BJP - Sach Kahoon Punjabi
West Bengal Elections: ਬੰਗਾਲ ਦੀ ਜਿੱਤ ਨਾਲ ਗੰਗੋਤਰੀ ਤੋਂ ਲੈ ਕੇ ਗੰਗਾਸਾਗਰ ਤੱਕ ਕਮਲ ਹੀ ਕਮਲ ਖਿੜਿਆ ਹੋਇਆ ਹੈ: ਪ੍ਰਧਾਨ ਮੰਤਰੀ ਮੋਦੀ
West Bengal Elections:
West Bengal Elections: ਬੰਗਾਲ ਦੀ ਜਿੱਤ ਨਾਲ ਗੰਗੋਤਰੀ ਤੋਂ ਲੈ ਕੇ ਗੰਗਾਸਾਗਰ ਤੱਕ ਕਮਲ ਹੀ ਕਮਲ ਖਿੜਿਆ ਹੋਇਆ ਹੈ: ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, (ਆਈਏਐਨਐਸ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਅਤੇ ਅਸਾਮ ਸਮੇਤ ਦੇਸ਼ ਦੇ ਪੰਜ ਰਾਜਾਂ ਵਿੱਚ ਮਿਲੇ ਫਤਵੇ ਸਬੰਧੀ ਨਵੀਂ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਲਗਭਗ 93 ਪ੍ਰਤੀਸ਼ਤ ਵੋਟਿੰਗ ਆਪਣੇ ਆਪ ਵਿੱਚ ਇਤਿਹਾਸਕ ਹੈ। ਅਸਾਮ, ਤਾਮਿਲਨਾਡੂ, ਪੁਡੂਚੇਰੀ ਅਤੇ ਕੇਰਲ ਵਿੱਚ ਵੀ ਨਵੇਂ ਵੋਟਿੰਗ ਰਿਕਾਰਡ ਬਣੇ ਹਨ। ਇਸ ਵਿੱਚ ਔਰਤਾਂ ਦੀ ਭਾਗੀਦਾਰੀ ਵੀ ਬਹੁਤ ਜ਼ਿਆਦਾ ਰਹੀ ਹੈ। ਇਹ ਭਾਰਤੀ ਲੋਕਤੰਤਰ ਦੀ ਸਭ ਤੋਂ ਚਮਕਦਾਰ ਤਸਵੀਰ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਮੈਂ ਚੋਣ ਕਮਿਸ਼ਨ, ਕਮਿਸ਼ਨ ਦੇ ਸਾਰੇ ਕਰਮਚਾਰੀਆਂ, ਭਰਾਵੋ ਅਤੇ ਭੈਣਾਂ, ਵੋਟਿੰਗ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਕਰਮਚਾਰੀਆਂ ਅਤੇ ਖਾਸ ਕਰਕੇ ਸੁਰੱਖਿਆ ਬਲਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ।
ਇਤਿਹਾਸ ਹਮੇਸ਼ਾ ਭਾਰਤੀ ਲੋਕਤੰਤਰ ਦੀ ਸ਼ਾਨ ਬਣਾਈ ਰੱਖਣ ਵਿੱਚ ਤੁਹਾਡੇ ਯੋਗਦਾਨ ਨੂੰ ਯਾਦ ਰੱਖੇਗਾ। ਪਿਛਲੇ ਸਾਲ 14 ਨਵੰਬਰ ਨੂੰ, ਜਦੋਂ ਬਿਹਾਰ ਚੋਣਾਂ ਦੇ ਨਤੀਜੇ ਐਲਾਨੇ ਗਏ ਸਨ, ਮੈਂ ਤੁਹਾਨੂੰ ਸਾਰਿਆਂ ਨੂੰ ਇਸੇ ਜਗ੍ਹਾ ਤੋਂ ਕਿਹਾ ਸੀ ਕਿ ਗੰਗਾ ਬਿਹਾਰ ਤੋਂ ਪਾਰ ਵਗਦੀ ਹੈ ਅਤੇ ਗੰਗਾਸਾਗਰ ਤੱਕ ਪਹੁੰਚਦੀ ਹੈ, ਅਤੇ ਅੱਜ, ਬੰਗਾਲ ਦੀ ਜਿੱਤ ਦੇ ਨਾਲ, ਗੰਗੋਤਰੀ ਤੋਂ ਗੰਗਾਸਾਗਰ ਤੱਕ ਕਮਲ ਖਿੜ ਗਿਆ ਹੈ। ਉਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਹੁਣ ਪੱਛਮੀ ਬੰਗਾਲ, ਅੱਜ ਮਾਂ ਗੰਗਾ ਦੇ ਆਲੇ-ਦੁਆਲੇ ਸਥਿਤ ਇਨ੍ਹਾਂ ਰਾਜਾਂ ਵਿੱਚ ਭਾਜਪਾ-ਐਨਡੀਏ ਦੀ ਸਰਕਾਰ ਹੈ।
ਉਨ੍ਹਾਂ ਕਿਹਾ ਕਿ 2013 ਵਿੱਚ, ਜਦੋਂ ਭਾਰਤੀ ਜਨਤਾ ਪਾਰਟੀ ਨੇ ਵੀ ਮੈਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਨ ਦਾ ਕੰਮ ਦਿੱਤਾ ਸੀ ਅਤੇ ਜਦੋਂ ਮੈਂ ਆਪਣੀ ਨਾਮਜ਼ਦਗੀ ਦਾਖਲ ਕਰਨ ਲਈ ਕਾਸ਼ੀ ਗਿਆ ਸੀ ਅਤੇ ਪੱਤਰਕਾਰਾਂ ਨੇ ਮੈਨੂੰ ਘੇਰ ਲਿਆ ਸੀ, ਤਾਂ ਮੇਰੇ ਦਿਲ ਵਿੱਚੋਂ ਸੁਭਾਵਿਕ ਤੌਰ 'ਤੇ ਇੱਕ ਆਵਾਜ਼ ਆਈ ਅਤੇ ਮੈਂ ਕਿਹਾ ਕਿ ਨਾ ਤਾਂ ਮੈਂ ਆਇਆ ਹਾਂ, ਨਾ ਹੀ ਕਿਸੇ ਨੇ ਮੈਨੂੰ ਭੇਜਿਆ ਹੈ। ਮਾਂ ਗੰਗਾ ਨੇ ਮੈਨੂੰ ਬੁਲਾਇਆ ਹੈ। ਅੱਜ, ਮੈਂ ਹਰ ਪਲ ਮਹਿਸੂਸ ਕਰਦਾ ਹਾਂ ਕਿ ਮਾਂ ਗੰਗਾ ਦਾ ਆਸ਼ੀਰਵਾਦ ਸਾਡੇ ਸਾਰਿਆਂ 'ਤੇ ਲਗਾਤਾਰ ਆਪਣੀ ਕਿਰਪਾ ਵਰ੍ਹਾ ਰਿਹਾ ਹੈ।
ਇਹ ਵੀ ਪੜ੍ਹੋ: Punjabi Literature: ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਰੁਬਾਈ ਪੁਸਤਕ ‘ਸੰਧੂਰਦਾਨੀ’ ਲੋਕ ਅਰਪਣ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੰਗਾ ਜੀ ਦੇ ਨਾਲ, ਬ੍ਰਹਮਪੁੱਤਰ ਨੇ ਵੀ ਸਾਨੂੰ ਬਹੁਤ ਆਸ਼ੀਰਵਾਦ ਦਿੱਤਾ ਹੈ। ਮਾਂ ਕਾਮਾਖਿਆ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੈ। ਅਸਾਮ ਦੇ ਲੋਕਾਂ ਨੇ ਲਗਾਤਾਰ ਤੀਜੀ ਵਾਰ ਭਾਜਪਾ-ਐਨਡੀਏ 'ਤੇ ਭਰੋਸਾ ਕੀਤਾ ਹੈ। ਅਸਾਮ ਦੇ ਲੋਕਾਂ ਨੇ ਲਗਾਤਾਰ ਤੀਜੀ ਵਾਰ ਭਾਜਪਾ-ਐਨਡੀਏ ਗੱਠਜੋੜ 'ਤੇ ਆਪਣਾ ਭਰੋਸਾ ਪ੍ਰਗਟ ਕੀਤਾ ਹੈ। ਇਹ ਹੈਟ੍ਰਿਕ ਹੈ! ਇਹ ਅਸਾਮ ਦੇ ਇਤਿਹਾਸ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਭਾਜਪਾ ਨੂੰ ਚਾਹ ਦੇ ਬਾਗਾਂ ਵਾਲੇ ਖੇਤਰਾਂ ਵਿੱਚ ਵੀ ਬੇਮਿਸਾਲ ਸਮਰਥਨ ਮਿਲਿਆ।
ਉਨ੍ਹਾਂ ਕਿਹਾ ਕਿ 2021 ਵਿੱਚ, ਅਸੀਂ ਸਭ ਤੋਂ ਵਧੀਆ ਪੁਡੂਚੇਰੀ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ। ਪੁਡੂਚੇਰੀ ਦੇ ਲੋਕਾਂ ਨੇ ਇਸ ਦ੍ਰਿਸ਼ਟੀਕੋਣ 'ਤੇ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਅਤੇ ਸਾਨੂੰ ਆਸ਼ੀਰਵਾਦ ਦਿੱਤਾ। ਪਿਛਲੇ ਪੰਜ ਸਾਲਾਂ ਵਿੱਚ, ਸਾਡੀ ਐਨਡੀਏ ਸਰਕਾਰ ਨੇ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਕੰਮ ਕੀਤਾ ਹੈ ਅਤੇ ਅੱਜ ਪੁਡੂਚੇਰੀ ਦੇ ਲੋਕ ਐਨਡੀਏ 'ਤੇ ਭਰੋਸਾ ਕਰਦੇ ਹਨ। ਮੈਂ ਪੁਡੂਚੇਰੀ ਦੇ ਨੌਜਵਾਨਾਂ ਅਤੇ ਮਛੇਰਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਤੁਹਾਡੇ ਉੱਜਵਲ ਭਵਿੱਖ ਲਈ ਯਤਨਸ਼ੀਲ ਰਹਾਂਗੇ। ਪੁਡੂਚੇਰੀ ਦੀ ਖੁਸ਼ਹਾਲੀ ਸਾਡਾ ਸੰਕਲਪ ਹੈ।
BJP Punjab News: ਚੋਣਾਂ ਤੋਂ ਪਹਿਲਾਂ ਭਾਜਪਾ ਦੀ ਨਵੀਂ ਰਣਨੀਤੀ ਤੈਅ, ਜਾਣੋ ਵਿਜੈ ਸ਼ਰਮਾ ਨੇ ਕੀ ਕਿਹਾ
BJP Punjab News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀ ਜਨਤਾ ਪਾਰਟੀ ਨੇ ਫਰੀਦਕੋਟ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਹਾਲਾਂਕਿ ਚੋਣਾਂ ਦੀਆਂ ਤਰੀਕਾਂ ਦਾ ਅਧਿਕਾਰਿਕ ਐਲਾਨ ਨਹੀਂ ਹੋਇਆ, ਪਰ ਪਾਰਟੀ ਵੱਲੋਂ 25 ਵਾਰਡਾਂ ਲਈ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਭਾਜਪਾ ਵੱਲੋਂ ਨਗਰ ਕੌਂਸਲ ਚੋਣਾਂ ਲਈ ਲਗਾਏ ਗਏ ਫਰੀਦਕੋਟ ਦੇ ਇੰਚਾਰਜ ਵਿਜੈ ਸ਼ਰਮਾ, ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ, ਸੰਦੀਪ ਸਿੰਘ ਸੰਨੀ ਬਰਾੜ ਅਤੇ ਗਗਨ ਸੇਠੀ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ।
ਇਸ ਮੌਕੇ ਵਿਜੈ ਸ਼ਰਮਾ ਨੇ ਦੱਸਿਆ ਕਿ ਪਾਰਟੀ ਦੇ ਸਰਗਰਮ ਵਰਕਰ ਅਤੇ ਅਹੁਦੇਦਾਰ ਵੱਖ-ਵੱਖ ਵਾਰਡਾਂ ਤੋਂ ਚੋਣ ਲੜਨ ਲਈ ਆਪਣੀਆਂ ਅਰਜ਼ੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਖੁੱਲ੍ਹੇ ਤੌਰ ’ਤੇ ਹਰ ਉਸ ਵਿਅਕਤੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਜੋ ਭਾਜਪਾ ਦੀ ਟਿਕਟ ’ਤੇ ਚੋਣ ਲੜਨਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਦੌਰਾਨ ਪਾਰਟੀ ਪ੍ਰਤੀ ਨਿਸ਼ਠਾ, ਸਮਾਜਿਕ ਛਵੀ ਅਤੇ ਲੋਕਾਂ ਨਾਲ ਜੁੜਾਅ ਨੂੰ ਮੁੱਖ ਆਧਾਰ ਬਣਾਇਆ ਜਾਵੇਗਾ।
BJP Punjab News: ਚੋਣਾਂ ਤੋਂ ਪਹਿਲਾਂ ਭਾਜਪਾ ਦੀ ਨਵੀਂ ਰਣਨੀਤੀ ਤੈਅ, ਜਾਣੋ ਵਿਜੈ ਸ਼ਰਮਾ ਨੇ ਕੀ ਕਿਹਾ
ਉਨ੍ਹਾਂ ਕਿਹਾ ਕਿ ਚੋਣਾਂ ਦੀ ਅਧਿਕਾਰਿਕ ਘੋਸ਼ਣਾ ਤੱਕ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਜਾਰੀ ਰਹੇਗੀ। ਪਾਰਟੀ ਵੱਲੋਂ ਪਹਿਲਾਂ ਆਪਣੇ ਪੁਰਾਣੇ ਅਤੇ ਸਰਗਰਮ ਵਰਕਰਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ 25 ਦੇ 25 ਵਾਰਡਾਂ ਵਿੱਚ ਭਾਜਪਾ ਮਜ਼ਬੂਤ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ ਅਤੇ ਪਾਰਟੀ ਦੀ ਰਣਨੀਤੀ ਸਿਰਫ਼ ਚੋਣ ਲੜਨ ਦੀ ਨਹੀਂ, ਸਗੋਂ ਹਰ ਵਾਰਡ ਜਿੱਤਣ ਦੀ ਹੈ। ਵਿਜੈ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਪਾਰਟੀ ਨੂੰ ਪਿੰਡਾਂ ਅਤੇ ਸ਼ਹਿਰਾਂ ਦੋਵਾਂ ਥਾਵਾਂ ’ਤੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਵਾਲੀ ਇਹ ਧਾਰਣਾ ਹੁਣ ਖਤਮ ਹੋ ਚੁੱਕੀ ਹੈ ਕਿ ਭਾਜਪਾ ਸਿਰਫ਼ ਸ਼ਹਿਰਾਂ ਦੀ ਪਾਰਟੀ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਉਹ ਲਗਾਤਾਰ ਪੇਂਡੂ ਖੇਤਰਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ।
ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ’ਤੇ ਵੀ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਲੋਕ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਨੂੰ ਭੇਜੇ ਜਾਣ ਵਾਲੇ ਫੰਡਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ ਅਤੇ ਕਈ ਵਿਕਾਸ ਕਾਰਜ ਅਜੇ ਵੀ ਲਟਕੇ ਪਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਵਾਰਡਬੰਦੀ ਨੂੰ ਲੈ ਕੇ ਲੋਕਾਂ ਵਿੱਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਸਬੰਧੀ ਮਾਮਲਾ ਅਦਾਲਤ ਵਿੱਚ ਵੀ ਚੱਲ ਰਿਹਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਜਨਤਾ ਭਾਜਪਾ ’ਤੇ ਵਿਸ਼ਵਾਸ ਕਰ ਰਹੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਵੱਡਾ ਸਮਰਥਨ ਮਿਲੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਕਿਹਾ ਕਿ ਭਾਜਪਾ ਹੁਣ ਜ਼ਮੀਨੀ ਪੱਧਰ ’ਤੇ ਕਾਫ਼ੀ ਮਜ਼ਬੂਤ ਹੋ ਚੁੱਕੀ ਹੈ, ਜਿਸ ਦੇ ਨਤੀਜੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੇਖਣ ਨੂੰ ਮਿਲਣਗੇ।
ਦਿੱਲੀ ਦੇ ‘ਆਕਾਵਾਂ’ ਦੇ ਦਬਾਅ ਹੇਠ ਰੱਦ ਹੋਇਆ ‘ਗੁਰੂ ਸਾਹਿਬ’ ਦਾ ਸੈਮੀਨਾਰ! ‘ਆਪ’ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਦਾ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ
Punjab News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸੈਮੀਨਾਰ ਦੀ ਇਜਾਜ਼ਤ ਰੱਦ ਕੀਤੇ ਜਾਣ ‘ਤੇ ਆਮ ਆਦਮੀ ਪਾਰਟੀ (AAP) ਨੇ ਕੇਂਦਰ ਦੀ ਬੀਜੇਪੀ ਸਰਕਾਰ ‘ਤੇ ਸਿੱਧਾ ਅਤੇ ਤਿੱਖਾ ਹਮਲਾ ਬੋਲਿਆ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਆਪ’ ਦੇ ਸੂਬਾ ਜਨਰਲ ਸਕੱਤਰ ਮਲਵਿੰਦਰ ਸਿੰਘ ਕੰਗ ਨੇ ਇਸ ਨੂੰ “ਬੇਹੱਦ ਮੰਦਭਾਗਾ” ਅਤੇ “ਦੁੱਖਦਾਈ” ਕਰਾਰ ਦਿੰਦਿਆਂ ਕਿਹਾ ਕਿ ਬੀਜੇਪੀ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸੰਸਦ ਮੈਂਬਰ ਕੰਗ ਨੇ ਸਾਫ਼ ਤੌਰ ‘ਤੇ ਦੋਸ਼ ਲਾਇਆ ਹੈ ਕਿ ਇਹ ਫੈਸਲਾ ਸੰਸਥਾ ਪ੍ਰਸ਼ਾਸਨ ਵੱਲੋਂ ਦਿੱਲੀ ਵਿੱਚ ਬੈਠੇ ਆਪਣੇ “ਆਕਾਵਾਂ” (ਕੇਂਦਰ ਸਰਕਾਰ) ਦੇ ਰਾਜਨੀਤਿਕ ਦਬਾਅ ਹੇਠ ਲਿਆ ਗਿਆ ਹੈ। ਉਨ੍ਹਾਂ ਨੇ ਚੁਣੌਤੀ ਦਿੰਦਿਆਂ ਪੁੱਛਿਆ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਅਤੇ ਬਲੀਦਾਨ ‘ਤੇ ਚਰਚਾ ਤੋਂ ਡਰ ਕਿਉਂ ਲੱਗਦਾ ਹੈ? ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਦੋ ਵਾਰ ਵਿਦਿਆਰਥੀ ਪ੍ਰੀਸ਼ਦ ਦੇ ਪ੍ਰਧਾਨ ਰਹਿ ਚੁੱਕੇ ਸੰਸਦ ਮੈਂਬਰ ਕੰਗ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕੇਵਲ ਸਿੱਖ ਕੌਮ ਲਈ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਬੇਮਿਸਾਲ ਅਤੇ ਲਾ-ਮਿਸਾਲ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿਰਫ਼ ਧਰਮ ਦੀ ਰੱਖਿਆ ਲਈ ਨਹੀਂ, ਸਗੋਂ ਇਸ ਦੇਸ਼ ਦੀ ਸੱਭਿਅਤਾ ਅਤੇ ਮਨੁੱਖਤਾ ਨੂੰ ਬਚਾਉਣ ਲਈ ਆਪਣਾ ਸਰਬੰਸ ਵਾਰ ਦਿੱਤਾ।
ਇਹ ਵੀ ਪੜ੍ਹੋ: Delhi News: ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਵੱਡਾ ਫੈਸਲਾ
ਉਨ੍ਹਾਂ ਦੋਸ਼ ਲਾਇਆ, “ਮੈਨੂੰ ਪਤਾ ਹੈ ਕਿ ਵਾਈਸ ਚਾਂਸਲਰ (VC) ‘ਤੇ ਦਿੱਲੀ ਤੋਂ ਦਬਾਅ ਹੈ। ਕੇਂਦਰ ਦੀ ਬੀਜੇਪੀ ਸਰਕਾਰ ਨਹੀਂ ਚਾਹੁੰਦੀ ਕਿ ‘ਹਿੰਦ ਦੀ ਚਾਦਰ’ ਦੀ ਗੌਰਵਸ਼ਾਲੀ ਵਿਰਾਸਤ ਅਤੇ ਇਤਿਹਾਸ ਸਾਡੀ ਨੌਜਵਾਨ ਪੀੜ੍ਹੀ ਤੱਕ ਪਹੁੰਚੇ।” ਉਨ੍ਹਾਂ ਨੇ ਇਸ ਕਾਰਵਾਈ ਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਹਟਾਏ ਜਾਣ ਵਰਗੀਆਂ ਘਟਨਾਵਾਂ ਦੀ ਇੱਕ ਲੜੀ ਦਾ ਹਿੱਸਾ ਦੱਸਿਆ, ਜਿਸ ਦਾ ਮਕਸਦ ਸਿਰਫ਼ ਪੰਜਾਬ ਦੇ ਨੌਜਵਾਨਾਂ ਅਤੇ ਸਿੱਖ ਵਿਰਾਸਤ ਦੀ ਆਵਾਜ਼ ਨੂੰ ਦਬਾਉਣਾ ਹੈ।
ਸੰਸਦ ਮੈਂਬਰ ਕੰਗ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦਿਆਰਥੀਆਂ ਤੋਂ ਜਾਣਕਾਰੀ ਮਿਲੀ ਹੈ ਕਿ ਪ੍ਰਸ਼ਾਸਨ ਨੇ 27 ਅਕਤੂਬਰ ਨੂੰ ਹੋਣ ਵਾਲੇ ਇਸ ਸੈਮੀਨਾਰ ਦੀ ਇਜਾਜ਼ਤ ਪ੍ਰਸਿੱਧ ਸਿੱਖ ਵਿਦਵਾਨ ਅਤੇ ਚਿੰਤਕ ਸਰਦਾਰ ਅਜਮੇਰ ਸਿੰਘ ਦੀ ਸ਼ਮੂਲੀਅਤ ਕਾਰਨ ਰੱਦ ਕੀਤੀ ਹੈ, ਜਿਨ੍ਹਾਂ ਨੂੰ ‘ਵਿਵਾਦਿਤ’ ਕਿਹਾ ਜਾ ਰਿਹਾ ਹੈ। ਕੰਗ ਨੇ ਇਸ ਤਰਕ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸਰਦਾਰ ਅਜਮੇਰ ਸਿੰਘ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਜਨਤਕ ਜੀਵਨ ਵਿੱਚ ਹਨ, ਉਨ੍ਹਾਂ ‘ਤੇ ਕੋਈ ਕੇਸ ਦਰਜ ਨਹੀਂ ਹੈ ਅਤੇ ਉਹ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਬੋਲਦੇ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਉਨ੍ਹਾਂ ਨੂੰ ਰੋਕਣਾ ਸਿੱਧੇ ਤੌਰ ‘ਤੇ ਅਕਾਦਮਿਕ ਸੁਤੰਤਰਤਾ ‘ਤੇ ਹਮਲਾ ਹੈ।” ਸੰਸਦ ਮੈਂਬਰ ਮਲਵਿੰਦਰ ਕੰਗ ਨੇ ਇਸ ਸਬੰਧ ਵਿੱਚ ਵਾਈਸ ਚਾਂਸਲਰ ਪ੍ਰੋ. ਰੇਨੂ ਵਿਗ ਨੂੰ ਇੱਕ ਪੱਤਰ ਲਿਖ ਕੇ ਤੁਰੰਤ ਦਖਲ ਦੇਣ ਅਤੇ ਸੈਮੀਨਾਰ ਦੀ ਇਜਾਜ਼ਤ ਬਹਾਲ ਕਰਨ ਦੀ ਮੰਗ ਕੀਤੀ ਹੈ। Punjab News
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰੂ ਸਾਹਿਬ ਦਾ ਇਹ ਇਤਿਹਾਸ ਤਾਂ ਸਾਡੇ ਸਿਲੇਬਸ ਦਾ ਹਿੱਸਾ ਹੋਣਾ ਚਾਹੀਦਾ ਹੈ, ਤਾਂ ਜੋ ਨੌਜਵਾਨ ਇਸ ਤੋਂ ਪ੍ਰੇਰਣਾ ਲੈ ਕੇ ਬਿਹਤਰ ਭਵਿੱਖ ਦੀ ਸਿਰਜਣਾ ਕਰ ਸਕਣ। ਉਨ੍ਹਾਂ ਨੇ ਵਾਈਸ ਚਾਂਸਲਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਰਾਜਨੀਤਿਕ ਦਬਾਅ ਦੇ ਸਾਹਮਣੇ ਨਾ ਝੁਕਣ ਅਤੇ ਵਿਦਿਆਰਥੀਆਂ ਨੂੰ ਸੈਮੀਨਾਰ ਦੀ ਇਜਾਜ਼ਤ ਦੇਣ।
Punjab Congress: ਕਈ ਪਰਿਵਾਰ ‘ਆਪ’ ਤੇ ‘ਭਾਜਪਾ’ ਛੱਡ ਕਾਂਗਰਸ ’ਚ ਹੋਏ ਸ਼ਾਮਲ
ਸਾਬਕਾ ਵਿਧਾਇਕ ਕੁਲਜੀਤ ਨਾਗਰਾ ਦੀ ਅਗਵਾਈ ਹੇਠ ਪਿੰਡ ਕੋਟਲਾ ਜੱਟਾ ਦੇ ਕਈ ਪਰਿਵਾਰ ‘ਆਪ’ ਤੇ ‘ਭਾਜਪਾ’ ਛੱਡ ਕਾਂਗਰਸ ’ਚ ਸ਼ਾਮਲ | Punjab Congress
Punjab Congress: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਕੋਟਲਾ ਜੱਟਾ ’ਚ ਕਈ ਪਰਿਵਾਰ ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਸ਼ਾਮਲ ਹੋਣ ਵਾਲਿਆਂ ’ਚ ਕੇਸਰ ਸਿੰਘ, ਮਨਪ੍ਰੀਤ ਸਿੰਘ ਮਨੀ ਪੰਚ , ਗੁਰਪ੍ਰੀਤ ਸਿੰਘ ਗੋਰਾ, ਜੋਗਾ ਸਿੰਘ, ਦੀਦਾਰ ਸਿੰਘ ਪੰਚ,ਭੀਮ ਸਿੰਘ ਪੰਚ,ਰੁਲਦਾ ਸਿੰਘ ਪੰਚ, ਨਿਰਮਲ ਸਿੰਘ,ਸੋਨੀ ਸਿੰਘ,ਹਰਜਿੰਦਰ ਸਿੰਘ, ਗੁਰਮੀਤ ਸਿੰਘ ,ਦਰਸ਼ਨ ਸਿੰਘ, ਬਲਦੇਵ ਸਿੰਘ, ਲਖਵਿੰਦਰ ਸਿੰਘ ਲੱਖਾਂ, ਗੁਰਮੀਤ ਸਿੰਘ, ਸਰਦਾਰਾ ਸਿੰਘ, ਦਲਵੀਰ ਸਿੰਘ,ਪ੍ਰਗਟ ਸਿੰਘ,ਰਾਮ ਸਰੂਪ ਆਦਿ ਨੇ ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।
ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆ ਤੋਂ ਹਰੇਕ ਵਰਗ ਦੁੱਖੀ: ਨਾਗਰਾ
ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਇਨ੍ਹਾ ਆਗੂਆਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ, ਲੋਕਾਂ ਨੂੰ ਝੂਠੇ ਲਾਰੇ ਲਾ ਕੇ ਤਿੰਨ ਸਾਲ ਪਹਿਲਾ ਪੰਜਾਬ ਵਿੱਚ ਸਰਕਾਰ ਬਣਾਈ ਸੀ ਪਰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀ ਕੀਤੇ ਗਏ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਭਾਜਪਾ ਕੇਂਦਰ ਦੀ ਸੱਤਾ ’ਚ ਆਈ ਹੈ,ਉਸ ਦਿਨ ਤੋਂ ਹੀ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆ ਤੋਂ ਹਰੇਕ ਵਰਗ ਦੁੱਖੀ ਹੈ। ਉਨ੍ਹਾਂ ਕਿਹਾ ਕਿ ਇੱਕੋ ਇੱਕ ਲੋਕ ਹਿਤੈਸ਼ੀ ਪਾਰਟੀ ਕਾਂਗਰਸ ਹੈ ਜੋ ਕਿ ਸਾਰੇ ਵਰਗਾਂ ਦਾ ਖਿਆਲ ਰੱਖਦੀ ਹੈ।
ਇਹ ਵੀ ਪੜ੍ਹੋ: Ludhiana News: ਮੁੱਖ ਮੰਤਰੀ ਨੇ ਡਿਗਰੀ ਵੰਡਣ ਸਮੇਂ ਲੜਕੀਆਂ ਲਈ ਕਹੀ ਇਹ ਗੱਲ, ਦਿੱਤਾ ਇਹ ਸੰਦੇਸ਼
ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਿਹਨਤ ਕਰਨ ਵਾਲੇ ਦੀ ਕਦਰ ਕਰਦੀ ਹੈ, ਇਸ ਲਈ ਇਹਨਾ ਸ਼ਾਮਿਲ ਹੋਏ ਆਗੂਆਂ ਦਾ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਬਲਾਕ ਕਾਂਗਰਸ ਸਰਹਿੰਦ ਗੁਰਮੁੱਖ ਸਿੰਘ ਪੰਡਰਾਲੀ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਸਾਬਕਾ ਸਰਪੰਚ ਹਰਿੰਦਰ ਸਿੰਘ ਮੂਲੇਪੁਰ, ਗੁਰਲਾਲ ਸਿੰਘ ਲਾਲੀ, ਜਸਵਿੰਦਰ ਸਿੰਘ ਰਿਉਣਾ ਭੋਲਾ, ਨਰਿੰਦਰ ਸਿੰਘ ਨਿੰਦੀ ਸੈਫਲਪੁਰ, ਅਵਤਾਰ ਸਿੰਘ ਫੋਜੀ ਸਾਬਕਾ ਸਰਪੰਚ ਅਮਰਗੜ੍ਹ , ਸੁਖਵਿੰਦਰ ਸਿੰਘ ਕਾਲਾ ਸਾਬਕਾ ਸਰਪੰਚ ਆਦਿ ਹਾਜ਼ਰ ਸਨ।
Haryana BJP: ਹਰਿਆਣਾ ਭਾਜਪਾ ਨੇ 27 ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਕੀਤੀ ਜਾਰੀ
Haryana BJP: ਚੰਡੀਗੜ੍ਹ, (ਆਈਏਐਨਐਸ)। ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਸੋਮਵਾਰ ਨੂੰ ਸੂਬੇ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਵੀਂ ਸੂਚੀ ਜਾਰੀ ਕੀਤੀ। ਪ੍ਰਸ਼ਾਸਕੀ ਤੌਰ ‘ਤੇ ਹਰਿਆਣਾ ਵਿੱਚ 22 ਜ਼ਿਲ੍ਹੇ ਹਨ, ਪਰ ਸੰਗਠਨ ਨੂੰ ਮਜ਼ਬੂਤ ਕਰਨ ਲਈ, ਭਾਜਪਾ ਨੇ 27 ਜ਼ਿਲ੍ਹੇ ਬਣਾਏ ਹਨ। ਇਸ ਵਿੱਚ ਪੰਜ ਨਵੇਂ ਜ਼ਿਲ੍ਹੇ – ਹਾਂਸੀ, ਗੋਹਾਨਾ, ਡੱਬਵਾਲੀ, ਬੱਲਭਗੜ੍ਹ ਅਤੇ ਗੁਰੂਗ੍ਰਾਮ ਮਹਾਨਗਰ ਸ਼ਾਮਲ ਕੀਤੇ ਗਏ ਹਨ। ਇਹ ਕਦਮ ਪਾਰਟੀ ਦੀ ਪਹੁੰਚ ਵਧਾਉਣ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਹੈ। ਸੂਚੀ ਦੇ ਅਨੁਸਾਰ, ਗੁਰੂਗ੍ਰਾਮ ਜ਼ਿਲ੍ਹੇ ਦੇ ਪ੍ਰਧਾਨ ਸਰਵਪ੍ਰਿਯ ਤਿਆਗੀ ਹੋਣਗੇ। ਅਜੈ ਮਿੱਤਲ ਨੂੰ ਪੰਚਕੂਲਾ, ਮਨਦੀਪ ਰਾਣਾ ਨੂੰ ਅੰਬਾਲਾ, ਰਾਜੇਸ਼ ਸਪਰਾ ਨੂੰ ਯਮੁਨਾਨਗਰ ਅਤੇ ਸਰਦਾਰ ਤੇਜੇਂਦਰ ਗੋਲਡੀ ਨੂੰ ਕੁਰੂਕਸ਼ੇਤਰ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Cabinet Minister Aman Arora: ਕੈਬਨਟ ਮੰਤਰੀ ਅਮਨ ਅਰੋੜਾ ਦੀ ਸਰਪੰਚਾਂ, ਨੰਬਰਦਾਰਾਂ ਅਤੇ ਕੌਂਸਲਰਾਂ ਨੂੰ ਚੇਤਾਵਨੀ
ਕੈਥਲ ਵਿੱਚ ਜੋਤੀ ਸੈਣੀ, ਕਰਨਾਲ ਵਿੱਚ ਪਰਵੀਨ ਲਾਠਰ, ਪਾਣੀਪਤ ਵਿੱਚ ਦੁਸ਼ਯੰਤ ਭੱਟ, ਸੋਨੀਪਤ ਵਿੱਚ ਅਸ਼ੋਕ ਭਾਰਦਵਾਜ ਅਤੇ ਗੋਹਾਨਾ ਵਿੱਚ ਬਿਜੇਂਦਰ ਮਲਿਕ ਨੂੰ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਤੇਜਿੰਦਰ ਢੱਲ ਨੂੰ ਜੀਂਦ, ਰਣਬੀਰ ਢਾਕਾ ਨੂੰ ਰੋਹਤਕ, ਵਿਕਾਸ ਵਾਲਮੀਕਿ ਨੂੰ ਝੱਜਰ, ਰੇਣੂ ਸ਼ਰਮਾ ਨੂੰ ਡੱਬਵਾਲੀ ਅਤੇ ਯਤਿੰਦਰ ਸਿੰਘ ਐਡਵੋਕੇਟ ਨੂੰ ਸਰਸਾ ਦਾ ਚਾਰਜ ਦਿੱਤਾ ਗਿਆ ਹੈ। ਹਾਂਸੀ ਵਿੱਚ ਅਸ਼ੋਕ ਸੈਣੀ, ਹਿਸਾਰ ਵਿੱਚ ਆਸ਼ਾ ਖੇਦਰ, ਫਤਿਹਾਬਾਦ ਵਿੱਚ ਪ੍ਰਵੀਨ ਜੋੜਾ, ਭਿਵਾਨੀ ਵਿੱਚ ਵੀਰੇਂਦਰ ਕੌਸ਼ਿਕ ਅਤੇ ਦਾਦਰੀ ਵਿੱਚ ਇੰਜੀਨੀਅਰ ਸੁਨੀਲ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ। Haryana BJP
ਵੰਦਨਾ ਪੋਪਲੀ ਨੂੰ ਰੇਵਾੜੀ, ਯਤੇਂਦਰ ਰਾਓ ਨੂੰ ਮਹਿੰਦਰਗੜ੍ਹ, ਅਜੀਤ ਯਾਦਵ ਨੂੰ ਪਟੌਦੀ ਅਤੇ ਸੁਰੇਂਦਰ ਨੂੰ ਨੂਹ ਵਿੱਚ ਜ਼ਿੰਮੇਵਾਰੀ ਸੌਂਪੀ ਗਈ ਹੈ। ਮੋਹਨ ਲਾਲ ਬਡੋਲੀ ਨੇ ਕਿਹਾ ਕਿ ਇਹ ਨਿਯੁਕਤੀਆਂ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨਗੀਆਂ। ਉਨ੍ਹਾਂ ਦਾ ਦਾਅਵਾ ਹੈ ਕਿ ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੀ ਜਿੱਤ ਤੋਂ ਜਨਤਾ ਦਾ ਵਿਸ਼ਵਾਸ ਸਪੱਸ਼ਟ ਤੌਰ ‘ਤੇ ਝਲਕਦਾ ਹੈ। ਹੁਣ ਇਨ੍ਹਾਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਨਾਲ ਪਾਰਟੀ ਵਿਕਾਸ ਕਾਰਜਾਂ ਨੂੰ ਤੇਜ਼ ਕਰੇਗੀ। ਇਹ ਸੂਚੀ ਭਾਜਪਾ ਦੇ ਸੰਗਠਨਾਤਮਕ ਢਾਂਚੇ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਪਾਰਟੀ ਵਰਕਰਾਂ ਅਤੇ ਆਗੂਆਂ ਦਾ ਮੰਨਣਾ ਹੈ ਕਿ ਇਸ ਨਾਲ ਹਰਿਆਣਾ ਵਿੱਚ ਭਾਜਪਾ ਦੀ ਪਕੜ ਹੋਰ ਮਜ਼ਬੂਤ ਹੋਵੇਗੀ। ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਪ੍ਰਧਾਨਾਂ ਦੀ ਅਗਵਾਈ ਹੇਠ ਪਾਰਟੀ ਗਤੀਵਿਧੀਆਂ ਤੇਜ਼ ਹੋਣ ਦੀ ਉਮੀਦ ਹੈ।
BJP Punjab: ਦਿੱਲੀ ਤੋਂ ਬਾਅਦ ਹੁਣ ਭਾਜਪਾ ਪੰਜਾਬ ਜਿੱਤਣ ਦੀ ਤਿਆਰੀ ’ਚ : ਕੰਵਲ, ਟੌਹੜਾ ਤੇ ਹਰਪ੍ਰੀਤ
BJP Punjab: (ਅਨਿਲ ਲੁਟਾਵਾ) ਅਮਲੋਹ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 70 ਮੈਂਬਰੀ ਵਿਧਾਨ ਸਭਾ ਵਿਚ 48 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ ਅਤੇ ਦਿੱਲੀ ਵਿਚ ਆਪਣਾ 27 ਸਾਲਾਂ ਦਾ ਸਿਆਸੀ ਜਲਾਵਤਨ ਖਤਮ ਕਰ ਲਿਆ ਹੈ। ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾ ਸਕੱਤਰ ਡਾ. ਹਰਜੋਤ ਕੰਵਲ ਸਿੰਘ ਅਤੇ ਸੂਬਾ ਸਕੱਤਰ ਕੰਵਰਵੀਰ ਸਿੰਘ ਟੌਹੜਾ, ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ ਅਤੇ ਭਾਜਪਾ ਦੇ ਮੰਡਲ ਪ੍ਰਧਾਨ ਡਾ.ਹਰਪ੍ਰੀਤ ਸਿੰਘ ਨੇ ਭਾਜਪਾ ਵਰਕਰਾਂ ਅਤੇ ਲੀਡਰਸ਼ਿਪ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਕ ਦਹਾਕਾ ਪਹਿਲਾਂ ਅੰਨਾ ਅੰਦੋਲਨ ਤੋਂ ਉੱਭਰੀ ਆਮ ਆਦਮੀ ਪਾਰਟੀ ਇਕ ਦਹਾਕੇ ਬਾਅਦ ਕੌਮੀ ਰਾਜਧਾਨੀ ’ਚ ਸੱਤਾ ਤੋਂ ਹੱਥ ਧੋ ਬੈਠੀ ਹੈ।
ਇਹ ਵੀ ਪੜ੍ਹੋ: Matriculation Exam: ਦਸਵੀਂ ਅਤੇ ਇੰਟਰਮੀਡੀਏਟ ਦੀਆਂ ਪ੍ਰੀਖਿਆਵਾਂ ਸ਼ੁਰੂ
ਭਾਜਪਾ ਆਗੂਆਂ ਨੇ ਕਿਹਾ ਕਿ ਦਿੱਲੀ ’ਚ ਮਿਲੀ ਵੱਡੀ ਜਿੱਤ ਤੋਂ ਬਾਅਦ ਭਾਜਪਾ ਹੁਣ ਪੰਜਾਬ ਵਿਚ ਵੀ ਆਪਣੀ ਸਰਕਾਰ ਬਣਾਉਣ ਲਈ ਸਰਗਰਮ ਹੋ ਗਈ ਹੈ। ਪੂਰੇ ਪੰਜਾਬ ’ਚ ਭਾਜਪਾ ਦੀਆਂ ਜੱਥੇਬੰਦਕ ਚੋਣਾਂ ਦਾ ਅਮਲ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਗਲੇ 15 ਦਿਨਾਂ ’ਚ ਬੂਥ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਕਮੇਟੀਆਂ ਦਾ ਪੁਨਰਗਠਨ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਦੇ ਸੂਬਾ ਸਕੱਤਰ ਡਾ. ਹਰਜੋਤ ਕੰਵਲ ਸਿੰਘ ਦਾ ਸੂਬਾ ਸਕੱਤਰ ਕੰਵਰਵੀਰ ਸਿੰਘ ਟੌਹੜਾ ’ਤੇ ਡਾ. ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਅਰੁਜਨ ਸਿੰਘ, ਰਵਿੰਦਰ ਸਿੰਘ ਪਦਮ, ਡਾ. ਹਰਪ੍ਰੀਤ ਸਿੰਘ, ਅਮਲੋਹ ਮੰਡਲ ਇੰਚਾਰਜ ਸਤੀਸ਼ ਉੱਪਲ ਨੇ ਵੀ ਜਿੱਤ ਲਈ ਵਧਾਈ ਦਿੱਤੀ। BJP Punjab
Sad News: ਭਾਜਪਾ ਆਗੂ ਗੁਰਪਰਵੇਜ ਸਿੰਘ ਸ਼ੈਲੇ ਸੰਧੂ ਨੂੰ ਸਦਮਾ, ਪਿਤਾ ਦਾ ਦੇਹਾਂਤ
ਪਿਤਾ ਬਲਰਾਜ ਸਿੰਘ ਸੰਧੂ ਜੈਲਦਾਰ ਦਾ ਹੋਇਆ ਦੇਹਾਂਤ | Sad News
Sad News: (ਵਿਜੈ ਹਾਂਡਾ) ਗੁਰੂਹਰਸਹਾਏ । ਗੁਰੂਹਰਸਹਾਏ ਵਿਧਾਨ ਸਭਾ ਤੋਂ ਚੋਣ ਲੜ ਚੁੱਕੇ ਭਾਜਪਾ ਦੇ ਸੀਨੀਅਰ ਆਗੂ ਗੁਰਪਰਵੇਜ ਸਿੰਘ ਸ਼ੈਲੇ ਸੰਧੂ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਬਲਰਾਜ ਸਿੰਘ ਸੰਧੂ ਜੈਲਦਾਰ ਇਸ ਫਾਨੀਂ ਸੰਸਾਰ ਨੂੰ ਅਲਵਿਦਾ ਕਹਿ ਗਏ।
ਇਹ ਵੀ ਪੜ੍ਹੋ: Bathinda News: ਬਠਿੰਡਾ-ਮਾਨਸਾ ਰੋਡ ’ਤੇ ਬਣੇ ਅੰਡਰ ਬਰਿੱਜ ਥੱਲੇ ਬਣੇ ਖੱਡਿਆਂ ਨੇ ਲਵਾਈਆਂ ਵਾਹਨਾਂ ਦੀਆਂ ਬਰੇਕਾਂ
ਸਿਆਸੀ ਹਲਕਿਆਂ ’ਚ ਵੱਡੀ ਪੈਂਠ ਰੱਖਣ ਵਾਲੇ ਗੁਰੂਹਰਸਹਾਏ ਵਿਧਾਨ ਸਭਾ ਦੇ ਪਿੰਡ ਝੋਕ ਮੋਹੜੇ ਨਾਲ ਸਬੰਧਿਤ ਬਲਰਾਜ ਸਿੰਘ ਸੰਧੂ ਤੱਕੜੇ ਜਿਮੀਂਦਾਰ ਤੇ ਆਪਣੇ ਸਮੇਂ ਦੇ ਫਿਰੋਜ਼ਪੁਰ ਜ਼ਿਲੇ ਦੇ ਉਂਗਲਾਂ ’ਤੇ ਗਿਣੇ ਜਾਣ ਵਾਲੇ ਸਿਆਸੀ ਲੋਕਾਂ ਚੋਂ ਇੱਕ ਸਨ। ਬਲਰਾਜ ਸਿੰਘ ਸੰਧੂ ਪੇਸ਼ੇ ਵਜੋਂ ਕਾਰੋਬਾਰੀ ਤੇ ਉੱਘੇ ਕਿਸਾਨ ਸਨ ਜਿੰਨਾਂ ਦਾ ਆਪਣਾ ਵੱਡਾ ਸਮਾਜਿਕ ਰੁਤਬਾ ਤੇ ਸਿਆਸੀ ਅਸਰ ਰਸੂਖ ਸੀ, ਇਲਾਕੇ ’ਚ ਬਲਰਾਜ ਸਿੰਘ ਸੰਧੂ ਨੂੰ ਲੋਕ ਜੈਲਦਾਰ ਸਾਹਿਬ ਤੇ ਵਕੀਲ ਸਾਹਿਬ ਕਹਿ ਕਿ ਆਮ ਹੀ ਸੰਬੋਧਨ ਕਰਦੇ ਸਨ। ਉੱਧਰ ਪਰਿਵਾਰ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ।
Punjab BJP: ਲੋਕ ਰਾਜ ਪਾਰਟੀ ਦਾ ਭਾਜਪਾ ’ਚ ਹੋਇਆ ਰਲੇਵਾਂ
ਲੋਕ ਰਾਜ ਪਾਰਟੀ ਦੇ ਕੌਮੀ ਪ੍ਰਧਾਨ ਬਲਕਾਰ ਸਿੰਘ ਮੰਗਲੀ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ | Punjab BJP
Punjab BJP: (ਰਘਬੀਰ ਸਿੰਘ) ਲੁਧਿਆਣਾ। ਸਥਾਨਕ ਜ਼ਿਲ੍ਹਾ ਭਾਜਪਾ ਦਫ਼ਤਰ ਵਿੱਚ ਇੱਕ ਸਮਾਗਮ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿੱਚ ਭਾਜਪਾ ਦੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਵਿਪਨ ਵਿਨਾਇਕ ਦੀ ਪ੍ਰੇਰਨਾ ਸਦਕਾ ਲੋਕ ਰਾਜ ਪਾਰਟੀ ਦੇ ਕੌਮੀ ਪ੍ਰਧਾਨ ਬਲਕਾਰ ਸਿੰਘ ਮੰਗਲੀ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਰਜਨੀਸ਼ ਧੀਮਾਨ ਨੇ ਲੋਕ ਰਾਜ ਪਾਰਟੀ ਦੇ ਕੌਮੀ ਪ੍ਰਧਾਨ ਬਲਕਾਰ ਸਿੰਘ ਮੰਗਲੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਜਪਾ ਦਾ ਗਮਛਾ ਪਹਿਨਾ ਕੇ ਭਾਜਪਾ ਵਿੱਚ ਸ਼ਾਮਲ ਕਰਵਾਇਆ। Punjab BJP
ਇਹ ਵੀ ਪੜ੍ਹੋ: Rain: ਭਾਰੀ ਮੀਂਹ ਪੈਣ ਨਾਲ 5 ਜ਼ਿਲ੍ਹਿਆਂ ’ਚ ਸਕੂਲ ਬੰਦ
ਇਸ ਮੌਕੇ ਰਜਨੀਸ਼ ਧੀਮਾਨ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਹਿੱਤ ਵਾਸਤੇ ਕੀਤੇ ਜਾ ਰਹੇ ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਹੀ ਅੱਜ ਖੇਤਰੀ ਪਾਰਟੀਆਂ ਵੀ ਭਾਜਪਾ ਵਿਚ ਮਿਲ ਰਹੀਆ ਹਨ। ਜਿਸ ਕਾਰਨ ਪਾਰਟੀ ਮਜ਼ਬੂਤ ਹੋ ਰਹੀ ਹੈ। ਬਲਕਾਰ ਸਿੰਘ ਮੰਗਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਬਦੌਲਤ ਹੀ ਅੱਜ ਭਾਰਤ ਦਾ ਪੂਰੀ ਦੁਨੀਆਂ ਵਿੱਚ ਡੰਕਾ ਵੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਵਿੱਚ ਭਾਰੀ ਬਹੁਮਤ ਨਾਲ ਜਿੱਤ ਕੇ ਆਪਣੀ ਸਰਕਾਰ ਬਣਾਵੇਗੀ।
ਇਸ ਮੌਕੇ ਜਸਵੀਰ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ ਮਾਂਗਟ, ਨਰਿੰਦਰ ਕੁਮਾਰ, ਪ੍ਰਸ਼ੋਤਮ ਲਾਲ, ਜਗੀਰ ਸਿੰਘ, ਰਾਮ ਸਿੰਘ, ਸੋਨੂੰ, ਕੁਲਦੀਪ ਸਿੰਘ, ਤਰਲੋਚਨ ਸਿੰਘ ਮੇਹਰਬਾਨ, ਹੇਮੰਤ ਸ਼ਰਮਾ ਜਮਾਲਪੁਰ, ਹਰਜੀਤ ਸਿੰਘ, ਕੁਲਵਿੰਦਰ ਸਿੰਘ,ਰਾਮ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਯਸ਼ਪਾਲ ਜਨੋਤਰਾ, ਉਪ ਪ੍ਰਧਾਨ ਡਾ: ਨਿਰਮਲ ਨਈਅਰ, ਨਵਲ ਜੈਨ, ਸਕੱਤਰ ਪਰਵੀਨ ਸ਼ਰਮਾ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ, ਬੁਲਾਰੇ ਸੁਰਿੰਦਰ ਕੌਸ਼ਲ, ਹਰਪ੍ਰੀਤ ਸਿੰਘ ਮੋਨੂੰ ਆਦਿ ਹਾਜ਼ਰ ਸਨ।
Punjab News: ਪੰਜਾਬ ਦੇਸ਼ ਦੇ ਬਾਕੀ ਸੂਬਿਆਂ ਤੋਂ ਵਿਕਾਸ ’ਚ ਬੁਰੀ ਤਰ੍ਹਾਂ ਪੱਛੜਿਆ : ਵਿਜੈ ਰੁਪਾਣੀ
Punjab News: (ਗੁਰਪ੍ਰੀਤ ਸਿੰਘ) ਬਰਨਾਲਾ। ‘ਆਪ’ ਸਰਕਾਰ ਪੰਜਾਬ ਦੇ ਮਾਮਲਿਆਂ ਨੂੰ ਨਜਿੱਠਣ ’ਚ ਪੂਰੀ ਤਰ੍ਹਾਂ ਫੇਲ ਹੋ ਗਈ ਹੈ ਅਤੇ ਆਪਣੀ ਅਸਫਲਤਾ ਦਾ ਦੋਸ਼ ਕੇਂਦਰ ਸਰਕਾਰ ’ਤੇ ਲਾ ਰਹੀ ਹੈ ਇਹ ਪ੍ਰਗਟਾਵਾ ਵਿਜੇ ਰੂਪਾਣੀ ਸਾਬਕਾ ਮੁੱਖ ਮੰਤਰੀ ਗੁਜਰਾਤ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਨੇ ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਇੱਥੇ ਜ਼ਿਮਨੀ ਚੋਣ ’ਚ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ’ਚ ਸ਼ਾਮਲ ਹੋਣ ਆਏ ਹੋਏ ਹਨ।
ਇਹ ਵੀ ਪੜ੍ਹੋ: Punjab Governor: ਫੈਕਟਰੀਆਂ ਦਾ ਗੰਧਲਾ ਪਾਣੀ ਦਰਿਆ ’ਚ ਨਾ ਪਾਇਆ ਜਾਵੇ : ਰਾਜਪਾਲ
ਰੂਪਾਣੀ ਨੇ ਕਿਹਾ ਕਿ ਮੰਡੀਆਂ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹ ਪੰਜਾਬ ਸਰਕਾਰ ਦੀ ਅਣਗਹਿਲੀ ਦਾ ਹੀ ਨਤੀਜਾ ਹੈ ਕਿਉਂਕਿ ਸਮਾਂ ਰਹਿੰਦਿਆਂ ਸਰਕਾਰ ਨੇ ਕੋਈ ਅਗਾਊਂ ਪ੍ਰਬੰਧ ਨਹੀਂ ਕੀਤਾ ਜਿਸ ਕਾਰਨ ਅਜਿਹੀ ਸਥਿਤੀ ਬਣ ਗਈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਸਾਰਾ ਦੋਸ਼ ਕੇਂਦਰ ਸਿਰ ਮੜ ਰਹੀ ਹੈ ਜਦੋਂਕਿ ਕੇਂਦਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ 22 ਹਜ਼ਾਰ ਕਰੋੜ ਭੇਜਿਆ ਜਾ ਚੁੱਕਿਆ ਹੈ ਅਤੇ ਹੋਰ ਵੀ ਭੇਜੇ ਜਾਣਗੇ। Punjab News
ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਕੌਣ ਚਲਾ ਰਿਹਾ ਹੈ ਅਰਵਿੰਦ ਕੇਜਰੀਵਾਲ ਜਾਂ ਰਾਘਵ ਚੱਢਾ ਇਸ ਬਾਰੇ ਕੋਈ ਨਹੀਂ ਜਾਣਦਾ। ਭਗਵੰਤ ਮਾਨ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ ਅੱਜ ਪੰਜਾਬ ਦੇਸ਼ ਵਿੱਚੋਂ ਬੁਰੀ ਤਰ੍ਹਾਂ ਪੱਛੜ ਗਿਆ ਹੈ ਜਦੋਂ ਕਿ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵੱਡੇ ਪੱਧਰ ’ਤੇ ਵਿਕਾਸ ਚੱਲ ਰਹੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਕੰਗਾਲੀ ਦੇ ਰਾਹ ’ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਅੱਜ ਪੰਜਾਬ ਵਿੱਚ ਨੌਜਵਾਨ, ਕਿਸਾਨ, ਮੁਲਾਜ਼ਮ, ਮਹਿਲਾਵਾਂ ਸਾਰੇ ਵਰਗ ਸਰਕਾਰ ਤੋਂ ਬੁਰੀ ਤਰ੍ਹਾਂ ਖਫਾ ਹਨ ਉਨ੍ਹਾਂ ਇਹ ਵੀ ਆਖਿਆ ਕਿ ਭਾਜਪਾ 2027 ਵਿੱਚ ਪੰਜਾਬ ’ਚ ਸਰਕਾਰ ਬਣਾਵੇਗੀ ਅਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰੇਗੀ ਇਸ ਮੌਕੇ ਉਹਨਾਂ ਨਾਲ ਹੋਰ ਵੀ ਆਗੂ ਮੌਜੂਦ ਸਨ। Punjab News
Patiala News: ਐਸਐਸਪੀ ਦਫਤਰ ਅੱਗੇ ਭੁੱਖ ਹੜਤਾਲ ’ਤੇ ਬੈਠੀ ਭਾਜਪਾ ਆਗੂ
ਪੁਲਿਸ ਦੇ ਭਰੋਸੇ ਤੋਂ ਬਾਅਦ ਭੁੱਖ ਹੜਤਾਲ ਖਤਮ ਕੀਤੀ | Patiala News
Patiala News: (ਖੁਸਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਵੱਲੋਂ ਅੱਜ ਸਨੌਰ ਵਿਖੇ ਚੋਣਾਂ ਦੌਰਾਨ ਵਾਪਰੀ ਹਿੰਸਾ ਦੇ ਮੁਲਜ਼ਮਾਂ ਨੂੰ ਕਾਬੂ ਨਾ ਕਰਨ ਸਬੰਧੀ ਐਸਐਸਪੀ ਦਫਤਰ ਨੇੜੇ ਭੁੱਖ ਹੜਤਾਲ ਕੀਤੀ ਗਈ । ਇਸ ਦੌਰਾਨ ਐਸਪੀ ਸਿਟੀ ਵੱਲੋਂ ਭੁੱਖ ਹੜਤਾਲ ਵਾਲੀ ਥਾਂ ’ਤੇ ਪੁੱਜ ਕੇ ਭਰੋਸਾ ਦਿਵਾਇਆ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਐਸਐਸਪੀ ਦਫਤਰ ਦੇ ਬਾਹਰ ਭੁੱਖ ਹੜਤਾਲ ਦੀ ਅਗਵਾਈ ਕਰਦਿਆਂ ਜੈ ਇੰਦਰ ਕੌਰ ਨੇ ਸਨੌਰ ਹਿੰਸਾ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜਾਰੀ ਦੀ ਨਿਖੇਧੀ ਕੀਤੀ।
ਇਹ ਵੀ ਪੜ੍ਹੋ: Punjab News: ਪੁਲਿਸ ਤੇ ਕਿਸਾਨਾਂ ’ਚ ਧੱਕਾ-ਮੁੱਕੀ, ਪਰਨੀਤ ਕੌਰ ਦਾ ਕਿਸਾਨਾਂ ਵੱਲੋਂ ਵਿਰੋਧ
ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਮੁਲਜ਼ਮਾਂ ਨੂੰ ਬਚਾਉਣਾ ਠੀਕ ਨਹੀਂ ਹੈ ਅਤੇ ਪੀੜਤ ਵਿਅਕਤੀਆਂ ਨੂੰ ਇਨਸਾਫ ਮਿਲਣਾ ਜ਼ਰੂਰੀ ਹੈ। ਉਨਾਂ ਆਖਿਆ ਕਿ ਗ੍ਰਿਫ਼ਤਾਰੀਆਂ ਵਿੱਚ 15 ਦਿਨਾਂ ਦੀ ਦੇਰੀ ਨੇ ਕਾਨੂੰਨ ਲਾਗੂ ਕਰਨ ਵਿੱਚ ਲੋਕਾਂ ਦਾ ਭਰੋਸਾ ਤੋੜ ਦਿੱਤਾ ਹੈ। ਅਸੀਂ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਜਲਦੀ ਨਿਆਂ ਅਤੇ ਜਵਾਬਦੇਹੀ ਦੀ ਮੰਗ ਕਰਦੇ ਹਾਂ।
ਜੈ ਇੰਦਰ ਕੌਰ ਨੇ ‘ਆਪ’ ਸਰਕਾਰ ਦੀ ਕਾਨੂੰਨ ਵਿਵਸਥਾ ਦੀਆਂ ਨਾਕਾਮੀਆਂ ‘ਤੇ ਵਰਦੇ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪ ਦੇ ਵਿਧਾਇਕ ਵੱਲੋਂ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਪਟਿਆਲਾ ਦੇ ਐਸਪੀ ਸਿਟੀ ਸਰਫਰਾਜ ਆਲਮ ਨੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕੀਤੀ, ਉਹਨਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਅਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਦੋਸ਼ੀਆਂ ਵਿਰੁੱਧ ਛੇਤੀ ਹੀ ਠੋਸ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਭੁੱਖ ਹੜਤਾਲ ਖਤਮ ਕਰ ਦਿੱਤੀ ਗਈ। Patiala News
ਇਸ ਮੌਕੇ ਭਾਜਪਾ ਆਗੂਆਂ ਨੇ ਆਖਿਆ ਕਿ ਸਨੌਰ ਹਿੰਸਾ ਮਾਮਲੇ ਨੇ ਵਿਆਪਕ ਰੋਸ ਫੈਲਾਇਆ ਹੈ ਅਤੇ ਵੱਡੀ ਗਿਣਤੀ ਲੋਕ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਮੌਕੇ ਜੈ ਇੰਦਰ ਕੌਰ ਦੇ ਨਾਲ ਸਾਬਕਾ ਸੰਸਦ ਮੈਂਬਰ ਪਟਿਆਲਾ ਪ੍ਰਨੀਤ ਕੌਰ ਅਤੇ ਹੋਰ ਸੀਨੀਅਰ ਭਾਜਪਾ ਆਗੂ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਪਿਛਲੇ ਦਿਨੀ ਪੰਚਾਇਤੀ ਚੋਣਾਂ ਦੌਰਾਨ ਸਨੌਰ ਵਿਖੇ ਗੋਲੀਬਾਰੀ ਕੀਤੀ ਗਈ ਸੀ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੀ ਇਸ ਦੌਰਾਨ ਪੀੜਤਾਂ ਨੇ ਦੋਸ ਲਗਾਇਆ ਸੀ ਕਿ ਇਹ ਸਭ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਹਿ ’ਤੇ ਵਾਪਰਿਆ ਹੈ।
ਅਕਾਲੀ ਦਲ ਨੂੰ ਝਟਕਾ, ਸੋਹਨ ਸਿੰਘ ਠੰਢਲ ਭਾਜਪਾ ’ਚ ਸ਼ਾਮਲ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ’ਤੇ ਹੋ ਰਹੀਆਂ ਜ਼ਿਮਨੀ ਚੋਣਾਂ ਦਰਮਿਆਨ ਅਕਾਲੀ ਦਲ ਨੂੰ ਝਟਕਾ ਲੱਗਿਆ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੋਹਨ ਸਿੰਘ ਠੰਢਲ ਭਾਜਪਾ ’ਚ ਸ਼ਾਮਲ ਹੋ ਗਏ ਹਨ। ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਠੰਢਲ ਨੂੰ ਚੱਬੇਵਾਲ ਤੋਂ ਟਿਕਟ ਵੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ: Punjab News: ਪੰਜਾਬ ’ਚ ਹੁਣ ਜ਼ਮੀਨ ਦੀ ਰਜਿਸਟਰੀ ਲਈ ਐਨ.ਓ.ਸੀ. ਦੀ ਸ਼ਰਤ ਖਤਮ
ਮਾਹਿਲਪੁਰ ਤੇ ਚੱਬੇਵਾਲ ਵਿਧਾਨ ਸਭਾ ਖੇਤਰਾਂ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਠੰਢਲ ਦਾ ਭਾਜਪਾ ’ਚ ਜਾਣਾ ਸੂਬੇ ਦੀ ਰਾਜਨੀਤੀ ’ਚ ਮਹੱਤਵਪੂਰਨ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ। ਜਿਮਨੀ ਚੋਣ ਤੋਂ ਪਹਿਲਾਂ ਠੰਢਲ ਦਾ ਇਹ ਕਦਮ ਭਾਜਪਾ ਨੂੰ ਪੰਜਾਬ ’ਚ ਆਪਣੀ ਸਿਆਸੀ ਸਥਿਤੀ ਮਜ਼ਬੂਤ ਕਰਨ ’ਚ ਮੱਦਦ ਕਰੇਗਾ ਠੰਢਲ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਪਾਰਟੀ ਇੰਚਾਰਜ ਵਿਜੈ ਰੂਪਾਨੀ ਦੀ ਹਾਜ਼ਰੀ ’ਚ ਭਾਜਪਾ ’ਚ ਸ਼ਾਮਲ ਹੋਏ।
Parneet Kaur ਦੀ ਅਗਵਾਈ ’ਚ ਭਾਜਪਾ ਵੱਲੋਂ ਸਨੌਰ ’ਚ ਧਰਨਾ ਪ੍ਰਦਰਸ਼ਨ
‘ਪੰਚਾਇਤੀ ਚੋਣਾਂ ਦੌਰਾਨ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਨਹੀਂ ਕਰ ਰਹੀ ਗ੍ਰਿਫ਼ਤਾਰ’ | Parneet Kaur
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਜਪਾ ਆਗੂ ਪਰਨੀਤ ਕੌਰ (Parneet Kaur) ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਸਨੌਰ ਬੱਸ ਸਟੈਂਡ ਨੇੜੇ ਧਰਨਾ ਲਾ ਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪਰਨੀਤ ਕੌਰ ਨੇ ਆਖਿਆ ਕਿ ਪੰਚਾਇਤੀ ਚੋਣਾਂ ਦੌਰਾਨ ਗੋਲੀ ਲੱਗਣ ਨਾਲ ਜਖ਼ਮੀ ਹੋਏ ਵਿਅਕਤੀ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਅਤੇ ਪੁਲਿਸ ਗੋਲੀਆਂ ਚਲਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।
ਇਹ ਵੀ ਪੜ੍ਹੋ: Bharat Bhushan Ashu: ਸਾਬਕਾ ਮੰਤਰੀ ਆਸ਼ੂ ਸਮੇਤ 31 ਜਣਿਆਂ ਖਿਲਾਫ ਈਡੀ ਨੇ ਅਦਾਲਤ ’ਚ ਲਾਈ ਪੀਸੀ
ਧਰਨੇ ਨੂੰ ਸੰਬੋਧਨ ਕਰਦਿਆ ਪ੍ਰਨੀਤ ਕੌਰ ਨੇ ਕਿਹਾ ਕਿ ਬਹੁਤ ਹੀ ਅਫਸੋਸਨਾਕ ਹੈ ਕਿ 10 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ’ਚ ਅਸਫਲ ਰਹੀ ਹੈ। ਪੁਲਿਸ ਦੀ ਇਹ ਅਣਗਹਿਲੀ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਇਸ ਮਾਮਲੇ ਵਿੱਚ ਦਖਲ ਦੇਣ। ਪ੍ਰਨੀਤ ਕੌਰ ਨੇ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਆਖਿਆ ਕਿ ਪੰਜਾਬ ਅੰਦਰ ਆਪ ਸਰਕਾਰ ਬੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ।
ਆਪ ਸਰਕਾਰ ਮੁਲਜ਼ਮਾਂ ਨੂੰ ਬਚਾ ਕੇ ਲੋਕਤੰਤਰ ਦਾ ਕਰ ਰਹੀ ਐ ਕਤਲ: ਪ੍ਰਨੀਤ ਕੌਰ
ਪੰਚਾਇਤੀ ਚੋਣਾਂ ਵਿੱਚ ਹਿੰਸਾ ਤਾਂ ਸਿਰਫ਼ ਸ਼ੁਰੂਆਤ ਸੀ, ਹੁਣ ਉਹ ਜਾਣਬੁੱਝ ਕੇ ਪੀੜਤਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰ ਰਹੇ ਹਨ ਅਤੇ ਸੱਤਾਧਾਰੀ ਵਿਧਾਇਕ ਦੀ ਸੁਰੱਖਿਆ ਨਾਲ ਦੋਸ਼ੀਆਂ ਨੂੰ ਬਚਾ ਰਹੇ ਹਨ। ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਅਤੇ ਐਸਪੀ ਦਿਹਾਤੀ ਰਾਜੇਸ਼ ਛਿੱਬਰ ਨਾਲ ਗੱਲ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਮੁਲਜ਼ਮਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਦੋ ਦਿਨਾਂ ਬਾਅਦ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਭਾਜਪਾ ਆਗੂਆਂ ਨੇ ਆਖਿਆ ਕਿ ਪੰਜਾਬ ਦੇ ਲੋਕ ਇਸ ਬਦਲਾਅ ਤੋਂ ਅੱਕ ਚੁੱਕੇ ਹਨ ਕਿਉਂਕਿ ਪੰਜਾਬ ਅੰਦਰ ਕੋਈ ਵੀ ਨਾਗਰਿਕ ਸਰੁੱਖਿਅਤ ਨਹੀਂ ਹੈ। ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਰੁੱਲ ਰਿਹਾ ਹੈ ਅਤੇ ਇਹ ਸਭ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਹੋ ਰਿਹਾ ਹੈ। ਇਸ ਮੌਕੇ ਭਾਜਪਾ ਆਗੂ ਹਰਦੇਵ ਸਿੰਘ ਬੱਲੀ ਨੇ ਆਖਿਆ ਕਿ ਜੇਕਰ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਭਾਜਪਾ ਵੱਲੋਂ ਸਖਤ ਐਕਸਨ ਲਿਆ ਜਾਵੇਗਾ। ਇਸ ਮੌਕੇ ਕੇ.ਕੇ. ਮਲਹੋਤਰਾ, ਹਰਵਿੰਦਰ ਹਰਪਾਲਪੁਰ, ਕੇ.ਕੇ. ਸ਼ਰਮਾ ਸਮੇਤ ਹੋਰ ਆਗੂ ਤੇ ਵਰਕਰ ਮੌਜੂਦ ਸਨ। Parneet Kaur