Powercom Workers - Sach Kahoon Punjabi

ਮੰਗਾਂ ਦੇ ਹੱਲ ਲਈ ਤੇ ਕੰਪਨੀਆਂ ਦੇ ਵਿਰੋਧ ’ਚ ਪਾਵਰਕਾਮ ਕੱਚੇ ਕਾਮਿਆਂ ਵੱਲੋਂ ਤਕੜੇ ਸੰਘਰਸ਼ ਦਾ ਐਲਾਨ
25 ਨੂੰ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਅਤੇ 31 ਨੂੰ ਪਰਿਵਾਰਾਂ ਸਮੇਤ ਪਟਿਆਲਾ ਕੂਚ ਕਰਨ ਦਾ ਕੀਤਾ ਐਲਾਨ

ਬਰਨਾਲਾ, (ਜਸਵੀਰ ਸਿੰਘ ਗਹਿਲ) ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਜਥੇਬੰਦੀ ਨੇ ਕੱਚੇ ਕਾਮਿਆਂ ਦੀ ਮੰਗਾਂ ਦਾ ਹੱਲ ਨਾ ਕਰਨ ਅਤੇ ਕੰਪਨੀਆਂ ਲਿਆਉਣ ਦੇ ਵਿਰੋਧ ’ਚ ਤਕੜਾ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਜਿਸ ਤਹਿਤ 25 ਅਗਸਤ ਨੂੰ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਅਤੇ 31 ਅਗਸਤ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵੱਨ ਪਰਿਵਾਰਾਂ ਸਮੇਤ ਕੂਚ ਕਰਨ ਦਾ ਪੋ੍ਰਗਰਾਮ ਉਲੀਕਿਆ ਹੈ।

ਸੂਬਾ ਸਕੱਤਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਟਿਆਲਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੇ ਇਸ਼ਾਰੇ ’ਤੇ ਸੰਘਰਸ਼ ਕਰ ਰਹੇ ਕਾਮਿਆਂ ਤੇ ਉਨਾਂ ਦੇ ਪਰਿਵਾਰਾਂ/ਬੱਚਿਆਂ ’ਤੇ ਕੀਤੇ ਲਾਠੀਚਾਰਜ ਦੀ ਬਦੌਲਤ ਚੇਅਰਮੈਂਨ ਵੇਣੂੰ ਪ੍ਰਸ਼ਾਦ ਨਾਲ ਮੀਟਿੰਗ ਦਾ ਸਮਾਂ ਤੈਅ ਹੋਇਆ ਸੀ ਜਿਸ ਨੂੰ ਮਨੇਜਮੈਂਟ ਵੱਲੋਂ 27 ਅਗਸਤ ਤੋਂ ਪਹਿਲਾਂ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਸੀ ਐੱਚ ਬੀ ਅਤੇ ਸੀ ਐੱਚ ਬੀ ਡਬਲਿਊ ਠੇਕਾ ਕਾਮਿਆਂ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਹੋਈ ਮੌਤ ਜਾਂ ਅਪੰਗ ਹੋ ਜਾਣ ਦੇ ਇਵਜ਼ ਵਜੋਂ ਕਾਮੇ ਦੇ ਪਰਿਵਾਰਕ ਮੈਂਬਰ ਨੂੰ ਕੋਈ ਮੁਆਵਜਾ ਅਤੇ ਆਰਥਿੱਕ ਮਦਦ ਮੁਹੱਈਆ ਨਹੀ ਕਰਵਾਈ ਜਾਂਦੀ ਅਤੇ ਨਾ ਹੀ ਟੈਂਡਰ ’ਚ ਮਿਲਣਯੋਗ ਕੋਈ ਸਹੂਲਤ ਦਿੱਤੀ ਜਾਂਦੀ ਹੈ,

ਸਗੋਂ ਕਾਮਿਆਂ ਨੂੰ ਸਰਕਾਰ ਦੇ ਰੇਟਾਂ ਤੋਂ ਘੱਟ ਤਨਖ਼ਾਹਾਂ, ਈ.ਪੀ.ਐਫ, ਈ ਐਸ ਆਈ ਚਲਾਨ ਨਾ ਭਰਕੇ, ਕੰਮ ਕਰਨ ਲਈ ਟੀ ਐਂਡ ਪੀ ਸਾਮਾਨ ਮੁਹੱਈਆ ਨਾ ਕਰਵਾ ਕੇ ਅਫ਼ਸਰਸ਼ਾਹੀ ਦੀ ਕਥਿੱਤ ਮਿਲੀਭੁਗਤ ਕਾਰਨ ਅਰਬਾਂ ਰੁਪਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਹੁਣ ਨਿੱਜੀਕਰਨ ਦੇ ਹੱਲੇ ਨੂੰ ਤੇਜ਼ ਕਰਦਿਆਂ ਪਾਵਰਕਾਮ ਮੈਨੇਜਮੈਂਟ ਅਤੇ ਸਰਕਾਰ ਵੱਡੀਆਂ ਕੰਪਨੀਆਂ ਨੂੰ ਸੀ ਐਚ ਬੀ ਠੇਕਾ ਕਾਮਿਆਂ ਦਾ ਠੇਕਾ ਦੇ ਕੇ ਕਾਮਿਆਂ ਤੇ ਖਪਤਕਾਰਾਂ ਦੀ ਲੁੱਟ ਕਰਵਾਉਣ ਦੀਆਂ ਤਿਆਰੀਆਂ ਕਰ ਰਹੀ ਹੈ।

ਜਿਸ ਦਾ ਖਮਿਆਜ਼ਾ ਸੂਬੇ ਦੇ ਲੋਕਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਪਹਿਲਾਂ ਹੀ ਬਿਜਲੀ ਬੋਰਡ ਨੂੰ ਤੋੜਦਿਆਂ ਦੋ ਕਾਰਪੋਰੇਸ਼ਨਾਂ ’ਚ ਵੰਡ ਕੇ ਬਿਜਲੀ ਦੇ ਭਾਅ ਮਹਿੰਗੇ ਕੀਤੇ ਗਏ ਅਤੇ ਰੁਜਗਾਰ ਦੀ ਗਾਰੰਟੀ ਨੂੰ ਖਤਮ ਕਰ ਦਿੱਤਾ ਗਿਆ। ਆਗੂਆਂ ਕਿਹਾ ਕਿ ਜੇਕਰ ਮਨੇਜਮੈੰਟ ਅਤੇ ਸਰਕਾਰ ਠੇਕਾ ਕਾਮਿਆਂ ਦੀ ਉਕਤ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ 25 ਅਗਸਤ ਨੂੰ ਕੈਬਿਨਟ ਮੰਤਰੀਆਂ ਦੇ ਘਰਾਂ ਦੇ ਅੱਗੇ ਧਰਨੇ ਅਤੇ 31 ਅਗਸਤ 2021 ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਪਟਿਆਲਾ ਵੱਲ ਪਰਿਵਾਰਾਂ ਸਮੇਤ ਕੂਚ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ

ਬਿਜਲੀ ਕਾਮਿਆਂ ਨੇ ਪਾਵਰਕੌਮ ਦੇ ਤਿੰਨੇ ਮੁੱਖ ਗੇਟ ਘੇਰੇ
ਮੁੱਖ ਦਫ਼ਤਰ ਅੰਦਰ ਕੰਮ ਕਾਜ਼ ਠੱਪ ਹੋਣ ਦਾ ਕੀਤਾ ਦਾਅਵਾ

ਜੇਕਰ ਮੰਗਾਂ ਨਾ ਮੰਨੀਆਂ ਤਾ ਹੋਵੇਗਾ ਤਕੜਾ ਐਕਸ਼ਨ : ਜੁਆਇੰਟ ਫੋਰਮ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਨਾਲ ਮੰਗਾਂ ਨੂੰ ਲੈ ਕੇ ਗੱਲਬਾਤ ਟੁੱਟਣ ਤੋਂ ਬਾਅਦ ਅੱਜ ਜੁਆਇੰਟ ਫਰੰਟ ਵੱਲੋਂ ਪਾਵਰਕੌਮ ਦੇ ਤਿੰਨੇ ਗੇਟਾਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। ਸਵੇਰ ਵੇਲੇ ਮੁੱਖ ਗੇਟਾਂ ਦਾ ਘਿਰਾਓ ਕਰਨ ਕਰਕੇ ਹੈਡ ਆਫ਼ਿਸ ਦਾ ਕੰਮ ਠੱਪ ਰਿਹਾ ਅਤੇ ਮੁਲਾਜ਼ਮ ਅੰਦਰ ਦਾਖਲ ਨਾ ਸਕੇ। ਇਸ ਦੌਰਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਾਵਰਕੌਮ ਨੇ ਬਿਜਲੀ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਇਸ ਤੋਂ ਤਕੜਾ ਸੰਘਰਸ਼ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਜੁਆਇੰਟ ਫਰੰਟ ‘ਚ ਟੈਕਨੀਕਲ ਸਰਵਿਸਜ਼ ਯੂਨੀਅਨ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਵਰਕਰਜ਼ ਫੈਡਰੇਸ਼ਨ ਇੰਟਕ, ਇੰਪਲਾਈਜ਼ ਫੈਡਰੇਸ਼ਨ, ਕਰਮਚਾਰੀ ਦਲ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਤੇ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਸ਼ਾਮਲ ਹਨ, ਜਿਨ੍ਹਾਂ ਵੱਲੋਂ ਤਿੰਨੇ ਗੇਟਾਂ ਤੇ ਕੋਵਿਡ-19 ਤੋਂ ਬਚਾਅ ਲਈ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਸਕ ਲਾ ਕੇ ਸੋਸ਼ਲ ਡਿਸਟੈਂਸ ਰੱਖਦਿਆਂ ਤਪਦੀ ਧੁੱਪ ਵਿੱਚ ਵਿਸ਼ਾਲ ਰੋਸ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ।

ਇਹ ਰੋਸ ਧਰਨਾ ਸਵੇਰੇ 8:30  ਵਜੇ ਤੋਂ 11:00 ਵਜੇ ਤੱਕ ਕੀਤਾ ਗਿਆ, ਜਿਸ ਕਾਰਨ ਹੈਡ ਆਫਿਸ ਦਾ ਕੰਮ ਠੱਪ ਰਿਹਾ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ।

ਰੋਸ ਧਰਨੇ ਨੂੰ ਜੁਆਇੰਟ ਫੋਰਮ ਦੇ ਆਗੂਆਂ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬਲਵਿੰਦਰ ਸਿੰਘ ਸੰਧੂ,  ਜਗਰੂਪ ਸਿੰਘ ਮਹਿਮਦਪੁਰ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਦੁਮਨਾ, ਕੌਰ ਸਿੰਘ, ਅਵਤਾਰ ਸਿੰਘ ਕੈਂਥ, ਰਾਮ ਲੁਭਾਇਆ, ਪ੍ਰੀਤਮ ਸਿੰਘ, ਹਰਜੀਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜਮਾਂ ਨੂੰ 1-12-2011 ਤੋਂ ਪੇ-ਬੈਂਡ ਵਿੱਚ ਵਾਧਾ ਦੇਣ, ਕਰਮਚਾਰੀਆਂ ਤੇ ਰਿਟਾਇਰੀਆਂ ਨੂੰ ਬਿਨਾ ਸ਼ਰਤ 23 ਸਾਲਾਂ ਦੀ ਸੇਵਾ ਦਾ ਲਾਭ, ਨਵੇਂ ਨਿਯੁਕਤ ਸ.ਲ.ਮ. ਨੂੰ ਸੈਮੀ ਸਕਿਲਡ ਦੀ ਥਾਂ ਸਕਿਲਡ ਵੱਜੋਂ ਅਤੇ ਹੇਠਲੀ ਸ਼੍ਰੇਣੀ ਕਲਰਕ ਬਰਾਬਰ ਤਨਖਾਹ ਦੇਣ, ਕੰਟਰੈਕਟ ਤੇ ਕੰਮ ਕਰਦੇਲ ਾਈਨਮੈਨ/ਐਸ.ਐਸ.ਏ. ਦੀਆਂ ਸੇਵਾਵਾਂ ਰੈਗੂਲਰ ਕਰਨਾ, ਮ੍ਰਿਤਕਾਂ ਦੇ ਆਸ਼ਿਰਤਾਂ ਨੂੰ ਯੋਗਤਾ ਦੇ ਆਧਾਰ ਤੇ ਨੌਕਰੀਆਂ ਦੇਣ, ਨਵ ਨਿਯੁਕਤ ਕਲੈਰੀਕਲ ਤੇ ਟੈਕਨੀਕਲ ਕਰਮਚਾਰੀਆਂ ਨੂੰ ਪੁਰੇ ਸਕੇਲ ਵਿੱਚ ਤਨਖਾਹ ਦੇਣ, ਸੈਮੀ ਸਕਿਲਡ ਸਹਾਇਕ ਲਾਇਨਮੈਨ ਤੋਂ ਓਵਰ ਹੈਡ ਲਾਇਨਾਂ ਤੇ ਅਣ ਅਧਿਕਾਰਤ ਜਬਰੀ ਕੰਮ ਕਰਵਾਉਣ ਵਿਰੁੱਧ, ਰੀਟਾਇਰੀ ਤੇ ਨਵ ਨਿਯੁਕਤ ਕਾਮਿਆਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਦੇਣ, ਬਰਾਬਰ ਕੰਮ ਬਰਾਬਰ ਤਨਖਾਹ ਦੇਣ,

ਪੰਜਾਬ ਸਰਕਾਰ ਨਾਲ ਸਬੰਧਤ ਪੇ ਰਵੀਜਨ, ਮਹਿੰਗਾਈ ਭੱਤਾ ਦੇਣ, ਆਊਟ ਸੋਰਸਿੰਗ ਬੰਦ ਕਰਨ ਆਦਿ ਮੰਗ ਪੱਤਰ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਬਲਕਿ ਟਰੇਡ ਯੂਨੀਅਨ ਹੱਕਾਂ ਤੇ ਛਾਪੇ ਮਾਰਕੇ ਮੁਲਾਜਮਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ, ਇਨ੍ਹਾਂ ਹੀ ਨਹੀਂ ਮੈਨੇਜਮੈਂਟ ਮੁਲਾਜਮਾਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਥਾਂ ਅਣ ਅਧਿਕਾਰਤ ਤੌਰ ਤੇ ਫੀਲਡ ਵਿੱਚ ਟੈਕਨੀਕਲ ਸਟਾਫ ਖਾਸ ਤੌਰ ‘ਤੇ ਪ੍ਰੋਵੇਸ਼ਨਲ ਪੀਰੀਅਡ ਤੇ ਕੰਮ ਕਰਦੇ

ਸਹਾਇਕ ਲਾਇਨਮੈਨਾਂ ਤੋਂ 11 ਕੇ.ਵੀ. ਓਵਰ ਹੈਡ ਲਾਇਨਾਂ ਤੇ ਕੰਮ ਕਰਵਾਉਣ ਦੇ ਹੁਕਮ ਜਾਰੀ ਕਰਕੇ ਉਹਨਾਂ ਨੂੰ ਮੌਤ ਦੇ ਮੂੰਹ ਧੱਕ ਰਹੀ ਹੈ। ਕਰਮਚੰਦ ਭਾਰਦਵਾਜ ਸਕੱਤਰ ਜੁਆਇੰਟ ਫੋਰਮ ਨੇ ਪਾਵਰ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਅਤੇ ਰਹਿੰਦੀਆਂ ਮੰਗਾਂ ਦਾ ਆਪਸੀ ਗੱਲਬਾਤ ਰਾਹੀਂ ਨਿਪਟਾਰਾ ਨਾ ਕੀਤਾ ਤਾਂ ਬਿਜਲੀ ਕਾਮੇ ਇਸ ਸੰਘਰਸ਼ ਨੂੰ ਹੋਰ ਤੇਜ ਕਰਨਗੇ।

ਉਹਨਾਂ ਇਹ ਵੀ ਦੱਸਿਆ ਕਿ ਪੈਡੀ ਸੀਜਨ ਦੌਰਾਨ ਬਿਜਲੀ ਖਪਤਕਾਰਾਂ ਨੂੰ ਵਧੀਆ ਸੇਵਾ ਸਹੂਲਤਾਂ ਦੇਣ ਅਤੇ ਅਦਾਰੇ ਅੰਦਰ ਸਨਅਤੀ ਮਾਹੌਲ ਠੀਕ ਰੱਖਣਾ ਮੈਨੇਜਮੈਂਟ ਦੀ ਜਿੰਮੇਵਾਰੀ ਬਣਦੀ ਹੈ ਪਰੰਤੂ ਮੈਨੇਜਮੈਂਟ ਬਿਜਲੀ ਕਾਮਿਆਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਕਰਕੇ ਉਹਨਾਂ ਵਿਰੁੱਧ ਬਦਲਾ ਲਊ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ ਜਿਸ ਕਾਰਨ ਮੁਲਾਜਮਾਂ ਵਿੱਚ ਸਖਤ ਰੋਸ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਥਰਮਲ ਕਾਮਿਆਂ ਨੇ ਮਨਪ੍ਰੀਤ ਬਾਦਲ ਖਿਲਾਫ਼ ਕੱਢੀ ਭੜਾਸ
ਥਰਮਲ ਬੰਦੀ ਨੂੰ ਲੈ ਕੇ ਵਿੱਤ ਮੰਤਰੀ ‘ਤੇ ਤਿੱਖੇ ਸ਼ਬਦੀ ਹਮਲੇ | Manpreet Badal

ਸਰਕਾਰ ਦੇ ਫੈਸਲੇ ਖਿਲਾਫ ਭੜਕਿਆਂ ਸੰਘਰਸ਼ੀ ਭਾਈਚਾਰਾ

ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਤਾਪ ਬਿਜਲੀ ਘਰ ਪੱਕੇ ਤੌਰ ‘ਤੇ ਬੰਦ ਕਰਨ ਦੇ ਫੈਸਲੇ ਨੂੰ ਲੈਕੇ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁਲਾਜ਼ਮ, ਜਨਤਕ ਅਤੇ ਸਿਆਸੀ ਧਿਰਾਂ ਦੇ ਨਿਸ਼ਾਨੇ ‘ਤੇ ਰਹੇ ਥਰਮਲ ਦੇ ਗੇਟ ਅੱਗੇ ਇੰਪਲਾਈਜ਼ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਦਿੱਤੇ ਰੋਸ ਧਰਨੇ ਦੌਰਾਨ ਮੁਲਾਜ਼ਮ ਆਗੂਆਂ ਨੇ ਵਿੱਤ ਮੰਤਰੀ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਇਸ ਮਾਮਲੇ ‘ਤੇ ਸੰਘਰਸ਼ ਨੂੰ ਜਿੱਤ ਪ੍ਰਾਪਤੀ ਤੱਕ ਲਿਜਾਣ ਦਾ ਐਲਾਨ ਕੀਤਾ। (Manpreet Badal)

ਅੱਜ ਦੇ ਧਰਨੇ ਨੂੰ ਆਮ ਆਦਮੀ ਪਾਰਟੀ ਦੇ ਸ਼ਹਿਰੀ ਆਗੂ ਦੀਪਕ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਆਪਣੇ ਹਿੱਤਾਂ ਦੀ ਰਾਖੀ ਦੀ ਆਸ ਲਾਉਂਦਿਆਂ ਜਿਸ ਮਨਪ੍ਰੀਤ ਬਾਦਲ ਨੂੰ ਜਿੱਤ ਦਿਵਾਈ ਉਹੀ ਹੁਣ ਬਠਿੰਡੇ ਦਾ ਦੁਸ਼ਮਣ ਬਣ ਗਿਆ ਹੈ ਮੁਲਾਜ਼ਮ ਆਗੂ ਗੁਰਸੇਵਕ ਸਿੰਘ ਸੰਧੂ ,ਪ੍ਰਕਾਸ਼ ਸਿੰਘ ਅਤੇ ਰਜਿੰਦਰ ਸਿੰਘ ਨਿੰਮਾ ਨੇ ਕਿਹਾ ਕਿ ਸਰਕਾਰ ਬਠਿੰਡਾ ਥਰਮਲ ਮੁਲਾਜ਼ਮਾਂ ਦੇ ਹਵਾਲੇ ਕਰੇ ਉਹ 4 ਰੁਪਏ ਪ੍ਰਤੀ ਯੂਨਿਟ ਲੋਕਾਂ ਨੂੰ ਦੇਣਗੇ ਅਤੇ ਕਿਸੇ ਮੁਲਾਜ਼ਮ ਨੂੰ ਵੀ ਨਹੀਂ ਹਟਾਇਆ ਜਾਏਗਾ। (Manpreet Badal)

Deepfake : ਸਚਿਨ ਤੇਂਦੁਲਕਰ ਹੋਏ ਡੀਪਫੇਕ ਦਾ ਸ਼ਿਕਾਰ

ਉਨ੍ਹਾਂ ਦੱਸਿਆ ਕਿ ‘ਥਰਮਲ ਬਚਾਓ ਮੋਰਚੇ ‘ ਵੱਲੋਂ 23 ਦਸੰਬਰ ਨੂੰ ਵਿੱਤ ਮੰਤਰੀ ਦੇ ਦਫਤਰ ਅੱਗੇ ਮੋਰਚਾ ਲਾਇਆ ਜਾਏਗਾ ਉਨ੍ਹਾਂ ਕਿਹਾ ਕਿ ‘ਥਰਮਲ ਬਚਾਓ ਮੋਰਚੇ’ ਤਹਿਤ ਮਨਪ੍ਰੀਤ ਸਿੰਘ ਬਾਦਲ ਨੂੰ ਲੋਕ ਕਚਹਿਰੀ ਵਿਚ ਖੜ੍ਹਾਇਆ ਜਾਏਗਾ ਕਿਉਂਕਿ ਉਹ ਥਰਮਲ ਦੇ ਗੇਟ ‘ਤੇ ਧਰਨੇ ਦੌਰਾਨ ਸਹੁੰ ਖਾ ਕੇ ਪਲਟੀ ਮਾਰ ਗਏ ਹਨ ਤਾਲਮੇਲ ਕਮੇਟੀ ਦੇ ਆਗੂ ਅਸ਼ਵਨੀ ਕੁਮਾਰ ਨੇ ਵਿੱਤ ਮੰਤਰੀ ‘ਤੇ ਬਠਿੰਡਾ ਥਰਮਲ ਬੰਦ ਕਰਾਉਣ ‘ਚ ਮੋਹਰੀ ਭੂਮਿਕਾ ਨਿਭਾਉਣ ਦੇ ਦੋਸ਼ ਲਾਏ ਅਤੇ ਕਿਹਾ ਕਿ ਉਹ ਮਸਲਾ ਗੱਲਬਾਤ ਰਾਹੀਂ ਨਿਬੇੜਨ ਦੇ ਰੌਂਅ ਵਿਚ ਸਨ

Ram Mandir : ਅਮਿਤਾਭ ਬੱਚਨ ਨੇ ਸਥਾਪਨਾ ਤੋਂ ਪਹਿਲਾਂ ਅਯੁੱਧਿਆ ’ਚ ਕਿਉਂ ਖਰੀਦਿਆ 14.5 ਕਰੋੜ ਦਾ ਪਲਾਟ? ਜਾਣੋ ਕਾਰਨ

ਪਰ ਵਿੱਤ ਮੰਤਰੀ ਦੀ ਸ਼ੱਕੀ ਭੂਮਿਕਾ ਨੇ ਹੁਣ ਉਨ੍ਹਾਂ ਨੂੰ ‘ਕਰੋ ਜਾਂ  ਮਰੋ’ ਦੀ ਲੜਾਈ ਲੜਨ ਲਈ ਮਜ਼ਬੂਰ ਕਰ ਦਿੱਤਾ ਹੈ। ਮੁਲਾਜ਼ਮ ਆਗੂ ਜਸਵਿੰਦਰ ਸਿੰਘ, ਰਜਿੰਦਰ ਸਿੰਘ ਨਿੰਮਾ, ਨਾਇਬ ਸਿੰਘ ,ਤੇਜਾ ਸਿੰਘ,ਰਘਬੀਰ ਸਿੰਘ ਸੈਣੀ,ਬਾਬੂ ਸਿੰਘ ਰੋਮਾਣਾ ਅਤੇ ਮੇਜਰ ਸਿੰਘ ਦਾਦੂ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ‘ਚ ਦਰਜ ਕੀਤਾ ਹੋਇਆ ਹੈ ਕਿ ਥਰਮਲ ਬੰਦ ਨਹੀਂ ਕੀਤਾ ਜਾਏਗਾ ਜਿਸ ਤੋਂ ਹੁਣ ਹਕੂਮਤ ਮੁੱਕਰ ਗਈ ਹੈ। (Manpreet Badal)

ਸਰਕਾਰੀ ਫੈਸਲੇ ਤੋਂ ਭੜਕੇ ਇੰਜੀਨੀਅਰ | Manpreet Badal

ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸ਼ੀਏਸ਼ਨ ਨੇ ਅੱਜ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਸਕੱਤਰ ਅਭਿਸ਼ੇਕ ਗੋਇਲ ਨੇ ਥਰਮਲ ਪਲਾਂਟ ਬੰਦ ਕਰਨ ਦਾ ਵਿਰੋਧ ਕਰਦਿਆਂ  ਕਿਹਾ ਕਿ ਥਰਮਲ ਦੇ ਨਵੀਨੀਕਰਨ ‘ਤੇ ਕਰੋੜਾਂ ਰੁਪਏ ਖ਼ਰਚੇ ਹਨ ਜਿਸ ਕਾਰਨ ਹਾਲੇ ਦਸ ਵਰ੍ਹੇ ਹੋਰ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਉਨ੍ਹਾਂ ਕਿਹਾ ਕਿ ਜਿਸ ਕੇਂਦਰੀ ਬਿਜਲੀ ਅਥਾਰਟੀ ਦੀਆਂ  ਹਦਾਇਤਾਂ ਦਾ ਬਹਾਨਾ  ਬਣਾਕੇ ਬਠਿੰਡਾ ਥਰਮਲ ਬੰਦ ਕੀਤਾ ਜਾ ਰਿਹਾ ਹੈ। (Manpreet Badal)

ਉਸ ਅਥਾਰਟੀ ਵੱਲੋਂ ਅਜਿਹੇ  ਕੋਈ ਦਿਸ਼ਾ ਨਿਰਦੇਸ਼ ਹੀ ਨਹੀਂ ਹਨ ਉਨ੍ਹਾਂ  ਕਿਹਾ ਕਿ ਬਠਿੰਡਾ ਥਰਮਲ ਨੂੰ ਸਾਰਾ ਸਾਲ ਚੱਲਣ ਦਿੱਤਾ ਜਾਵੇ ਤਾਂ ਇਸ ਪਲਾਂਟ ਤੋਂ ਬਿਜਲੀ ਦੀ ਲਾਗਤ ਬਹੁਤ ਘੱਟ ਆਵੇਗੀ, ਜਦੋਂ ਕਿ ਪ੍ਰਾਈਵੇਟ ਥਰਮਲਾਂ  ਤੋਂ ਇਹੋ ਬਿਜਲੀ ਕਾਫੀ ਜ਼ਿਆਦਾ ਮਹਿੰਗੀ ਖ਼ਰੀਦੀ ਜਾ ਰਹੀ ਹੈ ਉਨ੍ਹਾਂ ਆਖਿਆ ਕਿ ਬਠਿੰਡਾ ਥਰਮਲ ਬੰਦ ਕਰਨ ਨਾਲ ਮਸਾਂ 18-19 ਕਰੋੜ ਰੁਪਏ ਦੀ ਬੱਚਤ ਹੋਵੇਗੀ ਜਦੋਂਕਿ ਨੁਕਸਾਨ ਅਰਬਾਂ ਦਾ ਝੱਲਣਾ ਪਵੇਗਾ ਐਸੋਸੀਏਸ਼ਨ ਨੇ ਬਠਿੰਡਾ ਥਰਮਲ ਬੰਦ ਕਰਨ ਦੇ ਫੈਸਲੇ ‘ਤੇ ਗੌਰ ਕਰਨ ਦੀ ਸਲਾਹ ਦਿੰਦਿਆਂ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਨ੍ਹਾਂ ਨੇ ਵੀ ਸੜਕਾਂ ‘ਤੇ ਆਉਣ ਦਾ ਮਨ ਬਣਾ ਲਿਆ ਹੈ।

‘ਆਪ’ ਵੱਲੋਂ ਸੰਘਰਸ਼ ਨੂੰ ਭਰਾਤਰੀ ਮੋਢਾ | Manpreet Badal

ਆਮ ਆਦਮੀ ਪਾਰਟੀ  ਦੇ ਮਾਲਵਾ ਜੋਨ ਦੇ ਪ੍ਰਧਾਨ ਅਨਿਲ ਠਾਕੁਰ, ਸ਼ਹਿਰੀ ਜਿਲ੍ਹਾ ਪ੍ਰਧਾਨ ਭੁਪਿੰਦਰ ਬਾਂਸਲ ਅਤੇ ਜਿਲ੍ਹਾ ਪ੍ਰਧਾਨ ਦਿਹਾਤੀ ਨਵਦੀਪ ਸਿੰਘ ਜੀਦਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਥਰਮਲ ਨੇ ਵਿਕਾਸ ਦੇ ਨਵੇਂ ਦਰ ਖੋਲ੍ਹੇ ਸਨ ਤੇ ਇਹ ਬਠਿੰਡਾ ਦੀ ਸ਼ਾਨ ਸੀ ਜਿਸ ਦੀ ਸੁੰਦਰਤਾ ਨੂੰ ਕਾਂਗਰਸ ਰੂਪੀ ਗ੍ਰਹਿਣ ਲੱਗ ਗਿਆ ਹੈ  ਉਨ੍ਹਾਂ ਕਿਹਾ ਕਿ ਬਠਿੰਡਾ ਥਰਮਲ ‘ਚ 18 ਸੌ ਦੇ ਕਰੀਬ ਪੱਕੇ ਤੇ ਕੱਚੇ ਕਾਮਿਆਂ ਦੇ ਚੁੱਲ੍ਹੇ ਠੰਢੇ ਹੋਣ ਲਾਗੇ ਹਨ ਪਰ ਸਰਕਾਰ ਇਸ ਮੁੱਦੇ ‘ਤੇ ਅਸੰਵੇਦਨਸ਼ੀਲ ਬਣੀ ਹੋਈ ਹੈ। ਸ੍ਰੀ ਜੀਦਾ ਨੇ ਕਿਹਾ ਕੈਪਟਨ ਅਮਰਿੰਦਰ ਸਰਕਾਰ ਦੇ ਇਸ ਫੈਸਲੇ ਖਿਲਾਫ ਪਾਰਟੀ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਫੈਸਲਾ ਕੀਤਾ ਹੈ ਉਨ੍ਹਾਂ ਆਖਿਆ ਕਿ ਪਹਿਲਾਂ ਇਹ ਥਰਮਲ ਅਕਾਲੀ ਬੰਦ ਕਰਨ ਲੱਗੇ ਸਨ ਤੇ ਹੁਣ ਕਾਂਗਰਸ ਨੇ ਭੋਗ ਪਾ ਦਿੱਤਾ ਜਿਸ ਤੋਂ ਸਪੱਸ਼ਟ ਹੈ ਕਿ ਦੋਵੇਂ ਧਿਰਾਂ ਆਪਸ ਵਿਚ ਮਿਲੀਆਂ ਹੋਈਆਂ ਹਨ। (Manpreet Badal)