Punjabi Virsa - Sach Kahoon Punjabi
Punjabi Virsa: ਬਾਤਾਂ ਵਿਰਸੇ ਦੀਆਂ : ਨਿਵੇਕਲੀ ਕਲਾ ਸੀ ਤੂੜੀ ਵਾਲੇ ਕੁੱਪ ਬੰਨ੍ਹਣ ਦੀ
Punjabi Virsa: ਕੋਈ ਸਮਾਂ ਸੀ ਜਦੋਂ ਪੰਜਾਬ ਵਿੱਚ ਥੋੜ੍ਹੀ ਪੈਲੀ ਵਾਲੇ ਕਿਸਾਨ ਵੀ ਸੋਹਣਾ ਜੀਵਨ ਬਤੀਤ ਕਰਦੇ ਰਹੇ ਹਨ। ਅੱਜ ਅੰਤਾਂ ਦੀ ਮਹਿੰਗਾਈ ਵਿੱਚ ਹੱਦੋਂ ਵੱਧ ਮਹਿੰਗੇ ਬੀਜ, ਖੇਤੀਬਾੜੀ ਦੇ ਸੰਦ, ਮਹਿੰਗੀਆਂ ਖਾਦਾਂ ਤੇ ਸਪਰੇਆਂ ਕਰਕੇ ਅਜੋਕੀ ਕਿਰਸਾਨੀ ਹਾਸ਼ੀਏ ਉੱਪਰ ਆ ਚੁੱਕੀ ਹੈ ਪੰਜਾਬ ਨੂੰ ਅੰਤਾਂ ਦੇ ਨਸ਼ਿਆਂ ਨੇ ਘੇਰਿਆ ਕਰਕੇ ਹੀ ਅੱਜ ਦੀ ਨੌਜਵਾਨੀ ਬਾਹਰ ਦਾ ਰੁਝਾਨ ਕਰ ਚੁੱਕੀ ਹੈ। ਜਿਨ੍ਹਾਂ ਕਿਸਾਨਾਂ ਕੋਲ ਥੋੜ੍ਹੀ ਜਮੀਨ ਵੀ ਹੈ ਉਹ ਵੀ ਵੇਚ-ਵੱਟ ਕੇ ਬੱਚਿਆਂ ਨੂੰ ਬਾਹਰ ਭੇਜਣ ਦੀ ਲਾਲਸਾ ਰੱਖਦੇ ਹਨ।
ਪਰ ਜਦੋਂ ਖੁਸ਼ਹਾਲ ਕਿਰਸਾਨੀ ਸੀ ਉਨ੍ਹਾਂ ਸਮਿਆਂ ਵਿੱਚ ਹੱਥੀਂ ਕੰਮ ਕਰਨ ਦਾ ਰੁਝਾਨ ਸੀ ਫਲ੍ਹਿਆਂ ਨਾਲ ਗਹਾਈ ਕਰਦੇ ਬਲਦਾਂ ਤੇ ਊਠ ਵਾਲੀ ਖੇਤੀ ਦੇ ਬਹੁਤ ਹੀ ਖੁਸ਼ਹਾਲੀ ਦੇ ਦਿਨ ਰਹੇ ਹਨ ਪੰਜਾਬ ਵਿੱਚ। ਤੂੜੀ ਬਣਾ ਕੇ ਖੇਤ ਦੇ ਵਿੱਚ ਹੀ ਇੱਕੋ ਜਗ੍ਹਾ ਇਕੱਠੀ ਕਰਕੇ ਕੁੱਪ ਬੰਨ੍ਹ ਦਿੰਦੇ ਸਨ ਇਹ ਪਰਾਲੀ ਤੋਂ ਭਾਵ ਫੋਕ ਤੋਂ ਜਾਂ ਸਰਕਾਨਿਆਂ ਤੇ ਕਾਹੀ ਦੇ ਸੁੱਬੜਾਂ (ਬੇੜਾਂ) ਨਾਲ ਬੰਨਿ੍ਹਆ ਜਾਂਦਾ ਰਿਹਾ ਹੈ ਪਰ ਇਸ ਨੂੰ ਬੰਨ੍ਹਣ ਦੀ ਕਲਾ ਕਿਸੇ-ਕਿਸੇ ਕੋਲ ਭਾਵ ਕੁਝ ਚੋਣਵੇਂ ਇਨਸਾਨਾਂ ਕੋਲ ਹੀ ਹੁੰਦੀ ਸੀ। ਕੁੱਪ ਤਾਂ ਭਾਵੇਂ ਹਰ ਕਿਸਾਨ ਆਪਣੇ ਖੇਤੀ ਬੰਨ੍ਹਦਾ ਰਿਹਾ ਹੈ ਪਰ ਬੰਨ੍ਹਣ ਵਾਲੇ ਘੱਟ ਬੰਦੇ ਸਨ ਜਿਨ੍ਹਾਂ ਕੋਲ ਇਹ ਕਲਾ ਸੀ।
Punjabi Virsa
ਕੁੱਪ ਨੂੰ ਬੰਨ੍ਹਣ ਸਮੇਂ ਸੁੱਬੜਾਂ ਦੀ ਅਤਿਅੰਤ ਲੋੜ ਹੁੰਦੀ ਸੀ ਕਿਉਂਕਿ ਹਰ ਗੇੜੇ ਵਿੱਚ ਘੁੱਟ ਕੇ ਸੁੱਬੜ ਬੰਨ੍ਹ ਕੇ ਅੰਦਰ ਤੂੜੀ ਪਾ ਕੇ ਉਸਨੂੰ ਲਿਤੜਿਆ ਜਾਂਦਾ ਸੀ। ਇਸੇ ਕਰਕੇ ਜਿਹੜੀ ਤੂੜੀ ਕੁੱਪ ਵਿੱਚ ਪੈਂਦੀ ਸੀ ਜਦ ਕੁੱਪ ਬੱਝ ਜਾਂਦਾ ਸੀ ਤਾਂ ਇਸ ਨੂੰ ਵੇਖਣ ਵਾਲਿਆਂ ਦਾ ਵੀ ਤਾਂਤਾ ਲੱਗ ਜਾਂਦਾ ਸੀ। ਕਿਉਂਕਿ ਪੂਰੀ ਤਰ੍ਹਾਂ ਮੜ੍ਹ ਕੇ ਪੂਰੀ ਗੋਲਾਈ ਦੇ ਵਿੱਚ ਸਹੀ ਦਾਇਰੇ ਵਿੱਚ ਹੀ ਵਧੀਆ ਕਲਾ ਨਾਲ ਬੰਨਿ੍ਹਆ ਜਾਂਦਾ ਕਰਕੇ ਲੋਕ ਖੜ੍ਹ-ਖੜ੍ਹ ਕੇ ਵੇਖਦੇ ਸਨ। ਟਰੈਕਟਰ ਬਹੁਤ ਘੱਟ ਆਏ ਸਨ ਤੇ ਬਲਦਾਂ ਨਾਲ ਤੇ ਊਠਾਂ ਨਾਲ ਹੀ ਖੇਤੀ ਹੁੰਦੀ ਰਹੀ ਹੈ ਤੇ ਗੱਡਿਆਂ ਨਾਲ ਤੂੜੀ ਕੁੱਪਾਂ ਦੇ ਕੋਲ ਤੱਕ ਢੋਈ ਜਾਂਦੀ ਸੀ ਗੱਡਿਆਂ ਦੇ ਨਾਲ ਹੀ ਰੂੜੀ ਦੀ ਖਾਦ ਵੀ ਖੇਤਾਂ ਵਿੱਚ ਪਾਈ ਜਾਂਦੀ ਸੀ ਉਨ੍ਹਾਂ ਸਮਿਆਂ ਵਿੱਚ ਖਾਦਾਂ-ਸਪਰੇਆਂ ਵਗੈਰਾ ਹੁੰਦੀਆਂ ਹੀ ਨਹੀਂ ਸਨ ਇਸੇ ਕਰਕੇ ਹਰ ਕਿਸਾਨ ਆਰਗੈਨਿਕ ਖੇਤੀ ਹੀ ਕਰਦਾ ਭਾਵ ਸਿਰਫ ਤੇ ਸਿਰਫ ਰੂੜੀ ਦੀ ਖਾਦ ਹੀ ਪਾਈ ਜਾਂਦੀ ਰਹੀ ਹੈ।
Read Also : Jalandhar Blast News: ਜਲੰਧਰ ਤੋਂ ਵੰਡੀ ਖਬਰ, ਭਾਜਪਾ ਆਗੂ ਦੇ ਘਰ ’ਚ ਧਮਾਕਾ, ਜਾਂਚ ’ਚ ਜੁਟੀ ਪੁਲਿਸ
ਤੇ ਸਾਰੀਆਂ ਹੀ ਸਬਜੀਆਂ ਬਹੁਤ ਸਵਾਦ ਬਣਦੀਆਂ ਸਨ ਅਤੇ ਫਸਲ ਵੀ ਵਧੀਆ ਹੁੰਦੀ ਰਹੀ ਹੈ ਜਿਵੇਂ ਕਿ ਅਜੋਕੇ ਦੌਰ ਵਿੱਚ ਤਾਂ ਸਬਜ਼ੀਆਂ ਤੇ ਸਾਗ ਵਿੱਚ ਇਹ ਪਹਿਲਾਂ ਵਰਗਾ ਸਵਾਦ ਹੀ ਨਹੀਂ ਰਿਹਾ ਗਵਾਰੇ ਦੀਆਂ ਫਲੀਆਂ, ਚਿੱਬੜ ਦੀ ਸਬਜ਼ੀ ਬਣਾਉਣੀ ਜੋ ਕਿ ਸਾਰੀਆਂ ਸਬਜ਼ੀਆਂ ਨੂੰ ਮਾਤ ਪਾਉਂਦੀਆਂ ਸਨ ਹੱਦੋਂ ਵੱਧ ਸਵਾਦ ਬਣਦੀਆਂ ਸਨ ਜੇਕਰ ਕਿਤੋਂ ਥੋੜ੍ਹਾ-ਬਹੁਤਾ ਵਾਹਣ ਉੱਚਾ-ਨੀਵਾਂ ਹੋਣਾ ਤਾਂ ਛੋਟੀ ਹੱਥਾਂ ਵਾਲੀ ਕਰਾਹੀ ਬਲਦਾ ਮਗਰ ਜਾਂ ਫਿਰ ਊਠ ਦੇ ਮਗਰ ਪਾ ਕੇ ਵਾਹਣ ਨੂੰ ਪੱਧਰ ਕਰ ਲੈਣਾ ਉਨ੍ਹਾਂ ਸਮਿਆਂ ਵਿੱਚ ਖੂਹਾਂ ਨਾਲ ਪਾਣੀ ਲਾਉਣਾ ਜਾਂ ਫਿਰ ਥੋੜ੍ਹੀ-ਬਹੁਤੀ ਨਹਿਰੀ ਪਾਣੀ ਦੀ ਵਾਰੀ ਨਾਲ ਜਮੀਨ ਸਿੰਜਣੀ ਉਨ੍ਹਾਂ ਸਮਿਆਂ ਵਿੱਚ ਕਣਕ, ਕਪਾਹ, ਸਰ੍ਹੋਂ, ਛੋਲੇ, ਹਰਹਰ, ਜੌਂ, ਗਵਾਰਾ ਆਦਿ ਫਸਲਾਂ ਜ਼ਿਆਦਾ ਹੁੰਦੀਆਂ ਸਨ।
Punjabi Virsa
ਬਿਰਾਨੀ ਜ਼ਮੀਨਾਂ ਵੀ ਹੁੰਦੀਆਂ ਜਿਨ੍ਹਾਂ ਦੀਆਂ ਫਸਲਾਂ ਸਿਰਫ ਮੀਂਹ ਦੇ ਸਹਾਰੇ ਹੀ ਪਲਦੀਆਂ ਸਨ। ਸਮੇਂ ਦੇ ਬਦਲਾਅ ਤੇ ਮੌਸਮ ਦੇ ਵਿੱਚ ਆਈ ਤਬਦੀਲੀ ਕਰਕੇ ਕਹਿ ਲਈਏ ਜਾਂ ਜ਼ਿਆਦਾ ਤਰੱਕੀ ਤੇ ਹਰੀ ਕ੍ਰਾਂਤੀ ਜਾਂ ਚਿੱਟੀ ਕ੍ਰਾਂਤੀ ਕਹਿ ਲਈਏ ਅਜੋਕੀ ਜਮੀਨ ਵਿੱਚ ਇਹ ਸਭ ਕੁਝ ਆਰਗੈਨਿਕ ਬੀਜਣੋਂ ਹੀ ਹਟ ਗਏ ਹਾਂ ਜਾਂ ਹੋਣੋ ਹੀ ਹਟ ਗਿਆ ਹੈ ਹੁਣ ਤਾਂ ਸਾਲ ਵਿੱਚ ਤਿੰਨ-ਤਿੰਨ ਜਾਂ ਚਾਰ-ਚਾਰ ਫਸਲਾਂ ਅਸੀਂ ਜਮੀਨਾਂ ਵਿੱਚੋਂ ਉਗਾ ਰਹੇ ਹਾਂ ਅੰਤਾਂ ਦੀਆਂ ਖਾਦਾਂ ਤੇ ਸਪਰੇਆਂ ਕਰਕੇ ਸਾਰਾ ਕੁਝ ਜਹਿਰ ਉਗਾ ਰਹੇ ਹਾਂ ਤੇ ਉਹੀ ਖਾ ਰਹੇ ਹਾਂ ਅਤੇ ਬਿਮਾਰੀਆਂ ਵਿੱਚ ਉੱਜੜ ਰਹੇ ਹਾਂ।
ਹੱਥੀਂ ਕੰਮ ਨਾ ਕਰਨ ਕਰਕੇ ਆਪਣੇ-ਆਪ ਬਿਮਾਰੀਆਂ ਸਹੇੜ ਰਹੇ ਹਾਂ ਪਰ ਸਿਆਣੀ ਉਮਰ ਭਾਵ 70-80 ਸਾਲਾਂ ਦੇ ਸਾਡੇ ਬਜ਼ੁਰਗਾਂ ਨੂੰ ਅੱਜ ਵੀ ਉਹ ਹੱਥੀਂ ਕੰਮ ਕਰਨ ਵਾਲੇ ਸਮੇਂ ਯਾਦ ਨੇ ਤੇ ਉਨ੍ਹਾਂ ਦੀਆਂ ਸਿਹਤਾਂ ਵੀ ਅਜੋਕੀ ਨੌਜਵਾਨ ਪੀੜ੍ਹੀ ਤੋਂ ਕਈ ਗੁਣਾ ਵਧੀਆ ਪਈਆਂ ਹਨ। ਸੋ ਹੱਥੀਂ ਕੁੱਪ ਬੰਨ੍ਹਣ ਦੀ ਕਲਾ ਬਹੁਤ ਨਵੇਕਲੀ ਸੀ ਜੋ ਕਿ ਆਪ ਸਭ ਨੂੰ ਫੋਟੋ ਦੇ ਵਿੱਚ ਨਾਲ ਦਿਸ ਰਹੀ ਹੈ। ਅੱਜ ਇਹ ਸਮੇਂ ਯਾਦ ਆਏ ਇਸ ਕਰਕੇ ਆਪ ਸਭ ਦੋਸਤਾਂ ਨਾਲ ਇਹ ਗੱਲ ਸਾਂਝੀ ਕੀਤੀ।
ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
95691-49556
Punjabi Virsa : ਅਸੀਂ ਅੱਜ-ਕੱਲ੍ਹ ਪੱਕੇ ਆੜੀਆਂ (ਦੋਸਤਾਂ) ਤੋਂ ਸੱਖਣੇ ਹੋ ਗਏ ਹਾਂ, ਪਰ ਇਸ ਦਾ ਅਹਿਸਾਸ ਨਹੀਂ ਹੋ ਰਿਹਾ ਅਸਲ ਵਿਚ ਮਤਲਬੀ ਦੁਨੀਆਂ ’ਚ ਦੋਸਤੀ ਜਿਹਾ ਪਵਿੱਤਰ ਰਿਸ਼ਤਾ ਵੀ ਖ਼ਤਮ ਹੁੰਦਾ ਜਾ ਰਿਹਾ ਹੈ ਜਦੋਂ ਜਿੰਦਗੀ ਵਿਚ ਦੋਸਤਾਂ ਦਾ ਜ਼ਿਕਰ ਹੁੰਦਾ ਹੈ ਤਾਂ ਇੱਕ-ਦੋ ਨਾਂਅ ਵੀ ਅਸੀਂ ਸਿਰਫ਼ ਇਕੱਲੇਪਣ ਤੋਂ ਬਚਣ ਲਈ ਬੋਲ ਦਿੰਦੇ ਹਾਂ ਕਿ ਫਲਾਣਾ ਤਾਂ ਆਪਣਾ ਪੱਕਾ ਦੋਸਤ ਹੈ, ਉਹ ਆਪਣੀ ਨਹੀਂ ਮੋੜਦਾ ਫਿਰ ਆਉਂਦਾ ਹੈ ਕਿ ਆਖ਼ਰ ਸੱਚਾ ਦੋਸਤ ਕੌਣ ਹੈ? ਮੇਰੇ ਖਿਆਲ ਨਾਲ ਜਦੋਂ ਅਸੀਂ ਮੁਸੀਬਤ ’ਚ ਹੋਈਏ ਜਿਸ ਦਾ ਨਾਂਅ ਸਭ ਤੋਂ ਪਹਿਲਾਂ ਦਿਮਾਗ ’ਚ ਆਉਂਦਾ ਹੋਵੇ, ਉਹ ਸਾਡਾ ਅਸਲ ਦੋਸਤ ਹੈ ਲੱਗਦਾ ਹੈ ਦੁਨੀਆ ਇਕੱਲੀ ਹੋ ਗਈ ਆਮ ਦੇਖਿਆ ਜਾਂਦਾ ਹੈ ਲੋਕ ਭੀੜ ’ਚ ਇਕੱਲੇ ਘੁੰਮ ਰਹੇ ਹਨ ਅਤੇ ਸਾਰਿਆਂ ਨੂੰ ਸੱਚੇ ਦੋਸਤ ਦੀ ਭਾਲ ਹੈ ਇੱਕ ਮਸ਼ਹੂਰ ਸ਼ਾਇਰ ਨੇ ਲਿਖਿਐ- (Punjabi Virsa)
ਹਰ ਪਾਸੇ, ਹਰ ਥਾਂ ਬੇਸ਼ੁਮਾਰ ਆਦਮੀ,
ਫਿਰ ਵੀ ਤਨਹਾਈਆਂ ਦਾ ਸ਼ਿਕਾਰ ਆਦਮੀ
ਅੱਜ ਕੱਲ੍ਹ ਦੀ ਦੋਸਤੀ ’ਚ ਕਿਸੇ ’ਤੇ ਵਿਸ਼ਵਾਸ ਹੀ ਨਹੀਂ ਰਿਹਾ ਦੋਸਤੀ ਤਾਂ ਫਿਰ ਹੀ ਜਦੋਂ ਅਸੀਂ ਆਪਣੀਆਂ ਨਿੱਜੀ ਗੱਲਾਂ ਵੀ ਇੱਕ-ਦੂਜੇ ਨਾਲ ਬੇਝਿਜਕ ਸਾਂਝੀਆਂ ਕਰ ਸਕੀਏ, ਪਰ ਅੱਜ-ਕੱਲ੍ਹ ਹਰ ਦੂਜੇ ਵਿਅਕਤੀ ਤੋਂ ਸਾਨੂੰ ਡਰ ਲੱਗਣ ਲੱਗਦਾ ਹੈ ਕਿਤੇ ਉਹ ਸਾਡਾ ਨਾਂਅ ਵਰਤ ਕੇ ਕੋਈ ਫਾਇਦਾ ਨਾ ਚੁੱਕ ਲਵੇ, ਸਾਡੀ ਚੁਗਲੀ ਨਾ ਕਰ ਦੇਵੇ ਜਾਂ ਸਾਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਕੀ ਬਿਡੰਵਨਾ ਹੈ ਕਿ ਜਿਸ ਨੂੰ ਅਸੀਂ ਦੋਸਤ ਕਹਿ ਰਹੇ ਹਾਂ, ਉਸ ਤੋਂ ਵੀ ਡਰ ਰਹੇ ਹਾਂ ਜਿਸ ਦੇ ਨਾਲ ਅਸੀਂ ਸਮਾਂ ਬਿਤਾ ਰਹੇ ਹਾਂ, ਉਸ ਨਾਲ ਵੀ ਅਸੀਂ ਖੁੱਲ੍ਹ ਕੇ ਗੱਲਾਂ ਨਹੀਂ ਕਰ ਸਕਦੇ ਕੁਝ ਕੁ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਦੁਸ਼ਮਣ ਜ਼ਿਆਦਾ ਭਰੋਸੇਮੰਦ ਹਨ। (Punjabi Virsa)
ਇਹ ਵੀ ਪੜ੍ਹੋ : Abohar News : ਕਿੰਨੂਆਂ ਕਰਕੇ ਕੈਲੀਫੋਰਨੀਆਂ ਅਖਵਾਉਂਦੇ ਅਬੋਹਰ ’ਚੋਂ ਬਾਗਾਂ ਦਾ ਪੁੱਟਿਆ ਜਾਣਾ ਚਿੰਤਾਜਨਕ
ਕਿਉਂਕਿ ਸਾਨੂੰ ਉਸ ਦਾ ਪਤਾ ਹੁੰਦਾ ਹੈ ਕਿ ਸਾਡਾ ਕਿੱਥੋਂ ਤੱਕ ਨੁਕਸਾਨ ਕਰ ਸਕਦਾ ਹੈ ਕਈਆਂ ਦਾ ਦਰਦ ਹੈ ਕਿ ਉਨ੍ਹਾਂ ਕੋਲ ਕੋਈ ਅਜਿਹਾ ਦੋਸਤ ਨਹੀਂ ਜਿਸ ਨਾਲ ਖੁੱਲ੍ਹ ਕੇ ਦਿਲ ਦੀ ਭੜਾਸ ਕੱਢ ਸਕਣ ਅਸਲ ’ਚ ਸਾਡੇ ਆੜੀ ਜਾਂ ਮਿੱਤਰ ਕਿਉਂ ਨਹੀਂ ਬਣ ਰਹੇ? ਇਸ ਦਾ ਵੱਡਾ ਕਾਰਨ ਹੈ ਕਿ ਸਾਡੇ ਸਮਾਜ ’ਚ ਬੱਚਿਆਂ ਨੂੰ ਸ਼ੁਰੁੁੂ ਤੋਂ ਹੀ ਸਭ ਤੋਂ ਅੱਗੇ ਰਹਿਣਾ ਸਿਖਾਇਆ ਜਾਂਦਾ ਹੈ ਕਿ ਤੁਸੀਂ ਹਮੇਸ਼ਾ ਦੂਜਿਆਂ ਤੋਂ ਇੱਕ ਕਦਮ ਅੱਗੇ ਰਹਿਣਾ ਹੈ ਫਿਰ ਕਿਉਂ ਕੋਈ ਤੁਹਾਡੇ ਬੱਚੇ ਨਾਲ ਘੁਲੇ-ਮਿਲੇਗਾ? ਜਦੋਂ ਤੁਹਾਡਾ ਬੱਚਾ ਤੁਹਾਡੇ ਸਾਹਮਣੇ ਆਪਣੇ ਦੋਸਤ ਦੀ ਤਾਰੀਫ ਕਰਦਾ ਹੈ ਤਾਂ ਇਹ ਤਾਰੀਫ਼ ਵੀ ਤੁਹਾਨੂੰ ਚੁੰਭਦੀ ਹੈ। (Punjabi Virsa)
ਜਦੋਂ ਕੋਈ ਤੁਹਾਡਾ ਬੱਚਾ ਆਪਣੇ ਦੋਸਤ ਦੇ ਕਿਸੇ ਕੰਮ ਲਈ ਚਲਾ ਜਾਂਦਾ ਹੈ ਤਾਂ ਵੀ ਤੁਸੀਂ ਮੁੂੰਹ ਬਣਾਉਂਦੇ ਹੋ ਤੇ ਉਸ ਲਈ ਉਲਟਾ ਸਵਾਲ ਕਰਦੇ ਹੋ ਕਿ ਉਹ ਤੇਰੇ ਕਿੰਨਾ ਕੁ ਕੰਮ ਆਉਂਦਾ ਹੈ? ਕੀ ਅਸੀਂ ਅੱਜ-ਕੱਲ੍ਹ ਬੱਚਿਆਂ ਦੀ ਦੋਸਤੀ ਤੋਂ ਵੀ ਫਾਇਦਾ ਲੈਣ ਦੇ ਸੰਸਕਾਰ ਨਹੀਂ ਦੇ ਰਹੇ ਹਾਂ? ਦੋਸਤੀ-ਮਿੱਤਰਤਾ ਤਾਂ ਨਿਸਵਾਰਥ ਤਿਆਗ ਮੰਗਦੀ ਹੈ, ਸਮਾਂ ਮੰਗਦੀ ਹੈ ਮਿੱਤਰਤਾ ਫਿਰ ਹੀ ਹੈ, ਜਦੋਂ ਦੂਜੇ ਨੂੰ ਲੱਗੇ ਕਿ ਤੁਸੀਂ ਉਸ ਦੀ ਫਿਕਰ ਕਰਦੇ ਹੋ ਅੱਜ ਦੇ ਸਵਾਰਥੀ ਯੁੱਗ ’ਚ ਆਮ ਦੇਖਣ ਸੁਣਨ ਨੂੰ ਮਿਲਦਾ ਹੈ ਕਿ ਕਿਸੇ ਨੂੰ ਕੋਈ ਤਕਲੀਫ਼ ਹੋਣ ’ਤੇ ਜਾਂ ਜ਼ਰੂਰੀ ਕੰਮ ਹੋਣ ’ਤੇ ਕੋਈ ਬਹਾਨਾ ਘੜ ਕੇ ਬਚਦੇ ਹਾਂ ਤੇ ਇਹ ਸੋਚਦੇ ਹਾਂ। (Punjabi Virsa)
ਇਹ ਵੀ ਪੜ੍ਹੋ : Air Pollution: ਹਵਾ ਪ੍ਰਦੂਸ਼ਣ ਤੋਂ ਮਾਸੂਮਾਂ ਨੂੰ ਬਚਾਉਣਾ ਹੋਵੇਗਾ
ਕਿ ਉਹ ਸੱਚ ਮੰਨ ਲਵੇਗਾ ਅਤੇ ਸਾਡੀ ਮਿੱਤਰਤਾ ’ਚ ਕੋਈ ਫਰਕ ਨਹੀਂ ਪਵੇਗਾ ਇਸ ਨਾਲ ਸਾਡੀ ਇਹੋ-ਜਿਹੀ ਭਾਵਨਾ ਹੀ ਸਾਡੇ ਵੱਲ ਵਾਪਸ ਪਰਤ ਕੇ ਆਉਂਦੀ ਹੈ। ਕਈ ਵਾਰ ਅਸੀਂ ਦੋਸਤੀ ਅਤੇ ਚਤੁਰਾਈ ’ਚ ਫਰਕ ਨਹੀਂ ਸਮਝਦੇ ਅਸਲ ਦੋਸਤ ਉਹ ਹੈ ਜੋ ਤੁਹਾਡੇ ਮੂੰਹ ’ਤੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦਾ ਹੈ ਅੱਜ-ਕੱਲ੍ਹ ਕਿੰਨੇ ਦੋਸਤ ਹਨ ਜੋ ਦੋਸਤ ਨੂੰ ਖੁਦ ਤੋਂ ਅੱਗੇ ਨਿੱਕਲਦਾ ਦੇਖ ਖੁਸ਼ ਹੁੰਦੇ ਹਨ? ਦੋਸਤੀ ’ਚ ਸਾਡੇ ਸੰਸਕਾਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਲੋਕ ਕਹਿੰਦੇ ਹਨ ਕਿ ਦੋਸਤੀ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਕਿਸੇ ਨਾਲ ਕੋਈ ਸਵਾਰਥ ਭਰਿਆ ਵਾਸਤਾ ਨਹੀਂ ਹੁੰਦਾ ਮੈਨੂੰ ਲੱਗਦੈ ਕਿ ਦੋਸਤੀ ਉਦੋਂ ਹੁੰਦੀ ਹੈ ਜਦੋਂ ਕੋਈ ਸੁੱਖ-ਦੁੱਖ ਦਾ ਸਾਥੀ ਬਣਦਾ ਹੈ ਜਦੋਂ ਅਸੀਂ ਇੱਕ-ਦੂਜੇ ਦੇ ਦੁੱਖ-ਤਕਲੀਫ ’ਚ ਕੰਮ ਆਉਂਦੇ ਹਾਂ। (Punjabi Virsa)
ਬਿੱਟੂ ਜਖੇਪਲ, ਸੰਗਰੂਰ
ਮੋ. 97297-82400