Ranjit Sagar Dam - Sach Kahoon Punjabi

Ranjit Sagar Dam: ਭਾਰੀ ਮੀਂਹ ਕਾਰਨ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ ਵਧਿਆ, ਪ੍ਰਸ਼ਾਸਨ ਅਲਰਟ ਮੋਡ ’ਤੇ
Ranjit Sagar Dam: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਹਿਮਾਚਲ ਪ੍ਰਦੇਸ਼ ਤੇ ਪਠਾਨਕੋਟ ਦੇ ਉੱਪਰੀ ਇਲਾਕਿਆਂ ’ਚ ਲਗਾਤਾਰ ਹੋ ਰਹੇ ਭਾਰੀ ਮੀਂਹ ਕਾਰਨ ਪਠਾਨਕੋਟ ਸਥਿਤ ਰਣਜੀਤ ਸਾਗਰ ਡੈਮ (ਆਰਐੱਸਡੀ) ਦਾ ਜਲ ਪੱਧਰ ਵੱਧ ਕੇ 506 ਮੀਟਰ ਤੱਕ ਪਹੁੰਚ ਗਿਆ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਮੌਜ਼ੂਦਾ ਜਲ ਪੱਧਰ ਅਜੇ ਵੀ ਖ਼ਤਰੇ ਦੇ ਨਿਸ਼ਾਨ 528 ਮੀਟਰ ਤੋਂ 22 ਮੀਟਰ ਹੇਠਾਂ ਹੈ। ਫਿਰ ਵੀ ਪਹਾੜੀ ਇਲਾਕਿਆਂ ’ਚ ਰੁਕ-ਰੁਕ ਕੇ ਹੋ ਰਹੀ ਲਗਾਤਾਰ ਬਾਰਿਸ਼ ਨੂੰ ਵੇਖਦਿਆਂ ਡੈਮ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਮੋਡ ’ਤੇ ਹੈ। ਪਿਛਲੇ ਸਾਲ ਆਈ ਭਿਆਨਕ ਬਾੜ੍ਹ ਵਰਗੀ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਇਸ ਵਾਰ ਡੈਮ ਪ੍ਰਸ਼ਾਸਨ ਨੇ ਪਹਿਲਾਂ ਹੀ ਸਾਰੀਆਂ ਤਿਆਰੀਆਂ ਮੁਕੰਮਲ ਰ ਲਈਆਂ ਹਨ। ਝੀਲ ਦੇ ਜਲ ਪੱਧਰ ’ਤੇ 24 ਘੰਟੇ ਨਿਗਰਾਨੀ ਰੱਖਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। Ranjit Sagar Dam

ਜੋ ਪਾਣੀ ਦੇ ਪੱਧਰ ’ਚ ਹੋਣ ਵਾਲੇ ਹਰ ਬਦਲਾਅ ’ਤੇ ਨਜ਼ਰ ਰੱਖ ਰਹੀਆਂ ਹਨ। ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਕੰਟਰੋਲ ਰੂਮ ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ, ਤਾਂ ਜੋ ਲੋੜ ਪੈਣ ’ਤੇ ਡੈਮ ਦੇ ਹੇਠਲੇ ਇਲਾਕਿਆਂ ਦੇ ਲੋਕਾਂ ਨੂੰ ਸਮੇਂ ਸਿਰ ਚੇਤਾਵਨੀ ਜਾਰੀ ਕੀਤੀ ਜਾ ਸਕੇ। ਰਣਜੀਤ ਸਾਗਰ ਡੈਮ ਦੇ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਮੁਨੀਸ਼ ਕੁਮਾਰ ਨੇ ਦੱਸਿਆ ਕਿ ਡੈਮ ਦੇ ਜਲ ਪੱਧਰ ’ਤੇ ਪ੍ਰਸ਼ਾਸਨ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਡੈਮ ਦਾ ਜਲ ਪੱਧਰ ਕਰੀਬ 506 ਮੀਟਰ ਹੈ, ਜਦਕਿ ਖ਼ਤਰੇ ਦਾ ਨਿਸ਼ਾਨ 528 ਮੀਟਰ ਹੈ। ਇਸ ਤਰ੍ਹਾਂ ਡੈਮ ਅਜੇ ਵੀ ਸੁਰੱਖਿਅਤ ਹੱਦਾਂ ਅੰਦਰ ਹੈ ਤੇ ਕਿਸੇ ਤਰ੍ਹਾਂ ਦਾ ਤੁਰੰਤ ਖ਼ਤਰਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਵਰਗੀ ਬਾੜ੍ਹ ਜਾਂ ਕਿਸੇ ਹੋਰ ਅਣਚਾਹੀ ਸਥਿਤੀ ਨੂੰ ਦੁਬਾਰਾ ਪੈਦਾ ਹੋਣ ਤੋਂ ਰੋਕਣ ਲਈ ਸਾਰੇ ਲੋੜੀਂਦੇ ਸੁਰੱਖਿਆ ਤੇ ਐਹਤਿਆਤੀ ਕਦਮ ਚੁੱਕੇ ਜਾ ਰਹੇ ਹਨ। ਡੈਮ ਪ੍ਰਸ਼ਾਸਨ ਹਾਲਾਤਾਂ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਤੇ ਲੋੜ ਪੈਣ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। Ranjit Sagar Dam

Read Also : PRTC Strike: ਪੰਜਾਬ ’ਚ ਇਸ ਦਿਨ ਸਰਕਾਰੀ ਬੱਸਾਂ ਦੀ ਹੜਤਾਲ ਦਾ ਐਲਾਨ, ਪੜ੍ਹੋ ਤੇ ਜਾਣੋ

Flood Gates Opened: ਰਣਜੀਤ ਸਾਗਰ ਡੈਮ ਦੇ ਸੱਤ ਫਲੱਡ ਗੇਟ ਖੋਲ੍ਹੇ, ਹੜ੍ਹਾਂ ਦੀ ਸਥਿਤੀ ਹੋ ਸਕਦੀ ਹੈ ਹੋਰ ਗੰਭੀਰ
71 ਹਜ਼ਾਰ ਕਿਊਸਿਕ ਪਾਣੀ ਛੱਡਿਆ | Flood Gates Opened

ਭਾਖੜਾ ਡੈਮ, ਪੌਂਗ ਡੈਮ ਤੇ ਰਣਜੀਤ ਸਾਗਰ ਡੈਮ ਅੰਦਰ ਪਾਣੀ ਦੀ ਆਮਦ ਕਿਤੇ ਵੱਧ

Flood Gates Opened: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਹਾੜੀ ਖੇਤਰਾਂ ਸਮੇਤ ਪੰਜਾਬ ਅੰਦਰ ਲਗਾਤਾਰ ਪੈ ਰਹੇ ਮੀਂਹ ਕਾਰਨ ਡੈਮਾਂ ਅੰਦਰ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਭਾਖੜਾ ਡੈਮ, ਪੋਗ ਡੈਮ ਅਤੇ ਰਣਜੀਤ ਸਾਗਰ ਡੈਮ ਅੰਦਰ ਪਾਣੀ ਦਾ ਪੱਧਰ ਪਿਛਲੇ ਸਾਰੇ ਰਿਕਾਰਡ ਤੋੜ ਰਿਹਾ ਹੈ। ਇੱਧਰ ਭਾਖੜਾ ਅਤੇ ਪੌਂਗ ਡੈਮ ਦੇ ਗੇਟ ਖੋਲ੍ਹਣ ਤੋਂ ਬਾਅਦ ਹੁਣ ਰਣਜੀਤ ਸਾਗਰ ਡੈਮ ਦੇ ਸੱਤ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ ਜਿਸ ਦਾ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ ਹੈ। ਰਣਜੀਤ ਸਾਗਰ ਡੈਮ ਅੰਦਰ ਪਾਣੀ ਖਤਰੇ ਦੇ ਨਿਸ਼ਾਨ ਨੇੜੇ ਪੁੱਜ ਗਿਆ ਸੀ।

ਰਣਜੀਤ ਸਾਗਰ ਡੈਮ ਦਾ ਪਾਣੀ ਛੱਡਣ ਤੋਂ ਬਾਅਦ ਪੰਜਾਬ ਦੇ ਮਾਝੇ ਅਤੇ ਦੁਆਬੇ ਖੇਤਰ ਅੰਦਰ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਬਿਆਸ ਦਰਿਆ ਨਾਲ ਲੱਗਦੇ ਖੇਤਰਾਂ ਵਿੱਚ ਹੜ੍ਹਾਂ ਨੇ ਆਪਣਾ ਕਹਿਰ ਢਾਹਿਆ ਹੋਇਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦੋਂ ਦਿਨ ਭਾਰੀ ਮੀਂਹ ਪੈਣ ਦੀ ਸਭਾਵਨਾ ਜਤਾਈ ਹੋਈ ਹੈ, ਜਿਸ ਕਾਰਨ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।

ਇਹ ਵੀ ਪੜ੍ਹੋ: Boxing News: ਟਰਾਈਡੈਂਟ ਗਰੁੱਪ ਨੇ ਰਾਸ਼ਟਰੀ ਬਾਕਸਿੰਗ ਪਦਕ ਜੇਤੂ ਪੂਜਾ ਰਾਣੀ ਨੂੰ ਦਿੱਤਾ ਵਿੱਤੀ ਸਹਿਯੋਗ

ਜਾਣਕਾਰੀ ਅਨੁਸਾਰ ਇਸ ਵਾਰ ਪਹਾੜੀ ਇਲਾਕਿਆਂ ਅੰਦਰ ਭਾਰੀ ਮੀਂਹ ਪੈਣ ਦੇ ਨਾਲ ਹੀ ਬੱਦਲ ਫੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਹਾੜੀ ਇਲਾਕਿਆਂ ਵਿੱਚੋਂ ਪੈ ਰਿਹਾ ਮੀਂਹ ਡੈਮਾਂ ਅੰਦਰ ਪਾਣੀ ਦੇ ਪੱਧਰ ਨੂੰ ਲਗਾਤਾਰ ਵਧਾ ਰਿਹਾ ਹੈ। ਪਾਣੀ ਦਾ ਪੱਧਰ ਵਧਣ ਕਾਰਨ ਡੈਮਾਂ ਵਿੱਚੋਂ ਪਾਣੀ ਛੱਡਣਾ ਪੈ ਰਿਹਾ ਹੈ। ਰਣਜੀਤ ਸਾਗਰ ਡੈਮ ਮੰਦਰ ਪਾਣੀ ਦਾ ਪੱਧਰ ਵਧਣ ਕਾਰਨ ਅੱਜ ਇਸ ਦੇ ਸੱਤ ਫਲੱਡ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਸ ਦਾ ਪਾਣੀ ਰਾਵੀ ਦਰਿਆ ਵਿੱਚ ਪੁੱਜਣਾ ਸ਼ੁਰੂ ਹੋ ਗਿਆ।

ਜੇਕਰ ਭਾਖੜਾ ਡੈਮ ਦੀ ਗੱਲ ਕੀਤੀ ਜਾਵੇ ਤਾਂ ਭਾਖੜਾ ਡੈਮ ਅੰਦਰ ਪਾਣੀ ਦਾ ਪੱਧਰ 1669.83 ਫੁੱਟ ’ਤੇੇ ਵਹਿ ਰਿਹਾ ਸੀ ਜਦਕਿ ਖਤਰੇ ਦਾ ਨਿਸ਼ਾਨ 1680 ਫੁੱਟ ਹੈ। ਜੇਕਰ ਪਿਛਲੇ ਸਾਲ ਦੌਰਾਨ ਅੱਜ ਦੇ ਦਿਨ ਪਾਣੀ ਦਾ ਪੱਧਰ ਦੇਖਿਆ ਜਾਵੇ ਤਾਂ ਪਿਛਲੇ ਸਾਲ ਭਾਖੜਾ ਡੈਮ ਅੰਦਰ ਪਾਣੀ ਦਾ ਪੱਧਰ 1635 ਫੁੱਟ ’ਤੇ ਸੀ। ਇਸ ਤਰ੍ਹਾਂ ਪਿਛਲੇ ਵਰ੍ਹੇ ਨਾਲੋਂ ਭਾਖੜਾ ਅੰਦਰ ਪਾਣੀ ਦਾ ਪੱਧਰ 34 ਫੁੱਟ ਤੋਂ ਜਿਆਦਾ ਚੱਲ ਰਿਹਾ ਹੈ। ਜੇਕਰ ਰਣਜੀਤ ਸਾਗਰ ਡੈਮ ਦੀ ਸਥਿਤੀ ਦੇਖੀ ਜਾਵੇ ਤਾਂ ਰਣਜੀਤ ਸਾਗਰ ਡੈਮ ਅੰਦਰ 526.890 ਮੀਟਰ ’ਤੇ ਪਾਣੀ ਦਾ ਪੱਧਰ ਚੱਲ ਰਿਹਾ ਹੈ, ਇਸ ਡੈਮ ਅੰਦਰ ਖਤਰੇ ਦਾ ਨਿਸ਼ਾਨ 527.91 ਮੀਟਰ ਹੈ ਜਿਸ ਕਾਰਨ ਹੀ ਇਸ ਦੇ ਫਲੱਡ ਗੇਟ ਖੋਲ੍ਹਣੇ ਪਏ ਹਨ।

ਰਣਜੀਤ ਸਾਗਰ , ਭਾਖੜਾ ਅਤੇ ਪੌਂਗ ਡੈਮ ’ਚੋਂ ਪਾਣੀ ਛੱਡਣ ਕਾਰਨ ਪੰਜਾਬ ਦੇ ਪਿੰਡਾਂ ਨੂੰ ਕਰ ਰਿਹੈ ਪਾਣੀ-ਪਾਣੀ

ਰਣਜੀਤ ਸਾਗਰ ਡੈਮ ’ਚੋਂ 71 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ। ਲੰਘੇ ਦਿਨੀ ਇਸ ਅੰਦਰ ਪਾਣੀ ਦਾ ਪੱਧਰ 524.9 ਮੀਟਰ ਨੇੜੇ ਚੱਲ ਰਿਹਾ ਸੀ । ਪਿਛਲੇ ਸਾਲ ਅੱਜ ਦੇ ਦਿਨ ਇਸ ਅੰਦਰ ਪਾਣੀ ਦਾ ਪੱਧਰ 501 ਮੀਟਰ ਸੀ। ਪਿਛਲੇ ਸਾਲ ਨਾਲੋਂ 25 ਮੀਟਰ ਤੋਂ ਵੱਧ ਪਾਣੀ ਦਾ ਪੱਧਰ ਜਿਆਦਾ ਚੱਲ ਰਿਹਾ ਹੈ, ਜਿਸ ਕਾਰਨ ਇਸ ਅੰਦਰੋਂ ਪਾਣੀ ਛੱਡਣ ਦੀ ਨੌਬਤ ਆ ਰਹੀ ਹੈ। ਇਸੇ ਤਰ੍ਹਾਂ ਹੀ ਜੇਕਰ ਪੋਗ ਡੈਮ ਦੀ ਗੱਲ ਕੀਤੀ ਜਾਵੇ ਤਾਂ ਪੋਗ ਡੈਮ ਅੰਦਰ ਪਾਣੀ ਦਾ ਪੱਧਰ 1386 ਫੁੱਟ ’ਤੇ ਚੱਲ ਰਿਹਾ ਹੈ ਜਦਕਿ ਬੀਤੇ ਦਿਨੀਂ ਇਸ ਵਿੱਚ ਪਾਣੀ ਦਾ ਪੱਧਰ 1382.19 ਫੁੱਟ ਸੀ। Flood Gates Opened

ਪਿਛਲੇ ਸਾਲ ਅੱਜ ਦੇ ਦਿਨ ਹੀ ਪੋਗ ਡੈਮ ਅੰਦਰ ਪਾਣੀ ਦਾ ਪੱਧਰ 1359 ਫੁੱਟ ਸੀ। ਪੌਂਗ ਡੈਮ ਅੰਦਰ ਡੇਜ਼ਰ ਲੈਵਲ 1390 ਫੁੱਟ ਤੇ ਹੈ । ਪਾਣੀ ਦਾ ਪੱਧਰ ਵੱਧਣ ਕਾਰਨ ਭਾਖੜਾ ਅਤੇ ਪੌਂਗ ਡੈਮ ਚੋਂ ਪਾਣੀ ਛੱਡਿਆ ਜਾ ਰਿਹਾ ਹੈ ਜੋਂ ਕਿ ਸਰਹੱਦੀ ਖੇਤਰ ਦੇ ਪਿੰਡਾਂ ਲਈ ਕਹਿਰ ਬਣ ਰਿਹਾ ਹੈ। ਡੈਹਰ ਡੈਮ ਅੰਦਰ ਪਾਣੀ ਦਾ ਪੱਧਰ 2924.86 ਫੁੱਟ ਤੇ ਪਾਣੀ ਦਾ ਪੱਧਰ ਚੱਲ ਰਿਹਾ ਹੈ ਜਦਕਿ ਲੰਘੇ ਦਿਨੀ ਇਸ ਵਿੱਚ 294.50 ਫੁੱਟ ਦਾ ਪੱਧਰ ਸੀ। ਪਿਛਲੇ ਸਾਲ ਅੱਜ ਦੇ ਦਿਨ ਡੈਹਰ ਡੈਮ ਅੰਦਰ ਪਾਣੀ ਦਾ ਪੱਧਰ 2920 ਫੁੱਟ ਤੇ ਸੀ। ਇਸ ਡੈਮ ਅੰਦਰ ਪਾਣੀ ਦੇ ਪੱਧਰ ਵਿੱਚ ਪਿਛਲੇ ਸਾਲ ਨਾਲੋਂ ਚਾਰ ਫੁੱਟ ਹੀ ਵੱਧ ਹੈ।

ਕਿੰਨਾ ਐ ਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ, ਦੇਖੋ ਪਿਛਲੇ ਸਾਲ ਦੇ ਮੁਕਾਬਲੇ ਤਾਜ਼ਾ ਰਿਪੋਰਟ
ਸਿਰਫ਼ ਡੈਹਰ ਡੈਮ ਅੰਦਰ ਹੀ ਪਿਛਲੇ ਸਾਲ ਨਾਲੋਂ 4 ਫੁੱਟ ਪਾਣੀ ਦਾ ਪੱਧਰ ਜ਼ਿਆਦਾ | Ranjit Sagar Dam

ਡੈਮਾਂ ਅੰਦਰ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਬਿਜਲੀ ਉਤਪਾਦਨ ਵਿੱਚ ਪਾਉਂਦਾ ਘਾਟ | Ranjit Sagar Dam

ਪਟਿਆਲਾ (ਖੁਸ਼ਵੀਰ ਸਿੰਘ ਤੂਰ)। Ranjit Sagar Dam : ਪੰਜਾਬ ਦੇ ਡੈਮਾਂ ਵਿੱਚ ਇਸ ਵਾਰ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਵਹਿ ਰਿਹਾ ਹੈ। ਚਾਰ ਡੈਮਾਂ ਵਿੱਚੋਂ ਸਿਰਫ਼ ਡੈਹਰ ਡੈਮ ਹੀ ਇੱਕੋ ਇੱਕ ਡੈਮ ਹੈ, ਜਿੱਥੇ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਚਾਰ ਫੁੱਟ ਵੱਧ ਹੈ, ਜਦੋਂਕਿ ਬਾਕੀ ਤਿੰਨ ਡੈਮਾਂ ਅੰਦਰ ਪਾਣੀ ਦਾ ਪੱਧਰ ਕਾਫ਼ੀ ਘੱਟ ਹੈ। ਡੈਮਾਂ ਅੰਦਰ ਪਾਣੀ ਦਾ ਪੱਧਰ ਘੱਟ ਹੋਣ ਨਾਲ ਪਾਵਰਕੌਮ ਨੂੰ ਬਿਜਲੀ ਉਤਪਾਦਨ ਵਿੱਚ ਫਰਕ ਪੈਂਦਾ ਹੈ।

ਜਾਣਕਾਰੀ ਅਨੁਸਾਰ ਭਾਵੇਂ ਪਹਾੜਾਂ ’ਤੇ ਮੀਂਹ ਪੈ ਰਿਹਾ ਹੈ ਪਰ ਡੈਮਾਂ ਅੰਦਰ ਪਾਣੀ ਦਾ ਪੱਧਰ ਪਿਛਲੇ ਸਾਲ ਜਿੰਨਾ ਨਹੀਂ ਹੈ। ਪਾਵਰਕੌਮ ਦੀ ਰਿਪੋਰਟ ਮੁਤਾਬਿਕ ਭਾਖੜਾ ਡੈਮ ਵਿੱਚ 8 ਜੁਲਾਈ ਨੂੰ 1595.13 ਫੁੱਟ ਪਾਣੀ ਦਾ ਪੱਧਰ ਸੀ, ਜਦੋਂ ਕਿ 9 ਜੁਲਾਈ ਨੂੰ ਇੱਥੇ ਪਾਣੀ ਦਾ ਪੱਧਰ 1596.17 ਫੁੱਟ ਸੀ। ਜਦੋਂ ਕਿ ਪਿਛਲੇ ਸਾਲ ਭਾਖੜਾ ਅੰਦਰ ਪਾਣੀ ਦਾ ਪੱਧਰ 1613.08 ਫੁੱਟ ਦਰਜ ਕੀਤਾ ਗਿਆ ਸੀ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 17 ਫੁੱਟ ਦੇ ਕਰੀਬ ਭਾਖੜਾ ਡੈਮ ਅੰਦਰ ਪਾਣੀ ਦਾ ਪੱਧਰ ਘੱਟ ਹੈ।

Ranjit Sagar Dam

ਇਸੇ ਤਰ੍ਹਾਂ ਹੀ ਜੇਕਰ ਪੌਗ ਡੈਮ ਅੰਦਰ ਪਾਣੀ ਦਾ ਪੱਧਰ ਦੇਖਿਆ ਜਾਵੇ ਤਾਂ ਇੱਥੇ 1315.35 ਫੁੱਟ ਪਾਣੀ ਦਾ ਪੱਧਰ ਵਹਿ ਰਿਹਾ ਹੈ ਜਦੋਂ ਕਿ ਪਿਛਲੇ ਸਾਲ ਇਸ ਡੈਮ ਅੰਦਰ ਪਾਣੀ ਦਾ ਪੱਧਰ 1347.28 ਫੁੱਟ ਸੀ। ਪਿਛਲੇ ਸਾਲ ਦੇ ਮੁਕਾਬਲੇ ਇਸ ਡੈਮ ਅੰਦਰ ਵੀ ਪਾਣੀ ਦਾ ਪੱਧਰ 31 ਫੁੱਟ ਤੋਂ ਜ਼ਿਆਦਾ ਘੱਟ ਹੈ। ਰਣਜੀਤ ਸਾਗਰ ਡੈਮ ਜਿਸਦੇ ਅੰਦਰ ਪਾਣੀ ਦਾ ਪੱਧਰ ਮੀਟਰਾਂ ਵਿੱਚ ਮਾਪਿਆ ਜਾਂਦਾ ਹੈ, ਵਿੱਚ ਮੌਜ਼ੂਦਾ ਸਮੇਂ 502.37 ਮੀਟਰ ਪਾਣੀ ਦਾ ਪੱਧਰ ਚੱਲ ਰਿਹਾ ਹੈ, ਜਦੋਂ ਕਿ ਪਿਛਲੇ ਸਾਲ ਇਸ ਡੈਮ ਅੰਦਰ 519.33 ਮੀਟਰ ਪਾਣੀ ਦਾ ਪੱਧਰ ਸੀ। ਇਸ ਡੈਮ ਅੰਦਰ ਵੀ ਪਿਛਲ ਸਾਲ ਦੇ ਮੁਕਾਬਲੇ 17 ਮੀਟਰ ਪਾਣੀ ਦਾ ਪੱਧਰ ਘੱਟ ਵਹਿ ਰਿਹਾ ਹੈ।

ਇਨ੍ਹਾਂ ਤਿੰਨਾਂ ਡੈਮਾਂ ਤੋਂ ਇਲਾਵਾ ਸਿਰਫ਼ ਡੈਹਰ ਡੈਮ ਅੰਦਰ ਪਾਣੀ ਦਾ ਪੱਧਰ 4 ਫੁੱਟ ਜ਼ਿਆਦਾ ਹੈ। ਇਸ ਡੈਮ ਅੰਦਰ ਮੌਜ਼ੂਦਾ ਸਮੇਂ 2924.27 ਫੁੱਟ ਪਾਣੀ ਦਾ ਪੱਧਰ ਵਹਿ ਰਿਹਾ ਹੈ, ਜਦੋਂ ਕਿ ਪਿਛਲੇ ਸਾਲ ਇਸ ਡੈਮ ਅੰਦਰ ਪਾਣੀ ਦਾ ਪੱਧਰ 2920.60 ਫੁੱਟ ਸੀ। ਇਸ ਵਾਰ ਭਾਵੇਂ ਜ਼ਿਆਦਾ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੋਈ ਹੈ, ਪਰ ਫਿਲਹਾਲ ਡੈਮਾਂ ਅੰਦਰ ਪਾਣੀ ਦਾ ਪੱਧਰ ਘੱਟ ਚੱਲ ਰਿਹਾ ਹੈ।

ਚਾਰੇ ਡੈਮਾਂ ਅੰਦਰ ਪਾਣੀ ਦਾ ਵਹਾਅ ਵੀ ਵਧੇਰੇ ਘੱਟ

ਭਾਖੜਾ ਡੈਮ ਅੰਦਰ 34236 ਕਿਊਸਿਕ ਪਾਣੀ ਦਾ ਪ੍ਰਵਾਹ ਹੈ, ਜਦੋਂ ਕਿ ਪਿਛਲੇ ਸਾਲ 9 ਜੁਲਾਈ ਨੂੰ ਇਸ ਵਿੱਚ ਪਾਣੀ ਦਾ ਵਹਾਅ 128601 ਕਿਊਸਿਕ ਸੀ। ਇਸ ਤਰ੍ਹਾਂ ਪਿਛਲੇ ਸਾਲ ਭਾਖੜਾ ਅੰਦਰ ਪਾਣੀ ਦਾ ਵਹਾਅ ਕਿਤੇ ਵੱਧ ਸੀ। ਇਸੇ ਤਰ੍ਹਾਂ ਹੀ ਪੌਂਗ ਡੈਮ ਅੰਦਰ 13163 ਕਿਊਸਿਕ ਪਾਣੀ ਵਹਾਅ ਹੈ, ਜਦੋਂ ਕਿ ਪਿਛਲੇ ਸਾਲ 195001 ਕਿਊਸਿਕ ਪਾਣੀ ਦਾ ਪ੍ਰਵਾਹ ਸੀ। ਰਣਜੀਤ ਸਾਗਰ ਡੈਮ ਅੰਦਰ ਪਾਣੀ ਦਾ ਪ੍ਰਵਾਹ 11426 ਕਿਊਸਿਕ ਚੱਲ ਰਿਹਾ ਹੈ,ਜਦੋਂ ਕਿ ਪਿਛਲੇ ਸਾਲ ਇਸ ਡੈਮ ਅੰਦਰ 151872 ਕਿਊਸਿਕ ਪਾਣੀ ਦਾ ਵਹਾਅ ਸੀ। ਇਸ ਤੋਂ ਇਲਾਵ ਡੈਹਰ ਡੈਮ ਅੰਦਰ 14567 ਕਿਊਸਿਕ ਪਾਣੀ ਦਾ ਵਹਾਅ ਹੈ ਜਦੋਂ ਕਿ ਪਿਛਲੇ ਸਾਲ ਇਸ ਅੰਦਰ 157507 ਕਿਊਸਿਕ ਪਾਣੀ ਦਾ ਵਹਾਅ ਸੀ। ਇਸ ਤਰ੍ਹਾਂ ਪਿਛਲੇ ਸਾਲ ਨਾਲੋਂ ਚਾਰਾਂ ਡੈਮਾਂ ਅੰਦਰ ਪਾਣੀ ਦਾ ਵਹਾਅ ਵਧੇਰੇ ਘੱਟ ਹੈ।

Also Read : ਮਹਿਲਾਵਾਂ ’ਤੇ ਅੱਤਿਆਚਾਰ ਰੁਕੇ