Play - Sach Kahoon Punjabi
ਮਾਂ ਬੋਲੀ ਪੰਜਾਬੀ ਨੂੰ ਛੱਡ ਕੇ ਹਿੰਦੀ ‘ਚ ਥੀਏਟਰ ਸ਼ੁਰੂ ਕਰਵਾਉਣ ਜਾ ਰਿਹਾ ਐ ਸਿੱਖਿਆ ਵਿਭਾਗ
ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਹੋਣਗੇ ਪੰਜਾਬ ਦੇ ਸਾਰੇ ਸਕੂਲਾਂ ‘ਚ ਇਕਾਂਗੀਆਂ ਦੇ ਮੰਚਨ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ‘ਚ ਪੰਜਾਬੀ ਭਾਸ਼ਾ ਨੂੰ ਹੀ ਨੁੱਕਰੇ ਲਾਉਣ ਲਈ ਸੂਬੇ ਦੇ ਸਿੱਖਿਆ ਵਿਭਾਗ ਨੇ ਇੱਕ ਨਵਾਂ ਆਦੇਸ਼ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਪੰਜਾਬ ਦੇ ਸਾਰੇ ਸਕੂਲ ਮੁਖੀਆ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਨਾਂ ਨੇ ਥੀਏਟਰ ਦੀ ਸ਼ੁਰੂਆਤ ਆਪਣੇ ਸਕੂਲਾਂ ਵਿੱਚ ਕਰਵਾਉਂਦੇ ਹੋਏ ਇਕਾਂਗੀਆਂ ਦਾ ਮੰਚਨ ਕਰਵਾਉਣਾ ਹੈ।  ਇਹ ਇਕਾਂਗੀ ਨਾਟਕ ਸਿਰਫ਼ ਵਿੱਚ ਨਹੀਂ ਸਗੋਂ ਹਿੰਦੀ ਭਾਸ਼ਾ ਵਿੱਚ ਹੀ ਖੇਡੇ ਜਾਣਗੇ। ਇਸ ਲਈ ਬਕਾਇਦਾ ਸਮਾਂ ਤੱਕ ਤੈਅ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਹਰ ਸਕੂਲ ਵਿੱਚ ਇਕਾਂਗੀਆਂ ਦਾ ਮੰਚਨ ਕਰਵਾਇਆ ਜਾਣਾ ਜਰੂਰੀ ਹੈ, ਜਿਸ ਸਬੰਧੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਰਿਪੋਰਟ ਵੀ ਭੇਜਣੀ ਪਏਗੀ।
ਪੰਜਾਬ ਵਿੱਚ ਪੰਜਾਬੀ ਭਾਸ਼ਾ ਸਬੰਧੀ ਸ਼ੁਰੂ ਤੋਂ ਹੀ ਪੰਜਾਬ ਸਰਕਾਰ ਵਲੋਂ ਕੋਈ ਜਿਆਦਾ ਫਿਕਰਮੰਦ ਨਹੀਂ ਦਿਖਾਈ ਗਈ ਹੈ ਅਤੇ ਹੁਣ ਪੰਜਾਬ ਦਾ ਸਿੱਖਿਆ ਵਿਭਾਗ ਵੀ ਇਸੇ ਰਾਹ ‘ਤੇ ਤੁਰਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਉਭਾਰਨ ਲਈ ਨਾਟਕਾਂ ਦਾ ਮੰਚਨ ਕੀਤਾ ਜਾਏਗਾ ਤਾਂ ਕਿ ਹਰ ਵਿਦਿਆਰਥੀ ਭਾਗ ਲੈਂਦੇ ਹੋਏ ਆਪਣੇ ਆਪ ਵਿੱਚ ਆਤਮ ਵਿਸ਼ਵਾਸ ਨਾਲ ਸਟੇਜ ‘ਤੇ ਆਪਣੀ ਗੱਲ ਨੂੰ ਚੰਗੇ ਢੰਗ ਨਾਲ ਰੱਖ ਸਕੇ। Education
ਹਾਲਾਂਕਿ ਪੰਜਾਬੀ ਭਾਸ਼ਾ ਵਿੱਚ ਪੰਜਾਬੀ ਦੇ ਸਿਲੇਬਸ ਵਿੱਚ ਵੀ ਇਕਾਂਗੀਆਂ ਹਨ ਪਰ ਸਿਰਫ਼ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਦੀ ਥਾਂ ‘ਤੇ ਹਿੰਦੀ ਭਾਸ਼ਾ ਦੀਆਂ ਇਕਾਂਗੀਆਂ ਹੀ ਖੇਡੀਆਂ ਜਾਣਗੀਆਂ ਜੇਕਰ ਪੰਜਾਬੀ ਇਕਾਂਗੀਆਂ ਕਰਵਾਈਆਂ ਜਾਣ ਤਾਂ ਮਾਂ ਬੋਲੀ ਹੋਣ ਕਰਕੇ ਬੱਚੇ ਹੋਰ ਵੀ ਵਧੀਆਂ ਪ੍ਰਦਰਸ਼ਨ ਕਰ ਸਕਦੇ ਹਨ ਉਧਰ ਵਿਦਵਾਨਾਂ ਦਾ ਕਹਿਣਾ ਹੈ ਕਿ ਉਹ ਹਿੰਦੀ ਦੇ ਵਿਰੋਧੀ ਨਹੀਂ ਪਰ ਇਹ ਪੰਜਾਬ ਦੇ ਸਿਖਿਆ ਵਿਭਾਗ ਦੀ ਜਿੰਮੇਵਾਰੀ ਹੈ ਕਿ ਉਹ ਸੂਬੇ ਦੀ ਭਾਸ਼ਾ ਨੂੰ ਤਰਜੀਹ ਦੇ ਕੇ ਪੰਜਾਬੀ ਇਕਾਂਗੀ ਨਾਟਕ ਵੀ ਕਰਵਾ ਸਕਦਾ ਹੈ ਇਸ ਨੂੰ ਸਿਖਿਆ ਵਿਭਾਗ ਦੀ ਅਧਿਕਾਰੀਆਂ ਦੀ ਸੁਸਤੀ ਹੀ ਕਹੀਏ ਕਿ ਪੰਜਾਬੀ ‘ਚ ਕਰਵਾਏ ਜਾ ਸਕਦੇ ਇਕਾਂਗੀ ਕਰਵਾਉਣਾ ਵੀ ਬੋਝ ਸਮਝਿਆ ਜਾ ਰਿਹਾ ਹੈ Education
ਸਿੱਖਿਆ ਵਿਭਾਗ ਵੱਲੋਂ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ ਕਿ ਹਰ ਸਕੂਲ ਦੇ ਹਿੰਦੀ ਅਧਿਆਪਕ ਨੇ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਆਪਣੇ ਆਪਣੇ ਸਕੂਲ ਵਿੱਚ ਹਿੰਦੀ ਵਿੱਚ ਇਕਾਂਗੀਆਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਹੈ। ਇਸ ਹਿੰਦੀ ਭਾਸ਼ਾ ਵਿੱਚ ਨਾਟਕ ਦੇ ਮੰਚਨ ਦੀ ਸਾਰੀ ਰਿਪੋਰਟ ਸਕੂਲ ਮੁੱਖੀ ਖ਼ੁਦ ਤਿਆਰ ਕਰੇਗਾ ਤਾਂ ਕਿ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਮਿਲਦੀ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਚੰਗਾ ਮੌਕਾ : ਫੇਹਲੁਕਵਾਓ
ਨਵੀਂ ਦਿੱਲੀ (ਏਜੰਸੀ)। ਭਾਰਤ ਖਿਲਾਫ ਇਸੇ ਮਹੀਨੇ ਹੋਣ ਵਾਲੀ ਲੜੀ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਆਂਦਿਲੇ ਫੇਹਲੁਕਵਾਓ ਨੇ ਕਿਹਾ ਕਿ ਭਾਰਤ ਕ੍ਰਿਕਟ ਖੇਡਣ ਲਈ ਸਰਵਸ੍ਰੇਸ਼ਠ ਸਥਾਨਾਂ ‘ਚੋਂ ਇੱਕ ਹੈ ਅਤੇ ਉਨ੍ਹਾਂ ਦੇ ਘਰੇਲੂ ਦਰਸ਼ਕਾਂ ਦਰਮਿਆਨ ਖੇਡਣਾ ਇੱਕ ਬਿਹਤਰੀਨ ਮੌਕਾ ਹੈ ਦੱਖਣੀ ਅਫਰਕਾ ਅਤੇ ਭਾਰਤ ਦਰਮਿਆਨ ਤਿੰਨ ਟੀ-20 ਅਤੇ ਤਿੰਨ ਟੈਸਟ ਮੈਚਾਂ ਦੀ ਲੜੀ 15 ਸਤੰਬਰ ਤੋਂ ਸ਼ੁਰੂ ਹੋਣੀ ਹੈ ਦੱਖਣੀ ਅਫਰੀਕੀ ਟੀਮ ਦੇ ਡਾਇਰੈਕਟਰ ਨੋਚ ਕਿਵੇ ਨੇ ਦੌਰੇ ਤੋਂ ਪਹਿਲਾਂ ਆਪਣੀ ਟੀਮ ਦੇ ਖਿਡਾਰੀਆਂ ਨੂੰ ਭਾਰਤੀ ਦਰਸ਼ਕਾਂ ਦੇ ਮੈਚ ਦੌਰਾਨ ਰੌਲੇ-ਰੱਪੇ ਤੋਂ ਬਚਣ ਲਈ ਕਿਹਾ ਹੈ ਪਰ ਫੇਹਲੁਕਵਾਓਚ ਅਨੁਸਾਰ ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਉਨ੍ਹਾਂ ਲਈ ਵਧੀਆ ਮੌਕਾ ਹੈ ਫੇਹਲੁਕਵਾਓ ਨੇ ਕਿਹਾ, ਭਾਰਤੀ ਕ੍ਰਿਕਟ ਖੇਡਣ ਲਈ ਬੇਹੱਦ ਚੰਗਾ ਦੇਸ਼ ਹੈ। (Fehlukwao)
ਇੱਥੇ ਸਟੇਡੀਅਮ ‘ਚ 5000 ਦਰਸ਼ਕ ਮੈਚ ਵੇਖਣ ਆਉਂਦੇ ਹਨ ਅਤੇ ਉਨ੍ਹਾਂ ਸਾਹਮਣੇ ਖੇਡਣਾ ਕਾਫੀ ਸੁਖਦ ਹੈ ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਇੱਕ ਬਿਹਤਰੀਨ ਮੌਕਾ ਹੈ ਦਰਸ਼ਕਾਂ ਦੇ ਲਿਹਾਜ ਨਾਲ ਭਾਰਤੀ ਕ੍ਰਿਕਟ ਖੇਡਣ ਲਈ ਸਰਵਸ੍ਰੇਸ਼ਠ ਜਗ੍ਹਾ ਹੈ ਨੋਚ ਨੇ ਕਿਹਾ, ‘ਟੀਮ ਦੇ ਕਈ ਖਿਡਾਰੀ ਆਈਪੀਐਲ ‘ਚ ਖੇਡਦੇ ਹਨ ਸਾਡੀ ਟੀਮ ‘ਚ ਕਈ ਖਿਡਾਰੀ ਅਜਿਹੇ ਹਨ ਜੋ 2015 ‘ਚ ਦੱਖਣੀ ਅਫਰੀਕਾ ਏ ਦੌਰੇ ‘ਚ ਸ਼ਾਮਲ ਸਨ ਭਾਰਤੀ ਦਰਸ਼ਕ ਵੱਡੀ ਗਿਣਤੀ ‘ਚ ਆਪਣੀ ਟੀਮ ਦਾ ਸਮਰਥਨ ਕਰਨ ਲਈ ਸਟੇਡੀਅਮ ਆਉਂਦੇ ਹਨ। ਮੈਂ ਕਈ ਖਿਡਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਮੈਚ ਦੌਰਾਨ ਇਸ ‘ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ ਦੱਖਣੀ ਅਫਰੀਕਾ ਟੀਮ ਦੇ ਡਾਇਰੈਕਟਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਤੇ ਟੀਮ ਦੋਵਾਂ ਲਈ ਇੱਕ ਚੰਗਾ ਮੌਕਾ ਹੈ ਕਿ ਉਹ ਭਾਰਤੀ ਧਰਤੀ ‘ਤੇ ਉਨ੍ਹਾਂ ਖਿਲਾਫ ਖੇਡਣਗੇ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ 15 ਸਤੰਬਰ ਤੋਂ ਧਰਮਸ਼ਾਲਾ ‘ਚ ਖੇਡਿਆ ਜਾਵੇਗਾ। (Fehlukwao)
ਆਪਣਾ 1600ਵਾਂ ਮੈਚ ਖੇਡਣ ਉੱਤਰੇਗਾ ਭਾਰਤ
ਨਵੀਂ ਦਿੱਲੀ | ਭਾਰਤ ਨਿਊਜ਼ੀਲੈਂਡ ਦੌਰੇ ‘ਚ ਬੁੱਧਵਾਰ ਨੂੰ ਨੇਪੀਅਰ ‘ਚ ਮੇਜ਼ਬਾਨ ਟੀਮ ਖਿਲਾਫ ਜਦੋਂ ਪਹਿਲਾ ਇੱਕ ਰੋਜ਼ਾ ਖੇਡਣ Àੁੱਤਰੇਗਾ ਤਾਂ ਇਹ ਉਸ ਦੇ ਕ੍ਰਿਕਟ ਇਤਿਹਾਸ ਦਾ 1600ਵਾਂ ਮੈਚ ਹੋਵੇਗਾ ਭਾਰਤ ਨੇ 1932 ‘ਚ ਆਪਣਾ ਕ੍ਰਿਕਟ ਸਫਰ ਸ਼ੁਰੂ ਕੀਤਾ ਸੀ ਜੋ 87 ਸਾਲ ਗੁਜ਼ਰ ਕੇ ਹੁਣ 1600 ਮੈਚਾਂ ‘ਤੇ ਪਹੁੰਚਣ ਜਾ ਰਿਹਾ ਹੈ ਭਾਰਤ ਨੇ ਹੁਣ ਤੱਕ 533 ਟੈਸਟ, 956 ਇੱਕ ਰੋਜ਼ਾ ਤੇ 110 ਟੀ20 ਖੇਡੇ ਹਲ
ਭਾਰਤ ਪੰਜ ਮੈਚਾਂ ਦੀ ਸੀਰੀਜ਼ ‘ਚ ਪਹਿਲੇ ਇੱਕ ਰੋਜ਼ਾ ‘ਚ ਉੱਤਰਨ ਦੇ ਨਾਲ ਹੀ ਇਹ ਉਪਲੱਬਧੀ ਹਾਸਲ ਕਰ ਲਵੇਗਾ ਭਾਰਤ ਇਸ ਦੇ ਨਾਲ ਹੀ ਕੁੱਲ 1600 ਕੌਮਾਂਤਰੀ ਮੈਚ ਖੇਡਣ ਵਾਲਾ ਤੀਜਾ ਦੇਸ਼ ਬਣ ਜਾਵੇਗਾ ਅਸਟਰੇਲੀਆ ਨੇ ਹੁਣ ਤੱਕ ਕੁੱਲ 1854 ਮੈਚ ਤੇ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਨੇ 1833 ਮੈਚ ਖੇਡੇ ਹਨ ਭਾਰਤ ਨੇ ਆਪਣੇ 1599 ਮੈਚਾਂ ‘ਚ 713 ਜਿੱਤੇ ਹਨ, 615 ਹਾਰੇ, 11 ਟਾਈ, 217 ਡਰਾਅ ਰਹੇ ਹਨ ਤੇ 43 ‘ਚ ਕੋਈ ਨਤੀਜਾ ਨਹੀਂ ਨਿੱਕਲਿਆ ਹੈ ਦੂਜੇ ਪਾਸੇ ਨਿਊਜ਼ੀਲੈਂਡ ਵੀ ਇਸ ਸੀਰੀਜ਼ ਦਾ ਚੌਥਾ ਮੈਚ ਖੇਡਣ ਦੇ ਨਾਲ ਹੀ ਆਪਣੇ 1300 ਕੌਮਾਂਤਰੀ ਮੈਚ ਪੂਰੇ ਕਰ ਲਵੇਗਾ ਨਿਊਜ਼ੀਲੈਂਡ ਨੇ ਹੁਣ ਤੱਕ 1296 ਮੈਚਾਂ ‘ਚ 488 ਜਿੱਤੇ ਹਨ ਤੇ 589 ਹਾਰੇ ਹਨ ਭਾਰਤ ਨੇ ਨਿਊਜ਼ੀਲੈਂਡ ‘ਚ ਆਖਰੀ ਵਾਰ ਇੱਕ ਰੋਜ਼ਾ ਸੀਰੀਜ਼ 2008-09 ‘ਚ ਜਿੱਤੀ ਸੀ ਉਦੋਂ ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ ‘ਤੇ 3-1 ਨਾਲ ਕਬਜਾ ਕੀਤਾ ਸੀ ਭਾਰਤ ਨੂੰ 2013-14 ‘ਚ ਨਿਊਜ਼ੀਲੈਂਡ ਦੌਰੇ ‘ਚ ਪੰਜ ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ‘ਚ 0-4 ਨਾਲ ਹਾਰ ਮਿਲੀ ਸੀ ਭਾਰਤ ਨੇ ਨਿਊਜ਼ੀਲੈਂਡ ਨਾਲ ਹਾਲਾਂਕਿ ਪਿਛਲੀ ਦੋ ਘਰੇਲੂ ਇੱਕ ਰੋਜ਼ਾ ਜਿੱਤੀ ਹੈ ਭਾਰਤ ਨੇ 2016-17 ‘ਚ ਨਿਊਜ਼ੀਲੈਂਡ ਨੂੰ 3-2 ਨਾਲ ਤੇ 2017-18 ‘ਚ 2-1 ਨਾਲ ਹਰਾਇਆ ਸੀ
ਇੱਕ ਰੋਜ਼ਾ ਕ੍ਰਿਕਟ ‘ਚ ਭਾਰਤ ‘ਚ ਨਿਊਜ਼ੀਲੈਂਡ ਖਿਲਾਫ ਓਵਰ ਆਲ 101 ਮੈਚ ਖੇਡੇ ਹਨ ਜਿਨ੍ਹਾਂ ‘ਚੋਂ ਉਸ ਨੇ 51 ਜਿੱਤੇ, 44 ਹਾਰੇ, ਇੱਕ ਟਾਈ ਤੇ ਪੰਜ ‘ਚ ਕੋਈ ਨਤੀਜਾ ਨਹੀਂ ਨਿੱਕਲਿਆ ਹੈ ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਇੰਡੀਆ ਅਸਟਰੇਲੀਆ ‘ਚ ਪਹਿਲੀ ਵਾਰ ਟੈਸਟ ਤੇ ਇੱਕ ਰੋਜ਼ਾ ਸੀਰੀਜ਼ ‘ਚ ਇਤਿਹਾਸਕ ਜਿੱਤ ਦਰਜ ਕਰਕੇ ਨਿਊਜ਼ੀਲੈਂਡ ਪਹੁੰਚੀ ਹੈ ਭਾਰਤ ਨੇ ਦੋਵੇਂ ਸੀਰੀਜ਼ ‘ਚ 2-1 ਨਾਲ ਜਿੱਤ ਹਾਸਲ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਣਜੀ ਮੈਚਾਂ ‘ਚ ਖੇਡ ਕੇ ਆਪਣੀ ਲੈਅ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ
ਨਵੀਂ ਦਿੱਲੀ, 12 ਦਸੰਬਰ
ਭਾਰਤੀ ਟੀਮ ਦੇ ਸਟਾਰ ਹਰਫ਼ਨਮੌਲਾ ਖਿਡਾਰੀ ਕਮਰ ਦੀ ਸੱਟ ਤੋਂ ਉੱਭਰ ਕੇ ਹੁਣ ਪੂਰੀ ਤਰ੍ਹਾਂ ਫਿੱਟ ਹੋ ਗਏ ਹਨ ਪਾਂਡਿਆ ਨੂੰ ਰਣਜੀ ਟਰਾਫ਼ੀ ਦੇ ਛੇਵੇਂ ਗੇੜ ਲਈ ਬੜੌਦਾ ਦੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਉਹ 14 ਦਸੰਬਰ ਨੂੰ ਵਾਨਖੇੜੇ ਸਟੇਡੀਅਮ ‘ਚ ਮੁੰਬਈ ਅਤੇ ਬੜੋਦਾ ਵਿਰੁੱਧ ਮੈਚ ‘ਚ ਹਿੱਸਾ ਲੈ ਸਕਦੇ ਹਨ ਏਸ਼ੀਆ ਕੱਪ ‘ਚ ਪਾਕਿਸਤਾਨ ਵਿਰੁੱਧ ਮੈਚ ਦੌਰਾਨ ਹਾਰਦਿਕ ਪਾਂਡਿਆ ਨੂੰ ਸੱਟ ਲੱਗੀ ਸੀ ਜਿਸ ਕਾਰਨ ਉਹ ਟੀਮ ਇੰਡੀਆ ਤੋਂ ਹੁਣ ਤੱਕ ਬਾਹਰ ਚੱਲ ਰਹੇ ਸਨ ਹਾਰਦਿਕ ਫਿਲਹਾਲ ਸੱਟ ਤੋਂ ਵਾਪਸੀ ਕਰ ਰਹੇ ਹਨ ਅਤੇ ਰਣਜੀ ਮੈਚਾਂ ‘ਚ ਖੇਡ ਕੇ ਆਪਣੀ ਲੈਅ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ ਜੇਕਰ ਉਹ ਇਹਨਾਂ ਮੁਕਾਬਲਿਆਂ ‘ਚ ਦੌੜਾਂ ਬਣਾਉਂਦੇ ਹਨ ਤਾਂ ਉਹਨਾਂ ਨੂੰ ਆਸਟਰੇਲੀਆ ਵਿਰੁੱਧ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ ‘ਚ ਚੁਣਿਆ ਜਾ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਸਥਾਨ ਵਿਚ ਆਉਣ ਵਾਲੀ 7 ਦਸੰਬਰ ਨੂੰ ਹੋਣ ਜਾ ਰਹੀਆਂ 15ਵੀਂਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਅਤੇ ਕਾਂਗਰਸ ਦੋਵਾਂ ਪਾਰਟੀਆਂ ਨੂੰ ਹੀ ਆਪਣੇ ਬਾਗ਼ੀਆਂ ਤੋਂ ਨੁਕਸਾਨ ਹੋ ਸਕਦਾ ਹੈ ਕਾਂਗਰਸ ਦੇ ਮੁਕਾਬਲੇ ਭਾਜਪਾ ਨੂੰ ਆਪਣੇ ਬਾਗੀਆਂ ਤੋਂ ਘੱਟ ਨੁਕਸਾਨ ਝੱਲਣਾ ਪਏਗਾ, ਕਿਉਂਕਿ ਭਾਜਪਾ ਨਾਂਅ ਵਾਪਸੀ ਦੇ ਆਖ਼ਰੀ ਸਮੇਂ ਤੱਕ ਕਈ ਪ੍ਰਭਾਵਸ਼ਾਲੀ ਬਾਗੀਆਂ ਨੂੰ ਮਨਾ ਕੇ ਉਨ੍ਹਾਂ ਦੇ ਨਾਮਜ਼ਦਗੀ ਫਾਰਮ ਚੁਕਾਉਣ ਵਿਚ ਸਫ਼ਲ ਰਹੀ ਜਦੋਂਕਿ ਕਾਂਗਰਸ ਤਾਲਮੇਲ ਦੀ ਕਮੀ ਦੇ ਚਲਦੇ ਅਜਿਹਾ ਕਰ ਸਕਣ ਵਿਚ ਸਫ਼ਲ ਨਹੀਂ ਹੋ ਸਕੀ
ਭਾਜਪਾ ਦੇ ਕਈ ਵਰਤਮਾਨ ਮੰਤਰੀ ਅਤੇ ਵਿਧਾਇਕਾਂ ਨੇ ਆਪਣੀ ਟਿਕਟ ਕੱਟਣ ਤੋਂ ਨਰਾਜ਼ ਹੋ ਕੇ ਆਪਣੀ ਹੀ ਪਾਰਟੀ ਦੇ ਖਿਲਾਫ਼ ਵਿਦਰੋਹ ਦਾ ਬਿਗਲ ਬਜਾ ਰੱਖਿਆ ਹੈ ਭਾਜਪਾ ਸਰਕਾਰ ਵਿਚ ਮੌਜ਼ੂਦਾ ਮੰਤਰੀ ਸੁਰਿੰਦਰ ਗੋਇਲ ਨੇ ਜੈਤਾਰਣ ਤੋਂ, ਹੇਮ ਸਿੰਘ ਭਡਾਨਾ ਨੇ ਥਾਣਾਗਾਜੀ ਤੋਂ, ਰਾਜ ਮੰਤਰੀ ਰਾਜ ਕੁਮਾਰ ਰਿਣਵਾ ਨੇ ਰਤਨਗੜ੍ਹ ਤੋਂ, ਧਨ ਸਿੰਘ ਰਾਵਤ ਨੇ ਬਾਂਸਵਾੜਾ ਤੋਂ ਆਪਣੀ ਟਿਕਟ ਕੱਟਣ ਤੋਂ ਬਾਅਦ ਅਜ਼ਾਦ ਮੁਹਿੰਮ ਛੇੜੀ ਹੋਈ ਹੈ ਸਾਬਕਾ ਮੰਤਰੀ ਰਾਧੇ ਸ਼ਿਆਮ ਗੰਗਾਨਗਰ ਨੇ ਸ੍ਰੀ ਗੰਗਾਨਗਰ ਤੋਂ, ਵਿਧਾਇਕ ਮੰਗਲ ਰਾਮ ਨਾਈ ਸ੍ਰੀ ਡੂੰਗਰਗੜ੍ਹ ਤੋਂ, ਲੱਛਮੀਨਰਾਇਣ ਦਵੇ ਮਾਰਵਾੜ ਜੰਕਸ਼ਨ ਤੋਂ, ਰਾਮੇਸ਼ਵਰ ਭਾਟੀ ਸੁਜਾਨਗੜ੍ਹ ਤੋਂ, ਅਨੀਤਾ ਕਟਾਰਾ ਸਾਂਗਵਾੜਾ ਤੋਂ ਭਾਜਪਾ ਮਹਾਂਮੰਤਰੀ ਕੁਲਦੀਪ ਧਨਖੜ ਵਿਰਾਟਨਗਰ ਤੋਂ, ਜੈਪੁਰ ਦੇਹਾਤ ਭਾਜਪਾ ਪ੍ਰਧਾਨ ਦੀਨਦਿਆਲ ਕੁਮਾਵਤ ਫੁਲੇਰਾ ਤੋਂ ਅਜ਼ਾਦ ਚੋਣ ਲੜ ਰਹੇ ਹਨ ਭਾਜਪਾ ਨੇ ਆਪਣੇ ਇਨ੍ਹਾਂ ਸਾਰੇ 11 ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਪਾਰਟੀ ‘ਚੋਂ ਕੱਢ ਦਿੱਤਾ ਸੀ ਭਾਜਪਾ ਦੇ ਬਾਗੀ ਵਿਧਾਇਕ ਘਨਸ਼ਿਆਮ ਤਿਵਾੜੀ ਪਹਿਲਾਂ ਹੀ ਆਪਣੀ ਵੱਖਰੀ ਪਾਰਟੀ ਬਣਾ ਕੇ ਚੋਣਾਂ ਲੜ ਰਹੇ ਹਨ ਉਨ੍ਹਾਂ ਦੀ ਪਾਰਟੀ ਦੇ ਨਿਸ਼ਾਨ ‘ਤੇ ਭਾਜਪਾ ‘ਚ ਟਿਕਟ ਤੋਂ ਵਾਂਝੇ ਰਹੇ ਮੰਗਲਰਾਮ ਨਾਈ, ਅਨੀਤਾ ਕਟਾਰਾ ਚੋਣ ਲੜ ਰਹੀ ਹੈ
ਭਾਜਪਾ ਦੀ ਬਜ਼ਾਏ ਕਾਂਗਰਸ ਵਿਚ ਬਾਗੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਜ਼ਿਆਦਾ ਹੈ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਖੰਡੇਲਾ ਤੋਂ ਕਈ ਵਾਰ ਵਿਧਾਇਕ ਰਹੇ ਮਹਾਂਦੇਵ ਸਿੰਘ ਖੰਡੇਲਾ ਨੇ ਆਪਣੀ ਟਿਕਟ ਕੱਟਣ ‘ਤੇ ਪਾਰਟੀ ਤੋਂ ਬਗਾਵਤ ਕਰਕੇ ਅਜ਼ਾਦ ਮੁਹਿੰਮ ਛੇੜ ਦਿੱਤੀ ਹੈ ਮਹਾਦੇਵ ਸਿੰਘ ਨੇ 1993 ਵਿਚ ਵੀ ਪਾਰਟੀ ਟਿਕਟ ਕੱਟਣ ‘ਤੇ ਅਜ਼ਾਦ ਚੋਣਾਂ ਲੜ ਕੇ ਜਿੱਤ ਦਰਜ਼ ਕੀਤੀ ਸੀ ਮਹਾਦੇਵ ਸਿੰਘ ਦੀ ਬਗਾਵਤ ਨਾਲ ਭਾਜਪਾ ਉਮੀਦਵਾਰ ਅਤੇ ਲਗਾਤਾਰ ਦੋ ਵਾਰ ਚੋਣਾਂ ਜਿੱਤ ਚੁੱਕੇ ਬੰਸੀਧਰ ਬਾਜੀਆ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ
ਰਾਜਸਥਾਨ ਦੀ ਸਾਬਕਾ ਉਪ ਮੁੱਖ ਮੰਤਰੀ ਅਤੇ ਤ੍ਰਿਪੁਰਾ, ਗੁਜਰਾਤ ਅਤੇ ਮਿਜ਼ੋਰਮ ਦੀ ਰਾਜਪਾਲ ਰਹਿ ਚੁੱਕੀ ਕਮਲਾ ਦੇ ਪੁੱਤਰ ਅਲੋਕ ਦੀ ਸ਼ਾਹਪੁਰਾ ਤੋਂ ਕਾਂਗਰਸ ਟਿਕਟ ਕੱਟ ਦਿੱਤੀ ਗਈ ਹੈ ਹੁਣ ਅਲੋਕ ਉੱਥੋਂ ਅਜ਼ਾਦ ਚੋਣਾਂ ਲੜ ਰਹੇ ਹਨ ਜਿਸ ਨਾਲ ਕਾਂਗਰਸ ਉਮੀਦਵਾਰ ਮਨੀਸ਼ ਯਾਦਵ ਮੁਸ਼ਕਲ ਵਿਚ ਘਿਰੇ ਹੋਏ ਨਜ਼ਰ ਆ ਰਹੇ ਹਨ ਕਮਲਾ ਦੇ ਬੇਟੇ ਦੇ ਅਜ਼ਾਦ ਚੋਣਾਂ ਲੜਨ ਨਾਲ ਭਾਜਪਾ ਉਮੀਦਵਾਰ ਅਤੇ ਵਿਧਾਨ ਸਭਾ ਉਪ ਸਪੀਕਰ ਰਾਵ ਰਜਿੰਦਰ ਸਿੰਘ ਭਰੋਸੇਮੰਦ ਨਜ਼ਰ ਆ ਰਹੇ ਹਨ ਕਾਂਗਰਸ ਦੇ ਸੀਨੀਅਰ ਆਗੂ ਜਗਨਨਾਥ ਪਹਾੜੀਆ ਦੇ ਪੁੱਤਰ ਸੰਜੈ ਪਹਾੜੀਆ ਨੂੰ ਟਿਕਟ ਨਹੀਂ ਦਿੱਤੀ ਗਈ ਹੈ ਜਦੋਂਕਿ ਪਹਾੜੀਆ ਰਾਜਸਥਾਨ ਦੇ ਮੁੱਖ ਮੰਤਰੀ, 1957 ਤੋਂ 1977 ਤੱਕ ਕੇਂਦਰ ਵਿਚ ਮੰਤਰੀ, ਬਿਹਾਰ ਅਤੇ ਹਰਿਆਣਾ ਦੇ ਰਾਜਪਾਲ, ਕਾਂਗਰਸ ਦੇ ਰਾਸ਼ਟਰੀ ਮਹਾਂਮੰਤਰੀ ਵਰਗੇ ਅਹੁਦਿਆਂ ‘ਤੇ ਰਹਿ ਚੁੱਕੇ ਹਨ ਕਾਂਗਰਸ ਨੇ ਦੂਜੀ ਵਾਰ ਰਾਜਸਥਾਨ ਵਿਚ ਜਾਟ ਰਾਜਨੀਤੀ ਦੇ ਸੂਤਰਧਾਰ ਰਹੇ ਸਵ: ਬਲਦੇਵ ਰਾਮ ਮਿਰਧਾ ਦੇ ਪੋਤੇ ਅਤੇ ਪਰਸਰਾਮ ਮਦੇਰਣਾ ਦੇ ਜਵਾਈ ਹਰਿੰਦਰ ਮਿਰਧਾ ਦੀ ਟਿਕਟ ਕੱਟ ਕੇ ਆਪਣੇ ਲਈ ਮੁਸ਼ਕਲ ਖੜ੍ਹੀ ਕਰ ਲਈ ਹੈ ਹਰਿੰਦਰ ਮਿਰਧਾ ਦੇ ਪਿਤਾ ਰਾਮਨਿਵਾਸ ਮਿਰਧਾ ਕਦੇ ਨਹਿਰੂ, ਗਾਂਧੀ ਪਰਿਵਾਰ ਦੇ ਨਜ਼ਦੀਕੀ ਹੁੰਦੇ ਸਨ ਅਤੇ 1952 ਦੀ ਪਹਿਲੀ ਵਿਧਾਨ ਸਭਾ ਦੀ ਚੋਣ ਜਿੱਤ ਕੇ ਰਾਜਸਥਾਨ ਦੀ ਪਹਿਲੀ ਸਰਕਾਰ ਵਿਚ ਮੰਤਰੀ ਬਣੇ ਸਨ ਉਹ ਦਸ ਸਾਲ ਤੱਕ ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਰਹੇ ਅਤੇ ਵਿਧਾਇਕ ਦੀ ਕਮੀ ਨਾਲ ਰਾਜਸਥਾਨ ਦੇ ਜਾਟ ਮੁੱਖ ਮੰਤਰੀ ਬਣਨ ਤੋਂ ਉੱਕ ਗਏ ਰਾਮਨਿਵਾਸ ਮਿਰਧਾ ਰਾਜ ਸਭਾ ਦੇ ਉਪ ਸਪੀਕਰ ਅਤੇ ਕੇਂਦਰ ਸਰਕਾਰ ਵਿਚ ਕਈ ਸਾਲ ਮੰਤਰੀ ਵੀ ਰਹੇ ਸਨ ਹਰਿੰਦਰ ਮਿਰਧਾ ਨਾਗੌਰ ਤੋਂ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣਾਂ ਲੜ ਰਹੇ ਹਨ ਉਨ੍ਹਾਂ ਦੇ ਪਰਿਵਾਰ ਦਾ ਮਾਰਵਾੜ ਵਿਚ ਚੰਗਾ ਅਸਰ ਮੰਨਿਆ ਜਾਂਦਾ ਹੈ ਹਰਿੰਦਰ ਦੀ ਬਗਾਵਤ ਨਾਲ ਕਾਂਗਰਸ ਨੂੰ ਨਾਗੌਰ ਜਿਲ੍ਹੇ ਦੀਆਂ ਕਈ ਸੀਟਾਂ ‘ਤੇ ਨੁਕਸਾਨ ਝੱਲਣਾ ਪੈ ਸਕਦਾ ਹੈ
ਦੂਦੂ (ਸੁਰੱਖਿਅਤ) ਸੀਟ ‘ਤੇ ਸਾਬਕਾ ਮੰਤਰੀ ਬਾਬੂਲਾਲ ਨਾਗਰ ਦੀ ਟਿਕਟ ਕੱਟਣ ਨਾਲ ਉਹ ਅਜ਼ਾਦ ਚੋਣਾਂ ਲੜ ਰਹੇ ਹਨ ਅਜਿਹੇ ਵਿਚ ਕਾਂਗਰਸ ਉਮੀਦਵਾਰ ਰਿਤੇਸ਼ ਬੈਰਵਾ ਦੀ ਰਾਹ ਵਿਚ ਕੰਡੇ ਵਿਛਾ ਦਿੱਤੇ ਹਨ ਹੁਣ ਦੂਦੂ ਸੀਟ ‘ਤੇ ਮੁਕਾਬਲਾ ਭਾਜਪਾ ਦੇ ਪ੍ਰੇਮਚੰਦ ਬੈਰਵਾ ਅਤੇ ਅਜ਼ਾਦ ਉਮੀਦਵਾਰ ਬਾਬੂਲਾਲ ਨਾਗਰ ਵਿਚ ਹੋਣਾ ਤੈਅ ਮੰਨਿਆ ਜਾ ਰਿਹਾ ਹੈ ਕਠੂਮਰ (ਸੁਰੱਖਿਅਤ) ਸੀਟ ਤੋਂ ਸਾਬਕਾ ਵਿਧਾਇਕ ਰਮੇਸ਼ ਖੀਂਚੀ ਕਾਂਗਰਸ ਤੋਂ ਬਗਾਵਤ ਕਰਕੇ ਚੋਣਾਂ ਲੜ ਰਹੇ ਹਨ ਜਿਸ ਨਾਲ ਕਾਂਗਰਸ ਉਮੀਦਵਾਰ ਬਾਬੂਲਾਲ ਦੀ ਜਿੱਤ ਮੁਸ਼ਕਲ ਹੋ ਗਈ ਹੈ ਰਾਏਸਿੰਘ ਨਗਰ (ਸੁਰੱਖਿਅਤ) ਸੀਟ ‘ਤੇ ਸਾਬਕਾ ਵਿਧਾਇਕ ਸੋਹਨ ਲਾਲ ਨਾਇਕ ਨੂੰ ਕਾਂਗਰਸ ਟਿਕਟ ਨਾ ਮਿਲਣ ‘ਤੇ ਅਜ਼ਾਦ ਤਾਲ ਠੋਕ ਕੇ ਕਾਂਗਰਸ ਤੋਂ ਬਗਾਵਤ ਕਰਕੇ ਕਾਂਗਰਸ ਉਮੀਦਵਾਰ ਸੋਨਾ ਦੇਵੀ ਬਾਵਰੀ ਨੂੰ ਹਰਵਾ ਰਹੇ ਹਨ
ਬਾਮਨਵਾਸ ਤੋਂ ਸਾਬਕਾ ਵਿਧਾਇਕ ਨਵਲਕਿਸ਼ੋਰ ਮੀਣਾ ਕਾਂਗਰਸ ਤੋਂ ਬਗਾਵਤ ਕਰਕੇ ਚੋਣਾਂ ਲੜ ਕੇ ਕਾਂਗਰਸ ਦੀ ਇੰਦਰਾ ਨੂੰ ਹਰਵਾਉਣ ਦਾ ਯਤਨ ਕਰ ਰਹੇ ਹਨ ਕਿਸ਼ਨਗੜ੍ਹ ਤੋਂ ਸਾਬਕਾ ਵਿਧਾਇਕ ਨਾਥੂਰਾਮ ਸਿਨੋਦੀਆ ਕਾਂਗਰਸ ਤੋਂ ਬਗਾਵਤ ਕਰਕੇ ਮੈਦਾਨ ਵਿਚ ਉੱਤਰ ਗਏ ਹਨ ਉੱਥੋਂ ਕਾਂਗਰਸ ਟਿਕਟ ‘ਤੇ ਚੋਣਾਂ ਲੜ ਰਹੇ ਨੰਦਾਰਾਮ ਦੀ ਰਾਹ ਮੁਸ਼ਕਲ ਹੋ ਰਹੀ ਹੈ ਮਾਰਵਾੜ ਜੰਕਸ਼ਨ ਤੋਂ ਸਾਬਕਾ ਵਿਧਾਇਕ ਖੁਸ਼ਵੀਰ ਸਿੰਘ ਜੋਜਾਵਰ ਬਗਾਵਤ ਕਰਕੇ ਚੋਣਾਂ ਲੜ ਰਹੇ ਹਨ ਉੱਥੇ ਕਾਂਗਰਸ ਦੇ ਜੈਸਾਰਾਮ ਰਾਠੌੜ ਨੂੰ ਦਿੱਕਤ ਹੋਵੇਗੀ ਸਿਰੋਹੀ ਤੋਂ ਦੋ ਵਾਰ ਕਾਂਗਰਸ ਵਿਧਾਇਕ ਰਹੇ ਸੰਯਮ ਲੋਢਾ ਕਾਂਗਰਸ ਟਿਕਟ ਨਾ ਮਿਲਣ ‘ਤੇ ਅਜ਼ਾਦ ਚੋਣਾਂ ਲੜ ਰਹੇ ਹਨ ਇੱਥੋਂ ਕਾਂਗਰਸ ਦੇ ਜੀਵਾਰਾਮ ਆਰੀਆ ਅਤੇ ਭਾਜਪਾ ਦੇ ਮੰਤਰੀ ਓਟਾਰਾਮ ਦੇਵਾਸੀ ਵਿਚਾਲੇ ਮੁਕਾਬਲਾ ਹੋਵੇਗਾ
ਸੀਕਰ ਜਿਲ੍ਹੇ ਦੀ ਨੀਮਕਾਥਾਣਾ ਸੀਟ ‘ਤੇ ਸਾਬਕਾ ਵਿਧਾਇਕ ਮੋਹਨ ਮੋਦੀ ਦੇ ਪੁੱਤਰ ਰਮੇਸ਼ ਮੋਦੀ ਕਾਂਗਰਸ ਟਿਕਟ ‘ਤੇ ਚੋਣਾਂ ਲੜ ਰਹੇ ਹਨ ਉਨ੍ਹਾਂ ਸਾਹਮਣੇ ਪਹਿਲਾਂ ਕਾਂਗਰਸ ਤੋਂ ਵਿਧਾਇਕ ਰਹੇ ਰਮੇਸ਼ ਖੰਡੇਲਵਾਲ ਹਨੂੰਮਾਨ ਬੈਨੀਵਾਲ ਦੀ ਰਾਸ਼ਟਰੀ ਲੋਕਤੰਤਰਿਕ ਪਾਰਟੀ ਤੋਂ ਚੋਣ ਮੈਦਾਨ ਵਿਚ ਹਨ ਇਸ ਨਾਲ ਕਾਂਗਰਸੀ ਉਮੀਦਵਾਰ ਸੁਰੇਸ਼ ਮੋਦੀ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ ਤਾਰਾਨਗਰ ਸੀਟ ‘ਤੇ ਸਾਬਕਾ ਵਿੱਤ ਮੰਤਰੀ ਚੰਦਨਮੱਲ ਬੈਦ ਦੇ ਪੁੱਤਰ ਅਤੇ ਸਾਬਕਾ ਵਿਧਾਇਕ ਡਾ. ਸੀ. ਐਸ. ਬੈਦ ਅਜ਼ਾਦ ਚੋਣਾਂ ਲੜ ਰਹੇ ਹਨ ਜਿਸ ਨਾਲ ਕਾਂਗਰਸੀ ਉਮੀਦਵਾਰ ਨਰਿੰਦਰ ਬੁਡਾਨੀਆ ਦੇ ਸਾਹਮਣੇ ਸੰਕਟ ਪੈਦਾ ਕਰ ਦਿੱਤਾ ਹੈ ਫਤਿਹਪੁਰ ਤੋਂ ਅਜ਼ਾਦ ਵਿਧਾਇਕ ਨੰਦਕਿਸ਼ੋਰ ਮਹਿਰੀਆ ਕਾਂਗਰਸ ਟਿਕਟ ਮੰਗ ਰਹੇ ਸਨ ਪਰ ਕਾਂਗਰਸ ਨੇ ਮਰਹੂਮ ਸਾਬਕਾ ਵਿਧਾਇਕ ਭੰਵਰੂ ਖਾਨ ਦੇ ਭਰਾ ਹਾਕਮ ਅਲੀ ਨੂੰ ਉਮੀਦਵਾਰ ਬਣਾਇਆ ਹੈ ਨੰਦਕਿਸ਼ੋਰ ਹੁਣ ਤੋਂ ਅਜ਼ਾਦ ਚੋਣਾਂ ਲੜ ਰਹੇ ਹਨ ਜਿਸ ਨਾਲ ਹਾਕਮ ਅਲੀ ਦਾ ਜਿੱਤਣਾ ਮੁਸ਼ਕਲ ਲੱਗ ਰਿਹਾ ਹੈ
ਕਾਂਗਰਸ ਦੇ ਹੋਰ ਕਈ ਆਗੂ ਪਾਰਟੀ ਤੋਂ ਬਗਾਵਤ ਕਰਕੇ ਚੋਣਾਂ ਲੜ ਰਹੇ ਹਨ ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ ਜਿਨ੍ਹਾਂ ਵਿਚ ਮੁੱਖ ਰੂਪ ਨਾਲ ਓਮ ਵਿਸ਼ਰਾਈ, ਰਾਜਕੁਮਾਰ ਗੌੜ, ਪ੍ਰਿਥਵੀ ਸਿੰਘ ਸੰਧੂ, ਪੂਸਾਰਾਮ ਗੋਦਾਰਾ, ਸੰਤੋਸ਼ ਮੇਘਵਾਲ, ਲਕਸ਼ਮਣ ਮੀਣਾ, ਦੀਪਚੰਦ ਖੈਰੀਆ, ਸਾਬਕਾ ਜਿਲ੍ਹਾ ਪ੍ਰਮੁੱਖ ਅਜੀਤ ਸਿੰਘ ਮਹੂਆ, ਜਗਨਨਾਥ ਬੁਰਡਕ, ਸੂਬਾ ਕਾਂਗਰਸ ਦੇ ਸਕੱਤਰ ਰਾਜੇਸ਼ ਕੁਮਾਵਤ, ਭੀਮਰਾਜ ਭਾਟੀ, ਸੂਬਾ ਕਾਂਗਰਸ ਜਨਰਲ ਸਕੱਤਰ ਸੁਨੀਤਾ ਭਾਟੀ, ਸੂਬਾ ਕਾਂਗਰਸ ਸਕੱਤਰ ਜਗਦੀਸ਼ ਚੌਧਰੀ, ਪੰਚਾਇਤ ਸਮਿਤੀ ਪ੍ਰਧਾਨ ਰੇਸ਼ਮਾ ਮੀਣਾ, ਰਾਜਸਥਾਨ ਘੁਮੰਤੂ, ਅਰਧ-ਘੁਮੰਤੂ ਬੋਰਡ ਪ੍ਰਧਾਨ ਰਹੇ ਗੋਪਾਲ ਕੇਸ਼ਾਵਤ, ਬੂੰਦੀ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਸੀ.ਐਲ. ਪ੍ਰਮੀ ਪਾਰਟੀ ਤੋਂ ਬਗਾਵਤ ਕਰਕੇ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ ਕਾਂਗਰਸ ਅਤੇ ਭਾਜਪਾ ਨੂੰ ਆਪਣੇ ਹੀ ਸੀਨੀਅਰ ਆਗੂਆਂ ਦੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦਾ ਖਮਿਆਜ਼ਾ ਤਾਂ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਹੀ ਝੱਲਣਾ ਪੈ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਡਿਵਿਲਅਰਜ਼ ਨੇ ਵੀ ਰੱਖੀ ਹੈ ਇਹੀ ਸ਼ਰਤ
ਕਰਾਚੀ, 11 ਨਵੰਬਰ
ਇੱਕ ਸਾਲ ਦੀ ਪਾਬੰਦੀ ਝੱਲ ਰਹੇ ਆਸਟਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿੱਥ ਨੇ ਕੁਝ ਸ਼ਰਤਾਂ ਨਾਲ ਪਾਕਿਸਤਾਨ ਸੁਪਰ ਲੀਗ(ਪੀਐਸਐਲ) ਦੇ ਚੌਥੇ ਸੀਜ਼ਨ ਲਈ ਆਪਣੀ ਸ਼ਮੂਲੀਅਤ ਪ੍ਰਗਟ ਕੀਤੀ ਹੈ ਉਹਨਾਂ ਦੀ ਸ਼ਰਤ ਇਹ ਹੈ ਕਿ ਉਹ ਸਿਰਫ਼ ਅਰਬ ਅਮੀਰਾਤ ‘ਚ ਖੇਡੇ ਜਾਣ ਵਾਲੇ ਮੈਚਾਂ ‘ਚ ਹੀ ਖੇਡ ਸਕਣਗੇ ਪਾਕਿਸਤਾਨ ‘ਚ ਹੋਣ ਵਾਲੇ ਪਲੇਆੱਫ ਅਤੇ ਫਾਈਨਲ ਮੈਚ ਲਈ ਉਹ ਨਹੀਂ ਜਾਣਗੇ ਗੇਂਦ ਨਾਲ ਛੇੜਛਾੜ ਮਾਮਲੇ ‘ਚ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਸਮਿੱਥ ਨੂੰ ਦੁਨੀਆਂ ਦੀਆਂ ਟੀ20 ਲੀਗ ‘ਚ ਖੇਡਣ ਦੀ ਮਨਜ਼ੂਰੀ ਮਿਲ ਗਈ ਹੈ ਉਹਨਾਂ ਦੀ ਪਾਬੰਦੀ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਅਗਲੇ ਸਾਲ ਮਾਰਚ ‘ਚ ਖ਼ਤਮ ਹੋ ਜਾਵੇਗੀ ਸਮਿੱਥ ਨੇ ਪਹਿਲੀ ਵਾਰ ਪੀਐਸਐਸ ਲਈ ਆਪਣੀ ਸ਼ਮੂਲੀਅਤ ਦੀ ਗੱਲ ਕਹੀ ਹੈ
ਪੀਐਸਐਸ ਦੇ ਸੂਤਰਾਂ ਦੀ ਮੰਨੀਏ ਤਾਂ ਕੁਝ ਹੋਰ ਵਿਦੇਸ਼ੀ ਖਿਡਾਰੀਆਂ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਲੀਗ ਦੇ ਆਖ਼ਰੀ ਗੇੜ ਦੇ ਮੁਕਾਬਲੇ ਲਈ ਪਾਕਿਸਤਾਨ ਨਹੀਂ ਜਾਣਗੇ ਕੁਝ ਦਿਨ ਪਹਿਲਾਂ ਹੀ ਦੱਖਣੀ ਅਫ਼ਰੀਕਾ ਦੇ ਸਾਬਕਾ ਬੱਲੇਬਾਜ਼ ਏਬੀ ਡਿਵਿਲਿਅਰਜ਼ ਨੇ ਵੀ ਇਹੀ ਸ਼ਰਤ ਰੱਖੀ ਹੈ ਭਾਰਤੀ ਖਿਡਾਰੀਆਂ ਤੋਂ ਇਲਾਵਾ ਦੁਨੀਆਂ ਦੇ ਤਮਾਮ ਕ੍ਰਿਕਟਰਾਂ ਨੇ ਪਲੇਅਰਜ਼ ਡਰਾਫਟ ‘ਚ ਆਪਣਾ ਨਾਂਅ ਦਿੱਤਾ ਸੀ ਇਸ ਵਾਰ ਇਸ ਲੀਗ ਦੇ ਆਖ਼ਰੀ ਅੱਠ ਮੁਕਾਬਲੇ ਪਾਕਿਸਤਾਨ ‘ਚ ਖੇਡੇ ਜਾਣਗੇ ਜਿਸ ਵਿੱਚ ਫਾਈਨਲ ਵੀ ਸ਼ਾਮਲ ਹੈ
ਇਸ ਤੋਂ ਪਹਿਲਾਂ ਤੀਸਰੇ ਸੀਜ਼ਨ ‘ਚ ਵੀ ਲੀਗ ਦੇ ਛੇ ਫਰੈਂਚਾਈਜ਼ੀਆਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਕੁਝ ਖਿਡਾਰੀਆਂ ਨੇ ਲਾਹੌਰ ਅਤੇ ਕਰਾਚੀ ‘ਚ ਹੋਣ ਵਾਲੇ ਪਲੇਆਫ਼ ਅਤੇ ਫਾਈਨਲ ਮੈਚ ਖੇਡਣ ਤੋਂ ਮਨਾ ਕਰ ਦਿੱਤਾ ਸੀ ਪੀਸੀਬੀ ਵੱਲੋਂ ਕਿਹਾ ਗਿਆ ਹੈ ਕਿ ਇਹ ਫਰੈਂਚਾਈਜ਼ੀ ਦੀ ਜ਼ਿੰਮ੍ਹੇਦਾਰੀ ਹੈ ਕਿ ਉਹ ਅਜਿਹੇ ਖਿਡਾਰੀ ਨੂੰ ਆਪਣੇ ਨਾਲ ਜੋੜਦੇ ਹਨ ਜਾਂ ਨਹੀਂ ਜੋ ਪਾਕਿਸਤਾਨ ‘ਚ ਖੇਡਣ ਲਈ ਰਾਜੀ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
950ਵਾਂ ਵਨਡੇ ਜਿੱਤਣ ਨਿੱਤਰੇਗਾ ਭਾਰਤ
ਵਿਸ਼ਾਖ਼ਾਪਟਨਮ ‘ਚ ਭਾਰਤ ਇੱਕੋ ਇੱਕ ਮੈਚ ਵੈਸਟਇੰਡੀਜ਼ ਤੋਂ ਹੀ ਹਾਰਿਆ ਹੈ
ਵਿਸ਼ਾਖਾਪਟਨਮ ਦੇ ਇਸ ਮੈਦਾਨ ‘ਤੇ ਭਾਰਤ ਨੇ ਅੱਠ ਮੈਚ ਖੇਡੇ ਹਨ ਜਿਸ ਵਿੱਚੋਂ ਉਸਨੇ 6 ਜਿੱਤੇ ਹਨ, ਇੱਕ ਹਾਰਿਆ ਹੈ ਅਤੇ ਇੱਕ ਰੱਦ ਰਿਹਾ ਹੈ ਭਾਰਤ ਨੂੰ ਇਸ ਮੈਦਾਨ ‘ਤੇ ਜੋ ਇੱਕੋ ਇੱਕ ਹਾਰ ਮਿਲੀ ਹੈ ਉਹ ਵੈਸਟਇੰਡੀਜ਼ ਦੇ ਹੱਥੋਂ ਹੀ ਮਿਲੀ ਹੈ ਵੈਸਟਇੰਡੀਜ਼ ਨੇ 24 ਨਵੰਬਰ 2013 ਨੂੰ ਇੱਥੇ ਖੇਡਿਆ ਗਿਆ ਮੈਚ ਦੋ ਵਿਕਟਾਂ ਨਾਲ ਜਿੱਤਿਆ ਸੀ ਭਾਰਤ ਨੇ ਕੈਰੇਬਿਆਈ ਟੀਮ ਨੂੰ 2011 ‘ਚ ਇੱਥੇ ਪੰਜ ਵਿਕਟਾਂ ਨਾਲ ਹਰਾਇਆ ਸੀ ਜਦੋਂਕਿ 14 ਅਕਤੂਬਰ 2014 ਦਾ ਮੈਚ ਰੱਦ ਰਿਹਾ ਸੀ ਭਾਰਤ ਨੇ 2016 ਅਤੇ 2017 ‘ਚ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਤੋਂ ਇਸ ਮੈਦਾਨ ‘ਤੇ ਪਿਛਲੇ ਦੋ ਮੈਚ ਬਹੁਤ ਆਸਾਨੀ ਨਾਲ 190 ਦੌੜਾਂ ਅਤੇ 8 ਵਿਕਟਾਂ ਨਾਲ ਜਿੱਤੇ ਸਨ ਵੈਸੇ ਆਸ ਹੈ ਕਿ ਭਾਰਤ ਦੀ ਜਿੱਤ ਦਾ ਇਹ ਰੱਥ ਇਸ ਮੈਚ ‘ਚ ਵੀ ਜਾਰੀ ਰਹੇਗਾ
ਭਾਰਤ ਨੇ ਆਪਣੇ 949 ਇੱਕ ਰੋਜ਼ਾ ‘ਚ 490 ਜਿੱਤੇ ਹਨ, 411 ਹਾਰੇ ਹਨ, 8 ਟਾਈ ਰਹੇ ਹਨ ਅਤੇ 40 ‘ਚ ਕੋਈ ਨਤੀਜਾ ਨਹੀਂ ਨਿਕਲਿਆ ਹੈ ਭਾਰਤ ਨੇ ਵੈਸਟਇੰਡੀਜ਼ ਵਿਰੁੱਧ 122 ਇੱਕ ਰੋਜ਼ਾ ‘ਚ 57 ਜਿੱਤੇ ਹਨ, 61 ਹਾਰੇ ਹਨ, ਇੱਕ ਟਾਈ ਰਿਹਾ ਹੈ ਅਤੇ ਤਿੰਨ ਦਾ ਕੋਈ ਨਤੀਜੇ ਨਹੀਂ ਨਿਕਲਿਆ
ਵਿਸ਼ਾਖ਼ਾਪਟਨਮ, 23 ਅਕਤੂਬਰ
ਕਪਤਾਨ ਵਿਰਾਟ ਕੋਹਲੀ ਅਤੇ ਓਪਨਰ ਰੋਹਿਤ ਸ਼ਰਮਾ ਦੇ ਦਮਦਾਰ ਸੈਂਕੜਿਆਂ ਨਾਲ ਪਹਿਲਾ ਇੱਕ ਰੋਜ਼ਾ ਇੱਕਤਰਫ਼ਾ ਅੰਦਾਜ਼ ‘ਚ ਜਿੱਤ ਚੁੱਕੀ ਭਾਰਤੀ ਟੀਮ ਅੱਜ ਵੈਸਟਇੰਡੀਜ਼ ਵਿਰੁੱਧ ਇੱਥੇ ਹੋਣ ਵਾਲੇ ਦੂਸਰੇ ਇੱਕ ਰੋਜ਼ਾ ‘ਚ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਦੇ ਹੋਏ 2-0 ਦਾ ਵਾਧਾ ਬਣਾਉਣ ਦੇ ਇਰਾਦੇ ਨਾਲ ਨਿੱਤਰੇਗੀ ਇਹ ਭਾਰਤ ਦਾ 950ਵਾਂ ਇੱਕ ਰੋਜ਼ਾ ਹੋਵੇਗਾ ਅਤੇ ਉਸਨੂੰ ਖਿਡਾਰੀ ਯਾਦਗਾਰ ਬਣਾਉਣਾ ਚਾਹੁਣਗੇ
ਵੈਸਟਇੰਡੀਜ਼ ਨੇ ਜੇਕਰ ਪੰਜ ਮੈਚਾਂ ਦੀ ਲੜੀ ਨੂੰ ਮੁਕਾਬਲੇ ਦੇ ਲਿਹਾਜ਼ ਨਾਲ ਰੋਮਾਂਚਕ ਬਣਾਉਣਾ ਹੈ ਤਾਂ ਉਸਨੂੰ ਭਾਰਤੀ ਬੱਲੇਬਾਜ਼ੀ ਦੇ ਦੋ ਬ੍ਰਹਮਅਸਤਰਾਂ ਵਿਰਾਟ ਅਤੇ ਰੋਹਿਤ ਨੂੰ ਰੋਕਣ ਲਈ ਆਪਣੇ ਤਰਕਸ਼ ਦੇ ਤੀਰਾਂ ਦੀ ਮਾਰ ਨੂੰ ਤਿੱਖਣਾ ਕਰਨਾ ਹੋਵੇਗਾ
ਇੱਕ ਰੋਜ਼ਾ ਰੈਂਕਿੰਗ ‘ਚ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਭਾਰਤ 950 ਇੱਕ ਰੋਜ਼ਾ ਖੇਡਣ ਵਾਲੀ ਪਹਿਲੀ ਟੀਮ ਬਣੇਗੀ ਇੱਕ ਰੋਜ਼ਾ ‘ਚ ਹੁਣ ਤੱਕ ਕਿਸੇ ਵੀ ਦੇਸ਼ ਨੇ 950 ਇੱਕ ਰੋਜ਼ਾ ਨਹੀਂ ਖੇਡੇ ਹਨ ਭਾਰਤ ਇਹ ਪ੍ਰਾਪਤੀ ਕਰਨ ਵਾਲਾ ਪਹਿਲਾ ਦੇਸ਼ ਬਣੇਗਾ ਪਹਿਲਾ ਇੱਕ ਰੋਜ਼ਾ ਆਸਾਨੀ ਨਾਲ ਜਿੱਤਣ ਤੋਂ ਬਾਅਦ ਦੇਖਣਾ ਦਿਲਚਸਪ ਹੋਵੇਗਾ ਕਿ ਕਪਤਾਨ ਵਿਰਾਟ ਆਖ਼ਰੀ ਇਕਾਦਸ਼ ‘ਚ ਕੋਈ ਫੇਰ ਬਦਲ ਕਰਦੇ ਹਨ ਜਾਂ ਨਹੀਂ ਪਿਛਲੇ ਮੈਚ ‘ਚ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਬਾਹਰ ਰੱਖਿਆ ਗਿਆ ਸੀ ਅਤੇ ਭਾਰਤੀ ਗੇਂਦਬਾਜ਼ੀ ਨੇ 50 ਓਵਰਾਂ ‘ਚ 322 ਦੌੜਾਂ ਦੇ ਦਿੱਤੀਆਂ ਸਨ ਭਾਰਤ ਦੇ ਆਸਾਨੀ ਨਾਲ ਮੈਚ ਜਿੱਤ ਲੈਣ ਦੇ ਕਾਰਨ ਗੇਂਦਬਾਜ਼ਾਂ ਦੇ ਪ੍ਰਦਰਸ਼ਨ ‘ਤੇ ਕੋਈ ਚਰਚਾ ਨਹੀਂ ਹੋਈ ਸੀ ਨਹੀਂ ਤਾਂ ਉਲਟਫੇਰ ਦੀ ਸਥਿਤੀ ‘ਚ ਕੁਲਦੀਪ ਨੂੰ ਬਾਹਰ ਰੱਖਣ ਦੇ ਫ਼ੈਸਲੇ ‘ਤੇ ਵੀ ਬਹਿਸ ਛਿੜ ਜਾਂਦੀ
ਵੈਸੇ ਵਿਰਾਟ ਨੇ ਆਪਣੇ ਗੇਂਦਬਾਜ਼ਾਂ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਗੁਹਾਟੀ ਦੀ ਪਿੱਚ ‘ਤੇ ਗੇਂਦਬਾਜ਼ਾਂ ਤੋਂ ਜ਼ਿਆਦਾ ਦੀ ਆਸ ਨਹੀਂ ਕੀਤੀ ਜਾ ਸਕਦੀ ਸੀ ਜਦੋਂਕਿ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਦਾ ਮੰਨਣਾ ਹੈ ਕਿ ਉਹਨਾਂ ਦੇ ਗੇਂਦਬਾਜ਼ਾਂ ਨੂੰ ਵਿਚਾਲੇ ਦੇ ਓਵਰਾਂ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ
ਸ਼ਿਮਰੋਨ ਹੇਤਮਾਇਰ ਦਾ ਪਹਿਲੇ ਇੱਕ ਰੋਜ਼ਾ ‘ਚ ਸੈਂਕੜਾ ਵਿੰਡੀਜ ਲਈ ਆਸਾਂ ਬਣਾਉਂਦਾ ਹੈ ਕਿ ਉਹ ਦੂਸਰੇ ਇੱਕ ਰੋਜ਼ਾ ‘ਚ ਵਾਪਸੀ ਕਰ ਸਕਦੇ ਹਨ ਪਰ ਕੈਰੇਬਿਆਈ ਗੇਂਦਬਾਜ਼ਾਂ ਨੂੰ ਭਾਰਤ ਦੇ ਬੱਲੇਬਾਜ਼ਾਂ ‘ਤੇ ਸ਼ੁਰੂਆਤ ਤੋਂ ਹੀ ਦਬਾਅ ਬਣਾਉਣਾ ਹੋਵੇਗਾ ਤਾਂ ਹੀ ਉਹ ਲੜੀ ਨੂੰ ਰੋਮਾਂਚਕ ਬਣਾ ਸਕਣਗੇ
ਕੋਹਲੀ ਛੱਡ ਸਕਦੈ ਸਚਿਨ ਨੂੰ ਪਿੱਛੇ
ਬਿਹਤਰੀਨ ਲੈਅ ‘ਚ ਚੱਲ ਰਹੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਜੇਕਰ ਵੈਸਟਇੰਡੀਜ਼ ਵਿਰੁੱਧ 81 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਸਚਿਨ ਤੇਂਦੁਲਕਰ ਨੂੰ ਪਛਾੜ ਕੇ ਇਸ ਫਾਰਮੇਂਟ ‘ਚ ਸਭ ਤੋਂ ਤੇਜ਼ 10000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਜਾਣਗੇ ਇਸ ਰਿਕਾਰਡ ਦੀ ਸੰਭਾਵਨਾ ਨੂੰ ਦੇਖਦਿਆਂ ਵਿਸ਼ਾਖਾਪਟਨਮ ਦੇ ਦਰਸ਼ਕ ਇਸ ਮੈਚ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਸਚਿਨ ਨੇ 259 ਪਾਰੀਆਂ ‘ਚ ਇਹ ਅੰਕੜਾ ਛੂਹਿਆ ਸੀ ਜਦੋਂਕਿ ਕੋਹਲੀ 204 ਪਾਰੀਆਂ ਖੇਡ ਚੁੱਕੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਵਿਰੁੱਧ ਨਹੀਂ ਖੇਡਣਗੇ ਗੇਲ
21 ਅਕਤੂਬਰਤ ਤੋਂ ਸ਼ੁਰੂ ਹੋਵੇਗੀ ਇੱਕ ਰੋਜ਼ਾ ਅਤੇ ਟੀ20 ਲੜੀ
ਨਿੱਜੀ ਕਾਰਨਾਂ ਕਰਕੇ ਖ਼ੁਦ ਹੀ ਲਿਆ ਨਾ ਖੇਡਣ ਦਾ ਫ਼ੈਸਲਾ
ਡੈਰੇਨ ਬ੍ਰਾਵੋ ਅਤੇ ਹਰਫ਼ਨਮੌਲਾ ਕੀਰੋਨ ਪੋਲਾਰਡ ਦੀ ਸੀਮਤ ਓਵਰਾਂ ‘ਚ ਵਾਪਸੀ ਜਦੋਂਕਿ ਹਰਫ਼ਨਮੌਲਾ ਆਂਦਰੇ ਰਸੇਲ ਟੀ20 ‘ਚ ਸ਼ਾਮਲ
ਬ੍ਰਿਜਟਾਊਨ, 8 ਅਕਤੂਬਰ
ਵੈਸਟਇੰਡੀਜ਼ ਦੇ ਤੂਫ਼ਾਨੀ ਬੱਲੇਬਾਜ਼ ਕ੍ਰਿਸ ਗੇਲ ਭਾਰਤ ਵਿਰੁੱਧ 21 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਇੱਕ ਰੋਜ਼ਾ ਅਤੇ ਟੀ20 ਕ੍ਰਿਕਟ ਲੜੀ ‘ਚ ਆਪਣੀ ਟੀਮ ਦਾ ਹਿੱਸਾ ਨਹੀਂ ਬਣਨਗੇ ਵੈਸਟਇੰਡੀਜ਼ ਕ੍ਰਿਕਟ ਬੋਰਡ (ਡਬਲਿਊਆਈਸੀਬੀ) ਨੇ ਅਗਲੀ ਲੜੀ ਲਈ ਆਪਣੀ ਇੱਕ ਰੋਜ਼ਾ ਅਤੇ ਟੀ20 ਟੀਮਾਂ ਦਾ ਐਲਾਨ ਕਰਦਿਆਂ ਇਹ ਗੱਲ ਦੱਸੀ ਗੇਲ ਨੇ ਹਾਲ ਹੀ ‘ਚ ਲਿਸਟ ਏ ਕ੍ਰਿਕਟ ਨੂੰ ਵੀ ਅਲਵਿਦਾ ਕਹਿ ਦਿੱਤਾ ਹੈ ਵਿੰਡੀਜ਼ ਟੀਮ ਦੀ ਚੋਣ ਕਮੇਟੀ ਦੇ ਮੁੱਖੀ ਕਰਟਨੀ ਬਰਾਊਨ ਨੇ ਜਾਰੀ ਬਿਆਨ ‘ਚ ਕਿਹਾ ਕਿ ਸਾਡੀ ਟੀਮ ‘ਚ ਮੁੱਖ ਖਿਡਾਰੀ ਕ੍ਰਿਸ ਗੇਲ ਨਹੀਂ ਹੋਣਗੇ ਅਤੇ ਉਹ ਬੰਗਲਾਦੇਸ਼ ਵਿਰੁੱਧ ਅਗਲੇ ਦੌਰ ੇ’ਚ ਵੀ ਨਹੀਂ ਖੇਡ ਸਕਣਗੇ ਉਹਨਾਂ ਖ਼ੁਦ ਹੀ ਚੋਣ ਕਾਰਵਾਈ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ ਪਰ ਉਹ ਵਿੰਡੀਜ਼ ਟੀਮ ਦੇ ਇੰਗਲੈਂਡ ਦੌਰੇ ਅਤੇ 2019 ਦੇ ਵਿਸ਼ਵ ਕੱਪ ਲਈ ਮੁਹੱਈਆ ਹੋਣਗੇ
ਭਾਰਤ ਵਿਰੁੱਧ ਲੜੀ ‘ਚ ਆਫ਼ ਸਪਿੱਨਰ ਸੁਨੀਲ ਨਾਰਾਇਦ ਨੂੰ ਵੀ 15 ਮੈਂਬਰੀ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ ਚੋਣ ਕਮੇਟੀ ਨੇ ਟੀਮ ‘ਚ ਓਪਨਰ ਚੰਦਰਪਾਲ ਹੇਮਰਾਜ, ਹਰਫਨਮੌਲਾ ਫਾਬਿਅਨ ਅਲੇਨ ਅਤੇ ਤੇਜ਼ ਗੇਂਦਬਾਜ਼ ਓਸ਼ਾਨੇ ਥਾੱਮਸ ਦੇ ਤੌਰ ‘ਤੇ ਤਿੰਨ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ ਜੇਸਨ ਹੋਲਡਰ ਨੂੰ ਇੱਕ ਰੋਜ਼ਾ ਟੀਮ ਦੀ ਕਪਤਾਨੀ ਦਿੱਤੀ ਗਈ ਹੈ ਜਦੋਂਕਿ ਕਾਰਲੋਸ ਬ੍ਰੇਥਵੇਟ ਟੀ20 ਟੀਮ ਦੀ ਅਗਵਾਈ ਕਰਨਗੇ
ਡੈਰੇਨ ਬ੍ਰਾਵੋ ਅਤੇ ਹਰਫ਼ਨਮੌਲਾ ਕੀਰੋਨ ਪੋਲਾਰਡ ਦੀ ਹਾਲਾਂਕਿ ਸੀਮਤ ਓਵਰਾਂ ‘ਚ ਵਾਪਸੀ ਹੋਈ ਹੈ ਜਦੋਂਕਿ ਹਰਫ਼ਨਮੌਲਾ ਆਂਦਰੇ ਰਸੇਲ ਨੂੰ ਟੀ20 ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਰਸੇਲ ਸੱਟ ਕਾਰਨ ਇੱਕ ਰੋਜ਼ਾ ਟੀਮ ਤੋਂ ਬਾਹਰ ਹਨ
ਬ੍ਰਾਊਨ ਨੇ ਕਿਹਾ ਕਿ ਅਸੀਂ ਆਪਣੀਆਂ ਤਿਆਰੀਆਂ ਹੁਣ ਵਿਸ਼ਵ ਕੱਪ ਦੇ ਮੱਦੇਨਜ਼ਰ ਕਰ ਰਹੇ ਹਾਂ ਅਤੇ ਭਾਰਤ ਦੌਰੇ ‘ਚ ਇਹਨਾਂ ਨਵੇਂ ਖਿਡਾਰੀਆਂ ਨੂੰ ਪਰਖਣ ਦਾ ਚੰਗਾ ਮੌਕਾ ਹੋਵੇਗਾ ਉਹਨਾਂ ਕਿਹਾ ਕਿ ਅਸੀਂ ਬ੍ਰਾਵੋ ਅਤੇ ਪੋਲਾਰਡ ਦੀ ਵਾਪਸੀ ਤੋਂ ਖੁਸ਼ ਹਾਂ ਅਤੇ ਸੱਟ ਕਾਰਨ ਰਸੇਲ ਇੱਕ ਰੋਜ਼ਾ ਟੀਮ ‘ਚ ਨਹੀਂ ਰੱਖਿਆ ਗਿਆ ਹੈ ਡਬਲਿਊਆਈਸੀਬੀ ਦੇ ਮੁੱਖ ਕਾਰਜਕਾਰੀ ਜਾਨੀ ਗ੍ਰੇਵ ਨੇ ਕਿਹਾ ਕਿ ਟੀਮ ਦੇ ਐਨਾ ਪਹਿਲਾਂ ਐਲਾਨ ਕੀਤੇ ਜਾਣ ਦਾ ਕਾਰਨ  ਇਹ ਹੈ ਕਿ ਗੁਹਾਟੀ ‘ਚ ਵਿੰਡੀਜ਼ ਟੀਮ ਲੜੀ ਤੋਂ ਪਹਿਲਾਂ ਅਭਿਆਸ ਕਰੇਗੀ ਉਹਨਾਂ ਕਿਹਾ ਕਿ ਟੀਮ ਦਾ ਅਭਿਆਸ ਕੈਂਪ ਗੁਹਾਟੀ ‘ਚ ਲੜੀ ਤੋਂ ਪਹਿਲਾਂ ਲੱਗਣਾ ਹੈ ਇਸ ਲਈ ਟੀਮ ਨੂੰ ਛੇਤੀ ਐਲਾਨਿਆ ਜਾਣਾ ਜਰੂਰੀ ਸੀ
ਇੱਕ ਰੋਜ਼ਾ ਟੀਮ:
ਜੇਸਨ ਹੋਡਲਰ (ਕਪਤਾਨ), ਫਾਬਿਅਨ ਅਲੇਨ, ਸੁਨੀਲ ਅੰਬਰੀਸ਼, ਦੇਵੇਂਦਰ ਬਿਸ਼ੂ, ਚੰਦਰਪਾਲ ਹੇਮਰਾਜ, ਸ਼ਿਮਰੋਨ ਹੇਤਮਰ, ਸ਼ਾਈ ਹੋਪ, ਅਲਜ਼ਾਰੀ ਜੋਸੇਫ਼, ਅਵਿਨ ਲੁਈਸ, ਅਸ਼ਲੇ ਨਰਸ, ਕੀਮੋ ਪਾਲ, ਰੋਵਮੈਨ ਪਾਵੇਲ, ਕੇਮਰ ਰੋਚ, ਮਾਰਲੋਨ ਸੈਮੁਅਲਜ਼, ਓਸ਼ਾਨੇ ਥਾਮਸ
ਟੀ20 ਟੀਮ: ਕਾਰਲੋਸ ਬ੍ਰੇਥਵੇਟ (ਕਪਤਾਨ), ਫਾਬਿਅਨ ਅਲੇਨ, ਡੈਰੇਨ ਬ੍ਰਾਵੋ, ਸ਼ਿਮਰੋਨ ਹੇਤਮਾਇਰ, ਅਵਿਨ ਲੁਈਸ, ਓਬੇਡ ਮੈਕਕਾਏ, ਅਸ਼ਲੇ ਨਰਸ, ਕੀਮੋ ਪਾਲ, ਖਾਰੀ ਪਿਏਰ, ਕੀਰੋਨ ਪੋਲਾਰਡ, ਰੋਵਮੈਨ ਪਾਵੇਲ, ਦਿਨੇਸ਼ ਰਾਮਦੀਨ, ਆਂਦਰੇ ਰਸੇਲ, ਸ਼ੇਰਫਨ ਰੂਥਰਫੋਰਡ, ਓਸ਼ਾਨੇ ਥਾਮਸ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਡਰ19 ਦਾ ਕਪਤਾਨ ਸ਼ਾੱ ਖੇਡ ਸਕਦਾ ਹੈ ਪੰਜਵਾਂ ਟੈਸਟ
ਖੇਡ ਸਕਦੇ ਹਨ ਇੰਗਲੈਂਡ ਵਿਰੁੱਧ ਪੰਜਵਾਂ ਟੈਸਟ
ਨਵੀਂ ਦਿੱਲੀ, 5 ਸਤੰਬਰ
ਭਾਰਤੀ ਅੰਡਰ 19 ਟੀਮ ਨੂੰ ਇਸ ਸਾਲ ਦੇ ਸ਼ੁਰੂਆਤ ‘ਚ ਵਿਸ਼ਵ ਕੱਪ ਚੈਂਪੀਅਨ ਬਣਾਉਣ ਵਾਲੇ ਨੌਜਵਾਨ ਬੱਲਬਾਜ਼ ਪ੍ਰਿਥਵੀ ਸ਼ਾੱ ਲਈ ਚੀਜ਼ਾਂ ਬਹੁਤ ਤੇਜ਼ੀ ਨਾਲ ਹੁੰਦੀਆਂ ਜਾ ਰਹੀਆਂ ਹਨ ਉਸਦੀ ਕਪਤਾਨੀ ‘ਚ ਭਾਰਤੀ ਟੀਮ ਅੰਡਰ 19 ਵਿਸ਼ਵ ਕੱਪ ਜੇਤੂ ਬਣੀ ਹੁਣ ਮੌਜ਼ੂਦਾ ਇੰਗਲੈਂਡ ਲੜੀ ‘ਤੇ ਆਖ਼ਰੀ ਦੋ ਟੈਸਟ ਲਈ ਸ਼ਾੱ ਦੀ ਚੋਣ ਭਾਰਤੀ ਟੀਮ ‘ਚ ਹੋਈ ਅਤੇ ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਭਾਰਤ ਦੇ ਸਲਾਮੀ ਬੱਲੇਬਾਜ਼ ਕੇਐਲਰਾਹੁਲ ਦਾ ਪੰਜਵੇਂ ਟੈਸਟ ‘ਚ ਬਾਹਰ ਬੈਠਣਾ ਤੈਅ ਹੈ ਅਤੇ ਉਸ ਦੀ ਜਗ੍ਹਾ ਪ੍ਰਿਥਵੀ ਸ਼ਾੱ ਨੂੰ ਟੈਸਟ ਕਰੀਅਰ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲ ਸਕਦਾ ਹੈ ਰਾਹੁਲ ਨੇ ਲਗਾਤਾਰ ਚਾਰ ਟੈਸਟ ਖੇਡੇ ਪਰ ਉਨਾਂ ਦਾ ਬੱਲਾ ਪੂਰੀ ਤਰ੍ਹਾ ਖ਼ਾਮੋਸ਼ ਰਿਹਾ ਅਤੇ ਟੀਮ ਪ੍ਰਬੰਧਕਾਂ ਦਾ ਠਰੰਮ੍ਹਾ ਉਹਨਾਂ ਦੀ ਬੱਲੇਬਾਜ਼ੀ ਨੂੰ ਦੇਖਦੇ ਹੋਏ ਜਵਾਬ ਦੇਣ ਲੱਗਾ ਹੈ ਇਹੀ ਕਾਰਨ ਹੈ ਕਿ ਪ੍ਰਿਥਵੀ ਸ਼ਾੱ ਦੇ ਆਖ਼ਰੀ ਟੈਸਟ ‘ਚ ਸ਼ਾਮਲ ਹੋਣ ਦੀ ਆਸ ਪ੍ਰਗਟ ਕੀਤੀ ਜਾ ਰਹੀ ਹੈ
ਇਸ ਤੋਂ ਇਲਾਵਾ ਰਵੀਚੰਦਰਨ ਅਸ਼ਵਿਨ ਦਾ ਵੀ ਆਖ਼ਰੀ ਟੈਸਟ ‘ਚ ਖੇਡਣਾ ਮੁਸ਼ਕਲ ਹੈ ਅਸ਼ਵਿਨ ਚੌਥੇ ਟੇਸਟ ਦੌਰਾਨ ਰੰਗ ‘ਚ ਨਜ਼ਰ ਨਹੀਂ ਆਏ ਅਤੇ ਉਮੀਦ ਹੈ ਕਿ ਅਸ਼ਵਿਨ ਦੀ ਜਗ੍ਹਾ ਰਵਿੰਦਰ ਜਡੇਜਾ ਨੂੰ ਮੌਕਾ ਮਿਲ ਸਕਦਾ ਹੈ
18 ਸਾਲਾ ਸ਼ਾੱ ਨੂੰ ਟੀਮ ਦੇ ਅਭਿਆਸ ਸੈਸ਼ਨ ‘ਚ ਵੀ ਲਗਾਤਾਰ ਅਭਿਆਸ ਕਰਨ ਦਾ ਮੌਕਾ ਮਿਲ ਰਿਹਾ ਹੈ ਸ਼ਾੱ ਨੇ ਹੁਣ ਤੱਕ ਸਿਰਫ਼ 14 ਪ੍ਰਥਮ ਸ਼੍ਰੇਣੀ ਮੈਚ ਖੇਡੇ ਹਨ ਹਾਲਾਂਕਿ ਉਹਨਾਂ ਦਾ ਪ੍ਰਦਰਸ਼ਨ ਇਸ ਦੌਰਾਨ ਸ਼ਾਨਦਾਰ ਰਿਹਾ ਹੈ ਪ੍ਰਿਥਵੀ ਪਹਿਲੀ ਵਾਰ 14 ਸਾਲ ਦੀ ਉਮਰ ‘ਚ 2013 ‘ਚ ਸੁਰਖ਼ੀਆਂ ‘ਚ ਆਏ ਸਨ ਜਦੋਂ ਉਹਨਾਂ ਰਿਜ਼ਵੀ ਸਕੂਲ ਵੱਲੋਂ ਖੇਡਦੇ ਹੋਏ ਅੰਡਰ 16 ਸਕੂਲ ਟੂਰਨਾਮੈਂਟ ‘ਚ 300 ਗੇਂਦਾਂ ‘ਚ 546 ਦੌੜਾਂ ਬਣਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ ਆਈਪੀਐਲ 2018 ‘ਚ ਪ੍ਰਿਥਵੀ ਸ਼ਾੱ ਨੂੰ ਦਿੱਲੀ ਡੇਅਰਡੇਵਿਲਜ਼ ਨੇ 1.2 ਕਰੋੜ ‘ਚ ਖ਼ਰੀਦਿਆ ਸੀ ਦਿੱਲੀ ਨੇ ਉਹਨਾਂ ਨੂੰ ਉਹਨਾਂ ਦੀ ਬੇਸ ਪ੍ਰਾਈਸ (20 ਲੱਖ) ਤੋਂ 6 ਗੁਣਾ ਜ਼ਿਆਦਾ ਰਕਮ ਦੇ ਕੇ ਆਪਣੀ ਟੀਮ ‘ਚ ਸ਼ਾਮਲ ਕੀਤਾ ਸੀ ਹਾਲ ਹੀ ‘ਚ ਪ੍ਰਿਥਵੀ ਨੇ ਇੰਡੀਆ ‘ਏ’ ਵੱਲੋਂ ਖੇਡਦਿਆਂ ਚਾਰ ਸੈਂਕੜੇ ਆਪਣੇ ਨਾਂਅ ਕੀਤੇ ਹਨ ਉਹਨਾਂ ਵੈਸਟਇੰਡੀਜ਼ ਏ ਵਿਰੁੱਧ 102, ਲੀਸੇਸਟਰਸ਼ਾਇਰ ਵਿਰੁੱਧ 132, ਦੱਖਣੀ ਅਫ਼ਰੀਕਾ ‘ਏ’ ਵਿਰੁੱਧ 136 ਅਤੇ ਵੈਸਟਇੰਡੀਜ਼ ਏ ਵਿਰੁੱਧ 188 ਦੌੜਾਂ ਬਣਾਈਆਂ ਸਨ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਹਰਫ਼ਨਮੌਲਾ ਸਟੋਕਸ ਨਹੀਂ ਖੇਡਣਗੇ ਦੂਸਰਾ ਟੈਸਟ
ਕੋਹਲੀ ਸਮੇਤ 4 ਬੱਲੇਬਾਜ਼ਾਂ ਨੂੰ ਪਹਿਲੇ ਟੈਸਟ ‘ਚ ਕੀਤਾ ਸੀ ਆਊਟ
ਮਲਾਨ ਬਾਹਰ, ਕਾਉਂਟੀ ਚੈਂਪੀਅਨਸ਼ਿਪ ‘ਚ ਦੂਸਰੇ ਟਾੱਪ ਸਕੋਰਰ ਓਲੀ ਪੋਪ ਟੀਮ ‘ਚ ਸ਼ਾਮਲ
ਸਟੋਕਸ ਦੀ ਜਗ੍ਹਾ 24 ਟੈਸਟ ਮੈਚ ਖੇਡ ਚੁੱਕੇ ਵੋਕਸ ਸ਼ਾਮਲ
ਲੰਦਨ 6 ਅਗਸਤ।
ਭਾਰਤ-ਇੰਗਲੈਂਡ ਦਰਮਿਆਨ ਖੇਡੀ ਜਾ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਦਾ ਦੂਸਰਾ ਮੈਚ 9 ਅਗਸਤ ਤੋਂ ਲਾਰਡਜ਼ ‘ਚ ਖੇਡਿਆ ਜਾਵੇਗਾ ਇਸ ਮੈਚ ‘ਚ ਇੰਗਲੈਂਡ ਦੇ ਹਰਫ਼ਨਮੌਲਾ ਖਿਡਾਰੀ ਬੇਨ ਸਟੋਕਸ ਆਪਣੇ ਕੋਰਟ ਦੀ ਸੁਣਵਾਈ ਕਾਰਨ ਟੀਮ ‘ਚ ਸ਼ਾਮਲ ਨਹੀਂ ਹੋ ਸਕਣਗੇ ਸਟੋਕਸ ਨੇ ਪਹਿਲੀ ਪਾਰੀ ‘ਚ ਦੋ ਅਤੇ ਦੂਸਰੀ ਪਾਰੀ ‘ਚ 4 ਵਿਕਟਾਂ ਲਈਆਂ ਸਨ ਦੂਸਰੀ ਪਾਰੀ ‘ਚ ਉਹਨਾਂ ਕੇ.ਐਲ. ਰਾਹੁਲ, ਵਿਰਾਟ ਕੋਹਲੀ, ਹਾਰਦਿਕ ਪਾਂਡਿਆ ਅਤੇ ਮੁਹੰਮਦ ਸ਼ਮੀ ਦੀਆਂ ਵਿਕਟਾਂ ਲੈ ਕੇ ਭਾਰਤ ਦੀਆਂ ਜਿੱਤ ਦੀ ਆਸਾਂ ਨੂੰ ਖ਼ਤਮ ਕਰ ਦਿੱਤਾ ਸੀ ਸਟੋਕਸ ‘ਤੇ ਮਾਰ ਕੁੱਟ ਦਾ ਇੱਕ ਮਾਮਲਾ ਚੱਲ ਰਿਹਾ ਹੈ ਜਿਸਦੀ ਸੁਣਵਾਈ ਬ੍ਰਿਸਟਲ ‘ਚ ਇਸ ਹਫ਼ਤੇ ਦੇ ਅੰਤ ‘ਚ ਹੋਣੀ ਹੈ ਇਸ ਤੋਂ ਇਲਾਵਾ ਲਾਰਡਜ਼ ‘ਚ ਸੁੱਕੀ ਪਿੱਚ ਦੇ ਮੱਦੇਨਜ਼ਰ ਦੂਸਰੇ ਸਪਿੱਨ ਗੇਂਦਬਾਜ਼ ਮੋਈਨ ਅਲੀ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ
ਓਲੀ ਦਾ ਕਾਊਂਟੀ ‘ਚ ਬਿਹਤਰੀਨ ਪ੍ਰਦਰਸ਼ਨ
ਇੰਗਲੈਂਡ ਦੇ ਮੱਧ ਕ੍ਰਮ ਦੇ ਬੱਲੇਬਾਜ਼ ਡੇਵਿਡ ਮਲਾਨ ਦੀ ਜਗ੍ਹਾ ਓਲੀ ਪੋਪ ਨੂੰ ਸ਼ਾਮਲ ਕੀਤਾ ਗਿਆ ਹੈ 20 ਸਾਲ ਦੇ ਓਲੀ ਨੇ ਕਾਉਂਟੀ ਚੈਂਪੀਅਨਸ਼ਿਪ ਡਿਵੀਜ਼ਨ 1 ਦੇ ਇਸ ਸੀਜ਼ਨ ‘ਚ 8 ਮੈਚ ਖੇਡੇ ਇਸ ਵਿੱਚ ਉਹਨਾਂ 85.50 ਦੀ ਸ਼ਾਨਦਾਰ ਔਸਤ ਨਾਲ 684 ਦੌੜਾਂ ਬਣਾਈਆਂ ਹਨ ਜਿਸ ਵਿੱਚ ਤਿੰਨ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ ਉਹਨਾਂ ਸਿਰਫ਼ 15 ਮੈਚਾਂ ‘ਚ ਹੀ 1000 ਦੌੜਾਂ(1012) ਦਾ ਅੰਕੜਾ ਪਾਰ ਕਰ ਲਿਆ ਹੈ ਜਿਸ ਵਿੱਚ 4 ਸੈਂਕੜੇ ਹਨ ਮਲਾਨ ਨੇ ਪਿਛਲੇ 8 ਮਹੀਨਿਆਂ ‘ਚ 15 ਮੁਕਾਬਲੇ ਖੇਡੇ ਅਤੇ 27.84 ਦੀ ਔਸਤ ਨਾਲ 427 ਦੌੜਾਂ ਬਣਾਈਆਂ ਅਤੇ ਇੱਕ ਵੀ ਸੈਂਕੜਾ ਨਹੀਂ ਲਾਇਆ ਸੀ ਅਤੇ ਭਾਰਤ ਵਿਰੁੱਧ ਪਹਿਲੇ ਮੈਚ ‘ਚ 8 ਅਤੇ 20 ਦੌੜਾਂ ਬਣਾਈਆਂ ਸਨ
ਇੰਗਲੈਂਡ ਟੀਮ: ਜੋ ਰੂਟ, ਮੋਈਨ ਅਲੀ, ਜੇਮਸ ਐਂਡਰਸਨ, ਜੋਨੀ ਬੇਰਸਟੋ (ਵਿਕਟਕੀਪਰ), ਸਟੁਅਰਟ ਬ੍ਰਾੱਡ, ਜੋਸ ਬਟਲਰ, ਅਲੇਸਟਰ ਕੁਕ, ਸੈਮ ਕਰੇਨ, ਕੀਟੋਨ ਜੇਨਿੰਗਜ਼, ਓਲੀ ਪੋਪ, ਜੇਮੀ ਪੋਰਟਰ, ਆਦਿਲ ਰਸ਼ੀਦ, ਕ੍ਰਿਸ ਵੋਕਸ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਛੋਟੇ ਜਹਾਜ਼ ਰਾਹੀਂ ਪਟਿਆਲਾ ਤੋਂ ਵਿਸ਼ਵ ਯਾਤਰਾ ਲਈ ਹੋਈਆਂ ਰਵਾਨਾ | Patiala News
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਮਹਿਲਾ ਸ਼ਕਤੀਕਰਨ ਮੁਹਿੰਮ ਤਹਿਤ ਭਾਰਤ ਦੀਆਂ ਦੋ ਹੋਣਹਾਰ ਕੁੜੀਆਂ ਕਿਥੈਰ ਮਿਸਕਿਟਾ (23 ਸਾਲ) ਅਤੇ ਅਰੋਹੀ ਪੰਡਿਤ (22 ਸਾਲ) ਅੱਜ ਇਤਿਹਾਸਕ ਸ਼ਹਿਰ ਪਟਿਆਲਾ ਦੇ ਏਵੀਏਸ਼ਨ ਕਲੱਬ ਤੋਂ ਛੋਟੇ ਜਹਾਜ਼ ਰਾਹੀ ਇਕੱਲਿਆਂ ਹੀ ਵਿਸ਼ਵ ਯਾਤਰਾ ਲਈ ਰਵਾਨਾ ਹੋਈਆ।   ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਵਿਸ਼ੇਸ਼ ਤੌਰ ‘ਤੇ ਇਨ੍ਹਾਂ ਬੱਚੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਇੱਥੇ ਪੁੱਜੇ। (Patiala News)
ਉਨ੍ਹਾਂ ਕਿਹਾ ਕਿ ਇਸ ਨਾਲ ਸਾਰੀ ਦੁਨੀਆ ਵਿੱਚ ਇਹ ਸੰਦੇਸ਼ ਜਾਵੇਗਾ ਕਿ ਭਾਰਤ ਦੀਆਂ ਲੜਕੀਆਂ ਸੰਸਾਰ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਅੱਗੇ ਵਧ ਰਹੀਆਂ ਹਨ। ਉਨ੍ਹਾਂ ਇਸ ਮੌਕੇ ਦੋਵਾਂ ਲੜਕੀਆਂ ਦੇ ਜਹਾਜ਼ ਨੂੰ ਝੰਡੀ ਦੇਕੇ ਰਵਾਨਾ ਕੀਤਾ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਏਨੇ ਵੱਡੇ ਮਿਸ਼ਨ ਲਈ ਇਨ੍ਹਾਂ ਲੜਕੀਆਂ ਨੇ ਪਟਿਆਲਾ ਏਵੀਏਸ਼ਨ ਕਲੱਬ ਵਿਖੇ ਟਰੇਨਿੰਗ ਕੀਤੀ ਹੈ ਅਤੇ ਇੱਥੋਂ ਹੀ ਇਨ੍ਹਾਂ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਲੜਕੀਆਂ ਨੂੰ ਵਧਾਈ ਦਿੰਦਿਆਂ ਇਨ੍ਹਾਂ ਦੀ ਸਫਲ ਯਾਤਰਾ ਦੀ ਕਾਮਨਾ ਕੀਤੀ। (Patiala News)
ਇਸ ਮੌਕੇ ਲੜਕੀਆਂ ਨੇ ਦੱਸਿਆ ਕਿ ਉਹ 90 ਦਿਨਾਂ ਦੀ ਇਸ ਯਾਤਰਾ ਦੌਰਾਨ 3 ਮਹਾਂਦੀਪਾਂ ਦੇ 23 ਮੁਲਕਾਂ ਦਾ ਸਫ਼ਰ ਤੈਅ ਕਰਨੀਆਂ ਜਿਸ ਵਿੱਚ ਉਹ ਦੱਖਣ ਪੂਰਬ ਏਸ਼ੀਆ, ਜਾਪਾਨ, ਰੂਸ, ਕੈਨੇਡਾ, ਯੂ.ਐਸ.ਏ, ਗਰੀਨ ਲੈਡ, ਆਈਸ ਲੈਡ, ਯੂਰਪ ਅਤੇ ਮੱਧ ਪੂਰਬੀ ਦੇਸ਼ਾਂ ਦੀ ਯਾਤਰਾ ਕਰਨਗੀਆਂ ਜਿਸ ਦੌਰਾਨ ਕਰੀਬ 40,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮਕਸਦ ਬੇਟੀ ਬਚਾਓ ਬੇਟੀ ਪੜਾਓ ਦਾ ਸੰਦੇਸ਼ ਦੇਣਾ ਹੈ। (Patiala News)
90 ਦਿਨਾਂ ਦੀ ਯਾਤਰਾ ਦੌਰਾਨ 3 ਮਹਾਂਦੀਪਾਂ ਦੇ 23 ਮੁਲਕਾਂ ਦਾ ਕਰੀਬ 40,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ | Patiala News
ਲੜਕੀਆਂ ਨੇ ਦੱਸਿਆ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਪਟਿਆਲਾ ਦੇ ਏਵੀਏਸ਼ਨ ਕਲੱਬ ਵਿਚ ਇਸ ਯਾਤਰਾ ਸਬੰਧੀ ਤਿਆਰੀਆਂ ਕਰ ਰਹੀ ਸਨ ਅਤੇ ਅੱਜ ਉਹ ਆਪਣੀ 90 ਦਿਨਾਂ ਦੀ ਯਾਤਰਾ ਪਟਿਆਲਾ ਏਵੀਏਸ਼ਨ ਕਲੱਬ ਤੋਂ ਸ਼ੁਰੂ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਸ ਜਹਾਜ਼ (ਸਾਈਨਸ 912) ਵਿੱਚ ਉਹ ਸਫ਼ਰ ਕਰ ਰਹੀਆਂ ਹਨ ਇਸ ਜਹਾਜ਼ ਨੇ ਪਹਿਲਾਂ ਵੀ ਵਿਸ਼ਵ ਯਾਤਰਾ ਦਾ ਰਿਕਾਰਡ ਬਣਾਇਆ ਹੈ। ਕਿਥੈਰ ਮਿਸਕਿਟਾ (23 ਸਾਲ) ਅਤੇ ਅਰੋਹੀ ਪੰਡਿਤ (22 ਸਾਲ) ਨੇ ਦੱਸਿਆ ਕਿ ਉਨ੍ਹਾਂ ਇਸ ਦੀ ਟਰੇਨਿੰਗ ਦੀ ਸ਼ੁਰੂਆਤ ਬੋਬਂੇ ਫਲਾਇੰਗ ਕਲੱਬ ਤੋਂ ਕੀਤੀ ਅਤੇ ਉਹ ਪਿਛਲੇ ਚਾਰ ਸਾਲ ਤੋਂ ਇੱਕਠਿਆ ਫਲਾਇੰਗ ਕਰ ਰਹੀਆਂ ਹਨ ਅਤੇ ਉਨ੍ਹਾਂ ਯਾਤਰਾ ਬਾਰੇ ਦੱਸਦਿਆ ਕਿਹਾ ਕਿ ਉਹ ਇਸ ਸਫ਼ਰ ਦੌਰਾਨ ਇੱਕ ਵਾਰ 4 ਤੋਂ 5 ਘੰਟੇ ਦੀ ਉਡਾਣ ਭਰਿਆ ਕਰਨੀਆਂ ਅਤੇ ਮੌਸਮ ਅਨੁਸਾਰ ਹੀ ਉਡਾਣ ਭਰੀ ਜਾਇਆ ਕਰੇਗੀ। (Patiala News)
ਉਨ੍ਹਾਂ ਇਸ ਮੌਕੇ ਪਟਿਆਲਾ ਏਵੀਏਸ਼ਨ ਕਲੱਬ ਦੇ ਸਾਰੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਟਾਫ਼ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਸਾਨੂੰ ਪੂਰਨ ਸਹਿਯੋਗ ਪ੍ਰਾਪਤ ਹੋ ਰਿਹਾ ਹੈ ਅਤੇ ਸਾਨੂੰ ਇਸ ਯਾਤਰਾ ਅਤੇ ਮੌਸਮ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਕੈਪਟਨ ਮੋਗਾ, ਅਰੋਹੀ ਪੰਡਿਤ ਦੇ ਪਿਤਾ ਅਸ਼ੋਕ ਪੰਡਿਤ ਅਤੇ ਮਾਤਾ ਅਸ਼ਵਨੀ ਪੰਡਿਤ, ਕਿਥੈਰ ਮਿਸਕਿਟਾ ਦੇ ਪਿਤਾ ਗਿੱਲਰੋਏ ਜੇ ਮਿਸਕਿਟਾ ਅਤੇ ਮਾਤਾ ਓਲਗਾ ਜੀ ਮਿਸਕਿਟਾ ਵੀ ਹਾਜ਼ਰ ਸਨ। (Patiala News)
ਮਹਿਲਾ ਹਾੱਕੀ ਵਿਸ਼ਵ ਕੱਪ ਚ ਪੂਰੇ ਅੰਕਾਂ ਲਈ ਨਿੱਤਰੇਗਾ ਭਾਰਤ
ਇੰਗਲੈਂਡ ਨਾਲ ਡਰਾਅ ਖੇਡਣ ਤੇ ਵੰਡਣੇ ਪਏ ਸਨ ਅੰਕ | Hockey World Cup
ਆਇਰਲੈਂਡ ਨਾਲ ਮੈਚ | Hockey World Cup
ਲੰਦਨ (ਏਜੰਸੀ)। ਮਹਿਲਾ ਹਾੱਕੀ ਵਿਸ਼ਵ ਕੱਪ ‘ਚ ਸੰਤੋਸ਼ਜਨਕ ਸ਼ੁਰੂਆਤ ਤੋਂ ਬਾਅਦ ਰਾਣੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਵੀਰਵਾਰ ਨੂੰ ਆਪਣੇ ਪੂਲ ਬੀ ਮੈਚ ਦੇ ਦੂਸਰੇ ਮੈਚ ‘ਚ ਆਇਰਲੈਂਡ ਵਿਰੁੱਧ ਜਿੱਤ ਦਰਜ ਕਰਕੇ ਪੂਰੇ ਅੰਕ ਲੈਣ ਲਈ ਨਿੱਤਰੇਗੀ ਭਾਰਤੀ ਮਹਿਲਾਵਾਂ ਨੇ ਲੰਦਨ ‘ਚ ਚੱਲ ਰਹੇ ਵਿਸ਼ਵ ਕੱਪ ‘ਚ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਅਤੇ ਮੇਜ਼ਬਾਨ ਇੰਗਲੈਂਡ ਵਿਰੁੱਧ ਪਹਿਲਾ ਮੈਚ 1-1 ਨਾਲ ਡਰਾਅ ਖੇਡਿਆ ਸੀ ਅਤੇ ਹੁਣ ਲੀ ਵੈਲੀ ਹਾਕੀ ਐਂਡ ਟੈਨਿਸ ਸਟੇਡੀਅਮ ‘ਚ ਦੂਸਰੇ ਮੈਚ ‘ਚ ਆਇਰਲੈਂਡ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੀਆਂ।
ਇੰਗਲੈਂਡ ਵਿਰੁੱਧ ਡਰਾਅ ਰਹੇ ਮੈਚ ‘ਚ 25ਵੇਂ ਮਿੰਟ ‘ਚ ਨੇਹਾ ਗੋਇਲ ਦੇ ਗੋਲ ਨਾਲ ਭਾਰਤ ਨੇ 1-0 ਦਾ ਸ਼ੁਰੂਆਤੀ ਵਾਧਾ ਲੈ ਲਿਆ ਸੀ ਪਰ ਮੈਚ ਪੈਨਲਟੀ ਕਾਰਨਰ ਨੂੰ ਬਚਾਉਣ ਅਤੇ ਉਸਦੀ ਰੱਖਿਆ ਕਤਾਰ ਦੀ ਕਮਜ਼ੋਰੀ ਕਾਰਨ ਵਿਰੋਧੀ ਟੀਮ ਨੇ 54ਵੇਂ ਮਿੰਟ ‘ਚ ਮੈਚ ਡਰਾਅ ਕਰਵਾ ਲਿਆ ਭਾਰਤ ਲਈ ਸੰਤੋਸ਼ਜਨਕ ਇਹ ਰਿਹਾ ਕਿ ਉਸਨੇ ਦੂਸਰੇ ਰੈਂਕ ਦੀ ਟੀਮ ਵਿਰੁੱਧ ਆਪਣੇ ਸ਼ੁਰੂਆਤੀ ਮੈਚ ‘ਚ ਹਾਰ ਨੂੰ ਟਾਲ ਦਿੱਤਾ ਅਤੇ ਅੰਕ ਵੰਡ ਲਿਆ।
ਭਾਰਤੀ ਕਪਤਾਨ ਰਾਣੀ ਨੇ ਆਪਣੀ ਟੀਮ ਦੇ ਪ੍ਰਦਰਸ਼ਨ ‘ਤੇ ਕਿਹਾ ਕਿ ਪਿਛਲਾ ਮੈਚ ਕਮਾਲ ਦਾ ਸੀ, ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਪ੍ਰਦਰਸ਼ਨ ਨਾਲ ਹੈਰਾਨ ਕੀਤਾ ਕਿਉਂਕਿ ਅਸੀਂ ਪਹਿਲਾਂ ਵੀ ਇੰਗਲੈਂਡ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਹੈਸਾਡੀ ਟੀਮ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਇੰਗਲੈਂਡ ਵਿਰੁੱਧ ਹੋਰ ਵੀ ਚੰਗਾ ਪ੍ਰਦਰਸ਼ਨ ਕਰ ਸਕਦੀ ਸੀ ਸਾਡੇ ਸਾਰੇ ਸਟਾਫ਼ ਸਮੇਤ ਪੂਰੀ ਟੀਮ ਨੇ ਇੰਗਲੈਂਡ ਵਿਰੁੱਧ ਮੈਚ ਤੋਂ ਬਾਅਦ ਇਕੱਠਿਆਂ ਬੈਠ ਕੇ ਪ੍ਰਦਰਸ਼ਨ ਨੂੰ ਲੈ ਕੇ ਚਰਚਾ ਕੀਤੀ ਸੀ, ਅਸੀਂ ਜੋ ਗੋਲ ਖਾਧਾ ਉਸ ਬਾਰੇ ਵੀ ਗੱਲ ਕੀਤੀ ਅਤੇ ਕਿਵੇਂ ਅਸੀਂ ਉਸਤੋਂ ਬਚ ਸਕਦੇ ਸੀ ਭਾਰਤੀ ਟੀਮ ਨੇ ਜਿੱਥੇ ਪਹਿਲਾ ਮੈਚ ਡਰਾਅ ਖੇਡਿਆ ਹੈ ਤਾਂ ਆਇਰਲੈਂਡ ਨੇ ਪਹਿਲੇ ਮੈਚ ‘ਚ ਆਪਣੇ ਤੋਂ ਉੱਚ ਰੈਂਕ ਦੀ ਅਮਰੀਕਾ ਟੀਮ ‘ਤੇ 3-1 ਨਾਲ ਜਿੱਤ ਦਰਜ ਕੀਤੀ ਆਇਰਲੈਂਡ ਫਿਲਹਾਲ ਪੂਲ ਬੀ ‘ਚ ਚੋਟੀ ‘ਤੇ ਹੈ ਅਤੇ ਭਾਰਤ ਵਿਰੁੱਧ ਜੇਤੂ ਲੈਅ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗੀ।
ਆਇਰਲੈਂਡ ਨੇ ਆਪਣੇ ਤੋਂ ਉੱਚ ਰੈਂਕ ਦੀ ਅਮਰੀਕਾ ਨੂੰ ਹਰਾਇਆ | Hockey World Cup
ਰਾਣੀ ਨੇ ਆਇਰਲੈਂਡ ਦੀ ਚੁਣੌਤੀ ਬਾਰੇ ਕਿਹਾ ਕਿ ਅਸੀਂ ਆਇਰਲੈਂਡ ਅਤੇ ਅਮਰੀਕਾ ਦਾ ਮੈਚ ਦੇਖਿਆ ਹੈ ਅਤੇ ਆਇਰਿਸ਼ ਟੀਮ ਨੇ ਬਹੁਤ ਚੰਗੀ ਸ਼ੁਰੂਆਤ ਕੀਤੀ ਹੈ ਉਹ ਇੱਕ ਮਜ਼ਬੂਤ ਵਿਰੋਧੀ ਟੀਮ ਹੈ ਅਤੇ ਜਿੰਨਾ ਸਮਾਂ ਮੈਚ ਤੋਂ ਪਹਿਲਾਂ ਸਾਡੇ ਕੋਲ ਬਚਿਆ ਸੀ ਅਸੀਂ ਸਖ਼ਤ ਅਭਿਆਸ ਕੀਤਾ ਹੈ ਅਸੀਂ ਗੋਲ ਕਰਨ ਦੇ ਵੱਖ ਵੱਖ ਤਰੀਕੇ ਪ੍ਰਯੋਗ ਕੀਤੇ ਹਨ ਸਾਨੂੰ ਆਇਰਲੈਂਡ ਵਿਰੁੱਧ ਦਬਾਅ ਬਣਾ ਕੇ ਖੇਡਣਾ ਹੋਵੇਗਾ।