Mistakes - Sach Kahoon Punjabi

ਜਦੋਂ ਮੈਂ ਬੀ. ਏ. ਤੋਂ ਐਮ. ਏ. ਤੱਕ ਦੇ ਸਫਰ ਦੀਆਂ ਗਲਤੀਆਂ ਨੂੰ ਯਾਦ ਕਰਦਾ ਹਾਂ
ਕਾਲਜ ਵਿੱਚ ਬੀ. ਏ. ਦੇ ਪੱਕੇ ਪੇਪਰਾਂ ਤੋਂ ਪਹਿਲਾਂ ਇੱਕ ਘਰੇਲੂ ਪੇਪਰ ਹੁੰਦੇ ਸਨ ਜਿਸ ਵਿੱਚ ਕੁਝ ਅੰਕ ਲੈ ਕੇ ਹੀ ਪਾਸ ਹੋਣਾ ਹੁੰਦਾ ਸੀ। ਉਹ ਪੇਪਰ ਪਾਸ ਕਰ ਲਏ ਜਾਂਦੇ ਸਨ। ਬੀ. ਏ. ਭਾਗ ਪਹਿਲਾ ਅਤੇ ਭਾਗ ਦੂਜਾ ਵਿੱਚ ਮੈਂ ਇਹ ਬੱਜਰ ਗਲਤੀ ਕਰਦਾ ਰਿਹਾ ਸਾਂ। ਮੈਨੂੰ ਪੂਰਾ ਪੇਪਰ ਆਉਂਦਾ ਵੀ ਹੁੰਦਾ ਸੀ ਪਰ ਮੈਂ ਸਮੇਂ ਤੋਂ ਪਹਿਲਾਂ ਹੀ ਉੱਠ ਕੇ ਆ ਜਾਂਦਾ ਸੀ।

ਮੈਂ ਸਮਝਦਾ ਸੀ ਕਿ ਬੱਸ ਪਾਸ ਹੁਣ ਜੋਗਾ ਕਰ ਲਿਆ ਹੈ, ਹੁਣ ਕੀ ਕਰਨਾ ਹੈ? ਆਪਾਂ ਕਿਹੜਾ ਮੈਰਿਟ ਵਿੱਚ ਆਉਣਾ ਇਹ ਆਦਤ ਮੇਰੇ ਇੱਕ ਦੋਸਤ ਨੇ ਮੈਨੂੰ ਪਾਈ ਸੀ। ਪੇਪਰ ਵਾਲੇ ਦਿਨ ਜਦ ਉਹ ਮੇਰੇ ਕਮਰੇ ਵਿੱਚ ਹੁੰਦਾ ਸੀ ਤਾਂ ਉਹ ਮੈਨੂੰ ਇਸ਼ਾਰਾ ਕਰਦਾ ਕਿ ਚੱਲ, ਚੱਲੀਏ ਹੁਣ! ਤੇ ਅਸੀਂ ਦੋਵੇਂ ਪੱਕੇ ਪੇਪਰਾਂ ’ਚ ਵੀ ਇਸ ਤਰ੍ਹਾਂ ਹੀ ਕਰਦੇ ਰਹੇ। ਸਾਨੂੰ ਬਹੁਤ ਸਾਥੀ ਪੁੱਛਦੇ ਕਿ ਤੁਸੀਂ ਇੰਝ ਕਿਉਂ ਕਰਦੇ ਹੋ? ਤੇ ਮੇਰਾ ਸਾਥੀ ਆਖਦਾ, ‘‘ਤੁਸੀਂ ਕੀ ਲੈਣਾ ਹੈ, ਸਾਡੀ ਮਰਜੀ! ਤੁਸੀਂ ਲੈ ਲਓ ਮੈਡਲ!’’¿; ਬੀ. ਏ. ਭਾਗ ਤੀਜਾ ਵਿੱਚ ਸ਼ਾਇਦ ਮੇਰੇ ਕੋਈ ਅਕਲ ਜਾੜ੍ਹ ਉੱਗੀ ਸੀ ਮੈਂ ਸੋਚਿਆ ਕਿ ਮੇਰੇ ਨੰਬਰ ਤਾਂ ਦੋ ਸਾਲਾਂ ਦੇ ਅੰਕ ਮਿਲਾ ਕੇ ਵੀ ਪੰਜਾਹ ਫੀਸਦੀ ਨਹੀਂ ਬਣਦੇ! ਤੇ ਮੈਂ ਬੀ. ਏ. ਭਾਗ ਤੀਜਾ ਵਿੱਚ ਖੂਬ ਮਿਹਨਤ ਕੀਤੀ, ਪਰ ਕੁੱਲ ਅੰਕ ਪੰਜਾਹ ਫੀਸਦੀ ਤੋਂ ਵੀ ਘਟ ਗਏ ਸਨ। ਮੈਨੂੰ ਇਸ ਗੱਲ ਦਾ ਬਹੁਤ ਪਛਤਾਵਾ ਹੋਇਆ ਸੀ। ਪਰ ਹੁਣ ਹੋ ਵੀ ਕੀ ਸਕਦਾ ਸੀ?

ਕਈ ਵਾਰ ਅਸੀਂ ਜੁਬਲੀ ਸਿਨੇਮਾ ਵਿੱਚ ਚਲੇ ਜਾਂਦੇ। ਉੱਥੇ ਵੀ ਕੋਈ ਚੱਜ ਦੀ ਫਿਲਮ ਨਹੀਂ ਸੀ ਲੱਗਦੀ। ਉਹ ਫ਼ਿਲਮਾਂ ਬਿਹਾਰੀਏ ਬਾਹਲੀਆਂ ਦੇਖਣ ਜਾਂਦੇ ਸਨ ਕਈ ਕਾਲਜ ਦੇ ਮੁੰਡੇ ਵੀ ਫਿਲਮ ਵੇਖਣ ਜਾਂਦੇ, ਜਦ ਟਿਕਟ ਪੰਜ ਰੁਪਏ ਹੁੰਦੀ। ਕਈ ਤਾਂ ਤਿੰਨ ਘੰਟੇ ਸਿਰਫ ਪੱਖਿਆਂ ਦੀ ਹਵਾ ਲੈਣ ਲਈ ਹੀ ਜਾਂਦੇ ਬਈਏ ਮੂੰਹ ਵਿਚ ਪਾਨ ਚੱਬ-ਚੱਬ ਕੇ ਲਾਲ-ਲਾਲ ਪਾਣੀ ਥੁੱਕਦੇ ਰਹਿੰਦੇ। ਉਹ ਬੀੜੀਆਂ ਫੂਕਦੇ ਰਹਿੰਦੇ। ਇੱਕ ਵਾਰ ਮੈਂ ਵੀ ਦੋਸਤਾਂ ਨਾਲ ਫਿਲਮ ਦੇਖਣ ਚਲਾ ਗਿਆ ਜਦ ਅੱਧਾ ਸਮਾਂ ਹੋਇਆ ਤਾਂ ਇੱਕ ਅਸ਼ਲੀਲ ਫਿਲਮ ਦੀ ਕਲਿੱਪ ਚਲਾ ਦਿੱਤੀ ਗਈ। ਉਸ ਤੋਂ ਬਾਅਦ ਮੈਂ ਕਦੇ ਸਿਨੇਮਾ ਵੇਖਣ ਨਹੀਂ ਗਿਆ।

ਕਈ ਵਾਰ ਅਸੀਂ ਕਿਸੇ¿; ਵੀ. ਸੀ. ਆਰ. ਦੀ ਦੁਕਾਨ ਵਿੱਚ ਜਾ ਕੇ ਸੌ ਰੁਪਏ ਵਿੱਚ ਕੋਈ ਮਨਪਸੰਦ ਫ਼ਿਲਮ ਦੇਖਦੇ ਨਾਲ ਦੇ ਮੁੰਡੇ ਸਿਗਰਟ ਪੀ ਲੈਂਦੇ ਸਨ। ਇੱਕ ਵਾਰ ਸਾਡੇ ਨਾਲ ਇੱਕ ਅੰਮਿ੍ਰਤਧਾਰੀ ਮੁੰਡਾ ਵੀ ਚਲਾ ਗਿਆ। ਇੱਕ ਦੋਸਤ ਨੇ ਸਿਗਰਟ ਦਾ ਕਸ਼ ਖਿੱਚਿਆ ਤੇ ਧੂੰਆਂ¿; ਛੱਡ ਦਿੱਤਾ। ਮੈਂ ਇਸ ਗੱਲ ਨੂੰ ਚੰਗਾ ਨਹੀਂ ਸਮਝਿਆ ਤੇ ਉਸ ਨੂੰ ਲਾਹਨਤ ਵੀ ਪਾਈ। ਮੈਂ ਅੱਗੇ ਤੋਂ ਦੁਕਾਨ ਵਿੱਚ ਜਾ ਕੇ ਫ਼ਿਲਮ ਦੇਖਣੀ ਬੰਦ ਕਰ ਦਿੱਤੀ। ਬੀ. ਏ. ਦਾ ਨਤੀਜਾ ਆਇਆ ਤੇ ਮੈਂ ਪਾਸ ਹੋ ਗਿਆ ਸਾਂ। ਮੈਂ ਐਮ. ਏ. ਪੰਜਾਬੀ ਕਰਨ ਦਾ ਮਨ ਬਣਾ ਲਿਆ ਸੀ। ਪਰ ਐਮ. ਏ. ਵਾਸਤੇ ਨੰਬਰ ਕੁਝ ਘਟ ਗਏ ਸਨ।

ਉਸ ਸਮੇਂ ਹਰਿੰਦਰਾ ਨਗਰ ਵਿੱਚ ਰਹਿੰਦੇ ਕਿਸੇ ਲੀਡਰ¿; ਤੋਂ ਸਿਫਾਰਿਸ਼ ਕਰਵਾ ਲਈ ਸੀ। ਤੇ ਮੈਨੂੰ ਦਾਖਲਾ ਮਿਲ ਗਿਆ ਸੀ। ਮੇਰੇ ਨਾਲ ਇੱਕ ਹੋਰ ਮੇਰੇ ਦੋਸਤ ਨੂੰ ਵੀ ਦਾਖਲਾ ਮਿਲ ਗਿਆ ਸੀ ਸ਼ਾਇਦ ਲੱਕੜ ਨਾਲ ਲੋਹਾ ਵੀ ਤਰ ਗਿਆ ਸੀ। ਉਸ ਸਮੇਂ ਪ੍ਰੋਫੈਸਰ ਬ੍ਰਹਮਜਗਦੀਸ਼ ਸਿੰਘ ਜੀ ਅਤੇ ਪ੍ਰੋ. ਸਾਧੂ ਸਿੰਘ ਜੀ ਕਦੇ-ਕਦੇ ਕੋਈ ਭਾਸ਼ਣ ਦੇਣ ਵਾਸਤੇ ਆ ਜਾਂਦੇ। ਉਸ ਸਮੇਂ ਉਹ ਦੋਵੇਂ ਰਿਟਾਇਰਡ ਹੋ ਚੁੱਕੇ ਸਨ। ਕਦੇ ਸੋਚਿਆ ਨਹੀਂ ਸੀ ਕਿ ਪ੍ਰੋਫੈਸਰ ਸਾਧੂ ਸਿੰਘ ਜੀ ਕਦੇ ਸੰਸਦ ਮੈਂਬਰ ਬਣਨਗੇ। ਮੈਂ ਕੁਝ ਸਮਾਂ ਉਨ੍ਹਾਂ ਕੋਲ ਮੁਫਤ ਵਿੱਚ ਅੰਗਰੇਜੀ ਪੜ੍ਹਦਾ ਰਿਹਾ ਸਾਂ। ਉਨ੍ਹਾਂ ਨੇ ਕਦੇ ਪੈਸੇ ਦਾ ਲਾਲਚ ਨਹੀਂ ਸੀ ਕੀਤਾ।

ਦੋ-ਚਾਰ ਵਿਦਿਆਰਥੀ ਅਜਿਹੇ ਸਨ ਜੋ ਟਿਊਸ਼ਨ ਫੀਸ ਨਹੀਂ ਦੇ ਸਕਦੇ ਸਨ। ਪਰ ਪ੍ਰੋਫੈਸਰ ਸਾਹਿਬ ਮੁਫਤ ਹੀ ਪੜ੍ਹਾ ਦਿੰਦੇ। ਆਖਿਰ ਮੇਰੀ ਐਮ. ਏ. ਵੀ ਹੋ ਗਈ ਸੀ। ਮੈਂ ਇੱਕ ਸਾਲ ਤੱਕ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਕੂਲ ਵਿੱਚ ਚੌਦਾਂ ਸੌ ਰੁਪਏ ਉੱਪਰ ਪੜ੍ਹਾਉਂਦਾ ਰਿਹਾ। ਤੇ ਫਿਰ ਇੱਕ ਸਾਲ ਦੇ ਗੈਬ ਬਾਅਦ ਮੈਂ ਬੀ.ਐੱਡ ਕਰਨੀ ਸ਼ੁਰੂ ਕਰ ਦਿੱਤੀ ਸੀ। ਇਨਸਾਨ ਕੋਲ ਜਦ ਸਮਾਂ ਹੁੰਦਾ ਹੈ ਉਦੋਂ ਉਹ ਸੋਚਦਾ ਨਹੀਂ ਹੈ ਤੇ ਜਦ ਸੋਚਦਾ ਹੈ ਤਾਂ ਉਦੋਂ ਤੱਕ ਸਮਾਂ ਨਿੱਕਲ ਜਾਂਦਾ ਹੈ। ਜੀਵਨ ਦੇ ਹਰ ਪੜਾਅ ਦਾ ਇੱਕ ਆਪਣਾ ਇੱਕ ਵੱਖਰਾ ਮਹੱਤਵ ਹੁੰਦਾ ਹੈ ਹਰ ਪੜਾਅ ਵਿਚ ਕੀਤੀ ਮਿਹਨਤ ਜਿੰਦਗੀ ਭਰ ਬੰਦੇ ਦਾ ਸਾਥ ਦਿੰਦੀ ਹੈ?ਅਤੇ ਉਸ ਨੂੰ ਉਸ ਦਾ ਫਲ ਮਿਲਦਾ ਰਹਿੰਦਾ ਹੈ ਜਿੰਦਗੀ ਵਿਚ ਸਹੀ ਸਮੇਂ ’ਤੇ ਲਏ ਸਹੀ ਫੈਸਲਿਆਂ ਦਾ ਅਸਰ ਪੂਰੀ ਜਿੰਦਗੀ ’ਤੇ ਦਿਖਾਈ ਦਿੰਦਾ ਹੈ ਇਸ ਲਈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜੇਕਰ ਖੁਦ ਨੂੰ ਸਮਝ ਨਾ ਆਵੇ ਤਾਂ ਆਪ ਤੋਂ ਕਾਮਯਾਬ ਅਤੇ ਸਿਆਣੇ ਬੰਦਿਆਂ ਤੋਂ?ਸਲਾਹ ਲੈ ਲੈਣੀ ਚਾਹੀਦੀ ਹੈ ।

ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾ ਰਹੀਆਂ ਨਗਰ ਨਿਗਮ ਦੀਆਂ ਫਲੈਕਸਾਂ
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸਖ਼ਤ ਇਤਰਾਜ | Punjabi Language

ਬਠਿੰਡਾ (ਅਸ਼ੋਕ ਵਰਮਾ)। ਨਗਰ ਨਿਗਮ ਬਠਿੰਡਾ ਵੱਲੋਂ ਸ਼ਹਿਰ ‘ਚ ਲਾਈਆਂ ਫਲੈਕਸਾਂ ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾ ਰਹੀਆਂ ਹਨ ਨਿਗਮ ਵੱਲੋਂ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਵਾਸਤੇ ਲਾਈਆਂ ਇਹ ਫਲੈਕਸਾਂ ਪੰਜਾਬੀ ‘ਚ ਹਨ ਪ੍ਰੰਤੂ ਭਾਸ਼ਾ ‘ਚ ਇੰਨੀਆਂ ਗਲਤੀਆਂ ਹਨ ਕਿ ਲੋਕਾਂ ਨੂੰ ਰੜਕ ਰਹੀਆਂ ਹਨ ਲੋਕ ਆਖਦੇ ਹਨ ਕਿ ਨਗਰ ਨਿਗਮ ਦੀ ‘ਸਵੱਛ ਭਾਰਤ ਮੁਹਿੰਮ’ ਨੇ ਪੰਜਾਬ ‘ਚ ਹੀ ਮਾਤ ਭਾਸ਼ਾ ਨੂੰ ਰਗੜਾ ਲਾ ਦਿੱਤਾ ਹੈ ਕੇਂਦਰ ਸਰਕਾਰ ਤਰਫ਼ੋਂ ਸਵੱਛ ਭਾਰਤ ਮਿਸ਼ਨ ਤਹਿਤ ਨਗਰ ਨਿਗਮਾਂ ਨੂੰ ਕੇਂਦਰੀ ਫੰਡ ਭੇਜੇ ਹਨ, ਜਿਨ੍ਹਾਂ ਦੀ ਵਰਤੋਂ ਲੋਕਾਂ ਨੂੰ ਜਗਾਉਣ ਲਈ ਕੀਤੀ ਜਾਣੀ ਹੈ ਇਸ ਪ੍ਰੋਜੈਕਟ ਦੀ ਸ਼ਲਾਘਾ ਹੋ ਰਹੀ ਹੈ ਤੇ ਨਾਲ ਹੀ ਗਲਤੀਆਂ ਤੋਂ ਪੰਜਾਬੀ ਪ੍ਰੇਮੀ ਪ੍ਰੇਸ਼ਾਨ ਵੀ ਹਨ।

ਪਿਛਲੀ ਵਾਰ ਨਗਰ ਨਿਗਮ ਕੌਮੀ ਪੱਧਰ ‘ਤੇ ਹੋਈ ਰੈਂਕਿੰਗ ‘ਚ ਪੱਛੜ ਗਿਆ ਸੀ ਇਸ ਵਾਰ ਅਧਿਕਾਰੀਆਂ ਨੇ ਸੂਬਾ ਪੱਧਰ ‘ਤੇ ਪਹਿਲਾ ਨੰਬਰ ਹਾਸਲ ਕਰਨ ਲਈ ਯਤਨ ਸ਼ੁਰੂ ਕੀਤੇ ਹਨ ਪਿਛਲੇ ਵਰ੍ਹੇ ਹੀ ਇਹ ਵਿਉਂਤਬੰਦੀ ਤਿਆਰ ਹੋਈ ਸੀ ਕਿ ਸ਼ਹਿਰ ਦੀਆਂ ਮੇਨ ਥਾਵਾਂ ‘ਤੇ ਫਲੈਕਸਾਂ ਲਾਈਆਂ ਜਾਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਫਾਈ ਕਰਨੀ ਚੇਤੇ ਰਹੇ ਬਠਿੰਡਾ ਦੇ ਬੱਸ ਅੱਡੇ ਦੇ ਮੁੱਖ ਗੇਟ ‘ਤੇ ਦੋਵਾਂ ਪਾਸਿਆਂ ਦੀ ਸੜਕ ਦੇ ਵਿਚਕਾਰ ਇੱਕ ਵੱਡੀ ਫਲੈਕਸ ਲਗਾਈ ਹੋਈ ਹੈ।

ਕਦੋਂ ਮਿਲੇਗੀ ਠੰਢ ਤੋਂ ਰਾਹਤ, ਕਦੋਂ ਨਿਕਲੇਗੀ ਧੁੱਪ? ਜਾਣੋ ਮੌਸਮ ਸਬੰਧੀ ਅਪਡੇਟ

ਇਸ ਉੱਪਰ ਦੋ ਥਾਵਾਂ ਤੇ ‘ਗਿੱਲਾ’ ਨੂੰ ‘ਗਿਲਾ’ ਲਿਖਿਆ ਹੋਇਆ ਹੈ ਹਾਲਾਂਕਿ ‘ਡਸਟਬਿਨ’ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਪਰ ਇਹ ਵੀ ਦੋ ਵਾਰ ‘ਡਸਟਬੀਨ’ ਛਪਿਆ ਹੈ ਇਸ ਦੀ ਥਾਂ ‘ਤੇ ‘ਕੂੜਾਦਾਨ’ ਛਪਿਆ ਹੋਣਾ ਚਾਹੀਦਾ ਸੀ ਇਵੇਂ ਹੀ ‘ਵਿੱਚ’ ਦੀ ਜਗ੍ਹਾ ‘ਵਿਚ’ ਤੇ ‘ਤੰਦਰੁਸਤ’ ਦੀ ਥਾਂ ‘ਤਨਦੂਰਸਤ’ ਲਿਖਿਆ ਹੈ ਜੋਕਿ ਪੂਰੀ ਤਰ੍ਹਾਂ ਗਲਤ ਹੈ ਫਲੈਕਸ ‘ਚ ‘ਹਰਿਆ ਭਰਿਆ’ ਛਾਪਣ ਦੀ ਥਾਂ ਹਿੰਦੀ ਭਾਸ਼ਾ ਦੇ ਸ਼ਬਦ ‘ਹਰਾ ਭਰਾ’ ਦੀ ਵਰਤੋਂ ਵੀ ਕੀਤੀ ਗਈ ਹੈ। ਫਲੈਕਸ ‘ਚ ਦਰਜ ‘ਰਖੋ’ ਸ਼ਬਦ ਵੀ ਸਹੀ ਨਹੀਂ ਹੈ ਕਿਉਂਕਿ ਪੰਜਾਬੀ ਭਾਸ਼ਾ ‘ਚ ‘ਰੱਖੋ’ ਲਿਖਿਆ ਜਾਂਦਾ ਹੈ ਫਲੈਕਸ ‘ਚ ਕੁੱਲ 36 ਸ਼ਬਦ ਹਨ, ਜਿਨ੍ਹਾਂ ‘ਚੋਂ 7 ਗਲਤ ਹਨ, ਜਿਸ ਨੂੰ ਆਮ ਲੋਕ ਪੜ੍ਹ ਕੇ ਹੀ ਭੰਬਲਭੂਸੇ ‘ਚ ਪੈ ਜਾਂਦੇ ਹਨ ਸਭ ਤੋਂ ਗੰਭੀਰ ਮਾਮਲਾ ਨਗਰ ਨਿਗਮ ਦੇ ਲੋਗੋ ਦਾ ਹੈ, ਜਿਸ ‘ਚ ਪੰਜਾਬੀ ਮਾਂ ਬੋਲੀ ਨੂੰ ਹੇਠਾਂ ਜਗ੍ਹਾ ਦਿੱਤੀ ਗਈ ਹੈ ਜਦੋਂ ਕਿ ਅੰਗਰੇਜ਼ੀ ਭਾਸ਼ਾ ਨੂੰ ਉੱਪਰ ਰੱਖਿਆ ਗਿਆ ਹੈ (Punjabi Language)

ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਨਰੂਲਾ ਦਾ ਕਹਿਣਾ ਸੀ ਕਿ ਇੰਜ ਲੱਗਦਾ ਹੈ ਕਿ ਜਿਵੇਂ ਇਹ ਫਲੈਕਸ ਬੜੀ ਕਾਹਲੀ ‘ਚ ਲਗਾਏ ਹੋਣ ਉਨ੍ਹਾਂ ਆਖਿਆ ਕਿ ਘੱਟੋ-ਘੱਟ ਫਲੈਕਸ ਦੇ ਪਰੂਫ਼ ਪਹਿਲਾਂ ਪੜ੍ਹਨੇ ਚਾਹੀਦੇ ਸਨ ਉਨ੍ਹਾਂ ਆਖਿਆ ਕਿ ਇਨ੍ਹਾਂ ਫਲੈਕਸਾਂ ‘ਤੇ ਲਿਖੀ ਗਲਤ ਭਾਸ਼ਾ ਕਾਫੀ ਭੁਲੇਖਾ ਖੜ੍ਹਾ ਕਰਦੀ ਹੈ ਗੌਰਤਲਬ ਹੈ ਕਿ ਨਗਰ ਨਿਗਮ ਵੱਲੋਂ ਚੰਡੀਗੜ੍ਹ ਸ਼ਹਿਰ ਵਾਂਗ ਬਠਿੰਡਾ ਸ਼ਹਿਰ ਨੂੰ ਸਫਾਈ ਦੇ ਪੱਖ ਤੋਂ ਵਧੀਆ ਦਿੱਖ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

Drone Taxi: ਇਕ ਡਰੋਨ ਨਾਲ ਇੰਨੇ ਲੋਕ ਸਫਰ ਕਰ ਸਕਣਗੇ, ਨਿਤਿਨ ਗਡਕਰੀ ਨੇ ਦਿੱਤੀ ਜਾਣਕਾਰੀ

ਇਸੇ ਕੜੀ ਤਹਿਤ ਲੋਕਾਂ ਦੀ ਰੁਚੀ ਸਫਾਈ ਵਾਲੇ ਪਾਸੇ ਵਧਾਉਣ ਖਾਤਰ ਨਿਗਮ ਵੱਲੋਂ ਇਕੱਲੇ ਫਲੈਕਸਾਂ ‘ਤੇ ਹੀ ਕਾਫੀ ਪੈਸੇ ਖਰਚ ਕੀਤੇ ਗਏ ਹਨ ਦੱਸਣਾ ਬਣਦਾ ਹੈ ਕਿ ਮਈ 2016 ‘ਚ ਵੀ ਕੇਂਦਰੀ ਜਾਗੋ ਮੁਹਿੰਮ ਤਹਿਤ ਨਗਰ ਨਿਗਮ ਨੇ ਕੇਂਦਰ ਸਰਕਾਰ ਦੇ ਫੰਡਾਂ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਲਿਖਵਾਏ ਸੁੰਦਰ ਮਾਟੋਆਂ ‘ਚ ਵੀ ਮਾਂ ਬੋਲੀ ‘ਤੇ ਕੂਚੀ ਫੇਰ ਦਿੱਤੀ ਸੀ, ਜਿਸ ਦਾ ਸਾਹਿਤਕ ਧਿਰਾਂ ਨੇ ਸਖਤ ਨੋਟਿਸ ਲਿਆ ਸੀ ਉਦੋਂ ਇਸ ਮੁੱਦੇ ‘ਤੇ ਰੱਫੜ ਵਧਣ ਹੀ ਲੱਗਾ ਸੀ ਕਿ ਨਿਗਮ ਨੂੰ ਮਾਮਲਾ ਸ਼ਾਂਤ ਕਰਨ ਲਈ ਸ਼ਹਿਰ ਦੀਆਂ ਕਾਫੀ ਥਾਵਾਂ ਤੇ ਪੰਜਾਬੀ ‘ਚ ਮਾਟੋ ਲਿਖਵਾਉਣ ਪਏ ਸਨ।

ਰਾਜ ਭਾਸ਼ਾ ਦਾ ਅਪਮਾਨ : ਸੁਰਿੰਦਰਪ੍ਰੀਤ ਘਣੀਆ

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ ਦਾ ਕਹਿਣਾ ਸੀ ਕਿ ਇਹ ਰਾਜ ਭਾਸ਼ਾ ਦਾ ਇਹ ਅਪਮਾਨ ਤੇ ਮੰਦਭਾਗਾ ਹੈ ਉਨ੍ਹਾਂ ਆਖਿਆ ਕਿ ਨਗਰ ਨਿਗਮ ਨੂੰ ਮਾਤ ਭਾਸ਼ਾ ਨੂੰ ਤਰਜੀਹੀ ਅਧਾਰ ‘ਤੇ ਸਹੀਂ ਢੰਗ ਨਾਲ ਲੈਣਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਪੰਜਾਬ ‘ਚ ਹੀ ਮਾਂ ਬੋਲੀ ਨੂੰ ਗਲਤ ਢੰਗ ਨਾਲ ਪੇਸ਼ ਕਰਨ ਕਰਕੇ ਫਲੈਕਸਾਂ ਦਾ ਮਕਸਦ ਅਧੂਰਾ ਰਹੇਗਾ ਉਨ੍ਹਾਂ ਮੰਗ ਕੀਤੀ ਕਿ ਸਮੂਹ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਲਈ ਬੋਰਡਾਂ ਦੀ ਭਾਸ਼ਾ ਨੂੰ ਭਾਸ਼ਾ ਵਿਭਾਗ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਕੀਤੀ ਜਾਏ ਤਾਂ ਜੋ ਮੁੜ ਅਜਿਹਾ ਨਾ ਹੋ ਸਕੇ।

ਨਿਗਮ ਅਧਿਕਾਰੀ ਅਣਜਾਣ

ਇਸ ਸਕੀਮ ਦੇ ਨੋਡਲ ਅਫਸਰ ਤੇ ਨਗਰ ਨਿਗਮ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਸੰਦੀਪ ਗੁਪਤਾ ਨੇ ਅਜਿਹੇ ਫਲੈਕਸਾਂ ਪ੍ਰਤੀ ਅਣਜਾਣਤਾ ਜਤਾਈ ਹੈ ਉਨ੍ਹਾਂ  ਕਿਹਾ ਕਿ ਉਹ ਬਿਮਾਰ ਹਨ ਫਲੈਕਸਾਂ ਬਾਰੇ ਪਤਾ ਕਰਕੇ ਹੀ ਕੋਈ ਜਾਣਕਾਰੀ ਦੇ ਸਕਦੇ ਹਨ ਸ੍ਰੀ ਗੁਪਤਾ ਵੱਲੋਂ ਮੰਗੇ ਜਾਣ ‘ਤੇ ਫਲੈਕਸ ਦੀ ਫੋਟੋ ਮੁਹੱਈਆ ਕਰਵਾ ਦਿੱਤੀ ਗਈ ਪ੍ਰੰਤੂ ਦੁਬਾਰਾ ਸੰਪਰਕ ਕਰਨ ‘ਤੇ ਉਨ੍ਹਾਂ ਫੋਨ ਨਹੀਂ ਚੁੱਕਿਆ।