Girls - Sach Kahoon Punjabi
ਬੱਚੀਆਂ ਲਈ ਸਿਰਜੀਏ ਇੱਕ ਸੋਹਣਾ, ਸੁਰੱਖਿਅਤ ਤੇ ਮਜ਼ਬੂਤ ਸੰਸਾਰ
ਕੌਮਾਂਤਰੀ ਬਾਲੜੀ ਦਿਵਸ ’ਤੇ ਵਿਸ਼ੇਸ਼ | International Girls Day
ਅੱਜ ਦੇ ਯੁੱਗ ਵਿੱਚ ਕੁੜੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ। ਰੁਕਾਵਟਾਂ ਨਾਲ ਜੂਝਦਿਆਂ ਉਹ ਆਏ ਦਿਨ ਸਫ਼ਲਤਾ ਦੀ ਨਵੀਂ ਕਹਾਣੀ ਲਿਖ ਰਹੀਆਂ ਹਨ। ਅੱਜ ਦੀਆਂ ਕੁੜੀਆਂ ਦਾ ਕਹਿਣਾ ਹੈ ਕਿ ਸਾਡਾ ਜਨੂੰਨ ਹੈ ਕਿ ਜੋ ਕੰਮ ਲੜਕੇ ਕਰ ਸਕਦੇ ਹਨ, ਅਸੀਂ ਕੁੜੀਆਂ ਵੀ ਕਰ ਸਕਦੀਆਂ ਹਾਂ। ਅਸੀਂ ਜ਼ਮੀਨ ਦੇ ਨਾਲ-ਨਾਲ ਅਸਮਾਨ ਵਿੱਚ ਵੀ ਉੱਡ ਸਕਦੀਆਂ ਹਾਂ। ਪਰ ਇੰਜ ਜਾਪਦਾ ਹੈ ਕਿ ਹਾਲੇ ਵੀ ਸਾਡੇ ਸਮਾਜ ਦੇ ਵਿੱਚ ਬਹੁਤੇ ਲੋਕਾਂ ਦੀ ਸੋਚ ਕੁੜੀਆਂ ਪ੍ਰਤੀ ਅਗਾਂਹਵਧੂ ਨਹੀਂ ਹੈ। ਹਰ ਸਾਲ 11 ਅਕਤੂਬਰ ਨੂੰ ਵਿਸ਼ਵ ਬਾਲੜੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਦੁਨੀਆ ਭਰ ਦੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਲੜਕੀਆਂ ਅਤੇ ਔਰਤਾਂ ਨੂੰ ਵੀ ਸਮਾਜ ਵਿੱਚ ਉਹੀ ਅਧਿਕਾਰ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ ਜੋ ਇੱਕ ਮਰਦ ਜਾਂ ਲੜਕੇ ਨੂੰ ਮਿਲਦੇ ਹਨ।
ਇਹ ਵੀ ਪੜ੍ਹੋ : ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਪੱਤਰਕਾਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਇਹ ਦਿਨ ਇਸ ਲਈ ਵੀ ਮਨਾਇਆ ਜਾਂਦਾ ਹੈ ਤਾਂ ਜੋ ਲੜਕੀਆਂ ’ਤੇ ਹੁੰਦੇ ਅੱਤਿਆਚਾਰਾਂ ਨੂੰ ਘੱਟ ਕੀਤਾ ਜਾ ਸਕੇ ਤੇ ਲੜਕੀਆਂ ਨੂੰ ਮਰਦ ਪ੍ਰਧਾਨ ਸਮਾਜ ਵਿੱਚ ਉਨ੍ਹਾਂ ਦੇ ਹੱਕ ਅਤੇ ਬਰਾਬਰੀ ਦਾ ਦਰਜਾ ਦਿੱਤਾ ਜਾ ਸਕੇ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਸੰਸਾਰ ਭਰ ਵਿੱਚ ਬਾਲੜੀਆਂ ਨੂੰ ਦਰਪੇਸ਼ ਆਉਣ ਵਾਲੀਆਂ ਸਮਸਿਆਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਤੇ ਉਨ੍ਹਾਂ ਲਈ ਹੋਰ ਮੌਕੇ ਪੈਦਾ ਕਰਨਾ ਹੈ। ਇਸ ਵਾਰ 2023 ਦੇ ਅੰਤਰਰਾਸ਼ਟਰੀ ਬਾਲੜੀ ਦਿਵਸ ਦਾ ਨਾਅਰਾ ਹੈ ‘ਡਿਜ਼ੀਟਲ ਜਨਰੇਸ਼ਨ, ਸਾਡੀ ਪੀੜ੍ਹੀ’। ਸਾਰੇ ਸੰਸਾਰ ਵਿੱਚ ਅੰਤਰਰਾਸ਼ਟਰੀ ਸੰਸਥਾ ਯੂਨੀਸੈਫ ਦੁਆਰਾ ਹਰ ਸਾਲ 11 ਅਕਤੂਬਰ ਨੂੰ ਕੌਮਾਂਤਰੀ ਬਾਲੜੀ ਦਿਵਸ ਮਨਾਇਆ ਜਾਂਦਾ ਹੈ।
ਪਹਿਲੀ ਵਾਰ ਇਹ ਦਿਵਸ ਸਾਲ 2012 ਵਿੱਚ ਮਨਾਇਆ ਗਿਆ। ਇੰਟਰਨੈਸ਼ਨਲ ਗਰਲਜ਼ ਚਾਈਲਡ ਡੇ ਦੀ ਸ਼ੁਰੂਆਤ ਐਨਜੀਓ ਪਲਾਨ ਇੰਟਰਨੈਸ਼ਨਲ ਦੁਆਰਾ ‘ਕਿਉਂਕਿ ਮੈਂ ਇੱਕ ਲੜਕੀ ਹਾਂ’ ਮੁਹਿੰਮ ਵਜੋਂ ਕੀਤੀ ਗਈ ਹੈ। ਇਹ ਇੱਕ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਸਥਾ ਹੈ ਜੋ ਲਗਭਗ 60 ਦੇਸ਼ਾਂ ਲਈ ਕੰਮ ਕਰਦੀ ਹੈ। ਇਹ ਐਨਜੀਓ ਲੜਕੀਆਂ ਨੂੰ ਜਾਗਰੂਕ ਕਰਦੀ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਂਦੀ ਨਹੀਂ ਸਗੋਂ ਵਧਾਉਂਦੀ ਹੈ। ਬਾਲੜੀਆਂ ਨੂੰ ਦੁਨੀਆ ਭਰ ਵਿੱਚ ਮੁੱਦਤ ਤੋਂ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬਾਲ ਵਿਆਹ ਇਸ ਸ਼ੋਸ਼ਣ ਦਾ ਸਭ ਤੋਂ ਪਹਿਲਾ ਮੁੱਖ ਅਤੇ ਘਟੀਆ ਰੂਪ ਹੈ। ਇਸ ਨਾਲ ਬਾਲੜੀਆਂ ਜਿੱਥੇ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ, ਉੱਥੇ ਹੀ ਛੋਟੀ ਉਮਰ ਵਿੱਚ ਕਮਜ਼ੋਰ ਬੱਚੇ ਪੈਦਾ ਕਰਕੇ ਪੂਰੇ ਸਮਾਜ ਵਿੱਚ ਸਿਹਤ ਦੀ ਸਮੱਸਿਆ ਦਾ ਕਾਰਨ ਬਣਦੀਆਂ ਹਨ। (International Girls Day)
ਇਹ ਵੀ ਪੜ੍ਹੋ : ਮਾਲਦੀਵ ’ਚ ਵਧ ਸਕਦੀ ਹੈ ਕੂਟਨੀਤਿਕ ਚੁਣੌਤੀ
ਬਾਲੜੀ ਦਿਵਸ ਨਾਲ ਜੁੜੇ ਮੁੱਖ ਮੁੱਦੇ ਹਨ: ਪੜ੍ਹਾਈ ਅਤੇ ਸਕੂਲ ਛੱਡਣਾ, ਜਬਰ ਜਨਾਹ ਦਾ ਚਲਣ, ਬਾਲ ਵਿਆਹ, ਲਿੰਗ ਆਧਾਰਿਤ ਸ਼ੋਸ਼ਣ ਤੇ ਹਿੰਸਾ, ਬਾਲੜੀਆਂ ਦੀ ਵਿੱਦਿਆ ਸਮੱਸਿਆ ਤੇ ਨੌਕਰੀ ਕਰਦੇ ਸਮੇਂ ਮਹਿਲਾ ਕਰਮਚਾਰੀ ਨੂੰ ਆਉਂਦੀਆਂ ਸਮੱਸਿਆਵਾਂ। ਬੇਸ਼ੱਕ ਇੰਨ੍ਹਾਂ ਮੁੱਦਿਆਂ ਉੱਪਰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਸ਼ਲਾਘਾਯੋਗ ਯਤਨ ਕਰ ਰਹੀਆਂ ਹਨ ਪਰ ਫਿਰ ਵੀ ਅਜੇ ਤੱਕ ਬਹੁਤ ਕੁੱਝ ਕਰਨਾ ਬਾਕੀ ਹੈ। ਇਹ ਸਮਾਜ ਵਿੱਚ ਬੱਚੀਆਂ ਨੂੰ ਦਰਪੇਸ਼ ਸਾਰੀਆਂ ਅਸਮਾਨਤਾਵਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਮਨਾਇਆ ਜਾਂਦਾ ਹੈ। ਬੱਚੀਆਂ ਨਾਲ ਵਿਤਕਰਾ ਇੱਕ ਵੱਡੀ ਸਮੱਸਿਆ ਹੈ ਜੋ ਸਿੱਖਿਆ, ਪੋਸ਼ਣ, ਕਾਨੂੰਨੀ ਅਧਿਕਾਰ, ਡਾਕਟਰੀ ਦੇਖਭਾਲ, ਸੁਰੱਖਿਆ, ਸਨਮਾਨ, ਬਾਲ ਵਿਆਹ ਆਦਿ ਵਿੱਚ ਅਸਮਾਨਤਾ ਵਰਗੇ ਕਈ ਖੇਤਰਾਂ ਵਿੱਚ ਫੈਲਦੀ ਹੈ।
ਇਹ ਗੱਲ ਬਿਲਕੁਲ ਸੱਚ ਹੈ ਕਿ ਧੀਆਂ ਹਰ ਘਰ ਦੇ ਵਿਹੜੇ ਦੀ ਰੌਣਕ ਹੁੰਦੀਆਂ ਹਨ ਧੀਆਂ ਜਦ ਘਰ ਵਿਚ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਚਹਿਲ-ਪਹਿਲ ਨਾਲ ਘਰ ਵਿਚ ਰੌਣਕ ਬਣੀ ਰਹਿੰਦੀ ਹੈ ਉਨ੍ਹਾਂ ਦੇ ਘਰੋਂ ਚਲੇ ਜਾਣ ’ਤੇ ਵਿਹੜੇ ਦੀ ਰੌਣਕ ਖਤਮ ਜਿਹੀ ਹੋ ਜਾਂਦੀ ਹੈ ਤੇ ਉਹ ਘਰ ਦੀ ਰੌਣਕ ਆਪਣੇ ਨਾਲ ਹੀ ਲੈ ਜਾਂਦੀਆਂ ਹਨ ਤੇ ਮਾਂ-ਬਾਪ ਦੇ ਘਰ ਦੇ ਵਿਹੜੇ ਨੂੰ ਸੁੰਨਾ ਕਰ ਜਾਂਦੀਆਂ ਹਨ ਇਸ ਦੇ ਬਾਵਜੂਦ ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਲੜਕੇ ਨੂੰ ਜਨਮ ਦੇਣ ਦੀ ਮਾਪਿਆਂ ਦੀ ਇੱਛਾ ਕਾਰਨ ਪੱਛੜੀ ਹੋਈ ਹੈ। ਇਸ ਨਾਲ ਸਮਾਜ ਵਿੱਚ ਲਿੰਗ ਅਸਮਾਨਤਾ ਪੈਦਾ ਹੋਈ ਹੈ ਜੋ ਅੱਜ ਵੀ ਬਰਕਰਾਰ ਹੈ। (International Girls Day)
ਇਹ ਵੀ ਪੜ੍ਹੋ : ਬਹਿਸ ਜ਼ਰੂਰੀ, ਤਮਾਸ਼ਾ ਗਲਤ
ਲਿੰਗ ਸਮਾਨਤਾ ਲਿਆ ਕੇ ਇਸ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਅੱਜ-ਕੱਲ੍ਹ ਦੇ ਪੜ੍ਹੇ-ਲਿਖੇ ਸਮਾਜ ਵਿਚ ਭਰੂਣ ਹੱਤਿਆ ਦਿਨੋ-ਦਿਨ ਵਧਦੀ ਜਾ ਰਹੀ ਹੈ, ਜੋ ਕਿ ਸਾਡੇ ਇਸ ਪੜ੍ਹੇ-ਲਿਖੇ ਸਮਾਜ ਦੇ ਮੱਥੇ ’ਤੇ ਬਹੁਤ ਵੱਡਾ ਕਲੰਕ ਹੈ ਇਸ ਕਾਰਜ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ ਜਿਸ ਜਗਤ ਜਣਨੀ, ਜਿਸ ਨਾਰੀ ਦੇ ਸਿਰ ’ਤੇ ਸਾਰੀ ਦੁਨੀਆ ਚੱਲਦੀ ਹੈ, ਅਸੀਂ ਉਸ ਨੂੰ ਹੀ ਮਿਟਾਉਣ ’ਤੇ ਤੁਲੇ ਹੋਏ ਹਾਂ ਸਮਾਜ ਵਿੱਚ ਫੈਲੀ ਅੱਤ ਦੀ ਗਰੀਬੀ ਨੇ ਦਾਜ ਪ੍ਰਥਾ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਜਨਮ ਦਿੱਤਾ ਹੈ, ਜਿਸ ਨੇ ਔਰਤਾਂ ਦੀ ਹਾਲਤ ਬਦ ਤੋਂ ਬਦਤਰ ਭਾਵ ਬਹੁਤ ਮਾੜੀ ਕਰ ਦਿੱਤੀ ਹੈ। (International Girls Day)
ਆਮ ਤੌਰ ’ਤੇ ਮਾਪੇ ਇਹ ਸੋਚਦੇ ਹਨ ਕਿ ਲੜਕੀਆਂ ਦੇ ਵਿਆਹ ਤੇ ਉਨ੍ਹਾਂ ਨੂੰ ਲੱਖਾਂ ਰੁਪਏ ਖਰਚ ਕਰਨੇ ਪੈਣਗੇ। ਜਿਸ ਕਾਰਨ ਉਹ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ। ਇਸ ਮੁੱਦੇ ਨੂੰ ਸਮਾਜ ਦੀ ਸੋਚ ਬਦਲ ਕੇ ਖਤਮ ਕਰਨ ਦੀ ਲੋੜ ਹੈ। ਲਾਹਣਤ ਹੈ ਸਾਨੂੰ ਇਹੋ-ਜਿਹੇ ਸਮਾਜ ’ਤੇ ਜੋ ਕਿ ਅਸੀਂ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਉਨ੍ਹਾਂ ਮਾਸੂਮਾਂ ਨੂੰ ਕੁੱਖ ਵਿਚ ਹੀ ਕਤਲ ਕਰਵਾ ਰਹੇ ਹਾਂ ਕੀ ਕਸੂਰ ਹੈ ਉਸ ਨੰਨ੍ਹੀ ਜਾਨ ਦਾ? ਜਿਸ ਨੂੰ ਕੁੱਖ ਵਿਚ ਹੀ ਮਾਰ ਮੁਕਾ ਦਿੱਤਾ ਜਾਂਦਾ ਹੈ, ਸਾਡੀ ਸੋਚ ਨੂੰ ਕੀ ਹੋ ਗਿਆ ਹੈ, ਜੋ ਸਾਨੂੰ ਅਜਿਹਾ ਕਰਨ ’ਤੇ ਮਜ਼ਬੂਰ ਕਰ ਰਹੀ ਹੈ ਇਸ ਲਈ ਕੋਈ ਇੱਕ ਜ਼ਿੰਮੇਵਾਰ ਨਹੀਂ ਹੈ, ਇਸ ਕੰਮ ਵਿਚ ਸਾਰਿਆਂ ਦੀ ਬਰਾਬਰ ਦੀ ਹਿੱਸੇਦਾਰੀ ਹੈ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਧੀਆਂ ਤੇ ਪੁੱਤਰਾਂ ਵਿਚ ਫਰਕ ਸਮਝਦੇ ਹਾਂ।
ਇਹ ਵੀ ਪੜ੍ਹੋ : ਪਿਸਤੌਲ ਦੀ ਨੋਕ ’ਤੇ ਨੌਜਵਾਨ ਤੋਂ 24 ਹਜ਼ਾਰ ਤੇ ਮੋਬਾਈਲ ਫੋਨ ਲੁੱਟਿਆ
ਜਦਕਿ ਧੀਆਂ ਸਾਡੇ ਪੁੱਤਰਾਂ ਦੇ ਮੁਕਾਬਲੇ ਜ਼ਿਆਦਾ ਪੜ੍ਹਦੀਆਂ, ਕੰਮ ਕਰਦੀਆਂ ਤੇ ਇੱਥੋਂ ਤੱਕ ਕਿ ਹਰ ਇੱਕ ਖੇਤਰ ਵਿਚ ਅੱਗੇ ਹਨ ਇਹ ਸਭ ਕੁਝ ਸਾਡੇ ਅੱਖੋਂ ਉਹਲੇ ਨਹੀਂ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁੱਤਰਾਂ ਦੇ ਮੁਕਾਬਲੇ ਧੀਆਂ ਆਪਣੇ ਮਾਪਿਆਂ ਦੇ ਦੁੱਖਾਂ-ਦਰਦਾਂ ਨੂੰ ਸਮਝਦੀਆਂ ਤੇ ਵੰਡਾਉਂਦੀਆਂ ਹਨ, ਫਿਰ ਵੀ ਅਸੀਂ ਪੁੱਤਰਾਂ ਦੀ ਪ੍ਰਾਪਤੀ ਦੀ ਲਾਲਸਾ ਵਿਚ ਧੀਆਂ ਦਾ ਕੁੱਖਾਂ ਵਿਚ ਕਤਲ ਕਰਵਾਉਂਦੇ ਹਾਂ ਇਸ ਲਈ ਸਮਾਜ ਮਾਪਿਆਂ ਤੋਂ ਵੱਧ ਜ਼ਿੰਮੇਵਾਰ ਹੈ ਮਾਪਿਆਂ ਨੂੰ ਧੀ ਦਾ ਕੋਈ ਬੋਝ ਨਹੀਂ ਹੁੰਦਾ ਤੇ ਨਾ ਹੀ ਪੜ੍ਹਾਉਣ-ਲਿਖਾਉਣ ਦਾ ਕੋਈ ਦੁੱਖ ਹੁੰਦਾ ਦੁੱਖ ਹੁੰਦਾ ਹੈ। (International Girls Day)
ਤਾਂ ਸਮਾਜ ਦੀ ਬੁਰੀ ਨਜ਼ਰ, ਸਮਾਜ ਦੇ ਤਾਅਨਿਆਂ ਦਾ ਜਾਂ ਫਿਰ ਉਸ ਦੇ ਕਰਮਾਂ ਦਾ ਕਿ ਉਸ ਦੀ ਕਿਸਮਤ ਕਿਹੋ-ਜਿਹੀ ਹੋਵੇ ਕਈ ਪਰਿਵਾਰਾਂ ’ਚ ਔਰਤਾਂ ਦੀ ਰਾਏ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ, ਜਦਕਿ ਇਤਿਹਾਸ ’ਚ ਔਰਤ ਅਜਿਹੇ ਕੰਮਾਂ ਨੂੰ ਵਿਕਾਸ ਵੱਲ ਅੱਗੇ ਤੋਰ ਚੁੱਕੀ ਹੈ, ਜੋ ਦੇਸ਼ ਵਿਚ ਮਿਸਾਲ ਹਨ। ਮੇਰਾ ਇਹ ਮੰਨਣਾ ਹੈ ਕਿ ਜੇਕਰ ਤੁਹਾਡੇ ਹੌਂਸਲੇ ਬੁਲੰਦ ਹਨ ਤਾਂ ਵੱਡੀਆਂ ਬੁਲੰਦੀਆਂ ਤੇ ਉੱਚੇ ਅਹੁਦਿਆਂ ’ਤੇ ਪਹੁੰਚਣਾ ਮੁਸ਼ਕਿਲ ਨਹੀਂ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਮਰਦ ਹੈ ਜਾਂ ਔਰਤ। ਆਓ! ਰਲ ਕੇ ਕੁਝ ਅਜਿਹਾ ਕਰੀਏ ਜਿਸ ਨਾਲ ਸਮਾਜ ’ਚ ਰਹਿਣ ਵਾਲੀਆਂ ਔਰਤਾਂ ਖੁਦ ਨੂੰ ਸੁਰੱਖਿਅਤ ਅਤੇ ਮਜ਼ਬੂਤ ਸਮਝਣ।
ਸਰਕਾਰ ਔਰਤਾਂ ਤੇ ਲੜਕੀਆਂ ਲਈ ਸਹੂਲਤਾਂ ਤੇ ਰੁਜ਼ਗਾਰ ਦਾ ਖੋਲ੍ਹ ਰਹੀ ਐ ਇੱਕ ਹੋਰ ਰਾਹ
ਪੰਜਾਬ ’ਚ 1000 ਨਵੇਂ ਆਂਗਣਵਾੜੀ ਕੇਂਦਰ ਖੋਲ੍ਹੇ ਜਾਣਗੇ: ਡਾ. ਬਲਜੀਤ ਕੌਰ | Government Employment
ਕਿਹਾ, ਆਂਗਣਵਾੜੀ ਵਰਕਰਾਂ ਦੀਆਂ 6000 ਅਸਾਮੀਆਂ ਜਲਦ ਭਰੀਆਂ ਜਾਣਗੀਆਂ
ਦੋਰਾਹਾ/ਲੁਧਿਆਣਾ (ਰਘਬੀਰ ਸਿੰਘ)। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1000 ਨਵੇਂ ਆਂਗਣਵਾੜੀ ਕੇਂਦਰ ਖੋਲ੍ਹਣ ਦੇ ਨਾਲ-ਨਾਲ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 6000 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਦੀ ਪ੍ਰਕਿਰਿਆ ਵੀ ਜਲਦ ਮੁਕੰਮਲ ਕਰ ਲਈ ਜਾਵੇਗੀ। ਇਹ ਜਾਣਕਾਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ। (Government Employment)
ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਨਵੇਂ ਆਂਗਣਵਾੜੀ ਸੈਂਟਰ ਖੋਲ੍ਹਣ ਦੇ ਨਾਲ-ਨਾਲ ਮੌਜੂਦਾ ਇਮਾਰਤਾਂ ਦੀ ਮੁਰੰਮਤ ਦਾ ਕੰਮ ਵੀ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਰਕਰਾਂ ਨੂੰ ਸਮਾਰਟ ਫੋਨ ਵੀ ਸੌਂਪੇਗੀ। ਉਨ੍ਹਾਂ ਅੱਗੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ 8.2 ਕਰੋੜ ਰੁਪਏ ਦਾ ਮਾਣ ਭੱਤਾ ਵੀ ਕੁਝ ਦਿਨਾਂ ਵਿੱਚ ਜਾਰੀ ਕਰ ਦਿੱਤਾ ਜਾਵੇਗਾ। ਡਾ. ਬਲਜੀਤ ਕੌਰ ਜ਼ਿਲ੍ਹਾ ਹੈੱਡਕੁਆਰਟਰ ਤੋਂ 21 ਕਿਲੋਮੀਟਰ ਦੂਰ ਦੋਰਾਹਾ ਵਿਖੇ ਇੱਕ ਬਿਰਧ ਆਸ਼ਰਮ ਦਾ ਦੌਰਾ ਕਰਨ ਉਪਰੰਤ ਸਮਾਗਮ ਵਿੱਚ ਗੱਲਬਾਤ ਕਰ ਰਹੇ ਸਨ।
ਇਹ ਵੀ ਪੜ੍ਹੋ : ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਕੈਬਨਿਟ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਰਾਜ ਵਿੱਚ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਔਰਤਾਂ ਖਾਸ ਕਰਕੇ ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਔਰਤਾਂ ਦੀ ਭਲਾਈ ਅਤੇ ਆਂਗਣਵਾੜੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਮੌਕੇ ਐੱਸਪੀ ਖੰਨਾ ਡਾ. ਪ੍ਰਗਿਆ ਜੈਨ, ਐੱਸਡੀਐੱਮ ਜਸਲੀਨ ਕੌਰ ਭੁੱਲਰ, ਡੀਐੱਸਪੀ ਸਮਰਾਲਾ ਹਰਸਿਮਰਤ ਸਿੰਘ ਅਤੇ ਹੋਰ ਹਾਜ਼ਰ ਸਨ।
ਪੱਤਰਕਾਰੀ ਲਈ ਨਿਡਰ ਹੋਣਾ ਬਹੁਤ ਜ਼ਰੂਰੀ : ਦਿਵਿਆ ਗੋਇਲ
ਸੰਗਰੂਰ, (ਨਰੇਸ਼ ਕੁਮਾਰ) ਪ੍ਰੈਸ ਕਲੱਬ ਸੰਗਰੂਰ ਵੱਲੋਂ ‘ਪੱਤਰਕਾਰਤਾ ਖੇਤਰ ਵਿੱਚ ਲੜਕੀਆਂ ਨੂੰ ਚੁਣੌਤੀਆਂ’ ਵਿਸ਼ੇ ‘ਤੇ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਸੰਗਰੂਰ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸੀਨੀਅਰ ਪੱਤਰਕਾਰ ਦਿਵਿਆ ਗੋਇਲ (ਸੀ. ਕਾਰਸਪੋਡੈਂਟ ਇੰਡੀਅਨ ਐਕਸਪ੍ਰੈਸ) ਵਿਸ਼ੇਸ਼ ਤੌਰ ‘ਤੇ ਪੁੱਜੇ ਇਸ ਦੌਰਾਨ ਉਨ੍ਹਾਂ ਕਾਲਜ ਵਿੱਚ ਪੱਤਰਕਾਰਤਾ ਦੀ ਪੜ੍ਹਾਈ ਕਰਨ ਵਾਲੀਆਂ ਲੜਕੀਆਂ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਉਨ੍ਹਾਂ ਕਿਹਾ ਕਿ ਜੇਕਰ ਤੁਹਾਨੇ ਮਨ ਵਿੱਚ ਹੈ ਤਾਂ ਤੁਸੀਂ ਪੱਤਰਕਾਰਤਾ ਦੇ ਖੇਤਰ ਵਿੱਚ ਬਹੁਤ ਹੀ ਵਧੀਆ ਭੂਮਿਕਾ ਅਦਾ ਕਰ ਸਕਦੇ ਹੋ ਪੱਤਰਕਾਰੀ ਕਰਨ ਲਈ ਨਿਡਰ ਹੋਣਾ ਬਹੁਤ ਜ਼ਰੂਰੀ ਹੈ
ਉਨ੍ਹਾਂ ਕਿਹਾ ਕਿ  ਅੱਜ ਕੱਲ ਸਿਰਫ਼ ਨਕਾਰਾਤਮਕ ਖ਼ਬਰਾਂ ਲਿਖਣਾਂ ਹੀ ਪੱਤਰਕਾਰੀਪ ਨਹੀਂ ਬਲਕਿ ਨਵੀਂ ਪੱਤਰਕਾਰੀ ਵਿੱਚ ‘ਵਿਕਾਸ ਪੱਤਰਕਾਰਤਾ’ ਵੀ ਆ ਰਹੀ ਹੈ ਜੋ ਕਿ ਚੰਗੇ ਕੰਮਾਂ ਲਈ ਹੈ, ਜੇਕਰ ਕਿਸੇ ਪਾਸੇ ਕੋਈ ਚੰਗਾ ਕੰਮ ਹੋ ਰਿਹਾ ਹੈ ਤਾਂ ਉਸਦੀ ਸ਼ਲਾਘਾ ਕਰਨਾ ਜਿਸ ਨਾਲ ਕਾਫ਼ੀ ਲੋਕਾਂ ਨੂੰ ਫਾਇਦਾ ਹੁੰਦਾ ਹੈ ਉਨ੍ਹਾਂ ਦੱਸਿਆ ਕਿ ਅਸੀਂ ਛੋਟੇ ਛੋਟੇ ਸਟੇਸ਼ਨਾਂ ਤੇ ਬੈਠ ਕੇ ਵੀ ਵੱਡੀਆਂ ਵੱਡੀਆਂ ਸਟੋਰੀਆਂ ਕਰ ਸਕਦੇ ਹਾਂ ਉਨ੍ਹਾਂ ਕਿਹਾ ਕਿ ਕੋਈ ਵੀ ਪੱਤਰਕਾਰਤਾ ਖੋਜ ਤੋਂ ਬਿਨ੍ਹਾਂ ਅਧੂਰੀ ਹੈ, ਤੁਹਾਡੇ ਅੰਕੜੇ ਤੁਹਾਡੇ ਤੱਥ ਸੱਚ ਹੋਣੇ ਚਾਹੀਦੀ ਹੈ, ਲੇਖਣੀ ਵਿੱਚ ਸ਼ਬਦਾਵਲੀ ਵੀ ਆਸਾਨ ਹੋਣੀ ਚਾਹੀਦੀ ਤਾਂ ਜੋ ਪਾਠਕ ਆਸਾਨੀ ਨਾਲ ਪੜ੍ਹ ਤੇ ਸਮਝ ਸਕਣ
ਇਸ ਮੌਕੇ ਉਨ੍ਹਾਂ ਪੱਤਰਕਾਰਤਾ ਦੀ ਪੜ੍ਹਾਈ ਕਰ ਰਹੀਆਂ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਇਸ ਮੌਕੇ ਪ੍ਰੈਸ ਕਲੱਬ ਸੰਗਰੂਰ ਵੱਲੋਂ ਗੁਰਦੀਪ ਸਿੰਘ ਲਾਲੀ, ਅਵਤਾਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਫਤਹਿ ਪ੍ਰਭਾਕਰ ਨੇ ਵੀ ਬੱਚਿਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ
ਇਸ ਦੌਰਾਨ ਅਕਾਲ ਡਿਗਰੀ ਕਾਲਜ ਫਾਰ ਵੁਮੈਨ ਦੇ ਪ੍ਰਿੰਸੀਪਲ ਡਾ: ਸੁਖਮੀਨ ਕੌਰ ਸਿੱਧੂ ਨੇ ਮੁੱਖ ਮਹਿਮਾਨਾਂ ਤੇ ਪ੍ਰੈਸ ਕਲੱਬ ਦੇ ਮੈਂਬਰਾਂ ਦਾ ਸਵਾਗਤ ਕੀਤਾ ਪ੍ਰੈਸ ਕਲੱਬ ਦੇ ਮੈਂਬਰਾਂ ਅਤੇ ਕਾਲਜ ਵੱਲੋਂ ਮੁੱਖ ਮਹਿਮਾਨ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ‘ਤੇ ਹੱਤਿਆ ਦਾ ਪ੍ਰਗਟਾਇਆ ਸ਼ੱਕ
ਸਮਾਣਾ (ਸੁਨੀਲ ਚਾਵਲਾ) ਤਿੰਨ ਲੜਕੀਆਂ ਦੀ ਮਾਂ ਦੀ ਅੱਜ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਪਤੀ ‘ਤੇ ਉਨ੍ਹਾਂ ਦੀ ਲੜਕੀ ਦਾ ਕਤਲ ਕਰਨ ਦਾ ਸ਼ੱਕ ਜਾਹਰ ਕੀਤਾ ਹੈ ਪੁਲਿਸ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ Mother
ਸਿਵਲ ਹਸਪਤਾਲ ਵਿਖੇ ਤਿੰਨ ਲੜਕੀਆਂ ਦੀ ਮਾਂ ਮ੍ਰਿਤਕਾ ਕੁਲਦੀਪ ਕੌਰ ਦੇ ਪਿਤਾ ਅਜੈਬ ਸਿੰਘ ਅਤੇ ਭਰਾ ਹਰਜੀਤ ਸਿੰਘ ਵਾਸੀ ਪਿੰਡ ਗਾਜੇਵਾਸ ਨੇ ਦੱÎਸਿਆ ਕਿ ਉਨ੍ਹਾਂ ਆਪਣੀ ਲੜਕੀ ਕੁਲਦੀਪ ਕੌਰ ਦਾ ਵਿਆਹ ਪਿੰਡ ਤਰਖਾਨਮਾਜਰਾ ਦੇ ਹਰਪਾਲ ਸਿੰਘ ਨਾਲ ਕਰੀਬ 7 ਸਾਲ ਪਹਿਲਾ ਕੀਤਾ ਸੀ
ਵਿਆਹ ਤੋਂ ਕੁਲਦੀਪ ਕੌਰ ਦੇ ਤਿੰਨ ਲੜਕੀਆਂ ਹੋਈਆਂ ਜਿਨਾਂ ਵਿਚੋਂ ਇੱਕ ਲੜਕੀ 10 ਮਹੀਨੇ ਦੀ ਹੈ ਲੜਕੀਆਂ ਦੇ ਜਨਮ ਤੋਂ ਬਾਅਦ ਤੋਂ ਉਸਨੇ ਕੁਲਦੀਪ ਕੌਰ ਨੂੰ ਬਹੁਤ ਜਿਆਦਾ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਪੰਚਾਇਤੀ ਸਮਝੌਤਾ ਵੀ ਹੋਇਆ ਪਰ ਹਰਪਾਲ ਸਿੰਘ ਦਾ ਹਾਲ ਉਹ ਹੀ ਰਿਹਾ ਮ੍ਰਿਤਕਾ ਦੇ ਭਰਾ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੇ ਅਚਾਨਕ ਆਪਣੀ ਭੈਣ ਨੂੰ ਫੋਨ ਕੀਤਾ ਤਾਂ ਹਰਪਾਲ ਸਿੰਘ ਨੇ ਦੱਸਿਆ ਕਿ ਕੁਲਦੀਪ ਬਿਮਾਰ ਹੈ ਤੇ ਉਹ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਹੈ ਪੰ੍ਰਤੂ ਜਦੋਂ ਉਨ੍ਹਾਂ ਸਮਾਣਾ ਆ ਕੇ ਦੇਖਿਆ ਤਾਂ ਕੁਲਦੀਪ ਕੌਰ ਦੀ ਮੌਤ ਹੋ ਚੁੱਕੀ ਸੀ ਉਨ੍ਹਾਂ ਸ਼ੱਕ ਜਾਹਰ ਕੀਤਾ ਹੈ ਕਿ ਹਰਪਾਲ ਸਿੰਘ ਨੇ ਹੀ ਉਸਦੀ ਭੈਣ ਦੀ ਹੱਤਿਆ ਕੀਤੀ ਹੈ ਸਦਰ ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰ ਲਏ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਗਰੂਰ ਤੇ ਮੁਹਾਲੀ ਵਿਚਕਾਰ ਸੈਮੀਫਾਈਨਲ ਹੋਵੇਗਾ ਅੱਜ | Handball
ਬਠਿੰਡਾ (ਸੱਚ ਕਹੂੰ ਨਿਊਜ਼)। 65ਵੀਆਂ ਪੰਜਾਬ ਰਾਜ ਸਕੂਲ਼ ਹੈਂਡਬਾਲ ਖੇਡਾਂ (14 ਸਾਲ ਲੜਕੇ/ਲੜਕੀਆਂ) ਤਹਿਤ ਅੱਜ ਦੂਜੇ ਦਿਨ ਲੜਕੀਆਂ ਦੀਆਂ ਟੀਮਾਂ ਦੇ ਕੁਆਟਰ ਫਾਈਨਲ ਮੈਚਾਂ ਤੋਂ ਇਲਾਵਾ ਇੱਕ ਸੈਮੀਫਾਈਨਲ ਮੈਚ ਖੇਡਿਆ ਗਿਆ। ਰੋਪੜ ਤੇ ਫਰੀਦਕੋਟ ਵਿਚਕਾਰ ਹੋਏ ਸੈਮੀਫਾਈਨਲ ਮੈਚ ‘ਚੋਂ ਫਰੀਦਕੋਟ ਦੀ ਟੀਮ ਜਿੱਤਕੇ ਫਾਈਨਲ ‘ਚ ਪੁੱਜ ਗਈ। ਕੱਲ੍ਹ ਨੂੰ ਸੰਗਰੂਰ ਤੇ ਮੁਹਾਲੀ ਵਿਚਕਾਰ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ।
ਪ੍ਰੈਸ ਕਮੇਟੀ ਦੇ ਮੈਂਬਰ ਗੁਰਿੰਦਰ ਬਰਾੜ ਅਤੇ ਬਲਵਿੰਦਰ ਬਾਘਾ ਨੇ ਦੱਸਿਆ ਕਿ ਅੱਜ ਹੋਏ ਕੁਆਟਰ ਫਾਈਨਲ ਮੈਚਾਂ ‘ਚ ਰੋਪੜ ਨੇ ਲੁਧਿਆਣਾ ਨੂੰ 5-3 ਨਾਲ, ਸੰਗਰੂਰ ਨੇ ਪਟਿਆਲਾ ਨੂੰ 12-5 ਨਾਲ, ਫਰੀਦਕੋਟ ਨੇ ਤਰਨਤਾਰਨ ਨੂੰ 7-2 ਨਾਲ ਅਤੇ ਮੁਹਾਲੀ ਨੇ ਬਠਿੰਡਾ ਨੂੰ 9-8 ਨਾਲ ਹਰਾਇਆ। ਕੁਆਟਰ ਫਾਈਨਲ ਮੈਚ ਜਿੱਤਕੇ ਸੈਮੀਫਾਈਨਲ ‘ਚ ਪੁੱਜੇ ਰੋਪੜ ਤੇ ਫਰੀਦਕੋਟ ਦੀਆਂ ਟੀਮਾਂ ‘ਚੋਂ ਫਰੀਦਕੋਟ ਦੀ ਟੀਮ ਰੋਪੜ ਨੂੰ 8-5 ਨਾਲ ਹਰਾ ਕੇ ਫਾਈਨਲ ‘ਚ ਪੁੱਜ ਗਈ। ਫਰੀਦਕੋਟ ਦਾ ਫਾਈਨਲ ਮੁਕਾਬਲਾ ਕੱਲ੍ਹ ਨੂੰ ਸੰਗਰੂਰ ਅਤੇ ਮੁਹਾਲੀ ਦੇ ਮੈਚ ‘ਚੋਂ ਜੇਤੂ ਰਹੀ ਟੀਮ ਨਾਲ ਹੋਵੇਗਾ।
ਨਬਾਲਗ ਬੱਚੀਆਂ ਨਾਲ ਵਧ ਰਹੇ ਦੁਰਾਚਾਰ ਦੇ ਮਾਮਲੇ ਚਿੰਤਾ ਦਾ ਵਿਸ਼ਾ
ਪ੍ਰਮੋਦ ਧੀਰ ਜੈਤੋ
ਬੀਤੇ ਦਿਨੀਂ ਜਲੰਧਰ ਜ਼ਿਲ੍ਹੇ ਦੇ ਥਾਣਾ ਰਾਮਾ ਮੰਡੀ ਸਬ ਚੌਕੀ ਦਕੋਹਾ ਦੇ ਇਲਾਕੇ ਵਿੱਚ ਪੈਂਦੇ ਗਣੇਸ਼ ਨਗਰ ‘ਚ ਇੱਕ ਸ਼ਰਾਬੀ ਵਿਅਕਤੀ ਵੱਲੋਂ ਇੱਕ ਘਰ ਵਿਚ ਵੜ ਕੇ ਉਸ ਵੇਲੇ ਘਰ ‘ਚ ਇਕੱਲੀ ਇੱਕ ਦਸਾਂ ਸਾਲਾਂ ਦੀ ਬੱਚੀ ਨਾਲ ਕੀਤੇ ਦੁਰਾਚਾਰ ਦੀ ਘਟਨਾ ਨੇ ਸਭ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਜਦ ਘਰ ਵਾਲੇ ਵਾਪਸ ਪੁੱਜੇ ਤਾਂ ਉਸ ਵਿਅਕਤੀ ਨੂੰ ਆਪਣੇ ਘਰ ਦੇਖ ਤੇ ਆਪਣੀ ਬੱਚੀ ਦੀ ਹਾਲਤ ਦੇਖ ਕੇ ਜਦ ਰੌਲਾ ਪਾਇਆ ਤਾਂ ਲੋਕਾਂ ਨੇ ਘਟਨਾ ਦਾ ਪਤਾ ਲੱਗਦੇ ਹੀ ਗੁੱਸੇ ਵਿੱਚ ਆ ਕੇ ਦੁਰਾਚਾਰੀ ਨੂੰ ਕੁੱਟ ਕੁੱਟ ਕੇ ਮਾਰ ਦੇਣ ਦੀ ਖਬਰ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਵਿੱਚ ਅਣਗਿਣਤ ਐਸੀਆਂ ਦੁਰਾਚਾਰ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜੋ ਕਿ ਸਾਡੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹਨ। ਇਸ ਸਮੱਸਿਆ ਕਾਰਨ ਸਾਡੇ ਦੇਸ਼ ਵਿੱਚ ਲੋਕ ਕੁੜੀਆਂ ਦੀ ਸੁਰੱਖਿਆ ਤੋਂ ਚਿੰਤਤ ਹਨ। ਪੁਰਾਤਨ ਤੇ ਅਜੋਕੇ ਸਮੇਂ ‘ਚ ਹੁਣ ਕਾਫ਼ੀ ਫ਼ਰਕ ਪੈ ਚੁੱਕਾ ਹੈ।
ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਲੋਕਾਂ ਦੀ ਸੋਚ ਤੇ ਵਿਚਾਰਧਾਰਾ ਬਹੁਤ ਵਧੀਆ ਹੁੰਦੀ ਸੀ ਜੋ ਕਿ ਇਨਸਾਨੀਅਤ, ਆਪਣਾਪਣ, ਉਸਾਰੂ ਖ਼ਿਆਲਾਤ, ਰੂਹਾਂ ‘ਚ ਖਿੱਚ, ਮਨਾਂ ‘ਚ ਪਿਆਰ ਤੇ ਸਭਨਾਂ ਲਈ ਖ਼ੁਸ਼ੀ ਤੇ ਸਨੇਹ ਭਰਪੂਰ ਹੁੰਦੀ ਸੀ। ਜਿਸ ਤੋਂ ਚੰਗੀ ਪ੍ਰੇਰਣਾ ਲੈ ਕੇ ਸਮੂਹ ਸੰਸਾਰ ਵਾਸੀ ਆਪਸ ਵਿੱਚ ਇੱਕਜੁਟ ਹੋ ਕੇ ਰਹਿੰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਵਿਸ਼ੇਸ਼ ਤੌਰ ‘ਤੇ ਸਮਾਜ ਵੱਲੋਂ ਹਰ ਇੱਕ ਦੀ ਧੀ-ਭੈਣ ਨੂੰ ਆਪਣੀ ਧੀ-ਭੈਣ ਸਮਝਿਆ ਜਾਂਦਾ ਸੀ। ਕੋਈ ਵੀ ਇਨਸਾਨ ਕਿਸੇ ਦੀ ਧੀ-ਭੈਣ ਨੂੰ ਪਰਾਈ ਨਹੀਂ ਕਹਿੰਦਾ ਸੀ। ਉਦੋਂ ਸਮਾਜਵਾਸੀਆਂ ਦੀ ਸੋਚ ਵਧੀਆ ਹੀ ਨਹੀਂ ਸਗੋਂ ਬਹੁਤ ਵਧੀਆ ਸੀ। ਸਮਾਂ ਪੈਣ ਨਾਲ ਵਕਤ ਦੀ ਚਾਲ ਪੁਰਾਤਨ ਭਵਿੱਖ ਤੋਂ ਅਜੋਕੇ ਭਵਿੱਖ ਵਿੱਚ ਤਬਦੀਲ ਹੋ ਗਈ। ਜਿੱਥੇ ਆ ਕੇ ਸਮਾਜ ਦੀ ਸੋਚ ਬੱਚੀਆਂ ਪ੍ਰਤੀ ਵੀ ਹਵਸ ਵਾਲੀ ਵਿਚਾਰਧਾਰਾ ਵਿੱਚ ਬਦਲ ਗਈ। ਅੱਜ-ਕੱਲ੍ਹ ਗੰਦੀ ਸੋਚ ਕਾਰਨ ਬੱਚੀਆਂ ਨਾਲ ਦੁਰਾਚਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬੁਰਾਈਆਂ ਦਾ ਤਾਂ ਪਹਿਲਾਂ ਹੀ ਪੂਰੇ ਸਮਾਜ ਵਿਚ ਕੋਈ ਅੰਤ ਨਹੀਂ, ਪਰ ਨਬਾਲਗ ਬੱਚੀਆਂ ਨਾਲ ਵਧ ਰਹੇ ਇਹ ਸਨਸਨੀਖੇਜ ਮਾਮਲਿਆਂ ਨੇ ਅੱਜ ਹਰ ਨੰਨ੍ਹੀ ਛਾਂ ਦੇ ਮਾਪਿਆਂ ਨੂੰ ਅਤਿ ਫ਼ਿਕਰਮੰਦ ਕਰਕੇ ਰੱਖ ਦਿੱਤਾ ਹੈ। ਜਿਸ ਕਾਰਨ ਇਨ੍ਹਾਂ ਮਾਸੂਮ ਬਾਲੜੀਆਂ ਦੀ ਜਾਨ ਨੂੰ ਹੁਣ ਚਾਰ-ਚੁਫੇਰਿਓਂ ਖ਼ਤਰਾ ਹੀ ਖ਼ਤਰਾ ਪੈਦਾ ਹੋ ਚੁੱਕਾ ਹੈ। ਵਿਦੇਸ਼ਾਂ ਵਾਂਗ ਲੜਕੀਆਂ ਦੀ ਆਜ਼ਾਦੀ ਸਾਡੇ ਦੇਸ਼ ਵਿੱਚ ਆਉਣੀ ਹਾਲੇ ਦੂਰ ਦੀ ਗੱਲ ਜਾਪਦੀ ਹੈ।
ਹਾਲੇ ਵੀ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਰੁਤਬਾ ਨਹੀਂ ਮਿਲਦਾ। ਕਈ ਕੁੜੀਆਂ ਨੂੰ ਤਾਂ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਹੋਰ ਤਾਂ ਕੋਈ ਚੰਗੀ ਖ਼ਬਰ ਸ਼ਾਇਦ ਹੀ ਅਖ਼ਬਾਰਾਂ ‘ਚੋਂ ਪੜ੍ਹਨ ਨੂੰ ਮਿਲੇ, ਪਰ ਮੁੱਖ ਪੰਨੇ ‘ਤੇ ਬੱਚੀਆਂ ਨਾਲ ਦੁਰਾਚਾਰ ਦੀਆਂ ਨਸ਼ਰ ਹੁੰਦੀਆਂ ਸੁਰਖੀਆਂ ਧੁਰ ਅੰਦਰ ਤੱਕ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਇੱਕ ਪਾਸੇ ਬੱਚੀਆਂ ਦੀ ਘਟ ਰਹੀ ਗਿਣਤੀ ਤੇ ਦੂਜੇ ਪਾਸੇ ਨਬਾਲਗ ਬਾਲੜੀਆਂ ਦੇ ਦੁਰਾਚਾਰੀਆਂ ਦੀ ਇਕੱਤਰ ਹੋ ਰਹੀ ਭੀੜ ਅੱਜ ਸਾਡੇ ਮੱਥੇ ‘ਤੇ ਕਲੰਕ ਦੀ ਮੋਹਰ ਬਣ ਲੱਗ ਚੁੱਕੀ ਹੈ। ਛੋਟੀਆਂ ਬਾਲੜੀਆਂ ਨਾਲ ਹੋ ਰਹੀਆਂ ਮੰਦਭਾਗੀਆਂ ਘਟਨਾਵਾਂ ਕਾਰਨ ਹਿਰਦਾ ਵਲੂੰਧਰਿਆ ਪਿਆ ਹੈ। ਹਰ ਕਿਸੇ ਦੇ ਅੰਦਰੋਂ ਗੁੱਸੇ ਨਾਲ ਇਹੀ ਭਾਵ ਨਿੱਕਲ ਰਹੇ ਹਨ ਕਿ ਮਾਸੂਮ ਬੱਚੀਆਂ ਦੇ ਕਾਤਲੋ ਅੱਜ ਤੁਸੀਂ ਹਵਸ ਖ਼ਾਤਰ ਐਨਾ ਗਿਰ ਚੁੱਕੇ ਹੋ ਕਿ ਤੁਹਾਡਾ ਕੋਈ ਦੀਨ-ਈਮਾਨ ਹੀ ਨਹੀਂ ਹੈ! ਸਮਝ ਨਹੀਂ ਆਉਂਦੀ 4-5 ਸਾਲ ਦੀ ਬੱਚੀ ਨਾਲ ਏਦਾਂ ਦੀ ਘਿਨੌਣੀ ਹਰਕਤ ਕਰਨ ਵਾਲੇ ਇਹ ਦੈਂਤ ਕਿਸ ਜਨਮ ਭੂਮੀ ਦੇ ਵਸਨੀਕ ਨੇ? ਬੱਚੀਆਂ ਲਈ ਮਾੜੀ ਸੋਚ ਰੱਖਣ ਵਾਲੇ ਇਨ੍ਹਾਂ ਰਾਵਣਾਂ ਨੂੰ ਸਰਕਾਰਾਂ ਕਿਉਂ ਨਹੀਂ ਨੱਥ ਪਾਉਂਦੀਆਂ? ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਜ਼ਰੂਰ ਹੈ। ਮਾਸੂਮੀਅਤ ਦੀਆਂ ਮੂਰਤਾਂ ਨੂੰ ਅੱਜ ਭੈੜੀਆਂ ਨਜ਼ਰਾਂ ਨਾਲ ਕਿਉਂ ਤੱਕਿਆ ਜਾ ਰਿਹਾ?
ਕਿੰਨੀ ਸ਼ਰਮ ਦੀ ਗੱਲ ਹੈ ਕਿ ਨਬਾਲਗ ਬੱਚੀਆਂ ਨਾਲ ਦੁਰਾਚਾਰ ਕਰਨ ਵਾਲੇ ਨੂੰਹਾਂ, ਪੁੱਤਰਾਂ, ਪੋਤੇ, ਦੋਹਤਿਆਂ ਵਾਲੇ ਹੁੰਦੇ ਹਨ। ਜਦੋਂ ਏਢੀ ਵੱਡੀ ਉਮਰ ਦਾ ਵਿਅਕਤੀ ਇੱਕ ਨਬਾਲਗ ਬੱਚੀ ਬਾਰੇ ਗੰਦੀ ਸੋਚ ਪਾਲਦਾ ਹੈ, ਕੀ ਉਹ ਸ਼ੈਤਾਨ ਤੋਂ ਘੱਟ ਹੈ? ਨਹੀਂ, ਇਹ ਤਾਂ ਬਹੁਤ ਹੀ ਘਟੀਆ ਕਿਸਮ ਦਾ ਸ਼ੈਤਾਨ ਹੈ। ਬੱਚੀਆਂ ਨੇ ਸਕੂਲ, ਕਾਲਜ ਆਦਿ ਪੜ੍ਹਨ ਵੀ ਜਾਣਾ ਹੁੰਦਾ ਹੈ। ਗਲੀ-ਗੁਆਂਢ ਦੇ ਬੱਚਿਆਂ ਨਾਲ ਖੇਡਣਾ ਵੀ ਹੁੰਦਾ ਹੈ। ਕਈ ਵਾਰ ਬੱਚੀਆਂ ਖੇਡਦੀਆਂ-ਖੇਡਦੀਆਂ ਕਿਤੇ ਘਰ ਤੋਂ ਥੋੜ੍ਹੀ ਦੂਰ ਚਲੀਆਂ ਜਾਂਦੀਆਂ ਹਨ। ਹੁਣ ਇੱਥੇ ਖੇਡਦੇ ਨੇ ਤੇ 10 ਮਿੰਟਾਂ ਨੂੰ ਉੱਥੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਮਾਜ ਬੱਚੀਆਂ ਪ੍ਰਤੀ ਚੰਗੀ ਸੋਚ ਉਜਾਗਰ ਕਰੇ। ਜੋ ਦਰਿੰਦੇ ਅਜਿਹਾ ਅਪਰਾਧ ਕਰਦੇ ਨੇ, ਸਰਕਾਰਾਂ ਉਨ੍ਹਾਂ ਨੂੰ ਫਾਂਸੀ ਵਰਗੀ ਸਖ਼ਤ ਸਜਾ ਦੇਣ ਅਤੇ ਅੱਗੇ ਤੋਂ ਬੱਚੀਆਂ ਨਾਲ ਛੇੜ-ਛਾੜ ਕਰਨ ਵਾਲੇ ਨੂੰ ਤੇ ਜ਼ੁਲਮ ਕਰਨ ਵਾਲੇ ਨੂੰ ਪੱਕੇ ਤੌਰ ‘ਤੇ ਫਾਂਸੀ ਵਰਗੀ ਸਖਤ ਸਜ਼ਾ ਤੈਅ ਕਰਨ। ਇਹਨਾਂ ਘਟਨਾਵਾਂ ਕਾਰਨ ਲਕੋ ਕੁੜੀਆਂ ਜੰਮਣ ਤੋਂ ਡਰਦੇ ਹਨ ਜਿਸ ਕਾਰਨ ਸਾਡੇ ਬਹੁਤੇ ਸੂਬਿਆਂ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ ਬਹੁਤ ਘਟਦੀ ਜਾ ਰਹੀ ਹੈ। ਜਿਸ ਦੇ ਨਤੀਜੇ ਬਹੁਤ ਹੀ ਚਿੰਤਾਜਨਕ ਸਾਹਮਣੇ ਆ ਰਹੇ ਹਨ। ਸਮੇਂ ਦੀਆਂ ਸਰਕਾਰਾਂ ਨਬਾਲਿਗ ਬੱਚੀਆਂ ਨਾਲ ਹੋਰ ਰਹੀਆਂ ਇਸ ਤਰ੍ਹਾਂ ਦੀਆਂ ਗੰਦੀਆਂ ਘਟਨਾਵਾਂ ਪ੍ਰਤੀ ਆਪਣੀ ਚੌਕਸੀ ਹੋਰ ਵਧਾਉਣ ਤਾਂ ਕਿ ਬੱਚੀਆਂ ਨੂੰ ਖੁੱਲ੍ਹ ਕੇ ਜੀਣ ਦਾ ਮੌਕਾ ਮਿਲ ਸਕੇ ਤੇ ਉਨ੍ਹਾਂ ਦਾ ਆਉਣ ਵਾਲਾ ਸਮਾਂ ਸੁਰੱਖਿਅਤ ਹੋ ਸਕੇ। ਸਮਾਜ ਵਾਸੀਆਂ ਨੂੰ ਵੀ ਅਪੀਲ ਹੈ ਕਿ ਅਸੀਂ ਬੱਚੀਆਂ ਦੀ ਹਿਫ਼ਾਜ਼ਤ ਕਰਕੇ ਆਪਣਾ ਵਧੀਆ ਕਿਰਦਾਰ ਅਦਾ ਕਰੀਏ ਤਾਂ ਕਿ ਇਹ ਸਾਡੀਆਂ ਧੀਆਂ-ਭੈਣਾਂ ਬੇਫਿਕਰ ਹੋ ਕੇ ਆਪਣੀ ਜਿੰਦਗੀ ਦਾ ਅਨੰਦ ਮਾਣ ਸਕਣ ਅਤੇ ਮਾਪੇ ਕੁੜੀਆਂ ਨੂੰ ਜਨਮ ਦੇਣ ਤੋਂ ਨਾ ਝਿਜਕਣ। ਅਸੀਂ ਇਸ ਤਰ੍ਹਾਂ ਦਾ ਸਮਾਜ ਤੇ ਆਪਣੀ ਸੋਚ ਸਿਰਜੀਏ ਕਿ ਸਾਡੀਆਂ ਸਭ ਦੀਆਂ ਧੀਆਂ-ਭੈਣਾਂ ਸੰਸਾਰ ਵਿੱਚ ਹਰ ਖੇਤਰ ਵਿੱਚ ਤਰੱਕੀ ਕਰਨ ਤੇ ਆਪਣੇ-ਆਪ ਨੂੰ ਕਲਪਨਾ ਚਾਵਲਾ, ਸੁਨੀਤਾ ਵਿਲੀਅਮ, ਸਰੋਜਨੀ ਨਾਇਡੂ, ਲਕਸ਼ਮੀ ਬਾਈ, ਝਾਂਸੀ ਦੀ ਰਾਣੀ ਆਦਿ ਵਾਂਗ ਤਰੱਕੀ ਕਰਕੇ ਆਪਣਾ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ। ‘ਬੇਟੀ ਬਚਾਓ ਬੇਟੀ ਪੜ੍ਹਾਓ’ ਜਿਹੀ ਮੁਹਿੰਮ ਨੂੰ ਹੋਰ ਬੁਲੰਦ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਤੇ ਦੁਰਾਚਾਰ ਜਿਹੀਆਂ ਹਰਕਤਾਂ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਵਾਈਏ।
ਕੰਪਿਊਟਰ ਅਧਿਆਪਕ,
ਸਰਕਾਰੀ ਹਾਈ ਸਕੂਲ ਢੈਪਈ
(ਫਰੀਦਕੋਟ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢਿਆ
ਮਾਨਸਾ, ਸੁਖਜੀਤ ਮਾਨ
ਕਸਬਾ ਬੋਹਾ ਨੇੜਲੇ ਪਿੰਡ ਮਲਕੋ ਦੀ ਵਸਨੀਕ ਮਹਿਲਾ ਵੀਰਪਾਲ ਕੌਰ ਨੇ ਆਪਣੀਆਂ ਦੋ ਧੀਆਂ ਸਮੇਤ ਪਿੰਡ ਬਾਹਮਣਵਾਲਾ ‘ਚੋਂ ਲੰਘਦੀ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ ਜਿਸ ਕਾਰਨ ਦੋਵਾਂ ਬੱਚੀਆਂ ਦੀ ਮੌਤ ਹੋ ਗਈ ਜਦੋਂਕਿ ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਇਸ ਮੌਕੇ ਛੋਟੀ ਬੱਚੀ ਦੀ ਲਾਸ਼ ਵੀ ਮਹਿਲਾ ਦੇ ਨਾਲ ਹੀ ਕੱਢ ਲਈ ਗਈ ਸੀ ਜਦੋਂ ਕਿ ਵੱਡੀ ਲੜਕੀ ਦੀ ਲਾਸ਼ ਖ਼ਬਰ ਮਿਲੇ ਜਾਣ ਤੱਕ ਨਹੀਂ ਮਿਲੀ ਸੀ  ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਲੋਕਾਂ ਵੱਲੋਂ ਪੁਲਿਸ ਨਾਲ ਮਿਲਕੇ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਪਿੰਡ ਮਲਕੋ ਵਾਸੀ ਮਹਿਲਾ ਵੀਰਪਾਲ ਕੌਰ (25) ਦੀ ਪੰਜ ਸਾਲ ਪਹਿਲਾਂ ਕੁਲਵੰਤ ਸਿੰਘ ਨਾਲ ਸ਼ਾਦੀ ਹੋਈ ਸੀ ਜਿੰਨ੍ਹਾਂ ਦੇ ਘਰ ਦੋ ਧੀਆਂ ਨੇ ਜਨਮ ਲਿਆ ਕੁਲਵੰਤ ਸਿੰਘ ਖੇਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਵੀਰਪਾਲ ਕੌਰ ਅਕਸਰ ਕਲੇਸ਼ ਕਰਦੀ ਰਹਿੰਦੀ ਸੀ ਜਿਸ ਕਾਰਨ ਕੁਲਵੰਤ ਸਿੰਘ ਨੂੰ ਵੱਖ ਕਰ ਦਿੱਤਾ ਸੀ ਪਰ ਪਤੀ-ਪਤਨੀ ਦਾ ਝਗੜਾ ਫਿਰ ਵੀ ਖਤਮ ਨਹੀਂ ਹੋਇਆ ਅਤੇ ਅੱਜ ਜਦੋਂ ਕੁਲਵੰਤ ਸਿੰਘ ਕੰਮ ਲਈ ਸਵੇਰੇ ਘਰੋਂ ਨਿੱਕਲਿਆ ਤਾਂ ਉਸ ਮਗਰੋਂ ਵੀਰਪਾਲ ਕੌਰ ਆਪਣੀਆਂ ਦੋਵਾਂ ਧੀਆਂ ਨੂੰ ਨਾਲ ਲੈ ਕੇ ਕਰੀਬ 15 ਕਿਲੋਮੀਟਰ ਦੂਰ ਪਿੰਡ ਬਾਹਮਣਵਾਲਾ ਦੀ ਭਾਖੜਾ ਨਹਿਰ ‘ਤੇ ਜਾ ਪਹੁੰਚੀ ਜਿੱਥੇ ਆਪਣੀਆਂ ਦੋਵਾਂ ਧੀਆਂ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ ਇਸ ਘਟਨਾ ਨੂੰ ਵੇਖਦਿਆਂ ਹੀ ਰਾਹਗੀਰਾਂ ਅਤੇ ਨੇੜਲੇ ਕਿਸਾਨਾਂ ਵੱਲੋਂ ਮਹਿਲਾ ਨੂੰ ਜਿਉਂਦੀ ਨੂੰ ਅਤੇ ਉਸਦੀ ਛੋਟੀ ਬੇਟੀ ਦੀ ਲਾਸ਼ ਨੂੰ ਬਾਹਰ ਕੱਢ ਲਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਮਹਿਲਾ ਦੀ ਵੱਡੀ ਬੇਟੀ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਗਈ ਜਿਸਦੀ ਲਾਸ਼ ਹਾਲੇ ਨਹੀਂ ਮਿਲੀ ਮੌਕੇ ‘ਤੇ ਪਹੁੰਚੀ ਬੋਹਾ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਉਣ ਤੋਂ ਬਾਅਦ ਵੀਰਪਾਲ ਕੌਰ ਨੂੰ ਵੀ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ।
ਮਹਿਲਾ ਖਿਲਾਫ ਮਾਮਲਾ ਦਰਜ਼ : ਐਸਐਚਓ
ਥਾਣਾ ਬੋਹਾ ਦੇ ਐਸਐਚਓ ਮੋਹਨ ਲਾਲ ਨੇ ਦੱਸਿਆ ਕਿ ਮਹਿਲਾ ਨੂੰ ਜਿਉਂਦੀ ਨੂੰ ਅਤੇ ਉਸਦੀ ਛੋਟੀ ਧੀ ਦੀ ਲਾਸ਼ ਨੂੰ ਨਹਿਰ ‘ਚੋਂ ਬਾਹਰ ਕੱਢ ਲਿਆ ਜਦੋਂ ਕਿ ਵੱਡੀ ਲੜਕੀ ਦੀ ਲਾਸ਼ ਹਾਲੇ ਨਹੀਂ ਮਿਲੀ ਉਨ੍ਹਾਂ ਦੱਸਿਆ ਕਿ ਮਹਿਲਾ ਦੇ ਪਤੀ ਕੁਲਵੰਤ ਸਿੰਘ ਦੇ ਬਿਆਨਾਂ ‘ਤੇ ਵੀਰਪਾਲ ਕੌਰ ਖਿਲਾਫ ਥਾਣਾ ਬੋਹਾ ‘ਚ ਧਾਰਾ 304-ਏ ਤੇ 309 ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੱਚੀਆਂ ਨਾਲ ਜ਼ਬਰ ਜਿਨਾਹ ਕੋਝੀ ਮਾਨਸਿਕਤਾ ਦਾ ਪ੍ਰਤੀਕ
ਕਮਲ ਬਰਾੜ
ਛੋਟੀ ਉਮਰ ਦੀਆਂ ਬੱਚੀਆਂ ਨਾਲ ਜ਼ਬਰ-ਜਿਨਾਹ ਹੋ ਰਿਹਾ ਹੈ ਜ਼ਬਰ-ਜਿਨਾਹ ਉਪਰੰਤ ਲੜਕੀਆਂ, ਔਰਤਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਸਮਾਜ ਵਿੱਚ ਵਧ ਰਹੇ ਇਸ ਪਸ਼ੂਪੁਣੇ ਦਾ ਇਸ ਤੋਂ ਵੱਡਾ ਕੋਈ ਹੋਰ ਸਬੂਤ ਹੋ ਸਕਦਾ ਹੈ? ਆਓ, ਜ਼ਬਰ-ਜਿਨਾਹ ਦੇ ਅੰਕੜਿਆਂ ‘ਤੇ ਇੱਕ ਝਾਤ ਮਾਰੀਏ। ਦੇਸ਼ ਵਿੱਚ ਸਾਲਾਨਾ 35 ਤੋਂ 36 ਹਜ਼ਾਰ ਦੇ ਲਗਭਗ ਜ਼ਬਰ-ਜਿਨਾਹ ਹੁੰਦੇ ਹਨ। ਜ਼ਬਰ-ਜਿਨਾਹ ਦਾ ਸ਼ਿਕਾਰ ਆਮ ਤੌਰ ‘ਤੇ 18 ਤੋਂ 30 ਵਰ੍ਹਿਆਂ ਦੀਆਂ ਔਰਤਾਂ ਹੋ ਰਹੀਆਂ ਹਨ। ਔਰਤਾਂ ‘ਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਰਾਤ-ਬਰਾਤੇ ਔਰਤਾਂ ਘਰੋਂ ਬਾਹਰ ਜਾਣ ਤੋਂ ਸੰਕੋਚ ਕਰਦੀਆਂ ਹਨ, ਡਰਦੀਆਂ ਹਨ। ਕਈ ਹਾਲਤਾਂ ‘ਚ ਤਾਂ ਇਕੱਲੀਆਂ ਲੜਕੀਆਂ, ਔਰਤਾਂ ਘਰ ਵਿੱਚ ਵੀ ਸੁਰੱਖਿਅਤ ਨਹੀਂ, ਉਹਨਾਂ ਨਾਲ ਛੇੜਛਾੜ, ਜ਼ਬਰ-ਜਿਨਾਹ ਦੀਆਂ ਘਟਨਾਵਾਂ ਉਨ੍ਹਾਂ ਦੇ ਆਪਣੇ ਨਜ਼ਦੀਕੀ, ਜਾਣੂਆਂ, ਰਿਸ਼ਤੇਦਾਰਾਂ ਵੱਲੋਂ ਹੀ ਕੀਤੇ ਜਾਣ ਦੀਆਂ ਰਿਪੋਰਟਾਂ ਮਿਲਦੀਆਂ ਹਨ। ਇੱਕ ਰਿਪੋਰਟ ਅਨੁਸਾਰ ਜ਼ਬਰ-ਜਿਨਾਹ ਦੀਆਂ ਘਟਨਾਵਾਂ ‘ਚ ਸ਼ਾਮਲ ਮਰਦ 90 ਪ੍ਰਤੀਸ਼ਤ ਔਰਤਾਂ ਦੇ ਜਾਣੂ, ਰਿਸ਼ਤੇਦਾਰ ਜਾਂ ਨਜ਼ਦੀਕੀ ਪਾਏ ਗਏ ਹਨ। ਜੇਕਰ ਸਰਕਾਰੀ ਅੰਕੜਿਆਂ ਨੂੰ ਹੀ ਸਹੀ ਮੰਨ ਲਿਆ ਜਾਵੇ ਤਾਂ ਸਾਲ 2014 ਵਿੱਚ ਕੁੱਲ 3,29,243 ਅਤੇ 2016 ਵਿੱਚ 3,38,954 ਔਰਤਾਂ ਨਾਲ ਅਪਰਾਧ ਦੇ ਮਾਮਲੇ ਦਰਜ਼ ਹੋਏ ਹਨ।
ਪਰ ਔਰਤਾਂ ਨਾਲ ਅਪਰਾਧਾਂ ਦੇ ਮਾਮਲੇ ਦੇਸ਼ ਵਿੱਚ ਇਸ ਤੋਂ ਵੀ ਕਿਧਰੇ ਵੱਧ ਹਨ ਕਿਉਂਕਿ ਬਹੁਤੀਆਂ, ਜ਼ਬਰ-ਜਿਨਾਹ, ਜਿਨਸੀ ਛੇੜਛਾੜ ਦੀਆਂ ਘਟਨਾਵਾਂ ਤਾਂ ਪੁਲਿਸ ਥਾਣਿਆਂ ਵਿੱਚ ਦਰਜ਼ ਹੀ ਨਹੀਂ ਹੁੰਦੀਆਂ, ਇਸ ਵਿੱਚ ਬਹੁ-ਗਿਣਤੀ ਪੇਂਡੂ ਖੇਤਰ ਵਿੱਚ ਵਾਪਰੀਆਂ ਘਟਨਾਵਾਂ ਦੀ ਹੈ, ਜਿੱਥੇ ਪੇਂਡੂ ਔਰਤਾਂ, ਸ਼ਹਿਰੀ ਔਰਤਾਂ ਦੇ ਮੁਕਾਬਲੇ ਜਿਆਦਾ ਅਸੁਰੱਖਿਅਤ ਹਨ। ਜਿਨ੍ਹਾਂ ਦਾ ਸ਼ੋਸ਼ਣ ਤਾਂ ਹੁੰਦਾ ਹੀ ਹੈ, ਘਰੇਲੂ ਕੁੱਟ-ਮਾਰ, ਔਰਤਾਂ ਨਾਲ ਵਿਤਕਰੇ ਦੀਆਂ ਘਟਨਾਵਾਂ ਵੀ ਵੱਧ ਹਨ। ਜਿੱਥੇ ਉਨ੍ਹਾਂ ਦੇ ਪਤੀ, ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਨਾਲ ਅਣ-ਮਨੁੱਖੀ ਵਰਤਾਰੇ ਦੀਆਂ ਘਟਨਾਵਾਂ ਆਮ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਪੇਟ ਵਿੱਚ ਲੜਕੀਆਂ ਦਾ ਗਰਭਪਾਤ, ਦਾਜ-ਦਹੇਜ ਕਾਰਨ ਕੁੱਟ-ਮਾਰ ਤੇ ਸਟੋਵ, ਗੈਸ ਨਾਲ ਉਨ੍ਹਾਂ ਨੂੰ ਸਾੜਨਾ, ਅਤੇ ਸਮਾਜ ਵਿੱਚ ਲੜਕੀਆਂ ਨੂੰ ਲੜਕਿਆਂ ਅਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਕਿਸੇ ਵੀ ਤਰ੍ਹਾਂ ਦੇ ਹੱਕ ਨਾ ਦੇਣਾ ਸ਼ਾਮਲ ਹਨ। ਭੈੜੇ, ਕੋਝੇ, ਅਣ-ਮਨੁੱਖੀ ਵਰਤਾਰੇ ਕਾਰਨ ਔਰਤ ਘਰ ਵਿੱਚ ਵੀ ਅਤੇ ਘਰੋਂ ਬਾਹਰ ਵੀ ਅਸੁਰੱਖਿਅਤ ਮਹਿਸੂਸ ਕਰਦੀ ਹੈ। ਸਮਾਜ ਵਿੱਚ ਸ਼ੋਸ਼ਣ ਦੇ ਵਧ ਰਹੇ ਮਾਮਲੇ ਔਰਤਾਂ ਦੀ ਸੁਰੱਖਿਆ ਦੀ ਕੋਝੀ ਤਸਵੀਰ ਪੇਸ਼ ਕਰਦੇ ਹਨ। ਔਰਤਾਂ ਦਾ ਸ਼ੋਸ਼ਣ ਹੁੰਦਾ ਹੈ, ਜ਼ਬਰ-ਜਿਨਾਹ ਹੁੰਦਾ ਹੈ, ਔਰਤਾਂ ਦਾ ਦੇਹ ਵਪਾਰ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਅਗਵਾ ਕੀਤਾ ਜਾਂਦਾ ਹੈ। ਇਹ ਘਟਨਾਵਾਂ ਦੇਸ਼ ਵਿੱਚ ਲਗਾਤਾਰ ਵਧ ਰਹੀਆਂ ਹਨ। ਛੋਟੀਆਂ ਬੱਚੀਆਂ ਨਾਲ ਸਮੂਹਿਕ ਦੁਰਾਚਾਰ ਦੀਆਂ ਘਟਨਾਵਾਂ ਨਾਲ ਦੇਸ਼ ਦਾ ਸਿਰ ਸ਼ਰਮ ਨਾਲ ਝੁਕਿਆ ਹੈ। ਦੁਨੀਆਂ ਵਿੱਚ ਦੇਸ਼ ਦਾ ਅਕਸ ਖਰਾਬ ਹੋਇਆ ਹੈ। ਇਹ ਘਟਨਾਵਾਂ ਕੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੱਥੇ ‘ਤੇ ਕਲੰਕ ਨਹੀਂ ਹਨ?
ਵਧ ਰਹੀਆਂ ਜ਼ਬਰ-ਜਿਨਾਹ ਦੀਆਂ ਘਟਨਾਵਾਂ ਦੇਸ਼ ਦੇ ਸੱਭਿਅਕ ਨਾਗਰਿਕਾਂ ਲਈ ਚਿੰਤਾ ਦਾ ਵਿਸ਼ਾ ਹਨ। ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਗੈਰ-ਬਰਾਬਰੀ ਦਾ ਜਿਸ ਕਿਸਮ ਦਾ ਸਮਾਜ ਬਣ ਰਿਹਾ ਹੈ, ਉਸ ਵਿੱਚ ਪਸ਼ੂਪੁਣੇ ‘ਤੇ ਕਾਬੂ ਪਾਉਣ ਦੇ ਬੰਧਨ ਟੁੱਟ ਰਹੇ ਹਨ। ਪਿੰਡਾਂ ਦੇ ਥਾਣਿਆਂ ਵਿੱਚ ਕਾਨੂੰਨ ਦਾ ਪਾਲਣ ਘੱਟ ਹੋ ਰਿਹਾ ਹੈ ਤੇ ਉੱਥੇ ਪ੍ਰਭਾਵੀ ਲੋਕਾਂ ਦਾ ‘ਚਲੋ ਛੱਡੋ, ਪਾਉ ਮਿੱਟੀ’ ਵਾਲਾ ਕਾਰਕ ਅਸਰਦਾਇਕ ਹੋ ਰਿਹਾ ਹੈ। ਇਹੋ-ਜਿਹੇ ਹਾਲਾਤਾਂ ਵਿੱਚ ਕੀ ਜ਼ਬਰ-ਜਿਨਾਹ ਦੀਆਂ ਘਟਨਾਵਾਂ ਅਤੇ ਜਿਣਸੀ ਸ਼ੋਸ਼ਣ ਨੂੰ ਸਿਰਫ ਕਾਨੂੰਨ ਬਣਾ ਕੇ ਖਤਮ ਕੀਤਾ ਜਾ ਸਕਦਾ ਹੈ?
ਸਰਕਾਰ ਨੇ ਬਾਰਾਂ ਸਾਲ ਦੀਆਂ ਬੱਚੀਆਂ ਨਾਲ ਜ਼ਬਰ-ਜਿਨਾਹ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦੇਣ ਦਾ ਕਾਨੂੰਨ ਪਾਸ ਕਰ ਦਿੱਤਾ ਹੈ। ਪਰ ਕੀ ਸਖ਼ਤ ਸਜ਼ਾਵਾਂ ਨਾਲ ਜ਼ਬਰ-ਜਿਨਾਹ ਰੁਕ ਸਕਣਗੇ? ਜਿਣਸੀ-ਸ਼ੋਸ਼ਣ ਦਾ ਵਰਤਾਰਾ ਖਤਮ ਹੋ ਸਕੇਗਾ? ਸਰਕਾਰ ਨੂੰ ਇਹ ਗੱਲ ਮੰਨ ਕੇ ਚੱਲਣੀ ਹੋਵੇਗੀ ਕਿ ਦੇਸ਼ ਵਿੱਚ ਔਰਤਾਂ ਦੇ ਮਨ ‘ਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ।  ਔਰਤਾਂ ਦੀ ਸੁਰੱਖਿਆ ਲਈ ਉਨ੍ਹਾਂ ਦੀ ਚੰਗੀ ਸਿਹਤ, ਬਰਾਬਰ ਦੇ ਹੱਕਾਂ, ਆਰਥਿਕ ਆਜ਼ਾਦੀ ਲਈ ਵਿਸ਼ੇਸ਼ ਉਪਰਾਲੇ ਕਰਨੇ ਹੀ ਪੈਣਗੇ। ਔਰਤਾਂ ਨਾਲ ਜ਼ਬਰ-ਜਿਨਾਹ, ਜਿਣਸੀ-ਸ਼ੋਸ਼ਣ, ਅਗਵਾ, ਦੇਹ ਵਪਾਰ ਦੇ ਵਰਤਾਰੇ ਨੂੰ ਸਿਰਫ ਸਰਕਾਰੀ ਯਤਨਾਂ ‘ਤੇ ਨਹੀਂ ਛੱਡਿਆ ਜਾ ਸਕਦਾ, ਸਮਾਜ ਸੁਧਾਰਕਾਂ, ਬੁੱਧੀਜੀਵੀਆਂ, ਮਨੋਚਿਕਿਤਸਕਾਂ, ਸਾਹਿਤਕਾਰਾਂ ਨੂੰ ਸਿਰ ਜੋੜਕੇ ਇਸ ਸਮਾਜਿਕ ਵਿਚਾਰ ਨੂੰ ਖਤਮ ਕਰਨ ਲਈ ਯਤਨ ਕਰਨੇ ਪੈਣਗੇ, ਨਹੀਂ ਤਾਂ ਦੁਨੀਆਂ ਦੀ ਨਜ਼ਰ ਵਿੱਚ ਭਾਰਤ ਹੋਰ ਵੀ ਘਿਨਾਉਣਾ ਬਣਿਆ ਦਿਸੇਗਾ।
ਪਿਛਲੇ ਇੱਕ ਸਾਲ ਵਿਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਸ ਤੋਂ ਇਹ ਸਿੱਧ ਹੋ ਗਿਆ ਹੈ ਕਿ ਪੰਜਾਬ ਦੀਆਂ ਧੀਆਂ ਵੀ ਸੁਰੱਖਿਅਤ ਨਹੀਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਘਟਨਾਵਾਂ ਜ਼ਿਆਦਾਤਰ ਦਿਨ ਸਮੇਂ ਤੇ ਭੀੜ ਵਾਲੀ ਜਗ੍ਹਾ ‘ਤੇ ਵਾਪਰੀਆਂ ਹਨ। ਪਿਛਲੇ ਦਿਨੀਂ ਲੁਧਿਆਣਾ ਵਿਚ ਹੋਏ ਗੈਂਗਰੇਪ ਨੇ ਪੂਰੀ ਤਰ੍ਹਾਂ ਸੁਰੱਖਿਆ ਵਿਵਸਥਾ ਨੂੰ ਹਾਸ਼ੀਏ ‘ਤੇ ਲਿਆ ਖੜ੍ਹਾ ਕਰ ਦਿੱਤਾ ਹੈ। ਜੇਕਰ ਦਿਨ ਸਮੇਂ ਕੁੜੀਆਂ ਸੁਰੱਖਿਅਤ ਨਹੀਂ ਹਨ ਤਾਂ ਰਾਤ ਨੂੰ ਕੁੜੀਆਂ ਦਾ ਬਾਹਰ ਨਿੱਕਲਣਾ ਖਤਰੇ ਤੋਂ ਖਾਲੀ ਨਹੀਂ ਹੈ। ਕਿਉਂ ਨਹੀਂ ਸਰਕਾਰਾਂ ਵੱਡੇ ਸ਼ਹਿਰਾਂ ਵਿੱਚ ਵੱਖਰੀਆਂ ਪੁਲਿਸ ਟੀਮਾਂ ਬਣਾਉਂਦੀਆਂ ਤੇ ਕੁੜੀਆਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ ਜਾਰੀ ਕਰਦੀਆਂ। ਜਿਆਦਾਤਰ ਕੁੜੀਆਂ ਆਪਣੇ ਘਰਾਂ ਤੋਂ ਦੂਰ ਵੱਡੇ ਸ਼ਹਿਰਾਂ ਵਿੱਚ ਪੜ੍ਹਾਈ ਕਰਦੀਆਂ ਹਨ ਤੇ ਰਾਤ ਦੇ ਸਮੇਂ ਉਨ੍ਹਾਂ ਨੂੰ ਇਕੱਲਿਆਂ ਬਾਹਰ ਨਿੱਕਲਣ ਤੋਂ ਪਹਿਲਾਂ ਉਨ੍ਹਾਂ ਦੇ ਸਾਹਮਣੇ ਆਪਣੀ ਸੁਰੱਖਿਆ ਆ ਜਾਂਦੀ ਹੈ ਤੇ ਦੂਸਰੇ ਪਾਸੇ ਕੁਝ ਲੋਕਾਂ ਦਾ ਗੈਂਗਰੇਪ ‘ਤੇ ਪ੍ਰਤੀਕਰਮ ਹੁੰਦਾ ਹੈ ਕਿ ਕੁੜੀਆਂ ਨੂੰ ਰਾਤ ਨੂੰ ਘਰੋਂ ਬਾਹਰ ਨਹੀਂ ਨਿੱਕਲਣਾ ਚਾਹੀਦਾ, ਉਨ੍ਹਾਂ ਨੂੰ ਭੜਕੀਲੇ ਕੱਪੜੇ ਨਹੀਂ ਪਾਉਣੇ ਚਾਹੀਦੇ। ਇਸ ਤੋਂ ਸਿੱਧ ਹੁੰਦਾ ਹੈ ਸਾਡੀ ਮਾਨਸਿਕਤਾ ਕਿੱਥੇ ਖੜ੍ਹੀ ਹੈ। ਸਭ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਗੈਂਗਰੇਪ ਰੋਕਣ ਲਈ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਸਖਤ ਕਾਨੂੰਨ ਬਣਾਏ ਜਾਣੇ ਤਾਂ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾ ਹੋਣ ਤੇ ਕੁੜੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਰੀਰਕ ਤੇ ਮਾਨਸਿਕ ਤੌਰ ‘ਤੇ ਮਜਬੂਤ ਹੋਣ ਤੇ ਅਜਿਹੇ ਲੋਕਾਂ ਦਾ ਡਟ ਕੇ ਮੁਕਾਬਲਾ ਕਰਨ ਤਾਂ ਜੋ ਉਹ ਆਪਣੀ ਆਤਮ-ਰੱਖਿਆ ਕਰ ਸਕਣ।
ਪਿੰਡ: ਕੋਟਲੀ ਅਬਲੂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ(ਅਸ਼ੋਕ ਵਰਮਾ) | ਬਠਿੰਡਾ ਵਿਖੇ ਅੱਜ ਪੰਜਾਬ ਰਾਜ ਖੇਡਾਂ ਲੜਕੀਆਂ (ਅੰਡਰ 14) ਦੀ ਅੱਜ ਰੰਗਾ ਰੰਗ ਅੰਦਾਜ਼ ‘ਚ ਸ਼ੁਰੂਆਤ ਕੀਤੀ ਗਈ। ਇਹ ਖੇਡਾਂ ਪੰਜਾਬ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਹਨ ਜਿੰਨ੍ਹਾਂ ਦੀ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਵੱਲੋਂ ਕੀਤੀ ਜਾ ਰਹੀ ਹੈ
ਅੱਜ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਸ. ਹਰਜੀਤ ਸਿੰਘ, ਡਿਵੀਜ਼ਨਲ ਕਮਿਸ਼ਨਰ, ਫ਼ਰੀਦਕੋਟ ਨੇ ਇਸ ਮੌਕੇ ਖੇਡ ਵਿਭਾਗ ਦਾ ਝੰਡਾ ਲਹਿਰਾਇਆ ਅਤੇ ਸਮੂਹ ਜ਼ਿਲ੍ਹਿਆਂ ਤੋਂ ਪਹੁੰਚੀਆਂ ਖਿਡਾਰਨਾਂ ਦੇ ਮਾਰਚ ਪਾਸਟ ਨੂੰ ਤੋਂ ਸਲਾਮੀ ਲੈਣ ਉਪਰੰਤ ਦੇ ਖੇਡਾਂ ਦੀ ਸ਼ੁਰੂਆਤ ਕੀਤੀ।ਮੁੱਖ ਮਹਿਮਾਨ ਨੇ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਸੂਬੇ ਦੀਆਂ ਖਿਡਾਰਣਾਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ। ਇਸ ਉਪਰੰਤ ਕੌਮੀ ਪੱਧਰ ‘ਤੇ ਤਮਗ਼ੇ ਜੇਤੂ ਖਿਡਾਰਣਾਂ ਗਗਨਦੀਪ ਕੌਰ, ਨੀਤੂ, ਮਨਮੀਤ ਕੌਰ ਅਤੇ ਕੋਮਲ ਨੇ ਖੇਡ ਪਿੜ ਵਿੱਚ ਮਸ਼ਾਲ ਸਥਾਪਤ ਕਰਨ ਦੀ ਰਸਮ ਨਿਭਾਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਸਹੀ ਰਸਤੇ ਪਾਉਣ ਲਈ ਖੇਡਾਂ ਬਿਹਤਰ ਜ਼ਰੀਆ ਹਨ। ਉਨ੍ਹਾਂ ਕਿਹਾ ਕਿ ’14 ਸਾਲ ਦੀ ਉਮਰ ਜ਼ਿੰਦਗੀ ਦਾ ਅਜਿਹਾ ਮੋੜ ਹੈ, ਜਿੱਥੋਂ ਕੋਈ ਇਨਸਾਨ ਚੰਗੇ ਜਾਂ ਬੁਰੇ ਰਸਤੇ ਵੱਲ ਮੁੜ ਸਕਦਾ ਹੈ ਇਸ ਲਈ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਬਲਾਕ, ਜ਼ਿਲ੍ਹਾ ਤੇ ਸੂਬਾਈ ਪੱਧਰ ‘ਤੇ ਟੂਰਨਾਮੈਂਟ ਕਰਾ ਰਹੀ ਹੈ ਤਾਂ ਜੋ ਨੌਜਵਾਨ ਤੰਦਰੁਸਤੀ ਵੱਲ ਲਿਜਾਣ ਵਾਲਾ ਸਹੀ ਰਸਤਾ ਚੁਣਨ ਅਤੇ ਖੇਡਾਂ ਰਾਹੀਂ ਆਪਣੇ ਸੂਬੇ ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਵਾਸਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਲਈ ਇਨਾਮ ਰਾਸ਼ੀ ਵਿੱਚ ਕਾਫੀ ਵਾਧਾ ਕੀਤਾ ਹੈ। ਸ਼੍ਰੀ ਹਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਖੇਡਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਖਿਡਾਰੀਆਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਣ ਦਾ ਵੀ ਭਰੋਸਾ ਦਿੱਤਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਪੰਜਾਬ ਭਰ ਤੋਂ ਹੁਣ ਤੱਕ 2200 ਖਿਡਾਰਨਾਂ ਪਹੁੰਚੀਆਂ ਹਨ, ਜੋ ਬਾਸਕਿਟਬਾਲ, ਹੈਂਡਬਾਲ, ਫ਼ੁਟਬਾਲ, ਬੈਡਮਿੰਟਨ, ਟੇਬਲ ਟੈਨਿਸ, ਜੂਡੋ, ਬਾਕਸਿੰਗ, ਕਬੱਡੀ, ਵੇਟਲਿਫ਼ਟਿੰਗ, ਵਾਲੀਬਾਲ ਅਤੇ ਖੋਹ-ਖੋਹ ਆਦਿ ਖੇਡਾਂ ਵਿਚ ਹਿੱਸਾ ਲੈਣਗੀਆਂ। ਇਸ ਮੌਕੇ ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
‘ਥਿੰਕ ਐਂਡ ਉੱਤਰ’ ਪੇਪਰ ਲਾਂਚ, ਪਰਖਿਆ ਵਿਦਿਆਰਥਣਾਂ ਦਾ ਆਮ ਗਿਆਨ
ਸਰਸਾ,(ਸੁਨੀਲ ਵਰਮਾ/ਸੁਸ਼ੀਲ ਕੁਮਾਰ) ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚ ਅੱਜ ਵਿਦਿਆਰਥੀਆਂ ਦਾ ਆਮ ਗਿਆਨ ਪਰਖਣ ਲਈ ‘ਥਿੰਕ ਐਂਡ ਉੱਤਰ’ ਪੇਪਰ ਲਾਂਚ ‘ਤੇ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਐੱਮਐੱਸਜੀ ਇੰਸਟੀਟਿਊਟ ਆਫ ਕੰਪੀਟੀਸ਼ਨ ਦੇ ਡਾਇਰੈਕਟਰ ਤੇ ਗੋਲਡ ਮੈਡਲਿਸਟ ਪ੍ਰੋ. ਗੁਰਦਾਸ ਸਿੰਘ ਇੰਸਾਂ ਨੇ ਸ਼ਿਰਕਤ ਕੀਤੀ ਮੁੱਖ ਮਹਿਮਾਨ ਨੇ ਸਮਾਂ ਰੋਸ਼ਨ ਕਰਕੇ ਪ੍ਰੋਗਰਾਮ ਦਾ ਸ਼ੁੱਭ ਆਰੰਭ ਕੀਤਾ ਪ੍ਰੋਗਰਾਮ ‘ਚ ਸਕੂਲ ਦੀਆਂ ਜਮਾਤ ਛੇਵੀਂ ਤੋਂ +2 ਦੀਆਂ 473 ਵਿਦਿਆਰਥਣਾਂ ਨੇ ‘ਥਿੰਕ ਐਂਡ ਉੱਤਰ’ ਦੀ ਪ੍ਰੀਖਿਆ ਦਿੱਤੀ ਪ੍ਰੋਗਰਾਮ ਦੇ ਆਖਰ ‘ਚ ਸਕੂਲ ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨ ਨੂੰ ਟੋਕਨ ਆਫ ਲਵ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਗੁਰਦਾਸ ਸਿੰਘ ਇੰਸਾਂ ਨੇ ਸੰਸਥਾਨ ਵੱਲੋਂ ਮੁਕਾਬਲਾ ਪ੍ਰੀਖਿਆਵਾਂ ਲਈ ‘ਥਿੰਕ ਐਂਡ ਉੱਤਰ’ ਦੇ ਨਾਂਅ ਤੋਂ ਲਾਂਚ ਕੀਤੇ ਗਏ।
ਪੇਪਰ ਲਈ ਸਕੂਲ ਦੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਨਈਈਟੀ, ਆਈਆਈਟੀ, ਸੀਐਲਏਟੀ, ਆਈਏਐੱਸ, ਆਈਪੀਐੱਸ ਜਿਹੀਆਂ ਹੋਰ ਅਨੇਕਾਂ ਤਰ੍ਹਾਂ ਦੀਆਂ ਮੁਕਾਬਲੇਬਾਜ਼ੀ ਪ੍ਰੀਖਿਆਵਾਂ ਲਈ ਕਾਫੀ ਕਾਰਗਰ ਸਾਬਤ ਹੋਵੇਗਾ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਸਰਕਾਰੀ ਨੌਕਰੀ ਲਈ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਅਤੇ ਕੰਪੀਟੀਸ਼ਨ ਇਗਜ਼ਾਮ ਫਾਈਟ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਹਮੇਸ਼ਾ ਆਮ ਗਿਆਨ ਨਾਲ ਅਪਡੇਟ ਰਹਿਣਾ ਪਵੇਗਾ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਅੰਗਰੇਜ਼ੀ ਵਿਆਕਰਨ ‘ਚ ਵੀ ਚੰਗੀ ਪਕੜ ਹੋਣੀ ਚਾਹੀਦੀ ਹੈ ਅਤੇ ਬੋਲਣ ‘ਚ ਉਨ੍ਹਾਂ ਦੇ ਉਚਾਰਨ ਸਹੀ ਹੋਣੇ ਚਾਹੀਦੇ ਹਨ ਇਸ ਦੌਰਾਨ ਪ੍ਰੋ. ਗੁਰਦਾਸ ਸਿੰਘ ਇੰਸਾਂ ਨੇ ਕਲਾਸਾਂ ‘ਚ ਜਾ ਕੇ ਪ੍ਰੀਖਿਆ ਦਾ ਜਾਇਜ਼ਾ ਲਿਆ ਤੇ ਵਿਦਿਆਰਥਣਾਂ ਤੋਂ ਸਵਾਲ-ਜਵਾਬ ਕੀਤੇ ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦੇ ਅਦਾਰੇ ‘ਚ ਪਹੁੰਚਣ ‘ਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਉਨ੍ਹਾਂ ਨੂੰ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।
ਵਿਸ਼ਵ ਮੁੱਕੇਬਾਜ਼ੀ ਂਚ ਜੂਨੀਅਰ ਲੜਕੀਆਂ ਨੇ ਕੀਤਾ ਇਤਿਹਾਸ ਪ੍ਰਦਰਸ਼ਨ
6 ਸੋਨ ਤਮਗਿਆ ਸਮੇਤ 13 ਤਮਗਿਆਂ ਨਾਲ ਟੀਮ ਪਹਿਲੇ ਸਥਾਨ ਂਤੇ
ਨਵੀਂ ਦਿੱਲੀ, 15 ਸਤੰਬਰ
ਭਾਰਤ ਦੀਆਂ ਜੂਨੀਅਰ ਮੁੱਕੇਬਜ਼ਾਂ ਨੇ ਪੋਲੈਂਡ ਦੇ ਗਲੀਵਾਈਸ ‘ਚ ਹੋਈ 13ਵੀਂ ਅੰਤਰਰਾਸ਼ਟਰੀ ਸਿਲੇਸਿਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਸੋਨ, 6 ਚਾਂਦੀ ਅਤੇ 1 ਕਾਂਸੀ ਤਮਗੇ ਸਮੇਤ ਕੁੱਲ 13 ਤਮਗੇ ਜਿੱਤੇ ਇਸ ਟੂਰਨਾਮੈਂਟ ‘ਚ ਕੁੱਲ 17 ਦੇਸ਼ਾਂ ਦੀਆਂ ਮੁੱਕੇਬਾਜ਼ਾਂ ਨੇ ਹਿੱਸਾ ਲਿਆ ਭਾਰਤੀ ਮੁੱਕੇਬਾਜ਼ਾਂ ਨੇ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਕੁੱਲ 12 ਵਰਗਾਂ ਦੇ ਫਾਈਨਲ ‘ਚ ਜਗ੍ਹਾ ਬਣਾਈ ਅਤੇ ਇਹਨਾਂ ਵਿੱਚ ਛੇ ਸੋਨ ਤਮਗੇ ਹਾਸਲ ਕੀਤੇ
ਸੋਨ ਤਮਗਾ ਜਿੱਤਣ ਵਾਲਿਆਂ ‘ਚ ਭਾਰਤੀ, ਤਿੰਗਮਿਲਾ, ਸੰਦੀਪ ਕੌਰ, ਨੇਹਾ, ਅਰਸ਼ੀ ਅਤੇ ਕੋਮਲ ਸ਼ਾਮਲ ਹਨ ਜਦੋਂਕਿ ਅਮਿਸ਼ਾ, ਸਾਨਿਆ ਨੇਗੀ, ਆਸ਼ਰੇਆ, ਰਾਜ ਸਾਹਿਬਾ ਅਤੇ ਲਿਪਾਕਸ਼ੀ ਨੇ ਚਾਂਦੀ ਤਮਗੇ ਜਿੱਤੇ ਭਾਰਤ ਲਈ ਇੱਕੋ ਇੱਕ ਕਾਂਸੀ ਤਮਗਾ ਨੇਹਾ ਨੇ ਜਿੱਤਿਆ ਜੋ ਸੈਮੀਫਾਈਨਲ ‘ਚ ਹਾਰੀ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੰਮੇ ਸਮੇਂ ਤੋਂ ਇਸ ਚੈਂਪੀਅਨਸ਼ਿਪ ‘ਚ ਅੱਵਲ ਰਹਿੰਦੇ ਮੇਜ਼ਬਾਨ ਪੋਲੈਂਡ ਨੂੰ ਪਛਾੜਨ ‘ਚ ਕਾਮਯਾਬੀ ਹਾਸਲ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਰਸਰੀ ਤੋਂ ਪੀ.ਐਚ.ਡੀ. ਤੱਕ ਦੇਣੀ ਐ ਮੁਫ਼ਤ ਸਿੱਖਿਆ ਅਤੇ ਕਿਤਾਬਾਂ
ਪਿਛਲੇ ਸਾਲ ਵਾਂਗ ਇਸ ਸਾਲ ਵਿੱਦਿਅਕ ਸੈਸ਼ਨ ਦੀ ਵੀ ਭਰਨੀ ਪੈ ਰਹੀ ਐ ਲੜਕੀਆਂ ਨੂੰ ਫੀਸ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸੂਬੇ ਦੀਆਂ ਧੀਆਂ ਨੂੰ ਮੁਫ਼ਤ ਨਰਸਰੀ ਤੋਂ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨਾ ਹੀ ਭੁੱਲ ਗਈ ਹੈ, ਜਿਸ ਕਾਰਨ ਇੱਕ ਸਾਲ ਨਹੀਂ, ਸਗੋਂ ਇਸ ਵਾਰ ਦੂਜਾ ਸਾਲ ਸ਼ੁਰੂ ਹੋ ਚੁੱਕਾ ਹੈ, ਜਦੋਂ  ਲੜਕੀਆਂ ਨੂੰ ਸਕੂਲ ਤੋਂ ਲੈ ਕੇ ਕਾਲਜ ਤੱਕ ਦਾਖਲੇ ਸਣੇ ਮਹੀਨੇਵਾਰ ਫੀਸ ਤੱਕ ਫੀਸ ਭਰਨੀ ਪੈ ਰਹੀ ਹੈ।
ਆਪਣੇ ਚੋਣ ਵਾਅਦੇ ਅਨੁਸਾਰ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਹਿਲੇ ਬਜਟ ਸੈਸ਼ਨ ਦੌਰਾਨ 20 ਜੂਨ 2017 ਨੂੰ ਵਿਧਾਨ ਸਭਾ ਅੰਦਰ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਲੜਕੀਆਂ ਨੂੰ ਨਰਸਰੀ ਤੋਂ ਲੈ ਕੇ ਪੀ.ਐਚ.ਡੀ. ਤੱਕ ਦੀ ਪੜ੍ਹਾਈ ਮੁਫ਼ਤ ਕਰਵਾਉਣ ਦੇ ਨਾਲ ਹੀ ਕਿਤਾਬਾਂ ਵੀ ਮੁਫ਼ਤ ਦਿੱਤੀ ਜਾਣਗੀਆਂ। ਇਸ ਐਲਾਨ ਤੋਂ ਬਾਅਦ ਪੰਜਾਬ ਦੀਆਂ ਧੀਆਂ ਨੇ ਖੁਸ਼ ਹੁੰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਧੰਨਵਾਦ ਤੱਕ ਕਰ ਦਿੱਤਾ ਸੀ ਪਰ ਪਿਛਲੇ ਸਾਲ ਜੁਲਾਈ 2017 ਵਿੱਚ ਸ਼ੁਰੂ ਹੋਏ ਕਾਲਜਾ ਵਿੱਚ ਵਿਦਿਅਕ ਸੈਸ਼ਨ ਤੱਕ ਕੋਈ ਨੋਟੀਫਿਕੇਸ਼ਨ ਨਾ ਹੋਣ ਕਾਰਨ ਲੜਕੀਆਂ ਨੇ ਦਾਖਲਾ ਅਤੇ ਫੀਸ ਇਸ ਉਮੀਦ ਨਾਲ ਭਰ ਦਿੱਤਾ ਸੀ ਕਿ ਇਸ ਸਾਲ ਨਹੀਂ ਤਾਂ ਅਗਲੇ ਸਾਲ ਉਨਾਂ ਨੂੰ ਮੁਫ਼ਤ ਸਿੱਖਿਆ ਜਰੂਰ ਮਿਲ ਜਾਏਗੀ।
ਹੁਣ ਉੱਚ ਸਿੱਖਿਆ ਵਿਭਾਗ ਨੇ ਉਨਾਂ ਦੀ ਇਸ ਉਮੀਦ ਨੂੰ ਤੋੜਦੇ ਹੋਏ ਇਸ ਸਾਲ 2018 ਵੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ, ਜਿਸ ਕਾਰਨ ਇਸ ਸਾਲ ਵੀ ਲੜਕੀਆਂ ਨੂੰ ਦਾਖ਼ਲਾ ਦੇ ਨਾਲ ਹੀ ਫੀਸ ਭਰਨੀ ਪੈ ਰਹੀ ਹੈ
ਨਹੀਂ ਕੋਈ ਜਾਣਕਾਰੀ ਤਾਂ ਨੋਟੀਫਿਕੇਸ਼ਨ ਕਿਵੇਂ ਹੋਵੇ ਜਾਰੀ : ਰਜੀਆ ਸੁਲਤਾਨਾ
ਉਚੇਰੀ ਸਿੱਖਿਆ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਇਹ ਐਲਾਨ ਕੀਤਾ ਸੀ ਕਿ ਲੜਕੀਆਂ ਨੂੰ ਕਾਲਜਾਂ ਵਿੱਚ ਮੁਫ਼ਤ ਸਿੱਖਿਆ ਦਿੱਤੀ ਜਾਏਗੀ। ਇਸ ਲਈ ਉਨ੍ਹਾਂ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਇਹੋ ਜਿਹੇ ਕੋਈ ਆਦੇਸ਼ ਉਨ੍ਹਾਂ ਨੂੰ ਕਰਨਗੇ ਤਾਂ ਹੀ ਉਹ ਇਸ ਸਬੰਧੀ ਕਾਰਵਾਈ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।