INDW vs SAW - Sach Kahoon Punjabi

IND vs SA: ਫਾਈਨਲ ’ਚ ਅਫਰੀਕਾ ਨੂੰ ਹਰਾ ਭਾਰਤੀ ਮਹਿਲਾਵਾਂ ਲਗਾਤਾਰ ਦੂਜੀ ਵਾਰ ਬਣੀਆਂ ਅੰਡਰ-19 ਟੀ20 ਵਿਸ਼ਵ ਚੈਂਪੀਅਨ
ਲਗਾਤਾਰ ਦੂਜੀ ਵਾਰ ਜਿੱਤਿਆ ਅੰਡਰ-19 ਟੀ20 ਵਿਸ਼ਵ ਕੱਪ

ਫਾਈਨਲ ਮੁਕਾਬਲੇ ’ਚ ਦੱਖਣੀ ਅਫਰੀਕੀ ਮਹਿਲਾਵਾਂ ਨੂੰ 9 ਵਿਕਟਾਂ ਨਾਲ ਹਰਾਇਆ

IND vs SA: ਸਪੋਰਟਸ ਡੈਸਕ। ਭਾਰਤ ਨੇ ਲਗਾਤਾਰ ਦੂਜੀ ਵਾਰ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ ਮੈਚ ’ਚ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ। ਭਾਰਤ ਨੇ 2023 ’ਚ ਟੂਰਨਾਮੈਂਟ ਦਾ ਪਹਿਲਾ ਖਿਤਾਬ ਜਿੱਤਿਆ ਸੀ। ਐਤਵਾਰ ਨੂੰ ਕੁਆਲਾਲੰਪੁਰ ’ਚ, ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ’ਚ 82 ਦੌੜਾਂ ’ਤੇ ਆਲ ਆਊਟ ਹੋ ਗਈ। ਜਵਾਬ ’ਚ, ਭਾਰਤੀ ਟੀਮ ਨੇ 11.2 ਓਵਰਾਂ ’ਚ 1 ਵਿਕਟ ’ਤੇ 83 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਤ੍ਰਿਸ਼ਾ ਨੇ 33 ਗੇਂਦਾਂ ’ਤੇ 44 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 3 ਵਿਕਟਾਂ ਵੀ ਹਾਸਲ ਕੀਤੀਆਂ। ਸਾਨਿਕਾ ਚਲਾਕੇ ਨੇ 22 ਗੇਂਦਾਂ ’ਤੇ 26 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਇਹ ਖਬਰ ਵੀ ਪੜ੍ਹੋ : Weather Alert: ਸਾਵਧਾਨ, ਅਗਲੇ 3 ਦਿਨਾਂ ਤੱਕ ਤੂਫਾਨੀ ਮੀਂਹ ਦੀ ਚਿਤਾਵਨੀ, ਹੋ ਸਕਦੀ ਹੈ ਗੜ੍ਹੇਮਾਰੀ

ਦੱਖਣੀ ਅਫਰੀਕਾ ਦੀ ਸ਼ੁਰੂਆਤ ਰਹੀ ਖਰਾਬ | IND vs SA

ਫਾਈਨਲ ’ਚ ਭਾਰਤੀ ਗੇਂਦਬਾਜ਼ਾਂ ਨੇ ਤਬਾਹੀ ਮਚਾ ਦਿੱਤੀ। ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਦੀ ਟੀਮ ਨੂੰ 20 ਓਵਰਾਂ ਵਿੱਚ 82 ਦੌੜਾਂ ’ਤੇ ਸਮੇਟ ਦਿੱਤਾ। ਕੁਆਲਾਲੰਪੁਰ ਦੇ ਬਾਯੂਮਾਸ ਓਵਲ ਸਟੇਡੀਅਮ ’ਚ ਖੇਡੇ ਗਏ ਮੈਚ ’ਚ, ਦੱਖਣੀ ਅਫਰੀਕਾ ਦੇ ਕਪਤਾਨ ਰੇਨੇਕੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਉਸਦਾ ਫੈਸਲਾ ਗਲਤ ਸਾਬਤ ਹੋਇਆ। ਟੀਮ ਦੀ ਸ਼ੁਰੂਆਤ ਵੀ ਮਾੜੀ ਰਹੀ। ਦੱਖਣੀ ਅਫ਼ਰੀਕਾ ਦੀ ਟੀਮ ਨੂੰ ਦੂਜੇ ਓਵਰ ਵਿੱਚ ਸਾਈਮਨ ਲਾਰੈਂਸ ਦੇ ਰੂਪ ’ਚ ਪਹਿਲਾ ਝਟਕਾ ਲੱਗਿਆ।

ਉਨ੍ਹਾਂ ਨੂੰ ਪਰੂਣਿਕਾ ਸਿਸੋਦੀਆ ਨੇ ਕਲੀਨ ਬੋਲਡ ਕੀਤਾ। ਸਿਮੋਨ ਖਾਤਾ ਨਹੀਂ ਖੋਲ੍ਹ ਸਕੇ। ਇਸ ਤੋਂ ਬਾਅਦ, ਚੌਥੇ ਓਵਰ ’ਚ, ਸ਼ਬਨਮ ਸ਼ਕੀਲ ਨੇ ਜੇਮਾ ਬੋਥਾ ਨੂੰ ਕਮਾਲਿਨੀ ਹੱਥੋਂ ਕੈਚ ਕਰਵਾ ਦਿੱਤਾ। ਜੇਮਾ ਨੇ 14 ਗੇਂਦਾਂ ਵਿੱਚ ਤਿੰਨ ਚੌਕਿਆਂ ਦੀ ਮਦਦ ਨਾਲ 16 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੂੰ ਪੰਜਵੇਂ ਓਵਰ ’ਚ 20 ਦੇ ਸਕੋਰ ’ਤੇ ਤੀਜਾ ਝਟਕਾ ਲੱਗਿਆ। ਆਯੂਸ਼ੀ ਸ਼ੁਕਲਾ ਨੇ ਦਇਆਰਾ ਰਾਮਲਕਨ ਨੂੰ ਬੋਲਡ ਕੀਤਾ। ਉਹ ਸਿਰਫ਼ ਤਿੰਨ ਦੌੜਾਂ ਹੀ ਬਣਾ ਸਕੀ।

Under 19 Women World Cup: U-19 ਮਹਿਲਾ ਟੀ20 ਵਿਸ਼ਵ ਕੱਪ ਦਾ ਫਾਈਨਲ ਅੱਜ, ਇੱਕ ਵਾਰ ਫਿਰ ਫਾਈਨਲ ’ਚ ਭਾਰਤ ਤੇ ਦੱਖਣੀ ਅਫਰੀਕਾ ਆਹਮੋ-ਸਾਹਮਣੇ
Under 19 Women World Cup: ਸਪੋਰਟਸ ਡੈਸਕ। ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਅੱਜ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਕੁਆਲਾਲੰਪੁਰ ’ਚ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਟੂਰਨਾਮੈਂਟ ਦੀ ਡਿਫੈਂਡਿੰਗ ਚੈਂਪੀਅਨ ਹੈ, ਟੀਮ ਨੇ 2023 ’ਚ ਫਾਈਨਲ ’ਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਜਦੋਂ ਕਿ ਦੱਖਣੀ ਅਫਰੀਕਾ ਪਹਿਲੀ ਵਾਰ ਫਾਈਨਲ ’ਚ ਪਹੁੰਚਿਆ ਹੈ। ਦੋਵੇਂ ਟੀਮਾਂ ਇਸ ਟੂਰਨਾਮੈਂਟ ’ਚ ਇੱਕ ਵੀ ਮੈਚ ਨਹੀਂ ਹਾਰੀਆਂ ਹਨ। ਭਾਰਤ ਨੇ ਸਾਰੇ ਮੈਚ ਜਿੱਤੇ, ਪਰ ਦੱਖਣੀ ਅਫਰੀਕਾ ਦਾ ਅਮਰੀਕਾ ਵਿਰੁੱਧ ਇੱਕ ਮੈਚ ਮੀਂਹ ਕਾਰਨ ਬੇਸਿੱਟਾ ਰਿਹਾ ਹੈ। ਭਾਰਤ ਦੀ ਗੋਂਗਦੀ ਤ੍ਰਿਸ਼ਾ ਟੂਰਨਾਮੈਂਟ ਦੀ ਸਭ ਤੋਂ ਵੱਧ ਸਕੋਰਰ ਹੈ। ਇਸੇ ਟੀਮ ਦੀ ਵੈਸ਼ਨਵੀ ਸ਼ਰਮਾ ਨੇ ਸਭ ਤੋਂ ਵੱਧ ਵਿਕਟਾਂ ਲਈਆਂ ਹਨ।

ਇਹ ਖਬਰ ਵੀ ਪੜ੍ਹੋ : Public Holiday: ਭਲਕੇ ਕਿੱਥੇ-ਕਿੱਥੇ ਰਹੇਗੀ ਬਸੰਤ ਪੰਚਮੀ ਦੀ ਛੁੱਟੀ, ਪੜ੍ਹੋ…

ਮੈਚ ਸਬੰਧੀ ਜਾਣਕਾਰੀ | Under 19 Women World Cup

ਟੂਰਨਾਮੈਂਟ : ਅੰਡਰ-19 ਮਹਿਲਾ ਟੀ20 ਵਿਸ਼ਵ ਕੱਪ

ਮੈਚ : ਫਾਈਨਲ ਮੁਕਾਬਲਾ

ਟੀਮਾਂ : ਭਾਰਤ ਬਨਾਮ ਦੱਖਣੀ ਅਫਰੀਕਾ

ਸਟੇਡੀਅਮ : ਬਾਯੂਮਸ ਓਵਲ, ਕੁਆਲਾਲੰਪੁਰ

ਟਾਸ : ਸਵੇਰੇ 11.30 ਵਜੇ

ਮੈਚ ਸ਼ੁਰੂ : ਦੁਪਹਿਰ 12:00 ਵਜੇ

ਸਪਿਨ ਲਈ ਮੱਦਦਗਾਰ ਹੋ ਸਕਦੀ ਹੈ ਪਿੱਚ

ਬਾਯੁਮਾਸ ਓਵਲ ’ਚ 2 ਪਿੱਚਾਂ ਹਨ। ਇੱਕ ਅਸਟਰੇਲੀਆਈ ਧਰਤੀ ’ਤੇ ਬਣੀ ਪਿੱਚ ਲਿਆਂਦੀ ਗਈ ਹੈ, ਜਿੱਥੇ ਉੱਚ ਸਕੋਰ ਵਾਲੇ ਮੈਚ ਦੇਖੇ ਗਏ ਸਨ, ਪਰ ਸਾਰੇ ਮੈਚ ਕਰੀਬੀ ਸਨ। ਜਦੋਂ ਕਿ, ਦੂਜੀ ਪਿੱਚ ਸਥਾਨਕ ਲਾਲ ਮਿੱਟੀ ਤੋਂ ਬਣਾਈ ਗਈ ਹੈ। ਇੱਥੇ ਗੇਂਦ ਬਹੁਤ ਘੁੰਮਦੀ ਹੈ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਘੱਟ ਸਕੋਰ ਵਾਲਾ ਮੈਚ ਵੀ ਇੱਥੇ ਖੇਡਿਆ ਗਿਆ ਸੀ।

ਮੌਸਮ ਸਬੰਧੀ ਜਾਣਕਾਰੀ

ਪੂਰੇ ਟੂਰਨਾਮੈਂਟ ਦੌਰਾਨ ਮੀਂਹ ਨੇ ਕਈ ਮੈਚਾਂ ਨੂੰ ਪ੍ਰਭਾਵਿਤ ਕੀਤਾ ਹੈ। ਜ਼ਿਆਦਾਤਰ ਮੈਚ ਜੋਹੋਰ ਤੇ ਕੁਚਿੰਗ ’ਚ ਖੇਡੇ ਗਏ। ਐਤਵਾਰ ਨੂੰ ਕੁਆਲਾਲੰਪੁਰ ’ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਜੇਕਰ ਫਾਈਨਲ ਐਤਵਾਰ ਨੂੰ ਨਹੀਂ ਹੋ ਸਕਦਾ ਤਾਂ ਮੈਚ ਸੋਮਵਾਰ ਨੂੰ ਰਿਜ਼ਰਵ ਡੇਅ ’ਤੇ ਵੀ ਖੇਡਿਆ ਜਾ ਸਕਦਾ ਹੈ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | Under 19 Women World Cup

ਭਾਰਤ : ਨਿੱਕੀ ਪ੍ਰਸਾਦ (ਕਪਤਾਨ), ਗੋਂਗਦੀ ਤ੍ਰਿਸ਼ਾ, ਜੀ ਕਮਲਿਨੀ (ਵਿਕਟਕੀਪਰ), ਸਾਨਿਕਾ ਚਲਕੇ, ਈਸ਼ਵਰੀ ਅਵਸਾਰੇ, ਮਿਥਿਲਾ ਵਿਨੋਦ, ਆਯੂਸ਼ੀ ਸ਼ੁਕਲਾ, ਵੀਜੇ ਜੋਸ਼ਿਤਾ, ਸ਼ਬਨਮ ਸ਼ਕੀਲ, ਪਰੂਣਿਕਾ ਸਿਸੋਦੀਆ, ਵੈਸ਼ਨਵੀ ਸ਼ਰਮਾ।

ਦੱਖਣੀ ਅਫਰੀਕਾ : ਕਾਇਲਾ ਰੇਨੇਕੇ (ਕਪਤਾਨ), ਜੇਮਾ ਬੋਥਾ, ਸਿਮੋਨ ਲਾਰੈਂਸ, ਕਰਾਬੋ ਮੇਸੋ (ਵਿਕਟਕੀਪਰ), ਫੇ ਕਾਉਲਿੰਗ, ਮਿੱਕੀ ਵੈਨ ਵੂਰਸਟ, ਸੇਸ਼ਨੀ ਨਾਇਡੂ, ਲੁਯਾਂਡਾ ਜੁਜ਼ੂ, ਐਸ਼ਲੇ ਵੈਨ ਵਿਕ, ਮੋਨਾਲੀਸਾ ਲੇਗੋਡੀ, ਥਾਬਿਸੇਂਗ ਨਿਨੀ।

INDW vs SAW: ਦੂਜਾ ਮਹਿਲਾ ਟੀ20 ਮੈਚ ਮੀਂਹ ਕਾਰਨ ਬੇਨਤੀਜਾ
ਦੱਖਣੀ ਅਫਰੀਕਾ ਨੇ ਖੇਡਦੇ ਹੋਏ 177 ਦੌੜਾਂ ਬਣਾਈਆਂ

ਤਾਜਮਿਨ ਬ੍ਰਿਟਜ਼ ਦਾ ਅਰਧਸੈਂਕੜਾ

ਵਸਤਰਕਾਰ ਤੇ ਦੀਪਤੀ ਨੂੰ ਮਿਲੀਆਂ 2-2 ਵਿਕਟਾਂ

ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਮਹਿਲਾ ਟੀ-20 ਸੀਰੀਜ ਦਾ ਦੂਜਾ ਮੈਚ ਮੀਂਹ ਕਾਰਨ ਬੇ-ਨਤੀਜਾ ਰਿਹਾ। ਚੇਨਈ ’ਚ ਐਤਵਾਰ ਨੂੰ ਮਹਿਮਾਨ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕੀਤੀ। ਸਲਾਮੀ ਬੱਲੇਬਾਜ ਤਾਜਮਿਨ ਬ੍ਰਿਟਜ਼ ਨੇ ਲਗਾਤਾਰ ਦੂਜੇ ਟੀ-20 ’ਚ ਅਰਧ ਸੈਂਕੜਾ ਜੜਿਆ। ਉਸ ਦੇ ਅਰਧ ਸੈਂਕੜੇ ਦੀ ਮਦਦ ਨਾਲ ਟੀਮ ਨੇ 20 ਓਵਰਾਂ ’ਚ 6 ਵਿਕਟਾਂ ਗੁਆ ਕੇ 177 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਐਨਕੇ ਬੋਸ ਨੇ 32 ਗੇਂਦਾਂ ’ਚ 40 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਪੂਜਾ ਵਸਤਰਕਾਰ ਤੇ ਦੀਪਤੀ ਸ਼ਰਮਾ ਨੇ 2-2 ਵਿਕਟਾਂ ਲਈਆਂ। ਪਹਿਲੀ ਪਾਰੀ ਖਤਮ ਹੁੰਦੇ ਹੀ ਚੇਨਈ ’ਚ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਕਾਰਨ ਭਾਰਤ ਦੀ ਬੱਲੇਬਾਜੀ ਸ਼ੁਰੂ ਨਹੀਂ ਹੋ ਸਕੀ। ਦੱਖਣੀ ਅਫਰੀਕਾ ਪਹਿਲਾ ਟੀ-20 ਜਿੱਤ ਕੇ ਸੀਰੀਜ ’ਚ 1-0 ਨਾਲ ਅੱਗੇ ਹੈ। ਤੀਜਾ ਟੀ-20 ਮੈਚ 9 ਜੁਲਾਈ ਨੂੰ ਚੇਨਈ ’ਚ ਹੀ ਖੇਡਿਆ ਜਾਵੇਗਾ। (INDW vs SAW)

ਇਹ ਵੀ ਪੜ੍ਹੋ : IND Vs ZIM : ਦੂਜੇ ਟੀ-20 ’ਚ ਭਾਰਤ ਦੀ ਵੱਡੀ ਜਿੱਤ, ਜ਼ਿੰਬਾਬਵੇ 134 ਦੌੜਾਂ ’ਤੇ ਆਲ ਆਊਟ

ਅਫਰੀਕਾ ਨੂੰ ਸਲਾਮੀ ਬੱਲੇਬਾਜਾਂ ਨੇ ਦਿੱਤੀ ਤੇਜ ਸ਼ੁਰੂਆਤ | INDW vs SAW

ਸਲਾਮੀ ਬੱਲੇਬਾਜਾਂ ਨੇ ਚੇਪੌਕ ਸਟੇਡੀਅਮ ’ਚ ਦੂਜੇ ਟੀ-20 ’ਚ ਦੱਖਣੀ ਅਫਰੀਕਾ ਨੂੰ ਤੇਜ ਸ਼ੁਰੂਆਤ ਦਿੱਤੀ। ਕਪਤਾਨ ਲੌਰਾ ਵੋਲਵਰਟ ਤੇ ਬ੍ਰਿਟਜ਼ ਨੇ ਸਿਰਫ 4 ਓਵਰਾਂ ’ਚ 43 ਦੌੜਾਂ ਬਣਾਈਆਂ। ਵਾਸਤਰਾਕਰ ਨੇ 5ਵੇਂ ਓਵਰ ’ਚ ਵੋਲਵਰਟ ਨੂੰ ਕੈਚ ਆਊਟ ਕਰਵਾ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਦੱਖਣੀ ਅਫਰੀਕੀ ਕਪਤਾਨ ਨੇ 22 ਦੌੜਾਂ ਬਣਾਈਆਂ। (INDW vs SAW)

ਪਹਿਲਾ ਟੀ20 12 ਦੌੜਾਂ ਨਾਲ ਗੁਆਇਆ ਸੀ ਭਾਰਤੀ ਟੀਮ ਨੇ | INDW vs SAW

ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰੀ 3 ਟੀ-20 ਮੈਚਾਂ ਸੀਰੀਜ ਖੇਡੀ ਜਾ ਰਹੀ ਹੈ। ਤਿੰਨੋਂ ਮੈਚ ਚੇਨਈ ’ਚ ਹਨ, ਦੱਖਣੀ ਅਫਰੀਕਾ ਨੇ ਪਹਿਲਾ ਮੈਚ 12 ਦੌੜਾਂ ਨਾਲ ਜਿੱਤ ਕੇ ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਟੀ-20 ਮੀਂਹ ਕਾਰਨ ਬੇਨਤੀਜਾ ਰਿਹਾ। ਤੀਜਾ ਮੈਚ 9 ਜੁਲਾਈ ਨੂੰ ਖੇਡਿਆ ਜਾਵੇਗਾ, ਜੇਕਰ ਭਾਰਤ ਇਹ ਮੈਚ ਨਹੀਂ ਜਿੱਤਦਾ ਤਾਂ ਟੀਮ ਦੱਖਣੀ ਅਫਰੀਕਾ ਖਿਲਾਫ ਲਗਾਤਾਰ ਦੂਜੀ ਟੀ-20 ਸੀਰੀਜ ਹਾਰ ਜਾਵੇਗੀ। ਇਸ ਤੋਂ ਪਹਿਲਾਂ 2021 ’ਚ ਵੀ ਦੱਖਣੀ ਅਫਰੀਕਾ ਨੇ ਤੀਜੀ ਟੀ-20 ਸੀਰੀਜ 2-1 ਨਾਲ ਜਿੱਤੀ ਸੀ। ਇਸ ਵਾਰ ਦੱਖਣੀ ਅਫਰੀਕਾ ਨੇ ਭਾਰਤ ਦੌਰੇ ’ਤੇ ਇੱਕ ਟੈਸਟ ਮੈਚ ਤੇ 3 ਇੱਕਰੋਜ਼ਾ ਮੈਚ ਹਾਰੇ ਹਨ। (INDW vs SAW)

INDW vs SAW: ਭਾਰਤੀ ਮਹਿਲਾ ਟੀਮ ਦੀ ਇਤਿਹਾਸਕ ਜਿੱਤ, ਇਕਲੌਤੇ ਟੈਸਟ ਮੈਚ ’ਚ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ
ਗੇਂਦਬਾਜ਼ਾਂ ਨੇ ਮਚਾਈ ਤਬਾਹੀ | INDW vs SAW

ਸਪੋਰਟਸ ਡੈਸਕ। ਭਾਰਤੀ ਮਹਿਲਾ ਟੀਮ ਨੇ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ’ਚ ਖੇਡੀ ਜਾ ਰਹੀ ਦੱਖਣੀ ਅਫਰੀਕਾ ਖਿਲਾਫ ਇੱਕ ਮੈਚ ਦੀ ਟੈਸਟ ਸੀਰੀਜ ’ਚ ਖੇਡ ਦੇ ਚੌਥੇ ਦਿਨ 10 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ। ਟੀਮ ਇੰਡੀਆ ਨੂੰ ਇਸ ਮੈਚ ਦੀ ਚੌਥੀ ਪਾਰੀ ’ਚ ਜਿੱਤ ਲਈ ਸਿਰਫ 37 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਸ਼ੈਫਾਲੀ ਵਰਮਾ ਤੇ ਸ਼ੁਭਾ ਸਤੀਸ਼ ਦੀ ਸਲਾਮੀ ਜੋੜੀ ਨੇ ਬਿਨਾਂ ਕਿਸੇ ਨੁਕਸਾਨ ਦੇ ਹਾਸਲ ਕਰ ਲਿਆ। ਭਾਰਤੀ ਮਹਿਲਾ ਟੈਸਟ ਕ੍ਰਿਕੇਟ ਦੇ ਇਤਿਹਾਸ ’ਚ ਇਹ ਦੂਜੀ ਵਾਰ ਹੈ ਜਦੋਂ ਟੀਮ ਨੇ ਕੋਈ ਟੈਸਟ ਮੈਚ 10 ਵਿਕਟਾਂ ਨਾਲ ਜਿੱਤਿਆ ਹੈ। ਘਰੇਲੂ ਮੈਦਾਨ ’ਤੇ ਟੀਮ ਇੰਡੀਆ ਨੇ ਦੂਜੀ ਵਾਰ ਇਹ ਉਪਲਬਧੀ ਹਾਸਲ ਕੀਤੀ ਹੈ। ਸ਼ੇਫਾਲੀ ਵਰਮਾ ਨੇ ਦੂਜੀ ਪਾਰੀ ’ਚ ਅਜੇਤੂ 24 ਦੌੜਾਂ ਬਣਾਈਆਂ ਜਦਕਿ ਸੁਭਾ ਸਤੀਸ਼ ਨੇ 13 ਦੌੜਾਂ ਬਣਾਈਆਂ। (INDW vs SAW)

ਇਹ ਵੀ ਪੜ੍ਹੋ : ICC ਨੇ ਟੀ20 ਵਿਸ਼ਵ ਕੱਪ ਦੀ ‘Team of the Tournament’ ਚੁਣੀ, ਭਾਰਤ ਦੇ ਇਹ ਖਿਡਾਰੀ ਸ਼ਾਮਲ

ਭਾਰਤੀ ਟੀਮ ਦੇ ਸਪਿਨ ਗੇਂਦਬਾਜਾਂ ਨੇ ਦਿਖਾਇਆ ਦਮ | INDW vs SAW

ਇਸ ਮੈਚ ’ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 603 ਦੌੜਾਂ ਬਣਾ ਕੇ ਆਪਣੀ ਪਾਰੀ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਬੱਲੇਬਾਜੀ ਕਰਨ ਆਈ ਦੱਖਣੀ ਅਫਰੀਕੀ ਮਹਿਲਾ ਟੀਮ ਆਪਣੀ ਪਹਿਲੀ ਪਾਰੀ ’ਚ ਸਿਰਫ 266 ਦੌੜਾਂ ’ਤੇ ਹੀ ਸਿਮਟ ਗਈ, ਜਿਸ ’ਚ ਭਾਰਤੀ ਟੀਮ ’ਤੇ ਸਨੇਹ ਰਾਣਾ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ਨੇ 25.3 ’ਚ 77 ਦੌੜਾਂ ਦੇ ਕੇ 8 ਵਿਕਟਾਂ ਝਟਕਾਈਆਂ। ਬਾਅਦ ’ਚ ਦੱਖਣੀ ਅਫਰੀਕੀ ਟੀਮ ਨੂੰ ਫਾਲੋਆਨ ਦਾ ਸਾਹਮਣਾ ਕਰਨਾ ਪਿਆ, ਜਿਸ ’ਚ ਦੂਜੀ ਪਾਰੀ ’ਚ ਉਸ ਦੀ ਟੀਮ ਤੋਂ ਬਿਹਤਰ ਬੱਲੇਬਾਜੀ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਹਾਲਾਂਕਿ ਟੀਮ ਇਸ ਮੈਚ ’ਚ ਆਪਣੀ ਹਾਰ ਨਹੀਂ ਬਚਾ ਸਕੀ। ਅਫਰੀਕੀ ਟੀਮ ਲਈ ਦੂਜੀ ਪਾਰੀ ’ਚ ਸਨੇ ਲੂਸ ਨੇ 109 ਦੌੜਾਂ ਤੇ ਕਪਤਾਨ ਵੋਲਵਾਡਾਰਟ ਨੇ 122 ਦੌੜਾਂ ਬਣਾਈਆਂ, ਜਿਸ ਦੀ ਮਦਦ ਨਾਲ ਟੀਮ 373 ਦੌੜਾਂ ਦੇ ਸਕੋਰ ਤੱਕ ਪਹੁੰਚ ਸਕੀ। (INDW vs SAW)

ਦੂਜੀ ਪਾਰੀ ’ਚ ਤਿੰਨ ਗੇਂਦਬਾਜਾਂ ਨੇ ਹਾਸਲ ਕੀਤੀਆਂ 2-2 ਵਿਕਟਾਂ | INDW vs SAW

ਦੱਖਣੀ ਅਫਰੀਕਾ ਦੀ ਮਹਿਲਾ ਟੀਮ ਖਿਲਾਫ ਭਾਰਤ ਦੀ ਦੂਜੀ ਪਾਰੀ ’ਚ ਤਿੰਨ ਗੇਂਦਬਾਜਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ’ਚ ਉਨ੍ਹਾਂ ਨੇ 2-2 ਵਿਕਟਾਂ ਲਈਆਂ। ਸਨੇਹ ਰਾਣਾ ਨੇ ਇਸ ਮੈਚ ’ਚ ਕੁੱਲ 10 ਵਿਕਟਾਂ ਲਈਆਂ। ਜੇਕਰ ਇਸ ਮੈਚ ’ਚ ਭਾਰਤੀ ਟੀਮ ਦੇ ਬੱਲੇਬਾਜੀ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਸ਼ੈਫਾਲੀ ਵਰਮਾ ਨੇ ਪਹਿਲੀ ਪਾਰੀ ’ਚ 205 ਦੌੜਾਂ ਬਣਾਈਆਂ ਜਦਕਿ ਸਮ੍ਰਿਤੀ ਮੰਧਾਨਾ ਨੇ ਪਹਿਲੀ ਪਾਰੀ ’ਚ 149 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਿਚਾ ਘੋਸ਼ ਨੇ 86 ਦੌੜਾਂ ਬਣਾਈਆਂ ਜਦਕਿ ਕਪਤਾਨ ਹਰਮਨਪ੍ਰੀਤ ਕੌਰ ਨੇ ਵੀ 69 ਦੌੜਾਂ ਦੀ ਜਬਰਦਸਤ ਪਾਰੀ ਖੇਡੀ। (INDW vs SAW)