Transformers - Sach Kahoon Punjabi
ਮੁੱਦਕੀ(ਬਲਜਿੰਦਰ ਸਿੰਘ) |  ਕਸਬਾ ਮੁੱਦਕੀ ਦੇ ਨਜ਼ਦੀਕ ਪਿੰਡ ਜਵਾਹਰ ਸਿੰਘ ਵਾਲਾ ਵਿਖੇ 6 ਟਰਾਂਸਫਾਰਮਰਾਂ ‘ਚੋਂ ਤੇਲ ਤਾਂਬਾ ਤੇ ਬੁਸ਼ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਭਰੇ ਮਨ ਨਾਲ ਦੱਸਦਿਆਂ ਕਿਹਾ ਕਿ ਪਿੰਡ ਜਵਾਹਰ ਸਿੰਘ ਵਾਲਾ ਦੇ ਸ਼ੇਰ ਸਿੰਘ ਪੁੱਤਰ ਪਾਲਾ ਸਿੰਘ, ਮਹਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ, ਪਰਵੇਜ਼ ਸਿੰਘ ਪੁੱਤਰ ਦਰਸ਼ਨ ਸਿੰਘ, ਪ੍ਰਤਾਪ ਸਿੰਘ ਪੁੱਤਰ ਵਰਿਆਮ ਸਿੰਘ, ਬਿੰਦਰ ਸਿੰਘ ਪੁੱਤਰ ਆਤਮਾ ਸਿੰਘ, ਰਣਜੀਤ ਸਿੰਘ ਪੁੱਤਰ ਜੰਗੀਰ ਸਿੰਘ ਦੇ ਨਾਮ ਉੱਪਰ ਲੱਗੇ ਟਰਾਂਸਫਾਰਮਰਾਂ ਵਿਚੋਂ ਚੋਰਾਂ ਨੇ ਤੇਲ ਅਤੇ ਤਾਂਬੇ ਦੀਆਂ ਕੁਆਇਲਾਂ ਅਤੇ ਬੁਸ਼ ਚੋਰੀ ਕੀਤੇ ਹਨ। ਸੁਖਦੇਵ ਸਿੰਘ ਨੇ ਅੱਗੇ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਕਾਰਨ ਪਿੰਡ ਵਿਚ ਡਰ ਦਾ ਮਹੌਲ ਬਣਿਆ ਹੋਇਆ ਹੈ। ਇਕੱਠੇ ਖੇਤ ਨੂੰ ਪਾਣੀ ਲਾਉਂਣ ਜਾਣਾਂ ਵੀ ਖਤਰੇ ਤੋਂ ਖਾਲੀ ਨਹੀ ਪ੍ਰਸਾਸ਼ਨ ਨੂੰ ਪਹਿਲ ਦੇ ਅਧਾਰ ‘ਤੇ ਇਸ ਬਾਰੇ ਕੋਈ ਠੋਸ ਕਦਮ ਚੁਣੇ ਚਾਹੀਦੇ ਹਨ ਤਾਂ ਜੋ ਗਰੀਬ ਕਿਸਾਨ ਘਰ ਬੈਠੇ ਸੁਖ ਦੀ ਨੀਂਦ ਸੌ ਸਕਣ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬੇ ਹੋਏ  ਹਨ ਅਤੇ ਆਪਣਾਂ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਰਹੇ ਹਨ ਅਤੇ ਹੁਣ ਕਿਸਾਨਾਂ ਨੂੰ ਕਣਕ ਦੀ ਫ਼ਸਲ ਲਈ ਆਖਰੀ ਪਾਣੀ ਦੀ ਲੋੜ ਹੈ। ਜੇਕਰ ਜਿਮੀਦਾਰਾਂ ਦੇ ਖੇਤਾਂ ‘ਚੋਂ ਟਰਾਂਸਫਾਰਮਰ ਹੀ ਚੋਰੀ ਹੋ ਗਏ ਤਾਂ ਫ਼ਸਲ ਬਰਬਾਦ ਹੋ ਸਕਦੀ ਹੈ।
ਜਦ ਇਸ ਸੰਬੰਧੀ ਸਬ ਡਵੀਜ਼ਨ ਮੁੱਦਕੀ ਦੇ ਐੱਸ.ਡੀ.ਓ ਬਲਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਬਹੁਤ ਹੀ ਮਾੜਾ ਰੁਝਾਨ ਹੈ। ਸਿਰਫ ਤਾਂਬੇ ਦੀ ਖਾਤਰ ਖੇਤੀ ਦਾ ਨੁਕਸਾਨ ਕਰ ਰਹੇ ਹਨ। ਜਿਮੀਦਾਰ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੋਣ ਕਾਰਨ ਖੁਦਕਸ਼ੀਆਂ ਕਰ ਰਹੇ ਹਨ। ਪਰ ਪਾਵਰ ਕੌਮ ਦੇ ਅਧਿਕਾਰੀ ਵੀ ਮਜ਼ਬੂਰ ਹਨ। ਜਦ ਵੀ ਕੋਈ ਇਸ ਸੰਬਧ ਵਿਚ ਦਰਖਸਤ ਲੈ ਕੇ ਆਉਂਦਾ ਹੈ ਤਾਂ ਮਨ ਨੂੰ ਬੜਾ ਦੁੱਖ ਹੁੰਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਜੇਕਰ ਰਾਤ ਨੂੰ ਪੁਲਸ ਪ੍ਰਸਾਸ਼ਨ ਦੀ ਮੱਦਦ ਨਾਲ ਠੀਕਰੀ ਪਹਿਰੇ ਲਗਾਵੇ ਤਾਂ ਗਲਤ ਅਨਸਰਾਂ ਨੂੰ ਠੱਲ ਪੈ ਸਕਦੀ ਹੈ। ਬਾਕੀ ਚੋਰ ਹਥਿਆਰਬੰਦ ਵੀ ਹੋ ਸਕਦੇ ਹਨ। ਇੱਕ ਦੋ ਜਾਣਿਆਂ ਦਾ ਪਹਿਰਾ ਲਗਾਉਂਣਾਂ ਖਤਰਨਾਕ ਸਿੱਧ ਹੋ ਸਕਦਾ ਹੈ। ਕੋਈ ਅਣਹੋਣੀ ਵੀ ਘੱਟ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕੋ ਰਾਤ ਪਿੰਡ ਸੂਰੇਵਾਲਾ, ਰੋਡੇ, ਕਾਲਾਬੂਲਾ ਤੇ ਦੀਦਾਰਗੜ੍ਹ ‘ਚ 15  ਟਰਾਂਸਫਾਰਮਰਾਂ ‘ਚੋਂ ਕੀਮਤੀ ਸਮਾਨ ਚੋਰੀ | Muktsar News
ਦੋਦਾ (ਰਵੀਪਾਲ)। ਪੰਜਾਬ ‘ਚ ਕਿਸਾਨਾਂ ਦੇ ਖੇਤਾਂ ‘ਚੋਂ ਟਰਾਂਸਫ਼ਾਰਮਰਾਂ ਦੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾ ਨਹੀਂ ਲੈ ਰਿਹਾ ਇਨ੍ਹਾਂ ਚੋਰੀਆਂ ਨੂੰ ਲੈ ਕੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਬੀਤੀ ਰਾਤ ਕਸਬਾ ਦੋਦਾ ਦੇ ਪਿੰਡ ਸੂਰੇਵਾਲਾ, ਮੋਗਾ ‘ਚ ਪਿੰਡ ਰੋਡੇ ਤੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਲਾਬੂਲਾ ਤੇ ਦੀਦਾਰਗੜ੍ਹ ਵਿਖੇ ਕੁੱਲ 15 ਕਿਸਾਨਾਂ ਦੇ ਖੇਤਾਂ ‘ਚ ਲੱਗੇ ਟਰਾਂਸਫਾਰਮਰਾਂ ‘ਚੋਂ ਚੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਪੰਜਾਬ ‘ਚ ਲਗਾਤਾਰ ਟਰਾਂਸਫਾਰਮਰਾਂ ਦੀਆਂ ਚੋਰੀਆਂ ਵਧਣ ਕਾਰਨ ਚੋਰਾਂ ਦੀ ਚਾਂਦੀ ਬਣੀ ਹੋਈ ਹੈ। (Muktsar News)
ਜਾਣਕਾਰੀ ਦਿੰਦਿਆਂ ਪਿੰਡ ਸੂਰੇਵਾਲਾ ਦੇ ਜੈਲਦਾਰ ਜਸਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਰੇਨਾ ਨੇ ਦੱਸਿਆ ਕਿ ਪਿੰਡ ਦੇ ਵਾੜਾ ਕਿਸ਼ਨਪੁਰਾ ਵਾਲੇ ਰਾਹ ‘ਤੇ ਗੁਰਬਖ਼ਸ਼ ਸਿੰਘ ਪੁੱਤਰ ਬਚਨ ਸਿੰਘ, ਗੁਰਚਰਨ ਸਿੰਘ ਪੁੱਤਰ ਭਾਗ ਸਿੰਘ, ਟੇਕ ਸਿੰਘ ਪੁੱਤਰ ਜਲੋਰ ਸਿੰਘ, ਸਾਧੂ ਸਿੰਘ ਪੁੱਤਰ ਜਮੀਤ ਸਿੰਘ, ਬਲਦੇਵ ਸਿੰਘ ਪੁੱਤਰ ਚੰਨਣ ਸਿੰਘ, ਮਕੰਦ ਸਿੰਘ ਪੁੱਤਰ ਮਾਹਲਾ ਸਿੰਘ ਦੇ ਖ਼ੇਤ ‘ਚ ਲੱਗੇ ਟਰਾਂਸਫਾਰਮਰਾਂ ਦਾ ਕੀਮਤੀ ਸਮਾਨ, ਤਾਂਬਾ ਆਦਿ ਚੋਰਾਂ ਨੇ ਰਾਤ ਵੇਲੇ ਚੋਰੀ ਕਰ ਲਿਆ, ਜਿਸ ਦੀ ਸੂਚਨਾ ਉਕਤ ਮਾਲਕਾਂ ਨੇ ਸਬੰਧਿਤ ਪਾਵਰਕੌਮ ਦੇ ਕਰਮਚਾਰੀ ਤੇ ਥਾਣਾ ਕੋਟਭਾਈ ਦੀ ਪੁਲਿਸ ਨੂੰ ਲਿਖਤੀ ਰੂਪ ‘ਚ ਦਿੱਤੀ ਗਈ।
ਕਦੋਂ ਮਿਲੇਗੀ ਠੰਢ ਤੋਂ ਰਾਹਤ, ਕਦੋਂ ਨਿਕਲੇਗੀ ਧੁੱਪ? ਜਾਣੋ ਮੌਸਮ ਸਬੰਧੀ ਅਪਡੇਟ
ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਕਿਸਾਨ ਦੇ ਖੇਤਾਂ ‘ਚ ਜ਼ਿਆਦਾ ਹੋ ਰਹੀਆਂ ਚੋਰੀਆਂ ਨੂੰ ਠੱਲ੍ਹ ਪਾਉਣ ਦੀ ਮੰਗ ਕੀਤੀ। ਪਾਵਰਕੌਮ ਦੇ ਕਰਮਚਾਰੀ ਜਰਨੈਲ ਸਿੰਘ ਨੇ ਚੋਰੀਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਵੀ ਮੌਕਾ ਵੇਖ ਕੇ ਆਏ ਹਨ ਥਾਣਾ ਕੋਟਭਾਈ ਵਿਖੇ ਪੀੜਤ ਕਿਸਾਨਾਂ ਦੀ ਰਿਪੋਰਟ ਦਰਜ ਕਰਕੇ ਪੜਤਾਲ ਲਈ ਚੌਂਕੀ ਇੰਚਾਰਜ ਦੋਦਾ ਮਲਕੀਤ ਸਿੰਘ ਨੂੰ ਭੇਜ ਦਿੱਤੀ ਗਈ। ਮੋਗਾ ਤੋਂ ਲਖਵੀਰ ਅਨੁਸਾਰ ਜ਼ਿਲ੍ਹੇ ਦੇ ਪਿੰਡ ਰੋਡੇ ‘ਚ ਪੰਜ ਕਿਸਾਨਾਂ ਦੇ ਖੇਤਾਂ ‘ਚ ਲੱਗੇ ਮੋਟਰਾਂ ਦੇ ਬਿਜਲੀ ਟਰਾਂਸਫਾਰਮਰਾਂ ‘ਚੋਂ ਚੋਰ ਰਾਤ ਨੂੰ ਤਾਂਬਾ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। (Muktsar News)
ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਵਕੀਲ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਕੰਧਾਰ ਸਿੰਘ ਵਾਸੀ ਰੋਡੇ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ‘ਚ ਕਿਹਾ ਕਿ ਰਾਤ ਨੂੰ ਅਣਪਛਾਤੇ ਵਿਅਕਤੀ ਉਸ ਦੇ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਲਹੌਰਾ ਸਿੰਘ, ਸੁਖਦਰਸਨ ਸਿੰਘ ਪੁੱਤਰ ਗੁਰਦੇਵ ਸਿੰਘ, ਜਗਤਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਖੇਤਾਂ ‘ਚ ਲੱਗੇ ਟਰਾਂਸਫਾਰਮਰਾਂ ‘ਚੋਂ ਤਾਂਬਾ ਚੋਰੀ ਕਰਕੇ ਲੈ ਗਏ ਹਨ। ਸ਼ੇਰਪੁਰ ਤੋਂ ਰਵੀ ਗੁਰਮਾ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਲਾਬੂਲਾ ਤੇ ਦੀਦਾਰਗੜ੍ਹ ਦੇ ਖੇਤਾਂ ‘ਚੋਂ ਚੋਰ ਗਿਰੋਹ ਵੱਲੋਂ ਟਰਾਂਸਫਾਰਮਰ ਚੋਰੀ ਕਰਕੇ ਉਹਨਾਂ ‘ਚੋਂ ਤਾਂਬਾ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਵਿੰਦਰਜੀਤ ਸਿੰਘ ਪੁੱਤਰ ਗਰਨਾਮ ਸਿੰਘ, ਰਘਵੀਰ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਕਾਲਾਬੂਲਾ ਤੇ ਧੰਨਾ ਸਿੰਘ ਪੁੱਤਰ ਬਲਵੀਰ ਸਿੰਘ ਦੀਦਾਰਗੜ੍ਹ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਅਸੀਂ ਆਪਣੀਆਂ ਮੋਟਰਾਂ ‘ਤੇ ਗੇੜਾ ਮਾਰਨ ਗਏ ਤਾਂ ਦੇਖਿਆ ਚੋਰ ਗਿਰੋਹ ਵੱਲੋਂ ਚਾਰ ਟਰਾਂਸਫਾਰਮਰਾਂ ਨੂੰ ਥੱਲੇ ਲਾਹਕੇ ਉਨ੍ਹਾਂ ‘ਚੋਂ ਵੱਡੀ ਮਾਤਰਾ ‘ਚ ਤਾਂਬਾ ਚੋਰੀ ਕਰਕੇ ਲੈ ਗਏ ਹਨ।
ਉਨ੍ਹਾਂ ਦੱਸਿਆ ਕਿ ਅਸੀਂ ਇਸ ਸਬੰਧੀ ਥਾਣਾ ਸ਼ੇਰਪੁਰ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ। ਇਸ ਮੌਕੇ ਨੰਬਰਦਾਰ ਜਗਜੀਤ ਸਿੰਘ, ਕਰਮਜੀਤ ਸਿੰਘ, ਗੋਰਾ ਸਿੰਘ, ਮਹਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰ ਗਿਰੋਹ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਸਬੰਧੀ ਜਦੋਂ ਥਾਣਾ ਮੁਖੀ ਹਰਸੰਦੀਪ ਸਿੰਘ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਸਾਡੇ ਕੋਲ ਰਿਪੋਰਟ ਆ ਗਈ ਬਿਜਲੀ ਮਹਿਕਮੇ ਵੱਲੋਂ ਹਾਲੇ ਰਿਪੋਰਟ ਨਹੀਂ ਆਈ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਰ ਗਿਰੋਹ ਜਲਦ ਫੜ੍ਹਕੇ ਜੇਲ੍ਹ ਭੇਜਿਆ ਜਾਵੇਗਾ।