Valuables - Sach Kahoon Punjabi
ਲੁਟੇਰੇ ਗੋਲੀਬਾਰੀ ਕਰਕੇ ਵਪਾਰੀ ਤੋਂ 80 ਹਜਾਰ ਰੁਪਏ ਲੁੱਟਕੇ ਫਰਾਰ
ਬਠਿੰਡਾ। ਜਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈ ‘ਚ ਅੱਜ ਦੋ ਲੁਟੇਰਿਆਂ ਨੇ ਫਾਇਰਿੰਗ ਕਰਕੇ ਇੱਕ ਵਪਾਰੀ ਤੋਂ 80 ਹਜਾਰ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ ਦਿਨ ਦਿਹਾੜੇ ਹੋਈ ਇਸ ਵਾਰਦਾਤ ਤੋਂ ਬਾਅਦ ਸ਼ਹਿਰ ਵਾਸੀਆਂ ‘ਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ ਪੁਲਿਸ ਨੇ ਕੇਸ ਦਰਜ ਕਰਕੇ ਲੁਟੇਰਿਆਂ ਦੀ ਤਲਾਸ਼ ‘ਚ ਜੁਟਣ ਦਾ ਦਾਅਵਾ ਕੀਤਾ ਹੈ ਵਾਰਦਾਤ ਦੀ ਸੂਚਨਾ ਮਿਲਦਿਆਂ ਥਾਣਾ ਦਿਆਲਪੁਰਾ ਭਾਈ ਪੁਲਿਸ ਮੌਕੇ ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ.ਪੀ (ਡੀ)ਸਵਰਨ ਸਿੰਘ ਖੰਨਾ , ਡੀਐਸਪੀ ਫੂਲ ਗੁਰਪ੍ਰੀਤ ਸਿੰਘ ਅਤੇ ਸੀਆਈਏ ਸਟਾਫ ਟੂ ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਵੀ ਮੌਕੇ ਤੇ ਪੁੱਜੇ ਅਤੇ ਸਥਿਤੀ ਦਾ ਜਾਇਜਾ ਲਿਆ
ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 10.30 ਵਜੇ ਪਲਾਈਵੁੱਡ ਦਾ ਕਾਰੋਬਾਰੀ ਰਜਿੰਦਰ ਕੁਮਾਰ ਪੁੱਤਰ ਮਥਰਾ ਦਾਸ ਵਾਸੀ ਭਗਤਾ ਭਾਈ ਐਚਡੀਐਫਸੀ ਦੀ ਭਗਤਾ ਭਾਈ ਬਰਾਂਚ ਵਿੱਚੋਂ 2 ਲੱਖ 80 ਹਜਾਰ ਰੁਪਏ ਕਢਵਾ ਕੇ ਆਪਣੀ ਦੁਕਾਨ ਤੇ ਆਇਆ ਸੀ ਇਸੇ ਦੌਰਾਨ ਜਦੋਂ ਉਹ ਦੁਕਾਨ ‘ਤੇ ਪੁੱਜਾ ਤਾਂ ਉਸ ਨੂੰ ਕਿਸੇ ਨੇ ਪਿੱਛੋਂ ਜੱਫਾ ਪਾ ਲਿਆ ਅਤੇ ਥੈਲਾ ਖੋਹਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਰਜਿੰਦਰ ਕੁਮਾਰ ਨੇ ਇਸ ਨੂੰ ਮਜਾਕ ਸਮਝਿਆ ਪਰ ਜਦੋਂ ਉਸ ਨੂੰ ਅਸਲੀਅਤ ਸਮਝ ਪਈ ਤਾਂ ਉਹ ਜੱਫਾ ਮਾਰਨ ਵਾਲੇ ਨੌਜਵਾਨ ਨਾਲ ਭਿੜ ਗਿਆ ਇਸ ਜੱਦੋਜਹਿਦ ‘ਚ ਲੁਟੇਰੇ ਦੇ ਦੂਸਰੇ ਸਾਥੀ ਨੇ ਗੋਲੀ ਚਲਾ ਦਿੱਤੀ ਅਤੇ ਪੈਸਿਆਂ ਵਾਲਾ ਬੈਗ ਖੋਹ ਕੇ ਕਾਰ ਰਾਹੀਂ ਫਰਾਰ ਹੋ ਗਏ ਗੋਲੀਆਂ ਚਲਾਉਣ ਕਾਰਨ ਕਿਸੇ ਮਾੜੀ ਘਟਨਾਂ ਵਾਪਰਨ ਤੋਂ ਬਚਾਅ ਰਿਹਾ ਪਰ ਲੋਕ ਇੱਕਦਮ ਖੌਫਜ਼ਦਾ ਹੋ ਗਏ ਪਤਾ ਲੱਗਿਆ ਹੈ ਕਿ ਕਾਰ ਦਾ ਇੱਕ ਲੜਕੇ ਨੇ ਪਿੱਛਾ ਵੀ ਕੀਤਾ ਪਰ ਸਫਲਤਾ ਨਹੀਂ ਮਿਲੀ ਵਪਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਦੋ ਲੱਖ ਰੁਪਿਆ ‘ਚੋਂ 2 ਹਜਾਰ ਰੁਪਏ ਦੀ ਗੁੱਟੀ ਜੇਬ੍ਹ ‘ਚ ਪਾ ਲਈ ਅਤੇ 80 ਹਜਾਰ ਰੁਪਏ ਦੀ ਰਾਸ਼ੀ ਥੈਲੇ ‘ਚ ਸੀ ਉਨ੍ਹਾਂ ਦੱਸਿਆ ਕਿ ਬਾਕੀ ਪੈਸਿਆਂ ਦੀ ਬੱਚਤ ਰਹੀ ਹੈ ਪੁਲਿਸ ਨੂੰ ਮੌਕੇ ਤੋਂ ਕੁਝ ਅਣਚੱਲੇ ਤੇ ਚੱਲੇ ਕਾਰਤੂਸ ਵੀ ਮਿਲੇ ਹਨ ਜਿੰਨ੍ਹਾਂ ਨੂੰ ਅਧਿਕਾਰੀਆਂ ਨੇ ਕਬਜੇ ‘ਚ ਲੈ ਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕੋ ਰਾਤ ਪਿੰਡ ਸੂਰੇਵਾਲਾ, ਰੋਡੇ, ਕਾਲਾਬੂਲਾ ਤੇ ਦੀਦਾਰਗੜ੍ਹ ‘ਚ 15  ਟਰਾਂਸਫਾਰਮਰਾਂ ‘ਚੋਂ ਕੀਮਤੀ ਸਮਾਨ ਚੋਰੀ | Muktsar News
ਦੋਦਾ (ਰਵੀਪਾਲ)। ਪੰਜਾਬ ‘ਚ ਕਿਸਾਨਾਂ ਦੇ ਖੇਤਾਂ ‘ਚੋਂ ਟਰਾਂਸਫ਼ਾਰਮਰਾਂ ਦੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾ ਨਹੀਂ ਲੈ ਰਿਹਾ ਇਨ੍ਹਾਂ ਚੋਰੀਆਂ ਨੂੰ ਲੈ ਕੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਬੀਤੀ ਰਾਤ ਕਸਬਾ ਦੋਦਾ ਦੇ ਪਿੰਡ ਸੂਰੇਵਾਲਾ, ਮੋਗਾ ‘ਚ ਪਿੰਡ ਰੋਡੇ ਤੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਲਾਬੂਲਾ ਤੇ ਦੀਦਾਰਗੜ੍ਹ ਵਿਖੇ ਕੁੱਲ 15 ਕਿਸਾਨਾਂ ਦੇ ਖੇਤਾਂ ‘ਚ ਲੱਗੇ ਟਰਾਂਸਫਾਰਮਰਾਂ ‘ਚੋਂ ਚੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਪੰਜਾਬ ‘ਚ ਲਗਾਤਾਰ ਟਰਾਂਸਫਾਰਮਰਾਂ ਦੀਆਂ ਚੋਰੀਆਂ ਵਧਣ ਕਾਰਨ ਚੋਰਾਂ ਦੀ ਚਾਂਦੀ ਬਣੀ ਹੋਈ ਹੈ। (Muktsar News)
ਜਾਣਕਾਰੀ ਦਿੰਦਿਆਂ ਪਿੰਡ ਸੂਰੇਵਾਲਾ ਦੇ ਜੈਲਦਾਰ ਜਸਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਰੇਨਾ ਨੇ ਦੱਸਿਆ ਕਿ ਪਿੰਡ ਦੇ ਵਾੜਾ ਕਿਸ਼ਨਪੁਰਾ ਵਾਲੇ ਰਾਹ ‘ਤੇ ਗੁਰਬਖ਼ਸ਼ ਸਿੰਘ ਪੁੱਤਰ ਬਚਨ ਸਿੰਘ, ਗੁਰਚਰਨ ਸਿੰਘ ਪੁੱਤਰ ਭਾਗ ਸਿੰਘ, ਟੇਕ ਸਿੰਘ ਪੁੱਤਰ ਜਲੋਰ ਸਿੰਘ, ਸਾਧੂ ਸਿੰਘ ਪੁੱਤਰ ਜਮੀਤ ਸਿੰਘ, ਬਲਦੇਵ ਸਿੰਘ ਪੁੱਤਰ ਚੰਨਣ ਸਿੰਘ, ਮਕੰਦ ਸਿੰਘ ਪੁੱਤਰ ਮਾਹਲਾ ਸਿੰਘ ਦੇ ਖ਼ੇਤ ‘ਚ ਲੱਗੇ ਟਰਾਂਸਫਾਰਮਰਾਂ ਦਾ ਕੀਮਤੀ ਸਮਾਨ, ਤਾਂਬਾ ਆਦਿ ਚੋਰਾਂ ਨੇ ਰਾਤ ਵੇਲੇ ਚੋਰੀ ਕਰ ਲਿਆ, ਜਿਸ ਦੀ ਸੂਚਨਾ ਉਕਤ ਮਾਲਕਾਂ ਨੇ ਸਬੰਧਿਤ ਪਾਵਰਕੌਮ ਦੇ ਕਰਮਚਾਰੀ ਤੇ ਥਾਣਾ ਕੋਟਭਾਈ ਦੀ ਪੁਲਿਸ ਨੂੰ ਲਿਖਤੀ ਰੂਪ ‘ਚ ਦਿੱਤੀ ਗਈ।
ਕਦੋਂ ਮਿਲੇਗੀ ਠੰਢ ਤੋਂ ਰਾਹਤ, ਕਦੋਂ ਨਿਕਲੇਗੀ ਧੁੱਪ? ਜਾਣੋ ਮੌਸਮ ਸਬੰਧੀ ਅਪਡੇਟ
ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਕਿਸਾਨ ਦੇ ਖੇਤਾਂ ‘ਚ ਜ਼ਿਆਦਾ ਹੋ ਰਹੀਆਂ ਚੋਰੀਆਂ ਨੂੰ ਠੱਲ੍ਹ ਪਾਉਣ ਦੀ ਮੰਗ ਕੀਤੀ। ਪਾਵਰਕੌਮ ਦੇ ਕਰਮਚਾਰੀ ਜਰਨੈਲ ਸਿੰਘ ਨੇ ਚੋਰੀਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਵੀ ਮੌਕਾ ਵੇਖ ਕੇ ਆਏ ਹਨ ਥਾਣਾ ਕੋਟਭਾਈ ਵਿਖੇ ਪੀੜਤ ਕਿਸਾਨਾਂ ਦੀ ਰਿਪੋਰਟ ਦਰਜ ਕਰਕੇ ਪੜਤਾਲ ਲਈ ਚੌਂਕੀ ਇੰਚਾਰਜ ਦੋਦਾ ਮਲਕੀਤ ਸਿੰਘ ਨੂੰ ਭੇਜ ਦਿੱਤੀ ਗਈ। ਮੋਗਾ ਤੋਂ ਲਖਵੀਰ ਅਨੁਸਾਰ ਜ਼ਿਲ੍ਹੇ ਦੇ ਪਿੰਡ ਰੋਡੇ ‘ਚ ਪੰਜ ਕਿਸਾਨਾਂ ਦੇ ਖੇਤਾਂ ‘ਚ ਲੱਗੇ ਮੋਟਰਾਂ ਦੇ ਬਿਜਲੀ ਟਰਾਂਸਫਾਰਮਰਾਂ ‘ਚੋਂ ਚੋਰ ਰਾਤ ਨੂੰ ਤਾਂਬਾ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। (Muktsar News)
ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਵਕੀਲ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਕੰਧਾਰ ਸਿੰਘ ਵਾਸੀ ਰੋਡੇ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ‘ਚ ਕਿਹਾ ਕਿ ਰਾਤ ਨੂੰ ਅਣਪਛਾਤੇ ਵਿਅਕਤੀ ਉਸ ਦੇ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਲਹੌਰਾ ਸਿੰਘ, ਸੁਖਦਰਸਨ ਸਿੰਘ ਪੁੱਤਰ ਗੁਰਦੇਵ ਸਿੰਘ, ਜਗਤਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਖੇਤਾਂ ‘ਚ ਲੱਗੇ ਟਰਾਂਸਫਾਰਮਰਾਂ ‘ਚੋਂ ਤਾਂਬਾ ਚੋਰੀ ਕਰਕੇ ਲੈ ਗਏ ਹਨ। ਸ਼ੇਰਪੁਰ ਤੋਂ ਰਵੀ ਗੁਰਮਾ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਲਾਬੂਲਾ ਤੇ ਦੀਦਾਰਗੜ੍ਹ ਦੇ ਖੇਤਾਂ ‘ਚੋਂ ਚੋਰ ਗਿਰੋਹ ਵੱਲੋਂ ਟਰਾਂਸਫਾਰਮਰ ਚੋਰੀ ਕਰਕੇ ਉਹਨਾਂ ‘ਚੋਂ ਤਾਂਬਾ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਵਿੰਦਰਜੀਤ ਸਿੰਘ ਪੁੱਤਰ ਗਰਨਾਮ ਸਿੰਘ, ਰਘਵੀਰ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਕਾਲਾਬੂਲਾ ਤੇ ਧੰਨਾ ਸਿੰਘ ਪੁੱਤਰ ਬਲਵੀਰ ਸਿੰਘ ਦੀਦਾਰਗੜ੍ਹ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਅਸੀਂ ਆਪਣੀਆਂ ਮੋਟਰਾਂ ‘ਤੇ ਗੇੜਾ ਮਾਰਨ ਗਏ ਤਾਂ ਦੇਖਿਆ ਚੋਰ ਗਿਰੋਹ ਵੱਲੋਂ ਚਾਰ ਟਰਾਂਸਫਾਰਮਰਾਂ ਨੂੰ ਥੱਲੇ ਲਾਹਕੇ ਉਨ੍ਹਾਂ ‘ਚੋਂ ਵੱਡੀ ਮਾਤਰਾ ‘ਚ ਤਾਂਬਾ ਚੋਰੀ ਕਰਕੇ ਲੈ ਗਏ ਹਨ।
ਉਨ੍ਹਾਂ ਦੱਸਿਆ ਕਿ ਅਸੀਂ ਇਸ ਸਬੰਧੀ ਥਾਣਾ ਸ਼ੇਰਪੁਰ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ। ਇਸ ਮੌਕੇ ਨੰਬਰਦਾਰ ਜਗਜੀਤ ਸਿੰਘ, ਕਰਮਜੀਤ ਸਿੰਘ, ਗੋਰਾ ਸਿੰਘ, ਮਹਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰ ਗਿਰੋਹ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਸਬੰਧੀ ਜਦੋਂ ਥਾਣਾ ਮੁਖੀ ਹਰਸੰਦੀਪ ਸਿੰਘ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਸਾਡੇ ਕੋਲ ਰਿਪੋਰਟ ਆ ਗਈ ਬਿਜਲੀ ਮਹਿਕਮੇ ਵੱਲੋਂ ਹਾਲੇ ਰਿਪੋਰਟ ਨਹੀਂ ਆਈ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਰ ਗਿਰੋਹ ਜਲਦ ਫੜ੍ਹਕੇ ਜੇਲ੍ਹ ਭੇਜਿਆ ਜਾਵੇਗਾ।