Droupadi Murmu - Sach Kahoon Punjabi

Punjab News: 5 ਮਈ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਮਾਨ
Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 5 ਮਈ ਨੂੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਭਗਵੰਤ ਮਾਨ ਰਾਸ਼ਟਰਪਤੀ ਨਾਲ ਆਮ ਆਦਮੀ ਪਾਰਟੀ ਛੱਡ ਭਾਜਪਾ ’ਚ ਸ਼ਾਮਲ ਹੋਏ 7 ਰਾਜ ਸਭਾ ਸੰਸਦ ਮੈਂਬਰਾਂ ਬਾਰੇ ਚਰਚਾ ਕਰਨਗੇ। ਚੰਡੀਗੜ੍ਹ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਟਰੇਲੀਆ ਤੋਂ 15 ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 11 ਪੰਜਾਬੀ ਹਨ, ਜਿਨ੍ਹਾਂ ’ਚੋਂ ਇੱਕ ਔਰਤ ਵੀ ਸ਼ਾਮਲ ਹੈ। ਦੋ ਤੇਲੰਗਾਨਾ ਤੋਂ, ਇੱਕ ਉਤਰਾਖੰਡ ਤੋਂ ਤੇ ਇੱਕ ਹਰਿਆਣਾ ਤੋਂ ਹੈ।

Read Also : ਗੰਗਾ ਐਕਸਪ੍ਰੈਸਵੇਅ ਦੇ ਸ਼ੁਰੂ ਹੋਣ ਨਾਲ ਬਦਲੇਗੀ ਯਾਤਰਾ ਦੀ ਤਸਵੀਰ, ਪੜ੍ਹੋ ਪੂਰੀ ਜਾਣਕਾਰੀ

ਇਨ੍ਹਾਂ ਵਿਅਕਤੀਆਂ ’ਤੇ ਅਸਟਰੇਲੀਆ ’ਚ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਹੈ, ਜਿਸ ਕਾਰਨ ਅਸਟਰੇਲੀਆ ਸਰਕਾਰ ਉਨ੍ਹਾਂ ਨੂੰ ਡਿਪੋਰਟ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸ਼ਾਮ ਭਾਖੜਾ ਡੈਮ ਤੋਂ 21,000 ਕਿਊਸਿਕ ਪਾਣੀ ਛੱਡਿਆ ਜਾਵੇਗਾ। 1 ਤੋਂ 3 ਮਈ ਦੇ ਵਿਚਕਾਰ ਸਿੰਚਾਈ ਦੇ ਉਦੇਸ਼ਾਂ ਲਈ ਵੱਖ-ਵੱਖ ਜ਼ਿਲ੍ਹਿਆਂ ’ਚ ਪਾਣੀ ਨਹਿਰਾਂ ਤੱਕ ਪਹੁੰਚੇਗਾ। ਜਲੰਧਰ ’ਚ ਆਪ ਦੀ ਮੀਟਿੰਗ ਬਾਰੇ ਮਾਨ ਨੇ ਕਿਹਾ ਕਿ ਇਹ ਸਿਰਫ਼ ਪਾਰਟੀ ਆਬਜ਼ਰਵਰਾਂ ਦੀ ਮੀਟਿੰਗ ਸੀ। ਰੇਲਵੇ ਟਰੈਕ ਧਮਾਕੇ ਬਾਰੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਟੀਮ ਕੇਂਦਰੀ ਏਜੰਸੀ ਦੇ ਸੰਪਰਕ ’ਚ ਹੈ ਤੇ ਜਾਂਚ ਚੱਲ ਰਹੀ ਹੈ। Punjab News

Punjab News: 5 ਮਈ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਮਾਨ

President Droupadi Murmu: ਪੰਜਾਬ ਦੌਰੇ ’ਤੇ ਰਾਸ਼ਟਰਪਤੀ ਮੁਰਮੂ, ਅੰਮ੍ਰਿਤਸਰ ਦੇ ਜੀਐਨਡੀਯੂ ਵਿਖੇ ਸਖ਼ਤ ਸੁਰੱਖਿਆ
President Droupadi Murmu: ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ। ਉਹ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਗੋਲਡਨ ਜੁਬਲੀ ਕਨਵੋਕੇਸ਼ਨ ’ਚ ਸ਼ਾਮਲ ਹੋਣਗੇ। ਪੁਲਿਸ ਤੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਆਉਣ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਹਨ। ਜੀਐਨਡੀਯੂ ਪ੍ਰਬੰਧਨ, ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਪੁਲਿਸ ਨੇ ਸਾਂਝੇ ਤੌਰ ’ਤੇ ਇੱਕ ਯਾਦਗਾਰੀ ਸਮਾਗਮ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਰਿਹਰਸਲਾਂ ਕੀਤੀਆਂ ਹਨ।

ਇਹ ਖਬਰ ਵੀ ਪੜ੍ਹੋ : Air India: ਈਰਾਨ ਨੇ ਤਣਾਅ ਵਿਚਕਾਰ ਹਵਾਈ ਖੇਤਰ ਕੀਤਾ ਬੰਦ, ਏਅਰ ਇੰਡੀਆ ਨੇ ਬਦਲੇ ਉਡਾਣਾਂ ਦੇ ਰੂਟ

ਐਸਐਸ ਪਰਮਾਰ ਦੀ ਅਗਵਾਈ ਵਾਲੀ ਇੱਕ ਏਡੀਜੀਪੀ-ਪੱਧਰੀ ਸੁਰੱਖਿਆ ਟੀਮ ਨੇ ਕਨਵੈਨਸ਼ਨ ਹਾਲ ’ਚ ਸੁਰੱਖਿਆ ਮਾਪਦੰਡਾਂ ਅਤੇ ਰੂਟ ਯੋਜਨਾਵਾਂ ਦੀ ਪੂਰੀ ਸਮੀਖਿਆ ਕੀਤੀ। ਵਾਈਸ-ਚਾਂਸਲਰ ਪ੍ਰੋਫੈਸਰ ਡਾ. ਕਰਮਜੀਤ ਸਿੰਘ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਵਧੀਕ ਡਾਇਰੈਕਟਰ ਜਨਰਲ ਪਰਮਿੰਦਰ ਸਿੰਘ ਭੰਡਾਲ ਤੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ। ਸਾਰੇ ਵਿਦਿਆਰਥੀਆਂ ਨੂੰ ਪਛਾਣ ਦਸਤਾਵੇਜ਼ ਤੇ ਪਾਸ ਜਾਰੀ ਕੀਤੇ ਗਏ।

ਮੈਡਲ ਅਤੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਦਸਤਾਵੇਜ਼ ਅਤੇ ਟੈਗ ਨੰਬਰ ਵੀ ਦਿੱਤੇ ਗਏ। ਕੈਂਪਸ ਤੇ ਆਲੇ ਦੁਆਲੇ ਦੇ ਖੇਤਰ ਨੂੰ ਬੈਰੀਕੇਡਾਂ ਨਾਲ ਸੀਲ ਕਰ ਦਿੱਤਾ ਗਿਆ ਸੀ, ਤੇ ਲੋਕਾਂ ਨੂੰ ਪੂਰੀ ਤਲਾਸ਼ੀ ਤੋਂ ਬਾਅਦ ਹੀ ਖੇਤਰ ’ਚ ਦਾਖਲ ਹੋਣ ਦੇ ਹੁਕਮ ਦਿੱਤੇ ਗਏ ਸਨ। ਇਸ ਕਨਵੋਕੇਸ਼ਨ ਵਿੱਚ ਕੁੱਲ 463 ਵਿਦਿਆਰਥੀਆਂ ਨੂੰ ਡਿਗਰੀਆਂ ਤੇ ਮੈਡਲ ਦਿੱਤੇ ਜਾਣਗੇ, ਜਿਨ੍ਹਾਂ ਵਿੱਚ 74 ਅੰਡਰਗ੍ਰੈਜੁਏਟ, 102 ਪੋਸਟ ਗ੍ਰੈਜੂਏਟ, 270 ਪੀਐਚਡੀ ਡਿਗਰੀਆਂ ਤੇ 7 ਯਾਦਗਾਰੀ ਮੈਡਲ ਸ਼ਾਮਲ ਹਨ। ਇਸ ਤੋਂ ਇਲਾਵਾ, ਯੂਨੀਵਰਸਿਟੀ ਦੋ ਪ੍ਰਮੁੱਖ ਸ਼ਖਸੀਅਤਾਂ ਨੂੰ ਆਨਰੇਰੀ ਡਾਕਟਰੇਟ ਪ੍ਰਦਾਨ ਕਰੇਗੀ।

ਰਾਜਪਾਲ ਵੀ ਹੋਣਗੇ ਸ਼ਾਮਲ | President Droupadi Murmu

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਰਾਜਪਾਲ ਗੁਲਾਬਚੰਦ ਕਟਾਰੀਆ ਵੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਮੁੱਖ ਮੰਤਰੀ ਵੀਰਵਾਰ ਨੂੰ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਵਿਖੇ ਵਿਸ਼ੇਸ਼ ਭਾਸ਼ਣ ਦੇਣਗੇ, ਜਿਸ ਕਾਰਨ ਉੱਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜਨਤਾ ਤੇ ਭਾਗੀਦਾਰਾਂ ਨੂੰ ਅਸੁਵਿਧਾ ਨਾ ਹੋਵੇ, ਇਸ ਲਈ ਪੁਲਿਸ ਤੇ ਪ੍ਰਸ਼ਾਸਨ ਪੂਰੇ ਪ੍ਰਬੰਧਾਂ ਵਿੱਚ ਚੌਕਸ ਹੈ।

Droupadi Murmu: ਅੰਬਾਲਾ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ
ਕੁੱਝ ਸਮੇਂ ਬਾਅਦ ਭਰੇਗੀ ਉਡਾਣ | Ambala News

Ambala News: ਅੰਬਾਲਾ (ਸੱਚ ਕਹੂੰ ਨਿਊਜ਼)। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਬਾਲਾ ਹਵਾਈ ਸੈਨਾ ਸਟੇਸ਼ਨ ’ਤੇ ਪਹੁੰਚੇ। ਉਹ ਜਲਦੀ ਹੀ ਫਰਾਂਸੀਸੀ-ਬਣੇ ਰਾਫੇਲ ਲੜਾਕੂ ਜਹਾਜ਼ ’ਚ ਉਡਾਣ ਭਰਨ ਵਾਲੇ ਹਨ। ਉਹ ਮੁੱਖ ਮਹਿਮਾਨ ਵਜੋਂ ਹਵਾਈ ਸੈਨਾ ਵੱਲੋਂ ਆਯੋਜਿਤ ਇੱਕ ਸਮਾਗਮ ’ਚ ਸ਼ਾਮਲ ਹੋਏ। ਸੰਭਾਵਨਾ ਹੈ ਕਿ ਉਹ ਰਾਫੇਲ ’ਚ ਅੰਬਾਲਾ ਦਾ ਦੌਰਾ ਵੀ ਕਰ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਮਾਗਮ ਦੇ ਸੰਗਠਨ ਤੇ ਪ੍ਰੋਟੋਕੋਲ ਸੰਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਹੋਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਹਨ।

ਇਹ ਖਬਰ ਵੀ ਪੜ੍ਹੋ : IND vs AUS: ਵਿਸ਼ਵ ਚੈਂਪੀਅਨ ਭਾਰਤ ਦਾ ਅੱਜ ਕੰਗਾਰੂਆਂ ਨਾਲ ਮੁਕਾਬਲਾ, ਬੁਮਰਾਹ ਕਰਨਗੇ ਵਾਪਸੀ

ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਦੱਸਿਆ ਕਿ ਰਾਸ਼ਟਰਪਤੀ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਅੰਬਾਲਾ ਛਾਉਣੀ ਹਵਾਈ ਸੈਨਾ ਸਟੇਸ਼ਨ ਪਹੁੰਚੇ। ਸੁਰੱਖਿਆ ਕਾਰਨਾਂ ਕਰਕੇ, ਹਵਾਈ ਸੈਨਾ ਸਟੇਸ਼ਨ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਡਰੋਨ ਉਡਾਉਣ ’ਤੇ ਪਾਬੰਦੀ ਲਾਈ ਗਈ ਹੈ। ਹਵਾਈ ਸੈਨਾ ਸਟੇਸ਼ਨ ਦੇ ਅੰਦਰ ਮੋਬਾਈਲ ਫੋਨ ਦੀ ਆਗਿਆ ਨਹੀਂ ਹੈ। ਸਿਰਫ਼ ਅਧਿਕਾਰਤ ਕਰਮਚਾਰੀਆਂ ਨੂੰ ਹੀ ਅੰਦਰ ਜਾਣ ਦਾ ਹੁਕਮ ਹੈ। Ambala News

Aamir Khan Latest News: ਆਮਿਰ ਖਾਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
Aamir Khan Latest News: ਨਵੀਂ ਦਿੱਲੀ, (ਆਈਏਐਨਐਸ) ਮਸ਼ਹੂਰ ਫਿਲਮ ਅਦਾਕਾਰ ਅਤੇ ਨਿਰਮਾਤਾ ਆਮਿਰ ਖਾਨ ਨੇ ਹਾਲ ਹੀ ਵਿੱਚ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਫੋਟੋ ਰਾਸ਼ਟਰਪਤੀ ਦੇ ਅਧਿਕਾਰਤ ਐਕਸ ਅਕਾਊਂਟ ‘ਤੇ ਸਾਂਝੀ ਕੀਤੀ ਗਈ ਸੀ। ਫੋਟੋ ਵਿੱਚ ਆਮਿਰ ਚਿੱਟੇ ਕੁੜਤੇ ਵਿੱਚ ਦਿਖਾਈ ਦੇ ਰਹੇ ਹਨ ਅਤੇ ਰਾਸ਼ਟਰਪਤੀ ਦੇ ਨਾਲ ਖੜ੍ਹੇ ਹਨ ਅਤੇ ਕੈਮਰੇ ਲਈ ਪੋਜ਼ ਦੇ ਰਹੇ ਹਨ। ਪਿਛੋਕੜ ਵਿੱਚ ਤਿਰੰਗਾ ਦਿਖਾਈ ਦੇ ਰਿਹਾ ਹੈ। ਇਹ ਫੋਟੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਆਮਿਰ ਖਾਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਦੋਵਾਂ ਦੀ ਇਹ ਮੁਲਾਕਾਤ ਇੱਕ ਸਮਾਗਮ ਵਿੱਚ ਹੋਈ ਸੀ।

ਵਾਇਰਲ ਫੋਟੋ ਵਿੱਚ ਆਮਿਰ ਅਤੇ ਪੀਐਮ ਮੋਦੀ ਹੱਥ ਮਿਲਾਉਂਦੇ ਹੋਏ ਦਿਖਾਈ ਦਿੱਤੇ। ਸੂਤਰਾਂ ਨੇ ਦੱਸਿਆ ਕਿ ਪੀਐਮ ਮੋਦੀ ਨੇ ਅਦਾਕਾਰ ਦੀ ਮਾਂ ਬਾਰੇ ਪੁੱਛਿਆ। ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ ‘ਸਿਤਾਰੇ ਜ਼ਮੀਨ ਪਰ’ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਹ ਫਿਲਮ 20 ਜੂਨ ਨੂੰ ਸਾਰੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ।

Kolkata Doctor Case: ਕੋਲਕਾਤਾ ਮਾਮਲੇ ’ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂੁ ਨੇ ਕੀ ਕਿਹਾ ਤੁਸੀਂ ਵੀ ਜਾਣੋ
ਰਾਸ਼ਟਰਪਤੀ ਦਾ ਪਹਿਲਾ ਬਿਆਨ ਜਾਰੀ | Kolkata Doctor Case

ਨਵੀਂ ਦਿੱਲੀ (ਏਜੰਸੀ)। Kolkata Doctor Case: ਕੋਲਕਾਤਾ ਮਾਮਲੇ ’ਤੇ ਦ੍ਰੌਪਦੀ ਮੁਰਮੂ ਨੇ ਕੋਲਕਾਤਾ ’ਚ ਇੱਕ ਸਿਖਿਆਰਥੀ ਡਾਕਟਰ ਦਰਿੰਦਗੀ ਮਾਮਲੇ ’ਤੇ ਅੱਜ ਬੁੱਧਵਾਰ ਨੂੰ ਪਹਿਲੀ ਵਾਰ ਬਿਆਨ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਹੈ ਕਿ ਮੈਂ ਘਟਨਾਂ ਤੋਂ ਬਾਅਦ ਨਿਰਾਸ਼ ਹਾਂ ਤੇ ਡਰੀ ਹੋਈ ਹਾਂ। ਮੁਰਮੂ ਨੇ ਕਿਹਾ, ਬਸ ਹੁਣ ਬਹੁਤ ਹੋ ਗਿਆ। ਕੋਈ ਵੀ ਸੱਭਿਅਕ ਸਮਾਜ ਆਪਣੀ ਧੀਆਂ-ਭੈਣਾਂ ’ਤੇ ਇਸ ਤਰ੍ਹਾਂ ਦੇ ਅੱਤਿਆਚਾਰ ਦੀ ਇਜ਼ਾਜਤ ਨਹੀਂ ਦੇ ਸਕਦਾ। ਜਦੋਂ ਕੋਲਕਾਤਾ ’ਚ ਵਿਦਿਆਰਥੀ, ਡਾਕਟਰ ਤੇ ਨਾਗਰਿਕ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। Droupadi Murmu

ਤਾਂ ਅਪਰਾਧੀ ਕਿਤੇ ਹੋਰ ਸਰਗਰਮ ਸਨ। ਰਾਸ਼ਟਰਪਤੀ ਨੇ ਕਿਹਾ- ਸਮਾਜ ਨੂੰ ਇਮਾਨਦਾਰੀ ਤੇ ਨਿਰਪੱਖਤਾ ਨਾਲ ਆਤਮ-ਚਿੰਤਨ ਕਰਨ ਦੀ ਲੋੜ ਹੈ। ਲੋਕਾਂ ਨੂੰ ਆਪਣੇ ਆਪ ਤੋਂ ਕੁਝ ਔਖੇ ਸਵਾਲ ਪੁੱਛਣੇ ਪੈਂਦੇ ਹਨ। ਅਕਸਰ ਇੱਕ ਅਪਮਾਨਜਨਕ ਮਾਨਸਿਕਤਾ ਔਰਤਾਂ ਨੂੰ ਕਮਜੋਰ, ਘੱਟ ਸਮਰੱਥ, ਘੱਟ ਬੁੱਧੀਮਾਨ ਮਨੁੱਖਾਂ ਵਜੋਂ ਦੇਖਦੀ ਹੈ। ਦ੍ਰੋਪਦੀ ਮੁਰਮੂ ਨੇ ਕਿਹਾ- ਅਕਸਰ ਘਿਣਾਉਣੀ ਮਾਨਸਿਕਤਾ ਵਾਲੇ ਲੋਕ ਔਰਤਾਂ ਨੂੰ ਆਪਣੇ ਨਾਲੋਂ ਨੀਵਾਂ ਸਮਝਦੇ ਹਨ। ਉਹ ਔਰਤਾਂ ਨੂੰ ਘੱਟ ਤਾਕਤਵਰ, ਘੱਟ ਕਾਬਲ, ਘੱਟ ਬੁੱਧੀਮਾਨ ਸਮਝਦੇ ਹਨ।

Read This : Kolkata Doctor Case : ਡਾਕਟਰ ਕੰਮ ’ਤੇ ਵਾਪਸ ਆਉਣ, ਮਰੀਜ਼ ਪ੍ਰੇਸ਼ਾਨ ਹਨ : CJI

ਨਿਰਭਯਾ ਕਾਂਡ ਦੇ 12 ਸਾਲਾਂ ਬਾਅਦ ਸਮਾਜ ਦਰਿੰਦਗੀ ਦੀਆਂ ਅਣਗਿਣਤ ਘਟਨਾਵਾਂ ਨੂੰ ਭੁੱਲ ਗਿਆ ਹੈ। ਸਮਾਜ ’ਚ ਭੁੱਲਣ ਦੀ ਇਹ ਸਮੂਹਿਕ ਆਦਤ ਘਿਣਾਉਣੀ ਹੈ। ਰਾਸ਼ਟਰਪਤੀ ਨੇ ਕਿਹਾ-ਸਿਰਫ ਉਹ ਸਮਾਜ ਜੋ ਇਤਿਹਾਸ ਦਾ ਸਾਹਮਣਾ ਕਰਨ ਤੋਂ ਡਰਦਾ ਹੈ ਉਹ ਚੀਜਾਂ ਨੂੰ ਭੁੱਲ ਜਾਂਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਪਣੇ ਇਤਿਹਾਸ ਦਾ ਪੂਰੀ ਤਰ੍ਹਾਂ ਸਾਹਮਣਾ ਕਰੇ। ਸਾਨੂੰ ਇਕੱਠੇ ਹੋ ਕੇ ਇਸ ਵਿਗਾੜ ਦਾ ਸਾਹਮਣਾ ਕਰਨ ਦੀ ਲੋੜ ਹੈ ਤਾਂ ਜੋ ਇਸ ਨੂੰ ਕਲੀ ’ਚ ਨਿਖਾਰਿਆ ਜਾ ਸਕੇ।

ਜਿ਼ਕਰਯੋਗ ਹੈ ਕਿ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਤੇ ਹਸਪਤਾਲ ’ਚ 8-9 ਅਗਸਤ ਦੀ ਰਾਤ ਨੂੰ ਇੱਕ 31 ਸਾਲਾਂ ਸਿਖਿਆਰਥੀ ਡਾਕਟਰ ਨਾਲ ਦਰਿੰਦਗੀ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ। 10 ਅਗਸਤ ਨੂੰ ਪੁਲਿਸ ਨੇ ਸੀਸੀਟੀਸੀ ਫੁਟੇਜ ਦੇ ਆਧਾਰ ’ਤੇ ਸੰਜੇ ਰਾਏ ਨਾਂਅ ਦੇ ਇੱਕ ਸਿਵਿਕ ਵਲੰਟੀਅਰ ਨੂੰ ਗ੍ਰਿਫਤਾਰ ਕੀਤਾ ਸੀ। Kolkata Doctor Case

ਰਾਸ਼ਟਰਪਤੀ ਨੇ ਨਰਿੰਦਰ ਮੋਦੀ ਨੂੰ ਦਿੱਤਾ ਨਵੀਂ ਸਰਕਾਰ ਬਣਾਉਣ ਦਾ ਸੱਦਾ
9 ਜੂਨ ਨੂੰ ਸਹੁੰ ਚੁੱਕ ਸਮਾਗਮ

ਨਵੀਂ ਦਿੱਲੀ। ਨਰਿੰਦਰ ਮੋਦੀ (Narendra Modi) ਸ਼ੁੱਕਰਵਾਰ ਨੂੰ ਲਗਾਤਾਰ ਤੀਜੀ ਵਾਰ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ.ਡੀ.ਏ.) ਦੇ ਸੰਸਦੀ ਦਲ ਦੇ ਨੇਤਾ ਚੁਣੇ ਗਏ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣ ਪਹੁੰਚੇ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ।  ਮੋਦੀ ਨੇ ਕਿਹਾ ਕਿ 18ਵੀਂ ਲੋਕ ਸਭਾ ਨਵੀਂ ਊਰਜਾ ਅਤੇ ਕੁਝ ਕਰਨ ਵਾਲੀ ਲੋਕ ਸਭਾ ਹੋਵੇਗੀ।

ਇਹ ਵੀ ਪੜ੍ਹੋ: ਘਰ ’ਚ ਕੰਮ ਲਈ ਰੱਖੇ ਮਜ਼ਦੂਰ ਨੇ ਚਿੱਠੀ ਰਾਹੀਂ ਮੰਗੀ ਫਿਰੌਤੀ

ਇਸ ਤੋਂ ਪਹਿਲਾਂ  ਪੁਰਾਣੀ ਸੰਸਦ (ਸੰਵਿਧਾਨ ਸਦਨ) ਦੇ ਸੈਂਟਰਲ ਹਾਲ ਵਿੱਚ ਸਵੇਰੇ 11 ਵਜੇ ਨਰਿੰਦਰ ਮੋਦੀ ਦੀ ਅਗਵਾਈ ’ਚ ਮੀਟਿੰਗ ਹੋਈ। ਮੀਟਿੰਗ ਵਿੱਚ 13 ਐਨਡੀਏ ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਐਨਡੀਏ ਦੇ ਸਾਰੇ 293 ਸੰਸਦ ਮੈਂਬਰ, ਰਾਜ ਸਭਾ ਮੈਂਬਰ ਅਤੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਮੌਜੂਦ ਸਨ। ਇਸ ਤੋਂ ਬਾਅਦ ਦੁਪਹਿਰ 3 ਵਜੇ NDA ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਗਠਜੋੜ ਦੇ ਨੇਤਾਵਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸਮਰਥਨ ਦਾ ਪੱਤਰ ਸੌਂਪਿਆ। ਬੈਠਕ ਤੋਂ ਬਾਅਦ ਮੋਦੀ ਨੇ ਭਾਜਪਾ ਦੇ ਸੀਨੀਅਰ ਨੇਤਾਵਾਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ​​ਮਨੋਹਰ ਜੋਸ਼ੀ ਅਤੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ।