Champions Trophy 2025 - Sach Kahoon Punjabi
Champions Trophy 2025: ਭਾਰਤ ਦੇ ਚੈਂਪੀਅਨਜ਼ ਟਰਾਫੀ ਜਿੱਤਣ ’ਤੇ ਅਮਿਤਾਭ ਬੱਚਨ ਸਮੇਤ ਸਿਤਾਰਿਆਂ ਨੇ ਇੰਜ ਮਨਾਇਆ ਜਸ਼ਨ
Champions Trophy 2025: ਮੁੰਬਈ, (ਆਈਏਐਨਐਸ)। ਭਾਰਤੀ ਕ੍ਰਿਕਟ ਟੀਮ ਨੇ ਦੁਬਈ ਵਿੱਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤੀ। ਟੀਮ ਇੰਡੀਆ ਦੀ ਵੱਡੀ ਜਿੱਤ ‘ਤੇ ਫਿਲਮੀ ਸਿਤਾਰਿਆਂ ਦੀ ਖੁਸ਼ੀ ਦੇਖਣਯੋਗ ਸੀ। ਵਰੁਣ ਧਵਨ, ਅਮਿਤਾਭ ਬੱਚਨ, ਅਨੁਪਮ ਖੇਰ, ਰਾਮ ਚਰਨ, ਨੇਹਾ ਧੂਪੀਆ ਅਤੇ ਹੋਰ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟਾਂ ਸਾਂਝੀਆਂ ਕੀਤੀਆਂ ਅਤੇ ਦੇਸ਼ ਨੂੰ ਜਿੱਤ ਦੀ ਵਧਾਈ ਦਿੱਤੀ। ਭਾਰਤ ਦੀ ਜਿੱਤ ‘ਤੇ, ਅਦਾਕਾਰ ਵਰੁਣ ਧਵਨ, ਨੇਹਾ ਧੂਪੀਆ, ਸੁਨੀਲ ਸ਼ੈੱਟੀ, ਵਿਵੇਕ ਓਬਰਾਏ, ਅਜੇ ਦੇਵਗਨ, ਆਫਤਾਬ ਸ਼ਿਵਦਾਸਾਨੀ, ਅਨੁਪਮ ਖੇਰ, ਅਮਿਤਾਭ ਬੱਚਨ, ਰਾਮ ਚਰਨ, ਮਾਮੂਟੀ ਸਮੇਤ ਪੂਰਾ ਫਿਲਮ ਇੰਡਸਟਰੀ ਜਸ਼ਨ ਵਿੱਚ ਡੁੱਬਿਆ ਹੋਇਆ ਦੇਖਿਆ ਗਿਆ।
ਅਦਾਕਾਰ ਅਤੇ ਕ੍ਰਿਕਟਰ ਕੇਐਲ ਰਾਹੁਲ ਦੇ ਸਹੁਰੇ ਸੁਨੀਲ ਸ਼ੈੱਟੀ ਨੇ ਜਿੱਤ ਦੀ ਖੁਸ਼ੀ ਸਾਂਝੀ ਕਰਦੇ ਹੋਏ ਇੰਸਟਾਗ੍ਰਾਮ ‘ਤੇ ਦੋ ਪੋਸਟਾਂ ਸਾਂਝੀਆਂ ਕੀਤੀਆਂ। ਪਹਿਲਾਂ, ਟੀਮ ਇੰਡੀਆ ਦੀ ਫੋਟੋ ਦੇ ਨਾਲ, ਉਸਨੇ ਲਿਖਿਆ, “ਇੱਕ ਵਾਰ ਫਿਰ ਚੈਂਪੀਅਨ! ਟੀਮ ਇੰਡੀਆ ਦਾ ਸਬਰ, ਜਨੂੰਨ ਅਤੇ ਉਤਸ਼ਾਹ ਨਾਲ ਕਿੰਨਾ ਸ਼ਾਨਦਾਰ ਪ੍ਰਦਰਸ਼ਨ। ਪੂਰੀ ਟੀਮ ਨੇ ਬਹੁਤ ਵਧੀਆ ਕੋਸ਼ਿਸ਼ ਕੀਤੀ, ਹਰ ਖਿਡਾਰੀ ਨੇ ਜਦੋਂ ਵੀ ਮਾਇਨੇ ਰੱਖਿਆ ਤਾਂ ਅੱਗੇ ਵਧਿਆ। ਵਧਾਈਆਂ, ਚੈਂਪੀਅਨਜ਼!”
ਇਹ ਵੀ ਪੜ੍ਹੋ: Budha Nala Pollution: ਬੁੱਢਾ ਨਾਲਾ ’ਚ ਫੈਲ ਰਹੇ ਪ੍ਰਦੂਸ਼ਣ ਦਾ ਮਾਮਲਾ, ਸਾਹਮਣੇ ਆਇਆ ਇਹ ਕਾਰਨ
ਸੁਨੀਲ ਨੇ ਆਪਣੇ ਜਵਾਈ ਕੇਐਲ ਰਾਹੁਲ ਦੀ ਇੱਕ ਫੋਟੋ ਵੀ ਸਾਂਝੀ ਕੀਤੀ। ਉਸਨੇ ਲਿਖਿਆ, “ਭਾਰਤ ਦੀ ਵਿਸ਼, ਰਾਹੁਲ ਦੀ ਕਮਾਂਡ।” ਇਸ ਦੌਰਾਨ, ਅਦਾਕਾਰ ਆਫਤਾਬ ਸ਼ਿਵਦਾਸਾਨੀ ਮੈਚ ਦੇਖਣ ਲਈ ਸਟੇਡੀਅਮ ਪਹੁੰਚੇ। ਭਾਰਤ-ਪਾਕਿਸਤਾਨ ਮੈਚ ਦਾ ਹਵਾਲਾ ਦਿੰਦੇ ਹੋਏ, ਉਸਨੇ ਲਿਖਿਆ, “ਇੱਕ ਨਵਾਂ ਦਿਨ, ਉਹੀ ਤਸਵੀਰਾਂ, ਉਹੀ ਨਤੀਜਾ। ਇਸ ਸ਼ਾਨਦਾਰ ਖੇਡ ਨੂੰ ਦੇਖਣ ਲਈ ਉਤਸ਼ਾਹਿਤ ਹਾਂ।
ਸਾਡੇ ਚੈਂਪੀਅਨਾਂ ਨੂੰ ਜਿੱਤਣ ਲਈ ਵਧਾਈਆਂ | Champions Trophy 2025
ਅਮਿਤਾਭ ਬੱਚਨ ਨੇ ਲਿਖਿਆ, “ਚੈਂਪੀਅਨਸ਼ਿਪ – ਸ਼ਾਂਤ, ਸੰਜਮੀ ਅਤੇ ਚੰਗੀ ਤਰ੍ਹਾਂ ਯੋਜਨਾਬੱਧ। ਕੋਈ ਡਰਾਮਾ ਨਹੀਂ, ਕੋਈ ਘਬਰਾਹਟ ਨਹੀਂ, ਬਸ ਸ਼ਾਨਦਾਰ ਪ੍ਰਦਰਸ਼ਨ। ਦੱਖਣੀ ਭਾਰਤੀ ਅਦਾਕਾਰ ਰਾਮ ਚਰਨ ਨੇ ਲਿਖਿਆ, “ਕਿੰਨਾ ਵਧੀਆ ਮੈਚ! ਸਾਡੇ ਚੈਂਪੀਅਨਾਂ ਨੂੰ ਜਿੱਤਣ ਲਈ ਵਧਾਈਆਂ।” ਆਥੀਆ ਸ਼ੈੱਟੀ ਨੇ ਇੰਸਟਾਗ੍ਰਾਮ ‘ਤੇ ਘਰ ਤੋਂ ਮੈਚ ਦੇਖਦੇ ਹੋਏ ਆਪਣੀ ਇੱਕ ਫੋਟੋ ਪੋਸਟ ਕੀਤੀ। ਆਥੀਆ ਟੀਵੀ ਦੇ ਸਾਹਮਣੇ ਖੜ੍ਹੀ ਹੈ, ਜਿੱਥੇ ਪਤੀ ਕੇਐਲ ਰਾਹੁਲ ਸਕ੍ਰੀਨ ‘ਤੇ ਖੇਡਦੇ ਦਿਖਾਈ ਦੇ ਰਹੇ ਹਨ। Champions Trophy 2025
Lockie Ferguson Injury: ਨਿਊਜੀਲੈਂਡ ਦੇ ਲੌਕੀ ਫਰਗੂਸਨ ਚੈਂਪੀਅਨਜ਼ ਟਰਾਫੀ ਤੋਂ ਬਾਹਰ, ਹੈਮਸਟ੍ਰਿੰਗ ਖਿਚਾਅ ਤੋਂ ਪੀੜਤ
ਭਲਕੇ ਨਿਊਜੀਲੈਂਡ ਦਾ ਓਪਨਿੰਗ ਮੈਚ | Lockie Ferguson Injury
ਸਪੋਰਟਸ ਡੈਸਕ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲੌਕੀ ਫਰਗੂਸਨ ਹੈਮਸਟ੍ਰਿੰਗ ਦੇ ਖਿਚਾਅ ਕਾਰਨ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਕਾਇਲ ਜੈਮੀਸਨ ਨੂੰ ਮੌਕਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਚੈਂਪੀਅਨਜ਼ ਟਰਾਫੀ ਦਾ ਉਦਘਾਟਨੀ ਮੈਚ ਬੁੱਧਵਾਰ, 19 ਫਰਵਰੀ ਨੂੰ ਪਾਕਿਸਤਾਨ ਵਿਰੁੱਧ ਖੇਡਣ ਵਾਲਾ ਹੈ। ਅਜਿਹੀ ਸਥਿਤੀ ’ਚ, ਆਖਰੀ ਸਮੇਂ ’ਤੇ ਫਰਗੂਸਨ ਦਾ ਟੂਰਨਾਮੈਂਟ ਤੋਂ ਬਾਹਰ ਹੋਣਾ ਟੀਮ ਲਈ ਇੱਕ ਵੱਡਾ ਝਟਕਾ ਹੈ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਲੌਕੀ ਫਰਗੂਸਨ ਨੂੰ ਲਗਭਗ 10 ਦਿਨ ਪਹਿਲਾਂ ਯੂਏਈ ਦੀ ਲੀਗ ਆਈਐੱਲਟੀ20 ਦੇ ਇੱਕ ਮੈਚ ਦੌਰਾਨ ਸੱਟ ਲੱਗ ਗਈ ਸੀ। ਉਨ੍ਹਾਂ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਆਇਆ ਹੈ।
ਇਹ ਖਬਰ ਵੀ ਪੜ੍ਹੋ : IPL Schedule 2025: ਆਈਐੱਲ ਦੇ 18ਵੇਂ ਸੀਜ਼ਨ ਦਾ ਸ਼ਡਿਊਲ ਜਾਰੀ, ਪਹਿਲੇ ਮੁਕਾਬਲੇ ’ਚ ਇਹ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
ਫਰਗੂਸਨ 2023 ਵਿਸ਼ਵ ਕੱਪ ਤੋਂ ਬਾਅਦ ਨਹੀਂ ਖੇਡਿਆ ਕੋਈ ਇੱਕਰੋਜ਼ਾ
ਫਰਗੂਸਨ ਨੂੰ ਚੈਂਪੀਅਨਜ਼ ਟਰਾਫੀ ਲਈ ਨਿਊਜ਼ੀਲੈਂਡ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਉਹ ਨਿਊਜ਼ੀਲੈਂਡ ਦੇ ਕੇਂਦਰੀ ਇਕਰਾਰਨਾਮੇ ਤੋਂ ਬਾਹਰ ਹੈ। ਉਨ੍ਹਾਂ 2023 ਦੇ ਇੱਕਰੋਜ਼ਾ ਵਿਸ਼ਵ ਕੱਪ ਤੋਂ ਬਾਅਦ ਨਿਊਜ਼ੀਲੈਂਡ ਲਈ ਕੋਈ ਇੱਕਰੋਜ਼ਾ ਮੈਚ ਨਹੀਂ ਖੇਡਿਆ ਹੈ।
ਨਿਊਜੀਲੈਂਡ ਕ੍ਰਿਕੇਟ ਨੇ ਟਵਿੱਟਰ ਪੋਸਟ ਰਾਹੀਂ ਦਿੱਤੀ ਹੈ ਖਿਡਾਰੀ ਦੇ ਜ਼ਖਮੀ ਹੋਣ ਦੀ ਜਾਣਕਾਰੀ
ਨਿਊਜੀਲੈਂਡ ਦੀ ਕ੍ਰਿਕੇਟ ਟੀਮ ਨੇ ਟਵਿੱਟਰ ’ਤੇ ਪੋਸਟ ਕਰਕੇ ਲਾਕੀ ਫਰਗਯੂਸਨ ਦੇ ਜਖਮੀ ਹੋਣ ਦੀ ਜਾਣਕਾਰੀ ਦਿੱਤੀ ਹੈ, ਉਨ੍ਹਾਂ ਪੋਸਟ ’ਚ ਦੋਵੇਂ ਖਿਡਾਰੀਆਂ ਦੀ ਫੋਟੋ ਅਪਲੋਡ ਕੀਤੀ ਹੈ, ਇੱਕ ਪਾਸੇ ਫਰਗਯੂਸਨ ਹਨ ਤੇ ਦੂਜੇ ਪਾਸੇ ਉਨ੍ਹਾਂ ਦੀ ਜਗ੍ਹਾ ’ਤੇ ਟੀਮ ’ਚ ਸ਼ਾਮਲ ਕੀਤੇ ਗਏ ਖਿਡਾਰੀ ਦੀ ਫੋਟੋ ਹੈ। ਹੇਠਾਂ ਦਿੱਤੀ ਗਈ ਪੋਸਟ ’ਚ ਵੇਖੋ ਜਿਸ ਵਿੱਚ ਨਿਊਜੀਲੈਂਡ ਨੇ ਇਸ ਦੀ ਜਾਣਕਾਰੀ ਦਿੱਤੀ:
Squad News | Fast bowler Lockie Ferguson has been ruled out of the ICC Champions Trophy 2025 with a foot injury and will be replaced by Kyle Jamieson. #ChampionsTrophyhttps://t.co/8FWL4qXfV8
— BLACKCAPS (@BLACKCAPS) February 18, 2025
Champions Trophy 2025: ਚੈਂਪੀਅਨਜ਼ ਟਰਾਫੀ ਦੀ ਇਨਾਮੀ ਰਾਸ਼ੀ ’ਚ ਵਾਧਾ, ਜਾਣੋ ਕਿਹੜੀ ਟੀਮ ਨੂੰ ਕਿੰਨੇ ਪੈਸੇ ਮਿਲਣਗੇ
Champions Trophy 2025: ਸਪੋਰਟਸ ਡੈਸਕ। ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਸ਼ੁੱਕਰਵਾਰ ਨੂੰ ਚੈਂਪੀਅਨਜ਼ ਟਰਾਫੀ 2025 ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ। ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ ਪਾਕਿਸਤਾਨ ’ਚ ਸ਼ੁਰੂ ਹੋਣ ਜਾ ਰਹੀ ਹੈ। ਇਸ ’ਚ 8 ਟੀਮਾਂ ਹਿੱਸਾ ਲੈਣਗੀਆਂ। ਇਸ ਐਡੀਸ਼ਨ ਦੇ ਚੈਂਪੀਅਨ ਨੂੰ ਇਸ ਵਾਰ 19.46 ਕਰੋੜ ਰੁਪਏ ਤੇ ਉਪ ਜੇਤੂ ਨੂੰ 9.72 ਕਰੋੜ ਰੁਪਏ ਮਿਲਣਗੇ। ਇਸ ਦੇ ਨਾਲ ਹੀ, ਸੈਮੀਫਾਈਨਲ ਹਾਰਨ ਵਾਲੀਆਂ ਦੋਵੇਂ ਟੀਮਾਂ ਨੂੰ ਲਗਭਗ 4.86 ਕਰੋੜ ਰੁਪਏ ਦਿੱਤੇ ਜਾਣਗੇ। ਚੈਂਪੀਅਨਜ਼ ਟਰਾਫੀ ਦੀ ਕੁੱਲ ਇਨਾਮੀ ਰਾਸ਼ੀ 59.93 ਕਰੋੜ ਰੁਪਏ ਹੈ, ਜੋ ਕਿ 2017 ’ਚ ਹੋਈ ਪਿਛਲੀ ਚੈਂਪੀਅਨਜ਼ ਟਰਾਫੀ ਨਾਲੋਂ 53 ਫੀਸਦੀ ਜ਼ਿਆਦਾ ਹੈ। 2017 ਲਈ ਕੁੱਲ ਇਨਾਮੀ ਰਾਸ਼ੀ 28.88 ਕਰੋੜ ਰੁਪਏ ਸੀ।
ਇਹ ਖਬਰ ਵੀ ਪੜ੍ਹੋ : Bomb Blast: ਪਾਕਿਸਤਾਨ ’ਚ ਅੱਤਵਾਦੀਆਂ ਨੇ ਕੀਤਾ ਧਮਾਕਾ, 10 ਦੀ ਮੌਤ ਅਤੇ 6 ਜ਼ਖਮੀ
9 ਮਾਰਚ ਨੂੰ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ | Champions Trophy 2025
ਇਹ ਟੂਰਨਾਮੈਂਟ, ਜੋ ਕਿ ਹਾਈਬ੍ਰਿਡ ਮਾਡਲ ’ਚ ਆਯੋਜਿਤ ਕੀਤਾ ਜਾਵੇਗਾ, 19 ਫਰਵਰੀ ਨੂੰ ਸ਼ੁਰੂ ਹੋਵੇਗਾ ਤੇ 9 ਮਾਰਚ ਤੱਕ ਚੱਲੇਗਾ। 19 ਦਿਨਾਂ ’ਚ 15 ਮੈਚ ਖੇਡੇ ਜਾਣਗੇ। ਦੂਜੇ ਸੈਮੀਫਾਈਨਲ ਤੇ ਫਾਈਨਲ ਲਈ ਇੱਕ ਰਿਜ਼ਰਵ ਦਿਨ ਵੀ ਰੱਖਿਆ ਗਿਆ ਹੈ। ਭਾਰਤ ਤੇ ਪਾਕਿਸਤਾਨ ਵਿਚਕਾਰ ਗਰੁੱਪ ਮੈਚ 23 ਫਰਵਰੀ ਨੂੰ ਦੁਬਈ ’ਚ ਹੋਵੇਗਾ।
ਭਾਰਤ ਆਪਣੇ ਸਾਰੇ ਮੈਚ ਸਿਰਫ਼ ਦੁਬਈ ’ਚ ਹੀ ਖੇਡੇਗਾ, ਬੰਗਲਾਦੇਸ਼ ਤੇ ਨਿਊਜ਼ੀਲੈਂਡ ਵੀ ਟੀਮ ਦੇ ਗਰੁੱਪ ’ਚ ਹਨ। ਇੱਕ ਸੈਮੀਫਾਈਨਲ ਦੁਬਈ ’ਚ ਵੀ ਖੇਡਿਆ ਜਾਵੇਗਾ। ਜੇਕਰ ਭਾਰਤ ਫਾਈਨਲ ’ਚ ਪਹੁੰਚਦਾ ਹੈ ਤਾਂ ਇਹ ਮੈਚ ਵੀ ਦੁਬਈ ’ਚ ਹੀ ਹੋਵੇਗਾ। ਜਦੋਂ ਕਿ ਟੂਰਨਾਮੈਂਟ ਦੇ ਬਾਕੀ 10 ਮੈਚ ਪਾਕਿਸਤਾਨ ’ਚ ਹੋਣਗੇ। ਚੈਂਪੀਅਨਜ਼ ਟਰਾਫੀ 8 ਸਾਲਾਂ ਬਾਅਦ ਹੋਣ ਜਾ ਰਹੀ ਹੈ, ਆਖਰੀ ਵਾਰ 2017 ’ਚ ਪਾਕਿਸਤਾਨ ਨੇ ਫਾਈਨਲ ’ਚ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਬੰਗਲਾਦੇਸ਼ ਵਿਰੁੱਧ ਕਰੇਗਾ ਭਾਰਤ ਆਪਣੇ ਅਭਿਆਨ ਦੀ ਸ਼ੁਰੂਆਤ
ਭਾਰਤ ਗਰੁੱਪ-ਏ ’ਚ ਹੈ। ਟੀਮ ਦੇ ਗਰੁੱਪ ’ਚ ਪਾਕਿਸਤਾਨ, ਬੰਗਲਾਦੇਸ਼ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਾਮਲ ਹਨ। ਜਦੋਂ ਕਿ ਦੂਜੇ ਗਰੁੱਪ ’ਚ ਅਸਟਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਸ਼ਾਮਲ ਹਨ। 4 ਤੇ 5 ਮਾਰਚ ਨੂੰ 2 ਸੈਮੀਫਾਈਨਲ ਹੋਣਗੇ, ਜਦੋਂ ਕਿ ਫਾਈਨਲ 9 ਮਾਰਚ ਨੂੰ ਖੇਡਿਆ ਜਾਵੇਗਾ।
Champions Trophy: ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ’ਚ ਬਦਲਾਅ, ਬੁਮਰਾਹ ਤੇ ਜਾਇਸਵਾਲ ਬਾਹਰ, ਹਰਸ਼ਿਤ ਰਾਣਾ ਨੂੰ ਮੌਕਾ
Champions Trophy: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ ਸ਼ੁਰੂ ਹੋਣ ’ਚ ਬਹੁਤਾ ਸਮਾਂ ਨਹੀਂ ਬਚਿਆ ਹੈ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ 19 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਤੋਂ ਪਹਿਲਾਂ ਅਪਡੇਟ ਕੀਤੀ ਟੀਮ ਦਾ ਐਲਾਨ ਕੀਤਾ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਿੱਠ ਦੀ ਸੱਟ ਕਾਰਨ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਨੌਜਵਾਨ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੈੱਗ ਸਪਿਨਰ ਵਰੁਣ ਚੱਕਰਵਰਤੀ ਨੂੰ 15 ਮੈਂਬਰੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ, ਉਹ ਯਸ਼ਸਵੀ ਜਾਇਸਵਾਲ ਦੀ ਜਗ੍ਹਾ ਟੀਮ ’ਚ ਸ਼ਾਮਲ ਹੋਣਗੇ। ਬੀਸੀਸੀਆਈ ਨੇ ਮੁਹੰਮਦ ਸਿਰਾਜ, ਸ਼ਿਵਮ ਦੂਬੇ ਤੇ ਯਸ਼ਸਵੀ ਜਾਇਸਵਾਲ ਨੂੰ ਰਿਜ਼ਰਵ ਰੱਖਿਆ ਗਿਆ ਹੈ।
ਇਹ ਖਬਰ ਵੀ ਪੜ੍ਹੋ : Free Ration schemes: ਮੁਫ਼ਤ ਰਾਸ਼ਨ ਤੇ ਪੈਸੇ ਵੰਡਣ ਵਾਲੀਆਂ ਸਕੀਮਾਂ ’ਤੇ ਸੁਪਰੀਮ ਕੋਰਟ ਦੀ ਸਖਤ ਟਿੱਪਣੀ
ਬੀਸੀਸੀਆਈ ਨੇ ਆਈਸੀਸੀ ਨੂੰ ਅੰਤਿਮ ਟੀਮਾਂ ਦੀ ਸੌਂਪੀ ਸੂਚੀ | Champions Trophy
ਚੈਂਪੀਅਨਜ਼ ਟਰਾਫੀ ਲਈ ਸਾਰੀਆਂ ਅੱਠ ਟੀਮਾਂ ਨੂੰ ਮੰਗਲਵਾਰ ਭਾਵ 11 ਫਰਵਰੀ ਤੱਕ ਅੰਤਿਮ ਟੀਮਾਂ ਦੀ ਸੂਚੀ ਜਮ੍ਹਾਂ ਕਰਵਾਉਣੀ ਸੀ। ਬੀਸੀਸੀਆਈ ਨੇ ਆਪਣੀ 15 ਮੈਂਬਰੀ ਟੀਮ ਸੂਚੀ ਵੀ ਆਈਸੀਸੀ ਨੂੰ ਸੌਂਪ ਦਿੱਤੀ ਹੈ ਜਿਸ ’ਚ ਆਪਣੀ ਅੰਤਿਮ ਟੀਮ ’ਚ 2 ਬਦਲਾਅ ਕੀਤੇ ਗਏ ਹਨ। ਇਸ ’ਚ ਜਸਪ੍ਰੀਤ ਬੁਮਰਾਹ ਤੇ ਯਸ਼ਸਵੀ ਜਾਇਸਵਾਲ ਨੂੰ ਬਾਹਰ ਕੀਤਾ ਗਿਆ ਹੈ। ਜਦੋਂ ਕਿ ਹਰਸ਼ਿਤ ਰਾਣਾ ਤੇ ਵਰੁਣ ਚੱਕਰਵਰਤੀ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। Champions Trophy
ਬੁਮਰਾਹ ਦੇ ਬਾਹਰ ਹੋਣ ਨਾਲ ਟੀਮ ਨੂੰ ਵੱਡਾ ਝਟਕਾ | Champions Trophy
ਬੁਮਰਾਹ ਨੂੰ ਪਿਛਲੇ ਮਹੀਨੇ ਚੈਂਪੀਅਨਜ਼ ਟਰਾਫੀ ਲਈ ਐਲਾਨੀ ਗਈ ਭਾਰਤ ਦੀ 15 ਮੈਂਬਰੀ ਸ਼ੁਰੂਆਤੀ ਟੀਮ ’ਚ ਸ਼ਾਮਲ ਕੀਤਾ ਗਿਆ ਸੀ, ਪਰ ਉਹ ਇੰਗਲੈਂਡ ਖਿਲਾਫ਼ ਵਨਡੇ ਸੀਰੀਜ਼ ’ਚ ਨਹੀਂ ਖੇਡ ਸਕੇ, ਜੋ ਕਿ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਭਾਰਤ ਦੀ ਆਖਰੀ ਸੀਰੀਜ਼ ਹੈ। ਬੁਮਰਾਹ ਨੂੰ ਅਸਟਰੇਲੀਆ ਖਿਲਾਫ਼ ਖੇਡੀ ਗਈ ਬਾਰਡਰ-ਗਾਵਸਕਰ ਟਰਾਫੀ ਦੇ ਆਖਿਰੀ ਤੇ ਪੰਜਵੇਂ ਸਿਡਨੀ ਟੈਸਟ ’ਚ ਸੱਟ ਲੱਗ ਗਈ ਸੀ, ਤੇ ਉਸ ਤੋਂ ਬਾਅਦ ਉਹ ਕੋਈ ਮੈਚ ਨਹੀਂ ਖੇਡ ਸਕੇ ਹਨ। ਪਿੱਠ ਦੀ ਸੱਟ ਕਾਰਨ ਉਨ੍ਹਾਂ ਨੂੰ ਅੰਤਿਮ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। ਤੇਜ਼ ਗੇਂਦਬਾਜ਼ ਦੀ ਗੈਰਹਾਜ਼ਰੀ ਨੇ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ।
ਹਰਸ਼ਿਤ-ਵਰੁਣ ਨੂੰ ਮਿਲਿਆ ਡੈਬਿਊ ਦਾ ਮੌਕਾ
ਹਰਸ਼ਿਤ ਰਾਣਾ ਤੇ ਵਰੁਣ ਚੱਕਰਵਰਤੀ ਨੂੰ ਇੰਗਲੈਂਡ ਵਿਰੁੱਧ ਚੱਲ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਦੋ ਮੈਚਾਂ ’ਚ ਇੱਕ ਰੋਜ਼ਾ ’ਚ ਡੈਬਿਊ ਕਰਨ ਦਾ ਮੌਕਾ ਮਿਲਿਆ। ਰਾਣਾ ਨੇ ਨਾਗਪੁਰ ’ਚ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ’ਚ ਆਪਣਾ ਡੈਬਿਊ ਕੀਤਾ ਸੀ ਤੇ ਹੁਣ ਤੱਕ ਲੜੀ ਦੇ ਦੋਵੇਂ ਮੈਚ ਖੇਡ ਚੁੱਕੇ ਹਨ ਤੇ ਵਿਚਕਾਰਲੇ ਓਵਰਾਂ ’ਚ ਵੀ ਪ੍ਰਭਾਵਿਤ ਕੀਤਾ ਹੈ। ਦੂਜੇ ਪਾਸੇ, ਸਪਿਨਰ ਵਰੁਣ ਚੱਕਰਵਰਤੀ ਨੂੰ ਵੀ ਭਾਰਤ ਨੇ ਡੈਬਿਊ ਕਰਨ ਦਾ ਮੌਕਾ ਦਿੱਤਾ, ਜੋ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਲੜੀ ’ਚ ਪ੍ਰਭਾਵਿਤ ਕਰਨ ’ਚ ਕਾਮਯਾਬ ਰਹੇ।
Jasprit Bumrah: ਬੁਮਰਾਹ ਦੀ ਫਿਟਨੈਸ ’ਤੇ ਕੰਮ ਕਰ ਰਹੇ 3 ਮਾਹਿਰ, ਬੈਂਗਲੁਰੂ ’ਚ ਰਿਹੈਬ ਜਾਰੀ
ਅੱਜ ਚੈਂਪੀਅਨਜ਼ ਟਰਾਫੀ ਟੀਮ ’ਚ ਬਦਲਾਅ ਦੀ ਆਖਿਰੀ ਤਰੀਕ
Jasprit Bumrah: ਸਪੋਰਟਸ ਡੈਸਕ। ਬੀਸੀਸੀਆਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਮੇਂ ਸਿਰ ਫਿੱਟ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਬੰਗਲੁਰੂ ’ਚ ਨੈਸ਼ਨਲ ਕ੍ਰਿਕੇਟ ਅਕੈਡਮੀ ’ਚ 3 ਮਾਹਿਰਾਂ ਦੀ ਟੀਮ ਬੁਮਰਾਹ ਦੀ ਫਿਟਨੈਸ ’ਤੇ ਲਗਾਤਾਰ ਕੰਮ ਕਰ ਰਹੀ ਹੈ। ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, ‘ਸਟ੍ਰੈਂਥ ਤੇ ਕੰਡੀਸ਼ਨਿੰਗ ਕੋਚ ਰਜਨੀਕਾਂਤ ਸ਼ਿਵਗਿਆਨਮ, ਫਿਜ਼ੀਓ ਤੁਲਸੀ ਰਾਮ ਯੁਵਰਾਜ ਖੇਡ ਵਿਗਿਆਨ ਮੁਖੀ ਡਾ. ਨਿਤਿਨ ਪਟੇਲ ਨਾਲ ਬੁਮਰਾਹ ਦੇ ਪੁਨਰਵਾਸ ’ਤੇ ਕੰਮ ਕਰ ਰਹੇ ਹਨ।’
ਇਹ ਖਬਰ ਵੀ ਪੜ੍ਹੋ : Gold Price Today: ਅੱਜ ਸੋਨੇ ਨੇ ਤੋੜੇ ਰਿਕਾਰਡ, ਪਹੁੰਚਿਆ ਰਿਕਾਰਡ ਤੋੜ ਉਚਾਈ ’ਤੇ!
ਪਟੇਲ ਖੁਦ ਇਸ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ। ਰਾਸ਼ਟਰੀ ਟੀਮ ਦੇ ਤਾਕਤ ਤੇ ਕੰਡੀਸ਼ਨਿੰਗ ਕੋਚ ਸੋਹਮ ਦੇਸਾਈ ਤੇ ਫਿਜ਼ੀਓ ਕਮਲੇਸ਼ ਜੈਨ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ। ਆਈਸੀਸੀ ਨੇ ਟੀਮ ’ਚ ਬਦਲਾਅ ਲਈ 11 ਫਰਵਰੀ ਆਖਰੀ ਤਾਰੀਖ ਰੱਖੀ ਹੈ। ਇਸ ਤੋਂ ਪਹਿਲਾਂ, ਸਾਰੇ ਬੋਰਡਾਂ ਨੂੰ ਆਪਣੀਆਂ ਅੰਤਿਮ ਟੀਮਾਂ ਭੇਜਣੀਆਂ ਪੈਣਗੀਆਂ। ਭਾਰਤੀ ਚੋਣਕਾਰਾਂ ਨੂੰ ਇਹ ਵੀ ਫੈਸਲਾ ਲੈਣਾ ਪਵੇਗਾ ਕਿ ਬੁਮਰਾਹ ਖੇਡਣਗੇ ਜਾਂ ਨਹੀਂ, ਜੋ ਉਨ੍ਹਾਂ ਦੀ ਫਿਟਨੈਸ ’ਤੇ ਨਿਰਭਰ ਕਰਦਾ ਹੈ।
ਜੇਕਰ 1 ਫੀਸਦੀ ਵੀ ਮੌਕਾ ਹੈ ਤਾਂ ਬੀਸੀਸੀਆਈ ਉਡੀਕ ਕਰੇਗਾ | Jasprit Bumrah
ਮਿਲੀ ਜਾਣਕਾਰੀ ਮੁਤਾਬਕ, ਜੇਕਰ ਬੁਮਰਾਹ ਦੇ ਫਿੱਟ ਹੋਣ ਦੀ 1 ਫੀਸਦੀ ਵੀ ਸੰਭਾਵਨਾ ਹੈ, ਤਾਂ ਬੀਸੀਸੀਆਈ ਇੰਤਜ਼ਾਰ ਕਰੇਗਾ। ਬੋਰਡ ਨੇ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ’ਚ ਹਾਰਦਿਕ ਪੰਡਯਾ ਨਾਲ ਵੀ ਅਜਿਹਾ ਹੀ ਕੀਤਾ ਕਿਉਂਕਿ ਉਨ੍ਹਾਂ ਨੇ ਪ੍ਰਸਿਧ ਕ੍ਰਿਸ਼ਨਾ ਨੂੰ ਬਦਲ ਵਜੋਂ ਸਾਈਨ ਕਰਨ ਤੋਂ ਪਹਿਲਾਂ ਲਗਭਗ ਦੋ ਹਫ਼ਤੇ ਉਡੀਕ ਕੀਤੀ।
Jasprit Bumrah: ਬੁਮਰਾਹ ਦੀ ਸੱਟ ਦਾ ਹੋਇਆ ਸਕੈਨ, 24 ਘੰਟਿਆਂ ’ਚ ਆਵੇਗੀ ਰਿਪੋਰਟ
ਅਸਟਰੇਲੀਆ ਦੌਰੇ ਦੌਰਾਨ ਹੋਏ ਸਨ ਜ਼ਖਮੀ
ਚੈਂਪੀਅਨਜ਼ ਟਰਾਫੀ ਟੀਮ ਦਾ ਹਨ ਹਿੱਸਾ | Jasprit Bumrah
ਸਪੋਰਟਸ ਡੈਸਕ। Jasprit Bumrah: ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਪਿੱਠ ਦੀ ਸੱਟ ਦਾ ਸ਼ੁੱਕਰਵਾਰ ਨੂੰ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ਵਿਖੇ ਸਕੈਨ ਕੀਤਾ ਗਿਆ। ਉਨ੍ਹਾਂ ਦੀ ਰਿਪੋਰਟ ਅਗਲੇ 24 ਘੰਟਿਆਂ ’ਚ ਆ ਜਾਵੇਗੀ। ਇਸ ਤੋਂ ਬਾਅਦ, ਸੈਂਟਰ ਆਫ਼ ਐਕਸੀਲੈਂਸ ਦੇ ਮਾਹਿਰ ਆਪਣੀ ਰਿਪੋਰਟ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ ਭੇਜਣਗੇ। ਬੁਮਰਾਹ ਚੈਂਪੀਅਨਜ਼ ਟਰਾਫੀ ’ਚ ਖੇਡਣਗੇ ਜਾਂ ਨਹੀਂ, ਇਹ ਇਸ ਰਿਪੋਰਟ ’ਤੇ ਨਿਰਭਰ ਕਰੇਗਾ। ਇਸ ਵੇਲੇ, ਉਹ ਟੀਮ ’ਚ ਸ਼ਾਮਲ ਹਨ।
ਇਹ ਖਬਰ ਵੀ ਪੜ੍ਹੋ : Kidney Donation Process: ਦਾਨ ਕਰਨ ਵਾਲੇ ਤਾਂ ਬੜੇ ਦੇਖੇ ਪਰ ਅਜਿਹਾ ਦਾਨ ਕਰਨ ਲਈ ਹੁੰਦੀ ਐ ਹਿੰਮਤ ਦੀ ਲੋੜ
ਹਾਸਲ ਹੋਏ ਵੇਰਵਿਆਂ ਮੁਤਾਬਕ, ਰਿਪੋਰਟ ਆਉਣ ਤੋਂ ਬਾਅਦ, ਨਿਊਜ਼ੀਲੈਂਡ ਦੇ ਡਾਕਟਰ ਰੋਵਨ ਸਕਾਊਟਨ ਦੀ ਰਾਏ ਵੀ ਲਈ ਜਾ ਸਕਦੀ ਹੈ। ਜਦੋਂ ਬੁਮਰਾਹ ਦਾ ਜਨਵਰੀ ’ਚ ਪਹਿਲਾ ਸਕੈਨ ਹੋਇਆ ਸੀ, ਤਾਂ ਰਿਪੋਰਟ ਡਾਕਟਰ ਸ਼ੌਟਨ ਨਾਲ ਸਾਂਝੀ ਕੀਤੀ ਗਈ ਸੀ ਤੇ ਇਸ ਵਾਰ ਵੀ ਉਨ੍ਹਾਂ ਨੂੰ ਸੂਚਿਤ ਕੀਤੇ ਜਾਣ ਦੀ ਸੰਭਾਵਨਾ ਹੈ। ਬੁਮਰਾਹ ਨੂੰ ਇੰਗਲੈਂਡ ਵਿਰੁੱਧ ਖੇਡੀ ਜਾ ਰਹੀ ਵਨਡੇ ਸੀਰੀਜ਼ ਲਈ ਟੀਮ ’ਚ ਚੁਣਿਆ ਗਿਆ ਸੀ। ਹਾਲਾਂਕਿ, ਲੜੀ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ, ਵਰੁਣ ਚੱਕਰਵਰਤੀ ਨੂੰ ਉਨ੍ਹਾਂ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਹੈ। Jasprit Bumrah
18 ਜਨਵਰੀ ਨੂੰ ਹੋਇਆ ਸੀ ਭਾਰਤੀ ਟੀਮ ਦਾ ਐਲਾਨ | Jasprit Bumrah
ਭਾਰਤ ਦੀ ਚੋਣ ਕਮੇਟੀ ਨੇ 18 ਜਨਵਰੀ ਨੂੰ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ ਕੀਤਾ। ਅਸਟਰੇਲੀਆ ਦੌਰੇ ਦੌਰਾਨ ਜ਼ਖਮੀ ਹੋਏ ਜਸਪ੍ਰੀਤ ਬੁਮਰਾਹ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਚੋਣ ਕਮੇਟੀ ਨੇ ਅਰਸ਼ਦੀਪ ਸਿੰਘ ਨੂੰ ਬੁਮਰਾਹ ਦੇ ਬੈਕਅੱਪ ਵਜੋਂ ਰੱਖਿਆ ਹੈ। Jasprit Bumrah
ਅਸਟਰੇਲੀਆ ਦੌਰੇ ਦੌਰਾਨ ਹੋਏ ਸਨ ਜ਼ਖਮੀ | Jasprit Bumrah
ਬੁਮਰਾਹ ਨੂੰ ਅਸਟਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ਦੇ ਪੰਜਵੇਂ ਟੈਸਟ ਦੌਰਾਨ ਸੱਟ ਲੱਗ ਗਈ ਸੀ। ਉਨ੍ਹਾਂ ਨੂੰ ਪਿੱਠ ’ਚ ਸਮੱਸਿਆਵਾਂ ਆਈਆਂ ਹਨ। ਇਸ ਕਾਰਨ ਉਨ੍ਹਾਂ ਨੂੰ ਇੰਗਲੈਂਡ ਖਿਲਾਫ ਟੀ-20 ਸੀਰੀਜ਼ ਲਈ ਵੀ ਆਰਾਮ ਦਿੱਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਨੂੰ 12 ਜਨਵਰੀ ਨੂੰ ਅਹਿਮਦਾਬਾਦ ’ਚ ਇੰਗਲੈਂਡ ਵਿਰੁੱਧ ਹੋਣ ਵਾਲੇ ਤੀਜੇ ਵਨਡੇ ਲਈ ਚੁਣਿਆ ਗਿਆ ਹੈ।
Champions Trophy 2025: ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ ਅੱਜ, ਇਨ੍ਹਾਂ ਖਿਡਾਰੀਆਂ ਦੀ ਜਗ੍ਹਾ ਪੱਕੀ, ਕੌਣ ਬਣੇਗਾ ਉਪ-ਕਪਤਾਨ?
ਰੋਹਿਤ-ਕੋਹਲੀ ਦੀ ਜਗ੍ਹਾ ਪੱਕੀ | Champions Trophy 2025
ਬੁਮਰਾਹ ਤੇ ਕੁਲਦੀਪ ਯਾਦਵ ਦੀ ਚੋਣ ਫਿਟਨੈਸ ’ਤੇ | Champions Trophy 2025
Champions Trophy 2025: ਸਪੋਰਟਸ ਡੈਸਕ। ਕ੍ਰਿਕੇਟ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਚੈਂਪੀਅਨਜ਼ ਟਰਾਫੀ 2025 ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਿਸ ਵਿੱਚ 8 ਟੀਮਾਂ ਹਿੱਸਾ ਲੈ ਰਹੀਆਂ ਹਨ। 8 ਟੀਮਾਂ ਵਿੱਚੋਂ 6 ਟੀਮਾਂ ਨੇ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਸਿਰਫ 2 ਟੀਮਾਂ ਦਾ ਐਲਾਨ ਹੋਣਾ ਬਾਕੀ ਹੈ। ਭਾਰਤ ਤੇ ਪਾਕਿਸਤਾਨ ਨੇ ਆਪਣੀਆਂ ਟੀਮਾਂ ਦਾ ਐਲਾਨ ਨਹੀਂ ਕੀਤਾ ਹੈ। ਭਾਰਤੀ ਟੀਮ ਦਾ ਐਲਾਨ ਅੱਜ ਹੋਵੇਗਾ। ਭਾਰਤ ਕਪਤਾਨ ਰੋਹਿਤ ਸ਼ਰਮਾ ਤੇ ਅਜੀਤ ਅਗਰਕਰ ਅੱਜ ਦੁਪਹਿਰ 12:30 ਵਜੇ ਟੀਮ ਦਾ ਐਲਾਨ ਕਰਨਗੇ। ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਕਪਤਾਨ ਰੋਹਿਤ ਸ਼ਰਮਾ ਤੇ ਚੀਫ ਸਿਲੈਕਟਰ 15 ਖਿਡਾਰੀਆਂ ਦੀ ਟੀਮ ਦਾ ਐਲਾਨ ਕਰਨਗੇ। ਟੀਮ ’ਚ ਕਿਹੜੇ ਖਿਡਾਰੀਆਂ ਨੂੰ ਜਗ੍ਹਾ ਮਿਲੇਗਾ ਤੇ ਜਸਪ੍ਰੀਤ ਬੁਮਰਾਹ ਕਿੰਨੇ ਫਿੱਟ ਹਨ।
ਇਹ ਖਬਰ ਵੀ ਪੜ੍ਹੋ : Pakistan-Bangladesh Relations: ਭਾਰਤ ਲਈ ਖ਼ਤਰਾ ਪਾਕਿ-ਬੰਗਲਾਦੇਸ਼ ਦੀ ਨੇੜਤਾ
ਇਸ ’ਤੇ ਸਾਰਿਆਂ ਦੀ ਨਿਗਾਹਾਂ ਹੋਣਗੀਆਂ ਬੀਸੀਸੀਆਈ ਨੂੰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਫਿਟਨੈਸ ਆਉਣ ’ਤੇ ਇੰਤਜ਼ਾਰ ਸੀ। ਅਸਟਰੇਲੀਆ ਦੌਰੇ ’ਤੇ ਆਖਿਰੀ ਟੈਸਟ ’ਚ ਬੁਮਰਾਹ ਨੂੰ ਪਿੱਠ ਦੀਆਂ ਮਾਸਪੇਸ਼ੀਆਂ ’ਚ ਖਿਚਾਵ ਆ ਗਿਆ ਸੀ। ਬੁਮਰਾਹ ਤੋਂ ਇਲਾਵਾ ਮੁਹੰਮਦ ਸ਼ਮੀ ਵੀ ਆਪਣੀ ਇੰਜਰੀ ਤੋਂ ਬਾਅਦ ਵਾਪਸੀ ਕਰ ਰਹੇ ਹਨ। ਨਾਲ ਹੀ ਕੁਲਦੀਪ ਯਾਦਵ ਨੇ ਪਿੱਛਲੇ ਦਿਨਾਂ ’ਚ ਸਰਜਰੀ ਕਰਵਾਈ ਸੀ। ਚੈਂਪੀਅਨ ਟਰਾਫੀ 19 ਫਰਵਰੀ ਤੋਂ 9 ਮਾਰਚ ਵਿਚਕਾਰ ਪਾਕਿਸਤਾਨ ਤੇ ਯੂਏਈ ਦੇ 4 ਸ਼ਹਿਰਾਂ ’ਚ ਖੇਡੀ ਜਾਵੇਗੀ। ਇਸ ’ਚ ਲਾਹੌਰ, ਕਰਾਚੀ, ਰਾਵਲਪਿੰਡੀ ਤੇ ਦੁਬਈ ਸ਼ਾਮਲ ਹਨ। ਭਾਰਤੀ ਟੀਮ ਦੇ ਸਾਰੇ ਮੁਕਾਬਲੇ ਦੁਬਈ ’ਚ ਖੇਡੇ ਜਾਣਗੇ।
ਚੈਂਪੀਅਨਜ਼ ਟਰਾਫੀ ਲਈ ਭਾਰਤ ਦੀ ਸੰਭਾਵਿਤ ਟੀਮ | Champions Trophy 2025
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸ਼ੇ੍ਰਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜ਼ਾ, ਅਕਸ਼ਰ ਪਟੇਲ, ਨੀਤੀਸ਼ ਕੁਮਾਰ ਰੈੱਡੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼ ਤੇ ਮੁਹੰਮਦ ਸ਼ਮੀ।
BCCI: ਚੈਂਪੀਅਨਜ਼ ਟਰਾਫੀ ਤੋਂ ਬਾਅਦ ਕੋਚ ਗੰਭੀਰ ਦੇ ਭਵਿੱਖ ਦੀ ਸਮੀਖਿਆ ਕਰੇਗਾ BCCI !
ਭਾਰਤੀ ਟੀਮ ’ਚ ਨਹੀਂ ਚੱਲ ਰਿਹੈ ਸਭ ਕੁੱਝ ਠੀਕ? | BCCI
BCCI: ਸਪੋਰਟਸ ਡੈਸਕ। ਜਦੋਂ ਤੋਂ ਭਾਰਤੀ ਟੀਮ ਅਸਟਰੇਲੀਆਈ ਟੀਮ ਤੋਂ 5 ਮੈਚਾਂ ਦੀ ਟੈਸਟ ਸੀਰੀਜ਼ ਹਾਰ ਕੇ ਆਈ ਹੈ, ਉਦੋਂ ਤੋਂ ਟੀਮ ’ਚ ਸਭ ਕੁਝ ਠੀਕ ਨਹੀਂ ਹੈ। ਜਿੱਥੇ ਸਾਬਕਾ ਕ੍ਰਿਕੇਟਰਾਂ ਤੇ ਪ੍ਰਸ਼ੰਸਕਾਂ ਨੇ ਟੀਮ ਦੇ ਖਿਡਾਰੀਆਂ ਤੇ ਮੁੱਖ ਕੋਚ ਗੌਤਮ ਗੰਭੀਰ ਨੂੰ ਨਿਸ਼ਾਨਾ ਬਣਾਇਆ ਹੈ, ਉੱਥੇ ਹੁਣ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਵੀ ਸਖ਼ਤ ਰੁਖ਼ ਅਪਣਾਉਣ ਬਾਰੇ ਸੋਚ ਰਿਹਾ ਹੈ। ਭਾਰਤ ਅਗਲੇ ਮਹੀਨੇ ਚੈਂਪੀਅਨਜ਼ ਟਰਾਫੀ ’ਚ ਹਿੱਸਾ ਲੈਣ ਵਾਲਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਬੀਸੀਸੀਆਈ ਗੰਭੀਰ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਉਸ ਦੇ ਕਾਰਜਕਾਲ ਦੀ ਸਮੀਖਿਆ ਕਰੇਗਾ।
ਇਹ ਖਬਰ ਵੀ ਪੜ੍ਹੋ : Sangrur News: ਚਲਦੀ ਬੱਸ ‘ਚੋਂ ਡਿੱਗੀਆਂ ਮਾਂਵਾਂ-ਧੀਆਂ, ਮਾਂ ਦੀ ਮੌਤ ਧੀ ਗੰਭੀਰ ਜਖਮੀ
ਗੰਭੀਰ ਦੀ ਕੋਚਿੰਗ ਹੇਠ ਟੀਮ 10 ’ਚੋਂ 6 ਟੈਸਟ ਮੈਚ ਹਾਰੀ | BCCI
ਗੰਭੀਰ ਨੇ ਪਿਛਲੇ ਸਾਲ ਜੁਲਾਈ ਤੋਂ ਭਾਰਤੀ ਟੀਮ ਦੇ ਕੋਚ ਦਾ ਅਹੁਦਾ ਸੰਭਾਲਿਆ ਸੀ। ਭਾਰਤ ਉਦੋਂ ਤੋਂ ਲੈ ਕੇ ਹੁਣ ਤੱਕ 10 ’ਚੋਂ ਛੇ ਟੈਸਟ ਮੈਚ ਹਾਰ ਚੁੱਕਾ ਹੈ ਤੇ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਵੀ ਹਾਰ ਗਿਆ ਹੈ। ਇਸ ਤੇ ਉਨ੍ਹਾਂ ਦੇ ਮਾੜੇ ਫਾਰਮ ਕਾਰਨ, ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੇ ਅੰਤਰਰਾਸ਼ਟਰੀ ਕਰੀਅਰ ਬਾਰੇ ਬਹੁਤ ਸਾਰੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ, ਗੰਭੀਰ ਦੀ ਹਾਲਤ ਵੀ ਹੁਣ ਇੰਨੀ ਮਜ਼ਬੂਤ ​​ਨਹੀਂ ਹੈ।
ਇਹ ਕਿਆਸ ਲਾਏ ਜਾ ਰਹੇ ਹਨ ਕਿ ਅਸਟਰੇਲੀਆ ’ਚ ਬਾਰਡਰ-ਗਾਵਸਕਰ ਟਰਾਫੀ ਦੌਰਾਨ ਉਨ੍ਹਾਂ ਦੇ ਤੇ ਮੁੱਖ ਖਿਡਾਰੀਆਂ ਵਿਚਕਾਰ ਮਤਭੇਦ ਸਨ। ਭਾਰਤ ਨੂੰ 5 ਮੈਚਾਂ ਦੀ ਟੈਸਟ ਲੜੀ ’ਚ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ‘ਜੇਕਰ ਭਾਰਤ ਚੈਂਪੀਅਨਜ਼ ਟਰਾਫੀ ’ਚ ਚੰਗਾ ਪ੍ਰਦਰਸ਼ਨ ਨਹੀਂ ਕਰਦਾ ਹੈ, ਤਾਂ ਮੁੱਖ ਕੋਚ ਦੀ ਸਥਿਤੀ ਵੀ ਮਜ਼ਬੂਤ ​​ਨਹੀਂ ਹੋਵੇਗੀ’। ਹਾਂ, ਉਨ੍ਹਾਂ ਕਾਰਜਕਾਲ 2027 ਦੇ ਇੱਕ ਰੋਜ਼ਾ ਵਿਸ਼ਵ ਕੱਪ ਤੱਕ ਹੈ, ਪਰ ਸਮੀਖਿਆ ਜਾਰੀ ਰਹੇਗੀ। ਖੇਡਾਂ ’ਚ ਨਤੀਜੇ ਮਹੱਤਵਪੂਰਨ ਹੁੰਦੇ ਹਨ ਤੇ ਹੁਣ ਤੱਕ ਗੰਭੀਰ ਨੇ ਕੋਈ ਠੋਸ ਨਤੀਜੇ ਨਹੀਂ ਦਿੱਤੇ ਹਨ।
ਅਸਟਰੇਲੀਆ ਦੌਰੇ ਸਬੰਧੀ ਸਮੀਖਿਆ ਹੋਈ ਮੀਟਿੰਗ
ਹਾਲ ਹੀ ’ਚ, ਬੀਸੀਸੀਆਈ ਨੇ ਅਸਟਰੇਲੀਆ ਦੌਰੇ ਦੇ ਸਬੰਧ ’ਚ ਇੱਕ ਸਮੀਖਿਆ ਮੀਟਿੰਗ ਕੀਤੀ ਸੀ ਤੇ ਇਹ ਸਮਝਿਆ ਜਾਂਦਾ ਹੈ ਕਿ ਗੰਭੀਰ ਤੇ ਸੀਨੀਅਰ ਖਿਡਾਰੀ ਟੀਮ ’ਚ ਸੱਭਿਆਚਾਰ ਨੂੰ ਲੈ ਕੇ ਇੱਕੋ ਪੰਨੇ ’ਤੇ ਨਹੀਂ ਸਨ। ਹਾਸਲ ਹੋਏ ਵੇਰਵਿਆਂ ਮੁਤਾਬਕ ਗੰਭੀਰ ਸੁਪਰਸਟਾਰ ਸੱਭਿਆਚਾਰ ਨੂੰ ਖਤਮ ਕਰਨਾ ਚਾਹੁੰਦੇ ਹਨ ਜੋ ਇੰਨੇ ਸਾਲਾਂ ਤੋਂ ਚੱਲ ਰਿਹਾ ਹੈ। 2012 ’ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਕਪਤਾਨੀ ਕਰਦੇ ਹੋਏ, ਉਨ੍ਹਾਂ ਨੇ ਬ੍ਰੈਂਡਨ ਮੈਕੁਲਮ ਨੂੰ ਆਈਪੀਐਲ ਫਾਈਨਲ ਤੋਂ ਬਾਹਰ ਕਰ ਦਿੱਤਾ ਸੀ। ਉਹ ਸੁਪਰਸਟਾਰ ਸੱਭਿਆਚਾਰ ਨੂੰ ਖਤਮ ਕਰਨ ਲਈ ਆਏ ਹਨ ਤੇ ਕੁਝ ਖਿਡਾਰੀਆਂ ਨੂੰ ਇਸ ਨਾਲ ਸਮੱਸਿਆਵਾਂ ਆ ਰਹੀਆਂ ਹਨ।
ਕੀ ਖਿਡਾਰੀਆਂ ਤੇ ਗੰਭੀਰ ’ਚ ਸਭ ਕੁੱਝ ਠੀਕ ਨਹੀਂ ਹੈ?
ਇਹ ਸਮਝਿਆ ਜਾਂਦਾ ਹੈ ਕਿ ਗੌਤਮ ਗੰਭੀਰ ਅਸਟਰੇਲੀਆ ਦੌਰੇ ਦੌਰਾਨ ਕੁਝ ਸਟਾਰ ਖਿਡਾਰੀਆਂ ਵੱਲੋਂ ਹੋਟਲਾਂ ਤੇ ਅਭਿਆਸ ਦੇ ਸਮੇਂ ਸੰਬੰਧੀ ਕੀਤੀਆਂ ਗਈਆਂ ਮੰਗਾਂ ਤੋਂ ਖੁਸ਼ ਨਹੀਂ ਸਨ। ਦੂਜੇ ਪਾਸੇ, ਸੀਨੀਅਰ ਖਿਡਾਰੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਵੱਲੋਂ ਸੰਚਾਰ ਦੀ ਘਾਟ ਹੈ।
Team India: ਕੀ ਇੰਗਲੈਂਡ ਖਿਲਾਫ਼ ਸੀਰੀਜ਼ ’ਚ ਨਹੀਂ ਖੇਡਣਗੇ KL ਰਾਹੁਲ? ਇਹ ਕਾਰਨ ਆਇਆ ਸਾਹਮਣੇ
ਸਪੋਰਟਸ ਡੈਸਕ। Team India: ਅਸਟਰੇਲੀਆ ਖਿਲਾਫ਼ ਪੰਜ ਮੈਚਾਂ ਦੀ ਟੈਸਟ ਲੜੀ ਹਾਰਨ ਤੋਂ ਬਾਅਦ, ਭਾਰਤੀ ਟੀਮ ਹੁਣ ਸੀਮਤ ਓਵਰਾਂ ਦੇ ਫਾਰਮੈਟ ਦੀ ਤਿਆਰੀ ’ਚ ਰੁੱਝੀ ਹੋਈ ਹੈ। ਭਾਰਤ ਇਸ ਮਹੀਨੇ ਦੇ ਆਖਰ ’ਚ ਇੰਗਲੈਂਡ ਵਿਰੁੱਧ ਟੀ-20 ਤੇ ਵਨਡੇ ਸੀਰੀਜ਼ ਖੇਡਣ ਵਾਲਾ ਹੈ ਜਿਸ ਲਈ ਭਾਰਤੀ ਟੀਮ ਦਾ ਐਲਾਨ ਅਗਲੇ ਕੁਝ ਦਿਨਾਂ ’ਚ ਕੀਤਾ ਜਾ ਸਕਦਾ ਹੈ। ਭਾਰਤ ਨੂੰ ਅਗਲੇ ਮਹੀਨੇ ਚੈਂਪੀਅਨਜ਼ ਟਰਾਫੀ ’ਚ ਵੀ ਹਿੱਸਾ ਲੈਣਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਧਿਆਨ ’ਚ ਰੱਖਦੇ ਹੋਏ, ਕੇਐਲ ਰਾਹੁਲ ਨੂੰ ਇੰਗਲੈਂਡ ਵਿਰੁੱਧ ਸੀਮਤ ਓਵਰਾਂ ਦੀ ਲੜੀ ਤੋਂ ਆਰਾਮ ਦਿੱਤਾ ਜਾ ਸਕਦਾ ਹੈ। Team India
ਇਹ ਖਬਰ ਵੀ ਪੜ੍ਹੋ : Punjab Holiday News: ਪੰਜਾਬ ’ਚ ਇਸ ਦਿਨ ਛੁੱਟੀ ਦਾ ਐਲਾਨ ! ਜਾਣੋ ਕਿਹੜੇ ਸਕੂਲਾਂ ਨੂੰ ਜਾਰੀ ਹੋਏ ਆਦੇਸ਼
ਟੀਮ ਇੰਗਲੈਂਡ ਸੀਰੀਜ਼ ਤੋਂ ਬਾਅਦ ਚੈਂਪੀਅਨਜ਼ ਟਰਾਫੀ ’ਚ ਲਵੇਗੀ ਹਿੱਸਾ
ਭਾਰਤ ਤੇ ਇੰਗਲੈਂਡ ਵਿਚਕਾਰ 22 ਜਨਵਰੀ ਤੋਂ 5 ਮੈਚਾਂ ਦੀ ਟੀ-20 ਸੀਰੀਜ਼ ਹੋਣੀ ਹੈ। ਇਸ ਤੋਂ ਬਾਅਦ ਦੋਵੇਂ ਟੀਮਾਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣਗੀਆਂ। ਇਸ ਤੋਂ ਬਾਅਦ ਟੀਮ 19 ਫਰਵਰੀ ਤੋਂ ਹਾਈਬ੍ਰਿਡ ਮਾਡਲ ਦੀ ਤਰਜ਼ ’ਤੇ ਹੋਣ ਵਾਲੀ ਚੈਂਪੀਅਨਜ਼ ਟਰਾਫੀ ’ਚ ਹਿੱਸਾ ਲਵੇਗੀ। ਕੇਐਲ ਰਾਹੁਲ ਭਾਵੇਂ ਇੰਗਲੈਂਡ ਖਿਲਾਫ਼ ਸੀਮਤ ਓਵਰਾਂ ਦੀ ਲੜੀ ਦਾ ਹਿੱਸਾ ਨਾ ਹੋਣ, ਪਰ ਉਹ 50 ਓਵਰਾਂ ਦੇ ਫਾਰਮੈਟ ’ਚ 8 ਟੀਮਾਂ ਵਿਚਕਾਰ ਹੋਣ ਵਾਲੇ ਇਸ ਟੂਰਨਾਮੈਂਟ ਲਈ ਉਪਲਬਧ ਹੋਣਗੇ। Team India
ਭਾਰਤ ਨੇ ਚੈਂਪੀਅਨਜ਼ ਟਰਾਫੀ ਲਈ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਭਾਰਤ ਆਪਣੇ ਸਾਰੇ ਮੈਚ ਦੁਬਈ ’ਚ ਖੇਡੇਗਾ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਇੱਕ ਸੂਤਰ ਦੇ ਹਵਾਲੇ ਨਾਲ ਖ਼ਬਰ ਏਜੰਸੀ ਪੀਟੀਆਈ ਨੇ ਕਿਹਾ ਕਿ ਕੇਐਲ ਰਾਹੁਲ ਨੇ ਇੰਗਲੈਂਡ ਖਿਲਾਫ਼ ਲੜੀ ਤੋਂ ਬ੍ਰੇਕ ਮੰਗੀ ਹੈ ਪਰ ਉਹ ਚੈਂਪੀਅਨਜ਼ ਟਰਾਫੀ ਲਈ ਚੋਣ ਲਈ ਉਪਲਬਧ ਰਹਿਣਗੇ।
ਅਸਟਰੇਲੀਆ ਦੌਰੇ ’ਤੇ ਰਾਹੁਲ ਨੇ ਬਣਾਈਆਂ ਦੌੜਾਂ | Team India
ਅਸਟਰੇਲੀਆ ਵਿਰੁੱਧ ਹਾਲ ਹੀ ’ਚ ਹੋਈ ਟੈਸਟ ਲੜੀ ’ਚ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ, ਪਰ ਰਾਹੁਲ ਉਨ੍ਹਾਂ ਕੁਝ ਬੱਲੇਬਾਜ਼ਾਂ ’ਚੋਂ ਇੱਕ ਸੀ ਜਿਨ੍ਹਾਂ ਨੇ ਦੌੜਾਂ ਬਣਾਈਆਂ। ਉਹ 10 ਪਾਰੀਆਂ ’ਚ 30.66 ਦੀ ਔਸਤ ਨਾਲ 276 ਦੌੜਾਂ ਬਣਾ ਕੇ ਭਾਰਤ ਲਈ ਤੀਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ। ਸੀਮਤ ਓਵਰਾਂ ਦੀ ਟੀਮ ’ਚ ਜਗ੍ਹਾ ਬਣਾਉਣ ਲਈ ਰਾਹੁਲ ਨੂੰ ਰਿਸ਼ਭ ਪੰਤ ਤੇ ਸੰਜੂ ਸੈਮਸਨ ਵਰਗੇ ਵਿਕਟਕੀਪਰ-ਬੱਲੇਬਾਜ਼ਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਕੇਐਲ ਰਾਹੁਲ ਨੇ ਵਿਜੇ ਹਜ਼ਾਰੇ ਟਰਾਫੀ ਲਈ ਕਰਨਾਟਕ ਦੇ ਮੈਚਾਂ ਤੋਂ ਆਰਾਮ ਵੀ ਮੰਗਿਆ ਸੀ। ਕਰਨਾਟਕ ਦੀ ਟੀਮ ਨੂੰ ਇਸ ਹਫ਼ਤੇ ਕੁਆਰਟਰ ਫਾਈਨਲ ਮੈਚ ’ਚ ਹਿੱਸਾ ਲੈਣਾ ਹੈ। ਅਸਟਰੇਲੀਆ ਦੌਰੇ ਤੋਂ ਬਾਅਦ, ਮੁੱਖ ਕੋਚ ਗੌਤਮ ਗੰਭੀਰ ਨੇ ਖਿਡਾਰੀਆਂ ਦੀ ਘਰੇਲੂ ਕ੍ਰਿਕੇਟ ਖੇਡਣ ਦੀ ਇੱਛਾ ਜਾਹਿਰ ਕੀਤੀ ਸੀ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਰਾਹੁਲ ਰਣਜੀ ਟਰਾਫੀ ਦੇ ਅਗਲੇ ਦੌਰ ਲਈ ਕਰਨਾਟਕ ਟੀਮ ਦਾ ਹਿੱਸਾ ਹੋਣਗੇ ਜਾਂ ਨਹੀਂ। Team India
Champions Trophy 2025: ਇਸ ਦੇਸ਼ ’ਚ ਖੇਡਿਆ ਜਾਵੇਗਾ ਭਾਰਤ-ਪਾਕਿਸਤਾਨ ਵਿਚਕਾਰ ਚੈਂਪੀਅਨਜ਼ ਟਰਾਫੀ ਦਾ ਮੁਕਾਬਲਾ, ਤਰੀਕ ਹੋਈ ਫਾਈਨਲ
ਭਾਰਤ-ਪਾਕਿਸਤਾਨ ਮੈਚ 23 ਫਰਵਰੀ ਨੂੰ ਹੋਵੇਗਾ | Champions Trophy 2025
ਜੇਕਰ ਭਾਰਤ ਸੈਮੀਫਾਈਨਲ ਜਾਂ ਫਾਈਨਲ ’ਚ ਪਹੁੰਚਿਆ ਤਾਂ ਉਹ ਮੈਚ ਵੀ ਯੂਏਈ ’ਚ ਹੀ ਹੋਣਗੇ
ਸਪੋਰਟਸ ਡੈਸਕ। Champions Trophy 2025: ਚੈਂਪੀਅਨਸ ਟਰਾਫੀ ’ਚ ਭਾਰਤ ਤੇ ਪਾਕਿਸਤਾਨ ਦਾ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ। ਇਹ ਮਹਾਨ ਮੈਚ ਯੂਏਈ ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾਵੇਗਾ। ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਤੋਂ ਮਿਲੀ ਜਾਣਕਾਰੀ ਮੁਤਾਬਕ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਸ਼ਹਿਰ ਨੂੰ ਚੈਂਪੀਅਨਜ਼ ਟਰਾਫੀ 2025 ’ਚ ਭਾਰਤ ਦੇ ਮੈਚਾਂ ਦੀ ਮੇਜ਼ਬਾਨੀ ਲਈ ਨਿਰਪੱਖ ਸਥਾਨ ਵਜੋਂ ਚੁਣਿਆ ਗਿਆ ਹੈ। ਸ਼ਨਿੱਚਰਵਾਰ ਰਾਤ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਤੇ ਯੂਏਈ ਦੇ ਮੰਤਰੀ ਸ਼ੇਖ ਨਾਹਯਾਨ ਅਲ ਮੁਬਾਰਕ ਵਿਚਕਾਰ ਮੀਟਿੰਗ ਹੋਈ। ਟੂਰਨਾਮੈਂਟ ਦਾ ਪਹਿਲਾ ਮੈਚ 19 ਫਰਵਰੀ ਨੂੰ ਕਰਾਚੀ ’ਚ ਮੇਜ਼ਬਾਨ ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ। ਫਾਈਨਲ 9 ਮਾਰਚ ਨੂੰ ਲਾਹੌਰ ’ਚ ਹੋਵੇਗਾ। ਟੀਮ ਇੰਡੀਆ ਦਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਨਾਲ ਹੋਵੇਗਾ। ਜੇਕਰ ਟੀਮ ਇੰਡੀਆ ਨਾਕਆਊਟ ਲਈ ਕੁਆਲੀਫਾਈ ਕਰਦੀ ਹੈ ਤਾਂ ਸੈਮੀਫਾਈਨਲ ਤੇ ਫਾਈਨਲ ਵੀ ਦੁਬਈ ’ਚ ਹੀ ਹੋਣਗੇ।
ਇਹ ਖਬਰ ਵੀ ਪੜ੍ਹੋ : Weather Today: ਸੌਮਵਾਰ ਸੁਵੱਖਤੇ ਪਏ ਮੀਂਹ ਨੇ ਵਧਾਈ ਠਾਰੀ, ਠੁਰ-ਠੁਰ ਕਰਨ ਲੱਗੇ ਲੋਕ
ਭਾਰਤ ਦਾ ਪਹਿਲਾ ਮੈਚ 20 ਫਰਵਰੀ ਨੂੰ ਹੋਵੇਗਾ | Champions Trophy 2025
ਭਾਰਤੀ ਟੀਮ ਦਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਨਾਲ ਹੋਵੇਗਾ ਜਦਕਿ ਆਖਰੀ ਮੈਚ 2 ਮਾਰਚ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ। ਸੈਮੀਫਾਈਨਲ (4 ਤੇ 5 ਮਾਰਚ) ਤੇ ਫਾਈਨਲ ਦੋਵਾਂ ਲਈ ਇੱਕ ਰਿਜ਼ਰਵ-ਡੇਅ ਵੀ ਰੱਖਿਆ ਗਿਆ ਹੈ।
15 ’ਚੋਂ 5 ਮੈਚ ਯੂਏਈ ’ਚ ਹੋਣਗੇ
8 ਟੀਮਾਂ ਵਿਚਕਾਰ 15 ਮੈਚਾਂ ਦਾ ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋ ਕੇ 9 ਮਾਰਚ ਤੱਕ ਚੱਲੇਗਾ। ਭਾਰਤ ਆਪਣੇ ਗਰੁੱਪ ਪੜਾਅ ਦੇ ਤਿੰਨੇ ਮੈਚ ਯੂਏਈ ’ਚ ਖੇਡੇਗਾ। ਜੇਕਰ ਭਾਰਤ ਕੁਆਲੀਫਾਈ ਕਰਦਾ ਹੈ ਤਾਂ ਇੱਥੇ ਇੱਕ ਸੈਮੀਫਾਈਨਲ ਤੇ ਫਾਈਨਲ ਵੀ ਖੇਡਿਆ ਜਾਵੇਗਾ, ਜਦਕਿ ਟੂਰਨਾਮੈਂਟ ਦੇ ਬਾਕੀ 10 ਮੈਚ ਪਾਕਿਸਤਾਨ ’ਚ ਖੇਡੇ ਜਾ ਸਕਦੇ ਹਨ। ਵੀਰਵਾਰ, 19 ਦਸੰਬਰ ਨੂੰ ਆਈਸੀਸੀ ਦੀ ਮੀਟਿੰਗ ’ਚ ਇਹ ਫੈਸਲਾ ਕੀਤਾ ਗਿਆ ਸੀ ਕਿ ਭਾਰਤ ਚੈਂਪੀਅਨਜ਼ ਟਰਾਫੀ ਦੇ ਮੈਚ ਪਾਕਿਸਤਾਨ ਦੀ ਬਜਾਏ ਕਿਸੇ ਨਿਰਪੱਖ ਸਥਾਨ ’ਤੇ ਖੇਡੇਗਾ। ਨਾਲ ਹੀ, ਪਾਕਿਸਤਾਨੀ ਟੀਮ 2027 ਤੱਕ ਭਾਰਤ ’ਚ ਹੋਣ ਵਾਲੇ ਸਾਰੇ ਟੂਰਨਾਮੈਂਟਾਂ ਲਈ ਭਾਰਤ ਨਹੀਂ ਆਵੇਗੀ। ਇਸ ਦੇ ਮੈਚ ਵੀ ਨਿਰਪੱਖ ਥਾਵਾਂ ’ਤੇ ਕਰਵਾਏ ਜਾਣਗੇ। 2025 ਮਹਿਲਾ ਵਨਡੇ ਵਿਸ਼ਵ ਕੱਪ ਭਾਰਤ ’ਚ, ਟੀ-20 ਵਿਸ਼ਵ ਕੱਪ 2026 ’ਚ ਭਾਰਤ ਤੇ ਸ਼੍ਰੀਲੰਕਾ ’ਚ ਹੋਣਾ ਹੈ। Champions Trophy 2025
Champions Trophy 2025: ਚੈਂਪੀਅਨਜ਼ ਟਰਾਫੀ ਪਾਕਿਸਤਾਨ ’ਚ ਹੋਵੇਗੀ ਜਾਂ ਨਹੀਂ, ਫੈਸਲਾ ਇਸ ਦਿਨ
29 ਨੂੰ ਆਵੇਗਾ ਫੈਸਲਾ | Champions Trophy 2025
ਸਪੋਰਟਸ ਡੈਸਕ। Champions Trophy 2025: ਅਗਲੇ ਸਾਲ ਫਰਵਰੀ ’ਚ ਹੋਣ ਵਾਲੀ ਚੈਂਪੀਅਨਸ ਟਰਾਫੀ ਪਾਕਿਸਤਾਨ ’ਚ ਹੋਵੇਗੀ ਜਾਂ ਨਹੀਂ ਇਸ ’ਤੇ ਫੈਸਲਾ 29 ਨਵੰਬਰ ਨੂੰ ਲਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਆਈਸੀਸੀ ਨੇ ਦੁਬਈ ਵਿੱਚ ਬੋਰਡ ਦੀ ਮੀਟਿੰਗ ਬੁਲਾਈ ਹੈ। ਪਾਕਿਸਤਾਨ ਨੂੰ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਦਾ ਮੌਕਾ ਮਿਲਣ ਤੋਂ ਬਾਅਦ ਭਾਰਤ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। Champions Trophy 2025
ਉਦੋਂ ਮੰਨਿਆ ਜਾ ਰਿਹਾ ਸੀ ਕਿ ਏਸ਼ੀਆ ਕੱਪ ਵਾਂਗ ਚੈਂਪੀਅਨਜ਼ ਟਰਾਫੀ ਵੀ ਹਾਈਬ੍ਰਿਡ ਮਾਡਲ ’ਤੇ ਕਰਵਾਈ ਜਾਵੇਗੀ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਪਹਿਲਾਂ ਸਾਰੇ ਭਾਰਤੀ ਮੈਚ ਲਾਹੌਰ ਵਿੱਚ ਕਰਵਾਉਣ ਅਤੇ ਮੈਚ ਤੋਂ ਬਾਅਦ ਖਿਡਾਰੀਆਂ ਨੂੰ ਭਾਰਤ ਭੇਜਣ ਦਾ ਪ੍ਰਸਤਾਵ ਰੱਖਿਆ ਸੀ। ਜਦੋਂ ਭਾਰਤ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਤਾਂ (ਪੀਸੀਬੀ) ਨੇ ਹਾਈਬ੍ਰਿਡ ਮਾਡਲ ਲਈ ਵੀ ਇਨਕਾਰ ਕਰ ਦਿੱਤਾ। ਆਈਸੀਸੀ ਮੀਟਿੰਗ ਵਿੱਚ ਹਾਈਬ੍ਰਿਡ ਮਾਡਲ ਦਾ ਪ੍ਰਸਤਾਵ ਦੇ ਸਕਦਾ ਹੈ, ਜੇਕਰ ਪੀਸੀਬੀ ਇਸ ਨੂੰ ਸਵੀਕਾਰ ਨਹੀਂ ਕਰਦਾ ਹੈ ਤਾਂ ਉਹ ਹੋਸਟਿੰਗ ਅਧਿਕਾਰ ਗੁਆ ਸਕਦਾ ਹੈ। ਭਾਰਤ ’ਤੇ ਪਾਕਿਸਤਾਨ ਜਾ ਕੇ ਖੇਡਣ ਲਈ ਦਬਾਅ ਪਾਉਣ ਦੀ ਸੰਭਾਵਨਾ ਘੱਟ ਹੈ। 2008 ਵਿੱਚ ਮੁੰਬਈ ਹਮਲਿਆਂ ਤੋਂ ਬਾਅਦ ਭਾਰਤੀ ਟੀਮ ਪਾਕਿਸਤਾਨ ਨਹੀਂ ਗਈ ਹੈ।
ਇਹ ਵੀ ਪੜ੍ਹੋ : Fraud: ਯੂਟਿਊਬ ਤੋਂ ਸਿੱਖ ਕੀਤਾ Email ਦਾ ਐਕਸੈੱਸ ਹਾਸਲ ਅਤੇ ਖਾਤੇ ’ਚੋਂ ਉਡਾਏ 28 ਲੱਖ ਰੁਪਏ
ICC ਨੇ BCCI ਨੂੰ ਟੀਮ ਇੰਡੀਆ ਨੂੰ ਪਾਕਿਸਤਾਨ ਨਾ ਭੇਜਣ ਦਾ ਕਾਰਨ ਦੱਸਣ ਲਈ ਕਿਹਾ ਸੀ
ਆਈਸੀਸੀ ਨੇ ਭਾਰਤੀ ਟੀਮ ਨੂੰ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਨਾ ਭੇਜਣ ‘ਤੇ ਬੀਸੀਸੀਆਈ ਤੋਂ ਲਿਖਤੀ ਜਵਾਬ ਮੰਗਿਆ ਸੀ। ANI ਨੇ ਪਾਕਿਸਤਾਨੀ ਚੈਨਲ ਜੀਓ ਨਿਊਜ਼ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਲਿਖਿਆ, PCB ਨੇ ICC ਤੋਂ ਭਾਰਤ ਦੇ ਜਵਾਬ ਦੀ ਲਿਖਤੀ ਕਾਪੀ ਮੰਗੀ ਹੈ।
ਪਾਕਿਸਤਾਨ ਤੋਂ ਖੁੰਝ ਸਕਦੀ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ
ਜੇਕਰ ਭਾਰਤ ਨੇ ਜਵਾਬ ਦਿੱਤਾ ਤਾਂ ਸ਼੍ਰੀਲੰਕਾ ਜਾਂ ਦੁਬਈ ’ਚ ਹੋਵੇਗਾ ਟੂਰਨਾਮੈਂਟ
ICC ਦੀ ਭਲਕੇ ਸ਼੍ਰੀਲੰਕਾ ’ਚ ਹੈ ਅਹਿਮ ਮੀਟਿੰਗ
ਸਪੋਰਟਸ ਡੈਸਕ। ਪਾਕਿਸਤਾਨ ਕ੍ਰਿਕੇਟ ਬੋਰਡ ਲਈ ਆਉਣ ਵਾਲੇ 72 ਘੰਟੇ ਭਾਰੀ ਰਹਿਣ ਵਾਲੇ ਹਨ। ਕਿਉਂਕਿ 72 ਘੰਟਿਆਂ ਬਾਅਦ ਆਈਸੀਸੀ ਦੀ ਸ਼੍ਰੀਲੰਕਾ ’ਚ ਅਹਿਮ ਮੀਟਿੰਗ ਹੈ। ਜਿਸ ’ਚ ਜੇਕਰ ਬੀਸੀਸੀਆਈ ਨੇ ਭਾਰਤੀ ਟੀਮ ਦੇ ਪਾਕਿਸਤਾਨ ਜਾਣ ਤੋਂ ਇਨਕਾਰ ਕੀਤਾ ਤਾਂ ਪਾਕਿਸਤਾਨ ਤੋਂ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਖੁੰਝ ਜਾਵੇਗੀ ਤੇ ਟੂਰਨਾਮੈਂਟ ਸ਼੍ਰੀਲੰਕਾ ਜਾਂ ਦੁਬਈ ’ਚ ਹੋਵੇਗਾ। ਆਈਸੀਸੀ ਦੇ ਇਸ ਫੈਸਲੇ ਦਾ ਕਾਰਨ ਇਹ ਤਾਂ ਇਹ ਹੈ ਕਿ ਭਾਰਤ ਪਾਕਿਸਤਾਨ ’ਚ ਨਹੀਂ ਖੇਡੇਗਾ। Champions Trophy 2025
ਬਾਕੀ ਦੂਜਾ ਕਾਰਨ ਇਹ ਵੀ ਹੈ ਕਿ ਚੈਂਪੀਅਨਜ਼ ਟਰਾਫੀ ਸਬੰਧੀ ਭਾਰਤ ਨੂੰ ਇੰਗਲੈਂਡ ਤੇ ਅਸਟਰੇਲੀਆ ਵਰਗੇ ਵੱਡੇ ਕ੍ਰਿਕੇਟ ਬੋਰਡ ਵੀ ਨਾਲ ਖੜ੍ਹੇ ਹਨ। ਹੁਣ 72 ਘੰਟਿਆਂ ਬਾਅਦ ਸ਼੍ਰੀਲੰਕਾ ’ਚ ਆਈਸੀਸੀ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਜਿਸ ਵਿੱਚ ਫੈਸਲਾ ਲਿਆ ਜਾਵੇਗਾ, ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪਾਕਿਸਤਾਨ ਤੋਂ ਅਗਲੇ ਸਾਲ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਖੁੰਝ ਸਕਦੀ ਹੈ। ਭਲਕੇ ਵਾਲੀ ਮੀਟਿੰਗ ‘ਚ ਫੈਸਲਾ ਹੋ ਜਾਵੇਗਾ ਕਿ ਚੈਂਪੀਅਨਜ਼ ਟਰਾਫੀ ਪਾਕਿਸਤਾਨ ‘ਚ ਹੁੰਦੀ ਹੈ ਜਾਂ ਫਿਰ ਹੋਰ ਦੇਸ਼ਾਂ ‘ਚ ਖੇਡੀ ਜਾਵੇਗੀ। Champions Trophy 2025
Read This : Champions Trophy 2025: ਚੈਂਪੀਅਨਜ਼ ਟਰਾਫੀ ’ਚ ਇਸ ਦਿਨ ਆਹਮੋ-ਸਾਹਮਣੇ ਹੋ ਸਕਦੇ ਹਨ ਭਾਰਤ-ਪਾਕਿਸਤਾਨ
2024 ਤੋਂ ਲੈ ਕੇ 2031 ਤੱਕ ਆਈਸੀਸੀ ਦੇ ਸ਼ਡਿਊਲ | Champions Trophy 2025
2024 ਟੀ20 ਵਿਸ਼ਵ ਕੱਪ : ਅਮਰੀਕਾ ਤੇ ਵੈਸਟਇੰਡੀਜ਼ ਮੇਜ਼ਬਾਨ : ਚੈਂਪੀਅਨ : ਭਾਰਤ
2025 ਚੈਂਪੀਅਨਜ਼ ਟਰਾਫੀ : ਪਾਕਿਸਤਾਨ ਮੇਜ਼ਬਾਨ
2026 ਟੀ20 ਵਿਸ਼ਵ ਕੱਪ : ਭਾਰਤ ਤੇ ਸ਼੍ਰੀਲੰਕਾ ਮੇਜ਼ਬਾਨ
2027 ਵਨਡੇ ਵਿਸ਼ਵ ਕੱਪ : ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ਮੇਜ਼ਬਾਨ
2028 ਟੀ20 ਵਿਸ਼ਵ ਕੱਪ : ਅਸਟਰੇਲੀਆ ਤੇ ਨਿਊਜੀਲੈਂਡ ਮੇਜ਼ਬਾਨ
2029 ਚੈਂਪੀਅਨਜ਼ ਟਰਾਫੀ : ਭਾਰਤ ਕਰੇਗਾ ਮੇਜ਼ਬਾਨੀ
2030 ਟੀ20 ਵਿਸ਼ਵ ਕੱਪ : ਇੰਗਲੈਂਡ, ਆਇਰਲੈਂਡ ਤੇ ਸਕਾਟਲੈਂਡ ਮੇਜ਼ਬਾਨ
2031 ਵਨਡੇ ਵਿਸ਼ਵ ਕੱਪ : ਭਾਰਤ ਤੇ ਬੰਗਲਾਦੇਸ਼ ਮੇਜ਼ਬਾਨ
BCCI ਦੇ ਫੈਸਲੇ ਨੂੰ ਇੰਗਲੈਂਡ ਤੇ ਅਸਟਰੇਲੀਆ ਦਾ ਸਾਥ | Champions Trophy 2025
ਪਾਕਿਸਤਾਨ ’ਚ ਚੈਂਪੀਅਨਜ਼ ਟਰਾਫੀ ਨਾ ਖੇਡਣ ਦੇ ਭਾਰਤ ਦੇ ਫੈਸਲੇ ਨੂੰ ਇੰਗਲੈਂਡ ਤੇ ਅਸਟਰੇਲੀਆ ਕ੍ਰਿਕੇਟ ਬੋਰਡ ਦਾ ਵੀ ਸਾਥ ਮਿਲ ਰਿਹਾ ਹੈ। ਬੀਸੀਸੀਆਈ ਦੇ ਪਾਕਿਸਤਾਨ ’ਚ ਨਾ ਖੇਡਣ ਦੇ ਫੈਸਲੇ ’ਤੇ ਫਿਰ ਵੈਨਊ ਬਦਲਣ ਨੂੰ ਹੋਰ ਦੇਸ਼ਾਂ ਦੇ ਕ੍ਰਿਕੇਟ ਬੋਰਡਾਂ ਦਾ ਵੀ ਆਈਸੀਸੀ ਦੀ ਮੀਟਿੰਗ ’ਚ ਮਿਲੇਗਾ। ਇੱਕ ਵੱਡਾ ਕਾਰਨ ਇਹ ਹੈ ਕਿ ਪਾਕਿਸਤਾਨ ਨੂੰ ਛੱਡ ਕੇ ਹੋਰ ਸਾਰੇ ਬੋਰਡਾਂ ਦੇ ਖਿਡਾਰੀ ਆਈਪੀਐੱਲ ਖੇਡਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਆਖਿਰੀ ਫੈਸਲਾ ਆਈਸੀਸੀ ਵੱਲੋਂ ਹੀ ਲਿਆ ਜਾਵੇਗਾ। ਸ਼੍ਰੀਲੰਕਾ ਦੇ ਖੇਡ ਮੰਤਰੀ ਨੇ ਕਿਹਾ, ਭਾਰਤ ਦੇ ਪਾਕਿਸਤਾਨ ’ਚ ਨਾ ਖੇਡਣ ਦੇ ਫੈਸਲੇ ’ਤੇ ਅਸੀਂ ਕੋਈ ਟਿੱਪਣੀ ਨਹੀਂ ਕਰਾਂਗੇ। Champions Trophy 2025
1996 ਤੋਂ ਬਾਅਦ ਪਹਿਲੀ ਵਾਰ ਮਿਲੀ ਪਾਕਿਸਤਾਨ ਨੂੰ ਮੇਜ਼ਬਾਨੀ
ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਕ੍ਰਿਕੇਟ ਬੋਰਡ ਨੇ ਮੈਚਾਂ ਦਾ ਡਰਾਫਟ ਆਈਸੀਸੀ ਨੂੰੂ ਦੇ ਦਿੱਤਾ ਹੈ। ਟੂਰਨਾਮੈਂਟ ਅਗਲੇ ਸਾਲ ਫਰਵਰੀ ਤੇ ਮਾਰਚ ਮਹੀਨੇ ’ਚ ਹੋਣਾ ਹੈ। ਇੱਕਰੋਜ਼ਾ ਵਿਸ਼ਵ ਕੱਪ 1996 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਨੂੰ ਕਿਸੇ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਦਿੱਤੀ ਗਈ ਹੈ। Champions Trophy 2025
ਪਾਕਿਸਤਾਨੀ ਚੇਅਰਮੈਨ ਨੇ ਤੈਅ ਕੀਤਾ 15 ਮੈਚਾਂ ਦਾ ਪ੍ਰੋਗਰਾਮ | Champions Trophy 2025
ਰਿਪੋਰਟ ਮੁਤਾਬਕ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਚੈਂਪੀਅਨਸ ਟਰਾਫੀ 2025 ਲਈ 15 ਮੈਚਾਂ ਦਾ ਸ਼ਡਿਊਲ ਆਈਸੀਸੀ ਨੂੰ ਭੇਜ ਦਿੱਤਾ ਹੈ। ਜਿਸ ’ਚ ਸੁਰੱਖਿਆ ਕਾਰਨਾਂ ਕਰਕੇ ਭਾਰਤ ਦੇ ਸਾਰੇ ਮੈਚ ਲਾਹੌਰ ’ਚ ਰੱਖੇ ਗਏ ਹਨ। ਆਈਸੀਸੀ ਬੋਰਡ ਦੇ ਇੱਕ ਮੈਂਬਰ ਨੇ ਕਿਹਾ, ‘ਪੀਸੀਬੀ ਨੇ 15 ਮੈਚਾਂ ਦੀ ਆਈਸੀਸੀ ਚੈਂਪੀਅਨਜ ਟਰਾਫੀ ਦਾ ਖਰੜਾ ਸੌਂਪਿਆ ਹੈ। ਸੱਤ ਮੈਚ ਲਾਹੌਰ ’ਚ, ਤਿੰਨ ਕਰਾਚੀ ’ਚ ਤੇ ਪੰਜ ਰਾਵਲਪਿੰਡੀ ’ਚ ਖੇਡੇ ਜਾਣਗੇ। ਸ਼ੁਰੂਆਤੀ ਮੈਚ ਕਰਾਚੀ ’ਚ ਹੋਣਗੇ, ਜਦੋਂ ਕਿ ਦੋ ਸੈਮੀਫਾਈਨਲ ਕਰਾਚੀ ਤੇ ਰਾਵਲਪਿੰਡੀ ’ਚ ਹੋਣਗੇ ਇਸ ਤੋਂ ਇਲਾਵਾ ਫਾਈਨਲ ਮੈਚ ਲਾਹੌਰ ’ਚ ਖੇਡਿਆ ਜਾਵੇਗਾ, ਜੇਕਰ ਟੀਮ ਸੈਮੀਫਾਈਨਲ ’ਚ ਪਹੁੰਚਦੀ ਹੈ ਤਾਂ ਇਹ ਮੈਚ ਵੀ ਲਾਹੌਰ ’ਚ ਖੇਡਿਆ ਜਾਵੇਗਾ’। (Champions Trophy 2025)
ਦੋ ਗਰੁੱਪਾਂ ’ਚ ਅੱਠ ਟੀਮਾਂ  | Champions Trophy 2025
ਭਾਰਤ ਨੂੰ ਪਾਕਿਸਤਾਨ, ਬੰਗਲਾਦੇਸ਼ ਤੇ ਨਿਊਜੀਲੈਂਡ ਨਾਲ ਗਰੁੱਪ-ਏ ’ਚ ਰੱਖਿਆ ਗਿਆ ਹੈ। ਗਰੁੱਪ-ਬੀ ’ਚ ਅਸਟਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਤੇ ਅਫਗਾਨਿਸਤਾਨ ਸ਼ਾਮਲ ਹਨ। ਸੁਰੱਖਿਆ ਟੀਮ ਵੱਲੋਂ ਸਥਾਨਾਂ ਤੇ ਹੋਰ ਪ੍ਰਬੰਧਾਂ ਦਾ ਮੁਆਇਨਾ ਕਰਨ ਤੋਂ ਬਾਅਦ ਹਾਲ ਹੀ ’ਚ, ਆਈਸੀਸੀ ਈਵੈਂਟਸ ਦੇ ਮੁਖੀ ਕਿ੍ਰਸ ਟੈਟਲੀ ਨੇ ਇਸਲਾਮਾਬਾਦ ’ਚ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨਾਲ ਮੁਲਾਕਾਤ ਕੀਤੀ। Champions Trophy 2025