Antibiotic - Sach Kahoon Punjabi
Health News: ਸਾਵਧਾਨ! ਕੀ ਤੁਸੀਂ ਵੀ ਖਾਂਦੇ ਹੋ ਡਾਕਟਰ ਦੀ ਸਲਾਹ ਤੋਂ ਬਿਨਾ ਦਵਾਈ, ਡਰਾਉਣੀ ਖੋਜ ਆਈ ਸਾਹਮਣੇ
Health News: ਐਂਟੀਬਾਇਓਟਿਕ (Antibiotic) ਦਾ ਅਸਰ ਨਾ ਹੋਣ ਕਾਰਨ 2022 ਵਿੱਚ ਹੋਈਆਂ 30 ਲੱਖ ਤੋਂ ਵੱਧ ਬੱਚਿਆਂ ਦੀਆਂ ਮੌਤਾਂ
Health News: ਇੱਕ ਕੌਮਾਂਤਰੀ ਅਧਿਐਨ ’ਚ ਕੀਤਾ ਦਾਅਵਾ | Antibiotic
Health News: ਨਵੀਂ ਦਿੱਲੀ (ਏਜੰਸੀ)। ਇੱਕ ਨਵੇਂ ਕੌਮਾਂਤਰੀ ਅਧਿਐਨ ਅਨੁਸਾਰ 2022 ਵਿੱਚ ਦੁਨੀਆ ਭਰ ਵਿੱਚ 30 ਲੱਖ ਤੋਂ ਵੱਧ ਬੱਚਿਆਂ ਦੀ ਮੌਤ ਉਨ੍ਹਾਂ ਲਾਗਾਂ ਕਾਰਨ ਹੋਈ, ਜਿਨ੍ਹਾਂ ’ਤੇ ਐਂਟੀਬਾਇਓਟਿਕਸ ਦਵਾਈ ਅਸਰ ਨਹੀਂ ਕਰ ਸਕੀ ਇਸ ਸਥਿਤੀ ਨੂੰ ਐਂਟੀਮਾਈਕਰੋਬਾਇਲ ਰੇਜ਼ਿਸਟੈਂਸ (ਏਐੱਮਆਰ) ਕਿਹਾ ਜਾਂਦਾ ਹੈ। ਇਹ ਅਧਿਐਨ ਆਸਟਰੀਆ ਦੇ ਵਿਯੇਨਾ ਸ਼ਹਿਰ ਵਿੱਚ ‘ਈਐੱਸਸੀਐੱਮਆਈਡੀ ਗਲੋਬਲ 2025’ ਪ੍ਰੋਗਰਾਮ ਦੌਰਾਨ ਪੇਸ਼ ਕੀਤਾ ਗਿਆ। ਇਸ ਵਿੱਚ ਦੱਖਣ-ਪੂਰਬੀ ਏਸ਼ੀਆ ਅਤੇ ਅਫਰੀਕਾ ਵਰਗੇ ਖੇਤਰਾਂ ਵਿੱਚ ਬੱਚਿਆਂ ਦੇ ਇਲਾਜ ਵਿੱਚ ਇਸ ਗੰਭੀਰ ਸਮੱਸਿਆ ਬਾਰੇ ਚਿੰਤਾ ਪ੍ਰਗਟ ਕੀਤੀ ਗਈ। Antibiotic
ਜਦੋਂ ਸਰੀਰ ਵਿੱਚ ਲਾਗ ਪੈਦਾ ਕਰਨ ਵਾਲੇ ਬੈਕਟੀਰੀਆ ਐਂਟੀਬਾਇਓਟਿਕਸ ਦਾ ਜਵਾਬ ਦੇਣਾ ਬੰਦ ਕਰ ਦਿੰਦੇ ਹਨ, ਤਾਂ ਇਸ ਸਥਿਤੀ ਨੂੰ ਏਐੱਮਆਰ ਕਿਹਾ ਜਾਂਦਾ ਹੈ। ਇਹ ਬੱਚਿਆਂ ਲਈ ਖਾਸ ਤੌਰ ’ਤੇ ਖ਼ਤਰਨਾਕ ਹੈ ਕਿਉਂਕਿ ਉਨ੍ਹਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੈ ਅਤੇ ਨਵੀਆਂ ਦਵਾਈਆਂ ਉਨ੍ਹਾਂ ਲਈ ਆਸਾਨੀ ਨਾਲ ਉਪਲਬਧ ਨਹੀਂ ਹੋ ਪਾਉਂਦੀ। 2022 ਵਿੱਚ ਇਕੱਲੇ ਦੱਖਣ-ਪੂਰਬੀ ਏਸ਼ੀਆ ਵਿੱਚ 7.5 ਲੱਖ ਬੱਚੇ ਅਤੇ ਅਫਰੀਕਾ ਵਿੱਚ ਲਗਭਗ 6.6 ਲੱਖ ਬੱਚਿਆਂ ਦੀ ਮੌਤ ਏਐੱਮਆਰ ਨਾਲ ਸਬੰਧਤ ਪੇਚੀਦਗੀਆਂ ਕਾਰਨ ਹੋਈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ‘ਵਾਚ ਐਂਡ ਰਿਜ਼ਰਵ’ ਵਾਲੀ ਐਂਟੀਬਾਇਓਟਿਕਸ ਦਵਾਈ ਸ਼ੁਰੂਆਤੀ ਇਲਾਜ ਲਈ ਨਹੀਂ ਹਨ। Health News
ਬਹੁਤ ਸਾਰੇ ਮਾਮਲਿਆਂ ਵਿੱਚ ‘ਵਾਚ’ ਅਤੇ ‘ਰਿਜ਼ਰਵ’ ਸ਼੍ਰੇਣੀ ਦੇ ਐਂਟੀਬਾਇਓਟਿਕਸ ਵਰਤੇ ਗਏ ਸਨ, ਜੋ ਆਮ ਤੌਰ ’ਤੇ ਗੰਭੀਰ ਅਤੇ ਵਿਸ਼ੇਸ਼ ਮਾਮਲਿਆਂ ਲਈ ਰੱਖੇ ਜਾਂਦੇ ਹਨ। ਖੋਜਕਾਰਾਂ ਅਨੁਸਾਰ ਇਹਨਾਂ ਨੂੰ ਸ਼ੁਰੂ ਵਿੱਚ ਇਲਾਜ ਲਈ ਨਹੀਂ ਦਿੱਤਾ ਜਾਣਾ ਚਾਹੀਦਾ। ਇਨ੍ਹਾਂ ਦੀ ਵਰਤੋਂ ਸਿਰਫ਼ ਉਹਨਾਂ ਲੋਕਾਂ ਵੱਲੋਂ ਹੀ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੂੰ ਇਹਨਾਂ ਦੀ ਸੱਚਮੁੱਚ ਲੋੜ ਹੈ, ਤਾਂ ਜੋ ਇਹ ਦਵਾਈਆਂ ਪ੍ਰਭਾਵਸ਼ਾਲੀ ਰਹਿਣ ਅਤੇ ਬੈਕਟੀਰੀਆ ਇਹਨਾਂ ਦੇ ਵਿਰੁੱਧ ਵਿਰੋਧ ਪੈਦਾ ਨਾ ਕਰਨ।
Health News
ਇਸ ਦੇ ਉਲਟ, ‘ਐਕਸੈਸ’ ਵਾਲੇ ਐਂਟੀਬਾਇਓਟਿਕਸ ਆਸਾਨੀ ਨਾਲ ਉਪਲਬਧ ਹੁੰਦੇ ਹਨ ਅਤੇ ਆਮ ਲਾਗਾਂ ਦੇ ਇਲਾਜ ਲਈ ਵਰਤੇ ਜਾਂਦੇ ਹਨ ਕਿਉਂਕਿ ਇਨ੍ਹਾਂ ਵਿੱਚ ਬੈਕਟੀਰੀਆ ਵਿੱਚ ਪ੍ਰਤੀਰੋਧ ਵਿਕਸਤ ਹੋਣ ਦਾ ਜੋਖਮ ਘੱਟ ਹੁੰਦਾ ਹੈ। 2019 ਅਤੇ 2021 ਵਿਚਕਾਰ ਦੱਖਣ-ਪੂਰਬੀ ਏਸ਼ੀਆ ਵਿੱਚ ‘ਵਾਚ’ ਦਵਾਈਆਂ ਦੀ ਵਰਤੋਂ ਵਿੱਚ 160% ਅਤੇ ਅਫਰੀਕਾ ਵਿੱਚ 126% ਦਾ ਵਾਧਾ ਹੋਇਆ। ਇਸੇ ਦੌਰਾਨ ‘ਰਿਜ਼ਰਵ’ ਦਵਾਈਆਂ ਦੀ ਵਰਤੋਂ ਵਿੱਚ ਵੀ ਕ੍ਰਮਵਾਰ 45% ਅਤੇ 125% ਦਾ ਵਾਧਾ ਹੋਇਆ। ਦੁਨੀਆ ਭਰ ਵਿੱਚ 30 ਲੱਖ ਬੱਚਿਆਂ ਦੀ ਮੌਤ ਵਿੱਚੋਂ 20 ਲੱਖ ਇਨ੍ਹਾਂ ਦੋ ਕਿਸਮਾਂ ਦੀਆਂ ਦਵਾਈਆਂ ਦੀ ਵਰਤੋਂ ਨਾਲ ਜੁੜੀਆਂ ਹੋਈਆਂ ਸਨ। ਅਧਿਐਨ ਦੇ ਸਹਿ-ਲੇਖਕ, ਪ੍ਰੋਫੈਸਰ ਜੋਸਫ਼ ਹਾਰਵੈਲ ਕਹਿੰਦੇ ਹਨ ਕਿ ਇਨ੍ਹਾਂ ਦਵਾਈਆਂ ਦੀ ਬਹੁਤ ਜ਼ਿਆਦਾ ਵਰਤੋਂ, ਖਾਸ ਕਰਕੇ ਸਹੀ ਨਿਗਰਾਨੀ ਤੋਂ ਬਿਨਾਂ, ਭਵਿੱਖ ਵਿੱਚ ਇੱਕ ਵੱਡਾ ਖ਼ਤਰਾ ਪੈਦਾ ਕਰ ਸਕਦੀ ਹੈ।
ਜੇਕਰ ਬੈਕਟੀਰੀਆ ਇਨ੍ਹਾਂ ਦਵਾਈਆਂ ਦਾ ਜਵਾਬ ਦੇਣਾ ਬੰਦ ਕਰ ਦਿੰਦੇ ਹਨ, ਤਾਂ ਸਾਡੇ ਕੋਲ ਇਲਾਜ ਦੇ ਬਹੁਤ ਘੱਟ ਬਦਲ ਬਚਣਗੇ। ਇਹ ਸਮੱਸਿਆ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਹੋਰ ਵੀ ਗੰਭੀਰ ਹੈ ਜਿੱਥੇ ਹਸਪਤਾਲਾਂ ਵਿੱਚ ਭੀੜ-ਭੜੱਕੇ, ਸਫ਼ਾਈ ਦੀ ਘਾਟ ਅਤੇ ਲਾਗ ਰੋਕਥਾਮ ਉਪਾਵਾਂ ਦੀ ਘਾਟ ਕਾਰਨ ਬੈਕਟੀਰੀਆ ਆਸਾਨੀ ਨਾਲ ਫੈਲ ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਵਿੱਚ ਦਵਾਈਆਂ ਦੇ ਪ੍ਰਭਾਵ ਦੀ ਨਿਗਰਾਨੀ ਅਤੇ ਉਨ੍ਹਾਂ ਦੀ ਵਰਤੋਂ ਨੂੰ ਕੰਟਰੋਲ ਕਰਨ ਦੀ ਪ੍ਰਣਾਲੀ ਵੀ ਬਹੁਤ ਕਮਜ਼ੋਰ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ, ਵਿਸ਼ਵਵਿਆਪੀ ਅਤੇ ਖੇਤਰੀ ਪੱਧਰ ’ਤੇ ਤੇਜ਼ੀ ਨਾਲ ਇਕੱਠੇ ਕੰਮ ਕਰਨ ਦੀ ਲੋੜ ਹੈ, ਨਹੀਂ ਤਾਂ ਇਲਾਜ ਅਸਫਲ ਹੋ ਸਕਦਾ ਹੈ ਅਤੇ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ।
ਡਾਕਟਰ ਦੀ ਨਿਗਰਾਨੀ ਤੋਂ ਬਿਨਾ ਦਵਾਈ ਖਾਣਾ ਖਤਰਨਾਕ
ਇਨ੍ਹਾਂ ਦਵਾਈਆਂ ਦੀ ਬਹੁਤ ਜ਼ਿਆਦਾ ਵਰਤੋਂ, ਖਾਸ ਕਰਕੇ ਸਹੀ ਨਿਗਰਾਨੀ ਤੋਂ ਬਿਨਾਂ ਭਵਿੱਖ ਵਿੱਚ ਇੱਕ ਵੱਡਾ ਖ਼ਤਰਾ ਪੈਦਾ ਕਰ ਸਕਦੀ ਹੈ। ਜੇਕਰ ਬੈਕਟੀਰੀਆ ਇਨ੍ਹਾਂ ਦਵਾਈਆਂ ਦਾ ਜਵਾਬ ਦੇਣਾ ਬੰਦ ਕਰ ਦਿੰਦੇ ਹਨ, ਤਾਂ ਸਾਡੇ ਕੋਲ ਇਲਾਜ ਦੇ ਬਹੁਤ ਘੱਟ ਵਿਕਲਪ ਬਚਣਗੇ। ਇਹ ਸਮੱਸਿਆ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਹੋਰ ਵੀ ਗੰਭੀਰ ਹੈ, ਜਿੱਥੇ ਹਸਪਤਾਲਾਂ ਵਿੱਚ ਭੀੜ-ਭੜੱਕੇ, ਸਫ਼ਾਈ ਦੀ ਘਾਟ ਅਤੇ ਲਾਗ ਰੋਕਥਾਮ ਉਪਾਵਾਂ ਦੀ ਘਾਟ ਕਾਰਨ ਬੈਕਟੀਰੀਆ ਆਸਾਨੀ ਨਾਲ ਫੈਲ ਜਾਂਦੇ ਹਨ।
-ਪ੍ਰੋਫੈਸਰ ਜੋਸਫ਼ ਹਾਰਵੈਲ, ਅਧਿਐਨ ਦੇ ਸਹਿ-ਲੇਖਕ
ਨਕਲੀ ਦਵਾਈਆਂ ‘ਚ ਸਭ ਤੋਂ ਵੱਧ ਵੇਚੀ ਜਾਂਦੀ ਹੈ ਐਂਟੀ ਬਾਓਟਿਕ
(ਏਜੰਸੀ) ਨਵੀਂ ਦਿੱਲੀ। ਦੇਸ਼ ‘ਚ ਵਿਕਣ ਵਾਲੀ ਦਵਾਈਆਂ ‘ਚ 0.1 ਫੀਸਦੀ ਤੇ 0.3 ਫੀਸਦੀ ਨਕਲੀ ਹੈ ਜਦੋਂਕਿ ਚਾਰ ਤੋਂ ਪੰਜ ਫੀਸਦੀ ਦਵਾਈਆਂ ਮਾਪਦੰਡਾਂ ‘ਤੇ ਖਰੀ ਨਹੀਂ ਉੱਤਰੀਆਂ ਨਿਕਲੀ ਦਵਾਈਆਂ ‘ਚ ਬਜ਼ਾਰ ‘ਚ ਸਭ ਤੋਂ ਜ਼ਿਆਦਾ ਐਂਟੀ ਬਾਓਟਿਕ ਵੇਚੀ ਜਾ ਰਹੀ ਹੈ, ਕਿਉਂਕਿ ਇਨ੍ਹਾਂ ‘ਤੇ ਮੋਟਾ ਮੁਨਾਫਾ ਮਿਲਦਾ ਹੈ।
ਸਰਕਾਰ ਦੇ ਇੱਕ ਦੇਸ਼ ਪੱਧਰੀ ਸਰਵੇਖਣ ‘ਚ ਇਹ ਗੱਲ ਸਾਮਹਣੇ ਆਈ ਹੈ, ਜਿਸ ਦੇ ਅੰਕੜੇ ਛੇਤੀ ਹੀ ਜਨਤਕ ਕੀਤੇ ਜਾਣਗੇ ਕੌਮੀ ਰਾਜਧਾਨੀ ‘ਚ ਬੁੱਧਵਾਰ ਤੋਂ ਸ਼ੁਰੂ ਹੋਈ ਇੰਟਰਨੈਸ਼ਨਲ ਆਥੈਂਟਿਕੇਸ਼ਨ ਕਾਨਫਰੰਸ ‘ਚ ਕੇਂਦਰੀ ਔਸ਼ਧੀ ਮਾਪਦੰਡ ਕੰਟਰੋਲ ਸੰਗਠਨ (ਸੀਡੀਐਸਸੀਓ) ਦੇ ਉਪ ਡਾਇਰੈਕਟਰ ਰੰਗਾ ਚੰਦਰਸ਼ੇਖਰ ਨੇ ਦੱਸਿਆ ਕਿ ਨਕਲੀ ਦਵਾਈਆਂ ਦੇ ਭਰੋਸੇਯੋਗ ਅੰਕੜਿਆਂ ਲਈ ਹੁਣ ਤੱਕ ਕੋਈ ਸਰਵੇਖਣ ਨਹੀਂ ਹੋਇਆ ਸੀ ਸਰਕਾਰ ਨੇ ਦੇਸ਼ ਭਰ ਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ ‘ਚ ਦਵਾਈਆਂ ਦੀਆਂ ਦੁਕਾਨਾਂ ਤੋਂ 47 ਹਜ਼ਾਰ ਨਮੂਨੇ ਇਕੱਠੇ ਕੀਤੇ, ਜਿਨ੍ਹਾਂ ਦੀ ਜਾਂਚ ‘ਚ ਪਾਇਆ ਗਿਆ ਹੈ ਕਿ ਦਵਾਈ ਬਜ਼ਾਰ ‘ਚ 0.1 ਤੋਂ 0.3 ਫੀਸਦੀ ਨਕਲੀਆਂ ਹਨ ਇਸ ਸਰਵੇਖਣ ‘ਚ ਇੱਕ ਸਵੈ ਸੇਵੀ ਸੰਸਥਾ ਦੀ ਵੀ ਮੱਦਦ ਲਈ ਗਈ ਹੈ ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਦੱਸਿਆ ਕਿ ਨਗਲੀ ਦਵਾਈਆਂ ‘ਚ ਸਭ ਤੋਂ ਜ਼ਿਆਦਾ ਐਂਟੀਬਾਓਟਿਕ ਵਿਕਦੀ ਹੈ ਜਦੋਂÎਕ ਉਸ ਤੋਂ ਬਾਅਦ ਐਂਟੀ ਬੈਕਟੀਰੀਅਲ ਦਵਾਈਆਂ ਦਾ ਨੰਬਰ ਹੈ।
ਨਕਲੀ ਦਵਾਈਆਂ ‘ਚ ਸਭ ਤੋਂ ਵੱਧ ਵੇਚੀ ਜਾਂਦੀ ਹੈ ਐਂਟੀ ਬਾਓਟਿਕ
ਦੇਸ ਦੇ ਕੁੱਲ ਦਵਾ ਬਜ਼ਾਰ ਦਾ ਆਕਾਰ ਲਗਭਗ ਇੱਕ ਲੱਖ 10 ਹਜ਼ਾਰ ਕਰੋੜ ਰੁਪਏ ਦਾ ਹੈ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਨਕਲ ਉਨ੍ਹਾਂ ਦਵਾਈਆਂ ਦੀ ਬਣਾਈ ਜਾਂਦੀ ਹੈ, ਜਿਨ੍ਹਾਂ ‘ਚ ਮੁਨਾਫਾ ਕਾਫ਼ੀ ਜ਼ਿਆਦਾ ਹੁੰਦਾ ਹੈ, ਭਾਵ ਜਿਨ੍ਹਾਂ ਦੇ ਉਤਪਾਦਨ ਤੇ ਵਿੱਕਰੀ ਮੁੱਲ ਦਾ ਅੰਤਰ ਜ਼ਿਆਦਾ ਹੁੰਦਾ ਹੈ ਚੰਦਰਸ਼ੇਖਰ ਨੇ ਕਿਹਾ ਕਿ ਇਸ ਤੋਂ ਇਲਾਵਾ ਚਾਰ ਤੋਂ ਪੰਜ ਫੀਸਦੀ ਦਵਾਈਆਂ ਮਾਪਦੰਡਾਂ ‘ਤੇ ਖਰੀ ਨਹੀਂ ਉੱਤਰ ਸਕੀਆਂ ਇਹ ਦਵਾਈਆਂ ਅਸਲ ‘ਚ ਵਿਨਿਰਮਾਤਾਵਾਂ ਵੱਲੋਂ ਬਣਾਈਆਂ ਗਈਆਂ ਸਨ ਹਾਲਾਂਕਿ ਇਨ੍ਹਾਂ ਦੇ ਮਾਪਦੰਡ ਤੋਂ ਕਮਤਰ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਸਭ ਤੋਂ ਵੱਡਾ ਕਾਰਨ ਉਨ੍ਹਾਂ ਦੇ ਭੰਡਾਰਨ ‘ਚ ਕਮੀ ਹੋ ਸਕਦੀ ਹੈ ਉਨ੍ਹਾਂ ਕਿਹਾ ਕਿ ਦੇਸ਼ ‘ਚ ਮੌਸਮੀ ਵਿਵਿਧਤਾ ਦੇ ਕਾਰਨ ਸਪਲਾਈ ਲੜੀ ‘ਚ ਦਵਾਈਆਂ ਨੂੰ ਨਮੀ ਆਦਿ ਤੋਂ ਬਚਾ ਪਾਉਣਾ ਮੁਸ਼ਕਲ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੀ ਰਸਾਇਣਕ ਸੰਰਚਨਾ ਪ੍ਰਭਾਵਿਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਨਿਰਯਾਤ ਤੋਂ ਪਹਿਲਾਂ ਸਾਰੀਆਂ ਦਵਾਈਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੇ ਮਾਪਦੰਡਾਂ ਤੋਂ ਘੱਟ ਪਾਏ ਜਾਣ ਦੀ ਸਥਿਤੀ ‘ਚ ਨਿਰਯਾਤ ਕੀਤੇ ਜਾਣ ਵਾਲੀ ਪੂਰੀ ਖੇਪ ਨੂੰ ਵਾਪਸ ਭੇਜਣ ਦੀ ਤਜਵੀਜ਼ ਹੈ ਨਿਰਯਾਤ ਕੀਤੀਆਂ ਜਾਣ ਵਾਲੀਆਂ ਦਵਾਈਆਂ ਲਈ ਡਰੱਗ ਆਰਥੇਂਟਿਕੇਸ਼ਨ ਐਂਡ ਵੇਰੀਫਿਕੇਸ਼ਨ ਐਪਲੀਕੇਸ਼ਨ (ਦਵਾਈ ਐਪ) ਵੀ ਬਣਾਇਆ ਗਿਆ ਹੈ, ਜਿਸ ਨਾਲ ਕਿਸੇ ਵੀ ਗੇੜ ‘ਚ ਦਵਾਈ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਜਾ ਸਕਦੀ ਹੈ ਸਰਕਾਰ ਘਰੇਲੂ ਬਜ਼ਾਰ ਲਈ ਵੀ ਦਵਾਈ ਐਪ ਲਾਗੂ ਕਰਨ ‘ਤੇ ਵਿਚਾਰ ਕਰ ਰਹੀ ਹੈ, ਪਰ ਇਸਦੇ ਲਈ ਉਤਪਾਦਨ ਪਲਾਂਟ ‘ਚ ਜ਼ਰੂਰੀ ਬਦਲਾਅ ਕਾਫ਼ੀ ਮਹਿੰਗੇ ਹੋਣ ਕਾਰਨ ਕੰਪਨੀਆਂ ਹਾਲੇ ਇਸ ਦੇ ਲਈ ਤਿਆਰ ਨਹੀਂ  ਹਨ ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਵਿਗਿਆਨ ਤੇ ਤਕਨੀਕੀ ਮੰਤਰੀ ਡਾ. ਹਰਸ਼ਵਰਧਨ ਨੇ ਕੀਤਾ ਵਕਤਾਵਾਂ ‘ਚ ਖਪਤਕਾਰ ਮਾਮਲੇ ਵਿਭਾਗ ਦੇ ਜੁਆਇੰਟ ਸਕੱਤਰ ਪੀ. ਵੀ ਰਾਮਾ ਸ਼ਾਸ਼ਤਰੀ ਵੀ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ