BJP Government - Sach Kahoon Punjabi
Sourav Ganguly Security: ਭਾਜਪਾ ਸਰਕਾਰ ਨੇ ਸੌਰਵ ਗਾਂਗੁਲੀ ਦੀ ਸੁਰੱਖਿਆ ਘਟਾਈ
Sourav Ganguly Security:
Sourav Ganguly Security: ਭਾਜਪਾ ਸਰਕਾਰ ਨੇ ਸੌਰਵ ਗਾਂਗੁਲੀ ਦੀ ਸੁਰੱਖਿਆ ਘਟਾਈ
ਕੋਲਕਾਤਾ, (ਆਈਏਐਨਐਸ)। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਾਬਕਾ ਪ੍ਰਧਾਨ ਅਤੇ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ (ਸੀਏਬੀ) ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ। ਗਾਂਗੁਲੀ ਨੂੰ ਹੁਣ 'ਜ਼ੈੱਡ ਸ਼੍ਰੇਣੀ' ਦੀ ਬਜਾਏ 'ਵਾਈ ਸ਼੍ਰੇਣੀ' ਦੀ ਸੁਰੱਖਿਆ ਮਿਲੇਗੀ। ਪੱਛਮੀ ਬੰਗਾਲ ਦੀ ਨਵੀਂ ਨਿਯੁਕਤ ਭਾਜਪਾ ਸਰਕਾਰ ਨੇ ਸਾਬਕਾ ਭਾਰਤੀ ਕਪਤਾਨ ਦੀ ਸੁਰੱਖਿਆ ਘਟਾਉਣ ਦਾ ਫੈਸਲਾ ਕੀਤਾ ਹੈ।
ਸੂਬਾ ਸਰਕਾਰ ਨੇ ਇਹ ਫੈਸਲਾ ਰਾਜ ਸੁਰੱਖਿਆ ਇਕਾਈਆਂ ਵੱਲੋਂ ਸੌਰਵ ਗਾਂਗੁਲੀ ਦੀ ਸੁਰੱਖਿਆ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਲਿਆ ਹੈ। ਗਾਂਗੁਲੀ ਦੀ ਸੁਰੱਖਿਆ ਘਟਾ ਕੇ Y ਸ਼੍ਰੇਣੀ ਕਰ ਦਿੱਤੀ ਗਈ ਹੈ। ਰਾਜ ਦੇ ਨਵੇਂ ਸੁਰੱਖਿਆ ਪ੍ਰੋਟੋਕੋਲ ਦੇ ਤਹਿਤ, ਗਾਂਗੁਲੀ ਦੇ ਮੌਜ਼ੂਦਾ ਸੁਰੱਖਿਆ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਉਸਨੂੰ ਹੁਣ Z-ਸ਼੍ਰੇਣੀ ਸੁਰੱਖਿਆ ਦੀ ਲੋੜ ਨਹੀਂ ਹੈ। ਨਤੀਜੇ ਵਜੋਂ, ਉਸਦੀ ਸੁਰੱਖਿਆ ਨੂੰ Y-ਸ਼੍ਰੇਣੀ ਵਿੱਚ ਘਟਾ ਦਿੱਤਾ ਗਿਆ ਹੈ। ਰਾਜ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਾਬਕਾ ਕਪਤਾਨ ਦੀ ਸੁਰੱਖਿਆ ਵਿੱਚ ਕਟੌਤੀ ਰਾਜ ਭਰ ਵਿੱਚ VIP ਸੁਰੱਖਿਆ ਦੀ ਸਮੀਖਿਆ ਤੋਂ ਬਾਅਦ ਕੀਤੀ ਗਈ ਸੀ। ਉਸਦੀ ਸੁਰੱਖਿਆ ਨੂੰ 2023 ਵਿੱਚ Y-ਸ਼੍ਰੇਣੀ ਤੋਂ Z-ਸ਼੍ਰੇਣੀ ਵਿੱਚ ਅੱਪਗ੍ਰੇਡ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Punjab Free Pilgrimage Scheme: ਡਾ. ਸੰਨੀ ਸਿੰਘ ਆਹਲੂਵਾਲੀਆ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਦੋ ਬੱਸਾਂ ਨੂੰ ਦਿਖਾਈ ਹਰੀ ਝੰਡੀ
ਸੌਰਵ ਗਾਂਗੁਲੀ ਉਨ੍ਹਾਂ ਕ੍ਰਿਕਟਰਾਂ ਵਿੱਚੋਂ ਇੱਕ ਹਨ ਜੋ ਆਪਣੀ ਸੇਵਾਮੁਕਤੀ ਦੇ ਬਾਵਜ਼ੂਦ, ਦੇਸ਼ ਭਰ ਵਿੱਚ ਬਹੁਤ ਮਸ਼ਹੂਰ ਹਨ ਅਤੇ ਕ੍ਰਿਕਟ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਉਂਦੇ ਰਹਿੰਦੇ ਹਨ। ਗਾਂਗੁਲੀ ਪੱਛਮੀ ਬੰਗਾਲ ਵਿੱਚ ਖਾਸ ਤੌਰ 'ਤੇ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਹਨ। ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ਨੇ ਉਸਨੂੰ 2023 ਵਿੱਚ Z-ਸ਼੍ਰੇਣੀ ਸੁਰੱਖਿਆ ਪ੍ਰਦਾਨ ਕੀਤੀ ਸੀ। ਸੌਰਵ ਗਾਂਗੁਲੀ ਨੂੰ ਭਾਰਤੀ ਕ੍ਰਿਕਟ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਕਪਤਾਨ ਦੇ ਤੌਰ 'ਤੇ ਉਸਨੇ ਹਰਭਜਨ ਸਿੰਘ, ਜ਼ਹੀਰ ਖਾਨ, ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਮੁਹੰਮਦ ਕੈਫ ਅਤੇ ਐਮਐਸ ਧੋਨੀ ਵਰਗੇ ਕ੍ਰਿਕਟਰਾਂ ਨੂੰ ਮੌਕੇ ਪ੍ਰਦਾਨ ਕਰਕੇ ਭਾਰਤੀ ਟੀਮ ਨੂੰ ਮਜ਼ਬੂਤ ਕਰਨ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਦਬਦਬਾ ਸਥਾਪਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਰਿਟਾਇਰਮੈਂਟ ਤੋਂ ਬਾਅਦ ਗਾਂਗੁਲੀ ਕ੍ਰਿਕਟ ਪ੍ਰਸ਼ਾਸਨ ਵਿੱਚ ਸਰਗਰਮ ਰਿਹਾ ਹੈ। ਸੀਏਬੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਣ ਤੋਂ ਬਾਅਦ, ਉਸਨੇ ਬੀਸੀਸੀਆਈ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। ਬੀਸੀਸੀਆਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ, ਉਹ ਵਾਪਸ ਸੀਏਬੀ ਦੇ ਮੁਖੀ ਹਨ।
Delhi News: ਨਵੀਂ ਦਿੱਲੀ, (ਆਈਏਐਨਐਸ)। ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿੱਚ ਲਗਾਤਾਰ ਬਿਜਲੀ ਕੱਟਾਂ ਨੂੰ ਲੈ ਕੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਹੈ। ਪਾਰਟੀ ਦੀ ਸੀਨੀਅਰ ਨੇਤਾ ਆਤਿਸ਼ੀ ਨੇ ਵੀਰਵਾਰ ਸਵੇਰੇ ਟਵੀਟ ਕੀਤਾ, “ਬੀਤੀ ਰਾਤ, ਦਿੱਲੀ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ‘ਤੇ ਲੰਬੇ ਬਿਜਲੀ ਕੱਟ ਲੱਗੇ। ਮੈਨੂੰ ਰਾਤ ਭਰ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਫੋਨ ਅਤੇ ਸੁਨੇਹੇ ਆਉਂਦੇ ਰਹੇ। ਲੋਕ ਬਹੁਤ ਪਰੇਸ਼ਾਨ ਹਨ, ਪਰ ਦਿੱਲੀ ਦੀ ਭਾਜਪਾ ਸਰਕਾਰ ਸੁੱਤੀ ਪਈ ਹੈ।” ਬਿਜਲੀ ਸੰਕਟ ਕਾਰਨ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਗਰਮੀ ਅਤੇ ਨਮੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ‘ਤੇ ਘੰਟਿਆਂ ਬੱਧੀ ਬਿਜਲੀ ਨਹੀਂ ਰਹੀ ਜਿਸ ਕਾਰਨ ਲੋਕਾਂ ਦੀ ਨੀਂਦ ਉੱਡ ਗਈ।
ਇਹ ਵੀ ਪੜ੍ਹੋ: US Airstrikes: ਯਮਨ ਦੀ ਰਾਜਧਾਨੀ ‘ਤੇ ਰਾਤ ਭਰ ਅਮਰੀਕੀ ਹਵਾਈ ਹਮਲੇ, ਤਿੰਨ ਲੋਕਾਂ ਦੀ ਮੌਤ
ਆਤਿਸ਼ੀ ਦੇ ਅਨੁਸਾਰ, ਇਹ ਸਥਿਤੀ ਇਸ ਲਈ ਪੈਦਾ ਹੋਈ ਹੈ ਕਿਉਂਕਿ ਮੌਜੂਦਾ ਸਰਕਾਰ ਬਿਜਲੀ ਸਪਲਾਈ ਪ੍ਰਣਾਲੀ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਮੁੱਦੇ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਲਿਖਿਆ, “ਕੱਲ੍ਹ ਦਿੱਲੀ ਵਿੱਚ ਸਭ ਤੋਂ ਵੱਧ ਮੰਗ 5462 ਮੈਗਾਵਾਟ ਸੀ, ਅਤੇ ਇੰਨੀ ਘੱਟ ਮੰਗ ‘ਤੇ ਵੀ, ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਕਈ ਘੰਟਿਆਂ ਤੱਕ ਬਿਜਲੀ ਨਹੀਂ ਮਿਲੀ। ਜਦੋਂ ਕਿ ਪਿਛਲੇ ਸਾਲ ਸਾਡੀ ਸਰਕਾਰ ਦੌਰਾਨ, ਸਭ ਤੋਂ ਵੱਧ ਮੰਗ 8500 ਮੈਗਾਵਾਟ ਤੱਕ ਪਹੁੰਚ ਗਈ ਸੀ, ਫਿਰ ਵੀ ਕੋਈ ਬਿਜਲੀ ਕੱਟ ਨਹੀਂ ਲੱਗਿਆ।”
ਕੇਜਰੀਵਾਲ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਤਾਪਮਾਨ ਅਤੇ ਬਿਜਲੀ ਦੀ ਮੰਗ ਹੋਰ ਵਧੇਗੀ, ਇਸ ਲਈ ਜੇਕਰ ਸਥਿਤੀ ਨੂੰ ਹੁਣ ਨਾ ਸੁਧਾਰਿਆ ਗਿਆ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਉਨ੍ਹਾਂ ਕਿਹਾ, “ਪਿਛਲੇ ਦਸ ਸਾਲਾਂ ਵਿੱਚ, ਅਸੀਂ ਦਿੱਲੀ ਦੀ ਬਿਜਲੀ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਪਰ ਜਿਵੇਂ ਕਿ ਕਿਹਾ ਜਾਂਦਾ ਹੈ, ਕਿਸੇ ਵੀ ਚੀਜ਼ ਨੂੰ ਬਣਾਉਣ ਵਿੱਚ ਕਈ ਸਾਲ ਲੱਗਦੇ ਹਨ ਅਤੇ ਉਸਨੂੰ ਬਰਬਾਦ ਕਰਨ ਵਿੱਚ ਸਿਰਫ਼ ਕੁਝ ਦਿਨ ਹੀ ਲੱਗਦੇ ਹਨ।” ‘ਆਪ’ ਆਗੂਆਂ ਦਾ ਦੋਸ਼ ਹੈ ਕਿ ਭਾਜਪਾ ਸ਼ਾਸਤ ਐਲਜੀ ਪ੍ਰਸ਼ਾਸਨ ਰਾਜਧਾਨੀ ਦੀਆਂ ਮੁੱਢਲੀਆਂ ਸਹੂਲਤਾਂ ਵੱਲ ਧਿਆਨ ਨਹੀਂ ਦੇ ਰਿਹਾ ਹੈ, ਜਿਸ ਕਾਰਨ ਜਨਤਾ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਠੋਸ ਕਦਮ ਚੁੱਕੇ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। Delhi News
Haryana CM Oath Ceremony: ਹਰਿਆਣਾ ਦੇ CM ਦੇ ਰੂਪ ’ਚ ਇਹ ਮੰਤਰੀ ਇਸ ਦਿਨ ਕਰ ਸਕਦੇ ਹਨ ਨਵੀਂ ਪਾਰੀ ਦੀ ਸ਼ੁਰੂਆਤ !
Haryana CM Oath Ceremony: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਜਿੱਤ ਤੋਂ ਬਾਅਦ ਭਾਜਪਾ ਆਗੂ ਨਾਇਬ ਸਿੰਘ ਸੈਣੀ ਵੱਲੋਂ 15 ਅਕਤੂਬਰ ਨੂੰ ਪੰਚਕੂਲਾ ’ਚ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ’ਚ ਦਿੱਤੀ ਗਈ ਹੈ। Haryana CM Oath Ceremony
ਇਹ ਵੀ ਪੜ੍ਹੋ : Haryana New Expressway: ਹਰਿਆਣਾ ’ਚ ਬਣਨਗੇ ਨਵੇਂ ਹਾਈਵੇ, ਜਾਣੋ ਕਿਹੜੇ-ਕਿਹੜੇ ਸ਼ਹਿਰਾਂ ਨੂੰ ਹੋਵੇਗਾ ਫਾਇਦਾ
15 ਅਕਤੂਬਰ ਨੂੰ ਪੰਚਕੂਲਾ ’ਚ ਸਹੁੰ ਚੁੱਕ ਸਕਦੀ ਹੈ ਭਾਜਪਾ ਸਰਕਾਰ
ਰਿਪੋਰਟ ਵਿੱਚ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੰਚਕੂਲਾ ’ਚ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਹਾਲਾਂਕਿ ਸਹੁੰ-ਚੁੱਕ ਸਮਾਗਮ ਦੀ ਤਰੀਕ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ ਪਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਰਿਆਣਾ ਦੀ ਭਾਜਪਾ ਸਰਕਾਰ 15 ਅਕਤੂਬਰ ਨੂੰ ਪੰਚਕੂਲਾ ’ਚ ਸਹੁੰ-ਚੁੱਕ ਸਕਦੀ ਹੈ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਡਾ. ਯਸ਼ ਗਰਗ ਨੇ ਦੱਸਿਆ ਕਿ ਅਸੀਂ ਪ੍ਰੋਗਰਾਮ ਦੇ ਸਥਾਨ ਨੂੰ ਲੈ ਕੇ ਤਿਆਰੀਆਂ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸਹੁੰ-ਚੁੱਕ ਸਮਾਗਮ ਲਈ ਸਾਰੇ ਜ਼ਰੂਰੀ ਪ੍ਰਬੰਧਾਂ ਦੀ ਜਿੰਮੇਵਾਰੀ ਜ਼ਿਲ੍ਹਾ ਪੱਧਰੀ ਕਮੇਟੀ ਨੂੰ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਨਾਇਬ ਸਿੰਘ ਸੈਣੀ ਨੇ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਅਸਤੀਫੇ ਤੋਂ ਬਾਅਦ ਇਸ ਸਾਲ ਮਾਰਚ ’ਚ ਹਰਿਆਣਾ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਸੂਬਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਭਗਵਾ ਪਾਰਟੀ ਨੇ ਸੈਣੀ ਨੂੰ ਸੱਤਾ ’ਚ ਵਾਪਸ ਆਉਣ ’ਤੇ ਹਰਿਆਣਾ ਦਾ ਮੁੱਖ ਮੰਤਰੀ ਬਣਾਉਣ ਦਾ ਸੰਕੇਤ ਦਿੱਤਾ ਸੀ। Haryana CM Oath Ceremony
ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ਸਹੁੰ-ਚੁੱਕ ਸਮਾਗਮ ਤੋਂ ਪਹਿਲਾਂ ਤੇ ਮੰਤਰੀ ਮੰਡਲ ਦਾ ਫੈਸਲਾ ਕਰਨ ਤੋਂ ਪਹਿਲਾਂ ਜਾਤੀ ਤੇ ਖੇਤਰੀ ਸਮੀਕਰਨਾਂ ਸਮੇਤ ਕਈ ਕਾਰਕਾਂ ’ਤੇ ਵਿਚਾਰ ਕਰੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਨਾਇਬ ਸਿੰਘ ਸੈਣੀ ਨੇ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਸੀ। ਵੀਰਵਾਰ ਨੂੰ ਸੈਣੀ ਨੇ ਰਾਸ਼ਟਰੀ ਰਾਜਧਾਨੀ ’ਚ ਕੇਂਦਰੀ ਮੰਤਰੀ ਤੇ ਹਰਿਆਣਾ ਦੇ ਭਾਜਪਾ ਦੇ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ ਨਾਲ ਵੀ ਮੁਲਾਕਾਤ ਕੀਤੀ। ਰਿਪੋਰਟਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਹੋਰ ਪ੍ਰਮੁੱਖ ਨੇਤਾਵਾਂ ਦੇ ਮੁੱਖ ਮੰਤਰੀ ਦੇ ਸਹੁੰ-ਚੁੱਕ ਸਮਾਗਮ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।Haryana CM Oath Ceremony
ਓਬੀਸੀ ਨੂੰ ਹੋਰ ਰਾਖਵਾਂਕਰਨ ਦੇਣ ਲਈ ਭਾਜਪਾ ਸਰਕਾਰ ਕਰ ਰਹੀ ਹੈ ਕੰਮ : ਸ਼ਾਹ
ਏਜੰਸੀ/ਲਾਤੇਹਾਰ। ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਹੋਰ ਪੱਛੜਾ ਵਰਗ (ਓਬੀਸੀ) ਦੇ ਵਿਅਕਤੀਆਂ ਨੂੰ ਹੋਰ ਰਾਖਵਾਂਕਰਨ ਦੇਣ ਦੀ ਸਕੀਮ ‘ਤੇ ਕੰਮ ਕਰ ਰਹੀ ਹੈ ਸ਼ਾਹ ਨੇ ਇੱਥੇ ਮਨੀਕਾ ਕਾਲਜ ਦੇ ਮੈਦਾਨ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 70 ਸਾਲਾਂ ‘ਚ ਕਾਂਗਰਸ ਨੇ ਕਦੇ ਵੀ ਓਬੀਸੀ ਦਾ ਸਨਮਾਨ ਨਹੀਂ ਕੀਤਾ ਇਹ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਹੈ, ਜਿਸ ਨੇ ਓਬੀਸੀ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਪ੍ਰਦਾਨ ਕੀਤਾ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਤੇ 35 (ਏ) ਨੂੰ ਸਮਾਪਤ ਕਰਕੇ ਦੇਸ਼ ‘ਚ ਅੱਤਵਾਦੀਆਂ ਦੇ ਪ੍ਰਵੇਸ਼ ਦੁਆਰ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ ਉਨ੍ਹਾਂ ਰਾਮ ਜਨਮ ਭੂਮੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸਾਰੇ ਚਾਹੁੰਦੇ ਸਨ ਕਿ ਭਗਵਾਨ ਰਾਮ ਦਾ ਮੰਦਰ ਅਯੁੱਧਿਆ ‘ਚ ਬਣੇ ਇਸ ਸਬੰਧੀ ਸੁਪਰੀਮ ਕੋਰਟ ਦੇ ਹਾਲ ਹੀ ‘ਚ ਆਏ ਫੈਸਲੇ ਨੇ ਮੰਦਰ ਨਿਰਮਾਣ ਦਾ ਰਸਤਾ ਖੋਲ੍ਹ ਦਿੱਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
ਕਾਂਗਰਸ ਨੇ ਅਯੁੱਧਿਆ ਮਾਮਲੇ ‘ਚ ਅÎੜਿੱਕੇ ਡਾਹੇ ਅਯੁੱਧਿਆ ‘ਤੇ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਦਿੱਤਾ ਹੈ ਕੋਰਟ ਦੇ ਫੈਸਲੇ ਨਾਲ ਅਯੁੱਧਿਆ ‘ਚ ਰਾਮ ਮੰਦਰ ਨਿਰਮਾਣ ਦਾ ਰਸਤਾ ਸਾਫ਼ ਹੋ ਗਿਆ ਹੈ ਤੇ ਹੁਣ ਉੱਥੇ ਆਸਮਾਨ ਛੂਹਣ ਵਾਲਾ ਮੰਦਰ ਬਣੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
30 ਮੁੱਖ ਸ਼ਹਿਰਾਂ ‘ਚ 13 ਲੱਖ ਮਕਾਨ ਖਾਲੀ ਪਏ | BJP Government
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇ ਆਰਥਿਕ ਮੋਰਚੇ ਸਬੰਧੀ ਨਰਿੰਦਰ ਮੋਦੀ ਸਰਕਾਰ ‘ਤੇ ‘ਦਿਸ਼ਾਹੀਣ ਅਤੇ ਗਤੀਹੀਣ’ ਹੋਣ ਦਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਉਸ ਨੂੰ ਅਡੰਬਰ ਛੱਡ ਕੇ ਦੇਸ਼ ਦੀ ਅਰਥਵਿਵਸਥਾ ਦੀ ਵਾਸਤਵਿਕ ਹਾਲਤ ਜਨਤਾ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਇੱਥੇ ਪਾਰਟੀ ਦਫ਼ਤਰ ‘ਚ ਇੱਕ ਕਾਨਫਰੰਸ ‘ਚ ਕਿਹਾ ਕਿ ਮੋਦੀ ਸਰਕਾਰ ਦੀ ਆਰਥਿਕ ਨੀਤੀਆਂ ਗਤੀਹੀਣ ਹੋ ਗਈਆਂਹਨ ਅਤੇ ਉਨ੍ਹਾਂ ਦੀ ਕੋਈ ਦਿਸ਼ਾ ਨਹੀਂ ਹੈ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਦੀ ਆਰਥਿਕ ਹਾਲਤ ਦਾ ਵਿਵੇਚਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਵਾਸਤਵਿਕ ਸਥਿਤੀ ਦੇਸ਼ ਸਾਹਮਣੇ ਰੱਖਣੀ ਚਾਹੀਦੀ ਹੈ ਸਰਕਾਰ ਅਰਥਵਿਵਸਥਾ ਨੂੰ ਸੱਤਵੇਂ ਅਸਮਾਨ ‘ਤੇ ਪਹੁੰਚਾਉਣ ਦੀ ਗੱਲ ਕਰ ਰਹੀ ਹੈ, ਜਦੋਂਕਿ ਅਸਲ ‘ਚ ਅਰਥਵਿਵਸਥਾ ਪਾਤਾਲ ‘ਚ ਜਾ ਰਹੀ ਹੈ।
ਸ੍ਰੀ ਸਿੰਘਵੀ ਨੇ ਕਿਹਾ ਕਿ ਅਰਥਵਿਵਸਥਾ ‘ਚ ਮੰਦੀ ਦੇ ਹਾਲਾਤ ਬਹੁਤ ਪਹਿਲਾਂ ਤੋਂ ਚੱਲੇ ਆ ਰਹੇ ਹਨ ਅਤੇ ਸਰਕਾਰ ਨੂੰ ਆਮ ਬਜਟ ‘ਚ ਇਸ ਨੂੰ ਸੁਧਾਰਨ ਲਈ ਕਦਮ ਚੁੱਕਣੇ ਚਾਹੀਦੇ ਸਨ, ਪਰ ਸਰਕਾਰ ਇਸ ‘ਚ ਖੁੰਝ ਗਈ ਬਜ਼ਾਰ ‘ਚ ਪੂੰਜੀ ਦੇ ਸੰਕਟ ‘ਤੇ ਉਨ੍ਹਾਂ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਦਰਾਂ ‘ਚ ਕਟੌਤੀ ਹੈ, ਪਰ ਇਸ ਦਾ ਲਾਭ ਬੈਂਕ ਜਨਤਾ ਨੂੰ ਨਹੀਂ ਦੇ ਰਹੇ ਹਨ ਬੈਂਕਾਂ ‘ਤੇ ਸਰਕਾਰ ਦਾ ਕੰਟਰੋਲ ਹੁੰਦਾ ਹੈ ਇ ਲਈ ਉਸ ਨੂੰ ਇਸ ਦਿਸ਼ਾ ‘ਚ ਕਦਮ ਚੁੱਕਣੇ ਚਾਹੀਦੇ ਹਨ ਸਰਕਾਰ ‘ਤੇ ਆਰਥਿਕ ਅੰਕੜੇ ਲੁਕਾਉਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਆਟੋ ਖੇਤਰ ਦੇ ਉਤਪਾਦਨ ‘ਚ 40 ਸਾਲ ਦੀ ਗਿਰਾਵਟ ਸਾਹਮਣੇ ਆ ਰਹੀ ਹੈ। (BJP Government)
ਮਾਰੂਤੀ ਅਤੇ ਅਸ਼ੋਕ ਲਿਲੈਂਡ ਜਿਹੀਆਂ ਦਿੱਗਜ ਕੰਪਨੀਆਂ ਛਾਂਟੀ ਦੀਆਂ ਯੋਜਨਾਵਾਂ ਬਣਾ ਰਹੀਆਂ ਹਨ ਇਸ ਦਾ ਸਿੱਧਾ ਅਸਰ ਰੁਜ਼ਗਾਰ ਦੇ ਮੌਕਿਆਂ ‘ਤੇ ਪਵੇਗਾ ਸ਼ੇਅਰ ਬਜ਼ਾਰਾਂ ‘ਚ ਗਿਰਾਵਟ ਹੋ ਰਹੀ ਹੈ ਅਤੇ ਵਿੱਤੀ ਘਾਟਾ ਵਧ ਰਿਹਾ ਹੈ ਨਿਰਮਾਣ ਖੇਤਰ ‘ਚ ਮੰਦੀ ਦਾ ਦੌਰ ਹੈ ਅਤੇ ਮਕਾਨਾਂ ਦੀ ਵਿੱਕਰੀ ਦਾ ਸਮਾਂ 80 ਮਹੀਨੇ ਤੱਕ ਹੋ ਗਿਆ ਹੈ 30 ਮੁੱਖ ਸ਼ਹਿਰਾਂ ‘ਚ 13 ਲੱਖ ਮਕਾਨ ਖਾਲੀ ਪਏ ਹਨ। (BJP Government)
ਅਹਿਮਦਾਬਾਦ (ਏਜੰਸੀ)। ਗੁਜਰਾਤ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣ ਗਈ। ਵਿਜੈ ਰੂਪਾਨੀ ਨੇ ਗਾਂਧੀ ਨਗਰ ਵਿੱਚ ਹੋਏ ਸਮਾਰੋਹ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ। ਉਹ ਦੂਜੀ ਵਾਰ ਇਹ ਅਹੁਦਾ ਸੰਭਾਲਣ ਜਾ ਰਹੇ ਹਨ। ਉੱਥੇ ਨਿਤਿਨ ਪਟੇਲ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਸਨ। ਉਨ੍ਹਾਂ ਤੋਂ ਇਲਾਵਾ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਰਾਜਨਾਥ ਸਿੰਘ ਸਮੇਤ ਕਈ ਰਾਜਾਂ ਦੇ ਮੁੱਖ ਮੰਤਰੀ ਵੀ ਸਮਾਰੋਹ ਵਿੱਚ ਪਹੁੰਚੇ। ਕਾਂਗਰਸ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੌਜ਼ੂਦ ਸਨ। (BJP Government)
ਮੰਤਰੀ ਮੰਡਲ ਵਿੱਚ 20 ਮੰਤਰੀਆਂ ਨੂੰ ਮਿਲੀ ਜਗ੍ਹਾ | BJP Government
ਈਸ਼ਵਰ ਭਾਈ ਪਰਮਾਰ, ਗਣਪਤ ਬਸਾਵਾ, ਭੁਪਿੰਦਰ ਸਿੰਘ ਚੂੜਾਸਮਾ, ਦਿਲੀਪ ਠਾਕੁਰ ਕੈਬਨਿਟ ਮੰਤਰੀ ਬਣੇ। ਉੱਥੇ ਬੱਚੂ ਭਾਈ ਖਾਬੜ, ਪ੍ਰਦੀਪ ਸਿੰਘ ਜਡੇਜਾ, ਕੌਸ਼ਿਕ ਪਟੇਲ, ਈਸ਼ਵਰ ਸਿੰਘ ਪਟੇਲ, ਵਿਭਾਰਵੀ ਦਵੇ, ਵਾਸਨਭਾਈ ਗੋਪਾਲਭਾਈ, ਕਿਸ਼ੋਰ ਕਨਾਨੀ ਰਾਜ ਮੰਤਰੀ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ ਅਹਿਮਦਾਬਾਦ ਹਵਾਈ ਅੱਡੇ ‘ਤੇ ਗਰਮਜੋਸੀ ਨਾਲ ਸਵਾਗਤ ਕੀਤਾ। ਉੱਥੇ ਪ੍ਰਧਾਨ ਮੰਤਰੀ ਨੇ ਵੀ ਹੱਥ ਹਿਲਾ ਕੇ ਲੋਕਾਂ ਦਾ ਆਦਰ-ਮਾਣ ਕਬੂਲਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਹਮਾਇਤੀਆਂ ਦੀ ਮੌਜ਼ੂਦਗੀ ਵੇਖਣ ਨੂੰ ਮਿਲੀ। ਜ਼ਿਕਰਯੋਗ ਹੈ ਕਿ ਰਾਜ ਵਿੱਚ ਭਾਜਪਾ ਦੀ ਇਹ ਲਗਾਤਾਰ ਛੇਵੀ ਸਰਕਾਰ ਹੈ ਅਤੇ ਬਤੌਰ ਮੁੱਖ ਮੰਤਰੀ ਰੂਪਾਨੀ ਨੇ ਦੂਜੀ ਵਾਰ ਸਹੁੰ ਚੁੱਕੀ। ਪਾਰਟੀ ਨੇ 182 ਮੈਂਬਰੀ ਗੁਜਰਾਤ ਵਿਧਾਨ ਸਭਾ ਦੇ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ 99 ਸੀਟਾਂ ਜਿੱਤੀਆਂ ਹਨ।
ਇਸ ਚੋਣ ਵਿੱਚ ਭਾਜਪਾ ਨੂੰ 2012 ਦੀਆਂ ਚੋਣਾਂ ਤੋਂ 16 ਸੀਟਾਂ ਘੱਟ ਮਿਲੀਆਂ ਹਨ। ਕਾਂਗਰਸ ਨੂੰ ਉਸ ਸਮੇਂ 61 ਸੀਟਾਂ ਮਿਲੀਆਂ ਸਨ। ਇਸ ਵਾਰ ਕਾਂਗਰਸ ਨੂੰ 77 ਸੀਟਾਂ ‘ਤੇ ਜਿੱਤ ਹਾਸਲ ਹੋਈ। ਰੂਪਾਨੀ ਅਤੇ ਪਟੇਲ ਨੂੰ 22 ਦਸੰਬਰ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਅਤੇ ਉਪ ਨੇਤਾ ਚੁਣਿਆ ਗਿਆ। (BJP Government)