Amandeep Kaur - Sach Kahoon Punjabi
Success Story: 27 ਸਾਲਾ ਅਮਨਦੀਪ ਕੌਰ ਨੇ ਖੁਦ ਲਿਖੀ ਆਪਣੀ ਕਾਮਯਾਬੀ ਦੀ ਕਹਾਣੀ
Success Story: 35 ਪਸ਼ੂਆਂ ਦੇ ਡੇਅਰੀ ਫਾਰਮ ’ਚੋਂ ਰੋਜ਼ਾਨਾ 2 ਕਵਿੰਟਲ ਦੁੱਧ ਦੀ ਵਿੱਕਰੀ ਕਰਦੀ ਹੈ ਬਿਜ਼ਨਸ ਐਡਮਿਨਿਸਟ੍ਰੇਸ਼ਨ ’ਚ ਗ੍ਰੈਜੂਏਟ ਅਮਨਦੀਪ
Success Story: ਬਰਨਾਲਾ (ਜਸਵੀਰ ਗਹਿਲ)। ‘ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ’ ਲਾਈਨਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਜੋਧਪੁਰ ਦੀ 27 ਸਾਲਾ ਅਮਨਦੀਪ ਕੌਰ ’ਤੇ ਹੂ- ਬ– ਹੂ ਢੁੱਕਦੀਆਂ ਹਨ। ਜਿਸ ਨੇ ਮਿਹਨਤ ਨਾਲ ਆਪਣੀ ਕਾਮਯਾਬੀ ਦੀ ਕਹਾਣੀ ਦੀ ਸਿਰਜਨਾ ਕੀਤੀ ਹੈ।
ਅਮਨਦੀਪ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਗ੍ਰੈਜੂਏਟ ਹੈ। ਸਾਲ 2021 ਵਿੱਚ ਉਸ ਨੇ ਆਪਣੇ ਕੰਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਅਤੇ ਬਰਨਾਲਾ ਦੇ ਡੇਅਰੀ ਵਿਭਾਗ ਤੋਂ ਸਿਖ਼ਲਾਈ ਪ੍ਰਾਪਤ ਕੀਤੀ। ਅਮਨਦੀਪ ਕੌਰ ਨੇ ਆਪਣੇ ਡੇਅਰੀ ਫਾਰਮ ਵਿੱਚ 35 ਪਸ਼ੂ ਰੱਖੇ ਹੋਏ ਹਨ, ਜਿੰਨ੍ਹਾਂ ਤੋਂ ਉਹ ਹਰ ਰੋਜ਼ ਲੱਗਭੱਗ 2 ਕਵਿੰਟਲ ਦੁੱਧ ਦਾ ਉਤਪਾਦਨ ਕਰਦੀ ਹੈ। ਪੂਰੇ ਡੇਅਰੀ ਫਾਰਮ ਦਾ ਪ੍ਰਬੰਧ ਖੁਦ ਕਰਨ ਵਾਲੀ ਅਮਨਦੀਪ ਜ਼ਿਲ੍ਹੇ ਦੀਆਂ ਸਰਗਰਮ ਮਹਿਲਾ ਡੇਅਰੀ ਕਿਸਾਨਾਂ ਵਿੱਚੋਂ ਇੱਕ ਹੈ। ਸਧਾਰਨ ਪਰਿਵਾਰ ਨਾਲ ਸੰਬੰਧਿਤ ਤੇ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਅਮਨਦੀਪ ਨੇ ਦੱਸਿਆ ਕਿ ਸਧਾਰਨ ਪਰਿਵਾਰ ਹੋਣ ਦੇ ਨਾਤੇ ਉਨ੍ਹਾਂ ਕੋਲ ਜੀਵਨ ਬਸਰ ਕਰਨ ਦੇ ਸਾਧਨ ਸੀਮਤ ਸਨ।
Success Story
ਖੇਤੀ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਨੇ ਦੋ ਮੱਝਾਂ ਵੀ ਰੱਖੀਆਂ ਸਨ ਤਾਂ ਜੋ ਕੁਝ ਵਾਧੂ ਆਮਦਨ ਹੋ ਸਕੇ। ਇੱਥੋਂ ਉਸਦੇ ਕਾਰੋਬਾਰ ਦੀ ਸ਼ੁਰੂਆਤ ਹੋਈ ਅਤੇ ਅੱਜ ਉਸ ਕੋਲ 35 ਗਾਂਵਾਂ ਅਤੇ ਮੱਝਾਂ ਹਨ। ਉਸ ਦੀ ਇੱਕ ਗਾਂ ਹਰ ਰੋਜ਼ 40 ਤੋਂ 45 ਲੀਟਰ ਤੱਕ ਦੁੱਧ ਦਿੰਦੀ ਹੈ। ਅਮਨਦੀਪ ਮੁਤਾਬਕ ਭਰਾ ਦੇ ਅਚਾਨਕ ਵਿਛੋੜੇ ਤੋਂ ਬਾਅਦ ਉਸਨੇ ਮਾਪਿਆਂ ਲਈ ਕੁਝ ਕਰਨ ਦਾ ਫੈਸਲਾ ਕੀਤਾ ਅਤੇ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ ’ਤੇ ਲੈ ਲਈ।
Read Also : ਐੱਚਐੱਮਈਐੱਲ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਬਠਿੰਡਾ ’ਚ 2,600 ਕਰੋੜ ਦੇ ਨਿਵੇਸ਼ ਦਾ ਐਲਾਨ
ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਦੀ ਮੱਦਦ ਨਾਲ ਉਸਦਾ ਕਰਜ਼ਾ ਸਿਰਫ਼ ਸੱਤ ਦਿਨਾਂ ਵਿੱਚ ਮਨਜ਼ੂਰ ਹੋ ਗਿਆ। ਉਸ ਨੇ ਕਰਜ਼ੇ ਅਤੇ ਸਬਸਿਡੀ ਦੀ ਰਕਮ ਨਾਲ ਪਸ਼ੂਆਂ ਲਈ ਸ਼ੈੱਡ ਤਿਆਰ ਕੀਤਾ। ‘ਉਸ ਨੂੰ ਪਹਿਲਾਂ ਸ਼ੈੱਡ ਦੀ ਸਹੀ ਡਿਜ਼ਾਇਨ ਅਤੇ ਇਸਦੀ ਮਹੱਤਤਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਡੇਅਰੀ ਵਿਕਾਸ ਵਿਭਾਗ ਨੇ ਸਹੀ ਦਿਸ਼ਾ ਦੇ ਕੇ ਬਹੁਤ ਮਦਦ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਸਿਖ਼ਲਾਈ ਤੋਂ ਉਸਨੂੰ ਸਮਝ ਆਈ ਕਿ ਚੰਗੀ ਖੁਰਾਕ ਅਤੇ ਦੇਖਭਾਲ ਦੇ ਬਾਵਜੂਦ ਦੁੱਧ ਦਾ ਉਤਪਾਦਨ ਘੱਟ ਕਿਉਂ ਸੀ। ਉਸ ਨੇ ਸਿੱਖਿਆ ਕਿ ਨਿਰੰਤਰ ਸੰਤੁਲਿਤ ਖੁਰਾਕ ਅਤੇ ਸਹੀ ਬਰੀਡਿੰਗ ਦੇ ਤਰੀਕੇ ਬਹੁਤ ਜ਼ਰੂਰੀ ਹਨ।
‘ਧੀਆਂ ਵੀ ਬਣ ਸਕਦੀਆਂ ਨੇ ਪਰਿਵਾਰ ਦਾ ਸਹਾਰਾ’
ਅਮਨਦੀਪ ਦਾ ਮੰਨਣਾ ਹੈ ਕਿ ਆਪਣੇ ਕਾਮਯਾਬ ਡੇਅਰੀ ਫਾਰਮ ਨਾਲ ਉਸ ਨੇ ਇਹ ਸਾਬਤ ਕੀਤਾ ਹੈ ਕਿ ਸਿਰਫ਼ ਪੁੱਤਰ ਹੀ ਨਹੀਂ, ਧੀਆਂ ਵੀ ਪਰਿਵਾਰ ਦਾ ਸਹਾਰਾ ਬਣ ਸਕਦੀਆਂ ਹਨ। ਅੱਜ ਉਸਦਾ ਪੁਰਾਣਾ ਟੁੱਟਿਆ ਘਰ ਇੱਕ ਨਵੇਂ ਮਕਾਨ ਵਿੱਚ ਬਦਲ ਚੁੱਕਾ ਹੈ ਅਤੇ ਉਹ ਪੂਰੀ ਲਗਨ ਨਾਲ ਆਪਣੇ ਫਾਰਮ ਦਾ ਪ੍ਰਬੰਧ ਕਰ ਰਹੀ ਹੈ ਅਤੇ ਪਰਿਵਾਰ ਦੀ ਮੁੱਖ ਕਮਾਉਣ ਵਾਲੀ ਬਣ ਗਈ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਉੱਦਮੀ ਬਣਨ ਤੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਅਤੇ ਲਗਾਤਾਰ ਮਿਹਨਤ ਕਰਨ।
‘ਪੁਰਸ਼ਾਂ ਲਈ ਵੀ ਪ੍ਰੇਰਣਾ ਸਰੋਤ’
ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਅਮਨਦੀਪ ਕੌਰ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਿਰਫ਼ ਮਹਿਲਾਵਾਂ ਹੀ ਨਹੀਂ ਪੁਰਸ਼ਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਅਮਨਦੀਪ ਦੀ ਮਿਹਨਤ ’ਚ ਸ਼ਿੱਦਤ ਦੀ ਝਲਕ ਹੈ ਅਤੇ ਉਹ ਉਨ੍ਹਾਂ ਸਾਰਿਆਂ ਲਈ ਮਿਸਾਲ ਹੈ ਜੋ ਕਿ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੁਰਸ਼ ਅਤੇ ਮਹਿਲਾਵਾਂ ਜਿਹੜੇ ਇਸ ਖੇਤਰ ਵਿੱਚ ਆਉਣਾ ਚਾਹੁੰਦੇ ਹਨ, ਅਮਨਦੀਪ ਤੋਂ ਪਸ਼ੂ ਸੰਭਾਲ ਅਤੇ ਪ੍ਰਬੰਧ ਦੇ ਤਰੀਕੇ ਸਿੱਖ ਸਕਦੇ ਹਨ।
‘ਅਮਨਦੀਪ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ’
ਡੇਅਰੀ ਵਿਕਾਸ ਵਿਭਾਗ ਬਰਨਾਲਾ ਦੇ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਿਖ਼ਲਾਈ ਤੋਂ ਬਾਅਦ ਅਮਨਦੀਪ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਜਿਸ ਵਿੱਚ ਵਿਭਾਗ ਨੇ ਵੀ ਉਸਦੀ ਮੱਦਦ ਕੀਤੀ ਅਤੇ ਸਬਸਿਡੀ ਲਈ ਅਰਜ਼ੀ ਦਿੱਤੀ, ਕਰਜ਼ਾ ਲਿਆ ਅਤੇ ਅੱਜ ਉਹ ਸਫ਼ਲ ਡੇਅਰੀ ਉਦਯੋਗ ਚਲਾ ਰਹੀ ਹੈ।
ਮੁੱਖ ਮੰਤਰੀ ਨੇ ਅਮਨਦੀਪ ਕੌਰ ਦੀ ਉਚੇਰੀ ਪੜ੍ਹਾਈ ਲਈ ਭੇਜਿਆ 2 ਲੱਖ ਰੁਪਏ ਦਾ ਚੈਕ
Amandeep Kaur | ਡਿਪਟੀ ਕਮਿਸ਼ਨਰ ਥੋਰੀ ਤੇ ਸੀਨੀਅਰ ਆਗੂ ਦਾਮਨ ਬਾਜਵਾ ਨੇ ਸੌਂਪਿਆ ਚੈਕ
ਸੰਗਰੂਰ, (ਗੁਰਪ੍ਰੀਤ ਸਿੰਘ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੌਂਗੋਵਾਲ ਵਿਖੇ ਪਿਛਲੇ ਦਿਨੀਂ ਵਾਪਰੀ ਮੰਦਭਾਗੀ ਘਟਨਾ ਦੌਰਾਨ ਦਲੇਰੀ ਅਤੇ ਸਾਹਸ ਦਾ ਜਜ਼ਬਾ ਦਿਖਾ ਕੇ 4 ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਉਣ ਵਾਲੀ ਵਿਦਿਆਰਥਣ ਅਮਨਦੀਪ ਕੌਰ (Amandeep Kaur) ਨੂੰ ਉਚੇਰੀ ਪੜ੍ਹਾਈ ਲਈ 2 ਲੱਖ ਰੁਪਏ ਦਾ ਚੈਕ ਭੇਜਿਆ ਹੈ ਜੋ ਕਿ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਸੀਨੀਅਰ ਕਾਂਗਰਸੀ ਆਗੂ ਸ਼੍ਰੀਮਤੀ ਦਾਮਨ ਥਿੰਦ ਬਾਜਵਾ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਅਮਨਦੀਪ ਕੌਰ ਨੂੰ ਸੌਪਿਆ ਗਿਆ ਇਸ ਮੌਕੇ ਸ਼੍ਰੀ ਥੋਰੀ ਨੇ ਅਮਨਦੀਪ ਕੌਰ ਦੇ ਉਦਮ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਵਿਦਿਆਰਥਣ ਦੀ ਹੌਂਸਲਾ ਅਫਜ਼ਾਈ ਵਜੋਂ ਇਹ ਚੈਕ ਭੇਜਿਆ ਗਿਆ ਹੈ ਜਿਸ ਨਾਲ ਅਮਨਦੀਪ ਕੌਰ ਦੇ ਹੌਂਸਲੇ ਵਿੱਚ ਯਕੀਨੀ ਤੌਰ ‘ਤੇ ਵਾਧਾ ਹੋਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਨਸਾਫ਼ ਲਈ ਹਾਈਕੋਰਟ ਜਾਣ ਦੀ ਚਿਤਾਵਨੀ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਲਾਬਗੜ੍ਹ ਵਿੱਚ ਹੋਏ ਪਿਲਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਪ੍ਰਭਦੀਪ ਸਿੰਘ ਉਰਫ਼ ਦੀਪ ਦੀ ਪਤਨੀ ਅਮਨਦੀਪ ਕੌਰ ਨੇ ਅੱਜ ਬਠਿੰਡਾ ਪੁਲਿਸ ਨੂੰ ਕਟਹਿਰੇ ‘ਚ ਖੜ੍ਹਾਇਆ ਹੈ ਉਸ ਨੇ ਆਖਿਆ ਕਿ ਜਦੋਂ ਪ੍ਰਭਦੀਪ ਕੋਲ ਕੋਈ ਹਥਿਆਰ ਨਹੀਂ ਸੀ ਤਾਂ ਉਸ ਨੂੰ ਜਿੰਦਾ ਫੜ੍ਹਿਆ ਜਾ ਸਕਦਾ ਸੀ। (Gulabgarh Competition)
ਅੱਜ ਬਠਿੰਡਾ ਪੱ੍ਰੈਸ ਕਲੱਬ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਮਨਦੀਪ ਕੌਰ ਉਰਫ਼ ਅਵਲੀਨ ਨੇ ਦੱਸਿਆ ਕਿ ਉਸ ਦੇ ਪਤੀ ਖਿਲਾਫ ਸਿਰਫ ਇੱਕ ਕੇਸ ਦਰਜ ਸੀ ਪਰ ਪੁਲਿਸ ਨੇ ਉਸ ਨੂੰ ਖਤਰਨਾਕ ਗੈਂਗਸਟਰ ਕਰਾਰ ਦਿੱਤਾ ਹੈ ਉਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੂੰ ਨਿਆਂ ਨਾ ਮਿਲਿਆ ਤਾਂ ਉਹ ਹਾਈਕੋਰਟ ਜਾਵੇਗੀ ਅਮਨਦੀਪ ਕੌਰ ਨੇ ਪੁਲਿਸ ਤੋਂ ਆਪਣੇ ਪਤੀ ਦੇ ਗੈਂਗਸਟਰ ਹੋਣ ਸਬੰਧੀ ਸਬੂਤ ਮੰਗੇ ਅਤੇ ਨਾਲ ਹੀ ਵਿੱਕੀ ਗੌਂਡਰ ਨਾਲ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ  ਵੇਰਵਿਆਂ ਮੁਤਾਬਕ ਅਮਨਦੀਪ ਕੌਰ ਦਾ ਵਿਆਹ ਪ੍ਰਭਦੀਪ ਸਿੰਘ ਵਾਸੀ ਮਾਮੂਵਾਲਾ (ਫ਼ਾਜ਼ਿਲਕਾ) ਨਾਲ 16 ਨਵੰਬਰ 2015 ਨੂੰ ਅਬੋਹਰ ਦੇ ਇੱਕ ਗੁਰੂ ਘਰ ਵਿਖੇ ਹੋਇਆ ਸੀ, ਜਿਸ ਦਾ ਉਸ ਕੋਲ ਸਰਟੀਫਿਕੇਟ ਵੀ ਮੌਜੂਦ ਹੈ ਅਮਨਦੀਪ ਦੇ ਮਾਪਿਆਂ ਨੇ ਆਪਣੀ ਮਰਜ਼ੀ ਨਾਲ ਕਰਵਾਏ ਵਿਆਹ ਲਈ ਸਹਿਮਤੀ ਨਹੀਂ ਦਿੱਤੀ ਤਾਂ ਉਸ ਨੇ ਮਾਪਿਆਂ ਨਾਲੋਂ ਤੋੜ ਵਿਛੋੜਾ ਕਰ ਲਿਆ। (Gulabgarh Competition)
Ram Mandir : ਅਮਿਤਾਭ ਬੱਚਨ ਨੇ ਸਥਾਪਨਾ ਤੋਂ ਪਹਿਲਾਂ ਅਯੁੱਧਿਆ ’ਚ ਕਿਉਂ ਖਰੀਦਿਆ 14.5 ਕਰੋੜ ਦਾ ਪਲਾਟ? ਜਾਣੋ ਕਾਰਨ
ਹੁਣ ਪ੍ਰਭਦੀਪ ਦੀ ਮੌਤ ਮਗਰੋਂ ਪ੍ਰਭਦੀਪ ਦੇ ਮਾਪਿਆਂ  ਨੇ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਹੈ ਅਮਨਦੀਪ ਕੌਰ ਨੇ ਅੱਜ ਆਪਣੇ ਵਿਆਹ ਨਾਲ ਸਬੰਧਤ ਤਸਵੀਰਾਂ ਵੀ ਸਬੂਤ ਵਜੋਂ ਪੱਤਰਕਾਰਾਂ ਕੋਲ ਪੇਸ਼ ਕੀਤੀਆਂ ਅਮਨਦੀਪ ਕੌਰ ਨੇ ਦੱਸਿਆ ਕਿ 15 ਦਸੰਬਰ ਨੂੰ ਉਸਦੇ ਪਤੀ ਪ੍ਰਭਦੀਪ ਸਿੰਘ ਨੇ ਰਾਜਸਥਾਨ ਤੋਂ ਚੰਡੀਗੜ੍ਹ ਆਉਣ ਬਾਰੇ ਕਿਹਾ ਸੀ ਪਰ ਉਹ ਗੁਲਾਬਗੜ੍ਹ ਵਿਖੇ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ ਜਦੋਂ ਪ੍ਰਭਦੀਪ ਦੀ ਮੌਤ ਦਾ ਪਤਾ ਲੱਗਿਆ ਤਾਂ  ਫੌਰੀ ਬੱਸ ਰਾਹੀਂ ਬਠਿੰਡਾ ਪੁੱਜੀ, ਪਰ ਪਿਲਸ ਤੇ ਪ੍ਰਭਦੀਪ ਦੇ ਮਾਪਿਆਂ ਨੇ ਮਿੰਨਤਾਂ ਕਰਨ ਦੇ ਬਾਵਜੂਦ ਲਾਸ਼ ਨੇੜੇ ਨਹੀਂ ਜਾਣ ਦਿੱਤਾ ਜਦੋਂ ਉਹ ਅੱਗੇ ਆਪਣੇ ਸਹੁਰੇ ਪਿੰਡ ਮੰਮੂ ਖੇੜਾ ਪੁੱਜੀ ਤਾਂ ਪ੍ਰਭਦੀਪ ਦਾ ਸਸਕਾਰ ਹੋ ਚੁੱਕਿਆ ਸੀ।
ਉਸ ਨੇ ਦੱਸਿਆ ਕਿ ਅਗਲੇ ਦਿਨ ਉਹ ਆਪਣੇ ਭਰਾ ਨੂੰ ਨਾਲ ਲੈਕੇ ਮੰਮੂ ਖੇੜਾ ਗਈ ਪਰ ਸਹੁਰਿਆਂ ਨੇ ਵੀ ਉਸ ਨੂੰ ਘਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਅਮਨਦੀਪ ਕੌਰ ਨੇ ਆਖਿਆ ਕਿ ਪੁਲਿਸ ਨੇ ਉਸ ਕੋਲੋਂ ਵਿਆਹ ਦੇ ਸਬੂਤ ਮੰਗੇ ਸਨ ਜੋ ਉਸ ਵਕਤ ਉਸ ਕੋਲ ਨਹੀਂ ਸਨ ਪਰ ਪੁਲਿਸ ਅਧਿਕਾਰੀ ਇੰਤਜਾਰ ਕਰ ਸਕਦੇ ਸਨ ਉਸ ਨੇ ਸਵਾਲ ਕੀਤਾ ਕਿ ਜੇਕਰ ਪ੍ਰਭਦੀਪ ਨੂੰ ਬੇਦਖਲ ਕੀਤਾ ਸੀ ਤਾਂ ਪ੍ਰਭਦੀਪ ਦੀ ਲਾਸ਼ ਮਾਪਿਆਂ ਨੂੰ ਕਿਉਂ ਦਿੱਤੀ ਗਈ। (Gulabgarh Competition)
ਉਸ ਨੇ ਆਖਿਆ ਕਿ ਪਹਿਲਾਂ ਉਸ ਦੇ ਸਹੁਰਿਆਂ ਨੇ ਕਿਹਾ ਸੀ ਕਿ ਅਮਨਦੀਪ, ਪ੍ਰਭਦੀਪ ਦੀ ਜਾਇਦਾਦ ਲਈ ਅਜਿਹਾ ਕਰ ਰਹੀ ਹੈ ਜਦੋਂਕਿ ਉਹ ਆਪਣੀ ਸੱਸ ਦੀ ਸੇਵਾ ਕਰਕੇ ਰਿਸ਼ਤਾ ਨਿਭਾਉਣਾ ਚਾਹੁੰਦੀ ਸੀ ਉਸ ਨੇ ਪ੍ਰਭਦੀਪ ਦੇ ਮਾਮੇ ਕੁਲਰਾਜ ਸਿੰਘ ਵੱਲੋਂ ਉਸ ਖਿਲਾਫ ਕੇਸ ਦਰਜ ਹੋਣ ਦੀ ਗੱਲ ਨੂੰ ਵੀ ਬੇਬੁਨਿਆਦ ਦੱਸਿਆ ਹੈ ਉਸ ਨੇ ਦੱਸਿਆ ਕਿ ਇਨਸਾਫ ਲਈ ਉਸ ਨੇ ਡੀ.ਜੀ.ਪੀ. ਪੰਜਾਬ ਕੋਲ ਵੀ ਪਹੁੰਚ ਕੀਤੀ ਹੈ ਅੱਜ ਬਠਿੰਡਾ ਜੋਨ ਦੇ ਆਈਜੀ ਨੂੰ ਪੁਲਿਸ ਖਿਲਾਫ ਕਾਰਵਾਈ ਲਈ ਪੱਤਰ ਦਿੱਤਾ ਹੈ। ਅਮਨਦੀਪ ਕੌਰ ਨੇ ਕਥਿਤ ਝੂਠੇ ਦੋਸ਼ ਲਾਉਣ ਦੇ ਮਾਮਲੇ ‘ਚ ਪ੍ਰਭਦੀਪ ਦੇ ਮਾਮੇ ਕੁਲਰਾਜ ਸਿੰਘ, ਆਪਣੇ ਪਤੀ ਦੀ ਲਾਸ਼ ਨੂੰ ਦੇਖਣ ਤੋਂ ਰੋਕਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ,ਪੁਲਿਸ ਮੁਕਾਬਲੇ ਨੂੰ ਲੈਕੇ ਕੀਤੀ ਜਾ ਰਹੀ ਪੜਤਾਲ ‘ਚ ਉਸ ਨੂੰ ਸ਼ਾਮਲ ਕਰਨ, ਪ੍ਰਭਦੀਪ ਦੀ ਜਾਇਦਾਦ ‘ਚੋਂ ਬਣਦਾ ਹਿੱਸਾ ਦੇਣ ਅਤੇ ਪਤੀ ਦੀ ਅੰਤਮ ਅਰਦਾਸ ਵਿਚ ਸ਼ਮੂਲੀਅਤ ਸਮੇਂ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। (Gulabgarh Competition)
ਅਮਨਦੀਪ ਕੌਰ ਦੀਆਂ ਮੰਗਾਂ ਮੰਨੀਆਂ : ਆਈਜੀ | Gulabgarh Competition
ਬਠਿੰਡਾ ਜੋਨ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਸੀ ਕਿ ਅਮਨਦੀਪ ਕੌਰ ਨੂੰ ਸੁਰੱਖਿਆ ਦੇਣ ਲਈ ਫਾਜਿਲਕਾ ਪੁਲਿਸ ਨੂੰ ਆਦੇਸ਼ ਦੇ ਦਿੱਤੇ ਗਏ ਹਨ ਉਨ੍ਹਾਂ ਆਖਿਆ ਕਿ ਮੁਕਾਬਲੇ ਦੀ ਮੈਜਿਸਟਰੇਟੀ ਜਾਂਚ ਕੀਤੀ ਜਾ ਰਹੀ ਹੈ ਫਿਰ ਵੀ ਪੜਤਾਲ ਨੂੰ ਨਿਰਪੱਖਤਾ ਨਾਲ ਨੇਪਰੇ ਚਾੜ੍ਹਨ ਲਈ ਅਮਨਦੀਪ ਕੌਰ ਨੂੰ ਤਫਤੀਸ਼ ‘ਚ ਸ਼ਾਮਲ ਕਰ ਲਿਆ ਜਾਵੇਗਾ ਆਈ.ਜੀ. ਨੇ ਦੱਸਿਆ ਕਿ ਲਾਸ਼ ਨੂੰ ਨਾ ਦੇਖਣ ਦੇ ਮਾਮਲੇ ਦੀ ਉਹ ਜਾਂਚ ਕਰਵਾਉਣਗੇ ਤੇ ਜੋ ਵੀ ਕਸੂਰਵਾਰ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ।