INDW vs PAKW - Sach Kahoon Punjabi

Deepti Sharma: ਦੀਪਤੀ ਨੇ ਰਚਿਆ ਇਤਿਹਾਸ, ਕੌਮਾਂਤਰੀ ਕ੍ਰਿਕੇਟ ’ਚ ਅਜਿਹਾ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਬਣੀ
Deepti Sharma: ਸਪੋਰਟਸ ਡੈਸਕ। ਭਾਰਤੀ ਮਹਿਲਾ ਟੀਮ ਦੀ ਸਟਾਰ ਆਲਰਾਊਂਡਰ, ਦੀਪਤੀ ਸ਼ਰਮਾ ਨੇ ਪਾਕਿਸਤਾਨ ਵਿਰੁੱਧ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਮੈਚ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਤਿਹਾਸ ਰਚ ਦਿੱਤਾ। ਦੀਪਤੀ ਨੇ ਘਾਤਕ ਗੇਂਦਬਾਜ਼ੀ ਕੀਤੀ, ਚਾਰ ਓਵਰਾਂ ’ਚ ਸਿਰਫ਼ 10 ਦੌੜਾਂ ਹੀ ਦਿੱਤੀਆਂ ਤੇ 5 ਵਿਕਟਾਂ ਵੀ ਹਾਸਲ ਕੀਤੀਆਂ। ਜਿਸ ਨਾਲ ਭਾਰਤ ਦੀ ਜਿੱਤ ’ਚ ਮੁੱਖ ਭੂਮਿਕਾ ਨਿਭਾਈ। ਦੀਪਤੀ ਸ਼ਰਮਾ ਦੇ ਪ੍ਰਦਰਸ਼ਨ ਨੇ ਭਾਰਤ ਨੂੰ ਟੂਰਨਾਮੈਂਟ ’ਚ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕਰਨ ਵਿੱਚ ਮਦਦ ਕੀਤੀ। ਦੀਪਤੀ ਸ਼ਰਮਾ ਨੂੰ ਉਸਦੇ ਪ੍ਰਭਾਵਸ਼ਾਲੀ ਆਲਰਾਊਂਡ ਪ੍ਰਦਰਸ਼ਨ ਲਈ ‘ਪਲੇਅਰ ਆਫ ਦ ਮੈਚ’ ਚੁਣਿਆ ਗਿਆ।

Read Also : Noida International Airport: ਨੋਇਡਾ ਅੰਤਰਰਾਸ਼ਟਰੀ ਏਅਰਪੋਰਟ ਤੋਂ ਪਹਿਲੀ ਉਡਾਣ ਹੋਈ ਰਵਾਨਾ, ਕੇਂਦਰੀ ਹਵਾਬਾਜ਼ੀ ਮੰਤਰੀ ਨੇ ਦਿਖਾਈ ਝੰਡੀ

350 ਵਿਕਟਾਂ ਦਾ ਇਤਿਹਾਸਕ ਅੰਕੜਾ ਕੀਤਾ ਪਾਰ | Deepti Sharma

ਪਾਕਿਸਤਾਨ ਵਿਰੁੱਧ ਪੰਜ ਵਿਕਟਾਂ ਲੈਣ ਨਾਲ, ਦੀਪਤੀ ਸ਼ਰਮਾ ਅੰਤਰਰਾਸ਼ਟਰੀ ਕ੍ਰਿਕੇਟ ’ਚ 350 ਵਿਕਟਾਂ ਦੇ ਅੰਕੜੇ ਤੱਕ ਪਹੁੰਚਣ ਵਾਲੀ ਦੂਜੀ ਭਾਰਤੀ ਮਹਿਲਾ ਖਿਡਾਰਨ ਬਣ ਗਈ। ਉਸਦੇ ਕੋਲ ਹੁਣ ਭਾਰਤ ਲਈ ਕੁੱਲ 354 ਅੰਤਰਰਾਸ਼ਟਰੀ ਵਿਕਟਾਂ ਹਨ। ਮਹਿਲਾ ਕ੍ਰਿਕੇਟ ’ਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਸਾਬਕਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੇ ਨਾਂਅ ਹੈ, ਜਿਸਨੇ ਆਪਣੇ ਕਰੀਅਰ ’ਚ 355 ਵਿਕਟਾਂ ਲਈਆਂ। ਦੀਪਤੀ ਹੁਣ ਇਸ ਰਿਕਾਰਡ ਤੋਂ ਸਿਰਫ਼ ਇੱਕ ਵਿਕਟ ਦੂਰ ਹੈ। Deepti Sharma

ਭਾਰਤ ਲਈ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲੀਆਂ ਮਹਿਲਾ ਖਿਡਾਰਨਾਂ

ਝੂਲਨ ਗੋਸਵਾਮੀ : 355 ਵਿਕਟਾਂ

ਦੀਪਤੀ ਸ਼ਰਮਾ : 354 ਵਿਕਟਾਂ

ਕੈਥਰੀਨ ਸ਼ੀਵਰ-ਬਰੰਟ (ਇੰਗਲੈਂਡ) : 335 ਵਿਕਟਾਂ

ਐਲਿਸ ਪੈਰੀ (ਅਸਟਰੇਲੀਆ) : 332 ਵਿਕਟਾਂ

ਸੋਫੀ ਏਕਲਸਟੋਨ (ਇੰਗਲੈਂਡ) : 327 ਵਿਕਟਾਂ

ਭਾਰਤ ਨੇ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾਇਆ | Deepti Sharma

ਐਜਬੈਸਟਨ ਵਿਖੇ ਖੇਡੇ ਗਏ ਮੈਚ ’ਚ, ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ ਛੇ ਵਿਕਟਾਂ ਦੇ ਨੁਕਸਾਨ ’ਤੇ 170 ਦੌੜਾਂ ਬਣਾਈਆਂ। ਜਵਾਬ ’ਚ, ਪਾਕਿਸਤਾਨ 17 ਓਵਰਾਂ ’ਚ 106 ਦੌੜਾਂ ’ਤੇ ਢੇਰ ਹੋ ਗਿਆ। ਭਾਰਤ ਲਈ ਦੀਪਤੀ ਸ਼ਰਮਾ ਨੇ ਵੀ ਬੱਲੇ ਨਾਲ ਯੋਗਦਾਨ ਪਾਇਆ। ਉਸਨੇ 9 ਗੇਂਦਾਂ ’ਚ ਅਜੇਤੂ 12 ਦੌੜਾਂ ਬਣਾਈਆਂ ਤੇ ਰਿਚਾ ਘੋਸ਼ ਨਾਲ 21 ਗੇਂਦਾਂ ’ਚ ਛੇਵੀਂ ਵਿਕਟ ਲਈ 45 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ।

IND vs PAK: ਮਹਿਲਾ ਏਸ਼ੀਆ ਕੱਪ ’ਚ ਅੱਜ ਮਹਾਮੁਕਾਬਲਾ, ਭਾਰਤ-ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ
ਏਸ਼ੀਆ ਕੱਪ ’ਚ ਭਾਰਤੀ ਟੀਮ ਦਾ ਪੱਲਾ ਭਾਰੀ | IND vs PAK

ਪਾਕਿਸਤਾਨ 14 ਵਿੱਚੋਂ ਸਿਰਫ 3 ਮੈਚ ਹੀ ਜਿੱਤਿਆ | IND vs PAK

ਭਾਰਤੀ ਮਹਿਲਾ ਟੀਮ ਹੈ ਸੱਤ ਵਾਰ ਦੀ ਚੈਂਪੀਅਨ

ਸਪੋਰਟਸ ਡੈਸਕ। ਮੌਜ਼ੂਦਾ ਚੈਂਪੀਅਨ ਭਾਰਤੀ ਮਹਿਲਾ ਟੀਮ ਸ਼ੁੱਕਰਵਾਰ ਨੂੰ ਏਸ਼ੀਆ ਕੱਪ ਦੇ ਪਹਿਲੇ ਮੈਚ ’ਚ ਆਪਣੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨਾਲ ਭਿੜੇਗੀ। ਅਕਤੂਬਰ ’ਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਇਸ ਟੂਰਨਾਮੈਂਟ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਦਾ ਏਸ਼ੀਆ ਕੱਪ ’ਚ ਦਬਦਬਾ ਰਿਹਾ ਹੈ। ਭਾਰਤ ਨੇ ਚਾਰ ’ਚੋਂ ਤਿੰਨ ਵਾਰ ਏਸ਼ੀਆ ਕੱਪ ਟੀ-20 ਖਿਤਾਬ ਜਿੱਤਿਆ ਹੈ ਤੇ ਏਸ਼ੀਆ ਕੱਪ ਦੇ 50 ਓਵਰਾਂ ਦੇ ਫਾਰਮੈਟ ਨੂੰ ਚਾਰੋਂ ਵਾਰ ਜਿੱਤਿਆ ਹੈ।

ਭਾਰਤ ਨੇ ਮਹਿਲਾ ਏਸ਼ੀਆ ਕੱਪ ਟੀ-20 ਟੂਰਨਾਮੈਂਟ ’ਚ 20 ’ਚੋਂ 17 ਮੈਚ ਜਿੱਤੇ ਹਨ। ਇਸ ਨੇ 2022 ਦੇ ਫਾਈਨਲ ’ਚ ਬੰਗਲਾਦੇਸ਼ ਨੂੰ ਹਰਾਇਆ ਸੀ। ਭਾਰਤ ਨੇ ਇਸ ਟੂਰਨਾਮੈਂਟ ’ਚ ਪਾਕਿਸਤਾਨ ਖਿਲਾਫ਼ 14 ਮੈਚਾਂ ’ਚ 11 ਜਿੱਤਾਂ ਦਰਜ ਕੀਤੀਆਂ ਹਨ। ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤ ਨੇ ਦੱਖਣੀ ਅਫਰੀਕਾ ਨਾਲ ਟੀ-20 ਸੀਰੀਜ 1-1 ਨਾਲ ਡਰਾਅ ਕੀਤੀ ਸੀ। ਜਦਕਿ ਤਿੰਨ ਟੀ-20 ਮੈਚਾਂ ’ਚੋਂ ਦੂਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਉਥੇ ਹੀ ਪਾਕਿਸਤਾਨ ਨੂੰ ਮਈ ’ਚ ਹੋਈ ਸੀਰੀਜ ’ਚ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸੀਰੀਜ ’ਚ ਇੰਗਲੈਂਡ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ ਸੀ। IND vs PAK

ਭਾਰਤੀ ਟੀਮ ਦੀ ਸ਼ਾਨਦਾਰ ਫਾਰਮ | IND vs PAK

ਭਾਰਤ ਲਈ ਸਭ ਤੋਂ ਚੰਗੀ ਗੱਲ ਓਪਨਰ ਸਮ੍ਰਿਤੀ ਮੰਧਾਨਾ ਦੀ ਸ਼ਾਨਦਾਰ ਫਾਰਮ ਹੈ। ਜਦੋਂ ਕਿ ਪੂਜਾ ਵਸਤਰਕਾਰ ਨੇ ਸ਼ਾਨਦਾਰ ਆਲਰਾਊਂਡਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ 3 ਮੈਚਾਂ ’ਚ 8 ਵਿਕਟਾਂ ਲਈਆਂ ਜਦਕਿ ਸਪਿਨਰ ਰਾਧਾ ਯਾਦਵ ਵੀ ਸਫਲ ਰਹੀ। ਸਪਿਨਰਾਂ ’ਚ ਦੀਪਤੀ ਸ਼ਰਮਾ, ਸਜੀਵਨ ਸਜਨਾ ਤੇ ਸ਼੍ਰੇਅੰਕਾ ਪਾਟਿਲ ਸ਼ਾਮਲ ਹਨ। ਪਾਕਿਸਤਾਨ ਨੇ ਏਸ਼ੀਆ ਕੱਪ ਲਈ ਨਿਦਾ ਡਾਰ ਨੂੰ ਕਪਤਾਨ ਬਣਾਇਆ ਹੈ, ਪਰ ਟੀਮ ’ਚ ਕਈ ਬਦਲਾਅ ਕੀਤੇ ਗਏ ਹਨ। IND vs PAK

ਇਰਮ ਜਾਵੇਦ, ਓਮੈਮਾ ਸੋਹੇਲ ਤੇ ਸ਼ਈਦਾ ਅਰੂਬ ਸ਼ਾਹ ਨੂੰ ਇਸ ਸਾਲ ਪਹਿਲੀ ਵਾਰ ਟੀਮ ’ਚ ਜਗ੍ਹਾ ਮਿਲੀ ਹੈ ਜਦਕਿ ਤਸਮੀਆ ਰੁਬਾਬ ਡੈਬਿਊ ਕਰੇਗੀ। ਗਰੁੱਪ-ਏ ’ਚ ਨੇਪਾਲ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵੀ ਪਹਿਲੇ ਦਿਨ ਆਹਮੋ-ਸਾਹਮਣੇ ਹੋਣਗੇ। ਦੋਵਾਂ ਗਰੁੱਪਾਂ ’ਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਖੇਡਣਗੀਆਂ। ਨੇਪਾਲ 2016 ਤੋਂ ਬਾਅਦ ਪਹਿਲੀ ਵਾਰ ਟੂਰਨਾਮੈਂਟ ’ਚ ਖੇਡ ਰਿਹਾ ਹੈ ਜਦਕਿ ਯੂਏਈ ਦਾ ਇਹ ਲਗਾਤਾਰ ਦੂਜਾ ਟੂਰਨਾਮੈਂਟ ਹੈ। IND vs PAK

Read This : ਹਾਰਦਿਕ ਪਾਂਡਿਆ ਅਤੇ ਨਤਾਸ਼ਾ ਹੋਏ ਵੱਖ, ਹਾਰਦਿਕ ਨੇ ਪੋਸਟ ਕਰਕੇ ਦਿੱਤੀ ਜਾਣਕਾਰੀ

ਹੁਣ ਮੈਚ ਸਬੰਧੀ ਜਾਣਕਾਰੀ | IND vs PAK

ਟੂਰਨਾਮੈਂਟ : ਮਹਿਲਾ ਏਸ਼ੀਆ ਕੱਪ

ਮਿਤੀ : 19 ਜੁਲਾਈ

ਮੈਚ : ਭਾਰਤ ਬਨਾਮ ਪਾਕਿਸਤਾਨ

ਟਾਸ : ਸ਼ਾਮ 7:00, ਮੈਚ ਸ਼ੁਰੂ, 7:30

ਸਟੇਡੀਅਮ : ਰੰਗੀਰੀ ਦਾਂਬੁਲਾ ਸਟੇਡੀਅਮ, ਸ਼੍ਰੀਲੰਕਾ

ਟਾਸ ਰੋਲ ਤੇ ਪਿੱਚ ਰਿਪੋਰਟ | IND vs PAK

ਸ਼੍ਰੀਲੰਕਾ ’ਚ ਹੋਣ ਵਾਲੇ ਏਸ਼ੀਆ ਕੱਪ ਦੇ ਸਾਰੇ ਮੈਚ ਇੱਥੇ ਰੰਗੀਰੀ ਦਾਂਬੁਲਾ ਸਟੇਡੀਅਮ ’ਚ ਖੇਡੇ ਜਾਣਗੇ। ਹੁਣ ਤੱਕ ਇੱਥੇ 3 ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਜਿਸ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ ਮੈਚ ਜਿੱਤੇ ਹਨ। ਦੋਵੇਂ ਟੀਮਾਂ ਦੇ ਕਪਤਾਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁਣਗੇ।

ਮੌਸਮ ਸਬੰਧੀ ਰਿਪੋਰਟ ਤੇ ਮੈਚ ਦੀ ਭਵਿੱਖਬਾਣੀ | IND vs PAK

ਭਾਰਤੀ ਮਹਿਲਾ ਟੀਮ ਇਸ ਸਮੇਂ ਫਾਰਮ ’ਚ ਹੈ। ਉਸ ਨੇ ਹਾਲ ਹੀ ’ਚ ਦੱਖਣੀ ਅਫਰੀਕਾ ਨੂੰ ਹਰਾਇਆ ਹੈ। ਜੇਕਰ ਹੈਡ ਟੂ ਹੈਡ ਰਿਕਾਰਡ ’ਤੇ ਨਜਰ ਮਾਰੀਏ ਤਾਂ ਭਾਰਤੀ ਟੀਮ ਪਾਕਿਸਤਾਨ ਤੋਂ ਬਹੁਤ ਅੱਗੇ ਹੈ। ਭਾਰਤ ਦੀ ਇਹ ਮੈਚ ਜਿੱਤਣ ਦੀ ਸੰਭਾਵਨਾ 90 ਫੀਸਦੀ ਹੈ। ਕੱਲ੍ਹ ਦਾਂਬੁਲਾ ’ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮਹਿਲਾ ਏਸ਼ੀਆ ਕੱਪ ਜੇਤੂ ਮਹਿਲਾ ਏਸ਼ੀਆ ਕੱਪ 2004 ’ਚ ਸ਼ੁਰੂ ਹੋਇਆ ਸੀ। ਜਦੋਂ ਭਾਰਤ ਨੇ ਜਿੱਤ ਹਾਸਲ ਕੀਤੀ। ਮਹਿਲਾ ਏਸ਼ੀਆ ਕੱਪ ਹੁਣ ਤੱਕ 8 ਵਾਰ ਹੋਇਆ ਹੈ। ਭਾਰਤ ਨੇ ਇਹ ਟੂਰਨਾਮੈਂਟ 7 ਵਾਰ ਜਿੱਤਿਆ ਹੈ ਜਦਕਿ ਬੰਗਲਾਦੇਸ਼ ਨੇ 1 ਵਾਰ ਏਸ਼ੀਆ ਕੱਪ ਜਿੱਤਿਆ ਹੈ। IND vs PAK

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs PAK

ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮੀਮਾ ਰੌਡਰਿਗਜ, ਰਿਚਾ ਘੋਸ਼, ਪੂਜਾ ਵਸਤਰਕਾਰ, ਦੀਪਤੀ ਸ਼ਰਮਾ, ਰੇਣੁਕਾ ਸਿੰਘ, ਡੀ ਹੇਮਲਥਾ, ਰਾਧਾ ਯਾਦਵ ਤੇ ਸ਼੍ਰੇਅੰਕਾ ਪਾਟਿਲ।

ਪਾਕਿਸਤਾਨ : ਨਿਦਾ ਡਾਰ (ਕਪਤਾਨ), ਆਲੀਆ ਰਿਆਜ, ਡਾਇਨਾ ਬੇਗ, ਫਾਤਿਮਾ ਸਨਾ, ਇਰਮ ਜਾਵੇਦ, ਨਾਸ਼ਰਾ ਸੰਧੂ, ਓਮੈਮਾ ਸੋਹੇਲ, ਸਾਦੀਆ ਇਕਬਾਲ, ਸਿਦਰਾ ਅਮੀਨ, ਸ਼ਈਦਾ ਅਰੁਬ ਸ਼ਾਹ ਤੇ ਤਸਮੀਆ ਰੁਬਾਬ।