blames - Sach Kahoon Punjabi
ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਆਮ ਲੋਕਾਂ ‘ਤੇ ਕੀਤੇ ਜਾ ਰਹੇ ਨੇ ਪਰਚੇ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਪੁਲਿਸ ਵੱਲੋਂ ਪਰਚੇ ਦਰਜ ਕਰਕੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਐਮ ਦੇ ਜ਼ਿਲ੍ਹੇ ਵਿੱਚ ਪੁਲਿਸ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਵਿਗੜੀ ਹੋਈ ਹੈ ਅਤੇ ਥਾਣਿਆਂ ਨੂੰ ਪੁਲਿਸ ਦੀ ਬਜਾਏ ਕਾਂਗਰਸੀ ਆਗੂਆਂ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਪੁਲਿਸ ਵੱਲੋਂ ਤੰਗ ਕੀਤੇ ਗਏ ਪੀੜਤ ਪਰਿਵਾਰਾਂ ਨੂੰ ਵੀ ਸਾਹਮਣੇ ਲਿਆਂਦਾ।ਪੱਤਰਕਾਰਾਂ ਨਾਲ ਗੱਲ ਕਰਦਿਆਂ ਰੱਖੜਾ ਨੇ ਕਿਹਾ ਕਿ ਅਕਾਲੀ ਵਰਕਰਾਂ ਤੇ ਆਮ ਲੋਕਾਂ ‘ਤੇ ਪੁਲਿਸ ਤਸ਼ੱਦਦ ਕਰ ਰਹੀ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਇੱਥੋਂ ਤਕ ਕਿ ਹੁਣ ਪਿੰਡ ਫਤਿਹ ਮਾਜਰੀ ਵਿਖੇ ਪੁਲਿਸ ਦੇ ਸਤਾਏ ਹੋਏ ਲੋਕ ਜਦੋਂ ਹਾਈ ਕੋਰਟ ਦੀ ਸ਼ਰਨ ਵਿੱਚ ਪੁੱਜੇ ਤਾਂ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੋਈ ਕਾਰਵਾਈ ਦੌਰਾਨ ਥਾਣਾ ਮੁਖੀ ਜਿੱਥੇ ਮੁਅੱਤਲ ਹੋਇਆ।
ਉਥੇ ਦੋਸ਼ੀ ਲੋਕਾਂ ਖਿਲਾਫ਼ ਵੀ ਕੇਸ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ ਇਕ ਕੇਸ ਹੈ, ਅਜਿਹੇ ਹੋਰ ਦਰਜਨਾਂ ਕੇਸ ਹਨ, ਜਿਨ੍ਹਾਂ ਵਿਚ ਲੋਕ ਪੁਲਿਸ ਤੋਂ ਤੰਗ ਬੈਠੇ ਹਨ ਤੇ ਹੁਣ ਸਾਰੇ ਸਬੂਤਾਂ ਸਮੇਤ ਇਨ੍ਹਾਂ ਕੇਸਾਂ ਨੂੰ ਲੈ ਕੇ ਹਾਈ ਕੋਰਟ ਦੀ ਸ਼ਰਨ ਵਿਚ ਜਾਇਆ ਜਾਵੇਗਾ। ਰੱਖੜਾ ਨੇ ਕਿਹਾ ਕਿ ਜੂਨ 2019 ਵਿਚ ਕਾਂਗਰਸੀ ਗੁੰਡੇ ਇੱਕ ਵਿਧਵਾ ਅਤੇ ਉਸ ਦੀ ਅੱਠ ਸਾਲ ਦੀ ਧੀ ਦੀ ਘਰ ਜਾ ਕੇ ਮਾਰਕੁੱਟ ਕਰਦੇ ਹਨ ਤੇ ਉਸ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰਦੇ ਹਨ ਤੇ ਪੁਲਿਸ ਉਲਟਾ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਵਿਧਵਾ ਤੇ ਉਸ ਦੀ ਅੱਠ ਸਾਲ ਦੀ ਧੀ ਨੂੰ ਧਮਕੀਆਂ ਦਿੰਦੀ ਹੈ ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਚੁੱਪੀ ਧਾਰ ਲੈਂਦੇ ਹਨ। ਉਨ੍ਹਾਂ ਆਖਿਆ ਕਿ ਐਸ.ਐਚ.ਓ. ਨੂੰ ਹਾਈਕੋਰਟ ਦੇ ਡੰਡੇ ਦੇ ਡਰ ਤੋਂ ਮੁਅੱਤਲ ਕਰਕੇ ਮੁਲਜ਼ਮਾਂ ਖਿਲਾਫ਼ ਪਰਚਾ ਤਾਂ ਦਰਜ ਕਰ ਲਿਆ ਹੈ ਪਰ ਅਜੇ ਤਕ ਪਰਜਾ ਦਰਜ ਕਰਨ ਤੋਂ ਬਾਅਦ ਦੋਸ਼ੀ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ ਤੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ ਤੇ ਹੁਣ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਹਾਈ ਕੋਰਟ ਜਾਇਆ ਜਾਵੇਗਾ ਉਥੇ ਧਰਨਾ ਵੀ ਲਾਇਆ ਜਾਵੇਗਾ।
ਸੁਰਜੀਤ ਰੱਖੜਾ ਨੇ ਆਖਿਆ ਕਿ ਥਾਣਿਆਂ ਨੂੰ ਅਫ਼ਸਰ ਨਹੀਂ ਕਾਂਗਰਸੀ ਨੇਤਾ ਚਲਾ ਰਹੇ ਹਨ ਤੇ ਪੁਲਿਸ ਹਾਈ ਕੋਰਟ ਨੂੰ ਟਿੱਚ ਸਮਝ ਰਹੀ ਹੈ। ਉਨ੍ਹਾਂ ਆਖਿਆ ਕਿ ਡਰੋਲਾ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਖਿਲਾਫ਼ ਵੀ ਬਿਨਾ ਮਤਲਬ ਤੋਂ ਕੇਸ ਦਰਜ ਕਰ ਦਿੱਤਾ ਗਿਆ ਜਦੋਂ ਕਿ ਉਸ ਨੂੰ ਸਾਰੇ ਕੇਸਾਂ ਵਿਚ ਕਾਂਗਰਸ ਸਰਕਾਰ ਵੇਲੇ ਹੀ ਕਲੀਅਰੈਂਸ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪਹਾੜਪੁਰ ਦੇ ਸਾਬਕਾ ਸਰਪੰਚ ਜਗਦੀਪ ਸਿੰਘ ਤੇ ਉਸ ਦੇ ਖਿਲਾਫ਼ ਅੱਧੀ ਦਰਜਨ ਦੇ ਕਰੀਬ ਮੁਕੱਦਮੇ ਦਰਜ ਕਰਵਾਏ ਹੋਏ ਹਨ ਜੋ ਕਿ ਗੁੰਡਾਰਾਜ ਦੀ ਨਿਸ਼ਾਨੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਿਵ ਸੈਨਾ ਨੇ ਫੂਕਿਆ ਜ਼ਾਕਿਰ ਮੂਸਾ ਦਾ ਪੁਤਲਾ
ਕਿਹਾ, ਸ਼ਿਵ ਸੈਨਾ ਪੰਜਾਬ ਵਿੱਚ ਫਿਰ ਤੋਂ ਅੱਤਵਾਦ ਨੂੰ ਸਿਰ ਨਹੀਂ ਚੁੱਕਣ ਦੇਵੇਗੀ
ਫਿਰੋਜ਼ਪੁਰ। ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾਂ ਪ੍ਰਧਾਨ ਮਿੰਕੂ ਚੌਧਰੀ ਦੀ ਅਗਵਾਈ ਵਿੱਚ ਰੇਲਵੇ ਬ੍ਰਿਜ਼ ਫਿਰੋਜ਼ਪੁਰ ‘ਤੇ ਅੱਤਵਾਦੀ ਜ਼ਾਕਿਰ ਮੂਸਾ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜਿਸ ਤਰਾਂ ਸ਼ਿਵ ਸੈਨਾ ਸੁਪਰੀਮੋ ਸਵਰਗੀ ਬਾਲ ਸਾਹਿਬ ਠਾਕਰੇ ਨੇ ਅੰਡਰਵਰਲਡ ਡੋਨ ਦਾਊਦ ਇਬਰਾਹੀਮ ਨੂੰ ਮੁੰਬਈ ਅਤੇ ਭਾਰਤ ਦੀ ਧਰਤੀ ਤੋਂ ਭਜਾਇਆ ਸੀ, ਉਸ ਤਰਾਂ ਅੱਤਵਾਦੀ ਜ਼ਾਕਿਰ ਮੂਸਾ ਨੂੰ ਪੰਜਾਬ ਤੋਂ ਭਜਾ ਕੇ ਹੀ ਸਾਹ ਲੈਣਗੇ ਅਤੇ ਪੰਜਾਬ ਵਿੱਚ ਫਿਰ ਤੋਂ ਅੱਤਵਾਦ ਨੂੰ ਸਿਰ ਨਹੀਂ ਚੁੱਕਣ ਦੇਣਗੇ
ਮਿੰਕੂ ਚੌਧਰੀ ਨੇ ਆਖਿਆ ਕਿ ਜੇਕਰ ਅੱਤਵਾਦੀ ਜ਼ਾਕਿਰ ਮੂਸਾ ਨੇ ਪੰਜਾਬ ਦੀ ਧਰਤੀ ‘ਤੇ ਅੱਤਵਾਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜ਼ਾਕਿਰ ਮੂਸਾ ਨੂੰ ਸ਼ਿਵ ਸੈਨਾ ਮੂੰਹ ਤੋੜ ਜਵਾਬ ਦੇਵੇਗੀ ਸ਼ਿਵ ਸੈਨਾ ਹਮੇਸ਼ਾ ਤੋਂ ਪੰਜਾਬ ਦੀ ਅਮਨ ਸ਼ਾਂਤੀ ਲਈ ਕੰਮ ਕਰਦੀ ਰਹੇਗੀ ਅਤੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵੇਗੀ ਮਿੰਕੂ ਚੌਧਰੀ ਨੇ ਫਿਰੋਜ਼ਪੁਰ ਅਤੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਦੇ ਕਿਹਾ ਕਿ ਉਹ ਅੱਤਵਾਦੀ ਜ਼ਾਕਿਰ ਮੂਸਾ ਤੋਂ ਡਰਨ ਦੀ ਬਿਜਾਏ ਉਸ ਦਾ ਡੱਟ ਕੇ ਮੁਕਾਬਲਾ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੇ ਅੱਤਵਾਦੀ ਪੰਜਾਬ ਦੀ ਧਰਤੀ ‘ਤੇ ਪੈਰ ਨਾ ਰੱਖ ਸਕਣ ਇਸ ਮੌਕੇ ਉਹਨਾਂ ਨਾਲ ਜ਼ਿਲਾਂ ਯੂਵਾ ਸੈਨਾ ਪ੍ਰਧਾਨ ਤਮਨ ਚੌਧਰੀ, ਜ਼ਿਲਾਂ ਯੂਥ ਪ੍ਰਧਾਨ ਪਰਮਜੀਤ ਸਿੰਘ , ਸੁਦੇਸ਼ ਚੋਪੜਾ, ਰੋਹਿਤ, ਸੋਨੂੰ ਚੋਪੜਾ, ਨਰਿੰਦਰ, ਕਪਿਲ ਜੈਨ, ਪ੍ਰਵੀਨ ਬਾਲੀ ਆਦਿ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਡਸਟਰੀ ਇੰਸਪੈਕਟਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਬਰਨਾਲਾ (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਵਿਜੀਲੈਂਸ ਬਿਊਰੋ ਬਰਨਾਲਾ ਨੇ ਉਪ ਕਪਤਾਨ ਪਿਲਸ, ਵਿਜੀਲੈਂਸ, ਬਿਊਰੋ ਜੂਨੀਤ ਬਰਨਾਲਾ ਦੀ ਅਗਵਾਈ ਹੇਠ ਬਰਨਾਲਾ ਦੇ ਇੱਕ ਇੰਡਸਟਰੀ ਇੰਸਪੈਕਟਰ ਨੂੰ 4000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨ ਦਾਸ ਪੁੱਤਰ ਗਣੇਸ਼ ਦਾਸ ਵਾਸੀ ਤਪਾ ਨੇ ਫੋਟੋ ਸਟੇਟ ਦੀ ਦੁਕਾਨ ਕਰਨ ਦੇ ਮੰਤਵ ਨਾਲ ਪੰਜਾਬ ਐਂਡ ਸਿੰਧ ਬੈਂਕ ਤਪਾ ਤੋਂ ਇੱਕ ਲੱਖ ਦਾ ਲੋਨ ਕਰਵਾਇਆ ਸੀ, ਜਿਸ ਦੀ 35 ਹਜ਼ਾਰ ਰੁਪਏ ਸਬਸਿਡੀ ਸੰਬੰਧੀ ਫਾਇਲ ਅੱਗੇ ਭੇਜਣ ਅਤੇ ਡਾਇਰੈਕਟਰ ਖਾਦੀ ਵੀਲੇਜ ਕਮਿਸ਼ਨ ਚੰਡੀਗੜ੍ਹ ਤੋਂ ਸਬਸਿਡੀ ਮਨਜ਼ੂਰ ਕਾਰਵਾਉਣ ਲਈ ਇੰਡਸਟਰੀ ਇੰਸਪੈਕਟਰ ਬਰਨਾਲਾ ਮਹਿੰਦਰ ਸਿੰਘ ਨੇ ਦਰਸ਼ਨ ਦਾਸ ਤੋਂ 4 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। (Bribe)
ਜਿਸ ਨੂੰ ਅੱਜ ਸੈਡੋ ਗਵਾਹ ਸੰਦੀਪ ਸਿੰਘ ਕਲਰਕ ਮੁੱਖ ਖੇਤੀਬਾੜੀ ਦਫਤਰ ਬਰਨਾਲਾ, ਸਰਕਾਰੀ ਗਵਾਹ ਐਸਡੀਓ ਪੀਐਸਪੀਸੀਐਲ ਤਪਾ ਨਵਨੀਤ ਕੁਮਾਰ ਤੇ ਵੈਟਰਨਰੀ ਅਫਸਰ ਪਸ਼ੂ ਹਸਪਤਾਲ ਬਡਬਰ ਸੁਖਹਰਮੰਨਦੀਪ ਸਿੰਘ ਦੀ ਹਾਜ਼ਰੀ ਵਿਚ 4 ਹਾਜ਼ਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਜਿਸ ਖਿਲਾਫ ਮੁਕੱਦਮਾ ਨੰ. 21 ਅ/ਧ 7, 12 (2) 1988 ਪੀਸੀ ਐਕਟ ਵਿਜੀਲੈਂਸ ਬਿਊਰੋ, ਪਟਿਆਲਾ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐਸ ਆਈ ਸੁਦਰਸ਼ਨ ਕੁਮਾਰ, ਐਸ ਆਈ ਤਰਲੋਚਨ ਸਿੰਘ, ਏ ਐਸ ਆਈ ਸਤਿਗੁਰੂ ਸਿੰਘ, ਹੌਲਦਾਰ ਮਨਜੀਤ ਸਿੰਘ ਤੇ ਰਾਜਵਿੰਦਰ ਸਿੰਘ, ਐਸ ਆਈ ਅਮਨਦੀਪ ਸਿੰਘ ਤੇ ਸਿਪਾਹੀ ਗੁਰਜਿੰਦਰ ਸਿੰਘ ਆਦਿ ਵਿਜੀਲੈਂਸ ਅਧਿਕਾਰੀ ਹਾਜ਼ਰ ਸਨ। (Bribe)