Ludhiana Crime News - Sach Kahoon Punjabi
Ludhiana Crime News: ਕਾਰ ‘ਚ ਸੋਧ ਕਰਕੇ ਨਸ਼ੀਲੇ ਪਦਾਰਥ ਛੁਪਾਉਣ, ਨਕਲੀ ਚੈਂਬਰ ਬਣਾਉਣ ਦੇ ਦੋਸ਼ ਵਿੱਚ 2 ਗ੍ਰਿਫ਼ਤਾਰ
Ludhiana Crime News: ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਇੱਕ ਵੱਡੀ ਕਾਰਵਾਈ ਵਿੱਚ, ਲੁਧਿਆਣਾ ਵਿੱਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੀ ਜ਼ੋਨਲ ਯੂਨਿਟ ਨੇ ਇੱਕ ਕਾਰ ਵਿੱਚੋਂ 103 ਕਿਲੋਗ੍ਰਾਮ ਭੰਗ ਜ਼ਬਤ ਕੀਤੀ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਬਾਜ਼ਾਰ ਵਿੱਚ ਕੀਮਤ ਲਗਭਗ ₹3.1 ਮਿਲੀਅਨ ਦੱਸੀ ਜਾ ਰਹੀ ਹੈ। DRI ਨੇ ਦੋ ਵਿਅਕਤੀਆ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਡੀਆਰਆਈ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਨਸ਼ੀਲੇ ਪਦਾਰਥਾਂ ਦੀ ਖੇਪ ਲਿਜਾ ਰਹੇ ਹਨ। ਇੱਕ ਸੂਤਰ ਤੋਂ ਮਿਲੀ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਡੀਆਰਆਈ ਟੀਮ ਨੇ ਸਾਹਨੇਵਾਲ ਨੇੜੇ ਇੱਕ ਕਾਰ ਨੂੰ ਰੋਕਿਆ। ਟੀਮ ਪਹਿਲਾਂ ਹੀ ਇਲਾਕੇ ਦੀ ਨਿਗਰਾਨੀ ਕਰ ਰਹੀ ਸੀ। ਸ਼ੱਕੀ ਹੋਣ ‘ਤੇ, ਕਾਰ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਅਤੇ ਵੱਡੀ ਮਾਤਰਾ ਵਿੱਚ ਭੰਗ ਜ਼ਬਤ ਕੀਤੀ ਗਈ। ਗੱਡੀ ਦੇ ਫਰਸ਼ ਵਿੱਚ ਲੁਕਾ ਕੇ ਨਸ਼ੀਲੇ ਪਦਾਰਥ ਲਿਜਾਏ ਜਾ ਰਹੇ ਸਨ ਕਾਰ ਦੀ ਤਲਾਸ਼ੀ ਦੌਰਾਨ, ਟੀਮ ਨੂੰ ਖਾਕੀ ਰੰਗ ਦੇ ਪਲਾਸਟਿਕ ਟੇਪ ਵਿੱਚ ਲਪੇਟੇ ਹੋਏ 74 ਪੈਕੇਟ ਮਿਲੇ। ਇਹ ਪੈਕੇਟ ਗੱਡੀ ਦੇ ਅਗਲੇ ਅਤੇ ਪਿਛਲੇ ਫਰਸ਼ਾਂ ਵਿੱਚ ਬਣਾਏ ਗਏ ਵਿਸ਼ੇਸ਼ ਖੋਖਲੇ ਡੱਬਿਆਂ ਵਿੱਚ ਲੁਕਾਏ ਗਏ ਸਨ। ਤਸਕਰਾਂ ਨੇ ਇਸ ਉਦੇਸ਼ ਲਈ ਇੱਕ ਨਕਲੀ ਫਰਸ਼ ਬਣਾਇਆ ਸੀ। ਉਨ੍ਹਾਂ ਨੇ ਅਸਲ ਬਾਡੀਵਰਕ ਦੇ ਅੰਦਰ ਚੈਂਬਰ ਬਣਾਏ ਸਨ ਜੋ ਅੰਦਰਲੇ ਹਿੱਸੇ ਵਿੱਚ ਲੁਕੇ ਹੋਏ ਜਾਪਦੇ ਸਨ।
Ludhiana Crime News
ਬਿਲਕੁਲ ਅਸਲੀ ਦਿਖਾਈ ਦਿੰਦੇ ਹਨ ਅਤੇ ਆਸਾਨੀ ਨਾਲ ਪਛਾਣੇ ਨਹੀਂ ਜਾ ਸਕਦੇ। ਵਾਹਨਾਂ ਦੇ ਫਰਸ਼ ਨੂੰ ਸੋਧ ਕੇ ਕੀਤੀ ਜਾ ਰਹੀ ਹੈ ਤਸਕਰੀ ਡੀਆਰਆਈ ਅਧਿਕਾਰੀਆਂ ਦੇ ਅਨੁਸਾਰ, ਨਸ਼ਾ ਤਸਕਰ ਵਾਹਨਾਂ ਦੇ ਫਰਸ਼ ਬੋਰਡਾਂ ਨੂੰ ਸੋਧ ਰਹੇ ਹਨ ਅਤੇ ਉਨ੍ਹਾਂ ਦੇ ਅੰਦਰ ਨਸ਼ੀਲੇ ਪਦਾਰਥ ਜਾਂ ਹੋਰ ਗੈਰ-ਕਾਨੂੰਨੀ ਸਮੱਗਰੀ ਛੁਪਾ ਰਹੇ ਹਨ। ਤਸਕਰ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਨੂੰ ਆਸਾਨ ਬਣਾਉਣ ਲਈ ਸੀਟਾਂ ਦੇ ਪਿੱਛੇ, ਟਰੰਕ ਦੇ ਹੇਠਾਂ, ਜਾਂ ਅਸਲ ਫਰਸ਼ ਦੇ ਅੰਦਰ ਲੁਕਵੇਂ ਡੱਬੇ ਬਣਾ ਰਹੇ ਹਨ। ਦੋ ਮੁਲਜ਼ਮ ਗ੍ਰਿਫ਼ਤਾਰ, ਕਾਰ ਵੀ ਜ਼ਬਤ ਡੀਆਰਆਈ ਟੀਮ ਨੇ ਕਾਰ ਵਿੱਚ ਸਵਾਰ ਦੋ ਸ਼ੱਕੀਆਂ ਨੂੰ ਵੀ ਫੜ ਲਿਆ। ਕਾਰ ਅਤੇ ਨਸ਼ੀਲੇ ਪਦਾਰਥ ਦੋਵੇਂ ਜ਼ਬਤ ਕਰ ਲਏ ਗਏ ਹਨ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਡੀਆਰਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਨਸ਼ੀਲੇ ਪਦਾਰਥ ਕਿੱਥੋਂ ਆ ਰਹੇ ਸਨ ਅਤੇ ਉਨ੍ਹਾਂ ਦਾ ਇਰਾਦਾ ਕਿੱਥੇ ਸਪਲਾਈ ਕਰਨਾ ਸੀ।
Read Also : ਇਸ ਵਾਰ ਪੰਜਾਬ ਤੇ ਹਰਿਆਣਾ ’ਚ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ ਸਰਦੀਆਂ ਦੀਆਂ ਛੁੱਟੀਆਂ! ਜਾਣੋ ਕਾਰਨ
Ludhiana Crime News: ਜ਼ਮਾਨਤ ’ਤੇ ਆਇਆ ਵਿਅਕਤੀ ਨਜਾਇਜ਼ ਅਸਲੇ ਸਣੇ ਕਾਬੂ
Ludhiana Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ ਸਣੇ ਕਾਬੂ ਕੀਤਾ ਹੈ ।ਜਾਣਕਾਰੀ ਦਿੰਦਿਆਂ ਇੰਸਪੈਕਟਰ ਜੁਨੇਜਾ ਇੰਚਾਜਰ ਕਰਾਇਮ ਬ੍ਰਾਂਚ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਚੈਕਿੰਗ ਲਈ ਚੰਡੀਗੜ੍ਹ ਰੋਡ ’ਤੇ ਕਟਾਣੀ ਕਲਾਂ ਮੌਜੂਦ ਸੀ। ਇਸ ਦੌਰਾਨ ਏਐੱਸਆਈ ਬਲਜਿੰਦਰ ਸਿੰਘ ਨੂੰ ਮੁਖ਼ਬਰ ਕੋਲੋਂ ਮਿਲੀ ਇਤਲਾਹ ’ਤੇ ਪੁਲਿਸ ਨੇ ਟੀ- ਪੁਆਇੰਟ ਪਿੰਡ ਛੰਦੜਾਂ ਚੰਡੀਗੜ ਰੋੜ ਤੋਂ ਇੱਕ ਵਿਅਕਤੀ ਨੂੂੰ ਕਾਬੂ ਕੀਤਾ। ਜਿਸ ਦੀ ਪਹਿਚਾਣ ਜਗਵਿੰਦਰ ਸਿੰਘ ਉਰਫ਼ ਮਿੱਠੀ ਵਾਸੀ ਪਿੰਡ ਛੰਦੜਾਂ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Crime News: ਪੁਲਿਸ ਤੇ ਲਾਰੈਂਸ ਦੇ ਗੁਰਗੇ ਵਿਚਕਾਰ ਫਾਇਰਿੰਗ, ਮੁਲਜ਼ਮ ਗ੍ਰਿਫ਼ਤਾਰ
ਉਨਾਂ ਦੱਸਿਆ ਕਿ ਜਗਵਿੰਦਰ ਸਿੰਘ ਕੋ ਨਜਾਇਜ਼ ਅਸਲਾ ਸੀ ਤੇ ਉਹ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ ਵਿੱਚ ਸੀ। ਉਨਾਂ ਦੱਸਿਆ ਕਿ ਮੌਕੇ ਤੋਂ ਜਗਵਿੰਦਰ ਸਿੰਘ ਦੇ ਕੋਲੋਂ ਇੱਕ ਪਿਸਤੌਲ ਦੇਸੀ 315 ਬੋਰ ਸਮੇਤ 1 ਜਿੰਦਾ ਰੌਦ ਬਰਾਮਦ ਕੀਤਾ ਗਿਆ ਹੈ ਅਤੇ ਅਗਲੇਰੀ ਪੁੱਛਗਿੱਛ ਲਈ ਪੁਲਿਸ ਨੇ ਅਦਾਲਤ ਕੋਲੋਂ ਉਸਦਾ ਇੱਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਉਨਾਂ ਇਹ ਵੀ ਦੱਸਿਆ ਕਿ ਜਗਵਿੰਦਰ ਸਿੰਘ ਇੱਕ ਲੜਾਈ-ਝਗੜੇ ਦੇ ਮਾਮਲੇ ਵਿੱਚ ਜੇਲ੍ਹ ’ਚੋਂ 10 ਸਤੰਬਰ 2024 ਵਿੱਚ ਹੀ ਜਮਾਨਤ ’ਤੇ ਬਾਹਰ ਆਇਆ ਸੀ। Ludhiana Crime News
Ludhiana News: ਲੁਧਿਆਣਾ ਦੀ ਕੱਪੜਾ ਫੈਕਟਰੀ ’ਚ ਵੱਡੀ ਘਟਨਾ, ਜਾਂਚ ’ਚ ਜੁਟੀ ਪੁਲਿਸ
Ludhiana News: ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਦੀ ਇੱਕ ਫੈਕਟਰੀ ’ਚ ਇੱਕ ਵੱਡੀ ਘਟਨਾ ਵਾਪਰਨ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਚੋਰਾਂ ਨੇ ਸ਼ਹਿਰ ’ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਸ ਦੌਰਾਨ, ਜੋਧੇਵਾਲ ਥਾਣੇ ਦੀ ਪੁਲਿਸ ਨੇ ਇੱਕ ਕੱਪੜਾ ਫੈਕਟਰੀ ’ਚ ਚੋਰੀ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਪਰੋਕਤ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਕਰਨਜੀਤ ਸਿੰਘ ਨੇ ਦੱਸਿਆ ਕਿ ਭਾਈ ਰਣਧੀਰ ਸਿੰਘ ਨਗਰ ਦੇ ਰਹਿਣ ਵਾਲੇ ਮਨਮੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਖਬਰ ਵੀ ਪੜ੍ਹੋ : ਮਾਲੇਰਕੋਟਲਾ ਵਿਖੇ ਨਸ਼ਿਆਂ ਖਿਲਾਫ਼ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਲਈ ਅਧਿਕਾਰੀਆਂ ਨਾਲ ਮੀਟਿੰਗ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਕੱਪੜਾ ਫੈਕਟਰੀ ਮੁਹੱਲਾ ਆਨੰਦਪੁਰੀ ਕਾਲੀ ਸੜਕ ’ਚ ਸਥਿਤ ਹੈ, ਜਿੱਥੇ 1 ਮਾਰਚ ਦੀ ਰਾਤ ਨੂੰ ਕੁਝ ਲੋਕਾਂ ਨੇ ਉਸਦੀ ਫੈਕਟਰੀ ਵਿੱਚੋਂ ਯੂਪੀਐਸ, ਇਨਵਰਟਰ, ਐਲਸੀਡੀ ਡੀਵੀਆਰ, ਸਿਲਾਈ ਮਸ਼ੀਨ, ਤਾਂਬੇ ਦੀ ਕੇਬਲ ਤਾਰ ਤੇ 13 ਕੱਪੜੇ ਚੋਰੀ ਕਰ ਲਏ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ, ਪੁਲਿਸ ਨੇ ਦੋਸ਼ੀ ਰਾਜੇਸ਼ ਮੰਡਲ, ਨਿਵਾਸੀ ਨਿਊ ਦੀਪ ਨਗਰ ਅਤੇ ਨੰਦਨ ਕੁਮਾਰ, ਨਿਵਾਸੀ ਗੋਵਿੰਦਪੁਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। Ludhiana News
Ludhiana News: ਪਸਤੌਲ ਦੇ ਜੋਰ ’ਤੇ ਚਿੱਟੇ ਦਿਨ ਦੁਕਾਨਦਾਰ ਕੋਲੋਂ 1 ਲੱਖ ਰੁਪਏ ਲੁੱਟੇ
ਸਿਗਰਟ ਦੀ ਮੰਗ ਕੀਤੀ ਤੇ ਮੌਕਾ ਵੇਖਦਿਆਂ ਹੀ ਦੁਕਾਨਦਾਰ ਦੀ ਵੱਖੀ ’ਚ ਪਸਤੌਲ ਲਾ ਦਿੱਤਾ ਵਾਰਦਾਤ ਨੂੰ ਅੰਜ਼ਾਮ | Ludhiana News
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਾਹਨੇਵਾਲ ਦੇ ਅਧਿਕਾਰ ਖੇਤਰ ’ਚ ਇੱਕ ਦੁਕਾਨਦਾਰ ਤੋਂ ਪਸਤੌਲ ਦੇ ਜ਼ੋਰ ’ਤੇ ਚਿੱਟੇ ਦਿਨ ਇੱਕ ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ’ਚ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ’ਚ ਲੈ ਕੇ ਦੁਕਾਨਦਾਰ ਦੀ ਸ਼ਿਕਾਇਤ ’ਤੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਜਾਣਕਾਰੀ ਦਿੰਦਿਆਂ ਸਤੇਂਦਰ ਕੁਮਾਰ ਪੁੱਤਰ ਗੋਪਾਲ ਵਾਸੀ ਲੋਟਸ ਇੰਕਲੇਵ ਡੇਹਲੋ ਰੋਡ ਪੱਦੀ (ਲੁਧਿਆਣਾ) ਨੇ ਦੱਸਿਆ ਕਿ ਵੀਰਵਾਰ ਨੂੰ ਉਹ ਗੁਰਦੁਆਰਾ ਸਾਹਿਬ ਸਾਹਮਣੇ ਸਥਿੱਤ ਆਪਣੀ ‘ਸਤੇਂਦਰ ਬੁੱਕ ਡਿਪੂ, ਕਰਿਆਨਾ ਅਤੇ ਜਨਰਲ ਸਟੋਰ’ ਨਾਮੀ ਦੁਕਾਨ ’ਤੇ ਮੌਜ਼ੂਦ ਸੀ।
ਇਹ ਖਬਰ ਵੀ ਪੜ੍ਹੋ : Road Accident: ਸਵੇਰੇ-ਸਵੇਰੇ ਪੰਜਾਬ ’ਚ ਵਾਪਰਿਆ ਭਿਆਨਕ ਹਾਦਸਾ, ਦਸ ਦੀ ਮੌਤ, ਕਈ ਜਖਮੀ
ਜਿੱਥੇ ਦੁਪਿਹਰ ਕਰੀਬ 3 ਵਜੇ 2 ਨੌਜਵਾਨ ਉਸਦੀ ਦੁਕਾਨ ’ਚ ਦਾਖਲ ਹੋਏ। ਦੋਵਾਂ ਨੌਜਵਾਨਾਂ ਦੇ ਮੂੰਹ ਰੁਮਾਲ ਨਾਲ ਢਕੇ ਹੋਏ ਸਨ। ਜਿੰਨ੍ਹਾਂ ਨੇ ਦੁਕਾਨ ਅੰਦਰ ਦਾਖਲ ਹੁੰਦਿਆਂ ਹੀ ਉਸ ਪਾਸੋਂ ਸਿਗਰਟ ਦੀ ਮੰਗ ਕੀਤੀ। ਜਿਉਂ ਹੀ ਉਹ ਸਿਗਰਟ ਦੇਣ ਲੱਗੇ ਤਾਂ ਇੱਕ ਨੌਜਵਾਨ ਨੇ ਉਸ ਦੀ ਵੱਖੀ ’ਚ ਪਸਤੌਲ ਲਗਾ ਲਿਆ ਅਤੇ ਦੂਜੇ ਨੇ ਜ਼ਬਰੀ ਕਾਊਂਟਰ ਦੇ ਦਰਾਜ ’ਚ ਪਿਆ ਬੈਗ ਕੱਢ ਲਿਆ। ਸਤੇਂਦਰ ਕੁਮਾਰ ਮੁਤਾਬਕ ਬੈਗ ’ਚ 1 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਪੈਨ ਕਾਰਡ, ਅਧਾਰ ਕਾਰਡ, ਡੈਬਿਟ ਕਾਰਡ, ਡਰਾਇਵਿੰਗ ਲਾਇਸੰਸ ਆਦਿ ਮੌਜ਼ੂਦ ਸੀ। ਪੀੜਤ ਨੇ ਅੱਗੇ ਦੱਸਿਆ ਕਿ ਲੁਟੇਰਿਆਂ ਦੇ ਜਾਣ ਤੋਂ ਬਾਅਦ ਜਿਉਂ ਹੀ ਉਹ ਦੁਕਾਨ ਤੋਂ ਬਾਹਰ ਨਿੱਕਲਿਆਂ ਤਾਂ ਉਸਨੂੰ ਗੁਆਂਢੀ ਤੋਂ ਪਤਾ ਚੱਲਿਆ ਕਿ ਦੋਵੇਂ ਨੌਜਵਾਨ ਇੱਕ ਐਕਟਿਵਾ ’ਤੇ ਸਵਾਰ ਹੋ ਕੇ ਆਏ ਸਨ।
ਉਨ੍ਹਾਂ ਦੱਸਿਆ ਕਿ ਸਮੁੱਚੀ ਘਟਨਾਂ ਨੂੰ ਲੁਟੇਰਿਆਂ ਨੇ ਦੋ ਮਿੰਟ ਦੇ ਅੰਦਰ ਅੰਜਾਮ ਦਿੱਤਾ ਅਤੇ ਰਫੂ ਚੱਕਰ ਹੋ ਗਏ। ਉਨ੍ਹਾਂ ਮੰਗ ਕੀਤੀ ਕਿ ਉਸਨੇ ਪਾਈ- ਪਾਈ ਜੋੜ ਕੇ ਇੱਕ ਲੱਖ ਰੁਪਏ ਇਕੱਠੇ ਕੀਤੇ ਸਨ। ਜਿਸ ’ਚੋਂ ਉਸਨੇ ਵੱਖ- ਵੱਖ ਦੁਕਾਨਾਂ ਦੀ ਪੇਮੈਂਟ ਕਰਨੀ ਸੀ। ਇਸ ਤੋਂ ਇਲਾਵਾ ਉਹ ਪੈਸੇ ਟਰਾਂਸਫਰ ਦਾ ਕੰਮ ਵੀ ਕਰਦੇ ਹਨ। ਜਿਸ ਦੇ ਲਈ ਉਨ੍ਹਾਂ ਆਪਣੇ ਕੋਲ ਇੱਕ ਲੱਖ ਰੁਪਏ ਰੱਖੇ ਹੋਏ ਸਨ। ਜਾਂਚਕਰਤਾ ਅਧਿਕਾਰੀ ਹਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਤੇਂਦਰ ਕੁਮਾਰ ਦੇ ਬਿਆਨਾਂ ’ਤੇ ਨਾ ਮਲੂਮ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਕੇਸ ਨੂੰ ਹੱਲ ਕਰ ਲਿਆ ਜਾਵੇਗਾ। Ludhiana News
Ludhiana Crime News: ਨਕਲੀ ਸੀਆਈਏ ਕਰਮਚਾਰੀਆਂ ਨੇ ਗੰਨ ਪੁਆਇੰਟ ’ਤੇ ਹੋਟਲ ’ਚ ਠਹਿਰੇ ਵਿਅਕਤੀ ਲੁੱਟੇ
ਬਦਮਾਸ ਹੋਟਲ ’ਚ ਠਹਿਰੇ ਦੋ ਵਿਅਕਤੀਆਂ ਪਾਸੋਂ 16 ਲੱਖ ਰੁਪਏ ਤੇ ਦੋ ਕੀਮਤੀ ਫੋਨ ਲੁੱਟ ਕੇ ਹੋਏ ਫ਼ਰਾਰ | Ludhiana Crime News
Ludhiana Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਪਾਰਕ ਰਾਜਧਾਨੀ ਲੁਧਿਆਣਾ ਵਿਖੇ ਬਦਮਾਸਾਂ ਨੇ ਸੀਆਈਏ ਕਰਮਚਾਰੀ ਬਣਕੇ ਇੱਕ ਹੋਟਲ ’ਚ  ਠਹਿਰੇ ਦੋ ਵਿਅਕਤੀਆਂ ਨੂੰ ਗੰਟ ਪੁਆਇੰਟ ’ਤੇ ਲੁੱਟ ਲਿਆ। ਪੀੜਤਾਂ ਮੁਤਾਬਕ ਬਦਮਾਸ਼ਾਂ ਨੇ ਉਨ੍ਹਾਂ ਕੋਲੋਂ ਪਿਸਟਲ ਦਾ ਡਰ ਦਿਖਾ ਕੇ 16 ਲੱਖ ਰੁਪਏ ਦੀ ਨਗਦੀ ਤੇ ਦੋ ਕੀਮਤੀ ਮੋਬਾਇਲ ਫੋਨ ਲੁੱਟੇ ਤੇ ਫ਼ਰਾਰ ਹੋ ਗਏ। ਪੀੜਤਾਂ ਵੱਲੋਂ ਮਾਮਲਾ ਧਿਆਨ ’ਚ ਲਿਆਂਦੇ ਜਾਣ ’ਤੇ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਜੈਨ ਕਲੋਨੀ ਲੁਧਿਆਣਾ ਨੇ ਦੱਸਿਆ ਕਿ ਉਸਨੇ ਆਪਣੇ ਭਰਾ ਦਮਨਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਲਈ ਰਾਜ ਵਰਮਾ ਨਾਲ 16 ਲੱਖ ਰੁਪਏ ਵਿੱਚ ਗੱਲ ਕੀਤੀ ਸੀ। ਗੱਲਬਾਤ ਦੌਰਾਨ ਇਹ ਵੀ ਤੈਅ ਹੋਇਆ ਸੀ ਕਿ ਪੂਰੇ ਪੈਸੇ ਉਹ ਦਮਨਪ੍ਰੀਤ ਸਿੰਘ ਦੇ ਕੈਨੇਡਾ ਪਹੁੰਚਣ ’ਤੇ ਹੀ ਦੇਵੇਗਾ। ਪੀੜਤ ਮੁਤਾਬਕ ਰਾਜ ਵਰਮਾ ਨੇ ਉਸਨੂੰ ਕਿਹਾ ਕਿ ਉਹ ਅਮਿੱਤ ਕੁਮਾਰ ਨੂੰ ਭੇਜ ਰਿਹਾ ਹੈ, ਜਿਸ ਨੂੰ ਪੈਸੇ ਦਿਖਾ ਦੇਣੇ ਅਤੇ ਕੈਨੇਡਾ ਪਹੁੰਚਣ ’ਤੇ ਪੂਰੀ ਰਕਮ ਉਨ੍ਹਾਂ ਨੂੰ ਦੇ ਦੇਣੀ।
ਇਹ ਵੀ ਪੜ੍ਹੋ: Kisan News: ‘ਕੌਮੀ ਖੇਤੀ ਮੰਡੀ ਨੀਤੀ’ ਦੇ ਵਿਰੋਧ ’ਚ ਐਸਕੇਐੱਮ ਵੱਲੋਂ ਕੇਂਦਰ ਦਾ ਪਿੱਟ ਸਿਆਪਾ
ਅਮਰਜੀਤ ਸਿੰਘ ਮੁਤਾਬਕ 20 ਦਸੰਬਰ ਨੂੰ ਉਸਨੂੂੰ ਅਮਿੱਤ ਕੁਮਾਰ ਦਾ ਫੋਨ ਆਉਣ ’ਤੇ ਉਹ ਆਪਣੇ ਦੋਸਤ ਗੌਰਵ ਸ਼ਰਮਾ ਅਤੇ ਉਕਤ ਅਮਿੱਤ ਕੁਮਾਰ ਨਾਲ ਸਥਾਨਕ ਸ਼ਹਿਰ ’ਚ ਸਥਿੱਤ ਰੇਜੰਟਾ ਕਲੈਸਿਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਜਿੱਥੇ ਉਸ ਕੋਲ 16 ਲੱਖ ਰੁਪਏ ਦੀ ਨਗਦੀ ਵੀ ਮੌਜੂਦ ਸੀ। ਅਮਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਦੁਪਿਹਰ ਬਾਅਦ ਤਕਰੀਬਨ ਸਾਢੇ ਕੁ 3 ਵਜੇ ਅਮਿੱਤ ਕੁਮਾਰ ਨੇ ਕਮਰੇ ਦਾ ਦਰਵਾਜਾ ਖੋਲ੍ਹਿਆ ਤਾਂ 5- 6 ਨਾਮਲੂਮ ਵਿਅਕਤੀ ਜ਼ਬਰਦਸਤੀ ਉਨ੍ਹਾਂ ਦੇ ਕਮਰੇ ਅੰਦਰ ਦਾਖਲ ਹੋ ਗਏ। ਜਿੰਨ੍ਹਾਂ ਨੇ ਖੁਦ ਨੂੰ ਸੀ. ਆਈ. ਏ. ਸਟਾਫ਼ ਤੋਂ ਆਏ ਹੋਣ ਦਾ ਦਾਅਵਾ ਕੀਤਾ ਅਤੇ ਉਨ੍ਹਾਂ ਦੀ ਕੰਨਪਟੀ ’ਤੇ ਪਿਸਟਲ ਰੱਖ ਕੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਹਮਲਾਵਰਾਂ ਨੇ ਉਸਨੂੰ ਅਤੇ ਉਸਦੇ ਦੋਸਤ ਨੂੰ ਬੰਧਕ ਬਣਾ ਕੇ ਉਨ੍ਹਾਂ ਕੋਲ ਮੌਜੂਦ 16 ਲੱਖ ਰੁਪਏ ਦੀ ਨਗਦੀ ਤੋਂ ਇਲਾਵਾ ਉਨ੍ਹਾਂ ਦੋਵਾਂ ਦੇ ਕੀਮਤੀ ਫੋਨ ਲੁੱਟ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਹੋਟਲ ਸਟਾਫ਼ ਦੇ ਧਿਆਨ ਵਿੱਚ ਲਿਆਂਦਾ ਤੇ ਪੁਲਿਸ ਨੂੰ ਸੂਚਿਤ ਕੀਤਾ। Ludhiana Crime News
ਲੁੱਟ ਦੀ ਵਾਰਦਾਤ ਦਾ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਦੀ ਪੁਲਿਸ ਵੱਲੋਂ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੇ ਜਾਣ ਦੀ ਗੱਲ ਆਖੀ ਹੈ। ਜਾਂਚਕਰਤਾ ਅਧਿਕਾਰੀ ਅਵਤਾਰ ਸਿੰਘ ਮੁਤਾਬਕ ਅਮਰਜੀਤ ਸਿੰਘ ਦੇ ਬਿਆਨਾਂ ’ਤੇ ਦਰਜ਼ ਕੀਤੇ ਗਏ ਮਾਮਲੇ ਵਿੱਚ ਪੁਲਿਸ ਵੱਲੋਂ ਅਮਿਤ ਕੁਮਾਰ ਵਾਸੀ ਦਿੱਲੀ ਤੋਂ ਇਲਾਵਾ ਉਸਦੇ 5- 6 ਨਾਮਲੂਮ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।
ਖੇਤਾਂ ’ਚ ਮਿਲੀ ਔਰਤ ਦੀ ਲਾਸ਼ | Murder
Murder: ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਦੇ ਗਿੱਲ ਰੋਡ ’ਤੇ ਰੇਲਵੇ ਲਾਈਨ ਨੇੜੇ ਖੇਤਾਂ ’ਚੋਂ ਇੱਕ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਔਰਤ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਲਾਸ਼ ਨੂੰ ਵੇਖ ਕੇ ਲੋਕਾਂ ਨੇ ਤੁਰੰਤ ਰੌਲਾ ਪਾਇਆ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਗਲੇ ’ਤੇ ਕੀਤਾ ਗਿਆ ਹੈ ਤੇਜਧਾਰ ਹਥਿਆਰਾਂ ਨਾਲ ਵਾਰ | Murder
ਮ੍ਰਿਤਕ ਔਰਤ ਮੁੰਡੀਆ ਕਲਾਂ ਇਲਾਕੇ ਦੀ ਰਹਿਣ ਵਾਲੀ ਹੈ। ਜਿਸ ਦੀ ਉਮਰ ਕਰੀਬ 35 ਸਾਲ ਹੈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਔਰਤ ਦੀ ਗਰਦਨ ’ਤੇ ਤੇਜਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਪੁਲਿਸ ਨੇ ਔਰਤ ਦੀ ਪਛਾਣ ਕਰਨ ਤੋਂ ਬਾਅਦ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read This : Murder: ਬੁਰੀ ਖਬਰ, ਨਾਬਾਲਿਗ ਲੜਕੇ ਵੱਲੋਂ ਆਪਣੀ ਮਾਂ ਦਾ ਕਤਲ
ਤਲਾਕਸ਼ੁਦਾ ਹੈ ਮ੍ਰਿਤਕ ਔਰਤ
ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਂਅ ਸੰਦੀਪ ਕੌਰ ਹੈ। ਜੋ ਕਿ ਮੁੰਡੀਆ ਇਲਾਕੇ ਦੀ ਰਹਿਣ ਵਾਲੀ ਸੀ। ਮ੍ਰਿਤਕ ਦੇ ਪਿਤਾ ਸ਼ਮਸ਼ੇਰ ਸਿੰਘ ਅਨੁਸਾਰ ਉਸ ਦੀ ਲੜਕੀ ਤਲਾਕਸ਼ੁਦਾ ਸੀ, ਜਿਸ ਦੀ 14 ਸਾਲਾਂ ਦੀ ਇੱਕ ਬੇਟੀ ਵੀ ਹੈ।
ਪੁਲਿਸ ਨੇ ਦੇਰ ਰਾਤ ਕੀਤੀ ਲਾਸ਼ ਬਰਾਮਦ
ਦੇਰ ਰਾਤ ਥਾਣਾ ਸਦਰ ਦੀ ਪੁਲਿਸ ਮਹਿਲਾ ਦੇ ਘਰ ਪਹੁੰਚੀ। ਜਿਸ ਨੇ ਉਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪਿਤਾ ਦੇ ਬਿਆਨਾਂ ’ਤੇ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਥਾਣਾ ਸਦਰ ਦੇ ਐਸਐਚਓ ਹਰਸਵੀਰ ਸਿੰਘ ਨੇ ਕਿਹਾ ਕਿ ਪੁਲਿਸ ਜਲਦੀ ਹੀ ਇਸ ਕਤਲ ਕੇਸ ਨੂੰ ਸੁਲਝਾ ਲਵੇਗੀ। ਇਸ ਮਾਮਲੇ ’ਚ ਫੋਰੈਂਸਿਕ ਮਾਹਿਰਾਂ ਦੀ ਮੱਦਦ ਵੀ ਲਈ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਟੈਸਟ ਕਰਵਾਉਣ ਆਇਆ ਮਰੀਜ਼ ਮੋਟਰਸਾਇਕਲ ਲੈ ਕੇ ਹੋਇਆ ਰਫ਼ੂ ਚੱਕਰ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਇੱਕ ਹਸਪਤਾਲ ’ਚ ਆਪਣੇ ਟੈਸਟ ਕਰਵਾਉਣ ਆਇਆ ਮਰੀਜ ਚਕਮਾ ਦੇ ਕੇ ਹਸਪਤਾਲ ਦੇ ਮੁਲਾਜ਼ਮ ਦਾ ਮੋਟਰਸਾਇਕਲ ਲੈ ਕੇ ਰਫੂ ਚੱਕਰ ਹੋ ਗਿਆ।  ਅਮਰਜੀਤ ਕੁਮਾਰ ਨੇ ਦੱਸਿਆ ਕਿ ਉਹ ਨਿਊ ਸ਼ਿਵਾ ਜੀ ਨਗਰ ’ਚ ਸਥਿੱਤ ਸਚਨ ਜੈਨ ਚੈਰੀਟੇਬਲ ਹਸਪਤਾਲ ਵਿਖੇ ਕੰਮ ਕਰਦਾ ਹੈ। ਜਿੱਥੇ 3 ਜੂਨ ਨੂੰ ਰਿਜਵਾਨ ਨਾਂਅ ਦਾ ਇੱਕ ਵਿਅਕਤੀ ਆਪਣੇ ਸਰੀਰ ਦੇ ਟੈਸਟ ਕਰਵਾਉਣ ਲਈ ਉਸਦੇ ਕੋਲ ਆਇਆ ਸੀ।
Also Read : ਦੋ ਮਜ਼ਦੂਰਾਂ ਦੀ ਮੌਤ ਦੇ ਮਾਮਲੇ ’ਚ ਫੈਕਟਰੀ ਮਾਲਕ ਖਿਲਾਫ਼ ਮਾਮਲਾ ਦਰਜ਼
ਜਿਉਂ ਹੀ ਉਸਨੇ ਟੈਸਟ ਲਈ ਰਜਵਾਨ ਦੇ ਸਰੀਰ ’ਚੋਂ ਸੈਂਪਲ ਲਿਆ ਤਾਂ ਉਹ ਉਸ ਪਾਸੋਂ ਪੀਣ ਵਾਲੇ ਪਾਣੀ ਦੀ ਮੰਗ ਕਰਨ ਲੱਗਾ। ਜਦ ਉਹ ਆਪਣੀ ਸੀਟ ਤੋਂ ਉੱਠ ਕੇ ਰਜਵਾਨ ਲਈ ਪਾਣੀ ਲੈਣ ਗਿਆ ਤਾਂ ਪਿੱਛੋਂ ਰਜਵਾਨ ਨੇ ਉਸਦੇ ਟੇਬਲ ’ਤੇ ਪਈ ਉਸਦੇ ਮੋਟਰਸਾਇਕਲ ਦੀ ਚਾਬੀ ਚੁੱਕੀ ਅਤੇ ਹਸਪਤਾਲ ਦੇ ਬਾਹਰ ਖੜ੍ਹਾ ਉਸਦਾ ਪੀਬੀ- 10 – ਸੀਵੀ – 9082 ਨੰਬਰੀ ਪਲਟੀਨਾ ਮੋਟਰਸਾਇਕਲ ਲੈ ਕੇ ਪੱਤਰੇ ਵਾਚ ਗਿਆ। ਤਫ਼ਤੀਸੀ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਵਾਸੀ ਨਿਊ ਕੁਲਦੀਪ ਨਗਰ ਦੀ ਸ਼ਿਕਾਇਤ ’ਤੇ ਥਾਣਾ ਡਵੀਜਨ ਨੰਬਰ 3 ਦੀ ਪੁਲਿਸ ਨੇ ਰਿਜਵਾਨ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।
ਦੋਸਤ ਨੂੰ ਬਚਾਉਂਦਿਆਂ ਨੌਜਵਾਨ ਨੇ ਗਵਾਈ ਜਾਨ, ਭਰਾ ਵੀ ਜਖ਼ਮੀ
ਲੁਧਿਆਣਾ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਇਲਾਕੇ ’ਚ ਆਪਣੇ ਦੋਸਤ ਨੂੰ ਹਮਲਾਵਰਾਂ ਤੋਂ ਬਚਾਉਣ ਲਈ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਜਦਕਿ ਝਗੜੇ ’ਚ ਮ੍ਰਿਤਕ ਦਾ ਭਰਾ ਵੀ ਜਖ਼ਮੀ ਹੋ ਗਿਆ ਪਰ ਮੌਕਾ ਦੇਖਦਿਆਂ ਹੀ ਮ੍ਰਿਤਕ ਘਰ ਸ਼ਰਣ ਲੈਣ ਆਇਆ ਦੋਸਤ ਪੱਤਰੇ ਵਾਚ ਗਿਆ।
Ludhiana Crime News
ਥਾਣਾ ਸਲੇਮ ਟਾਬਰੀ ਦੇ ਪੁਲਿਸ ਅਧਿਕਾਰੀ ਜੇ.ਐੱਸ.ਸੰਧੂ ਨੇ ਦੱਸਿਆ ਕਿ ਪੀਰੂ ਬੰਦਾ ਵਿਖੇ ਬੀਤੀ ਰਾਤ ਦੋ ਧਿਰਾਂ ’ਚ ਹੋਏ ਝਗੜੇ ਦੌਰਾਨ ਸਨਮ ਉੁਰਫ਼ ਸੰਮੀ (27) ਨਾਂਅ ਦਾ ਨੌਜਵਾਨ ਜੋ ਜਖ਼ਮੀ ਹੋਇਆ ਸੀ, ਦੀ ਮੌਤ ਹੋ ਗਈ। ਜਦਕਿ ਉਸਦਾ ਭਰਾ ਸ਼ਾਜਨ ਜੋ ਜ਼ੇਰੇ ਇਲਾਜ਼ ਹੈ, ਡਾਕਟਰਾਂ ਮੁਤਾਬਕ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਅਜੇ ਨਾਂਅ ਦੇ ਵਿਅਕਤੀ ਦਾ ਕੁੱਝ ਹੋਰ ਨੌਵਜਾਨਾਂ ਨਾਲਾ ਝਗੜਾ ਹੋਇਆ ਸੀ ਜੋ ਆਪਣੇ ਬਚਾਅ ਲਈ ਸਨਮ ਉਰਫ਼ ਸੰਮੀ ਦੇ ਘਰ ਦਾਖਲ ਹੋ ਗਿਆ। ਜਿਸ ਦੇ ਪਿੱਛੇ ਆਏ ਭੜਕੇ ਨੌਜਵਾਨਾਂ ਨੇ ਤੈਸ਼ ਵਿੱਚ ਆ ਕੇ ਸੰਮੀ ਨੂੰ ਅਜੇ ਨੂੰ ਆਪਣੇ ਘਰ ਤੋਂ ਬਾਹਰ ਕੱਢਣ ਲਈ ਕਿਹਾ ਪਰ ਸੰਮੀ ਉਨ੍ਹਾਂ ਨੂੰ ਸਮਝਾਉਂਦਾ ਰਿਹਾ। (Ludhiana Crime News)
ਇਸ ਦੌਰਾਨ ਹਮਲਾਵਰਾਂ ਨੇ ਕਿਸੇ ਨੁਕੀਲੀ ਚੀਜ ਨਾਲ ਸੰਮੀ ਤੇ ਉਸਦੇ ਭਰਾ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਜਖ਼ਮੀ ਹੋਏ ਸੰਮੀ ਦੀ ਮੌਕੇ ’ਤੇ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦਾ ਸੰਮੀ ਤੇ ਉਸਦੇ ਭਰਾ ਨਾਲ ਕੋਈ ਝਗੜਾ ਨਹੀ ਸੀ, ਉਨ੍ਹਾਂ ਦਾ ਝਗੜਾ ਅਜੇ ਨਾਂਅ ਦੇ ਨੌਜਵਾਨ ਨਾਲ ਸੀ ਜੋ ਸੰਮੀ ਦੇ ਘਰ ਆਪਣੇ ਬਚਾਅ ਲਈ ਦਾਖਲ ਹੋਇਆ ਸੀ ਅਤੇ ਸੰਮੀ ਦੀ ਮੌਤ ਤੋਂ ਬਾਅਦ ਮੌਕੇ ਤੋਂ ਪੱਤਰੇ ਵਾਚ ਗਿਆ।
Ludhiana Crime News
ਐਸਐਚਓ ਜੈਦੀਪ ਜਾਖੜ ਨੇ ਦੱਸਿਆ ਕਿ ਮ੍ਰਿਤਕ ਸੰਮੀ ਦੀ ਲਾਸ਼ ਨੂੰ ਕਬਜ਼ੇ ’ਚ ਲੈਣ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਮਦਨ ਲਾਲ ਪਾਸਟਰ ਪੁੱਤਰ ਸੂਫ਼ੀ ਰਾਮ ਵਾਸੀ ਪੀਰੂ ਬੰਦੇ ਦੇ ਬਿਆਨਾਂ ’ਤੇ ਜਸਕਰਨ ਉਰਫ਼ ਜਸਨ ਤੇ ਹਰਦੀਪ ਸਿੰਘ ਵਾਸੀ ਪੀਰੂ ਬੰਦੀ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਦੋਵਾਂ ਦੀ ਭਾਲ ਆਰੰਭ ਦਿੱਤੀ ਗਈ ਹੈ। ਮ੍ਰਿਤਕ ਦੇ ਨਜ਼ਦੀਕੀ ਰਾਜ ਕੁਮਾਰ ਨੇ ਦੱਸਿਆ ਕਿ ਸਨਮ ਉਰਫ਼ ਸੰਮੀ ਨੇ ਹਮਲਾਵਰਾਂ ਨੂੰ ਸਮਝਾਉਣਾ ਚਾਹਿਆ ਪਰ ਉਨ੍ਹਾਂ ਬੇ- ਰਹਿਮੀ ਨਾਲ ਸੰਮੀ ਤੇ ਉਸਦੇ ਭਰਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਸੰਮੀ (27) ਦੀ ਮੌਤ ਹੋ ਗਈ। ਜਦਕਿ ਉਸਦਾ ਭਰਾ ਗੰਭੀਰ ਹਾਲਤ ’ਚ ਜ਼ੇਰੇ ਇਲਾਜ਼ ਹੈ। ਉਨ੍ਹਾਂ ਮੰਗ ਕੀਤੀ ਕਿ ਹਮਲਾਵਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
Also Read : Dengue: ਡੇਂਗੂ ਪ੍ਰਤੀ ਜਾਗਰੂਕਤਾ ਜ਼ਰੂਰੀ