Killer - Sach Kahoon Punjabi
ਗਾਂਧੀ ਦਾ ਨਹੀਂ ਚੱਲੇਗਾ ਹੁਣ ਮਾਈਕ, ਖਹਿਰੇ ਦੀ ਕੁੰਜੀ ਖੋਹੀ, ਬੈਂਸਾਂ ਦਾ ਲੈਟਰ-ਬਾਕਸ ਵੀ ਹੋਇਆ ਜ਼ਬਤ
ਪੰਜਾਬ ਡੈਮੋਕ੍ਰੇਟਿਕ ਅਲਾਇੰਸ ‘ਚ ਸ਼ਾਮਲ ਤਿੰਨ ਪਾਰਟੀਆਂ ਦਾ ਖੋਹਿਆ ਚੋਣ ਨਿਸ਼ਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੀ ਸਿਆਸਤ ਵਿੱਚ ਹੁਣ ਨਾ ਹੀ ਧਰਮਵੀਰ ਗਾਂਧੀ ਦਾ ਮਾਈਕ ਕੁਝ ਬੋਲ ਸਕੇਗਾ ਤੇ ਨਾ ਹੀ ਸੁਖਪਾਲ ਦੀ ਕੁੰਜੀ ਕਿਸੇ ਤਾਲੇ ਨੂੰ ਖੋਲ੍ਹ ਸਕੇਗੀ। ਸਿਮਰਜੀਤ ਸਿੰਘ ਬੈਂਸ ਦਾ ਲੈਟਰ-ਬਾਕਸ ਵੀ ਕੋਈ ਚਿੱਠੀ ਪੱਤਰ ਨਹੀਂ ਲੈ ਸਕੇਗਾ, ਕਿਉਂਕਿ ਇਨ੍ਹਾਂ ਤਿੰਨਾਂ ਪਾਰਟੀਆਂ ਦੇ ਸਿੰਬਲ ਨੂੰ ਚੋਣ ਕਮਿਸ਼ਨ ਨੇ ਜ਼ਬਤ ਕਰਨ ਦੀ ਕਾਰਵਾਈ ਉਲੀਕ ਦਿੱਤੀ ਹੈ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਕਿਸੇ ਵੀ ਨਵੀਂ ਪਾਰਟੀ ਨੂੰ ਮਾਨਤਾ ਪ੍ਰਾਪਤ ਕਰਵਾਉਣ ਤੇ ਸਿੰਬਲ ਨੂੰ ਪੱਕੇ ਤੌਰ ‘ਤੇ ਰੱਖਣ ਲਈ 6 ਫੀਸਦੀ ਵੋਟ ਲੈਣਾ ਜਰੂਰੀ ਹੁੰਦਾ ਹੈ ਪਰ ਇਹ ਤਿੰਨੇ ਪਾਰਟੀਆਂ 6-6 ਫੀਸਦੀ ਵੋਟ ਪ੍ਰਾਪਤ ਕਰਨ ਵਿੱਚ ਅਸਫ਼ਲ ਹੋਈਆਂ ਹਨ, ਜਿਸ ਕਾਰਨ ਚੋਣ ਕਮਿਸ਼ਨ ਵੱਲੋਂ ਅਗਲੀ ਕਾਰਵਾਈ ਉਲੀਕ ਦਿੱਤੀ ਗਈ ਹੈ ਹਾਲਾਂਕਿ ਲੋਕ ਇਨਸਾਫ਼ ਪਾਰਟੀ ਇਸ ਫੈਸਲੇ ਖ਼ਿਲਾਫ਼ ਚੋਣ ਕਮਿਸ਼ਨ ‘ਚ ਅਰਜ਼ੀ ਦਾਖ਼ਲ ਕਰਨ ਜਾ ਰਹੀ ਹੈ ਤਾਂ ਕਿ ਉਨ੍ਹਾਂ ਦਾ ਚੋਣ ਨਿਸ਼ਾਨ ਲੈਟਰ ਬਾਕਸ ਬਚਿਆ ਰਹੇ।
ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ‘ਚ ਭਾਗ ਲੈਣ ਵਾਲੀ ਪੰਜਾਬ ਦੀਆਂ ਤਿੰਨ ਨਵੀਂ ਪਾਰਟੀਆਂ ਨੇ ਆਪਣੇ ਆਪ ਨੂੰ ਚੋਣ ਕਮਿਸ਼ਨ ਕੋਲ ਰਜਿਸਟਰਡ ਕਰਵਾਉਂਦੇ ਹੋਏ ਚੋਣ ਨਿਸ਼ਾਨ ਹਾਸਲ ਕੀਤਾ ਸੀ। ਲੋਕ ਇਨਸਾਫ਼ ਪਾਰਟੀ ਨੂੰ ਸਿਮਰਜੀਤ ਸਿੰਘ ਬੈਂਸ ਨੇ 2 ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਰਜਿਸਟਰਡ ਕਰਵਾਈ ਸੀ, ਜਦੋਂ ਕਿ ਸੁਖਪਾਲ ਖਹਿਰਾ ਤੇ ਧਰਮਵੀਰ ਗਾਂਧੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਆਪਣੀ ਪਾਰਟੀ ਨੂੰ ਚੋਣ ਕਮਿਸ਼ਨ ਕੋਲ ਰਜਿਸਟਰਡ ਕਰਵਾਇਆ ਸੀ। ਜਿੱਥੋਂ ਕਿ ਇਨ੍ਹਾਂ ਨੂੰ ਪਸੰਦ ਅਨੁਸਾਰ ਕੱਚੇ ਤੌਰ ‘ਤੇ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਸੀ।
ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨੂੰ ਕੁੰਜੀ ਅਤੇ ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਨੂੰ ਮਾਈਕ ਚੋਣ ਨਿਸ਼ਾਨ ਦਿੱਤਾ ਗਿਆ ਸੀ, ਜਦੋਂ ਕਿ 2 ਸਾਲ ਪਹਿਲਾ ਬਣੀ ਲੋਕ ਇਨਸਾਫ਼ ਪਾਰਟੀ ਨੂੰ ਪਹਿਲਾਂ ਵਾਂਗ ਹੀ ਲੈਟਰ ਬਾਕਸ ਚੋਣ ਨਿਸ਼ਾਨ ਦਿੱਤਾ
ਗਿਆ ਸੀ।
ਚੋਣ ਚਿੰਨ੍ਹ (ਰਿਜ਼ਰਵੇਸ਼ਨ ਤੇ ਅਲਾਟਮੈਂਟ) ਆਰਡਰ, 1968 ਤਹਿਤ ਨਵੀਂ ਪਾਰਟੀ ਨੂੰ ਹਰ ਹਾਲਤ ‘ਚ ਚੋਣਾਂ ਦੌਰਾਨ 6 ਫੀਸਦੀ ਵੋਟ ਹਾਸਲ ਕਰਨਾ ਜਰੂਰੀ ਹੈ, ਨਹੀਂ ਤਾਂ ਉਸ ਪਾਰਟੀ ਨੂੰ ਚੋਣ ਕਮਿਸ਼ਨ ਵੱਲੋਂ ਮਾਨਤਾ ਨਹੀਂ ਦਿੱਤੀ ਜਾਂਦੀ ਹੈ। ਚੋਣ ਕਮਿਸ਼ਨ ਵੱਲੋਂ ਮਾਨਤਾ ਨਾ ਮਿਲਣ ਕਾਰਨ ਕੱਚੇ ਤੌਰ ‘ਤੇ ਅਲਾਟ ਹੋਇਆ ਚੋਣ ਨਿਸ਼ਾਨ ਚੋਣਾਂ ਦੇ ਨਤੀਜੇ ਆਉਣ ਤੋਂ ਤੁਰੰਤ ਬਾਅਦ ਹੀ ਖੋਹ ਲਿਆ ਜਾਂਦਾ ਹੈ ਤੇ ਸਬੰਧਿਤ ਪਾਰਟੀ ਦਾ ਉਸ ਚੋਣ ਨਿਸ਼ਾਨ ‘ਤੇ ਅਧਿਕਾਰ ਖ਼ਤਮ ਹੋ ਜਾਂਦਾ ਹੈ।
ਇਨ੍ਹਾਂ ਲੋਕ ਸਭਾ ਚੋਣਾਂ ‘ਚ ਪੰਜਾਬ ਏਕਤਾ ਪਾਰਟੀ ਨੂੰ 2.16, ਲੋਕ ਇਨਸਾਫ਼ ਪਾਰਟੀ ਨੂੰ 3.43 ਤੇ ਨਵਾਂ ਪੰਜਾਬ ਪਾਰਟੀ ਨੂੰ 1.17 ਫੀਸਦੀ ਵੋਟ ਪ੍ਰਾਪਤ ਹੋਈ ਸੀ, ਜਿਸ ਕਾਰਨ ਇਨ੍ਹਾਂ ਦੇ ਚੋਣ ਨਿਸ਼ਾਨ ਨੂੰ ਜ਼ਬਤ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਨੇ ਮੁਨੀਮ ਦੇ ਕਤਲ ਦਾ ਮਾਮਲਾ ਸੁਲਝਾਇਆ, ਮੁਲਜ਼ਮ ਗ੍ਰਿਫ਼ਤਾਰ
2.51 ਲੱਖ ਰੁਪਏ, ਵਾਰਦਾਤ ‘ਚ ਵਰਤਿਆ ਚਾਕੂ ਤੇ ਸਕੂਟਰ ਬਰਾਮਦ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪੁਲਿਸ ਨੇ ਪਾਤੜਾਂ ਦੀ ਅਨਾਜ ਮੰਡੀ ਵਿਖੇ ਬੀਤੇ ਦਿਨ ਇੱਕ ਆੜ੍ਹਤੀਏ ਦੇ ਮੁਨੀਮ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਢਾਈ ਲੱਖ ਰੁਪਏ ਤੋਂ ਵੱਧ ਦੀ ਰਕਮ ਲੁੱਟਣ ਦੇ ਮਾਮਲੇ ‘ਚ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਲੁੱਟੀ ਗਈ ਰਕਮ ਬਰਾਮਦ ਕਰ ਲਈ ਗਈ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 23 ਨਵੰਬਰ ਨੂੰ ਅਨਾਜ ਮੰਡੀ ਪਾਤੜਾਂ ਵਿਖੇ ਮਲਕੀਤ ਸਿੰਘ ਵਾਸੀ ਪਾਤੜਾਂ ਦੀ ਆੜ੍ਹਤ ਦੀ ਦੁਕਾਨ ‘ਤੇ ਮੁਨੀਮ ਵਜੋਂ ਕੰਮ ਕਰਦੇ 40 ਸਾਲਾ ਹਿਸ਼ਮਾ ਰਾਮ ਪੁੱਤਰ ਮੁਖਤਿਆਰ ਸਿੰਘ ਵਾਸੀ ਬੰਗਾ ਥਾਣਾ ਮੂਣਕ ਜ਼ਿਲ੍ਹਾ ਸੰਗਰੂਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ 38 ਸਾਲਾ ਹਰਵਿੰਦਰ ਸਿੰਘ ਉਰਫ ਸ਼ਿੰਦੀ ਪੁੱਤਰ ਜਰਨੈਲ ਸਿੰਘ ਵਾਸੀ ਡੇਰਾ ਗੋਬਿੰਦਰਪੁਰਾ ਸ਼ੁਤਰਾਣਾਂ ਨੂੰ ਕਾਬੂ ਕਰਕੇ ਉਸ ਪਾਸੋਂ ਖੋਹ ਕੀਤੀ 2,51,000 ਰੁਪਏ ਦੀ ਨਗਦੀ, ਇੱਕ ਜੂਪੀਟਰ ਸਕੂਟਰ ਤੇ ਵਾਰਦਾਤ ‘ਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਦੁਕਾਨ ਦਾ ਮਾਲਕ ਦੁਪਹਿਰ ਸਮੇਂ ਰੋਟੀ ਖਾਣ ਲਈ ਘਰ ਗਿਆ ਪਰ ਵਾਪਸੀ ‘ਤੇ ਉਸਨੇ ਦੇਖਿਆ ਕਿ ਉਸ ਦਾ ਮੁਨੀਮ ਹਿਸ਼ਮਾ ਰਾਮ ਖ਼ੂਨ ਨਾਲ ਲੱਥ-ਪੱਥ ਸੀ ਤੇ ਦੁਕਾਨ ‘ਚੋਂ ਰੁਪਏ ਲੁੱਟੇ ਜਾ ਚੁੱਕੇ ਸਨ। ਜ਼ਖ਼ਮੀ ਮੁਨੀਮ ਨੂੰ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਹੀ ਉਸਦੀ ਮੌਤ ਹੋ ਗਈ ਸੀ। ਪੁਲਿਸ ਨੇ ਜਦੋਂ ਇਸ ਵਾਰਦਾਤ ਨੂੰ ਹੱਲ ਕਰਨ ਲਈ ਤਫ਼ਤੀਸ਼ ਕੀਤੀ ਤਾਂ ਸਾਹਮਣੇ ਆਇਆ ਕਿ ਜਦੋਂ ਦੋਸ਼ੀ ਨੇ ਇਸ ਮੁਨੀਮ ਦੇ ਗਲ ‘ਤੇ ਇੱਕ ਚਾਕੂ, ਜੋ ਕਿ ਇਹ ਇੱਕ ਮੇਲੇ ਤੋਂ ਖਰੀਦ ਕੇ ਲਿਆਇਆ ਸੀ, ਨਾਲ ਵਾਰ ਕੀਤਾ ਤਾਂ ਉਸਦਾ ਖ਼ੂਨ ਇਸਦੇ ਕੱਪੜਿਆਂ ਤੇ ਲੁੱਟੇ ਰੁਪਿਆਂ ‘ਤੇ ਵੀ ਲੱਗ ਗਿਆ ਤੇ ਇਸ ਦੀ ਘਬਰਾਹਟ ਦੌਰਾਨ ਇਹ 2 ਲੱਖ 5 ਹਜ਼ਾਰ ਰੁਪਏ ਤਾਂ ਵਾਰਦਾਤ ਵਾਲੀ ਥਾਂ ‘ਤੇ ਹੀ ਸੁੱਟ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇਸ ਆੜ੍ਹਤ ਦੀ ਦੁਕਾਨ ‘ਤੇ ਪਹਿਲਾਂ ਵੀ ਆਉਂਦਾ ਜਾਂਦਾ ਰਹਿੰਦਾ ਸੀ ਤੇ ਉਹ ਦੋ ਬੱਚਿਆਂ ਦਾ ਪਿਤਾ ਹੈ ਤੇ ਉਸ ਵੱਲੋਂ ਲੁੱਟਣ ਦੀ ਨੀਅਤ ਨਾਲ ਹੀ ਕਤਲ ਕੀਤਾ ਗਿਆ ਸੀ।  ਇਸ ਮੌਕੇ ਐੱਸ. ਪੀ. ਜਾਂਚ ਮਨਜੀਤ ਸਿੰਘ ਬਰਾੜ, ਡੀਐੱਸਪੀ ਪਾਤੜਾਂ ਪ੍ਰ੍ਰੀਤਪਾਲ ਸਿੰਘ ਘੁੰਮਣ, ਇੰਚਾਰਜ ਸੀਆਈਏ ਸਮਾਣਾ ਇੰਸਪੈਕਟਰ ਵਿਜੇ ਕੁਮਾਰ, ਐੱਸਐੱਚਓ ਥਾਣਾ ਸਦਰ ਪਾਤੜਾਂ ਇੰਸਪੈਕਟਰ ਰਣਬੀਰ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।
ਐੱਸਐੱਸਪੀ ਵੱਲੋਂ ਸੀਸੀਟੀਵੀ ਕੈਮਰੇ ਲਾਉਣ ਦੀ ਅਪੀਲ
ਐੱਸਐੱਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ, ਦੁਕਾਨਾਂ ਤੇ ਮੰਡੀਆਂ ਵਿਖੇ ਸੀਸੀਟੀਵੀ ਕੈਮਰੇ ਜਰੂਰ ਲਾਉਣ ਕਿਉਂਕਿ ਇਸ ਵਾਰਦਾਤ ਦੌਰਾਨ ਵੀ ਨਾਭਾ ਦੀ ਤਰ੍ਹਾਂ ਪਾਤੜਾਂ ਦੀ ਅਨਾਜ ਮੰਡੀ ‘ਚ ਕੈਮਰੇ ਨਾ ਲੱਗੇ ਹੋਣ ਕਾਰਨ ਦੋਸ਼ੀ ਦਾ ਇਸ ਨੂੰ ਅੰਜਾਮ ਨੂੰ ਦੇਣ ਦਾ ਹੌਂਸਲਾ ਪਿਆ। ਉਨ੍ਹਾਂ ਕਿਹਾ ਇਸ ਅਨਾਜ ਮੰਡੀ ‘ਚ 150 ਤੋਂ ਵਧ ਦੁਕਾਨਾਂ ਹਨ, ਜਿੱਥੇ ਕਰੋੜਾਂ ਰੁਪਏ ਦਾ ਲੈਣ ਦੇਣ ਹੁੰਦਾ ਹੈ ਪਰ ਇੱਕ ਵੀ ਕੈਮਰੇ ਇੱਥੇ ਨਹੀਂ ਲੱਗਾ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੈਗੋਰ ਸਿਨਮਾ ਨੇੜੇ ਕੀਤੇ ਕਤਲ ਨੂੰ ਸੁਲਝਾਉਣ ਤੋਂ ਸਾਹਮਣੇ ਆਏ ਇੱਕ ਤੋਂ ਬਾਅਦ ਇੱਕ ਕਤਲ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਇੱਕ ਅਜਿਹੇ ਸੀਰੀਅਲ ਕਿਲਰ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ 1995 ਤੋਂ ਹੁਣ ਤੱਕ ਵੱਖ-ਵੱਖ ਥਾਵਾਂ ‘ਤੇ 7 ਕਤਲਾਂ ਨੂੰ ਅੰਜਾਮ ਦੇ ਚੁੱਕਿਆ ਹੈ। ਇਸ ਵੱਲੋਂ ਕਤਲ ਕਰਨ ਵਾਲਿਆਂ ਦੇ ਚਿਹਰੇ ਇੱਟਾਂ ਮਾਰ ਕੇ ਬੇਪਛਾਣ ਬਣਾ ਦਿੱਤਾ ਜਾਂਦੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਪਟਿਆਲਾ ਰੇਂਜ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ 29/30 ਦਸੰਬਰ ਦੀ ਦਰਮਿਆਨੀ ਰਾਤ ਨੂੰ ਪਟਿਆਲਾ ਟੈਗੋਰ ਸਿਨੇਮਾ ਦੇ ਪਿੱਛੇ ਅਣਪਛਾਤੇ ਵਿਅਕਤੀ ਦੇ ਕਤਲ ਸਬੰਧੀ ਲਾਸ਼ ਬਰਾਮਦ ਹੋਈ ਸੀ, ਜਿਸ ਦਾ ਚਿਹਰਾ ਇੱਟਾਂ ਮਾਰ ਕੇ ਬੇਪਛਾਣ ਕੀਤਾ ਹੋਇਆ ਸੀ।
ਪੁਲਿਸ ਨੂੰ ਤਫਤੀਸ਼ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਰਾਜਿੰਦਰ ਕੁਮਾਰ ਪੁੱਤਰ ਚਮਨ ਲਾਲ ਵਾਸੀ ਸਰਪੰਚ ਕਲੋਨੀ ਲੁਧਿਆਣਾ ਦਾ ਰਹਿਣ ਵਾਲਾ ਹੈ। ਇਸ ਸਬੰਧੀ ਜਗਰੂਪ ਸਿੰਘ ਉਰਫ ਹੈਪੀ ਪੁੱਤਰ ਨਰਿੰਦਰ ਸਿੰਘ ਵਾਸੀ ਬੱਦੋਵਾਲ ਲੁਧਿਆਣਾ ਨੂੰ  ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਗੱਲ ਸਾਹਮਣੇ ਆਈ ਕਿ ਉਸ ਰਾਤ ਨੂੰ ਉਸ ਨੇ ਰਾਜਿੰਦਰ ਕੁਮਾਰ ਦਾ ਕਤਲ ਕੀਤਾ ਸੀ।
ਵਜ੍ਹਾ ਰੰਜਿਸ਼ ਸੀ ਕਿ ਜਗਰੂਪ ਸਿੰਘ ਦੇ ਇੱਕ ਔਰਤ ਨਾਲ ਅਨੈਤਿਕ ਸਬੰਧੀ ਸਨ ਤੇ ਮ੍ਰਿਤਕ ਰਜਿੰਦਰ ਕੁਮਾਰ ਵੀ ਉਸ ‘ਤੇ ਗਲਤ ਨਜ਼ਰ ਰੱਖਦਾ ਸੀ, ਜਿਸ ਕਰਕੇ ਜਗਰੂਪ ਸਿੰਘ ਰਜਿੰਦਰ ਕੁਮਾਰ ਨੂੰ ਥ੍ਰੀ-ਵ੍ਹੀਲਰ ‘ਤੇ ਟੈਗੋਰ ਸਿਨੇਮਾ ਪਟਿਆਲਾ ਦੀ ਪਿਛਲੀ ਸਾਈਡ ਸੁੰਨਸਾਨ ਜਗ੍ਹਾ ਲੈ ਗਿਆ ਤੇ ਨਸ਼ੇ ਦੀਆਂ ਗੋਲੀਆਂ ਰਜਿੰਦਰ ਕੁਮਾਰ ਨੂੰ ਸ਼ਰਾਬ ‘ਚ ਪਾਕੇ ਦੇ ਦਿੱਤੀਆਂ। ਨਸ਼ਾ ਹੋਣ ਉਪਰੰਤ ਜਗਰੂਪ ਸਿੰਘ ਨੇ ਇੱਟ ਦੇ ਕਈ ਵਾਰ ਕਰਕੇ ਰਜਿੰਦਰ ਕੁਮਾਰ ਨੂੰ ਮਾਰ ਦਿੱਤਾ ਤੇ ਫਿਰ ਉਹ ਲੁਧਿਆਣਾ ਚਲਾ ਗਿਆ। ਡੀਆਈਜੀ ਸ੍ਰੀ ਗਿੱਲ ਨੇ ਦੱਸਿਆ ਕਿ ਤਫਤੀਸ਼ ਦੌਰਾਨ ਜਗਰੂਪ ਸਿੰਘ ਨੇ ਇਹ ਵੀ ਮੰਨਿਆ ਕਿ ਸਾਲ 1995 ‘ਚ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਲੁੱਟਾਂ ਕਰਦੇ ਸਮੇਂ ਸ਼ਿਮਲਾਪੁਰੀ ਲੁਧਿਆਣਾ ਵਿਖੇ ਇੱਕ ਘਰੇਲੂ ਔਰਤ ਦਾ ਕਤਲ ਕੀਤਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਈ ਕਰੋੜਾਂ ਦੀ ਲੁੱਟ, ਲੁਟੇਰੇ ਵੈਨ ਲੈ ਕੇ ਫਰਾਰ
ਸਾਲ 1998 ਵਿੱਚ ਸਰਦੀਆਂ ‘ਚ ਨਿਰੰਕਾਰੀ ਭਵਨ ਬੱਦੋਵਾਲ ਲੁਧਿਆਣਾ ਵਿਖੇ ਚੋਰੀ ਕਰਦੇ ਸਮੇਂ ਇੱਕ ਪ੍ਰਵਾਸੀ ਔਰਤ ਦਾ ਕਤਲ ਕੀਤਾ ਸੀ। ਸਾਲ 2004 ਦੇ ਅਪਰੈਲ ਮਹੀਨੇ ‘ਚ ਉਸ ਨੇ ਪਰਮਜੀਤ ਕੌਰ ਦੇ ਪਤੀ ਕੁਲਦੀਪ ਸਿੰਘ ਦਾ ਕਤਲ ਯਮੂਨਾਨਗਰ ਹਰਿਆਣਾ ਘਰ ‘ਚ ਹੀ ਗਲਾ ਘੁੱਟ ਕੇ ਲਾਸ਼ ਨੂੰ ਟਰੰਕ ‘ਚ ਪਾ ਕੇ ਯਮੂਨਾ ਨਹਿਰ ‘ਚ ਸੁੱਟ ਦਿੱਤਾ ਸੀ। ਕੁਲਦੀਪ ਸਿੰਘ ਨੂੰ ਕਤਲ ਕਰਨ ਦੀ ਵਜ੍ਹਾ ਇਹ ਸੀ ਕਿ ਕੁਲਦੀਪ ਸਿੰਘ, ਜਗਰੂਪ ਸਿੰਘ ਤੇ ਪਰਮਜੀਤ ਕੌਰ ਦੀ ਜ਼ਿੰਦਗੀ ‘ਚ ਰੋੜਾ ਬਣਦਾ ਸੀ। ਜਗਰੂਪ ਸਿੰਘ ਨੇ ਸਾਲ 2011 ਨੂੰ ਨੰਦ ਲਾਲ ਦਾ ਕਤਲ ਕਾਕੋਵਾਲ ਰੋਡ ਲੁਧਿਆਣਾ ਵਿਖੇ ਇੱਕ ਖਾਲੀ ਪਲਾਟ ‘ਚ ਇੱਟ ਨਾਲ ਵਾਰ ਕਰਕੇ ਕਰ ਦਿੱਤਾ ਸੀ ਤੇ ਇੱਟਾਂ ਨਾਲ ਉਸ ਦਾ ਚਿਹਰਾ ਵਿਗਾੜ ਦਿੱਤਾ ਸੀ। ਇਸ ਸਬੰਧੀ ਲੁਧਿਆਣਾ ਵਿਖੇ ਮਾਮਲਾ ਵੀ ਦਰਜ ਹੋਇਆ ਸੀ।
ਉਸ ਨੇ ਇਹ ਵੀ ਮੰਨਿਆ ਹੈ ਕਿ ਮਈ 2015 ‘ਚ ਅਨਿਲ ਦਾ ਕਤਲ ਐੱਸ. ਐੱਸ. ਟੀ. ਨਗਰ ਪਟਿਆਲਾ ਵਿਖੇ ਪਰਮਜੀਤ ਕੌਰ ਦੇ ਕਹਿਣ ‘ਤੇ ਤਲਵਾਰ ਨਾਲ ਵੱਢ ਕੇ ਲਾਸ਼ ਨੂੰ ਅਟੈਚੀ ‘ਚ ਪਾ ਕੇ ਵਿਕਾਸ ਕਲੋਨੀ ਵਿਖੇ ਸੁੱਟ ਦਿੱਤਾ ਸੀ, ਜਿਸ ਸਬੰਧੀ ਮਾਮਲਾ ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਹੋਇਆ ਸੀ।
ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਦਿੱਤੇ ਖੇਡ ਟਿਪਸ, ਹੋ ਗਈ ਭਾਰਤੀ ਤਾਈਕਵਾਂਡੋ ਟੀਮ ’ਚ ਚੋਣ
ਫਿਰ ਇਸ ਵੱਲੋਂ ਅਪਰੈਲ 2016 ‘ਚ ਪਰਮਜੀਤ ਕੌਰ ਦਾ ਕਤਲ ਪਿੰਡ ਜੱਸੋਵਾਲ ਲੁਧਿਆਣਾ ਦੇ ਖੇਤਾਂ ‘ਚ ਕਰ ਦਿੱਤਾ ਸੀ ਕਿਉਂਕਿ ਪਰਮਜੀਤ ਕੌਰ ਉਸਦੇ ਤੇ ਹੇਮਾ ਦੇ ਸਬੰਧਾਂ ਬਾਰੇ ਰੋੜਾ ਬਣਦੀ ਸੀ। ਇਸ ਤਰ੍ਹਾਂ ਜਗਰੂਪ ਸਿੰਘ ਵੱਲੋਂ ਇੱਕ ਤੋਂ ਬਾਅਦ ਇੱਕ ਕਤਲ ਕੀਤੇ ਗਏ। ਜਗਰੂਪ ਸਿੰਘ ਵੱਲੋਂ ਪਹਿਲਾਂ ਕੀਤੇ ਹੋਏ ਕਤਲਾਂ ਸਬੰਧੀ ਦਰਜ ਹੋਏ ਮੁਕੱਦਮੇ ਅਜੇ ਤੱਕ ਅਨਟਰੇਸ ਚੱਲੇ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮੌਕੇ ਐੱਸਐੱਸਪੀ ਪਟਿਆਲਾ ਡਾ. ਐੱਸ. ਭੂਪਤੀ, ਐੱਸਪੀ (ਡੀ)  ਹਰਵਿੰਦਰ ਸਿੰਘ ਵਿਰਕ, ਐੱਸਪੀ ਸਿਟੀ ਕੇਸਰ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਜ਼ੂਦ ਸਨ।
ਕਾਤਲ ਬਣ ਚੁੱਕਿਐ ਦੇਸ਼ ਦਾ ਟਰੈਫ਼ਿਕ ਪ੍ਰਬੰਧ
ਥੋੜ੍ਹਾ-ਜਿਹਾ ਲਾਲਚ ਕਿਸ ਤਰ੍ਹਾਂ ਕਿਸੇ ਦੀ ਜਾਨ ਲੈ ਸਕਦਾ ਹੈ, ਇਸਦੀ ਇੱਕ ਵੰਨਗੀ ਹੈ ਰਾਜਸਥਾਨ ਦੇ ਸਵਾਈਮਾਧੋਪੁਰ ਜ਼ਿਲ੍ਹੇ ‘ਚ ਬਨਾਸ ਨਦੀ ‘ਤੇ ਵਾਪਰੀ ਦੁਖਦਾਈ ਘਟਨਾ ਇੱਕ ਅਣ-ਸਿੱਖੇ ਨਾਬਾਲਗ ਬੱਸ ਡਰਾਈਵਰ ਕਾਰਨ 33 ਬੇਗੁਨਾਹ ਜਾਨਾਂ ਚਲੀਆਂ ਗਈਆਂ।ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਬੱਸ ਡਰਾਈਵਰ ਦੀ ਵੀ ਇਸ ਹਾਦਸੇ ‘ਚ ਮੌਤ ਹੋ ਗਈ ਜਾਂ ਉਹ ਬਚ ਗਿਆ, ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਡਰਾਈਵਰ ਆਖਿਰ ਸੜਕ ‘ਤੇ ਕਿਉਂ ਵਹੀਕਲ ਭਜਾ ਰਹੇ ਹਨ? ਹਰ ਤਰ੍ਹਾਂ ਦੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਅਜਿਹੇ ਡਰਾਈਵਰ ਆਮ ਵੇਖੇ ਜਾ ਸਕਦੇ ਹਨ  ਇਸ ਤਰ੍ਹਾਂ ਦੇ ਨਾਬਾਲਗ ਤੇ ਅਣ-ਸਿੱਖੇ ਆਟੋ ਰਿਕਸ਼ਾ ਡਰਾਈਵਰ ਤਾਂ ਦੇਸ਼ ‘ਚ ਅਣਗਿਣਤ ਹੋਣਗੇ, ਪਰ ਟ੍ਰੈਫਿਕ ਪੁਲਿਸ ਇਸ ਮਾਮਲੇ ‘ਚ ਜਿਵੇਂ ਅੱਖਾਂ ਬੰਦ ਕਰ ਬੈਠੀ ਰਹਿੰਦੀ ਹੈ (Traffic Management)
Drone Taxi: ਇਕ ਡਰੋਨ ਨਾਲ ਇੰਨੇ ਲੋਕ ਸਫਰ ਕਰ ਸਕਣਗੇ, ਨਿਤਿਨ ਗਡਕਰੀ ਨੇ ਦਿੱਤੀ ਜਾਣਕਾਰੀ
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਿਸ ‘ਚ ਲਾਪ੍ਰਵਾਹ ਡਰਾਈਵਰ ਨੇ ਇੰਨੀ ਵੱਡੀ ਗਲਤੀ ਕੀਤੀ ਹੋਵੇ ਇਸ ਤਰ੍ਹਾਂ ਪਤਾ ਨਹੀਂ ਕਿੰਨੇ ਹੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਕਦੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਰੇਲ ਗੱਡੀ ਦੀ ਲਪੇਟ ‘ਚ ਆ ਜਾਂਦੀ ਹੈ, ਕਦੇ ਓਵਰਲੋਡ ਆਟੋ ਰਿਕਸ਼ਾ ਜਾਂ ਸਵਾਰੀ ਵਹੀਕਲ ਹੋਰ ਵਹੀਕਲਾਂ ਨਾਲ ਜਾ ਭਿੜਦੇ ਹਨ, ਕਦੇ ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਤੇ ਪਹਿਲਾਂ ਸਵਾਰੀ ਭਰਨ ਦੇ ਲਾਲਚ ‘ਚ ਤੇਜ਼ ਰਫ਼ਤਾਰ ਹਾਦਸਿਆਂ ਦਾ ਕਾਰਨ ਬਣਦੀ ਹੈ। (Traffic Management)
ਅਜਿਹੇ ਮਾਮਲੇ ‘ਚ ਆਖਿਰਕਾਰ ਨੁਕਸਾਨ ਚੁੱਕਣਾ ਪੈਂਦਾ ਹੈ ਆਮ ਬੇਗੁਨਾਹ ਲੋਕਾਂ ਨੂੰ, ਜੋ ਖੁਸ਼ੀ-ਖੁਸ਼ੀ ਆਪਣੀ ਮੰਜ਼ਿਲ ਵੱਲ ਜਾ ਰਹੇ ਹੁੰਦੇ ਹਨ, ਪਰ ਅਜਿਹੇ ਨਾਸਮਝ ਡਰਾਈਵਰਾਂ ਦੀ ਲਾਪ੍ਰਵਾਹੀ ਕਾਰਨ ਮੌਤ ਦੇ ਮੂੰਹ ‘ਚ ਚਲੇ ਜਾਂਦੇ ਹਨ ਇਸ ਮੌਕੇ ਸਿਆਸੀ ਆਗੂ ਸਿਰਫ ਦੁੱਖ ਪ੍ਰਗਟ ਕਰਕੇ ਆਪਣੇ ਫਰਜ਼ਾਂ ਅਦਾ ਕਰ ਦਿੰਦੇ ਹਨ ਕਾਰਵਾਈ ਦੇ ਨਾਂਅ ‘ਤੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਮੁਆਵਜ਼ੇ ਦੇ ਨਾਂਅ ‘ਤੇ ਕੁਝ ਧਨ ਰਾਸ਼ੀ ਪਰਿਵਾਰਾਂ ਨੂੰ ਸੌਂਪ ਦਿੱਤੀ ਜਾਂਦੀ ਹੈ, ਪਰ ਉਨ੍ਹਾਂ ਜ਼ਿੰਦਗੀਆਂ ਦਾ ਕੀ ਕਸੂਰ ਸੀ, ਜੋ ਅਚਾਨਕ ਹੀ ਕਾਲ ਦਾ ਸ਼ਿਕਾਰ ਬਣ ਗਈਆਂ? (Traffic Management)
ਹਾਲਾਂਕਿ ਪ੍ਰਸ਼ਾਸਨ ਵੱਲੋਂ ਕਈ ਵਾਰ ਟ੍ਰੈਫਿਕ ਨਿਯਮਾਂ ਨਾਲ ਸਬੰਧਿਤ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ, ਪਰ ਬਹੁਤੇ ਲਾਪ੍ਰਵਾਹ ਲੋਕ ਸਾਰੇ ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ ਦੇਸ਼ ਭਰ ‘ਚ ਅਜਿਹੇ ਨਾ ਜਾਣੇ ਕਿੰਨੇ ਹੀ ਨਾਬਾਲਗ ਹਨ, ਜੋ ਵਹੀਕਲ ਚਲਾਉਂਦੇ ਹਨ ਇਸ ਤੋਂ ਇਲਾਵਾ ਜੋ ਬਾਲਗ ਹਨ, ਜਿਨ੍ਹਾਂ ਵਹੀਕਲ ਡਰਾਈਵਰ ਨੂੰ ਲਾਇਸੈਂਸ ਵੀ ਮਿਲਿਆ ਹੁੰਦਾ ਹੈ। ਬਹੁਤ ਵਾਰ ਉਹ ਵੀ ਲਾਪ੍ਰਵਾਹੀ ਨਾਲ ਵਹੀਕਲ ਚਲਾਉਂਦੇ ਹਨ ਅਤੇ ਹਾਦਸਾਗ੍ਰਸਤ ਹੋ ਜਾਂਦੇ ਹਨ ਅਜਿਹੇ ‘ਚ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਦੇਸ਼  ਦੀ ਟ੍ਰੈਫਿਕ ਵਿਵਸਥਾ ਇੱਕ ਬਹੁਤ ਵੱਡੀ ਕਤਲੇਆਮ ਵਿਵਸਥਾ ਬਣ ਚੁੱਕੀ ਹੈ, ਜਿਸ ਤੋਂ ਕਿ ਦੇਸ਼ ਵਾਸੀਆਂ ਨੂੰ ਬਚਾਇਆ ਜਾਣਾ ਚਾਹੀਦਾ ਹੈ।