Waiting - Sach Kahoon Punjabi
ਮੁਆਵਜ਼ੇ ਨੂੰ ਉਡੀਕਦਿਆਂ Suicide ਪੀੜਤ ਪਰਿਵਾਰਾਂ ਸਿਰ ਕਰਜੇ ਦੀ ਪੰਡ ਹੋ ਰਹੀ ਹੈ ਦਿਨੋ-ਦਿਨ ਹੋਰ ਭਾਰੀ
Suicide | ਪੰਜਾਬ ਦੀ ਕਾਂਗਰਸ ਸਰਕਾਰ ਦੇ ਵਾਅਦੇ ਨਹੀਂ ਹੋਏ ਵਫਾ
ਕਿਸਾਨਾਂ ਦੀਆਂ ਖੁਦਕੁਸ਼ੀਆਂ (Suicide) ਵਿਚ ਖੜੋਤ ਆਈ
ਸਰਕਾਰ ਆਉਂਣ ਤੋਂ ਪਹਿਲਾਂ ਸਰਕਾਰ ਨੇ ਕੀਤੇ ਸਨ ਕਈ ਵਾਅਦੇ
ਪਰ ਸਰਕਾਰ ਆਉਂਣ ਂਤੇ ਨਹੀਂ ਹੋ ਰਹੇ ਹਨ ਸਰਕਾਰ ਦੇ ਵਾਅਦੇ ਪੂਰੇ
ਪੰਜਾਬ ‘ਚ ਕੈਪਟਨ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਦੇ ਬਾਵਜ਼ੂਦ ਨਹੀ ਹੋਏ ਕਿਸਾਨਾਂ ਦੇ ਪੂਰੇ ਕਰਜੇ ਹੀ ਮੁਆਫ਼
ਦੋਦਾ,  (ਰਵੀਪਾਲ) ਭਾਵੇਂ ਕਾਂਗਰਸ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ, ਕਿ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਆਉਣ ‘ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ (Suicide) ਨੂੰ ਰੋਕਣ ਲਈ ਵੱਡੇ ਉਪਰਾਲੇ ਕੀਤੇ ਜਾਣਗੇ ਅਤੇ ਕਿਸਾਨਾਂ ਦੇ ਸਾਰੇ ਚੜੇ ਕਰਜੇ ਮੁਆਫ਼ ਕਰ ਦਿੱਤੇ ਜਾਣਗੇ, ਪਰ ਪੰਜਾਬ ‘ਚ ਕੈਪਟਨ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਦੇ ਬਾਵਜ਼ੂਦ ਨਾ ਹੀ ਤਾਂ ਕਿਸਾਨਾਂ ਦੇ ਪੂਰੇ ਕਰਜੇ ਹੀ ਮੁਆਫ਼ ਹੋਏ ਹਨ ਅਤੇ ਨਾ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ  (Suicide) ਵਿਚ ਖੜੋਤ ਆਈ ਹੈ, ਉਲਟਾ ਕਰਜੇ ਕਾਰਨ ਦਿਨੋ-ਦਿਨ ਕਿਸਾਨਾਂ ਦੀਆਂ ਖੁਦਕੁਸ਼ੀਆਂ (Suicide) ਵਿੱਚ ਵਾਧਾ ਹੋ ਰਿਹਾ ਹੈ। ਆਪਣੀ ਸਰਕਾਰ ਦੀ ਵਾਂਗਡੋਰ ਸੰਭਾਲਦਿਆਂ ਹੀ ਪੰਜਾਬ ਦੇ ਮੌਜ਼ੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਣ ਕੀਤਾ ਸੀ, ਕਿ ਕਰਜੇ ਕਾਰਨ ਖੁਦਕੁਸ਼ੀਆਂ (Suicide) ਕਰਨ ਵਾਲੇ ਕਿਸਾਨ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਐਕਸ ਗ੍ਰੇਸ਼ੀਆ ਦਿੱਤਾ ਜਾਵੇਗਾ, ਪਰ ਇਹ ਵੀ ਵਾਅਦਾ ਵਫ਼ਾ ਨਹੀਂ ਹੋ ਸਕਿਆ।
ਕਿਸਾਨਾਂ ਦੇ ਪਰਿਵਾਰ ਪਿੱਛਲੇ ਤਿੰਨ ਸਾਲਾਂ ਤੋਂ ਸਰਕਾਰੀ ਸਹਾਇਤਾ ਲਈ ਅਫ਼ਸਰਾਂ ਦੇ ਦਫ਼ਤਰਾਂ ਵਿਚ ਗੇੜੇ ਮਾਰ ਰਹੇ ਹਨ
ਗੁਰਦੀਪ ਕੌਰ ਪਤਨੀ ਸੁਖਦੇਵ ਸਿੰਘ ਜਿਸ ਨੇ ਕਰਜੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ
ਅਧਿਕਾਰੀਆਂ ਵੱਲੋਂ ਪਰਿਵਾਰ ਸਮੇਤ ਕਿਸੇ ਨੂੰ ਵੀ ਸਰਕਾਰੀ ਸਹਾਇਤਾ ਨਹੀਂ ਦਿੱਤੀ ਗਈ
ਪੀੜਤ ਪਰਿਵਾਰਾਂ ਸਿਰ ਸਰਕਾਰੀ ਸਹਾਇਤਾ ਨੂੰ ਉਡੀਕਦਿਆਂ ਕਰਜੇ ਦੀ ਪੰਡ ਹੋਰ ਭਾਰੀ
ਕਈ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਪਿੱਛਲੇ ਤਿੰਨ ਸਾਲਾਂ ਤੋਂ ਸਰਕਾਰੀ ਸਹਾਇਤਾ ਲਈ ਅਫ਼ਸਰਾਂ ਦੇ ਦਫ਼ਤਰਾਂ ਵਿਚ ਗੇੜੇ ਮਾਰ ਰਹੇ ਹਨ। ਇਸ ਦੀ ਉਦਾਹਰਣ ਪਿੰਡ ਦੋਦਾ ਦੇ ਕੋਠੇ ਕੇਸਰ ਸਿੰਘ ਵਾਲਾ ਵਾਸੀ ਗੁਰਦੀਪ ਕੌਰ ਪਤਨੀ ਸੁਖਦੇਵ ਸਿੰਘ ਜਿਸ ਨੇ ਕਰਜੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ, ਪਰ ਅਧਿਕਾਰੀਆਂ ਵੱਲੋਂ ਸਵ:ਗੁਰਦੀਪ ਕੌਰ ਦੇ ਪਰਿਵਾਰ ਸਮੇਤ ਕਿਸੇ ਨੂੰ ਵੀ ਸਰਕਾਰੀ ਸਹਾਇਤਾ ਨਹੀਂ ਦਿੱਤੀ ਗਈ, ਅਤੇ ਪੀੜਤ ਪਰਿਵਾਰਾਂ ਸਿਰ ਸਰਕਾਰੀ ਸਹਾਇਤਾ ਨੂੰ ਉਡੀਕਦਿਆਂ ਕਰਜੇ ਦੀ ਪੰਡ ਹੋਰ ਭਾਰੀ ਹੋ ਰਹੀ ਹੈ।
ਕੀ ਕਹਿਣਾ ਹੈ ਸਵ:  ਗੁਰਦੀਪ ਕੌਰ ਦੇ ਪੁੱਤਰ ਗੁਰਸੇਵਕ ਸਿੰਘ ਦਾ
ਖੁਦਕੁਸ਼ੀ ਦੀ ਜਾਂਚ ਪਟਿਆਲਾ ਯੂਨੀਵਰਸਿਟੀ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਪੱਤਰ ਨੰਬਰ 1439 ਮਿਤੀ 22 ਫਰਵਰੀ 2018 ਨੂੰ ਰਿਪੋਰਟ ਜਾਰੀ ਕੀਤੀ
ਜਿਸ ਵਿਚ ਪਾਇਆ ਗਿਆ ਸੀ ਕਿ ਗੁਰਦੀਪ ਕੌਰ ਨੇ ਵਾਕਿਆ ਹੀ ਕਰਜੇ ਤੋਂ ਦੁੱਖੀ ਹੋ ਕੇ ਖੁਦਕੁਸ਼ੀ ਕੀਤੀ ਹੈ
ਇਸ ਰਿਪੋਰਟ ਦੇ ਅਧਾਰ ‘ਤੇ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵਲੋਂ ਤਿੰਨ ਵਾਰ ਸਬੰਧਿਤ ਡਿਪਟੀ ਕਮਿਸ਼ਨਰ ਨੂੰ ਪੱਤਰ ਜਾਰੀ ਕੀਤਾ
ਉਨ੍ਹਾਂ ਨੂੰ ਕੋਈ ਸਰਕਾਰੀ ਸਹਾਇਤਾ ਨਹੀਂ ਦਿੱਤੀ ਗਈ
ਜਾਂਚ ਕਾਂਗਜਾਂ ਤੱਕ ਹੀ ਸੀਮਤ ਹੋ ਕਿ ਰਹਿ ਗਈ ਹੈ।
ਕੀ ਕਹਿਣਾ ਹੈ ਵੱਖ ਵੱਖ ਕਿਸਾਨ ਆਗੂਆਂ ਦਾ
ਕਿਸਾਨਾਂ ਸਿਰ ਕਰਜਾ ਸਰਕਾਰੀ ਦੀਆਂ ਗਲਤ ਨੀਤੀਆਂ ਕਾਰਨ ਹੀ ਚੜ੍ਹਿਆ ਹੈ
ਜਿਸ ਵਿਚ ਜਿਨਸਾਂ ਦਾ ਸਹੀ ਭਾਅ ਨਾ ਮਿਲਣਾ, ਨਕਲੀ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਸ਼ਰੇਆਮ ਬਜਾਰਾਂ ਵਿਚ ਹੋ ਰਹੀ ਵਿਕਰੀ, ਕਿਸਾਨਾਂ ਨੂੰ ਖੇਤੀ ਲਈ ਪੂਰਾ ਪਾਣੀ ਨਾ ਦੇਣਾ
ਇਸ ਤੋਂ ਇਲਾਵਾ ਕੁਦਰਤੀ ਆਫ਼ਤਾ ਅਤੇ ਉਨਾਂ ਦਾ ਸਰਕਾਰ ਵਲੋਂ ਬਾਕੀ ਸੰਨਤਕਾਰਾਂ ਵਾਂਗ ਪੂਰਾ ਮੁਆਵਜਾ ਨਾ ਦੇਣਾ ਹੀ ਕਿਸਾਨਾਂ ਸਿਰ ਚੜੇ ਕਰਜੇ ਲਈ ਜਿੰਮੇਵਾਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਢੀਂਡਸਾ ਦਾ ਫੋਨ ਬੰਦ, ਹਮਾਇਤੀਆਂ ਨੂੰ ਸੰਗਰੂਰ ਪਰਤਣ ਦੀ ਉਡੀਕ
ਅਸਤੀਫੇ ਤੋਂ ਬਾਅਦ ਪਰਮਿੰਦਰ ਢੀਂਡਸਾ ਦਾ ਫੋਨ ਬੰਦ, ਹਮਾਇਤੀ ਦੁਵਿਧਾ ‘ਚ
ਪਰਮਿੰਦਰ ਸਿੰਘ ਢੀਂਡਸਾ ਕਾਫ਼ੀ ਚਿਰ ਤੋਂ ਖਾਮੋਸ਼ ਨਜ਼ਰ ਆ ਰਹੇ
ਗੁਰਪ੍ਰੀਤ ਸਿੰਘ/ਸੰਗਰੂਰ।ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪਾਰਟੀ ਦੇ ਵਿਧਾਨਕਾਰੀ ਆਗੂ ਵਜੋਂ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਦਾ ਫੋਨ ਬੰਦ ਆ ਰਿਹਾ ਹੈ ਤੇ ਉਹਨਾਂ ਦੇ ਹਮਾਇਤੀ ਉਹਨਾਂ ਦੇ ਵਾਪਸ ਪਰਤਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਪਰਮਿੰਦਰ ਦੇ ਅਸਤੀਫ਼ੇ ਦੀ ਖ਼ਬਰ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਫੋਨ ਕੀਤੇ ਜਾ ਰਹੇ ਹਨ ਕਿ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਹੈ ਢੀਂਡਸਾ ਦੀ ਸੰਗਰੂਰ ਰਿਹਾਇਸ਼ ‘ਤੇ ਵੀ ਉਨ੍ਹਾਂ ਦੇ ਸਮਰਥਕਾਂ ਨੇ ਆਉਣਾ ਆਰੰਭ ਕਰ ਦਿੱਤਾ ਹੈ ਪਰ ਪਤਾ ਲੱਗਿਆ ਹੈ ਕਿ ਢੀਂਡਸਾ ਪਿਛਲੇ ਕਾਫ਼ੀ ਦਿਨਾਂ ਤੋਂ ਹਲਕੇ ਤੋਂ ਬਾਹਰ ਹਨ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਸੰਗਰੂਰ ਪਰਤਣ ਦੀ ਸੰਭਾਵਨਾ ਹੈ ।
ਪਰਮਿੰਦਰ ਸਿੰਘ ਢੀਂਡਸਾ ਦੇ ਹਲਕੇ ਲਹਿਰਾਗਾਗਾ ਦੇ ਆਗੂ ਵੀ ਆਪਣੇ ਆਗੂ ਦੇ ਇਸ ਫੈਸਲੇ ਕਾਰਨ ਰਲਵੀਂ ਮਿਲਵੀਂ ਪ੍ਰਤੀਕਿਰਿਆ ਦੇ ਰਹੇ ਹਨ ਪਾਰਟੀ ਦਾ ਡਰ ਮੰਨਣ ਵਾਲੇ ਆਗੂ ਇਸ ‘ਤੇ ਕੋਈ ਜਵਾਬ ਨਹੀਂ ਦੇ ਰਹੇ ਹਨ ਪਰ ਇਸ ਦੇ ਉਲਟ ਢੀਂਡਸਾ ਨਾਲ ਨਿੱਜੀ ਤੌਰ ‘ਤੇ ਜੁੜੇ ਆਗੂ ਇਸ ਫੈਸਲੇ ਨੂੰ ਸਹੀ ਫੈਸਲਾ ਆਖ ਰਹੇ ਹਨ ਹਲਕੇ ਅਕਾਲੀ ਆਗੂ ਮਹੀਂਪਾਲ ਸਿੰਘ ਭੂਲਣ ਨੇ ਗੱਲਬਾਤ ਦੌਰਾਨ ਕਿਹਾ ਕਿ ਪਰਮਿੰਦਰ ਵੱਲੋਂ ਲਿਆ ਗਿਆ ਇਹ ਫੈਸਲਾ ਬਿਲਕੁਲ ਦਰੁੱਸਤ ਹੈ ਉਨ੍ਹਾਂ ਕਿਹਾ ਕਿ ਪਰਮਿੰਦਰ ਆਪਣੇ ਪਿਤਾ ਦੇ ਫੈਸਲੇ ਤੋਂ ਇੱਕ ਇੰਚ ਵੀ ਬਾਹਰ ਨਹੀਂ ਹਨ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਰਮਿੰਦਰ ਇਸ ਸਬੰਧੀ ਸਾਰਾ ਕੁਝ ਸਪੱਸ਼ਟ ਕਰ ਦੇਣਗੇ।
ਵੱਡੇ ਢੀਂਡਸਾ ਵੱਲੋਂ ਅਕਾਲੀ ਦਲ ਬਾਦਲ ਵਿਰੁੱਖ ਅਖ਼ਤਿਆਰ ਕੀਤੇ ਗਰਮ ਰੁਖ਼ ਤੋਂ ਬਾਅਦ ਛੋਟੇ ਢੀਂਡਸਾ ਨੇ ਕਾਫ਼ੀ ਦੇਰ ਬਾਅਦ ਇਹ ਫੈਸਲਾ ਲਿਆ
ਜਿਕਰਯੋਗ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਉਪਰੰਤ ਕੁਝ ਚਿਰ ਠੱਲ੍ਹੀ ਸਿਆਸੀ ਚਰਚਾ ਨੂੰ ਇੱਕ ਵਾਰ ਫਿਰ ਜ਼ੋਰ ਦਿੱਤਾ ਹੈ ਵੱਡੇ ਢੀਂਡਸਾ ਵੱਲੋਂ ਅਕਾਲੀ ਦਲ ਬਾਦਲ ਵਿਰੁੱਖ ਅਖ਼ਤਿਆਰ ਕੀਤੇ ਗਰਮ ਰੁਖ਼ ਤੋਂ ਬਾਅਦ ਛੋਟੇ ਢੀਂਡਸਾ ਨੇ ਕਾਫ਼ੀ ਦੇਰ ਬਾਅਦ ਇਹ ਫੈਸਲਾ ਲਿਆ ਹੈ ਜਦੋਂ ਕਿ ਸਿਆਸੀ ਮਾਹਿਰਾਂ ਨੂੰ ਇਸ ਦੀ ਕਾਫ਼ੀ ਪਹਿਲਾਂ ਤੋਂ ਉਮੀਦ ਸੀ ਪਰਮਿੰਦਰ ਸਿੰਘ ਢੀਂਡਸਾ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਵਿੱਚ ਇੱਕ ਵਾਰ ਫੇਰ ਘੁਸਰ-ਮੁਸਰ ਹੋਣ ਲੱਗੀ ਹੈ ਇਹ ਵੀ ਚਰਚਾ ਹੈ ਕਿ ਛੋਟਾ ਢੀਂਡਸਾ ਇਸ ਕਦਮ ਨੂੰ ਫਿਲਹਾਲ ਰਾਜ਼ੀ ਨਹੀਂ ਸੀ ਪਰ ਉਨ੍ਹਾਂ ਨੂੰ ਆਪਣੇ ਪਿਤਾ ਦੇ ਫੈਸਲਾ ਨਾਲ ਸਹਿਮਤੀ ਪ੍ਰਗਟਾਉਣੀ ਪਈ ਹੈ।
ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਕਾਫ਼ੀ ਚਿਰ ਤੋਂ ਖਾਮੋਸ਼ ਨਜ਼ਰ ਆ ਰਹੇ ਸਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਦੀ ਚੋਣ ਸਮੇਂ ਉਹ ਨਾ ਤਾਂ ਪਾਰਟੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ ਅਤੇ ਨਾ ਹੀ ਆਪਣੇ ਟਕਸਾਲੀਆਂ ਦੇ ਸਮਾਗਮ ਵਿੱਚ ਗਏ ਸਨ ਇਸ ਉਪਰੰਤ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਰਿਹਾਇਸ਼ ‘ਤੇ  ਸਮਰਥਕਾਂ ਦੇ ਕੀਤੇ ਗਏ ਇਕੱਠ ਵਿੱਚ ਵੀ ਉਨ੍ਹਾਂ ਨੇ ਹਾਜ਼ਰੀ ਨਹੀਂ ਸੀ ਲਗਵਾਈ, ਜਿਸ ਕਾਰਨ ਸਿਆਸੀ ਪੜਚੋਲ ਕਰਨ ਵਾਲੇ ਮੰਨ ਰਹੇ ਸਨ।
ਪਰਮਿੰਦਰ ਆਪਣੇ ਪਿਤਾ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ ਅਤੇ ਉਹ ਪਾਰਟੀ ਵਿੱਚ ਹੀ ਰਹਿ ਕੇ ਸਿਆਸਤ ਕਰਨੀ ਚਾਹੁੰਦੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫ਼ੇ ਨੂੰ ਮਿਲਣ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ ਸਵੀਕਾਰ ਕਰ ਲਿਆ ਗਿਆ ਹੈ ਇਸ ਸਬੰਧੀ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਜਨਤਕ ਤੌਰ ‘ਤੇ ਕਿਹਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫ਼ੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਇਕ ਦਲ ਦਾ ਆਗੂ ਨਿਯੁਕਤ ਕਰ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਨ੍ਹੀਂ ਰਹਿੰਦੀ ਪਹਿਲਾਂ ਵਾਂਗ ਨਵੇਂ ਸਾਲ ਦੇ ਸੁਨੇਹਿਆਂ ਦੀ ਉਡੀਕ!
ਹੁਣ ਨ੍ਹੀਂ ਰਹਿੰਦੀ ਪਹਿਲਾਂ ਵਾਂਗ ਨਵੇਂ ਸਾਲ ਦੇ ਸੁਨੇਹਿਆਂ ਦੀ ਉਡੀਕ!
ਕਿਸੇ ਸਮੇਂ ਵਧਾਈਆਂ ਦੇਣ ਦਾ ਪ੍ਰਮੁੱਖ ਸਾਧਨ ਰਹੇ ਗਰੀਟਿੰਗ ਕਾਰਡ ਅੱਜ-ਕੱਲ੍ਹ ਤਕਰੀਬਨ ਖਤਮ ਹੀ ਹੋ ਗਏ ਹਨ। ਕੋਈ ਸਮਾਂ ਸੀ ਜਦੋਂ ਤਕਰੀਬਨ ਅੱਧ ਦਸੰਬਰ ਤੋਂ ਹੀ ਦੁਕਾਨਾਂ ‘ਤੇ ਗਰੀਟਿੰਗ ਕਾਰਡਾਂ ਦੀਆਂ ਸਟਾਲਾਂ ਸੱਜ ਜਾਂਦੀਆਂ ਸਨ ਅਤੇ ਲੋਕ ਆਪਣੇ ਸਨੇਹੀਆਂ ਲਈ ਇਹਨਾਂ ਦੀ ਖੂਬ ਖਰੀਦਦਾਰੀ ਕਰਦੇ ਸਨ। New Year
ਬਿੰਦਰ ਸਿੰਘ। ਵਰ੍ਹਾ 2019 ਕੌੜੀਆਂ-ਮਿੱਠੀਆਂ ਯਾਦਾਂ ਛੱਡਦਾ ਸਾਡੇ ਤੋਂ ਰੁਖਸਤ ਹੋ ਗਿਆ ਹੈ ਅਤੇ ਸਾਲ 2020 ਦਸਤਕ ਦੇ ਚੁੱਕਾ ਹੈ। ਸੰਸਾਰ ਦੇ ਤਕਰੀਬਨ ਹਰ ਦੇਸ਼ ਵਿਚ ਨਵੇਂ ਵਰ੍ਹੇ ਨੂੰ ਆਪੋ-ਆਪਣੇ ਤਰੀਕੇ ਨਾਲ ਜੀ ਆਇਆਂ ਕਿਹਾ ਜਾਂਦਾ ਹੈ। ਲੋਕ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮਾਂ ਦੀਆਂ ਪੇਸ਼ਕਾਰੀਆਂ ਕਰਕੇ ਅਤੇ ਪਟਾਕੇ ਆਦਿ ਚਲਾ ਕੇ ਨਵੇਂ ਵਰ੍ਹੇ ਦਾ ਸਵਾਗਤ ਕਰਦੇ ਹਨ। ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਦੇ ਨਾਲ-ਨਾਲ ਆਪਣੇ ਨੇੜਲਿਆਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਸੁਨੇਹਿਆਂ ਰਾਹੀਂ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦੇਣ ਦਾ ਸਿਲਸਿਲਾ ਵੀ ਕਾਫੀ ਪੁਰਾਣਾ ਹੈ ਹਾਂ ਸਮੇਂ ਦੇ ਨਾਲ-ਨਾਲ ਇਸਦੇ ਤਰੀਕਿਆਂ ਵਿੱਚ ਬਦਲਾਅ ਆਉਂਦਾ ਰਹਿੰਦਾ ਹੈ। ਕਿਸੇ ਸਮੇਂ ਵਧਾਈਆਂ ਦੇਣ ਦਾ ਪ੍ਰਮੁੱਖ ਸਾਧਨ ਰਹੇ ਗਰੀਟਿੰਗ ਕਾਰਡ ਅੱਜ-ਕੱਲ੍ਹ ਤਕਰੀਬਨ ਖਤਮ ਹੀ ਹੋ ਗਏ ਹਨ। New Year
ਕੋਈ ਸਮਾਂ ਸੀ ਜਦੋਂ ਤਕਰੀਬਨ ਅੱਧ ਦਸੰਬਰ ਤੋਂ ਹੀ ਦੁਕਾਨਾਂ ‘ਤੇ ਗਰੀਟਿੰਗ ਕਾਰਡਾਂ ਦੀਆਂ ਸਟਾਲਾਂ ਸੱਜ ਜਾਂਦੀਆਂ ਸਨ ਅਤੇ ਲੋਕ ਆਪਣੇ ਸਨੇਹੀਆਂ ਲਈ ਇਹਨਾਂ ਦੀ ਖੂਬ ਖਰੀਦਦਾਰੀ ਕਰਦੇ ਸਨ। ਇਹਨਾਂ ਕਾਰਡਾਂ ਦੀਆਂ ਬਹੁਤ ਸਾਰੀਆਂ ਵੰਨਗੀਆਂ ਹੁੰਦੀਆਂ ਸਨ। ਯਾਰਾਂ-ਦੋਸਤਾਂ ਲਈ ਹੋਰ ਕਿਸਮ ਦੇ ਅਤੇ ਰਿਸ਼ਤੇਦਤਾਰਾਂ ਲਈ ਹੋਰ ਕਿਸਮ ਦੇ ਕਾਰਡ ਉਪਲੱਬਧ ਹੁੰਦੇ ਸਨ। ਇਹਨਾਂ ਦਾ ਵਖਰੇਵਾਂ ਸਿਰਫ ਬਾਹਰੀ ਸੁੰਦਰਤਾ ਜਾਂ ਪ੍ਰਿੰਟਿੰਗ ਤੱਕ ਸੀਮਿਤ ਨਹੀਂ ਸੀ ਹੁੰਦਾ, ਇਸਦੇ ਅੰਦਰ ਲਿਖਿਆ ਸੁਨੇਹਾ ਵੀ ਰਿਸ਼ਤੇ ਨਾਲ ਮੇਲ ਖਾਂਦਾ ਹੁੰਦਾ ਸੀ। ਸੋ ਕਾਰਡ ਦੀ ਚੋਣ ਬਾਹਰੀ ਕਵਰ ਅਤੇ ਅੰਦਰਲੇ ਸੁਨੇਹੇ ਮੁਤਾਬਿਕ ਕੀਤੀ ਜਾਂਦੀ ਸੀ। ਦੁਕਾਨਦਾਰਾਂ ਲਈ ਇਹ ਦੀਵਾਲੀ ਵਾਂਗ ਹੀ ਚਾਰ ਪੈਸੇ ਕਮਾਉਣ ਦਾ ਵਧੀਆ ਮੌਕਾ ਹੁੰਦਾ ਸੀ। ਖਰੀਦਦਾਰੀ ਕਰਨ ਉਪਰੰਤ ਕਾਰਡ ਨੂੰ ਡਾਕ ਕਰਨ ਦੀ ਵਾਰੀ ਆਉਂਦੀ ਸੀ। ਇਹਨਾਂ ਗਰੀਟਿੰਗ ਕਾਰਡਾਂ ਦੀ ਵੰਡ-ਵੰਡਾਈ ਦੇ ਚੱਲਦਿਆਂ ਡਾਕੀਆਂ ਕੋਲ ਵੀ ਖਾਸਾ ਕੰਮ ਵਧ ਜਾਂਦਾ ਸੀ। ਵਧੇ ਕੰਮ ਦੀ ਬਦੌਲਤ ਜਨਵਰੀ ਮਹੀਨੇ ਦੇ ਅਖੀਰ ਤੱਕ ਕਾਰਡਾਂ ਦੀ ਆਮਦ ਬਣੀ ਰਹਿੰਦੀ ਸੀ ਅਤੇ ਕਈ ਅਣਵੰਡੇ ਵੀ ਰਹਿ ਜਾਂਦੇ ਸਨ। ਕਾਰਡਾਂ ਦੀ ਉਡੀਕ ਵੀ ਬੜੀ ਉਤਸੁਕਤਾ ਨਾਲ ਕੀਤੀ ਜਾਂਦੀ ਸੀ। ਤਕਰੀਬਨ ਪੰਦਰਾਂ ਦਸੰਬਰ ਤੋਂ ਹੀ ਨਜ਼ਰਾਂ ਗੇਟ ‘ਤੇ ਟਿਕ ਜਾਂਦੀਆਂ ਸਨ ਕਿ ਕਦੋਂ ਡਾਕੀਆ ਕਿਸੇ ਸਨੇਹੀ ਦਾ ਸੁਨੇਹਾ ਲੈ ਕੇ ਆਵੇ। ਕਾਰਡ ਪ੍ਰਾਪਤ ਕਰਦਿਆਂ ਜੋ ਖੁਸ਼ੀ ਮਿਲਦੀ ਸੀ ਉਹ ਅੱਜ ਵੀ ਕਹਿਣੀ ਅਤੇ ਕਥਨੀ ਤੋਂ ਬਾਹਰ ਹੈ। ਇਹਨਾਂ ਕਾਰਡਾਂ ਨੂੰ ਬੜੇ ਚਾਅ ਨਾਲ ਸੰਭਾਲ ਕੇ ਰੱਖਿਆ ਜਾਂਦਾ ਸੀ। ਕਾਰਡ ਨਾ ਭੇਜਣ ਵਾਲੇ ਆਪਣੇ ਨਾਲ ਗਿਲਾ ਵੀ ਜਤਾਇਆ ਜਾਂਦਾ ਸੀ। ਕਈ ਵਾਰ ਉਸਨੇ ਕਾਰਡ ਭੇਜਿਆ ਹੁੰਦਾ ਸੀ ਪਰ ਡਾਕ ਗੜਬੜੀ ਕਾਰਨ ਮਿਲਣ ਵਿੱਚ ਕੁਤਾਹੀ ਹੋ ਜਾਂਦੀ ਸੀ।
ਮੋਬਾਇਲ ਦੀ ਆਮਦ ਨੇ ਹੌਲੀ-ਹੌਲੀ ਕਾਰਡ ਯੁੱਗ ਦਾ ਅੰਤ ਕਰਨਾ ਸ਼ੁਰੂ ਕਰ ਦਿੱਤਾ। ਮੋਬਾਇਲ ਆਮਦ ਦੇ ਸ਼ੁਰੂਆਤੀ ਦਿਨਾਂ ‘ਚ ਟੈਕਸਟ ਮੈਸੇਜ ਭੇਜਿਆ ਜਾਂਦਾ ਸੀ ਅਤੇ ਇਸ ਲਈ ਵੱਖਰੇ ਮੈਸੇਜ ਪੈਕ ਵੀ ਪਵਾਏ ਜਾਂਦੇ ਸਨ, ਕਿਉਂਕਿ ਮੋਬਾਈਲ ਕੰਪਨੀਆਂ ਇਹਨਾਂ ਦਿਨਾਂ ਦੌਰਾਨ ਮੈਸੇਜਾਂ ਦੇ ਆਮ ਆਫਰ ਬੰਦ ਕਰ ਦਿੰਦੀਆਂ ਸਨ। ਟੈਕਸਟ ਮੈਸੇਜਾਂ ਦੇ ਚੱਲਦਿਆਂ ਕਾਰਡਾਂ ਦੇ ਘਟੇ ਰੁਝਾਨ ਨੂੰ ਸਮਾਰਟ ਫੋਨਾਂ ਦੀ ਆਮਦ ਨੇ ਬਿਲਕੁਲ ਹੀ ਖਤਮ ਕਰਕੇ ਰੱਖ ਦਿੱਤਾ ਹੈ। ਸਮਾਰਟ ਫੋਨਾਂ ਜਰੀਏ ਸੋਸ਼ਲ ਮੀਡੀਆ ਦੀ ਦੁਨੀਆਂ ‘ਚ ਪ੍ਰਵੇਸ਼ ਹੋਣ ਨਾਲ ਲੋਕਾਂ ਨੇ ਗਰੀਟਿੰਗ ਕਾਰਡਾਂ ਨੂੰ ਬਿਲਕੁਲ ਹੀ ਹਾਸ਼ੀਏ ‘ਤੇ ਧੱਕ ਦਿੱਤਾ ਹੈ। ਦੁਕਾਨਾਂ ‘ਤੇ ਕਾਰਡਾਂ ਦੀਆਂ ਸਟਾਲਾਂ ਸੱਜਣ ਵਾਲੇ ਦਿਨ ਬਹੁਤ ਪਿੱਛੇ ਰਹਿ ਗਏ ਹਨ। ਹੁਣ ਤਾਂ ਵਧਾਈ ਮੈਸੇਜ ਭੇਜਣ ਦਾ ਕੰੰਮ ਮਹਿਜ਼ ਇੱਕ ਕਲਿੱਕ ਦੂਰੀ ‘ਤੇ ਹੈ। ਵੱਟਸਅਪ ਅਤੇ ਫੇਸਬੁੱਕ ਸਮੇਤ ਪਤਾ ਨਹੀਂ ਹੋਰ ਕਿੰਨੇ ਹੀ ਸੋਸ਼ਲ ਮੀਡੀਆ ਸਾਧਨ ਮੌਜ਼ੂਦ ਹਨ ਜਿਨ੍ਹਾਂ ਜਰੀਏ ਇੱਕੋ ਕਲਿਕ ਨਾਲ ਸੈਂਕੜੇ ਲੋਕਾਂ ਨੂੰ ਮੁਬਾਰਕਬਾਦ ਕਹੀ ਜਾ ਸਕਦੀ ਹੈ। ਹੁਣ ਤਾਂ ਸੁਨੇਹਾ ਲਿਖਣ ਦੀ ਵੀ ਜਰੂਰਤ ਨਹੀਂ, ਵੱਖ-ਵੱਖ ਸਾਈਟਾਂ ਤਰ੍ਹਾਂ-ਤਰ੍ਹਾਂ ਦੇ ਸੁਨੇਹੇ ਉਪਲੱਬਧ ਕਰਵਾਉਣ ਲੱਗੀਆਂ ਹਨ। ਬੱਸ ਸੁਨੇਹਾ ਡਾਊਨਲੋਡ ਕਰੋ ਤੇ ਅੱਗੇ ਭੇਜ ਦਿਉ।
ਸੁਨੇਹੇ ਭੇਜਣ ਦੀ ਆਸਾਨ ਉਪਲੱਬਧਤਾ ਨੇ ਸੁਨੇਹਿਆਂ ਪ੍ਰਤੀ ਉਤਸੁਕਤਾ ਵੀ ਘਟਾ ਦਿੱਤੀ ਹੈ। ਹੁਣ ਨਵੇਂ ਵਰ੍ਹੇ ਦੇ ਵਧਾਈ ਸੁਨੇਹਿਆਂ ਦੀ ਕਾਰਡਾਂ ਜਿੰਨੀ ਨਾ ਤਾਂ ਉਡੀਕ ਰਹਿੰਦੀ ਹੈ ਅਤੇ ਨਾ ਹੀ ਕਾਰਡਾਂ ਜਿੰਨਾ ਚਾਅ। ਪਤਾ ਹੀ ਨਹੀਂ ਲੱਗਦਾ ਕਿਸ ਦਾ ਸੁਨੇਹਾ ਆ ਗਿਆ ਤੇ ਕਿਸ ਦਾ ਨਹੀਂ। ਇਕੱਤੀ ਦਸੰਬਰ ਨੂੰ ਤਾਂ ਵਟਸਅਪ ‘ਤੇ ਵਧਾਈ ਸੁਨੇਹਿਆਂ ਦਾ ਇੱਕ ਤਰ੍ਹਾਂ ਹੜ੍ਹ ਜਿਹਾ ਈ ਆ ਜਾਂਦਾ ਹੈ। ਕਈ ਸੁਨੇਹੇ ਤਾਂ ਪੜ੍ਹਨ ਤੋਂ ਵੀ ਰਹਿ ਜਾਂਦੇ ਹਨ। ਸੋਸ਼ਲ ਮੀਡੀਆ ਜਰੀਏ ਪ੍ਰਾਪਤ ਆਪਣਿਆਂ ਦੇ ਪਿਆਰ ਨੂੰ ਗਰੀਟਿੰਗ ਕਾਰਡਾਂ ਵਾਂਗ ਸੰਭਾਲ ਕੇ ਰੱਖਣ ਦਾ ਵੀ ਰਿਵਾਜ਼ ਨਹੀਂ ਰਿਹਾ। ਮੋਬਾਈਲ ਦੇ ਹੈਂਗ ਹੋਣ ਡਰੋਂ ਵਧਾਈ ਸੁਨੇਹਿਆਂ ਨੂੰ ਡੀਲੀਟ ਕਰਨ ਦਾ ਸਿਲਸਿਲਾ ਵੀ ਨਾਲੋ-ਨਾਲ ਸ਼ੁਰੂ ਹੋ ਜਾਂਦਾ ਹੈ। ਖੈਰ! ਤਬਦੀਲੀ ਕੁਦਰਤ ਦਾ ਦਸਤੂਰ ਹੈ ਅਤੇ ਇਸ ਤਬਦੀਲੀ ਨਾਲ ਹੀ ਤਬਦੀਲ ਹੋ ਰਿਹਾ ਹੈ ਸਾਡਾ ਸੱਭਿਆਚਾਰ। ਸਮੇਂ ਦੇ ਨਾਲ ਚੱਲਦਿਆਂ ਆਪਣਿਆਂ ਨੂੰ ਮੁਬਾਰਕਬਾਦ ਦਿੰਦਿਆਂ ਸਰਬੱਤ ਦਾ ਭਲਾ ਮੰਗਦੇ ਰਹੋ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਨਵੇਂ ਵਰ੍ਹੇ ਦੀਆਂ ਬਹੁਤ-ਬਹੁਤ ਮੁਬਾਰਕਾਂ! ਇਹ ਨਵਾਂ ਵਰ੍ਹਾ ਤੁਹਾਡੇ ਸਭ ਲਈ ਖੁਸ਼ੀਆਂ, ਖੇੜਿਆਂ ਅਤੇ ਸਫਲਤਾਵਾਂ ਦੇ ਪੈਗਾਮ ਲੈ ਕੇ ਆਵੇ।
ਸ਼ਕਤੀ ਨਗਰ, ਬਰਨਾਲਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਧੂ-ਅਮਰਿੰਦਰ ਦੇ ਸਮਝੌਤੇ ਦਾ ਇੰਤਜ਼ਾਰ ਕਰਨਗੇ ਓ.ਪੀ. ਸੋਨੀ, ਨਹੀਂ ਸੰਭਾਲਣਗੇ ਅਜੇ ਨਵੇਂ ਵਿਭਾਗ
ਓ.ਪੀ. ਸੋਨੀ ਪਿਛਲੇ ਇੱਕ ਹਫ਼ਤੇ ਤੋਂ ਅੰਮ੍ਰਿਤਸਰ ਵਿਖੇ ਹੀ ਲਾਈ ਬੈਠੇ ਹਨ ਡੇਰਾ, ਨਹੀਂ ਆ ਰਹੇ ਚੰਡੀਗੜ੍ਹ
ਸਿੱਖਿਆ ਵਿਭਾਗ ਖੋਹਣ ਤੋਂ ਬਾਅਦ ਨਾਰਾਜ਼ ਚੱਲ ਰਹੇ ਹਨ ਸੋਨੀ
ਨਵਜੋਤ ਸਿੱਧੂ ਦੇ ਸਮਝੌਤੇ ਨਾਲ ਸ਼ਾਇਦ ਹੋ ਜਾਵੇ ਫਾਇਦਾ, ਇਸ ਲਈ ਕਰ ਰਹੇ ਹਨ ਇੰਤਜ਼ਾਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਨਵਜੋਤ ਸਿੱਧੂ ਅਤੇ ਅਮਰਿੰਦਰ ਸਿੰਘ ਦੇ ਸਮਝੌਤੇ ਦਾ ਇੰਤਜ਼ਾਰ ਕੋਈ ਹੋਰ ਨਹੀਂ ਸਗੋਂ ਅੰਮ੍ਰਿਤਸਰ ਤੋਂ ਹੀ ਕੈਬਨਿਟ ਮੰਤਰੀ ਓ.ਪੀ. ਸੋਨੀ ਵੀ ਕਰਨ ਵਿੱਚ ਲੱਗੇ ਹੋਏ ਹਨ। ਉਹ ਅਗਲੇ 4-5 ਦਿਨ ਅਜੇ ਆਪਣਾ ਨਵਾਂ ਵਿਭਾਗ ਨਹੀਂ ਸੰਭਾਲਨਗੇ। ਨਵਜੋਤ ਸਿੱਧੂ ਵਾਂਗ ਓ.ਪੀ. ਸੋਨੀ ਵੀ ਅਮਰਿੰਦਰ ਸਿੰਘ ਤੋਂ ਵਿਭਾਗ ਬਦਲੇ ਜਾਣ ਕਾਰਨ ਨਰਾਜ਼ ਚਲ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਦੋਂ ਨਵਜੋਤ ਸਿੱਧੂ ਦਾ ਸਮਝੌਤਾ ਹੋਵੇਗਾ ਤਾਂ ਉਹ ਸਮਝੌਤੇ ਦੀ ਗੰਗਾ ਵਿੱਚ ਉਨ੍ਹਾਂ ਦਾ ਵੀ ਉਧਾਰ ਹੋ ਜਾਵੇਗਾ। ਉਨ੍ਹਾਂ ਨੂੰ ਇਹ ਵੀ ਉਮੀਦ ਹੈ ਕਿ ਅਮਰਿੰਦਰ ਸਿੰਘ ਜੇਕਰ ਨਵਜੋਤ ਸਿੱਧੂ ਨੂੰ ਖੁਸ਼ ਕਰਨ ਲਈ ਕੋਈ ਇੱਕ ਅੱਧਾ ਹੋਰ ਵਿਭਾਗ ਦੇਣਗੇ ਤਾਂ ਉਨਾਂ ਨੂੰ ਵੀ ਕੁਝ ਹੋਰ ਮਿਲ ਸਕਦਾ ਹੈ।
ਇਸ ਲਈ ਓ.ਪੀ. ਸੋਨੀ ਕੋਈ ਨਾ ਕੋਈ ਬਹਾਨਾ ਬਣਾਉਂਦੇ ਹੋਏ ਅੰਮ੍ਰਿਤਸਰ ਵਿਖੇ ਹੀ ਅਗਲੇ ਕੁਝ ਦਿਨ ਰਹਿਣਗੇ। ਇਥੇ ਜਿਕਰਯੋਗ ਹੈ ਕਿ ਓ.ਪੀ. ਸੋਨੀ ਕੋਲ ਸਿੱਖਿਆ ਵਿਭਾਗ ਸੀ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਉਹ ਆਪਣੇ ਵੱਖ-ਵੱਖ ਬਿਆਨਾਂ ਅਤੇ ਫੈਸਲੇ ਦੇ ਕਾਰਨ ਵਿਵਾਦ ਵਿੱਚ ਵੀ ਰਹੇ ਸਨ, ਜਿਸ ਕਾਰਨ ਉਨ੍ਹਾਂ ਤੋਂ ਕੈਬਨਿਟ ਦੇ ਕਈ ਮੰਤਰੀ ਵੀ ਨਰਾਜ਼ ਹੋ ਗਏ ਸਨ। ਪਿਛਲੀ 6 ਜੂਨ ਨੂੰ ਹੋਏ ਵਿਭਾਗਾਂ ਦੇ ਰੱਦੋ ਬਦਲ ਵਿੱਚ ਉਨ੍ਹਾਂ ਤੋਂ ਸਿੱਖਿਆ ਵਿਭਾਗ ਵਾਪਸ ਲੈਂਦੇ ਹੋਏ ਮੈਡੀਕਲ ਖੋਜ ਅਤੇ ਸਿੱਖਿਆ ਵਿਭਾਗ ਦੇ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਓ.ਪੀ. ਸੋਨੀ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਨਰਾਜ਼ ਹੋ ਕੇ ਅੰਮ੍ਰਿਤਸਰ ਚਲੇ ਗਏ ਸਨ।
ਉਹ ਪਿਛਲੇ ਢਾਈ ਸਾਲਾਂ ਦੌਰਾਨ ਪਹਿਲੀ ਵਾਰ ਪਿਛਲੇ 12 ਦਿਨ ਤੋਂ ਅੰਮ੍ਰਿਤਸਰ ਵਿਖੇ ਹੀ ਡੇਰਾ ਜਮਾਈ ਬੈਠੇ ਹਨ ਅਤੇ ਚੰਡੀਗੜ ਨਹੀਂ ਆ ਰਹੇ। ਇਸ ਤੋਂ ਪਹਿਲਾਂ ਉਹ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਚੰਡੀਗੜ੍ਹ ਵਿਖੇ ਹੀ ਜਿਆਦਾ ਸਮਾਂ ਬਿਤਾਉਂਦੇ ਰਹੇ ਹਨ। ਓ.ਪੀ. ਸੋਨੀ ਨੇ ਅਜੇ ਤੱਕ ਆਪਣੀ ਨਰਾਜ਼ਗੀ ਸਬੰਧੀ ਖੁੱਲ੍ਹ ਕੇ ਵਿਰੋਧ ਜ਼ਾਹਿਰ ਨਹੀਂ ਕੀਤਾ ਹੈ ਪਰ ਵਿਭਾਗ ਦਾ ਕਾਰਜਭਾਰ ਨਾ ਸੰਭਾਲਦੇ ਹੋਏ ਉਨ੍ਹਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਇੱਕ ਸੁਨੇਹਾ ਜ਼ਰੂਰ ਦੇ ਦਿੱਤਾ ਹੈ। ਹੁਣ ਉਹ ਇਸ ਇੰਤਜ਼ਾਰ ਵਿੱਚ ਹਨ ਕਿ ਨਵਜੋਤ ਸਿੱਧੂ ਨਾਲ ਜੇਕਰ ਸਮਝੌਤੇ ਵਿੱਚ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਕੋਈ ਹੋਰ ਵਿਭਾਗ ਦਿੱਤਾ ਤਾਂ ਉਹ ਵੀ ਅੱਗੇ ਆਉਂਦੇ ਹੋਏ ਇੱਕ ਅੱਧਾ ਵਿਭਾਗ ਹੋਰ ਲੈਣਗੇ। ਇਥੇ ਹੀ ਜੇਕਰ ਸਿੱਧੂ ਦੇ ਹੱਥ ਖਾਲੀ ਰਹੇ ਤਾਂ ਉਹ ਵੀ ਆਪਣੇ ਨਵੇਂ ਵਿਭਾਗ ਦਾ ਕਾਰਜਭਾਰ ਸੰਭਾਲ ਲੈਣਗੇ। ਓ.ਪੀ. ਸੋਨੀ ਫਿਲਹਾਲ ਸਿੱਧੂ-ਅਮਰਿੰਦਰ ਵਿਵਾਦ ਦੇ ਖ਼ਤਮ ਹੋਣ ਦਾ ਹੀ ਇੰਤਜ਼ਾਰ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉਡੀਕਦੀ ਰਹੀਂ ਵਿਧਾਨ ਸਭਾ ਕਮੇਟੀ, ਸੁਖਬੀਰ ਬਾਦਲ ਨਹੀਂ ਹੋਏ ਪੇਸ਼
ਵਿਸ਼ੇਸ਼ ਅਧਿਕਾਰ ਕਮੇਟੀ ਨੇ ਦਿੱਤਾ ਸੁਖਬੀਰ ਬਾਦਲ ਨੂੰ ਹੋਰ ਮੌਕਾ, 11 ਫਰਵਰੀ ਲਈ ਜਾਰੀ ਕੀਤੇ ਸੰਮਨ
ਹੁਣ ਸੁਖਬੀਰ ਬਾਦਲ ਨੂੰ 4 ਦਿਨਾਂ ਬਾਅਦ ਹੋਣਾ ਪਏਗਾ ਕਮੇਟੀ ਅੱਗੇ ਪੇਸ਼
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ ਬੁੱਧਵਾਰ ਨੂੰ ਵਿਧਾਇਕ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਪੇਸ਼ ਨਹੀਂ ਹੋਏ। ਉਨ੍ਹਾਂ ਦੇ ਨਾਂਂ ਆਉਣ ਬਾਰੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਮੀਟਿੰਗ ਸ਼ੁਰੂ ਹੋਣ ਮੌਕੇ ਹੀ ਜਾਣਕਾਰੀ ਤਾਂ ਮਿਲ ਗਈ ਸੀ ਫਿਰ ਵੀ ਸੁਖਬੀਰ ਬਾਦਲ ਦੀ ਲਗਭਗ ਇੱਕ ਘੰਟਾ ਤੱਕ ਉਡੀਕ ਕੀਤੀ ਗਈ। ਉਨ੍ਹਾਂ ਵੱਲੋਂ ਬਿਨਾਂ ਸੂਚਨਾ ਦਿੱਤੇ ਕਮੇਟੀ ਅੱਗੇ ਪੇਸ਼ ਨਾਂ ਹੋਣ ਦੇ ਬਾਵਜੂਦ ਵੀ ਮੁੜ ਤੋਂ ਸੁਖਬੀਰ ਬਾਦਲ ਨੂੰ ਕਮੇਟੀ ਨੇ ਇੱਕ ਮੌਕਾ ਦਿੱਤਾ ਹੈ। ਹੁਣ ਸੁਖਬੀਰ ਬਾਦਲ ਨੂੰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ 11 ਫਰਵਰੀ ਨੂੰ 12 ਵਜੇ ਕਮੇਟੀ ਅੱਗੇ ਪੇਸ਼ ਹੋਣਾ ਪਏਗਾ।
ਜਾਣਕਾਰੀ ਅਨੁਸਾਰ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾਂ ਨੇ 23 ਜੂਨ 2017 ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਇੱਕ ਵਿਸ਼ੇਸ਼ ਅਧਿਕਾਰ ਦਾ ਮਤ ਪੇਸ਼ ਕਰਕੇ ਹੋਏ ਸੁਖਬੀਰ ਬਾਦਲ ‘ਤੇ ਦੋਸ਼ ਲਗਾਇਆ ਸੀ ਕਿ ਸੁਖਬੀਰ ਬਾਦਲ ਨੇ ਨਾਲ ਸਿਰਫ਼ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਖ਼ਿਲਾਫ਼ ਗਲਤ ਅਤੇ ਮਰਿਆਦਾ ਤੋਂ ਬਾਹਰ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਸਗੋਂ ਕਾਗ਼ਜ਼ ਤੱਕ ਸਪੀਕਰ ਰਾਣਾ ਕੇ.ਪੀ. ਸਿੰਘ ਵੱਲ ਸੁੱਟੇ ਸਨ। ਇਸ ਮਤੇ ਨੂੰ ਪੰਜਾਬ ਵਿਧਾਨ ਸਭਾ ਨੇ ਬਹੁਸੰਮਤੀ ਨਾਲ ਪਾਸ ਕਰਕੇ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ।
ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਵਿਸ਼ੇਸ਼ ਅਧਿਕਾਰ ਕਮੇਟੀ ਨੇ 23 ਫਰਵਰੀ ਨੂੰ ਸੁਖਬੀਰ ਬਾਦਲ ਨੂੰ ਤਬਲ ਕਰਨ ਸਬੰਧੀ ਨੋਟਿਸ ਜਾਰੀ ਕਰਦੇ ਹੋਏ 15 ਦਿਨਾਂ ਦਾ ਸਮਾਂ ਦੇ ਕੇ 6 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਦੇ ਮੋਬਾਇਲ ਫੋਨ ਦੀ ਉਡੀਕ ਕੀਤੀ ਖਤਮ
ਕੈਬਨਿਟ ਮੀਟਿੰਗ ਵਿੱਚ ਸਮਾਰਟ ਫੋਨ ਵੰਡਣ ਲਈ ਰੂਪ-ਰੇਖਾ ਨੂੰ ਦਿੱਤੀ ਪ੍ਰਵਾਨਗੀ
ਚੰਡੀਗੜ, ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਵੱਡੇ ਫੈਸਲੇ ਲੈਂਦੇ ਹੋਏ ਕਈ ਵਰਗਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਿਛਲੇ 2 ਸਾਲਾਂ ਤੋਂ ਮੋਬਾਇਲ ਫੋਨ ਦੀ ਉਡੀਕ ਵਿੱਚ ਹੁਣ ਨੌਜਵਾਨਾਂ ਲਈ ਮੋਬਾਇਲ ਫੋਨ ਦਾ ਆਰਡਰ ਦੇ ਦਿੱਤਾ ਗਿਆ ਹੈ ਤਾਂ ਵਿਵਾਦਗ੍ਰਸ਼ਤ ਜ਼ਮੀਨ ਦੀ ਸੈਟਲਮੈਂਟ ਕਰਨ ਲਈ ਯਕਮੁਸ਼ਤ ਸਕੀਮ ਪੰਜਾਬ ਸਰਕਾਰ ਵੱਲੋਂ ਲਾਂਚ ਕਰ ਦਿੱਤੀ ਗਈ ਹੈ।
ਇਸ ਨਾਲ ਹੀ ਸਰਕਾਰ ਤੋਂ ਨਰਾਜ਼ ਚਲੇ ਆ ਰਹੇ ਅਧਿਆਪਕਾਂ ਨੂੰ ਖ਼ੁਸ ਕਰਨ ਲਈ ਤਬਾਦਲਾ ਨੀਤੀ ਵਿੱਚ ਵੱਡਾ ਫੇਰ ਬਦਲ ਕਰਦੇ ਹੋਏ ਹੁਣ ਤੋਂ ਬਾਅਦ ਹਰ ਸਾਲ ਤਬਾਦਲਾ ਕਰਵਾਉਣ ਦਾ ਹੱਕ ਅਧਿਆਪਕਾਂ ਨੂੰ ਦੇ ਦਿੱਤਾ ਗਿਆ ਹੈ, ਜਿਹੜਾ ਕਿ ਪਹਿਲਾਂ ਹਰ ਤੀਜ਼ੇ ਸਾਲ ਬਾਅਦ ਹੀ ਅਧਿਆਪਕ ਆਪਣਾ ਤਬਾਦਲਾ ਕਰਵਾ ਸਕਦੇ ਸਨ। ਚੰਡੀਗੜ੍ਹ ਵਿਖੇ ਹੋਈ ਕੈਬਨਿਟ ਮੀਟਿੰਗ ਵਿੱਚ ਸਮਾਰਟ ਫੋਨ ਵੰਡਣ ਲਈ ਰੂਪ-ਰੇਖਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪਹਿਲੇ ਪੜਾਅ ਵਿੱਚ ਸਰਕਾਰੀ ਸਕੂਲਾਂ, ਕਾਲਜਾਂ ਅਤੇ ਤਕਨੀਕੀ ਸੰਸਥਾਵਾਂ ਦੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ। ਵਿਦਿਆਰਥੀਆਂ ਨੂੰ ਸਵੈ-ਤਸਦੀਕ ਪੱਤਰ ਸੌਂਪਣਾ ਪਵੇਗਾ ਕਿ ਉਨ੍ਹਾਂ ਕੋਲ ਪਹਿਲਾਂ ਤੋਂ ਮੋਬਾਈਲ ਫੋਨ ਨਹੀਂ ਹੈ। ਇਹ ਸਕੀਮ ਸੂਬਾ ਸਰਕਾਰ ਦੇ ਡਿਜ਼ੀਟਲ ਸਸ਼ਕਤੀਕਰਨ ਦੇ ਏਜੰਡੇ ਨੂੰ ਹੋਰ ਅੱਗੇ ਲਿਜਾਣ ਵਿੱਚ ਸਹਾਈ ਹੋਵੇਗੀ ਜਿਸ ਤਹਿਤ ਵੰਡੇ ਜਾਣ ਵਾਲੇ ਮੋਬਾਈਲ ਫੋਨ ਦੀਆਂ ਕਈ ਵਿਸ਼ੇਸ਼ਤਾਵਾਂ ਜਿਵੇਂ ਕਿ ਟੱਚ ਸਕ੍ਰੀਨ, ਕੈਮਰਾ ਅਤੇ ਸੋਸ਼ਲ ਮੀਡੀਆ ਆਦਿ ਦੀ ਵਰਤੋਂ ਕਰਨ ਲਈ ਐਪਲੀਕੇਸ਼ਨ ਆਦਿ ਹੋਣਗੀਆਂ। ਸਮਾਰਟ ਮੋਬਾਇਲ ਫੋਨ ਤੋਂ ਇਲਾਵਾ ਇਸ ਵਿੱਚ ਇਕ ਵਾਰ 12 ਜੀ.ਬੀ. ਡਾਟਾ ਅਤੇ 600 ਲੋਕਲ ਮਿੰਟ ਟਾਕ ਟਾਈਮ ਦੀ ਇਕ ਸਾਲ ਦੀ ਮਿਆਦ ਹੋਵੇਗੀ।
ਇਥੇ ਹੀ ਮਿਉਂਸਿਪਲ ਖੇਤਰਾਂ ਵਿੱਚ ਇਮਾਰਤੀ ਨਿਯਮਾਂ ਦੀ ਉਲੰਘਨਾ ਰਾਹੀਂ ਉਸਰੀਆਂ ਇਮਾਰਤਾਂ ਵਾਸਤੇ ‘ਦੀ ਪੰਜਾਬ ਵਨ ਟਾਈਮ ਵਲੰਟਰੀ ਡਿਸਕਲੋਜ਼ਰ ਐਂਡ ਸੈਟਲਮੈਂਟ ਆਫ਼ ਵਾਇਓਲੇਸ਼ਨ ਆਫ਼ ਦੀ ਬਿਲਡਿੰਗਜ਼ ਆਰਡੀਨੈਂਸ-2018’ ਨੂੰ ਜਾਰੀ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਦਾ ਉਦੇਸ਼ ਪਾਰਕਿੰਗ, ਅੱਗ ਅਤੇ ਸੁਰੱਖਿਆ ਮਾਪਦੰਡਾਂ ਦੇ ਨਾਲ ਪਿਛਲੇ ਸਾਲਾਂ ਦੌਰਾਨ ਬਣੀਆਂ ਗੈਰ-ਅਧਿਕਾਰਤ ਇਮਾਰਤਾਂ ਜਿਨ੍ਹਾਂ ਨੂੰ ਇਸ ਵੇਲੇ ਢਾਹੁਣਾ ਸੰਭਵ ਨਹੀਂ ਹੈ ਨੂੰ ਯਕੀਨੀ ਬਣਾਉਣਾ ਹੈ। ਆਰਡੀਨੈਂਸ ਅਨੁਸਾਰ ਕੋਈ ਵੀ ਵਿਅਕਤੀ ਜਿਸ ਨੇ 30 ਜੂਨ, 2018 ਤੱਕ ਨਿਯਮਤ ਨਾ ਕਰਨ ਯੋਗ ਇਮਾਰਤੀ ਉਲੰਘਣਾ ਕੀਤੀ ਹੈ, ਉਹ ਸਵੈ ਤੌਰ ‘ਤੇ ਇਸ ਉਲੰਘਣਾ ਦਾ ਪ੍ਰਗਟਾਵਾ ਕਰ ਸਕਦਾ ਹੈ ਅਤੇ ਇਸ ਸਬੰਧ ਵਿੱਚ ਆਨ ਲਾਈਨ ਨਿਵੇਦਨ ਦੇ ਸਕਦਾ ਹੈ ਜਿਸ ਵਿੱਚ ਉਸ ਨੂੰ ਇਮਾਰਤ ਦੀਆਂ ਫੋਟੋਆਂ ਵੀ ਭੇਜਣੀਆਂ ਹੋਣਗੀਆਂ। ਉਹ ਇਹ ਨਿਵੇਦਨ ਤਿੰਨ ਮਹੀਨਿਆਂ ਦੇ ਵਿੱਚ ਸਮਰੱਥ ਅਥਾਰਟੀ ਨੂੰ ਭੇਜ ਸਕਦਾ ਹੈ। ਇਸ ਤੋਂ ਬਾਅਦ ਨਿਵੇਦਕ ਦੋ ਮਹੀਨਿਆਂ ਦੇ ਵਿੱਚ ਲੋੜੀਂਦੀ ਸੂਚਨਾ/ਦਸਤਾਵੇਜ਼/ਪਲਾਨ ਅਤੇ ਨਿਰਧਾਰਤ ਅਰਜੀ ਫ਼ੀਸ ਜਮਾਂ ਕਰਾਏਗਾ।
ਇਸ ਨਾਲ ਹੀ ਪੰਜਾਬ ਦੇ ਅਧਿਆਪਕਾਂ ਲਈ ਨਵੀਂ ਪਾਲਿਸੀ ਤਿਆਰ ਕਰਦੇ ਹੋਏ ਪਾਸ ਕਰ ਦਿੱਤੀ ਗਈ ਹੈ, ਜਿਸ ਤਹਿਤ ਉਨਾਂ ਦੇ ਤਬਾਦਲੇ ਹੋਣਗੇ। ਇਸ ਪਾਲਿਸੀ ਵਿੱਚ ਅਧਿਆਪਕਾਂ ਦੀ ਉਸ ਮੰਗ ਨੂੰ ਮੰਨ ਲਿਆ ਗਿਆ ਹੈ, ਜਿਸ ਤਹਿਤ ਪਹਿਲਾਂ 3 ਸਾਲ ਬਾਅਦ ਕੋਈ ਅਧਿਆਪਕ ਤਬਾਦਲਾ ਕਰਵਾ ਸਕਦਾ ਸੀ ਪਰ ਹੁਣ ਅਧਿਆਪਕ 1 ਸਾਲ ਬਾਅਦ ਹੀ ਆਪਣਾ ਤਬਾਦਲਾ ਕਰਵਾ ਸਕੇਗਾ ਪਰ ਨਵਨਿਯੁਕਤ ਹੋਏ ਅਧਿਆਪਕ ਦਾ ਤਬਾਦਲਾ ਪਹਿਲੀਵਾਰ 3 ਸਾਲ ਬਾਅਦ ਹੀ ਹੋਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
nes
ਸਿੱਧੂ ਨੂੰ ਉਡੀਕ ਰਿਹਾ ਐ ਦਫ਼ਤਰ, ਦਰਜਨਾਂ ਫਾਈਲਾਂ ਰੁਕੀਆਂ, ਅਮਰਿੰਦਰ ਕੋਲ ਹੋਏਗੀ ਸ਼ਿਕਾਇਤ
ਨਵਜੋਤ ਸਿੱਧੂ ਪਿਛਲੇ 4 ਮਹੀਨਿਆਂ ਵਿੱਚ ਕੁਝ ਦਿਨ ਹੀ ਆਏ ਹਨ ਦਫ਼ਤਰ, ਫਾਈਲਾਂ ਦਾ ਰੁਕੀਆਂ ਪਿਆ ਐ ਕੰਮ
ਚੰਡੀਗੜ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਦੇ ਕੰਮ ਕਰਨ ਦੇ ਸਟਾਈਲ ਤੋਂ ਕਾਂਗਰਸੀ ਮੇਅਰ ਕਾਫ਼ੀ ਜਿਆਦਾ ਔਖੇ ਹੋਏ ਬੈਠੇ ਹਨ, ਕਿਉਂਕਿ ਪਿਛਲੇ 4 ਮਹੀਨੇ ਤੋਂ ਨਵਜੋਤ ਸਿੱਧੂ ਦੀ ਦਫ਼ਤਰ ਵਿੱਚ ਹਾਜ਼ਰੀ ਨਾਂ ਦੇ ਬਰਾਬਰ ਹੋਣ ਦੇ ਚਲਦੇ ਉਸ ਸਾਰੀਆਂ ਫਾਈਲਾਂ ਰੁਕੀ ਪਈਆਂ ਹਨ, ਜਿਨਾਂ ਫਾਈਲਾਂ ਨੂੰ ਮੰਤਰੀ ਪੱਧਰ ਤੱਕ ਦੀ ਪ੍ਰਵਾਨਗੀ ਚਾਹੀਦੀ ਹੈ। ਨਵਜੋਤ ਸਿੱਧੂ ਦੇ ਦਫ਼ਤਰ ਪਿਛਲੇ 4 ਮਹੀਨੇ ਵਿੱਚ ਬਹੁਤ ਹੀ ਘੱਟ ਆਉਣ ਕਾਰਨ ਪੰਜਾਬ ਦੀਆਂ 5 ਨਗਰ ਨਿਗਮ ਅਤੇ ਕਈ ਨਗਰ ਕੌਂਸਲਾਂ ਸਣੇ ਦਫ਼ਤਰ ਦੀਆਂ ਦਰਜਨਾਂ ਫਾਈਲਾਂ ਸਿੱਧੂ ਦੇ ਦਸਤਖ਼ਤ ਨੂੰ ਹੀ ਉਡੀਕ ਰਹੀਆਂ ਹਨ। ਹਾਲਾਂਕਿ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਉਨਾਂ ਦੀ ਧਰਮ-ਪਤਨੀ ਨਵਜੋਤ ਕੌਰ ਅਤੇ ਉਨਾਂ ਦੇ ਕੁਝ ਸਾਥੀ ਦੋਸਤ ਦਫ਼ਤਰ ਵਿੱਚ ਆਪਣੀ ਗੈਰ ਹਾਜ਼ਰੀ ਨਹੀਂ ਲੱਗਣ ਦੇ ਰਹੇ ਹਨ ਅਤੇ ਸਾਰੀਆਂ ਸਰਕਾਰੀ ਫਾਈਲਾਂ ਦੀ ਪੜਤਾਲ ਵੀ ਕਰ ਰਹੇ ਹਨ ਪਰ ਉਹ ਕਿਸੇ ਵੀ ਫਾਈਲ ‘ਤੇ ਦਸਤਖ਼ਤ ਨਹੀਂ ਕਰ ਸਕਦੇ ਹਨ, ਜਿਸ ਕਾਰਨ ਨਵਜੋਤ ਸਿੱਧੂ ਦੀ ਹੀ ਦਫ਼ਤਰ ਆਉਣ ਲਈ ਉਡੀਕ ਹੋ ਰਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਅਗਸਤ ਮਹੀਨੇ ਤੋਂ ਬਾਅਦ ਅਚਾਨਕ ਹੀ ਨਵਜੋਤ ਸਿੱਧੂ ਦੀ ਸਥਾਨਕ ਸਰਕਾਰਾਂ ਵਿਭਾਗ ਵਿੱਚ ਹਾਜ਼ਰੀ ਘਟ ਗਈ ਹੈ, ਜਦੋਂ ਕਿ ਦੁਸਹਿਰੇ ਮੌਕੇ ਅੰਮ੍ਰਿਤਸਰ ਵਿਖੇ ਹਾਦਸਾ ਹੋਣ ਤੋਂ ਬਾਅਦ ਤਾਂ ਨਵਜੋਤ ਸਿੱਧੂ ਇੱਕ ਦੋ ਵਾਰ ਹੀ ਆਪਣੇ ਦਫ਼ਤਰ ਵਿੱਚ ਆਏ ਹਨ। ਇਸੇ ਦੌਰਾਨ ਨਵਜੋਤ ਸਿੱਧੂ ਪਾਕਿਸਤਾਨੀ ਫੇਰੀ ਅਤੇ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਵਿੱਚ ਡਿਊਟੀ ਹੋਣ ਕਾਰਨ ਦਫ਼ਤਰ ਨਹੀਂ ਆਏ।  Complain
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੋਪ ਟੈਸਟ ਲਈ ਗਏ ਮੰਤਰੀ ਨੂੰ ਸਟਾਫ਼ ਨੇ 45 ਮਿੰਟਾਂ ਤੱਕ ਕਰਵਾਇਆ ਇੰਤਜ਼ਾਰ
ਬੇਰੰਗ ਮੁੜਨਾ ਪਿਆ ਮੰਤਰੀ ਨੂੰ, ਸਿਵਲ ਸਰਜਨ ਨਾਲ ਮੀਟਿੰਗ ਵਿੱਚ ਰੁੱਝੇ ਰਹੇ ਡਾਕਟਰ | Dope Test
ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਡੋਪ ਟੈਸਟ ਕਰਵਾਉਣ ਗਏ ਸਨ ਤ੍ਰਿਪਤ ਰਾਜਿੰਦਰ ਬਾਜਵਾ | Dope Test
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਮੁਹਾਲੀ ਸਿਵਲ ਹਸਪਤਾਲ ਵਿਖੇ ਡੋਪ ਟੈਸਟ ਕਰਵਾਉਣ ਲਈ ਗਏ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਡਾਕਟਰਾਂ ਅਤੇ ਲੈਬ ਸਟਾਫ਼ ਨੇ ਨਾ ਸਿਰਫ਼ 45 ਮਿੰਟਾਂ ਤੱਕ ਇੰਤਜ਼ਾਰ ਕਰਵਾਇਆ, ਸਗੋਂ ਸਿਵਲ ਸਰਜਨ ਨਾਲ ਮੀਟਿੰਗ ਵਿੱਚ ਰੁੱਝੇ ਹੋਣ ਦਾ ਬਹਾਨਾ ਲਾਉਂਦੇ ਹੋਏ ਕੈਬਨਿਟ ਮੰਤਰੀ ਦਾ ਡੋਪ ਟੈਸਟ ਹੀ ਨਹੀਂ ਕੀਤਾ ਗਿਆ। ਸਿਵਲ ਹਸਪਤਾਲ ਵਿਖੇ 45 ਮਿੰਟ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਬਿਨਾਂ ਡੋਪ ਟੈਸਟ ਕਰਵਾਏ ਹੀ ਵਾਪਸ ਪਰਤਣਾ ਪਿਆ। ਇਸ ਤਰ੍ਹਾਂ ਦੀ ਡਾਕਟਰਾਂ ਦੀ ਬੇਰੁਖੀ ਤੋਂ ਨਰਾਜ਼ ਹੋਏ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੀ ਨਰਾਜ਼ਗੀ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਕੋਲ ਜ਼ਾਹਿਰ ਕੀਤੀ ਤਾਂ ਖ਼ੁਦ ਸਤੀਸ਼ ਚੰਦਰਾ ਨੇ ਇਸ ਮਾਮਲੇ ਵਿੱਚ ਖੇਦ ਪ੍ਰਗਟ ਕੀਤਾ।
ਇਸ ਤੋਂ ਕੁਝ ਹੀ ਦੇਰ ਬਾਅਦ ਮੁਹਾਲੀ ਦੀ ਸਿਵਲ ਸਰਜਨ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਫੋਨ ਕਰਦੇ ਹੋਏ ਮੁਆਫ਼ੀ ਮੰਗੀ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਸਭ ਤੋਂ ਪਹਿਲਾਂ ਡੋਪ ਟੈਸਟ ਕਰਵਾਉਣ ਦਾ ਫੈਸਲਾ ਲੈਣ ਵਾਲੇ ਤ੍ਰਿਪਤ ਰਾਜਿੰਦਰ ਬਾਜਵਾ ਪਿਛਲੇ ਹਫ਼ਤੇ ਸਿਵਲ ਹਸਪਤਾਲ ਮੁਹਾਲੀ ਵਿਖੇ ਡੋਪ ਟੈਸਟ ਕਰਵਾਉਣ ਲਈ ਗਏ ਸਨ, ਜਿਥੇ ਕਿ ਉਨਾਂ ਦਾ ਡੋਪ ਟੈਸਟ ਇਸ ਕਰਕੇ ਨਹੀਂ ਕੀਤਾ ਗਿਆ ਕਿ ਉਹ ਦਵਾਈ ਖਾ ਰਹੇ ਹਨ। ਡਾਕਟਰਾਂ ਦੀ ਸਲਾਹ ‘ਤੇ ਉਨ੍ਹਾਂ ਨੇ ਪਿਛਲੇ 1 ਹਫ਼ਤੇ ਤੋਂ ਦਵਾਈ ਛੱਡੀ ਹੋਈ ਹੈ ਤਾਂ ਕਿ ਉਹ ਡੋਪ ਟੈਸਟ ਕਰਵਾ ਸਕਣ।
ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨਾਲ ਜਤਾਈ ਨਰਾਜ਼ਗੀ, ਸਿਵਲ ਸਰਜਨ ਨੇ ਮੰਗੀ ਮੁਆਫ਼ੀ
ਇਕ ਹਫ਼ਤੇ ਤੱਕ ਬਿਮਾਰੀ ਦੀ ਪ੍ਰਵਾਹ ਨਾ ਕਰਦੇ ਹੋਏ ਡੋਪ ਟੈਸਟ ਕਰਵਾਉਣ ਦਾ ਇੰਤਜ਼ਾਰ ਕਰ ਰਹੇ ਤ੍ਰਿਪਤ ਰਾਜਿੰਦਰ ਬਾਜਵਾ ਜਦੋਂ ਵੀਰਵਾਰ ਨੂੰ ਆਪਣਾ ਡੋਪ ਟੈਸਟ ਕਰਵਾਉਣ ਲਈ ਮੁਹਾਲੀ ਗਏ ਤਾਂ ਉਨ੍ਹਾਂ ਨੂੰ ਡਾਕਟਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪਿਆ। ਤ੍ਰਿਪਤ ਰਾਜਿੰਦਰ ਬਾਜਵਾ ਲਗਭਗ 9:35 ‘ਤੇ ਸਿਵਲ ਹਸਪਤਾਲ ਵਿਖੇ ਪੁੱਜ ਗਏ ਸਨ ਪਰ ਮੌਕੇ ‘ਤੇ ਕੋਈ ਵੀ ਡਾਕਟਰ ਉਨਾਂ ਨੂੰ ਨਹੀਂ ਮਿਲਿਆ। ਜਿਸ ਤੋਂ ਬਾਅਦ ਉਨਾਂ ਨੇ ਲਗਭਗ 45 ਮਿੰਟ ਤੱਕ ਡਾਕਟਰ ਦੇ ਆਉਣ ਦਾ ਇੰਤਜ਼ਾਰ ਤੱਕ ਕੀਤਾ ਪਰ ਕੋਈ ਡਾਕਟਰ ਅਤੇ ਲੈਬ ਸਟਾਫ਼ ਉਨਾਂ ਦਾ ਡੋਪ ਟੈਸਟ ਕਰਵਾਉਣ ਲਈ ਨਹੀਂ ਆਇਆ।
ਉਨਾਂ ਨੂੰ ਦੱਸਿਆ ਗਿਆ ਕਿ ਡਾਕਟਰ ਅਤੇ ਸਟਾਫ਼ ਸਿਵਲ ਸਰਜਨ ਕੋਲ ਮੀਟਿੰਗ ਲਈ ਗਏ ਹੋਏ ਹਨ ਅਤੇ ਕੁਝ ਸਮਾਂ ਹੋਰ ਲਗ ਸਕਦਾ ਹੈ। ਜਿਸ ਤੋਂ ਬਾਅਦ ਉਹ ਬਿਨਾਂ ਟੈਸਟ ਕਰਵਾਏ ਹੀ ਵਾਪਸ ਆ ਗਏ। ਇਸ ਤੋਂ ਬਾਅਦ ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੀ ਨਰਾਜ਼ਗੀ ਮੁੱਖ ਵਧੀਕ ਸਕੱਤਰ ਸ਼ਤੀਸ ਚੰਦਰਾ ਕੋਲ ਜ਼ਾਹਿਰ ਕੀਤੀ ਅਤੇ ਉਨਾਂ ਨੇ ਖ਼ੁਦ ਅਫ਼ਸੋਸ ਜ਼ਾਹਿਰ ਕੀਤਾ। ਜਿਸ ਤੋਂ ਬਾਅਦ ਮੁਹਾਲੀ ਦੀ ਸਿਵਲ ਸਰਜਨ ਨੇ ਫੋਨ ਕਰਕੇ ਕੈਬਨਿਟ ਮੰਤਰੀ ਤੋਂ ਮੁਆਫ਼ੀ ਮੰਗੀ।
ਫੋਨ ਕਰਕੇ ਦੇ ਦਿੱਤੀ ਸੀ ਪਹਿਲਾਂ ਸਿਵਲ ਹਸਪਤਾਲ ਮੁਹਾਲੀ ਨੂੰ ਜਾਣਕਾਰੀ | Dope Test
ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਤ੍ਰਿਪਤ ਰਾਜਿੰਦਰ ਬਾਜਵਾ ਵਲੋਂ ਮੁਹਾਲੀ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਡੋਪ ਟੈਸਟ ਕਰਵਾਉਣ ਲਈ ਜਾਣ ਤੋਂ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ ਤਾਂ ਕਿ ਘੱਟ ਸਮੇਂ ਵਿੱਚ ਉਹ ਡੋਪ ਟੈਸਟ ਕਰਵਾ ਸਕਣ ਪਰ ਹੋਇਆ ਇਸ ਤੋਂ ਉਲਟ। ਉਨਾਂ ਦਾ ਇੰਤਜ਼ਾਰ ਕਰਨ ਜਾਂ ਫਿਰ ਘੱਟ ਸਮੇਂ ਵਿੱਚ ਟੈਸਟ ਕਰਵਾਉਣ ਦੀ ਥਾਂ ‘ਤੇ ਉਨਾਂ ਨੂੰ ਕਾਫ਼ੀ ਸਮਾਂ ਇੰਤਜ਼ਾਰ ਕਰਵਾਉਣ ਤੋਂ ਬਾਅਦ ਖਾਲੀ ਹੱਥ ਵਾਪਸ ਭੇਜਿਆ।
ਫੋਨ ਕਰਕੇ ਦੇ ਦਿੱਤੀ ਸੀ ਪਹਿਲਾਂ ਸਿਵਲ ਹਸਪਤਾਲ ਮੁਹਾਲੀ ਨੂੰ ਜਾਣਕਾਰੀ | Dope Test
ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਮੁਹਾਲੀ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਡੋਪ ਟੈਸਟ ਕਰਵਾਉਣ ਲਈ ਜਾਣ ਤੋਂ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ ਤਾਂ ਕਿ ਘੱਟ ਸਮੇਂ ਵਿੱਚ ਉਹ ਡੋਪ ਟੈਸਟ ਕਰਵਾ ਸਕਣ ਪਰ ਹੋਇਆ ਇਸ ਤੋਂ ਉਲਟ। ਉਨ੍ਹਾਂ ਦਾ ਇੰਤਜ਼ਾਰ ਕਰਨ ਜਾਂ ਫਿਰ ਘੱਟ ਸਮੇਂ ਵਿੱਚ ਟੈਸਟ ਕਰਵਾਉਣ ਦੀ ਥਾਂ ‘ਤੇ ਉਨ੍ਹਾਂ ਨੂੰ ਕਾਫ਼ੀ ਸਮਾਂ ਇੰਤਜ਼ਾਰ ਕਰਵਾਉਣ ਤੋਂ ਬਾਅਦ ਖਾਲੀ ਹੱਥ ਵਾਪਸ ਭੇਜਿਆ।
ਜਦੋਂ ਤੱਕ ਸਲਮਾਨ ਘਰ ਨਹੀਂ ਆਉਂਦਾ, ਬੂਹੇ ਖੜ੍ਹਕੇ ਕਰਦੀ ਰਹੇਗੀ ਇੰਤਜਾਰ! ਜਾਣੋ ਕੌਣ
ਨਵੀਂ ਦਿੱਲੀ, (ਏਜੰਸੀ) ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅੱਜ-ਕਲ੍ਹ ਈਦ ‘ਤੇ ਰਿਲੀਜ਼ ਹੋਣ ਵਾਲੀ ਫਿਲਮ ‘ਰੇਸ 3’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਸਲਮਾਨ ਇਕ ਅਜਿਹੇ ਹੋਸਟ ਅਤੇ ਐਕਟਰ ਹਨ, ਜੋ ਆਪਣੇ ਲਈ ਹਰ ਪ੍ਰੋਜੈਕਟ ‘ਤੇ ਬਿਨਾਂ ਥੱਕੇ ਕੰਮ ਕਰਦੇ ਰਹਿੰਦੇ ਹਨ। ਆਪਣੇ ਕਮਿਟਮੈਂਟ ਨੂੰ ਪੂਰਾ ਕਰਦੇ ਹੋਏ ਅਤੇ ਕਈ ਘੰਟਿਆਂ ਤੱਕ ਕੰਮ ਕਰਦੇ ਰਹਿਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਨਾਲ ਆਰਾਮ ਕਰਨ ਲਈ ਕੁਝ ਸਮਾਂ ਮਿਲਦਾ ਹੈ। ਸਲਮਾਨ ਇਕ ਦਿਨ ‘ਚ ਮੁਸ਼ਕਿਲ ਨਾਲ 3-4 ਘੰਟੇ ਦੀ ਨੀਂਦ ਹੀ ਲੈ ਪਾਉਂਦੇ ਹਨ। ਉਨ੍ਹਾਂ ਲਈ ਨਿਸ਼ਚਿਤ ਰੂਪ ਨਾਲ ਕੰਮ ਸਭ ਤੋਂ ਪਹਿਲਾਂ ਆਉਂਦਾ ਹੈ ਅਤੇ ਆਰਾਮ ਉਸ ਤੋਂ ਬਾਅਦ।
ਰਿਐਲਿਟੀ ਸ਼ੋਅ ‘ਦਸ ਕਾ ਦਮ’ ਦੌਰਾਨ ਚਕਰਧਰਪੁਰ ਦੀ ਸਨੇਹਾ ਰਾਣੀ ਸਿਨਹਾ ਅਤੇ ਦਿਲੀ ਦੇ ਨਰਿੰਦਰ ਕੁਮਾਰ ਨਾਲ ਗੇਮ ਖੇਡਦੇ ਹੋਏ, ਇਕ ਸਵਾਲ ਪੁੱਛਿਆ ਗਿਆ ਕਿ, ”ਕਿੰਨੇ ਪ੍ਰਤੀਸ਼ਤ ਭਾਰਤੀ ਮਾਵਾਂ ਦੇਰ ਰਾਤ ਤੱਕ ਆਪਣੇ ਬੱਚਿਆਂ ਦੇ ਘਰ ਵਾਪਸ ਆਉਣ ਦੀ ਉਡੀਕ ਕਰਦੀਆਂ ਹਨ?” ਇਹ ਸਵਾਲ ਪੁੱਛਣ ਤੋਂ ਬਾਅਦ ਸਲਮਾਨ ਨੇ ਆਪਣੀ ਲਾਈਫ ਨਾਲ ਜੁੜਿਆ ਇਕ ਕਿੱਸਾ ਸੁਣਾਇਆ।
ਸਲਮਾਨ ਨੇ ਦੱਸਿਆ ਕਿ ਅਸੀਂ ਹਮੇਸ਼ਾਂ ਹੀ ਆਪਣੇ ਕੰਮ ‘ਚ ਰੁੱਝੇ ਰਹਿੰਦੇ ਹਾਂ ਅਤੇ ਅਕਸਰ ਹੀ ਦੇਰ ਰਾਤ ਘਰ ਵਾਪਸ ਆਉਂਦੇ ਹਨ। ਮਾਂ ਦਾ ਲਾਡਲਾ ਹੋਣ ਕਾਰਨ ਸਲਮਾਨ ਖਾਨ ਦੀ ਮਾਂ ਸੁਸ਼ੀਲਾ ਚਾਰਕ ਹੁਣ ਤੱਕ ਉਨ੍ਹਾਂ ਦੀ ਉਡੀਕ ਕਰਦੀ ਹੈ ਅਤੇ ਉਨ੍ਹਾਂ ਨੂੰ ਘਰ ਸਰੁੱਖਿਅਤ ਵਾਪਸ ਆਉਂਦੇ ਹੋਏ ਦੇਖਣ ਲਈ ਖਿੜਕੀ ‘ਚ ਖੜ੍ਹੀ ਰਹਿੰਦੀ ਹੈ। ਇਕ ਚੰਗਾ ਬੇਟਾ ਹੋਣ ਦੇ ਨਾਅਤੇ, ਜਦੋਂ ਵੀ ਸਲਮਾਨ ਦੀ ਯੋਜਨਾ ਰਾਤ ਨੂੰ ਘਰ ਨਾ ਆਉਣ ਦੀ ਹੁੰਦੀ ਹੈ ਜਾਂ ਜਦੋਂ ਉਹ ਸਫਰ ਕਰ ਰਹੇ ਹੁੰਦੇ ਹਨ ਤਾਂ ਉਹ ਆਪਣੀ ਮਾਂ ਨੂੰ ਪਲ-ਪਲ ਦੀ ਖਬਰ ਦਿੰਦੇ ਰਹਿੰਦੇ ਹਨ।
ਇਹ ਸਾਫ ਤੌਰ ‘ਤੇ ਇਨ੍ਹਾਂ ਦੋਹਾਂ ਵਿਚਕਾਰ ਪਿਆਰਾ ਭਰਿਆ ਰਿਸ਼ਤਾ ਦਰਸਾਉਂਦਾ ਹੈ। ਇਕ ਪਰਿਵਾਰਕ ਵਿਅਕਤੀ ਹੋਣ ਕਾਰਨ ਸਲਮਾਨ ਖਾਨ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਬੇਹੱਦ ਪਸੰਦ ਹੈ ਅਤੇ ਉਹ ਕਦੇ ਵੀ ਉਨ੍ਹਾਂ ਨਾਲ ਰਹਿਣ ਦਾ ਮੌਕਾ ਨਹੀਂ ਗੁਆਉਂਦੇ। ਸੂਤਰਾਂ ਨੇ ਦੱਸਿਆ, ”ਇਹ ਨਿਸ਼ਚਿਤ ਤੌਰ ‘ਤੇ ਸਲਮਾਨ ਖਾਨ ਲਈ ਇਕ ਪਿਆਰਾ ਪਲ ਸੀ, ਜਦੋਂ ਉਨ੍ਹਾਂ ਨੇ ਸ਼ੋਅ ‘ਚ ਅਜਿਹੇ ਨਿੱਜੀ ਪਲਾਂ ਬਾਰੇ ਗੱਲਾਂ ਸ਼ੇਅਰ ਕੀਤੀਆਂ।
ਨਵੀਂ ਦਿੱਲੀ, (ਏਜੰਸੀ)। ਹੁਣ ਜਿਨ੍ਹਾਂ ਯਾਤਰਾਂ ਕੋਲ ਰੇਲਵੇ ਦੀ ਈ-ਟਿਕਟ ਹੋਵੇਗੀ ਅਤੇ ਉਨ੍ਹਾਂ ਦਾ ਨਾਂਅ ਵੇਟਿੰਗ ਲਿਸਟ ‘ਚ ਹੋਣ ਦੇ ਬਾਵਜੂਦ ਉਹ ਯਾਤਰਾ ਕਰ ਸਕਣਗੇ। ਇੱਕ ਤਰ੍ਹਾਂ ਨਾਲ ਵੇਟਿੰਗ ਈ-ਟਿਕਟ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ ਰੇਲਵੇ ਦੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਅਹਿਮ ਫੈਸਲਾ ਦਿੱਤਾ ਹੈ, ਜਿਸ ਤਹਿਤ ਜੇਕਰ ਕਿਸੇ ਵੀ ਰੇਲ ਯਾਤਰੀ ਕੋਲ ਈ-ਟਿਕਟ ਅਤੇ ਉਸ ਦਾ ਨਾਂਅ ਵੇਟਿੰਗ ਲਿਸਟ ‘ਚ ਸ਼ਾਮਲ ਹੈ, ਤਾਂ ਉਨ੍ਹਾਂ ਨੂੰ ਵੀ ਟ੍ਰੇਨ ‘ਚ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ।
ਹਾਲਾਂਕਿ ਅਦਾਲਤ ਦੇ ਇਸ ਫੈਸਲੇ ‘ਤੇ ਰੇਲਵੇ ਦਾ ਕੋਈ ਬਿਆਨ ਨਹੀਂ ਆਇਆ ਹੈ। ਦਰਅਸਲ ਸਾਲ 2014 ‘ਚ ਦਾਇਰ ਇੱਕ ਪਟੀਸ਼ਨ ਦੇ ਜਵਾਬ ‘ਚ ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਸੀ ਕਿ ਕਾਊਂਟਰ ਟਿਕਟ ਧਾਰਕਾਂ ਵਾਂਗ ਵੇਟਿੰਗ ਵਾਲੇ ਈ-ਟਿਕਟ ਵਾਲਿਆਂ ਦੀ ਵੀ ਟਿਕਟ ਕੈਂਸਲ ਨਹੀਂ ਹੋਣੀ ਚਾਹੀਦੀ। ਹਾਈ ਕੋਰਟ ਦੇ ਇਸ ਫੈਸਲੇ ਖਿਲਾਫ਼ ਰੇਲਵੇ ਨੇ ਸੁਪਰੀਮ ਕੋਰਟ ‘ਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਅਖਬਾਰ ‘ਨਵਭਾਰਤ ਟਾਈਮਜ਼’ ਅਨੁਸਾਰ ਹੁਣ ਸੁਪਰੀਮ ਕੋਰਟ ਨੇ ਇਹ ਖਾਰਜ ਕਰ ਦਿੱਤਾ ਹੈ।
ਸੁਪਰੀਮ ਕੋਰਟ ਨੇ ਫੈਸਲੇ ‘ਚ ਰੇਲਵੇ ਨੂੰ ਇਹ ਵੀ ਆਦੇਸ਼ ਦਿੱਤਾ ਹੈ ਕਿ ਉਹ ਜਲਦ ਤੋਂ ਜਲਦ ਇੱਕ ਅਜਿਹੀ ਸਕੀਮ ਲਾਗੂ ਕਰੇ, ਜਿਸ ਨਾਲ ਕਿ ਇਹ ਯਕੀਨੀ ਕੀਤਾ ਜਾ ਸਕਦੇ ਕਿ ਫਰਜ਼ੀ ਨਾਆਂ ਨਾਲ ਟਿਕਟ ਬੁੱਕ ਕਰਵਾਉਣ ਵਾਲੇ ਏਜੰਟਾਂ ‘ਤੇ ਰੋਕ ਲਾਈ ਜਾ ਸਕੇ, ਜਿਸ ਨਾਲ ਕਿ ਬਾਅਦ ‘ਚ ਇਹ ਈ-ਟਿਕਟ ਜ਼ਰੀਏ ਇਹ ਸੀਟਾਂ ਵੇਟਿੰਗ ਲਿਸਟ ਵਾਲੇ ਯਾਤਰੀਆਂ ਨੂੰ ਬਾਅਦ ‘ਚ ਜ਼ਿਆਦਾ ਪੈਸੇ ‘ਚ ਵੇਚੀ ਜਾ ਸਕੇ।
ਕੁਲਭੂਸ਼ਨ ਜਾਧਵ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦੀ ਹੈ। ਪਾਕਿਸਤਾਨੀ ਫੌਜ ਨੇ ਭਾਰਤੀ ਨੇਵੀ ਅਧਿਕਾਰੀ ਕੁਲਭੂਸ਼ਨ ਨੂੰ ਗ੍ਰਿਫ਼ਤਾਰ ਕਰ ਦਿੱਾ। ਫੌਜ ਨੇ ਜਾਧਵ ‘ਤੇ ਜਾਸੂਸੀ ਕਰਨ ਦਾ ਦੋਸ਼ ਲਾਇਆ ਸੀ। 2016 ਵਿੱਚ ਜਾਧਵ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪਾਕਿਸਤਾਨ ਦੀ ਫਾਸਟ ਟਰੈਕ ਅਦਾਲਤ ਨੇ ਤੁਰੰਤ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਵਿਦੇਸ਼ ਮੰਤਰਾਲੇ ਨੇ ਸੰਯੁਕਤ ਰਾਸ਼ਟਰ ਵਿੱਚ ਕੌਮਾਂਤਰੀ ਅਦਾਲਤ ਬੁਲਾ ਕੇ ਫਾਂਸੀ ਨੂੰ ਰੁਕਵਾ ਦਿੱਤਾ ਹੈ। ਸੁਸ਼ਮਾ ਸਵਰਾਜ ਨੇ ਭਾਰਤ ਦੀ ਤਾਕਤ ਦੱਸਦੇ ਹੋਏ ਕੁਲਭੂਸ਼ਨ ਜਾਧਵ ਨੂੰ ਨਿਆਂ ਦਿਵਾਇਆ। ਆਉਂਦੀ 25 ਦਸੰਬਰ ਨੂੰ ਜਾਧਵ ਦੀ ਮਾਂ ਅਤੇ ਉਸ ਦੀਪ ਤਨੀ ਨੂੰ ਵੀਜ਼ਾ ਜਾਰੀ ਕੀਤਾ ਹੈ। ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਹੋਵੇਗੀ। ਪਾਕਿਸਤਾਨ ਵਿਦੇਸ਼ ਮੰਤਰਾਲੇ ਦਾ ਸ਼ਲਾਘਾਯੋਗ ਕੰਮ ਹੈ। ਇਨ੍ਹਾਂ ਸਾਰੇ ਤੱਥਾਂ ਦੇ ਬਾਵਜ਼ੂਦ ਜਾਧਵ ਨੂੰ ਨਿਰਦੋਸ਼ ਸਾਬਤ ਕਰਕੇ ਪਾਕਿਸਤਾਨ ਤੋਂ ਅਜ਼ਾਦ ਕਰਨ ਲਈ ਭਾਰਤ ਸਰਕਾਰ ਅਗਲੀ ਕਾਰਵਾਈ ਕਦੋਂ ਕਰੇਗੀ? ਜਾਧਵ ਦਾ ਜ਼ਿਕਰ ਵੀ ਨਹੀਂ ਹੈ। (Kulbhushan Jadhav)
ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਜਾਧਵ ਨੂੰ ਨਿਆਂ ਮਿਲ ਸਕੇਗਾ ਜਾਂ ਉਸ ਦਾ ਜੀਵਨ ਪਾਕਿਸਤਾਨ ਦੀ ਜੇਲ੍ਹ ਵਿੱਚ ਹੀ ਪੂਰਾ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਪਾਕਿਸਤਾਨ ਦੀ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਵਿਧਾਨ ਸਭਾ ਵਿੱਚ ਸਰਬਜੀਤ ਸਿੰਘ ਨੂੰ ਰਾਸ਼ਟਰੀ ਸ਼ਹੀਦ ਐਲਾਨ ਕੀਤਾ ਸੀ। ਸਰਬਜੀਤ ਸਿੰਘ ਨੂੰ ਮਾਰ ਦਿੱਤਾ ਗਿਆ ਸੀ। ਦੇਸ਼ ਵਿੱਚ ਸ਼ੰਕਾ-ਕੁਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਕੁਲਭੂਸ਼ਨ ਜਾਧਵ ਦੇ ਨਾਲ ਹੀ ਸਰਬਜੀਤ ਸਿੰਘ ਵਰਗੀ ਘਟਨਾ ਹੀ ਵਾਪਰੇਗੀ ਕਿਉਂਕਿ ਪਾਕਿਸਤਾਨ ਦਾ ਕੋਈ ਭਰੋਸਾ ਨਹੀਂ ਹੈ। ਵਿਦੇਸ਼ ਮੰਤਰਾਲੇ ਨੂੰ ਕੁਲਭੂਸ਼ਨ ਬਾਰੇ ਮੁੜ ਜਾਣਕਾਰੀ ਲੈਣੀ ਚਾਹੀਦੀ ਹੈ। ਪਾਕਿਸਤਾਨ ਭਾਰਤ ਨਾਲ ਸਿੱਧਾ ਮੁਕਾਬਲਾ ਨਹੀਂ ਕਰ ਸਕਦਾ ਉਸ ਲਈ ਨਾਗਰਿਕਾਂ ਨੂੰ ਫੜ ਕੇ ਅੱਤਿਆਚਾਰ ਕਰ ਰਿਹਾ ਹੈ। (Kulbhushan Jadhav)