IND vs USA - Sach Kahoon Punjabi

T20 World Cup 2026: ਰੋਹਿਤ ਤੇ ਵਿਰਾਟ ਬਿਨਾਂ ਪਹਿਲਾ ਵਿਸ਼ਵ ਕੱਪ ਖੇਡੇਗਾ ਭਾਰਤ, ਅਮਰੀਕਾ ਨਾਲ ਮੁਕਾਬਲਾ
ਭਾਰਤੀ ਟੀਮ ਦਾ ਪਹਿਲਾ ਮੈਚ ਅੱਜ ਅਮਰੀਕਾ ਨਾਲ

T20 World Cup 2026: ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਵਿਸ਼ਵ ਚੈਂਪੀਅਨ ਟੀਮ ਇੰਡੀਆ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਮੈਦਾਨ ’ਤੇ ਹੈ। ਦੁਨੀਆ ਦੀ ਕੋਈ ਹੋਰ ਟੀਮ ਹੁਣ ਤੱਕ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੀ ਹੈ। ਪਹਿਲਾ ਚੁਣੌਤੀ ਅਮਰੀਕਾ ਦੀ ਹੈ, ਉਹੀ ਦੇਸ਼ ਜਿਸਨੇ ਰੋਹਿਤ ਤੇ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਪਿਛਲੇ ਵਿਸ਼ਵ ਕੱਪ ’ਚ ਸਖ਼ਤ ਟੱਕਰ ਦਿੱਤੀ ਸੀ। ਟੀਮ ’ਚ ਸਿਰਫ਼ ਚਾਰ ਖਿਡਾਰੀ ਅਮਰੀਕਾ ’ਚ ਜਨਮੇ ਹਨ, ਜਦੋਂ ਕਿ 11 ਵਿਦੇਸ਼ੀ ਹਨ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸੌਰਭ ਨੇਤਰਵਾਲਕਰ ਵਾਨਖੇੜੇ ਸਟੇਡੀਅਮ ਦੀ ਪਿੱਚ ’ਤੇ ਭਾਰਤੀ ਬੱਲੇਬਾਜ਼ਾਂ ਲਈ ਇੱਕ ਵੱਡੀ ਚੁਣੌਤੀ ਸਾਬਤ ਹੋ ਸਕਦੇ ਹਨ। ਉਨ੍ਹਾਂ ਨੇ ਪਿਛਲੇ ਮੈਚ ’ਚ ਪਾਵਰਪਲੇ ਦੇ ਅੰਦਰ ਰੋਹਿਤ ਤੇ ਕੋਹਲੀ ਨੂੰ ਪਵੇਲੀਅਨ ਭੇਜਿਆ ਸੀ। IND vs USA

ਇਹ ਖਬਰ ਵੀ ਪੜ੍ਹੋ : India U19 World Cup Winner: ਇੰਗਲੈਂਡ ਨੂੰ ਹਰਾ ਕੇ ਭਾਰਤ ਛੇਵੀਂ ਵਾਰ ਬਣਿਆ ਵਿਸ਼ਵ ਚੈਂਪੀਅਨ,ਕਨਿਸ਼ਕ ਚੌਹਾਨ ਨੇ ਦੋ …

ਟੀਮ ਦੀ ਫਾਰਮ | T20 World Cup 2026

ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਭਾਰਤ ਨੇ ਕੋਈ ਲੜੀ ਨਹੀਂ ਗੁਆਈ

ਭਾਰਤੀ ਟੀਮ ਦਾ ਹਾਲੀਆ ਫਾਰਮ ਬੇਮਿਸਾਲ ਹੈ। ਇਸਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਟੀਮ ਇੰਡੀਆ ਨੇ 16 ਦਿਨ ਪਹਿਲਾਂ ਰਾਏਪੁਰ +ਚ ਨਿਊਜ਼ੀਲੈਂਡ ਵਿਰੁੱਧ 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ਼ 15.2 ਓਵਰਾਂ ’ਚ ਹੀ ਜਿੱਤ ਹਾਸਲ ਕਰ ਲਈ ਸੀ। ਭਾਰਤੀ ਟੀਮ ਨੇ ਪਿਛਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਕੋਈ ਵੀ ਟੀ-20 ਲੜੀ ਨਹੀਂ ਹਾਰੀ ਹੈ। ਉਨ੍ਹਾਂ ਨੇ ਅੱਠ ਟੀਮਾਂ ਵਿਰੁੱਧ ਦੁਵੱਲੀ ਲੜੀ ਖੇਡੀ ਹੈ, ਜਿਨ੍ਹਾਂ ’ਚੋਂ ਚਾਰ ਘਰੇਲੂ ਮੈਦਾਨ ’ਤੇ ਖੇਡੀਆਂ ਗਈਆਂ ਸਨ।

ਮੈਚ ਰਿਕਾਰਡ ਦੇ ਮਾਮਲੇ ਵਿੱਚ, ਟੀਮ ਨੇ 34 ’ਚੋਂ 25 ਮੈਚ ਜਿੱਤੇ ਹਨ, ਸਿਰਫ਼ ਛੇ ਹਾਰੇ ਹਨ। ਇੱਕ ਮੈਚ ਟਾਈ ਰਿਹਾ ਸੀ, ਤੇ ਦੋ ਬਿਨਾਂ ਨਤੀਜੇ ਦੇ ਖਤਮ ਹੋਏ ਸਨ। ਦੂਜੇ ਪਾਸੇ, ਅਮਰੀਕਾ ਨੇ ਪਿਛਲੇ ਸਾਲ ਓਮਾਨ ਵਿਰੁੱਧ ਤਿੰਨ ਮੈਚਾਂ ਦੀ ਲੜੀ ਖੇਡੀ ਸੀ, ਜਿਸ ਵਿੱਚ ਉਹ ਜਿੱਤਿਆ ਸੀ। ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਤੋਂ ਬਾਅਦ, ਟੀਮ ਨੇ ਨੇਪਾਲ ਵਿਰੁੱਧ ਤਿੰਨ ਮੈਚਾਂ ਦੀ ਲੜੀ ਵੀ ਖੇਡੀ ਸੀ। ਇਸ ਲੜੀ ’ਚ, ਅਮਰੀਕੀ ਟੀਮ ਨੂੰ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਨੇ ਛੇ ਵਿੱਚੋਂ ਤਿੰਨ ਮੈਚ ਜਿੱਤੇ ਹਨ, ਦੋ ਹਾਰੇ ਹਨ ਅਤੇ ਇੱਕ ਬਰਾਬਰ ਰਿਹਾ ਹੈ।

ਭਾਰਤ ਦੀਆਂ ਤਾਕਤਾਂ

ਭਾਰਤ ਦਾ ਵਿਸਫੋਟਕ ਬੱਲੇਬਾਜ਼ੀ ਕ੍ਰਮ ਇਸਦੀ ਸਭ ਤੋਂ ਵੱਡੀ ਤਾਕਤ ਹੈ। ਇਸ ਵਿੱਚ ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਤਿਲਕ ਵਰਮਾ ਤੇ ਕਪਤਾਨ ਸੂਰਿਆਕੁਮਾਰ ਯਾਦਵ ਵਰਗੇ ਵੱਡੇ ਨਾਂਅ ਸ਼ਾਮਲ ਹਨ।

ਮੱਧ ਕ੍ਰਮ ’ਚ ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਿੰਕੂ ਸਿੰਘ ਤੇ ਅਕਸ਼ਰ ਪਟੇਲ ਵਰਗੇ ਖਿਡਾਰੀ ਹਨ, ਜੋ ਮੈਚ ਨੂੰ ਪਲਟ ਸਕਦੇ ਹਨ।

ਗੇਂਦਬਾਜ਼ੀ ਯੂਨਿਟ ’ਚ ਜਸਪ੍ਰੀਤ ਬੁਮਰਾਹ ਤੇ ਅਰਸ਼ਦੀਪ ਸਿੰਘ ਦੇ ਨਾਲ-ਨਾਲ ਰਹੱਸਮਈ ਸਪਿਨਰ ਵਰੁਣ ਚੱਕਰਵਰਤੀ ਤੇ ਕੁਲਦੀਪ ਯਾਦਵ ਸ਼ਾਮਲ ਹਨ। ਮੁਹੰਮਦ ਸਿਰਾਜ ਤਾਕਤ ਪ੍ਰਦਾਨ ਕਰਦੇ ਹਨ।

ਭਾਰਤ ਦੀ ਕਮਜ਼ੋਰੀ

ਹਰਸ਼ਿਤ ਰਾਣਾ ਮੈਚ ਤੋਂ ਠੀਕ ਪਹਿਲਾਂ ਸੱਟ ਕਾਰਨ ਬਾਹਰ ਹੋ ਗਿਆ ਸੀ। ਉਸਦੀ ਮੌਜੂਦਗੀ ਨੇ ਭਾਰਤੀ ਬੱਲੇਬਾਜ਼ੀ ਵਿੱਚ ਡੂੰਘਾਈ ਵਧਾ ਦਿੱਤੀ ਹੁੰਦੀ ਤੇ ਮਹੱਤਵਪੂਰਨ ਪਲਾਂ ’ਤੇ ਗੇਂਦਬਾਜ਼ੀ ਦਾ ਵਿਕਲਪ ਪ੍ਰਦਾਨ ਕੀਤਾ ਹੁੰਦਾ।

ਪਿਛਲੀਆਂ ਕੁਝ ਸੀਰੀਜ਼ਾਂ ਵਿੱਚ, ਸਪਿਨਰਾਂ ਵਿਰੁੱਧ ਭਾਰਤੀ ਬੱਲੇਬਾਜ਼ਾਂ ਦਾ ਸਟ੍ਰਾਈਕ ਰੇਟ ਤੇਜ਼ ਗੇਂਦਬਾਜ਼ਾਂ ਨਾਲੋਂ ਮੁਕਾਬਲਤਨ ਘੱਟ ਰਿਹਾ ਹੈ। ਅਜਿਹੇ ਵਿੱਚ, ਨੇਤਰਵਾਲਕਰ ਦੀ ਅਗਵਾਈ ’ਚ ਅਮਰੀਕੀ ਸਪਿਨਰ ਸਮੱਸਿਆ ਪੈਦਾ ਕਰ ਸਕਦੇ ਹਨ।

ਪਿੱਚ ਤੇ ਮੌਸਮ | T20 World Cup 2026

ਅੱਜ ਮੁੰਬਈ ’ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 30-35 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਜੇਕਰ ਦਿਨ ਤੇ ਰਾਤ ਦੇ ਤਾਪਮਾਨ ’ਚ ਅੰਤਰ ਕਾਰਨ ਤ੍ਰੇਲ ਪੈਂਦੀ ਹੈ, ਤਾਂ ਵਾਨਖੇੜੇ ਦੀ ਪਿੱਚ ਬੱਲੇਬਾਜ਼ਾਂ ਦੇ ਪੱਖ ’ਚ ਹੋਵੇਗੀ। ਤੇਜ਼ ਗੇਂਦਬਾਜ਼ਾਂ ਨੂੰ ਸ਼ੁਰੂਆਤੀ ਓਵਰਾਂ ’ਚ ਫਾਇਦਾ ਹੋਵੇਗਾ। ਟਾਸ ਜਿੱਤਣ ਵਾਲੀ ਟੀਮ ਗੇਂਦਬਾਜ਼ੀ ਕਰਨ ਦੀ ਚੋਣ ਕਰੇਗੀ। ਕਿਉਂਕਿ, ਇੱਥੇ ਸਕੋਰ ਦਾ ਪਿੱਛਾ ਕਰਨਾ ਆਸਾਨ ਹੋ ਜਾਂਦਾ ਹੈ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਭਾਰਤ : ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਤੇ ਵਰੁਣ ਚੱਕਰਵਰਤੀ।

ਅਮਰੀਕਾ : ਸਤੇਜਾ ਮੁਕਮਾਲਾ, ਐਂਡਰੀਜ਼ ਗੌਸ, ਸ਼ਯਾਨ ਜਹਾਂਗੀਰ, ਮੋਨੰਕ ਪਟੇਲ (ਕਪਤਾਨ), ਮਿਲਿੰਦ ਕੁਮਾਰ, ਹਰਮੀਤ ਸਿੰਘ, ਸ਼ੁਭਮ ਰੰਜਨੇ, ਮੁਹੰਮਦ ਮੋਹਸਿਨ, ਸ਼ਾਡਲੀ ਵੈਨ ਸ਼ਾਲਕਵਿਕ, ਅਲੀ ਖਾਨ ਤੇ ਸੌਰਭ ਨੇਤਰਵਾਲਕਰ।