rajya sabha - Sach Kahoon Punjabi
Rajya Sabha: ਰਾਜ ਸਭਾ ਲਈ ਤਿੰਨ ਅਜ਼ਾਦ ਉਮੀਦਵਾਰ ਮੈਦਾਨ ’ਚ, ਤਿੰਨਾਂ ਉਮੀਦਵਾਰਾਂ ਦਾ ਪਰਚਾ ਹੋਵੇਗਾ ਰੱਦ!
Rajya Sabha: ਉਮੀਦਵਾਰਾਂ ਕੋਲ ਨਹੀਂ ਐ ਦਸ ਵਿਧਾਇਕਾਂ ਦਾ ਸਮੱਰਥਨ ਪੱਤਰ
ਨਿਯਮਾਂ ਅਨੁਸਾਰ ਨਹੀਂ ਦਿੱਤਾ ਸਮਰਥਨ ਪੱਤਰ
Rajya Sabha: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਰਾਜ ਸਭਾ ਲਈ ਖ਼ਾਲੀ ਹੋਈ ਇੱਕ ਸੀਟ ਲਈ ਚੋਣ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਸਥਿਤੀ ਕਾਫ਼ੀ ਜ਼ਿਆਦਾ ਰੌਚਕ ਬਣ ਗਈ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਸਮਰਥਨ ਪ੍ਰਾਪਤ ਰਾਜਿੰਦਰ ਗੁਪਤਾ ਵੱਲੋਂ ਹੁਣ ਤੱਕ ਆਪਣਾ ਨਾਮਜ਼ਦਗੀ ਪਰਚਾ ਦਾਖ਼ਲ ਨਹੀਂ ਕੀਤਾ ਗਿਆ ਅਤੇ ਦੂਜੇ ਪਾਸੇ ਤਿੰਨ ਅਜ਼ਾਦ ਉਮੀਦਵਾਰਾਂ ਨੇ ੰਆਪਣਾ ਨਾਮਜ਼ਦਗੀ ਪਰਚਾ ਦਾਖ਼ਲ ਕਰਦੇ ਹੋਏ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇਹ ਤਿੰਨੇ ਉਮੀਦਵਾਰ ਪੰਜਾਬ ਨਾਲ ਸਬੰਧ ਨਹੀਂ ਰੱਖਦੇ ਹਨ। ਇੱਕ ਉਮੀਦਵਾਰ ਰਾਜਸਥਾਨ ਤੋਂ ਆਇਆ ਹੈ ਤਾਂ ਦੂਜਾ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ।
ਇਸ ਦੇ ਨਾਲ ਹੀ ਇੱਕ ਉਮੀਦਵਾਰ ਤੇਲੰਗਾਨਾ ਤੋਂ ਚੰਡੀਗੜ੍ਹ ਆ ਕੇ ਆਪਣਾ ਨਾਮਜ਼ਦਗੀ ਪਰਚਾ ਦਾਖ਼ਲ ਕਰਕੇ ਗਿਆ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਇੰਨੀ ਦੂਰ-ਦਰਾਡੇ ਤੋਂ ਆਏ ਇਨ੍ਹਾਂ ਤਿੰਨੇ ਉਮੀਦਵਾਰਾਂ ਕੋਲ ਇੱਕ ਵੀ ਵਿਧਾਇਕ ਦਾ ਸਮੱਰਥਨ ਹਾਸਲ ਨਹੀਂ ਹੈ, ਜਿਸ ਕਾਰਨ ਇਨ੍ਹਾਂ ਤਿੰਨਾਂ ਦੇ ਨਾਮਜ਼ਦਗੀ ਪਰਚੇ ਰੱਦ ਹੋਣਾ ਲਗਭਗ ਤੈਅ ਹੈ ਨਿਯਮਾਂ ਅਨੁਸਾਰ ਰਾਜ ਸਭਾ ਸੀਟ ਲਈ ਨਾਮਜ਼ਦਗੀ ਪਰਚਾ ਸਿਰਫ਼ ਉਹੀ ਭਰ ਸਕਦਾ ਹੈ, ਜਿਸ ਕੋਲ ਘੱਟ ਤੋਂ ਘੱਟ 10 ਵਿਧਾਇਕਾਂ ਦਾ ਸਮੱਰਥਨ ਪੱਤਰ ਹਾਸਲ ਹੋਵੇ।
Rajya Sabha
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਸੀਟ ਖ਼ਾਲੀ ਹੋਈ ਸੀ ਅਤੇ ਇਸ ਸੀਟ ਖ਼ਾਲੀ ਹੋਣ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਵੱਲੋਂ ਇਸ ਸੀਟ ਲਈ ਚੋਣ ਕਰਵਾਉਣ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਚੋਣ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਬਾਅਦ ਦੂਜੇ ਦਿਨ ਹੀ ਰਾਜਸਥਾਨ ਦੇ ਜੈਪੁਰ ਤੋਂ ਨਵਨੀਤ ਚਤੁਰਵੇਦੀ ਵੱਲੋਂ ਆਪਣਾ ਨਾਮਜ਼ਦਗੀ ਪਰਚਾ ਦਾਖਲ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੈਦਰਾਬਾਦ ਤੇਲੰਗਾਨਾ ਤੋਂ ਕਾਂਤੀ ਸੈਯਨਾ ਵੱਲੋਂ ਆਪਣਾ ਨਾਮਜ਼ਦਗੀ ਪਰਚਾ ਦਾਖ਼ਲ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਤੋਂ ਬਾਅਦ ਸ਼ਾਮਲੀ, ਮਹਾਰਾਸ਼ਟਰ ਦੇ ਪ੍ਰਭਾਕਰ ਦਾਦਾ ਵੱਲੋਂ ਆਪਣੇ ਕਾਗਜ਼ ਦਾਖ਼ਲ ਕੀਤੇ ਗਏ ਹਨ।
Read Also : ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਦੇਹਾਂਤ
14 ਅਕਤੂਬਰ ਨੂੰ ਨਾਮਜ਼ਦਗੀ ਪਰਚਿਆ ਦੀ ਪੜਤਾਲ ਹੋਣ ਮੌਕੇ ਇਨ੍ਹਾਂ ਦਾ ਰੱਦ ਹੋਣਾ ਤੈਅ ਮੰਨਿਆ ਜਾ ਰਿਹਾ ਹੈ ਪਰ ਇਹ ਤਿੰਨੇ ਅਜ਼ਾਦ ਉਮੀਦਵਾਰ ਇੰਨੀ ਦੂਰ ਤੋਂ ਪੰਜਾਬ ਵਿੱਚ ਪਰਚਾ ਦਾਖ਼ਲ ਕਰਨ ਲਈ ਕਿਉਂ ਆਏ? ਇਸ ਸੁਆਲ ਦਾ ਜੁਆਬ ਕੋਈ ਵੀ ਨਹੀਂ ਦੇ ਪਾ ਰਿਹਾ ਹੈ।
ਨਵੀਂ ਦਿੱਲੀ। Rajya Sabha : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ’ਚ ਭਾਰਤੀ ਅਰਥਵਿਵਸਥਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ’ਚ ਸਫਲ ਹੋਵੇਗੀ ਅਤੇ ਇਸ ਦੌਰਾਨ ਭਾਰਤ ਗਰੀਬੀ ਖਿਲਾਫ ਲੜਾਈ ਵੀ ਜਿੱਤੇਗਾ। ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਕਰੀਬ 20 ਘੰਟੇ ਚੱਲੀ ਚਰਚਾ ਦੇ ਜਵਾਬ ’ਚ ਮੋਦੀ ਨੇ ਕਿਹਾ ਕਿ ਸਾਡੀ ਸੰਸਦੀ ਪਰੰਪਰਾ ’ਚ ਕਈ ਸਾਲਾਂ ਬਾਅਦ ਦੇਸ਼ ਦੀ ਜਨਤਾ ਨੇ ਇੱਕ ਸਰਕਾਰ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ।
ਤੀਜੀ ਵਾਰ 60 ਸਾਲਾਂ ਬਾਅਦ ਸਿਰਫ਼ ਇੱਕ ਸਰਕਾਰ ਹੀ ਵਾਪਸ ਆਈ ਹੈ। ਭਾਰਤੀ ਲੋਕਤੰਤਰ ਵਿੱਚ ਛੇ ਦਹਾਕਿਆਂ ਵਿੱਚ ਇਹ ਇੱਕ ਅਸਾਧਾਰਨ ਘਟਨਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਝ ਲੋਕ ਇਸ ਜਿੱਤ ਨੂੰ ਸਵੀਕਾਰ ਨਹੀਂ ਕਰ ਰਹੇ ਹਨ ਪਰ ਪਿਛਲੇ ਦੋ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਕਿ ਹਾਰ ਵੀ ਮੰਨੀ ਜਾ ਰਹੀ ਹੈ ਅਤੇ ਜਿੱਤ ਵੀ ਸਵੀਕਾਰ ਕੀਤੀ ਜਾ ਰਹੀ ਹੈ।
Rajya Sabha
ਮੋਦੀ ਨੇ ਕਿਹਾ ਕਿ ਗਲੋਬਲ ਤਣਾਅ ਦੇ ਬਾਵਜੂਦ ਪਿਛਲੇ 10 ਸਾਲਾਂ ’ਚ ਦੇਸ਼ ਦੀ ਅਰਥਵਿਵਸਥਾ 10ਵੇਂ ਸਥਾਨ ਤੋਂ ਪੰਜਵੇਂ ਸਥਾਨ ’ਤੇ ਪਹੁੰਚ ਗਈ ਹੈ। ਇਸ ਵਾਰ ਦੇਸ਼ ਦੀ ਜਨਤਾ ਨੇ ਅਰਥਚਾਰੇ ਨੂੰ ਪੰਜਵੇਂ ਨੰਬਰ ਤੋਂ ਤੀਜੇ ਨੰਬਰ ’ਤੇ ਲਿਜਾਣ ਦਾ ਫਤਵਾ ਦਿੱਤਾ ਹੈ। ਦੇਸ਼ ਦੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਅਨੁਸਾਰ ਭਾਰਤ ਦੁਨੀਆ ਦੇ ਸਿਖਰਲੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਹੋਵੇਗਾ। ਸਦਨ ਵਿੱਚ ਕੁਝ ਵਿਦਵਾਨ ਅਜਿਹੇ ਹਨ ਜੋ ਮੰਨਦੇ ਹਨ ਕਿ ਅਜਿਹਾ ਆਪਣੇ ਆਪ ਹੀ ਹੋ ਜਾਵੇਗਾ। ਉਹ ਸਰਕਾਰ ਨੂੰ ਆਟੋ ਮੋਡ ਵਿੱਚ ਚਲਾਉਂਦੇ ਹਨ। ਉਹ ਕੁਝ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ। ਪਰ ਅਸੀਂ ਆਪਣੀ ਮਿਹਨਤ ਵਿੱਚ ਕੋਈ ਕਸਰ ਨਹੀਂ ਛੱਡਦੇ। ਅਸੀਂ ਪਿਛਲੇ 10 ਸਾਲਾਂ ਵਿੱਚ ਜੋ ਕੁਝ ਕੀਤਾ ਹੈ ਉਸ ਨੂੰ ਤੇਜ਼ ਕਰਾਂਗੇ ਅਤੇ ਇਸ ਵਿੱਚ ਡੂੰਘਾਈ ਦੇ ਨਾਲ-ਨਾਲ ਉਚਾਈ ਵੀ ਵਧਾਵਾਂਗੇ। (Rajya Sabha)
ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਮੈਂ ਦੇਸ਼ ਵਾਸੀਆਂ ਨੂੰ ਕਿਹਾ ਸੀ ਕਿ 10 ਸਾਲ ਦਾ ਕੰਮ ਤਾਂ ਸ਼ੁਰੂਆਤ ਹੈ। ਮੁੱਖ ਕੰਮ ਹੁਣ ਹੋ ਜਾਵੇਗਾ। ਸਰਕਾਰ ਇਨ੍ਹਾਂ ਬੁਨਿਆਦੀ ਸਹੂਲਤਾਂ ਨੂੰ ਵਿਕਾਸ ਵਜੋਂ ਵਰਤਣਾ ਚਾਹੁੰਦੀ ਹੈ ਜੋ ਸਨਮਾਨਜਨਕ ਜੀਵਨ ਜਿਊਣ ਲਈ ਜ਼ਰੂਰੀ ਹਨ। ਆਉਣ ਵਾਲੇ ਪੰਜ ਸਾਲ ਗਰੀਬਾਂ ਦੀ ਗਰੀਬੀ ਵਿਰੁੱਧ ਲੜਾਈ ਲਈ ਅਹਿਮ ਹਨ। ਇਸ ਲਈ ਆਉਣ ਵਾਲੇ ਪੰਜ ਸਾਲ ਗਰੀਬੀ ਵਿਰੁੱਧ ਲੜਾਈ ਦੇ ਸਾਲ ਹਨ।
Also Read : ਨਾਭਾ ਵਿਖੇ ਬੇਕਾਬੂ ਟਰੈਕਟਰ ਦੀ ਚਪੇਟ ‘ਚ ਆਈਆਂ ਦਰਜਨ ਭਰ ਮਹਿਲਾ ਨਰੇਗਾ ਵਰਕਰ
ਗਰੀਬੀ ਦੇ ਖਿਲਾਫ ਲੜਾਈ ਵਿੱਚ ਇਹ ਦੇਸ਼ ਜਿੱਤੇਗਾ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਤਾਂ ਇਸ ਦਾ ਲਾਭ ਜੀਵਨ ਦੇ ਹਰ ਖੇਤਰ ਵਿੱਚ ਮਹਿਸੂਸ ਕੀਤਾ ਜਾਵੇਗਾ। ਵਿਕਾਸ ਦੇ ਕਈ ਮੌਕੇ ਮਿਲਣ ਵਾਲੇ ਹਨ। ਜਦੋਂ ਭਾਰਤ ਦੁਨੀਆ ਦੀ ਤੀਜੀ ਅਰਥਵਿਵਸਥਾ ਬਣ ਜਾਵੇਗਾ ਤਾਂ ਇਸ ਦਾ ਨਾ ਸਿਰਫ ਭਾਰਤ ਦੇ ਹਰ ਖੇਤਰ ’ਤੇ ਸਕਾਰਾਤਮਕ ਪ੍ਰਭਾਵ ਪਵੇਗਾ, ਸਗੋਂ ਵਿਸ਼ਵ ਪੱਧਰ ’ਤੇ ਵੀ ਇਸ ਦਾ ਬੇਮਿਸਾਲ ਪ੍ਰਭਾਵ ਪਵੇਗਾ। ਆਉਣ ਵਾਲੇ ਸਮੇਂ ਵਿੱਚ ਭਾਰਤ ਦਾ ਆਲਮੀ ਪ੍ਰਭਾਵ ਦਿਖਾਈ ਦੇ ਰਿਹਾ ਹੈ।
ਰਾਜ ਸਭਾ ’ਚ ਪੇਸ਼ ਕੀਤੇ ਗਏ ਨਿੱਜੀ ਬਿਲ ਨੂੰ ਰੱਦ ਕੀਤਾ ਜਾਵੇ : ਸ਼ਾਹੀ ਇਮਾਮ ਪੰਜਾਬ
ਕੇਂਦਰ ਸਰਕਾਰ ਵੱਲੋਂ ਵਕਫ਼ ਐਕਟ 1995 ਨੂੰ ਬਦਲਣ ਦੀ ਕੋਸ਼ਿਸ਼ ਅਫਸੋਸਨਾਕ
(ਰਘਬੀਰ ਸਿੰਘ) ਲੁਧਿਆਣਾ। ਰਾਜ ਸਭਾ ’ਚ ਭਾਜਪਾ ਦੇ ਰਾਜ ਸਭਾ ਦੇ ਮੈਂਬਰ ਹਰਨਾਥ ਯਾਦਵ ਵੱਲੋਂ ਵਕਫ ਐਕਟ 1995 ਦੇ ਖਿਲਾਫ ਪੇਸ਼ ਕੀਤੇ ਗਏ ਇੱਕ ਨਿੱਜੀ ਬਿੱਲ ਦਾ ਵਿਰੋਧ ਕਰਦੇ ਹੋਏ ਪਾਰਟੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਇਸ ਨੂੰ ਅਫਸੋਸਨਾਕ ਕਰਾਰ ਦਿੱਤਾ ਹੈ। Rajya Sabha
ਸ਼ਾਹੀ ਇਮਾਮ ਨੇ ਕਿਹਾ ਕਿ ਵਕਫ਼ ਐਕਟ 1995 ਦੇਸ਼ ਭਰ ’ਚ ਵਕਫ਼ ਜਾਇਦਾਦਾਂ ਦੀ ਸੁਰੱਖਿਆ ਲਈ ਬਣਾਇਆ ਗਿਆ ਇੱਕ ਕਾਨੂੰਨ ਹੈ। ਉਨ੍ਹਾਂ ਕਿਹਾ ਕਿ ਵਕਫ ਐਕਟ 1995 ਨੂੰ ਬਦਲਣ ਦਾ ਮਤਲਬ ਹੁਣ ਬੋਰਡ ਨੂੰ ਕਮਜ਼ੋਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਦੇਸ਼ ਭਰ ’ਚ ਲੱਖਾਂ ਵਕਫ਼ ਜਾਇਦਾਦਾਂ ’ਤੇ ਨਾਜਾਇਜ਼ ਕਬਜ਼ੇ ਹੋ ਚੁੱਕੇ ਹਨ ਜਿਨ੍ਹਾਂ ਦੇ ਮੁਕੱਦਮੇ ਅਜੇ ਵੀ ਅਦਾਲਤਾਂ ’ਚ ਪੈਂਡਿੰਗ ਚੱਲ ਰਹੇ ਹਨ।
ਇਹ ਵੀ ਪੜ੍ਹੋ : INDIA ਗਠਜੋਡ਼ ਦੀ ਮੀਟਿੰਗ ‘ਚ ਪ੍ਰਧਾਨ ਮੰਤਰੀ ਉਮੀਦਵਾਰ ਦਾ ਨਾਂਅ ਆਇਆ ਸਾਹਮਣੇ, ਕੇਜਰੀਵਾਲ ਨੇ ਕੀਤੀ ਹਮਾਇਤ
ਲੁਧਿਆਣਵੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਰਾਜ ਸਭਾ ’ਚ ਪੇਸ਼ ਕੀਤੇ ਗਏ ਇਸ ਨਿੱਜੀ ਬਿੱਲ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ’ਚ ਵਕਫ਼ ਦੀਆਂ ਜਾਇਦਾਦਾਂ ਮੁਸਲਿਮ ਭਾਈਚਾਰੇ ਦੀ ਸਿੱਖਿਆ ਪ੍ਰਣਾਲੀ ਅਤੇ ਧਾਰਮਿਕ ਸੰਸਥਾਵਾਂ ਨੂੰ ਚਲਾਉਣ ’ਚ ਕਾਫੀ ਹੱਦ ਤੱਕ ਮੱਦਦਗਾਰ ਸਾਬਤ ਹੁੰਦੀਆਂ ਹਨ। ਜਿੰਨ੍ਹਾਂ ਨਾਲ ਛੇੜਛਾੜ ਕਰਨਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਮੁਸਲਮਾਨ ਵਕਫ਼ ਐਕਟ 1995 ਦੇ ਵਿਰੁੱਧ ਲਿਆਂਦੇ ਗਏ ਇਸ ਨਿੱਜੀ ਬਿੱਲ ਦਾ ਵਿਰੋਧ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਮੰਗ ਕਰਦੇ ਹਨ ਕਿ ਇਸ ਐਕਟ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਤੁਰੰਤ ਰੋਕਿਆ ਜਾਵੇ। Rajya Sabha
ਰਾਜ ਸਭਾ ’ਚ ਬਜਟ ਸੈਸ਼ਨ ਦਾ ਪਹਿਲਾ ਪੜਾਅ ਮੁਕੰਮਲ, ਸਦਨ ਦੀ ਕਾਰਵਾਈ 13 ਮਾਰਚ ਤੱਕ ਮੁਲਤਵੀ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਮੈਂਬਰ ਰਜਨੀ ਪਾਟਿਲ ਦੀ ਮੁਅੱਤਲੀ ਵਾਪਸ ਲੈਣ, ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਸਮੇਤ ਕੁਝ ਵਿਰੋਧੀ ਮੈਂਬਰਾਂ ਦੇ ਭਾਸ਼ਣਾਂ ਦੇ ਅੰਸ਼ਾਂ ਨੂੰ ਸਦਨ ਦੀ ਕਾਰਵਾਈ ਤੋਂ ਹਟਾਉਣ ਅਤੇ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ ਗਠਿਤ ਕਰਨ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ (Rajya Sabha) ਦੀ ਕਾਰਵਾਈ ਸੋਮਵਾਰ ਨੂੰ 13 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ। ਬਜਟ ਸੈਸ਼ਨ ਦਾ ਦੂਜਾ ਪੜਾਅ 13 ਮਾਰਚ ਤੋਂ ਸ਼ੁਰੂ ਹੋਵੇਗਾ।
ਇੱਕ ਵਾਰ ਦੀ ਮੁਲਤਵੀ ਤੋਂ ਬਾਅਦ 11.50 ਵਜੇ ਬੈਠਕ ਸ਼ੁਰੂ ਹੋਣ ’ਤੇ ਵੀ ਸਦਨ ’ਚ ਹੰਗਾਮਾ ਜਾਰੀ ਰਿਹਾ ਅਤੇ ਸੱਤਾ ਪੱਖ ਨੇ ਇਕ ਵਾਰ ਫਿਰ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਗਠਿਤ ਕਰਨ ਅਤੇ ਰਜਨੀ ਪਾਟਿਲ ਦੀ ਮੁਲਤਵੀ ਵਾਪਸ ਲੈਣ ਦੀ ਮੰਗ ਕੀਤੀ। ਇਸ ਮੁੱਦੇ ’ਤੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਦਰਮਿਆਨ ਹੀ ਸਪੀਕਰ ਜਗਦੀਪ ਧਨਖੜ ਨੇ ਪਹਿਲੇ ਜੀਰੋ ਕਾਲ ਅਤੇ ਫਿਰ ਪ੍ਰਸ਼ਨਕਾਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਜੇ.ਪੀ.ਸੀ. ਦੀ ਮੰਗ ਕਰ ਰਹੇ ਵਿਰੋਧੀ ਮੈਂਬਰ ਤੋਂ ਸਦਨ ਚੱਲਣ ਦੇਣ ਦੀ ਵਾਰ-ਵਾਰ ਅਪੀਲ ਕੀਤ ਪਰ ਆਪਣੀ ਅਪੀਲ ਦਾ ਅਸਰ ਨਹੀਂ ਹੁੰਦੇ ਦੇਖ ਉਨ੍ਹਾਂ ਨੇ 12.05 ਵਜੇ ਬੈਠਕ 13 ਮਾਰਚ ਤੱਕ ਲਈ ਮੁਲਤਵੀ ਕਰ ਦਿੱਤੀ।
ਇਸ ਤਰ੍ਹਾਂ ਚੱਲੀ ਕਾਰਵਾਈ | Rajya Sabha
ਦੱਸਣਯੋਗ ਹੈ ਕਿ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਪੜਾਅ ਦਾ ਅੱਜ ਆਖਰੀ ਦਿਨ ਸੀ। ਸੈਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ 13 ਮਾਰਚ ਨੂੰ ਹੋਵੇਗੀ। ਇਸ ਤੋਂ ਪਹਿਲਾਂ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਪੀਕਰ ਧਨਖੜ ਨੇ ਜ਼ਰੂਰੀ ਦਸਤਾਵੇਜ ਸਦਨ ਦੇ ਮੇਜ ’ਤੇ ਰਖਵਾਏ ਅਤੇ ਉਸ ਤੋਂ ਬਾਅਦ ਨਿਯਮ 267 ਦੇ ਅਧੀਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੰਤੋਸ਼ ਕੁਮਾਰ ਦੇ ਨੋਟਿਸ ਮਿਲੇ ਹਨ ਪਰ ਦੋਵੇਂ ਹੀ ਨੋਟਿਸ ਨਿਯਮਾਂ ਦੇ ਅਨੁਰੂਪ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਅਸਵੀਕਾਰ ਕੀਤਾ ਜਾਂਦਾ ਹੈ। ਸਪੀਕਰ ਨੇ ਇਸ ਗੱਲ ’ਤੇ ਵੀ ਇਤਰਾਜ ਜਤਾਇਆ ਕਿ ਸੰਜੇ ਸਿੰਘ ਨੇ ਸਦਨ ’ਚ ਹੁਣ ਤੱਕ 7 ਨੋਟਿਸ ਦਿੱਤੇ ਹਨ ਅਤੇ ਸਾਰਿਆਂ ਦੇ ਵਿਸ਼ੇ ਵਸਤੂ ਇਕੋ ਜਿਹੀ ਹੈ, ਬੱਸ ਉਨ੍ਹਾਂ ਦੀ ਤਾਰੀਖ ਬਦਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨੋਟਿਸ ਬਾਰੇ ਵਾਰ-ਵਾਰ ਮੈਂਬਰਾਂ ਨੂੰ ਅਪੀਲ ਕੀਤੇ ਜਾਣ ਦੇ ਬਾਵਜੂਦ ਉਹ ਗਲਤੀਆਂ ਨੂੰ ਦੋਹਰਾ ਰਹੇ ਹਨ।
ਇਸ ਤੋਂ ਬਾਅਦ ਵਿਰੋਧੀ ਮੈਂਬਰ ਆਪਣੇ ਸਥਾਨਾਂ ਤੋਂ ਨਾਅਰੇਬਾਜੀ ਕਰਨ ਲੱਗੇ। ਵਿਰੋਧੀ ਮੈਂਬਰਾਂ ਦੀ ਮੰਗ ‘ਤੇ ਸਪੀਕਰ ਨੇ ਖੜਗੇ ਨੂੰ ਬੋਲਣ ਦਾ ਮੌਕਾ ਦਿੱਤਾ। ਖੜਗੇ ਨੇ ਆਪਣੇ ਭਾਸ਼ਣਾਂ ਦੇ ਅੰਸ਼ਾਂ ਨੂੰ ਹਟਾਉਣ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਉਨ੍ਹਾਂ ‘ਚ ਅਜਿਹਾ ਕੁਝ ਵੀ ਅਸੰਸਦੀ ਨਹੀਂ ਸੀ, ਜਿਸ ਨੂੰ ਹਟਾਇਆ ਜਾਵੇ। ਖੜਗੇ ਨੇ ਰਜਨੀ ਪਾਟਿਲ ਦੀ ਮੁਅੱਤਲੀ ਦਾ ਵੀ ਮੁੱਦਾ ਚੁੱਕਿਆ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸਪੀਕਰ ਨੇ ਕਿਹਾ ਕਿ ਨਿਯਮਾਂ ਦੇ ਅਧੀਨ ਪਾਟਿਲ ’ਤੇ ਕਾਰਵਾਈ ਕੀਤੀ ਗਈ ਹੈ। ਸਪੀਕਰ ਨੇ ਹੰਗਾਮਾ ਕਰ ਰਹੇ ਮੈਂਬਰਾਂ ਦੇ ਨਾਂ ਵੀ ਲਏ ਅਤੇ ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਪਰ ਵਿਰੋਧੀ ਧਿਰ ਦੇ ਮੈਂਬਰ ਕੁਰਸੀ ਨੇੜੇ ਆ ਕੇ ਨਾਅਰੇਜ਼ਾਬੀ ਕਰਦੇ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
ਚੀਨੀ ਫੌਜੀਆਂ ਨੂੰ ਵਾਪਸ ਜਾਣ ਲਈ ਮਜ਼ਬੂਰ ਕੀਤਾ : ਰਾਜਨਾਥ ਸਿੰਘ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰੱਖਿਆ ਮੰਤਰੀ ਰਾਜਨਾਥ ਸਿੰਘ (Defense Minister Rajnath Singh) ਨੇ ਮੰਗਲਵਾਰ ਨੂੰ ਰਾਜ ਸਭਾ ‘ਚ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ‘ਚ ਭਾਰਤੀ ਸੈਨਿਕਾਂ ਨੇ ਬੜੀ ਬਹਾਦਰੀ ਅਤੇ ਬਹਾਦਰੀ ਨਾਲ ਚੀਨੀ ਸੈਨਿਕਾਂ ਦੇ ਘੇਰੇ ਨੂੰ ਰੋਕ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਚੌਕੀ ‘ਤੇ ਵਾਪਸ ਜਾਣ ਲਈ ਮਜ਼ਬੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸੋਪੋਰ ’ਚ ਸੁਰੱਖਿਆ ਬਲਾਂ ਨੇ ਕੀਤਾ bomb defuse
ਦੋਵੇਂ ਪਾਸੇ ਹੱਥੋਪਾਈ ਵੀ ਹੋਈ
ਚੀਨੀ ਘੁਸਪੈਠ ਦੇ ਮੁੱਦੇ ‘ਤੇ ਰਾਜ ਸਭਾ ‘ਚ ਦਿੱਤੇ ਬਿਆਨ ‘ਚ ਸਿੰਘ ਨੇ ਕਿਹਾ ਕਿ 11 ਦਸੰਬਰ ਨੂੰ ਚੀਨੀ ਫੌਜੀਆਂ ਨੇ ਅਰੁਣਾਚਲ ਪ੍ਰਦੇਸ਼ ਖੇਤਰ ‘ਚ ਯਾਂਗਤਸੇ ‘ਚ ਭਾਰਤੀ ਖੇਤਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਭਾਰਤੀ ਸੈਨਿਕਾਂ ਨੇ ਦ੍ਰਿੜ ਇਰਾਦੇ, ਤਤਪਰਤਾ, ਦਲੇਰੀ ਅਤੇ ਬਹਾਦਰੀ ਨਾਲ ਇਸ ਨੂੰ ਰੋਕ ਦਿੱਤਾ। ਦੋਵਾਂ ਧਿਰਾਂ ਵਿਚਾਲੇ ਝੜਪ ਵੀ ਹੋਈ, ਪਰ ਦੋਵਾਂ ਪਾਸਿਆਂ ਤੋਂ ਕਿਸੇ ਵੀ ਸਿਪਾਹੀ ਨੂੰ ਗੰਭੀਰ ਸੱਟ ਨਹੀਂ ਲੱਗੀ। ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਨੂੰ ਆਪਣੀ ਪੋਸਟ ‘ਤੇ ਵਾਪਸ ਜਾਣ ਲਈ ਮਜ਼ਬੂਰ ਕਰ ਦਿੱਤਾ।
ਫੌਜ ਹਰ ਸਮੇਂ ਤਿਆਰ ਹੈ
ਉਨ੍ਹਾਂ (Defense Minister Rajnath Singh) ਕਿਹਾ ਕਿ ਭਾਰਤੀ ਫੌਜ ਭਾਰਤ ਦੀ ਭੂਗੋਲਿਕ ਏਕਤਾ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਰੱਖਿਆ ਮੰਤਰੀ ਨੇ ਕਿਹਾ ਕਿ 11 ਦਸੰਬਰ ਨੂੰ ਸਥਾਪਤ ਪ੍ਰਣਾਲੀ ਤਹਿਤ ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਦੀ ਫਲੈਗ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਭਾਰਤੀ ਪੱਖ ਨੇ ਚੀਨੀ ਪੱਖ ਨੂੰ ਅਜਿਹੀ ਕਾਰਵਾਈ ਕਰਨ ਤੋਂ ਸਖ਼ਤੀ ਨਾਲ ਵਰਜਿਆ। ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਪੱਧਰ ‘ਤੇ ਵੀ ਇਸ ਮਾਮਲੇ ‘ਤੇ ਚਰਚਾ ਹੋਈ। ਸਿੰਘ ਨੇ ਕਿਹਾ ਕਿ ਫੌਜ ਕਿਸੇ ਵੀ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰਨ ਲਈ ਹਰ ਸਮੇਂ ਤਿਆਰ ਹੈ।
ਚੀਨ ਦੇ ਮੁੱਦੇ ‘ਤੇ ਮੋਦੀ ਸਰਕਾਰ ਨੂੰ ਕੂਟਨੀਤਕ ਹੁਨਰ ਦਿਖਾਉਣਾ ਚਾਹੀਦਾ ਹੈ: ਮਾਇਆਵਤੀ
ਅਰੁਣਾਚਲ ਪ੍ਰਦੇਸ਼ ‘ਚ ਚੀਨੀ ਫੌਜ ਨਾਲ ਹੋਈ ਝੜਪ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਕੇਂਦਰ ਸਰਕਾਰ ਨੂੰ ਦੇਸ਼ ਦੀ ਸੁਰੱਖਿਆ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ਨੂੰ ਕੂਟਨੀਤੀ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕਰਨ ਦੀ ਸਲਾਹ ਦਿੱਤੀ ਹੈ। ਮਾਇਆਵਤੀ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ‘ਚ ਭਾਰਤੀ ਅਤੇ ਚੀਨੀ ਫੌਜ ਵਿਚਾਲੇ ਖੂਨੀ ਝੜਪ ਅਤੇ ਇਸ ‘ਚ ਕਈ ਫੌਜੀਆਂ ਦੇ ਜ਼ਖਮੀ ਹੋਣ ਦੀ ਖਬਰ ਬਹੁਤ ਦੁਖਦ ਅਤੇ ਚਿੰਤਾਜਨਕ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਾਜਪਾਲ ਅਤੇ ਰਾਜ ਸਭਾ ਮੈਂਬਰ ਦੀ ਬਣੀ ਰਹੇ ਮਰਿਆਦਾ
ਰਾਜਪਾਲ ਅਤੇ ਰਾਜ ਸਭਾ ਮੈਂਬਰ ਦੀ ਬਣੀ ਰਹੇ ਮਰਿਆਦਾ
ਇਹ ਸ਼ਾਇਦ ਭਾਰਤ ’ਚ ਹੀ ਸੰਭਵ ਹੈ ਕਿ ਸੰਵਿਧਾਨਕ ਰਾਜਪਾਲ ਅਤੇ ਰਾਜ ਸਭਾ ਮੈਂਬਰ ਦੀ ਬਣੀ ਰਹੇ ਮਰਿਆਦਾਸਦਨਾਂ ’ਚ ਧਨ ਦੇ ਜ਼ੋਰ ਸਦਕਾ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਨਤੀਜੇ ਵਜੋਂ ਦੇਸ਼ ’ਚ ਅਜਿਹੇ ਜਾਲਸਾਜਾਂ ਦੇ ਗਿਰੋਹ ਵਜੂਦ ’ਚ ਆ ਗਏ ਹਨ, ਜੋ ਰਾਜਪਾਲ ਅਤੇ ਰਾਸਸਭਾ ਮੈਂਬਰ ਬਣਵਾਉਣ ਲਈ ਗਾਹਕ ਲੱਭ ਰਹੇ ਹਨ ਇਨ੍ਹਾਂ ਸੰਵਿਧਾਨਕ ਅਹੁਦਿਆਂ ਦੀ ਕੀਮਤ ਸੌ ਕਰੋੜ ਰੁਪਏ ਸੀ ਠੱਗਾਂ ਦੀ ਇਹ ਕੋਸਿਸ਼ ਕਿਸੇ ਨਤੀਜੇ ਤੱਕ ਪਹੁੰਚਦੀ, ਇਸ ਤੋਂ ਪਹਿਲਾਂ ਗਿਰੋਹ ਕੇਂਦਰੀ ਜਾਂਚ ਬਿਓਰੋ ਦੇ ਜਾਲ ’ਚ ਫਸ ਗਿਆl
ਇਹ ਠੱਗ ਖੁਦ ਨੂੰ ਸੀਬੀਆਈ ਦੇ ਅਧਿਕਾਰੀ ਦੱਸ ਕੇ ਵੱਡੇ ਪੂੰਜੀਪਤੀਆਂ, ਭਿ੍ਰਸ਼ਟ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਝਾਂਸੇ ’ਚ ਲੈਣ ਦੀ ਤਿਆਰੀ ’ਚ ਸਨ ਇਹ ਕੇਂਦਰੀ ਮੰਤਰਾਲਿਆਂ ਦੇ ਅਧੀਨ ਵਿਭਾਗਾਂ ਦੇ ਮੁਖੀਆਂ ਦੇ ਅਹੁਦੇ ’ਤੇ ਨਿਯੁਕਤ ਕਰਾ ਦੇਣ ਦਾ ਲੋਭ ਵੀ ਦੇ ਰਹੇ ਸਨ ਹਾਲਾਂਕਿ ਇਨ੍ਹਾਂ ਦੀ ਕਾਰਗੁਜਾਰੀ ਦੀ ਭਣਕ ਦੇਸ਼ ਦੀ ਸਿਖਰਲੀ ਏਜੰਸੀ ਨੂੰ ਲੱਗ ਗਈ ਅਤੇ ਉਨ੍ਹਾਂ ਨੇ ਜਾਲ ਵਿਛਾ ਕੇ ਇਸ ਗਿਰੋਹ ਦੇ ਸਰਗਨਾ ਸਮੇਤ ਚਾਰ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਇਜਾਜ਼ ਖਾਨ ਨਾਮ ਦਾ ਵਿਅਕਤੀ ਸੀਬੀਆਈ ਦੇ ਅਧਿਕਾਰੀ ’ਤੇ ਹਮਲਾ ਕਰਕੇ ਫਰਾਰ ਹੋ ਗਿਆ ਹੋਰ ਦੇ ਨਾਮ ਮਹਾਂਰਾਸ਼ਟਰ ਦੇ ਪੇ੍ਰਮਕੁਮਾਰ ਬੰਦਗਰ, ਕਰਨਾਟਕ ਦੇ ਰਵਿੰਦਰ ਵਿਠਲ ਨਾਇਕ ਅਤੇ ਦਿੱਲੀ ਐਨਸੀਆਰ ਦੇ ਮਹਿੰਦਰ ਪਾਲ ਅਰੋੜਾ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਜਾਲਸਾਜੀ ਦਾ ਦਾਇਰਾ ਭਰਪੂਰ ਹੋਣ ਦੇ ਨਾਲ ਲਾਭਦਾਈ ਰਿਹਾ ਹੋਵੇਗਾ? ਸੰਭਵ ਹੈ , ਇਸ ਧੰਦੇ ’ਚ ਇਹ ਲੋਕ ਪਹਿਲਾਂ ਤੋਂ ਲੱਗੇ ਰਹੇ ਹੋਣ ਅਤੇ ਅੰਸ਼ਿਕ ਤੌਰ ’ਤੇ ਸਫ਼ਲ ਵੀ ਹੋ ਚੁੱਕੇ ਹੋਣ?
ਸਾਂਸਦ ਅਤੇ ਵਿਧਾਇਕਾਂ ਘੱਟ ਗਿਣਤੀ ਸਰਕਾਰਾਂ ਨੂੰ ਨੋਟ ਫਾਰ ਵੋਟ ਜਰੀਏ ਬਹੁਮਤ ’ਚ ਬਦਲਣ ਅਤੇ ਸਾਂਸਦਾਂ ਵੱਲੋਂ ਧਨ ਲੈ ਕੇ ਸੰਸਦ ’ਚ ਸਵਾਲ ਪੁੱਛਣ ਦੇ ਮਾਮਲੇ ਦੇਖਣ ’ਚ ਆਏ ਹਨ ਕੁਝ ਸਮਾਂ ਪਹਿਲਾਂ ਹਰਿਆਣਾ ਦੇ ਦੋ ਵੱਡੇ ਵਪਾਰੀਆਂ ਨੂੰ ਮੋਟੀ ਰਕਮ ਲੈ ਕੇ ਇੱਕ ਰਾਜਨੀਤਕ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣਵਾਉਣ ਦਾ ਮਾਮਲਾ ਵੀ ਸੜਕ ਤੋਂ ਲੈ ਕੇ ਸੰਸਦ ਤੱਕ ਸੀ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਵੀ ਰੁਪਏ ਲੈ ਕੇ ਸਾਂਸਦ ਬਣਵਾਉਣ ਦੇ ਚਰਚੇ ਹੋਏ ਹਨl
ਪਰ ਅਜਿਹਾ ਕਦੇ ਦੇਖਣ-ਸੁਣਨ ’ਚ ਨਹੀਂ ਆਇਆ ਕਿ ਕਿਸੇ ਰਾਜ ਦਾ ਰਾਜਪਾਲ ਧਨ ਲੈ ਕੇ ਬਣਿਆ ਹੋਵੇ? ਹਾਲਾਂਕਿ ਹਾਲੇ ਤੱਕ ਨੌਕਰੀ ਲਗਵਾਉਣ ਯੂਪੀਐਸਸੀ ਅਤੇ ਐਮਬੀਬੀਐਸ ਦੀ ਪ੍ਰੀਖਿਆ ’ਚ ਪਾਸ ਕਰਵਾਉਣ ਅਤੇ ਵਿਵਾਦਿਤ ਮਾਮਲੇ ਨਿਪਟਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਮੱਧ-ਪ੍ਰਦੇਸ਼ ਦਾ ਵਿਆਪਮ ਘਪਲਾ ਤਾਂ ਐਨਾ ਵੱਡਾ ਸੀ ਕਿ ਪੰਜਾਹ ਤੋਂ ਜਿਆਦਾ ਨੌਜਵਾਨ ਅਵਸਾਦ ਦੇ ਚੱਲਦਿਆਂ ਆਤਮਘਾਤ ਦੇ ਸ਼ਿਕਾਰ ਹੋਏ ਆਖ਼ਰ ਇਹ ਕਹਿਣਾ ਸੱਚ ਹੈ ਕਿ ਸਰਕਾਰੀ ਖੇਤਰ ’ਚ ਅਹੁਦਾ ਅਤੇ ਨੌਕਰੀ ਹਾਸਲ ਕਰਨ ’ਚ ਧਨ ਦਾ ਬੋਲਬਾਲਾ ਹੈ ਇਸ ਲਈ ਸੰਵਿਧਾਨਕ ਅਹੁਦਾ ਪ੍ਰਾਪਤ ਕਰਨ ਲਈ ਗਲਤ ਤਰੀਕੇ ਅਪਣਾਏ ਜਾਣ ’ਤੇ ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਸ ਮਾਮਲੇ ਦਾ ਪਰਦਾਫਾਸ ਉਦੋਂ ਹੋਇਆ, ਜਦੋਂ ਠੱਗਾਂ ਦੇ ਜਾਲ ’ਚ ਫਸੇ ਇੱਕ ਵਿਅਕਤੀ ਨੂੰ ਗਿਰੋਹ ਦੇ ਲੋਕਾਂ ’ਤੇ ਸ਼ੱਕ ਹੋਇਆ ਅਤੇ ਉਸਨੇ ਸੀਬੀਆਈ ਨੂੰ ਸ਼ਿਕਾਇਤ ਦਰਜ ਕਰਾ ਦਿੱਤੀl
ਸੰਸਦ ਦੇ ਜਿਸ ਉੱਪਰੀ ਸਦਨ ਰਾਜਸਭਾ ਨੂੰ ਸੰਵਿਧਾਨ ਨਿਰਮਾਤਾਵਾਂ ਨੇ ਬਣਾਇਆ ਸੀ, ਉਸ ਦੇ ਪਿੱਛੇ ਇਹ ਪਵਿੱਤਰ ਭਾਵਨਾ ਸੀ ਕਿ ਜੋ ਵਿਸ਼ਾ ਮਾਹਿਰ ਚੁਣ ਕੇ ਸੰਸਦ ’ਚ ਨਹੀਂ ਪਹੁੰਚ ਸਕਦੇ, ਉਨ੍ਹਾਂ ਨੂੰ ਸੰਸਦ ’ਚ ਪਹੁੰਚਾਉਣ ਲਈ ਰਾਜਸਭਾ ਵਰਗੇ ਸਦਨ ਦਾ ਜਰੀਆ ਬਣਾਇਆ ਜਾਵੇ ਜਿਸ ਨਾਲ ਨਵੀਆਂ ਯੋਜਨਾਵਾਂ ਦੇ ਸਵਰੂਪ ਵਿਸਥਾਰ ’ਚ ਭਾਗੀਦਾਰੀ ਨਾਲ ਆਮ ਆਦਮੀ ਦੀਆਂ ਬੁਨਿਆਦੀ ਜ਼ਰੂਰਤਾਂ ਵੀ ਸੰਸਦ ’ਚ ਨਿਰਪੱਖ ਭਾਵ ’ਚ ਪਹੁੰਚ ਸਕਣ ਪਰ ਅਜ਼ਾਦੀ ਤੋਂ ਬਾਅਦ ਕੁਝ ਸਮੇਂ ਤੱਕ ਤਾਂ ਇਸ ਪਰੰਪਰਾ ਦਾ ਨਿਰਵਾਹ ਹੋਇਆl
ਪਰ ਫ਼ਿਰ ਉਨ੍ਹਾਂ ਰਸਤਿਆਂ ਨੂੰ ਬੰਦ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ ਰਾਜਾਂ ਦੀ ਮੰਨੀ ਪ੍ਰਮੰਨੀਆਂ ਪ੍ਰਤਿਭਾਵਾਂ ਨੂੰ ਸੰਸਦ ਦੇ ਗਲਿਆਰਿਆਂ ਤੱਕ ਲੈ ਜਾਂਦੀਆਂ ਸੀ ਪਿਛਲੇ ਤਿੰਨ ਦਹਾਕਿਆਂ ਤੋਂ ਤਾਂ ਰਾਜ ਸਭਾ ਅਤੇ ਵਿਧਾਨ ਪ੍ਰੀਸ਼ਦਾਂ ’ਚ ਸਰੀਰਕ ਅਤੇ ਮਾਨਸਿਕ ਤੌਰ ’ਤੇ ਖੁੱਝ ਚੱਕੇ ਆਗੂਆਂ ਅਤੇ ਧਨ ਦੇ ਜ਼ੋਰ ’ਤੇ ਚਾਲਾਕ ਵਪਾਰੀਆਂ ਨੂੰ ਇਨ੍ਹਾਂ ਸਦਨਾਂ ’ਚ ਪਹੁੰਚਾਉਣ ਦਾ ਕੰਮ ਯਕੀਨੀ ਢੰਗ ਨਾਲ ਹੋ ਰਿਹਾ ਹੈl
ਸਿਆਸੀ ਆਗੂਆਂ ਅਤੇ ਕਾਰੋਬਾਰੀਆਂ ਨੂੰ ਸੰਵਿਧਾਨਕ ਗਰਿਮਾ ਦਿਵਾਉਣ ਦੀ ਨਿਗ੍ਹਾ ਨਾਲ ਉਹ ਸਾਰਾ ਬਦਲ ਖੁੱਲ੍ਹਾ ਹੈ, ਜਿਨ੍ਹਾਂ ਨੂੰ ਉਚੀ ਪਹੁੰਚ ਅਤੇ ਧਨ ਦੇ ਜ਼ੋਰ ਨਾਲ ਹਾਸਲ ਕੀਤਾ ਜਾ ਸਕਦਾ ਹੈ ਇਹ ਬਿਡੰਬਨਾ ਹੈ ਕਿ ਇਨ੍ਹਾਂ ਪਤਲੀਆਂ ਗਲੀਆਂ ਨਾਲ ਉਮਰਦਰਾਜ ਅਤੇ ਜਨਤਾ ਵੱਲੋਂ ਨਕਾਰ ਦਿੱਤੇ ਜਾਣ ਵਾਲੇ ਆਗੂ ਵੀ ਇਸ ਉਪਰੀ ਸਦਨ ’ਚ ਸੰਵਿਧਾਨਕ ਹਾਜ਼ਰੀ ਦਰਜ ਕਰਾਉਣ ’ਚ ਕਾਮਯਾਬ ਹੋ ਜਾਂਦੇ ਹਨ ਉਥੇ ਦੂਜੇ ਪਾਸੇ ਸ਼ਰਾਬ, ਜ਼ਮੀਨ ਅਤੇ ਮਾਈਨਿੰਗ ਮਾਫੀਆ ਵੀ ਧਨ ਨਾਲ ਨਿਰਮਿਤ ਹੋ ਜਾਣ ਵਾਲੀਆਂ ਪਤਲੀਆਂ ਗਲੀਆਂ ’ਚ ਸੰਵਿਧਾਨਕ ਦਖਲਅੰਦਾਜੀ ਦਾ ਅਧਿਕਾਰ ਪ੍ਰਾਪਤ ਕਰ ਲੈਂਦੇ ਹਨ ਇਹ ਸਥਿਤੀ ਨਿਵਿਰਵਾਦ ਨਿਰਪੱਖ ਅਤੇ ਮਜ਼ਬੂਤ ਲੋਕਤੰਤਰ ਲਈ ਸਹੀ ਨਹੀਂ ਹੈl
ਰਾਜਸਭਾ ਦੀ ਸੰਵਿਧਾਨਕ ਵਿਵਸਥਾ ਦੇ ਪਿੱਛੇ ਖਾਸ ਤੌਰ ’ਤੇ ਦੋ ਤਰ੍ਹਾਂ ਨਾਲ ਮਕਸਦ ਸੰਵਿਧਾਨ ਨਿਰਮਾਤਾਵਾਂ ਦੇ ਦਿਮਾਗ ’ਚ ਸਨ ਪਹਿਲਾ ਤਾਂ ਇਹ ਇਸ ਉੱਚ ਸਦਨ ਦੇ ਮੈਂਬਰ ਰਾਜਾਂ ਦੇ ਅਗਵਾਈ ਦੇ ਰੂਪ ’ਚ ਚੁਣ ਕੇ ਆਉਣਗੇ, ਲਿਹਾਜਾ ਇਹ ਸਥਿਤੀ ਰਾਜਾਂ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਵਾਲੀ ਸਾਬਤ ਹੋਵੇਗੀ ਦੂਜਾ , ਅਜਿਹੇ ਲੋਕਾਂ ਦੀ ਪ੍ਰਤਿਭਾਵਾਂ ਦਾ ਲਾਭ ਵੀ ਸੰਸਦ ਨੂੰ ਮਿਲੇ ਜਿਨ੍ਹਾਂ ਕੋਲ ਆਮ ਲੋਕਾਂ ਨਾਲ ਸਿੱਧੇ ਜਾਂ ਤਾਂ ਚੁਣ ਕੇ ਆਉਣ ਲਾਇਕ ਫ਼ਤਵਾ ਨਹੀਂ ਹੰੁਦਾ ਨਹੀਂ ਤਾਂ ਇਹ ਲੋਕ ਨਿਰਵਚਨ ਪ੍ਰਕਿਰਿਆ ਦੀ ਜਟਿਲਤਾ ’ਚ ਫਿੱਟ ਨਹੀਂ ਬੈਠਦੇ ਇਹ ਮਨਸਾ ਦਾ ਮੂਲ ਮਕਸਦ ਸੀl
ਕਿ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਅਤੇ ਮੌਲਿਕ ਸੋਚ ਦੇ ਬੁੱਤੇ ਕੁਝ ਨਵਾਂ ਦੇਣ ਵਾਲੀ ਪ੍ਰਤਿਭਾਵਾਂ ਨੂੰ ਸੰਸਦੀ ਵਿਵਸਥਾ ’ਚ ਆਪਣੀ ਗੱਲ ਕਰਨ ਦੇ ਮੌਕੇ ਮਿਲਣ ਅਜਿਹੇ ਲੋਕਾਂ ’ਚ ਲੇਖਕ, ਵਿਗਿਆਨਕ, ਸਿੱਖਿਆ ਮਾਹਿਰ, ਕਾਨੂੰਨ ਮਾਹਿਰਾਂ ਨੂੰ ਸੰਸਦ ’ਚ ਪਹੁੰਚਾਉਣ ਦੀ ਕਲਪਨਾ ਸੀ ਪਹਿਲਾ ਸੰਵਿਧਾਨ ’ਚ ਇਹ ਸ਼ਰਤ ਸੀ ਕਿ ਜਿਸ ਸੂਬੇ ’ਚ ਰਾਜ ਸਭਾ ਦੀ ਅਗਵਾਈ ਚੁਣੀ ਜਾਂਦੀ ਹੈ, ਉਹ ਉਸ ਰਾਜ ਦਾ ਮੂਲ ਨਿਵਾਸੀ ਅਤੇ ਵੋਟਰ ਹੋਵੇ ਕਿਉਂਕਿ ਇਸ ਵਿਵਸਥਾ ਨਾਲ ਸਿਆਸੀ ਪਾਰਟੀਆਂ ਦੇ ਨਿੱਜੀ ਹਿੱਤ ਨਹੀਂ ਵਿੰਨੇ੍ਹ ਜਾ ਰਹੇ ਸਨl
ਇਸ ਲਈ ਸਾਰੀਆਂ ਪਾਰਟੀਆਂ ਨੇ ਸਰਵਸੰਮਤੀ ਨਾਲ ਸੰਵਿਧਾਨ ਸ਼ੋਧ ਪਾਸ ਕਰਕੇ ਰਾਜ ਸਭਾ ਦੇ ਉਮੀਦਵਾਰ ਲਈ ਉਸ ਰਾਜ ਦਾ ਮੂਲ ਨਿਵਾਸੀ ਅਤੇ ਵੋਟਰ ਹੋਣ ਦੀ ਜ਼ਰੂਰੀ ਸ਼ਰਤ ਦੀ ਖਾਸ ਤਜਵੀਜ਼ ਖਤਮ ਕਰ ਦਿੱਤੀ ਲਿਹਾਜਾ ਕਿਸੇ ਵੀ ਆਗੂ ਨੂੰ ਦੇਸ਼ ਦੇ ਕਿਸੇ ਵੀ ਸੂਬੇ ਤੋਂ ਚੁਣੇ ਜਾਣ ਦਾ ਮੌਕਾ ਖੋਲ ਦਿੱਤਾ ਗਿਆ ਇਸ ਬਦਲਾਅ ਨਾਲ ਵਿਸ਼ਾ ਮਾਹਿਰਾਂ ਦੀ ਅਣਦੇਖੀ ਤਾਂ ਹੋਈ ਹੀ, ਸੂਬੇ ਦੀ ਰਾਜਨੀਤੀ ਨਾਲ ਜੁੜੇ ਵਾਸਤਵਿਕ ਦਾਅਵੇਦਾਰਾਂ ਦੀ ਵੀ ਅਣਦੇਖੀ ਸ਼ੁਰੂ ਹੋ ਗਈ ਇਸ ਦੇ ਬਦਲੇ ਧਨ ਬਲੀਆਂ ਤੋਂ ਧਨ ਲੈ ਕੇ ਉਨ੍ਹਾਂ ਨੇ ਰਾਜ ਸਭਾ ਪਹੁੰਚਾਏ ਜਾਣ ਦੀ ਗਲਤ ਪਰੰਪਰਾ ਸ਼ੁਰੂ ਹੋ ਗਈ ਇਸ ਪਤਲੀ ਗਲੀ ਰਾਹੀਂ ਸਿਆਸਦਾਨਾਂ ਦੇ ਵੰਸਜ਼ ਨੂੰ ਵੀ ਰਾਜਸਭਾ ਭੇਜਿਆ ਜਾਣ ਲੱਗਿਆ ਇੱਕ ਤਰ੍ਹਾਂ ਨਾਲ ਰਾਜਨੀਤੀ ’ਚ ਖਰੀਦ ਫਰੋਖਤ ਦੀ ਅਪ੍ਰਤੱਖ ਪ੍ਰਣਾਲੀ ਦੇ ਮਾਫ਼ਰਤ ਰਾਜਸਭਾ ਦੀਆਂ ਸੀਟਾਂ ਜਾਣ ਲੱਗੀਆਂl
ਸੰਸਦ ਦੀ ਪ੍ਰਕਿਰਿਆ ਦੌਰਾਨ ਘਟੇ ਇਹ ਮਾਮਲੇ ਕਿਸੇ ਕੋਰਟ ਤੱਕ ਨਹੀਂ ਪਹੰੁਚ ਸਕੇ, ਕਿਉਂਕਿ ਕੋਰਟ ਦੇ ਹੱਥ ਸੰਵਿਧਾਨ-ਐਕਟ ਦੀ ਮਰਿਆਦਾ ’ਚ ਬੰਨ੍ਹੇ ਹੁੰਦੇ ਹਨ ਸੰਵਿਧਾਨ ਦੀ ਧਾਰਾ 122 ’ਚ ਤਜਵੀਜ਼ ਹੈ ਕਿ ਕੋਰਟ ਵੱਲੋਂ ਸੰਸਦ ਦੀ ਕਾਰਵਾਈ ਦੀ ਜਾਂਚ ਨਹੀਂ ਕੀਤੀ ਜਾ ਸਕਦੀ ਕਿਉਂਕਿ ਲੋਕ ਸਭਾ ’ਚ ਘੱਟ ਗਿਣਤੀ ’ਚ ਦੀ ਨਰਸਿੰਮਾ ਰਾਓ ਸਰਕਾਰ ਬਚਾਉਣ ਅਤੇ ਸਵਾਲ ਪੁੱਛਣ ਦੇ ਬਦਲੇ ’ਚ ਸਾਂਸਦਾਂ ਨੇ ਸੁਵਿਧਾ ਮੁੱਲ ਲੈ ਲਈ ਇਸ ਲਈ ਇਸ ਕਾਰਜ ਪ੍ਰਣਾਲੀ ਨੂੰ ਵੀ ਸੰਸਦੀ ਕਾਰਵਾਈ ਦਾ ਹਿੱਸਾ ਮੰਨਦਿਆਂ ਕੋਰਟ ਨੇ ਹੱਥ ਖੜੇ ਕਰ ਦਿੱਤੇ ਸਨ ਅਸਲ ’ਚ ਕੋਰਟ ਦੀ ਮੂਲ ਭਾਵਨਾ ਧਾਰਾ 122 ਦੀ ਇਬਾਰਤ ਨਾਲ ਚੱਲਦੀ ਹੁੰਦੀ ਹੈl
ਇਬਾਰਤ ’ਚ ਤਜਵੀਜ਼ ਹੈ ਕਿ ਸੰਸਦ ਨੂੰ ਸੰਸਦੀ ਵਿਸ਼ੇ ਨਾਲ ਜੁੜੇ ਮਾਮਲੇ ’ਚ ਦੇਸ਼ ਦੀ ਕਿਸੇ ਵੀ ਕੋਰਟ ’ਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਹੈ? ਅਜਿਹੀ ਤਜਵੀਜ਼ ਸੰਵਿਧਾਨ ਨਿਰਮਾਤਾਵਾਂ ਨੇ ਸ਼ਾਇਦ ਇਸ ਲਈ ਰੱਖੀ ਹੋਵੇ, ਜਿਸ ਨਾਲ ਲੋਕ ਨੁਮਾਇੰਦੇ ਆਪਣੇ ਕੰਮ ਨੂੰ ਪੂਰੀ ਨਿਰਪੱਖਤਾ ਨਾਲ ਸੰਸਦ ’ਚ ਅੰਜਾਮ ਤੱਕ ਪਹੁੰਚਾ ਸਕਣ ਉਨ੍ਹਾਂ ਨੂੰ ਦੇਸ਼ ਦੀ ਜਨਤਾ ’ਤੇ ਐਨਾ ਭਰੋਸਾ ਸੀ ਕਿ ਜਨਤਾ ਵਿਚਕਾਰੋਂ ਚੁਣੇ ਨੁਮਾਇੰਦੇ ਦਾ ਆਤਮਬਲ ਨੈਤਿਕ ਨਿਗ੍ਹਾ ਨਾਲ ਐਨਾ ਮਜ਼ਬੂਤ ਅਤੇ ਪਾਰਦਰਸ਼ੀ ਹੋਵੇਗਾ ਕਿ ਉਹ ਰਿਸ਼ਵਤ ਲੈ ਕੇ ਨਾ ਤਾਂ ਆਪਣੇ ਅਧਿਕਾਰ ਦੀ ਵਰਤੋਂ ਕਰੇਗਾ ਅਤੇ ਨਾ ਹੀ ਸਵਾਲ ਪੁੱਛੇਗਾ?
ਪਰ ਇਹ ਦੇਸ਼ ਅਤੇ ਜਨਤਾ ਦੀ ਮੰਦਭਾਗੀ ਹੈ ਕਿ ਜਦੋਂ ਬਚ ਨਿਕਲਣ ਦੇ ਇਹ ਕਾਨੂੰਨੀ ਰਸਤੇ ਜਨਤਕ ਹੋ ਕੇ ਪ੍ਰਚੱਲਣ ’ਚ ਆ ਗਏ ਤਾਂ ਖੁਦ ਨੂੰ ਨੀਲਾਮ ਕਰਨ ਵਾਲੇ ਸਾਂਸਦਾਂ ਦੀ ਗਿਣਤੀ ਵੀ ਸੰਸਦ ’ਚ ਵਧਦੀ ਗਈ ਰਾਜ ਸਭਾ ਮੈਂਬਰ ਵੀ ਧਨ ਦੇ ਬੱੁਤੇ ਸਦਨ ਦੇ ਭਾਗੀਦਾਰ ਹੋ ਗਏ ਹੁਣ ਤਾਂ ਬਿਡੰਬਨਾ ਇੱਥੋਂ ਤੱਕ ਦੇਖਣ ’ਚ ਆ ਰਹੀ ਹੈ ਕਿ ਸਿਆਸੀ ਪਾਰਟੀਆਂ ਹੀ ਨੋਟ ਲੈ ਕੇ ਰਾਜ ਸਭਾ ਮੈਂਬਰ ਬਣਾਉਣ ਦੇ ਚਰਚੇ ਹੋਣ ਲੱਗੇ ਹਨ ਮਸਲੇ ਵਜੋਂ ਨੈਤਿਕਤਾ ਦਾ ਸਮੂਹਿਕ ਪਤਨ ਹੋ ਗਿਆ ਹੈ ਹੈਰਾਨੀ ਤਾਂ ਉਦੋਂ ਹੁੰਦੀ ਹੈ ਕਿ ਇਸ ਪਤਨਸ਼ੀਲਤਾ ’ਤੇ ਰੋਕ ਲਾਉਣ ਦੀ ਕੋਈ ਕੋਸ਼ਿਸ਼ ਸੰਸਦ ਵੱਲੋਂ ਨਹੀਂ ਕੀਤੀ ਜਾ ਰਹੀ ਹੈ? ਸੱਤਾ ਦੇ ਗਲਿਆਰਿਆਂ ਤੱਕ ਪਹੁੰਚਣ ਦੇ ਅਨੁਚਿਤ ਰਸਤਿਆਂ ’ਤੇ ਰੋਕ ਲਾਉਣ ਦਾ ਫ਼ਰਜ ਸੰਸਦ ਨੂੰ ਹੀ ਕਾਨੂੰਨ ਬਣਾ ਕੇ ਕਰਨਾ ਚਾਹੀਦਾ ਹੈ ਜਿਸ ਨਾਲ ਸੰਸਦ ਅਤੇ ਸਾਂਸਦ ਦੋਵਾਂ ਦੀ ਹੀ ਮਰਿਆਦਾ ਬਣੀ ਰਹੇ ?
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਹਰਭਜਨ ਸਿੰਘ ਨੇ ਚੱਕਿਆ ਰਾਜਸਭਾ ’ਚ ਅਫ਼ਗਾਨ ਸਿੱਖਾਂ ਦਾ ਮੁੱਦਾ, ਸਿਰਫ਼ 150 ਸਿੱਖ ਬਚੇ, ਕੇਂਦਰ ਸਰਕਾਰ ਬਚਾਵੇ
ਹਰਭਜਨ ਸਿੰਘ ਨੇ ਚੱਕਿਆ ਰਾਜਸਭਾ ’ਚ ਅਫ਼ਗਾਨ ਸਿੱਖਾਂ ਦਾ ਮੁੱਦਾ, ਸਿਰਫ਼ 150 ਸਿੱਖ ਬਚੇ, ਕੇਂਦਰ ਸਰਕਾਰ ਬਚਾਵੇ
ਚੰਡੀਗੜ੍ਹ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਅਫਗਾਨੀ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ। ਹਰਭਜਨ ਸਿੰਘ ਨੇ ਬੁੱਧਵਾਰ ਨੂੰ ਰਾਜ ਸਭਾ ’ਚ ਕਿਹਾ ਕਿ ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਸਿਰਫ 150 ਸਿੱਖ ਉਥੇ ਰਹਿ ਗਏ ਹਨ। ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਹਰਭਜਨ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ’ਚ ਸਿੱਖਾਂ ਅਤੇ ਗੁਰਦੁਆਰਿਆਂ ’ਤੇ ਹੋਏ ਹਮਲੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਇਹ ਸਿੱਖਾਂ ਦੀ ਪਛਾਣ ’ਤੇ ਹਮਲਾ ਹੈ। ਸਾਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਕੋਵਿਡ ਦੌਰਾਨ, ਗੁਰਦੁਆਰਿਆਂ ਨੇ ਨਾ ਸਿਰਫ ਭੋਜਨ, ਬਲਕਿ ਆਕਸੀਜਨ ਵੀ ਪ੍ਰਦਾਨ ਕੀਤੀ।
ਸਿੱਖ ਕੌਮ ਹਰ ਚੰਗੇ ਕੰਮ ਵਿੱਚ ਅੱਗੇ, ਅਜਿਹਾ ਸਲੂਕ ਕਿਉਂ?
ਸਿੱਖ ਕੌਮ ਦੇਸ਼ ਦੀ ਆਜ਼ਾਦੀ, ਜੀ.ਡੀ.ਪੀ., ਰੁਜ਼ਗਾਰ ਅਤੇ ਚੈਰਿਟੀ ਵਿੱਚ ਹਮੇਸ਼ਾ ਅੱਗੇ ਰਹੀ ਹੈ। ਸਿੱਖ ਭਾਈਚਾਰਾ ਭਾਰਤ ਅਤੇ ਹੋਰ ਦੇਸ਼ਾਂ ਵਿਚਕਾਰ ਮਜ਼ਬੂਤ ​​ਕੜੀ ਰਿਹਾ ਹੈ। ਸਿੱਖ ਦਲੇਰੀ ਅਤੇ ਬਹਾਦਰੀ ਲਈ ਜਾਣੇ ਜਾਂਦੇ ਹਨ। ਫਿਰ ਸਾਡੇ ਨਾਲ ਅਜਿਹਾ ਸਲੂਕ ਕਿਉਂ?।
ਸਿੱਖਾਂ ’ਤੇ ਲਗਾਤਾਰ ਹੋ ਰਹੇ ਹਮਲੇ
ਸੰਸਦ ਮੈਂਬਰ ਨੇ ਕਿਹਾ ਕਿ 18 ਜੂਨ ਨੂੰ ਕਾਬੁਲ ਦੇ ਗੁਰਦੁਆਰਾ ਦਸਮੇਸ਼ ਪਿਤਾ ਸਾਹਿਬ ਜੀ ਕਾਰਤੇ ਪਰਵਾਨ ’ਚ ਕਈ ਧਮਾਕੇ ਹੋਏ ਸਨ। ਕਿਲ੍ਹੇ ਅਤੇ ਅਹਾਤੇ ਵੱਲ ਜਾਣ ਵਾਲੇ ਦਰਵਾਜ਼ੇ ’ਤੇ ਗੋਲੀਆਂ ਚਲਾਈਆਂ ਗਈਆਂ। ਜਿਸ ’ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। 25 ਮਾਰਚ 2020 ਨੂੰ, ਆਈਐਸ ਦੇ ਬੰਦੂਕਧਾਰੀਆਂ ਨੇ ਰਾਏਸਾਹਿਬ ਗੁਰਦੁਆਰੇ ’ਤੇ ਹਮਲਾ ਕੀਤਾ। ਇਮਾਰਤ ਵਿੱਚ 200 ਲੋਕ ਸਨ। ਜਿਸ ਵਿੱਚ ਔਰਤਾਂ ਸਮੇਤ 25 ਸਿੱਖਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਅਗਲੇ ਦਿਨ ਫਿਰ ਹਮਲਾ ਹੋਇਆ। 2018 ਵਿੱਚ ਵੀ ਪੂਰਬੀ ਸ਼ਹਿਰ ਜਲਾਲਾਬਾਦ ਵਿੱਚ ਇੱਕ ਹਮਲਾ ਹੋਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੀਚੇਵਾਲ ਅਤੇ ਸਾਹਨੀ ਜਾਣਗੇ ਰਾਜਸਭਾ ‘ਚ, ਦੋਵਾਂ ਨੇ ਭਰਿਆ ਪਰਚਾ, ਵਿਰੋਧ ’ਚ ਨਹੀਂ ਆਇਆ ਸਾਹਮਣੇ
10 ਜੂਨ ਨੂੰ ਐਲਾਨੇ ਜਾਣਗੇ ਨਤੀਜੇ, ਦੋਵਾਂ ਦੀ ਜਿੱਤ ਤੈਅ (Rajya Sabha)
ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਲੀਡਰਸ਼ਿਪ ਰਹੀ ਮੌਕੇ ਤੋਂ ਗੈਰ ਹਾਜ਼ਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਆਮ ਆਦਮੀ ਪਾਰਟੀ ਦੇ ਕੋਟੇ ਵਿੱਚੋਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਾਹਣੀ ਦਾ ਰਾਜ ਸਭਾ (Rajya Sabha) ਜਾਣਗੇ। ਇਨਾਂ ਦੋਵਾਂ ਵੱਲੋਂ ਰਾਜ ਸਭਾ ਲਈ ਮੰਗਲਵਾਰ ਨੂੰ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰ ਦਿੱਤਾ ਗਿਆ ਹੈ, ਜਦੋਂਕਿ ਇਨਾਂ ਦੇ ਵਿਰੋਧ ਵਿੱਚ ਇੱਕ ਵੀ ਨਾਮਜ਼ਦਗੀ ਕਾਗ਼ਜ਼ ਦਾਖ਼ਲ ਨਹੀਂ ਹੋਇਆ ਹੈ, ਜਿਸ ਕਾਰਨ ਇਨਾਂ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ ਪਰ 10 ਜੂਨ ਤੱਕ ਇਨਾਂ ਨੂੰ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ 10 ਜੂਨ ਨੂੰ ਹੀ ਨਤੀਜੇ ਐਲਾਨੇ ਜਾਣਗੇ।
ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਾਹਨੀ ਮੰਗਲਵਾਰ ਨੂੰ ਜਦੋਂ ਪੰਜਾਬ ਵਿਧਾਨ ਸਭਾ ਵਿੱਚ ਪਰਚਾ ਦਾਖ਼ਲ ਕਰਨ ਲਈ ਪੁੱਜੇ ਤਾਂ ਇਨਾਂ ਨਾਲ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਲੀਡਰਸ਼ਿਪ ਵੱਲੋਂ ਵੀ ਹਾਜ਼ਰੀ ਲਗਾਏ ਜਾਣ ਦੀ ਗੱਲ ਸਾਹਮਣੇ ਆ ਰਹੀ ਸੀ ਪਰ ਮੰਗਲਵਾਰ ਨੂੰ ਇਨਾਂ ਦੋਵਾਂ ਦੇ ਪਰਚੇ ਦਾਖ਼ਲ ਕਰਨ ਮੌਕੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਆਏ ਅਤੇ ਨਾ ਹੀ ਪਾਰਟੀ ਲੀਡਰਸ਼ਿਪ ਵੱਲੋਂ ਕੋਈ ਦਿਖਾਈ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਿਮਲਾ ਦੌਰਾ ਹੋਣ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਏਅਰਪੋਰਟ ’ਤੇ ਪਹਿਲਾਂ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਜਾਣਾ ਸੀ ਅਤੇ ਪ੍ਰਧਾਨ ਮੰਤਰੀ ਦੀ ਵਾਪਸੀ ਮੌਕੇ ਵੀ ਭਗਵੰਤ ਮਾਨ ਨੂੰ ਬਤੌਰ ਮੁੱਖ ਮੰਤਰੀ ਹਾਜ਼ਰ ਰਹਿਣਾ ਸੀ। ਜਿਸ ਕਾਰਨ ਉਹ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਮੌਕੇ ਵਿਧਾਨ ਸਭਾ ਵਿੱਚ ਪੁੱਜ ਨਹੀਂ ਪਾਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬਿਨਾ ਮੁਕਾਬਲੇ ਤੋਂ ਚੋਣ ਜਿੱਤੇ ਰਾਜ ਸਭਾ ਮੈਂਬਰਾਂ ਨੂੰ ਦਿੱਤੇ ਸਰਟੀਫਿਕੇਟ
ਹਰਭਜਨ ਸਿੰਘ ਨਹੀਂ ਪਹੁੰਚੇ ਸਮਾਗਮ ’ਚ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਬਿਨਾ ਮੁਕਾਬਲੇ ਤੋਂ ਚੋਣ ਜਿੱਤੇ ਰਾਜ ਸਭਾ ਦੇ ਮੈਂਬਰ ਸੰਜੀਵ ਅਰੋੜਾ, ਸੰਦੀਪ ਕੁਮਾਰ ਪਾਠਕ, ਰਾਘਵ ਚੱਢਾ, ਹਰਭਜਨ ਸਿੰਘ ਤੇ ਅਸ਼ੋਕ ਮਿੱਤਲ ਨੂੰ ਸਰਟੀਫਿਕੇਟ ਦਿੱਤੇ ਗਏ। ਇਹ ਸਰਟੀਫਿਕੇਟ ਮੁੱਖ ਚੋਣ ਅਫਸਰ-ਕਮ-ਆਬਜ਼ਰਬਰ ਡਾ. ਐਸ ਕਰੁਣਾ ਰਾਜੂ ਅਤੇ ਰਾਜ ਸਭਾ ਚੋਣ ਪੰਜਾਬ 2022 ਦੇ ਰਿਟਰਨਿੰਗ ਅਫਸਰ-ਕਮ-ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਨੇ ਇਨਾਂ ਪੰਜੇ ਰਾਜ ਸਭਾ ਮੈਂਬਰਾਂ ਨੂੰ ਦਿੱਤੇ ਗਏ। ਇਸ ਮੌਕੇ ’ਤੇ ਚਾਰ ਰਾਜ ਸਭਾ ਮੈਂਬਰਾਂ ਨੇ ਖੁਦ ਪਹੁੰਚ ਕੇ ਸਰਟੀਫਿਕੇਟ ਹਾਸਲ ਕੀਤੇ। ਹਰਭਜਨ ਸਿੰਘ ਇਸ ਮੌਕੇ ਕਿਸ ਕਾਰਨ ਕਰਕੇ ਨਹੀਂ ਪਹੁੰਚ ਸਕੇ।
ਜਿਕਰਯੋਗ ਹੈ ਕਿ ਪੰਜਾਬ ਵਿੱਚੋਂ ਰਾਜ ਸਭਾ ਲਈ ਆਮ ਆਦਮੀ ਪਾਰਟੀ ਦੇ ਪੰਜੇ ਮੈਂਬਰ ਬਿਨਾ ਕਿਸੇ ਵਿਰੋਧ ਦੇ ਜਿੱਤੇ ਹਨ। ਆਮ ਆਦਮੀ ਪਾਰਟੀ ਦੇ ਪੰਜਾਂ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ। ਇਸ ਲਈ ਬਿਨਾ ਕਿਸੇ ਵੋਟਿੰਗ ਦੇ ਹੀ ਆਮ ਆਦਮੀ ਪਾਰਟੀ ਦੇ ਪੰਜ ਰਾਜ ਸਭਾ ਮੈਂਬਰ ਚੁਣੇ ਗਏ ਹਨ। ਰਾਘਵ ਚੱਢਾ ਤੋਂ ਇਲਾਵਾ ਕ੍ਰਿਕਟਰ ਹਰਭਜਨ ਸਿੰਘ, ਆਈਆਈਟੀ ਦਿੱਲੀ ਦੇ ਪ੍ਰੋਫੈਸਰ ਡਾਕਟਰ ਸੰਦੀਪ ਪਾਠਕ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਫਗਵਾੜਾ ਦੇ ਵਾਈਸ ਚਾਂਸਲਰ ਅਸ਼ੋਕ ਮਿੱਤਲ ਅਤੇ ਲੁਧਿਆਣਾ ਦੇ ਕਾਰੋਬਾਰੀ ਸੰਜੀਵ ਅਰੋੜਾ ਵੀ ਸੰਸਦ ਮੈਂਬਰ ਬਣੇ ਹਨਨ।
ਆਓ ਜਾਣਦੇ ਹਾਂ ਨਵੇਂ ਪੰਜ ਰਾਜ ਸਭਾ ਉਮੀਦਵਾਰਾਂ (Rajya Sabha Candidates) ਬਾਰੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਪਾਰਟੀ ਦੇ ਸੀਨੀਆਰ ਆਗੂ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੰਦੀਪ ਪਾਠਕ, ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ ਨੂੰ ਉਮੀਦਵਾਰ (Rajya Sabha Candidates) ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਸੋਮਵਾਰ ਨੂੰ ਚੋਣ ਅਧਿਕਾਰੀ ਸਾਹਮਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ 117 ਸੀਟਾਂ ’ਚੋਂ 92 ਸੀਟਾਂ ਹਾਸਲ ਕੀਤੀਆਂ ਸਨ। ਇਸ ਵੱਡੀ ਬਹੁਮਤ ਸਦਕਾ ਪਾਰਟੀ ਦੇ ਇਨਾਂ ਉਮੀਦਵਾਰਾਂ ਨੂੰ ਸੰਸਦ ਦੇ ਉਪਰਲੇ ਸਦਨ ਲਈ ਚੁਣਿਆ ਗਿਆ ਹੈ। ਆਓ ਜਾਣਦੇ ਹਾਂ ਇਨ੍ਹਾਂ ਪੰਜ ਉਮੀਦਵਾਰਾਂ ਬਾਰੇ।
ਨਵੇਂ ਪੰਜ ਰਾਜ ਸਭਾ ਉਮੀਦਵਾਰ
ਹਰਭਜਨ ਸਿੰਘ-
ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦਾ ਨਾਂਅ ਤਾਂ ਚਰਚਾ ਸੀ ਪਰ ਬਾਕੀ ਦੋ ਹੋਰ ਨਾਵਾਂ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਸਨ। ਸੋਮਵਾਰ ਨੂੰ ਪਾਰਟੀ ਵੱਲੋਂ ਇਨਾਂ ਦੋ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ। ਹਰਭਜਨ ਸਿੰਘ ਨੂੰ ਰਾਜਸਭਾ ’ਚ ਭੇਜਣ ਦੇ ਨਾਲ-ਨਾਲ ਸੂਬੇ ਦੇ ਸਪੋਰਟਸ ਯੂਨੀਵਰਸਿਟੀ ਦੀ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ। ਹਰਭਜਨ ਸਿੰਘ ਨੇ ਭਾਰਤ ਲਈ ਕ੍ਰਿਕਟ ਖੇਡਦਿਆਂ ਕਈ ਰਿਕਾਰਡ ਬਣਾਏ ਹਨ ਤੇ ਉਹਨਾਂ ਨੇ ਇਸੇ ਸਾਲ ਕ੍ਰਿਕਟ ਤੋਂ ਸੰਨਿਆਸ ਲਿਆ ਸੀ।
ਰਾਘਵ ਚੱਢਾ-
ਦੇਸ਼ ’ਚ ਸਭ ਤੋਂ ਘੱਟ ਉਮਰ ਦੇ ਰਾਜ ਸਭਾ ਸਾਂਸਦ ਹੋਣਗੇ। ਇਸ ਤੋਂ ਪਹਿਲਾਂ 35 ਸਾਲ ਦੀ ਮੈਰੀਕਾਮ ਸਭ ਤੋਂ ਘੱਟ ਉਮਰ ਦੀ ਸਾਂਸਦ ਬਣੀ ਸੀ। ਰਾਜ ਸਭਾ ਲਈ ਨਾਮਜ਼ਦਗੀ ਦਾਖਲ ਕਰਨ ਪਹੁੰਚੇ ਰਾਘਵ ਚੱਢਾ ਨੇ ਕਿਹਾ ਕਿ ਇੰਨੀ ਘੱਟ ਉਮਰ ’ਚ ਮੈਨੂੰ ਨਾਮਜ਼ਦ ਕਰਨ ਲਈ ਮੈਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਹਾਂ। ਮੈਂ ਪੰਜਬਾ ਦੇ ਲੋਕਾਂ ਦਾ ਮੁੱਦਾ ਚੁੱਕਾਂਗਾ ਤੇ ਸੰਸਦ ’ਚ ਉਨਾਂ ਦੇ ਹਿੱਤਾਂ ਦੀ ਰੱਖਿਆ ਕਰਾਂਗਾ।
ਅਸ਼ੋਕ ਮਿੱਤਲ ਲਵਲੀ –
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਹਨ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੁਨੀਆ ਦੇ ਸਬ ਤੋਂ ਵੱਡੇ ਨਿੱਜੀ ਯੂਨੀਵਰਸਿਟੀਆਂ ’ਚੋਂ ਇੱਕ ਹੈ। ਉਹ ਪੰਜਾਬ ਦੇ ਸਿੱਖਿਆ ਖੇਤਰ ’ਚ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ।
ਸੰਜੀਵ ਅਰੋੜਾ- ਪੰਜਾਬ ਦੇ ਪ੍ਰਸਿੱਧ ਬਿਜਨਸਮੈਨ ਹਨ ਤੇ ਲੁਧਿਆਣਾ ਜ਼ਿਲ੍ਹੇ ਤੋਂ ਆਉਂਦੇ ਹਨ। 58 ਸਾਲ ਦੇ ਸੰਜੀਵ ਐਕਸਪੋਰਟ ਹਾਊਸ ਰਿਤੇਸ਼ ਇੰਡਸਟ੍ਰੀਜ਼ ਦੇ ਸੰਚਾਲਕ ਹਨ। ਉਨਾਂ ਦੇ ਪਿਤਾ ਵੀ ਲੁਧਿਆਣਾ ਦੇ ਅਮੀਰ ਲੋਕਾਂ ’ਚ ਸ਼ਾਮਲ ਹਨ।
ਪ੍ਰੋ. ਸੰਦੀਪ ਸਿੰਘ-
ਮੂਲ ਤੌਰ ’ਤੇ ਛੱਤੀਸਗੜ੍ਹ ਦੇ ਮੂੰਗੇਲੀ ਜ਼ਿਲ੍ਹੇ ਦੇ ਲੋਰਮੀ ਦੇ ਰਹਿਣ ਵਾਲੇ ਹਨ। ਇੱਥੇ ਹੀ ਚਾਰ ਅਕਤੂਬਰ 1979 ਨੂੰ ਉਨਾਂ ਦ ਜਨਮ ਹੋਇਆ ਸੀ। ਸੰਦੀਪ ਤਿੰਨ ਭਰਾ-ਭੈਣ ਹਨ। ਭੈਣ ਦਾ ਨਾਂਅ ਪ੍ਰਤਿਭਾ ਪਾਠਕ ਹੈ, ਜਦੋਂਕਿ ਛੋਟੇ ਭਰਾ ਦਾ ਨਾਂਅ ਪ੍ਰਦੀਪ ਪਾਠਕ ਹੈ, ਸੰਦੀਪ ਨੇ ਆਪਣੀ ਮੁੱਢਲੀ ਸਿੱਖਿਆ ਬਿਲਾਸਪੁਰ ’ਚ ਕੀਤੀ। ਇੱਥੋਂ ਐਮਐਸਸੀ ਕਰਨ ਤੋਂ ਬਾਅਦ ਉਹ ਬ੍ਰਿਟਨ ਦੀ ਕੈਂਬ੍ਰਿਜ ਯੂਨੀਵਰਸਿਟੀ ਚਲੇ ਗਏ। ਇੱਥੇ ਉਨਾਂ ਨੇ ਪੀਐਚਡੀ ਕੀਤੀ। ਇਸ ਤੋਂ ਬਾਅਦ ਉਹ ਵੱਖ-ਵੱਖ ਰਿਸਰਚ ਪ੍ਰੋਜੈਕਟਸ ਦੇ ਨਾਲ ਜੁੜੇ ਰਹੇ। 2016 ’ਚ ਆਈਆਈਟੀ ਦਿੱਲੀ ’ਚ ਉਨਾਂ ਦੀ ਐਸੀਸਟੈਂਟ ਪ੍ਰੋਫੈਸਰ ਅਹੁਦੇ ’ਤੇ ਨਿਯੁਕਤੀ ਹੋਈ ਹੈ।
ਸੰਜੀਵ ਅਰੋੜਾ-
ਪੰਜਾਬ ਦਾ ਇੱਕ ਮਸ਼ਹੂਰ ਕਾਰੋਬਾਰੀ ਅਤੇ ਲੁਧਿਆਣਾ ਤੋਂ ਆਉਂਦਾ ਹੈ। 58 ਸਾਲਾ ਸੰਜੀਵ ਐਕਸਪੋਰਟ ਹਾਊਸ ਰਿਤੇਸ਼ ਇੰਡਸਟਰੀਜ਼ ਦਾ ਸੰਚਾਲਕ ਹੈ। ਉਸ ਦੇ ਪਿਤਾ ਵੀ ਲੁਧਿਆਣਾ ਦੇ ਅਮੀਰ ਲੋਕਾਂ ਵਿੱਚੋਂ ਇੱਕ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬੰਦਾ ਪ੍ਰਕਾਸ਼ ਦਾ ਰਾਜਸਭਾ ਤੋਂ ਅਸਤੀਫ਼ਾ ਮਨਜੂਰ
ਬੰਦਾ ਪ੍ਰਕਾਸ਼ ਦਾ ਰਾਜਸਭਾ ਤੋਂ ਅਸਤੀਫ਼ਾ ਮਨਜੂਰ
ਨਵੀਂ ਦਿੱਲੀ (ਏਜੰਸੀ)। ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਦੇ ਰਾਜ ਸਭਾ ਮੈਂਬਰ ਬੰਦਾ ਪ੍ਰਕਾਸ਼ ਨੇ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਪ੍ਰਕਾਸ਼ ਦੇ ਅਸਤੀਫੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 4 ਦਸੰਬਰ ਨੂੰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਸਬੰਧੀ ਉਹ ਚੇਅਰਮੈਨ ਨੂੰ ਵੀ ਮਿਲੇ ਸਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਨੇ ਆਪਣੀ ਮਰਜ਼ੀ ਨਾਲ ਅਸਤੀਫਾ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਉਸੇ ਮਿਤੀ ਤੋਂ ਪ੍ਰਵਾਨ ਕਰ ਲਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਾਜਸਭਾ ਤੋਂ ਤ੍ਰਿਣਮੂਲ ਦੇ ਛੇ ਮੈਂਬਰ ਬਰਖਾਸਤ
ਰਾਜਸਭਾ ਤੋਂ ਤ੍ਰਿਣਮੂਲ ਦੇ ਛੇ ਮੈਂਬਰ ਬਰਖਾਸਤ
ਨਵੀਂ ਦਿੱਲੀ। ਰਾਜ ਸਭਾ ’ਚ ਬੁੱਧਵਾਰ ਨੂੰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਪੇਗਾਸਸ ਜਾਸੂਸੀ ਮਾਮਲੇ, ਕਿਸਾਨਾਂ ਦੀਆਂ ਸਮੱਸਿਆਵਾਂ ਤੇ ਮਹਿੰਗਾਈ ਸਬੰਧੀ ਭਾਰੀ ਸ਼ੋਰਗੁਲ ਤੇ ਹੰਗਾਮਾ ਕੀਤਾ ਜਿਸ ਦੇ ਕਾਰਨ ਤ੍ਰਿਣਮੂਲ ਕਾਂਗਰਸ ਦੇ ਛੇ ਮੈਂਬਰਾਂ ਨੂੰ ਦਿਨ ਭਰ ਲਈ ਸਦਨ ਦੀ ਕਾਰਵਾਈ ਤੋਂ ਬਰਖਾਸਤ ਕਰ ਦਿੱਤਾ ਸਭਾਪਤੀ ਐਮ. ਵੈਂਕੱਇਆ ਨਾਇਡੂ ਨੇ ਨਿਯਮ 255 ਤਹਿਤ ਤ੍ਰਿਣਮੂਲ ਕਾਂਗਰਸ ਦੀ ਡੋਲਾ ਸੇਨ, ਮੁਹੰਮਦ ਨਦੀਮੁਦੀਨ, ਅੰਬੀਰ ਰੰਜਨ ਬਿਸਵਾਸ, ਸ਼ਾਂਤਾ ਛੇਤਰੀ, ਅਰਪਿਤਾ ਘੋਸ਼ ਤੇ ਮੌਸਮ ਨੂਰ ’ਤੇ ਇਹ ਕਾਰਵਾਈ ਕੀਤੀ ਹੈ।
ਇਹ ਮੈਂਬਰ ਸਦਨ ਦਰਮਿਆਨ ਕਾਰਵਾਈ ਦੌਰਾਨ ਤਖ਼ਤੀਆਂ ਦਿਖਾ ਰਹੇ ਸਨ ਤੇ ਸਭਾਪਤੀ ਦੇ ਆਦੇਸ਼ ਦੀ ਉਲੰਘਣਾ ਕਰ ਰਹੇ ਸਨ ਨਾਇਡੂ ਨੇ ਸਵੇਰੇ ਕਾਰਵਾਈ ਸ਼ੁਰੂ ਹੋਣ ’ਤੇ ਕਿਹਾ ਕਿ ਜੋ ਮੈਂਬਰ ਸਦਨ ਵਿਚਾਲੇ ਖੜੇ ਹਨ ਉਹ ਆਪਣੇ ਸਥਾਨ ’ਤੇ ਚਲੇ ਜਾਣ ਨਹੀਂ ਤਾਂ ਉਹ ਨਿਯਮ 255 ਤਹਿਤ ਮੈਂਬਰਾਂ ਦਾ ਨਾਂਅ ਲੈਣਗੇ ਤੇ ਉਹ ਸਦਨ ਦੀ ਦਿਨ ਭਰ ਦੀ ਕਾਰਵਾਈ ਤੋਂ ਵਾਂਝੇ ਹੋ ਜਾਣਗੇ ਇਸ ਤੋਂ ਬਾਅਦ ਉਨ੍ਹਾਂ ਮੈਂਬਰਾਂ ਨੂੰ ਸਦਨ ਤੋਂ ਬਾਹਰ ਜਾਣ ਦਾ ਆਦੇਸ਼ ਦਿੱਤਾ ਇਸ ਤੋਂ ਬਾਅਦ ਵੀ ਮੈਂਬਰਾਂ ਦਾ ਰੌਲਾ-ਰੱਪਾ ਜਾਰੀ ਰਹਿਣ ’ਤੇ ਸਪੀਕਰ ਨੇ ਕਿਹਾ ਜੋ ਮੈਂਬਰ ਸਦਨ ਦਰਮਿਆਨ ਖੜੇ ਹਨ, ਸਭਾ ਸਕੱਤਰੇਤ ਉਨ੍ਹਾਂ ਦੀ ਸੂਚੀ ਸਭਾਪੀਠ ਨੂੰ ਦੇਵੇਗਾ ਇਸ ਤੋਂ ਬਾਅਦ ਵੀ ਹੰਗਾਮਾ ਜਾਰੀ ਰਹਿਣ ’ਤੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਕਈ ਮੈਂਬਰਾਂ ਨੇ ਮਹਿੰਗਾਈ ਤੇ ਆਰਥਿਕ ਸਥਿਤੀ ’ਤੇ ਚਰਚਾ ਕਰਾਉਣ ਸਬੰਧੀ ਨੋਟਿਸ ਦਿੱਤਾ
ਇਸ ਤੋਂ ਪਹਿਲਾਂ ਸਵੇਰੇ ਜ਼ਰੂਰੀ ਦਸਤਾਵੇਜ਼ ਪਟਲ ’ਤੇ ਰੱਖੇ ਜਾਣ ਤੋਂ ਬਾਅਦ ਸਭਾਪਤੀ ਨੇ ਕਿਹਾ ਕਿ ਨਿਯਮ 267 ਤਹਿਤ ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ ਤੇ ਕਈ ਹੋਰ ਮੈਂਬਰਾਂ ਨੇ ਕਿਸਾਨਾਂ ਦੇ ਅੰਦੋਲਨ ਸਬੰਧੀ ਨੋਟਿਸ ਦਿੱਤਾ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਮਹੱਤਵਪੂਰਨ ਮੁੱਦਾ ਹੈ ਤੇ ਇਸ ’ਤੇ ਹੋਰ ਤਜਵੀਜ਼ਾਂ ਤਹਿਤ ਚਰਚਾ ਦੀ ਇਜ਼ਾਜਤ ਦਿੱਤੀ ਜਾ ਸਕਦੀ ਹੈ ਕਈ ਮੈਂਬਰਾਂ ਨੇ ਮਹਿੰਗਾਈ ਤੇ ਆਰਥਿਕ ਸਥਿਤੀ ’ਤੇ ਚਰਚਾ ਕਰਾਉਣ ਸਬੰਧੀ ਨੋਟਿਸ ਦਿੱਤਾ ਹੈ ਸਰਕਾਰ ਵੀ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕਰਨਾ ਚਾਹੁੰਦੀ ਹੈ ਇਸ ਦੌਰਾਨ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਸਦਨ ਦਰਮਿਆਨ ਆ ਗਏ ਤੇ ਰੌਲਾ-ਰੱਪਾ ਕਰਨ ਲੱਗੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਆਪਣੇ ਹੱਥਾਂ ’ਚ ਪਲੇਅ ਕਾਰਡ ਲਏ ਹੋਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਹੰਗਾਮੇ ਕਾਰਨ ਰਾਜਸਭਾ ਦਾ ਕਾਰਜਕਾਲ 12 ਵਜੇ ਤੱਕ ਮੁਲਤਵੀ
ਹੰਗਾਮੇ ਕਾਰਨ ਰਾਜਸਭਾ ਦਾ ਕਾਰਜਕਾਲ 12 ਵਜੇ ਤੱਕ ਮੁਲਤਵੀ
ਨਵੀਂ ਦਿੱਲੀ। ਰਾਜ ਸਭਾ ਵਿੱਚ ਬੁੱਧਵਾਰ ਨੂੰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਭਾਰੀ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਬਾਰ੍ਹਾਂ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਸਵੇਰੇ ਸ਼ੁਰੂ ਹੋਣ ਤੋਂ ਬਾਅਦ ਅਤੇ ਲੋੜੀਂਦੇ ਦਸਤਾਵੇਜ਼ ਟੇਬਲ ’ਤੇ ਰੱਖੇ ਜਾਣ ਤੋਂ ਬਾਅਦ, ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸਾਰੇ ਕੰਮ ਰੁਕਣ ਦੀ ਮੰਗ ਕੀਤੀ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰੇ ਕੀਤੇ, ਜਿਸ ਨੂੰ ਚੇਅਰਮੈਨ ਐਮ ਵੈਂਕਈਆ ਨੇ ਰੱਦ ਕਰ ਦਿੱਤਾ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਸਦਨ ਦੇ ਵਿਚਕਾਰ ਆ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਸਪੀਕਰ ਨੇ ਵਾਰ ਵਾਰ ਮੈਂਬਰਾਂ ਨੂੰ ਸ਼ਾਂਤ ਰਹਿਣ ਅਤੇ ਸਦਨ ਦੀ ਕਾਰਵਾਈ ਅੱਗੇ ਚੱਲਣ ਦੀ ਬੇਨਤੀ ਕੀਤੀ। ਸਦਨ ਦੀ ਸ਼ਾਂਤੀ ਦੀ ਅਣਹੋਂਦ ਵਿਚ ਬਾਰਾਂ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.