Newspapers - Sach Kahoon Punjabi

ਚੋਣ ਲੜਨ ਦੇ ਦਾਗੀ ਚਾਹਵਾਨ ਅਖਬਾਰਾਂ ਰਾਹੀਂ ਦੱਸਣਗੇ ਆਪਣੇ ਅਪਰਾਧ
ਉਮੀਦਵਾਰ ਨੂੰ ਅਖ਼ਬਾਰ ਤੇ ਟੀਵੀ ਚੈੱਨਲਾਂ ‘ਤੇ ਜਾਰੀ ਕਰਨੇ ਪੈਣਗੇ ਅਪਰਾਧਾਂ ਬਾਰੇ ਇਸ਼ਤਿਹਾਰ

ਚੰਡੀਗੜ੍ਹ । ਪੰਜਾਬ ਵਿੱਚ ਲੋਕ ਸਭਾ ਜਾਂ ਫਿਰ ਵਿਧਾਨ ਸਭਾ ਚੋਣਾਂ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਖ਼ੁਦ ਅਖ਼ਬਾਰਾ ਅਤੇ ਸਮਾਚਾਰ ਚੈਨਲਾਂ ‘ਤੇ ਇਸ਼ਤਿਹਾਰ ਦਿੰਦੇ ਹੋਏ ਦੱਸਣਾ ਪਵੇਗਾ ਕਿ ਉਨ੍ਹਾਂ ‘ਤੇ ਕਿਹੜੇ-ਕਿਹੜੇ ਕੇਸ ਚੱਲ ਰਹੇ ਹਨ ਅਤੇ ਉਨ੍ਹਾਂ ਮਾਮਲੇ ਦੀ ਪੂਰੀ ਜਾਣਕਾਰੀ ਦੇ ਨਾਲ ਹੀ ਉਨ੍ਹਾਂ ਦਾ ਟਰਾਇਲ ਕਿੱਥੇ ਚੱਲ ਰਿਹਾ ਹੈ। ਇਹ ਆਦੇਸ਼ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਅੱਜ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸਨ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਾਮਜ਼ਦਗੀ ਪੱਤਰ ਦੇ ਹਿੱਸੇ ਫਾਰਮ ਨੰਬਰ 26 ਵਿੱਚ ਸੋਧ ਕਰ ਦਿੱਤੀ ਹੈ।

ਇਸ ਸੋਧ ਅਨੁਸਾਰ ਹੁਣ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਚੋਣ ਲੜਨ ਦੇ ਇੱਛੁਕ ਅਪਰਾਧੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਵਿੱਚ ਆਪਣੇ ਪੂਰੇ ਅਪਰਾਧਿਕ ਮਾਮਲਿਆ/ ਜਿਨ੍ਹਾਂ ਮਾਮਲਿਆਂ ਵਿੱਚ ਉਨ੍ਹਾਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ, ਸਬੰਧੀ ਫਾਰਮ 26 ਵਿੱਚ ਪੂਰੀ ਜਾਣਕਾਰੀ ਦੇਣੀ ਪਾਵੇਗੀ ਤੇ ਨਾਲ ਹੀ ਇਹ ਜਾਣਕਾਰੀ ਅਖਬਾਰਾਂ ਅਤੇ ਟੀ.ਵੀ. ਚੈਨਲਾਂ ਰਾਹੀਂ ਜਨਤਾ ਨੂੰ ਵੀ ਦੇਣੀ ਪਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਇਹ ਫੈਸਲਾ ਭਾਰਤੀ ਸੁਪਰੀਮ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰ -784 ਆਫ 2015 ਲੋਕ ਪ੍ਰਹਰੀ ਬਨਾਮ ਯੂਨੀਅਨ ਆਫ਼ ਇੰਡੀਆ ਅਤੇ ਸਿਵਲ ਰਿੱਟ ਪਟੀਸ਼ਨ ਨੰ 536 ਆਫ 2011 ਪਬਲਿਕ ਇੰਟਰਸਟ ਫਾਊਂਡੇਸ਼ਨ ਬਨਾਮ ਕੇਂਦਰ ਸਰਕਾਰ ਅਤੇ ਅਦਰਜ਼ ਦਾ ਨਿਪਟਾਰਾ ਕਰਦਿਆਂ ਸੁਣਾਏ ਗਏ ਫੈਸਲੇ ਦੀ ਰੋਸ਼ਨੀ ਵਿੱਚ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜੇਕਰ ਕੋਈ ਅਪਰਾਧੀ ਪਿਛੋਕੜ ਵਾਲਾ ਵਿਅਕਤੀ ਚੋਣ ਲੜਨਾ ਚਾਹੁੰਦਾ ਹੈ ਤਾਂ ਉਹ ਇਸ ਸਬੰਧੀ ਨਾਮਜ਼ਦਗੀ ਪੱਤਰ ਫਾਰਮ ਵਿੱਚ ਉਪਲੱਬਧ ਕਾਰਵਾਏ ਗਏ ਫਾਰਮੇਟ ਸੀ-1 ਵਿੱਚ ਅਪਰਾਧੀ ਪਿਛੋਕੜ ਅਨੁਸਾਰ ਸੁਣਵਾਈ ਅਧੀਨ ਮਾਮਲੇ ਜਾਂ ਜਿਨਾਂ ਵਿੱਚ ਸਜ਼ਾ ਸੁਣਾਈ ਜਾ ਚੁੱਕੀ ਹੈ ਬਾਰੇ ਪੂਰੀ ਜਾਣਕਾਰੀ ਬੋਲਡ ਅੱਖਰਾਂ ਵਿੱਚ ਦੇਵਗਾ ਅਤੇ ਨਾਲ ਹੀ ਇਸ ਬਾਬਤ ਪੁਰੀ ਜਾਣਕਾਰੀ ਜਿਸ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਿਹਾ ਹੈ ਉਸ ਨੂੰ ਭੇਜੇਗਾ, ਜਿਸ ਨੂੰ ਰਾਜਨੀਤਕ ਪਾਰਟੀ ਆਪਣੀ ਵੈੱਬਸਾਈਟ ਉਤੇ ਪ੍ਰਕਾਸ਼ਤ ਕਰੇਗੀ ਕਿ ਸਾਡੇ ਇਸ ਉਮੀਦਵਾਰ ਖ਼ਿਲ਼ਾਫ਼ ਅਪਰਾਧਿਕ ਮਾਮਲੇ ਦਰਜ ਹਨ ਜਾਂ ਇਨਾਂ ਅਪਰਾਧੀ ਮਾਮਲਿਆ ਵਿੱਚ ਇਸ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ।

ਸਬੰਧਤ ਰਾਜਨੀਤਕ ਪਾਰਟੀ ਅਤੇ ਉਮੀਦਵਾਰ ਵੱਲੋਂ ਵੱਖ ਵੱਖ ਤੌਰ ਤੇ ਉਸ ਖੇਤਰ ਦੇ ਵੱਡੇ ਅਖਬਾਰਾਂ ਵਿੱਚ ਤਿੰਨ-ਤਿੰਨ ਵਾਰ 12 ਫੌਟ ਸਾਈਜ਼ ਵਿੱਚ ਅਤੇ ਸਹੀ ਸਥਾਨ ਉਤੇ ਜਾਣਕਾਰੀ ਲਾਈ ਜਾਵੇ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਵੀ ਤਿੰ-ਨਤਿੰਨ ਵਾਰ ਚਲਾਈ ਜਾਵੇ

ਸੀ.ਈ.ਓ. ਨੇ  ਦੱਸਿਆ ਕਿ ਜਿਹੜੇ ਉਮੀਦਵਾਰ ਨਾਮਜ਼ਦਗੀ ਪੱਤਰ ਦੇ ਫਾਰਮ 26 ਦੇ ਕਾਲਮ 5 ਅਤੇ 6 ਅਨੁਸਾਰ ਅਪਰਾਧੀ ਪਿਛੋਕੜ ਵਾਲੇ ਹੋਣਗੇ ਉਨਾਂ ਨੂੰ  ਰਿਟਰਨਿੰਗ ਅਫਸਰ ਫਾਰਮੇਟ ਸੀ-3 ਅਨੁਸਾਰ ਯਾਦ ਪੱਤਰ ਵੀ ਜਾਰੀ ਕਰਨਗੇ ਕਿ ਉਹ ਇਹ ਯਕੀਨੀ ਬਨਾਉਣ ਕਿ ਉਨਾਂ ਦੇ ਅਪਰਾਧੀ ਪਿਛੋਕੜ ਸਬੰਧੀ ਵੱਡੇ ਪੱਧਰ ‘ਤੇ ਪ੍ਰਚਾਰ ਕੀਤਾ ਗਿਆ ਹੈ ਜਿਸ ਸਬੰਧੀ ਸਬੰਧਤ ਉਮੀਦਵਾਰ ਆਪਣੇ ਚੋਣ ਖਰਚਿਆਂ  ਦੇ ਨਾਲ ਹੀ ਜ਼ਿਲਾ ਚੋਣ ਅਫਸਰ ਕੋਲ ਅਖਬਾਰਾਂ ਦੀਆਂ ਕਾਪੀਆ ਜਮਾਂ ਕਰਵਾਏਗਾ ਜਿਨਾਂ ਵਿੱਚ ਇਹ ਜਾਣਕਾਰੀ ਪ੍ਰਕਾਸ਼ਿਤ ਕਰਵਾਈ ਗਈ ਹੈ।

ਰਜਿਸਟਰਡ ਪਾਰਟੀ ਜਾਂ ਰਜਿਸਟਰਡ ਅਨਰੀਕੋਗਨਾਈਜ਼ਡ ਪਾਰਟੀ ਜਿਸ ਨੇ ਵੀ ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਇਹ ਵੀ ਯਕੀਨੀ ਬਣਾਏਗੀ ਕਿ ਆਪਣੀ ਵੈਬਸਾਈਟ ਤੇ ਇਸ ਸਬੰਧੀ ਪੂਰੀ ਜਾਣਕਾਰੀ ਦੇਣ ਦੇ ਨਾਲ ਸਬੰਧਤ ਰਾਜ ਵਿੱਚ ਉਨਾ ਦੇ ਅਪਰਾਧੀ ਪਿਛੋਕੜ ਸਬੰਧੀ ਵੱਡੇ ਪੱਧਰ ‘ਤੇ ਪ੍ਰਚਾਰ ਤਿੰਨ ਵਾਰ ਵੱਖ ਵੱਖ ਦਿਨਾਂ ਨੁੰ ਅਖਬਾਰਾਂ ਅਤੇ ਟੀ.ਵੀ.ਰਾਹੀਂ ਕਰੇਗੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪਾਕਿਸਤਾਨੀ ਅਖ਼ਬਾਰਾਂ ਨੇ ਅਮਰੀਕਾ ਨੂੰ ਦਿੱਤੀ ਇਹ ਧਮਕੀ
ਪਾਕਿਸਤਾਨ ਨੂੰ ਸੀਰੀਆ ਜਾਂ ਇਰਾਕ ਨਾ ਸਮਝੇ ਅਮਰੀਕਾ | Indian Army

ਇਸਲਾਮਾਬਾਦ (ਏਜੰਸੀ)। ਪਿਛਲੇ ਦਿਨੀਂ ਅਚਾਨਕ ਅਫ਼ਗਾÎਨਸਤਾਨ ਦੌਰੇ ‘ਤੇ ਪੁੱਜੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਵੱਲੋਂ ਕਹੀਆਂ ਗੱਲਾਂ ਪਾਕਿਸਤਾਨੀ ਮੀਡੀਆ ਨੂੰ ਕਾਫੀ ਚੁਭ ਰਹੀਆਂ ਹਨ ਪੇਂਸ ਨੇ ਇੱਕ ਵਾਰ ਮੁੜ ਪਾਕਿਸਤਾਨ ‘ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਇਲਜ਼ਾਮ ਲਾਇਆ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਮੌਜੂਦ ਅਮਰੀਕੀ ਫੌਜੀਆਂ ਨੂੰ ਸਰਹੱਦ ਪਾਰ ਤੋਂ ਜੋ ਖ਼ਤਰੇ ਮੌਜੂਦ ਹਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। (Indian Army)

ਅਮਰੀਕੀ ਰਾਸ਼ਟਰਪੀ ਟਰੰਪ ਕਹਿ ਚੁੱਕੇ ਹਨ ਕਿ ਪਾਕਿਸਤਾਨ ਜੇਕਰ ਅਮਰੀਕਾ ਨਾਲ ਸਹਿਯੋਗ ਕਰੇਗਾ ਤਾਂ ਬਹੁਤ ਕੁਝ ਪਾਵੇਗਾ ਤੇ ਜੇਕਰ ਸਹਿਯੋਗ ਨਹੀਂ ਕਰੇਗਾ ਤਾਂ ਬਹੁਤ ਕੁਝ ਗੁਆ ਦੇਵੇਗਾ ਪਾਕਿਸਤਾਨ ਦੀ ਉਰਦੂ ਮੀਡੀਆ ਵਿਚ ਅਮਰੀਕਾ ਦੇ ਇਸ ਧਮਕੀ ਭਰੇ ਅੰਦਾਜ਼ ਦੀ ਸਖ਼ਤ ਆਲੋਚਨਾ ਕੀਤੀ ਗਈ ਅਤੇ ਪਾਕਿਸਤਾਨ ਨੂੰ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ ਇਸ ਸਬੰਧ ਵਿਚ ਭਾਰਤ-ਅਮਰੀਕਾ ਸਬੰਧਾਂ ‘ਤੇ ਵੀ ਸਖ਼ਤ ਟਿੱਪਣੀ ਕੀਤੀ ਹੈ। ਰੋਜ਼ਨਾਮਾ ਐਕਸਪ੍ਰੈਸ ਕਹਿੰਦਾ ਹੈ ਕਿ ਅਜ਼ੀਬ ਗੱਲ ਹੈ ਕਿ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅਫ਼ਗਾਨਿਸਤਾਨ ਵਿਚ ਬੈਠ ਕੇ ਪਾਕਿਸਤਾਨ ਵਿਰੋਧੀ ਬਿਆਨ ਜਾਰੀ ਕਰਦੇ ਹਨ, ਜਦਕਿ ਹਾਲਾਤ ਇਹ ਹੈ ਕਿ ਅਫ਼ਗਾਨਿਸਤਾਨ ਵਿਚ ਅੱਤਵਾਦੀਆਂ ਦਾ ਨੈੱਟਵਰਕ ਕਾਇਮ ਹੈ ਅਤੇ ਅਫ਼ਗਾਨ ਸਰਕਾਰ ਇਸ ਬਾਰੇ ਆਪਣੀ ਨਾਕਾਮੀ ਲੁਕਾਉਣ ਲਈ ਇਲਜ਼ਾਮ ਪਾਕਿਸਤਾਨ ‘ਤੇ ਲਾ ਰਹੀ ਹੈ। (Indian Army)

ਇਹ ਵੀ ਪੜ੍ਹੋ : ਤਰਨਤਾਰਨ ’ਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਅਖ਼ਬਾਰ ਨੇ ਅਮਰੀਕੀ ਉਪ ਰਾਸ਼ਟਰਪਤੀ ਦੇ ਇਸ ਬਿਆਨ ਦਾ ਜ਼ਿਕਰ ਕੀਤਾ ਕਿ ਰਾਸਟਪਰਤੀ ਟਰੰਪ ਪਾਕਿਸਤਾਨ ਨੂੰ ਅੱਤਵਾਦੀ ਠਿਕਾਣੇ ਖਤਮ ਕਰਨ ਲਈ ਨੋਟਿਸ ਦੇ ਚੁੱਕੇ ਹਨ ਅਖ਼ਬਾਰ ਦੀ ਰਾਏ ਹੈ ਕਿ ਅਸਲ ਗੱਲ ਤਾਂ ਇਹ ਹੈ ਕਿ ਅਮਰੀਕਾ ਅਫ਼ਗਾਨਿਸਤਾਨ ਵਿਚ ਆਪਣੀ ਨਾਕਾਮੀ ਕਬੂਲ ਕਰਨ ਲਈ ਤਿਆਰ ਨਹੀਂ ਹੈ ਅਖ਼ਬਾਰ ਕਹਿੰਦਾ ਹੈ ਕਿ ਅਮਰੀਕਾ ਪਾਕਿਸਤਾਨ ਤੋਂ ਲਗਾਤਾਰ ‘ਡੂ ਮੋਰ’ ਦੀ ਮੰਗ ਕਰਦਾ ਹੈ, ਪਰ ਉਸ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਨੂੰ ਅਰਬਾਂ ਡਾਲਰ ਦਿੱਤੇ ਹਨ ਲੇਕਿਨ ਅੱਤਵਾਦ ‘ਤੇ ਕਾਬੂ ਕਰਨ ਲਈ ਉਸ ਨੇ ਕੀ ਕਦਮ ਚੁੱਕੇ ਹਨ? (Indian Army)

ਔਸਾਫ ਕਹਿੰਦਾ ਹੈ ਕਿ ਪਾਕਿ ਸੀਰੀਆ, ਇਰਾਕ, ਲਿਬਨਾਨ ਜਾਂ ਲੀਬੀਆ ਨਹੀਂ ਹੈ ਬਲਕਿ ਉਹ ਇੱਕ ਸ਼ਾਂਤੀਪੂਰਵਕ ਐਟਮੀ ਤਾਕਤ ਹੈ ਇਸ ਲਈ ਅਮਰੀਕਾ ਨੂੰ ਇਸ ਗਲਤਫਹਿਮੀ ਵਿਚ ਨਹੀਂ ਰਹਿਣਾ ਚਾਹੀਦਾ ਕਿ ਉਹ ਪਾਕਸਿਤਾਨ ਨੂੰ ਦਬਾਅ ਵਿਚ ਲਿਆ ਸਕਦਾ ਹੈ ਅਖਬਾਰ ਕਹਿੰਦਾ ਹੈ ਕਿ ਪਾਕਿਸਤਾਨ ਆਪਣੀ ਰੱਖਿਆ ਖੁਦ ਕਰਨੀ ਜਾਣਦਾ ਹੈ ਤੇ ਹੁਣ ਸਾਡੀ ਲੀਡਰਸ਼ਿਪ ਨੇ ਤੈਅ ਕਰ ਲਿਆ ਕਿ ਉਹ ਨਾ ਤਾਂ ਅਮਰੀਕੀ ਜੰਗ ਲੜੇਗਾ ਅਤੇ ਨਾ ਹੀ ਆਪਣੀ ਧਰਤੀ ਨੂੰ ਇਸਤੇਮਾਲ ਹੋਣ ਦੇਵੇਗਾ ਅਖ਼ਬਾਰ ਨੇ ਇੱਕ ਪਾਸੇ ਅਮਰੀਕਾ ‘ਤੇ ਇਸਲਾਮਿਕ ਸਟੇਟ ਨੂੰ ਪਾਲਣ ਦਾ ਦੋਸ਼ ਲਾਇਆ ਹੈ ਤੇ ਦੂਜੇ ਪਾਸੇ ਅਮਰੀਕੀ ਧਮਕੀ ਨੂੰ ਖਾਰਜ ਕਰਦੇ ਹੋਏ ਲਿਖਿਆ ਕਿ ਸਹਿਯੋਗੀ ਦੇਸ਼ਾਂ ਨੂੰ ਇਸ ਤਰ੍ਹਾਂ ਨੋਟਿਸ ਨਹੀਂ ਦਿੱਤੇ ਜਾਂਦੇ ਹਨ। (Indian Army)