Saka Sirhind - Sach Kahoon Punjabi

ਸਾਕਾ ਸਰਹੰਦ : ਜ਼ੁਲਮ ਦੇ ਖਿਲਾਫ ਬੇਮਿਸਾਲ ਕੁਰਬਾਨੀ
ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ | Saka Sirhind

Saka Sirhind: ਹਕੀਮ ਅੱਲ੍ਹਾ ਯਾਰ ਖਾਂ ਯੋਗੀ ਭਾਵੇਂ ਬੁਨਿਆਦੀ ਰੂਪ ਵਿਚ ਸਿੱਖ ਨਹੀਂ ਸੀ ਪਰ ਉਸ ਦੀ ਸ਼ਾਇਰਾਨਾ ਕਲਮ ਸਿੱਖ-ਇਤਿਹਾਸ ਦੇ ਉਸ ਜ਼ਜ਼ਬੇ ਤੋਂ ਕੁਰਬਾਨ ਜਾਂਦੀ ਹੈ ਜਿਹੜਾ ਹੱਕ ਤੇ ਸੱਚ ਦੀ ਸਲਾਮਤੀ ਲਈ (ਸ਼ਹਾਦਤ ਦੇ ਰੂਪ ਵਿਚ) ਮੌਤ ਨੂੰ ਗਲੇ ਲਾਉਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਇਸੇ ਕਰਕੇ ਹੀ ਉਸ ਨੂੰ ਚਮਕੌਰ ਸਾਹਿਬ ਦੀ ਧਰਤੀ ਹਿੰਦੁਸਤਾਨ ਦੇ ਕਿਸੇ ਤੀਰਥ ਅਸਥਾਨ ਤੋਂ ਘੱਟ ਨਜ਼ਰ ਨਹੀਂ ਆਉਂਦੀ। ਮੁਗ਼ਲ ਹਕੂਮਤ ਅਤੇ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮੇਂ ਤੱਕ ਘੇਰਾ ਪਾਈ ਰੱਖਿਆ। ਆਪਣਾ ਮਨਸੂਬਾ (ਗੁਰੂੁ ਸਾਹਿਬ ਨੂੰ ਜਿਉਂਦਾ ਫੜਕੇ ਬਾਦਸ਼ਾਹ ਸਾਹਮਣੇ ਪੇਸ਼ ਕਰਨ ਤੇ ਇਨਾਮ ਹਾਸਲ ਕਰਨ ਦਾ) ਪੂਰਾ ਨਾ ਹੁੰਦਿਆਂ ਦੇਖ ਕੇ ਹਾਕਮ ਧਿਰ ਕਿਲ੍ਹੇ ਨੂੰ ਖਾਲੀ ਕਰਵਾਉਣ ਵਿਚ ਹੀ ਭਲਾ ਸਮਝਣ ਲੱਗੀ। Saka Sirhind

ਇਹ ਖਬਰ ਵੀ ਪੜ੍ਹੋ : No-detention Policy: ਵਿਦਿਆਰਥੀ ਲਈ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ

ਇਸ ਉਦੇਸ਼ ਦੀ ਪ੍ਰਾਪਤੀ ਲਈ ਹਾਕਮਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇੱਕ ਪੰਡਤ ਤੇ ਮੌਲਵੀ ਨੂੰ ਕਿਲ੍ਹੇ ਦੇ ਅੰਦਰ ਭੇਜਿਆ ਜਿਨ੍ਹਾਂ ਨੇ ਸਹੁੰ ਖਾ ਕੇ ਕਿਹਾ, ‘ਜੇਕਰ ਗੁਰੂ ਸਾਹਿਬ ਕਿਲ੍ਹੇ ਨੂੰ ਖਾਲੀ ਕਰ ਜਾਣ ਤਾਂ ਉਨ੍ਹਾਂ ਨੂੰ ਕੁੱਝ ਨਹੀਂ ਕਿਹਾ ਜਾਵੇਗਾ, ਉਹ ਜਿੱਥੇ ਵੀ ਚਾਹੁਣ ਜਾ ਕੇ ਰਹਿ ਸਕਦੇ ਹਨ।’ ਗੁਰੂ ਸਾਹਿਬ ਨੂੰ ਉਨ੍ਹਾਂ ਦੀਆਂ ਇਨ੍ਹਾਂ ਸਹੁੰਆਂ ’ਤੇ ਯਕੀਨ ਨਹੀਂ ਸੀ। ਆਪਣੇ ਯਕੀਨ ਨੂੰ ਪੱਕਿਆਂ ਕਰਨ ਲਈ ਗੁਰੂ ਸਾਹਿਬ ਨੇ ਇੱਕ ਗੱਡੇ ਉੱਪਰ ਕੂੜ-ਕਬਾੜ ਰਖਵਾ ਕੇ ਉੱਪਰ ਇੱਕ ਰੇਸ਼ਮੀ ਕੱਪੜਾ ਪੁਆ ਦਿੱਤਾ। ਜਦੋਂ ਇੱਕ ਸਿੱਖ ਇਸ ਗੱਡੇ ਨੂੰ ਬਾਹਰ ਲੈ ਕੇ ਆਇਆ ਤਾਂ ਮੁਗਲ ਸਿਪਾਹੀ ਇਸ ਨੂੰ ਗੁਰੂੁ ਕਾ ਖ਼ਜਾਨਾ ਸਮਝ ਕੇ ਇਸ ਉੱਪਰ ਟੁੱਟ ਕੇ ਪੈ ਗਏ।

ਕੁੱਝ ਸਿੱਖਾਂ ਨੇ ਗੁਰੂੂ ਸਾਹਿਬ ਨੂੰ ਕਿਲ੍ਹਾ ਖਾਲੀ ਕਰਨ ਲਈ ਰਜ਼ਾਮੰਦ ਕਰ ਲਿਆ

ਇਸ ਲਾਲਚੀ ਹਰਕਤ ਕਾਰਨ ਉਨ੍ਹਾਂ ਦੇ ਹੱਥ-ਪੱਲੇ ਤਾ ਕੁੱਝ ਪਿਆ ਨਹੀਂ ਪਰ ਉਨ੍ਹਾਂ ਨੂੰ ਸ਼ਰਮਿੰਦੇ ਜ਼ਰੂਰ ਹੋਣਾ ਪਿਆ। ਕੁੱਝ ਕੁ ਦਿਨਾਂ ਬਾਅਦ ਮੁਗ਼ਲ ਸਿਪਾਹੀਆਂ ਨੇ ਫਿਰ ਬਾਦਸ਼ਾਹ ਔਰੰਗਜ਼ੇਬ ਦੇ ਦਸਤਖ਼ਤਾਂ ਵਾਲੀ ਇੱਕ ਚਿੱਠੀ ਗੁਰੂ ਸਾਹਿਬ ਵੱਲ ਭੇਜੀ ਜਿਸ ਵਿਚ ਲਿਖਿਆ ਗਿਆ ਸੀ- ‘ਅਸੀਂ ਆਪਣੀ ਵਾਅਦਾ ਖ਼ਿਲਾਫ਼ੀ ਤੋਂ ਬਹੁਤ ਸ਼ਰਮਿੰਦਾ ਹਾਂ ਤੇ ਦੁਬਾਰਾ ਗੁਰੂ ਸਾਹਿਬ ਨੂੰ ਕਿਲ੍ਹਾ ਖ਼ਾਲੀ ਕਰਨ ਦੀ ਬੇਨਤੀ ਕਰਦੇ ਹਾਂ। ਜੇਕਰ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਿੱਖ ਸਾਡੀ ਬੇਨਤੀ ਨੂੰ ਪ੍ਰਵਾਨ ਕਰ ਲੈਂਦੇ ਹਨ ਤਾਂ ਅਸੀਂ ਹੁਣ ਕੋਈ ਵੀ ਕੋਝਾ ਕੰਮ ਨਹੀਂ ਕਰਾਂਗੇ।’ ਭਾਵੇਂ ਗੁਰੂ ਸਾਹਿਬ ਇਸ ਲੜਾਈ ਨੂੰ ਕਿਸੇ ਸਿੱਟੇ (ਜਿੱਤ-ਹਾਰ) ’ਤੇ ਪਹੁੰਚਾਉਣ ਤੋਂ ਪਹਿਲਾਂ ਕਿਲ੍ਹੇ ਨੂੰ ਖਾਲੀ ਕਰਨ ਦੇ ਹੱਕ ਵਿਚ ਨਹੀਂ ਸਨ ਪਰ ਕੁੱਝ ਸਿੱਖਾਂ ਨੇ ਗੁਰੂੂ ਸਾਹਿਬ ਨੂੰ ਕਿਲ੍ਹਾ ਖਾਲੀ ਕਰਨ ਲਈ ਰਜ਼ਾਮੰਦ ਕਰ ਲਿਆ। Saka Sirhind

ਸਰਸਾ ਨਦੀ ਪਾਰ ਕਰਦਿਆਂ ਪਿਆਰ ਗੁਰੂ ਪਰਿਵਾਰ ‘ਚ ਵਿਛੋੜਾ

20 ਦਸੰਬਰ 1704 ਈ. ਦੀ ਸਿਆਲੀ ਰਾਤ ਨੂੰ ਗੁਰੂ ਸਾਹਿਬ ਆਪਣੇ ਪਰਿਵਾਰ ਅਤੇ ਸਿੱਖਾਂ ਨੂੰ ਲੈ ਕੇ ਕਿੱਲ੍ਹੇ ’ਚੋਂ ਬਾਹਰ ਆ ਗਏ। ਹਨ੍ਹੇਰੀ ਰਾਤ ਦਾ ਸਫ਼ਰ ਮੁਕਾਉਂਦੀ ਹੋਈ ਖ਼ਾਲਸੇ ਦੀ ਇਹ ਫ਼ੌਜ ਸਰਸਾ ਨਦੀ ’ਤੇ ਪਹੁੰਚ ਗਈ। ਇੱਥੇ ਪਹੁੰਚ ਕੇ ਗੁਰੂ ਸਾਹਿਬ ਅਤੇ ਸਿੱਖਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਅਜੇ ਕੀਰਤਨ ਦੀ ਸਮਾਪਤੀ ਹੋਈ ਹੀ ਸੀ ਕਿ ਮੁਗ਼ਲ ਅਤੇ ਪਹਾੜੀ ਰਾਜਿਆਂ ਦੀ ਧਾੜ ਵੀ ਉੱਥੇ ਆਣ ਪਹੁੰਚੀ। ਇਸ ਦੌਰਾਨ ਭਾਈ ਉਦੈ ਸਿੰਘ ਅਤੇ ਭਾਈ ਜੀਵਨ ਸਿੰਘ (ਜੈਤਾ ਜੀ) ਨੇ ਮੁਗ਼ਲ ਫ਼ੌਜ ਦਾ ਡਟ ਕੇ ਸਾਹਮਣਾ ਕੀਤਾ ਅਤੇ ਉਸ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ। ਸਰਸਾ ਨਦੀ ਨੂੰ ਪਾਰ ਕਰਦਿਆਂ ਹੀ ਗੁਰੂ ਪਰਿਵਾਰ ਵਿਚ ਵਿਛੋੜਾ ਪੈ ਗਿਆ।

ਇਸ ਵਿਉਂਤਬੰਦੀ ਤਹਿਤ ਗੁਰੂ ਸਾਹਿਬ ਅਤੇ ਸਿੱਖਾਂ ਨੇ ਦੁਸ਼ਮਣ ਨਾਲ ਦੋ ਹੱਥ ਕਰਨ ਦੀ ਧਾਰੀ

ਮਾਤਾ ਗੁਜ਼ਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਅਤੇ ਸਿੱਖਾਂ ਤੋਂ ਵੱਖ ਹੋ ਕੇ ਵਿੱਛੜ ਗਏ ਇੱਧਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਦੋ ਸਾਹਿਬਜ਼ਾਦਿਆਂ ਅਤੇ 40 ਕੁ ਸਿੱਖਾਂ ਨੂੰ ਨਾਲ ਲੈ ਕੇ ਰੋਪੜ ਦੇ ਇਲਾਕੇ ਵਿਚ ਪਹੁੰਚ ਗਏ। ਇਸ ਇਲਾਕੇ ਵਿਚ ਆ ਕੇ ਪਾਤਸ਼ਾਹ ਆਉਣ ਵਾਲੇ ਸੰਕਟ (ਪਿੱਛਾ ਕਰ ਰਹੀਆਂ ਮੁਗ਼ਲ ਫ਼ੌਜਾਂ) ਦਾ ਸਾਹਮਣਾ ਕਰਨ ਦੀ ਵਿਉਂਤਬੰਦੀ ਕਰਨ ਲੱਗੇ। ਇਸ ਵਿਉਂਤਬੰਦੀ ਤਹਿਤ ਗੁਰੂ ਸਾਹਿਬ ਅਤੇ ਸਿੱਖਾਂ ਨੇ ਦੁਸ਼ਮਣ ਨਾਲ ਦੋ ਹੱਥ ਕਰਨ ਦੀ ਧਾਰ ਲਈ ਅਤੇ ਇਸ ਮਨੋਰਥ ਦੀ ਸਿੱਧੀ ਵਾਸਤੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਚੌਧਰੀ ਬੁੱਧੂ ਚੰਦ ਦੀ ਕੱਚੀ ਹਵੇਲੀ (ਗੜ੍ਹੀ) ਦੀ ਚੋਣ ਕੀਤੀ। ਹਵੇਲੀ ਦੀ ਮੋਰਚਾਬੰਦੀ ਕਰਕੇ ਗੁਰੂ ਸਾਹਿਬ ਤੇ ਖ਼ਾਲਸਾ ਫ਼ੌਜ ਮੁਗ਼ਲਾਂ ਦੇ ਟਿੱਡੀ ਦਲ ਨਾਲ ਲੋਹਾ ਲੈਣ ਲਈ ਤਿਆਰ-ਬਰ-ਤਿਆਰ ਹੋ ਗਏ। Saka Sirhind

22 ਦਸੰਬਰ ਵਾਲੇ ਦਿਨ ਇਸ ਸਥਾਨ ’ਤੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ

ਦੂਸਰੇ ਪਾਸੇ ਸਰਹੰਦ ਦੇ ਸੂਬੇਦਾਰ ਤੇ ਉਸ ਦੇ ਲਾਮ-ਲਸ਼ਕਰ ਨੇ ਇਸ ਹਵੇਲੀ ਨੂੰ ਬਾਹਰੋਂ ਪੂਰੀ ਤਰ੍ਹਾਂ ਘੇਰ ਲਿਆ। 22 ਦਸੰਬਰ ਵਾਲੇ ਦਿਨ ਇਸ ਸਥਾਨ ’ਤੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ। ਸਿੱਖ ਫੌਜ ਦੀ ਤਾਦਾਦ ਭਾਵੇਂ ਅੱਧੇ ਕੁ ਸੈਂਕੜੇ ਤੱਕ ਵੀ ਨਹੀਂ ਸੀ ਪਹੁੰਚਦੀ ਪਰ ਗੁਰੂ ਸਾਹਿਬ ਦੇ ਪਿਆਰ ਅਤੇ ਵਿਹਾਰ ਕਾਰਨ ਚੜ੍ਹਦੀ ਕਲਾ ਅਤੇ ਪੂਰੇ ਜਲਾਲ ਵਿਚ ਸੀ। ਵਿਲੱਖਣ ਅਤੇ ਕਾਰਗ਼ਰ ਰਣਨੀਤੀ ਤਹਿਤ ਗੁਰੂ ਸਾਹਿਬ ਪੰਜ-ਪੰਜ ਸਿੱਖਾਂ ਦਾ ਜੱਥਾ ਬਣਾ ਕੇ ਮੈਦਾਨ-ਏ-ਜੰਗ ਵਿਚ ਜੂਝਣ ਲਈ ਭੇਜਦੇ ਰਹੇ, ਜੋ ਜੈਕਾਰਿਆਂ ਦੀ ਗੂੰਜ ਨਾਲ ਦੁਸ਼ਮਣਾਂ ’ਤੇ ਟੁੱਟ ਪੈਂਦਾ ਤੇ ਕਈਆਂ ਨੂੰ ਮੌਤ ਦੇ ਮੂੰਹ ਵਿਚ ਪਾ ਕੇ ਆਪ ਸ਼ਹੀਦ ਹੋ ਜਾਂਦਾ। ਇਨ੍ਹਾਂ ਜੱਥਿਆਂ ਵਿਚ ਗੁਰੂ ਕੇ ਲਾਲਾਂ (ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੂਝਾਰ ਸਿੰਘ) ਦਾ ਜੱਥਾ ਵੀ ਬੇਮਿਸਾਲ ਹੌਂਸਲੇ ਨਾਲ ਲੜਿਆ ਅਤੇ ਸ਼ਹਾਦਤ ਦਾ ਜਾਮ ਪੀ ਗਿਆ।

ਸਰਸਾ ਨਦੀਂ ਦੇ ਕਿਨਾਰੇ ਤੋਂ ਵਿੱਛੜੇ ਗੁਰੂ ਪਰਿਵਾਰ ਦਾ ਇੱਕ ਹਿੱਸਾ ਗੰਗੂ ਦੀ ਗੱਦਾਰੀ ਦਾ ਸ਼ਿਕਾਰ

ਸਰਸਾ ਨਦੀਂ ਦੇ ਕਿਨਾਰੇ ਤੋਂ ਵਿੱਛੜੇ ਗੁਰੂ ਪਰਿਵਾਰ ਦੇ ਇੱਕ ਹਿੱਸੇ ਨੂੰ ਗੰਗੂ ਦੀ ਗੱਦਾਰੀ ਦਾ ਸ਼ਿਕਾਰ ਹੋਣਾ ਪਿਆ। ਗੁਰੂ ਕੇ ਗ੍ਰਹਿ ਵਿਖੇ ਸਾਲਾਂਬੱਧੀ ਰਸੋਈਏ ਦੀ ਡਿਊਟੀ ਨਿਭਾਉਣ ਵਾਲੇ ਗੰਗੂ ਨੇ ਲਾਲਚ ਵਿਚ ਆ ਕੇ ਮੋਰਿੰਡੇ ਦੇ ਥਾਣੇ ਵਿਚ ਦਾਦੀ-ਪੋਤਿਆਂ ਦੀ ਮੁਖ਼ਬਰੀ ਕਰ ਦਿੱਤੀ। ਸਿੱਟੇ ਵਜੋਂ ਮੋਰਿੰਡੇ ਦੇ ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਨੇ ਬਜ਼ੁਰਗ ਮਾਤਾ ਅਤੇ ਦੋਵਾਂ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ। ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਬਿਰਧ ਮਾਂ ਤੇ ਉਸ ਦੇ ਮਾਸੂਮ ਪੋਤਿਆਂ ਦੀ ਹਵਾਲ਼ਗੀ ਨੂੰ ਆਪਣੀ ਜਿੱਤ ਸਮਝ ਲਿਆ ਅਤੇ ਉਨ੍ਹਾਂ ਨੂੰ ਦੀਨ ਕਬੂਲ ਕਰਵਾਉਣ ਦੀਆਂ ਵਿਉਂਤਾਂ ਬਣਾਉਣ ਲੱਗਾ।

ਸੂਬਾ ਸਰਹੰਦ ਤੇ ਉਸ ਦੇ ਅਹਿਲਕਾਰਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਨ ਦਾ ਲਿਆ ਫੈਸਲਾ

ਪਰ ਇਹ ਸਿਰਫ਼ ਉਸ ਦਾ ਭਰਮ ਹੀ ਨਿੱਕਲਿਆ ਜਦੋਂ 9 ਸਾਲ ਅਤੇ 7 ਸਾਲ ਦੇ ਬੱਚਿਆਂ ਨੇ ਉਸ ਦੇ ਕਿਸੇ ਵੀ ਮਨਸੂਬੇ (ਲਾਲਚ, ਡਰਾਵੇ ਅਤੇ ਝੂਠ) ਨੂੰ ਕਾਮਯਾਬ ਨਹੀਂ ਹੋਣ ਦਿੱਤਾ, ਸਗੋਂ ਦਲੇਰਾਨਾ ਦਲੀਲਾਂ ਦੇ ਕੇ ਉਸ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਭਾਵੇਂ ਸੂਬਾ ਸਰਹੰਦ ਦੇ ਕੁੱਝ ਸਰਕਾਰੀ ਕਰਿੰਦਿਆਂ ਨੇ ਵੀ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਥਿਰਕਾਉਣ ਲਈ ਆਪਣੀ ਵੱਖਰੀ ਵਾਹ ਲਾਈ ਪਰ ਉਨ੍ਹਾਂ ਦੀ ਦਿ੍ਰੜ੍ਹਤਾ ਅੱਗੇ ਉਨ੍ਹਾਂ (ਕਰਿੰਦਿਆਂ) ਦੀ ਕੋਈ ਪੇਸ਼ ਨਾ ਗਈ। ਆਪਣੇ ਪੱਖ ਦੀ ਕੋਈ ਵੀ ਗੱਲ ਨਾ ਬਣਦੀ ਦੇਖ ਕੇ ਸੂਬਾ ਸਰਹੰਦ ਅਤੇ ਉਸ ਦੇ ਅਹਿਲਕਾਰਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਨ ਦਾ ਫ਼ੈਸਲਾ ਕਰ ਲਿਆ।

ਇਸ ਫ਼ੈਸਲੇ ਮੁਤਾਬਿਕ ਹੀ 26 ਦਸੰਬਰ 1704 ਈ. ਨੂੰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਜ਼ੱਲਾਦਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਖੜ੍ਹਾ ਕਰਕੇ ਕੰਧ ਦੀ ਉਸਾਰੀ ਆਰੰਭ ਕਰ ਦਿੱਤੀ। ਜਦੋਂ ਕੰਧ ਛਾਤੀ ਤੱਕ ਪਹੁੰਚੀ ਤਾਂ ਦੋਵੇਂ ਮਾਸੂਮ ਜਿੰਦਾਂ ਬੇਹੋਸ਼ ਹੋ ਗਈਆਂ ਅਤੇ ਕੰਧ ਡਿੱਗ ਗਈ। ਫਿਰ ਦੋਵਾਂ ਨੂੰ ਅਕਹਿ ਅਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਮਾਤਾ ਗੁਜ਼ਰੀ ਜੀ ਵੀ ਸੱਚਖੰਡ ਨੂੰ ਪਿਆਨਾ ਕਰ ਗਏ। ਧਰਮ ਤੇ ਹੱਕ ਸੱਚ ਲਈ ਹੋਈਆਂ ਇਹ ਕੁਰਬਾਨੀਆਂ ਮਨੁੱਖਤਾ ਲਈ ਸਦਾ ਪ੍ਰੇਰਨਾ ਸਰੋਤ ਬਣੀਆਂ ਰਹਿਣਗੀਆਂ।

ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)

ਮੋ. 94631-32719

ਰਮੇਸ਼ ਬੱਗਾ ਚੋਹਲਾ

ਸਾਕਾ ਸਰਹਿੰਦ ਦਾ ਮਹਾਨ ਨਾਇਕ, ਦੀਵਾਨ ਟੋਡਰ ਮੱਲ
ਦੀਵਾਨ ਟੋਡਰ ਮੱਲ (Diwan Todarmal) ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ ਜਿਸ ਨੇ ਆਪਣੇ ਇਸ਼ਟ ਦੇ ਲਖਤੇ ਜ਼ਿਗਰਾਂ ਦੇ ਅੰਤਿਮ ਸਸਕਾਰ ਲਈ ਸੰਸਾਰ ਦੀ ਸਭ ਤੋਂ ਵੱਧ ਕੀਮਤੀ ਜ਼ਮੀਨ ਖਰੀਦੀ ਸੀ। ਇਹ ਅਦੁੱਤੀ ਕਾਰਨਾਮਾ ਕਰਕੇ ਉਹ ਰਾਤੋ-ਰਾਤ ਸਿੱਖ ਪੰਥ ਦੀਆਂ ਅਤਿ ਆਦਰਯੋਗ ਸ਼ਖਸੀਅਤਾਂ ਵਿੱਚ ਸ਼ਾਮਲ ਹੋ ਗਿਆ। ਉਸ ਦੀ ਇਹ ਕੁਰਬਾਨੀ ਨੌਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਂਕ ਦਿੱਲੀ ਤੋਂ ਅਨੰਦਪੁਰ ਸਾਹਿਬ ਪਹੁੰਚਾਉਣ ਵਾਲੇ ਭਾਈ ਜੈਤਾ ਤੋਂ ਕਿਸੇ ਪ੍ਰਕਾਰ ਵੀ ਘੱਟ ਨਹੀਂ ਹੈ। ਦੀਵਾਨ ਟੋਡਰ ਮੱਲ ਦੇ ਜਨਮ ਅਸਥਾਨ, ਖਾਨਦਾਨ, ਜੀਵਨ ਅਤੇ ਵਾਰਸਾਂ ਬਾਰੇ ਇਤਿਹਾਸ ਵਿੱਚ ਜ਼ਿਆਦਾ ਕੁਝ ਨਹੀਂ ਮਿਲਦਾ।

ਕਈ ਵਿਦਵਾਨ ਦੀਵਾਨ ਟੋਡਰ ਮੱਲ (Diwan Todarmal) ਸਰਹਿੰਦੀ ਨੂੰ ਅਕਬਰ ਦਾ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਹੋਣ ਬਾਰੇ ਭੁਲੇਖਾ ਖਾ ਜਾਂਦੇ ਹਨ। ਦੋਵਾਂ ਦੇ ਜੀਵਨ ਕਾਲ ਵਿੱਚ ਕਰੀਬ 125 ਸਾਲ ਦਾ ਫਰਕ ਹੈ। ਮੰਨਿਆ ਜਾਂਦਾ ਹੈ ਕਿ ਉਹ ਜਾਤ ਦਾ ਜੈਨ ਖੱਤਰੀ ਸੀ ਤੇ ਗੁਰੂ ਘਰ ਦਾ ਅਤਿਅੰਤ ਸ਼ਰਧਾਲੂ ਸੀ। ਉਹ ਉਸ ਵੇਲੇ ਸਰਹਿੰਦ ਸੂਬੇ ਦਾ ਇੱਕ ਸਭ ਤੋਂ ਅਮੀਰ ਵਪਾਰੀ ਤੇ ਮੁਅੱਜਜ਼ ਦਰਬਾਰੀ ਸੀ। ਪਟਿਆਲਾ ਸਟੇਟ ਗਜ਼ਟੀਅਰ ਦੇ ਮੁਤਾਬਿਕ ਉਸ ਦਾ ਜੱਦੀ ਪਿੰਡ ਕਾਕੜਾ ਸੀ ਜੋ ਸਮਾਣਾ-ਪਟਿਆਲਾ ਸੜਕ ’ਤੇ ਸਥਿਤ ਹੈ ਤੇ ਹੁਣ ਥਾਣਾ ਸਦਰ ਸਮਾਣਾ ਅਧੀਨ ਆਉਂਦਾ ਹੈ। ਉਸ ਦੇ ਜਨਮ ਤੋਂ ਪਹਿਲਾਂ ਹੀ ਉਸ ਦੇ ਪੁਰਖੇ ਕਾਰੋਬਾਰ ਕਾਰਨ ਪਿੰਡ ਛੱਡ ਕੇ ਸਰਹਿੰਦ ਵੱਸ ਗਏ ਸਨ। ਉਸ ਦੀ ਅਮੀਰੀ, ਸਰਕਾਰੀ ਪ੍ਰਭਾਵ ਅਤੇ ਸ਼ਾਨੋ-ਸ਼ੌਕਤ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਰਿਹਾਇਸ਼ (ਜਹਾਜ਼ ਹਵੇਲੀ) ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਮਹਿਲ ਦੇ ਬਿਲਕੁਲ ਨਜ਼ਦੀਕ ਸੀ।

Also Read : ਯੋਗਤਾ ਦਾ ਸਨਮਾਨ

ਸੰਨ 13 ਦਸੰਬਰ 1704 ਈ. ਨੂੰ ਵਜ਼ੀਰ ਖਾਨ ਦੇ ਹੁਕਮ ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਤਿਹਾਸ ਅਨੁਸਾਰ ਇਸ ਕਾਂਡ ਵਿੱਚ ਦੀਵਾਨ ਸੁੱਚਾ ਨੰਦ ਨੇ ਬਹੁਤ ਘਟੀਆ ਅਤੇ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਨੇ ਬਹੁਤ ਸ਼ਲਾਘਾ ਯੋਗ ਕਿਰਦਾਰ ਨਿਭਾਇਆ ਸੀ। ਹੋ ਸਕਦਾ ਹੈ ਕਿ ਗੁਰੂ ਘਰ ਦੇ ਪ੍ਰੇਮੀ ਦੀਵਾਨ ਟੋਡਰ ਮੱਲ (Diwan Todarmal) ਅਤੇ ਹੋਰ ਪਤਵੰਤਿਆਂ ਨੇ ਵੀ ਵਜ਼ੀਰ ਖਾਨ ਨੂੰ ਸਮਝਾਇਆ ਹੋਵੇ, ਪਰ ਪੱਥਰ ਦਿਲ ਸੂਬੇਦਾਰ ਨੇ ਕਿਸੇ ਦੀ ਨਾ ਸੁਣੀ। ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਤੋਂ ਬਾਅਦ ਡਰ ਦੇ ਮਾਰੇ ਕਿਸੇ ਦੀ ਇਹ ਹਿੰਮਤ ਨਾ ਪਈ ਕਿ ਉਨ੍ਹਾਂ ਦਾ ਵਿਧੀ ਪੂਰਵਕ ਅੰਤਿਮ ਸਸਕਾਰ ਕਰ ਸਕੇ।

ਉਸ ਵੇਲੇ ਸਰਹਿੰਦ ਵਿੱਚ ਹਿੰਦੂ ਵੱਡੀ ਗਿਣਤੀ ਵਿੱਚ ਵੱਸਦੇ ਸਨ ਤੇ ਉੱਥੇ ਹਿੰਦੂਆਂ ਦੇ ਕਈ ਸ਼ਮਸ਼ਾਨਘਾਟ ਵੀ ਮੌਜੂਦ ਸਨ। ਫਿਰ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਅੰਤਿਮ ਸਸਕਾਰ ਉੱਥੇ ਕਿਉਂ ਨਾ ਕੀਤਾ ਗਿਆ? ਕਿਉਂ ਉਨ੍ਹਾਂ ਦੇ ਅੰਤਿਮ ਸਸਕਾਰ ਲਈ ਜ਼ਮੀਨ ਖਰੀਦਣੀ ਪਈ? ਲੱਗਦਾ ਹੈ ਕਿ ਸੂਬੇਦਾਰ ਦਾ ਦਿਲ ਗੁਰੂਘਰ ਪ੍ਰਤੀ ਨਫਰਤ ਨਾਲ ਐਨਾ ਭਰਿਆ ਹੋਇਆ ਸੀ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਵੀ ਉਸ ਦਾ ਮਨ ਸ਼ਾਂਤ ਨਾ ਹੋਇਆ।

Also Read : ਛੱਤੀਸਗੜ੍ਹ ’ਚ ਨਕਸਲੀ ਹਮਲੇ

ਉਹ ਸ਼ਾਇਦ ਪਵਿੱਤਰ ਦੇਹਾਂ ਦਾ ਵੀ ਅਪਮਾਨ ਕਰਨਾ ਚਾਹੁੰਦਾ ਸੀ। ਉਸ ਨੇ ਹੁਕਮ ਜਾਰੀ ਕਰ ਦਿੱਤਾ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕਿਸੇ ਸ਼ਮਸ਼ਾਨਘਾਟ ਵਿੱਚ ਨਾ ਕੀਤਾ ਜਾਵੇ। ਇਹ ਵੀ ਹੋ ਸਕਦਾ ਹੈ ਕਿ ਜਦੋਂ ਦੀਵਾਨ ਟੋਡਰ ਮੱਲ ਨੇ ਤਰਲੇ-ਮਿੰਨਤਾਂ ਕਰਕੇ ਦੇਹਾਂ ਪ੍ਰਾਪਤ ਕੀਤੀਆਂ ਹੋਣ ਤਾਂ ਕਿਸੇ ਸੁੱਚਾ ਨੰਦ ਵਰਗੇ ਨੇ ਸੂਬੇਦਾਰ ਨੂੰ ਸਲਾਹ ਦਿੱਤੀ ਹੋਵੇ ਕਿ ਸੇਠ ਕੋਲ ਬਹੁਤ ਪੈਸਾ ਹੈ, ਜੇ ਉਸ ਨੇ ਅੰਤਿਮ ਸਸਕਾਰ ਕਰਨਾ ਹੈ ਤਾਂ ਉਸ ਨੂੰ ਜਗ੍ਹਾ ਖਰੀਦਣੀ ਚਾਹੀਦੀ ਹੈ। ਇਸ ਲਈ ਲੱਗਦਾ ਕਿ ਸੂਬੇਦਾਰ ਨੇ ਉਸ ਨੂੰ ਸ਼ਰਤਾਂ ਅਧੀਨ ਹੀ ਦੇਹਾਂ ਦਿੱਤੀਆਂ ਹੋਣਗੀਆਂ।

ਸਰਕਾਰੀ ਕਹਿਰ ਦੇ ਡਰ ਕਾਰਨ ਸਰਹਿੰਦ ਦੇ ਕਿਸੇ ਜ਼ਿੰੰਮੀਦਾਰ ਦੀ ਜ਼ਮੀਨ ਦੇਣ ਦੀ ਹਿੰਮਤ ਨਾ ਪਈ। ਅਖੀਰ ਇੱਕ ਜ਼ਿੰਮੀਦਾਰ ਚੌਧਰੀ ਅੱਤਾ ਜ਼ਮੀਨ ਵੇਚਣ ਲਈ ਰਾਜ਼ੀ ਹੋ ਗਿਆ। ਪਰ ਉਸ ਨੇ ਵੀ ਰੱਜ ਕੇ ਦੀਵਾਨ ਦੀ ਮਜ਼ਬੂਰੀ ਦਾ ਫਾਇਦਾ ਉਠਾਇਆ। ਉਸ ਨੇ ਸ਼ਰਤ ਰੱਖੀ ਕਿ ਜੇ ਜ਼ਮੀਨ ਚਾਹੀਦੀ ਹੈ ਤਾਂ ਉਸ ਦੀ ਕੀਮਤ ਸੋਨਾ ਵਿਛਾ ਕੇ ਦੇਣੀ ਪਵੇਗੀ। ਕਈ ਤਾਂ ਕਹਿੰਦੇ ਹਨ ਕਿ ਉਸ ਨੇ ਸੋਨੇ ਦੇ ਸਿੱਕੇ ਖੜ੍ਹੇ ਕਰਕੇ ਕੀਮਤ ਲਈ ਸੀ। ਉਸ ਵੇਲੇ ਸੋਨੇ ਦੀ ਅਸ਼ਰਫੀ ਦਾ ਸਾਈਜ਼ ਕਰੀਬ ਸਵਾ ਇੰਚ ਅਤੇ ਭਾਰ ਕਰੀਬ ਇੱਕ ਤੋਲਾ (10 ਗ੍ਰਾਮ) ਹੁੰਦਾ ਸੀ। ਇਸ ਲਈ ਕਰੀਬ 7800 ਅਸ਼ਰਫੀਆਂ (78 ਕਿੱਲੋ ਸੋਨਾ) ਵਿਛਾਈਆਂ ਗਈਆਂ ਹੋਣਗੀਆਂ।

Pandit Ravishankar : ਜਿਨ੍ਹਾਂ ਦੇ ਛੂੰਹਦੇ ਹੀ ਬੇਜਾਨ ਤਾਰਾਂ ’ਚੋਂ ਨਿੱਕਲਦੀ ਸੀ ਮਨ ਨੂੰ ਮੋਹ ਲੈਣ ਵਾਲੀ ਗੂੰਜ

ਜੇ ਅਸ਼ਰਫੀਆਂ ਖੜ੍ਹੇ ਰੁਖ ਰੱਖੀਆਂ ਗਈਆਂ ਹੋਣਗੀਆਂ ਤਾਂ 78000 ਦੇ ਕਰੀਬ ਅਸ਼ਰਫੀਆਂ (780 ਕਿੱਲੋ ਸੋਨਾ) ਵਿਛਾਉਣੀਆਂ ਪਈਆਂ ਹੋਣਗੀਆਂ। ਇਸ ਕਾਰਨ ਦੀਵਾਨ ਦੀ ਸਾਰੀ ਪੂੰਜੀ ਜ਼ਮੀਨ ਖਰੀਦਣ ਵਿੱਚ ਲੱਗ ਗਈ ਤੇ ਘਰ-ਬਾਰ ਗਹਿਣੇ ਪੈ ਗਿਆ ਹੋਵੇਗਾ। ਪਰ ਉਸ ਮਹਾਨ ਇਨਸਾਨ ਨੇ ਆਪਣੇ ਨੁਕਸਾਨ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਆਪਣੇ ਵਿਸ਼ਵਾਸ਼ ਨੂੰ ਡੋਲਣ ਨਾ ਦਿੱਤਾ। ਉਸ ਨੇ ਆਪਣਾ ਸਭ ਕੁਝ ਦਾਅ ’ਤੇ ਲਗਾ ਕੇ ਵੀ ਗੁਰੂ ਜੀ ਅਤੇ ਸਿੱਖੀ ਦੀ ਮਹਾਨ ਸੇਵਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਮਈ 1710 ਈ. ਵਿੱਚ ਸਰਹਿੰਦ ਫਤਿਹ ਕੀਤੀ ਤਾਂ ਉਨ੍ਹਾਂ ਨੂੰ ਵੀ ਦੀਵਾਨ ਟੋਡਰ ਮੱਲ ਦੀ ਇਸ ਕੁਰਬਾਨੀ ਬਾਰੇ ਪਤਾ ਸੀ। ਦੀਵਾਨ ਟੋਡਰ ਮੱਲ ਦੇ ਘਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ।

ਬਰਦਾਸ਼ਤ | Diwan Todarmal

ਸੂਬਾ ਸਰਹਿੰਦ ਵਜ਼ੀਰ ਖਾਨ ਬਹੁਤ ਹੀ ਜ਼ਾਲਮ, ਬੇਰਹਿਮ ਤੇ ਪਾਪੀ ਕਿਸਮ ਦਾ ਇਨਸਾਨ ਸੀ। ਉਸ ਨੇ ਬਾਬਾ ਮੋਤੀ ਰਾਮ ਮਹਿਰਾ ਦਾ ਸਾਰਾ ਪਰਿਵਾਰ ਸਿਰਫ ਇਸ ਕਾਰਨ ਵੇਲਣੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਕਿ ਉਸ ਨੇ ਮਾਤਾ ਗੁਜ਼ਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀ ਠੰਢੇ ਬੁਰਜ ਵਿੱਚ ਦੁੱਧ ਨਾਲ ਸੇਵਾ ਕੀਤੀ ਸੀ। ਇਸ ਲਈ ਉਹ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਕੋਈ ਉਸ ਦੀ ਹੁਕਮ ਅਦੂਲੀ ਕਰਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਅਤਿਮ ਸੰਸਕਾਰ ਕਰੇ? ਜਦੋਂ ਉਸ ਨੂੰ ਦੀਵਾਨ ਟੋਡਰ ਮੱਲ ਦੇ ਇਸ ਗੁਨਾਹ ਬਾਰੇ ਪਤਾ ਚੱਲਿਆ ਤਾਂ ਉਸ ਦਾ ਕਹਿਰ ਦੀਵਾਨ ’ਤੇ ਟੱੁਟ ਪਿਆ। ਉਸ ਨੇ ਦੀਵਾਨ ਟੋਡਰ ਮੱਲ ਨੂੰ ਬਿਲਕੁਲ ਬਰਬਾਦ ਕਰ ਦਿੱਤਾ। ਆਪਣੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਨ ਨੂੰ ਆਪਣਾ ਜੰਮਿਆ-ਜਮਾਇਆ ਘਰ-ਬਾਰ ਤੇ ਕਾਰੋਬਾਰ ਛੱਡਣਾ ਪਿਆ।

ਇਸ ਤੋਂ ਬਾਅਦ ਉਸ ਦੇ ਪਰਿਵਾਰ ਜਾਂ ਉਸ ਦੇ ਆਖਰੀ ਦਿਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਉਸ ਦੀ ਜਹਾਜ਼ ਹਵੇਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹਿੰਦ ’ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖਸ਼ੀ ਗਈ। ਕਿਸੇ ਨੇ ਉਸ ਨੂੰ ਨੁਕਸਾਨ ਪਹੁੰਚਾਉਣ ਜਾਂ ਲੱੁਟਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਲਾਵਾਰਿਸ ਪਈ ਹਵੇਲੀ ਹੌਲੀ-ਹੌਲੀ ਵਕਤ ਦੇ ਥਪੇੜਿਆਂ ਅਤੇ ਨਜਾਇਜ਼ ਕਬਜ਼ਿਆਂ ਕਾਰਨ ਢਹਿਣ ਲੱਗ ਪਈ। ਹੁਣ ਇਸ ਦੀ ਸਾਂਭ ਸੰਭਾਲ ਦਾ ਕੰਮ ਜਾਰੀ ਹੈ ਮਾਹਿਰ ਕਾਰੀਗਰ ਇਸ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਅਤਿ ਆਧੁਨਿਕ ਤਕਨੀਕਾਂ ਦੀ ਮੱਦਦ ਨਾਲ ਮੁੜ ਉਸਾਰੀ ਕਰ ਰਹੇ ਹਨ।

Also Read : ਕੀ ਤੁਹਾਨੂੰ ਪਤਾ ਹੈ ਕਦੇ MRF ਟਾਇਰ ਕੰਪਨੀ ਦੇ ਮਾਲਕ ਵੇਚਦੇ ਸਨ ਗੁਬਾਰੇ? ਜਾਣੋ ਪੂਰੀ ਕਹਾਣੀ

ਸਿੱਖ ਪੰਥ ਵਿੱਚ ਦੀਵਾਨ ਟੋਡਰ ਮੱਲ ਦਾ ਬਹੁਤ ਸਤਿਕਾਰ ਹੈ। ਉਸ ਦੀ ਯਾਦ ਵਿੱਚ ਗੁਰਦੁਆਰਾ ਫਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਬਹੁਤ ਵਿਸ਼ਾਲ ਦੀਵਾਨ ਟੋਡਰ ਮੱਲ ਦੀਵਾਨ ਹਾਲ ਬਣਿਆ ਹੋਇਆ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਵਿਚਾਲੜੀ ਸੜਕ ਦਾ ਨਾਂਅ ਦੀਵਾਨ ਟੋਡਰ ਮੱਲ ਮਾਰਗ ਹੈ। ਜੀ.ਟੀ. ਰੋਡ ਤੋਂ ਸਰਹਿੰਦ ਨੂੰ ਆਉਣ ਵਾਲੀ ਸੜਕ ’ਤੇ ਇੱਕ ਸ਼ਾਨਦਾਰ ਦੀਵਾਨ ਟੋਡਰ ਮੱਲ ਸਵਾਗਤੀ ਦੁਆਰ ਵੀ ਉਸਾਰਿਆ ਗਿਆ ਹੈ। ਇਹ ਅਤਿਅੰਤ ਜਰੂਰੀ ਹੈ ਕਿ ਇਤਿਹਾਸਕਾਰ ਦੀਵਾਨ ਟੋਡਰ ਮੱਲ ਵਰਗੇ ਮਹਾਨ ਇਨਸਾਨ ਦੇ ਵਾਰਸਾਂ ਬਾਰੇ ਖੋਜ ਕਰ ਕੇ ਉਨ੍ਹਾਂ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ। ਇਹ ਉਸ ਨੇਕ ਇਨਸਾਨ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ।

ਬਲਰਾਜ ਸਿੰਘ ਸਿੱਧੂ

ਏ.ਆਈ.ਜੀ. (ਰਿਟਾ), ਪੰਡੋਰੀ ਸਿੱਧਵਾਂ

ਮੋ. 95011-00062

ਭਾਣਾ ਮੰਨ ਲੰਘ ਗਏ ਮੰਜ਼ਿਲਾਂ ਜੋ ਭਾਰੀਆਂ
ਸਾਕਾ ਸਰਹੰਦ ‘ਤੇ ਵਿਸ਼ੇਸ਼ | Apocalypse Sirhind

ਹਕੀਮ ਅੱਲ੍ਹਾ ਯਾਰ ਖਾਂ ਯੋਗੀ ਭਾਵੇਂ ਬੁਨਿਆਦੀ ਰੂਪ ਵਿਚ ਸਿੱਖ ਨਹੀਂ ਸੀ ਪਰ ਉਸ ਦੀ ਸ਼ਾਇਰਾਨਾ ਕਲਮ ਸਿੱਖੀ ਦੇ ਉਸ ਜਜ਼ਬੇ ਤੋਂ ਕੁਰਬਾਨ ਜਾਂਦੀ ਹੈ ਜਿਹੜਾ ਹੱਕ ਤੇ ਸੱਚ ਦੀ ਸਲਾਮਤੀ ਲਈ (ਸ਼ਹਾਦਤ ਦੇ ਰੂਪ ਵਿਚ) ਮੌਤ ਨੂੰ ਗਲੇ ਲਾਉਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਇਸੇ ਕਰਕੇ ਹੀ ਉਸ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਮੁੱਠੀ ਕੁ ਭਰ ਸਿਦਕੀ ਸਿੱਖਾਂ ਦੇ ਅਣਖ਼ੀ ਲਹੂ ਨਾਲ ਰੰਗੀ ਹੋਈ ਚਮਕੌਰ ਸਾਹਿਬ ਦੀ ਧਰਤੀ ਹਿੰਦੋਸਤਾਨ ਦੇ ਕਿਸੇ ਇਤਿਹਾਸਕ-ਮਿਥਿਹਾਸਕ ਤੀਰਥ ਸਥਾਨ ਤੋਂ ਘੱਟ ਨਜ਼ਰ ਨਹੀਂ ਆਉਂਦੀ।ਆਪਣੀ ਸ਼ਰਧਾਮਈ ਭਾਵਨਾ ਤਹਿਤ ਉਹ ਲਿਖਦਾ ਹੈ:- (Apocalypse Sirhind)

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ।

ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲਿਯੇ।

ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ,

ਯਹੀ ਸੇ ਬਨ ਸਿਤਾਰੇ ਗਏ ਸਮਾ ਕੇ ਲਿਯੇ।

ਇਸ ਕਵੀ ਦੇ ਇਨ੍ਹਾਂ ਸ਼ਰਧਾਮਈ ਅਤੇ ਸਤਿਕਾਰਤ ਬੋਲਾਂ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਕਲਗੀਧਰ ਪਾਤਸ਼ਾਹ ਅਤੇ ਉਨ੍ਹਾਂ ਦੇ ਸਿੱਖ ਕਿਸੇ ਖਾਹ-ਮ-ਖਾਹ (ਬਿਨਾਂ ਕਿਸੇ ਠੋਸ ਕਾਰਨ) ਦੀ ਲੜਾਈ ਦੇ ਹੱਕ ਵਿਚ ਨਹੀਂ ਸਨ ਪਰ ਉਸ ਵਕਤ ਦੀ ਰਜਵਾੜਾਸ਼ਾਹੀ ਅਤੇ ਮੁਗ਼ਲੀਆ ਸਲ਼ਤਨਤ ਦੀਆਂ ਆਪਹੁਦਰੀਆਂ ਤੇ ਘਾਤਕ ਨੀਤੀਆਂ ਨੂੰ ਠੱਲ੍ਹ ਪਾਉਣ ਹਿੱਤ ਉਨ੍ਹਾਂ ਨੇ ਪਰਿਵਾਰ ਅਤੇ ਖ਼ਾਲਸਾ ਫ਼ੌਜ ਅੰਦਰ ‘ਮੁਹਿ ਮਰਨੇ ਕਾ ਚਾਉ ਹੈ’ ਦੀ ਬਿਰਤੀ ਨੂੰ ਬਲਵਾਨ ਬਣਾਈ ਰੱਖਿਆ। ਇਸ ਬਿਰਤੀ ਦੀ ਹੀ ਗਵਾਹੀ ਭਰਦਾ ਹੈ ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ। ਪੋਹ ਮਹੀਨੇ ਦੀ ਠੰਢੀ-ਠਾਰ ਰੁੱਤ ਵਿਚ ਕੁੱਝ ਕੁ ਦਿਹਾੜਿਆਂ ਦੀ ਵਿੱਥ ਨਾਲ ਵਾਪਰੇ ਸਿੱਖ ਇਤਿਹਾਸ ਦੇ ਇਨ੍ਹਾਂ ਦੋ ਮਹਾਨ ਸਾਕਿਆਂ ਵਿਚ ਜਿੱਥੇ ਗੁਰੂ ਕੇ ਸਿੱਖਾਂ ਨੇ ਬੇਮਿਸਾਲ ਬਹਾਦਰੀ ਦਿਖਾ ਕੇ ਮੌਤ ਨੂੰ ਗਲੇ ਲਾਇਆ ਹੈ, ਉੱਥੇ ਗੁਰੂ-ਪਰਿਵਾਰ ਨੇ ਵੀ (ਸੌਖੇ ਪਰ ਸਿਧਾਂਤਹੀਣ ਜੀਵਨ ਨੂੰ ਪ੍ਰਵਾਨ ਨਾ ਕਰਦਿਆਂ) ‘ਸੀਸ ਦੀਆ ਪਰ ਸਿਰਰੁ ਨ ਦੀਆ’ ਦੀ ਅਣਖੀਲੀ ਰਿਵਾਇਤ ਨੂੰ ਕਾਇਮ ਰੱਖਿਆ।

ਮੁਗ਼ਲ ਹਕੂਮਤ ਅਤੇ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮੇਂ ਤੱਕ ਘੇਰਾ ਪਾਈ ਰੱਖਿਆ। ਆਪਣਾ ਮਨਸੂਬਾ (ਗੁਰੁ ਸਾਹਿਬ ਨੂੰ ਜਿਉਂਦਾ ਫੜ ਕੇ ਬਾਦਸ਼ਾਹ ਸਾਹਮਣੇ ਪੇਸ਼ ਕਰਨ ਅਤੇ ਇਨਾਮ ਹਾਸਲ ਕਰਨ ਦਾ) ਪੂਰਾ ਨਾ ਹੁੰਦਿਆਂ ਦੇਖ ਕੇ ਹਾਕਮ ਧਿਰ ਕਿਲ੍ਹੇ ਨੂੰ ਖਾਲੀ ਕਰਵਾਉਣ ਵਿਚ ਹੀ ਭਲਾ ਸਮਝਣ ਲੱਗੀ। ਹਾਕਮ ਧਿਰ ਨੇ ਇਸ ਬਾਬਤ ਕਈ ਹੱਥਕੰਡੇ ਵੀ ਅਪਣਾਏ ਪਰ ਉਹ ਸਭ ਨਾਕਾਮਯਾਬ ਰਹੇ। ਭਾਵੇਂ ਗੁਰੂ ਸਾਹਿਬ ਇਸ ਲੜਾਈ ਨੂੰ ਕਿਸੇ ਸਿੱਟੇ (ਜਿੱਤ-ਹਾਰ) ‘ਤੇ ਪਹੁੰਚਾਉਣ ਤੋਂ ਪਹਿਲਾਂ ਕਿਲ੍ਹੇ ਨੂੰ ਖਾਲੀ ਕਰਨ ਦੇ ਹੱਕ ਵਿਚ ਨਹੀਂ ਸਨ। (Apocalypse Sirhind)

ਇਹ ਵੀ ਪੜ੍ਹੋ : Moose Wala ਦੇ ਕਾਤਲਾਂ ਦੇ ਘਰਾਂ ਨੂੰ ਪੁਲਿਸ ਨੇ ਘੇਰਿਆ, ਪੰਜਾਬ ਤੇ ਹਰਿਆਣਾ ’ਚ NIA ਦੇ ਛਾਪੇ

ਪਰ ਸਿੱਖਾਂ ਨੇ ਗੁਰੂ ਸਾਹਿਬ ਨੂੰ ਕਿਲ੍ਹਾ ਖਾਲੀ ਕਰਨ ਲਈ ਰਜ਼ਾਮੰਦ ਕਰ ਲਿਆ। 20 ਦਸੰਬਰ 1704 ਈ. ਦੀ ਸਿਆਲੀ ਰਾਤ ਨੂੰ ਕਲਗੀਧਰ ਪਾਤਸ਼ਾਹ ਆਪਣੇ ਪਰਿਵਾਰ ਅਤੇ ਸਿੱਖਾਂ ਨੂੰ ਲੈ ਕੇ ਕਿਲ੍ਹੇ ‘ਚੋਂ ਬਾਹਰ ਆ ਗਏ। ਹਨ੍ਹੇਰੀ ਰਾਤ ਦਾ ਸਫ਼ਰ ਮੁਕਾਉਂਦੀ ਹੋਈ ਖ਼ਾਲਸੇ ਦੀ ਇਹ ਫ਼ੌਜ ਸਰਸਾ ਨਦੀ ‘ਤੇ ਪਹੁੰਚ ਗਈ। ਸਰਸਾ ਨਦੀ ਨੂੰ ਪਾਰ ਕਰਦਿਆਂ ਹੀ ਗੁਰੂ ਪਰਿਵਾਰ ਵਿਚ ਵਿਛੋੜਾ ਪੈ ਗਿਆ। ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਅਤੇ ਸਿੱਖਾਂ ਤੋਂ ਵੱਖ ਹੋ ਕੇ ਕਿਸੇ ਔਝੜੇ ਰਾਹ ਪੈ ਗਏ। (Apocalypse Sirhind)

ਇੱਧਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਦੋ ਸਾਹਿਬਜ਼ਾਦਿਆਂ ਅਤੇ 40 ਕੁ ਸਿੱਖਾਂ ਨੂੰ ਨਾਲ ਲੈ ਕੇ ਰੋਪੜ ਦੇ ਇਲਾਕੇ ਵਿਚ ਪਹੁੰਚ ਗਏ। ਇਸ ਇਲਾਕੇ ਵਿਚ ਆ ਕੇ ਪਾਤਸ਼ਾਹ ਆਉਣ ਵਾਲੇ ਸੰਕਟ (ਪਿੱਛਾ ਕਰ ਰਹੀਆਂ ਮੁਗ਼ਲ ਫ਼ੌਜਾਂ) ਦਾ ਸਾਹਮਣਾ ਕਰਨ ਦੀ ਵਿਉਂਤਬੰਦੀ ਕਰਨ ਲੱਗੇ। ਇਸ ਵਿਉਂਤਬੰਦੀ ਤਹਿਤ ਗੁਰੂ ਸਾਹਿਬ ਅਤੇ ਸਿੰਘਾਂ ਨੇ ਦੁਸ਼ਮਣ ਨਾਲ ਦੋ ਹੱਥ ਕਰਨ ਦੀ ਠਾਣ ਲਈ ਅਤੇ ਇਸ ਮਨੋਰਥ ਦੀ ਸਿੱਧੀ ਵਾਸਤੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਚੌਧਰੀ ਬੁੱਧੂ ਚੰਦ ਦੀ ਕੱਚੀ ਹਵੇਲੀ (ਗੜ੍ਹੀ) ਦੀ ਚੋਣ ਕੀਤੀ ਗਈ।

ਹਵੇਲੀ ਦੀ ਮੋਰਚਾਬੰਦੀ ਕਰਕੇ ਗੁਰੂ ਸਾਹਿਬ ਅਤੇ ਖ਼ਾਲਸਾ ਫ਼ੌਜ ਮੁਗ਼ਲਾਂ ਦੇ ਟਿੱਡੀ ਦਲ ਨਾਲ ਲੋਹਾ ਲੈਣ ਲਈ ਤਿਆਰ-ਬਰ-ਤਿਆਰ ਹੋ ਗਏ। ਦੂਸਰੇ ਪਾਸੇ ਸਰਹੰਦ ਦੇ ਸੂਬੇਦਾਰ ਅਤੇ ਉਸ ਦੇ ਲਾਮ-ਲਸ਼ਕਰ ਨੇ ਇਸ ਹਵੇਲੀ ਨੂੰ ਬਾਹਰੋਂ ਪੂਰੀ ਤਰ੍ਹਾਂ ਨਾਲ ਘੇਰ ਲਿਆ। 22 ਦਸੰਬਰ ਵਾਲੇ ਦਿਨ ਇਸ ਸਥਾਨ ‘ਤੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ।ਸਿੱਖਾਂ ਦੀ ਤਾਦਾਦ ਭਾਵੇਂ ਅੱਧੇ ਕੁ ਸੈਂਕੜੇ ਤੱਕ ਵੀ ਨਹੀਂ ਸੀ ਪਹੁੰਚਦੀ ਪਰ ਗੁਰੂ ਸਾਹਿਬ ਦੇ ਪਿਆਰ ਅਤੇ ਵਿਹਾਰ ਕਾਰਨ ਚੜ੍ਹਦੀ ਕਲਾ ਅਤੇ ਪੂਰੇ ਜਲਾਲ ਵਿਚ ਸੀ। ਵਿਲੱਖਣ ਅਤੇ ਕਾਰਗ਼ਰ ਰਣਨੀਤੀ ਤਹਿਤ ਦਸਮੇਸ਼ ਪਿਤਾ ਜੀ ਪੰਜ-ਪੰਜ ਸਿੰਘਾਂ ਦਾ ਜਥਾ ਬਣਾ ਕੇ ਮੈਦਾਨ-ਏ-ਜੰਗ ਵਿਚ ਜੂਝਣ ਲਈ ਭੇਜਦੇ ਰਹੇ, ਜੋ ਜੈਕਾਰਿਆਂ ਦੀ ਗੂੰਜ ਨਾਲ ਦੁਸ਼ਮਣਾਂ ‘ਤੇ ਜਾ ਪੈਂਦਾ ਅਤੇ ਕਈਆਂ ਨੂੰ ਮੌਤ ਦੇ ਮੂੰਹ ਵਿਚ ਪਾ ਕੇ ਆਪ ਸ਼ਹੀਦ ਹੋ ਜਾਂਦਾ। ਇਨ੍ਹਾਂ ਜਥਿਆਂ ਵਿਚ ਗੁਰੂ ਕੇ ਲਾਲਾਂ (ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੂਝਾਰ ਸਿੰਘ) ਦਾ ਜਥਾ ਵੀ ਬੇਮਿਸਾਲ ਹੌਂਸਲੇ ਨਾਲ ਲੜਿਆ ਅਤੇ ਸ਼ਹਾਦਤ ਦਾ ਜਾਮ ਪੀ ਗਿਆ। (Apocalypse Sirhind)

ਸਰਸਾ ਨਦੀਂ ਦੇ ਕਿਨਾਰੇ ਤੋਂ ਵਿੱਛੜੇ ਗੁਰੂ ਪਰਿਵਾਰ ਦੇ ਇੱਕ ਹਿੱਸੇ ਨੂੰ ਗੰਗੂ ਗ਼ੱਦਾਰ ਦੀ ਗ਼ੱਦਾਰੀ ਦਾ ਸ਼ਿਕਾਰ ਹੋਣਾ ਪਿਆ। ਗੁਰੂ ਕੇ ਗ੍ਰਹਿ ਵਿਖੇ ਸਾਲਾਂਬੱਧੀ ਰਸੋਈਏ ਦੀ ਡਿਊਟੀ ਨਿਭਾਉਣ ਵਾਲਾ ਗੰਗੂ ਜਦੋਂ ਮਾਤਾਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ) ਨੂੰ ਮਿਲਿਆ ਤਾਂ ਮਾਤਾ ਜੀ ਨੇ ਔਖੀ ਘੜੀ ਵਿਚ ਕਿਸੇ ਆਪਣੇ ਦੇ ਮਿਲਾਪ ਲਈ ਅਕਾਲ-ਪੁਰਖ਼ ਦੀ ਸ਼ੁਕਰਗੁਜ਼ਾਰੀ ਕੀਤੀ। ਪਰ ਜਿਸ ਨੂੰ ਮਾਤਾ ਜੀ ਨੇ ਆਪਣਾ ਸਮਝਿਆ ਸੀ ਉਸ ਦਾ ਵਿਹਾਰ ਤਾਂ ਸਤ-ਬਿਗਾਨਿਆਂ ਤੋਂ ਵੀ ਘਟੀਆ ਹੋ ਨਿੱਬੜਿਆ। ਲਾਲਚ ਵਿਚ ਆ ਕੇ ਉਸ ਨੇ ਮੋਰਿੰਡੇ ਦੇ ਥਾਣੇ ਵਿਚ ਦਾਦੀ-ਪੋਤਿਆਂ ਦੀ ਮੁਖ਼ਬਰੀ ਕਰ ਦਿੱਤੀ। ਸਿੱਟੇ ਵਜੋਂ ਮੋਰਿੰਡੇ ਦੇ ਥਾਣੇਦਾਰ ਜਾਨੀ ਖਾਂ ਅਤੇ ਮਾਨੀ ਖਾਂ ਨੇ ਬਜ਼ੁਰਗ ਮਾਤਾ ਅਤੇ ਦੋਵਾਂ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ।

ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਬਿਰਧ ਮਾਂ ਅਤੇ ਉਸ ਦੇ ਮਾਸੂਮ ਪੋਤਿਆਂ ਦੀ ਹਵਾਲ਼ਗੀ ਨੂੰ ਆਪਣੀ ਜਿੱਤ ਸਮਝ ਲਿਆ ਅਤੇ ਉਨ੍ਹਾਂ ਨੂੰ ਦੀਨ ਕਬੂਲ ਕਰਵਾਉਣ ਦੀਆਂ ਵਿਉਂਤਾਂ ਬਣਾਉਣ ਲੱਗਾ। ਪਰ ਇਹ ਕੇਵਲ ਉਸ ਦਾ ਭਰਮ ਹੀ ਨਿੱਕਲਿਆ ਜਦੋਂ 9 ਸਾਲ ਅਤੇ 7 ਸਾਲ ਦੇ ਬੱਚਿਆਂ ਨੇ ਉਸ ਦੇ ਕਿਸੇ ਵੀ ਮਨਸੂਬੇ (ਲਾਲਚ, ਡਰਾਵੇ ਅਤੇ ਝੂਠ) ਨੂੰ ਕਾਮਯਾਬ ਨਹੀਂ ਹੋਣ ਦਿੱਤਾ, ਸਗੋਂ ਦਲੇਰਾਨਾ ਦਲੀਲਾਂ ਦੇ ਕੇ ਉਸ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਭਾਵੇਂ ਸੂਬਾ ਸਰਹੰਦ ਦੇ ਕੁਝ ਸਰਕਾਰੀ ਕਰਿੰਦਿਆਂ ਨੇ ਵੀ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਥਿਰਕਾਉਣ ਲਈ ਆਪਣੀ ਵੱਖਰੀ ਵਾਹ ਲਾਈ ਪਰ ਉਨ੍ਹਾਂ ਦੀ ਦ੍ਰਿੜ੍ਹਤਾ ਅੱਗੇ ਉਨ੍ਹਾਂ ਕਰਿੰਦਿਆਂ ਦੀ ਕੋਈ ਪੇਸ਼ ਨਾ ਗਈ। (Apocalypse Sirhind)

ਆਪਣੇ ਪੱਖ ਦੀ ਕੋਈ ਵੀ ਗੱਲ ਨਾ ਬਣਦੀ ਦੇਖ ਕੇ ਸੂਬਾ ਸਰਹੰਦ ਅਤੇ ਉਸ ਦੇ ਅਹਿਲਕਾਰਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਨ ਦਾ ਫ਼ੈਸਲਾ ਕਰ ਲਿਆ। ਇਸ ਫ਼ੈਸਲੇ ਮੁਤਾਬਕ ਹੀ 26 ਦਸੰਬਰ 1704 ਈ. ਨੂੰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਦਿੱਲੀ ਦੇ ਸਰਕਾਰੀ ਜ਼ੱਲਾਦਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਨੇ ਗੁਰੂ ਕੇ ਦੋਹਾਂ ਲਾਲਾਂ ਨੂੰ ਖੜ੍ਹਾ ਕਰਕੇ ਕੰਧ ਦੀ ਉਸਾਰੀ ਆਰੰਭ ਕਰ ਦਿੱਤੀ। ਜਦੋਂ ਕੰਧ ਛਾਤੀ ਤੱਕ ਪਹੁੰਚੀ ਤਾਂ ਦੋਵੇਂ ਮਾਸੂਮ ਜਿੰਦਾਂ ਬੇਹੋਸ਼ ਹੋ ਗਈਆਂ ਅਤੇ ਕੰਧ ਡਿੱਗ ਗਈ। 27 ਦਸੰਬਰ ਦੀ ਸਵੇਰ ਨੂੰ ਜਦੋਂ ਉਨ੍ਹਾਂ ਨੂੰ ਹੋਸ਼ ਆਈ ਤਾਂ ਦੋਵੇਂ ਅਕਹਿ ਅਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਗਏ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਮਾਤਾ ਗੁਜ਼ਰ ਕੌਰ ਜੀ ਵੀ ਸੱਚਖੰਡ ਨੂੰ ਪਿਆਨਾ ਕਰ ਗਏ। ਇਸ ਤਰ੍ਹਾਂ ਪੋਹ ਦੇ ਅਤਿ ਸਰਦੀਲੇ ਮਹੀਨੇ ਵਿਚ ਸ੍ਰੀ ਗੁਰੂ ਗੋਬਿੰਦ ਦੇ ਪਰਿਵਾਰ ਦਾ ਇੱਕ ਵਡੇਰਾ ਹਿੱਸਾ ਅਤੇ ਜਾਨ ਤੋਂ ਪਿਆਰੇ ਸਿੱਖ ਅਕਾਲ-ਪੁਰਖ ਦੇ ਭਾਣੇ ਨੂੰ ਮੰਨਦੇ ਹੋਏ ਭਾਰੀਆਂ ਮੰਜ਼ਿਲਾਂ ਨੂੰ ਸਰ ਕਰ ਗਏ ਤੇ ਪਿੱਛੇ ਛੱਡ ਗਏ ਹੱਕ ਤੇ ਸੱਚ ‘ਤੇ ਡਟ ਕੇ ਪਹਿਰਾ ਦੇਣ ਦਾ ਸੁਨੇਹਾ (Apocalypse Sirhind)