Raveena Tandon - Sach Kahoon Punjabi

ਬਾਲੀਵੁੱਡ ਅਦਾਕਾਰਾ Raveena Tandon ਦੇ ਪਰਿਵਾਰ ਨਾਲ ਜੁੜੀ ਵੱਡੀ ਖਬਰ
Raveena Tandon: ਮੁੰਬਈ (ਏਜੰਸੀ)। ਬਾਲੀਵੁੱਡ ਅਦਾਕਾਰਾ Raveena Tandon ਦੇ ਭਰਾ ਰਾਜੀਵ ਟੰਡਨ ਦੇ ਘਰ ਹਾਲ ਹੀ ’ਚ ਚੋਰੀ ਹੋਈ ਹੈ। ਮੁੰਬਈ ਪੁਲਿਸ ਨੇ ਇੱਕ ਸ਼ਿਕਾਇਤ ਤੋਂ ਬਾਅਦ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਪਿਛਲੇ ਸਾਲ ਅਕਤੂਬਰ ਦੀ ਹੈ, ਜਦੋਂ ਰਾਜੀਵ ਨੇ ਆਪਣੇ ਘਰੋਂ ਸੋਨੇ ਦੇ ਗਹਿਣੇ ਤੇ ਮਹਿੰਗੀਆਂ ਘੜੀਆਂ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕਾਰਵਾਈ ਕਰਦੇ ਹੋਏ, ਪੁਲਿਸ ਨੇ ਹੁਣ ਇੱਕ 47 ਸਾਲਾ ਔਰਤ ਰਾਸ਼ੀ ਛਾਬੜੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਰਿਪੋਰਟਾਂ ਅਨੁਸਾਰ, ਮੁਲਜ਼ਮ ਰਾਸ਼ੀ ਪਿਛਲੇ ਛੇ ਸਾਲਾਂ ਤੋਂ ਰਵੀਨਾ ਦੀ 87 ਸਾਲਾ ਮਾਂ ਵੀਨਾ ਟੰਡਨ ਦੀ ਦੇਖਭਾਲ ਕਰ ਰਹੀ ਸੀ, ਜਿਸ ਕਾਰਨ ਉਹ ਪਰਿਵਾਰ ਦੇ ਬਹੁਤ ਨੇੜੇ ਸੀ।

ਪਿਛਲੇ ਸਾਲ ਲੱਗਿਆ ਚੋਰੀ ਦਾ ਪਤਾ | Raveena Tandon

ਰਾਜੀਵ ਟੰਡਨ ਵੱਲੋਂ ਦਰਜ ਪੁਲਿਸ ਸ਼ਿਕਾਇਤ ਅਨੁਸਾਰ, ਪਰਿਵਾਰ ਨੂੰ ਪਹਿਲੀ ਵਾਰ ਅਕਤੂਬਰ 2025 ’ਚ ਚੋਰੀ ਦਾ ਪਤਾ ਲੱਗਿਆ। ਉਨ੍ਹਾਂ ਨੇ ਦੁਸਹਿਰੇ ਦੇ ਤਿਉਹਾਰ ਤੋਂ ਪਹਿਲਾਂ ਆਪਣੇ ਗਹਿਣਿਆਂ ਦੀ ਜਾਂਚ ਕਰਨ ਲਈ ਆਪਣੇ ਘਰ ’ਚ ਤਿਜੋਰੀ ਖੋਲ੍ਹੀ ਤੇ ਤਾਲਾ ਟੁੱਟਿਆ ਹੋਇਆ ਪਾਇਆ। ਗੁੰਮ ਹੋਏ ਕੀਮਤੀ ਸਮਾਨ ’ਚ ਸੋਨੇ ਦੀਆਂ ਚੂੜੀਆਂ, ਹਾਰ, ਅੰਗੂਠੀਆਂ, ਕੰਨਾਂ ਦੀਆਂ ਵਾਲੀਆਂ, ਹੀਰੇ ਨਾਲ ਜੜੀ ਮੰਗਲਸੂਤਰ ਤੇ ਹੋਰ ਹੀਰੇ ਦੇ ਗਹਿਣੇ ਸ਼ਾਮਲ ਸਨ। ਕਈ ਲਗਜ਼ਰੀ ਘੜੀਆਂ ਵੀ ਚੋਰੀ ਹੋ ਗਈਆਂ ਸਨ। ਪਰਿਵਾਰ ਅਨੁਸਾਰ, ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਲਗਭਗ 25 ਲੱਖ ਰੁਪਏ ਸੀ।

Read Also : Gold Price Today: ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ ’ਚ ਲਗਾਤਾਰ ਦੂਜੇ ਦਿਨ ਗਿਰਾਵਟ

ਸਿਰਫ਼ ਘੜੀਆਂ ਹੀ ਹੋਈਆਂ ਬਰਾਮਦ, ਗਹਿਣੇ ਅਜੇ ਵੀ ਦੂਰ

ਚੋਰੀ ਦੀ ਖ਼ਬਰ ਮਿਲਣ ’ਤੇ, ਟੰਡਨ ਪਰਿਵਾਰ ਨੇ ਰਾਸ਼ੀ ਤੋਂ ਖੁਦ ਪੁੱਛਗਿੱਛ ਕੀਤੀ। ਹਾਲਾਂਕਿ, ਉਸਨੇ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ। ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਤੇ ਰਾਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ, ਔਰਤ ਦੇ ਘਰੋਂ ਚੋਰੀ ਹੋਈਆਂ ਕੁਝ ਘੜੀਆਂ ਬਰਾਮਦ ਕੀਤੀਆਂ ਗਈਆਂ। ਰਿਪੋਰਟਾਂ ਅਨੁਸਾਰ, ਮੁਲਜ਼ਮ ਨੇ ਗਹਿਣੇ ਕਿਸੇ ਹੋਰ ਨੂੰ ਦੇ ਦਿੱਤੇ ਹਨ, ਜਿਸ ਕਾਰਨ ਕੀਮਤੀ ਸਾਮਾਨ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ। ਪਰਿਵਾਰ ਨੇ ਇਸ ਮਾਮਲੇ ’ਚ ਇੱਕ ਵਾਰ ਫਿਰ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ।

‘Attack’ on Raveena Tandon: ਰਵੀਨਾ ਟੰਡਨ ਤੇ ਉਨ੍ਹਾਂ ਦੇ ਡਰਾਈਵਰ ਨਾਲ ਕੁੱਟਮਾਰ! ਟੰਡਨ ਦਾ ‘ਮੁਝੇ ਮਤ ਮਾਰੋ’ ਵੀਡੀਓ ਵਾਇਰਲ!
‘Attack’ on Raveena Tandon : ਮੁੰਬਈ (ਏਜੰਸੀ)। ਮੁੰਬਈ ਪੁਲਿਸ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਰਵੀਨਾ ਟੰਡਨ ਦੇ ਘਰ ਦੇ ਬਾਹਰ ਸ਼ਨਿੱਚਰਵਾਰ ਨੂੰ ਜੋ ਮਾਮੂਲੀ ਪਾਰਕਿੰਗ ਮੁੱਦੇ ’ਤੇ ਝੜਪ ਹੋਈ, ਉਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰਵੀਨਾ ਟੰਡਨ ਨੂੰ ਲੋਕਾਂ ਵੱਲੋਂ ਧੱਕਾ ਦਿੱਤੇ ਜਾਣ ਤੇ ਉਸ ਦੇ ਡਰਾਈਵਰ ਨੂੰ ਕੁੱਟਣ ਦੀ ਕੋਸ਼ਿਸ਼ ਕਰਦੇ ਹੋਏ ਸੰਘਰਸ਼ ਕਰਦੇ ਹੋਏ ਦਿਖਾਇਆ ਗਿਆ ਹੈ। ਮੁੰਬਈ ਪੁਲਿਸ ਨੇ ਕਿਹਾ, ‘ਟੰਡਨ ਦਾ ਡਰਾਈਵਰ ਕਾਰ ਨੂੰ ਪਾਰਕ ਕਰਨ ਲਈ ਪਿੱਛੇ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਹ ਵੀ ਪੜ੍ਹੋ : World Bicycle Day: ਸਾਈਕਲ ਦੇ ਪੈਡਲ ਮਾਰੋ

ਇੱਕ ਪਰਿਵਾਰ ਦੇ 3 ਲੋਕਾਂ ਨੂੰ ਲੱਗਿਆ ਕਿ ਉਹ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦੇਣਗੇ। ਇਸ ’ਤੇ ਦੋਵਾਂ ਵਿਚਕਾਰ ਤਕਰਾਰ ਹੋ ਗਈ ਤੇ ਬਾਅਦ ’ਚ ਦੋਵਾਂ ਪੱਖਾਂ ਵੱਲੋਂ ਆਪਣੇ-ਆਪਣੇ ਟਿਕਾਣਿਆਂ ਵੱਲ ਰਵਾਨਾ ਹੋ ਗਏ। ਬਾਅਦ ’ਚ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟੰਡਨ ਦੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਤੇ ਦੂਜੇ ਪੱਖ ਦੇ ਲੋਕਾਂ ਨੂੰ ਵੀ ਪੁਲਿਸ ਨੇ ਪੁਲਿਸ ਸਟੇਸ਼ਨ ਬੁਲਾ ਕੇ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਪਰ ਦੋਵਾਂ ਪੱਖਾਂ ਨੇ ਇਸ ਮਾਮਲੇ ’ਤੇ ਕੋਈ ਸ਼ਿਕਾਇਤ ਕਰਨ ਤੋਂ ਇਨਕਾਰ ਕਰ ਦਿੱਤਾ।’

ਵੀਡੀਓ ’ਚ ਰਵੀਨਾ ਟੰਡਨ ਨੂੰ ‘ਮੁਝੇ ਮਤ ਮਾਰੋ’ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ

ਪੁਲਿਸ ਦਾ ਇਹ ਬਿਆਨ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਆਇਆ ਹੈ, ਜਿਸ ਵਿੱਚ ਰਵੀਨਾ ਟੰਡਨ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰ ਰਹੀ ਹੈ ਤੇ ਉਨ੍ਹਾਂ ਨੂੰ ‘ਮੁਝੇ ਮਤ ਮਾਰੋ’ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਮੁੰਬਈ ਪੁਲਿਸ ਰਿਪੋਰਟ ਮੁਤਾਬਕ, ਇਹ ਘਟਨਾ ਸ਼ਨਿੱਚਰਵਾਰ ਰਾਤ ਬਾਂਦਰਾ ਦੇ ਕਕਾਰਟਰ ਰੋੜ ’ਤੇ ਹੋਈ ਹੈ। ਹਾਲਾਂਕਿ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ, ਪਰ ਇੱਕ ਅਧਿਕਾਰੀ ਨੇ ਕਿਹਾ ਕਿ ਖਾਰ ਪੁਲਿਸ ਸਟੇਸ਼ਨ ’ਚ ਸਟੇਸ਼ਨ ਡਾਇਰ ਐਂਟਰੀ ਦਰਜ਼ ਕੀਤੀ ਗਈ ਹੈ।

Actress Raveena Tandon was attacked by mob after her driver was accused of rash driving & hitting 3 women of a family

But CCTV footage revealed – Raveena’s car did not hit anyone.

1) Why was the family lying?
2) Was this a setup to target her?
3) Was this planned for extortion? pic.twitter.com/0p3pmE6lxl

— Anshul Saxena (@AskAnshul) June 2, 2024

ਰਵੀਨਾ ਨੇ ਵੀ ਅਜੇ ਤੱਕ ਇਸ ਘਟਨਾ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਕਥਿਤ ਤੌਰ ’ਤੇ, ਉਨ੍ਹਾਂ ਦੇ ਡਰਾਈਵਰ ਨੇ ਸਾਧਨ ’ਚ 3 ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਇੱਕਠੇ ਹੋਈ ਭੀੜ ਦਾ ਗੁੱਸਾ ਭੜਕ ਗਿਆ ਤੇ ਦੋਵਾਂ ਪੱਖਾਂ ’ਚ ਟਕਰਾਅ ਹੋਇਆ। ਮੁੰਬਈ ਪੁਲਿਸ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਘਟਨਾ ’ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਤੇ ਨਾ ਹੀ ਕਿਸੇ ਵੀ ਪੱਖ ਨੇ ਇਸ ਸਬੰਧ ’ਚ ਕੋਈ ਸ਼ਿਕਾਇਤ ਦਰਜ਼ ਕਰਵਾਈ ਹੈ। (‘Attack’ on Raveena Tandon)