Himachal Weather Update - Sach Kahoon Punjabi

Weather Alert: ਪਹਾੜਾਂ ’ਤੇ ਮੀਂਹ ਦਾ ਖੌਫਨਾਕ ਰੂਪ, ਜੰਮੂ-ਕਸ਼ਮੀਰ, ਹਿਮਾਚਲ ’ਚ ਫਟੇ ਬੱਦਲ
ਨਵੀਂ ਦਿੱਲੀ (ਏਜੰਸੀ)। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਪੰਜ ਤੋਂ ਛੇ ਦਿਨਾਂ ਦੀ ਦੇਰੀ ਨਾਲ ਮਾਨਸੂਨ ਆਉਣ ਤੋਂ ਬਾਅਦ, ਇਨ੍ਹਾਂ ਪਹਾੜੀ ਸੂਬਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ। ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਦੋ ਬੱਦਲ ਫਟਣ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਤੇ ਚੰਬਾ ’ਚ ਤਿੰਨ ਬੱਦਲ ਫਟਣ ਦੀ ਰਿਪੋਰਟ ਮਿਲੀ। ਉਤਰਾਖੰਡ ’ਚ ਹੈਲੀ-ਟੂ-ਕੇਦਾਰਨਾਥ ਤੀਰਥ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਤੇ ਦੇਹਰਾਦੂਨ ਦੇ ਜੌਲੀ ਗ੍ਰਾਂਟ ਹਵਾਈ ਅੱਡੇ ਤੋਂ ਚਾਰ ਉਡਾਣਾਂ ਨੂੰ ਮੋੜ ਦਿੱਤਾ ਗਿਆ।

ਦਿੱਲੀ-ਐਨਸੀਆਰ ’ਚ ਮੀਂਹ ਪੈਣ ਨਾਲ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ

ਉੱਤਰ ਪ੍ਰਦੇਸ਼ ਦੇ ਬਲੀਆ ’ਚ ਬਿਜਲੀ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਮੀਂਹ ਤੇ ਹੜ੍ਹਾਂ ਨੇ ਉੱਤਰ-ਪੂਰਬ, ਮੁੰਬਈ ਤੇ ਦੱਖਣੀ ਸੂਬਿਆਂ ’ਚ ਸਥਿਤੀ ਹੋਰ ਵਿਗੜ ਦਿੱਤੀ ਹੈ। ਹਾਲਾਂਕਿ, ਪੰਜਾਬ, ਹਰਿਆਣਾ ਤੇ ਦਿੱਲੀ-ਐਨਸੀਆਰ ਵਿੱਚ ਮੀਂਹ ਪੈਣ ਨਾਲ ਤੇਜ਼ ਗਰਮੀ ਤੇ ਹੁੰਮਸ ਤੋਂ ਕਾਫ਼ੀ ਰਾਹਤ ਮਿਲੀ ਹੈ, ਤਾਪਮਾਨ ’ਚ ਲਗਭਗ 6 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਮਚੈਲ ਮਾਤਾ ਤੇ ਮਿੰਧਲ ਮਾਤਾ ਤੀਰਥ ਸਥਾਨਾਂ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਧਾਮ ਲਈ ਹੈਲੀਕਾਪਟਰ ਸੇਵਾ ਪ੍ਰਭਾਵਿਤ ਹੋਈ ਹੈ। Weather Alert

ਹਿਮਾਚਲ ਤੇ ਉਤਰਾਖੰਡ ’ਚ ਕਈ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ’ਚ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਸ਼ਿਮਲਾ, ਮਨਾਲੀ ਤੇ ਧਰਮਸ਼ਾਲਾ ’ਚ 50 ਤੋਂ ਵੱਧ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ, ਜਿਸ ਨਾਲ ਆਵਾਜਾਈ ’ਚ ਵਿਘਨ ਪਿਆ ਹੈ। ਉਤਰਾਖੰਡ ਦੇ ਦੇਹਰਾਦੂਨ, ਬਾਗੇਸ਼ਵਰ ਤੇ ਰੁਦਰਪ੍ਰਯਾਗ ’ਚ ਮੀਂਹ ਪੈ ਰਿਹਾ ਹੈ।

ਅਸਾਮ ’ਚ ਹੜ੍ਹ ਦੀ ਸਥਿਤੀ ਗੰਭੀਰ | Weather Alert

ਅਸਾਮ ਦੇ ਛੇ ਜ਼ਿਲ੍ਹਿਆਂ ’ਚ ਹੜ੍ਹਾਂ ਨਾਲ 46,938 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ, ਜਦੋਂ ਕਿ 3,809 ਹੈਕਟੇਅਰ ਤੋਂ ਜ਼ਿਆਦਾ ਖੇਤੀਬਾੜੀ ਜ਼ਮੀਨ ਡੁੱਬ ਗਈ ਹੈ। ਧੇਮਾਜੀ, ਲਖੀਮਪੁਰ, ਵਿਸ਼ਵਨਾਥ, ਨਲਬਾਰੀ, ਡਿਬਰੂਗੜ੍ਹ ਤੇ ਚਿਰੰਗ ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਨ੍ਹਾਂ ਜ਼ਿਲ੍ਹਿਆਂ ਦੇ 10 ਮਾਲੀਆ ਸਰਕਲਾਂ ਦੇ 221 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ।

ਦੱਖਣ-ਪੱਛਮੀ ਭਾਰਤ ’ਚ ਵੀ ਭਾਰੀ ਮੀਂਹ

ਮਹਾਰਾਸ਼ਟਰ ਤੇ ਕਰਨਾਟਕ ’ਚ ਭਾਰੀ ਮੀਂਹ ਪੈ ਰਿਹਾ ਹੈ। ਮੁੰਬਈ ’ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਲਈ ਪਾਲਘਰ ਜ਼ਿਲ੍ਹੇ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਕਰਨਾਟਕ ਦੇ ਮੰਗਲੁਰੂ ’ਚ ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ ਇੱਕ ਘਰ ਦੱਬ ਜਾਣ ਕਾਰਨ ਇੱਕ ਔਰਤ ਤੇ ਉਸ ਦੀਆਂ ਦੋ ਧੀਆਂ ਦੀ ਮੌਤ ਹੋ ਗਈ।

Mandi Cloudburst News: ਮੰਡੀ ’ਚ ਫਿਰ ਫਟਿਆ ਬੱਦਲ, ਕੋਰਾਟਾਂਗ ’ਚ ਦੇਰ ਰਾਤ ਭਾਰੀ ਨੁਕਸਾਨ
ਹਿਮਾਚਲ ’ਚ ਅੱਜ ਫਿਰ ਭਾਰੀ ਮੀਂਹ ਦਾ ਅਲਰਟ

ਮੰਡੀ (ਸੱਚ ਕਹੂੰ ਨਿਊਜ਼)। Mandi Cloudburst News: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਇੱਕ ਵਾਰ ਫਿਰ ਬੱਦਲ ਫਟਣ ਨਾਲ ਤਬਾਹੀ ਮਚੀ ਹੈ। ਦੇਰ ਰਾਤ ਚੌਹਰਘਾਟੀ ਸਿਲਹਬੁਧਾਨੀ ਦੇ ਕੋਰਟਾਂਗ ’ਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਹੈ, ਪਰ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਸੋਮਵਾਰ ਰਾਤ ਮੰਡੀ ’ਚ ਕਈ ਥਾਵਾਂ ’ਤੇ ਬੱਦਲ ਫਟਣ ਨਾਲ ਹੋਈ ਤਬਾਹੀ ਦੇ ਜ਼ਖ਼ਮਾਂ ਵਿਚਕਾਰ, ਐਤਵਾਰ ਨੂੰ ਹਿਮਾਚਲ ’ਚ ਫਿਰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਇਹ ਖਬਰ ਵੀ ਪੜ੍ਹੋ : Raksha Bandhan 2025: ਰੱਖੜੀ 2025, 8 ਜਾਂ 9 ਅਗਸਤ? ਹੁਣ ਹੋਇਆ ਸਾਫ, ਜਾਣੋ ਸਹੀ ਤਾਰੀਖ

ਮੌਸਮ ਵਿਭਾਗ ਨੇ ਮੰਡੀ, ਕਾਂਗੜਾ ਤੇ ਸਿਰਮੌਰ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। 7 ਜ਼ਿਲ੍ਹਿਆਂ ਊਨਾ, ਹਮੀਰਪੁਰ, ਬਿਲਾਸਪੁਰ, ਚੰਬਾ, ਕੁੱਲੂ, ਸ਼ਿਮਲਾ ਤੇ ਸੋਲਨ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਕਾਂਗੜਾ, ਚੰਬਾ, ਮੰਡੀ, ਸ਼ਿਮਲਾ ਤੇ ਸਿਰਮੌਰ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ’ਚ ਹੜ੍ਹ ਆਉਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਸ਼ਿਮਲਾ ਅਨੁਸਾਰ, ਪੂਰੇ ਸੂਬੇ ’ਚ 7-8 ਜੁਲਾਈ ਨੂੰ ਆਰੇਂਜ ਅਲਰਟ ਤੇ 9 ਜੁਲਾਈ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਸ਼ਨਿੱਚਰਵਾਰ ਨੂੰ ਕਾਂਗੜਾ ਸਮੇਤ ਸੂਬੇ ਦੇ ਕਈ ਇਲਾਕਿਆਂ ’ਚ ਭਾਰੀ ਮੀਂਹ ਪਿਆ। ਇਸ ਦੌਰਾਨ, ਨਾਇਡੂਨ ਤੇ ਕਾਂਗੜਾ ’ਚ 2 ਲਾਸ਼ਾਂ ਮਿਲੀਆਂ ਹਨ। ਨਾਇਡੂਨ ’ਚ ਬਿਆਸ ਨਦੀ ਦੇ ਕੰਢੇ ਬਟਾਲੀ ਇਲਾਕੇ ਵਿੱਚੋਂ ਮਿਲੀ ਲਾਸ਼ ਦੀ ਪਛਾਣ 30 ਸਾਲਾ ਇੰਦਰਦੇਵ ਵਜੋਂ ਹੋਈ ਹੈ, ਜੋ ਕਿ ਮੰਡੀ ਦੇ ਪਾਂਗਲੀਯੂਰ (ਸੈਂਜ) ਦਾ ਰਹਿਣ ਵਾਲਾ ਸੀ। ਇੱਕ ਹੋਰ ਲਾਸ਼ ਦੀ ਪਛਾਣ ਤੋਂ ਬਾਅਦ, ਮੰਡੀ ਜ਼ਿਲ੍ਹੇ ’ਚ ਕੁਦਰਤੀ ਆਫ਼ਤ ’ਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। Mandi Cloudburst News

ਮੀਂਹ ਕਾਰਨ 4 ਉਡਾਣਾਂ ਰੱਦ | Mandi Cloudburst News

ਸ਼ਨਿੱਚਰਵਾਰ ਸਵੇਰੇ ਪਏ ਮੀਂਹ ਕਾਰਨ ਦਿੱਲੀ ਤੇ ਚੰਡੀਗੜ੍ਹ ਤੋਂ ਕੋਈ ਵੀ ਉਡਾਣ ਗੱਗਲ ਹਵਾਈ ਅੱਡੇ ’ਤੇ ਨਹੀਂ ਪਹੁੰਚੀ। ਚਾਰੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ’ਚ, ਇੱਕ ਇੰਡੀਗੋ ਉਡਾਣ ਦਿੱਲੀ ਤੋਂ ਸੀ ਤੇ ਇੱਕ ਚੰਡੀਗੜ੍ਹ ਤੋਂ। ਜਦੋਂ ਕਿ, ਦੋ ਸਪਾਈਸ ਜੈੱਟ ਉਡਾਣਾਂ ਦਿੱਲੀ ਤੋਂ ਨਹੀਂ ਆਈਆਂ।

ਇਸ ਵੇਲੇ ਸੂਬੇ ’ਚ 239 ਸੜਕਾਂ ਬੰਦ | Mandi Cloudburst News

ਦੂਜੇ ਪਾਸੇ, ਮੀਂਹ ਤੇ ਜ਼ਮੀਨ ਖਿਸਕਣ ਕਾਰਨ, ਇਸ ਸਮੇਂ ਸੂਬੇ ’ਚ 239 ਸੜਕਾਂ, 258 ਟਰਾਂਸਫਾਰਮਰ ਤੇ 289 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਠੱਪ ਹਨ। ਮੰਡੀ ਜ਼ਿਲ੍ਹੇ ’ਚ ਸਭ ਤੋਂ ਜ਼ਿਆਦਾ 176 ਸੜਕਾਂ ਬੰਦ ਹਨ। ਇਨ੍ਹਾਂ ’ਚੋਂ, ਸੇਰਾਜ ’ਚ 85 ਸੜਕਾਂ ਬੰਦ ਹਨ। ਸੂਬੇ ’ਚ ਮਾਨਸੂਨ ਦੇ ਮੌਸਮ ’ਚ ਹੁਣ ਤੱਕ 72 ਲੋਕਾਂ ਦੀ ਜਾਨ ਜਾ ਚੁੱਕੀ ਹੈ। 566.87 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਾਇਆ ਗਿਆ ਹੈ। Mandi Cloudburst News

IMD Alert: ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, 4 ਦਿਨਾਂ ਤੱਕ ਮੀਂਹ ਤੇ ਤੂਫਾਨ, ਹਰਿਆਣਾ, ਪੰਜਾਬ ਤੇ ਯੂਪੀ ’ਚ ਅਲਰਟ ਜਾਰੀ
ਨਵੀਂ ਦਿੱਲੀ/ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। Weather Update Haryana Punjab UP Rajasthan Himachal Pradesh: ਉੱਤਰੀ ਭਾਰਤ ’ਚ ਲਗਾਤਾਰ ਚਾਰ ਦਿਨਾਂ ਦੇ ਖੁਸ਼ਕ ਮੌਸਮ ਤੋਂ ਬਾਅਦ ਇੱਕ ਵਾਰ ਫਿਰ ਮੌਸਮ ’ਚ ਤਬਦੀਲੀ ਆਉਣ ਵਾਲੀ ਹੈ। ਅੱਜ ਤੋਂ ਅਗਲੇ 4 ਦਿਨਾਂ ਤੱਕ ਭਾਰੀ ਮੀਂਹ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ’ਚ ਰੈੱਡ ਅਲਰਟ ਦਾ ਐਲਾਨ ਕੀਤਾ ਗਿਆ ਹੈ, ਜਦਕਿ ਦਿੱਲੀ ਨਾਲ ਲੱਗਦੇ ਹਰਿਆਣਾ, ਪੰਜਾਬ ਤੇ ਉੱਤਰ ਪ੍ਰਦੇਸ਼ ’ਚ ਬਾਰਿਸ਼ ਹੋਵੇਗੀ। ਭਾਰਤੀ ਮੌਸਮ ਵਿਭਾਗ ਨੇ ਆਪਣੇ ਤਾਜਾ ਮੌਸਮ ਬੁਲੇਟਿਨ ’ਚ ਰਾਜਸਥਾਨ ਸੂਬੇ ’ਚ ਵੀ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ ਚਾਰ ਦਿਨਾਂ ਤੋਂ ਸੁੱਕੇ ਮੌਸਮ ਕਾਰਨ ਹਰਿਆਣਾ, ਪੰਜਾਬ ਤੇ ਰਾਜਸਥਾਨ ’ਚ ਇੱਕ ਵਾਰ ਫਿਰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

ਰਾਤ ਦਾ ਤਾਪਮਾਨ ਵੀ ਵਧ ਗਿਆ ਹੈ। ਹਵਾ ’ਚ ਨਮੀ ਦੀ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਕਾਰਨ, ਹੁੰਮਸ ਦੀ ਸਥਿਤੀ ਬਣੀ ਹੋਈ ਹੈ। ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਰੂਪਨਗਰ ’ਚ ਅਗਲੇ ਦੋ ਦਿਨਾਂ ’ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਹਰਿਆਣਾ ਦੇ ਸਰਸਾ, ਫਤਿਹਾਬਾਦ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਪੰਚਕੂਲਾ, ਕਰਨਾਲ, ਅੰਬਾਲਾ, ਯਮੁਨਾਨਗਰ ’ਚ ਵੀ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਹਰਿਆਣਾ ਦੇ ਬਾਕੀ ਹਿੱਸਿਆਂ ’ਚ ਥੋੜੀ-ਥੋੜੀ ਬਾਰਿਸ਼ ਹੋ ਸਕਦੀ ਹੈ। (IMD Alert)

ਹਰਿਆਣਾ ਤੇ ਪੰਜਾਬ ’ਚ ਮਾਨਸੂਨ ਦੀ ਰਫਤਾਰ ਮੱਠੀ ਹੋਣ ਕਾਰਨ ਗਰਮੀ ਤੇ ਨਮੀ ਇੱਕ ਵਾਰ ਫਿਰ ਵੱਧ ਗਈ ਹੈ। ਮੌਸਮ ਵਿਭਾਗ ਨੇ ਹੁਣ 12 ਜੁਲਾਈ ਨੂੰ ਪੀਲੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਤੇ ਗੁਰਦਾਸਪੁਰ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਬੁੱਧਵਾਰ ਸਵੇਰੇ ਮੋਹਾਲੀ ’ਚ ਕੁਝ ਸਮੇਂ ਲਈ ਮੀਂਹ ਪਿਆ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਤਾਪਮਾਨ ਵੀ ਵਧਣਾ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨ ਨਾਲੋਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 1.7 ਡਿਗਰੀ ਦਾ ਵਾਧਾ ਹੋਇਆ ਹੈ। ਗੁਰਦਾਸਪੁਰ ’ਚ 38 ਡਿਗਰੀ ਤਾਪਮਾਨ ਦਰਜ ਕੀਤਾ ਗਿਆ। (IMD Alert)

ਦੋ ਦਿਨਾਂ ਤੱਕ ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਪਵੇਗਾ ਮੀਂਹ | IMD Alert

ਹਿਮਾਚਲ ’ਚ ਠੱਲੀ ਪਈ ਮਾਨਸੂਨ ਵੀਰਵਾਰ ਤੋਂ ਅਗਲੇ ਦੋ ਦਿਨਾਂ ’ਚ ਰਫਤਾਰ ਫੜ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 11 ਤੇ 12 ਜੁਲਾਈ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਮੀਂਹ ਪਵੇਗਾ। ਲਾਹੌਲ ਸਪਿਤੀ ਤੇ ਕਿਨੌਰ ਨੂੰ ਛੱਡ ਸਾਰੇ ਜ਼ਿਲ੍ਹਿਆਂ ’ਚ ਯੈਲੋ ਅਲਰਟ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪਰ 13 ਜੁਲਾਈ ਤੋਂ ਮਾਨਸੂਨ ਦੇ ਫਿਰ ਹੌਲੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਿਮਾਚਲ ’ਚ ਮਾਨਸੂਨ ਸੀਜਨ ’ਚ ਆਮ ਨਾਲੋਂ 22 ਫੀਸਦੀ ਘੱਟ ਮੀਂਹ ਪਿਆ ਹੈ। 1 ਜੂਨ ਤੋਂ 9 ਜੁਲਾਈ ਤੱਕ ਆਮ ਤੌਰ ’ਤੇ 160.6 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਇਸ ਵਾਰ ਸਿਰਫ 125.7 ਮਿਲੀਮੀਟਰ ਹੀ ਮੀਂਹ ਪਿਆ ਹੈ। ਮੰਡੀ ਤੇ ਸ਼ਿਮਲਾ ਨੂੰ ਛੱਡ ਬਾਕੀ ਸਾਰੇ ਜ਼ਿਲ੍ਹਿਆਂ ’ਚ ਆਮ ਨਾਲੋਂ ਘੱਟ ਮੀਂਹ ਪਿਆ ਹੈ। (IMD Alert)

Read This : IND Vs ZIM : ਭਾਰਤ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

ਚੰਡੀਗੜ੍ਹ ’ਚ 41 ਫੀਸਦੀ ਘੱਟ ਪਿਆ ਮੀਂਹ | IMD Alert

ਮੌਸਮ ਵਿਭਾਗ ਮੁਤਾਬਕ ਮਾਨਸੂਨ ਸੀਜਨ ਦੌਰਾਨ ਬਾਰਿਸ਼ ’ਚ ਦੋ-ਤਿੰਨ ਦਿਨਾਂ ਦਾ ਫਰਕ ਪੈ ਸਕਦਾ ਹੈ। 12 ਜੁਲਾਈ ਨੂੰ ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਤਾਪਮਾਨ ’ਚ ਕੁਝ ਗਿਰਾਵਟ ਆਵੇਗੀ। ਚੰਡੀਗੜ੍ਹ ’ਚ 11 ਜੁਲਾਈ ਨੂੰ ਬੱਦਲ ਛਾਏ ਰਹਿਣਗੇ ਤੇ ਕੁਝ ਖੇਤਰਾਂ ’ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 1 ਜੂਨ ਤੋਂ 9 ਜੁਲਾਈ ਤੱਕ ਇਸ ਸੀਜਨ ’ਚ 127.7 ਮਿਲੀਮੀਟਰ ਬਾਰਿਸ਼ ਹੋਈ ਹੈ। ਜੋ ਇਸ ਸੀਜਨ ’ਚ 40.9 ਫੀਸਦੀ ਘੱਟ ਹੈ। ਪਰ ਆਉਣ ਵਾਲੇ ਦਿਨਾਂ ’ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਵਾ ’ਚ ਜ਼ਿਆਦਾ ਤੋਂ ਜ਼ਿਆਦਾ ਨਮੀ 82 ਫੀਸਦੀ ਹੈ। ਇਸ ਕਾਰਨ ਜ਼ਿਆਦਾ ਨਮੀ ਤੇ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ। ਜੇਕਰ ਮੀਂਹ ਪੈਂਦਾ ਹੈ ਤੇ ਹਵਾਵਾਂ ਚਲਦੀਆਂ ਹਨ ਤਾਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ।