Sale - Sach Kahoon Punjabi
ਮਿਲਾਨ। ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ ਅਗਲੇ ਸਾਲ ਭਾਰਤੀ ਬਾਜ਼ਾਰ ਵਿਚ ਪ੍ਰੀਮੀਅਮ ਗਰੇਡ ਮੋਟਰਸਾਈਕਲਾਂ ਅਤੇ ਸਕੂਟਰਾਂ ਦੀ ਸ਼ੁਰੂਆਤ ਕਰਨ ਲਈ ਹਮਲਾਵਰ ਰਣਨੀਤੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਬ੍ਰਾਂਡ ਓਪਰੇਟਿੰਗ ਹੈੱਡ ਅਤੇ ਉਪ-ਪ੍ਰਧਾਨ ਪ੍ਰਭੂ ਨਾਗਰਾਜ ਨੇ ਮੰਗਲਵਾਰ ਨੂੰ ਇਥੇ ਦੱਸਿਆ ਕਿ ਭਾਰਤੀ ਬਾਜ਼ਾਰ ਵਿਚ ਪ੍ਰੀਮੀਅਮ ਕਲਾਸ ਵਾਲੇ ਦੋ ਪਹੀਆ ਵਾਹਨਾਂ ਦੀ ਮੰਗ ਬਹੁਤ ਜ਼ਿਆਦਾ ਵਧ ਰਹੀ ਹੈ। ਦੇਸ਼ ਵਿਚ ਪ੍ਰੀਮੀਅਮ ਸ਼੍ਰੇਣੀ ਦੀਆਂ ਗੱਡੀਆਂ ਵਿਚ ਨੌਜਵਾਨਾਂ ਵਿਚ ਦਿਲਚਸਪੀ ਵੱਧ ਰਹੀ ਹੈ। ਰਵਾਇਤੀ ਤੌਰ ‘ਤੇ, ਭਾਰਤੀ ਮਾਰਕੀਟ ਯਾਤਰੀ ਵਾਹਨਾਂ ਲਈ ਜਾਣਾ ਚਾਹੁੰਦਾ ਹੈ, ਪਰ ਪ੍ਰੀਮੀਅਮ ਕਲਾਸ ਵਾਹਨਾਂ ਦੀ ਵਿਕਰੀ ਵੱਧ ਰਹੀ ਹੈ ਕਿਉਂਕਿ ਅਰਥ ਵਿਵਸਥਾ ਬਦਲਦੀ ਹੈ ਅਤੇ ਵਿਅਕਤੀਗਤ ਆਮਦਨੀ ਵਧਦੀ ਹੈ। ਉਸਨੇ ਦੱਸਿਆ ਕਿ ਹੌਂਡਾ ਵੀ ਭਾਰਤੀ ਨੌਜਵਾਨਾਂ ਨੂੰ ਦੋਪਹੀਆ ਵਾਹਨਾਂ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਹੀ ਹੈ, ਜੋ ਸਿਰਫ ਯੂਰਪੀਅਨ ਮਾਰਕੀਟ ਵਿੱਚ ਵੇਖੀ ਜਾ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸਟਰੇਲੀਆ ਨੇ ਟਿਕਟਾਂ ਘੱਟ ਵਿਕਣ ਂਤੇ ਭਾਰਤ ਨੂੰ ਠਹਿਰਾਇਆ ਜਿੰਮ੍ਹੇਦਾਰ
ਦੁਬਾਰਾ ਕੀਤੀ ਡੇ-ਨਾਈਟ ਮੈਚ ਖੇਡਣ ਦੀ ਅਪੀਲ
ਐਡੀਲੇਡ, 7 ਦਸੰਬਰ
ਕ੍ਰਿਕਟ ਆਸਟਰੇਲੀਆ (ਸੀਏ) ਨੇ ਐਡੀਲੇਡ ‘ਚ ਖੇਡੇ ਜਾਣ ਵਾਲੇ ਟੈਸਟ ਨੂੰ ਸਥਾਈ ਤੌਰ ‘ਤੇ ਦਿਨ-ਰਾਤ ਫਾਰਮੇਟ ‘ਚ ਖੇਡਣ ਦੀ ਇੱਛਾ ਦੇ ਨਾਲ ਭਾਰਤ ਨੂੰ ਅਪੀਲ ਕੀਤੀ ਹੈ ਕਿ ਅਗਲੀ ਵਾਰ ਆਸਟਰੇਲੀਆ ਦੌਰੇ ‘ਚ ਉਹ ਇੱਥੇ ਖੇਡੇ ਜਾਣ ਵਾਲੇ ਮੈਚ ਨੂੰ ਗੁਲਾਬੀ ਗੇਂਦ ਨਾਲ ਖੇਡਣ ‘ਤੇ ਆਪਣੀ ਸਹਿਮਤੀ ਦੇ ਦੇਵੇ ਆਸਟਰੇਲੀਆ ਕ੍ਰਿਕਟ ਬੋਰਡ ਦੇ ਮੁਖੀ ਕੇਵਿਨ ਰਾਬਰਟਸ ਨੇ ਅਪੀਲ ਕੀਤੀ ਹੈ ਕਿ ਭਾਰਤੀ ਬੋਰਡ ਇਸ ਗੱਲ ‘ਤੇ ਦੁਬਾਰਾ ਵਿਚਾਰ ਕਰੇ ਕਿ ਜਦੋਂ ਸਾਲ 2020-21 ‘ਚ ਅਗਲੀ ਵਾਰ ਇੱਥੇ ਦੌਰੇ ‘ਤੇ ਆਵੇਗੀ ਤਾਂ ਐਡੀਲੇਡ ਓਵਲ ‘ਚ ਖੇਡੇ ਜਾਣ ਵਾਲੇ ਟੈਸਟ ਨੂੰ ਗੁਲਾਬੀ ਗੇਂਦ ਨਾਲ ਦਿਨ-ਰਾਤ ਢੰਗ ‘ਚ ਖੇਡੇ
ਭਾਰਤ ਅਤੇ ਆਸਟਰੇਲੀਆ ਦਰਮਿਆਨ ਮੈਚ ਦਰਸ਼ਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਨਿਰਾਸ਼ਾਜਨਕ
ਭਾਰਤ ਅਤੇ ਆਸਟਰੇਲੀਆ ਦਰਮਿਆਨ ਇਸ ਮੈਦਾਨ ‘ਤੇ ਹੋ ਰਹੇ ਮੈਚ ਦਾ ਪਹਿਲਾ ਦਿਨ ਦਰਸ਼ਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਨਿਰਾਸ਼ਾਜਨਕ ਰਿਹਾ ਜਿੱਥੇ ਸਟੇਡੀਅਮ ‘ਚ ਮੈਚ ਦੇਖਣ ਘੱਟ ਲੋਕ ਮੌਜ਼ੂਦ ਸਨ ਆਸਟਰੇਲੀਆ ਨੇ ਮੌਜ਼ੂਦਾ ਲੜੀ ਤੋਂ ਪਹਿਲਾਂ ਬੀਸੀਸੀਆਈ ਅੱਗੇ ਇਸ ਮੈਚ ਨੂੰ ਦਿਨ-ਰਾਤ ਦੇ ਫਾਰਮੇਟ ‘ਚ ਖੇਡਣ ਦਾ ਸੱਦਾ ਦਿੱਤਾ ਸੀ ਜਿਸਨੂੰ ਭਾਰਤੀ ਬੋਰਡ ਨੇ ਇਨਕਾਰ ਕਰ ਦਿੱਤਾ ਸੀ ਕਿਉਂਕਿ ਆਸਟਰੇਲੀਆ ਦੇ ਗੁਲਾਬੀ ਗੇਂਦ ਨਾਲ ਸਫ਼ਲ ਰਿਕਾਰਡ ਨੂੰ ਦੇਖਦਿਆਂ ਭਾਰਤ ਇਸ ਮੁੱਖ ਲੜੀ ‘ਚ ਨਵਾਂ ਪ੍ਰਯੋਗ ਕਰਕੇ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਸੀ
ਦੁਧੀਆ ਰੌਸ਼ਨੀ ‘ਚ ਹੋਣ ਵਾਲੇ ਮੈਚਾਂ ‘ਚ ਪਹਿਲੇ ਦਿਨ ਦਰਸ਼ਕਾਂ ਦੀ ਗਿਣਤੀ 47,32, 55 ਹਜ਼ਾਰ
ਐਡੀਲੇਡ ‘ਚ ਪਹਿਲੇ ਦਿਨ ਸਭ ਤੋਂ ਘੱਟ 24 ਹਜਾਰ
ਪਿਛਲੇ ਤਿੰਨ ਸਾਲਾਂ ‘ਚ ਐਡੀਲੇਡ ‘ਚ ਦੁਧੀਆ ਰੌਸ਼ਨੀ ‘ਚ ਹੋਣ ਵਾਲੇ ਮੈਚਾਂ ‘ਚ ਪਹਿਲੇ ਦਿਨ ਦਰਸ਼ਕਾਂ ਦੀ ਗਿਣਤੀ 47,32, 55 ਹਜ਼ਾਰ ਦਰਜ ਕੀਤੀ ਗਈ ਸੀ ਪਰ ਵੀਰਵਾਰ ਨੂੰ ਮੈਚ ਦੇ ਪਹਿਲੇ ਦਿਨ ਇਹ ਸਭ ਤੋਂ ਘੱਟ 24 ਹਜਾਰ ਸੀ ਜਿਸ ਨੇ ਸੀਏ ਦੀ ਚਿੰਤਾ ਵਧਾ ਦਿੱਤੀ ਹੈ
ਰਾਬਰਟਸ ਨੇ ਕਿਹਾ ਕਿ ਭਾਰਤ ਇੱਕੋ ਇੱਕ ਅਜਿਹਾ ਦੇਸ਼ ਹੈ ਜਿਸਨੂੰ ਹੁਣ ਤੱਕ ਦਿਨ-ਰਾਤ ਟੈਸਟ ਤੋਂ ਸਮੱਸਿਆ ਹੈ ਜਦੋਂਕਿ ਟੈਸਟ ਕ੍ਰਿਕਟ ਨੂੰ ਹੋਰ ਅੱਗੇ ਲਿਆਉਣ ਲਈ ਗੁਲਾਬੀ ਗੇਂਦ ਨਾਲ ਖੇਡ ਬਹੁਤ ਜਰੂਰੀ ਹੈ ਤਾਂਕਿ ਪੰਜ ਦਿਨਾਂ ਦੀ ਖੇਡ ‘ਚ ਲੋਕਾਂ ਦੀ ਰੂਚੀ ਬਰਕਰਾਰ ਰਹੇ ਆਸਟਰੇਲੀਆ ਨੇ ਸਾਲ 2015 ਤੋਂ ਬਾਅਦ ਚਾਰ ਦਿਨ-ਰਾਤ ਟੈਸਟ ਖੇਡੇ ਹਨ ਜਿਸ ਵਿੱਚੋਂ ਤਿੰਨ ਐਡੀਲੇਡ ‘ਚ ਖੇਡੇ ਅਤੇ ਸਾਰੇ ਜਿੱਤੇ ਹਨ ਉਹ ਜਨਵਰੀ ‘ਚ ਸ਼੍ਰੀਲੰਕਾ ਨਾਲ ਬ੍ਰਿਸਬੇਨ ‘ਚ ਦੁਧੀਆ ਰੌਸ਼ਨੀ ‘ਚ ਟੇਸਟ ਖੇਡੇਗਾ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਟਿਕਟ ਨਾ ਵਿਕਣ ‘ਤੇ ਭਾਰਤੀ ਟੀਮ ਠਹਿਰਾਈ ਜਿੰਮ੍ਹੇਦਾਰ
ਭਾਰਤ-ਆਸਟਰੇਲੀਆ ਦੇ ਪਹਿਲੇ ਟੈਸਟ ਮੈਚ ਦੌਰਾਨ ਦੋਵਾਂ ਟੀਮਾਂ ਨੂੰ ਦਰਸ਼ਕਾਂ ਦੀ ਕਮੀ ਮਹਿਸੂਸ ਹੋ ਸਕਦੀ ਹੈ ਦਰਅਸਲ ਸਾਊਥ ਆਸਟਰੇਲੀਆ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀ ਕੀਥ ਬ੍ਰਾਡਸਾ ਦਾ ਕਹਿਣਾ ਹੈ ਕਿ ਐਡੀਲੇਡ ਟੈਸਟ ਲਈ ਟਿਕਟਾ ਦੀ ਵਿਕਰੀ ਬਹੁਤ ਘੱਟ ਹੋਈ ਹੈ ਜਿਸ ਦਾ ਜਿੰਮ੍ਹੇਦਾਰ ਕ੍ਰਿਕਟ ਆਸਟਰੇਲੀਆ ਦੇ ਇੱਥੇ ਡੇ-ਨਾਈਟ ਦੇ ਸੱਦੇ ਨੂੰ ਨਕਾਰਨ ਵਾਲਾ ਭਾਰਤ ਹੈ ਅਧਿਕਾਰੀ ਦਾ ਮੰਨਣਾ ਹੈ ਕਿ ਡੇ-ਨਾਈਟ ਟੈਸਟ ‘ਚ ਦਰਸ਼ਕ ਚੰਗੀ ਖ਼ਾਸੀ ਗਿਣਤੀ ‘ਚ ਮੈਦਾਨ ‘ਤੇ ਆਉਂਦੇ ਹਨ ਪਰ ਦਿਨ ‘ਚ ਇਹ ਗਿਣਤੀ ਨਾਕਾਫ਼ੀ ਹੁੰਦੀ ਹੈ ਜ਼ਿਕਰਯੋਗ ਹੈ ਕਿ ਭਾਰਤ-ਬੰਗਲਾਦੇਸ਼ ਹੀ ਅਜਿਹੇ ਦੋ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਦੇਸ਼ ਹਨ ਜਿੰਨ੍ਹਾਂ ਡੇ-ਨਾਈਟ ਟੈਸਟ ਅਜੇ ਨਹੀਂ ਖੇਡਿਆ ਹੈ 2015 ‘ਚ ਐਡੀਲੇਡ ਮੈਦਾਨ ‘ਤੇ ਹੀ ਆਸਟਰੇਲੀਆ-ਨਿਊਜ਼ੀਲੈਂਡ ਦਰਮਿਆਨ ਪਹਿਲਾ ਨਾਈਟ ਟੈਸਟ ਖੇਡਿਆ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਰਫ਼ ਲਾਈਸੈਂਸ ਹੋਲਡਰ ਹੀ ਵੇਚ ਸਕਦੇ ਹਨ ਪਟਾਕੇ
ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਦੀ ਵਿੱਕਰੀ ‘ਤੇ ਪਾਬੰਦੀ
ਏਜੰਸੀ, ਨਵੀਂ ਦਿੱਲੀ
ਸੁਪਰੀਮ ਕੋਰਟ ਨੇ ਦੇਸ਼ ‘ਚ ਪਟਾਕਿਆਂ ਦੀ ਵਿੱਕਰੀ ਤੇ ਉਨ੍ਹਾਂ ਨੂੰ ਚਲਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਾਈ ਹੈ ਪਰ ਸਪੱਸ਼ਟ ਨਿਰਦੇਸ਼ ਦਿੱਤਾ ਹੈ ਕਿ ਦੀਵਾਲੀ ‘ਤੇ ਸਿਰਫ਼ ਦੋ ਘੰਟੇ ਤੇ ਕ੍ਰਿਸਮਸ ਤੇ ਨਵੇਂ ਸਾਲ ‘ਤੇ ਅੱਧੇ ਘੰਟੇ ਪਟਾਕੇ ਚਲਾਏ ਜਾ ਸਕਣਗੇ  ਜਸਟਿਸ ਏ. ਕੇ. ਸਿਕਰੀ ਦੀ ਅਗਵਾਈ ਵਾਲੀ ਬੈਂਚ ਨੇ ਇਸ ਮਾਮਲੇ ‘ਚ ਅੱਜ ਇੱਕ ਫੈਸਲੇ ‘ਚ ਕਿਹਾ ਕਿ ਪਟਾਕਿਆਂ ‘ਤੇ ਪੂਰਨ ਪਾਬੰਦੀ ਨਹੀਂ ਹੋਵੇਗੀ ਪਰ ਲਾਈਸੈਂਸ ਹੋਲਡਰ ਹੀ ਪਟਾਕੇ ਵੇਚ ਸਕਦੇ ਹਨ
ਪਟਾਕਿਆਂ ਦੀ ਆਨਲਾਈਨ ਵਿਕਰੀ ਨਹੀਂ ਕੀਤੀ ਜਾ ਸਕੇਗੀ ਤੇ ਪਟਾਕਿਆਂ ‘ਚ ਹਾਨੀਕਾਰਕ ਰਸਾਇਣਾਂ ਦੀ ਵਰਤੋਂ, ਜ਼ਿਆਤਾ ਤੀਬਰਤਾ ਤੇ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਦੀ ਵਿਕਰੀ ‘ਤੇ ਰੋਕ ਹੋਵੇਗੀ ਅਦਾਲਤ ਨੇ ਕਿਹਾ ਕਿ ਦੀਵਾਲੀ ‘ਤੇ ਸਿਰਫ਼ ਰਾਤ ਅੱਠ ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜ਼ਾਜਤ ਹੋਵੇਗੀ ਜਦੋਂਕਿ ਕ੍ਰਿਸਮਸ ਤੇ ਨਵੇਂ ਸਾਲ ‘ਤੇ ਰਾਤ 11:55 ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ ਪਟਾਕਿਆਂ ਦੀ ਵਿਕਰੀ ਲਾਲ ਜੁੜੇ ਨਿਰਦੇਸ਼ ਸਾਰੇ ਤਿਉਹਾਰਾਂ ਤੇ ਸ਼ਾਦੀਆਂ ‘ਤੇ ਵੀ ਲਾਗੂ ਹੋਣਗੇ
ਇਸ ਤੋਂ ਪਹਿਲਾਂ ਮਾਮਲੇ ‘ਚ 28 ਅਗਸਤ ਨੂੰ ਜਸਟਿਸ ਏ ਕੇ ਸਿਕਰੀ ਤੇ ਅਸ਼ੋਕ ਭੂਸ਼ਣ ਦੀ ਬੈਂਚ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਸੀ ਕਿ ਪਾਬੰਦੀ ਨਾਲ ਜੁੜੀ ਪਟੀਸ਼ਨ ‘ਤੇ ਵਿਚਾਰ ਕਰਦੇ ਸਮੇਂ ਪਟਕਾ ਉਤਪਾਦਕਾਂ ਦੀ ਰੋਜ਼ੀ ਰੋਟੀ ਦੇ ਮੌਲਿਕ ਅਧਿਕਾਰ ਤੇ ਦੇਸ਼ 1.3 ਅਰਬ ਲੋਕਾਂ ਦੀ ਸਿਹਤ ਅਧਿਕਾਰ ਸਮੇਤ ਵੱਖ-ਵੱਖ ਪਹਿਲਾਂ ਨੂੰ ਧਿਆਨ ‘ਚ ਰੱਖਣਾ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰੀ ਜਾਇਦਾਦਾਂ ਵੇਚ ਕੇ ਮੰਦੇ ‘ਚੋਂ ਨਿੱਕਲਣਾ ਚਾਹੁੰਦੀ ਐ ਪੰਜਾਬ ਸਰਕਾਰ | Bathinda Thermal
ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਸਰਕਾਰ ਨੇ ਹੁਣ ਬਠਿੰਡਾ ਥਰਮਲ ਦੀ ਜਾਇਦਾਦ ‘ਤੇ ਅੱਖ ਰੱਖ ਲਈ ਹੈ ਉਂਜ ਸਰਕਾਰ ਦੀ ਨਿਗ੍ਹਾ ਉੱਤੇ ਤਾਂ ਕਾਫੀ ਸਮੇਂ ਪਹਿਲਾਂ ਤੋਂ ਹੀ ਇਹ ਜਾਇਦਾਦ ਸੀ ਪਰ ਨਵੀਂ ਸਰਕਾਰ ਸਰਕਾਰੀ ਜਾਇਦਾਦਾਂ ਵੇਚਕੇ ਮੰਦੇ ਦੇ ਦੌਰ ‘ਚੋਂ ਨਿਕਲਣਾ ਚਾਹੁੰਦੀ ਹੈ ਅਹਿਮ ਸਰਕਾਰੀ ਸੂਤਰਾਂ ਨੇ ਦੱਸਿਆ ਹੈ ਕਿ ਪਹਿਲੇ ਪੜਾਅ ‘ਤੇ ਸਰਕਾਰ ਥਰਮਲ ਕਲੋਨੀ ਦੀ ਕਰੀਬ 50 ਏਕੜ ਜਗ੍ਹਾ ਹਾਸਲ ਕਰਨਾ ਚਾਹੁੰਦੀ ਹੈ ਤਾਂ ਜੋ ਇਸ ਦੀ ਮਾਲਕੀ ਤਬਦੀਲ ਕਰਨ ਪਿੱਛੋਂ ਇਸ ਦੀ ਵਿਕਰੀ ਕੀਤੀ ਜਾ ਸਕੇ। (Bathinda Thermal)
ਸੂਤਰਾਂ ਮੁਤਾਬਕ ਸਰਕਾਰ ਦੀ ਇੱਛਾ ਇਹ ਵੀ ਹੈ ਕਿ ਜੋ ਬਠਿੰਡਾ ਗੋਨਿਆਣਾ ਸੜਕ ਦੇ ਨਾਲ ਥਰਮਲ ਕਲੋਨੀ ਦੀ ਚਾਰਦੀਵਾਰੀ ਹੈ, ਉਸ ਦੇ ਅੰਦਰ ਦੀ ਜਗ੍ਹਾ ਨੂੰ ਵਪਾਰਕ ਮਕਸਦਾਂ ਲਈ ਵਰਤ ਲਿਆ ਜਾਵੇ ਸੂਤਰ ਆਖਦੇ ਹਨ ਕਿ ਸਰਕਾਰ ਨੇ ਹਰ ਹੀਲਾ ਵਰਤ ਕੇ ਦੇਖ ਲਿਆ ਹੈ ਪਰ ਆਰਥਿਕ ਗੱਡੀ ਲੀਹ ‘ਤੇ ਨਹੀਂ ਪੈ ਰਹੀ ਹੈ ਆਰਥਿਕ ਮੰਦਵਾੜੇ ਕਾਰਨ ਚਾਹੁੰਦਿਆਂ ਹੋਇਆਂ ਵੀ ਨਵੇਂ ਪੂਜੀ ਨਿਵੇਸ਼ਕਾਂ ਨੂੰ ਪੰਜਾਬ ਵੱਲ ਉਤਸ਼ਾਹਿਤ ਨਹੀਂ ਕੀਤਾ ਜਾ ਸਕਿਆ ਹੈ ਵੇਰਵਿਆਂ ਮੁਤਾਬਕ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਦੌਰਾਨ ਇਸ ਜਗ੍ਹਾ ਦੀ ਮੌਜੂਦਾ ਸਥਿਤੀ ਦਾ ਨਵਿਓਂ ਸਿਰੀਓਂ ਜਾਇਜ਼ਾ ਲਿਆ ਹੈ ਸੂਤਰਾਂ ਨੇ ਮੰਨਿਆ ਹੈ ਕਿ ਜੇਕਰ ਸਰਕਾਰ ਦੀ ਤਜਵੀਜ਼ ਸਿਰੇ ਚੜ੍ਹਦੀ ਹੈ ਤਾਂ ਥਰਮਲ ਕਲੋਨੀ ਦੀ ਹੱਰੀ ਪੱਟੀ ਸਮੇਤ ਸਟੇਡੀਅਮ ਵਾਲੀ ਜਗ੍ਹਾ ਇਸ ਮਾਰ ਹੇਠ ਆ ਸਕਦੀ ਹੈ। (Bathinda Thermal)
ਦੁਬਈ ਤੋਂ ਪਿੰਡ ਮਹਿਰਾਜ ਪੁੱਜੀ ਨੌਜਵਾਨ ਜਸਪ੍ਰੀਤ ਸਿੰਘ ਦੀ ਮਿਰਤਕ ਦੇਹ
ਪਿਛਲੀ ਸਰਕਾਰ ਵੇਲੇ ਵੀ ਮੁੱਖ ਸੜਕ ਤੋਂ ਚਾਰਦੀਵਾਰੀ ‘ਚ 100 ਮੀਟਰ ਚੌੜੀ ਤੇ 600 ਮੀਟਰ ਲੰਮੀ ਪੱਟੀ ਲੈਣ ਦੀ ਯੋਜਨਾ ਬਣਾਈ ਸੀ ਇਵੇਂ ਹੀ ਥਰਮਲ ਕਲੋਨੀ ‘ਚ ਜੋ ਕਰੀਬ 40 ਏਕੜ ਦਾ ਹਰਿਆਲੀ ਜ਼ੋਨ ਹੈ, ਉਸ ਨੂੰ ਵੀ ਸਰਕਾਰ ਵੱਲੋਂ ਪ੍ਰਾਪਤ ਕਰਨ ਦੀ ਯੋਜਨਾ ਹੈ ਵੇਚਣ ਦੇ ਮਕਸਦ ਨਾਲ ਸਰਕਾਰ ਨੇ ਇਹ ਹਰਿਆਲੀ ਜ਼ੋਨ ਵੀ ਦੇਖ ਲਿਆ ਹੈ ਇਸ ਤਰ੍ਹਾਂ ਹੀ ਬਠਿੰਡਾ ਥਰਮਲ ਦੇ ਸਾਹਮਣੇ ਪੱਛਮੀ ਜ਼ੋਨ ਦਾ ਜੋ ਦਫਤਰ ਹੈ, ਉਸ ਦੀ ਮਾਲਕੀ ਵੀ ਸਰਕਾਰ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੇ ਨਾਂਅ ਤਬਦੀਲ ਕਰਾਉਣ ਦੇ ਰੌਂਅ ‘ਚ ਹੈ ਇਥੋਂ ਹੀ ਪਹਿਲਾਂ ਪਾਵਰਕੌਮ ਨੇ ਥਾਣਾ ਥਰਮਲ ਲਈ ਜਗ੍ਹਾ ਦਿੱਤੀ ਹੋਈ ਹੈ ਪਾਵਰਕੌਮ ਵੱਲੋਂ ਝੀਲਾਂ ਤੇ ਪ੍ਰਾਈਵੇਟ ਪੰਜ ਤਾਰਾ ਹੋਟਲ ਲਈ ਜ਼ਮੀਨ ਦਿੱਤੀ ਗਈ ਸੀ, ਇਹ ਅਲਹਿਦਾ ਗੱਲ ਹੈ ਕਿ ਹੋਟਲ ਉਸਾਰਨ ਵਾਲੀ ਕੰਪਨੀ ਨੇ ਇਸ ਪ੍ਰੋਜੈਕਟ ਤੋਂ ਹੱਥ ਖਿੱਚ ਲਿਆ।
ਸੂਤਰਾਂ ਨੇ ਦੱਸਿਆ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵੇਲੇ ਪਾਵਰਕੌਮ ਨੇ 50 ਏਕੜ ਦੇ ਕਰੀਬ ਖਾਲੀ ਪਈ ਜਗ੍ਹਾ ਦੇਣ ਤੋਂ ਨਾਂਹ ਕਰ ਦਿੱਤੀ ਸੀ ਪਰ ਹੁਣ ਪਾਵਰਕੌਮ ਰਜ਼ਾਮੰਦ ਹੋ ਗਿਆ ਹੈ ਪਤਾ ਲੱਗਾ ਹੈ ਕਿ ਹੁਣ ਕਾਂਗਰਸ ਸਰਕਾਰ ਨੇ ਮਨ ਬਣਾ ਲਿਆ ਹੈ ਕਿ ਜਦੋਂ ਬਠਿੰਡਾ ਥਰਮਲ ਬੰਦ ਕਰ ਦਿੱਤਾ ਜਾਣਾ ਹੈ ਤਾਂ ਇਸ ਜਗ੍ਹਾ ਨੂੰ ਵਰਤੇ ਜਾਣ ‘ਚ ਕੋਈ ਹਰਜ਼ ਵੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਉਹ ਇਹ ਜਗ੍ਹਾ ਵੇਚਣ ਦਾ ਵਿਰੋਧ ਕਰਨਗੇ ਪਾਵਰਕੌਮ ਦੇ ਸੀਐੱਮਡੀ ਏ. ਵੇਨੂੰ ਪ੍ਰਸਾਦ ਤੇ ਐਡੀਸ਼ਨਲ ਸੈਕਟਰੀ (ਪਾਵਰ) ਸਤੀਸ਼ ਚੰਦਰਾ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। (Bathinda Thermal)
ਸੰਪਤੀ ਵੇਚਣੀ ਲੋਕਾਂ ਨਾਲ ਧੋਖਾ | Bathinda Thermal
ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਥਰਮਲ ਦੀ ਜਾਇਦਾਦ ਲੋਕਾਂ ਦੀ ਸੰਪਤੀ ਹੈ, ਜਿਸ ਨੂੰ ਉਹ ਵੇਚਣ ਜਾਂ ਕਿਸੇ ਦੇ ਨਾਂਅ ਤਬਦੀਲ ਨਹੀਂ ਹੋਣ ਦੇਣਗੇ ਉਨ੍ਹਾਂ ਆਖਿਆ ਕਿ ਸਰਕਾਰ ਨੇ ਪਹਿਲਾਂ ਤਾਂ ਆਮ ਲੋਕਾਂ ਤੋਂ ਇਹ ਸੰਪਤੀ ਥਰਮਲ ਵਾਸਤੇ ਐਕੁਆਇਰ ਕੀਤੀ ਸੀ ਤੇ ਹੁਣ ਇਸ ਨੂੰ ਵੇਚਣ ਦੀ ਤਿਆਰੀ ਵਿੱਢ ਲਈ ਹੈ, ਜੋ ਲੋਕਾਂ ਨਾਲ ਵੱਡਾ ਧੋਖਾ ਹੈ ਉਨ੍ਹਾਂ ਆਖਿਆ ਕਿ ਸਰਕਾਰ ਬਠਿੰਡਾ ਥਰਮਲ ਨੂੰ ਬੰਦ ਕਰਨ ਪਿੱਛੋਂ ਇਸ ਬੇਸ਼ਕੀਮਤੀ ਸੰਪਤੀ ਨੂੰ ਟੇਢੇ ਢੰਗ ਨਾਲ ਵੇਚਣਾ ਚਾਹੁੰਦੀ ਹੈ।
ਪਹਿਲਾਂ ਵੀ ਵਿਕੀ ਬਠਿੰਡਾ ਦੀ ਸੰਪਤੀ | Bathinda Thermal
ਅਕਾਲੀ-ਭਾਜਪਾ ਸਰਕਾਰ ਦੇ ਰਾਜ ‘ਚ ਬਠਿੰਡਾ ਸ਼ਹਿਰ ਦੀ ਨਹਿਰੀ ਕਲੋਨੀ ਦੀ 19 ਵਿੱਘੇ 3 ਵਿਸਵੇ ਜ਼ਮੀਨ ਬਠਿੰਡਾ ਦੀ ਨਿੱਜੀ ਕੰਪਨੀ ਨੂੰ ਵੇਚੀ ਗਈ ਤੇ ਇਸ ਜਾਇਦਾਦ ਤੋਂ ਸਰਕਾਰ ਨੇ ਕਰੀਬ 15 ਕਰੋੜ ਰੁਪਏ ਵੱਟੇ ਬਠਿੰਡਾ ਦੇ ਹੀ ਪੁਰਾਣੇ ਹਸਪਤਾਲ ਦੀ ਇਮਾਰਤ ਵੇਚ ਕੇ 186 ਕਰੋੜ ਰੁਪਏ ਦੀ ਕਮਾਈ ਕੀਤੀ ਸ਼ਹਿਰ ‘ਚ ਹੀ 100 ਫੁੱਟੀ ਰੋਡ ਨੂੰ 80 ਕਰੋੜ ਰੁਪਏ ‘ਚ ਵੇਚਿਆ ਇੱਥੋਂ ਦੇ ਸਿਵਲ ਸਟੇਸ਼ਨ ਦਾ ਮੁੱਲ ਕਰੀਬ 12 ਕਰੋੜ ਰੁਪਏ ਅਤੇ ਧੋਬੀ ਬਜ਼ਾਰ ਵਿਚਲੇ ਪਟਵਾਰਖਾਨੇ ਦਾ ਮੁੱਲ 1 ਕਰੋੜ ਰੁਪਏ ਪਿਆ ਬਠਿੰਡਾ ਦੀ ਪੁਰਾਣੀ ਕੇਂਦਰੀ ਜੇਲ੍ਹ ਦੀ 31 ਏਕੜ ਜ਼ਮੀਨ ‘ਚ ਪੁੱਡਾ ਵੱਲੋਂ ਰਿਹਾਇਸ਼ੀ ਪਲਾਟਾਂ ਦੀ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ। (Bathinda Thermal)
ਕੋਈ ਪੱਤਰ ਨਹੀਂ ਆਇਆ : ਮੁੱਖ ਇੰਜਨੀਅਰ | Bathinda Thermal
ਬਠਿੰਡਾ ਥਰਮਲ ਦੇ ਮੁੱਖ ਇੰਜਨੀਅਰ, ਜਰਨਲ ਮੈਨੇਜਰ ਵੀ. ਕੇ. ਗਰਗ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਮੁੱਖ ਦਫਤਰ ਤਰਫੋਂ ਕੋਈ ਪੱਤਰ ਵਗੈਰਾ ਨਹੀਂ ਆਇਆ ਹੈ ਤੇ ਨਾਂ ਹੀ ਉਨ੍ਹਾਂ ਨੂੰ ਅਜਿਹੀ ਕਿਸੇ ਤਜਵੀਜ਼ ਸਬੰਧੀ ਜਾਣਕਾਰੀ ਹੈ। (Bathinda Thermal)