦੇਸ਼ ਵਾਸੀਆਂ ਦਾ ਵਿਨੇਸ਼ ਨਾਲ ਜਜ਼ਬਾਤੀ ਤੌਰ ’ਤੇ ਜੁੜਨਾ ਵੀ ਆਪਣੇ ਆਪ ’ਚ ਬਹੁਤ ਮਹੱਤਵਪੂਰਨ ਹੈ ਖੇਡ ’ਚ ਜਜਬਾਤ ਬਹੁਤ ਵੱਡੀ ਚੀਜ ਹੁੰਦੇ ਹਨ ਜੋ ਸਾਰੇ ਦੇਸ਼ ਨੂੰ ਇੱਕ ਲੜੀ ’ਚ ਪਰੋਂਦੇ ਹਨ ਵਿਨੇਸ਼ ਦੀ ਅਸਫਲਤਾ ਦੀ ਵਜ੍ਹਾ ਤਕਨੀਕੀ ਪਹਿਲੂ ਕਰਕੇ ਹੈ। Vinesh Phogat
Read This : American Democracy: ਅਮਰੀਕੀ ਲੋਕਤੰਤਰ ’ਤੇ ਫਿਰਕੂਪੁਣੇ ਦਾ ਪਰਛਾਵਾਂ
ਉਹ 50 ਕਿਲੋਗਰਾਮ ਭਾਰ ਵਰਗ ’ਚ ਖੇਡ ਰਹੀ ਸੀ ਪਰ 100 ਗ੍ਰਾਮ ਭਾਰ ਵੱਧ ਹੋਣ ਨਾਲ ਉਹ ਡਿਸ਼ਕੁਆਲਾਈਫਾਈ ਖੇਡ ਢਾਂਚੇ ਨੂੰ ਤਕਨੀਕੀ ਤੌਰ ’ਤੇ ਮਜ਼ਬੂਤ ਹੋਣ ਦੀ ਗੁੰਜਾਇਸ਼ ਵੱਲ ਇਸ਼ਾਰਾ ਕਰਦਾ ਹੈ ਵਿਨੇਸ਼ ਦੀ ਫਿਟਨੈਸ, ਖੁਰਾਕ ਕੋਚਿੰਗ ਸਮੇਤ ਹੋਰ ਤਕਨੀਕੀ ਚੀਜਾਂ ਲਈ ਕੋਚ, ਕੰਡੀਸ਼ੀਨਿੰਗ ਮਾਹਿਰ, ਫਿਜਿਓਥੈਰੇਪਿਸਟ ਤੇ ਸਪਾਰਿੰਗ ਪਾਰਟਨਰ ਹੁੰਦੇ ਹਨ ਇਹਨਾਂ ਪੰਜਾਂ ਪਹਿਲੂਆਂ ’ਚ ਕਿਧਰੇ ਤਾਲਮੇਲ ਦੀ ਕਮੀ ਕਾਰਨ ਗੜਬੜੀ ਹੋਈ ਹੈ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਚੇਅਰਮੈਨ ਸੰਜੇ ਸਿੰਘ ਨੇ ਵੀ ਇਸ ਮਾਮਲੇ ਕੋਚ ਤੇ ਖੁਰਾਕ ਮਾਹਿਰ ਨੂੰ ਜਿੰਮੇਵਾਰ ਦੱਸਿਆ ਹੈ ਜ਼ਰੂਰੀ ਹੈ ਕਿ ਸਰਕਾਰਾਂ ਖੇਡ ਢਾਂਚੇ ਨੂੰ ਤਕਨੀਕੀ ਤੌਰ ’ਤੇ ਦਰੁਸਤ ਕੀਤਾ ਜਾਵੇ ਵਿਨੇਸ਼ ਫੌਗਾਟ ਲਈ ਇਹ ਗੱਲ ਹੀ ਮਾਣ ਵਾਲੀ ਹੋਣੀ ਚਾਹੀਦੀ ਹੈ ਕਿ ਸਾਰਾ ਦੇਸ਼ ਉਸ ਨੂੰ ਚੈਂਪੀਅਨ ਦੇ ਰੂਪ ’ਚ ਦਾ ਸਤਿਕਾਰ ਦੇ ਰਿਹਾ ਹੈ। Vinesh Phogat