Donald Trump - Sach Kahoon Punjabi
Iran US Israel War: ਈਰਾਨ ’ਤੇ ਹਾਈਪਰਸੋਨਿਕ ਮਿਜ਼ਾਈਲਾਂ ਨਾਲ ਹਮਲਾ ਕਰ ਸਕਦਾ ਹੈ ਅਮਰੀਕਾ, ਟਰੰਪ ਨੇ ਫੌਜ ਨੂੰ ਪਲਾਨ ਦੱਸਿਆ
ਤਹਿਰਾਨ (ਏਜੰਸੀ)। ਅਮਰੀਕਾ ਪਹਿਲੀ ਵਾਰ ਈਰਾਨ ਵਿਰੁੱਧ ਹਾਈਪਰਸੋਨਿਕ ਮਿਜਾਈਲਾਂ ਦੀ ਵਰਤੋਂ ਕਰ ਸਕਦਾ ਹੈ। ਯੂਐਸ ਸੈਂਟਰਲ ਕਮਾਂਡ (ਸੈਂਟਕਾਮ) ਦੇ ਕਮਾਂਡਰ ਨੇ ਰਾਸ਼ਟਰਪਤੀ ਟਰੰਪ ਨੂੰ ਈਰਾਨ ਵਿਰੁੱਧ ਸੰਭਾਵੀ ਹਮਲੇ ਦੇ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ, ਐਡਮਿਰਲ ਬ੍ਰੈਡ ਕੂਪਰ ਨੇ ਵ੍ਹਾਈਟ ਹਾਊਸ ਸਿਚੁਏਸਨ ਰੂਮ ’ਚ ਟਰੰਪ ਨਾਲ ਮੁਲਾਕਾਤ ਦੌਰਾਨ ਇਹ ਵਿਕਲਪ ਪੇਸ਼ ਕੀਤੇ। ਇਸ ’ਚ ਕਿਹਾ ਗਿਆ ਹੈ ਕਿ ਜੇਕਰ ਟਰੰਪ ਦੋਵਾਰਾ ਹਮਲਾ ਕਰਨ ਦਾ ਫੈਸਲਾ ਕਰਦੇ ਹਨ, ਤਾਂ ਇੱਕ ‘ਛੋਟਾ ਪਰ ਬਹੁਤ ਸ਼ਕਤੀਸ਼ਾਲੀ ਹਮਲਾ’ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ, ਇਹ ਹਮਲਾ ਈਰਾਨ ਦੀਆਂ ਬਾਕੀ ਫੌਜੀ ਬਲਾਂ, ਇਸ ਦੇ ਨੇਤਾਵਾਂ ਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਸਕਦਾ ਹੈ।
ਰੱਖਿਆ ਮੰਤਰਾਲਾ ਨਵੇਂ ਤੇ ਉੱਨਤ ਹਥਿਆਰਾਂ ਦੀ ਵਰਤੋਂ ’ਤੇ ਵੀ ਵਿਚਾਰ ਕਰ ਰਿਹਾ ਹੈ, ਜਿਸ ’ਚ ‘ਡਾਰਕ ਈਗਲ’ ਨਾਮਕ ਇੱਕ ਹਾਈਪਰਸੋਨਿਕ ਮਿਜਾਈਲ ਵੀ ਸ਼ਾਮਲ ਹੈ। ਇਹ ਮਿਜਾਈਲ 2,000 ਮੀਲ (ਲਗਭਗ 3,200 ਕਿਲੋਮੀਟਰ) ਤੱਕ ਦੇ ਟੀਚਿਆਂ ’ਤੇ ਹਮਲਾ ਕਰ ਸਕਦੀ ਹੈ ਤੇ ਈਰਾਨ ਦੇ ਬਾਕੀ ਬੈਲਿਸਟਿਕ ਮਿਜਾਈਲ ਲਾਂਚਰਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਸ ਤੋਂ ਇਲਾਵਾ, ਖੇਤਰ ’ਚ ਬੀ-1ਬੀ ਲੈਂਸਰ ਬੰਬਾਰਾਂ ਦੀ ਮੌਜ਼ੂਦਗੀ ਵਧਾਈ ਜਾ ਰਹੀ ਹੈ। ਇਹ ਜਹਾਜ ਵੱਡੀ ਮਾਤਰਾ ’ਚ ਹਥਿਆਰ ਲਿਜਾਣ ਦੇ ਸਮਰੱਥ ਹਨ ਤੇ ਹਾਈਪਰਸੋਨਿਕ ਹਥਿਆਰ ਵੀ ਲੈ ਜਾ ਸਕਦੇ ਹਨ।
Iran US Israel War: ਈਰਾਨ ’ਤੇ ਹਾਈਪਰਸੋਨਿਕ ਮਿਜ਼ਾਈਲਾਂ ਨਾਲ ਹਮਲਾ ਕਰ ਸਕਦਾ ਹੈ ਅਮਰੀਕਾ, ਟਰੰਪ ਨੇ ਫੌਜ ਨੂੰ ਪਲਾਨ ਦੱਸਿਆ
ਪਿਛਲੇ 24 ਘੰਟਿਆਂ ਤੋਂ 5 ਵੱਡੇ ਅਪਡੇਟਸ...
ਟਰੰਪ ਦੀ ਧਮਕੀ : ਟਰੰਪ ਨੇ ਸੋਸ਼ਲ ਅਕਾਊਂਟ ’ਤੇ ਆਪਣੀ ਫੋਟੋ ਸਾਂਝੀ ਕੀਤੀ ਤੇ ਕਿਹਾ, ‘ਤੂਫਾਨ ਅੱਗੇ ਵਧ ਰਿਹਾ ਹੈ। ਇਸਨੂੰ ਕੋਈ ਨਹੀਂ ਰੋਕ ਸਕੇਗਾ।’
ਈਰਾਨ ਦਾ ਜਵਾਬ : ਸੁਪਰੀਮ ਲੀਡਰ ਮੁਜਤਬਾ ਖਮੇਨੀ ਨੇ ਕਿਹਾ, ‘ਅਸੀਂ ਹਮਲਾਵਰਾਂ ਨੂੰ ਸਮੁੰਦਰ ’ਚ ਡੁਬੋ ਦੇਵਾਂਗੇ। ਫਾਰਸ ਦੀ ਖਾੜੀ ’ਚ ਉਨ੍ਹਾਂ ਲਈ ਕੋਈ ਜਗ੍ਹਾ ਨਹੀਂ ਹੈ।’
ਤੇਲ ਦੀਆਂ ਕੀਮਤਾਂ ’ਚ ਵਾਧਾ : ਵੀਰਵਾਰ ਨੂੰ, ਕੱਚੇ ਤੇਲ ਦੀ ਕੀਮਤ ਤੇਜੀ ਨਾਲ ਵਧ ਕੇ ਲਗਭਗ $126 ਪ੍ਰਤੀ ਬੈਰਲ ਹੋ ਗਈ, ਜੋ ਕਿ ਚਾਰ ਸਾਲਾਂ ’ਚ ਸਭ ਤੋਂ ਜ਼ਿਆਦਾ ਹੈ। ਇਹ ਬਾਅਦ ’ਚ ਲਗਭਗ $115 ਤੱਕ ਡਿੱਗ ਗਈ।
ਮੁਜਤਬਾ ਦੀ ਸਿਹਤ ਬਾਰੇ ਸਸਪੈਂਸ : ਮੁਜਤਬਾ ਖਮੇਨੀ ਦੀ ਸਿਹਤ ਬਾਰੇ ਸਪੱਸ਼ਟ ਜਾਣਕਾਰੀ ਅਸਪਸ਼ਟ ਹੈ। ਉਸਨੂੰ ਅਜੇ ਤੱਕ ਜਨਤਕ ਤੌਰ ’ਤੇ ਨਹੀਂ ਵੇਖਿਆ ਗਿਆ ਹੈ।
ਅਮਰੀਕੀ ਜਹਾਜ ਵਾਪਸੀ : ਦੁਨੀਆ ਦਾ ਸਭ ਤੋਂ ਵੱਡਾ ਏਅਰਕ੍ਰਾਫਟ ਕੈਰੀਅਰ, ਯੂਐਸਐਸ ਹੁਣ 300 ਦਿਨਾਂ ਤੋਂ ਵੱਧ ਦੀ ਰਿਕਾਰਡ ਤਾਇਨਾਤੀ ਤੋਂ ਬਾਅਦ ਅਮਰੀਕਾ ਵਾਪਸ ਆ ਰਿਹਾ ਹੈ।
US Iran War: ਟਰੰਪ ਕੋਲ ਜੰਗ ਜਾਰੀ ਰੱਖਣ ਲਈ 7 ਦਿਨ, 1 ਮਈ ਤੋਂ ਪਹਿਲਾਂ ਅਮਰੀਕੀ ਸੰਸਦ ਦੀ ਮਨਜ਼ੂਰੀ ਜ਼ਰੂਰੀ
US Iran War: ਵਾਸ਼ਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਟਰੰਪ ਕੋਲ ਜੰਗ ਜਾਰੀ ਰੱਖਣ ਲਈ 7 ਦਿਨ ਹਨ। ਅਮਰੀਕੀ ਸੰਵਿਧਾਨ ਅਨੁਸਾਰ, ਕਿਸੇ ਵੀ ਜੰਗ ਨੂੰ 60 ਦਿਨਾਂ ਅੰਦਰ ਸੰਸਦ ਦੀ ਪ੍ਰਵਾਨਗੀ ਲੈਣੀ ਚਾਹੀਦੀ ਹੈ। ਟਰੰਪ ਨੇ ਇੱਥੇ ਵੀ ਇੱਕ ਚਾਲ ਖੇਡੀ। ਉਸਨੇ 28 ਫਰਵਰੀ ਨੂੰ ਜੰਗ ਸ਼ੁਰੂ ਕੀਤੀ ਤੇ 2 ਮਾਰਚ ਨੂੰ ਸੰਸਦ ਨੂੰ ਸੂਚਿਤ ਕੀਤਾ। ਹੁਣ, ਉਸਨੂੰ 1 ਮਈ ਤੋਂ ਪਹਿਲਾਂ ਸੰਸਦ ਦੀ ਪ੍ਰਵਾਨਗੀ ਲੈਣ ਦੀ ਲੋੜ ਹੈ। ਰਿਪੋਰਟਾਂ ਅਨੁਸਾਰ, ਟਰੰਪ ਸੰਸਦ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ। ਟਰੰਪ ਦੇ 100 ਮੈਂਬਰੀ ਸੈਨੇਟ ’ਚ 53 ਸੰਸਦ ਮੈਂਬਰ ਹਨ, ਜਦੋਂ ਕਿ ਕਮਲਾ ਹੈਰਿਸ ਦੀ ਡੈਮੋਕ੍ਰੇਟਿਕ ਪਾਰਟੀ ਕੋਲ 47 ਹਨ।
ਟਰੰਪ ਦੀ ਰਿਪਬਲਿਕਨ ਪਾਰਟੀ ਦੇ ਲਗਭਗ 10 ਸੰਸਦ ਮੈਂਬਰ ਪਹਿਲਾਂ ਹੀ ਈਰਾਨ ਯੁੱਧ ਦੇ ਵਿਰੁੱਧ ਬੋਲ ਚੁੱਕੇ ਹਨ, ਜਦੋਂ ਕਿ ਵਿਰੋਧੀ ਡੈਮੋਕ੍ਰੇਟ ਇੱਕਜੁੱਟ ਰਹਿਣ ਲਈ ਦ੍ਰਿੜ ਹਨ। ਇਸ ਲਈ, ਟਰੰਪ ਹੁਣ 1 ਮਈ ਤੋਂ ਪਹਿਲਾਂ ਕਿਸੇ ਵੀ ਜ਼ਰੂਰੀ ਤਰੀਕੇ ਨਾਲ ਜੰਗ ਨੂੰ ਖਤਮ ਕਰਨਾ ਚਾਹੁੰਦੇ ਹਨ। ਇਹ ਕਾਨੂੰਨ 60 ਦਿਨਾਂ ਬਾਅਦ ਇੱਕ ਵਾਧੂ ਵਿਕਲਪ ਪ੍ਰਦਾਨ ਕਰਦਾ ਹੈ। ਰਾਸ਼ਟਰਪਤੀ ਇੱਕ ਵਾਰ ਵਾਧੂ 30 ਦਿਨ ਲੈ ਸਕਦੇ ਹਨ, ਪਰ ਇਹ ਸਿਰਫ ਫੌਜਾਂ ਦੀ ਸੁਰੱਖਿਅਤ ਵਾਪਸੀ ਲਈ ਹੈ, ਜੰਗ ਜਾਰੀ ਰੱਖਣ ਲਈ ਨਹੀਂ।
Read Also : ਸ਼ਮਿਤਾ ਸ਼ੈੱਟੀ ਤਿਰੂਪਤੀ ਵਿੱਚ ਗਊਸੇਵਾ ਕਰਦੀ ਨਜ਼ਰ ਆਈ, ਭੈਣ ਸ਼ਿਲਪਾ ਨੇ ਕੀਤੀ ਪ੍ਰਸ਼ੰਸਾ
ਪਿਛਲੇ 24 ਘੰਟਿਆਂ ਤੋਂ 5 ਵੱਡੇ ਅਪਡੇਟ
ਇਜ਼ਰਾਈਲ-ਲੇਬਨਾਨ ਜੰਗਬੰਦੀ ਵਧਾਈ ਗਈ : ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿਖੇ ਦੂਜੀ ਇਜ਼ਰਾਈਲ-ਲੇਬਨਾਨ ਰਾਜਦੂਤ ਪੱਧਰੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਨੂੰ ਤਿੰਨ ਹਫ਼ਤਿਆਂ ਲਈ ਵਧਾਉਣ ਦਾ ਐਲਾਨ ਕੀਤਾ।
ਭਾਰਤ ਦੀ ਸਲਾਹ : ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਕਰਨ ਵਿਰੁੱਧ ਸਲਾਹ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਮੌਜ਼ੂਦਾ ਸਥਿਤੀ ਨੂੰ ਵੇਖਦੇ ਹੋਏ ਲੋਕਾਂ ਨੂੰ ਉੱਥੇ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ।
ਹੋਰਮੁਜ਼ ’ਚ ਟੋਲ ਵਸੂਲੀ : ਈਰਾਨ ਨੇ ਵੀਰਵਾਰ ਨੂੰ ਪਹਿਲੀ ਵਾਰ ਹੋਰਮੁਜ਼ ’ਚ ਜਹਾਜ਼ਾਂ ਤੋਂ ਟੋਲ ਵਸੂਲੀ ਕੀਤੀ। ਇਹ ਰਕਮ ਇੱਕ ਬੈਂਕ ’ਚ ਜਮ੍ਹਾਂ ਕਰਵਾਈ ਗਈ ਹੈ। ਹਾਲਾਂਕਿ, ਰਕਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਜਲਾਵਤਨ ਕਰਾਊਨ ਪ੍ਰਿੰਸ ਵਿਰੁੱਧ ਵਿਰੋਧ : ਈਰਾਨ ਦੇ ਜਲਾਵਤਨ ਕਰਾਊਨ ਪ੍ਰਿੰਸ ਰੇਜ਼ਾ ਪਹਿਲਵੀ ’ਤੇ ਬਰਲਿਨ ’ਚ ਇੱਕ ਪ੍ਰੈਸ ਕਾਨਫਰੰਸ ਛੱਡਣ ਵੇਲੇ ਲਾਲ ਰੰਗ ਛਿੜਕਿਆ ਗਿਆ।
ਵਿਰੋਧ ਟਰੰਪ ਦੀ ਸ਼ਕਤੀ ਨੂੰ ਘਟਾਉਣ ’ਚ ਅਸਫਲ : ਟਰੰਪ ਦੀ ਯੁੱਧ-ਨਿਰਮਾਣ ਸ਼ਕਤੀ ਨੂੰ ਘਟਾਉਣ ਦੇ ਪ੍ਰਸਤਾਵ ਨੂੰ ਅਮਰੀਕੀ ਸੈਨੇਟ ’ਚ ਪੰਜਵੀਂ ਵਾਰ ਰੱਦ ਕਰ ਦਿੱਤਾ ਗਿਆ। ਇਸ ਦੇ ਵਿਰੋਧ ’ਚ 51 ਵੋਟਾਂ ਪਈਆਂ, ਜਦੋਂ ਕਿ ਇਸਦੇ ਸਮਰਥਨ ’ਚ 46 ਵੋਟਾਂ ਪਈਆਂ।
US Iran War: ਟਰੰਪ ਕੋਲ ਜੰਗ ਜਾਰੀ ਰੱਖਣ ਲਈ 7 ਦਿਨ, 1 ਮਈ ਤੋਂ ਪਹਿਲਾਂ ਅਮਰੀਕੀ ਸੰਸਦ ਦੀ ਮਨਜ਼ੂਰੀ ਜ਼ਰੂਰੀ
Donald Trump: ਟਰੰਪ ਦੇ ਦੂਜੇ ਕਾਰਜਕਾਲ ਦੀਆਂ ਚੁਣੌਤੀਆਂ ਅਤੇ ਵਿਵਾਦ
ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਜੌਨ ਟਰੰਪ ਵਿਸ਼ਵ ਦੀ ਸਭ ਤੋਂ ਸ਼ਕਤੀਸ਼ਾਲੀ ਅਰਥਵਿਵਸਥਾ ਅਤੇ ਫੌਜੀ ਸਮਰੱਥਾ ਦੇ ਪ੍ਰਮੁੱਖ ਰਹੇ ਹਨ। ਲੰਮੇ ਸਮੇਂ ਤੱਕ ਇਹ ਧਾਰਨਾ ਪ੍ਰਚੱਲਿਤ ਰਹੀ ਕਿ ਬ੍ਰਿਟੇਨ ਸਭ ਤੋਂ ਪੁਰਾਣਾ ਲੋਕਤੰਤਰ ਹੈ, ਭਾਰਤ ਸਭ ਤੋਂ ਵੱਡਾ ਅਤੇ ਅਮਰੀਕਾ ਸਭ ਤੋਂ ਪ੍ਰਭਾਵਸ਼ਾਲੀ। ਟਰੰਪ ਨੇ 2017 ਤੋਂ 2021 ਤੱਕ ਆਪਣੇ ਪਹਿਲੇ ਕਾਰਜਕਾਲ ਵਿਚ ਇੱਕ ਅਜਿਹੇ ਆਗੂ ਦੀ ਛਵੀ ਬਣਾਈ, ਜੋ ਰਵਾਇਤੀ ਰਾਜਨੀਤਿਕ ਢਾਂਚੇ ਤੋਂ ਵੱਖਰੀ ਸੀ।
ਕੁਝ ਲੋਕਾਂ ਲਈ ਉਹ ਸਪੱਸ਼ਟਵਾਦੀ ਅਤੇ ਫੈਸਲਾਕੁਨ ਆਗੂ ਸਨ, ਜਦਕਿ ਦੂਜਿਆਂ ਲਈ ਉਨ੍ਹਾਂ ਦੀ ਸ਼ੈਲੀ ਅਸਧਾਰਨ ਅਤੇ ਵਿਵਾਦਾਪੂਰਨ ਰਹੀ। 2020 ਦੀਆਂ ਚੋਣਾਂ ਵਿਚ ਹਾਰ ਤੋਂ ਬਾਅਦ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਸੰਸਦ ਭਵਨ ’ਤੇ ਕੀਤਾ ਗਿਆ ਹਮਲਾ ਲੋਕਤੰਤਰੀ ਮੁੱਲਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਦੂਜਾ ਕਾਰਜਕਾਲ, ਜੋ 2025 ਵਿਚ ਸ਼ੁਰੂ ਹੋਇਆ, ਟਰੰਪ ਦਾ ਵਿਅਕਤੀਤਵ ਅਤੇ ਕਾਰਜਸ਼ੈਲੀ ਪਹਿਲਾਂ ਤੋਂ ਵਧੇਰੇ ਹਮਲਾਵਰ ਅਤੇ ਅਸੰਤੁਲਿਤ ਨਜ਼ਰ ਆਉਣ ਲੱਗੀ। ਪਹਿਲਾਂ ਉਨ੍ਹਾਂ ਨੂੰ ਇੱਕ ਅਜਿਹੇ ਆਗੂ ਵਜੋਂ ਵੇਖਿਆ ਜਾਂਦਾ ਸੀ ਜੋ ਆਰਥਿਕ ਤਰੱਕੀ ਅਤੇ ਵਿਸ਼ਵ ਸ਼ਾਂਤੀ ਦੀ ਗੱਲ ਕਰਦਾ ਹੈ।
Also Read : Moga School Bomb Threat: ਮੋਗਾ ਦੇ ਕਈ ਸਕੂਲਾਂ ਨੂੰ ਬੰਬ ਨਾਲ ਉੱਡਾਉਣ ਦੀ ਮਿਲੀ ਧਮਕੀ, ਪੁਲਿਸ ਅਲਰਟ!
ਉਹ ਖੁਦ ਇਹ ਦਾਅਵਾ ਵੀ ਕਰਦੇ ਰਹੇ ਕਿ ਉਨ੍ਹਾਂ ਨੇ ਕਈ ਅੰਤਰਰਾਸ਼ਟਰੀ ਸੰਘਰਸ਼ ਖ਼ਤਮ ਕਰਨ ਵਿਚ ਭੂਮਿਕਾ ਨਿਭਾਈ। ਪਰ ਅਸਲੀਅਤ ਵਿਚ ਉਨ੍ਹਾਂ ਦੇ ਯਤਨ ਉਮੀਦ ਅਨੁਸਾਰ ਨਤੀਜੇ ਨਾ ਦੇ ਸਕੇ। ਖਾਸ ਤੌਰ ’ਤੇ ਰੂਸ-ਯੂਕਰੈਨ ਸੰਘਰਸ਼ ਖਤਮ ਕਰਨ ਦਾ ਉਨ੍ਹਾਂ ਦਾ ਵਾਅਦਾ ਅਧੂਰਾ ਰਿਹਾ।ਇਰਾਨ ਨਾਲ ਵਧਦੇ ਤਣਾਅ ਨੇ ਉਨ੍ਹਾਂ ਦੀ ਵਿਦੇਸ਼ ਨੀਤੀ ਦੀਆਂ ਹੱਦਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਇਹ ਸੰਘਰਸ਼ ਛੇਤੀ ਖ਼ਤਮ ਹੋ ਜਾਵੇਗਾ, ਪਰ ਸਥਿਤੀ ਉਲਝਦੀ ਚਲੀ ਗਈ। ਉਨ੍ਹਾਂ ਦੇ ਭਾਸ਼ਣਾਂ ਵਿਚ ਵਰਤੇ ਗਏ ਸਖ਼ਤ ਅਤੇ ਤਿੱਖੇ ਸ਼ਬਦਾਂ ਨੇ ਕੂਟਨੀਤਿਕ ਸੰਤੁਲਨ ਨੂੰ ਹੋਰ ਕਮਜ਼ੋਰ ਕੀਤਾ।
ਕਿਸੇ ਵੀ ਰਾਸ਼ਟਰ ਦੇ ਪ੍ਰਮੁੱਖ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸੰਯਮ ਅਤੇ ਸੰਤੁਲਨ ਦਾ ਪ੍ਰਗਟਾਵਾ ਕਰੇ, ਪਰ ਟਰੰਪ ਦੇ ਬਿਆਨ ਅਕਸਰ ਤਿੱਖੇ ਤੇ ਟਕਰਾਅਪੂਰਨ ਰਹੇ। ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਉਨ੍ਹਾਂ ਦੀ ਰਣਨੀਤੀ ਅਸਲ ਵਿਚ ਸਥਿਰਤਾ ਲਿਆਉਣ ਦੀ ਦਿਸ਼ਾ ਵਿਚ ਸੀ ਜਾਂ ਸਿਰਫ਼ ਸ਼ਕਤੀ ਪ੍ਰਦਰਸ਼ਨ ਤੱਕ ਸੀਮਤ ਸੀ। ਟਰੰਪ ਦੀ ਭਾਸ਼ਾ ਅਤੇ ਵਿਹਾਰ ਨੇ ਅੰਤਰਰਾਸ਼ਟਰੀ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਕਈ ਮੌਕਿਆਂ ’ਤੇ ਭਾਰਤ ਅਤੇ ਰੂਸ ਦੀਆਂ ਅਰਥਵਿਵਸਥਾਵਾਂ ਨੂੰ ਕਮਜ਼ੋਰ ਦੱਸਿਆ, ਜੋ ਤੱਥਾਂ ਦੇ ਆਧਾਰ ’ਤੇ ਸਹੀ ਨਹੀਂ ਮੰਨਿਆ ਜਾ ਸਕਦਾ।
ਇਸੇ ਤਰ੍ਹਾਂ, ਯੂਰਪੀ ਆਗੂਆਂ ਪ੍ਰਤੀ ਉਨ੍ਹਾਂ ਦੀਆਂ ਟਿੱਪਣੀਆਂ ਨੇ ਪੱਛਮੀ ਫੌਜੀ ਗਠਜੋੜ ਵਿਚ ਅਸਹਿਜ਼ਤਾ ਪੈਦਾ ਕੀਤੀ। ਨਾਟੋ ਵਰਗੀ ਮਹੱਤਵਪੂਰਨ ਸੰਸਥਾ ਨਾਲ ਉਨ੍ਹਾਂ ਦੇ ਰਿਸ਼ਤਿਆਂ ਵਿਚ ਤਣਾਅ ਸਪੱਸ਼ਟ ਨਜ਼ਰ ਆਇਆ। ਇਹ ਸਥਿਤੀ ਉਦੋਂ ਹੋਰ ਗੁੰਝਲਦਾਰ ਹੋ ਗਈ ਜਦੋਂ ਇਰਾਨ ਸੰਘਰਸ਼ ਦੌਰਾਨ ਸਹਿਯੋਗੀ ਦੇਸ਼ਾਂ ਨੇ ਖੁੱਲ੍ਹ ਕੇ ਉਨ੍ਹਾਂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਯੂਰਪੀ ਦੇਸ਼ਾਂ ਨੇ ਹੌਲੀ-ਹੌਲੀ ਆਪਣੀਆਂ ਰੱਖਿਆ ਨੀਤੀਆਂ ਨੂੰ ਆਤਮ-ਨਿਰਭਰ ਬਣਾਉਣ ਦੀ ਦਿਸ਼ਾ ਵਿਚ ਕਦਮ ਵਧਾਏ। ਇਹ ਬਦਲਾਅ ਇਸ ਗੱਲ ਦਾ ਸੰਕੇਤ ਹੈ ਕਿ ਉਹ ਹੁਣ ਅਮਰੀਕਾ ’ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਰਹਿਣਾ ਚਾਹੁੰਦੇ।
ਗ੍ਰੀਨਲੈਂਡ ਖਰੀਦਣ ਵਰਗੀਆਂ ਅਸਧਾਰਨ ਮੰਗਾਂ ਅਤੇ ਯੂਕਰੇਨ ਨੀਤੀ ਵਿਚ ਅਸਪੱਸ਼ਟਤਾ ਨੇ ਵੀ ਸਹਿਯੋਗੀ ਦੇਸ਼ਾਂ ਦਾ ਵਿਸ਼ਵਾਸ ਘਟਾਇਆ। ਘਰੇਲੂ ਪੱਧਰ ’ਤੇ ਵੀ ਟਰੰਪ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਨੇ ਉਨ੍ਹਾਂ ਦੀਆਂ ਨੀਤੀਆਂ ਵਿਰੁੱਧ ਵਿਆਪਕ ਪ੍ਰਦਰਸ਼ਨ ਕੀਤੇ। ਇਨ੍ਹਾਂ ਅੰਦੋਲਨਾਂ ਵਿਚ ਲੱਖਾਂ ਲੋਕਾਂ ਦੀ ਭਾਗੀਦਾਰੀ ਇਹ ਦਰਸਾਉਂਦੀ ਹੈ ਕਿ ਅਮਰੀਕੀ ਸਮਾਜ ਦਾ ਇੱਕ ਵੱਡਾ ਹਿੱਸਾ ਉਨ੍ਹਾਂ ਦੀ ਕਾਰਜਸ਼ੈਲੀ ਤੋਂ ਸੰਤੁਸ਼ਟ ਨਹੀਂ ਹੈ। ਆਲੋਚਕਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਫੈਸਲੇ ਲੋਕਤੰਤਰੀ ਅਦਾਰਿਆਂ ਨੂੰ ਕਮਜ਼ੋਰ ਕਰਦੇ ਹਨ ਅਤੇ ਸੱਤਾ ਦੇ ਕੇਂਦਰੀਕਰਨ ਨੂੰ ਵਧਾਉਂਦੇ ਹਨ।
Donald Trump: ਟਰੰਪ ਦੇ ਦੂਜੇ ਕਾਰਜਕਾਲ ਦੀਆਂ ਚੁਣੌਤੀਆਂ ਅਤੇ ਵਿਵਾਦ
ਆਰਥਿਕ ਨੀਤੀਆਂ ਨੂੰ ਲੈ ਕੇ ਵੀ ਅਸੰਤੋਸ਼ ਵੇਖਿਆ ਗਿਆ। ਇਹ ਕਿਹਾ ਗਿਆ ਕਿ ਉਨ੍ਹਾਂ ਦੀਆਂ ਨੀਤੀਆਂ ਉੱਚ ਆਮਦਨ ਵਾਲੇ ਤਬਕੇ ਦੇ ਪੱਖ ਵਿਚ ਵਧੇਰੇ ਝੁਕੀਆਂ ਹੋਈਆਂ ਹਨ, ਜਿਸ ਨਾਲ ਸਮਾਜਿਕ ਨਾਬਰਾਬਰੀ ਵਧਦੀ ਹੈ। ਆਵਾਜਾਈ ਨੀਤੀ ਨੂੰ ਲੈ ਕੇ ਵੀ ਵਿਆਪਕ ਆਲੋਚਨਾ ਹੋਈ। ਅਮਰੀਕਾ ਨੂੰ ਲੰਮੇ ਸਮੇਂ ਤੋਂ ਮੌਕਿਆਂ ਦੀ ਧਰਤੀ ਮੰਨਿਆ ਜਾਂਦਾ ਹੈ, ਜਿੱਥੇ ਵੱਖ-ਵੱਖ ਦੇਸ਼ਾਂ ਦੇ ਲੋਕ ਆ ਕੇ ਆਪਣੀ ਪਛਾਣ ਬਣਾਉਂਦੇ ਹਨ। ਇਸ ਲਈ ਸਖ਼ਤ ਆਵਾਜਾਈ ਨੀਤੀਆਂ ਇਸ ਮੂਲ ਭਾਵਨਾ ਦੇ ਵਿਰੁੱਧ ਪ੍ਰਤੀਤ ਹੁੰਦੀਆਂ ਹਨ। ਵਿਦੇਸ਼ ਨੀਤੀ ਦੇ ਮੋਰਚੇ ’ਤੇ ਵੀ ਟਰੰਪ ਦੀਆਂ ਰਣਨੀਤੀਆਂ ਕਈ ਵਾਰ ਅਸੰਗਤ ਨਜ਼ਰ ਆਈਆਂ।
ਉਨ੍ਹਾਂ ਦੇ ਜ਼ਲਦਬਾਜ਼ ਤੇ ਹਮਲਾਵਰ ਰੁਖ ਨੇ ਕਈ ਵਾਰ ਤਣਾਅ ਘਟਾਉਣ ਦੀ ਬਜਾਏ ਵਧਾਇਆ। ਇੱਥੋਂ ਤੱਕ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਕੁਝ ਆਗੂਆਂ ਨੇ ਵੀ ਉਨ੍ਹਾਂ ਦੀਆਂ ਨੀਤੀਆਂ ’ਤੇ ਚਿੰਤਾ ਪ੍ਰਗਟ ਕੀਤੀ। ਜਨਮਤ ਸਰਵੇਖਣਾਂ ਵਿਚ ਉਨ੍ਹਾਂ ਦੇ ਸਮੱਰਥਨ ਵਿਚ ਗਿਰਾਵਟ ਇਸ ਅਸੰਤੋਸ਼ ਦਾ ਸਪੱਸ਼ਟ ਸੰਕੇਤ ਹੈ। ਅੰਤਰਰਾਸ਼ਟਰੀ ਪੱਧਰ ’ਤੇ ਵੀ ਟਰੰਪ ਪ੍ਰਤੀ ਸਮੱਰਥਨ ਵਿਚ ਕਮੀ ਆਈ ਹੈ। ਕਈ ਦੇਸ਼ ਅਮਰੀਕਾ ਨਾਲ ਰਿਸ਼ਤੇ ਬਣਾਈ ਰੱਖਣਾ ਚਾਹੁੰਦੇ ਹਨ, ਪਰ ਟਰੰਪ ਦੀ ਅਗਵਾਈ ਵਿਚ ਨਹੀਂ। ਭਾਰਤ ਦਾ ਨਜ਼ਰੀਆ ਵੀ ਇਸੇ ਦਿਸ਼ਾ ਵਿਚ ਵੇਖਿਆ ਜਾ ਸਕਦਾ ਹੈ। ਪਿਛਲੇ ਸਾਲਾਂ ਵਿਚ ਭਾਰਤ ਅਤੇ ਅਮਰੀਕਾ ਵਿਚਾਲੇ ਰਿਸ਼ਤੇ ਮਜ਼ਬੂਤ ਹੋਏ ਹਨ।
ਖਾਸ ਕਰਕੇ ਰੱਖਿਆ ਅਤੇ ਰਣਨੀਤਿਕ ਸਹਿਯੋਗ ਦੇ ਖੇਤਰ ਵਿਚ। ਪਰ ਵਪਾਰ ਨੀਤੀਆਂ, ਖਾਸ ਤੌਰ ’ਤੇ ਕਸਟਮ ਡਿਊਟੀ ਦੇ ਮਾਮਲੇ ਵਿਚ ਟਰੰਪ ਦੇ ਫੈਸਲਿਆਂ ਨੇ ਅਸਹਿਮਤੀ ਪੈਦਾ ਕੀਤੀ। ਅਮਰੀਕੀ ਅਦਾਲਤਾਂ ਵੱਲੋਂ ਕੁਝ ਟੈਕਸਾਂ ਨੂੰ ਰੱਦ ਕੀਤਾ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੀਆਂ ਨੀਤੀਆਂ ਕਾਨੂੰਨੀ ਚੁਣੌਤੀ ਦਾ ਸਾਹਮਣਾ ਕਰ ਰਹੀਆਂ ਹਨ। ਪਹਿਲੇ ਕਾਰਜਕਾਲ ਵਿਚ ਟਰੰਪ ਨੇ ਚੀਨ ਪ੍ਰਤੀ ਸਖ਼ਤ ਰੁਖ ਅਪਣਾਇਆ ਤੇ ਉਸ ਨੂੰ ਪ੍ਰਮੁੱਖ ਰਣਨੀਤਕ ਵਿਰੋਧੀ ਮੰਨਿਆ। ਉਨ੍ਹਾਂ ਨੇ ਪਾਕਿਸਤਾਨ ਨੂੰ ਵੀ ਘੇਰੇ ਵਿਚ ਖੜ੍ਹਾ ਕੀਤਾ, ਜੋ ਭਾਰਤ ਦੇ ਹਿੱਤ ਵਿਚ ਸੀ। ਪਰ ਬਾਅਦ ਵਾਲੇ ਸਮੇਂ ਵਿਚ ਉਨ੍ਹਾਂ ਦੀ ਨੀਤੀ ਵਿਚ ਬਦਲਾਅ ਵੇਖਣ ਨੂੰ ਮਿਲਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਨਿੱਜੀ ਰਿਸ਼ਤਿਆਂ ਦੀ ਚਰਚਾ ਅਕਸਰ ਹੁੰਦੀ ਰਹੀ।
ਪਰ ਨੀਤੀਗਤ ਪੱਧਰ ’ਤੇ ਕਈ ਫੈਸਲੇ ਭਾਰਤ ਦੇ ਹਿੱਤਾਂ ਦੇ ਅਨੁਰੂਪ ਨਹੀਂ ਰਹੇ। ਇਹ ਆਪਾ-ਵਿਰੋਧ ਉਨ੍ਹਾਂ ਦੀ ਅਗਵਾਈ ਦੀਆਂ ਗੁੰਝਲਾਂ ਨੂੰ ਦਰਸਾਉਂਦਾ ਹੈ। ਸਮੁੱਚੇ ਰੂਪ ਵਿਚ ਵੇਖਿਆ ਜਾਵੇ ਤਾਂ ਟਰੰਪ ਦਾ ਦੂਜਾ ਕਾਰਜਕਾਲ ਵਿਵਾਦਾਂ, ਵਿਰੋਧ ਅਤੇ ਅਸਥਿਰਤਾ ਨਾਲ ਘਿਰਿਆ ਰਿਹਾ ਹੈ। ਉਨ੍ਹਾਂ ਦੀਆਂ ਨੀਤੀਆਂ ਅਤੇ ਵਿਹਾਰ ਨੇ ਨਾ ਸਿਰਫ਼ ਅਮਰੀਕਾ ਦੇ ਅੰਦਰ ਅਸੰਤੋਸ਼ ਵਧਾਇਆ ਹੈ, ਸਗੋਂ ਵਿਸ਼ਵ ਪੱਧਰ ’ਤੇ ਵੀ ਬੇਯਕੀਨੀ ਪੈਦਾ ਕੀਤੀ ਹੈ। ਇਸ ਲਈ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਉਨ੍ਹਾਂ ਦੀ ਅਗਵਾਈ ਭਵਿੱਖ ਲਈ ਸਹੀ ਹੈ ਜਾਂ ਨਹੀਂ। ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਇੱਕ ਸੰਤੁਲਿਤ ਅਤੇ ਸੰਜਮੀ ਅਗਵਾਈ ਦੀ ਲੋੜ ਹੈ, ਜੋ ਗੱਲਬਾਤ ਅਤੇ ਸਹਿਯੋਗ ਨੂੰ ਤਰਜ਼ੀਹ ਦੇਵੇ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਡਾ. ਡੀ. ਕੇ. ਗਿਰੀ
Iran US Israel War: ਰਿਪੋਰਟ, ਈਰਾਨ ’ਚ ਜੰਗ ਲਈ 10 ਲੱਖ ਫੌਜੀ ਤਿਆਰ, ਫੌਜ ’ਚ ਨੌਜਵਾਨਾਂ ਦੀ ਭਰਤੀ ਤੇਜ਼
ਅਮਰੀਕਾ ਨਾਲ ਜ਼ਮੀਨੀ ਲੜਾਈ ਦੀ ਤਿਆਰੀ | Iran US Israel War
Iran US Israel War: ਤਹਿਰਾਨ (ਏਜੰਸੀ)। ਮੱਧ ਪੂਰਬ ’ਚ ਵਧਦੇ ਤਣਾਅ ਵਿਚਕਾਰ, ਈਰਾਨ ਨੇ 10 ਲੱਖ ਤੋਂ ਵੱਧ ਜ਼ਮੀਨੀ ਫੌਜਾਂ ਨੂੰ ਜੁਟਾਉਣ ਦਾ ਦਾਅਵਾ ਕੀਤਾ ਹੈ। ਈਰਾਨੀ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਅਮਰੀਕਾ ਜ਼ਮੀਨੀ ਹਮਲਾ ਕਰ ਸਕਦਾ ਹੈ। ਇਸ ਕਾਰਨ ਨੌਜਵਾਨਾਂ ’ਚ ਭਰਤੀ ’ਚ ਵਾਧਾ ਹੋਇਆ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ, ਵੱਡੀ ਗਿਣਤੀ ’ਚ ਨੌਜਵਾਨ ਬਾਸੀਜ, ਰੈਵੋਲਿਊਸ਼ਨਰੀ ਗਾਰਡਜ਼ ਤੇ ਫੌਜ ’ਚ ਸ਼ਾਮਲ ਹੋਣ ਲਈ ਅਰਜ਼ੀ ਦੇ ਰਹੇ ਹਨ।
ਇਹ ਵੀ ਪੜ੍ਹੋ : Lockdown in India: ਭਾਰਤ ‘ਚ ਲੱਗੇਗਾ ਲੌਕਡਾਊਨ?, ਅਫ਼ਵਾਹਾਂ ‘ਤੇ ਸਰਕਾਰ ਨੇ ਸਥਿਤੀ ਕੀਤੀ ਸਾਫ਼
ਇਸ ਦੌਰਾਨ, ਅਮਰੀਕਾ ਮੱਧ ਪੂਰਬ ’ਚ ਲਗਭਗ 10,000 ਵਾਧੂ ਫੌਜੀਆਂ ਨੂੰ ਭੇਜਣ ’ਤੇ ਵਿਚਾਰ ਕਰ ਰਿਹਾ ਹੈ। ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਅਨੁਸਾਰ, ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਫੋਰਸ ’ਚ ਪੈਦਲ ਸੈਨਾ ਤੇ ਬਖਤਰਬੰਦ ਵਾਹਨ ਸ਼ਾਮਲ ਹੋ ਸਕਦੇ ਹਨ। ਇਹ ਵਾਧੂ ਫੌਜਾਂ ਮੱਧ ਪੂਰਬ ’ਚ ਪਹਿਲਾਂ ਹੀ ਤਾਇਨਾਤ 5,000 ਮਰੀਨ ਤੇ 2,000 ਪੈਰਾਟਰੂਪਰਾਂ ’ਚ ਸ਼ਾਮਲ ਕੀਤੀਆਂ ਜਾਣਗੀਆਂ। ਇਹ ਪੈਰਾਟਰੂਪਰ 82ਵੇਂ ਏਅਰਬੋਰਨ ਡਿਵੀਜ਼ਨ ਤੋਂ ਹਨ।
ਇਜ਼ਰਾਈਲ ਦਾ ਦਾਅਵਾ, ਈਰਾਨ ਦੇ ਮਿਜ਼ਾਇਲ ਤੇ ਮਾਈਨ ਫੈਕਟਰੀ ’ਤੇ ਹਮਲਾ
ਆਪਣੇ ਤਾਜ਼ਾ ਬਿਆਨ ’ਚ, ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਈਰਾਨੀ ਸ਼ਹਿਰ ਯਜ਼ਦ ’ਚ ਮੁੱਖ ਮਿਜ਼ਾਈਲ ਤੇ ਸਮੁੰਦਰੀ ਮਾਈਨ ਉਤਪਾਦਨ ਸਹੂਲਤਾਂ ’ਤੇ ਹਵਾਈ ਹਮਲੇ ਕੀਤੇ ਹਨ। ਫੌਜ ਅਨੁਸਾਰ, ਇਹ ਸਥਾਨ ਈਰਾਨ ਦੇ ਉੱਨਤ ਮਿਜ਼ਾਈਲ ਪ੍ਰੋਗਰਾਮ ਲਈ ਬਹੁਤ ਮਹੱਤਵਪੂਰਨ ਸੀ, ਕਿਉਂਕਿ ਇਸ ’ਚ ਮਿਜ਼ਾਈਲਾਂ ਦੀ ਅਸੈਂਬਲੀ ਤੇ ਸਟੋਰੇਜ ਸੀ। ਇਜ਼ਰਾਈਲ ਦਾ ਦਾਅਵਾ ਹੈ ਕਿ ਉੱਥੇ ਤਿਆਰ ਕੀਤੀਆਂ ਗਈਆਂ ਮਿਜ਼ਾਈਲਾਂ ਨੂੰ ਕਰੂਜ਼ ਪਲੇਟਫਾਰਮਾਂ, ਪਣਡੁੱਬੀਆਂ ਤੇ ਹੈਲੀਕਾਪਟਰਾਂ ਤੋਂ ਲਾਂਚ ਕੀਤਾ ਜਾ ਸਕਦਾ ਹੈ।
Donald Trump: ਟਰੰਪ ਨੇ ਅਮਰੀਕੀ ਸੈਨਿਕਾਂ ਦੀ ਮੌਤ ਦਾ ਬਦਲਾ ਲੈਣ ਦਾ ਲਿਆ ਅਹਿਦ, ਟਕਰਾਅ ਵਧਿਆ
Donald Trump: ਵਾਸ਼ਿੰਗਟਨ/ਨਵੀਂ ਦਿੱਲੀ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਕਿ ਈਰਾਨ ਵਿਰੁੱਧ ਫੌਜੀ ਹਮਲੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਵਾਸ਼ਿੰਗਟਨ ਦੇ ਸਾਰੇ ਉਦੇਸ਼ ਪ੍ਰਾਪਤ ਨਹੀਂ ਹੋ ਜਾਂਦੇ। ਉਨ੍ਹਾਂ ਨੇ ਤਿੰਨ ਅਮਰੀਕੀ ਸੈਨਿਕਾਂ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਚੁੱਕੀ। ਟਰੰਪ ਦੀਆਂ ਟਿੱਪਣੀਆਂ ਈਰਾਨ ਵੱਲੋਂ ਸੰਯੁਕਤ ਅਰਬ ਅਮੀਰਾਤ ਅਤੇ ਹੋਰ ਖਾੜੀ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਅਤੇ ਡਰੋਨ ਹਮਲੇ ਸ਼ੁਰੂ ਕਰਨ ਤੋਂ ਬਾਅਦ ਦੁਸ਼ਮਣੀ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੇ ਵਿਚਕਾਰ ਆਈਆਂ ਹਨ ਜਿੱਥੇ ਅਮਰੀਕੀ ਫੌਜੀ ਅੱਡੇ ਸਥਿਤ ਹਨ। ਈਰਾਨੀ ਕਾਰਵਾਈ ਨੂੰ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਪਹਿਲਾਂ ਕੀਤੇ ਗਏ ਸਾਂਝੇ ਹਮਲਿਆਂ ਦਾ ਬਦਲਾ ਦੱਸਿਆ ਗਿਆ ਹੈ।
ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸ ਨੇ ਇਜ਼ਰਾਈਲ ਦੇ ਸਹਿਯੋਗ ਨਾਲ ਕੀਤੇ ਗਏ ਇੱਕ ਵੱਡੇ ਤਾਲਮੇਲ ਵਾਲੇ ਹਮਲੇ ਤੋਂ ਬਾਅਦ, ਪਿਛਲੇ 24 ਘੰਟਿਆਂ ਵਿੱਚ ਈਰਾਨ ਦੇ ਅੰਦਰ 1,000 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਸਾਂਝੇ ਹਮਲਿਆਂ ਵਿੱਚ ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲਾ ਅਲੀ ਖਾਮੇਨੇਈ ਅਤੇ ਲਗਭਗ 40 ਸੀਨੀਅਰ ਰਾਜਨੀਤਿਕ ਅਤੇ ਫੌਜੀ ਅਧਿਕਾਰੀ ਮਾਰੇ ਗਏ, ਜਿਸ ਨਾਲ ਈਰਾਨ ਦੇ ਲੀਡਰਸ਼ਿਪ ਢਾਂਚੇ ਨੂੰ ਇੱਕ ਫੈਸਲਾਕੁੰਨ ਝਟਕਾ ਲੱਗਿਆ। ਸਥਿਤੀ ਨੇ ਇੱਕ ਵਿਸ਼ਾਲ ਖੇਤਰੀ ਟਕਰਾਅ ਦਾ ਡਰ ਪੈਦਾ ਕਰ ਦਿੱਤਾ ਹੈ, ਜਿਸ ਨਾਲ ਖਾੜੀ ਦੇਸ਼ਾਂ ਨੇ ਆਪਣੀਆਂ ਫੌਜਾਂ ਨੂੰ ਹਾਈ ਅਲਰਟ ’ਤੇ ਰੱਖਿਆ ਹੈ।
Read Also : ਪੈਰ ਪਸਾਰ ਰਿਹਾ ਕੈਂਸਰ ਬਣਿਆ ਚਿੰਤਾ ਦਾ ਵਿਸ਼ਾ, ਇਸ ਸੂਬੇ ’ਚ ਸਭ ਤੋਂ ਵੱਧ ਕੈਂਸਰ ਦੇ ਕੇਸ
ਇਸ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਧੀ ਰਾਤ ਤੋਂ ਬਾਅਦ ਆਪਣੇ ਇਜ਼ਰਾਈਲੀ ਹਮਰੁਤਬਾ ਨੂੰ ਫ਼ੋਨ ਕੀਤਾ ਅਤੇ ਸਥਿਤੀ ਬਾਰੇ ਚਰਚਾ ਕੀਤੀ। ਮੋਦੀ ਨੇ ਬਾਅਦ ਵਿੱਚ ਐਕਸ ’ਤੇ ਲਿਖਿਆ ਕਿ ਖੇਤਰੀ ਸਥਿਤੀ ’ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫ਼ੋਨ ’ਤੇ ਗੱਲ ਕੀਤੀ। ਹਾਲੀਆ ਘਟਨਾਵਾਂ ਬਾਰੇ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਅਤੇ ਨਾਗਰਿਕ ਸੁਰੱਖਿਆ ਦੀ ਤਰਜੀਹ ’ਤੇ ਜ਼ੋਰ ਦਿੱਤਾ। ਭਾਰਤ ਨੇ ਦੁਸ਼ਮਣੀ ਨੂੰ ਜਲਦੀ ਖਤਮ ਕਰਨ ਦੀ ਜ਼ਰੂਰਤ ਨੂੰ ਦੁਹਰਾਇਆ।
India US Deal News: ਵਪਾਰ ਸਮਝੌਤੇ ਲਈ ਢਾਂਚਾ ਤਿਆਰ, ਭਾਰਤ-ਅਮਰੀਕਾ ਨੇ ਸਾਂਝਾ ਬਿਆਨ ਕੀਤਾ ਜਾਰੀ
India US Deal News: ਨਵੀਂ ਦਿੱਲੀ (ਏਜੰਸੀ)। ਭਾਰਤ ਤੇ ਅਮਰੀਕਾ ਨੇ ਵਪਾਰ ਸਮਝੌਤੇ ’ਤੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ। ਭਾਰਤ-ਅਮਰੀਕਾ ਨੇ ਇੱਕ ਅੰਤਰਿਮ ਸਮਝੌਤੇ ਲਈ ਇੱਕ ਢਾਂਚਾ ਤਿਆਰ ਕੀਤਾ ਹੈ, ਜੋ ਕਿ ਵਿਆਪਕ ਦੁਵੱਲੇ ਵਪਾਰ ਸਮਝੌਤੇ (ਬੀਟੀਏ) ਗੱਲਬਾਤ ਪ੍ਰਤੀ ਦੇਸ਼ਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਦੋਵਾਂ ਦੇਸ਼ਾਂ ਨੇ ਕਿਹਾ ਹੈ ਕਿ ਅੰਤਰਿਮ ਸਮਝੌਤਾ ਉਨ੍ਹਾਂ ਦੀ ਭਾਈਵਾਲੀ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ।
ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਸੰਯੁਕਤ ਰਾਜ ਤੇ ਭਾਰਤ ਇਹ ਐਲਾਨ ਕਰਦੇ ਹੋਏ ਖੁਸ਼ ਹਨ ਕਿ ਉਹ ਆਪਸੀ ਲਾਭਕਾਰੀ ਵਪਾਰ ਲਈ ਇੱਕ ਢਾਂਚਾ (ਅੰਤਰਿਮ ਸਮਝੌਤਾ) ’ਤੇ ਸਹਿਮਤ ਹੋਏ ਹਨ। ਇਹ ਢਾਂਚਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 13 ਫਰਵਰੀ, 2025 ਨੂੰ ਸ਼ੁਰੂ ਕੀਤੀ ਗਈ ਗੱਲਬਾਤ ਪ੍ਰਤੀ ਦੇਸ਼ਾਂ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ, ਜਿਸ ਵਿੱਚ ਵਾਧੂ ਮਾਰਕੀਟ ਪਹੁੰਚ ਵਚਨਬੱਧਤਾਵਾਂ ਸ਼ਾਮਲ ਹੋਣਗੀਆਂ ਅਤੇ ਵਧੇਰੇ ਲਚਕੀਲੇ ਸਪਲਾਈ ਚੇਨਾਂ ਦਾ ਸਮਰਥਨ ਕੀਤਾ ਜਾਵੇਗਾ।
ਸਾਂਝੇ ਬਿਆਨ ’ਚ ਅੰਤਰਿਮ ਸਮਝੌਤੇ ਦੀਆਂ ਮੁੱਖ ਸ਼ਰਤਾਂ ਵੀ ਦੱਸੀਆਂ ਗਈਆਂ | India US Deal News
ਸਮਝੌਤੇ ਦੇ ਅਨੁਸਾਰ, ਭਾਰਤ ਸਾਰੇ ਅਮਰੀਕੀ ਉਦਯੋਗਿਕ ਸਮਾਨ ਅਤੇ ਕਈ ਤਰ੍ਹਾਂ ਦੇ ਅਮਰੀਕੀ ਭੋਜਨ ਅਤੇ ਖੇਤੀਬਾੜੀ ਉਤਪਾਦਾਂ ’ਤੇ ਟੈਰਿਫ ਨੂੰ ਖਤਮ ਜਾਂ ਘਟਾਏਗਾ, ਜਿਸ ਵਿੱਚ ਸੁੱਕੇ ਡਿਸਟਿਲਰਾਂ ਦੇ ਅਨਾਜ, ਜਾਨਵਰਾਂ ਦੇ ਚਾਰੇ ਲਈ ਲਾਲ ਜਵਾਰ, ਰੁੱਖਾਂ ਦੇ ਗਿਰੀਦਾਰ, ਤਾਜ਼ੇ ਅਤੇ ਪ੍ਰੋਸੈਸਡ ਫਲ, ਸੋਇਆਬੀਨ ਤੇਲ, ਵਾਈਨ ਅਤੇ ਸਪਿਰਿਟ ਅਤੇ ਹੋਰ ਉਤਪਾਦ ਸ਼ਾਮਲ ਹਨ।
ਅਮਰੀਕਾ, ਸਹਿਮਤੀ ਅਨੁਸਾਰ, ਭਾਰਤੀ ਮੂਲ ਦੇ ਸਮਾਨ ’ਤੇ 18 ਪ੍ਰਤੀਸ਼ਤ ਦੀ ਪਰਸਪਰ ਟੈਰਿਫ ਦਰ ਲਗਾਏਗਾ, ਜਿਸ ਵਿੱਚ ਟੈਕਸਟਾਈਲ ਅਤੇ ਲਿਬਾਸ, ਚਮੜਾ ਅਤੇ ਜੁੱਤੇ, ਪਲਾਸਟਿਕ ਅਤੇ ਰਬੜ, ਜੈਵਿਕ ਰਸਾਇਣ, ਘਰੇਲੂ ਫਰਨੀਚਰ, ਦਸਤਕਾਰੀ ਉਤਪਾਦ ਅਤੇ ਕੁਝ ਮਸ਼ੀਨਰੀ ਸ਼ਾਮਲ ਹਨ।
ਢਾਂਚੇ ਦੇ ਅਨੁਸਾਰ ਅੰਤਰਿਮ ਸਮਝੌਤੇ ਦੀ ਸਫਲਤਾ ਭਾਰਤੀ ਸਮਾਨ ਦੀ ਇੱਕ ਵਿਸ਼ਾਲ ਸ਼੍ਰੇਣੀ ’ਤੇ ਟੈਰਿਫ ਨੂੰ ਹਟਾਉਣ ਦਾ ਰਾਹ ਵੀ ਪੱਧਰਾ ਕਰੇਗੀ। ਇਸ ਸੂਚੀ ਵਿੱਚ ਜੈਨਰਿਕ ਦਵਾਈਆਂ, ਰਤਨ ਅਤੇ ਹੀਰੇ, ਅਤੇ ਹਵਾਈ ਜਹਾਜ਼ ਦੇ ਹਿੱਸੇ ਸ਼ਾਮਲ ਹਨ। ਇਹ ਉਹ ਖੇਤਰ ਹਨ ਜਿੱਥੇ ਭਾਰਤ ਦਾ ਇੱਕ ਮਜ਼ਬੂਤ ​​ਗਲੋਬਲ ਮਾਰਕੀਟ ਹਿੱਸਾ ਹੈ ਅਤੇ ਅਮਰੀਕਾ ਦੀ ਮੰਗ ਉੱਚ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਵਾਸ਼ਿੰਗਟਨ ਕੁਝ ਭਾਰਤੀ ਜਹਾਜ਼ਾਂ ਅਤੇ ਹਵਾਈ ਜਹਾਜ਼ ਦੇ ਹਿੱਸਿਆਂ ’ਤੇ ਟੈਰਿਫ ਵੀ ਹਟਾਏਗਾ। ਇਹ ਡਿਊਟੀਆਂ ਪਹਿਲਾਂ ਐਲੂਮੀਨੀਅਮ, ਸਟੀਲ ਅਤੇ ਤਾਂਬੇ ਦੇ ਆਯਾਤ ਨਾਲ ਸਬੰਧਤ ਰਾਸ਼ਟਰੀ ਸੁਰੱਖਿਆ ਘੋਸ਼ਣਾਵਾਂ ਦੇ ਤਹਿਤ ਲਗਾਈਆਂ ਗਈਆਂ ਸਨ।
India US Deal News
ਇਹ ਵੀ ਸਹਿਮਤੀ ਹੋਈ ਸੀ ਕਿ ਭਾਰਤ ਨੂੰ ਆਟੋਮੋਟਿਵ ਹਿੱਸਿਆਂ ਲਈ ਵਿਸ਼ੇਸ਼ ਰਿਆਇਤੀ ਟੈਰਿਫ ਇਲਾਜ ਪ੍ਰਾਪਤ ਹੋਵੇਗਾ। ਇਹ ਹਿੱਸੇ ਆਟੋਮੋਬਾਈਲਜ਼ ਅਤੇ ਆਟੋ ਕੰਪੋਨੈਂਟਸ ’ਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਟੈਰਿਫ ਦੇ ਅਧੀਨ ਆਉਂਦੇ ਹਨ। ਭਾਰਤ ਦੇ ਫਾਰਮਾਸਿਊਟੀਕਲ ਉਦਯੋਗ ਨੂੰ ਵੀ ਹੋਰ ਫਾਇਦਾ ਹੋ ਸਕਦਾ ਹੈ। ਜੈਨਰਿਕ ਦਵਾਈਆਂ ਅਤੇ ਫਾਰਮਾਸਿਊਟੀਕਲ ਸਮੱਗਰੀਆਂ ਸੰਬੰਧੀ ਨਤੀਜੇ ਅਮਰੀਕੀ ਧਾਰਾ 232 ਦੀ ਜਾਂਚ ’ਤੇ ਨਿਰਭਰ ਕਰਨਗੇ। ਸਾਂਝੇ ਬਿਆਨ ਦੇ ਅਨੁਸਾਰ, ਇਹ ਉਤਪਾਦ ਅਮਰੀਕੀ ਸਿਹਤ ਸੰਭਾਲ ਬਾਜ਼ਾਰ ਨੂੰ ਭਾਰਤ ਦੇ ਮੁੱਖ ਨਿਰਯਾਤ ਹਨ।
ਟੈਰਿਫ ਤੋਂ ਇਲਾਵਾ, ਦੋਵੇਂ ਦੇਸ਼ ਕੁਝ ਮੁੱਖ ਖੇਤਰਾਂ ਵਿੱਚ ਇੱਕ ਦੂਜੇ ਨੂੰ ਤਰਜੀਹੀ ਬਾਜ਼ਾਰ ਪਹੁੰਚ ਦੇਣ ਲਈ ਵੀ ਸਹਿਮਤ ਹੋਏ ਹਨ। ਅਮਰੀਕਾ ਅਤੇ ਭਾਰਤ ਇਹ ਯਕੀਨੀ ਬਣਾਉਣ ਲਈ ਮੂਲ ਨਿਯਮ ਸਥਾਪਤ ਕਰਨਗੇ ਕਿ ਸਮਝੌਤੇ ਦੇ ਲਾਭ ਮੁੱਖ ਤੌਰ ’ਤੇ ਦੋਵਾਂ ਦੇਸ਼ਾਂ ਨੂੰ ਪ੍ਰਾਪਤ ਹੋਣ। ਇਸ ਤੋਂ ਇਲਾਵਾ, ਅਮਰੀਕਾ ਅਤੇ ਭਾਰਤ ਦੁਵੱਲੇ ਵਪਾਰ ਨੂੰ ਪ੍ਰਭਾਵਤ ਕਰਨ ਵਾਲੀਆਂ ਗੈਰ-ਟੈਰਿਫ ਰੁਕਾਵਟਾਂ ’ਤੇ ਚਰਚਾ ਕਰਨਗੇ। ਭਾਰਤ ਅਮਰੀਕੀ ਮੈਡੀਕਲ ਉਪਕਰਣਾਂ ਦੇ ਵਪਾਰ ਲਈ ਲੰਬੇ ਸਮੇਂ ਤੋਂ ਚੱਲੀਆਂ ਆਯਾਤ ਲਾਇਸੈਂਸ ਪ੍ਰਕਿਰਿਆਵਾਂ ਨੂੰ ਹਟਾਉਣ ਲਈ ਸਹਿਮਤ ਹੋਇਆ ਹੈ।
Read Also : ਬੰਗਲਾਦੇਸ਼ ’ਚ ਹਿੰਦੂਆਂ ’ਤੇ ਅੱਤਿਆਚਾਰਾਂ ਵਿਰੁੱਧ ਅਮਰੀਕਾ ਦੇ 25 ਸ਼ਹਿਰਾਂ ’ਚ ਵਿਰੋਧ ਪ੍ਰਦਰਸ਼ਨ
ਦੋਵੇਂ ਦੇਸ਼ ਪਾਬੰਦੀਸ਼ੁਦਾ ਆਯਾਤ ਲਾਇਸੈਂਸ ਪ੍ਰਕਿਰਿਆਵਾਂ ਨੂੰ ਖਤਮ ਕਰਨ ਲਈ ਸਹਿਮਤ ਹੋਏ ਜੋ ਅਮਰੀਕੀ ਸੂਚਨਾ ਅਤੇ ਸੰਚਾਰ ਤਕਨਾਲੋਜੀ ਵਸਤੂਆਂ ਲਈ ਬਾਜ਼ਾਰ ਪਹੁੰਚ ਵਿੱਚ ਦੇਰੀ ਕਰ ਰਹੀਆਂ ਸਨ। ਭਾਰਤ ਨੇ ਸਮਝੌਤੇ ਦੇ ਲਾਗੂ ਹੋਣ ਦੇ ਛੇ ਮਹੀਨਿਆਂ ਦੇ ਅੰਦਰ ਇਹ ਨਿਰਧਾਰਤ ਕਰਨ ਦਾ ਵਾਅਦਾ ਕੀਤਾ ਕਿ ਕੀ ਪਛਾਣੇ ਗਏ ਖੇਤਰਾਂ ਵਿੱਚ ਅਮਰੀਕੀ ਜਾਂ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ, ਜਿਸ ਵਿੱਚ ਟੈਸਟਿੰਗ ਜ਼ਰੂਰਤਾਂ ਵੀ ਸ਼ਾਮਲ ਹਨ। ਇਸੇ ਤਰ੍ਹਾਂ ਦੀਆਂ ਵਚਨਬੱਧਤਾਵਾਂ ਅਮਰੀਕੀ ਭੋਜਨ ਅਤੇ ਖੇਤੀਬਾੜੀ ਉਤਪਾਦਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਰੁਕਾਵਟਾਂ ’ਤੇ ਲਾਗੂ ਹੁੰਦੀਆਂ ਹਨ।
India US Deal News
ਇਹ ਸਮਝੌਤਾ ਲੰਬੇ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਇਕੱਠੇ ਕੰਮ ਕਰਨ ਦੀ ਮਹੱਤਤਾ ਨੂੰ ਤਰਜੀਹ ਦਿੰਦਾ ਹੈ। ਇਸ ਅਨੁਸਾਰ, ਭਾਰਤ ਅਮਰੀਕੀ ਭੋਜਨ ਅਤੇ ਖੇਤੀਬਾੜੀ ਉਤਪਾਦਾਂ ਦੇ ਵਪਾਰ ਲਈ ਲੰਬੇ ਸਮੇਂ ਤੋਂ ਚੱਲ ਰਹੀਆਂ ਗੈਰ-ਟੈਰਿਫ ਰੁਕਾਵਟਾਂ ਨੂੰ ਖਤਮ ਕਰਨ ਲਈ ਵੀ ਸਹਿਮਤ ਹੋਇਆ। ਅਮਰੀਕਾ ਅਤੇ ਭਾਰਤ ਇਸ ਗੱਲ ’ਤੇ ਸਹਿਮਤ ਹੋਏ ਕਿ ਕਿਸੇ ਵੀ ਦੇਸ਼ ਦੇ ਟੈਰਿਫ ਵਿੱਚ ਕਿਸੇ ਵੀ ਬਦਲਾਅ ਦੀ ਸਥਿਤੀ ਵਿੱਚ, ਦੂਜਾ ਦੇਸ਼ ਆਪਣੀਆਂ ਵਚਨਬੱਧਤਾਵਾਂ ਨੂੰ ਸੋਧ ਸਕਦਾ ਹੈ।
ਸਮਝੌਤੇ ਦੇ ਅਨੁਸਾਰ, ਅਮਰੀਕਾ ਅਤੇ ਭਾਰਤ ਦੁਵੱਲੇ ਵਪਾਰ ਸਮਝੌਤੇ ਦੀ ਗੱਲਬਾਤ ਰਾਹੀਂ ਬਾਜ਼ਾਰ ਪਹੁੰਚ ਦੇ ਮੌਕਿਆਂ ਨੂੰ ਹੋਰ ਵਧਾਉਣ ਲਈ ਕੰਮ ਕਰਨਗੇ। ਅਮਰੀਕਾ ਨੇ ਇਹ ਵੀ ਪੁਸ਼ਟੀ ਕੀਤੀ ਕਿ ਉਹ ਦੁਵੱਲੇ ਵਪਾਰ ਸਮਝੌਤੇ ਲਈ ਗੱਲਬਾਤ ਦੌਰਾਨ ਭਾਰਤੀ ਵਸਤੂਆਂ ’ਤੇ ਟੈਰਿਫ ਘਟਾਉਣ ਲਈ ਕੰਮ ਕਰਨਾ ਜਾਰੀ ਰੱਖਣ ਦੀ ਭਾਰਤ ਦੀ ਬੇਨਤੀ ’ਤੇ ਵਿਚਾਰ ਕਰਨ ਦਾ ਇਰਾਦਾ ਰੱਖਦਾ ਹੈ।
Donald Trump: ਟਰੰਪ ਦੇ ਜਹਾਜ਼ ਏਅਰ ਫੋਰਸ-1 ’ਚ ਤਕਨੀਕੀ ਖਰਾਬੀ
ਸਵਿਟਜ਼ਰਲੈਂਡ ਲਈ ਜਾ ਰਹੇ ਸਨ | Donald Trump
Donald Trump: ਵਾਸ਼ਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜਹਾਜ਼ ਦਾਵੋਸ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਵਾਸ਼ਿੰਗਟਨ ਵਾਪਸ ਆ ਗਿਆ। ਵ੍ਹਾਈਟ ਹਾਊਸ ਅਨੁਸਾਰ, ਜਹਾਜ਼ ’ਚ ਤਕਨੀਕੀ ਸਮੱਸਿਆ ਆਈ ਸੀ। ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ ਕਿ ਉਡਾਣ ਭਰਨ ਤੋਂ ਬਾਅਦ, ਚਾਲਕ ਦਲ ਨੂੰ ਇੱਕ ਛੋਟੀ ਜਿਹੀ ਬਿਜਲੀ ਦੀ ਸਮੱਸਿਆ ਦਾ ਪਤਾ ਲੱਗਿਆ। ਨਤੀਜੇ ਵਜੋਂ, ਸਾਵਧਾਨੀ ਵਜੋਂ ਜਹਾਜ਼ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਗਿਆ। ਹਾਲਾਂਕਿ, ਟਰੰਪ ਥੋੜ੍ਹੀ ਦੇਰ ਬਾਅਦ ਇੱਕ ਹੋਰ ਜਹਾਜ਼ ਵਿੱਚ ਰਵਾਨਾ ਹੋ ਗਏ। ਉਹ ਅੱਜ ਸਵਿਟਜ਼ਰਲੈਂਡ ਦੇ ਦਾਵੋਸ ’ਚ ਵਿਸ਼ਵ ਆਰਥਿਕ ਫੋਰਮ ’ਚ ਸ਼ਾਮਲ ਹੋਣਗੇ।
ਇਹ ਖਬਰ ਵੀ ਪੜ੍ਹੋ : Digital Arrest Scam: ਡਿਜ਼ੀਟਲ ਅਰੈਸਟ, ਸਾਈਬਰ ਠੱਗੀ ਦਾ ਨਵਾਂ ਚਿਹਰਾ
ਟਰੰਪ ਚਾਰ ਦਹਾਕੇ ਪੁਰਾਣੇ ਜਹਾਜ਼ ਦੀ ਕਰ ਰਹੇ ਵਰਤੋਂ
ਇੱਕ ਬੋਇੰਗ 747-2002 ਵਰਤਮਾਨ ਵਿੱਚ ਟਰੰਪ ਦੀਆਂ ਅਧਿਕਾਰਤ ਯਾਤਰਾਵਾਂ ਲਈ ਏਅਰ ਫੋਰਸ ਵਨ ਵਜੋਂ ਵਰਤਿਆ ਜਾਂਦਾ ਹੈ। ਬੇੜੇ ਵਿੱਚ ਦੋ ਅਜਿਹੇ ਜਹਾਜ਼ ਸ਼ਾਮਲ ਹਨ, ਹਰ ਇੱਕ ਲਗਭਗ ਚਾਰ ਦਹਾਕੇ ਪੁਰਾਣਾ ਹੈ। ਅਮਰੀਕੀ ਜਹਾਜ਼ ਨਿਰਮਾਤਾ ਬੋਇੰਗ ਨਵੇਂ ਬਦਲ ਵਿਕਸਤ ਕਰ ਰਿਹਾ ਹੈ, ਪਰ ਇਸ ਪ੍ਰੋਜੈਕਟ ਵਿੱਚ ਦੇਰੀ ਹੋ ਗਈ ਹੈ। ਪਿਛਲੇ ਸਾਲ, ਕਤਰ ਦੇ ਸ਼ਾਹੀ ਪਰਿਵਾਰ ਨੇ ਟਰੰਪ ਨੂੰ ਇੱਕ ਲਗਜ਼ਰੀ ਬੋਇੰਗ 747-8 ਜੰਬੋ ਜੈੱਟ ਤੋਹਫ਼ੇ ਵਜੋਂ ਦਿੱਤਾ ਸੀ, ਜਿਸ ਨੂੰ ਏਅਰ ਫੋਰਸ ਵਨ ਬੇੜੇ ’ਚ ਸ਼ਾਮਲ ਕੀਤਾ ਜਾਣਾ ਹੈ। ਇਸ ਫੈਸਲੇ ਨੇ ਕਾਫ਼ੀ ਸਵਾਲ ਖੜ੍ਹੇ ਕੀਤੇ ਹਨ। ਇਸ ਵੇਲੇ ਉਸ ਜਹਾਜ਼ ਨੂੰ ਸੁਰੱਖਿਆ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ।
Donald Trump: ਨਵੀਂ ਦਿੱਲੀ, (ਆਈਏਐਨਐਸ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਗ੍ਰੀਨਲੈਂਡ ਬਾਰੇ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਅਮਰੀਕਾ ਲੰਬੇ ਸਮੇਂ ਤੋਂ ਗ੍ਰੀਨਲੈਂਡ ਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਸੀ। ਟਰੰਪ ਪ੍ਰਸ਼ਾਸਨ ਦੇ ਦੂਜੇ ਕਾਰਜਕਾਲ ਦੌਰਾਨ ਇਹ ਕੋਸ਼ਿਸ਼ ਤੇਜ਼ ਹੋ ਗਈ ਹੈ, ਜਿਸ ਕਾਰਨ ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਨਾਲ ਤਣਾਅ ਪੈਦਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਰੂਥ ਸੋਸ਼ਲ ‘ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ, “ਨਾਟੋ 20 ਸਾਲਾਂ ਤੋਂ ਡੈਨਮਾਰਕ ਨੂੰ ਕਹਿ ਰਿਹਾ ਹੈ ਕਿ ਤੁਹਾਨੂੰ ਗ੍ਰੀਨਲੈਂਡ ਤੋਂ ਰੂਸੀ ਖਤਰੇ ਨੂੰ ਦੂਰ ਕਰਨਾ ਚਾਹੀਦਾ ਹੈ। ਬਦਕਿਸਮਤੀ ਨਾਲ, ਡੈਨਮਾਰਕ ਇਸ ਬਾਰੇ ਕੁਝ ਨਹੀਂ ਕਰ ਸਕਿਆ। ਹੁਣ ਸਮਾਂ ਹੈ ਅਤੇ ਇਹ ਹੋ ਜਾਵੇਗਾ!”
ਇਹ ਵੀ ਪੜ੍ਹੋ: Abohar News: ਫੁੱਟਬਾਲ ਮੈਚ ਦੌਰਾਨ 14 ਸਾਲ ਦੇ ਖਿਡਾਰੀ ਦੀ ਅਚਾਨਕ ਮੌਤ
ਤੁਹਾਨੂੰ ਦੱਸ ਦੇਈਏ ਇਸ ਤੋਂ ਪਹਿਲਾਂ ਟਰੰਪ ਨੇ ਯੂਰਪੀਅਨ ਯੂਨੀਅਨ ਦੇ ਅੱਠ ਦੇਸ਼ਾਂ ‘ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਯੂਰਪੀ ਸੰਘ ਨੇ ਵੀ ਅਮਰੀਕਾ ਦਾ ਸਾਹਮਣਾ ਕਰਨ ਦੀ ਗੱਲ ਕਹੀ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਯੂਰਪੀ ਸੰਘ ਅਮਰੀਕਾ ‘ਤੇ 93 ਬਿਲੀਅਨ ਯੂਰੋ ਤੱਕ ਦੇ ਟੈਰਿਫ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ, ਇਸ ਸਮੇਂ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਨਿਊਜ਼ ਏਜੰਸੀ ਸ਼ਿਨਹੂਆ ਨੇ ਰਿਪੋਰਟ ਦਿੱਤੀ ਕਿ ਯੂਰਪੀ ਸੰਘ ਅਮਰੀਕਾ ਵਿਰੁੱਧ ਇੱਕ ਕਾਨੂੰਨ ਦੀ ਵਰਤੋਂ ਕਰਨ ‘ਤੇ ਵੀ ਵਿਚਾਰ ਕਰ ਰਿਹਾ ਹੈ ਜੋ ਅਮਰੀਕੀ ਕੰਪਨੀਆਂ ਦੀ ਯੂਰਪੀ ਬਾਜ਼ਾਰ ਤੱਕ ਪਹੁੰਚ ਨੂੰ ਸੀਮਤ ਕਰ ਸਕਦਾ ਹੈ।
1 ਫਰਵਰੀ ਤੋਂ 10 ਪ੍ਰਤੀਸ਼ਤ ਟੈਰਿਫ ਲਾਗੂ ਕੀਤਾ ਜਾਵੇਗਾ
ਕੱਲ੍ਹ ਅਮਰੀਕੀ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਕਿ 1 ਫਰਵਰੀ ਤੋਂ 10 ਪ੍ਰਤੀਸ਼ਤ ਟੈਰਿਫ ਲਾਗੂ ਕੀਤਾ ਜਾਵੇਗਾ। ਪ੍ਰਸਤਾਵਿਤ ਟੈਰਿਫ ਅੱਠ ਦੇਸ਼ਾਂ (ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਨੀਦਰਲੈਂਡ, ਨਾਰਵੇ, ਸਵੀਡਨ ਅਤੇ ਯੂਨਾਈਟਿਡ ਕਿੰਗਡਮ) ਨੂੰ ਪ੍ਰਭਾਵਤ ਕਰਨਗੇ। ਹਾਲਾਂਕਿ, ਇਨ੍ਹਾਂ ਸਾਰੇ ਦੇਸ਼ਾਂ ਨੇ ਡੈਨਮਾਰਕ ਅਤੇ ਗ੍ਰੀਨਲੈਂਡ ਨਾਲ ਪੂਰੀ ਏਕਤਾ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਸਾਂਝਾ ਬਿਆਨ ਜਾਰੀ ਕੀਤਾ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਕਿ ਅਮਰੀਕਾ 1 ਫਰਵਰੀ ਤੋਂ ਇਨ੍ਹਾਂ ਅੱਠ ਦੇਸ਼ਾਂ ਤੋਂ ਆਉਣ ਵਾਲੀਆਂ ਵਸਤਾਂ ‘ਤੇ 10 ਪ੍ਰਤੀਸ਼ਤ ਟੈਰਿਫ ਲਗਾਏਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਟੈਰਿਫ 1 ਜੂਨ ਤੋਂ ਵਧ ਕੇ 25 ਪ੍ਰਤੀਸ਼ਤ ਹੋ ਜਾਵੇਗਾ ਅਤੇ ਗ੍ਰੀਨਲੈਂਡ ਨੂੰ ਪੂਰੀ ਤਰ੍ਹਾਂ “ਖਰੀਦਣ” ਲਈ ਸਮਝੌਤਾ ਹੋਣ ਤੱਕ ਲਾਗੂ ਰਹੇਗਾ। ਟਰੰਪ ਨੇ ਕਿਹਾ ਕਿ ਜੇਕਰ ਅਮਰੀਕਾ ਗ੍ਰੀਨਲੈਂਡ ਨੂੰ ਆਪਣੇ ਨਾਲ ਨਹੀਂ ਜੋੜਦਾ ਹੈ, ਤਾਂ ਚੀਨ ਜਾਂ ਰੂਸ ਅਜਿਹਾ ਕਰਨਗੇ, ਜਿਸ ਨਾਲ ਅਮਰੀਕੀ ਸੁਰੱਖਿਆ ਲਈ ਖ਼ਤਰਾ ਪੈਦਾ ਹੋਵੇਗਾ।
Iran Trump Relations: ਇਰਾਨ, ਟਰੰਪ ਅਤੇ ਵਿਰੋਧ ਦੀ ਰਾਜਨੀਤੀ
Iran Trump Relations: ਅੰਤਰਰਾਸ਼ਟਰੀ ਰਾਜਨੀਤੀ ਵਿੱਚ ਕੁਝ ਟਕਰਾਅ ਸਰਹੱਦਾਂ ਜਾਂ ਸਰੋਤਾਂ ਤੱਕ ਸੀਮਤ ਨਹੀਂ ਹੁੰਦੇ; ਇਹ ਵਿਚਾਰਧਾਰਾਵਾਂ, ਸ਼ਕਤੀ ਦੇ ਸੰਤੁਲਨ ਤੇ ਨੈਤਿਕਤਾ ਦੀ ਵੀ ਪਰਖ ਕਰਦੇ ਹਨ। ਇਰਾਨ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਦਹਾਕਿਆਂ ਤੋਂ ਚੱਲ ਰਿਹਾ ਟਕਰਾਅ ਇੱਕ ਅਜਿਹਾ ਟਕਰਾਅ ਹੈ, ਜੋ ਸਮੇਂ-ਸਮੇਂ ’ਤੇ ਨਵੇਂ ਰੂਪਾਂ ਵਿੱਚ ਮੁੜ ਉੱਭਰਦਾ ਰਿਹਾ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਇਹ ਟਕਰਾਅ ਜਿਸ ਤੀਬਰਤਾ ਅਤੇ ਹਮਲਾਵਰਤਾ ਨਾਲ ਉੱਭਰਿਆ, ਉਸ ਨੇ ਇੱਕ ਵਾਰ ਫਿਰ ਵਿਸ਼ਵਵਿਆਪੀ ਰਾਜਨੀਤੀ ਨੂੰ ਸੀਤ ਯੁੱਧ ਤੋਂ ਬਾਅਦ ਦੇ ਯੁੱਗ ਦੀ ਅਸਥਿਰਤਾ ਦੀ ਯਾਦ ਦਿਵਾ ਦਿੱਤੀ ਹੈ।
ਇਹ ਖਬਰ ਵੀ ਪੜ੍ਹੋ : Arthritis Camp: ਸੇਵਾ ਦੇ ਮਹਾਂਕੁੰਭ ਦਾ 6ਵਾਂ ਦਿਨ- ਗਠੀਆ ਰੋਗੀਆਂ ਨੇ ਕਰਾਈ ਜਾਂਚ ਤੇ ਦਰਦ ਤੋਂ ਪਾਈ ਰਾਹਤ
1979 ਦੀ ਇਸਲਾਮੀ ਕ੍ਰਾਂਤੀ ਤੋਂ ਹੀ ਇਰਾਨ ਅਮਰੀਕਾ ਦੀ ਰਣਨੀਤਿਕ ਅਤੇ ਵਿਚਾਰਧਾਰਕ ਰਾਜਨੀਤੀ ਦਾ ਨਿਸ਼ਾਨਾ ਰਿਹਾ ਹੈ। ਅਮਰੀਕਾ ਇਰਾਨ ਨੂੰ ਸਿਰਫ਼ ਇੱਕ ਰਾਸ਼ਟਰ-ਰਾਜ ਵਜੋਂ ਨਹੀਂ, ਸਗੋਂ ਇੱਕ ਵਿਕਲਪਿਕ ਰਾਜਨੀਤਿਕ ਮਾਡਲ ਵਜੋਂ ਦੇਖਦਾ ਸੀ- ਇੱਕ ਅਜਿਹਾ ਮਾਡਲ ਜੋ ਪੱਛਮੀ ਸਰਦਾਰੀ, ਇਜ਼ਰਾਈਲ-ਕੇਂਦ੍ਰਿਤ ਪੱਛਮੀ ਏਸ਼ੀਆ ਨੀਤੀ ਅਤੇ ਅਮਰੀਕੀ ਸਾਮਰਾਜਵਾਦੀ ਸੋਚ ਨੂੰ ਚੁਣੌਤੀ ਦਿੰਦਾ ਹੈ। ਇਹੀ ਕਾਰਨ ਹੈ ਕਿ ਆਰਥਿਕ ਪਾਬੰਦੀਆਂ, ਕੂਟਨੀਤਕ ਅਸਥਿਰਤਾ ਅਤੇ ਇਰਾਨ ’ਤੇ ਫੌਜੀ ਦਬਾਅ ਲੰਮੇ ਸਮੇਂ ਤੋਂ ਅਮਰੀਕੀ ਵਿਦੇਸ਼ ਨੀਤੀ ਦਾ ਹਿੱਸਾ ਰਿਹਾ ਹੈ। ਡੋਨਾਲਡ ਟਰੰਪ ਦੇ ਅਧੀਨ, ਇਹ ਨੀਤੀ ਹੋਰ ਵੀ ਸਖ਼ਤ, ਅਸੰਵੇਦਨਸ਼ੀਲ ਅਤੇ ਟਕਰਾਅ ਵਾਲੀ ਬਣ ਗਈ।
ਇਰਾਨ ਅਤੇ ਵਿਸ਼ਵ ਸ਼ਕਤੀਆਂ ਵਿਚਕਾਰ 2015 ਦੇ ਪਰਮਾਣੂ ਸਮਝੌਤੇ (ਙੳਟਞਅ) ਤੋਂ ਅਮਰੀਕਾ ਦੇ ਇੱਕਪਾਸੜ ਪਿੱਛੇ ਹਟਣ ਨੇ ਨਾ ਸਿਰਫ਼ ਕੂਟਨੀਤਕ ਅਸੰਤੁਲਨ ਦੀ ਉਦਾਹਰਨ ਦਿੱਤੀ, ਸਗੋਂ ਇਹ ਵੀ ਦਰਸਾਇਆ ਕਿ ਟਰੰਪ ਪ੍ਰਸ਼ਾਸਨ ਅੰਤਰਰਾਸ਼ਟਰੀ ਸਹਿਮਤੀ ਤੇ ਬਹੁਪੱਖੀਵਾਦ ਨੂੰ ਨਜ਼ਰਅੰਦਾਜ਼ ਕਰਨ ਲਈ ਕਿਸ ਹੱਦ ਤੱਕ ਤਿਆਰ ਸੀ। ਇਸ ਤੋਂ ਬਾਅਦ ਇਰਾਨ ’ਤੇ ‘ਵੱਧ ਤੋਂ ਵੱਧ ਦਬਾਅ ਨੀਤੀ’ ਲਾਗੂ ਕੀਤੀ ਗਈ, ਜਿਸ ਦਾ ਉਦੇਸ਼ ਇਰਾਨੀ ਅਰਥਵਿਵਸਥਾ ਨੂੰ ਗੋਡਿਆਂ ਭਾਰ ਕਰਨਾ ਤੇ ਸ਼ਾਸਨ ਨੂੰ ਅੰਦਰੂਨੀ ਬਗਾਵਤ ਵੱਲ ਧੱਕਣਾ ਸੀ। ਪਰ ਇਤਿਹਾਸ ਦਰਸਾਉਂਦਾ ਹੈ ਕਿ ਦਬਾਅ ਹਮੇਸ਼ਾ ਹਾਰ ਨਹੀਂ ਮੰਨਦਾ। Iran Trump Relations
ਕਈ ਵਾਰ, ਇਹ ਵਿਰੋਧ ਪੈਦਾ ਕਰਦਾ ਹੈ। ਇਰਾਨ ਦੇ ਮਾਮਲੇ ਵਿੱਚ ਬਿਲਕੁਲ ਇਹੀ ਹੋਇਆ। ਆਰਥਿਕ ਤੰਗੀ, ਪਾਬੰਦੀਆਂ ਤੇ ਅੰਤਰਰਾਸ਼ਟਰੀ ਅਲੱਗ-ਥਲੱਗਤਾ ਦੇ ਬਾਵਜੂਦ, ਇਰਾਨ ਨੇ ਆਪਣੀ ਰਾਜਨੀਤਿਕ ਹੋਂਦ, ਖੁਦਮੁਖਤਿਆਰੀ ਤੇ ਵਿਚਾਰਧਾਰਕ ਪਛਾਣ ਬਣਾਈ ਰੱਖੀ। ਇਹ ਸਮਝਣਾ ਮਹੱਤਵਪੂਰਨ ਹੈ ਕਿ ਇਰਾਨ ਦਾ ਵਿਰੋਧ ਸਿਰਫ਼ ਅਮਰੀਕੀ ਨੀਤੀਆਂ ਦਾ ਨਹੀਂ ਹੈ, ਸਗੋਂ ਇੱਕ ਵਿਸ਼ਵਵਿਆਪੀ ਪ੍ਰਣਾਲੀ ਦਾ ਹੈ ਜਿਸ ਵਿੱਚ ਕੁਝ ਚੋਣਵੇਂ ਦੇਸ਼ ਆਪਣੇ-ਆਪ ਨੂੰ ਜੱਜ ਅਤੇ ਬਾਕੀ ਦੁਨੀਆ ਨੂੰ ਦੋਸ਼ੀ ਮੰਨਦੇ ਹਨ। ‘ਜੋ ਬੀਜੋਗੇ, ਉਹੀ ਵੱਢੋਗੇ’ ਦਾ ਸਿਧਾਂਤ ਸਿਰਫ਼ ਇੱਕ ਨੈਤਿਕ ਸਿਧਾਂਤ ਨਹੀਂ ਹੈ। Iran Trump Relations
ਸਗੋਂ ਅੰਤਰਰਾਸ਼ਟਰੀ ਰਾਜਨੀਤੀ ’ਤੇ ਵੀ ਡੂੰਘਾਈ ਨਾਲ ਲਾਗੂ ਹੁੰਦਾ ਹੈ। ਪੱਛਮੀ ਏਸ਼ੀਆ- ਇਰਾਕ, ਅਫਗਾਨਿਸਤਾਨ, ਲੀਬੀਆ ਤੇ ਸੀਰੀਆ ਵਿੱਚ ਦਹਾਕਿਆਂ ਤੋਂ ਅਮਰੀਕੀ ਦਖਲਅੰਦਾਜ਼ੀ ਨੇ ਇਸ ਖੇਤਰ ਵਿੱਚ ਅਰਾਜਕਤਾ ਲਿਆਂਦੀ, ਸਥਿਰਤਾ ਨਹੀਂ। ਲੋਕਤੰਤਰ ਦੇ ਨਾਂਅ ’ਤੇ ਸ਼ਾਸਨ ਤਬਦੀਲੀ, ਮਨੁੱਖੀ ਅਧਿਕਾਰਾਂ ਦੇ ਨਾਂਅ ’ਤੇ ਫੌਜੀ ਹਮਲਾ ਅਤੇ ਅੱਤਵਾਦ ਵਿਰੁੱਧ ਜੰਗ ਦੇ ਨਾਂਅ ’ਤੇ ਨਿਰਦੋਸ਼ ਨਾਗਰਿਕਾਂ ਦੀ ਹੱਤਿਆ- ਇਨ੍ਹਾਂ ਸਭ ਨੇ ਅਮਰੀਕਾ ਦੀ ਨੈਤਿਕ ਭਰੋਸੇਯੋਗਤਾ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਇਸ ਲਈ, ਜਦੋਂ ਇਰਾਨ ਅਮਰੀਕੀ ਦਬਦਬੇ ਨੂੰ ਚੁਣੌਤੀ ਦਿੰਦਾ ਹੈ, ਤਾਂ ਇਹ ਸਿਰਫ਼ ਆਪਣਾ ਬਚਾਅ ਨਹੀਂ ਕਰ ਰਿਹਾ ਹੈ।
ਸਗੋਂ ਉਸ ਪ੍ਰਣਾਲੀ ’ਤੇ ਸਵਾਲ ਉਠਾ ਰਿਹਾ ਹੈ ਜੋ ਤਾਕਤ ਨੂੰ ਨਿਆਂ ਮੰਨਦਾ ਹੈ। ਟਰੰਪ ਦੀ ਵਿਦੇਸ਼ ਨੀਤੀ ਦਾ ਇੱਕ ਹੋਰ ਖ਼ਤਰਨਾਕ ਪਹਿਲੂ ਉਸਦਾ ਵਿਅਕਤੀਗਤ ਅਤੇ ਭਾਵੁਕ ਸੁਭਾਅ ਸੀ। ਕੂਟਨੀਤੀ ਗੱਲਬਾਤ ਅਤੇ ਸਬਰ ਦੁਆਰਾ ਚਲਾਈ ਜਾਂਦੀ ਹੈ, ਜਦੋਂਕਿ ਟਰੰਪ ਦੀ ਰਾਜਨੀਤੀ ਟਵੀਟ, ਧਮਕੀਆਂ ਤੇ ਸ਼ਕਤੀ ਦੇ ਪ੍ਰਦਰਸ਼ਨ ’ਤੇ ਅਧਾਰਿਤ ਸੀ। ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਇਸੇ ਮਾਨਸਿਕਤਾ ਦਾ ਨਤੀਜਾ ਸੀ। ਇਸ ਘਟਨਾ ਨੇ ਨਾ ਸਿਰਫ਼ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕੀਤੀ ਬਲਕਿ ਪੂਰੇ ਮੱਧ ਪੂਰਬ ਨੂੰ ਯੁੱਧ ਦੇ ਕੰਢੇ ’ਤੇ ਵੀ ਲਿਆ ਖੜ੍ਹਾ ਕੀਤਾ। Iran Trump Relations
ਇਰਾਨ ਦੇ ਬਾਅਦ ਦੇ ਜਵਾਬ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਹੁਣ ਸਹਿਣਸ਼ੀਲਤਾ ਦੀ ਨੀਤੀ ’ਤੇ ਨਹੀਂ ਚੱਲ ਰਿਹਾ। ਪੱਛਮੀ ਮੀਡੀਆ ਵਿੱਚ ਇਰਾਨੀ ਰਾਜਨੀਤੀ ਨੂੰ ਅਕਸਰ ਕਠੋਰ, ਦਮਨਕਾਰੀ ਤੇ ਪੱਛੜੀ ਵਜੋਂ ਦਰਸਾਇਆ ਜਾਂਦਾ ਹੈ। ਪਰ ਇਹ ਚਿੱਤਰਣ ਅਧੂਰਾ ਅਤੇ ਪੱਖਪਾਤੀ ਹੈ। ਇਰਾਨੀ ਲੋਕਾਂ ਨੇ ਵਾਰ-ਵਾਰ ਸਾਬਤ ਕੀਤਾ ਹੈ ਕਿ ਉਹ ਬਾਹਰੀ ਦਖਲਅੰਦਾਜ਼ੀ ਨੂੰ ਸਵੀਕਾਰ ਨਹੀਂ ਕਰਨਗੇ, ਭਾਵੇਂ ਇਹ ਕਿੰਨੀ ਵੀ ਆਕਰਸ਼ਕ ਸ਼ਬਦਾਂ ਵਿੱਚ ਕਿਉਂ ਨਾ ਹੋਵੇ। ਇਰਾਨ ਵਿੱਚ, ਸਰਕਾਰ ਦੀ ਆਲੋਚਨਾ ਅਤੇ ਵਿਰੋਧ ਪ੍ਰਦਰਸ਼ਨ ਹੁੰਦੇ ਹਨ, ਪਰ ਜਦੋਂ ਰਾਸ਼ਟਰੀ ਖੁਦਮੁਖਤਿਆਰੀ ਦੀ ਗੱਲ ਆਉਂਦੀ ਹੈ, ਤਾਂ ਲੋਕ ਤੇ ਸਰਕਾਰ ਇੱਕਜੁਟ ਦਿਖਾਈ ਦਿੰਦੇ ਹਨ।
ਭਾਰਤ ਵਰਗੇ ਦੇਸ਼ਾਂ ਲਈ, ਇਹ ਪੂਰਾ ਦ੍ਰਿਸ਼ ਇੱਕ ਗੰਭੀਰ ਚੇਤਾਵਨੀ ਅਤੇ ਇੱਕ ਮੌਕਾ ਦੋਵੇਂ ਪੇਸ਼ ਕਰਦਾ ਹੈ। ਇਰਾਨ ਭਾਰਤ ਦਾ ਇੱਕ ਰਵਾਇਤੀ ਦੋਸਤ ਰਿਹਾ ਹੈ- ਊਰਜਾ ਸੁਰੱਖਿਆ, ਖੇਤਰੀ ਸੰਪਰਕ (ਚਾਬਹਾਰ ਬੰਦਰਗਾਹ) ਅਤੇ ਮੱਧ ਏਸ਼ੀਆ ਤੱਕ ਪਹੁੰਚ ਲਈ ਇਸ ਦੀ ਮਹੱਤਤਾ ਨਿਰਵਿਵਾਦ ਹੈ। ਹਾਲਾਂਕਿ, ਅਮਰੀਕੀ ਦਬਾਅ ਹੇਠ ਭਾਰਤ ਦਾ ਇਰਾਨ ਤੋਂ ਦੂਰੀ ਬਣਾਉਣਾ ਇਸ ਦੀ ਸੁਤੰਤਰ ਵਿਦੇਸ਼ ਨੀਤੀ ਬਾਰੇ ਸਵਾਲ ਖੜ੍ਹੇ ਕਰਦਾ ਹੈ। ਕਿਸੇ ਵੀ ਪ੍ਰਭੂਸੱਤਾ ਸੰਪੰਨ ਦੇਸ਼ ਲਈ ਇਹ ਜ਼ਰੂਰੀ ਹੈ ਕਿ ਉਹ ਕਿਸੇ ਤੀਜੇ ਦੇਸ਼ ਦੇ ਗੁੱਸੇ ਦੇ ਡਰੋਂ ਆਪਣੇ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਨਾ ਕਰੇ। ਅੱਜ, ਵਿਸ਼ਵ ਰਾਜਨੀਤੀ ਇੱਕ ਤਬਦੀਲੀ ਵਿੱਚੋਂ ਗੁਜ਼ਰ ਰਹੀ ਹੈ।
ਇੱਕ-ਧਰੁਵੀ ਵਿਸ਼ਵ ਵਿਵਸਥਾ ਦੀ ਪਕੜ ਢਿੱਲੀ ਪੈ ਰਹੀ ਹੈ, ਅਤੇ ਬਹੁ-ਧਰੁਵਤਾ ਉੱਭਰ ਰਹੀ ਹੈ। ਇਸ ਸੰਦਰਭ ਵਿੱਚ, ਇਰਾਨ ਵਰਗੇ ਦੇਸ਼, ਜੋ ਲੰਮੇ ਸਮੇਂ ਤੋਂ ਦਬਾਅ ਅਤੇ ਪਾਬੰਦੀਆਂ ਹੇਠ ਹਨ, ਸ਼ਕਤੀ ਦੇ ਨਵੇਂ ਸੰਤੁਲਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਵਧਦਾ ਰੂਸ-ਚੀਨ-ਇਰਾਨ ਸਮੀਕਰਨ ਇਸ ਤਬਦੀਲੀ ਦਾ ਸੰਕੇਤ ਦਿੰਦਾ ਹੈ। ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਦੁਨੀਆ ਹੁਣ ਸਿਰਫ਼ ਵਾਸ਼ਿੰਗਟਨ ਦੁਆਰਾ ਨਿਰਦੇਸ਼ਤ ਨਹੀਂ ਰਹੇਗੀ। ਅੰਤ ਵਿੱਚ, ਸਵਾਲ ਇਹ ਨਹੀਂ ਹੈ ਕਿ ਇਰਾਨ ਸਹੀ ਹੈ ਜਾਂ ਅਮਰੀਕਾ ਗਲਤ ਹੈ। ਅਸਲ ਸਵਾਲ ਇਹ ਹੈ ਕਿ ਕੀ ਵਿਸ਼ਵ ਰਾਜਨੀਤੀ ਵਿੱਚ ਸ਼ਕਤੀ ਨਿਆਂ ਦਾ ਇੱਕੋ-ਇੱਕ ਮਾਪਦੰਡ ਹੋਵੇਗੀ। Iran Trump Relations
ਜਾਂ ਕਿ ਅੰਤਰਰਾਸ਼ਟਰੀ ਕਾਨੂੰਨ, ਖੁਦਮੁਖਤਿਆਰੀ ਅਤੇ ਸਮਾਨਤਾ ਦੇ ਸਿਧਾਂਤਾਂ ਦਾ ਸੱਚਮੁੱਚ ਸਤਿਕਾਰ ਕੀਤਾ ਜਾਵੇਗਾ। ਜੇਕਰ ਵੱਡੇ ਰਾਸ਼ਟਰ ਆਪਣੇ ਕੰਮਾਂ ਨਾਲ ਦੁਨੀਆ ਨੂੰ ਧਮਕੀਆਂ ਦਿੰਦੇ ਰਹਿਣਗੇ, ਤਾਂ ਉਨ੍ਹਾਂ ਨੂੰ ਸਿਰਫ ਅਸਥਿਰਤਾ, ਅਵਿਸ਼ਵਾਸ ਤੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਰਾਨ ਅਤੇ ਟਰੰਪ-ਯੁੱਗ ਦੀ ਅਮਰੀਕੀ ਰਾਜਨੀਤੀ ਸਾਨੂੰ ਸਿਖਾਉਂਦੀ ਹੈ ਕਿ ਦਮਨ ਸਥਿਰਤਾ ਨਹੀਂ ਲਿਆਉਂਦਾ, ਅਤੇ ਧਮਕੀਆਂ ਸਤਿਕਾਰ ਨਹੀਂ ਕਮਾਉਂਦੀਆਂ। ਇਤਿਹਾਸ ਅੰਤ ਵਿੱਚ ਉਨ੍ਹਾਂ ਦਾ ਪੱਖ ਪੂਰਦਾ ਹੈ ਜੋ ਆਪਣੀ ਖੁਦਮੁਖਤਿਆਰੀ, ਸਵੈ-ਮਾਣ ਤੇ ਜਨਤਕ ਚੇਤਨਾ ਲਈ ਖੜ੍ਹੇ ਹੁੰਦੇ ਹਨ। ਅਤੇ ਸ਼ਾਇਦ ਇਹ ਜੋ ਬੀਜੋਗੇ, ਉਹੀ ਵੱਢੋਗੇ ਦਾ ਅਸਲ ਰਾਜਨੀਤਿਕ ਅਰਥ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੱਤਿਆਵਾਨ ਸੌਰਭ
Donald Trump: ਕਿਸੇ ਵੀ ਸਮੇਂ ਹੋ ਸਕਦੈ ਵਿਸ਼ਵ ਯੁੱਧ! ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ
Donald Trump: ਵਾਸ਼ਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਈਰਾਨ ’ਚ ਪ੍ਰਦਰਸ਼ਨਕਾਰੀਆਂ ਨੂੰ ਮਾਰਿਆ ਜਾਂਦਾ ਹੈ, ਤਾਂ ਬਹੁਤ ਸਖ਼ਤ ਜਵਾਬ ਦਿੱਤਾ ਜਾਵੇਗਾ। ‘ਦਿ ਹਿਊਗ ਹੈਵਿਟ ਸ਼ੋਅ’ ਨਾਲ ਇੱਕ ਇੰਟਰਵਿਊ ’ਚ, ਟਰੰਪ ਨੇ ਈਰਾਨ ’ਚ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੰਸਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਨ, ਜਿਵੇਂ ਕਿ ਉਹ ਅਕਸਰ ਦੰਗਿਆਂ ਦੌਰਾਨ ਕਰਦੇ ਹਨ।
ਇਹ ਖਬਰ ਵੀ ਪੜ੍ਹੋ : Punjab Cabinet Meeting: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਕਈ ਫੈਸਲਿਆਂ ’ਤੇ ਲੱਗ ਸਕਦੀ ਹੈ ਮੋਹਰ
ਤਾਂ ਉਨ੍ਹਾਂ ਨਾਲ ਬਹੁਤ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤਹਿਰਾਨ ਨੂੰ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਜੇਕਰ ਉਹ ਅਜਿਹਾ ਕਰਦੇ ਹਨ, ਤਾਂ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਟਰੰਪ ਤੋਂ ਇਲਾਵਾ, ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਵੀ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਪ੍ਰਗਟ ਕੀਤਾ ਤੇ ਜ਼ੋਰ ਦਿੱਤਾ ਕਿ ਅਮਰੀਕਾ ਉਨ੍ਹਾਂ ਲੋਕਾਂ ਦੇ ਨਾਲ ਖੜ੍ਹਾ ਹੈ ਜੋ ਆਪਣੇ ਅਧਿਕਾਰਾਂ ਲਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਨ। Donald Trump
ਵੈਂਸ ਨੇ ਵਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਈਰਾਨ ਲਈ ਅੱਗੇ ਵਧਣ ਦਾ ਸਭ ਤੋਂ ਵਧੀਆ ਤਰੀਕਾ ਵਾਸ਼ਿੰਗਟਨ ਨਾਲ ਆਪਣੇ ਪਰਮਾਣੂ ਪ੍ਰੋਗਰਾਮ ਬਾਰੇ ਗੰਭੀਰ ਗੱਲਬਾਤ ਕਰਨਾ ਹੈ। ਸੀਐਨਐਨ ਦੀ ਇੱਕ ਰਿਪੋਰਟ ਦੇ ਅਨੁਸਾਰ, ਵੈਂਸ ਨੇ ਕਿਹਾ ਕਿ ਤਹਿਰਾਨ ਲਈ ਸੱਚੀ ਗੱਲਬਾਤ ’ਚ ਸ਼ਾਮਲ ਹੋਣਾ ਸਭ ਤੋਂ ਸਮਝਦਾਰੀ ਵਾਲੀ ਗੱਲ ਹੋਵੇਗੀ। ਇਸ ਦੌਰਾਨ, ਅਮਰੀਕਾ ਨੇ ਇੱਕ ਰੂਸੀ ਜਹਾਜ਼ ਨੂੰ ਜ਼ਬਤ ਕਰ ਲਿਆ ਹੈ, ਤੇ ਰੂਸ ਨੇ ਵੀ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ। ਸਥਿਤੀ ਅਜਿਹੀ ਹੈ ਕਿ ਕਿਸੇ ਵੀ ਸਮੇਂ ਵਿਸ਼ਵ ਯੁੱਧ ਸ਼ੁਰੂ ਹੋ ਸਕਦਾ ਹੈ। Donald Trump
ਕੀ ਹੈ ਮਾਮਲਾ? | Donald Trump
ਇਹ ਧਿਆਨ ਦੇਣ ਯੋਗ ਹੈ ਕਿ ਈਰਾਨ ’ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਧਣ ਤੋਂ ਬਾਅਦ, ਅਧਿਕਾਰੀਆਂ ਨੇ ਦੇਸ਼ ਵਿਆਪੀ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਵੱਡੇ ਸ਼ਹਿਰਾਂ ਤੋਂ ਲੈ ਕੇ ਦੂਰ-ਦੁਰਾਡੇ ਇਲਾਕਿਆਂ ਤੱਕ ਲੋਕ ਸ਼ਾਸਨ ਦੀ ਡਿੱਗਦੀ ਆਰਥਿਕਤਾ ਤੇ ਸਖ਼ਤ ਸੁਰੱਖਿਆ ਉਪਾਵਾਂ ਦਾ ਵਿਰੋਧ ਕਰਨ ਲਈ ਸੜਕਾਂ ’ਤੇ ਉਤਰ ਰਹੇ ਹਨ। ਇਹ ਵਿਰੋਧ ਪ੍ਰਦਰਸ਼ਨ, ਜੋ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਹਨ, ਮੁੱਖ ਤੌਰ ’ਤੇ ਵਧਦੀ ਮਹਿੰਗਾਈ ਤੇ ਮੁਦਰਾ ਦੇ ਮੁੱਲ ’ਚ ਤੇਜ਼ੀ ਨਾਲ ਗਿਰਾਵਟ ਕਾਰਨ ਹਨ।
ਜਿਸ ਕਾਰਨ ਲੱਖਾਂ ਲੋਕਾਂ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵਿਰੋਧ ਪ੍ਰਦਰਸ਼ਨ 28 ਦਸੰਬਰ ਨੂੰ ਤਹਿਰਾਨ ਦੇ ਗ੍ਰੈਂਡ ਬਾਜ਼ਾਰ ’ਚ ਸ਼ੁਰੂ ਹੋਏ ਸਨ ਅਤੇ ਹੌਲੀ-ਹੌਲੀ ਦੇਸ਼ ਭਰ ਦੇ ਬਾਜ਼ਾਰਾਂ ਤੇ ਯੂਨੀਵਰਸਿਟੀਆਂ ’ਚ ਫੈਲ ਗਏ। ਵਿਰੋਧ ਪ੍ਰਦਰਸ਼ਨ ਉਦੋਂ ਸ਼ੁਰੂ ਹੋਏ ਜਦੋਂ ਰਾਸ਼ਟਰੀ ਮੁਦਰਾ ਦੀ ਕੀਮਤ ਡਾਲਰ ਦੇ ਮੁਕਾਬਲੇ 1.35 ਮਿਲੀਅਨ ਈਰਾਨੀ ਲੀਰ ਤੋਂ ਵੱਧ ਹੋ ਗਈ।
ਮਨੁੱਖੀ ਅਧਿਕਾਰ ਏਜੰਸੀ  ਰਿਪੋਰਟ ਅਨੁਸਾਰ, ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ’ਚ ਹੁਣ ਤੱਕ ਘੱਟੋ-ਘੱਟ 38 ਲੋਕ ਮਾਰੇ ਗਏ ਹਨ। ਜਿਨ੍ਹਾਂ ਵਿੱਚ ਸੁਰੱਖਿਆ ਬਲਾਂ ਦੇ ਚਾਰ ਮੈਂਬਰ ਵੀ ਸ਼ਾਮਲ ਹਨ। ਰਿਪੋਰਟਾਂ ਦਰਸ਼ਾਉਂਦੀਆਂ ਹਨ ਕਿ ਦਰਜਨਾਂ ਲੋਕ ਜ਼ਖਮੀ ਹੋਏ ਹਨ ਤੇ 2,200 ਤੋਂ ਵੱਧ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰਕਾਰੀ ਸਮਾਚਾਰ ਏਜੰਸੀ ਅਨੁਸਾਰ, ਅਸ਼ਾਂਤੀ ਦੌਰਾਨ 568 ਪੁਲਿਸ ਅਧਿਕਾਰੀ ਤੇ ਅਰਧ ਸੈਨਿਕ ਬਲ ਦੇ 66 ਮੈਂਬਰ ਵੀ ਜ਼ਖਮੀ ਹੋਏ ਹਨ। Donald Trump
Donald Trump: ਤੇਲ ਜ਼ਬਤ ਕਰਨ ਤੋਂ ਬਾਅਦ ਟਰੰਪ ਦਾ ਨਵਾਂ ਫ਼ਰਮਾਨ
ਹੁਣ ਅਮਰੀਕਾ ਦੇ ਬਣੇ ਉਤਪਾਦ ਖਰੀਦੇਗਾ ਵੈਨੇਜ਼ੁਏਲਾ
Donald Trump: ਵਾਸ਼ਿੰਗਟਨ,(ਆਈਏਐਨਐਸ) ਵੈਨੇਜ਼ੁਏਲਾ ‘ਤੇ ਹਮਲਾ ਕਰਨ ਅਤੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਅਮਰੀਕਾ ਨੇ ਵਿਸ਼ਵ ਰਾਜਨੀਤੀ ਵਿੱਚ ਹਲਚਲ ਤੇਜ਼ ਕਰ ਦਿੱਤੀ ਹੈ। ਇਸ ਸਭ ਦੇ ਵਿਚਕਾਰ, ਟਰੰਪ ਨੇ ਹੁਣ ਐਲਾਨ ਕੀਤਾ ਹੈ ਕਿ ਵੈਨੇਜ਼ੁਏਲਾ ਅਮਰੀਕਾ ਦੁਆਰਾ ਵਿਚੋਲਗੀ ਕੀਤੇ ਗਏ ਨਵੇਂ ਤੇਲ ਸੌਦੇ ਦੀ ਕਮਾਈ ਤੋਂ ਸਿਰਫ ਅਮਰੀਕੀ ਉਤਪਾਦ ਖਰੀਦੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵੈਨੇਜ਼ੁਏਲਾ ਇਸ ਲਈ ਸਹਿਮਤ ਹੋ ਗਿਆ ਹੈ।
ਉਨ੍ਹਾਂ ਨੇ ਇਸ ਪ੍ਰਬੰਧ ਨੂੰ ਕਰਾਕਸ ਦੀ ਆਰਥਿਕ ਦਿਸ਼ਾ ਵਿੱਚ ਇੱਕ ਵੱਡਾ ਬਦਲਾਅ ਅਤੇ ਅਮਰੀਕੀ ਨਿਰਮਾਤਾਵਾਂ, ਕਿਸਾਨਾਂ ਅਤੇ ਨਿਰਯਾਤਕਾਂ ਲਈ ਇੱਕ ਹੁਲਾਰਾ ਦੱਸਿਆ। ਅਮਰੀਕੀ ਰਾਸ਼ਟਰਪਤੀ ਨੇ ਇਹ ਜਾਣਕਾਰੀ ਟਰੂਥ ਸੋਸ਼ਲ ‘ਤੇ ਇੱਕ ਪੋਸਟ ਰਾਹੀਂ ਦਿੱਤੀ ਹੈ। ਟਰੰਪ ਨੇ ਕਿਹਾ ਕਿ ਵੈਨੇਜ਼ੁਏਲਾ ਤੇਲ ਸੌਦੇ ਤੋਂ ਹੋਣ ਵਾਲੇ ਮਾਲੀਏ ਦੀ ਵਰਤੋਂ ਕਈ ਖੇਤਰਾਂ ਵਿੱਚ ਅਮਰੀਕੀ ਸਾਮਾਨ ਖਰੀਦਣ ਲਈ ਕਰੇਗਾ।
ਟਰੰਪ ਨੇ ਲਿਖਿਆ, “ਮੈਨੂੰ ਹੁਣੇ ਪਤਾ ਲੱਗਾ ਹੈ ਕਿ ਵੈਨੇਜ਼ੁਏਲਾ ਸਾਡੇ ਨਵੇਂ ਤੇਲ ਸੌਦੇ ਤੋਂ ਮਿਲਣ ਵਾਲੇ ਪੈਸੇ ਨਾਲ ਸਿਰਫ਼ ਅਮਰੀਕਾ ਦੇ ਬਣੇ ਉਤਪਾਦ ਹੀ ਖਰੀਦੇਗਾ।” ਵੈਨੇਜ਼ੁਏਲਾ, ਵੈਨੇਜ਼ੁਏਲਾ ਦੇ ਪਾਵਰ ਗਰਿੱਡ ਅਤੇ ਊਰਜਾ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਅਮਰੀਕੀ ਖੇਤੀਬਾੜੀ ਉਤਪਾਦਾਂ ਅਤੇ ਅਮਰੀਕਾ ਦੀ ਬਣੀਆਂ ਦਵਾਈਆਂ, ਮੈਡੀਕਲ ਉਪਕਰਣਾਂ ਅਤੇ ਉਪਕਰਣਾਂ ਦੇ ਨਾਲ-ਨਾਲ ਤਕਨਾਲੋਜੀ ਅਤੇ ਹਾਰਡਵੇਅਰ ਵੀ ਖਰੀਦੇਗਾ। ਟਰੰਪ ਨੇ ਇਸਨੂੰ ਇੱਕ ਰਣਨੀਤਕ ਤਬਦੀਲੀ ਕਿਹਾ ਅਤੇ ਕਿਹਾ ਕਿ ਅਮਰੀਕੀ ਵਿਰੋਧੀਆਂ ਨਾਲ ਸਾਲਾਂ ਦੇ ਆਰਥਿਕ ਸਬੰਧਾਂ ਤੋਂ ਬਾਅਦ, ਵੈਨੇਜ਼ੁਏਲਾ ਆਪਣੇ ਮੁੱਖ ਭਾਈਵਾਲ ਵਜੋਂ ਅਮਰੀਕਾ ਨਾਲ ਵਪਾਰ ਕਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ: CM Haryana: ਹਰਿਆਣਾ ਦੇ ਮੁੱਖ ਮੰਤਰੀ ਨੇ ਉਦਯੋਗਪਤੀਆਂ ਨਾਲ ਕੀਤੀ ਸਿੱਧੀ ਗੱਲਬਾਤ
“ਦੂਜੇ ਸ਼ਬਦਾਂ ਵਿੱਚ, ਵੈਨੇਜ਼ੁਏਲਾ ਆਪਣੇ ਮੁੱਖ ਭਾਈਵਾਲ ਵਜੋਂ ਅਮਰੀਕਾ ਨਾਲ ਵਪਾਰ ਕਰਨ ਲਈ ਵਚਨਬੱਧ ਹੈ। ਇਹ ਇੱਕ ਸਿਆਣਪ ਵਾਲਾ ਫੈਸਲਾ ਹੈ ਅਤੇ ਇਹ ਵੈਨੇਜ਼ੁਏਲਾ ਅਤੇ ਅਮਰੀਕਾ ਦੇ ਲੋਕਾਂ ਲਈ ਬਹੁਤ ਚੰਗੀ ਗੱਲ ਹੈ,” ਟਰੰਪ ਨੇ ਕਿਹਾ। ਅਮਰੀਕੀ ਰਾਸ਼ਟਰਪਤੀ ਨੇ ਵੈਨੇਜ਼ੁਏਲਾ ‘ਤੇ ਸਖ਼ਤੀ ਕਰਨ ਤੋਂ ਬਾਅਦ ਵੈਨੇਜ਼ੁਏਲਾ ਦੀ ਤੇਲ ਵਿਕਰੀ ‘ਤੇ ਆਪਣੇ ਨਿਯੰਤਰਣ ਦਾ ਐਲਾਨ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਨਵੇਂ ਢਾਂਚੇ ਦੇ ਤਹਿਤ, ਵੈਨੇਜ਼ੁਏਲਾ ਦੇ ਨਿਰਯਾਤ ਅਤੇ ਮਾਲੀਆ ਅਮਰੀਕੀ ਨਿਗਰਾਨੀ ਹੇਠ ਹੋਣਗੇ।
ਅਮਰੀਕੀ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਤੇਲ ਨੂੰ ਬਾਜ਼ਾਰ ਕੀਮਤਾਂ ‘ਤੇ ਵੇਚਿਆ ਜਾਵੇਗਾ ਅਤੇ ਇਸ ਤੋਂ ਹੋਣ ਵਾਲੀ ਕਮਾਈ ਇੱਕ ਅਮਰੀਕੀ-ਨਿਯੰਤਰਿਤ ਪ੍ਰਣਾਲੀ ਰਾਹੀਂ ਇਕੱਠੀ ਕੀਤੀ ਜਾਵੇਗੀ। ਟਰੰਪ ਨੇ ਇਸਨੂੰ ਅਮਰੀਕੀ ਅਰਥਵਿਵਸਥਾ, ਖਾਸ ਕਰਕੇ ਅਮਰੀਕੀ ਕਿਸਾਨਾਂ, ਨਿਰਮਾਤਾਵਾਂ ਅਤੇ ਡਾਕਟਰੀ ਸਪਲਾਇਰਾਂ ਲਈ ਸਿੱਧੇ ਲਾਭ ਵਜੋਂ ਪੇਸ਼ ਕੀਤਾ। ਹਾਲ ਹੀ ਦੇ ਸਾਲਾਂ ਵਿੱਚ ਵੈਨੇਜ਼ੁਏਲਾ ਦਾ ਇਲੈਕਟ੍ਰਿਕ ਗਰਿੱਡ ਵਾਰ-ਵਾਰ ਅਸਫਲ ਰਿਹਾ ਹੈ, ਜਦੋਂ ਕਿ ਦਵਾਈਆਂ ਅਤੇ ਡਾਕਟਰੀ ਉਪਕਰਣਾਂ ਦੀ ਵਿਆਪਕ ਘਾਟ ਦੀ ਰਿਪੋਰਟ ਕੀਤੀ ਗਈ ਹੈ।
Donald Trump: ਟਰੰਪ ਨੇ ਗਾਜ਼ਾ ਸ਼ਾਂਤੀ ਸੰਮੇਲਨ ਬਾਰੇ ਕੀਤਾ ਵੱਡਾ ਐਲਾਨ!
ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ‘ਜੰਗ ਖਤਮ ਹੋ ਗਈ ਹੈ।’ ਇਸ ਐਲਾਨ ਤੋਂ ਬਾਅਦ, ਉਹ ਸ਼ਰਮ ਅਲ-ਸ਼ੇਖ, ਮਿਸਰ ਲਈ ਰਵਾਨਾ ਹੋ ਗਏ, ਜਿੱਥੇ ਗਾਜ਼ਾ ਵਿੱਚ ਸ਼ਾਂਤੀ ਨਿਰਮਾਣ ’ਤੇ ਇੱਕ ਅੰਤਰਰਾਸ਼ਟਰੀ ਸੰਮੇਲਨ ਸੋਮਵਾਰ ਨੂੰ ਹੋਵੇਗਾ। ਇਸ ਸੰਮੇਲਨ ਨੂੰ ਪਿਛਲੇ ਦੋ ਸਾਲਾਂ ਤੋਂ ਚੱਲ ਰਹੇ ਹਿੰਸਕ ਸੰਘਰਸ਼ ਨੂੰ ਖਤਮ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਨੂੰ ਟਰੰਪ ਦੀ ਆਪਣੇ ਦੂਜੇ ਕਾਰਜਕਾਲ ਵਿੱਚ ਪਹਿਲੀ ਵੱਡੀ ਕੂਟਨੀਤਕ ਸਫਲਤਾ ਦੱਸਿਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ, ਰਾਸ਼ਟਰਪਤੀ ਟਰੰਪ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਹਮਾਸ ਦੇ ਪ੍ਰਤੀਨਿਧੀਆਂ ’ਤੇ 20-ਨੁਕਾਤੀ ਸ਼ਾਂਤੀ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਦਬਾਅ ਪਾਇਆ। ਮਿਸਰ, ਕਤਰ ਤੇ ਤੁਰਕੀ ਨੇ ਸੰਮੇਲਨ ’ਚ ਵਿਚੋਲੇ ਵਜੋਂ ਕੰਮ ਕੀਤਾ, ਜਦੋਂ ਕਿ ਸੀਨੀਅਰ ਅਮਰੀਕੀ ਅਧਿਕਾਰੀ ਜੈਰੇਡ ਕੁਸ਼ਨਰ ਸਮੇਤ ਕਈ ਚੋਟੀ ਦੇ ਡਿਪਲੋਮੈਟ ਅਮਰੀਕਾ ਵਾਲੇ ਪਾਸੇ ਮੌਜ਼ੂਦ ਸਨ।
ਟਰੰਪ ਸੰਮੇਲਨ ਤੋਂ ਪਹਿਲਾਂ ਇਜ਼ਰਾਈਲ ਵਿੱਚ ਰਹਿਣਗੇ
ਟਰੰਪ ਸੰਮੇਲਨ ਤੋਂ ਪਹਿਲਾਂ ਇਜ਼ਰਾਈਲ ਵਿੱਚ ਰਹਿਣਗੇ, ਜਿੱਥੇ ਉਹ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਮੁਲਾਕਾਤ ਕਰਨਗੇ ਅਤੇ ਦੇਸ਼ ਦੀ ਸੰਸਦ, ਨੇਸੈੱਟ ਨੂੰ ਸੰਬੋਧਨ ਕਰਨਗੇ। ਗਾਜ਼ਾ ਵਿੱਚ ਸ਼ੁੱਕਰਵਾਰ ਨੂੰ ਲਾਗੂ ਹੋਈ ਜੰਗਬੰਦੀ ਤੋਂ ਬਾਅਦ, ਹਮਾਸ ਨੇ ਆਪਣੇ ਦੁਆਰਾ ਰੱਖੇ ਗਏ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਹੈ। ਇਹ ਪ੍ਰਕਿਰਿਆ ਸੋਮਵਾਰ ਨੂੰ ਰੈੱਡ ਕਰਾਸ ਦੀ ਨਿਗਰਾਨੀ ਹੇਠ ਪੂਰੀ ਹੋਣ ਦੀ ਉਮੀਦ ਹੈ।
ਇਹ ਟਕਰਾਅ 7 ਅਕਤੂਬਰ, 2023 ਨੂੰ ਸ਼ੁਰੂ ਹੋਇਆ ਸੀ, ਜਦੋਂ ਹਮਾਸ ਨੇ ਗਾਜ਼ਾ ਤੋਂ ਇਜ਼ਰਾਈਲ ’ਤੇ ਇੱਕ ਵੱਡਾ ਹਮਲਾ ਕੀਤਾ ਸੀ। ਲਗਭਗ 1,200 ਲੋਕ ਮਾਰੇ ਗਏ ਸਨ ਅਤੇ 251 ਨੂੰ ਬੰਧਕ ਬਣਾ ਲਿਆ ਗਿਆ ਸੀ। ਜਵਾਬ ਵਿੱਚ ਇਜ਼ਰਾਈਲ ਨੇ ਗਾਜ਼ਾ ਵਿੱਚ ਇੱਕ ਵੱਡੇ ਪੱਧਰ ’ਤੇ ਫੌਜੀ ਕਾਰਵਾਈ ਸ਼ੁਰੂ ਕੀਤੀ, ਜਿਸ ਵਿੱਚ ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਹੁਣ ਤੱਕ ਲਗਭਗ 67,000 ਫਲਸਤੀਨੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
Read Also : ਵੈਸਟਇੰੰਡੀਜ਼ ਖਿਲਾਫ਼ ਟੈਸਟ ਸੀਰੀਜ਼ ਦੀ ਤਿਆਰੀ ’ਚ ਲੱਗੀ ਟੀਮ ਇੰਡੀਆ, ਕੁੱਝ ਖਿਡਾਰੀਆਂ ਨੇ ਨਹੀਂ ਕੀਤਾ ਅਭਿਆਸ
ਇਸ ਅੰਤਰਰਾਸ਼ਟਰੀ ਕਾਨਫਰੰਸ ’ਚ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ, ਫਲਸਤੀਨੀ ਅਥਾਰਟੀ ਦੇ ਪ੍ਰਧਾਨ ਮਹਿਮੂਦ ਅੱਬਾਸ, ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਕਤਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਚੋਟੀ ਦੇ ਨੇਤਾ ਸ਼ਾਮਲ ਹੋਣਗੇ। ਕੀਰਤੀ ਵਰਧਨ ਸਿੰਘ ਭਾਰਤ ਦੀ ਨੁਮਾਇੰਦਗੀ ਕਰਨਗੇ।
ਗਾਜ਼ਾ ਤੇ ਇਜ਼ਰਾਈਲ ਦੋਵੇਂ ਸਮਝੌਤੇ ਤੋਂ ਸੰਤੁਸ਼ਟ ਹਨ
ਟਰੰਪ ਨੇ ਕਿਹਾ ਕਿ ਗਾਜ਼ਾ ਅਤੇ ਇਜ਼ਰਾਈਲ ਦੋਵੇਂ ਸਮਝੌਤੇ ਤੋਂ ਸੰਤੁਸ਼ਟ ਹਨ। ਉਨ੍ਹਾਂ ਕਿਹਾ, ‘ਇਤਿਹਾਸ ਵਿੱਚ ਪਹਿਲੀ ਵਾਰ, ਦੋਵੇਂ ਧਿਰਾਂ ਇਕੱਠੇ ਸ਼ਾਂਤੀ ਦਾ ਜਸ਼ਨ ਮਨਾ ਰਹੀਆਂ ਹਨ।’ ਮਿਸਰ ਦੇ ਵਿਦੇਸ਼ ਮੰਤਰੀ ਬਦਰ ਅਬਦੇਲਾਤੀ ਨੇ ਵੀ ਸਮਝੌਤੇ ਨੂੰ ਸਥਾਈ ਹੱਲ ਵੱਲ ਇੱਕ ਇਤਿਹਾਸਕ ਕਦਮ ਦੱਸਿਆ।
ਸਮਝੌਤੇ ਦੇ ਅਗਲੇ ਪੜਾਅ ਵਿੱਚ, ਹਮਾਸ ਨੂੰ ਆਪਣੇ ਸਾਰੇ ਹਥਿਆਰ ਛੱਡਣੇ ਪੈਣਗੇ ਅਤੇ ਗਾਜ਼ਾ ਪ੍ਰਸ਼ਾਸਨ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਹੋਵੇਗੀ। ਇਸ ਦੀ ਬਜਾਏ, ਯੋਗ ਫਲਸਤੀਨੀ ਮਾਹਰਾਂ ਅਤੇ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਦੀ ਇੱਕ ਕਮੇਟੀ ਗਾਜ਼ਾ ਦੇ ਪੁਨਰ ਨਿਰਮਾਣ ਅਤੇ ਸ਼ਾਸਨ ਦੀ ਨਿਗਰਾਨੀ ਕਰੇਗੀ। ਟਰੰਪ ਦੀ ਯੋਜਨਾ ਦੇ ਅਨੁਸਾਰ, ਗਾਜ਼ਾ ਦੇ ਪੁਨਰਵਾਸ ਅਤੇ ਵਿਕਾਸ ਯਤਨਾਂ ਦੀ ਨਿਗਰਾਨੀ ਲਈ ਇੱਕ ‘ਸ਼ਾਂਤੀ ਬੋਰਡ’ ਬਣਾਇਆ ਜਾਵੇਗਾ, ਜਿਸ ਦੀ ਪ੍ਰਧਾਨਗੀ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਕਰਨਗੇ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਅਨੁਸਾਰ, ਗਾਜ਼ਾ ਦਾ ਲਗਭਗ 80 ਪ੍ਰਤੀਸ਼ਤ ਇਜ਼ਰਾਈਲੀ ਹਮਲਿਆਂ ਨਾਲ ਤਬਾਹ ਹੋ ਗਿਆ ਹੈ।
ਰਾਸ਼ਟਰਪਤੀ ਟਰੰਪ ਨੇ ਕਿਹਾ, ‘ਸਾਡੀ ਤਰਜੀਹ ਹੁਣ ਉੱਥੋਂ ਦੇ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ।’ ਸੰਯੁਕਤ ਰਾਸ਼ਟਰ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਨੇ ਰਾਹਤ ਸਪਲਾਈ ਦੀ ਸਪਲਾਈ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ। ਵਰਤਮਾਨ ਵਿੱਚ, ਭੋਜਨ, ਦਵਾਈ ਅਤੇ ਜ਼ਰੂਰੀ ਸਮਾਨ ਨਾਲ ਭਰੇ ਕਈ ਟਰੱਕ ਗਾਜ਼ਾ ਪਹੁੰਚ ਗਏ ਹਨ, ਜੋ ਉੱਥੋਂ ਦੇ ਨਾਗਰਿਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰ ਰਹੇ ਹਨ।