Chabahar Port - Sach Kahoon Punjabi

Chabahar Port: ਚਾਬਹਾਰ ਬੰਦਰਗਾਹ ਭਾਰਤ ਦੀ ਵਧੇਗੀ ਸੰਪਰਕ ਸਮਰੱਥਾ
ਵਪਾਰ ਅਤੇ ਰਣਨੀਤੀ ਦੇ ਲਿਹਾਜ਼ ਨਾਲ ਮਹੱਤਵਪੂਰਨ ਚਾਬਹਾਰ ਬੰਦਰਗਾਹ ਇਰਾਨ ਨੇ ਅਗਲੇ ਦਸ ਸਾਲਾਂ ਲਈ ਭਾਰਤ ਨੂੰ ਸੌਂਪ ਦਿੱਤੀ ਹੈ ਚਾਬਹਾਰ ਦੇ ਵਿਕਾਸ ਅਤੇ ਸੰਚਾਲਨ ਲਈ ਭਾਰਤ ਅਤੇ ਇਰਾਨ ਵਿਚਕਾਰ ਹੋਏ ਇਸ ਦੀਰਘਕਾਲੀ ਸਮਝੌਤੇ ਤੋਂ ਬਾਅਦ ਭਾਰਤ ਦੀ ਕਨੈਕਟੀਵਿਟੀ ਸਮਰੱਥਾ ਕਾਫ਼ੀ ਵਧ ਜਾਵੇਗੀ ਚਾਬਹਾਰ ਜ਼ਰੀਏ ਭਾਰਤ ਨੂੰ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆਈ ਦੇਸ਼ਾਂ ਤੱਕ ਪਹੁੰਚਣ ਲਈ ਇੱਕ ਬਦਲਵਾਂ ਰਸਤਾ ਮਿਲ ਸਕੇਗਾ ਚਾਬਹਾਰ ਨੂੰ ਅੰਤਰਰਾਸ਼ਟਰੀ ਉੱਤਰ-ਦੱਖਣ ਵਪਾਰ ਗਲਿਆਰੇ (ਆਈਐਨਐਸਟੀਸੀ) ਦੇ ਨਾਲ ਵੀ ਜੋੜਨ ਦੀ ਯੋਜਨਾ ਹੈ ਹਾਲਾਂਕਿ, ਸਮਝੌਤੇ ਤੋਂ ਬਾਅਦ ਅਮਰੀਕਾ ਦੇ ਮੱਥੇ ’ਤੇ ਤਿਉੜੀਆਂ ਪੈ ਗਈਆਂ ਹਨ। (Chabahar Port)

ਇਹ ਵੀ ਪੜ੍ਹੋ : Terrorist Attack: ਸੁਰੱਖਿਆ ਪ੍ਰਬੰਧਾਂ ਲਈ ਬਣੇ ਮਜ਼ਬੂਤ ਰਣਨੀਤੀ

ਉਸ ਨੇ ਭਾਰਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਰਾਨ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਪਾਬੰਦੀਆਂ ਦੇ ਸੰਭਾਵਿਤ ਜੋਖਿਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭੂ-ਰਾਜਨੀਤੀ,-ਭੂ-ਰਣਨੀਤੀ ਅਤੇ ਭੂ-ਆਰਥਿਕ ਪਰਿਦ੍ਰਿਸ਼ ਤੋਂ ਅਹਿਮ ਚਾਬਹਾਰ ਬੰਦਰਗਾਹ ਲਈ ਭਾਰਤ ਪਿਛਲੇ ਦੋ ਦਹਾਕਿਆਂ ਤੋਂ ਸਰਗਰਮ ਹੈ ਅਪਰੈਲ 2001 ’ਚ ਤੱਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਇਰਾਨ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵੱਲੋਂ ਵਪਾਰ, ਉਦਯੋਗ, ਤਕਨੀਕ, ਊਰਜਾ, ਆਵਾਜਾਈ ਅਤੇ ਖੇਤੀ ਸਮੇਤ ਵੱਖ-ਵੱਖ ਖੇਤਰਾਂ ’ਚ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਗਈ। (Chabahar Port)

ਸੰਯੁਕਤ ਰਾਸ਼ਟਰ ਵੱਲੋਂ ਤੇਹਰਾਨ ’ਤੇ ਉਸ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਪਾਬੰਦੀ ਲਾਉਣ ਕਾਰਨ ਅਗਲੇ ਕਈ ਸਾਲਾਂ ਤੱਕ ਇਸ ਪ੍ਰਾਜੈਕਟ ਨੂੰ ਸ਼ੁਰੂ ਨਹੀਂ ਕੀਤਾ

ਸਾਲ 2003 ’ਚ ਭਾਰਤ ਅਤੇ ਇਰਾਨ ਨੇ ਇਰਾਨ ਅਤੇ ਮੱਧ ਏਸ਼ੀਆਈ ਦੇਸ਼ਾਂ ਤੋਂ ਖਾੜੀ ਅਤੇ ਫਿਰ ਭਾਰਤ ਅਤੇ ਹੋਰ ਦੇਸ਼ਾਂ ’ਚ ਤੇਲ ਪਹੁੰਚਾਉਣ ਦੀ ਰਣਨੀਤੀ ਤਹਿਤ ਚਾਬਹਾਰ ਨੂੰ ਵਿਕਸਿਤ ਕਰਨ ਲਈ ਸਮਝੌਤੇ ’ਤੇ ਦਸਤਖਤ ਕੀਤੇ ਪਰ ਅਤੀਤ ’ਚ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਵੱਲੋਂ ਤੇਹਰਾਨ ’ਤੇ ਉਸ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਪਾਬੰਦੀ ਲਾਉਣ ਕਾਰਨ ਅਗਲੇ ਕਈ ਸਾਲਾਂ ਤੱਕ ਇਸ ਪ੍ਰਾਜੈਕਟ ਨੂੰ ਸ਼ੁਰੂ ਨਹੀਂ ਕੀਤਾ ਜਾ ਸਕਿਆ। ਸਾਲ 2015 ਦੇ ਪਰਮਾਣੂ ਸਮਝੌਤੇ ਤੋਂ ਬਾਅਦ ਅਮਰੀਕੀ ਪਾਬੰਦੀਆਂ ’ਚ ਢਿੱਲ ਦਿੱਤੀ ਗਈ ਅਤੇ ਉਸ ਸਾਲ ਭਾਰਤ ਨੇ ਇਸ ਸਬੰਧ ’ਚ ਇੱਕ ਸਮਝੌਤਾ ਪੱਤਰ ’ਤੇ ਦਸਤਖਤ ਕੀਤੇ 2016 ’ਚ ਪੀਐਮ ਮੋਦੀ ਦੀ ਇਰਾਨ ਯਾਤਰਾ ਦੌਰਾਨ ਸਮਝੌਤੇ ਨੂੰ ਅਮਲੀ ਜ਼ਾਮਾ ਪਹਿਨਾਇਆ ਗਿਆ। (Chabahar Port)

ਸਾਲ 2019 ’ਚ ਭਾਰਤ ਨੂੰ ਚਾਬਹਾਰ ਬੰਦਰਗਾਹ ਦੇ ਪ੍ਰਯੋਗ ਦਾ ਅਧਿਕਾਰ ਮਿਲ ਗਿਆ ਸੀ

ਪਰ ਸਾਲ 2018 ’ਚ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਪਰਮਾਣੂ ਸਮਝੌਤੇ ’ਚੋਂ ਇੱਕਤਰਫਾ ਤੌਰ ’ਤੇ ਹਟਣ ਅਤੇ ਇਰਾਨ ’ਤੇ ਦੁਬਾਰਾ ਪਾਬੰਦੀਆਂ ਲਾਉਣ ਕਾਰਨ ਭਾਰਤ ਦੇ ਸਹਿਯੋਗ ’ਤੇ ਸਵਾਲ ਖੜ੍ਹੇ ਹੋ ਗਏ ਹਾਲਾਂਕਿ, ਸਾਲ 2019 ’ਚ ਭਾਰਤ ਨੂੰ ਚਾਬਹਾਰ ਬੰਦਰਗਾਹ ਦੇ ਪ੍ਰਯੋਗ ਦਾ ਅਧਿਕਾਰ ਮਿਲ ਗਿਆ ਸੀ ਪਰ ਹਰੇਕ ਸਾਲ ਨਵੀਨੀਕਰਨ ਕਰਵਾਉਣ ਦੀ ਸ਼ਰਤ ਕਾਰਨ ਭਾਰਤ ਚਾਬਹਾਰ ਸਬੰਧੀ ਕੋਈ ਦੀਰਘਕਾਲੀ ਰਣਨੀਤੀ ਬਣਾਉਣ ਅਤੇ ਉਸ ਦੇ ਪ੍ਰਯੋਗ ਲਈ ਭਰੋਸੇਮੰਦ ਨਹੀਂ ਸੀ ਅਗਸਤ 2023 ’ਚ ਜੋਹਾਨਿਸਬਰਗ ’ਚ ਬ੍ਰਿਕਸ ਦੇ 15ਵੇਂ ਸਿਖ਼ਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਨ ਦੇ ਰਾਸ਼ਟਰਪਤੀ ਇਬ੍ਰਾਹਿਮ ਰਈਸੀ ਨਾਲ ਚਾਬਹਾਰ ’ਤੇ ਦੀਰਘਕਾਲੀ ਸਮਝੌਤੇ ਦੇ ਰਸਤੇ ’ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ’ਤੇ ਚਰਚਾ ਕੀਤੀ। (Chabahar Port)

ਚਰਚਾ ਦੌਰਾਨ ਦੋਵੇਂ ਆਗੂ ਵਿਚਲੋਗੀ ਖੰਡ ਨੂੰ ਹਟਾਉਣ ’ਤੇ ਸਹਿਮਤ

ਚਰਚਾ ਦੌਰਾਨ ਦੋਵੇਂ ਆਗੂ ਵਿਚਲੋਗੀ ਖੰਡ ਨੂੰ ਹਟਾਉਣ ’ਤੇ ਸਹਿਮਤ ਹੋਏ। ਜੋ ਦੀਰਘਕਾਲੀ ਸਮਝੌਤੇ ਨੂੰ ਅੰਤਿਮ ਰੂਪ ਦੇਣ ’ਚ ਇੱਕ ਵੱਡਾ ਅੜਿੱਕਾ ਸੀ ਇਸ ਸਹਿਮਤੀ ਤੋਂ ਬਾਅਦ 13 ਮਈ, 2024 ਨੂੰ ਦੀਰਘਕਾਲੀ ਸਮਝੌਤੇ ਦਾ ਰਸਤਾ ਸਾਫ਼ ਹੋਇਆ ਤਾਜ਼ਾ ਸਮਝੌਤੇ ਤੋਂ ਬਾਅਦ ਹੁਣ ਅਗਲੇ ਦਸ ਸਾਲਾਂ ਲਈ ਚਾਬਹਾਰ ਬੰਦਰਗਾਹ ਨੂੰ ਚਲਾਉਣ ਦਾ ਅਧਿਕਾਰ ਭਾਰਤ ਕੋਲ ਆ ਗਿਆ ਹੈ ਹੁਣ ਭਾਰਤ ਵਪਾਰ ਦੀਆਂ ਦੀਰਘਕਾਲੀ ਨੀਤੀਆਂ ਨੂੰ ਲਾਗੂ ਕਰ ਸਕੇਗਾ। ਕਨੈਕਟੀਵਿਟੀ ਦੇ ਲਿਹਾਜ਼ ਨਾਲ ਚਾਬਹਾਰ ਬੰਦਰਗਾਹ ਬੇਹੱਦ ਮਹੱਤਵਪੂਰਨ ਹੈ ਇਹ ਪਾਕਿਸਤਾਨ ਨੂੰ ਦਰਕਿਨਾਰ ਕਰਕੇ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਲਈ ਇੱਕ ਬਦਲਵਾਂ ਰਸਤਾ ਪ੍ਰਦਾਨ ਕਰਦੀ ਹੈ ਇਸ ਨਾਲ ਨਾ ਸਿਰਫ਼ ਭਾਰਤ ਦੇ ਮੱਧ ਏਸ਼ੀਆਈ ਦੇਸ਼ਾਂ ਨਾਲ ਵਪਾਰਕ ਸਬੰਧ ਮਜ਼ਬੂਤ ਹੋ ਸਕਣਗੇ। (Chabahar Port)

ਆਈਐਨਐਸਟੀਸੀ ਨਾਲ ਜੁੜਨ ਤੋਂ ਬਾਅਦ ਅੰਤਰਮਹਾਂਦੀਪ ਵਪਾਰ ਕਾਫੀ ਸਰਲ ਅਤੇ ਸਸਤਾ ਹੋ ਜਾਵੇਗਾ

ਸਗੋਂ ਭਾਰਤ ਨੂੰ ਮੱਧ ਏਸ਼ੀਆ ’ਚ ਆਪਣੇ ਭੂ-ਰਾਜਨੀਤਿਕ ਪ੍ਰਭਾਵ ਦਾ ਵਿਸਥਾਰ ਕਰਨ ’ਚ ਵੀ ਮੱਦਦ ਮਿਲੇਗੀ ਦੂਜਾ, ਚਾਬਹਾਰ ਦੇ ਅੰਤਰਰਾਸ਼ਟਰੀ ਉੱਤਰ-ਦੱਖਣ ਆਵਾਜਾਈ ਗਲਿਆਰੇ ਨਾਲ ਜੁੜਨ ਦੀ ਉਮੀਦ ਹੈ ਜੋ ਭਾਰਤ ਨੂੰ ਇਰਾਨ, ਅਜਰਬੈਜਾਨ ਅਤੇ ਰੂਸ ਦੇ ਰਸਤੇ ਯੂਰਪ ਦੇ ਨੇੜੇ ਲਿਆਵੇਗਾ ਤੀਜਾ, ਚਾਬਹਾਰ ਸ਼ਵੇਜ ਰਸਤੇ ਦੇ ਬਦਲ ਦੇ ਤੌਰ ’ਤੇ ਵੀ ਉੱਭਰ ਸਕਦੀ ਹੈ। ਆਈਐਨਐਸਟੀਸੀ ਨਾਲ ਜੁੜਨ ਤੋਂ ਬਾਅਦ ਅੰਤਰਮਹਾਂਦੀਪ ਵਪਾਰ ਕਾਫੀ ਸਰਲ ਅਤੇ ਸਸਤਾ ਹੋ ਜਾਵੇਗਾ ਚੌਥਾ, ਇੱਕ ਪੂਰਨ ਵਿਕਸਿਤ ਚਾਬਹਾਰ ਬੰਦਰਗਾਹ ਦੀ ਵਰਤੋਂ ਓਮਾਨ ਸਾਗਰ ਅਤੇ ਗਵਾਦਰ ਬੰਦਰਗਾਹ ’ਚ ਚੀਨ ਨੂੰ ਕਾਊਂਟਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। (Chabahar Port)

ਅਮਰੀਕਾ ਇਸ ਦਾ ਵਿਰੋਧ ਕਿਉਂ ਕਰ ਰਿਹਾ ਹੈ?

ਪਰ ਸਵਾਲ ਇਹ ਹੈ ਕਿ ਅਮਰੀਕਾ ਇਸ ਦਾ ਵਿਰੋਧ ਕਿਉਂ ਕਰ ਰਿਹਾ ਹੈ? ਦਰਅਸਲ, ਮੱਧ-ਪੂਰਵ ’ਚ ਇਰਾਨ ਅਮਰੀਕਾ ਲਈ ਇੱਕ ਵੱਡੀ ਸਿਰ ਪੀੜ ਹੈ ਪਰਮਾਣੂ ਪ੍ਰੋਗਰਾਮ ਅਤੇ ਚੀਨ-ਇਰਾਨ ਸਮਝੌਤੇ ਤੋਂ ਬਾਅਦ ਉਸ ਦਾ ਦਰਦ ਹੋਰ ਜ਼ਿਆਦਾ ਵਧ ਗਿਆ ਹੈ। ਇਹੀ ਵਜ੍ਹਾ ਹੈ ਕਿ ਅਮਰੀਕਾ ਚਾਬਹਾਰ ਪ੍ਰਤੀ ਸੌੜਾ ਨਜ਼ਰੀਆ ਰੱਖ ਰਿਹਾ ਹੈ ਦੂਜਾ ਮੱਧ ਪੂਰਬ ਦੀ ਬਦਲੇ ਹੋਏ ਜ਼ਮੀਨੀ ਹਾਲਾਤ ਤੋਂ ਬਾਅਦ ਹੁਣ ਇਸ ਖੇਤਰ ’ਚ ਅਮਰੀਕਾ ਦੇ ਹਿੱਤ ਵੀ ਬਦਲ ਗਏ ਹਨ ਸਾਲ 2018 ’ਚ ਜਦੋਂ ਅਮਰੀਕੀ ਫੌਜ ਅਫਗਾਨਿਸਤਾਨ ’ਚ ਇਸਲਾਮਿਕ ਰਿਪਬਲਿਕ ਸਰਕਾਰ ਦੀ ਹਮਾਇਤ ਕਰ ਰਹੀ ਸੀ ਉਸ ਸਮੇਂ ਉਸ ਨੇ ਭਾਰਤ ਨੂੰ ਪਾਬੰਦੀਆਂ ’ਚ ਛੋਟ ਦੇ ਰੱਖੀ ਸੀ ਛੋਟ ਦੀ ਵਜ੍ਹਾ ਸੀ। (Chabahar Port)

ਕਿ ਇਸ ਪ੍ਰਾਜੈਕਟ ਨਾਲ ਅਫਗਾਨਿਸਤਾਨ ਨੂੰ ਵੀ ਫਾਇਦਾ ਹੋਣ ਵਾਲਾ ਸੀ ਹੁਣ ਅਮਰੀਕੀ ਫੌਜ ਅਫਗਾਨਿਸਤਾਨ ’ਚੋਂ ਨਿੱਕਲ ਚੁੱਕੀ ਹੈ ਅਫ਼ਗਾਨਿਸਤਾਨ ਦੇ ਨਫ਼ੇ-ਨੁਕਸਾਨ ਨਾਲ ਬਾਇਡੇਨ ਪ੍ਰਸ਼ਾਸਨ ਇੱਤਫਾਕ ਨਹੀਂ ਰੱਖਦਾ ਉਸ ਦਾ ਇਕਲੌਤਾ ਮਕਸਦ ਸਿਰਫ਼ ਇਰਾਨ ’ਤੇ ਰੋਕ ਲਾਉਣ ਦਾ ਹੈ। ਇਸ ਲਈ ਉਹ ਭਾਰਤ ਜ਼ਰੀਏ ਇਰਾਨ ਦੀ ਬਾਂਹ ਮਰੋੜਨਾ ਚਾਹੁੰਦਾ ਹੈ ਸਵਾਲ ਹੈ ਅਜਿਹੇ ’ਚ ਭਾਰਤ ਕੀ ਕਰ ਸਕਦਾ ਹੈ? ਭਾਰਤ ਦੇ ਅਮਰੀਕਾ ਅਤੇ ਇਰਾਨ ਦੋਵਾਂ ਨਾਲ ਚੰਗੇ ਸਬੰਧ ਹਨ ਜਿੱਥੇ ਇੱਕ ਪਾਸੇ ਅਮਰੀਕਾ ਭਾਰਤ ਦਾ ਰਣਨੀਤਿਕ ਸਹਿਯੋਗੀ ਹੈ, ਉੱਥੇ ਦੂਜੇ ਪਾਸੇ ਪੱਛਮੀ ਏਸ਼ੀਆ ’ਚ ਫੈਲੇ ਤਣਾਵਾਂ ਦੇ ਬਾਵਜ਼ੂਦ ਭਾਰਤ ਨੇ ਇਸ ਇਸਲਾਮਿਕ ਗਣਰਾਜ ਦੇ ਨਾਲ ਆਪਣੇ ਬੁਨਿਆਦੀ ਢਾਂਚੇ ਅਤੇ ਵਪਾਰਕ ਸਾਂਝੇਦਾਰੀ ਨੂੰ ਅਗਲੇ ਪੱਧਰ ’ਤੇ ਪਹੁੰਚਾ ਦਿੱਤਾ ਹੈ। (Chabahar Port)

ਭਾਰਤ ਅਮਰੀਕੀ ਪਾਬੰਦੀਆਂ ਦੇ ਸੰਭਾਵਿਤ ਜੋਖਿਮ ਦਾ ਸਾਹਮਣਾ ਕਰਨ ਲਈ ਕੀ ਕਰ ਸਕਦਾ ਹੈ?

ਅਜਿਹੇ ’ਚ ਇੱਕ ਸਵਾਲ ਇਹ ਵੀ ਉੱਠਦਾ ਹੈ। ਕਿ ਭਾਰਤ ਅਮਰੀਕੀ ਪਾਬੰਦੀਆਂ ਦੇ ਸੰਭਾਵਿਤ ਜੋਖਿਮ ਦਾ ਸਾਹਮਣਾ ਕਰਨ ਲਈ ਕੀ ਕਰ ਸਕਦਾ ਹੈ? ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਮੱਧ ਏਸ਼ੀਆ ਨਾਲ ਆਪਣੇ ਵਪਾਰ ਅਤੇ ਆਵਾਜਾਈ ਸਬੰਧੀ ਪ੍ਰਾਜੈਕਟਾਂ ਨੂੰ ਬਿਹਤਰ ਕਰਨ ਲਈ ਭਾਰਤ ਚਾਬਹਾਰ ਦਾ ਸਾਹਮਣਾ ਕਰ ਸਕਦਾ ਹੈ ਕਿਤੇ ਅਜਿਹਾ ਤਾਂ ਨਹੀਂ ਕਿ ਪੂਰਬ ਵਾਂਗ ਵਾਸ਼ਿੰਗਟਨ ਦੀ ਨਰਾਜ਼ਗੀ ਦਾ ਲਿਹਾਜ਼ ਕਰਕੇ ਭਾਰਤ ਇਰਾਨ ਨਾਲ ਆਪਣੇ ਰਿਸ਼ਤਿਆਂ ਨੂੰ ਦਾਅ ’ਤੇ ਲਾ ਦੇਵੇਗਾ ਹਾਲਾਂਕਿ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਅਮਰੀਕਾ ਨੂੰ ਦੋ ਟੁੱਕ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਚਾਬਹਾਰ ਦੀ ਸ਼ਰਤ ’ਤੇ ਅਮਰੀਕੀ ਦਬਾਅ ਨੂੰ ਸਵੀਕਾਰ ਕਰਨ ਵਾਲਾ ਨਹੀਂ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਡਾ. ਐਨ. ਕੇ. ਸੋਮਾਨੀ

Chabahar Port: ਚਾਬਹਾਰ ਬੰਦਰਗਾਹ ’ਤੇ ਅਮਰੀਕੀ ਇਤਰਾਜ਼
ਭਾਰਤ ਨੇ ਇਰਾਨ ਨਾਲ ਚਾਬਹਾਰ ਸਥਿਤ ਸ਼ਾਹਿਦ ਬੇਹੇਸਤੀ ਬੰਦਰਗਾਹ ਦੇ ਸੰਚਾਲਨ ਲਈ ਇੱਕ ਸਮਝੌਤਾ ਕੀਤਾ ਹੈ 10 ਸਾਲਾਂ ਲਈ ਹੋਏ ਇਸ ਸਮਝੌਤੇ ’ਤੇ ਦੋਵਾਂ ਦੇਸ਼ਾਂ ਦੇ ਸਮਝੌਤਾ ਪੱਤਰ ’ਤੇ ਦਸਤਖ਼ਤ ਵੀ ਹੋ ਚੁੱਕੇ ਹਨ ਦਸਤਖ਼ਤਾਂ ਦੇ ਕੁਝ ਘੰਟਿਆਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਭਾਰਤ ਨੂੰ ਚਿਤਾਵਨੀ ਦੇ ਦਿੱਤੀ ਤੇ ਆਖਿਆ ਕਿ ਤੇਹਰਾਨ ਨਾਲ ਵਪਾਰਕ ਸਮਝੌਤਾ ਕਰਨ ਵਾਲੇ ਕਿਸੇ ਨੂੰ ਵੀ ਇਸ ਨਾਲ ਜੁੜੀਆਂ ਪਾਬੰਦੀਆਂ ਦੇ ਸੰਭਾਵਿਤ ਖ਼ਤਰਿਆਂ ਦਾ ਪਤਾ ਹੋਣਾ ਚਾਹੀਦੈ ਭਾਵ ਸਮਝੌਤਾ ਕਰਨ ਵਾਲੇ ਅਜਿਹੇ ਦੇਸ਼ ਨੂੰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ। (Chabahar Port)

ਹੈਭਾਰਤ ਦੇ ਜਹਾਜ਼ਰਾਣੀ ਮੰਤਰੀ ਸਰਵਾਨੰਦ ਸੋਨੋਵਾਲ ਨੇ ਇਰਾਨ ਪਹੁੰਚ ਕੇ ਆਪਣੇ ਹਮਰੁਤਬੇ ਨਾਲ ਇਸ ਸਮਝੌਤੇ ’ਤੇ ਦਸਤਖਤ ਕੀਤੇ ਹਨ 2016 ’ਚ ਵੀ ਇਰਾਨ ਤੇ ਭਾਰਤ ਵਿਚਕਾਰ ਚਾਬਹਾਰ ਬੰਦਰਗਾਹ ਸੰਚਾਲਨ ਸਬੰਧੀ ਸਮਝੌਤਾ ਹੋਇਆ ਸੀ ਇਸ ਨਵੇਂ?ਸਮਝੌਤੇ ਨੂੰ ਇਸੇ ਸਮਝੌਤੇ ਦਾ ਨਵੀਨੀਕਰਨ ਹੋਣਾ ਦੱਸਿਆ ਜਾ ਰਿਹਾ ਹੈ ਅਮਰੀਕੀ ਇਤਰਾਜ਼ ਦੀ ਪਰਵਾਹ ਕੀਤੇ ਬਿਨਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਖਿਆ ਕਿ ਇਸ ਸਮਝੌਤੇ ਨਾਲ ਬੰਦਰਗਾਹ ’ਚ ਵੱਡੇ ਨਿਵੇਸ਼ ਦਾ ਰਸਤਾ ਖੁੱਲ੍ਹੇਗਾ ਅਮਰੀਕਾ ਪਹਿਲਾਂ ਇਸ ਬੰਦਰਗਾਹ ਦੀ ਪ੍ਰਾਸੰਗਿਤਾ ਦੀ ਸ਼ਲਾਘਾ ਕਰਦਾ ਰਿਹਾ ਹੈ ਇੰਡੀਆ ਪੋਰਟ ਗਲੋਬਲ ਲਿਮਟਿਡ ਕਰੀਬ 120 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਭਾਰਤ ਸਰਕਾਰ ਦੀ ਇਹ ਸੰਸਥਾ ਸਾਗਰ ਮਾਲਾ ਵਿਕਾਸ ਕੰਪਨੀ ਦੀ ਸਹਾਇਕ ਕੰਪਨੀ ਹੈ। (Chabahar Port)

ਇਹ ਵੀ ਪੜ੍ਹੋ : ਗਰਮੀ ਦਾ ਕਹਿਰ : 46.4 ਡਿਗਰੀ ਨਾਲ ਬਠਿੰਡਾ ਰਿਹਾ ਪੰਜਾਬ ’ਚ ਸਭ ਤੋਂ ਵੱਧ ਗਰਮ

ਇਸ ਦਾ ਮਕਸਦ ਜ਼ਮੀਨ ਨਾਲ ਘਿਰੇ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆਈ ਦੇਸ਼ਾਂ ਲਈ ਰਸਤਾ ਤਿਆਰ ਕਰਨਾ ਹੈ ਇੰਡੀਆ ਪੋਰਟ ਨੇ ਇਸ ਬੰਦਰਗਾਹ ਦਾ ਸੰਚਾਲਨ ਸਭ ਤੋਂ ਪਹਿਲਾਂ ਸਾਲ 2018 ਦੇ ਅੰਤ ’ਚ ਸ਼ੁਰੂ ਕੀਤਾ ਸੀ ਉਦੋਂ ਇਰਾਨ ਦੇ ਪਰਮਾਣੂ ਪ੍ਰੋਗਰਾਮ, ਮਨੁੱਖੀ ਅਧਿਕਾਰ ਉਲੰਘਣ ਤੇ ਕੱਟੜਪੰਥੀ ਸੰਗਠਨਾਂ?ਨੂੰ ਮੱਦਦ ਕਰਨ ਦੇ ਇਲਜ਼ਾਮ ’ਚ ਅਮਰੀਕਾ ਨੇ ਇਰਾਨ ’ਤੇ ਉਦੋਂ ਤੋਂ ਅਨੇਕਾਂ ਵਿਆਪਕ ਅਸਰ ਪਾਉਣ ਵਾਲੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ 1998 ’ਚ ਜਦੋਂ ਪੋਖਰਨ ’ਚ ਭਾਰਤ ਨੇ ਪਰਮਾਣੂ ਪ੍ਰੀਖਣ ਕੀਤਾ ਸੀ ਉਦੋਂ ਵੀ ਅਮਰੀਕਾ ਨੇ ਭਾਰਤ ’ਤੇ ਪਾਬੰਦੀਆਂ ਲਾਈਆਂ ਸਨ। (Chabahar Port)

ਹਾਲਾਂਕਿ ਭਾਰਤ ਨੇ ਅਜਿਹੀਆਂ ਪਾਬੰਦੀਆਂ ਦੀ ਕਦੇ ਪਰਵਾਹ ਨਹੀਂ ਕੀਤੀ ਤੇ ਉਹ ਇਰਾਨ ਸਮੇਤ ਅਨੇਕ ਦੇਸ਼ਾਂ ਨਾਲ ਦੁਵੱਲੀਆਂ ਗੱਲਾਂਬਾਤਾਂ ਅਤੇ ਸਮਝੌਤੇ ਕਰਦਾ ਰਿਹਾ ਹੈ ਅਮਰੀਕਾ ਜੋ ਵੀ ਸੋਚੇ, ਭਾਰਤ ਲਈ ਇਹ ਸਮਝੌਤਾ ਇੱਕ ਵੱਡੇ ਵਪਾਰਕ-ਜੰਗੀ ਲਾਭ ਤਾਂ ਦੇਵੇਗਾ ਹੀ ਚੀਨ ਤੇ ਪਾਕਿਸਤਾਨ ਦੇ ਪਰਿਪੱਖ ’ਚ ਇੱਕ ਵੱਡੀ ਕੂਟਨੀਤਿਕ ਕਾਮਯਾਬੀ ਵੀ ਹੈ ਇਸ ਲਈ ਪਾਕਿਸਤਾਨ ਤੇ ਚੀਨ ਦੀਆਂ ਸਾਰੀਆਂ ਕੂਟਨੀਤੀਆਂ ਨੂੰ ਲਾਂਭੇ ਕਰਦੇ ਹੋਏ ਭਾਰਤ ਇਰਾਨ ਦੇ ਰਸਤੇ ਪਹੁੰਚਣ ਵਾਲੇ ਬਦਲਵੇਂ ਰਸਤੇ, ਅਰਥਾਤ ਚਾਬਹਾਰ ਬੰਦਰਗਾਹ ਦੇ ਅਧੂਰੇ ਕੰਮ ਨੂੰ ਪੂਰਾ ਕਰਨ?ਦੇ ਸਮਝੌਤੇ ਦੇ ਨਵੀਨੀਕਰਨ?’ਚ ਸਫ਼ਲ ਹੋ ਗਿਆ ਹੈ ਭਾਰਤ ਸਰਕਾਰ ਆਪਣੇ ਪੂੰਜੀ ਨਿਵੇਸ਼ ਨਾਲ ਇਸ ਬੰਦਰਗਾਹ ’ਤੇ ਪੰਜ ਗੋਦੀਆਂ ਦਾ ਨਿਰਮਾਣ ਕਰ ਰਹੀ ਹੈ, ਇਨ੍ਹਾਂ ’ਚੋਂ ਦੋ ਬਣ ਕੇ ਤਿਆਰ ਹੋ ਗਈਆਂ ਹਨ। (Chabahar Port)

ਭਾਰਤ ਨੇ ਇੱਕ ਸਾਲ ਪਹਿਲਾਂ ਕਣਕ ਨਾਲ ਭਰਿਆ ਜਹਾਜ਼ ਇਸ ਬੰਦਰਗਾਹ ’ਤੇ ਭੇਜਿਆ ਸੀ

ਇਨ੍ਹਾਂ ’ਚੋਂ ਹੀ ਇੱਕ ’ਤੇ ਭਾਰਤ ਨੇ ਇੱਕ ਸਾਲ ਪਹਿਲਾਂ ਕਣਕ ਨਾਲ ਭਰਿਆ ਜਹਾਜ਼ ਇਸ ਬੰਦਰਗਾਹ ’ਤੇ ਭੇਜਿਆ ਸੀ, ਜਿਸ ਦੀ ਅਗਵਾਈ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕੀਤੀ ਸੀ ਇਸ ਦੇ ਨਾਲ ਹੀ ਇਸ ਬੰਦਰਗਾਹ ਦਾ ਰਸਮੀ ਉਦਘਾਟਨ ਵੀ ਮੁਕੰਮਲ ਹੋ ਗਿਆ ਸੀ ਭਾਰਤ ਲਈ ਇਹ ਬੰਦਰਗਾਹ ਆਰਥਿਕ, ਜੰਗੀ ਤੇ ਰਣਨੀਤਿਕ ਤੌਰ ’ਤੇ ਬੇਹੱਦ ਮਹੱਤਵਪੂਰਨ ਹੈ ਇਸ ਪ੍ਰਾਜੈਕਟ ਦੇ ਪਹਿਲੇ ਗੇੜ ਨੂੰ ‘ਸ਼ਾਹਿਦ ਬੇਹੇਸਤੀ ਪੋਰਟ’ ਦੇ ਨਾਂਅ ਨਾਲ ਜਾਣਿਆ ਜਾਵੇਗਾ ਉਂਜ ਚਾਬਹਾਰ ਦਾ ਅਰਥ ਚਾਰੇ ਪਾਸੇ ਬਹਾਰ ਅਰਥਾਤ ਖੁਸ਼ਹਾਲੀ ਨਾਲ ਹੈ ਇਰਾਨ ਦੇ ਸਿਸਤਾਨ ਬਲੂਚਿਸਤਾਨ ਪ੍ਰਾਂਤ ’ਚ ਸਥਿਤ ਇਸ ਬੰਦਰਗਾਹ ਵੀ ਭੂਗੋਲਿਕ ਸਥਿਤ ਬੇਹੱਦ ਅਹਿਮ ਹੈ ਚਾਬਹਾਰ ਓਮਾਨ ਦੀ ਖਾੜੀ ’ਚ ਸਥਿਤ ਹੈ ਇਸ ਲਈ ਇਹ ਬੰਦਰਗਾਹ ਭਾਰਤ ਲਈ ਮੱਧ ਏਸ਼ੀਆ। (Chabahar Port)

ਯੂਰਪ, ਰੂਸ ਤੇ ਅਫ਼ਗਾਨਿਸਤਾਨ ’ਚ ਪ੍ਰਵੇਸ਼ ਲਈ ਇੱਕ ਦੁਆਰ ਮੰਨਿਆ ਜਾਂਦਾ ਹੈ ਚਾਬਹਾਰ ਦੇ ਸਭ ਤੋਂ ਨੇੜੇ ਗੁਜਰਾਤ ਦੀ ਕਾਂਡਲਾ ਬੰਦਰਗਾਹ 1016 ਕਿਮੀ. ਤੇ ਮੁੰਬਈ ਬੰਦਰਗਾਹ ਦੀ ਦੂਰੀ 1455 ਕਿਮੀ. ਹੈ ਇੱਥੋਂ ਸਿਰਫ਼ 140 ਕਿਮੀ. ਦੂਰ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਹੈ ਇਸ ਨੂੰ ਚੀਨ ਨੇ ਵਿਕਸਿਤ ਕੀਤਾ ਹੈ ਇਹ ਬਹੁਤ ਪਹਿਲਾਂ ਤੋਂ ਚਾਲੂ ਹੈ ਦਰਅਸਲ ਪਾਕਿਸਤਾਨ ਨੇ ਕੂਟਨੀਤਿਕ ਚਾਲ ਚੱਲਦਿਆਂ ਆਪਣੇ ਖੇਤਰ ’ਚੋਂ ਭਾਰਤੀ ਜਹਾਜ਼ਾਂ ਨੂੰ ਅਫ਼ਗਾਨਿਸਤਾਨ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਸੀ ਨਤੀਜੇ ਵਜੋਂ ਭਾਰਤ ਨੇ ਬਦਲਵੇਂ ਰਸਤੇ ਦੀ ਭਾਲ ਕੀਤੀ ਅਤੇ ਚਾਬਹਾਰ ਬੰਦਰਗਾਹ ਇਰਾਨ ਨਾਲ ਹੋਏ। (Chabahar Port)

ਦਰਅਸਲ ਚੀਨ ਨੇ ਆਪਣੀ ਪੂੰਜੀ ਨਾਲ ਗਵਾਦਰ ਬੰਦਰਗਾਹ ਦਾ ਵਿਕਾਸ ਆਪਣੇ ਦੂਰਗਾਮੀ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਕੀਤਾ ਹੈ

ਦੁਵੱਲੇ ਸਮਝੌਤੇ ਤੋਂ ਬਾਅਦ ਹੋਂਦ ’ਚ ਆਈ ਭਾਰਤ ਤੋਂ ਬੰਦਰਗਾਹ ਬਣਵਾਏ ਜਾਣ ਦੀ ਨੀਂਹ 2002 ’ਚ ਤੱਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਇਰਾਨੀ ਰਾਸ਼ਟਰਪਤੀ ਸੈਅਦ ਮੁਹੰਮਦ ਖਾਤਮੀ ਨੇ ਰੱਖੀ ਸੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕਾਰਾਤਮਕ ਪਹਿਲ ਤੋਂ ਬਾਅਦ ਨੇਪਰੇ ਚੜ੍ਹ ਰਹੀ ਹੈ ਦਰਅਸਲ ਚੀਨ ਨੇ ਆਪਣੀ ਪੂੰਜੀ ਨਾਲ ਗਵਾਦਰ ਬੰਦਰਗਾਹ ਦਾ ਵਿਕਾਸ ਆਪਣੇ ਦੂਰਗਾਮੀ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਕੀਤਾ ਹੈ ਇਸ ਦੇ ਮਾਰਫ਼ਤ ਇੱਕ ਤਾਂ ਚੀਨ ਹਿੰਦ ਮਹਾਂਸਾਗਰ ਤੱਕ ਸਿੱਧੀ ਪਹੁੰਚ ਬਣਾਉਣ ਨੂੰ ਕਾਹਲਾ ਹੈ, ਉੱਥੇ ਹੀ ਖਾੜੀ ਦੇਸ਼ਾਂ ’ਚ ਪਕੜ ਮਜ਼ਬੂਤ ਕਰਨਾ ਚਾਹੁੰਦਾ ਹੈ। (Chabahar Port)

ਕਾਸ਼ਗਰ ਤੋਂ ਲੈ ਕੇ ਗਵਾਦਰ ਤੱਕ 3000 ਕਿਲੋਮੀਟਰ ਲੰਮਾ ਆਰਥਿਕ ਗਲਿਆਰਾ ਬਣਾਉਣ ’ਚ ਵੀ ਲੱਗਾ ਹੈ

ਚੀਨ ਇਸ ਕ੍ਰਮ ’ਚ ਕਾਸ਼ਗਰ ਤੋਂ ਲੈ ਕੇ ਗਵਾਦਰ ਤੱਕ 3000 ਕਿਲੋਮੀਟਰ ਲੰਮਾ ਆਰਥਿਕ ਗਲਿਆਰਾ ਬਣਾਉਣ ’ਚ ਵੀ ਲੱਗਾ ਹੈ ਇਸ ਮਕਸਦ ਨੂੰ ਪੂਰਾ ਕਰਨ ਲਈ ਚੀਨ ਪਾਕਿਸਤਾਨ ’ਚ 46 ਲੱਖ ਅਰਬ ਡਾਲਰ ਖਰਚ ਕਰ ਰਿਹਾ ਹੈ ਇਸ ਨਾਲ ਇਹ ਸ਼ੱਕ ਪੈਦਾ ਹੋਇਆ ਹੈ ਕਿ ਚੀਨ ਇਸ ਬੰਦਰਗਾਹ ਜ਼ਰੀਏ ਭਾਰਤ ਦੀਆਂ ਜੰਗੀ ਗਤੀਵਿਧੀਆਂ ’ਤੇ ਖੂਫ਼ੀਆ ਨਜ਼ਰ ਰੱਖੇਗਾ ਅਲਬੱਤਾ ਹੁਣ ਭਾਰਤ ਨੂੰ ਗਵਾਦਰ ਦੇ ਨੇੜੇ-ਤੇੜੇ ਚੀਨ ਤੇ ਪਾਕਿਸਤਾਨੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਮੁਕਾਮ ਮਿਲ ਗਿਆ ਹੈਭਾਰਤ ਲਈ ਚਾਬਹਾਰ ਦੇ ਮਾਰਫ਼ਤ ਅਫ਼ਗਾਨਿਸਤਾਨ ਸਮੇਤ ਮੱਧ ਏਸ਼ੀਆਈ ਯੂਰਪ ਅਤੇ ਰੂਸ ਤੱਕ ਦਰਾਮਦ-ਬਰਾਮਦ ਕੀਤੀਆਂ ਜਾਣ। (Chabahar Port)

ਵਾਲੀਆਂ ਚੀਜ਼ਾਂ ਦੀ ਪਹੁੰਚ ਸੁਖਾਲੀ ਹੋਵੇਗੀ ਅਮਰੀਕਾ ਦੁਨੀਆ ਭਰ ਦੇ ਦੇਸ਼ਾਂ ਨੂੰ ਇਰਾਨ ਤੇ ਰੂਸ ਦੇ ਨਾਲ ਵਪਾਰ ਨਾ ਕਰਨ?ਲਈ ਧਮਕੀ ਦਿੰਦਾ ਰਹਿੰਦਾ ਹੈ ਉੱਥੇ ਹੀ ਅਮਰੀਕਾ ਖੁਦ ਦੋ ਸਾਲ ਤੋਂ ਚੱਲ ਰਹੇ, ਰੂਸ-ਯੂਕਰੇਨ ਜੰਗ ਦੇ ਬਾਵਜ਼ੂਦ ਰੂਸ ਤੋਂ ਯੂਰੇਨੀਅਮ ਖਰੀਦ ਰਿਹਾ ਹੈ ਹਾਲਾਂਕਿ ਹੁਣ ਜਾ ਕੇ 13 ਮਈ ਨੂੰ ਰੂਸ ਤੋਂ ਉਤਪਾਦਿਤ ਘੱਟ ਸੋਧੇ ਯੂਰੇਨੀਅਮ ਦੀ ਦਰਾਮਦ ’ਤੇ ਰੋਕ ਲਾਉਣ ਲਈ ਬਿੱਲ ’ਤੇ ਦਸਤਖ਼ਤ ਕੀਤੇ ਹਨ ਫ਼ਿਲਹਾਲ ਭਾਰਤ ਦੇ ਇਰਾਨ ਨਾਲ ਹੋਏ ਇਸ ਸਮਝੌਤੇ ਨਾਲ ਦੁਨੀਆਂ ਨੂੰ ਸੰਦੇਸ਼ ਮਿਲ ਗਿਆ ਹੈ ਕਿ ਭਾਰਤ ਕਿਸੇ ਵੀ ਮਹਾਂਸ਼ਕਤੀ ਦੀਆਂ ਧਮਕੀਆਂ ’ਚ ਆਉਣ ਵਾਲਾ ਦੇਸ਼ ਨਹੀਂ ਰਹਿ ਗਿਆ ਹੈ। (Chabahar Port)