Level - Sach Kahoon Punjabi
8 ਕਿੱਲੋ ਅਫੀਮ, 4 ਲੱਖ 2 ਹਜ਼ਾਰ ਡਰੱਗ ਮਨੀ ਤੇ 32 ਬੋਰ ਸਮੇਤ ਕਾਰਤੂਸ ਬਰਾਮਦ
ਨਰੇਸ਼ ਕੁਮਾਰ, ਸੰਗਰੂਰ
ਪੁਲਿਸ ਨੇ ਦੋ ਅੰਤਰਰਾਜ਼ੀ ਅਫੀਮ ਤਸਕਰਾਂ ਨੂੰ 8 ਕਿੱਲੋ ਅਫੀਮ, 4 ਲੱਖ 2 ਹਜ਼ਾਰ ਰੁਪਏ ਡਰੱਗ ਮਨੀ, ਲਾਇਸੈਂਸੀ ਰਿਵਾਲਵਰ ਤੇ 5 ਰੌਂਦ ਕਾਰਤੂਸ ਅਤੇ ਕਾਰ ਸਮੇਤ ਗ੍ਰਿਫਤਾਰ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਹਰਿੰਦਰ ਸਿੰਘ ਪੁਲਿਸ ਕਪਤਾਨ (ਇੰਵੈਸਟੀਗੇਸ਼ਨ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ਼ ਸੀਆਈਏ ਬਹਾਦਰ ਸਿੰਘ ਵਾਲਾ ਦੀ ਅਗਵਾਈ ਵਿੱਚ ਥਾਣੇਦਾਰ ਬਸੰਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਕੁਝ ਲੋਕ ਮੱਧ ਪ੍ਰਦੇਸ਼ ਤੋਂ ਅਫੀਮ ਲਿਆ ਕੇ ਸੰਗਰੂਰ ਜ਼ਿਲ੍ਹੇ ਦੇ ਅਮਰਗੜ੍ਹ ਤੇ ਪਟਿਆਲਾ ਜ਼ਿਲ੍ਹੇ ਦੇ ਨਾਭਾ ਇਲਾਕੇ ਵਿੱਚ ਵੇਚਦੇ ਹਨ, ਅਫੀਮ ਸਮੇਤ ਸੰਗਰੂਰ ‘ਚੋਂ ਦੀ ਲੰਘਣਗੇ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨਾਕਾਬੰਦੀ ਕਰਕੇ ਸੰਗਰੂਰ ਦੇ ਨਾਨਕਿਆਣਾ ਚੌਂਕ ‘ਚ ਇੱਕ ਕਾਰ ਰੋਕ ਕੇ ਤਲਾਸ਼ੀ ਲਈ ਤਾਂ ਉਸ ‘ਚੋਂ 8 ਕਿੱਲੋ ਅਫੀਮ ਬਰਾਮਦ ਕੀਤੀ ਗਈ। ਕਾਰ ਸਵਾਰ ਰਵਿੰਦਰ ਸਿੰਘ ਸੈਲੀ ਵਾਸੀ ਨਾਭਾ ਤੇ ਹਰਪ੍ਰੀਤ ਮੋਦਗਿਲਵਾਸੀ ਅਮਰਗੜ੍ਹ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਪੁਲਿਸ ਨੂੰ 4 ਲੱਖ 2 ਹਜ਼ਾਰ ਰੁਪਏ ਡਰਗਜ਼ ਮਨੀ ਤੇ ਇੱਕ ਲਾਇਸੈਂਸੀ 32 ਬੋਰ ਰਿਵਾਲਵਰ ਜੋ ਜਸਵਿੰਦਰ ਸਿੰਘ ਵਾਸੀ ਘਨੌੜ ਦਾ ਹੈ ਜਿਸਨੂੰ ਸਬੰਧਿਤ ਮੁਕੱਦਮੇ ‘ਚ ਅਸਲਾ ਐਕਟ ਤਹਿਤ ਨਾਮਜ਼ਦ ਕੀਤਾ ਗਿਆ ਹੈ। ਹਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਸੰਗਰੂਰ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਤਾਂ ਜੋ ਅਫੀਮ ਤਸਕਰੀ ਦੇ ਪੂਰੇ ਨੈੱਟਵਰਕ ਦਾ ਪਤਾ ਲਾਇਆ ਜਾ ਸਕੇ। ਇਸ ਮੌਕੇ ਡੀਐੱਸਪੀਆਰ ਸਤਪਾਲ ਸ਼ਰਮਾ, ਥਾਣਾ ਸਿਟੀ ਸੰਗਰੂਰ ਇੰਚਾਰਜ ਹਰਭਜਨ ਸਿੰਘ ਤੇ ਸੀਆਈਏ ਇੰਚਾਰਜ਼ ਸਤਨਾਮ ਸਿੰਘ ਮੌਜੂਦ ਸਨ।
ਥੋਕ ‘ਚ ਲਿਆ ਕੇ ਪ੍ਰਚੂਨ ‘ਚ ਕਰਦੇ ਸਨ ਸੇਲ
ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਮੁਲਜਮ ਕਈ ਵਾਰ ਅਫੀਮ ਦੀ ਖੇਪ ਥੋਕ ਵਿੱਚ ਮੱਧ ਪ੍ਰਦੇਸ਼ ਤੋਂ ਲਿਆ ਕੇ ਪ੍ਰਚੂਨ ਵਿੱਚ ਨਾਭਾ, ਸੰਗਰੂਰ ਅਮਰਗੜ੍ਹ ਦੇ ਏਰੀਆ ਵਿੱਚ ਵੇਚਦੇ ਸਨ ਤੇ ਉਹ ਅੱਜ ਵੀ ਅਫੀਮ ਅੱਗੇ ਵੇਚਣ ਜਾ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਬਨਿਟ ਮੰਤਰੀ ਸਿੰਗਲਾ ਵੱਲੋਂ ਵਾਰ ਹੀਰੋਜ਼ ਸਟੇਡੀਅਮ ਵਿਖੇ ਸੂਬਾ ਪੱਧਰੀ ਖੇਡਾਂ ਦਾ ਉਦਘਾਟਨ
ਤਿੰਨ ਰੋਜ਼ਾ ਅਥਲੈਟਿਕਸ ਅਤੇ ਰੋਲਰ ਸਕੇਟਿੰਗ ਮੁਕਾਬਲਿਆਂ ‘ਚ ਹਿੱਸਾ ਲੈਣਗੇ ਵੱਡੀ ਗਿਣਤੀ ਖਿਡਾਰੀ
ਸੰਗਰੂਰ(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) | ਖੇਡਾਂ ਦੇ ਖੇਤਰ ਵਿੱਚ ਖਿਡਾਰੀਆਂ ਨੂੰ ਮਿਆਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਅੰਦਰ ਵੱਡੇ ਪੈਮਾਨੇ ‘ਤੇ ਕਾਰਜ ਕੀਤੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਵਾਰ ਹੀਰੋਜ਼ ਸਟੇਡੀਅਮ ਵਿਖੇ ਪੰਜਾਬ ਰਾਜ ਖੇਡਾਂ ਲੜਕੇ ਅਤੇ ਲੜਕੀਆਂ (ਅੰਡਰ 14) ਦੀ ਸ਼ੁਰੂਆਤ ਕਰਨ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਨ੍ਹਾਂ ਖੇਡਾਂ ਤਹਿਤ ਅਥਲੈਟਿਕਸ ਅਤੇ ਰੋਲਰ ਸਕੇਟਿੰਗ ਦੇ ਮੁਕਾਬਲੇ ਸ਼ੁਰੂ ਹੋਏ ਹਨ ਜੋ ਕਿ 17 ਜਨਵਰੀ ਤੱਕ ਜਾਰੀ ਰਹਿਣਗੇ।ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਵਾਰ ਹੀਰੋਜ਼ ਸਟੇਡੀਅਮ ਵਿਖੇ ਬਣੇ ਸਿੰਥੈਟਿਕ ਟਰੈਕ ‘ਤੇ ਅਥਲੈਟਿਕ ਦੇ ਖਿਡਾਰੀ ਉੱਚ ਦਰਜੇ ਦੀ ਸਿਖਲਾਈ ਹਾਸਿਲ ਕਰਕੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਕਰੀਬ 7.50 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੇ ਅਤਿ ਆਧੁਨਿਕ ਮਲਟੀਪਰਪਜ਼ ਖੇਡ ਕੰਪਲੈਕਸ਼ ਦੀ ਉਸਾਰੀ ਦਾ ਕੰਮ ਅਗਲੇ ਸਾਲ ਤੱਕ ਮੁਕੰਮਲ ਹੋ ਜਾਵੇਗਾ ਜਿਸਦਾ ਜ਼ਿਲ੍ਹੇ ਦੇ ਖਿਡਾਰੀਆਂ ਤੋਂ ਇਲਾਵਾ ਵੱਖ-ਵੱਖ ਰਾਜਾਂ ਤੋਂ ਖੇਡ ਮੁਕਾਬਲਿਆਂ ਲਈ ਆਉਣ ਵਾਲੇ ਖਿਡਾਰੀ ਵੀ ਲਾਭ ਲੈ ਸਕਣਗੇ।
ਉਨ੍ਹਾਂ ਕਿਹਾ ਕਿ ਖੇਡ ਸਟੇਡੀਅਮ ਤੱਕ ਪਹੁੰਚ ਕਰਨ ਲਈ ਸਟੇਡੀਅਮ ਨੂੰ ਜਲਦੀ 100 ਫੁੱਟ ਚੌੜੀ ਸੜਕ ਨਾਲ ਜੋੜਿਆ ਜਾਵੇਗਾ, ਜਿਸਦੇ ਨਾਲ ਸਟੇਡੀਅਮ ਦੇ ਆਲੇ-ਦੁਆਲੇ ਪਾਰਕਿੰਗ ਦੀ ਸਮੱਸਿਆ ਵੀ ਹੱਲ ਹੋਵੇਗੀ ਅਤੇ ਬਜ਼ਾਰ ਦੇ ਰਸਤੇ ਸਟੇਡੀਅਮ ਤੱਕ ਪਹੁੰਚ ਕਰਨ ਦੀ ਵੀ ਲੋੜ ਨਹੀਂ ਪਵੇਗੀ। ਉਨ੍ਹਾਂ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਖੇਡਾਂ ਅੰਦਰ ਚੰਗਾ ਮੁਕਾਮ ਹਾਸਿਲ ਕਰਕੇ ਆਪਣੇ ਸੂਬੇ, ਸਕੂਲ ਅਤੇ ਖੇਤਰ ਦਾ ਨਾਮ ਰੌਸ਼ਨ ਕਰਨ ਲਈ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਥਲੈਟਿਕਸ ਦੀਆਂ ਖਿਡਾਰਣਾਂ ਵੱਲੋਂ 600 ਮੀਟਰ ਦੌੜ ਲਗਾਈ ਗਈ, ਜਿਸ ਵਿੱਚ ਕਰਨਦੀਪ ਕੌਰ ਤਰਨਤਾਰਨ ਨੇ ਪਹਿਲਾ, ਪੂਜਾ ਹੁਸ਼ਿਆਰਪੁਰ ਨੇ ਦੂਸਰਾ ਅਤੇ ਮਨਦੀਪ ਕੌਰ ਬਠਿੰਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਸੰਗਰੂਰ ਦੀਆਂ ਲੜਕੀਆਂ ਨੇ ਸਵਾਗਤੀ ਗੀਤ ਪੇਸ਼ ਕੀਤਾ ਅਤੇ ਰੋਲਰ ਸਕੇਟਿੰਗ ਦੀ ਹਰਸ਼ਰਨ ਕੌਰ ਨੇ ਸਮੂਹ ਖਿਡਾਰਣਾਂ ਵੱਲੋਂ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਦੀ ਸਹੁੰ ਚੁਕਾਈ।ਇਸ ਮੌਕੇ ਅਵਿਕੇਸ ਗੁਪਤਾ ਐਸ.ਡੀ.ਐੱਮ. ਸੰਗਰੂਰ, ਸਤਪਾਲ ਸਰਮਾ ਡੀਐਸਪੀ,  ਯੋਗਰਾਜ ਜਿਲ੍ਹਾ ਖੇਡ ਅਫਸਰ ਸੰਗਰੂਰ, ਅਨਿਲ ਕੁਮਾਰ ਘੀਚਾ ਸੀਨੀਅਰ ਕਾਂਗਰਸੀ ਆਗੂਆਂ ਤੋਂ ਇਲਾਵਾ ਖੇਡ ਵਿਭਾਗ ਦੇ ਸਮੂਹ ਕੋਚ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਨੇੜਲੇ 25 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼
ਜਲੰਧਰ, ਸੱਚ ਕਹੂੰ ਨਿਊਜ਼।
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋਈ ਮੋਹਲੇਧਾਰ ਬਾਰਸ਼ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ 15 ਹਜ਼ਾਰ ਕਿਊਸਿਕ ਤੋਂ ਵਧ ਕੇ 25 ਹਜ਼ਾਰ ਕਿਊਸਿਕ ਤੱਕ ਪੁੱਜ ਗਿਆ।ਹੈ।  ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਰੋਪੜ ਤੋਂ ਸਤਲੁਜ ਦਰਿਆ ‘ਚ 75 ਹਜ਼ਾਰ ਕਿਊਸਿਕ ਪਾਣੀ ਹੋਰ ਛੱਡਿਆ ਜਾ ਰਿਹਾ ਹੈ। ਇਸ ਨਾਲ ਹੜ੍ਹ ਵਰਗੇ ਹਾਲਾਤ ਬਣ ਸਕਦੇ ਸਨ, ਇਸ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਜਲੰਧਰ ਨੇ ਫਿਲੌਰ ਪੁੱਜ ਕੇ ਦਰਿਆ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਦਰਿਆ ਨਾਲ ਲੱਗਦੇ 25 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦਾ ਅਨਾਸਊਂਸਮੈਂਟ ਕਰਵਾਈ ਗਈ ਹੈ ਤਾਂ ਕਿ ਲੋਕ ਸਮਾਂ ਰਹਿੰਦੇ ਆਪਣਾ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਕਰ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਸ਼ਾਸਨ ਦਾ ਦਾਅਵਾ, ਹਾਲ ਦੀ ਘੜੀ ਹੜ੍ਹਾਂ ਦਾ ਕੋਈ ਖਤਰਾ ਨਹੀਂ
ਪਟਿਆਲਾ,
ਬੀਤੇ ਦੋਂ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਹੈ, ਉੱਥੇ ਹੀ ਜ਼ਿਲ੍ਹੇ ਅੰਦਰ ਵਹਿ ਰਹੇ ਘੱਗਰ ਦਰਿਆ ਸਮੇਤ ਦਰਜ਼ਨ ਭਰ ਨਦੀ-ਨਾਲਿਆਂ ਵਿੱਚ ਪਾਣੀ ਦਾ ਵਹਾਅ ਵਧਣ ਕਾਰਨ ਆਮ ਲੋਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਉਂਜ ਇੱਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਗਿਆ ਹੈ, ਜ਼ਿਲ੍ਹੇ ਅੰਦਰ ਸਥਿਤੀ ਕੰਟਰੋਲ ‘ਚ ਹੈ ਅਤੇ ਹਾਲ ਦੀ ਘੜੀ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ। ਜਾਣਕਾਰੀ ਅਨੁਸਾਰ ਬੀਤੇ 36 ਘੰਟਿਆਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਪਟਿਆਲਾ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਹੈ।
ਆਲਮ ਇਹ ਹੈ ਕਿ ਨੀਵੇਂ ਇਲਾਕਿਆਂ ਵਿੱਚ ਕਈ-ਕਈ ਫੁੱਟ ਪਾਣੀ ਜਮ੍ਹਾ ਹੋ ਗਿਆ ਹੈ। ਲੋਕਾਂ ਦੇ ਘਰਾਂ ਅੰਦਰ ਮੀਂਹ ਦਾ ਪਾਣੀ ਭਰ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ ਤੇ ਲੋਕਾਂ ਅੰਦਰ ਨਗਰ ਨਿਗਮ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਇੱਧਰ ਪਟਿਆਲਾ ਜ਼ਿਲ੍ਹੇ ਅੰਦਰ ਘੱਗਰ ਦਰਿਆ, ਜੈਕਬ ਡਰੇਨ, ਝੰਬੋਂ ਚੋਅ, ਪੰਚੀ ਦਰਿਆ, ਟਾਂਗਰੀ ਨਦੀ, ਸਰਹਿੰਦ ਚੋਅ ਆਦਿ ‘ਚ ਮੀਂਹ ਨਾਲ ਪਾਣੀ ਦਾ ਪੱਧਰ ਵਧਣ ਲੱਗਾ ਹੈ। ਘੱਗਰ ਦਰਿਆ ਜ਼ਿਲ੍ਹਾ ਪਟਿਆਲਾ ਅੰਦਰ ਸਭ ਤੋਂ ਵੱਧ ਮਾਰ ਕਰਦਾ ਹੈ, ਜਿਸ ਕਾਰਨ ਘੱਗਰ ਦਰਿਆ ਨਾਲ ਲੱਗਦੇ ਦਰਜ਼ਨਾਂ ਪਿੰਡਾਂ ਦੇ ਲੋਕਾਂ ਵਿੱਚ ਚਿੰਤਾਂ ਛਾਉਣ ਲੱਗੀ ਹੈ। ਚੰਡੀਗੜ੍ਹ ਦੀ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਜਾਣ ਕਰਕੇ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਹੈ, ਕਿਉਂਕਿ ਇਹ ਪਾਣੀ ਪਟਿਆਲਾ ਵਿਖੇ ਮਾਰ ਕਰ
ਸਕਦਾ ਹੈ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦਾ ਦਾਅਵਾ ਹੈ ਕਿ ਉਹ ਘੱਗਰ, ਪਟਿਆਲਾ ਨਦੀ, ਜੈਕਬ ਡਰੇਨ, ਝੰਬੋ ਚੋਅ ਦਾ ਡਰੇਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਦੌਰਾ ਕਰਕੇ ਆਏ ਹਨ। ਇਨ੍ਹਾਂ ਸਾਰੇ ਨਦੀ ਨਾਲਿਆਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਹੇਠਾਂ ਵਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਸੰਭਾਵਿਤ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਤਿਆਰ ਬਰ ਤਿਆਰ ਹੈ ਪਰ ਹਾਲ ਦੀ ਘੜੀ ਕਿਸੇ ਖ਼ਤਰੇ ਦੀ ਸੰਭਾਵਨਾ ਨਹੀਂ।
ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਦਰਿਆ ਦੇ ਸਰਾਲਾ ਹੈੱਡ ਵਿਖੇ ਪਾਣੀ ਦਾ ਪੱਧਰ 9 ਫੁੱਟ ਵਗ ਰਿਹਾ ਸੀ। ਜਦਕਿ ਖ਼ਤਰੇ ਦਾ ਨਿਸ਼ਾਨ 16 ਫੁੱਟ ‘ਤੇ ਹੈ ਇਸ ਤਰ੍ਹਾਂ ਪਟਿਆਲਾ ਨਦੀ ‘ਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 9 ਫੁੱਟ ਹੇਠਾਂ ਹੈ। ਜੈਕਬ ਡਰੇਨ ਵਿੱਚ ਸੂਲਰ ਕੋਲ 4 ਫੁੱਟ ਪਾਣੀ ਵਗ ਰਿਹਾ ਹੈ ਜਦਕਿ ਖ਼ਤਰੇ ਦਾ ਨਿਸ਼ਾਨ 6 ਫੁੱਟ ‘ਤੇ ਹੈ । ਘੱਗਰ ਦਰਿਆ ਪਿੰਡ ਧਰਮੇੜੀ ਨੇੜੇ ਹਾਸੀ ਬੁਟਾਣਾ ਨਹਿਰ ਕੋਲ ਪਾਣੀ ਦਾ ਪੱਧਰ 15 ਫੁੱਟ ਹੈ ਜਦਕਿ ਉੁਸਦੀ ਸਮਰੱਥਾ 22 ਫੁੱਟ ਤੱਕ ਹੈ। ਇਸੇ ਤਰ੍ਹਾਂ ਖਨੌਰੀ ਸਾਈਫਨ ‘ਤੇ ਘੱਗਰ ‘ਚ ਪਾਣੀ 11 ਫੁੱਟ ‘ਤੇ ਵਗ ਰਿਹਾ ਹੈ ਪਰ ਉਸਦੀ ਸਮਰੱਥਾ 25 ਫੁੱਟ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਹੀਦ ਦੀ ਯਾਦਗਾਰ ਲਈ 2 ਕਰੋੜ 28 ਲੱਖ ਮਨਜ਼ੂਰ, 1 ਕਰੋੜ ਦਿੱਤੇ | Shaheed Udham Singh
ਸੁਨਾਮ ਊਧਮ ਸਿੰਘ ਵਾਲਾ, (ਗੁਰਪ੍ਰੀਤ ਸਿੰਘ)। ਸੁਨਾਮ ਵਿਖੇ ਅਮਰ ਸ਼ਹੀਦ ਸ: ਊਧਮ ਸਿੰਘ ਦੇ 79ਵੇਂ ਸ਼ਹੀਦੀ ਦਿਹਾੜੇ ਨੂੰ ਅੱਜ ਰਾਜ ਪੱਧਰੀ ਸਮਾਗਮ ਦੇ ਤੌਰ ਤੇ ਮਨਾਇਆ ਗਿਆ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਸੁਨਾਮ ਵਿਖੇ ਬਣਨ ਵਾਲੀ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਲਈ 2 ਕਰੋੜ 28 ਲੱਖ ਰੁਪਏ ਮਨਜ਼ੂਰ ਕੀਤੇ ਹਨ, ਜਿਸ ਵਿੱਚੋਂ 1 ਕਰੋੜ ਰੁਪਏ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦੇਣ ਦਾ ਐਲਾਨ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਦੌਰਾਨ ਧਰਮਸੋਤ ਨੇ ਮੁੱਖ ਮਹਿਮਾਨ ਦੀ ਭੂਮਿਕਾ ਅਦਾ ਕੀਤੀ। (Shaheed Udham Singh)
ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸੁਨਾਮ ਦੀ ਅਨਾਜ ਮੰਡੀ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਬੋਲਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਸ਼ਹੀਦ ਊਧਮ ਸਿੰਘ ਇਕੱਲੇ ਸੁਨਾਮ ਦੇ ਨਹੀਂ ਸਗੋਂ ਸਮੁੱਚੇ ਦੇਸ਼ ਦੇ ਸ਼ਹੀਦ ਹਨ। (Shaheed Udham Singh)
ਸਰਕਾਰ ਨੇ ਸੁਨਾਮ ਵਿਖੇ ਬਣਨ ਵਾਲੀ ਸ਼ਹੀਦ ਊਧਮ ਸਿੰਘ ਦੀ ਯਾਦਗਾਰ (ਸਮਾਰਕ) ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2 ਕਰੋੜ 28 ਲੱਖ ਰੁਪਏ ਮਨਜ਼ੂਰ ਕਰ ਲਏ ਹਨ ਅਤੇ ਜਿਸ ਵਿੱਚੋਂ 1 ਕਰੋੜ ਰੁਪਏ ਅੱਜ ਹੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਊਧਮ ਸਿੰਘ ਦੀ ਕੁਰਬਾਨੀ ਦੇ ਸਾਹਮਣੇ ਕੁਝ ਵੀ ਨਹੀਂ ਹੈ, ਇਹ ਸਰਕਾਰ ਨੇ ਆਪਣਾ ਫਰਜ਼ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਸਰਕਾਰਾਂ ਨੇ ਹਮੇਸ਼ਾ ਸ਼ਹੀਦਾਂ ਪ੍ਰਤੀ ਅਥਾਹ ਸਨਮਾਨ ਦਿਖਾਇਆ ਹੈ।
ਕੈਬਨਿਟ ਮੰਤਰੀ ਸਿੰਗਲਾ, ਰਜ਼ੀਆ, ਲਾਲ ਸਿੰਘ ਨੇ ਦਿੱਤੀਆਂ ਸ਼ਹੀਦ ਨੂੰ ਸ਼ਰਧਾਂਜਲੀਆਂ | Shaheed Udham Singh
1974 ਵਿੱਚ ਤਤਕਾਲੀਨ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਲੰਡਨ ਤੋਂ ਸ਼ਰਧਾ ਨਾਲ ਭਾਰਤ ਮੰਗਵਾਈਆਂ ਸਨ, ਇਸ ਤੋਂ ਪਹਿਲਾਂ ਕਦੇ ਕਿਸੇ ਸਰਕਾਰ ਨੇ ਇਸ ਕੰਮ ਵੱਲ ਕੋਈ ਧਿਆਨ ਨਹੀਂ ਦਿੱਤਾ। ਬੇਅੰਤ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਸੂਬੇ ਵਿੱਚੋਂ ਅੱਤਵਾਦ ਦਾ ਸਫ਼ਾਇਆ ਕਰਕੇ, ਸੂਬੇ ਦੀ ਅਮਨ ਸ਼ਾਂਤੀ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ।
ਉਨ੍ਹਾਂ ਅਕਾਲੀ ਭਾਜਪਾ ਸਰਕਾਰ ‘ਤੇ ਵਰ੍ਹਦਿਆਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਖੂਨ ਦੇ ਟਿੱਕੇ ਲਾ-ਲਾ ਕੇ ਦੂਜਿਆਂ ਦੇ ਮੁੰਡਿਆਂ ਨੂੰ ਭੜਕਦੀ ਅੱਗ ਵਿੱਚ ਧੱਕਿਆ ਜਦੋਂ ਕਿ ਆਪਣੇ ਬੱਚਿਆਂ ਨੂੰ ਪੜ੍ਹਨ ਦੇ ਬਹਾਨੇ ਬਾਹਰਲੇ ਦੇਸ਼ਾਂ ਵਿੱਚ ਭੇਜ ਦਿੱਤਾ। ਕੈਪਟਨ ਸਰਕਾਰ ਦੇ ਗੁਣ ਗਾਉਂਦਿਆ ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਦਿੱਤੇ ਹਨ ਜਦੋਂ ਕਿ ਪਿਛਲੇ ਦਸ ਸਾਲ ਅਕਾਲੀ-ਭਾਜਪਾ ਸਰਕਾਰ ਦੇ ਲੀਡਰਾਂ ਨੇ ਆਪਣੇ ਘਰ ਭਰਨ ਤੇ ਸੂਬੇ ਨੂੰ ਕਰਜ਼ਈ ਕਰਨ ਤੋਂ ਸਿਵਾਏ ਕੁਝ ਨਹੀਂ ਕੀਤਾ।
ਵਿਜੈਇੰਦਰ ਸਿੰਗਲਾ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਅੱਗੇ ਹਰੇਕ ਦੇਸ਼ ਵਾਸੀ ਦਾ ਸਿਰ ਝੁਕਦਾ ਹੈ। ਉਨ੍ਹਾਂ ਭਾਰਤੀਆਂ ਦੀ ਅਣਖ਼, ਇੱਜ਼ਤ ਨੂੰ ਬਰਕਰਾਰ ਰੱਖਿਆ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਯਤਨ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਲਈ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਸਹੂਲਤਾਂ ਦੇਵੇਗੀ। ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਸ਼ਹੀਦ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਆਪਾਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਸਾਬਕਾ ਖਜ਼ਾਨਾ ਮੰਤਰੀ ਤੇ ਪੰਜਾਬ ਮੰਡੀ ਬੋਰਡ ਦੇ ਮੌਜ਼ੂਦਾ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਅੰਗਰੇਜ਼ੀ ਸ਼ਾਸਨ ਦੇ ਖਿਲਾਫ਼ ਉਸ ਸਮੇਂ ਹੱਲਾ ਬੋਲਿਆ ਜਦੋਂ ਵੱਡੀ ਗਿਣਤੀ ਦੇਸ਼ਾਂ ਵਿੱਚ ਅੰਗਰੇਜ਼ੀ ਹਕੂਮਤ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਮਨ ਅੰਦਰ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਦੀ ਅੱਗ 20 ਸਾਲ ਬਲ਼ਦੀ ਰਹੀ।
ਕੈਪਟਨ ਦੀ ਗੈਰ ਹਾਜ਼ਰੀ ‘ਚ ਕੈਬਨਿਟ ਮੰਤਰੀ ਧਰਮਸੋਤ ਨੇ ਸਾਂਭੀ ਜ਼ਿੰਮੇਵਾਰੀ | Shaheed Udham Singh
ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੂੰ ਐਡਵਾਇਰ ਨੂੰ ਭਾਰਤ ਵਿੱਚ ਮਾਰਨ ਦੇ ਕਈ ਮੌਕੇ ਮਿਲੇ ਪਰ ਉਹ ਸੂਰਮਾ ਉਸ ਨੂੰ ਉਸ ਦੇ ਘਰ ਵਿੱਚ ਸੋਧਣਾ ਚਾਹੁੰਦਾ ਸੀ। ਅੰਤ ਕੈਂਕਸਟਨ ਦੇ ਹਾਲ ਵਿੱਚ ਊਧਮ ਸਿੰਘ ਨੂੰ ਬਦਲਾ ਲੈਣ ਦਾ ਮੌਕਾ ਮਿਲ ਗਿਆ। ਉਨ੍ਹਾਂ ਕਿਹਾ ਕਿ ਸੁਨਾਮ ਦੀ ਧਰਤੀ ਸੁਭਾਗੀ ਹੈ। ਕਿਉਂਕਿ ਇੱਥੇ ਊਧਮ ਸਿੰਘ ਦਾ ਬਚਪਨ ਬੀਤਿਆ, ਜਿਸ ਨੂੰ ਉਹ ਸਿਜਦਾ ਕਰਦੇ ਹਨ।
ਉਨ੍ਹਾਂ ਅਕਾਲੀ ਸਰਕਾਰ ‘ਤੇ ਵਰ੍ਹਦਿਆਂ ਆਖਿਆ ਕਿ ਸੂਬੇ ਵਿੱਚ ਕਰਜ਼ਾਈ ਕਰਨ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਅਕਾਲੀਆਂ ਨੇ 31 ਹਜ਼ਾਰ ਕਰੋੜ ਰੁਪਏ ਖੁਰਦ ਬੁਰਦ ਕਰ ਦਿੱਤਾ ਜਿਸ ਕਾਰਨ ਹਰ ਸਾਲ ਸੂਬੇ ‘ਤੇ ਆਰਥਿਕ ਬੋਝ ਵਧ ਰਿਹਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਆਉੁਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਸਾਰੀਆਂ 19 ਹਜ਼ਾਰ ਕਿਲੋਮੀਟਰ ਸੜਕਾਂ ਦੁਬਾਰੇ ਬਣਾਏਗੀ, 200 ਕਰੋੜ ਰੁਪਏ ਸਾਰੇ ਪੁਲਾਂ ਦੀ ਮੁਰੰਮਤ ਜਾਂ ਨਵੇਂ ਬਣਾਉਣ ਲਈ ਸਰਕਾਰ ਨੇ ਜਾਰੀ ਕੀਤੇ ਹਨ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ, ਹਲਕਾ ਸੁਨਾਮ ਦੀ ਸੀਨੀਅਰ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ, ਹਰਮਨ ਬਾਜਵਾ ਨੇ ਵੀ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਸ ਮੌਕੇ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ, ਜ਼ਿਲ੍ਹਾ ਪੁਲਿਸ ਮੁਖੀ ਡਾ: ਸੰਦੀਪ ਗਰਗ ਵੀ ਮੌਜ਼ੂਦ ਸਨ।
8 ਲੱਖ ਰੁਪਏ ਸਾਲਾਨਾ ਕਰ ਰਿਹੈ ਕਮਾਈ
ਬਟਾਲਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)। ਕਰਜ਼ੇ ਦੇ ਬੋਝ ਹੇਠ ਆ ਕੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਨੂੰ ਜ਼ਿਲ੍ਹਾ ਗੁਰਦਾਸਪੁਰ  ਦੇ ਬਟਾਲਾ ਨੇੜਲੇ ਪਿੰਡ ਮੂਲਿਆਂਵਾਲ ਦਾ ਬੱਕਰੀਆਂ ਚਾਰਨ ਵਾਲਾ ਆਜੜੀ ਦੇਸਰਾਜ ਖੁਦਕੁਸ਼ੀ ਦੀ ਥਾਂ ਹੋਰ ਜ਼ਿਆਦਾ ਸਖ਼ਤ ਮਿਹਨਤ ਲਈ ਪ੍ਰੇਰਦਾ ਹੈ। ਆਜੜੀ ਦੇਸਰਾਜ ਸਿੰਘ ਨੂੰ ਪੰਜਾਬ ਸਰਕਾਰ ਦੇ ਯਤਨਾਂ ਸਕਦਾ ਰਾਸ਼ਟਰੀ ਪੱਧਰ ਤੱਕ ਵਿਸ਼ੇਸ਼ ਪਹਿਚਾਣ ਮਿਲੀ ਹੈ। ਉਸਦੀਆਂ ਬੱਕਰੀਆਂ ‘ਤੇ ਹੁਣ ਹੋਰਨਾਂ ਸੂਬਿਆਂ ਦੇ ਮਾਹਿਰ ਵੀ ਖੋਜਾਂ ਕਰਨ ਲੱਗੇ ਹਨ।
ਬੱਕਰੀਆਂ ਚਾਰਨ ਦਾ ਪਿਤਾਪੁਰਖੀ ਧੰਦਾ ਕਰਨ ਵਾਲਾ ਦੇਸਰਾਜ ਸਿੰਘ ਅੱਜ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੀ ਸਹਾਇਤਾ ਨਾਲ ਸਫਲ ਬੱਕਰੀ ਪਾਲਕ ਵਜੋਂ ਉੱਭਰਿਆ ਹੈ। ਉਹ ਬੱਕਰੀਆਂ ਪਾਲਣ ਦੇ ਧੰਦੇ ਤੋਂ ਸਾਲਾਨਾ 8 ਲੱਖ ਰੁਪਏ ਤੱਕ ਆਮਦਨ ਕਮਾ ਰਿਹਾ ਹੈ। ਦੇਸਰਾਜ ਸਿੰਘ ਕੋਲ ਬੀਟਲ ਨਸਲ ਦੀਆਂ ਬੱਕਰੀਆਂ ਹਨ, ਜੋ ਸਿਰਫ਼ ਪੰਜਾਬ ਦੇ ਮਾਝਾ ਖੇਤਰ ਦੀ ਪੈਦਾਵਾਰ ਹੈ ਅਤੇ ਇਸ ਨਸਲ ਦੀਆਂ ਬੱਕਰੀਆਂ ਦੁੱਧ ਵਿਚ ਸਭ ਤੋਂ ਉੱਤਮ ਮੰਨੀਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਪਸ਼ੂ ਪਾਲਣ ਵਿਭਾਗ ਦੇ ਜਰੀਏ ਅਸਾਮ ਸਰਕਾਰ, ਜੰਮੂ-ਕਸ਼ਮੀਰ ਸਰਕਾਰ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰ ਮਖਦੂਮ ਵਿਖੇ ਬੱਕਰੀਆਂ ਦੇ ਰਾਸ਼ਟਰੀ ਰਿਸਰਚ ਕੇਂਦਰ ਵੱਲੋਂ ਦੇਸਰਾਜ ਸਿੰਘ ਦੀਆਂ ਬੱਕਰੀਆਂ ਨੂੰ ਖੋਜ ਲਈ ਵਿਸ਼ੇਸ਼ ਤੌਰ ‘ਤੇ ਖਰੀਦ ਕੇ ਲਿਜਾਇਆ ਗਿਆ ਹੈ।
ਅਸਾਮ, ਜੰਮੂ-ਕਸ਼ਮੀਰ ਤੇ ਉੱਤਰ ਪ੍ਰਦੇਸ਼ ਦੇ ਰਿਸਰਚ ਕੇਂਦਰ ‘ਚ ਜਾਂਦੀਆਂ ਨੇ ਦੇਸਰਾਜ ਦੀਆਂ ਬੱਕਰੀਆਂ
ਬੱਕਰੀ ਪਾਲਕ ਦੇਸਰਾਜ ਸਿੰਘ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਇਸ ਕਿੱਤੇ ਨਾਲ ਜੁੜਿਆ ਹੋਇਆ ਹੈ। ਉਸਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸਨੇ ਪਸ਼ੂ ਪਾਲਣ ਵਿਭਾਗ ਨਾਲ ਰਾਬਤਾ ਕਰਕੇ ਆਪਣੇ ਇਸ ਧੰਦੇ ਦਾ ਵਿਸਥਾਰ ਕਰਨ ਦੀ ਸੋਚੀ ਅਤੇ ਉਸਨੂੰ ਪੰਜਾਬ ਸਰਕਾਰ ਵੱਲੋਂ 1 ਲੱਖ ਰੁਪਏ ਦਾ ਲੋਨ ਮਿਲਿਆ। ਉਸਨੇ 1 ਲੱਖ ਰੁਪਏ ਦੀ ਲਾਗਤ ਨਾਲ ਆਪਣੀਆਂ ਬੱਕਰੀਆਂ ਲਈ ਵਾੜਾ ਤਿਆਰ ਕਰਨ ਦੇ ਨਾਲ ਕੁਝ ਨਵੀਆਂ ਬੱਕਰੀਆਂ ਖਰੀਦੀਆਂ ਅਤੇ ਵਿਭਾਗ ਦੀ ਸਲਾਹ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੇਸਰਾਜ ਨੇ ਦੱਸਿਆ ਕਿ ਉਸਨੇ 1 ਲੱਖ ਦਾ ਲੋਨ ਵਾਪਸ ਕਰ ਦਿੱਤਾ ਤੇ ਉਸਨੂੰ ਸਰਕਾਰ ਵੱਲੋਂ 33 ਹਜ਼ਾਰ ਰੁਪਏ ਦੀ ਸਬਸਿਡੀ ਵੀ ਮਿਲੀ।
ਪਿੰਡ ਮੂਲਿਆਂਵਾਲ ਦੇ ਪਸ਼ੂ  ਹਸਪਤਾਲ ਦੇ ਡਾਕਟਰ ਸਿਕੰਦਰ ਸਿੰਘ ਕਾਹਲੋਂ ਨੇ ਇਸ ਸਬੰਧੀ ਦੱਸਿਆ ਕਿ ਬੀਟਲ ਨਸਲ ਮਾਝਾ ਖੇਤਰ ਦੀ ਜੱਦੀ ਨਸਲ ਹੈ, ਜੋ ਕਿ ਦੁੱਧ ਵਿੱਚ  ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਬੱਕਰੀ ਖੋਜ ਕੇਂਦਰ ਵਿੱਚ ਇਸ ਨਸਲ ਉੱਪਰ ਕੰਮ ਚੱਲ ਰਿਹਾ ਹੈ ਤੇ ਇਸ ਨਸਲ ਨੂੰ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਡਾ. ਕਾਹਲੋਂ ਨੇ ਕਿਹਾ ਕਿ ਬੱਕਰੀ ਪਾਲਣ ਦਾ ਕਿੱਤਾ ਮੁਨਾਫ਼ੇ ਵਾਲਾ ਕਿੱਤਾ ਹੈ ਅਤੇ ਇਸਨੂੰ ਵਿਗਿਆਨਕ ਢੰਗ ਨਾਲ ਸ਼ੁਰੂ ਕਰਕੇ ਕਿਸਾਨ ਚੰਗੀ ਆਮਦਨ ਕਮਾ ਸਕਦੇ ਹਨ।
100 ਰੁਪਏ ਲੀਟਰ ਵੇਚ ਰਿਹੈ ਦੁੱਧ
ਦੇਸਰਾਜ ਸਿੰਘ ਨੇ ਦੱਸਿਆ ਕਿ ਉਸ ਕੋਲ ਹੁਣ 70 ਦੇ ਕਰੀਬ ਬੱਕਰੀਆਂ ਹਨ, ਜਿਨ੍ਹਾਂ ਵਿਚੋਂ ਕਰੀਬ 25 ਬੱਕਰੀਆਂ ਦੁੱਧ ਦੇ ਰਹੀਆਂ ਹਨ। ਇੱਕ ਬੱਕਰੀ ਰੋਜ਼ਾਨਾ 4 ਤੋਂ 5 ਕਿਲੋ ਦੁੱਧ ਦਿੰਦੀ ਹੈ ਜੋ 100 ਰੁਪਏ ਲੀਟਰ ਦੇ ਹਿਸਾਬ ਨਾਲ ਪਿੰਡ ਦੇ 10 ਘਰਾਂ ਵਿੱਚ ਪੱਕਾ ਲੱਗਾ ਹੋਇਆ ਹੈ। ਉਸਨੇ ਦੱਸਿਆ ਕਿ ਉਹ ਬਾਕੀ ਵਧਿਆ ਦੁੱਧ ਡੇਅਰੀ ਵਿੱਚ ਪਾਉਂਦੇ ਹਨ।
ਦੁੱਧ ਚੁਆਈ ‘ਚੋਂ ਜਿੱਤ ਚੁੱਕਿਐ ਕਈ ਇਨਾਮ
ਦੇਸਰਾਜ ਸਿੰਘ ਨੇ ਦੱਸਿਆ ਕਿ ਉਹ ਬੱਕਰੀਆਂ ਨੂੰ ਚਾਰਨ ਤੋਂ ਇਲਾਵਾ ਇਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਦੀ ਸਲਾਹ ਨਾਲ ਵਿਸ਼ੇਸ਼ ਫੀਡ ਆਦਿ ਵੀ ਦਿੰਦਾ ਹੈ। ਉਹ ਆਪਣੀ ਬੀਟਲ ਨਸਲ ਦੀਆਂ ਬੱਕਰੀਆਂ ਸਦਕਾ ਰਾਸ਼ਟਰੀ ਪੱਧਰ ਦੇ ਪਸ਼ੂਧਨ ਮੁਕਾਬਲਿਆਂ ਵਿੱਚ ਨਸਲ ਅਤੇ ਦੁੱਧ ਚੁਆਈ ਵਿੱਚ ਮੋਹਰੀ ਰਹਿ ਕੇ ਕਈ ਇਨਾਮ ਜਿੱਤ ਚੁੱਕਾ ਹੈ। ਉਸਨੇ ਦੱਸਿਆ ਕਿ ਉਹ ਆਪਣੇ ਇਸ ਧੰਦੇ ਤੋਂ ਬਹੁਤ ਸੰਤੁਸ਼ਟ ਹੈ ਅਤੇ ਚੰਗੀ ਆਮਦਨ ਕਰ ਰਿਹਾ ਹੈ।
ਸੰਗਤ ਮੰਡੀ (ਸੱਚ ਕਹੂੰ ਨਿਊਜ਼)। ਭਾਰਤ ਦੇ 29 ਸੂਬਿਆਂ ਦੀਆਂ ਦੇਸ਼ ਪੱਧਰੀ ਸਕੂਲਜ਼ ਨੈੱਟਬਾਲ ਖੇਡਾਂ ਅੰਡਰ-17 ਪਿਛਲੇ ਦਿਨੀਂ ਛੱਤੀਸਗੜ੍ਹ ਸੂਬੇ ਦੇ ਜ਼ਿਲ੍ਹਾ ਬਾਲੋਦੋ ਬਜ਼ਾਰ, ਸ਼ਹਿਰ ਭਾਟਾਪਾਰਾ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ‘ਚ 29 ਸੂਬਿਆਂ ‘ਚੋਂ ਪੰਜਾਬ ਰਾਜ ਲੜਕੇ-ਲੜਕੀਆਂ ਦੀ ਟੀਮ ਨੇ ਸ਼ਮੂਲੀਅਤ ਕੀਤੀ, ਜਿਸ ‘ਚ ਬਠਿੰਡਾ ਜ਼ਿਲ੍ਹੇ ਦੀ ਅਨਮੋਲਪ੍ਰੀਤ ਕੌਰ ਸਿੱਧੂ ਪੁੱਤਰੀ ਬਲਵੀਰ ਸਿੰਘ ਕਮਾਂਡੋ ਤੇ ਬਿਪਜੀਤ ਸਿੰਘ ਪੁੱਤਰ ਬਲਰਾਜ ਸਿੰਘ ਬਾਜਕ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ ਨਹੀਂ , ਸਗੋਂ ਜ਼ਿਲ੍ਹਾ ਬਠਿੰਡਾ ਤੇ ਪੰਜਾਬ ਦਾ ਨਾਂਅ ਦੁਨੀਆ ਭਰ ‘ਚ ਰੌਸ਼ਨ ਕੀਤਾ ਹੈ। ਭਾਵੇਂ ਕਿ ਨੈੱਟਬਾਲ ਲੜਕਿਆਂ ਦੀ ਟੀਮ ਨੇ 29 ਸੂਬਿਆਂ ‘ਚੋਂ ਪੰਜਾਬ ਨੇ ਦੂਸਰਾ ਸਥਾਨ ਤੇ ਲੜਕੀਆਂ ਦੀ ਟੀਮ ਨੇ ਚੌਥਾ ਸਥਾਨ ਹਾਸਲ ਕਰਕੇ ਆਪਣੇ ਪੰਜਾਬ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ ਦਾ ਨਾਂਅ ਰੌਸ਼ਨ ਕੀਤਾ ਹੈ। (Sports News)
ਦੀਪਤੀ ਸ਼ਰਮਾ ਬਣੀ ICC Player of The Month
ਇਨ੍ਹਾਂ ਖਿਡਾਰੀਆਂ ਦੇ ਵਾਪਸ ਪਰਤਣ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ, ਬਲਰਾਜ ਸਿੰਘ ਡੀਪੀਈ ਤੇ ਬਲਵੀਰ ਸਿੰਘ ਕਮਾਂਡੋ ਦੀ ਅਗਵਾਈ ‘ਚ ਕੌਮੀ ਪੱਧਰ ‘ਤੇ ਖੇਡਕੇ ਵਾਪਸ ਪਰਤੇ ਖਿਡਾਰੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਤੇ ਲੱਡੂ ਵੰਡ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਜਸਵਿੰਦਰ ਸਿੰਘ ਪੱਪੂ ਤੇ ਉਨ੍ਹਾਂ ਦੇ ਪਾਰਟੀ ਆਗੂ ਬਲਵਿੰਦਰ ਸਿੰਘ, ਮਨਦੀਪ ਸਿੰਘ, ਗੁਰਸੇਵਕ ਸਿੰਘ ਤੇ ਸਮੂਹ ਸਟਾਫ਼ ਨੇ ਕੌਮੀ ਪੱਧਰ ‘ਤੇ ਖੇਡਕੇ ਪਰਤੀ ਅਨਮੋਲਪ੍ਰੀਤ ਕੌਰ ਸਿੱਧੂ ਪੁੱਤਰੀ ਬਲਵੀਰ ਸਿੰਘ ਕਮਾਂਡੋ ਵਾਸੀ ਬੀੜ ਬਹਿਮਣ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਦੋ ਹੋਰ ਕੌਮੀ ਪੱਧਰ ਦੀਆਂ ਖਿਡਾਰਨਾਂ ਬੇਅੰਤ ਕੌਰ ਪੁੱਤਰੀ ਕੁਲਵੰਤ ਸਿੰਘ ਅਤੇ ਹਰਪ੍ਰੀਤ ਕੌਰ ਪੁੱਤਰੀ ਗੁਰਲਾਭ ਸਿੰਘ ਜੰਗੀਰਾਣਾ ਜੋ ਕਿ ਸਾਲ 2015-16 ਦੌਰਾਨ ਕੌਮੀ ਪੱਧਰ ਤੇ ਨੈੱਟਬਾਲ ਖੇਡਾਂ ‘ਚ ਮੱਲਾ ਮਾਰ ਕੇ ਆਪਣੇ ਸਕੂਲ ਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ ਨੂੰ ਵੀ ਫੁੱਲਾਂ ਦੇ ਹਾਰ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਤੇ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ ਨੇ ਕੌਮੀ ਖਿਡਾਰਣ ਅਨਮੋਲਪ੍ਰੀਤ ਕੌਰ ਸਿੱਧੂ ਨੂੰ 2100-2100 ਰੁਪਏ ਦੀ ਨਕਦ ਰਕਮ ਦਿੱਤੀ ਗਈ। ਇਸ ਮੌਕੇ ਸਕੂਲ ‘ਚ ਪਹੁੰਚੇ ਪਤਵੰਤਿਆਂ ਦਾ ਸਕੂਲ ਦੇ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ ਤੇ ਪ੍ਰੈੱਸ ਸਕੱਤਰ ਬਲਵੀਰ ਸਿੰਘ ਕਮਾਂਡੋ ਵੱਲੋਂ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਦੇ ਵੱਖ-ਵੱਖ ਵਰਗ ਦੇ ਸਮੂਹ ਖਿਡਾਰੀਆਂ ਨੂੰ ਲੱਡੂ ਵੰਡੇ ਗਏ। (Sports News)