Visa - Sach Kahoon Punjabi
Fraudster Arrested: ਜਾਅਲੀ ਪਾਸਪੋਰਟ, ਵੀਜ਼ੇ ਤੇ ਐਗਰੀਮੈਂਟ ਬਣਾ ਕੇ ਮਾਰਦਾ ਸੀ ਠੱਗੀਆਂ, ਗ੍ਰਿਫਤਾਰ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਮੁਕਤਸਰ ਪੁਲਿਸ ਨੇ ਜਾਅਲੀ ਪਾਸਪੋਰਟ, ਵੀਜ਼ੇ ਤੇ ਐਗਰੀਮੈਂਟ ਬਣਾ ਕੇ ਠੱਗੀਆਂ ਮਾਰਨ ਦੇ ਦੋਸ਼ਾਂ ਅਧੀਨ ਆਈਲੈਟਸ ਤੇ ਇੰਮੀਗ੍ਰੇਸ਼ਨ ਸੈਂਟਰ ਦੇ ਸੰਚਾਲਕ ਨੂੰ ਗ੍ਰਿਫਤਾਰ ਕੀਤਾ ਹੈ ਤੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਰੀਬ ਦੋ ਮਹੀਨੇ ਪਹਿਲਾਂ ਪ੍ਰਸ਼ਾਸਨ ਵੱਲੋਂ ਇਕ ਹੋਰ ਇਮੀਗ੍ਰੇਸ਼ਨ ਕੇਂਦਰ ਨੂੰ ਸੀਲ ਕੀਤਾ ਗਿਆ ਸੀ। Fraudster Arrested
ਇਹ ਵੀ ਪੜ੍ਹੋ: Road Accident News : ਮਨਰੇਗਾ ਮਜ਼ਦੂਰਾਂ ਦੇ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਬਾਉਣ ਲਈ ਚੱਕਾ ਜਾਮ
ਇਸ ਦੇ ਸੰਚਾਲਕ ’ਤੇ ਵੀ ਧੋਖਾਧੜੀ ਦਾ ਦੋਸ਼ ਲੱਗਾ ਸੀ। ਸਿਟੀ ਪੁਲਿਸ ਨੇ ਮੁਕਤਸਰ ਦੇ ਮਲੋਟ ਰੋਡ ’ਤੇ ਚੱਲ ਰਹੇ ਆਈਲੈਟਸ ਐਂਡ ਇਮੀਗ੍ਰੇਸ਼ਨ ਸੈਂਟਰ ’ਤੇ ਛਾਪਾ ਮਾਰ ਕੇ ਸੰਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਭੁੱਲਰ ਕਾਲੋਨੀ ਵਾਸੀ ਸੰਚਾਲਕ ਜਸਪ੍ਰੀਤ ਸਿੰਘ ਫਰਜ਼ੀ ਪਾਸਪੋਰਟ, ਵੀਜ਼ਾ, ਦਸਤਾਵੇਜ਼ ਤੇ ਐਗਰੀਮੈਂਟ ਤਿਆਰ ਕਰ ਕੇ ਲੋਕਾਂ ਨਾਲ ਠੱਗੀ ਮਾਰਦਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਫਰਜ਼ੀ ਸਟੈਂਪ ਵੀ ਬਣਾਈ ਹੋਈ ਸੀ। ਪੁਲਿਸ ਨੇ ਕੁਝ ਜਾਅਲੀ ਦਸਤਾਵੇਜ਼ ਵੀ ਕਬਜ਼ੇ ’ਚ ਲਏ ਹਨ। ਥਾਣਾ ਸਿਟੀ ਦੇ ਇੰਚਾਰਜ ਜਸਕਰਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਮੁਲਜ਼ਮ ਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ ਤੇ ਉਹ ਜਾਅਲੀ ਦਸਤਾਵੇਜ਼ ਕਿਵੇਂ ਤਿਆਰ ਕਰਦਾ ਸੀ, ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। Fraudster Arrested
ਵਿਦੇਸ਼ ਜਾਣ ਦੇ ਇੱਛੁਕ ਵਿਦਿਆਰਥੀਆਂ ਨੂੰ ‘ਝਟਕਾ’
ਕੈਨੇਡਾ ਸਰਕਾਰ ਵੱਲੋਂ ਜਨਵਰੀ ਤੋਂ ਪੜ੍ਹਾਈ ਲਈ ਨਵੇਂ ਨਿਯਮ | Sangrur News
ਮਾਹਿਰਾਂ ਦਾ ਮੰਨਣਾ ਇਹ ਨਿਯਮ ਵਿਦਿਆਰਥੀਆਂ ਦੇ ਹਿਤ ’ਚ | Sangrur News
ਸੰਗਰੂਰ (ਗੁਰਪ੍ਰੀਤ ਸਿੰਘ)। ਕੈਨੇਡਾ ਦੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ 1 ਜਨਵਰੀ 2024 ਤੋਂ ਵਿਦੇਸ਼ਾਂ ਤੋਂ ਪੜ੍ਹਾਈ ਲਈ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਲਈ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਮਿਲ ਰਹੀਆਂ ਖ਼ਬਰਾਂ ਅਨੁਸਾਰ ਵਿਦਿਆਰਥੀਆਂ ਨੂੰ ਆਪਣੀ ਜੀਆਈਸੀ (ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ) ਵਿੱਚ ਪਹਿਲਾਂ ਨਾਲੋਂ ਦੁੱਗਣੇ ਪੈਸੇ ਰੱਖਣੇ ਜ਼ਰੂਰੀ ਹਨ, ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਆਰਥਿਕ ਦਸ਼ਾ ਵੀ ਮਜ਼ਬੂਤ ਹੋਣੀ ਜ਼ਰੂਰੀ ਹੈ ਜੇਕਰ ਪਰਿਵਾਰ ਆਰਥਿਕ ਪੱਖੋਂ ਮਜ਼ਬੂਤ ਹਨ ਤਾਂ ਹੀ ਉਹ ਵਿਦਿਆਰਥੀ ਕੈਨੇਡਾ ਪੜ੍ਹਾਈ ਲਈ ਜਾ ਸਕੇਗਾ ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਜਿੱਥੇ ਪੜ੍ਹਾਈ ਦੇ ਨਾਲ ਨਾਲ ਸੀਮਤ ਘੰਟੇ ਹੀ ਕੰਮ ਕਰਨ ਦੀ ਮਨਜ਼ੂਰੀ ਸੀ, ਉਥੇ ਹੁਣ ਵਿਦਿਆਰਥੀ ਫੁਲ ਟਾਈਮ ਕੰਮ ਕਰਨ ਸਕਦੇ ਹਨ। (Sangrur News)
ਹਾਸਲ ਹੋਈ ਜਾਣਕਾਰੀ ਮੁਤਾਬਕ ਨਵੇਂ ਵਰ੍ਹੇ 1 ਜਨਵਰੀ 2024 ਤੋਂ ਕੈਨੇਡਾ ਪੜ੍ਹਣ ਜਾਣ ਵਾਲਿਆਂ ਲਈ ਹੁਣ ਜੀਆਈਸੀ ਵਿੱਚ 20, 635 ਡਾਲਰ ਜਿਹੜੇ ਲਗਭਗ 12 ਤੋਂ 13 ਲੱਖ ਰੁਪਏ ਦੇ ਕਰੀਬ ਬਣਦੇ ਹਨ, ਰੱਖਣੇ ਜ਼ਰੂਰੀ ਹਨ। ਪਹਿਲਾਂ ਇਸ ’ਚ 10, 200 ਡਾਲਰ ਤੱਕ ਹੀ ਜ਼ਮਾਂ ਕਰਵਾਏ ਜਾਂਦੇ ਸਨ ਜੀਆਈਸੀ ਦੀ ਇਹ ਮਿਆਦ ਸਨ 2000 ਤੋਂ ਲਗਾਤਾਰ ਇਸ ਤਰ੍ਹਾਂ ਚੱਲ ਰਹੀ ਸੀ ਜਿਹੜੀ ਹੁਣ ਦੁੱਗਣੀ ਕਰ ਦਿੱਤੀ ਗਈ ਹੈ ਇਹ ਵੀ ਪਤਾ ਲੱਗਿਆ ਹੈ ਕਿ ਜੀਆਈਸੀ ਦੀ ਮਿਆਦ ਹਰ ਸਾਲ ਵਧਾਈ ਜਾਂ ਘਟਾਈ ਜਾ ਸਕੇਗੀ ਕਿਉਂਕਿ ਇਸ ਨੂੰ ਸਰਕਾਰ ਵੱਲੋਂ ਰਹਿਣ ਸਹਿਣ ਦੇ ਨਾਲ ਜੋੜ ਦਿੱਤਾ ਗਿਆ ਹੈ ਇਸ ਦਾ ਅਸਰ ਸਾਰੇ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਨੌਜਵਾਨਾਂ ’ਤੇ ਸਿੱਧੇ ਤੌਰ ’ਤੇ ਪਵੇਗਾ। (Sangrur News)
ਇਹ ਵੀ ਪੜ੍ਹੋ : ਪੰਜਾਬ ’ਚ ਪੰਚਾਇਤੀ ਚੋਣਾਂ ਦਾ ਵੱਡਾ ਅਪਡੇਟ, ਇਸ ਸਮੇਂ ਹੋ ਸਕਦੀਆਂ ਨੇ ਚੋਣਾਂ
ਇਸ ਤੋਂ ਇਲਾਵਾ ਨਵੇਂ ਵਰ੍ਹੇ ਤੋਂ ਵਿਦਿਆਰਥੀਆਂ ਲਈ ਕੰਮ ਕਰਨ ਦੀ ਮਿਆਦ ਕਰਕੇ ਫੁੱਲ ਟਾਈਮ ਕਰ ਦਿੱਤੀ ਗਈ ਹੈ, ਹੁਣ ਵਿਦਿਆਰਥੀ ਸਾਰਾ ਸਮਾਂ ਕੰਮ ਕਰ ਸਕਦਾ ਹੈ ਇਸ ਤੋਂ ਇਲਾਵਾ ਪੋਸਟ ਵਰਕ ਵੀਜ਼ਾ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮਾਂ ਕਾਰਨ ਹੁਣ ਪੰਜਾਬ ਤੋਂ ਕੈਨੇਡਾ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ 20 ਲੱਖ ਰੁਪਏ ਤੋਂ ਜ਼ਿਆਦਾ ਦਾ ਖਰਚ ਹੋਇਆ ਕਰੇਗਾ ਇਸ ਵਿੱਚ 12 ਲੱਖ ਦੇ ਕਰੀਬ ਜੀਆਈਸੀ ਅਤੇ 6 ਤੋਂ 8 ਲੱਖ ਵਿਦਿਆਰਥੀਆਂ ਦੀ ਕਾਲਜ ਫੀਸ ਲੱਗੇਗੀ ਪਹਿਲਾਂ ਇਸ ਤੋਂ ਲਗਭਗ ਅੱਧੇ ਖਰਚੇ ’ਤੇ ਕੈਨੇਡਾ ਪੜ੍ਹਾਈ ਲਈ ਜਾਇਆ ਜਾ ਸਕਦਾ ਹੈ। (Sangrur News)
ਇਸ ਸਬੰਧੀ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਹੁਣ ਸਿਰਫ਼ ਸਰਦੇ ਪੁੱਜਦੇ ਪਰਿਵਾਰਾਂ ਦੇ ਬੱਚੇ ਹੀ ਕੈਨੇਡਾ ਪੜ੍ਹਾਈ ਲਈ ਜਾ ਸਕਣਗੇ ਕਿਉਂਕਿ 20 ਲੱਖ ਰੁਪਏ ਦਾ ਇਕਦਮ ਖਰਚਾ ਕਰਨ ਦੇ ਸਮਰਥ ਪਰਿਵਾਰਾਂ ਦੀ ਗਿਣਤੀ ਕਾਫ਼ੀ ਘੱਟ ਹੈ ਸੰਗਰੂਰ ’ਚ ਆਇਲਟਸ ਦੀ ਤਿਆਰੀ ਕਰ ਰਹੇ ਵਿਦਿਆਰਥੀ ਗੁਰਵਿੰਦਰ ਸਿੰਘ ਨੇ ਕਿ ਉਹ ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਹੈ ਅਤੇ ਉਸ ਨੂੰ ਪੁਰਾਣੇ ਨਿਯਮਾਂ ਤਹਿਤ ਹੀ ਫੀਸ ਤੇ ਹੋਰ ਫੰਡ ਇਕੱਠੇ ਕਰਨ ਲਈ ਵੱਡੇ ਪੱਧਰ ’ਤੇ ਚਾਰਾ ਜ਼ੋਈ ਕਰਨੀ ਪੈ ਰਹੀ ਸੀ ਪਰ ਹੁਣ ਪਹਿਲਾਂ ਨਾਲੋਂ ਲਗਭਗ ਦੁੱਗਣੇ ਪੈਸੇ ਇਕੱਠੇ ਕਰਨੇ ਉਨ੍ਹਾਂ ਦੇ ਪਰਿਵਾਰ ਦੇ ਵਿੱਤੋਂ ਬਾਹਰ ਦੀ ਗੱਲ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਦੁਚਿੱਤੀ ਵਿੱਚ ਹੈ। (Sangrur News)
ਵਿਦਿਆਰਥੀਆਂ ਨੇ ਫਾਈਲਾਂ ਲਾਉਣ ’ਚ ਲਿਆਂਦੀ ਹਨੇਰੀ
ਨਵੇਂ ਨਿਯਮਾਂ ਤੋਂ ਬਾਅਦ ਕੈਨੇਡਾ ਪੜ੍ਹਾਈ ਲਈ ਵਿਦਿਆਰਥੀਆਂ ਨੇ ਦਸੰਬਰ ਮਹੀਨੇ ਵਿੱਚ ਅਰਜ਼ੀਆਂ ਲਾਉਣੀਆਂ ਆਰੰਭ ਕਰ ਦਿੱਤੀਆਂ ਹਨ ਵੱਡੀ ਗਿਣਤੀ ਵਿਦਿਆਰਥੀ ਜਿਹੜੀ ਆਇਲਟਸ ਦੀ ਪ੍ਰੀਖਿਆ ਪਾਸ ਕਰਕੇ ਇੰਤਜ਼ਾਰ ’ਚ ਉਨ੍ਹਾਂ ਵੱਲੋਂ ਤੇਜ਼ੀ ਨਾਲ ਆਪਣੇ ਵੀਜ਼ਾ ਪ੍ਰਾਸੈਸੱਸ ਨੂੰ ਪੂਰਿਆਂ ਕਰਨਾ ਆਰੰੰਭ ਕਰ ਦਿੱਤਾ ਹੈ ਇਕਦਮ ਆਇਲਸ ਤੇ ਇਮੀਗ੍ਰੇਸ਼ਨ ਸੈਂਟਰਾਂ ਵਿੱਚ ਵਿਦਿਆਰਥੀਆਂ ਦੀ ਭੀੜ ਨਜ਼ਰ ਆਉਣ ਲੱਗੀ ਹੈ ਮਾਹਿਰਾਂ ਦਾ ਮੰਨਣਾ ਹੈ ਹੁਣ ਤੇਜ਼ੀ ਕਰਨ ਦਾ ਕੋਈ ਲਾਭ ਨਹੀਂ ਹੈ, ਜਿਸ ਕਾਰਨ ਵੱਡੀ ਗਿਣਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਹੋ ਸਕਦੀਆਂ ਹਨ। (Sangrur News)
ਨਵੇਂ ਨਿਯਮ ਪੰਜਾਬ ਦੇ ਵਿਦਿਆਰਥੀਆਂ ਦੇ ਹਿੱਤ ’ਚ : ਮਾਹਿਰ
ਜਦੋਂ ਇਸ ਸਬੰਧੀ ਸੰਗਰੂਰ ਦੇ ਤਹਿਦਿਲ ਇਮੀਗ੍ਰੇਸ਼ਨ ਦੇ ਐੱਮਡੀ ਸ: ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਦਿਆਰਥੀ ਇਸ ਮਾਮਲੇ ਵਿੱਚ ਤੇਜ਼ੀ ਨਾ ਕਰਨ ਕੈਨੇਡਾ ਸਰਕਾਰ ਵੱਲੋਂ ਜਿਹੜੇ ਨਿਯਮ ਬਣਾਏ ਗਏ ਹਨ, ਉਹ ਵਿਦਿਆਰਥੀਆਂ ਦੇ ਹਿਤ ਵਿੱਚ ਹੀ ਹਨ ਕਿਉਂਕਿ ਜੀਆਈਸੀ ਦੀ ਫੀਸ ਵਿਦਿਆਰਥੀ ਦੀ ਆਪਣੀ ਫੀਸ ਹੁੰਦੀ ਹੈ, ਜਿਹੜੀ ਪਹਿਲਾਂ 1 ਸਾਲ ਦੀ ਭਰਾਈ ਜਾਂਦੀ ਸੀ। ਹੁਣ ਉਹ ਲਗਾਤਾਰ 2 ਵਰ੍ਹਿਆਂ ਦੀ ਭਰਾਈ ਜਾ ਸਕੇਗੀ। (Sangrur News)
ਇਸ ਦਾ ਫਾਇਦਾ ਇਹ ਹੋਵੇਗਾ ਕਿ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਨਹੀਂ ਰਹੇਗਾ ਪਹਿਲਾਂ ਵੀ ਵਿਦਿਆਰਥੀ ਵੀ ਲਗਭਗ ਏਨੇ ਪੈਸੇ ਹੀ ਭਰਾਏ ਜਾਂਦੇ ਸਨ ਪਰ ਨਵੇਂ ਨਿਯਮਾਂ ਤਹਿਤ ਇਹ ਪੈਸੇ ਇਕੱਠੇ ਭਰਨੇ ਹੋਣਗੇ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹੁਣ ਕੰਮ ਦਾ ਪੂਰਾ ਸਮਾਂ ਮਿਲ ਸਕੇਗਾ ਇਸੇ ਤਰ੍ਹਾਂ ਗੱਲਬਾਤ ਕਰਦਿਆਂ ਸੇਠੀ ਇੰਟਰਨੈਸ਼ਨਲ ਇੰਮੀਗ੍ਰੇਸ਼ਨ ਦੇ ਪੰਕਜ ਸੇਠੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ, ਬੱਸ ਇਹ ਜ਼ਰੂਰ ਹੈ ਕਿ ਵਿਦਿਆਰਥੀਆਂ ਨੂੰ ਪਹਿਲਾਂ ਨਾਲੋਂ ਥੋੜ੍ਹਾ ਜ਼ਿਆਦਾ ਪੈਸਾ ਆਪਣੇ ਖਾਤੇ ਵਿੱਚ ਰੱਖਣਾ ਹੋਵੇਗਾ। (Sangrur News)
ਵੀਜ਼ੇ ਲਈ ਠੱਗੀਆਂ ਦਾ ਜ਼ਾਲ
ਪੰਜਾਬ ’ਚ ਕਈ ਆਈਲੈਟਸ ਸੈਂਟਰ ਲਾਇਸੰਸ ਤੇ ਹੋਰ ਕਾਗਜ਼ਾਂ ਦੀ ਘਾਟ ਕਾਰਨ ਬੰਦ ਕਰਵਾ ਦਿੱਤੇ ਗਏ ਹਨ ਪਿਛਲੇ ਸਾਲਾਂ ਅੰਦਰ ਅਜਿਹੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਹਨ ਪਰ ਇਹ ਰੁਝਾਨ ਬੰਦ ਨਹੀਂ ਹੋ ਸਕਿਆ ਭਾਵੇਂ ਵਿਦੇਸ਼ ਮੰਤਰਾਲੇ ਵੱਲੋਂ ਵੀ ਮਨਜ਼ੂਰਸ਼ੁਦਾ ਸੈਂਟਰਾਂ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ ਫ਼ਿਰ ਵੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਆਪਣਾ ਧੰਦਾ ਚਲਾਉਂਦੇ ਰਹਿੰਦੇ ਹਨ ਵੇਖਣ ਵਾਲੀ ਗੱਲ ਇਹ ਹੈ ਕਿ ਆਖ਼ਰ ਇਹ ਧੰਦਾ ਬੰਦ ਕਿਉਂ ਨਹੀਂ ਹੁੰਦਾ ਅਸਲ ’ਚ ਇਹ ਮਾਮਲਾ ਹੈ ਤਾਂ ਕਾਨੂੰਨੀ ਪਰ ਇਸ ਦੇ ਸਮਾਜਿਕ ਪੱਖ ਵੀ ਹਨ। (Fraud)
ਲੋਕਾਂ ’ਚ ਜਾਗਰੂਕਤਾ ਦੀ ਵੀ ਬਹੁਤ ਘਾਟ ਹੈ ਵਿਦੇਸ਼ ਜਾਣ ਦੇ ਚਾਅ ਜਾਂ ਜਨੂੰਨ ’ਚ ਲੋਕ ਬਿਨਾਂ ਵੇਖੇ -ਪੜਤਾਲੇ ਆਪਣਾ ਪਾਸਪੋਰਟ ਫੜਾ ਵੀਜ਼ੇ ਲਈ ਮੂੰਹ ਮੰਗੀ ਰਾਸ਼ੀ ਦਿੰਦੇ ਹਨ ਨਾ ਤਾਂ ਬਾਹਰ ਜਾਣ ਵਾਲਾ ਨੌਜਵਾਨ ਅਤੇ ਨਾ ਹੀ ਪਰਿਵਾਰ ਦਾ ਕੋਈ ਪੜ੍ਹਿਆ-ਲਿਖਿਆ ਮੈਂਬਰ ਸੈਂਟਰ ਬਾਰੇ ਕੋਈ ਪੁੱਛ-ਪੜਤਾਲ ਕਰਦਾ ਹੈ ਬੱਸ ਕਿਸੇ ਜਾਣਕਾਰ ਦੇ ਜ਼ੁਬਾਨੀ ਕਹਿਣ ’ਤੇ ਵਿਸ਼ਵਾਸ ਕਰ ਲੈਂਦੇ ਹਨ ਇਹ ਵੀ ਤੱਥ ਹਨ ਕਿ ਅੰਧਵਿਸ਼ਵਾਸ ਵੀ ਇਸ ਲਾਪਰਵਾਹੀ ਦਾ ਇੱਕ ਕਾਰਨ ਹੈ ਕਈ ਲੋਕ ਇਹ ਸੋਚਦੇ ਹਨ ਕਿ ਜਿੰਨਾ ਚੁੱਪ-ਚਾਪ ਵੀਜ਼ਾ ਲੱਗ ਜਾਵੇ ਓਨਾ ਹੀ ਚੰਗਾ ਹੈ, ਕਈਆਂ ਨੂੰ ਇਹ ਅੰੰਧਵਿਸ਼ਵਾਸ ਹੁੰਦਾ ਹੈ। (Fraud)
ਇਹ ਵੀ ਪੜ੍ਹੋ : ਸਰਕਾਰ ਦੀ ਨਵੀਂ ਸਕੀਮ ਦਾ 10 ਹਜ਼ਾਰ ਕਿਸਾਨਾਂ ਨੂੰ ਮਿਲੇਗਾ ਲਾਭ
ਕਿ ਜੇਕਸ ਕਿਸੇ ਨੂੰ ਦੱਸਿਆ ਜਾਵੇ ਤਾਂ ਵੀਜ਼ਾ ਨਹੀਂ ਲੱਗਦਾ ਕਈ ਸੁੱਖਾਂ ਵੀ ਸੁੱਖਦੇ ਹਨ ਤੇ ਚੁੱਪ-ਚਾਪ ਜਿੰਨੇ ਪੈਸੇ ਮੰਗੇ ਜਾਂਦੇ ਹਨ ਫੜਾ ਦਿੰਦੇ ਹਨ ਕਈਆਂ ਨੂੰ ਫਰਜ਼ੀ ਏਜੰਟ ਇਹ ਕਹਿ ਕੇ ਭਰਮਾ ਲੈਂਦੇ ਹਨ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਪਰ ਮਗਰੋਂ ਅਪਲਾਈ ਕਰਨ ਤੋਂ ਤੁਰੰਤ ਬਾਅਦ ਪੈਸੇ ਦੀ ਮੰਗ ਕਰ ਲੈਂਦੇ ਹਨ ਫਸਿਆ ਬੰਦਾ ਚੁੱਪਚਾਪ ਪੈਸੇ ਵੀ ਦਿੰਦਾ ਹੈ ਤੇ ਹੈਰਾਨ ਵੀ ਹੁੰਦਾ ਹੈ ਕਿ ਪੈਸੇ ਵੀਜ਼ੇ ਤੋਂ ਬਾਅਦ ਦੇਣ ਵਾਲੀ ਜ਼ੁਬਾਨ ਕਿੱਧਰ ਗਈ ਕਈਆਂ ਦੇ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਵੀ ਉਦੋਂ ਪਤਾ ਲੱਗਦਾ ਹੈ ਜਦੋਂ ਬੰਦੇ ਨਾਲ ਠੱਗੀ ਵੱਜ ਜਾਂਦੀ ਹੈ ਤੇ ਜੇਕਰ ਕਿਸੇ ਦਾ ਵੀਜ਼ਾ ਲੱਗ ਜਾਂਦਾ ਹੈ ਤਾਂ ਉਸ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਜਹਾਜ਼ ’ਤੇ ਚੜ੍ਹਨ ਦਾ ਸਮਾਂ ਆ ਜਾਂਦਾ ਹੈ। (Fraud)
ਇਹ ਨਾ ਦੱਸਣ ਵਾਲੀ ਸੋਚ ਫਰਜ਼ੀ ਆਈਲੈਟਸ ਸੈਂਟਰ ਵਾਲਿਆਂ ਨੂੰ ਬੜੀ ਰਾਸ ਆਉਂਦੀ ਹੈ ਨਾ ਤਾਂ ਵੀਜ਼ਾ ਲਵਾਉਣ ’ਚ ਚੋਰੀ ਹੋਣੀ ਚਾਹੀਦੀ ਹੈ ਤੇ ਨਾ ਹੀ ਸੈਂਟਰ ਦੀ ਮਾਨਤਾ ਬਾਰੇ ਜਾਣਕਾਰੀ ਹਾਸਲ ਕਰਨ ’ਚ ਕੋਈ ਝਿਜਕ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਫਰਜ਼ੀ ਸੈਂਟਰਾਂ ਦੇ ਸਾਲਾਂਬੱਧੀ ਚੱਲਣ ਦੀ ਬਜਾਇ ਸੈਂਟਰ ਖੁੱਲ੍ਹਣ ਸਾਰ ਜਾਂਚ-ਪੜਤਾਲ ਕੀਤੀ ਜਾਵੇ ਅਕਸਰ ਦਰਜਨਾਂ ਬੰਦਿਆਂ ਨਾਲ ਠੱਗੀ ਵੱਜਣ ਤੋਂ ਬਾਅਦ ਹੀ ਪ੍ਰਸ਼ਾਸਨ ਜਾਗਦਾ ਹੈ ਕੋਈ ਵਿਰਲਾ ਥਾਣਾ ਹੀ ਹੋਵੇਗਾ ਜਿੱਥੇ ਵੀਜ਼ੇ ਲਈ ਠੱਗੀ ਦਾ ਮਾਮਲਾ ਨਾ ਦਰਜ ਹੋਇਆ ਹੋਵੇ ਸਰਕਾਰਾਂ ਠੋਸ ਮੁਹਿੰਮ ਚਲਾਉਣ ਤੇ ਲੋਕ ਵੀ ਜਾਗਰੂਕ ਹੋਣ ਤਾਂ ਠੱਗੀਆਂ ਦਾ ਜਾਲ ਖ਼ਤਮ ਹੋ ਸਕਦਾ ਹੈ। (Fraud)
ਪੰਜਾਬ ਸਿੰਹਾਂ ਤੇਰਾ ਖੀਸਾ ਖਾਲੀ ਕਿਸ ਕੀਤਾ?
ਬਿੰਦਰ ਸਿੰਘ ਖੁੱਡੀ ਕਲਾਂ
ਪੰਜਾਬ ਸਿਹੁੰ ਦੀ ਜ਼ਰੂਰਤ ਸੀ ਤਾਂ ਇਸ ਨੂੰ ਮੁੰਦਰੀ ਦੇ ਨਗ ਦਾ ਦਰਜ਼ਾ ਦਿੱਤਾ ਗਿਆ। ਮੁਲਕ ਦੇ ਅਨਾਜ ਭੰਡਾਰ ਭਰਨ ਲਈ ਪੰਜਾਬ ਦੀ ਭੂਮੀ ਤੇ ਪਾਣੀ ਦਾ ਰੱਜ ਕੇ ਇਸਤੇਮਾਲ ਕੀਤਾ ਗਿਆ। ਅਜਿਹਾ ਇਸਤੇਮਾਲ ਕਿ ਭੂਮੀ, ਪਾਣੀ ਅਤੇ ਇੱਥੋਂ ਤੱਕ ਕਿ ਹਵਾ ਵੀ ਪਲੀਤ ਕਰ ਦਿੱਤੀ। ਪੰਜਾਬ ਦੇ ਸਿਰ ਦੋਸ਼ਾਂ ਦੀ ਪੰਡ ਟਿਕ ਗਈ ਹੈ ਕਿ ਰਾਜਧਾਨੀ ਦਿੱਲੀ ਦੀ ਆਬੋ ਹਵਾ ਇਹ ਖਰਾਬ ਕਰ ਰਿਹਾ ਹੈ। ਪੰਜਾਬ ਸਿਹੁੰ ਨੂੰ ਮੁਲਕ ਦੀ ਰੱਖਿਆ ਅਤੇ ਮੁਲਕ ਨੂੰ ਅੰਨ ਖੇਤਰ ‘ਚ ਆਤਮ-ਨਿਰਭਰ ਬਣਾਉਣ ਜਿਹੇ ਕੀਤੇ ਚੰਗੇ ਕਾਰਜਾਂ ਦੀ ਇੰਨੀ ਸ਼ਾਬਾਸ਼ ਸ਼ਾਇਦ ਸਾਰੀ ਉਮਰ ‘ਚ ਨਹੀਂ ਮਿਲੀ ਹੋਣੀ ਜਿੰਨੀ ਝਿੜਕ ਹਵਾ ਪ੍ਰਦੂਸ਼ਣ ਦੇ ਬਹਾਨੇ ਮਹਿਜ਼ ਦੋ-ਤਿੰਨ ਵਰ੍ਹਿਆਂ ‘ਚ ਮਾਰੀ ਗਈ ਹੈ।
ਪੰਜਾਬ ਸਿਹੁੰ ਵਿਲਕ ਰਿਹਾ ਹੈ ਕਿ ਮੈਂ ਇਕੱਲਾ ਪ੍ਰਦੂਸ਼ਣ ਲਈ ਦੋਸ਼ੀ ਨਹੀਂ ਹਾਂ, ਪਰ ਸੁਣਦਾ ਕੌਣ ਹੈ ਇਸ ਵਿਚਾਰੇ ਦੀ? ਪੰਜਾਬ ਸਿੰਹਾਂ ਹੁਣ ਤੇਰੇ ਇਸਤੇਮਾਲ ਦੀ ਜਰੂਰਤ ਨਹੀਂ ਰਹੀਂ ਹਕੂਮਤਾਂ ਨੂੰ, ਤਾਂ ਹੀ ਤਾਂ ਆਨੇ-ਬਹਾਨੇ ਤੈਨੂੰ ਜਲੀਲ ਕੀਤਾ ਜਾ ਰਿਹਾ ਹੈ। ਹਾਲੇ ਰਾਜਧਾਨੀ ਨੂੰ ਪ੍ਰਦੂਸ਼ਿਤ ਕਰਨ ਦੀਆਂ ਝਿੜਕਾਂ ਤੋਂ ਰਾਹਤ ਨਹੀਂ ਸੀ ਮਿਲੀ ਕਿ ਪੰਜਾਬ ਸਿੰਹੁ ਦਾ ਖੀਸਾ ਖਾਲੀ ਹੋਣ ਦੀਆਂ ਖਬਰਾਂ ਸੁਰਖੀਆਂ ਬਣ ਰਹੀਆਂ ਹਨ। ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਕਈ ਹੋਰ ਸੂਬਿਆਂ ਦੇ ਲੋਕਾਂ ਨੂੰ ਅਮਰੀਕਾ, ਕੈਨੇਡਾ ਅਤੇ ਅਸਟਰੇਲੀਆ ਜਿਹਾ ਸਵਾਦ ਦੇਣ ਵਾਲਾ ਪੰਜਾਬ ਸਿੰਹੁ ਕਹਿੰਦੇ ਖੁਦ ਹੀ ਕੰਗਾਲ ਹੋ ਗਿਆ। ਕੰਗਾਲੀ ਵੀ ਅਜਿਹੀ ਕਿ ਖੀਸਾ ਜਮ੍ਹਾ ਈ ਖਾਲੀ ਹੋਇਆ ਪਿਐ। ਪੰਜਾਬ ਸਿੰਹੁ ਦੇ ਪੁੱਤ ਧੀਆਂ ਤਾਂ ਪਹਿਲਾਂ ਈ ਕੰਗਾਲ ਹੋਏ ਪਏ ਸਨ। ਜੇ ਕੰਗਾਲ ਨਾ ਹੁੰਦੇ ਤਾਂ ਕਿਸ ਦਾ ਜੀਅ ਕਰਦੈ ਸਲਫਾਸ ਖਾ ਕੇ ਜਿੰਦਗੀ ਗੁਆਉਣ ਨੂੰ? ਦੁਨੀਆਂ ਦਾ ਮੇਲਾ ਛੱਡਣਾ ਸੌਖਾ ਨਹੀਂ। ਆਪਣੀ ਜਾਨ ਗੁਆ ਕੇ ਆਪਣਿਆਂ ਨੂੰ ਵਿਲਕਣ ਲਾਉਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ। ਮੁਲਕ ਦੇ ਅੰਨ ਭੰਡਾਰ ਭਰਨ ਵਾਲਾ ਪੰਜਾਬ ਸਿੰਹੁ ਦੇ ਲਾਡਲੇ ਪੁੱਤਰ ਅਤੇ ਉਸ ਦੇ ਸਾਂਝੀ ਨਿੱਤ ਦਿਨ ਮਰ ਰਹੇ ਹਨ। ਪਰ ਕਿਸੇ ਨੂੰ ਕੋਈ ਪਰਵਾਹ ਨਹੀਂ। ਹਾਲਾਤ ਪੰਜਾਬ ਸਿੰਹੁ ਦੇ ਬਾਕੀ ਪੁੱਤ-ਧੀਆਂ ਦੇ ਵੀ ਕੋਈ ਬਹੁਤ ਸੁਖਾਵੇਂ ਨਹੀਂ ਹਨ। ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਦੇ ਅਤੇ ਤਨਖਾਹਾਂ ਤੋਂ ਸੱਖਣੇ ਮੁਲਾਜ਼ਮ ਨਿੱਤ ਵਿਲਕਦੇ ਨੇ ਪਰ ਕੋਈ ਸੁਣਵਾਈ ਨਹੀਂ।
ਪੜ੍ਹੇ-ਲਿਖੇ ਨੌਜਵਾਨ ਪਹਿਲਾਂ ਤਾਂ ਚੌਦਾਂ-ਚੌਦਾਂ ਪੰਦਰਾਂ-ਪੰਦਰਾਂ ਵਰ੍ਹੇ ਮਹਿੰਗੀਆਂ ਪੜ੍ਹਾਈਆਂ ਪੜ੍ਹਦੇ ਨੇ ਅਤੇ ਫਿਰ ਕਈ-ਕਈ ਵਰ੍ਹੇ ਪੁਲਿਸ ਦੀਆਂ ਡਾਂਗਾਂ ਖਾਂਦੇ ਨੇ ਤਾਂ ਕਿਤੇ ਜਾ ਕੇ ਪਾਪੀ ਪੇਟ ਦਾ ਮਸਲਾ ਹੱਲ ਹੁੰਦੈ। ਉਹ ਵੀ ਕਰਮਾਂ ਵਾਲਿਆਂ ਦਾ। ਬਹੁਤੇ ਤਾਂ ਡਾਂਗਾਂ ਖਾਂਦੇ ਈ ਉਮਰ ਲੰਘਾ ਬੈਠਦੇ ਨੇ। ਪੰਜਾਬ ਸਿੰਹੁ ਦਾ ਖੀਸਾ ਖਾਲੀ ਹੀ ਨਹੀਂ ਹੋਇਆ, ਸਗੋਂ ਕਹਿੰਦੇ ਪੰਜਾਬ ਸਿੰਹੁ ਦਾ ਕਰਜ਼ਾ ਤਾਂ ਨਿੱਤ ਦਿਨ ਵਧੀ ਜਾਂਦੈ। ਅਖਬਾਰੀ ਰਿਪੋਰਟਾਂ ਦੱਸਦੀਆਂ ਨੇ ਕਿ ਵਿੱਤੀ ਸਾਲ ਦੋ ਹਜ਼ਾਰ ਵੀਹ ਦੇ ਅੰਤ ਤੱਕ ਇਸ ਦਾ ਕਰਜ਼ਾ ਦੋ ਲੱਖ ਉਨੱਤੀ ਹਜ਼ਾਰ ਛੇ ਸੌ ਗਿਆਰਾਂ ਕਰੋੜ ਰੁਪਏ ਹੋ ਜਾਵੇਗਾ। ਪੰਜਾਬ ਸਿੰਹੁ ਦੇ ਸਾਊ ਪੁੱਤਰਾਂ ਧੀਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਸ ਵਿੱਚ ਅੰਕ ਕਿੰਨੇ ਆਉਣਗੇ? ਪੰਜਾਬ ਸਿੰਹੁ ਨੂੰ ਹਰ ਵਰ੍ਹੇ ਤੀਹ ਹਜ਼ਾਰ ਤਿੰਨ ਸੌ ਨੌਂ ਕਰੋੜ ਰੁਪਏ ਦਾ ਤਾਂ ਵਿਆਜ਼ ਹੀ ਭਰਨਾ ਪੈ ਰਿਹੈ। ਅਖਬਾਰੀ ਰਿਪੋਰਟਾਂ ਇਹ ਵੀ ਦੱਸਦੀਆਂ ਨੇ ਕਿ ਪੰਜਾਬ ਸਿੰਹੁ ਦੇ ਖੀਸੇ ‘ਚ ਬਰਕਤ ਪਾਉਣ ਲਈ ਮਾਰਕੀਟ ਫੀਸ, ਦਿਹਾਤੀ ਵਿਕਾਸ ਫੰਡ ਅਤੇ ਪੇਸ਼ੇਵਰ ਟੈਕਸ ਆਦਿ ਲਾ ਕੇ ਉਸਦੇ ਪੁੱਤਰਾਂ ਦੀ ਜੇਬ੍ਹ ‘ਤੇ ਕੱਟ ਲਾਇਆ ਗਿਆ। ਪਰ ਪੰਜਾਬ ਸਿੰਹੁ ਦੇ ਖੀਸੇ ਦੀ ਬਰਕਤ ਖਲਾਸ ਹੁੰਦੀ-ਹੁੰਦੀ ਹੁਣ ਜਮ੍ਹਾ ਕੰਗਾਲੀ ‘ਤੇ ਆ ਗਈ ਹੈ। ਖਬਰ ਤਾਂ ਇਹ ਵੀ ਹੈ ਕਿ ਪੰਜਾਬ ਸਿੰਹੁ ਦੇ ਖੀਸੇ ‘ਚ ਹੁਣ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਜਾਂ ਹੋਰ ਖਰਚੇ ਕਰਨ ਜੋਗੇ ਪੈਸੇ ਵੀ ਨਹੀਂ ਰਹੇ ਹਨ। ਵਿਕਾਸ ਲਈ ਪੈਸਾ ਖਰਚਣ ਦੀ ਤਾਂ ਗੱਲ ਹੀ ਛੱਡੋ, ਹੁਣ ਸਵਾਲ ਤਾਂ ਇਹ ਹੈ ਕਿ ਪੰਜਾਬ ਸਿੰਹੁ ਦਾ ਖੀਸਾ ਖਾਲੀ ਕੀਤਾ ਕਿਸ ਨੇ ਹੈ? ਮੈਂ ਜਾਂ ਤੁਸੀਂ ਤਾਂ ਕੀਤਾ ਹੀ ਨਹੀਂ। ਨਾਲੇ ਆਪਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਪੰਜਾਬ ਸਿੰਹੁ ਦੀ ਜੇਬ੍ਹ ‘ਚ ਪਹਿਲਾਂ ਕਿੰਨੇ ਪੈਸੇ ਸਨ ਅਤੇ ਹੁਣ ਕਿੰਨੇ ਹਨ? ਆਪਾਂ ਨੂੰ ਤਾਂ ਜਿਵੇਂ ਦੱਸਦੇ ਨੇ ਮੰਨਣਾ ਪੈਂਦੈ। ਰੌਲਾ ਤਾਂ ਕਾਫੀ ਸਮੇਂ ਤੋਂ ਪੈ ਰਿਹੈ ਕਿ ਪੰਜਾਬ ਸਿੰਹੁ ਦੀ ਜੇਬ੍ਹ ‘ਚ ਪੈਸੇ ਘੱਟ ਹਨ। ਜੇਬ੍ਹ ‘ਚ ਘੱਟ ਪੈਸਿਆਂ ਕਾਰਨ ਹੀ ਮੁਲਾਜ਼ਮਾਂ ਨੂੰ ਕਿੰਨੇ ਵਰ੍ਹਿਆਂ ਤੋਂ ਮਹਿੰਗਾਈ ਭੱਤਾ ਨਹੀਂ ਮਿਲਿਆ।
ਤਨਖਾਹ ਕਮਿਸ਼ਨ ਦੀ ਤਾਂ ਗੱਲ ਹੀ ਛੱਡੋ। ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਬੋਨਸ ਮਿਲੇ ਨੂੰ ਸਦੀਆਂ ਹੀ ਬੀਤ ਚੱਲੀਆਂ ਨੇ। ਮਜ਼ਦੂਰ ਦੀ ਤਾਂ ਹਾਲਤ ਪੁੱਛੋ ਹੀ ਨਾ। ਵਪਾਰੀ ਦੇ ਗਲ ‘ਤੇ ਵੀ ‘ਗੂਠਾ ਚੰਗੀ ਤਰ੍ਹਾਂ ਧਰਿਆ ਹੋਇਐ। ਆਪਾਂ ਤਾਂ ਸਾਰੇ ਜਣੇ ਟੈਕਸ ਵੀ ਸਮੇਂ ਸਿਰ ਭਰਦੇ ਹਾਂ। ਮੁਲਾਜ਼ਮਾਂ ਤੇ ਵਪਾਰੀਆਂ ਤੋਂ ਹਰ ਤਿਮਾਹੀ ਟੈਕਸ ਵਸੂਲ ਲਿਆ ਜਾਂਦੈ। ਇਨ੍ਹਾਂ ਨੂੰ ਤਾਂ ਇਹ ਵੀ ਛੋਟ ਨਹੀਂ ਕਿ ਚੱਲੋ ਸਾਲ ਦਾ ਟੈਕਸ ਇਕੱਠਾ ਭਰ ਦਿਓ। ਆਪਾਂ ਤਾਂ ਜਿਹੜੀ ਵਸਤੂ ਖਰੀਦਦੇ ਹਾਂ ਉਸ ‘ਤੇ ਵੀ ਪਹਿਲਾਂ ਹੀ ਟੈਕਸ ਵਸੂਲ ਲਿਆ ਜਾਂਦਾ ਹੈ।
ਜੀ. ਐਸ. ਟੀ. ਹੋਵੇ ਜਾਂ ਡੀਜ਼ਲ-ਪੈਟਰੋਲ ਦਾ ਵੈਟ ਆਪਾਂ ਤਾਂ ਕਦੇ ਉਧਾਰ ਨਹੀਂ ਕੀਤਾ। ਆਪਾਂ ਤਾਂ ਕਦੇ ਪੰਜਾਬ ਸਿੰਹੁ ਦੀ ਜੇਬ੍ਹ ‘ਚੋਂ ਕੋਈ ਗੇੜੀ-ਫੇੜੀ ਨਹੀਂ ਲਾਉਂਦੇ। ਪੰਜਾਬ ਸਿੰਹੁ ਦੀ ਜੇਬ੍ਹ ‘ਚੋਂ ਬਣੀਆਂ ਮਹਿੰਗੀਆਂ ਸਟੇਜਾਂ ‘ਤੇ ਕਦੇ ਬੈਠ ਕੇ ਨਹੀਂ ਵੇਖਿਆ। ਆਪਾਂ ਤਾਂ ਥੱਲੇ ਵਿਛੀਆਂ ਦਰੀਆਂ ‘ਤੇ ਬੈਠਦੇ ਹਾਂ। ਫਿਰ ਵੀ ਪੰਜਾਬ ਸਿੰਹੁ ਵਿਚਾਰਾ ਕੰਗਾਲ ਹੋ ਗਿਐ।  ਆਪਾਂ ਨੂੰ ਆਮ ਜਨਤਾ ਨੂੰ ਤਾਂ ਪੰਜਾਬ ਸਿੰਹੁ ਦੀ ਜੇਬ੍ਹ ‘ਚੋਂ ਲੈਣ-ਦੇਣ ਕਰਨ ਦੀ ਵੀ ਕਦੇ ਕੋਈ ਭਿਣਕ ਨਹੀਂ ਪਈ। ਅਖਬਾਰੀ ਰਿਪੋਰਟਾਂ ਦੱਸਦੀਆਂ ਹਨ ਕਿ ਪੰਜਾਬ ਸਿੰਹੁ ਦੇ ਖੀਸੇ ‘ਚੋਂ ਹਰ ਵਰ੍ਹੇ ਛੱਬੀ ਹਜ਼ਾਰ ਨੌਂ ਸੌ ਅਠੱਤਰ ਕਰੋੜ ਰੁਪਏ ਤਾਂ ਤਨਖਾਹਾਂ ‘ਤੇ ਲੱਗ ਜਾਂਦੇ ਹਨ। ਕਿਸ ਦੀਆਂ ਤਨਖਾਹਾਂ ‘ਤੇ ਇਹ ਨਹੀਂ ਪਤਾ? ਦਸ ਹਜ਼ਾਰ ਅੱਠ ਸੌ ਪਜੱਤਰ ਕਰੋੜ ਰੁਪਏ ਪੈਨਸ਼ਨਾਂ ‘ਤੇ ਖਰਚੇ ਜਾਂਦੇ ਹਨ। ਕਿਸ ਦੀਆਂ ਪੈਨਸ਼ਨਾਂ ‘ਤੇ ਇਹ ਫਿਰ ਨਹੀਂ ਪਤਾ? ਮੁਲਾਜ਼ਮਾਂ ਦਾ ਵੱਡਾ ਵਰਗ ਪੈਨਸ਼ਨਾਂ ਤੋਂ ਮਹਿਰੂਮ ਕਰ ਰੱਖਿਐ। ਬੁਢਾਪਾ, ਵਿਧਵਾ ਅਤੇ ਹੋਰ ਪੈਨਸ਼ਨਾਂ ਹਨ ਹੀ ਨਾ-ਮਾਤਰ ਤੇ ਉਹ ਵੀ ਆਉਂਦੀਆਂ ਲੰਙੇ ਡੰਗ ਹਨ। ਜਨਾਬ ਇਹ ਤਨਖਾਹਾਂ ਤੇ ਪੈਨਸ਼ਨਾਂ ਤਾਂ ਕਿਸੇ ਹੋਰ ਦੀਆਂ ਹਨ। ਮੈਂ ਨਾਂਅ ਕਿਉਂ ਦੱਸਾਂ, ਤੁਹਾਨੂੰ ਕਿਹੜਾ ਪਤਾ ਨਹੀਂ। ਸਭ ਪਤੈ ਤੁਹਾਨੂੰ ਵੀ ਪੰਜਾਬ ਸਿੰਹੁ ਦੇ ਲਾਡਲਿਓ! ਤੁਸੀਂ ਸਭ ਜਾਣਦੇ ਓ ਕਿ ਪੰਜਾਬ ਸਿੰਹੁ ਦਾ ਖੀਸਾ ਖਾਲੀ ਕਿਉਂ ਹੋਇਐ? ਪਰ ਬੋਲਣ ਦੀ ਹਿੰੰਮਤ ਨਹੀਂ ਥੋਡੇ ਵਿੱਚ। ਜਦੋਂ ਤੁਸੀ ਬੋਲਣਾ ਅਤੇ ਗਰਜਣਾ ਸਿੱਖ ਗਏ ਤਾਂ ਨਾ ਰਾਜਨੀਤੀ ਵਪਾਰ ਰਹੇਗੀ ਅਤੇ ਨਾ ਪੰਜਾਬ ਸਿੰਹੁ ਤਰਸੇਗਾ ਪਾਈ-ਪਾਈ ਨੂੰ।
ਸ਼ਕਤੀ ਨਗਰ, ਬਰਨਾਲਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿ ਆਗੂ ਬਲਦੇਵ ਦਾ ਵੀਜ਼ਾ ਖਤਮ
ਕਿਹਾ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸ਼ਰਨ ਦਿੱਤੇ ਜਾਣ ਦੀ ਪੂਰੀ ਆਸ
ਲੁਧਿਆਣਾ (ਰਾਮ ਗੋਪਾਲ ਰਾਏਕੋਟੀ) ਪਾਕਿਸਤਾਨ ਦੇ ਬਾਰੀਕੋਟ ਤੋਂ ਭਾਰਤ ਪੁੱਜੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ 3 ਮਹੀਨਿਆਂ ਦਾ ਵੀਜ਼ਾ 12 ਨਵੰਬਰ ਨੂੰ ਖਤਮ ਹੋ ਚੁੱਕਾ ਹੈ। ਜਦੋਂ ਉਹ ਪੰਜਾਬ ਆਇਆ ਤਾਂ ਉਸ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਉੱਥੇ ਉਸ ਨੂੰ ਜਾਨ ਦਾ ਖਤਰਾ ਹੈ ਤੇ ਉਸ ਨੇ ਭਾਰਤ ‘ਚ ਸ਼ਰਨ ਦੀ ਮੰਗ ਕੀਤੀ ਸੀ।
ਇਸ ਦੇ ਨਾਲ ਹੀ ਉਸ ਨੇ 2 ਮਹੀਨੇ ਪਹਿਲਾਂ ਵੀਜ਼ੇ ਲਈ ਆਨਲਾਈਨ ਅਪਲਾਈ ਕਰ ਦਿੱਤਾ ਸੀ ਪਰ ਅਜੇ ਤੱਕ ਸਰਕਾਰ ਵਲੋਂ ਇਸ ਦਾ ਜਵਾਬ ਨਹੀਂ ਆਇਆ ਹੈ ਬਲਦੇਵ ਕੁਮਾਰ ਕਿਸੇ ਵੀ ਹਾਲਤ ‘ਚ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੇ ਅਤੇ ਉਨਾਂ ਕਿਹਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪੂਰਾ ਭਰੋਸਾ ਹੈ ਕਿ ਉਨਾਂ ਨੂੰ ਭਾਰਤ ‘ਚ ਸ਼ਰਨ ਜ਼ਰੂਰ ਦਿੱਤੀ ਜਾਵੇਗੀ ਆਪਣੇ ਵੀਜੇ ਸਬੰਧੀ ਉਸ ਨੇ ਦੋ ਦਿਨ ਪਹਿਲਾ ਭਾਰਤ ਸਰਕਾਰ ਨੂੰ ਦੁਬਾਰਾ ਬੇਨਤੀ ਪੱਤਰ ਵੀ ਭੇਜਿਆ ਹੈ।
ਜਿਕਰਯੋਗ ਹੈ ਕਿ ਬਲਦੇਵ ਕੁਮਾਰ ਦਾ ਸਹੁਰਾ ਪਰਿਵਾਰ ਖੰਨਾ ‘ਚ ਰਹਿੰਦਾ ਹੈ ਉਨਾਂ ਦੀ ਬੇਟੀ ਥੈਲੇਸੀਮੀਆ ਤੋਂ ਪੀੜਤ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ ਪਿਛਲੇ ਦਿਨੀਂ ਉਨਾਂ ਦਾ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਹੋ ਗਿਆ ਸੀ ਅਤੇ ਸਹੁਰਾ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਬਲਦੇਵ ਉਨਾਂ ਦੀ ਧੀ ਨੂੰ ਠੀਕ ਤਰੀਕੇ ਨਾਲ ਨਹੀਂ ਰੱਖਦਾ ਅਤੇ ਕੋਈ ਕੰਮ-ਕਾਰ ਵੀ ਨਹੀਂ ਕਰਦਾ, ਜਿਸ ਕਾਰਨ ਬਾਅਦ ਬਲਦੇਵ ਕੁਮਾਰ ਨੂੰ ਥਾਣੇ ਜਾਣਾ ਪਿਆ ਸੀ, ਹਾਲਾਂਕਿ ਇਹ ਝਗੜਾ ਬਾਅਦ ‘ਚ ਸੁਲਝਾ ਲਿਆ ਗਿਆ ਸੀ
ਉਸ ਦੇ ਕਹਿਣ ਅਨੂਸਾਰ ਪਾਕਿ ‘ਚੋਂ ਉਸ ਨੂੰ ਜਾਨੋ ਮਾਰਨ ਦੀਆਂ ਮਿਲੀਆਂ ਧਮਕੀਆਂ ਕਾਰਨ ਉਹ ਪਰਿਵਾਰ ਸਮੇਤ ਭਾਰਤ ਪੁੱਜੇ ਸਨ। ਬਲਦੇਵ ਕੁਮਾਰ (Baldev) ਦਾ ਕਹਿਣਾ ਹੈ ਕਿ ਪਾਕਿਸਤਾਨ ‘ਚ ਉਨਾਂ ਦੀ ਜਾਨ ਨੂੰ ਅੱਤਵਾਦੀਆਂ ਅਤੇ ਆਈ. ਐੱਸ. ਆਈ. ਤੋਂ ਖਤਰਾ ਹੈ, ਜਿਸ ਕਾਰਨ ਉਹ ਵਾਪਸ ਨਹੀਂ ਜਾਣਾ ਚਾਹੁੰਦੇ ਬਲਦੇਵ ਕੁਮਾਰ ਨੇ ਦੱਸਿਆ ਕਿ ਉਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਸਰਹੱਦ ਟੱਪਦਿਆਂ ਹੀ ਉਨਾਂ ਨੂੰ ਸ਼ੂਟ ਕਰ ਦਿੱਤਾ ਜਾਵੇਗਾ ਅਤੇ ਉਨਾਂ ‘ਤੇ ਪਾਕਿਸਤਾਨ ‘ਚ 50 ਲੱਖ ਦਾ ਇਨਾਮ ਵੀ ਰੱਖਿਆ ਗਿਆ ਹੈ ਬਲਦੇਵ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ‘ਚ ਉਨਾਂ ਨੂੰ ਸਿਆਸੀ ਸ਼ਰਨ ਦੇਣ ਬਲਦੇਵ ਕੁਮਾਰ ਨੇ ਕਿਹਾ ਕਿ ਉਹ ਕੋਈ ਏਜੰਟ ਨਹੀਂ ਹਨ ਅਤੇ ਇਹ ਸਭ ਗਲਤ ਕਿਹਾ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਸ਼ਰਧਾਲੂ ਬਿਨਾ ਵੀਜ਼ਾ ਪੁੱਜੇ
ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ, ਪਹਿਲਾ ਜੱਥਾ ਹੋਇਆ ਰਵਾਨਾ
ਪੀਐਮ ਮੋਦੀ ਨੇ ਕਿਹਾ, ਗੁਰੂ ਨਾਨਕ ਦੇਵ ਜੀ ਸਾਡੇ ਪ੍ਰੇਰਨਾ ਪੁੰਜ ਹਨ
ਇਮਰਾਨ ਖਾਨ ਦਾ ਸਵਾਗਤ ਕੀਤਾ ਪੀਐਮ ਮੋਦੀ ਨੇ
ਡੇਰਾ ਬਾਬਾ ਨਾਨਕ | ਸ੍ਰੀ ਗੁਰੂ ਨਾਨਕ ਦੇਵ ਜੀ ਦਾ  550ਵਾਂ ਪ੍ਰਕਾਸ਼ ਪੁਰਬ ਹਿੰਦ-ਪਾਕਿ ਸਬੰਧਾਂ ‘ਚ ਅੱਜ ਇਤਿਹਾਸਕ ਪਹਿਲ ਕਦਮੀ ਸਾਬਤ ਹੋਇਆ ਦੋਵਾਂ ਮੁਲਕਾਂ ਨੇ ਅੱਜ ਪਾਕਿਸਤਾਨ ਦੇ ਜ਼ਿਲ੍ਹੇ ਨਾਰੋਵਾਲ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਲਈ ਬਿਨਾ ਵੀਜ਼ੇ ਤੋਂ ਲਾਂਘਾ ਖੋਲ੍ਹ ਦਿੱਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦੇ ਗੁਰਦਾਸਪੁਰ ‘ਚ ਸ੍ਰੀ ਕਰਤਾਰਪੁਰ ਸਾਹਿਬ ਦਾ ਉਦਘਾਟਨ ਕੀਤਾ ਉਨ੍ਹਾਂ ਡੇਰਾ ਬਾਬਾ ਨਾਨਕ ਸਥਿਤ ਲਾਂਘੇ ਦੀ ਚੈਕਪੋਸਟ ਤੋਂ 550 ਸ਼ਰਧਾਲੂਆਂ ਦਾ ਪਹਿਲਾ ਜੱਥਾ ਸ੍ਰੀ ਕਰਤਾਰਪੁਰਾ ਸਾਹਿਬ ਲਈ ਰਵਾਨਾ ਕੀਤਾ ਇਸ ਤੋਂ ਪਹਿਲਾਂ ਸਮਾਰੋਹ ‘ਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਸਮਰਪਿਤ ਕਰਨ ‘ਤੇ ਉਹੋ ਜਿਹਾ ਅਹਿਸਾਸ ਹੋ ਰਿਹਾ ਹੈ, ਜਿਹੋ ਜਿਹਾ ਤੁਹਾਨੂੰ ਸਾਰਿਆਂ?ਨੂੰ ਕਾਰ ਸੇਵਾ ਕਰਨ ਸਮੇਂ ਹੁੰਦਾ ਹੈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਅੱਜ ਤੋਂ ਸ਼ਰਧਾਲੂਆਂ ਲਈ ਖੁੱਲ੍ਹ ਜਾਵੇਗਾ ਇਸ ਮੌਕੇ ਮੰਚ ‘ਤੇ ਮੌਜ਼ੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਵੀਪੀ ਬਦਨੌਰ, ਪੰਜਾਬ ਦੇ ਮੰਤਰੀ, ਵਿਧਾਇਕ, ਸਾਂਸਦ, ਕੇਂਦਰੀ ਮੰਤਰੀ ਪ੍ਰੀਸ਼ਦ ਦੇ ਮੈਂਬਰ, ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਹਾਜ਼ਰ ਸਨ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ‘ਤੇ ਉਨ੍ਹਾਂ ਦੀ ਇਸ ਪਵਿੱਤਰ ਧਰਤੀ ‘ਤੇ ਉਹ ਖੁਦ ਨੂੰ ਧੰਨ ਮਹਿਸੂਸ ਕਰ ਰਹੇ ਹਨ
ਓਧਰ ਪਾਕਿਸਤਾਨ ਵਾਲੇ ਪਾਸੇ ਲਾਂਘੇ ਦਾ ਸ਼ੁੱਭ ਆਰੰਭ ਮੁਲਕ ਦੇ ਵਜ਼ੀਰੇ-ਆਜ਼ਮ-ਇਮਰਾਨ ਖਾਨ ਨੇ ਕੀਤਾ ਪਾਕਿਤਸਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਤਿਹਾਸਕ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਰਸਮੀ ਉਦਘਾਟਨ ਕੀਤਾ ਉਨ੍ਹਾਂ ਕਿਹਾ ਕਿ ਅੱਜ ਅਸੀਂ ਨਾ ਸਿਰਫ਼ ਸਰਹੱਦ ਖੋਲ੍ਹ ਰਹੇ ਹਾਂ, ਸਗੋਂ ਸਿੱਖ ਭਾਈਚਾਰੇ ਲਈ ਆਪਣਾ ਦਿਲ ਵੀ ਖੋਲ੍ਹ ਰਹੇ ਹਾਂ ਇਸ ਦੌਰਾਨ ਉਨ੍ਹਾਂ ਆਪਣੀ ਸਰਕਾਰ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਸਰਕਾਰ ਇੰਨੀ ਹੁਨਰਮੰਦ ਹੈ ਰਿਕਾਰਡ ਸਮੇਂ ‘ਚ ਮੁਸ਼ਕਲ ਕੰਮ ਨੂੰ ਪੂਰਾ ਕਰਨ ਲਈ ਉਨ੍ਹਾਂ ਫਿਰ ਤੋਂ ਵਧਾਈ ਦੇਣਾ ਚਾਹੁੰਦੇ ਹਨ
ਖਾਨ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕ੍ਰਿਕਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਸਮੇਤ 12,000 ਤੋਂ ਵੱਧ ਭਗਤਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਮੈਨੂੰ ਇੱਕ ਸਾਲ ਪਹਿਲਾਂ ਤੱਕ ਸ੍ਰੀ ਕਰਤਾਰਪੁਰ ਸਾਹਿਬ ਦੇ ਮਹੱਤਵ ਸਬੰਧੀ ਪਤਾ ਨਹੀਂ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਸ੍ਰੀ ਕਰਤਾਰਪੁਰ ਸਾਹਿਬ ‘ਚ ਬਿਤਾਏ ਸਨ ਖਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਪਹਿਲੇ ਜੱਥੇ ਦਾ ਸਵਾਗਤ ਕੀਤਾ, ਜਿਨ੍ਹਾਂ ਨੇ ਗਲਿਆਰੇ ਰਾਹੀਂ ਪਾਕਿਸਤਾਨ ‘ਚ ਦਾਖਲਾ ਕੀਤਾ, ਜੋ ਪਾਕਿਸਤਾਨ ‘ਚ ਸ੍ਰੀ ਗੁਰਦੁਆਰਾ ਦਰਬਾਰ ਸਾਹਿਬ ਨੂੰ ਜੋੜਦਾ ਹੈ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਇਮਰਾਨ ਖਾਨ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਇਤਿਹਾਸਕ ਉਦਘਾਟਨ ਖੇਤਰੀ ਸ਼ਾਂਤੀ ਲਈ ਪਾਕਿਸਤਾਨ ਦੀ ਵਚਨਬੱਧਤਾ ਦਾ ਪ੍ਰਮਾਣ ਹੈ ਖਾਨ ਨੇ ਇਸ ਮੌਕੇ ਆਪਣੇ ਸੰਦੇਸ਼ ‘ਚ ਕਿਹਾ, ‘ਅਸੀਂ ਮੰਨਦੇ ਹਾਂ ਕਿ ਖੇਤਰ ਦੀ ਖੁਸ਼ਹਾਲੀ ਤੇ ਸਾਡੀ ਆਉਣ ਵਾਲੀ ਪੀੜ੍ਹੀ ਦੇ ਉੱਜਵਲ ਭਵਿੱਖ ਦਾ ਰਾਹ ਸ਼ਾਂਤੀ ‘ਚ ਹੈ  ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾਲ ਸਦਭਾਵਨਾ ਦਾ ਬੁਨਿਆਦੀ ਸੰਕੇਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਪ੍ਰਤੀ ਉਨ੍ਹਾਂ ਦੇ ਡੂੰਘੇ ਸਨਮਾਨ ਦਾ ਪ੍ਰਤੀਬਿੰਬ ਹੈ
ਪੰਜਾਬ ਦੀ ਦੇਖਭਾਲ ਕਰਨਾ ਸਾਡੀ ਜ਼ਿੰਮੇਵਾਰੀ : ਅਮਰਿੰਦਰ ਸਿੰਘ
ਅਮਰਿੰਦਰ ਸਿੰਘ ਨੇ ਪਾਕਿਸਤਾਨ ਵੱਲ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਗੁਆਂਢੀ ਦੇਸ਼ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਸਮਾਂ ਬਦਲ ਰਿਹਾ ਹੈ ਤੇ ਸ਼ਾਂਤੀ ਤੇ ਪਿਆਰ ਦੀ ਅਵਾਜ਼ ਉੱਠ ਚੁੱਕੀ ਹੈ ਪਾਕਿ ਨੂੰ ਹੁਣ ਸਾਡੇ ਖਿਲਾਫ਼ ਵਰਤੋਂ ਕੀਤੇ ਜਾਣ ਵਾਲੇ ਪੈਸੇ ਨੂੰ ਆਪਣੀ ਜਨਤਾ ਦੀ ਖੁਸ਼ਹਾਲੀ ਲਈ ਸੜਕਾਂ, ਬਿਜਲੀ ਪਾਣੀ ਤੇ ਸਿੱਖਿਆ ‘ਤੇ ਖਰਚਾ ਕਰਨਾ ਚਾਹੀਦਾ ਹੈ ਪੰਜਾਬ ਦੀ ਦੇਖਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੀਜ਼ਾ ਮੁਕਤ ਲਾਂਘੇ ਦਾ ਮਸਲਾ ਕੇਂਦਰੀ ਵਿਦੇਸ਼ ਮੰਤਰੀ ਕੋਲ ਉਠਾਵਾਂਗੇ : ਅਮਰਿੰਦਰ ਸਿੰਘ
ਮੰਤਰੀ ਮੰਡਲ ਵੱਲੋਂ ਅਗਲੇ ਮਹੀਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਮਤਾ ਪਾਸ | Amarinder Singh
ਇਤਿਹਾਸਕ ਮੌਕੇ ‘ਤੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਲਈ ਭਾਰਤ ਸਰਕਾਰ ਕੋਲ ਪਹੁੰਚ ਕਰਨ ਦਾ ਫੈਸਲਾ | Amarinder Singh
ਸੁਲਤਾਨਪੁਰ ਲੋਧੀ (ਸੱਚ ਕਹੂੰ ਨਿਊਜ਼)। ਚੰਡੀਗੜ੍ਹ?ਤੋਂ?ਬਾਹਰ ਪਹਿਲੀ ਵਾਰ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅੱਜ ਕਈ ਅਹਿਮ ਫੈਸਲੇ ਲਏ ਗਏ ਇਹਨਾਂ ਵਿੱਚ ਇੱਕ ਫੈਸਲੇ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਵੀਜ਼ਾ ਮੁਕਤ ਲਾਂਘੇ ਦਾ ਮਾਮਲਾ ਕੇਂਦਰੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਕੋਲ ਉਠਾਉਣਗੇ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਮੀਟਿੰਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਅਗਲੇ ਮਹੀਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਵੀ ਮਤਾ ਪਾਸ ਕੀਤਾ।
ਆਪਣੇ ਮਤੇ ਵਿੱਚ ਵਜ਼ਾਰਤ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕਰਨ ਲਈ ਭਾਰਤ ਦੇ ਰਾਸ਼ਟਰਪਤੀ ਅਤੇ ਹੋਰ ਵੱਖ-ਵੱਖ ਉੱਘੀਆਂ ਸਿੱਖ ਸ਼ਖ਼ਸੀਅਤਾਂ ਨੂੰ ਵੀ ਬੁਲਾਉਣ ਦਾ ਫੈਸਲਾ ਕੀਤਾ।ਇਕ ਹੋਰ ਮਤੇ ਵਿੱਚ ਮੁੱਖ ਮੰਤਰੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਇਸ ਇਤਿਹਾਸਕ ਮੌਕੇ ‘ਤੇ ਸੰਸਦ ਦਾ ਵਿਸ਼ੇਸ਼ ਸਾਂਝਾ ਇਜਲਾਸ ਸੱਦਣ ਲਈ ਭਾਰਤ ਸਰਕਾਰ ਨੂੰ ਜ਼ੋਰਦਾਰ ਸਿਫ਼ਾਰਿਸ਼ ਕਰਨ ਦਾ ਵੀ ਫੈਸਲਾ ਲਿਆ। ਮਤੇ ਮੁਤਾਬਕ ਇਸ ਸੰਸਦੀ ਇਜਲਾਸ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਸੰਬੋਧਨ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਵਿੱਚ ਨਾਮਵਰ ਸਿੱਖ ਸ਼ਖ਼ਸੀਅਤਾਂ ਨੂੰ ਵੀ ਸੱਦਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਈ-ਕਚਰਾ ਸਿਹਤ ਅਤੇ ਵਾਤਾਵਰਨ ਲਈ ਖ਼ਤਰਾ
ਮੰਤਰੀ ਮੰਡਲ ਨੇ ਪਾਕਿਸਤਾਨ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਐਂਟਰੀ ਫੀਸ, ਫੈਸਿਲੀਟੇਸ਼ਨ ਚਾਰਜ, ਸਰਵਿਸ ਚਾਰਜ ਆਦਿ ਤੋਂ ਬਿਨਾਂ ਵੀਜ਼ਾ ਮੁਕਤ ਲਾਂਘੇ ਦੀ ਇਜ਼ਾਜਤ ਦੇਣ ਦਾ ਮਸਲਾ ਕੇਂਦਰੀ ਵਿਦੇਸ਼ ਮੰਤਰੀ ਕੋਲ ਉਠਾਉਣ ਦਾ ਵੀ ਫੈਸਲਾ ਲਿਆ ਹੈ। ਇਸ ਨਾਲ ਦਰਸ਼ਨਾਂ ਦੀ ਤਾਂਘ ਰੱਖਣ ਵਾਲੇ ਸ਼ਰਧਾਲੂ ਸਿੱਖ ਸੰਗਤ ਦੀ ਅਰਦਾਸ ਮੁਤਾਬਕ ਬਿਨਾਂ ਕਿਸੇ ਰੋਕ ਤੋਂ ਖੁੱਲ੍ਹੇ ਦਰਸ਼ਨ-ਦੀਦਾਰੇ ਕਰ ਸਕਣਗੇ।ਮੁੱਖ ਮੰਤਰੀ ਨੇ ਇਸ ਮਸਲੇ ‘ਤੇ ਕੇਂਦਰੀ ਵਿਦੇਸ਼ ਮੰਤਰੀ ਨੂੰ ਨਿੱਜੀ ਤੌਰ ‘ਤੇ ਮਿਲਣ ਦਾ ਵਾਅਦਾ ਕਰਦੇ ਆਖਿਆ ਕਿ ਉਹ ਕੇਂਦਰੀ ਮੰਤਰੀ ਨੂੰ ਅਪੀਲ ਕਰਨਗੇ ਕਿ ਲੱਖਾਂ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਦਿੱਕਤ ਤੋਂ ਦਰਸ਼ਨ-ਦੀਦਾਰੇ ਕਰਨ ਦੀ ਸਹੂਲਤ ਦੇਣ ਲਈ ਉਹ ਪਾਕਿਸਤਾਨ ਵਿੱਚ ਆਪਣੇ ਹਮਰੁਤਬਾ ਨਾਲ ਵੀਜ਼ਾ ਮੁਕਤ ਲਾਂਘੇ ਨੂੰ ਯਕੀਨੀ ਬਣਾਉਣ ਦਾ ਮਸਲਾ ਉਠਾਉਣ। (Amarinder Singh)
ਮੁੱਖ ਮੰਤਰੀ ਨੇ ਇਸ ਇਤਿਹਾਸਕ ਨਗਰ ਵਿੱਚ ਬੁਨਿਆਦੀ ਢਾਂਚੇ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ 10 ਅਕਤੂਬਰ ਨੂੰ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਸੁਲਤਾਨਪੁਰ ਲੋਧੀ ਵਿੱਚ ਹੀ ਸੱਦਣ ਦਾ ਫੈਸਲਾ ਲਿਆ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਨਿੱਜੀ ਬੇਨਤੀ ‘ਤੇ ਮੁੱਖ ਮੰਤਰੀ ਨੇ 30 ਸਤੰਬਰ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਵਿਖੇ ਵਿਸ਼ੇਸ਼ ਮੀਟਿੰਗ ਸੱਦਣ ਦੀ ਵੀ ਸਹਿਮਤੀ ਦਿੱਤੀ ਤਾਂ ਕਿ ਉਸ ਇਲਾਕੇ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾ ਸਕੇ। ਮੰਤਰੀ ਮੰਡਲ ਦੀ ਅੱਜ ਇੱਥੇ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਸੁਲਤਾਨਪੁਰ ਲੋਧੀ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। (Amarinder Singh)
ਇਹ ਵੀ ਪੜ੍ਹੋ : ਜਾਤੀ ਮਰਦਮਸ਼ੁਮਾਰੀ ਨਾਲ ਖਾਈ ਹੀ ਵਧੇਗੀ
ਮੀਟਿੰਗ ਦੌਰਾਨ ਸੁਲਤਾਨਪੁਰ ਲੋਧੀ-ਕਪੂਰਥਲਾ-ਕਰਤਾਰਪੁਰ-ਬਿਆਸ-ਬਟਾਲਾ (ਬਟਾਲਾ ਬਾਈਪਾਸ ਸਮੇਤ)-ਡੇਰਾ ਬਾਬਾ ਨਾਨਕ ਮਾਰਗ ਨੂੰ ‘ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ’ ਐਲਾਨਣ ਲਈ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ। ਮੀਟਿੰਗ ਦੌਰਾਨ 96.15 ਕਰੋੜ ਰੁਪਏ ਦੀ ਲਾਗਤ ਨਾਲ 136.14 ਕਿਲੋਮੀਟਰ ਲੰਮੇ ਰੋਡ ਨੂੰ ਅਪਗ੍ਰੇਡ ਕਰਨ ਅਤੇ 10 ਮੀਟਰ ਤੱਕ ਚੌੜਾ ਕਰਨ ਦਾ ਫੈਸਲਾ ਕੀਤਾ ਗਿਆ। ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਮੰਤਰੀ ਮੰਡਲ ਨੇ ਸਥਾਨਕ ਸਿਵਲ ਹਸਪਤਾਲ ਨੂੰ ਸੁਪਰ ਸਪੈਸ਼ਲਟੀ ਸੰਸਥਾ ਵਜੋਂ ਅਪਗ੍ਰੇਡ ਕਰਨ ਦੇ ਪ੍ਰਸਤਾਵ ਨੂੰ ਵੀ ਹਰੀ ਝੰਡੀ ਦੇ ਦਿੱਤੀ। ਇਸ ਦੇ ਨਾਲ ਹੀ ਗੁਰਦੁਆਰਾ ਸੰਤ ਘਾਟ ਤੋਂ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ਨਾਲ ਸੰਪਰਕ ਲਈ ਇੱਕ ਕਿਲੋਮੀਟਰ ਨਵਾਂ ਰੋਡ ਬਣਾਉਣ ਲਈ 1.24 ਕਰੋੜ ਰੁਪਏ ਨੂੰ ਪ੍ਰਵਾਨਗੀ ਦਿੱਤੀ।
ਮੁੱਖ ਮੰਤਰੀ ਨੇ ਵੱਖ-ਵੱਖ ਵਿਕਾਸ ਕਾਰਜਾਂ ‘ਚ ਜੁਟੀਆਂ ਏਜੰਸੀਆਂ ਨੂੰ ਨਿਰਧਾਰਤ ਸਮੇਂ ਵਿੱਚ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨਾਂ ਡਿਪਟੀ ਕਮਿਸ਼ਨਰ ਨੂੰ ਵੀ ਮਿੱਥੇ ਸਮੇਂ ਵਿੱਚ ਵਿਕਾਸ ਕਾਰਜ ਨੇਪਰੇ ਚਾੜਣ ਲਈ ਸਾਰੇ ਸਬੰਧਤ ਅਧਿਕਾਰੀਆਂ ਨਾਲ ਨਿਰੰਤਰ ਮੀਟਿੰਗਾਂ ਕਰਨ ਦੇ ਹੁਕਮ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਵੀ ਚੱਲ ਰਹੇ ਵਿਕਾਸ ਕਾਰਜਾਂ ਅਤੇ ਟ੍ਰੈਫਿਕ ਵਿਵਸਥਾ ਦੇ ਪ੍ਰੋਜੈਕਟਾਂ ਦਾ ਨਿਰੰਤਰ ਆਧਾਰ ‘ਤੇ ਜਾਇਜ਼ਾ ਲੈਣ ਲਈ ਆਖਿਆ।
ਇਹ ਵੀ ਪੜ੍ਹੋ : ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਹਮਲੇ ਸਬੰਧੀ ਖੇਤੀਬਾੜੀ ਮੰਤਰੀ ਨੇ ਕੀਤਾ ਦੌਰਾ
ਮੁੱਖ ਮੰਤਰੀ ਨੇ ਪਾਵਰਕੌਮ ਦੇ ਚੇਅਰਮੈਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਸਕੱਤਰ ਨੂੰ ਪ੍ਰਕਾਸ਼ ਪੁਰਬ ਮੌਕੇ ਲਏ ਜਾਣ ਵਾਲੇ ਲੰਗਰ ਨੂੰ ਬਿਜਲੀ ਅਤੇ ਪਾਣੀ ਦੀ ਵਸੂਲੀ ਤੋਂ ਛੋਟ ਦੇਣ ਲਈ ਢੰਗ-ਤਰੀਕੇ ਤਲਾਸ਼ਣ ਦੇ ਹੁਕਮ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਸੱਭਿਆਚਾਰਕ ਮਾਮਲੇ ਮੰਤਰੀ ਨੂੰ ਪ੍ਰਕਾਸ਼ ਪੁਰਬ ਮੌਕੇ 550 ਸਿੱਖਾਂ/ਨਾਨਕ ਨਾਮ ਲੇਵਾ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਲਈ ਇਕ ਕਮੇਟੀ ਦਾ ਗਠਨ ਕਰਨ ਲਈ ਆਖਿਆ। (Amarinder Singh)
ਇਸ ਤੋਂ ਪਹਿਲਾਂ ਸੱਭਿਆਚਾਰਕ ਮਾਮਲਿਆਂ ਅਤੇ ਸੈਰ-ਸਪਾਟਾ ਵਿਭਾਗ ਦੇ ਪ੍ਰਮੁਖ ਸਕੱਤਰ ਨੇ ਆਪਣੀ ਪੇਸ਼ਕਾਰੀ ਰਾਹੀਂ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਪਵਿੱਤਰ ਨਗਰ ਵਿੱਚ ਤਿੰਨ ਵੱਖ-ਵੱਖ ਥਾਵਾਂ ਗੁਰਦੁਆਰਾ ਬੇਰ ਸਾਹਿਬ ਨੇੜੇ, ਲੋਹੀਆਂ ਰੋਡ ‘ਤੇ ਅਤੇ ਸੁਲਤਾਨਪੁਰ ਲੋਧੀ-ਕਪੁਰਥਲਾ ਰੋਡ ‘ਤੇ ਸੰਗਤਾਂ ਦੇ ਰਹਿਣ ਵਾਸਤੇ ਟੈਂਟ ਸਿਟੀ ਸਥਾਪਤ ਕੀਤੀ ਜਾ ਰਹੀ ਹੈ। ਇਹ ਟੈਂਟ ਸਿਟੀ 277 ਏਕੜ ਵਿੱਚ ਸਥਾਪਤ ਕੀਤੀ ਜਾ ਰਹੀ ਹੈ ਜਿੱਥੇ 30 ਹਜ਼ਾਰ ਸੰਗਤਾਂ ਅਤੇ 5000 ਕਰਮਚਾਰੀਆਂ ਦੇ ਰਹਿਣ ਦੀ ਸਮਰੱਥਾ ਹੋਵੇਗੀ।
ਨੇਹਾ ਸ਼ੋਰੀ ਦੇ ਪਰਿਵਾਰ ਨੂੰ 31 ਲੱਖ ਰੁਪਏ ਦੇ ਵਿਸ਼ੇਸ਼ ਵਿੱਤੀ ਲਾਭ ਮਿਲਣਗੇ
ਪੰਜਾਬ ਮੰਤਰੀ ਮੰਡਲ ਨੇ ਅੱਜ ਵਿਸ਼ੇਸ਼ ਕੇਸ ਵਜੋਂ ਮ੍ਰਿਤਕ ਨੇਹਾ ਸ਼ੋਰੀ ਦੇ ਕਾਨੂੰਨੀ ਵਾਰਸਾਂ ਨੂੰ ਲਗਭਗ 31 ਲੱਖ ਰੁਪਏ ਦੇ ਵਿੱਤੀ ਲਾਭ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨੇਹਾ ਸ਼ੋਰੀ ਜ਼ੋਨਲ ਲਾਈਸੈਂਸਿੰਗ ਅਥਾਰਟੀ ਮੋਹਾਲੀ ਵਜੋਂ ਤਾਇਨਾਤ ਸੀ, ਜਿਸ ਦਾ 29 ਮਾਰਚ, 2019 ਨੂੰ ਡਿਊਟੀ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਬਾਰੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਮੰਤਰੀ ਮੰਡਲ ਨੇ ਲਿਆ ਤਾਂ ਕਿ ਮ੍ਰਿਤਕ ਅਧਿਕਾਰੀ ਦੇ ਪਰਿਵਾਰ ਨੂੰ ਆ ਰਹੀਆਂ ਦਰਪੇਸ਼ ਵਿੱਤੀ ਔਕੜਾਂ ਦੂਰ ਕੀਤੀਆਂ ਜਾ ਸਕਣ। (Amarinder Singh)
ਬਿਨਾ ਵੀਜ਼ਾ ਜਾ ਸਕਣਗੇ ਸ਼ਰਧਾਲੂ
ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਚਾਰ ਦਿਨ ਪਹਿਲਾਂ ਮਿਲੇਗੀ ਜਾਣਕਾਰੀ
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ’ਤੇ ਇਤਿਹਾਸਕ ਫੈਸਲੇ  ਸਾਰਾ ਸਾਲ ਖੁੱਲ੍ਹਾ ਰਹੇਗਾ ਲਾਂਘਾ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਸਾਰੇ ਧਰਮਾਂ ਦੇ ਲੋਕਾਂ ਨੂੰ ਜਾਣ ਦੀ ਹੋਵੇਗੀ ਖੁੱਲ੍ਹਪਾਕਿ ਨੇ ਦੋ ਮੰਗਾਂ ਨਹੀਂ ਮੰਨੀਆਂਭਾਰਤ ਸਰਕਾਰ ਦੇ ਪ੍ਰੋਟੋਕਾਲ ਅਫ਼ਸਰਾਂ ਦੇ ਸ੍ਰੀ ਗੁਰਦੁਆਰਾ ਸਾਹਿਬ ’ਚ ਜਾਣ ਅਤੇ ਸ਼ਰਧਾਲੂਆਂ ਤੋਂ ਸੇਵਾ ਟੈਕਸ ਵਸੂਲੀ ਨਾ ਲੈਣ ਦੀ ਮੰਗ ’ਤੇ ਪਾਕਿਸਤਾਨ ਨੇ ਗੌਰ ਨਹੀਂ ਕੀਤੀ। ਭਾਰਤ-ਪਾਕਿਸਤਾਨ ਸ੍ਰੀ ਕਰਤਾਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਬਿਨਾ ਵੀਜ਼ੇ ਤੇ ਧਰਮ ਦੇ ਅਧਾਰ ’ਤੇ ਬਿਨਾ ਕਿਸੇ ਭੇਦਭਾਵ ਦੇ ਯਾਤਰਾ ਕਰਨ ’ਤੇ ਰਾਜ਼ੀ ਹੋਏ ਉਨ੍ਹਾਂ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਇਸ ’ਤੇ ਸਹਿਮਤ ਹੋਏ ਕਿ ਗਲਿਆਰੇ ਰਾਹੀਂ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨਗੇ ਓਸੀਆਈ ਕਾਰਡਧਾਰਕ ਭਾਰਤੀ ਮੂਲ ਦੇ ਲੋਕ ਵੀ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਰਾਹੀਂ ਗੁਰੂਦੁਆਰਾ ਸਾਹਿਬ ਜਾ ਸਕਣਗੇ। (Pilgrims)
ਇਹ ਵੀ ਪੜ੍ਹੋ : ਘਰੇਲੂ ਪੱਧਰ ’ਤੇ ਆਰਗੈਨਿਕ ਕਣਕ ਦੀ ਬਿਜਾਈ ਅਤੇ ਬੀਜ ਦੀ ਪਰਖ਼
ਭਾਰਤ ਵੱਲੋਂ ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਚਾਰ ਦਿਨ ਪਹਿਲਾਂ ਜਾਣਕਾਰੀ ਦੇਣੀ ਪਵੇਗੀ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਸ੍ਰੀ ਕਰਤਾਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਦੀ ਖੁੱਲ੍ਹ ਹੋਵੇਗੀ ਇੱਕ ਭਾਰਤੀ ਅਧਿਕਾਰੀ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਲਾਂਘਾ ਪੂਰਾ ਸਾਲ ਖੁੱਲ੍ਹਾ ਰਹੇਗਾ ਸ਼ਰਧਾਲੂ ਪੈਦਲ, ਇਕੱਲੇ ਜਾਂ ਸਮੂਹ ’ਚ ਆ ਸਕਦੇ ਹਨ ਸਿੱਖ ਸ਼ਰਧਾਲੂਆਂ ਲਈ ਤਜਵੀਜ਼ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਖਰੜੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਮਕਸਦ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ ਬੁੱਧਵਾਰ ਨੂੰ ਤੀਜੇ ਦੌਰ ਦੀ ਗੱਲਬਾਤ ਲਗਭਗ ਸਫ਼ਲ ਰਹੀ। (Pilgrims)
ਹਾਲਾਂਕਿ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਕੰਪਲੈਕਸ ’ਚ ਪ੍ਰੋਟੋਕਾਲ ਅਫ਼ਸਰਾਂ ਨੂੰ ਆਉਣ ਦੀ ਇਜ਼ਾਜਤ ਦੇਣ ’ਤੇ ਪਾਕਿਸਤਾਨ ਨੇ ਇੱਛਾ ਨਹੀਂ ਦਿਖਾਈ ਦੋਵੇਂ ਦੇਸ਼ ਬੁੱਖੀ ਰਾਵੀ ਚੈਨਲ ’ਤੇ ਇੱਕ ਬ੍ਰਿਜ ਬਣਾਉਣ ’ਤੇ ਸਹਿਮਤ ਹੋਏ ਭਾਰਤ ਨੇ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਤੋਂ ਸੇਵਾ ਟੈਕਸ ਵਸੂਲ ਕਰਨ ’ਤੇ ਪਾਕਿਸਤਾਨ ਨਾਲ ਅਸਹਿਮਤੀ ਪ੍ਰਗਟਾਈ ਹੈ ਅੰਮ੍ਰਿਤਸਰ ਦੇ ਅਟਾਰੀ ’ਚ ਹੋ ਰਹੀ ਸੰਯੁਕਤ ਸਕੱਤਰ ਪੱਧਰ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ 20 ਮੈਂਬਰੀ ਪਾਕਿਸਤਾਨੀ ਵਫ਼ਦ ਭਾਰਤ ਪਹੁੰਚਿਆ ਸੀ ।ਪਾਕਿਸਤਾਨ ਨੇ ਕਿਹਾ ਹੈ ਕਿ ਕਸ਼ਮੀਰ ਨੂੰ ਲੈ ਕੇ ਤਣਾਅ ਦੇ ਬਾਵਜ਼ੂਦ ਸ੍ਰੀ ਕਰਤਾਰਪੁਰ ਗਲਿਆਰੇ ਨੂੰ ਲੈ ਕੇ ਭਾਰਤ ਦੇ ਨਾਲ ਤੀਜੇ ਦੌਰ ਦੀ ਗੱਲਬਾਤ ਸਕਾਰਾਤਮਕ ਮਾਹੌਲ ’ਚ ਹੋਈ ਹੈ ਫੈਸਲ ਨੇ ਕਿਹਾ ਕਿ ਉਨ੍ਹਾਂ ਵਿਸ਼ਵਾਸ ਹੈ ਕਿ ਨਵੰਬਰ ’ਚ ਇਸ ਗਲਿਆਰੇ ਦੇ ਉਦਘਾਟਨ ਦੀ ਦਿਸ਼ਾ ’ਚ ‘ਬਹੁਤ ਨਜ਼ਦੀਕ’ ਪਹੁੰਚ ਜਾਣਗੇ।
ਇਹ ਵੀ ਪੜ੍ਹੋ : ਹੌਂਸਲਿਆਂ ਦੀ ਉਡਾਣ ਸ਼ਾਸਤਰੀ ਗਾਇਨ ਦੇ ਉਸਤਾਦ ਸਨ ਪੰਡਿਤ ਜਸਰਾਜ
ਜਦੋਂ ਮੈਂ ਇੰਗਲੈਂਡ ਦਾ ਵੀਜ਼ਾ ਗਵਾਇਆ
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਜਾਬੀਆਂ ਵਿੱਚ ਪੱਛਮੀ ਦੇਸ਼ਾਂ ਵਿੱਚ ਵੱਸਣ ਅਤੇ ਯਾਤਰਾ ਕਰਨ ਦੀ ਜ਼ਬਰਦਸਤ ਇੱਛਾ ਪਾਈ ਜਾਂਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਜ਼ਿੰਦਗੀ ਵਿੱਚ ਇੱਕ-ਅੱਧੀ ਵਾਰ ਤਾਂ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਆਦਿ ਦੀ ਯਾਤਰਾ ਕਰਨ ਦਾ ਮੌਕਾ ਮਿਲ ਜਾਵੇ। ਅੱਜ-ਕੱਲ੍ਹ ਸਾਰੇ ਰੌਲਾ ਪਾਈ ਜਾਂਦੇ ਹਨ ਕਿ ਪੰਜਾਬ ਦੀ ਜਵਾਨੀ ਅਸਟਰੇਲੀਆ-ਕੈਨੇਡਾ ਵੱਲ ਪਲਾਇਨ ਰਹੀ ਹੈ, ਪਰ ਨੌਜਵਾਨ ਇੱਥੇ ਕਰਨ ਵੀ ਕੀ? ਜੇਕਰ ਪਲੱਸ ਟੂ ਕਰਨ ਤੋਂ ਬਾਅਦ ਬੰਦੇ ਦਾ ਵਧੀਆ ਕਰੀਅਰ ਬਣਦਾ ਹੋਵੇ ਤਾਂ  ਔਖੇ ਪ੍ਰੋਫੈਸ਼ਨਲ ਕੋਰਸ ਕਰ ਕੇ ਅੱਖਾਂ ਅੰਨ੍ਹੀਆਂ ਕਰਨ ਦੀ ਕੀ ਜ਼ਰੂਰਤ ਹੈ, ਜਿਹਨਾਂ ਤੋਂ ਬਾਅਦ ਵੀ ਨੌਕਰੀ ਮਿਲਣ ਦੀ ਕੋਈ ਗਰੰਟੀ ਨਹੀਂ ਹੈ। ਇਸ ਤੋਂ ਇਲਾਵਾ ਭਾਰਤ ਅਤੇ ਖਾਸ ਤੌਰ ‘ਤੇ ਪੰਜਾਬ ਦੇ ਕੁਦਰਤੀ, ਪ੍ਰਸ਼ਾਸਨਿਕ ਅਤੇ ਰਾਜਨੀਤਕ ਵਾਤਾਵਰਨ ਦੀ ਜੋ ਬੁਰੀ ਹਾਲਤ ਹੋ ਰਹੀ ਹੈ, ਉਹ ਸਭ ਦੇ ਸਾਹਮਣੇ ਹੈ। ਦਰਿਆਵਾਂ ਵਿੱਚ ਪਾਣੀ ਦੀ ਬਜਾਏ ਜ਼ਹਿਰ ਵਗ ਰਿਹਾ ਹੈ, ਸਾਹ ਲੈਣ ਲਈ ਸਾਫ਼ ਹਵਾ ਤੱਕ ਨਹੀਂ ਬਚੀ। ਹੁਣ ਵਿਗਿਆਨੀਆਂ ਨੇ ਭਵਿੱਖਬਾਣੀ ਕਰ ਦਿੱਤੀ ਹੈ ਕਿ ਆਉਣ ਵਾਲੇ ਦਸ ਸਾਲਾਂ ਵਿੱਚ ਪੰਜਾਬ ਦਾ ਧਰਤੀ ਹੇਠਲਾ ਪਾਣੀ ਖ਼ਤਮ ਹੋ ਜਾਵੇਗਾ। ਛੋਟਾ ਜਿਹਾ ਸਰਕਾਰੀ ਕੰਮ ਕਰਵਾਉਣ ਲਈ ਵੀ ਵੱਡੀ ਤੋਂ ਵੱਡੀ ਸਿਫਾਰਸ਼ ਲੱਭਣੀ ਪੈਂਦੀ ਹੈ। ਇਹਨਾਂ ਕਾਰਨਾਂ ਕਾਰਨ ਹੀ ਹਰੇਕ ਵਿਅਕਤੀ ਵਿਕਸਿਤ ਦੇਸ਼ਾਂ ਵੱਲ ਭੱਜਣ ਦੀ ਤਿਆਰੀ ਵਿੱਚ ਹੈ।
ਕੁਝ ਸਾਲ ਪਹਿਲਾਂ ਮੈਂ ਇੱਕ ਜਿਲ੍ਹੇ ਵਿੱਚ ਐਸ.ਪੀ. ਲੱਗਾ ਹੋਇਆ ਸੀ। ਮੇਰੀ ਵੀ ਕਿਸੇ ਪੱਛਮੀ ਦੇਸ਼ ਦੀ ਯਾਤਰਾ ਕਰਨ ਦੀ ਬਹੁਤ ਚਾਹਤ ਸੀ। ਇਸ ਲਈ ਮੈਨੂੰ ਕਿਸੇ ਦੋਸਤ ਦੇ ਰਿਸ਼ਤੇਦਾਰ ਨੇ ਇੰਗਲੈਂਡ ਤੋਂ ਸਪਾਂਸਰਸ਼ਿਪ ਭੇਜ ਦਿੱਤੀ। ਕਦੇ ਵੀ ਕਿਸੇ ਪੱਛਮੀ ਦੇਸ਼ ਦੇ ਵੀਜ਼ੇ ਲਈ ਅਪਲਾਈ ਕਰਨਾ ਹੋਵੇ ਤਾਂ ਸਪਾਂਸਰਸ਼ਿੱਪ ਕਿਸੇ ਅਜਿਹੇ ਵਿਅਕਤੀ ਤੋਂ ਮੰਗਵਾਉਣੀ ਚਾਹੀਦੀ ਹੈ, ਜਿਸ ਦਾ ਉੱਥੇ ਰਿਕਾਰਡ ਸਾਫ ਹੋਵੇ ਤੇ ਸਰਕਾਰ ਨੂੰ ਕਾਫੀ ਟੈਕਸ ਭਰਦਾ ਹੋਵੇ। ਜਦੋਂ ਕਿ ਮੈਨੂੰ ਸਪਾਂਸਰਸ਼ਿੱਪ ਭੇਜਣ ਵਾਲਾ ਹਮਾਤੜ ਵਿਚਾਰਾ ਕਿਸੇ ਆਈਸ ਕਰੀਮ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਸੀ। ਮੇਰਾ ਵੀਜ਼ਾ ਕਿੱਥੋਂ ਲੱਗਣਾ ਸੀ? ਦਸਾਂ-ਪੰਦਰਾਂ ਦਿਨਾਂ ਬਾਅਦ ਸਾਰੇ ਟੱਬਰ ਦੇ ਪਾਸਪੋਰਟ ਖੋਟੀ ਚਵਾਨੀ ਵਾਂਗ ਘਰ ਪਹੁੰਚ ਗਏ। ਵੀਜ਼ੇ ਦਾ ਸਿਸਟਮ ਅਜਿਹਾ ਹੈ ਕਿ ਰਿਜੈਕਟ ਹੋਣ ‘ਤੇ ਇਸ ਦੇ ਖਿਲਾਫ ਕਿਤੇ ਦਾਦ-ਫਰਿਆਦ ਨਹੀਂ ਕੀਤੀ ਜਾ ਸਕਦੀ। ਵੀਜ਼ਾ ਲਗਾਉਣਾ ਜਾਂ ਨਾ ਲਗਾਉਣਾ ਸਿਰਫ ਤੇ ਸਿਰਫ ਵੀਜ਼ਾ ਅਫਸਰ ਦੀ ਮਰਜ਼ੀ ‘ਤੇ ਨਿਰਭਰ ਕਰਦਾ ਹੈ। ਜੇ ਉਸ ਦਾ ਮੂਡ ਠੀਕ ਹੈ ਤਾਂ ਲੱਗ ਗਿਆ, ਨਹੀਂ ਰਿਜੈਕਟ। ਮੇਰਾ ਮਨ ਬਹੁਤ ਖਰਾਬ ਹੋਇਆ ਕਿ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਨ ਤੋਂ ਬਾਅਦ ਵੀ ਗੱਲ ਨਹੀਂ ਬਣੀ, ਬੱਚੇ ਵੱਖ ਢਿੱਲਾ ਜਿਹਾ ਮੂੰਹ ਬਣਾਈ ਫਿਰਨ।
ਇਸ ਗੱਲ ਤੋਂ ਕੁਝ ਮਹੀਨੇ ਪਹਿਲਾਂ ਲੰਡਨ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਇੱਕ ਕਤਲ ਹੋ ਗਿਆ ਸੀ। ਇੰਡੀਆ ਤੋਂ ਗਈ ਸੱਸ ਨੂੰ ਨੂੰਹ ਨੇ ਹੀ ਕਤਲ ਕਰ ਦਿੱਤਾ ਸੀ। ਉਹ ਪਰਿਵਾਰ ਮੇਰੀ ਨੌਕਰੀ ਵਾਲੇ ਜਿਲ੍ਹੇ ਨਾਲ ਹੀ ਸਬੰਧਿਤ ਸੀ। ਇਸ ਲਈ ਸਕਾਟਲੈਂਡ ਯਾਰਡ ਪੁਲਿਸ ਦੀ ਇੱਕ ਟੁਕੜੀ ਉਸ ਸਬੰਧੀ ਕੋਈ ਤਫਤੀਸ਼ ਕਰਨ ਲਈ ਮੇਰਾ ਕੇਸ ਰਿਜੈਕਟ ਹੋਣ ਤੋਂ 5-6 ਦਿਨ ਬਾਅਦ ਸਾਡੇ ਜਿਲ੍ਹੇ ਵਿੱਚ ਆ ਗਈ। ਐਸ. ਐਸ. ਪੀ. ਨੇ ਉਸ ਟੀਮ ਦਾ ਆਪਣੇ ਦਫਤਰ ਬਿਠਾ ਕੇ ਵਧੀਆ ਆਦਰ-ਸਨਮਾਨ ਕੀਤਾ। ਭਾਰਤ ਸਰਕਾਰ ਦੇ ਆਗਿਆ ਪੱਤਰ ਅਤੇ ਡੀ. ਜੀ. ਪੀ. ਪੰਜਾਬ ਦੇ ਹੁਕਮ ਵੇਖ ਕੇ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਸਾਰਾ ਸਮਾਂ ਇਸ ਟੀਮ ਦੇ ਨਾਲ ਰਹੋ ਤੇ ਤਫਤੀਸ਼ ਵਿੱਚ ਮੁਕੰਮਲ ਸਹਿਯੋਗ ਦਿਉ। ਮੈਨੂੰ ਆਪਣਾ ਵੀਜ਼ਾ ਰਿਜੈਕਟ ਹੋਣ ਦੀ ਖਿਝ ਚੜ੍ਹੀ ਹੋਈ ਸੀ। ਹਾਲਾਂਕਿ ਪੁਲਿਸ ਟੀਮ ਦਾ ਵੀਜ਼ੇ ਨਾਲ ਕੋਈ ਸਬੰਧ ਨਹੀਂ ਸੀ, ਪਰ ਮੈਨੂੰ ਸਾਰੇ ਅੰਗਰੇਜ਼ ਇੱਕੋ-ਜਿਹੇ ਲੱਗ ਰਹੇ ਸਨ। ਕਾਰਨ ਦੱਸ ਮੈਂ ਐਸ. ਐਸ. ਪੀ. ਨੂੰ ਕਿਹਾ ਕਿ ਮੈਂ ਇਹਨਾਂ ਨਾਲ ਨਹੀਂ ਜਾਣਾ, ਐਵੇਂ ਮੇਰੇ ਮੂੰਹੋਂ ਕੋਈ ਘੱਟ-ਵੱਧ ਗੱਲ ਨਿੱਕਲ ਜਾਵੇਗੀ। ਐਸ. ਐਸ. ਪੀ. ਸਿਆਣਾ ਸੀ, ਉਸ ਨੇ ਸੋਚਿਆ ਕਾਹਨੂੰ ਐਵੇਂ ਇੰਟਰਨੈਸ਼ਨਲ ਪੰਗਾ ਪਾਉਣਾ ਹੈ। ਉਸ ਨੇ ਇਲਾਕੇ ਦੇ ਡੀ. ਐਸ. ਪੀ. ਦੀ ਡਿਊਟੀ ਲਗਾ ਦਿੱਤੀ।
ਉਸ ਡੀ. ਐਸ. ਪੀ. ਨੇ ਪੂਰੀ ਤਨਦੇਹੀ ਨਾਲ 8-10 ਦਿਨ ਨਾਲੇ ਅੰਗਰੇਜ਼ਾਂ ਦੀ ਪੰਜਾਬੀ ਖਾਣਿਆਂ ਆਦਿ ਨਾਲ ਸੇਵਾ ਕੀਤੀ ਤੇ ਨਾਲੇ ਤਫਤੀਸ਼ ਮੁਕੰਮਲ ਕਰਵਾਈ। ਜਾਣ ਲੱਗੇ ਉਹ ਡੀ. ਐਸ. ਪੀ. ਅਤੇ ਐਸ. ਐਸ. ਪੀ. ਦਾ ਖਾਸ ਧੰਨਵਾਦ ਕਰ ਕੇ ਗਏ। ਕੁਝ ਦਿਨਾਂ ਬਾਅਦ ਹੀ ਡੀ. ਐਸ. ਪੀ. ਨੂੰ ਲੰਡਨ ਤੋਂ ਫੋਨ ਆਇਆ ਕਿ ਜੇ ਉਹ ਇੰਗਲੈਂਡ ਦੀ ਸੈਰ ਕਰਨਾ ਚਾਹੁੰਦੇ ਹਨ ਤਾਂ ਉਸ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਡੀ. ਐਸ. ਪੀ. ਵਿਚਾਰਾ ਮੇਰੇ ਵਾਂਗ ਕਦੇ ਦਿੱਲੀ ਤੋਂ ਅੱਗੇ ਨਹੀਂ ਸੀ ਗਿਆ, ਉਸ ਨੇ ਫੌਰਨ ਹਾਮੀ ਭਰ ਦਿੱਤੀ। ਕੁਝ ਦਿਨਾਂ ਬਾਅਦ ਦੁਬਾਰਾ ਫੋਨ ਆਇਆ ਕਿ ਫਲਾਣੀ ਤਰੀਕ ਨੂੰ ਆਪਣਾ ਪਾਸਪੋਰਟ ਬ੍ਰਿਟਿਸ਼ ਅੰਬੈਸੀ ਵਿੱਚ ਜਮ੍ਹਾ ਕਰਵਾ ਦਿਉ। ਕੁਝ ਦਿਨਾਂ ਬਾਅਦ ਹੀ ਤਿੰਨ ਮਹੀਨੇ ਦਾ ਵੀਜ਼ਾ ਲੱਗ ਕੇ ਪਾਸਪੋਰਟ ਉਸ ਦੇ ਘਰ ਪਹੁੰਚ ਗਿਆ। ਸਾਨੂੰ ਉਸ ਦਿਨ ਪਤਾ ਲੱਗਾ ਜਿਸ ਦਿਨ ਉਹ ਪੈਂਟ, ਕੋਟ, ਟਾਈ ਲਗਾ ਕੇ ਦਿੱਲੀ ਜਾਣ ਲਈ ਵਿਦਾਈ ਲੈਣ ਆਇਆ। ਲੰਡਨ ਵਿੱਚ ਉਸ ਦੇ ਦਸ ਦਿਨ ਫਾਈਵ ਸਟਾਰ ਹੋਟਲ ਵਿੱਚ ਰਹਿਣ ਅਤੇ ਘੁੰਮਣ-ਫਿਰਨ ਦਾ ਪ੍ਰਬੰਧ ਵੀ ਸਕਾਟਲੈਂਡ ਯਾਰਡ ਨੇ ਕੀਤਾ। ਇੰਗਲੈਂਡ ਦਾ ਵੀਜ਼ਾ ਐਨਾ ਕੀਮਤੀ ਮੰਨਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਦਾ ਵੀਜ਼ਾ ਆਮ ਤੌਰ ‘ਤੇ ਲੱਗ ਹੀ ਜਾਂਦਾ ਹੈ। ਉਹ ਵਿਅਕਤੀ ਆਪਣੀ ਸਿਆਣਪ ਅਤੇ ਹਲੀਮੀ ਨਾਲ ਮੁਫਤ ਵਿੱਚ ਇੰਗਲੈਂਡ ਘੁੰਮ ਆਇਆ ਤੇ ਮੈਂ ਆਪਣੀ ਅੜਬੰਗਤਾ ਕਾਰਨ ਰੱਬ ਵੱਲੋਂ ਬਖਸ਼ਿਆ ਸੁਨਹਿਰੀ ਮੌਕਾ ਹੱਥੋਂ ਗੁਆ ਬੈਠਾ, ਜਿਸ ਦਾ ਮੈਨੂੰ ਅੱਜ ਵੀ ਅਫਸੋਸ ਹੈ।
ਪੰਡੋਰੀ ਸਿੱਧਵਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਨਿਭਾਈ ਅਹਿਮ ਭੂਮਿਕਾ
ਮ੍ਰਿਤਕ ਨੌਜਵਾਨ ਦਾ ਅੰਤਿਮ ਸਸਕਾਰ ਕੀਤਾ ਗਿਆ
ਨਾਭਾ, (ਤਰੁਣ ਕੁਮਾਰ ਸ਼ਰਮਾ)। ਕੈਨੇਡਾ ਦੇ ਟੋਰਾਂਟੋ ਵਿਖੇ ਸਟੱਡੀ ਵੀਜ਼ੇ ‘ਤੇ ਗਏ ਨਾਭਾ ਦੇ ਨੌਜਵਾਨ ਵਿਸ਼ਾਲ ਸ਼ਰਮਾ ਦੀ ਲਾਸ਼ ਅੱਜ ਨਾਭਾ ਲਿਆਂਦੀ ਗਈ, ਜਿਸ ਦਾ ਪਰਿਵਾਰ, ਰਿਸ਼ਤੇਦਾਰਾਂ ਤੇ ਭਾਰੀ ਗਿਣਤੀ ‘ਚ ਸ਼ਹਿਰ ਵਾਸੀਆਂ ਨੇ ਭਿੱਜੀਆਂ ਅੱਖਾਂ ਨਾਲ ਸਸਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮਾਲਵਾ ਸਕੂਲ ਨਾਭਾ ਤੋਂ ਬਾਰ੍ਹਵੀਂ ਪਾਸ ਇਹ ਨੌਜਵਾਨ ਬੀਤੇ ਸਾਲ ਸਤੰਬਰ ਵਿੱਚ ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ ਹੋਟਲ ਮੈਨੇਜ਼ਮੈਂਟ ਕੋਰਸ ਕਰਨ ਲਈ ਗਿਆ ਸੀ ਤੇ ਇਹ ਉਸ ਦਾ ਆਖਰੀ ਸਮੈਸਟਰ ਚੱਲ ਰਿਹਾ ਸੀ। ਇਸ ਮੌਕੇ ਭਿੱਜੀਆਂ ਅੱਖਾਂ ਨਾਲ ਮ੍ਰਿਤਕ ਨੌਜਵਾਨ ਦੇ ਪਿਤਾ ਨਰੇਸ਼ ਸ਼ਰਮਾ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਸਟੱਡੀ ਵੀਜ਼ਾ ‘ਤੇ ਭੇਜਣ ਲਈ ਲਗਭਗ 15 ਲੱਖ ਦਾ ਕਰਜ਼ਾ ਲਿਆ ਸੀ ਪਰੰਤੂ ਅੱਜ ਉਸ ਦੇ ਪੁੱਤਰ ਦੀ ਲਾਸ਼ ਹੀ ਵਿਦੇਸ਼ ਤੋਂ ਆਈ ਹੈ। ਉਨ੍ਹਾਂ ਦੱਸਿਆ ਕਿ ਰੂਟੀਨ ਵਿੱਚ ਉਨ੍ਹਾਂ ਦੀ ਉਨ੍ਹਾਂ ਦੇ ਪੁੱਤਰ ਨਾਲ ਵੀਡੀਓ ਕਾਲ ਹੁੰਦੀ ਰਹਿੰਦੀ ਸੀ ਪਰੰਤੂ ਅਚਾਨਕ ਬੀਤੀ 25 ਨਵੰਬਰ ਨੂੰ ਕੈਨੇਡਾ ਦੀ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਣ ਦਾ ਸਮਾਚਾਰ ਉਨ੍ਹਾਂ ਨੂੰ ਦਿੱਤਾ, ਜਿਸ ਤੋਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ।
ਉਨ੍ਹਾਂ ਅਨੁਸਾਰ ਕੈਨੇਡਾ ਪੁਲਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਪੁੱਤਰ ਦੀ ਲਾਸ਼ ਨੂੰ ਲਿਜਾਣ ਲਈ 20 ਹਜ਼ਾਰ ਡਾਲਰ ਦਾ ਇੰਤਜਾਮ ਕਰਨ ਨੂੰ ਕਿਹਾ ਤੇ ਉਨ੍ਹਾਂ ਦੇ ਪੁੱਤਰ ਦੀ ਲਾਸ਼ ਲਿਜਾਣ ਲਈ ਇੱਕ ਹਲਫੀਆ ਬਿਆਨ ਭੇਜਣ ਦੀ ਗੱਲ ਵੀ ਆਖੀ। ਇਸ ਤੋਂ ਇਲਾਵਾ ਅੱਜ ਤੱਕ ਕੈਨੇਡਾ ਪੁਲਿਸ ਨੇ ਮ੍ਰਿਤਕ ਵਿਸ਼ਾਲ ਸ਼ਰਮਾ ਦੀ ਮੌਤ ਬਾਰੇ ਕੋਈ ਯੋਗ ਕਾਰਵਾਈ ਨਹੀਂ ਕੀਤੀ ਹੈ। ਇਸ ਤੋਂ ਬਾਦ ਇਹ ਦੁਖੀ ਪਰਿਵਾਰ ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਮਿਲਿਆ ਜਿਨ੍ਹਾਂ ਨੇ ਆਪਣੇ ਅਣਥੱਕ ਯਤਨਾਂ ਨਾਲ ਭਾਰਤੀ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਨਾਭਾ ਲਿਆਉਣ ਦਾ ਇੰਤਜਾਮ ਕੀਤਾ। ਮ੍ਰਿਤਕ ਨੌਜਵਾਨ ਦੀ ਲਾਸ਼ ਨਾਭਾ ਪੁੱਜਣ ‘ਤੇ ਸ਼ਹਿਰ ਵਿੱਚ ਗਮਗੀਨ ਮਾਹੌਲ ਪਸਰ ਗਿਆ ਤੇ ਸੈਂਕੜੇ ਲੋਕਾਂ ਨੇ ਮ੍ਰਿਤਕ ਦੀ ਅੰਤਿਮ ਯਾਤਰਾ ‘ਚ ਸ਼ਮੂਲੀਅਤ ਕੀਤੀ। ਮ੍ਰਿਤਕ ਦੇ ਪਿਤਾ ਨਰੇਸ਼ ਸ਼ਰਮਾ ਨੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਯਤਨਾਂ ਸਦਕਾ ਉਸ ਦੇ ਪੁੱਤਰ ਦੇ ਅੰਤਿਮ ਸਸਕਾਰ ਲਈ ਉਸ ਦੀ ਲਾਸ਼ ਨਾਭਾ ਲਿਆਉਣ ‘ਚ ਕਾਫੀ ਮੱਦਦ ਕੀਤੀ।
ਅਮਰਿੰਦਰ ਦੀ ਹਾਮੀ ਤੋਂ ਪਹਿਲਾਂ ਹੀ ਵੀਜ਼ਾ ਲੈਣ ਪੁੱਜੇ ਸਿੱਧੂ
ਇੱਕ ਮਹੀਨੇ ਦਾ ਮਿਲੇਗਾ ਵੀਜ਼ਾ, ਸਿੱਧੂ ਪਾਕਿਸਤਾਨ ਵੀ ਚਾਹੁੰਦੇ ਹਨ ਘੁੰਮਣਾ
ਭਾਰਤ ਅਤੇ ਪੰਜਾਬ ਸਰਕਾਰ ਤੋਂ ਅਜੇ ਲੈਣੀ ਐ ਇਜਾਜ਼ਤ : ਸਿੱਧੂ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਅਜੇ ਪਾਕਿਸਤਾਨ ਜਾਣ ਲਈ ਛੁੱਟੀ ਲਈ ਨਹੀਂ, ਉਸ ਤੋਂ ਪਹਿਲਾਂ ਹੀ ਪਾਕਿਸਤਾਨ ਜਾਣ ਲਈ ਨਵਜੋਤ ਸਿੱਧੂ ਵੀਜ਼ਾ ਲੈਣ ਲਈ ਦਿੱਲੀ ਪੁੱਜ ਗਏ। ਜਿਥੇ ਨਵਜੋਤ ਸਿੱਧੂ ਨੇ ਪਾਕਿਸਤਾਨ ਅਬੈਂਸੀ ਵਿੱਚ ਉਸ ਈਮੇਲ ਨੂੰ ਦਿਖਾਉਂਦੇ ਹੋਏ ਵੀਜ਼ਾ ਦੇਣ ਦੀ ਮੰਗ ਕੀਤੀ ਹੈ, ਜਿਹੜੀ ਈਮੇਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖਾਨ ਦੀ ਪਾਰਟੀ ਵੱਲੋਂ ਉਨ੍ਹਾਂ ਨੂੰ ਭੇਜੀ ਗਈ ਸੀ।
ਪਾਕਿਸਤਾਨ ਅਬੈਂਸੀ ਨੇ ਵੀ ਜਲਦ ਹੀ ਨਵਜੋਤ ਸਿੱਧੂ ਨੂੰ ਵੀਜ਼ਾ ਦੇਣ ਦੀ ਹਾਮੀ ਭਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਅਬੈਂਸੀ  ਸਿੱਧੂ ਨੂੰ ਇੱਕ ਮਹੀਨੇ ਤੋਂ ਜਿਆਦਾ ਦਾ ਵੀਜ਼ਾ ਦੇਣ ਜਾ ਰਹੀ ਹੈ, ਕਿਉਂਕਿ ਉਹ ਨੇ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਭਾਗ ਲੈਣ ਦੇ ਨਾਲ ਹੀ ਕੁਝ ਦਿਨ ਪਾਕਿਸਤਾਨ ਘੁੰਮਣ ਦੀ ਇੱਛਾ ਜ਼ਾਹਿਰ ਕੀਤੀ ਹੈ। ਹਾਲਾਂਕਿ ਨਵਜੋਤ ਸਿੱਧੂ ਪਾਕਿਸਤਾਨ ਕਿੰਨੇ ਦਿਨ ਰਹਿਣਗੇ, ਇਸ ਸਬੰਧੀ ਅਜੇ ਤੱਕ ਕੋਈ ਖ਼ੁਲਾਸਾ ਨਹੀਂ ਹੋ ਸਕਿਆ ਹੈ।
ਪਾਕਿਸਤਾਨ ਅਬੈਂਸੀ ਜਾਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਅਜੇ ਨਾ ਹੀ ਭਾਰਤ ਸਰਕਾਰ ਤੋਂ ਇਜਾਜ਼ਤ ਲਈ ਹੈ ਅਤੇ ਨਾ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਨਵਜੋਤ ਸਿੱਧੂ ਨੂੰ ਸੂਬੇ ਮੁੱਖ ਮੰਤਰੀ ਤੋਂ ਛੁੱਟੀ ਲੈਣਾ ਜਰੂਰੀ ਹੈ, ਕਿਉਂਕਿ ਨਵਜੋਤ ਸਿੱਧੂ ਵਿਦੇਸ਼ ਯਾਤਰਾ ‘ਤੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਇਸ ਸਬੰਧੀ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਨੂੰ ਵੀ ਜਾਣਕਾਰੀ ਦਿੰਦੇ ਹੋਏ ਜਲਦ ਹੀ ਇਜਾਜ਼ਤ ਲੈਣ ਵਾਲੇ ਹਨ ਤਾਂ ਕਿ ਕਿਸੇ ਵੀ ਸਰਕਾਰ ਨੂੰ ਉਨਾਂ ਦੇ ਇਸ ਨਿੱਜੀ ਟੂਰ ਤੋਂ ਕੋਈ ਵੀ ਇਤਰਾਜ਼ ਨਾ ਹੋਵੇ। ਨਵਜੋਤ ਸਿੱਧੂ ਨੇ ਕਿਹਾ ਕਿ ਉਨਾਂ ਨੇ ਪਾਕਿਸਤਾਨ ਦਾ ਵੀਜ਼ਾ ਅਪਲਾਈ ਕਰ ਦਿੱਤਾ ਹੈ ਅਤੇ ਹੁਣ ਉਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਪਾਕਿਸਤਾਨ ਜਾਣ ਲਈ ਇਜਾਜ਼ਤ ਲੈਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਸ਼ਿੰਗਟਨ (ਏਜੰਸੀ)। ਅਮਰੀਕੀ ਸੰਸਦ (US Member Parliament) ਮੈਂਬਰਾਂ ਸਮੇਤ ਅਮਰੀਕੀ ਆਈ.ਟੀ ਉਦਯੋਗ ਦੇ ਪ੍ਰਤੀਨਿਧੀਆਂ ਨੇ ਐਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਨੂੰ ਖ਼ਤਮ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਤਜਵੀਜ਼ਤ ਯੋਜਨਾ ਦਾ ਸਖ਼ਤ ਵਿਰੋਧ ਕੀਤਾ ਹੈ। ਫੇਸਬੁੱਕ, ਗੂਗਲ ਤੇ ਮਾਈਕ੍ਰੋਸਾਫਟ ਵਰਗੀਆਂ ਮੋਹਰੀ ਆਈ.ਟੀ ਕੰਪਨੀਆਂ ਵੱਲੋਂ ਸਿਲੀਕਾਨ ਵੈਲੀ ‘ਚ ਸਥਾਪਿਤ ਐਫ.ਡਬਲਯੂ.ਡੀ.ਡਾਟ.ਯੂ.ਐਸ ਨੇ ਕੱਲ੍ਹ ਇੱਕ ਰਿਪੋਰਟ ‘ਚ ਕਿਹਾ, ‘ਇਸ ਨਿਯਮ ਨੂੰ ਰੱਦ ਕਰਨਾ ਤੇ ਅਮਰੀਕੀ ਕਰਮਚਾਰੀ ਦਲ ਤੋਂ ਹਜ਼ਾਰਾਂ ਲੋਕਾਂ ਨੂੰ ਹਟਾਉਣਾ, ਉਨ੍ਹਾਂ ਦੇ ਪਰਿਵਾਰਾਂ ਲਈ ਨੁਕਸਾਨਦੇਹ ਹੋਵੇਗਾ ਤੇ ਇਸ ਨਾਲ ਸਾਡੀ ਅਰਥ-ਵਿਵਸਥਾ ਨੂੰ ਨੁਕਸਾਨ ਪਹੁੰਚੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਲੁਧਿਆਣਾ ਲੁੱਟ ਦੇ ਮਾਸਟਰਮਾਈਂਡ ਪਤੀ ਪਤਨੀ ਗ੍ਰਿਫ਼ਤਾਰ
ਇਸ ਤੋਂ ਇਕ ਦਿੱਨ ਪਹਿਲਾਂ ਅਮਰੀਕੀ ਮੀਡੀਆ ਨੇ ਅਮਰੀਕੀ ਨਾਗਰਿਕ ਤੇ ਇਮੀਗ੍ਰੇਸ਼ਨ ਸੇਵਾਵਾਂ ਦਾ ਪੱਤਰ ਪ੍ਰਕਾਸ਼ਿਤ ਕੀਤਾ ਸੀ, ਜਿਸ ‘ਚ ਓਬਾਮਾ ਸ਼ਾਸਨ ਦੌਰਾਨ ਐਚ-4 ਵੀਜ਼ਾ ਧਾਰਕਾਂ ਨੂੰ ਕੰਮ ਕਰਨ ਦੀ ਮਨਜ਼ੂਰੀ ਦੇਣ ਵਾਲੇ ਐਕਟ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਸੀ ਐਚ-4 ਵੀਜ਼ਾ ਧਾਰਕਾਂ ‘ਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ ਤੇ ਜਿਸ ‘ਚ ਜ਼ਿਆਦਾਤਰ ਔਰਤਾਂ ਹਨ ਐਚ-4 ਵੀਜ਼ਾ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ । ਜੋ ਐਚ-1 ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਹਨ।
ਕੈਲੀਫੋਰਨੀਆ ਦੇ ਸੀਨੀਅਰ 15 ਸੰਸਦੀ ਮੈਂਬਰਾਂ ਦੇ ਇੱਕ ਸਮੂਹ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਐਚ-4 ਵੀਜ਼ੇ ਨਾਲ ਲਗਭਗ 100,000 ਵਿਅਕਤੀਆਂ ਨੂੰ ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਮਿਲੀ ਹੈ ਤੇ ਇਹ ਅੱਗੇ ਉਨ੍ਹਾਂ ਦੇ ਭਾਈਚਾਰਿਆਂ ‘ਚ ਫੈਲ ਗਈ ਲੀਵਰ ਫੋਟੋਨਿਕਸ ਤੇ ਐਚ-4 ਵੀਜ਼ਾ ਧਾਰਕ ਡਾ. ਮਾਰੀਆ ਨਵਾਸ ਮੋਰੇਨੋ ਨੇ ਕਿਹਾ, ਲਗਭਗ 100,000 ਐਚ-4 ਵੀਜ਼ਾ ਧਾਰਕਾਂ ਦੀ ਕੰਮ ਕਰਨ ਦੀ ਮਨਜ਼ੂਰੀ ਨੂੰ ਖਤਮ ਕਰਨ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੋਵੇਗਾ ਤੇ ਹਜ਼ਾਰਾਂ ਅਮਰੀਕੀ ਪਰਿਵਾਰਾਂ ‘ਤੇ ਨਕਾਰਾਤਮਕ ਪ੍ਰਭਾਵ ਪਵੇਗਾ।