Fraud alert - Sach Kahoon Punjabi

Fraud Alert: 47.2 ਲੱਖ ਰੁਪਏ ਦੇ ਸਾਈਬਰ ਨਿਵੇਸ਼ ਘਪਲੇ ਦਾ ਪਰਦਾਫਾਸ਼
ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇੱਕ ਵੱਡੇ ਸਾਈਬਰ ਨਿਵੇਸ਼ ਘਪਲੇ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਨੇ ਲੋਕਾਂ ਨੂੰ ਉੱਚ ਰਿਟਰਨ ਦਾ ਲਾਲਚ ਦੇ ਕੇ ਇੱਕ ਜਾਅਲੀ ਆਨਲਾਈਨ ਨਿਵੇਸ਼ ਪਲੇਟਫਾਰਮ ਰਾਹੀਂ ਧੋਖਾਧੜੀ ਕੀਤੀ। ਪੁਲਿਸ ਅਨੁਸਾਰ ਇੱਕ ਪੀੜਤ ਨਾਲ ਲਗਭਗ 47.20 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਪੀੜਤ ਨੂੰ ਧੋਖਾਧੜੀ ਪਲੇਟਫਾਰਮ ਰਾਹੀਂ ਸਟਾਕ, ਇਕੁਇਟੀ ਅਤੇ ਆਈਪੀਓ ਵਿੱਚ ਨਿਵੇਸ਼ ਕਰਨ ਲਈ ਲਾਲਚ ਦਿੱਤਾ ਗਿਆ।

AI-Photo

ਜਾਂਚ ਦੌਰਾਨ ਅਧਿਕਾਰੀਆਂ ਨੇ ਇੱਕ ਮਹੱਤਵਪੂਰਨ ਪੈਸੇ ਦੇ ਟਰੇਲ ਦਾ ਪਤਾ ਲਾਇਆ, ਜਿਸ ਕਾਰਨ ਮੈਸਰਜ਼ ਔਰੇਂਜ ਹਰਬਸ ਪ੍ਰਾਈਵੇਟ ਲਿਮਟਿਡ ਦੇ ਨਾਂਅ ’ਤੇ ਇੱਕ ਚਾਲੂ ਖਾਤਾ ਖੋਲ੍ਹਿਆ ਗਿਆ। ਧੋਖਾਧੜੀ ਵਾਲੀ ਕਮਾਈ ਵਿੱਚੋਂ 3 ਲੱਖ ਇਸ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਸਨ। ਹੋਰ ਜਾਂਚ ਵਿੱਚ ਇਹ ਖਾਤਾ ਘੱਟੋ-ਘੱਟ 12 ਹੋਰ ਸਾਈਬਰ ਧੋਖਾਧੜੀ ਦੇ ਮਾਮਲਿਆਂ ਨਾਲ ਜੁੜਿਆ ਹੋਇਆ ਪਾਇਆ ਗਿਆ, ਜਿਸ ਨੂੰ ਪੁਲਿਸ ਨੇ ‘ਲੇਅਰ-1’ ਚੈਨਲ ਦੱਸਿਆ ਹੈ।

Read Also :  ਤਨਖਾਹ ’ਚ ਨਹੀਂ ਹੋਇਆ ਵਾਧਾ, ਕਰਮਚਾਰੀਆਂ ਨੇ ਕੀਤਾ ਹਿੰਸਕ ਪ੍ਰਦਰਸ਼ਨ

ਅਪਰਾਧ ਸ਼ਾਖਾ ਦੀ ਟੀਮ ਨੇ ਮੁਲਜ਼ਮਾਂ ਨੂੰ ਫੜਨ ਲਈ ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਕਾਰਵਾਈਆਂ ਕੀਤੀਆਂ। ਮੁੱਖ ਮੁਲਜ਼ਮ, ਵਿਸ਼ਾਲ ਚੌਹਾਨ (47), ਜੋ ਕਿ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ, ’ਤੇ ਦੋਸ਼ ਹੈ ਕਿ ਉਸ ਨੇ 50,000 ਰੁਪਏ ਦੇ ਬਦਲੇ ਆਪਣੇ ਬੈਂਕ ਖਾਤੇ, ਸਿਮ ਕਾਰਡ ਅਤੇ ਚੈੱਕਬੁੱਕ ਗਿਰੋਹ ਨੂੰ ਪ੍ਰਦਾਨ ਕੀਤੇ ਸਨ।

ਬੈਂਕ ਖਾਤੇ ਅਤੇ ਚੈੱਕਬੁੱਕ ਪ੍ਰਦਾਨ ਕਰਨ ਵਾਲੇ ਵਿਚੋਲੇ ਰਿਤਵਿਕ ਯਾਦਵ ਨੂੰ ਜੈਪੁਰ ਵਿੱਚ ਗ੍ਰਿਫਤਾਰ ਕੀਤਾ ਗਿਆ, ਜਦੋਂ ਕਿ ਤੀਜੇ ਮੁਲਜ਼ਮ, ਪ੍ਰਿਆਲ ਪ੍ਰਤਾਪ ਯਾਦਵ (22) ਨੂੰ ਦਿੱਲੀ ਦੇ ਕਿੰਗਸਵੇ ਕੈਂਪ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਧੋਖਾਧੜੀ ਵਿੱਚ ਵਰਤੇ ਗਏ ਬੈਂਕ ਖਾਤੇ, ਸਿਮ ਕਾਰਡ ਅਤੇ ਮੋਬਾਇਲ ਫੋਨ ਬਰਾਮਦ ਕੀਤੇ।

ਜਾਂਚ ਤੋਂ ਪਤਾ ਲੱਗਿਆ ਕਿ ਇਹ ਗਿਰੋਹ ਇੱਕ ਵੱਡੇ, ਸੰਗਠਿਤ ਨੈਟਵਰਕ ਦਾ ਹਿੱਸਾ ਸੀ, ਜੋ ਗੈਰ-ਕਾਨੂੰਨੀ ਫੰਡਾਂ ਦਾ ਪ੍ਰਬੰਧ ਕਰਨ ਅਤੇ ਲਾਂਡਰਿੰਗ ਕਰਨ ਲਈ ਕਮਿਸ਼ਨ (25 ਤੋਂ 40 ਫੀਸਦੀ) ਦੀ ਵਰਤੋਂ ਕਰਦਾ ਸੀ, ਇਸ ਤਰ੍ਹਾਂ ਜਾਂਚ ਏਜੰਸੀਆਂ ਤੋਂ ਬਚਦਾ ਸੀ। ਵਰਤਮਾਨ ਵਿੱਚ ਦੋ ਮੁਲਜ਼ਮ ਨਿਆਂਇਕ ਹਿਰਾਸਤ ਵਿੱਚ ਹਨ ਅਤੇ ਪੁਲਿਸ ਨੈਟਵਰਕ ਵਿੱਚ ਸ਼ਾਮਲ ਹੋਰਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ।

Fraud Alert: ਆਨਲਾਈਨ ਬੈਟਿੰਗ ਐਪ ਜ਼ਰੀਏ ਠੱਗੀ ਦੇ ਛੇ ਮੁਲਜ਼ਮ ਗ੍ਰਿਫ਼ਤਾਰ
Fraud Alert: ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜਣ ’ਚ ਵੀ ਮਿਲਿਆ ਲਿੰਕ

ਮੁਲਜ਼ਮਾਂ ’ਚ ਨੇਪਾਲ ਦੇ ਨਾਗਰਿਕ ਵੀ ਸ਼ਾਮਲ

Fraud Alert: ਗ੍ਰੇਟਰ ਨੋਇਡਾ (ਏਜੰਸੀ)। ਉੱਤਰ ਪ੍ਰਦੇਸ਼ ’ਚ ਗੌਤਮ ਬੁੱਧ ਨਗਰ ਜ਼ਿਲ੍ਹੇ ਦੀ ਨੋਇਡਾ ਵਿਸ਼ੇਸ਼ ਕਾਰਜ ਫੋਰਸ (ਐੱਸਟੀਐੱਫ) ਯੂਨਿਟ ਨੇ ਆਨਲਾਈਨ ਬੈਟਿੰਗ ਐਪ ਰਾਹੀਂ ਠੱਗੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਕੇ ਛੇ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ। ਖਾਸ ਗੱਲ ਇਹ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ ਉਹ ਮੋਬਾਇਲ ਫੋਨ ਵੀ ਬਰਾਮਦ ਹੋਇਆ ਹੈ, ਜਿਸ ਦੀ ਵਰਤੋਂ ਨੋਇਡਾ ਦੇ ਵੱਖ-ਵੱਖ ਸਕੂਲਾਂ ਨੂੰ ਭੇਜੇ ਗਏ ਧਮਕੀ ਭਰੇ ਈ-ਮੇਲ ਨਾਲ ਜੁੜੇ ਰਿਕਵਰੀ ਮੇਲ ’ਚ ਕੀਤੀ ਗਈ ਸੀ।

ਨੋਇਡਾ ਐੱਸਟੀਐੱਫ ਦੇ ਐੱਸਐੱਸਪੀ ਰਾਜਕੁਮਾਰ ਮਿਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 23 ਜਨਵਰੀ ਨੂੰ ਗੌਤਮ ਬੁੱਧ ਨਗਰ ਦੇ ਕਈ ਸਕੂਲਾਂ ਨੂੰ ਧਮਕੀ ਭਰੇ ਈ-ਮੇਲ ਮਿਲੇ ਸਨ। ਇਸ ਸਬੰਧੀ ਨੋਇਡਾ ਸੈਕਟਰ 36 ਸਥਿਤ ਸਾਈਬਰ ਅਪਰਾਧ ਥਾਣੇ ’ਚ ਭਾਰਤੀ ਨਿਆਂ ਵਿਧਾਨ (ਬੀਐੱਨਐੱਸ) ਤੇ ਆਈਟੀ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਜਾਂਚ ਗ੍ਰੇਟਰ ਨੋਇਡਾ ਸਥਿਤ ਐੱਸਟੀਐੱਫ ਨੋਇਡਾ ਇਕਾਈ ਨੂੰ ਸੌਂਪੀ ਗਈ ਸੀ। ਜਾਂਚ ’ਚ ਸਾਹਮਣੇ ਆਇਆ ਕਿ ਧਮਕੀ ਭਰਿਆ ਈ-ਮੇਲ ਅਮਰੀਕਾ ਤੋਂ ਭੇਜਿਆ ਗਿਆ ਸੀ, ਜਦਕਿ ਉਸ ਨਾਲ ਜੁੜੇ ਰਿਕਵਰੀ ਈ-ਮੇਲ ਦੇ ਬੰਗਲਾਦੇਸ਼ ਤੇ ਭਾਰਤ ਨਾਲ ਲਿੰਕ ਪਾਏ ਗਏ। Fraud Alert

Read Also : ਪਾਵਰਕੌਮ ਦੀ 50 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰਨ ਖਿਲਾਫ ਭਖੇ ਮੁਲਾਜ਼ਮ

ਤਕਨੀਕੀ ਪੜਤਾਲ ’ਚ ਰਿਕਵਰੀ ਮੇਲ ਦਾ ਕਨੈਕਸ਼ਨ ਥਾਣਾ ਬਿਸਰਖ ਖੇਤਰ ਦੇ ਸਾਹਬੇਰੀ ਇਲਾਕੇ ਨਾਲ ਜੁੜਿਆ ਮਿਲਿਆ। ਇਸ ਅਧਾਰ ’ਤੇ ਐੱਸਟੀਐੱਫ ਨੇ ਸ਼ੁੱਕਰਵਾਰ ਨੂੰ ਕਾਰਵਾਈ ਕਰਕੇ ਛੇ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ। ਪੁਲਿਸ ਦੀ ਕਾਰਵਾਈ ਤੇ ਜਾਂਚ-ਪੜਤਾਲ ’ਚ ਸਾਹਮਣੇ ਆਇਆ ਕਿ ਗਿ੍ਰਫਤਾਰ ਮੁਲਜ਼ਮਾਂ ’ਚ ਨੇਪਾਲ ਤੇ ਭਾਰਤ ਦੇ ਨਾਗਰਿਕ ਸ਼ਾਮਲ ਹਨ, ਜੋ ਗਾਜ਼ੀਆਬਾਦ ਦੇ ਇੰਦਰਾਪੁਰਮ ਤੇ ਗ੍ਰੇਟਰ ਨੋਇਡਾ ਦੇ ਸਾਹਬੇਰੀ ਖੇਤਰ ’ਚ ਰਹਿ ਕੇ ਕਾਲ ਸੈਂਟਰ ਦੀ ਆੜ ’ਚ ਨਜਾਇਜ਼ ਆਨਲਾਈਨ ਬੈਟਿੰਗ ਨੈੱਟਵਰਕ ਚਲਾ ਰਹੇ ਸਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਧਮਕੀ ਭਰੇ ਈ-ਮੇਲ ਨਾਲ ਜੁੜੇ ਰਿਕਵਰੀ ਮੇਲ ’ਚ ਵਰਤਿਆ ਮੋਬਾਇਲ ਫੋਨ ਬਰਾਮਦ ਹੋਇਆ ਹੈ।

Ludhiana News: 27.80 ਲੱਖ ਹਾਸਲ ਕਰ ਦਿੱਤਾ ਜ਼ਾਅਲੀ ਵਰਕ ਵੀਜਾ, ਮੁਕੱਦਮਾ ਦਰਜ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਵਰਕ ਪਰਮਿਟ ’ਤੇ ਵਿਦੇਸ਼ ਭੇਜਣ ਦੇ ਨਾਂਅ ’ਤੇ 27.80 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਕੋਲਕੱਤਾ ਦੀ ਇੱਕ ਕੰਪਨੀ ਸਣੇ 5 ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਤਕਰੀਬਨ 7 ਮਹੀਨੇ ਪੁਰਾਣੀ ਸ਼ਿਕਾਇਤ ’ਤੇ ਹੋਈ ਪੜਤਾਲ ਤੋਂ ਬਾਅਦ ਦਰਜ਼ ਕੀਤੇ ਗਏ ਇਸ ਮਾਮਲੇ ’ਚ ਫ਼ਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਬੈਨਸਨ ਅਸ਼ੋਕ ਕੁਮਾਰ ਪੁੱਤਰ ਕਰਨੈਲ ਮਸੀਹ ਵਾਸੀ ਈਸਾ ਨਗਰੀ ਲੁਧਿਆਣਾ ਨੇ ਦੱਸਿਆ ਕਿ ਉਹ ਵਰਕ ਵੀਜੇ ’ਤੇ ਵਿਦੇਸ਼ ਜਾਣ ਦਾ ਚਾਹਵਾਨ ਸੀ। ਜਿਸ ਦੇ ਲਈ ਉਸ ਨੇ ਮਿਸ ਮਨਿਕ ਮੱਤੀ ਲੇਕੇ ਕਲੱਬ ਲਿਮਟਿਡ ਕੋਲਕੱਤਾ ਨਾਲ ਸੰਪਰਕ ਕੀਤਾ। Ludhiana News

ਇਹ ਖਬਰ ਵੀ ਪੜ੍ਹੋ : Ludhiana News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਜਿੱਥੇ ਸੁਖਵੀਰ ਸਿੰਘ, ਗੁਰਪ੍ਰੀਤ ਸਿੰਘ ਤੇ ਦਿੱਵਿਆ ਗੋਇਲ ਨੇ ਹਮ- ਮਸ਼ਵਰਾ ਹੋ ਕੇ ਉਸ ਨੂੰ ਵਰਕ ਪਰਮਿਟ ’ਤੇ ਵਿਦੇਸ਼ ਭੇਜਣ ਦਾ ਭਰੋਸਾ ਦਿਵਾਉਂਦੇ ਹੋਏ ਆਪਣੇ ਝਾਂਸੇ ’ਚ ਲੈ ਕੇ ਉਸ ਕੋਲੋਂ 27.80 ਲੱਖ ਰੁਪਏ ਹਾਸ਼ਲ ਕਰ ਲਏ। ਅਸ਼ੋਕ ਕੁਮਾਰ ਮੁਤਾਬਕ ਉਕਤਾਨ ਵਿਅਕਤੀਆਂ ਨੇ ਉਸ ਨੂੰ ਜ਼ਾਅਲੀ ਦਸਤਾਵੇਜ ਬਣਾ ਕੇ ਦਿੱਤੇ। ਜਿਸ ਕਰਕੇ ਉਹ ਵਿਦੇਸ਼ ਵੀ ਨਹੀਂ ਪਹੁੰਚ ਸਕਿਆ ਤੇ ਨਾ ਹੀ ਉਸ ਨੂੰ ਉਸਦੀ ਪੇਮੈਂਟ ਵਾਪਸ ਕੀਤੀ ਗਈ ਹੈ। ਮਾਮਲੇ ’ਚ 3 ਮਈ 2024 ਨੂੰ ਮਿਲੀ ਸ਼ਿਕਾਇਤ ਦੇ ਅਧਾਰ ’ਤੇ ਪੜਤਾਲ ਕਰਨ ਉਪਰੰਤ 20 ਦਸੰਬਰ 2024 ਨੂੰ ਮਿਸ ਮਨਿਕ ਮੱਤੀ ਲੇਕੇ ਕਲੱਬ ਲਿਮਟਿਡ ਕੋਲਕੱਤਾ, ਸੁਖਵੀਰ ਸਿੰਘ, ਗੁਰਪ੍ਰੀਤ ਸਿੰਘ ਤੇ ਦਿੱਵਿਆ ਗੋਇਲ ਕੇਅਰ ਆਫ਼ ਅਕਰਮ ਖਾਨ ਵਾਸੀ ਜੈਪੁਰ (ਰਾਜਸਥਾਨ) ਨੂੰ ਮੁਕੱਦਮੇ ’ਚ ਨਾਮਜ਼ਦ ਕੀਤਾ ਹੈ। ਤਫ਼ਤੀਸੀ ਅਫ਼ਸਰ ਪਰਮਜੀਤ ਸਿੰਘ ਮੁਤਾਬਕ ਪੁਲਿਸ ਨੇ ਮਾਮਲਾ ਦਰਜ਼ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Ludhiana News

Fraud News: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ, ਮਹਿਲਾ ਨੇ ਗੁਆਏ 6.82 ਲੱਖ
ਡਬਲ ਰੁਪਏ ਤੇ ਚਾਂਦੀ ਦੇ ਸਿੱਕੇ ਦੇ ਮਾਮਲੇ ’ਚ ਆਟੋ ਚਾਲਕ ਮਹਿਲਾ ਨੇ ਗੁਆਏ 6.82 ਲੱਖ

ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਦਾ ਲਾਲਚ ਦੇ ਕੇ, ਜਮ੍ਹਾ ਰਾਸ਼ੀ ਵੀ ਉਡਾਈ

ਜੀਂਦ (ਸੱਚ ਕਹੂੰ ਨਿਊਜ਼)। Fraud News: ਜੀਂਦ ਸ਼ਹਿਰ ਦੇ ਵਿਕਾਸ ਨਗਰ ਦੀ ਰਹਿਣ ਵਾਲੀ ਇੱਕ ਔਰਤ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਉਸ ਕੋਲੋਂ ਚਾਂਦੀ ਦੀ ਇੱਟ ਦੇ ਕੇ 6 ਲੱਖ 82 ਹਜਾਰ ਰੁਪਏ ਖੋਹ ਲਏ। ਔਰਤ ਆਟੋ ਰਿਕਸ਼ਾ ਚਾਲਕ ਵਜੋਂ ਕੰਮ ਕਰਦੀ ਹੈ। ਥਾਣਾ ਸਿਟੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਵਿਕਾਸ ਨਗਰ ਦੀ ਰਹਿਣ ਵਾਲੀ ਬਿਮਲਾ ਦੇਵੀ ਨੇ ਦੱਸਿਆ ਕਿ ਉਹ ਆਟੋ ਰਿਕਸ਼ਾ ਚਲਾਉਂਦੀ ਹੈ। ਇੰਪਲਾਈਜ ਕਲੋਨੀ ਦੇ ਰਹਿਣ ਵਾਲੇ ਸਤੀਸ਼, ਵਿਨੋਦ ਵਾਸੀ ਸਿੰਧਵੀ ਖੇੜਾ ਤੇ ਰਾਮਬੀਰ ਕਲੋਨੀ ਵਾਸੀ ਪੂਨਮ ਪਤਨੀ ਸੁਨੀਲ ਨੇ ਮੈਟਰੋ ਹਸਪਤਾਲ ਦੇ ਸਾਹਮਣੇ ਦਫਤਰ ਖੋਲ੍ਹਿਆ ਹੋਇਆ ਹੈ।

Read This : Haryana Vidhan Sabha Election 2024: ਹਰਿਆਣਾ ਦੀਆਂ 90 ਸੀਟਾਂ ’ਤੇ ਹੁਣ ਤੱਕ 9.53 ਫੀਸਦੀ ਵੋਟਿੰਗ

ਇੱਥੇ ਦਵਾਈਆਂ ਦਾ ਕੰਮ ਕਰਦੇ ਹਨ। ਇਨ੍ਹਾਂ ਲੋਕਾਂ ਨੇ ਬਾਲ ਭਵਨ ਰੋਡ ’ਤੇ ਦਫਤਰ ਬਣਾਇਆ ਹੋਇਆ ਹੈ। ਆਟੋ ਰਿਕਸ਼ਾ ’ਚ ਸਫਰ ਕਰਨ ਕਾਰਨ ਉਸ ਨਾਲ ਜਾਣ-ਪਛਾਣ ਹੋ ਗਈ। ਵਿਨੋਦ ਤੇ ਪੂਨਮ ਦਫਤਰ ’ਚ ਗਰੀਬ ਲੋਕਾਂ ਲਈ ਮਜਦੂਰ ਵਜੋਂ ਕਾਪੀਆਂ ਬਣਾਉਂਦੇ ਸਨ। ਉਹ ਲੋਕਾਂ ਨੂੰ ਰੁਜਗਾਰ ਤੇ ਕਾਰੋਬਾਰ ਸ਼ੁਰੂ ਕਰਨ ਦਾ ਝਾਂਸਾ ਦੇ ਕੇ ਭਰਮਾਉਂਦਾ ਸੀ। ਮੁਲਜਮਾਂ ਨੇ ਉਸ ਨੂੰ ਅਮੀਰ ਬਣਨ ਦਾ ਝਾਂਸਾ ਦੇ ਕੇ ਉਸ ਤੋਂ 1 ਲੱਖ 50 ਹਜਾਰ ਰੁਪਏ ਵੀ ਲੈ ਲਏ। ਉਨ੍ਹਾਂ ਨੇ 1 ਲੱਖ 50 ਹਜਾਰ ਰੁਪਏ ਦੀ ਦਵਾਈ ਉਸ ਦੇ ਘਰ ਰੱਖ ਦਿੱਤੀ ਤੇ ਕਿਹਾ ਕਿ ਉਹ ਇਸ ਨੂੰ ਵੇਚ ਦੇਵੇਗਾ ਤੇ ਉਸ ਦੇ ਪੈਸੇ ਦੁੱਗਣੇ ਹੋ ਜਾਣਗੇ। ਚਾਂਦੀ ਦੀ ਇੱਟ ਦਿਵਾਉਣ ਦੇ ਨਾਂਅ ’ਤੇ ਉਸ ਤੋਂ ਇੱਕ ਲੱਖ 20 ਹਜਾਰ ਰੁਪਏ ਫਿਰ ਲੈ ਲਏ ਗਏ। Fraud News

5 ਜੂਨ 2022 ਨੂੰ ਸਤੀਸ਼ ਉਸ ਨੂੰ ਤੇ ਉਸ ਦੀ ਧੀ ਨੂੰ ਕਾਰ ਵਿੱਚ ਬਿਠਾ ਕੇ ਕਸੌਲੀ ਲੈ ਗਿਆ ਤੇ ਉੱਥੇ ਸਤੀਸ਼ ਨੇ ਉਸ ਨੂੰ ਚਾਂਦੀ ਦੀ ਇੱਟ ਦਿਖਾਈ। ਪ੍ਰੋਗਰਾਮ ’ਚ ਉਨ੍ਹਾਂ ਨੂੰ ਸਟੇਜ ’ਤੇ ਬੁਲਾ ਕੇ ਚਾਂਦੀ ਦੀ ਇੱਟ ਦਿੱਤੀ ਪਰ ਤੁਰੰਤ ਵਾਪਸ ਲੈ ਲਿਆ ਤੇ ਕਿਹਾ ਕਿ ਜੀਂਦ ’ਚ ਪ੍ਰੋਗਰਾਮ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਬਿੱਲ ਸਮੇਤ ਚਾਂਦੀ ਦੀ ਇੱਟ ਦਿੱਤੀ ਜਾਵੇਗੀ। ਉਥੋਂ ਵਾਪਸ ਆ ਕੇ ਜਦੋਂ ਮੁਲਜਮਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਕੰਪਨੀ ਦੇ ਸੀਨੀਅਰ ਅਧਿਕਾਰੀ ਆਉਣਗੇ ਤੇ ਇੱਟ ਉਸ ਨੂੰ ਸੌਂਪ ਦਿੱਤੀ ਜਾਵੇਗੀ। ਥਾਣਾ ਸਿਟੀ ਦੀ ਪੁਲਿਸ ਨੇ ਮੁਲਾਜਮ ਕਲੋਨੀ ਦੇ ਰਹਿਣ ਵਾਲੇ ਸਤੀਸ਼, ਵਿਨੋਦ ਵਾਸੀ ਸਿੰਧਵੀ ਖੇੜਾ ਤੇ ਰਾਮਬੀਰ ਕਲੋਨੀ ਵਾਸੀ ਪੂਨਮ ਪਤਨੀ ਸੁਨੀਲ ਖਿਲਾਫ਼ ਧੋਖਾਧੜੀ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਕੇਸ ਦਰਜ ਕੀਤਾ ਹੈ। Fraud News

ਘਰ ’ਚ ਰੱਖੀਆਂ ਦਵਾਈਆਂ ਦੀ ਮਿਆਦ ਵੀ ਹੋਈ ਪੂਰੀ | Fraud News

ਇਸ ਤੋਂ ਬਾਅਦ ਮੁਲਜਮ ਨੇ ਉਸ ਨੂੰ ਪੈਸੇ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਤੇ ਗਾਰੰਟੀ ਲਈ ਕਿ ਉਹ ਉਸ ਨੂੰ ਕਈ ਗੁਣਾ ਰਕਮ ਦੇਵੇਗਾ। ਮੁਲਜਮਾਂ ਨੇ 20 ਹਜਾਰ ਰੁਪਏ ਲੈ ਲਏ ਤੇ 20 ਮਹੀਨਿਆਂ ਤੱਕ 200 ਰੁਪਏ ਦਿਹਾੜੀ ਦਿਵਾਉਣ ਦਾ ਭਰੋਸਾ ਦਿੱਤਾ। 20 ਹਜਾਰ ਰੁਪਏ ਦੇਣ ਤੋਂ ਬਾਅਦ ਵੀ ਉਸ ਨੂੰ 200 ਰੁਪਏ ਦਿਹਾੜੀ ਨਹੀਂ ਦਿੱਤੀ ਗਈ। ਜਦੋਂ ਉਸ ਨੇ ਮੁਲਜਮਾਂ ਨੂੰ ਰੋਕਿਆ ਤਾਂ ਉਸ ਨੇ ਕਿਹਾ ਕਿ ਉਸ ਦੀ ਆਈਡੀ ’ਚ ਡਾਲਰਾਂ ਰਾਹੀਂ ਪੇਮੈਂਟ ਮਿਲ ਜਾਵੇਗੀ। Fraud News

ਬਿਮਲਾ ਨੇ ਦੱਸਿਆ ਕਿ 9 ਅਪਰੈਲ 2022 ਨੂੰ ਉਸ ਨੇ ਸਤੀਸ਼ ਦੇ ਫੋਨ ’ਤੇ 10 ਹਜਾਰ ਰੁਪਏ ਭੇਜੇ ਤੇ 22 ਹਜਾਰ ਰੁਪਏ ਨਕਦ ਦਿੱਤੇ। 20 ਅਪਰੈਲ ਨੂੰ 35 ਹਜਾਰ ਰੁਪਏ ਫੋਨ ਪੇਅ ਰਾਹੀਂ ਤੇ 45 ਹਜਾਰ ਰੁਪਏ ਨਕਦ ਦਿੱਤੇ ਗਏ ਸਨ। ਮੁਲਜਮ ਸਤੀਸ਼ ਨੇ 13 ਮਈ 2022 ਨੂੰ 20 ਹਜਾਰ ਰੁਪਏ, 19 ਮਈ ਨੂੰ 20 ਹਜਾਰ ਰੁਪਏ ਤੇ 3 ਜੂਨ ਨੂੰ 50 ਹਜਾਰ ਰੁਪਏ ਫੋਨ ਪੇਅ ਰਾਹੀਂ ਲਏ ਸਨ। ਮੁਲਜਮਾਂ ਨੇ ਇਹ ਪੈਸਾ ਕੰਪਨੀ ’ਚ ਲਾਉਣ ਦੀ ਬਜਾਏ ਆਪਸ ’ਚ ਵੰਡ ਲਿਆ। Fraud News

ਖੁਦ ਨੂੰ ਸਬ ਇੰਸਪੈਕਟਰ ਦੱਸ ਕੇ ਦੁਕਾਨਦਾਰਾਂ ਤੋਂ ਲੈਂਦਾ ਸੀ ਮੋਟੇ ਪੈਸੇ, ਪੁਲਿਸ ਨੇ ਦਬੋਚਿਆ
ਪੁਲਿਸ ਦੀ ਵਰਦੀ, ਸਟਿੱਕ, ਫਰਜ਼ੀ ਆਈ ਕਾਰਡ ਤੇ ਇਨੋਵਾ ਕਾਰ ਸਣੇ ਪੁਲਿਸ ਨੇ ਦਬੋਚਿਆ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਥਾਣਾ ਯੋਧੇਵਾਲ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਖੁਦ ਨੂੰ ਸਬ ਇੰਸਪੈਕਟਰ ਦੱਸ ਕੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਡਰਾ-ਧਮਕਾ ਕੇ ਮੋਟੀਆਂ ਰਕਮਾਂ ਵਸੂਲ ਰਿਹਾ ਸੀ। ਇਸਦੇ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਪੁਲਿਸ ਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਵਿਅਕਤੀ ਕੋਲੋਂ ਸਬ ਇੰਸਪੈਕਟਰ ਦੀ ਵਰਦੀ, ਸਟਿੱਕ ਅਤੇ ਆਈ ਕਾਰਡ ਵੀ ਬਰਾਮਦ ਹੋਇਆ ਹੈ। Crime News

ਜਾਣਕਾਰੀ ਦਿੰਦਿਆਂ ਐੱਸਐੱਚਓ ਜੋਧੇਵਾਲ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਲਾਕੇ ’ਚੋਂ ਪਿਛਲੇ ਲੰਮੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇੱਕ ਪੁਲਿਸ ਮੁਲਾਜ਼ਮ ਦੁਕਾਨਦਾਰਾਂ ਨੂੰ ਆਪਣੀ ਵਰਦੀ ਦਾ ਰੋਹਬ ਦਿਖਾ ਕੇ ਪੈਸੇ ਇਕੱਠੇ ਕਰ ਰਿਹਾ ਹੈ, ਇਸ ਸਬੰਧੀ ਪੁਲਿਸ ਵਿਭਾਗ ਲਗਾਤਾਰ ਚਿੰਤਤ ਸੀ ਉਹਨਾਂ ਦੱਸਿਆ ਕਿ ਇੱਕ ਦੁਕਾਨਦਾਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਲਗਾਤਾਰ ਨਿਗਰਾਨੀ ਤਹਿਤ ਇੱਕ ਵਿਅਕਤੀ ਨੂੰ ਇਨੋਵਾ ਕਾਰ ਸਮੇਤ ਗ੍ਰਿਫਤਾਰ ਕੀਤਾ ਪੁੱਛ-ਗਿੱਛ ਦੌਰਾਨ ਗ੍ਰਿਫਤਾਰ ਵਿਅਕਤੀ ਦੀ ਪਛਾਣ ਅਨਮੋਲ ਸਿੱਧੂ ਵਾਸੀ ਲੁਧਿਆਣਾ ਵਜੋਂ ਹੋਈ ਹੈ ਜਿਸ ਦੇ ਕਬਜ਼ੇ ਵਾਲੀ ਇਨੋਵਾ ਕਾਰ ਵਿੱਚੋਂ ਪੁਲਿਸ ਨੂੰ ਸਬ ਇੰਸਪੈਕਟਰ ਦੀ ਇੱਕ ਵਰਦੀ, ਇੱਕ ਸਟਿੱਕ ਅਤੇ ਸਬ ਇੰਸਪੈਕਟਰ ਦਾ ਫਰਜ਼ੀ ਆਈ ਕਾਰਡ ਵੀ ਬਰਾਮਦ ਹੋਇਆ ਹੈ। Crime News

ਇਹ ਵੀ ਪੜ੍ਹੋ: ਸਵਾਰੀਆਂ ਨਾਲ ਹੋਈ ਖੱਜਲ-ਖੁਆਰੀ ਤਾਂ ਡਰਾਈਵਰਾਂ ਤੇ ਕੰਡਕਟਰਾਂ ਖ਼ਿਲਾਫ਼ ਹੋਵੇਗੀ ਕਾਰਵਾਈ

ਉਹਨਾਂ ਦਾਅਵਾ ਕੀਤਾ ਕਿ ਇਹ ਕਾਰਡ ਅਨਮੋਲ ਸਿੱਧੂ ਦੁਆਰਾ ਖੁਦ ਹੀ ਤਿਆਰ ਕਰਵਾਇਆ ਗਿਆ ਹੈ ਅਤੇ ਇਸ ਉਪਰ ਦਸਤਖ਼ਤ ਵੀ ਆਪਣੇ ਹੀ ਕੀਤੇ ਹੋਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਅਨਮੋਲ ਦੇ ਮੋਬਾਇਲ ਨੂੰ ਵੀ ਕਬਜ਼ੇ ’ਚ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਅਨਮੋਲ ਸਿੱਧੂ ਨੂੰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਦਾ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਹਾਸਿਲ ਹੋਇਆ ਹੈ, ਜਿਸ ਨੇ ਗ੍ਰਿਫਤਾਰੀ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਕਿ ਉਹ ਸੀਆਈਏ ਜਲੰਧਰ ਦਾ ਸਬ ਇੰਸਪੈਕਟਰ ਹੈ।

ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਨਮੋਲ ਸਿੱਧੂ ਖਿਲਾਫ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਮੁਤਾਬਕ ਅਨਮੋਲ ਸਿੱਧੂ ਗੈਸ ਏਜੰਸੀਆਂ, ਮੈਡੀਕਲ ਸਟੋਰਾਂ ਅਤੇ ਲਾਟਰੀ ਦੀਆਂ ਦੁਕਾਨਾਂ ਦੇ ਮਾਲਕਾਂ ’ਤੇ ਪੁਲਿਸ ਦਾ ਰੋਹਬ ਪਾਉਂਦਾ ਅਤੇ ਉਹਨਾਂ ਤੋਂ ਮੋਟੀਆਂ ਰਕਮਾਂ ਬਟੋਰਦਾ ਸੀ ਜਿਸ ਨੂੰ ਪੁਲਿਸ ਨੇ ਹੋਟਲ ਬੰਜਾਲੀ ਲਾਗਿਓ ਗ੍ਰਿਫਤਾਰ ਕੀਤਾ ਹੈ।

ਮੁੰਬਈ ਕਰਾਈਮ ਬਰਾਂਚ ਦਾ ਐਸਪੀ ਦੱਸ ਕੇ ਨੌਸਰਬਾਜ਼ ਨੇ 12 ਲੱਖ ਦੀ ਕੀਤੀ ਧੋਖਾਧੜੀ
ਮਲੇਸ਼ੀਆ ’ਚ ਨਸ਼ੀਲਾ ਪਦਾਰਥ ਤੇ ਚਾਰ ਪਾਕਿਸਤਾਨੀ ਪਾਸਪੋਰਟ ਭੇਜੇ ਜਾਣ ਦਾ ਡਰਾਵਾ ਦੇ ਕੇ ਹਾਸਿਲ ਕੀਤੀ ਰਕਮ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਕ ਨੌਸਰਬਾਜ਼ ਨੇ ਖੁਦ ਨੂੰ ਮੁੰਬਈ ਕ੍ਰਾਈਮ ਬਰਾਂਚ ਦਾ ਐਸਪੀ ਦੱਸ ਕੇ ਲੁਧਿਆਣਾ ਦੇ ਇੱਕ ਵਿਅਕਤੀ ਨਾਲ 12 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ। ਮਾਮਲੇ ਵਿੱਚ ਪੜਤਾਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਗੁਜਰਾਤ ਦੀ ਵਾਸਿਨੀ ਇੰਟਰਪ੍ਰਾਈਜ਼ਮ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Fraud Alert

ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਅਮਿਤੇਸ਼ ਸਿੰਘ ਵਾਸੀ ਬਸੰਤ ਐਵੇਨਿਊ ਨੇ ਦੱਸਿਆ ਕਿ ਦੁਪਹਿਰ ਵੇਲੇ ਉਸ ਨੂੰ ਇੱਕ ਫੋਨ ਆਇਆ। ਫੋਨਕਰਤਾ ਨੇ ਆਪਣਾ ਨਾਂਅ ਅਮਿਤ ਸ਼ਰਮਾ ਦੱਸਦਿਆਂ ਕਿਹਾ ਕਿ ਉਹ ਫੀਡੈਸਕ ਦਾ ਮੁਲਾਜ਼ਮ ਹੈ ਅਤੇ ਉਨ੍ਹਾਂ (ਗੁਰਅਮਿਤੇਸ਼ ਸਿੰਘ) ਨੇ ਕੁੱਝ ਇਤਰਾਜ਼ਯੋਗ ਚੀਜ਼ਾਂ ਪਾਰਸਲ ਦੇ ਜ਼ਰੀਏ ਭੇਜੀਆਂ ਹਨ। ਸ਼ਿਕਾਇਤਕਰਤਾ ਨੂੂੰ ਪੂਰੀ ਤਰ੍ਹਾਂ ਡਰਾ ਕੇ ਨੋਸਰਬਾਜ ਨੇ ਆਖਿਆ ਕਿ ਪਾਰਸਲ ਭੇਜਣ ਲਈ ਉਨ੍ਹਾਂ ਦੇ ਆਧਾਰ ਕਾਰਡ ਦੀ ਵਰਤੋਂ ਕੀਤੀ ਗਈ।

ਇਹ ਵੀ ਪੜ੍ਹੋ: Sunam News: ਸੁਨਾਮ ਦਾ ਪੁਲ ਫਿਰ ਚਰਚਾ ‘ਚ, ਆਰਜੀ ਪੁਲ ਵੀ ਹੋਇਆ ਬੰਦ

ਫੋਨਕਰਤਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਨਾਲ ਫਰਾਡ ਕੀਤਾ ਹੋਵੇ। ਇੰਨੀ ਗੱਲ ਆਖ ਕੇ ਕਾਲਰ ਨੇ ਇਹ ਕਿਹਾ ਕਿ ਉਹ ਸ਼ਿਕਾਇਤ ਕਰਤਾ ਦੀ ਗੱਲ ਮੁੰਬਈ ਕ੍ਰਾਈਮ ਬਰਾਂਚ ਦੀ ਟੀਮ ਨਾਲ ਕਰਵਾ ਰਿਹਾ ਹੈ। ਅੱਗੋਂ ਖੁਦ ਨੂੰ ਮੁੰਬਈ ਕ੍ਰਾਈਮ ਬਰਾਂਚ ਦਾ ਐਸਪੀ ਦੱਸਣ ਵਾਲੇ ਵਿਅਕਤੀ ਨੇ ਸ਼ਿਕਾਇਤ ਕਰਤਾ ਨੂੰ ਡਰਾਵਾ ਦਿੱਤਾ ਕਿ ਉਸ ਵੱਲੋਂ ਮਲੇਸ਼ੀਆ ਭੇਜੇ ਗਏ ਪਾਰਸਲ ਵਿੱਚ 140 ਗ੍ਰਾਮ ਨਸ਼ੀਲਾ ਪਦਾਰਥ ਅਤੇ ਚਾਰ ਪਾਕਿਸਤਾਨੀ ਪਾਸਪੋਰਟ ਹਨ। ਗੁਰਅਮਿਤੇਸ਼ ਸਿੰਘ ਨੇ ਦੱਸਿਆ ਕਿ ਫੋਨਕਰਤਾ ਨੇ ਸਿੱਧੇ ਤੌਰ ’ਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਝਮੇਲੇ ਚੋਂ ਬਚਣਾ ਹੈ ਤਾਂ ਉਹ ਉਸ ਵੱਲੋਂ ਦੱਸੇ ਗਏ ਕੋਟਕ ਮਹਿੰਦਰਾ ਬੈਂਕ ਦੇ ਖਾਤੇ ਵਿੱਚ 12 ਲੱਖ 11 ਹਜਾਰ ਰੁਪਏ ਦੀ ਰਕਮ ਟਰਾਂਸਫਰ ਕਰ ਦੇਵੇ।

ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਕੀਤੀ ਸ਼ੁਰੂ (Fraud Alert)

ਜਿਸ ’ਤੇ ਫੋਨ ਸੁਣਕੇ ਬੁਰੀ ਤਰ੍ਹਾਂ ਘਬਰਾਏ ਹੋਣ ਕਰਕੇ ਉਸ ਨੇ ਰਕਮ ਫੋਨਕਰਤਾ ਦੁਆਰਾ ਮੰਗੀ ਗਈ ਰਕਮ ਟਰਾਂਸਫਰ ਕਰ ਦਿੱਤੀ। ਰਕਮ ਟਰਾਂਸਫ਼ਰ ਕਰਨ ਤੋਂ ਕੁਝ ਸਮੇਂ ਬਾਅਦ ਉਸਨੂੰ ਮਹਿਸੂਸ ਹੋਇਆ ਕਿ ਉਸ ਨਾਲ ਠੱਗੀ ਹੋ ਗਈ ਹੈ। ਮਿਲੀ ਸ਼ਿਕਾਇਤ ’ਤੇ ਪੜਤਾਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਗੁਜਰਾਤ ਦੀ ਵਾਸਿਨੀ ਇੰਟਰਪ੍ਰਾਈਜ਼ਮ ਦੇ ਖਿਲਾਫ ਮੁਕੰਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਸੈਲ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। Fraud Alert

Fraud alert: ਇੰਸਟਾਗ੍ਰਾਮ ’ਤੇ ਦੋਸਤੀ ਕਰਨ ਪਿੱਛੋਂ ਵਿਆਹ ਦਾ ਝਾਂਸਾ ਦੇ ਕੇ ਹਾਸਲ ਕੀਤੇ 58 ਲੱਖ
ਪੈਸੇ ਲੈ ਕੇ ਆਪਣੇ ਦੋਸਤ ਸਣੇ ਰਫ਼ੂ- ਚੱਕਰ ਹੋਏ ਨੌਜਵਾਨ ਖਿਲਾਫ਼ ਮਾਮਲਾ ਦਰਜ਼ | Fraud alert

Fraud alert: ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਪੁਲਿਸ ਨੇ ਇੱਕ ਲੜਕੀ ਦੀ ਸ਼ਿਕਾਇਤ ’ਤੇ ਪੜਤਾਲ ਉਪਰੰਤ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਲੜਕੀ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਇੱਕ ਨੌਜਵਾਨ ਵੱਲੋਂ ਪਹਿਲਾਂ ਉਸ ਨਾਲ ਇੰਸਟਾਗ੍ਰਾਮ ’ਤੇ ਦੋਸਤੀ ਕੀਤੀ ਗਈ ਅਤੇ ਬਾਅਦ ਵਿੱਚ ਵਿਆਹ ਦਾ ਝਾਂਸਾ ਦੇ ਕੇ ਉਸ ਪਾਸੋਂ 58 ਲੱਖ ਰੁਪਏ ਹਾਸਲ ਕਰਕੇ ਉਸ ਨਾਲ ਧੋਖਾਧੜੀ ਕੀਤੀ ਗਈ ਹੈ।ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਸ਼ਿਵਿਕਾ ਜੈਨ ਵਾਸੀ ਅਗਰ ਨਗਰ ਲੁਧਿਆਣਾ ਨੇ ਦੱਸਿਆ ਕਿ ਕੇਵਲ ਪਟੇਲ ਨਾਲ ਉਸਦੀ ਜਾਣ- ਪਹਿਚਾਣ ਇੰਸਟਾਗ੍ਰਾਮ ਦੇ ਜਰੀਏ ਹੋਈ ਸੀ।

ਜਿਸ ਨੇ ਖੁਦ ਨੂੰ ਸੀਬੀਆਈ ਦਾ ਅਧਿਕਾਰੀ ਦੱਸਿਆ ਅਤੇ ਆਪਣਾ ਪ੍ਰਭਾਵ ਪਾ ਕੇ ਉਹ ਲਗਾਤਾਰ ਉਸਦੇ ਸੰਪਰਕ ਵਿੱਚ ਰਹਿਣ ਲੱਗ ਪਿਆ। ਲੜਕੀ ਮੁਤਾਬਕਾ ਕੇਵਲ ਪਟੇਲ ਨੇ ਉਸਨੂੰ ਵਿਆਹ ਕਰਵਾਉਣ ਦਾ ਝਾਂਸਾ ਦਿੰਦਿਆਂ ਆਪਣੇ ਸਾਥੀ ਗੌਰਵ ਜੈਨ ਨਾਲ ਮਿਲ ਕੇ ਉਸ ਕੋਲੋਂ 57 ਲੱਖ 91 ਹਜ਼ਾਰ ਰੁਪਏ ਦੀ ਰਕਮ ਹਾਸਲ ਕਰ ਲਈ। ਪੈਸੇ ਹਾਸਲ ਕਰਨ ਤੋਂ ਬਾਅਦ ਦੋਵੇਂ ਮੁਲਜ਼ਮ ਰਫੂ ਚੱਕਰ ਹੋ ਗਏ। ਜਿਸ ਤੋਂ ਬਾਅਦ ਉਸਨੇ 10 ਅਪਰੈਲ 2023 ਨੂੰ ਪੁਲਿਸ ਕੋਲ ਕਾਰਵਾਈ ਲਈ ਸ਼ਿਕਾਇਤ ਦਰਜ਼ ਕਰਵਾਈ। (Fraud alert)

Also Read : Fake Encounter Case: ਸਾਬਕਾ ਡੀਆਈਜੀ ਨੂੰ ਸੱਤ ਸਾਲ ਦੀ ਜੇਲ੍ਹ ਤੇ ਸੇਵਾ ਮੁਕਤ ਡੀਐਸਪੀ ਨੂੰ ਉਮਰ ਕੈਦ ਦੀ ਸਜ਼ਾ

ਸ਼ਿਵਿਕਾ ਜੈਨ ਦੀ ਸ਼ਿਕਾਇਤ ’ਤੇ ਪੜਤਾਲ ਕੀਤੇ ਜਾਣ ਤੋਂ ਬਾਅਦ ਥਾਣਾ ਸਰਾਭਾ ਦੀ ਪੁਲਿਸ ਨੇ ਕੇਵਲ ਪਟੇਲ ਅਤੇ ਗੌਰਵ ਜੈਨ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਦੋਵਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ।