Ashirwad scheme in Punjab - Sach Kahoon Punjabi

ਪੰਜਾਬ ਦੇ ਇਨ੍ਹਾਂ ਪਰਿਵਾਰਾਂ ਨੂੰ ਮਿਲੇ 51000-51000 ਰੁਪਏ, ਜਾਣੋ ਕੈਬਨਿਟ ਮੰਤਰੀ ਨੇ ਹੋਰ ਕੀ-ਕੀ ਕਿਹਾ?
ਮਲੋਟ (ਮਨੋਜ)। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਅਸ਼ੀਰਵਾਦ ਸਕੀਮ (Ashirwad Scheme in Punjab) ਅਧੀਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀ ਪਰਿਵਾਰਾਂ ਲਈ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਪ੍ਰਗਟਾਵਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ ਬਲਜੀਤ ਕੌਰ ਨੇ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ 2024-25 ਦੌਰਾਨ ਅਸ਼ੀਰਵਾਦ ਸਕੀਮ ਤਹਿਤ 12 ਜ਼ਿਲ੍ਹਿਆਂ ਤੋਂ ਪ੍ਰਾਪਤ ਹੋਈਆਂ 3922 ਅਰਜ਼ੀਆਂ ’ਤੇ ਕਾਰਵਾਈ ਕਰਦਿਆਂ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸ਼ੀਰਵਾਦ ਸਕੀਮ ਅਧੀਨ ਘੱਟ ਆਮਦਨੀ ਵਾਲੇ ਪਰਿਵਾਰ ਨਾਲ ਸਬੰਧਤ ਲੜਕੀ ਦੇ ਵਿਆਹ ਲਈ 51000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

Read Also : Punjab Toll Plaza News: ਹੁਣ ਪੰਜਾਬ ਦਾ ਇਹ ਟੋਲ ਪਲਾਜਾ ਵੀ ਹੋਇਆ ਮਹਿੰਗਾ

ਡਾ. ਬਲਜੀਤ ਕੌਰ ਨੇ ਦੱਸਿਆ ਕਿ ਜਿਨ੍ਹਾਂ 12 ਜ਼ਿਲ੍ਹਿਆਂ ਦੇ ਲਾਭਪਾਤਰੀਆਂ ਲਈ ਰਾਸ਼ੀ ਜਾਰੀ ਕੀਤੀ ਗਈ ਹੈ, ਉਨ੍ਹਾਂ ’ਚ ਅੰਮ੍ਰਿਤਸਰ ਦੇ 1476, ਬਰਨਾਲਾ ਦੇ 56, ਫਰੀਦਕੋਟ ਦੇ 111, ਫਿਰੋਜ਼ਪੁਰ ਦੇ 389, ਸ੍ਰੀ ਫਤਹਿਗੜ੍ਹ ਸਾਹਿਬ ਦੇ 84, ਫਾਜ਼ਿਲਕਾ ਦੇ 188, ਕਪੂਰਥਲਾ ਦੇ 216, ਲੁਧਿਆਣਾ ਦੇ 767, ਮਾਨਸਾ ਦੇ 96, ਸ੍ਰੀ ਮੁਕਤਸਰ ਸਾਹਿਬ ਦੇ 152, ਰੂਪਨਗਰ ਦੇ 89 ਤੇ ਐੱਸਬੀਐੱਸ ਨਗਰ ਦੇ 298 ਲਾਭਪਾਤਰੀ ਸ਼ਾਮਲ ਹਨ। Ashirwad Scheme in Punjab

ਕੈਬਨਿਟ ਮੰਤਰੀ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਦਾ ਪੰਜਾਬ ਦਾ ਸਥਾਈ ਨਿਵਾਸੀ ਹੋਣਾ, ਪਰਿਵਾਰ ਦੀ ਸਾਲਾਨਾ ਆਮਦਨ 32,790 ਰੁਪਏ ਤੋਂ ਘੱਟ ਹੋਣਾ ਅਤੇ ਬਿਨੈਕਾਰ ਦਾ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਜਾਂ ਹੋਰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸਬੰਧਿਤ ਹੋਣਾ ਲਾਜ਼ਮੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਕੀਮ ਅਧੀਨ ਇਕ ਪਰਿਵਾਰ ਦੀਆਂ ਦੋ ਧੀਆਂ ਲਾਭਪਾਤਰੀ ਹੋ ਸਕਦੀਆਂ ਹਨ।

Ashirwad scheme in Punjab: ਡਾ. ਬਲਜੀਤ ਕੌਰ ਨੇ ਧੀਆਂ ਨੂੰ ਦਿੱਤਾ ਤੋਹਫ਼ਾ, ਦਿਨ ਢਲਦਿਆਂ ਸੁਣਾਈ ਖੁਸ਼ਖਬਰੀ!
Ashirwad scheme in Punjab

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਕੀਮਾਂ ਦੇ ਕੇ ਖੁਸ਼ ਕਰ ਰਹੀਆਂ ਹਨ। ਇਸ ਤਹਿਤ ਪੰਜਾਬ ਸਰਕਾਰ ਨੇ ਵੀ ਲੜਕੀਆਂ ਲਈ ਆਸ਼ੀਰਵਾਦ ਸਕੀਮ ਜਾਰੀ ਕੀਤੀ ਹੋਈ ਹੈ। ਪੰਜਾਬ ਸਰਕਾਰ ਨੇ ਸੱਤ ਜ਼ਿਲ੍ਹਿਆਂ ਦੀਆਂ ਧੀਆਂ ਨੂੰ ਤੋਹਫ਼ਾ ਦਿੱਤਾ ਹੈ। ਇਸ ਸਬੰਧੀ ਪੰਜਾਬ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਚੰਡੀਗੜ੍ਹ ਵਿਚ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਆਸ਼ਿਰਵਾਦ ਸਕੀਮ ਦੇ ਫੰਡਾਂ ਦਾ ਵੇਰਵਾ ਦੱਸਿਆ ਗਿਆ। ਪ੍ਰੈੱਸ ਕਾਨਫ਼ਰੰਸ ਦੌਰਾਨ ਬਲਜੀਤ ਵੱਲੋਂ ਜਾਣਕਾਰੀ ਦਿੱਤੀ ਗਈ ਕਿ 7 ਜ਼ਿਲ੍ਹਿਆਂ ਵਿਚ 34 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਉਨ੍ਹਾਂ ਦੱਸਿਆ ਕਿ ਐੱਸ.ਸੀ. ਬੱਚਿਆਂ ਨੂੰ 27.32 ਕਰੋੜ ਦੀ ਰਾਸ਼ੀ ਵੰਡੀ ਗਈ ਹੈ ਜਦਕਿ ਓ. ਬੀ. ਸੀ. ਅਤੇ ਈ. ਡਬਲਿਊ. ਐੱਸ. ਨੂੰ 7.28 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਜਦੋਂ ਕੋਈ ਨਵੀਂ ਸਕੀਮ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਸ ਵਿਚ ਦਿੱਕਤਾਂ ਵੀ ਆਉਂਦੀਆਂ ਹਨ ਅਤੇ ਉਸ ਨੂੰ ਟਰਾਂਸਪੈਰੇਂਸੀ ਨਾਲ ਚਲਾਉਣ ਲਈ ਜਦੋਂ ਸਰਕਾਰ ਦਾ ਮੰਤਵ ਹੋਵੇ ਤਾਂ ਮੁਸ਼ਕਿਲਾਂ ਹੋਰ ਵੱਧ ਜਾਂਦੀਆਂ ਹਨ। ਇਸ ਦੌਰਾਨ ਜਾਂਚ ਵਿਭਾਗ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਤ ਸਾਰੇ ਬੱਚੇ ਜੋਕਿ ਘਰ ਬੈਠੇ ਅਪਲਾਈ ਨਹੀਂ ਕਰ ਸਕਦੇ ਸਨ ਜਾਂ ਕੁਝ ਪੜ੍ਹੇ ਲਿਖੇ ਨਹੀਂ ਸਨ, ਜੋਕਿ ਪ੍ਰਾਈਵੇਟ ਕੈਫੇ ਵਿਚ ਜਾ ਕੇ ਵੀ ਅਪਲਾਈ ਕਰਦੇ ਸਨ। ਇਸ ਦੀ ਜਦੋਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ ਤਾਂ ਬਹੁਤ ਸਾਰੇ ਕੇਸ ਅਜਿਹੇ ਪਾਏ ਗਏ, ਜੋ ਵਾਜਿਬ ਨਹੀਂ ਸਨ।

ਆਈਆਂ ਦਿੱਕਤਾਂ ਦਾ ਦਿੱਤਾ ਵੇਰਵਾ | Ashirwad scheme in Punjab

ਵਿਭਾਗ ਵੱਲੋਂ ਇਸ ਸਕੀਮ ਨੂੰ ਟਰਾਂਸਪੈਰੈਂਸੀ ਨਾਲ ਚਲਾਉਣ ਅਤੇ ਜਿਹੜੇ ਬੱਚੇ ਇਸ ਸਕੀਮ ਦੇ ਲਾਭਪਾਤਰ ਸਨ, ਉਨ੍ਹਾਂ ਤੱਕ ਇਸ ਸਕੀਮ ਨੂੰ ਪਹੁੰਚਾਉਣ ਲਈ ਸਾਨੂੰ ਹੇਠਲੇ ਪੱਧਰ ਤੱਕ ਜਾ ਕੇ ਇਸ ਦੀ ਜਾਂਚ ਕਰਨੀ ਪਈ ਹੈ ਅਤੇ ਜਿਹੜੀ ਸਕੀਮ ਨੇ ਬੱਚਿਆਂ ਨੂੰ ਜਲਦੀ ਲਾਭ ਦੇਣਾ ਸੀ, ਉਸ ਵਿਚ ਦੇਰੀ ਹੋਈ। ਇਸ ਸਕੀਮ ਵਿਚ ਕੁਝ ਮੋਡੀਫਿਕੇਸ਼ਨਸ ਵੀ ਕੀਤੀਆਂ ਗਈਆਂ ਹਨ ਅਤੇ ਇਸ ਸਕੀਮ ਨੂੰ ਹੁਣ ਸੇਵਾ ਕੇਂਦਰ ਨਾਲ ਜੋੜਿਆ ਜਾ ਰਿਹਾ ਹੈ ਤਾਂਕਿ ਬੱਚੇ ਸੇਵਾ ਕੇਂਦਰ ਵਿਚ ਜਾ ਕੇ ਅਪਲਾਈ ਕਰਨ ਅਤੇ ਲੋੜਵੰਦ ਬੱਚਿਆਂ ਤੱਕ ਇਹ ਸਕੀਮ ਪਹੁੰਚੇ। ਅਸੀਂ ਜਲਦੀ ਹੀ ਇਹ ਸੇਵਾਵਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਬੱਚੀਆਂ ਤੱਕ ਮੁਹੱਈਆ ਕਰਵਾਉਣ ਜਾ ਰਹੇ ਹਾਂ। (Shagun Scheme)

Also Read : PSPCL ਨੇ ਹਰੀ ਊਰਜਾ ਨੂੰ ਦਿੱਤਾ ਹੁਲਾਰਾ