NEET Paper Leak Case - Sach Kahoon Punjabi
NEET Paper Leak Case: ਨੀਟ ਪੇਪਰ ਲੀਕ ਮਾਮਲੇ ’ਚ ਗ੍ਰਿਫਤਾਰ ਮੁਲਜ਼ਮ ਦੀ ਜਮਾਨਤ ਅਰਜ਼ੀ ਰੱਦ
NEET Paper Leak Case: ਨਵੀਂ ਦਿੱਲੀ (ਏਜੰਸੀ)। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸ਼ੁੱਕਰਵਾਰ ਨੂੰ ਨੀਟ-ਯੂਜੀ 2026 ਪੇਪਰ ਲੀਕ ਮਾਮਲੇ ’ਚ ਗ੍ਰਿਫ਼ਤਾਰ ਮਨੋਜ ਸ਼ਿਰੂਰੇ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਸੀਬੀਆਈ ਨੇ ਇਸ ਮਾਮਲੇ ’ਚ ਮਨੋਜ ਸ਼ਿਰੂਰੇ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ ਹੈ। ਵਿਸ਼ੇਸ਼ ਜੱਜ (ਸੀਬੀਆਈ) ਅਜੈ ਗੁਪਤਾ ਨੇ ਦੋਵਾਂ ਧਿਰਾਂ ਨੂੰ ਸੁਣਨ ਤੇ ਰਿਕਾਰਡ ’ਤੇ ਸਬੂਤਾਂ ’ਤੇ ਵਿਚਾਰ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਮਨੋਜ ਸ਼ਿਰੂਰੇ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਸੀਬੀਆਈ ਦਾ ਦੋਸ਼ ਹੈ ਕਿ ਮਨੋਜ ਸ਼ਿਰੂਰੇ ਨੇ ਤਿੰਨ ਵਿਦਿਆਰਥੀਆਂ ਲਈ ਕੈਮਿਸਟਰੀ ਦੇ ਪ੍ਰਸ਼ਨ ਪ੍ਰਾਪਤ ਕਰਨ ’ਚ ਮੁੱਖ ਭੂਮਿਕਾ ਨਿਭਾਈ ਸੀ। ਇਨ੍ਹਾਂ ਵਿਦਿਆਰਥੀਆਂ ’ਚੋਂ ਇੱਕ ਮੁਲਜ਼ਮ ਕੋਚਿੰਗ ਸੈਂਟਰ ਸੰਚਾਲਕ ਦਾ ਪੁੱਤਰ ਸੀ। ਜਾਂਚ ਏਜੰਸੀ ਅਨੁਸਾਰ, ਸ਼ਿਰੂਰੇ ਨੇ ਮੁਲਜ਼ਮ ਪੀਵੀ ਕੁਲਕਰਨੀ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਕੈਮਿਸਟਰੀ ਦੇ ਪ੍ਰਸ਼ਨ ਪ੍ਰਦਾਨ ਕਰਨ ’ਚ ਮਦਦ ਕੀਤੀ ਸੀ।
Read Also : Road Accident: ਦਰਦਨਾਕ ਸੜਕ ਹਾਦਸੇ ’ਚ ਦੋ ਮਹਿਲਾਵਾਂ ਦੀ ਮੌਤ
ਸੀਬੀਆਈ ਨੇ ਇਸ ਮਾਮਲੇ ’ਚ ਹੁਣ ਤੱਕ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਪ੍ਰੀਖਿਆ ਤੋਂ ਪਹਿਲਾਂ ਨੀਟ-ਯੂਜੀ ਪ੍ਰਸ਼ਨ ਪੱਤਰ ਹਾਸਲ ਕਰਨ ਤੇ ਪ੍ਰਸਾਰਿਤ ਕਰਨ ’ਚ ਸ਼ਾਮਲ ਇੱਕ ਕਥਿਤ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਕੇਂਦਰੀ ਸਿੱਖਿਆ ਮੰਤਰਾਲੇ ਅਧੀਨ ਉੱਚ ਸਿੱਖਿਆ ਵਿਭਾਗ ਤੋਂ ਪ੍ਰਾਪਤ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਸੀਬੀਆਈ ਨੇ 12 ਮਈ ਨੂੰ ਕੇਸ ਦਰਜ ਕੀਤਾ ਸੀ। ਜਾਂਚ ਏਜੰਸੀ ਅਨੁਸਾਰ, ਪੁਣੇ ਸਥਿਤ ਸਿੱਖਿਆ ਸਲਾਹਕਾਰ ਮਨੀਸ਼ਾ ਵਾਘਮਾਰੇ ਨੇ ਵਿਸ਼ੇਸ਼ ਕੋਚਿੰਗ ਸੈਸ਼ਨਾਂ ’ਚ ਸ਼ਾਮਲ ਹੋਣ ਲਈ ਲੱਖਾਂ ਰੁਪਏ ਅਦਾ ਕਰਨ ਵਾਲੇ ਵਿਦਿਆਰਥੀਆਂ ਨੂੰ ਇਕੱਠਾ ਕਰਨ ’ਚ ਵਿਚੋਲੇ ਵਜੋਂ ਕੰਮ ਕੀਤਾ। ਇਨ੍ਹਾਂ ਸੈਸ਼ਨਾਂ ’ਚ ਨੀਟ-ਯੂਜੀ 2026 ਪ੍ਰੀਖਿਆ ’ਚ ਆਉਣ ਵਾਲੇ ਪ੍ਰਸ਼ਨਾਂ ’ਤੇ ਚਰਚਾ ਕੀਤੀ ਗਈ ਤੇ ਉਨ੍ਹਾਂ ਨੂੰ ਨਿਰਦੇਸ਼ਤ ਕੀਤਾ ਗਿਆ।
ਵਾਘਮਾਰੇ ਨੇ ਉਮੀਦਵਾਰਾਂ ਲਈ ਵਿਸ਼ੇਸ਼ ਕੋਚਿੰਗ ਕਲਾਸਾਂ ਦਾ ਪ੍ਰਬੰਧ ਕੀਤਾ, ਜਿਨ੍ਹਾਂ ਨੂੰ ਐਨਟੀਏ ਵੱਲੋਂ ਨਿਯੁਕਤ ਇੱਕ ਸੀਨੀਅਰ ਬਨਸਪਤੀ ਵਿਗਿਆਨ ਅਧਿਆਪਕ ਮਨੀਸ਼ਾ ਮਾਂਡਰੇ ਵੱਲੋਂ ਪੜ੍ਹਾਇਆ ਗਿਆ ਸੀ। ਮਨੀਸ਼ਾ ’ਤੇ ਜੀਵ ਵਿਗਿਆਨ ਪੇਪਰ ਲੀਕ ਮਾਮਲੇ ’ਚ ਸਹਿ-ਮਾਸਟਰਮਾਈਂਡ ਹੋਣ ਦਾ ਸ਼ੱਕ ਹੈ, ਜਦੋਂ ਕਿ ਰਸਾਇਣ ਵਿਗਿਆਨ ਦੇ ਪ੍ਰੋਫੈਸਰ ਪੀਵੀ ਕੁਲਕਰਨੀ ਨੂੰ ਪੇਪਰ ਲੀਕ ਨੈੱਟਵਰਕ ਦਾ ਕਥਿਤ ਕਿੰਗਪਿਨ ਮੰਨਿਆ ਜਾਂਦਾ ਹੈ। ਤੇਜਸ ਹਰਸ਼ਦ ਸ਼ਾਹ, ਜੋ ਪੁਣੇ ਦੀ ਇੱਕ ਅਕੈਡਮੀ ’ਚ ਭੌਤਿਕ ਵਿਗਿਆਨ ਪੜ੍ਹਾਉਂਦਾ ਹੈ, ’ਤੇ ਸਹਿ-ਮੁਲਜ਼ਮ ਮਨੀਸ਼ਾ ਸੰਜੇ ਹਵਾਲਦਾਰ ਤੋਂ ਲੀਕ ਹੋਏ ਭੌਤਿਕ ਵਿਗਿਆਨ ਦੇ ਪ੍ਰਸ਼ਨ ਹਾਸਲ ਕਰਨ ਦਾ ਦੋਸ਼ ਹੈ। ਐਫਆਈਆਰ ਦਰਜ ਹੋਣ ਤੋਂ ਬਾਅਦ, ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਤੇ ਦੇਸ਼ ਭਰ ਵਿੱਚ ਕਈ ਥਾਵਾਂ ’ਤੇ ਤਲਾਸ਼ੀ ਲਈ ਗਈ। ਇਸ ਦੌਰਾਨ, ਨੈਸ਼ਨਲ ਟੈਸਟਿੰਗ ਏਜੰਸੀ ਨੇ ਕਥਿਤ ਬੇਨਿਯਮੀਆਂ ਦੀਆਂ ਚਿੰਤਾਵਾਂ ਕਾਰਨ ਅਸਲ ਪ੍ਰੀਖਿਆ ਰੱਦ ਕਰਨ ਤੋਂ ਬਾਅਦ 21 ਜੂਨ ਨੂੰ ਨੀਟ-ਯੂਜੀ ਦੀ ਮੁੜ ਪ੍ਰੀਖਿਆ ਸਫਲਤਾਪੂਰਵਕ ਕਰਵਾਈ। NEET Paper Leak Case
(ਸੱਚ ਕਹੂੰ ਨਿਊਜ਼) ਰਾਂਚੀ। NEET ਪੇਪਰ ਲੀਕ ਮਾਮਲੇ ਵਿੱਚ ਸੀਬੀਆਈ ਨੇ ਵੱਡੀ ਸਫਲਤਾ ਹਾਸਲ ਕੀਤੀ। ਇਸ ਮਾਮਲੇ ’ਚ ਇੱਕ ਹੋਰ ਮੁਲਜ਼ਮ ਰੌਕੀ ਉਰਫ ਰਾਕੇਸ਼ ਨੂੰ ਗ੍ਰਿਫਤਾਰ ਕੀਤਾ ਹੈ। ਸੀਬੀਆਈ ਸੂਤਰਾਂ ਅਨੁਸਾਰ NEET ਪੇਪਰ ਲੀਕ ਹੋਣ ਤੋਂ ਬਾਅਦ ਰੌਕੀ ਨੇ ਹੀ ਇਸ ਨੂੰ ਹੱਲ ਕਰਕੇ ਮੁਲਜ਼ਮ ਚਿੰਟੂ ਦੇ ਮੋਬਾਈਲ ਫੋਨ ‘ਤੇ ਭੇਜਿਆ ਸੀ। ਪੇਪਰ ਲੀਕ ਮਾਮਲੇ ’ਚ ਰੌਕੀ ਫਰਾਰ ਸੀ। ਪਹਿਲਾਂ ਪਟਨਾ ਪੁਲਿਸ, ਫਿਰ ਆਰਥਿਕ ਅਪਰਾਧ ਇਕਾਈ ਅਤੇ ਬਾਅਦ ਵਿੱਚ ਸੀਬੀਆਈ ’ਚ ਕੇਸ ਟਰਾਂਸਫਰ ਕਰਨ ਤੋਂ ਬਾਅਦ ਉਨ੍ਹਾਂ ਦੀ ਟੀਮ ਇਸ ਦੀ ਭਾਲ ਵਿੱਚ ਲੱਗੀ ਹੋਈ ਸੀ। (NEET Paper Leak Case)
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਛੁਡਾਏਗੀ ਨਸ਼ਾ
ਕੇਂਦਰੀ ਜਾਂਚ ਏਜੰਸੀ ਨੇ ਸਵੇਰੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਸੀਬੀਆਈ ਨੂੰ ਰੌਕੀ ਦਾ 10 ਦਿਨ ਦਾ ਰਿਮਾਂਡ ਦਿੱਤਾ ਹੈ। ਦੱਸ ਦੇਈਏ ਕਿ NEET ਪੇਪਰ ਲੀਕ ਮਾਮਲੇ ‘ਚ ਹੁਣ ਤੱਕ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
NEET Paper Leak Case : ਨੀਟ-ਯੂਜੀ ਕਾਊਂਸਲਿੰਗ
ਨੀਟ ਪੇਪਰ ਲੀਕ ਮਾਮਲੇ ’ਚ ਵੱਖ-ਵੱਖ ਰਾਜਾਂ ’ਚੋਂ 38 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਜਾਂਚ ਏਜੰਸੀ ਲਗਾਤਾਰ ਜਾਂਚ ਕਰ ਰਹੀ ਹੈ ਤੇ ਨਿੱਤ ਦਿਹਾੜੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ ਦੂਜੇ ਪਾਸੇ ਨੀਟ ਪ੍ਰੀਖਿਆ ਕਰਵਾਉਣ ਵਾਲੀ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ ਖਿਲਾਫ ਵੀ ਰੋਸ ਪ੍ਰਦਰਸ਼ਨ ਹੋ ਰਹੇ ਹਨ ਐਨਟੀਏ ਨੇ ਨੀਟ ਕਾਊਂਸÇਲੰਗ ਮੁਲਤਵੀ ਕਰ ਦਿੱਤੀ ਹੈ ਭਾਵੇਂ ਮਾਮਲੇ ਦੀ ਬਰੀਕੀ ਨਾਲ ਜਾਂਚ ਜ਼ਰੂਰੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਪਰ ਨੀਟ ਕੌਂਸÇਲੰਗ ਨੂੰ ਮੁਲਤਵੀ ਕਰਨਾ ਉਹਨਾਂ ਹਜ਼ਾਰਾਂ ਵਿਦਿਆਰਥੀਆਂ ਲਈ ਕਾਫੀ ਮੁਸ਼ਕਲ ਭਰਿਆ ਹੈ ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਇਮਾਨਦਾਰੀ ਨਾਲ ਪੇਪਰ ਪਾਸ ਕੀਤਾ ਹੈ। ਨੀਟ ਪ੍ਰੀਖਿਆ ਰੱਦ ਕਰਨ ਦੀ ਮੰਗ ਵੀ ਬੇਤੁਕੀ ਹੈ ਕੁਝ ਵਿਅਕਤੀਆਂ ਦੀ ਬੇਈਮਾਨੀ ਤੇ ਲਾਲਚ ਦੀ ਸਜ਼ਾ ਸਾਰੇ ਵਿਦਿਆਰਥੀਆਂ ਨੂੰ ਨਹੀਂ ਦਿੱਤੀ ਜਾ ਸਕਦੀ। (NEET Paper Leak Case)
ਇਹ ਵੀ ਪੜ੍ਹੋ : IND Vs ZIM : ਦੂਜੇ ਟੀ-20 ’ਚ ਭਾਰਤ ਦੀ ਵੱਡੀ ਜਿੱਤ, ਜ਼ਿੰਬਾਬਵੇ 134 ਦੌੜਾਂ ’ਤੇ ਆਲ ਆਊਟ
ਅਸਲ ’ਚ ਕਾਨੂੰਨ ਦੀ ਭਾਵਨਾ ਲੋਕ ਭਾਵਨਾ ਨਾਲ ਜੁੜੀ ਹੋਈ ਹੈ ਇੱਕ ਵਿਅਕਤੀ ਜਾਂ ਕੁਝ ਵਿਅਕਤੀਆਂ ਨੂੰ ਸਜ਼ਾ ਦੇਣ ਲਈ ਹਜ਼ਾਰਾਂ ਵਿਦਿਆਰਥੀਆਂ ਨਾਲ ਅਨਿਆਂ ਨਹੀਂ ਕੀਤਾ ਜਾ ਸਕਦਾ ਕਾਨੂੰਨ ਪਿੱਛੇ ਇਹ ਭਾਵਨਾ ਵੀ ਕੰਮ ਕਰਦੀ ਹੈ ਕਿ ਗੁਨਾਹਗਾਰ ਭਾਵੇਂ ਬਚ ਜਾਵੇ ਪਰ ਬੇਗੁਨਾਹ ਦਾ ਅਹਿੱਤ ਨਹੀਂ ਹੋਣਾ ਚਾਹੀਦਾ ਆਮ ਤੌਰ ’ਤੇ ਮੁਲਾਜ਼ਮ ਭਰਤੀਆਂ ’ਚ ਵੀ ਜ਼ਿਆਦਾਤਰ ਇਹੀ ਹੁੰਦਾ ਆਇਆ ਹੈ ਕਿ ਇੱਕ ਮੁਲਾਜ਼ਮ ਦੀ ਭਰਤੀ ਗਲਤ ਸਾਬਤ ਹੋ ਗਈ ਤਾਂ ਸਾਰੀ ਭਰਤੀ ਰੱਦ ਇਸ ਤਰ੍ਹਾਂ ਦੇ ਫੈਸਲਿਆਂ ਦਾ ਨੁਕਸਾਨ ਨਿਰਦੋਸ਼ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਭਵਿੱਖ ’ਚ ਵਧੀਆ ਪ੍ਰੀਖਿਆ ਢਾਂਚੇ ਦੀ ਤਿਆਰੀ ਦੇ ਨਾਲ ਹੀ ਇਮਾਨਦਾਰ ਵਿਦਿਆਰਥੀਆਂ ਦੇ ਸੁਰੱਖਿਅਤ ਭਵਿੱਖ ਦੀ ਗਾਰੰਟੀ ਜ਼ਰੂਰੀ ਹੈ। (NEET Paper Leak Case)