Charges - Sach Kahoon Punjabi
ਭ੍ਰਿਸ਼ਟਾਚਾਰ ਦੇ ਦੋਸ਼ ਕਰਨੇ ਪੈਣਗੇ ਸਾਬਤ, ਸੇਖੜੀ ਨੂੰ ਅਦਾਲਤ ਦੀ ਪੌੜੀਆਂ ਚੜਵਾਉਣਗੇ ਬਾਜਵਾ
tripat rajinder singh bajwa ਦਾ ਐਲਾਨ, ਮਾਣ-ਹਾਨੀ ਦੇ ਨਾਲ ਹੀ ਕ੍ਰਿਮਿਨਲ ਸ਼ਿਕਾਇਤ ਕਰਵਾਈ ਜਾਏਗੀ ਦਰਜ਼
ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਲਾਏ ਭ੍ਰਿਸ਼ਟਾਚਾਰ ਕਰਨ ਦੇ ਦੋਸ਼
ਕਾਂਗਰਸੀ ਲੀਡਰ ਵਲੋਂ ਆਪਣੀ ਹੀ ਸਰਕਾਰ ਦੇ ਮੰਤਰੀਆਂ ਨੂੰ ਘੇਰਨਾ ਪੈ ਸਕਦਾ ਐ ਭਾਰੀ
ਚੰਡੀਗੜ, (ਅਸ਼ਵਨੀ ਚਾਵਲਾ)। ਭ੍ਰਿਸ਼ਟਾਚਾਰ ਦੇ ਦੋਸ਼ ਆਪਣੀ ਹੀ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ (tripat rajinder singh bajwa) ‘ਤੇ ਲਗਾਉਣਾ ਹੁਣ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ‘ਤੇ ਭਾਰੀ ਪੈ ਸਕਦਾ ਹੈ, ਕਿਉਂਕਿ ਅਸ਼ਵਨੀ ਸੇਖੜੀ ਨੂੰ ਹੁਣ ਅਦਾਲਤ ਵਿੱਚ ਇਹ ਸਾਰੇ ਦੋਸ਼ ਸਾਬਤ ਕਰਨੇ ਪੈਣਗੇ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਅਸ਼ਵਨੀ ਸੇਖੜੀ ਨੂੰ ਜਲਦ ਹੀ ਅਦਾਲਤ ਦੀਆਂ ਪੌੜੀਆਂ ਚੜਾਉਣ ਦਾ  ਐਲਾਨ ਕਰਦੇ ਹੋਏ ਆਪਣੇ ਸੀਨੀਅਰ ਵਕੀਲਾਂ ਨੂੰ ਕੇਸ ਤਿਆਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਤਾਂ ਕਿ ਜਲਦ ਹੀ ਅਸ਼ਵਨੀ ਸੇਖੜੀ ਨੂੰ ਅਦਾਲਤ ਦਾ ਰਾਹ ਦਿਖਾਇਆ ਜਾਵੇ।
ਤ੍ਰਿਪਤ ਰਾਜਿੰਦਰ ਬਾਜਵਾ ਅਸ਼ਵਨੀ ਸੇਖੜੀ ਖ਼ਿਲਾਫ਼ ਦੋ ਤਰਾਂ ਦਾ ਮਾਮਲਾ ਅਦਾਲਤ ਵਿੱਚ ਲੈ ਕੇ ਜਾ ਰਹੇ ਹਨ।
ਜਿਸ ਵਿੱਚ ਮਾਣ-ਹਾਨੀ ਦੇ ਨਾਲ ਹੀ ਕਰੋੜਾਂ ਰੁਪਏ ਦੀ ਰਕਮ ਮੰਗੀ ਜਾਏਗੀ
ਦੂਜੇ ਪਾਸੇ ਝੂਠੇ ਦੋਸ਼ ਲਗਾਉਣ ਅਤੇ ਬਦਨਾਮ ਕਰਨ ਦੇ ਮਾਮਲੇ ਵਿੱਚ ਅਪਰਾਧਿਕ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਜਾਏਗੀ।
ਜਾਣਕਾਰੀ ਅਨੁਸਾਰ ਪਿਛਲੇ 2-3 ਮਹੀਨੇ ਤੋਂ ਬਟਾਲਾ ਸ਼ਹਿਰ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਇੱਕ ਦੂਜੇ ‘ਤੇ ਦੋਸ਼ ਲਗਾ ਰਹੇ ਹਨ, ਜਿਸ ਕਾਰਨ ਗੁਰਦਾਸਪੁਰ ਜ਼ਿਲੇ ਵਿੱਚ ਹੀ ਕਾਫ਼ੀ ਜਿਆਦਾ ਸਿਆਸਤ ਭਖੀ ਹੋਈ ਹੈ।
ਤ੍ਰਿਪਤ ਰਾਜਿੰਦਰ ਬਾਜਵਾ ਵਲੋਂ ਬਟਾਲਾ ਵਿਖੇ ਹੋਣ ਵਾਲੇ ਸਾਰੇ ਵਿਕਾਸ ਕਾਰਜ ਆਪਣੇ ਪੱਧਰ ‘ਤੇ ਦੇਖਣ ਕਾਰਨ ਹੀ ਇਹ ਵਿਵਾਦ ਭਖਿਆ ਸੀ,
ਜਿਸ ਤੋਂ ਬਾਅਦ ਦੋਹਾਂ ਵਲੋਂ ਇੱਕ ਦੂਜੇ ‘ਤੇ ਦੋਸ਼ ਲਗਾਏ ਜਾ ਰਹੇ ਹਨ।
ਪ੍ਰੈਸ ਕਾਨਫਰੰਸ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਕਾਫ਼ੀ ਜਿਆਦਾ ਹਮਲੇ ਕੀਤੇ ਸਨ
ਬੀਤੇ ਦਿਨੀਂ ਕਾਂਗਰਸੀ ਲੀਡਰ ਅਸ਼ਵਨੀ ਸੇਖੜੀ ਨੇ ਕੁਝ ਕਦਮ ਹੋਰ ਅੱਗੇ ਜਾਂਦੇ ਹੋਏ ਪ੍ਰੈਸ ਕਾਨਫਰੰਸ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਕਾਫ਼ੀ ਜਿਆਦਾ ਹਮਲੇ ਕੀਤੇ ਸਨ, ਜਿਸ ਤੋਂ ਬਾਅਦ ਤ੍ਰਿਪਤ ਰਾਜਿੰਦਰ ਬਾਜਵਾ ਕਾਫ਼ੀ ਜਿਆਦਾ ਭਖੇ ਹੋਏ ਹਨ, ਕਿਉਂਕਿ ਹੁਣ ਤੱਕ ਉਨ੍ਹਾਂ ‘ਤੇ ਕਿਸੇ ਨੇ ਵੀ ਸਿੱਧੇ ਤੌਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲਾਏ ਸਨ।
ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਉਨਾਂ ਨੇ ਆਪਣੀ ਜਿੰਦਗੀ ਵਿੱਚ ਕਿਸੇ ਤੋਂ ਇੱਕ ਕੱਪ ਚਾਹ ਦਾ ਨਹੀਂ ਪੀਤਾ ਹੈ
ਪਰ ਅਸ਼ਵਨੀ ਸੇਖੜੀ ਵੱਲੋਂ ਤਾਂ ਉਨਾਂ ‘ਤੇ ਭ੍ਰਿਸ਼ਟਾਚਾਰ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ।
ਇਸ ਲਈ ਉਹ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਅਦਾਲਤ ਵਿੱਚ ਜਾ ਰਹੇ ਹਨ,
ਜਿਥੇ ਕਿ ਅਸ਼ਵਨੀ ਸੇਖੜੀ ਨੂੰ ਹਰ ਦੋਸ਼ ਸਾਬਤ ਕਰਨਾ ਪਏਗਾ।
ਉਨਾਂ ਕਿਹਾ ਕਿ ਹੁਣ ਤੱਕ ਉਨਾਂ ਵੱਲੋਂ ਅਸ਼ਵਨੀ ਸੇਖੜੀ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ ਸੀ
ਪਰ ਉਹ ਇਸ ਤਰਾਂ ਦੇ ਦੋਸ਼ ਬਰਦਾਸ਼ਤ ਨਹੀਂ ਕਰਨਗੇ,
ਇਸ ਲਈ ਉਨਾਂ ਨੇ ਆਪਣੇ ਵਕੀਲਾਂ ਨੂੰ ਸਾਰੇ ਮਾਮਲੇ ਵਿੱਚ ਕੇਸ ਤਿਆਰ ਕਰਨ ਲਈ ਕਹਿ ਦਿੱਤਾ ਹੈ।
ਉਹ ਜਲਦ ਹੀ ਅਸ਼ਵਨੀ ਸੇਖੜੀ ਦੇ ਖ਼ਿਲਾਫ਼ ਅਦਾਲਤ ਵਿੱਚ ਜਾਣਗੇ।
ਜਾਖੜ ਨਾਲ ਨਹੀਂ ਕਰਾਂਗਾ ਗੱਲ, ਇਹ ਮਾਮਲਾ ਸਾਡੇ ਦੋਹਾਂ ਦਾ : ਬਾਜਵਾ
ਅਸ਼ਵਨੀ ਸੇਖੜੀ ਵਲੋਂ ਲਗਾਤਾਰ ਕੀਤੇ ਜਾ ਰਹੇ ਹਮਲੇ ਬਾਰੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਕੋਲ ਪਹੁੰਚ ਕਰਨ ਬਾਰੇ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਪਾਰਟੀ ਪ੍ਰਧਾਨ ਕੋਲ ਨਹੀਂ ਜਾਣਗੇ, ਕਿਉਂਕਿ ਇਸ ਵਿੱਚ ਸਿੱਧੇ ਤੌਰ ‘ਤੇ ਅਸ਼ਵਨੀ ਸੇਖੜੀ ਵਲੋਂ ਉਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਮਾਮਲਾ ਹੁਣ ਉਨ੍ਹਾਂ ਦੋਹਾਂ ਵਿਚਕਾਰ ਹੈ, ਜਦੋਂ ਕਿ ਉਹ ਬਟਾਲਾ ਵਿਖੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ਤੋਂ ਬਾਅਦ ਕੰਮ ਕਰਵਾ ਰਹੇ ਸਨ। ਉਨਾਂ ਕਿਹਾ ਕਿ ਹੁਣ ਇਹ ਮਾਮਲੇ ਕਿਸੇ ਵੀ ਪਲੇਟਫਾਰਮ ‘ਤੇ ਸੁਲਹ ਹੋਣ ਦੀ ਥਾਂ ‘ਤੇ ਅਦਾਲਤ ਵਿੱਚ ਹੀ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਖ-ਵੱਖ ਧਰਾਵਾਂ ਤਾਹਿਤ ਮਾਮਲਾ ਦਰਜ਼
ਬਠਿੰਡਾ (ਅਸ਼ੋਕ ਵਰਮਾ) | ਦੋ ਕਿੱਲੋ ਦੇ ਕਰੀਬ ਸੋਨਾ ਹੜੱਪਣ ਤੇ ਧਮਕੀਆਂ ਦੇਣ ਤੋਂ ਇਲਾਵਾ ਨਜਾਇਜ਼ ਹਿਰਾਸਤ ‘ਚ ਰੱਖਣ ਦੇ ਦੋਸ਼ਾਂ ਤਹਿਤ ਥਾਣਾ ਸਦਰ ਬਠਿੰਡਾ ਪੁਲਿਸ ਨੇ ਥਾਣਾ ਮੌੜ ਦੇ ਐੱਸਐੱਚਓ ਖੇਮ ਚੰਦ ਪਰਾਸ਼ਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਐੱਸਐੱਚਓ, ਉਸ ਦੇ ਗੰਨਮੈਨ ਅਵਤਾਰ ਸਿੰਘ ਤੇ ਇੱਕ ਪ੍ਰਾਈਵੇਟ ਵਿਅਕਤੀ ਅਨੂਪ ਗਰੋਵਰ ਖਿਲਾਫ਼ ਧਾਰਾ 365,384,506 ਤੇ 120 ਬੀ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ‘ਤੇ ਨਸ਼ਿਆਂ ਦੀ ਤਸਕਰੀ ‘ਚ ਸ਼ਾਮਲ ਹੋਣ ਜਾਂ ਤਸਕਰਾਂ ਦੀ ਪੁਸ਼ਤਪਨਾਹੀ ਤੇ ਭ੍ਰਿਸ਼ਟਚਾਰ ਦੇ ਦੋਸ਼ ਲੱਗਦੇ ਰਹੇ ਹਨ ਪਰ ਦਿਨ-ਦਿਹਾੜੇ ਕਥਿਤ ਤੌਰ ‘ਤੇ ਸੋਨਾ ਹੜੱਪਣ ‘ਚ ਇੱਕ ਮੁੱਖ ਥਾਣਾ ਅਫਸਰ ਤੇ ਉਸ ਦੇ ਸੁਰੱਖਿਆ ਗਾਰਡ ਦੀ ਸ਼ਮੂਲੀਅਤ ਹੋਣ ਨਾਲ ਪੁਲਿਸ ਦਾ ਇੱਕ ਨਵਾਂ ਚਿਹਰਾ ਸਾਹਮਣੇ ਆਇਆ ਹੈ
ਸ਼ਿਕਾਇਤਕਰਤਾ ਮੁਹੰਮਦ ਰਫੀਕ ਪੁੱਤਰ ਗਨੀਖਾਨ ਵਾਸੀ ਪਿੰਡ ਸ਼ੇਰਾਨੀ ਜ਼ਿਲ੍ਹਾ ਨਗੌਰ ਰਾਜਸਥਾਨ ਨੇ ਥਾਣਾ ਸਦਰ ਪੁਲਿਸ ਨੂੰ ਦੱਸਿਆ ਸੀ ਕਿ ਉਹ 26 ਸਤੰਬਰ ਨੂੰ ਉਹ ਆਪਣੇ ਦੋਸਤਾਂ ਲਿਆਕਤ ਸ਼ੇਰਾਨੀ ਪੁੱਤਰ ਗੁਲਾਬ ਮੁਹੰਮਦ, ਮੁਹੰਮਦ ਯੂਨਸ ਪੁੱਤਰ ਅਹਿਮਦ ਅਲੀ ਨਾਲ ਆਪਣੇ ਦੋਸਤ ਮੁਹੰਮਦ ਇਮਰਾਨ ਜੋ ਦੁਬਈ ਤੋਂ ਆਇਆ ਸੀ ਨੂੰ ਬੋਲੈਰੋ ਗੱਡੀ ‘ਤੇ ਅੰਮ੍ਰਿਤਸਰ ਤੋਂ ਲਿਆ ਕੇ ਵਾਪਸ ਪਰਤ ਰਹੇ ਸਨ ਤਾਂ ਪਿੰਡ ਬਹਿਮਣ ਦਿਵਾਨਾ ਕੋਲ ਚੁਆਇਸ ਢਾਬੇ ਦੇ ਨਜ਼ਦੀਕ ਪੁੱਜੇ ਤਾਂ ਇੱਕ ਕਾਲੇ ਰੰਗ ਦੀ ਇਨੋਵਾ ਖਲੋਤੀ ਸੀ
ਉਸ ਗੱਡੀ ‘ਚੋਂ ਨਿਕਲੇ ਪੁਲਿਸ ਮੁਲਾਜ਼ਮ ਕੇਸੀ ਪਰਾਸ਼ਰ ਨੇ ਉਨ੍ਹਾਂ ਦੀ ਗੱਡੀ ‘ਚ ਸ਼ੱਕੀ ਸਮਾਨ ਹੋਣ ਦੀ ਗੱਲ ਆਖਦਿਆਂ ਤਲਾਸ਼ੀ ਲੈਣ ਬਾਰੇ ਕਿਹਾ। ਇਸੇ ਦੌਰਾਨ ਉਨ੍ਹਾਂ ਦੇ ਪਿੱਛੇ ਆਲਟੋ ਕਾਰ ‘ਚ ਅਵਤਾਰ ਸਿੰਘ ਤੇ ਅਨੂਪ ਗਰੋਵਰ ਵੀ ਆ ਗਏ ਜਿਨ੍ਹਾਂ ਨੇ ਮਿਲ ਕੇ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਇਹ ਲੋਕ ਉਨ੍ਹਾਂ ਨੂੰ ਥਾਣਾ ਮੌੜ ਲੈ ਆਏ ਜਿੱਥੇ ਚਾਰ ਘੰਟੇ ਉਨ੍ਹਾਂ ਨੂੰ ਬਿਠਾ ਕੇ ਰੱਖਿਆ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਦੋਸਤ ਦੁਬਈ ਤੋਂ ਕਰੀਬ ਸਵਾ ਦੋ ਕਿੱਲੋ ਸੋਨਾ ਲਿਆਇਆ ਸੀ, ਮੁਲਜ਼ਮਾਂ ਨੇ ਉਨ੍ਹਾਂ ਦੀ ਗੱਡੀ ‘ਚੋਂ ਕੱਢ ਕੇ ਕਾਰ ‘ਚ ਰੱਖ ਲਿਆ, ਜਿਸ ਨੂੰ ਅਨੂਪ ਗਰੋਵਰ ਲੈ ਕੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਉਨ੍ਹਾਂ ਨੂੰ ਡਰਾ ਧਮਕਾ ਕੇ ਵਾਪਸ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਥਾਣਾ ਸਦਰ ਪੁਲਿਸ ਕੋਲ ਆਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Arrested, SHO, Smuggling, Charges
12 ਬੇਰੁਜ਼ਗਾਰ ਅਧਿਆਪਕ ਹੋਏ ਜ਼ਖ਼ਮੀ, ਛੇ ਪੁਲਿਸ ਮੁਲਾਜ਼ਮ ਵੀ ਹੋਏ ਜ਼ਖਮੀ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਆਪਣੀਆਂ ਮੰਗਾਂ ਸਬੰਧੀ ਪਿਛਲੇ ਕਈ ਦਿਨਾਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਹਲਕੇ ਵਿੱਚ ਧਰਨਾ ਲਾਈ ਬੈਠੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ , ਜਿਸ ‘ਤੇ ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ, ਜਿਸ ਨਾਲ ਬਾਰਾਂ ਬੇਰੁਜ਼ਗਾਰ ਅਧਿਆਪਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਧੱਕਾ-ਮੁੱਕੀ ਵਿੱਚ ਛੇ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਸਬੰਧੀ ਬੇਰੁਜ਼ਗਾਰ ਈਟੀਟੀ ਅਧਿਆਪਕ ਧਰਨਾ ਲਾਈ ਬੈਠੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ‘ਤੇ ਅੱਜ ਉਨ੍ਹਾਂ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਅਧਿਆਪਕਾਂ  ਦੇ ਕਾਫਲੇ ਨੂੰ ਰੋਕਣ ਲਈ ਬੈਰੀਕੇਡ ਲਾ ਕੇ ਬਠਿੰਡਾ-ਚੰਡੀਗੜ੍ਹ ਬਾਈਪਾਸ ‘ਤੇ ਹੀ ਰੋਕ ਲਿਆ, ਪਰ ਰੋਸ ‘ਚ ਆਏ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਲੰਘ ਕੇ ਕੋਠੀ ਤੱਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੀਆਂ ਬੁਛਾੜਾਂ ਛੱਡੀਆਂ ਅਤੇ ਇਸ ਤੋਂ ਬਾਅਦ ਲਾਠੀਚਾਰਜ਼ ਕਰਕੇ ਉਨ੍ਹਾਂ ਨੂੰ ਖਦੇੜ ਦਿੱਤਾ। (ETT Teachers)
ਪੁਲਿਸ ਦੁਆਰਾ ਕੀਤੇ ਲਾਠੀਚਾਰਜ ਵਿੱਚ ਬੇਰੁਜ਼ਗਾਰ ਅਧਿਆਪਕ ਹਰਪ੍ਰੀਤ ਸਿੰਘ ਪਟਿਆਲਾ,  ਦੇਸ ਰਾਜ ਜਲੰਧਰ,  ਗੁਰਸਿਮਰਤ ਸਿੰਘ  ਸੰਗਰੂਰ,  ਉਮੇਸ਼ ਕੋਟਕਪੂਰਾ,  ਸੁਖਦੇਵ ਸਿੰਘ,  ਗੁਰਪ੍ਰੀਤ ਸਿੰਘ ਕੰਬੋਜ,  ਮਣੀ ਸੰਗਰੂਰ,  ਮਨਦੀਪ ਕੌਰ,  ਸੁਖਦੀਪ ਕੌਰ, ਜਸਵਿੰਦਰ ਕੌਰ,  ਸੋਨੀਆ, ਰਾਜਵੀਰ ਕੌਰ,  ਸੁਰਜੀਤ ਕੌਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਤੋਂ ਇਲਾਵਾ ਅਧਿਆਪਕਾਂ ਨਾਲ ਹੋਈ ਧੱਕਾ-ਮੁੱਕੀ ਵਿੱਚ ਟਰੈਫਿਕ ਪੁਲਿਸ ਦੇ ਏਐਸਆਈ ਪਵਨ ਕੁਮਾਰ, ਐਸ.ਐਚ.ਓ. ਲਹਿਰਾ ਸਤਨਾਮ ਸਿੰਘ, ਮਹਿਲਾ ਮੁਲਾਜ਼ਮ ਸ਼ੁਭਦੀਪ ਕੌਰ,  ਗਗਨਦੀਪ ਕੌਰ,  ਗੁਰਦੀਪ ਕੌਰ ਅਤੇ ਅਮਨਦੀਪ ਕੌਰ ਜ਼ਖ਼ਮੀ ਹੋ ਗਈ, ਜਿਨ੍ਹਾਂ ਨੂੰ ਵੀ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। (ETT Teachers)
ਇਹ ਵੀ ਪੜ੍ਹੋ : ICC World Cup 2023 : 7 ਸਾਲਾਂ ਬਾਅਦ ਭਾਰਤ ਆਈ ਪਾਕਿਸਤਾਨੀ ਕ੍ਰਿਕੇਟ ਟੀਮ
ਇਸ ਤੋਂ ਬਾਅਦ ਫਿਰ ਬੇਰੁਜ਼ਗਾਰ ਅਧਿਆਪਕ ਦੁਬਾਰਾ ਕੋਠੀ ਦੇ ਮੋੜ ‘ਤੇ ਆ ਕੇ ਧਰਨੇ ‘ਤੇ ਬੈਠ ਗਏ ਅਤੇ ਸਰਕਾਰ,  ਸਿੱਖਿਆ ਮੰਤਰੀ  ਅਤੇ ਸਿੱਖਿਆ ਸਕੱਤਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ। ਪੁਲਿਸ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਦੀ ਕੋਠੀ ਤੱਕ ਪੁੱਜਣ ਤੋਂ ਰੋਕਣ ਲਈ ਤਿੰਨ ਥਾਵਾਂ ‘ਤੇ ਪੁਲਿਸ ਜਵਾਨਾਂ ਦਾ ਸਲੈਬ ਬਣਾ ਕੇ ਤਾਇਨਾਤ ਕੀਤਾ ਹੋਇਆ ਸੀ। ਰੱਸੀਆਂ ਦੀ ਮੱਦਦ ਨਾਲ ਬੈਰੀਕੇਡ ਲਾ ਕੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ,  ਤਾਂ ਕਿ ਕੋਈ ਵੀ ਵਿਅਕਤੀ ਇਨ੍ਹਾਂ ਨੂੰ ਟੱਪ ਕੇ ਕੋਠੀ ਤੱਕ ਨਾ ਪਹੁੰਚ ਸਕੇ।  ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਡੰਡੇ ਦੇ ਜ਼ੋਰ ‘ਤੇ ਉਨ੍ਹਾਂ ਦਾ ਸੰਘਰਸ਼ ਦਬਾਉਣਾ ਚਾਹੁੰਦੀ ਹੈ ਪਰ ਇਹ ਉਨ੍ਹਾਂ ਦੀ ਵੱਡੀ ਭੁੱਲ ਹੈ ਕਿ ਸੰਘਰਸ਼ ਨੂੰ ਡਾਂਗ ਦੇ ਜ਼ੋਰ ‘ਤੇ ਦਬਾਇਆ ਜਾ ਸਕਦਾ ਹੈ। (ETT Teachers)
ਇਹ ਨੇ ਅਧਿਆਪਕਾਂ ਦੀਆਂ ਮੰਗਾਂ | ETT Teachers
ਈਟੀਟੀ ਟੈਟ ਪਾਸ ਅਧਿਆਪਕ ਮੰਗ ਕਰ ਰਹੇ ਹਨ ਸਰਕਾਰ ਵੱਲੋਂ ਈਟੀਟੀ ਅਧਿਆਪਕਾਂ ਦੀ ਭਰਤੀ ਵੇਲੇ ਬੀਏ ਦੀ ਯੋਗਤਾ ਲਾਜ਼ਮੀ ਕੀਤੀ ਗਈ ਹੈ, ਉਹ ਰੱਦ ਹੋਵੇ। ਵਿਕਲਾਂਗ ਤੇ ਸੁਤੰਤਰਤਾ ਸੈਨਾਨੀ ਦੀਆਂ 161 ਬੈਕਲਾਗ ਦੀਆਂ ਅਸਾਮੀਆਂ ਤੇ ਐਸ.ਸੀ. ਕੈਟਾਗਿਰੀ ਦੀਆਂ 595 ਬੈਕਲਾਗ ਦੀਆਂ ਅਸਾਮੀਆਂ ਜੋ ਕਿ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਰ੍ਹਵੀਂ, ਈਟੀਟੀ, ਟੈਟ ਪਾਸ ਦੇ ਅਧਾਰ ‘ਤੇ ਹੀ ਕੀਤੀ ਜਾਵੇ। ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ। (ETT Teachers)
ਆਈਜੀ ਛੀਨਾ ਖ਼ਿਲਾਫ਼ ਲੱਗੇ ਦੋਸ਼ਾਂ ਦੀ ਕਰਨਗੇ ਏਡੀਜੀਪੀ ਈਸ਼ਵਰ ਸਿੰਘ ਜਾਂਚ
ਵਿਧਾਇਕ ਕੁਲਬੀਰ ਜ਼ੀਰਾ ਨੇ ਲਾਏ ਸਨ ਆਈ.ਜੀ. ਛੀਨਾ ‘ਤੇ ਗੰਭੀਰ ਦੋਸ਼
ਚੰਡੀਗੜ੍ਹ | ਫਿਰੋਜ਼ਪੁਰ ਜੋਨ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ‘ਤੇ ਲਗੇ ਨਸ਼ੇ ਦੀ ਤਸਕਰੀ ਵਿੱਚ ਮੱਦਦ ਕਰਨ ਦੇ ਦੋਸ਼ਾਂ ਦੀ ਜਾਂਚ ਏ.ਡੀ.ਜੀ.ਪੀ. ਈਸ਼ਵਰ ਸਿੰਘ ਕਰਨਗੇ।
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਈਸ਼ਵਰ ਸਿੰਘ ਨੂੰ ਇਹ ਜਾਂਚ ਸੌਂਪਦੇ ਹੋਏ ਜਲਦ ਹੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਹਾਲਾਂਕਿ ਰਿਪੋਰਟ ਕਿੰਨੇ ਦਿਨਾਂ ਵਿੱਚ ਦਿੱਤੀ ਜਾਵੇਗੀ, ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਏ.ਡੀ.ਜੀ.ਪੀ. ਈਸ਼ਵਰ ਸਿੰਘ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਲਾਏ ਹਰ ਦੋਸ਼ ਦੀ ਜਾਂਚ ਕਰਨ ਦੇ ਨਾਲ ਹੀ ਇਸ ਜਾਂਚ ਵਿੱਚ ਬਿਆਨ ਦੇਣ ਲਈ ਕੁਲਬੀਰ ਜ਼ੀਰਾ ਨੂੰ ਵੀ ਸੱਦ ਸਕਦੇ ਹਨ। ਸ. ਈਸ਼ਵਰ ਸਿੰਘ ਵੱਲੋਂ ਇਹ ਜਾਂਚ ਅੱਜ ਮੰਗਲਵਾਰ ਤੋਂ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਵਿਧਾਇਕ ਕੁਲਬੀਰ ਜ਼ੀਰਾ ਵੱਲੋਂ ਸ਼ਰ੍ਹੇਆਮ ਸਟੇਜ ‘ਤੇ ਦੋਸ਼ ਲਾਉਣ ਦੇ ਨਾਲ ਹੀ ਪਿਛਲੇ ਦਿਨੀਂ ਡੀ.ਜੀ.ਪੀ. ਸੁਰੇਸ ਅਰੋੜਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵੀ ਇਸ ਸਬੰਧੀ ਕੁਝ ਸਬੂਤ ਪੇਸ਼ ਕੀਤੇ ਸਨ। ਇਸ ਤੋਂ ਇਲਾਵਾ ਕੁਲਬੀਰ ਜ਼ੀਰਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲ ਕੇ ਆਈ.ਜੀ. ਛੀਨਾ ਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਹੀ ਇਹ ਗੱਲ ਨਿਕਲ ਕੇ ਬਾਹਰ ਆ ਰਹੀਂ ਸੀ ਕਿ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਖ਼ਿਲਾਫ਼ ਵੀ ਕਿਸੇ ਵੀ ਸਮੇਂ ਜਾਂਚ ਦਿੱਤੀ ਜਾ ਸਕਦੀ ਹੈ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਮੁਖਵਿੰਦਰ ਸਿੰਘ ਛੀਨਾ ਦੇ ਖ਼ਿਲਾਫ਼ ਇਨਾਂ ਸਾਰੇ ਦੋਸ਼ਾਂ ਦੀ ਜਾਂਚ ਏ.ਡੀ.ਜੀ.ਪੀ. ਈਸ਼ਵਰ ਸਿੰਘ ਖ਼ੁਦ ਕਰਨਗੇ ਅਤੇ ਇਸ ਮਾਮਲੇ ਵਿੱਚ ਸਾਰੀ ਜਾਂਚ ਮੁਕੰਮਲ ਕਰਦੇ ਹੋਏ ਸਿੱਧਾ ਮੁੱਖ ਮੰਤਰੀ ਨੂੰ ਰਿਪੋਰਟ ਸੌਂਪਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਨੀਲ ਜਾਖੜ, ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਕਰ ਰਹੇ ਹਨ ਪਾਰਟੀ ਨੂੰ ਬਰਬਾਦ : ਜੋਗਿੰਦਰ ਸਿੰਘ
ਚੰਡੀਗੜ੍ਹ | ਪੰਜਾਬ ‘ਚ ਕਾਂਗਰਸ ਦੀ ਟਿਕਟ ‘ਤੇ 2 ਵਾਰ ਵਿਧਾਇਕ ਬਣੇ ਅਤੇ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਰਹੇ ਜੋਗਿੰਦਰ ਸਿੰਘ ਪੰਜਗਰਾਈਂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਜੋਗਿੰਦਰ ਸਿੰਘ ਪੰਜਗਰਾਈਂ ਨੇ ਕਾਂਗਰਸ ਨੂੰ ਛੱਡਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਨੂੰ ਫੜ੍ਹ ਲਿਆ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਵੀ ਹੋ ਸਕਦੇ ਹਨ। ਪੰਜਗਰਾਈਂ ਨਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ, ਸਗੋਂ ਜਾਂਦੇ ਹੋਏ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ 2 ਕੈਬਨਿਟ ਮੰਤਰੀ ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ ‘ਤੇ ਗੰਭੀਰ ਦੋਸ਼ ਵੀ ਲਗਾ ਗਏ ਹਨ।
ਜੋਗਿੰਦਰ ਸਿੰਘ ਪੰਜਗਰਾਈਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਗਾਇਆ ਕਿ ਸੁਨੀਲ ਜਾਖੜ ਬਗਲਾ ਭਗਤ ਬਣਦੇ ਹੋਏ ਕਾਂਗਰਸ ਪਾਰਟੀ ਵਿੱਚੋਂ ਦਲਿਤਾਂ ਨੂੰ ਬਾਹਰ ਕੱਢਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਆਪਣੇ ਹੀ ਇਲਾਕੇ ਨਾਲ ਲੱਗਦੇ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਦੁਖੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਉਨ੍ਹਾਂ ਨੇ ਪਹਿਲਾਂ ਪੰਜਗਰਾਈਂ ਸੀਟ ਤੋਂ 2007 ਅਤੇ ਫਿਰ 2012 ਵਿੱਚ ਜੈਤੋ ਸੀਟ ਤੋਂ ਚੋਣ ਜਿੱਤ ਕੇ ਦਿੱਤੀ ਸੀ। ਬਾਅਦ ‘ਚ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਵੀ ਉਤਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਵੀ 2017 ਵਿੱਚ ਉਹ ਜੈਤੋ ਤੋਂ ਜੇਤੂ ਉਮੀਦਵਾਰ ਸਨ ਪਰ ਸੁਨੀਲ ਜਾਖੜ ਨੇ ਆਪਣੇ ਸਾਥੀ ਨੂੰ ਸੈੱਟ ਕਰਨ ਲਈ ਉਨ੍ਹਾਂ ਨੂੰ ਭਦੌੜ ਭੇਜ ਦਿੱਤਾ ਜਿੱਥੇ ਪਹਿਲਾਂ ਤੋਂ ਕੋਈ ਤਿਆਰੀ ਨਾਂ ਹੋਣ ਦੇ ਕਾਰਨ ਉਹ ਹਾਰ ਗਏ।
ਉਨਾਂ ਦੱਸਿਆ ਕਿ ਉਹ ਮੌਜੂਦਾ ਕਾਂਗਰਸ ਜਿਲਾ ਪ੍ਰਧਾਨ ਹਨ ਪਰ ਹੁਣ ਕਾਂਗਰਸ ਵਿੱਚ ਰਹਿਣ ਵਾਲਾ ਮਾਹੌਲ ਨਹੀਂ ਰਹਿ ਗਿਆ ਹੈ। ਜਿਸ ਕਾਰਨ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿਣ ਦਾ ਮੰਨ ਬਣਾ ਲਿਆ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੁਝ ਸਾਲ ਪਹਿਲਾਂ ਹੀ ਸ਼ਾਮਲ ਹੋਏ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਨੇ ਪਾਰਟੀ ਨੂੰ ਆਪਣੀ ਜਗੀਰ ਬਣਾ ਕੇ ਆਪਣੇ ਅਨੁਸਾਰ ਚਲਾਉਣ ਵਿੱਚ ਲਗੇ ਹੋਏ ਹਨ। ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਨਾ ਹੀ ਕਿਸੇ ਕਾਂਗਰਸੀ ਲੀਡਰ ਨਾਲ ਸਿੱਧੇ ਮੂੰਹ ਬੋਲਦੇ ਹਨ ਅਤੇ ਨਾ ਹੀ ਕਿਸੇ ਦਾ ਕੰਮ ਕਰਦੇ ਹਨ। ਜਿਸ ਕਾਰਨ ਇਹੋ ਜਿਹੇ ਲੀਡਰ ਕਾਂਗਰਸ ਪਾਰਟੀ ਵਿੱਚ ਆ ਕੇ ਕਾਂਗਰਸ ਪਾਰਟੀ ਨੂੰ ਬਰਬਾਦੀ ਦੇ ਕੰਢੇ ਪਹੁੰਚਾਉਣ ਦੀ ਕੋਸ਼ਸ਼ ਵਿੱਚ ਹਨ। ਉਨਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਹਾਈ ਕਮਾਨ ਤੱਕ ਆਵਾਜ਼ ਚੁੱਕੀ ਸੀ ਪਰ ਕਿਥੇ ਵੀ ਸੁਣਵਾਈ ਨਹੀਂ ਹੋਈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪੁਲਿਸ ਨੇ ਭਾਰੀ ਸੁਰੱਖਿਆ ‘ਚ ਲਿਆਂਦਾ ਅਦਾਲਤ
ਬਠਿੰਡਾ ਜੇਲ੍ਹ ‘ਚ ਦੋ ਗੈਂਗਸਟਰ ਗਿਰੋਹਾਂ ਵਿਚਕਾਰ ਟਕਰਾਅ ਦੇ ਮਾਮਲੇ ਕੀਤੇ ਦੋਸ਼ ਆਇਦ
ਬਠਿੰਡਾ ਉੱਚ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਨਾਭਾ ‘ਚੋਂ 27 ਨਵੰਬਰ 2016 ਨੂੰ ਫਰਾਰ ਹੋਣ ਵਾਲੇ ਅਤੇ ਬਠਿੰਡਾ ਜੇਲ੍ਹ ਵਿਚ 16 ਅਪਰੈਲ 2015 ਨੂੰ ਦੋ ਗੈਂਗਸਟਰ ਗਿਰੋਹਾਂ ਵਿਚਕਾਰ ਹੋਏ ਟਕਰਾਅ ਦੇ ਮਾਮਲੇ ‘ਚ ਅੱਜ ਜਿਲ੍ਹਾ ਅਦਾਲਤ ਨੇ ਖਤਰਨਾਕ ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਦੋਸ਼ ਆਇਦ ਕਰ ਦਿੱਤੇ ਹਨ ਜਿਲ੍ਹਾ ਪੁਲਿਸ ਭਾਰੀ ਸੁਰੱਖਿਆ ਅਧੀਨ ਸੇਖੋਂ ਨੂੰ ਸੰਗਰੂਰ ਜੇਲ੍ਹ ਤੋਂ ਬਠਿੰਡਾ ਅਦਾਲਤ ‘ਚ ਪੇਸ਼ ਕਰਨ ਲਈ ਲਿਆਈ ਸੀ ਪੁਲਿਸ ਵੱਲੋਂ ਅਦਾਲਤ ਵਿਚ ਵੀ ਸੁਰੱਖਿਆ ਦੇ ਭਾਰੀ ਬੰਦੋਬਸਤ ਕੀਤੇ ਹੋਏ ਸਨ ਇਸ ਮਾਮਲੇ ‘ਚ ਥਾਣਾ ਸਿਵਲ ਲਾਈਨ ਵਿਖੇ ਐਫਆਈਆਰ ਨੰਬਰ 52 ਦਰਜ ਕੀਤੀ ਗਈ ਸੀ ਗੌਰਤਲਬ ਹੈ ਕਿ ਕੇਂਦਰੀ ਜੇਲ੍ਹ ‘ਚ ਬੰਦ ਗੈਂਗਸਟਰ ਕੁਲਬੀਰ ਨਰੂਆਣਾ ਨੇ ਜੇਲ੍ਹ ਦੇ ਅੰਦਰ ਇੱਕ ਦੂਸਰੇ ਗੈਂਗਸਟਰ ਗੁਰਦੀਪ ਸਿੰਘ ਮਾਹਣਾ ਨੂੰ 12 ਬੋਰ ਦੇ ਦੇਸੀ ਪਿਸਤੌਲ ਨਾਲ ਗੋਲੀ ਮਾਰ ਕੇ ਸਖਤ ਜ਼ਖ਼ਮੀ ਕਰ ਦਿੱਤਾ ਸੀ ਜ਼ਖਮੀ ਕੈਦੀ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰੈਫਰ ਕਰਨ ਤੇ ਪੁਲਿਸ ਉਸ ਨੂੰ ਫਰੀਦਕੋਟ ਲੈ ਗਈ ਸੀ ਥਾਣਾ ਸਿਵਲ ਲਾਈਨ ਪੁਲਿਸ ਨੇ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ‘ਤੇ ਕੁਲਬੀਰ ਨਰੂਆਣਾ, ਅਮਨਦੀਪ ਸਿੰਘ ਅਮਨਾ, ਜਸਪ੍ਰੀਤ ਸਿੰਘ,ਫਤਿਹ ਸਿੰਘ ਉਰਫ ਜੁਗਰਾਜ ਸਿੰਘ, ਅਤੇ ਜਤਿੰਦਰ ਸਿੰਘ ਲਾਡੀ ਖਿਲਾਫ 307,323,120 ਬੀ148,149 ਤੇ 25, 27, 54,59 ਆਰਮਜ਼ ਐਕਟ ਅਤੇ 540 ਜੇਲ੍ਹ ਮੈਨੂਅਲ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ ਇਵੇਂ ਹੀ ਗੁਰਪ੍ਰੀਤ ਸਿੰਘ ਸੇਖੋਂ ਵਾਸੀ ਸਲੇਮਪੁਰ,ਮਨਦੀਪ ਸਿੰਘ ਉਰਫ ਧਰੁਵ ਵਾਸੀ ਦਾਉਧਰ,ਵਿਕਾਸ ਮੋਟਾ ਬਠਿੰਡਾ ,ਸੁਖਦੀਪ ਸਿੰਘ ਵਾਸੀ ਕੋਇਰ ਸਿੰਘ ਵਾਲਾ,ਲਵਦੀਪ ਸਿੰਘ ਬਠਿੰਡਾ,ਹਰਪਾਲ ਸਿੰਘ ਵਾਸੀ ਨਰੂਆਣਾ ਅਤੇ ਰਮਨਦੀਪ ਸਿੰਘ ਵਾਸੀ ਬਠਿੰਡਾ ਖਿਲਾਫ ਧਾਰਾ 436, 323,149,506 ਅਤੇ 540 ਜੇਲ੍ਹ ਮੈਨੂਅਲ ਐਕਟ ਤਹਿਤ ਕਰਾਸ ਕੇਸ ਦਰਜ ਹੋਇਆ ਸੀ ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਮਾਹਣਾ ਵਾਸੀ ਮਹਿਲ ਕਲਾਂ ਇਰਾਦਾ ਕਤਲ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਸੀ ਇਸ ਮਾਮਲੇ ਦੀ ਸ਼ੁਰੂਆਤ ਇੱਕ ਹੋਰ ਗੈਂਗਸਟਰ ਵਿਕਾਸ ਮੋਟਾ ਤੋਂ ਹੋਈ ਸੀ ਜੋ ਪਹਿਲਾਂ ਨਰੂਆਣਾ ਦਾ ਸਾਥੀ ਸੀ ਪਰ ਮਗਰੋਂ ਉਹ ਗੁਰਪ੍ਰੀਤ ਸੇਖੋਂ ਗਰੁੱਪ ‘ਚ ਸ਼ਾਮਲ ਹੋ ਗਿਆ  ਘਟਨਾ ਵਾਲੇ ਦਿਨ ਤੋਂ ਪਹਿਲਾਂ ਵਿਕਾਸ ਮੋਟਾ ਪੇਸ਼ੀ ਭੁਗਤਣ ਲਈ ਜਿਲ੍ਹਾ ਕਚਿਹਰੀ ‘ਚ ਆਇਆ ਸੀ ਤਾਂ ਨਰੂਆਣਾ ਦੇ ਸਾਥੀਆਂ ਨੇ ਉਸ ਦੀ ਕੁੱਟਮਾਰ ਕੀਤੀ ਸੀ ਵਿਕਾਸ ਮੋਟਾ ਵੱਲੋਂ ਜੇਲ੍ਹ ‘ਚ ਆ ਕੇ ਆਪਣੇ ਸਾਥੀਆਂ ਨੂੰ ਇਸ ਬਾਰੇ ਜਾਣਕਾਰੀ ਦੇਣ ਤੋਂ ਦੋਵਾਂ ਧੜਿਆਂ ‘ਚ ਕਾਫੀ ਗਰਮਾਂ ਗਰਮੀ ਹੋਈ ਸੀ  ਇਸ ਤੋਂ ਭੜਕੇ  ਕੁਲਬੀਰ ਨਰੂਆਣਾ ਨੇ 16 ਅਪਰੈਲ 2015 ਨੂੰ ਗੁਰਦੀਪ ਮਾਹਣਾ ਤੇ ਗੋਲੀ ਚਲਾ ਦਿੱਤੀ ਜੋ ਉਸ ਦੇ ਪੇਟ ਦੇ ਇੱਕ ਪਾਸੇ ਲੱਗੀ ਸੀ ਇਸ ਮੌਕੇ ਦੋਵਾਂ ਧਿਰਾਂ ਵਿਚਕਾਰ ਜੰਮ ਕੇ ਲੜਾਈ ਹੋਈ ਅਤੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਸੀ ਇਸ ਲੜਾਈ ‘ਚ ਕੁਲਵੀਰ ਨਰੂਆਣਾ ਦਾ ਸਾਥੀ ਵੀ ਜ਼ਖਮੀ ਹੋਇਆ ਸੀ, ਜਿਸ ਨੂੰ ਵੀ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਉਂਜ ਤਾਂ ਖਤਰਨਾਕ ਕੈਦੀਆਂ ਜਾਂ ਹਵਾਲਾਤੀਆਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੁੰਦੀ ਹੈ ਪਰ ਅੱਜ ਗੁਰਪ੍ਰੀਤ ਸੇਖੋਂ ਅਤੇ ਉਸ ਦੇ ਸਾਥੀ ‘ਤੇ ਅਦਾਲਤ ਵੱਲੋਂ ਦੋਸ਼ ਆਇਦ ਕੀਤੇ ਜਾਣੇ ਸਨ ਜਿਸ ਕਰਕੇ ਉਨ੍ਹਾਂ ਨੂੰ ਜਾਤੀ ਤੌਰ ‘ਤੇ ਅਦਾਲਤ ਲਿਆਂਦਾ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਭ੍ਰਿਸ਼ਟਾਚਾਰ ਦੀ ਜਾਂਚ ‘ਚ ਮੱਦਦ ਨਾ ਕਰਨ ਜਾ ਬਿਨਾਂ ਵਜ੍ਹਾ ਉਸਤੋਂ ਮਨ੍ਹਾਂ ਕਰਨ ਲਈ ਦੋਸ਼ੀ
ਜਾਂਚ ਲਈ ਏਸੀਯੂ ਵੱਲੋਂ ਮੰਗੀ ਗਈ ਜਾਣਕਾਰੀ ‘ਚ ਗਲਤ ਤੱਥ ਦੇਣਾ, ਗਲਤ ਜਾਂ ਅਧੂਰੀ ਜਾਣਕਾਰੀ ਦੇਣਾ ਆਦਿ ਸ਼ਾਮਲ
ਕੋਲੰਬੋ, 15 ਅਕਤੂਬਰ
ਸਾਬਕਾ ਸ਼੍ਰੀਲੰਕਾਈ ਕ੍ਰਿਕਟ ਕਪਤਾਨ ਅਤੇ ਚੋਣ ਕਮੇਟੀ ਦੇ ਮੁਖੀ ਸਨਥ ਜੈਸੂਰਿਆ ‘ਤੇ ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖ਼ਾ ਨੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ‘ਚ ਜਾਂਚ ‘ ਮਦਦ ਨਾ ਕਰਨ ਦਾ ਦੋਸ਼ ਲਾਇਆ ਹੈ
ਆਈਸੀਸੀ ਨੇ ਜੈਸੂਰਿਆ ਨੂੰ ਦੋ ਮਾਮਲਿਆਂ ‘ਚ ਭ੍ਰਿਸ਼ਟਾਚਾਰ ਨਿਯਮਾਂ ਨੂੰ ਤੋੜਨ ਦਾ ਦੋਸ਼ੀ ਪਾਇਆ ਹੈ ਵਿਸ਼ਵ ਦੀ ਸੰਸਥਾ ਨੇ ਜਾਰੀ ਬਿਆਨ ‘ਚ ਦੱਸਿਆ ਕਿ ਜੈਸੂਰਿਆ ਨੂੰ ਏਸੀਯੂ ਨੇ ਜਾਂਚ ‘ਚ ਦੇਰੀ ਕਰਨ ਜਾਂ ਅੜਿੱਕਾ ਪਾਉਣ ਅਤੇ ਗਲਤ ਕਾਗਜਾਤ ਅਤੇ ਜਾਣਕਾਰੀ ਦੇਣ, ਤੱਥਾਂ ਨਾਲ ਛੇੜਛਾੜ ਕਰਨ ਜਿਹੇ ਦੋ ਮਾਮਲਿਆਂ ਦਾ ਦੋਸ਼ੀ ਪਾਇਆ ਹੈ
ਆਈਸੀਸੀ ਨੇ ਕਿਹਾ ਕਿ ਸਾਬਕਾ ਸ਼੍ਰੀਲੰਕਾਈ ਕ੍ਰਿਕਟਰ ਅਤੇ ਮੌਜ਼ੂਦਾ ਚੋਣਕਰਤਾ ਮੁਖੀ ਜੈਸੂਰਿਆ ਨੂੰ ਇਹਨਾਂ ਨਿਯਮਾਂ ਦੇ ਉਲੰਘਣ ਦੇ ਤਹਿਤ ਸਜਾ ਦਾ ਪਾਤਰ ਮੰਨਿਆ ਜਾਂਦਾ ਹੈ ਉਹਨਾਂ ਕਿਹ ਕਿ ਨਿਯਮ 2, 4, 6 ਦੇ ਤਹਿਤ ਏਸੀਯੂ ਵੱਲੋਂ ਭ੍ਰਿਸ਼ਟਾਚਾਰ ਦੀ ਜਾਂਚ ‘ਚ ਮੱਦਦ ਨਾ ਕਰਨ ਜਾ ਬਿਨਾਂ ਕਿਸੇ ਵਜ੍ਹਾ ਉਸਤੋਂ ਮਨ੍ਹਾਂ ਕਰਨ ਲਈ ਜੈਸੂਰਿਆ ਨੂੰ ਦੋਸ਼ੀ ਪਾਇਆ ਗਿਆ ਹੈ ਜਿਸ ਵਿੱਚ ਜਾਂਚ ਲਈ ਏਸੀਯੂ ਵੱਲੋਂ ਮੰਗੀ ਗਈ ਜਾਣਕਾਰੀ ‘ਚ ਗਲਤ ਤੱਥ ਦੇਣਾ, ਗਲਤ ਜਾਂ ਅਧੂਰੀ ਜਾਣਕਾਰੀ ਦੇਣਾ ਆਦਿ ਸ਼ਾਮਲ ਹਨ
ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਨੂੰ ਦਸਤਾਵੇਜ਼ਾਂ ਨਾਲ ਛੇੜਛਾੜ ਜਾਂ ਉਹਨਾਂ ਨੂੰ ਖ਼ਤਮ ਕਰਨਾ ਸ਼ਾਮਲ ਹੈ ਅਤੇ ਜਿਸ ਨਾਲ ਜਾਂਚ ਕਾਰਵਾਈ ਪ੍ਰਭਾਵਿਤ ਹੋ ਸਕਦੀ ਹੈ ਜੈਸੂਰਿਆ ਨੂੰ ਇਹਨਾਂ ਦੋਸ਼ਾਂ ‘ਤੇ ਸਫਾਈ ਦੇਣ ਲਈ ਇੱਕ ਹਫ਼ਤੇ ਅੰਦਰ ਸਪੱਸ਼ਟੀਕਰਨ ਦੇਣਾ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੈਤਿਕ ਅਧਾਰ ‘ਤੇ ਅਹੁਦਾ ਨਾ ਛੱਡਣ ‘ਤੇ ਤੁਰੰਤ ਹਟਾਉਣ ਦਾ ਸੱਦਾ | Corruption
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੋਂ ਪਾਰਟੀ ਸਾਥੀਆਂ ਵੱਲੋਂ ਉਸ ਖਿਲਾਫ਼ ਲਾਏ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦੇ ਮੱਦੇਨਜ਼ਰ ਅਸਤੀਫੇ ਦੀ ਮੰਗ ਕੀਤੀ ਹੈ। ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਅੱਜ ਆਖਿਆ ਕਿ ਖਹਿਰਾ ਵਿਰੁੱਧ ਗੰਭੀਰ ਦੋਸ਼ਾਂ ਕਾਰਨ ਉਸ ਨੂੰ ਨੈਤਿਕ ਆਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ, ਨਹੀਂ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਉਸ ਨੂੰ ਬਾਹਰ ਦਾ ਰਸਤਾ ਵਿਖਾ ਦੇਣਾ ਚਾਹੀਦਾ ਹੈ। (Corruption)
ਕਾਂਗਰਸ ਪ੍ਰਧਾਨ ਨੇ ਆਪ ਦੇ ਪੰਜਾਬ ਦੇ ਸਹਿ-ਪ੍ਰਧਾਨ ਬਲਬੀਰ ਸਿੰਘ ਵੱਲੋਂ ਖਹਿਰਾ ਦੁਆਰਾ ਕਥਿਤ ਤੌਰ ‘ਤੇ ਕੁਝ ਪਾਰਟੀ ਵਰਕਰਾਂ ਪਾਸੋਂ ਨਗਦੀ ਲੈਣ ਦੇ ਲਾਏ ਦੋਸ਼ਾਂ ਬਾਰੇ ਸਾਹਮਣੇ ਆਈਆਂ ਰਿਪੋਰਟਾਂ ਜ਼ਿਕਰ ਕੀਤਾ। ਇਨ੍ਹਾਂ ਦੋਸ਼ਾਂ ‘ਤੇ ਹੈਰਾਨੀ ਜ਼ਾਹਿਰ ਕਰਦਿਆਂ ਜਾਖੜ ਨੇ ਕਿਹਾ ਕਿ ਆਪ ਲੀਡਰ ਵਿਰੋਧੀ ਧਿਰ ਦਾ ਆਗੂ ਰਹਿਣ ਲਈ ਸਾਰੇ ਨੈਤਿਕ ਅਧਿਕਾਰ ਗੁਆ ਚੁੱਕਾ ਹੈ ਜਾਖੜ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਵਿਰੋਧੀ ਧਿਰ ਦੇ ਨੇਤਾ ਖਿਲਾਫ਼ ਲੱਗੇ ਦੋਸ਼ਾਂ ਦਾ ਨੋਟਿਸ ਲੈਣ ਅਤੇ ਵਿਧਾਨ ਸਭਾ ਦੇ ਨਿਯਮਾਂ ਅਧੀਨ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : Earthquake: : ਹੜ੍ਹਾਂ ਦਾ ਸਾਹਮਣਾ ਕਰ ਰਹੇ ਹਿਮਾਚਲ ਪ੍ਰਦੇਸ਼ ਵਿੱਚ ਭੂਚਾਲ ਦੇ ਝਟਕੇ
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਨਾਲ ਖਹਿਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਜੋ ਪਹਿਲਾਂ ਨਸ਼ਿਆਂ ਦੇ ਮਾਮਲੇ ਦੇ ਵਿਵਾਦ ਵਿੱਚ ਫਸਿਆ ਹੋਇਆ ਹੈ। ਉਨ੍ਹਾਂ ਨੇ ਖਹਿਰਾ ਨੂੰ ਫੌਰੀ ਤੌਰ ‘ਤੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ। ਜਾਖੜ ਨੇ ਕਿਹਾ ਕਿ ਉਚ ਨੈਤਿਕ ਆਧਾਰ ‘ਤੇ ਆਪ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਉਠਾਉਣ ਦੀ ਕੋਸ਼ਿਸ਼ ਕੀਤੀ ਜਦਕਿ ਦੂਜੇ ਪਾਸੇ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ‘ਤੇ ਬਣੇ ਰਹਿਣ ਦੀ ਇਜਾਜ਼ਤ ਦਿੱਤੀ ਗਈ। ਇੱਥੋਂ ਤੱਕ ਕਿ ਪੰਜਾਬ ਦੇ ਲੋਕਾਂ ਨੇ ਮੈਂਬਰ ਦੇ ਤੌਰ ‘ਤੇ ਵੀ ਬਰਦਾਸ਼ਤ ਨਹੀਂ ਕਰਨਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਹੀ ਸੰਕਟ ਨਾਲ ਜੂਝ ਰਹੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਨਵੇਂ ਸੰਕਟ ਵਿੱਚ ਫਸ ਗਈ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਪਾਰਟੀ ਦਾ ਸੂਬੇ ਵਿੱਚ ਗੰਭੀਰ ਸਿਆਸੀ ਦਲ ਵਜੋਂ ਵੱਕਾਰ ਖੁੱਸ ਚੁੱਕਾ ਹੈ। ਉਨ੍ਹਾਂ ਨੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਆਪਣੀ ਪਾਰਟੀ ਦਾ ਪੰਜਾਬ ਢਾਂਚਾ ਭੰਗ ਕਰ ਦੇਣਾ ਚਾਹੀਦਾ ਹੈ।
ਮਹਿਲਾ ਨੂੰ ਖੁਦਕਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਤਹਿਤ ਅਕਾਲੀ ਕੌਂਸਲਰ ਜ਼ੇਲ੍ਹ ਭੇਜਿਆ
ਪੂਜਨੀਕ ਗੁਰੂ ਜੀ ਖਿਲਾਫ ਦਰਜ ਕਰਵਾਇਆ ਸੀ ਝੂਠਾ ਕੇਸ | Bathinda News
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। Bathinda News : ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਤੇ ਵਾਰਡ ਨੰਬਰ 3 ਤੋਂ ਮੌਜੂਦਾ ਅਕਾਲੀ ਕੌਂਸਲਰ ‘ਰਜਿੰਦਰ ਸਿੰਘ ਸਿੱਧੂ’ ਨੂੰ ਪੁਲਿਸ ਨੇ ਇੱਕ ਔਰਤ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਹੈ। ਰਜਿੰਦਰ ਸਿੰਘ ਸਿੱਧੂ ਬਠਿੰਡਾ ਦੇ ਖਾਲਸਾ ਸਕੂਲ ਦਾ ਪ੍ਰਧਾਨ ਵੀ ਹੈ, ਜਿਸ ਖਿਲਾਫ ਲੰਘੀ ਰਾਤ ਥਾਣਾ ਥਰਮਲ ਪੁਲਿਸ ਨੇ ਅਕਾਲੀ ਕੌਂਸਲਰ ਤ੍ਰਿਲੋਚ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਧਾਰਾ 306 ਤਹਿਤ ਪੁਲਿਸ ਕੇਸ ਦਰਜ ਕੀਤਾ ਸੀ। ਇਹ ਉਹੀ ‘ਰਜਿੰਦਰ ਸਿੰਘ ਸਿੱਧੂ’ ਨੇ ਮਈ 2007 ‘ਚ ਪੂਜਨੀਕ ਗੁਰੂ ਜੀ ਵੱਲੋਂ ਪਹਿਨੀ ਇੱਕ ਪੁਸ਼ਾਕ ਨੂੰ ਲੈ ਕੇ ਮੁਕੱਦਮਾ ਦਰਜ ਕਰਵਾਇਆ ਸੀ, ਜਿਸ ਨੂੰ ਬਠਿੰਡਾ ਅਦਾਲਤ ਨੇ ਬੇਬੁਨਿਆਦ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਭੇਜੀ ਹੈਰੋਇਨ ਦੀ ਵੱਡੀ ਖੇਪ ਬੀਐੱਸਐੱਫ਼ ਨੇ ਫੜੀ
ਦੱਸਣਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਜੌਗਰ ਪਾਰਕ ਵਿਚ ਜੈਸਮੀਨ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਜੋਧਪੁਰ ਦੀ ਸ਼ੱਮੀ ਹਾਲਾਤਾਂ ਵਿਚ ਲਾਸ਼ ਮਿਲੀ ਸੀ। ਉਦੋਂ ਵੀ ਸ਼ੱਕ ਜਤਾਇਆ ਗਿਆ ਸੀ ਕਿ ਮਾਮਲਾ ਸੰਵੇਦਨਸ਼ੀਲ ਅਤੇ ਗੰਭੀਰ ਹੈ, ਜਿਸ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਜੈਸਮੀਨ ਕੌਰ ਗਰਭਵਤੀ ਸੀ ਜਿਸ ਨੇ ਜਹਿਰ ਖਾਕੇ ਆਤਮਹੱਤਿਆ ਕੀਤੀ ਸੀ। ਇਸੇ ਦੌਰਾਨ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਆਡੀਓ ਵਾਇਰਲ ਹੋਈ ਸੀ, ਜਿਸ ਬਾਰੇ ਚਰਚਾ ਸੀ ਕਿ ਇਸ ਕਲਿੱਪ ‘ਚ ਰਜਿੰਦਰ ਸਿੰਘ ਸਿੱਧੂ ਮਹਿਲਾ ਨਾਲ ਕਥਿਤ ਅਸ਼ਲੀਲ ਗੱਲਾਂ ਕਰਦੇ ਦਿਖਾਈ ਦੇ ਰਹੇ ਹਨ। ਆਡੀਓ ਵਾਇਰਲ ਹੋਣ ਤੋਂ ਬਾਅਦ ਮਾਮਲੇ ਨੇ ਤੂਲ ਫੜ ਲਿਆ ਤਾਂ ਐਸ.ਐਸ.ਪੀ ਨਵੀਨ ਸਿੰਗਲਾ ਨੇ ਪੜਤਾਲ ਡੀ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੂੰ ਸੌਂਪ ਦਿੱਤੀ।
ਸੂਤਰ ਦੱਸਦੇ ਹਨ ਕਿ ਪੜਤਾਲ ਦੌਰਾਨ ਰਜਿੰਦਰ ਸਿੰਘ ਸਿੱਧੂ ਦੀ ਅਵਾਜ਼ ਹੋਣ  ਦੇ ਤੱਥਾਂ ਦੀ ਪੁਸ਼ਟੀ ਹੋਣ ਉਪਰੰਤ ਪੁਲਿਸ ਨੇ ਕੇਸ ਦਰਜ ਕਰਕੇ ਅਕਾਲੀ ਕੌਂਸਲਰ ਰਜਿੰਦਰ ਸਿੰਘ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ। ਐਫ ਆਈ ਆਰ ਮੁਤਾਬਕ ਤ੍ਰਿਲੋਚ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਗੁਰੂ ਨਾਨਕ ਮੁਹੱਲਾ ਬਠਿੰਡਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦੇ ਗੁਆਂਢੀ ਜਰਨੈਲ ਸਿੰਘ ਦੀ ਲੜਕੀ ਜੈਸਮੀਨ ਕੌਰ ਉਰਫ ਕੰਚਨ ਸੁਖਵਿੰਦਰ ਸਿੰਘ ਵਾਸੀ ਜੋਧਪੁਰ ਨਾਲ ਵਿਆਹੀ ਹੋਈ ਸੀ, ਜਿਸ ਨੇ 26 ਮਈ ਨੂੰ ਰਜਿੰਦਰ ਸਿੰਘ ਸਿੱਧੂ ਵਾਸੀ ਹਜੂਰਾ ਕਪੂਰਾ ਕਲੋਨੀ ਤੋਂ ਤੰਗ ਆਕੇ ਜੌਗਰ ਪਾਰਕ ਵਿਖੇ ਕੋਈ ਜਹਿਰੀਲੀ ਚੀਜ਼ ਖਾਕੇ ਆਤਮਹੱਤਿਆ ਕਰ ਲਈ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ‘ਰਜਿੰਦਰ ਸਿੰਘ ਸਿੱਧੂ’ ਨੂੰ ਅਦਾਲਤ ‘ਚ ਪੇਸ਼ ਕੀਤਾ ਸੀ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਵਿਵਾਦਾਂ ‘ਚ ਫਸਿਆ ਰਿਹਾ ਹੈ ਸਿੱਧੂ
ਅਕਾਲੀ ਕੌਂਸਲਰ ਰਜਿੰਦਰ ਸਿੰਘ ਸਿੱਧੂ ਇਸ ਤੋਂ ਪਹਿਲਾਂ ਵੀ ਵਿਵਾਦਾਂ ‘ਚ ਉਲਝਿਆ ਰਿਹਾ ਹੈ। ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਨਗਰ ‘ਚ ਕਿਸੇ ਦੇ ਘਰ ‘ਚ ਦਾਖਲ ਹੋਕੇ ਭੰਨ ਤੋੜ ਕਰਨ ਦੇ ਮਾਮਲੇ ‘ਚ ਸਿੱਧ, ਉਸ ਦੇ ਲੜਕੇ ਸਮੇਤ ਅੱਧੀ ਦਰਜਨ ਲੋਕਾਂ ਖਿਲਾਫ ਕੇਸ ਦਰਜ ਹੋਇਆ ਸੀ। ਇਵੇਂ ਹੀ 20 ਅਗਸਤ 2013 ਨੂੰ ਨਗਰ ਨਿਗਮ ਬਠਿੰਡਾ ਨੇ ਸਬਜੀ ਮੰਡੀ ‘ਚ ਸਥਿਤ ਸਿੱਧੂ ਵੱਲੋਂ ਉਸਾਰੇ ਸ਼ੋਅਰੂਮ ਤੇ ਬੁਲਡੋਜ਼ਰ ਚਲਾ ਦਿੱਤਾ ਸੀ।
ਮੈਲਬੋਰਨ (ਏਜੰਸੀ)। ਆਸਟਰੇਲੀਆ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਮੁੱਖ ਪਾਦਰੀ ਫਿਲਿਪ ਵਿਲਸਨ (67) ਨੂੰ ਬਾਲ ਜ਼ਬਰ-ਜਨਾਹ ਲੁਕੋਣ ਦੇ ਮਾਮਲੇ ‘ਚ ਦੋਸ਼ੀ ਮੰਨਿਆ ਹੈ। ਆਸਟਰੇਲੀਆ ਦੀ ਮੀਡੀਆ ਰਿਪੋਰਟ ਅਨੁਸਾਰ ਵਿਲਸਨ ਇਸ ਤਰ੍ਹਾਂ ਦੇ ਦੋਸ਼ ‘ਚ ਸਜ਼ਾ ਪਾਉਣ ਵਾਲੇ ਦੁਨੀਆਂ ਭਰ ‘ਚੋਂ ਸਭ ਤੋਂ ਜ਼ਿਆਦਾ ਉਮਰ ਦੇ ਕੈਥੋਲਿਕ ਪਾਦਰੀ ਹੋਣਗੇ। ਅਦਾਲਤ ਐਡੀਲੇਡ ਦੇ ਮੁੱਖ ਪਾਦਰੀ ਵਿਲਸਨ ਨੂੰ ਜੂਨ ਮਹੀਨ ‘ਚ ਸਜ਼ਾ ਸੁਣਾ ਕਰਦੀ ਹੈ।
ਉਨ੍ਹਾਂ ਨੂੰ ਬਾਲ ਜ਼ਬਰ-ਜਨਾਹ ਨੂੰ ਲੁਕੋਣ ਲਈ ਜ਼ਿਆਦਾ ਤੋਂ ਜ਼ਿਆਦਾ ਦੋ ਸਾਲਾਂ ਦੀ ਸਜ਼ਾ ਹੋ ਸਕਦੀ ਹੈ। ਫਿਲਿਪ ‘ਤੇ ਇੱਕ ਹੋਰ ਪਾਦਰੀ ਜੇਮਸ ਫਲੇਚਰ ਦੇ ਗੰਭੀਰ ਜ਼ਬਰ-ਜਨਾਹ ਦੇ ਅਪਰਾਧ ਨੂੰ ਲੁਕੋਣ ਦਾ ਦੋਸ਼ ਲੱਗਿਆ ਸੀ। ਉਨ੍ਹਾਂ ਨੂੰ ਸਾਲ 1976 ‘ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਜਦੋਂ ਉਹ ਨਿਊ ਸਾਊਥ ਵੈਲਸ ਦੇ ਸਹਾਇਕ ਪਾਦਰੀ ਸਨ।
ਆਸਟਰੇਲੀਆ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਅਨੁਸਾਰ ਵਿਲਸਨ ਦੇ ਵਕੀਲ ਨੇ ਅਦਾਲਤ ‘ਚ ਦਲੀਲ ਦਿੱਤੀ ਕਿ ਉਹ ਨਹੀਂ ਜਾਣਦੇ ਸਨ ਕਿ ਪਾਦਰੀ ਫਲੈਚਰ ਨੇ ਬੱਚਿਆਂ ਦਾ ਜ਼ਬਰ-ਜਨਾਹ ਕੀਤਾ ਹੈ। ਫਲੇਚਰ ਨੂੰ ਸਾਲ 2004 ‘ਚ ਨੌਂ ਬੱਚਿਆਂ ਦੇ ਜ਼ਬਰ-ਜਨਾਹ ਦੇ ਦੋਸ਼ ‘ਚ ਦੋਸ਼ੀ ਪਾਇਆ ਗਿਆ ਸੀ ਅੇ ਸਾਲ 2006 ‘ਚ ਜੇਲ ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਮਨੀ ਲਾਂਡਰਿੰਗ ਮਾਮਲਾ : ਮੀਸਾ ਭਾਰਤੀ ਖਿਲਾਫ਼ ਦੋਸ਼ ਆਇਦ
ਨਵੀਂ ਦਿੱਲੀ (ਏਜੰਸੀ)। ਈਡੀ ਨੇ ਕੌਮੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਦੀ ਧੀ ਅaਤੇ ਰਾਜ ਸਭਾ ਸਾਂਸਦ ਮੀਸਾ ਭਾਰਤੀ, ਉਨ੍ਹਾਂ ਦੇ ਪਤੀ ਸੈਲੇਸ਼ ਕੁਮਾਰ ਅਤੇ ਹੋਰਨਾਂ ਖਿਲਾਫ਼ ਦਿੱਲੀ ਦੇ ਪਟਿਆਲਾ ਹਾਊਸ ਕੋਰਟ ‘ਚ ਦੋਸ਼ ਪੱਤਰ ਦਾਖਲ ਕਰ ਦਿੱਤਾ ਇਹ ਮਾਮਲਾ ਮੀਸਾ ਅਤੇ ਉਨ੍ਹਾਂ ਦੇ ਪਤੀ ਕੋਲ ਕਥਿਤ ਬੇਨਾਮੀ ਸੰਪੰਤੀ ਦੀ ਜਾਂਚ ਨਾਲ ਜੁੜਿਆ ਹੈ ਇਸ ਸਬੰਧ ‘ਚ ਈਡੀ ਭਾਰਤੀ ਦੇ ਦਿੱਲੀ ਸਮੇਤ ਦੂਜੇ ਟਿਕਾਣਿਆਂ ‘ਤੇ ਪਹਿਲਾਂ ਹੀ ਛਾਪੇਮਾਰੀ ਕਰ ਚੁੱਕੀ ਹੈ
ਉਹ ਆਪਣੇ ਪਤੀ ਨਾਲ ਇਸ ਮਾਮਲੇ ‘ਚ ਨੋਟਿਸ ਜਾਰੀ ਹੋਣ ਤੋਂ ਬਾਅਦ ਟੈਕਸ ਵਿਭਾਗ ਦੇ ਸਾਹਮਣੇ ਪੇਸ਼ ਹੋ ਚੁੱਕੀ ਹੈ ਇਸ ਸਾਲ ਸਤੰਬਰ ‘ਚ ਈਡੀ ਨੇ ਭਾਰਤੀ ਦੇ ਦਿੱਲੀ ਨਾਲ ਲੱਗਦੇ ਬਿਜਵਾਸਨ ਇਲਾਕੇ ਸਥਿਤ ਫਾਰਮ ਹਾਊਸ ਨੂੰ ਜਬਤ ਕੀਤਾ ਸੀ ਇਹ ਫਾਰਮ ਹਾਊਸ ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਸੈਲੇਸ਼ ਦੇ ਨਾਂਅ ‘ਤੇ  ਹੈ ਮੀਸਾ ਅਤੇ ਸੈਲੇਸ਼ ਦੇ ਜਵਾਬਾਂ ਤੋਂ ਸੰਤੁਸ਼ਟ ਨਾ ਹੋਣ ‘ਤੇ ਈਡੀ ਨੇ ਇਹ ਕਦਮ ਚੁੱਕਿਆ ਸੀ ਦੋਸ਼ ਹੈ ਕਿ ਇਹ ਫਾਰਮ ਹਾਊਸ ਸੇਲ ਕੰਪਨੀਆਂ ਜ਼ਰੀਏ ਆਏ ਧਨ ਨਾਲ ਖਰੀਦਿਆ ਗਿਆ ਸੀ। ਚਾਰ ਸੇਲ ਕੰਪਨੀਆਂ ਜ਼ਰੀਏ 1 ਕਰੋੜ 20 ਲੱਖ ਰੁਪਏ ਆਏ ਸਨ ਜਿਸ ਜ਼ਰੀਏ ਇਸ ਪ੍ਰਾਪਰਟੀ ਨੂੰ ਖਰੀਦਿਆ ਗਿਆ ਸੀ ਮੀਸਾ ‘ਤੇ ਇਹ ਵੀ ਦੋਸ਼ ਹੈ ਕਿ ਸਾਲ 2008-09 ‘ਚ ਸੇਲ ਕੰਪਨੀਆਂ ਜ਼ਰੀਏ ਪੈਸਾ ਉਦੋਂ ਆਇਆ ਸੀ ਜਦੋਂ ਸ੍ਰੀ ਯਾਦਵ ਰੇਲ ਮੰਤਰੀ ਸਨ।