rain in punjab - Sach Kahoon Punjabi
Punjab News: ਤਬਾਹੀ ਦੇ ਦੌਰ ’ਚ ਵਿਖਾਈ ਦਰਿਆ-ਦਿਲੀ, ਫਸਲਾਂ ਮਰਨ ’ਤੇ ਜ਼ਮੀਨ ਮਾਲਕਾਂ ਨੇ ਛੱਡਿਆ ਠੇਕਾ
ਬਠਿੰਡਾ (ਸੁਖਜੀਤ ਮਾਨ)। ਜ਼ਿਲ੍ਹਾ ਬਠਿੰਡਾ, ਮਾਨਸਾ ਸਮੇਤ ਕਈ ਜ਼ਿਲ੍ਹਿਆਂ ’ਚ ਲੰਘੇ ਦਿਨਾਂ ਦੌਰਾਨ ਭਾਰੀ ਮੀਂਹ ਤੇ ਗੜੇ ਪੈਣ ਨਾਲ ਫਸਲਾਂ ਤਬਾਹ ਹੋ ਗਈਆਂ। ਕਿਸਾਨਾਂ ਨੇ ਹੁਣ ਕਣਕ ਦੀ ਵਾਢੀ ਸ਼ੁਰੂ ਕਰਨੀ ਸੀ ਪਰ ਗੜਿਆਂ ਨੇ ਕਣਕਾਂ ਭੰਨ ਸੁੱਟੀਆਂ। ਖਰਾਬ ਮੌਸਮ ਦੇ ਕਾਰਨ ਸਭ ਤੋਂ ਜ਼ਿਆਦਾ ਆਰਥਿਕ ਸੱਟ ਉਨ੍ਹਾਂ ਕਿਸਾਨਾਂ ਨੂੰ ਵੱਜੀ ਹੈ, ਜਿਨ੍ਹਾਂ ਨੇ ਠੇਕੇ ’ਤੇ ਜ਼ਮੀਨਾਂ ਲੈ ਕੇ ਫਸਲਾਂ ਬੀਜੀਆਂ ਸਨ। ਅਜਿਹੇ ਦੌਰ ’ਚ ਕੁਝ ਅਜਿਹੇ ਜ਼ਮੀਨ ਮਾਲਕ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੇ ਦਿਲ ਵੱਡਾ ਕਰਦਿਆਂ ਠੇਕੇ ’ਤੇ ਜ਼ਮੀਨਾਂ ਵਾਹੁਣ ਵਾਲੇ ਕਿਸਾਨਾਂ ਤੋਂ 6 ਮਹੀਨਿਆਂ ਦਾ ਠੇੇਕਾ ਨਾ ਲੈਣ ਦਾ ਦਲੇਰੀ ਭਰਿਆ ਤੇ ਸ਼ਲਾਘਾਯੋਗ ਫੈਸਲਾ ਲਿਆ ਹੈ। ਜ਼ਮੀਨ ਮਾਲਕਾਂ ਵੱਲੋਂ ਦਿਖਾਈ ਇਹ ਇਨਸਾਨੀਅਤ ਕਾਸ਼ਤਕਾਰ ਕਿਸਾਨਾਂ ਦੇ ਜ਼ਖਮਾਂ ਲਈ ਮੱਲ੍ਹਮ ਦਾ ਕੰਮ ਕਰੇਗੀ।
Punjab News: ਤਬਾਹੀ ਦੇ ਦੌਰ ’ਚ ਵਿਖਾਈ ਦਰਿਆ-ਦਿਲੀ, ਫਸਲਾਂ ਮਰਨ ’ਤੇ ਜ਼ਮੀਨ ਮਾਲਕਾਂ ਨੇ ਛੱਡਿਆ ਠੇਕਾ
ਵੇੇਰਵਿਆਂ ਮੁਤਾਬਿਕ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਠੇ ਸੰਧਵਾਂ, ਕੋਟਲੀ ਅਬਲੂ ਆਦਿ ਸਮੇਤ ਹੋਰ ਕਈ ਪਿੰਡਾਂ ’ਚ ਗੜਿਆਂ ਤੇ ਮੀਂਹ ਨੇ ਕਣਕ ਦੀ ਫ਼ਸਲ ਤਬਾਹ ਕਰ ਦਿੱਤੀ। ਕਿਸਾਨਾਂ ’ਤੇ ਆਏ ਇਸ ਸੰਕਟ ਦੇ ਦਰਮਿਆਨ ਪਿੰਡ ਕੋਠੇ ਸੰਧਵਾਂ ਤੋਂ ਜ਼ਮੀਨ ਮਾਲਕਾਂ ’ਤੇ ਠੇਕੇ ’ਤੇ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਦਰਮਿਆਨ ਆਪਸੀ ਭਾਈਚਾਰਕ ਦੀ ਸਾਂਝ ਸਾਹਮਣੇ ਆਈ ਹੈ, ਜਿਸ ਤਹਿਤ ਕੁਝ ਜ਼ਮੀਨ ਮਾਲਕਾਂ ਨੇ ਆਪਣੀਆਂ ਜ਼ਮੀਨਾਂ ਦਾ 6 ਮਹੀਨਿਆਂ ਦਾ ਠੇਕਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਕੋਠੇ ਸੰਧਵਾਂ ਵਾਸੀ ਗਰਦੌਰ ਸਿੰਘ ਸੰਧੂ ਨੇ ਦੱਸਿਆ ਕਿ ਉਸ ਨੇ ਆਪਣੀ 30 ਏਕੜ ਜ਼ਮੀਨ ਪਿੰਡ ਦੇ ਹੀ ਕਿਸਾਨ ਨੂੰ ਠੇਕੇ ’ਤੇ ਦਿੱਤੀ ਹੋਈ ਸੀ। ਖ਼ਰਾਬ ਮੌਸਮ ਕਾਰਨ ਕਣਕ ਸਮੇਤ ਹੋਰ ਫਸਲ ਮਰ ਜਾਣ ਕਰਕੇ ਉਸ ਨੇ ਜ਼ਮੀਨ ਵਾਹੁਣ ਵਾਲੇ ਕਿਸਾਨ ਤੋਂ 6 ਮਹੀਨਿਆਂ ਦਾ ਠੇਕਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ।
Read Also :  ਦਿਨ-ਦਿਹਾੜੇ ਔਰਤ ਦੇ ਕੰਨਾਂ ’ਚੋਂ ਬਾਲੀਆਂ ਝਪਟ ਕੇ ਨੌਜਵਾਨ ਫਰਾਰ
ਕਿਸਾਨ ਨੇ ਦੱਸਿਆ ਕਿ 35 ਮਿੰਟ ਪਏ ਗੜਿਆਂ ਨੇ ਪਿੰਡ ਦੀ ਸਾਰੀ ਫਸਲ ਤਬਾਹ ਕਰ ਦਿੱਤੀ  ਗਰਦੌਰ ਸਿੰਘ ਵੱਲੋਂ ਲਏ ਇਸ ਸ਼ਲਾਘਾਯੋਗ ਫ਼ੈਸਲੇ ਦੀ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਹੋ ਰਹੀ ਹੈ। ਉਨ੍ਹਾਂ ਦੇ ਇਸ ਫ਼ੈਸਲੇ ਤੋਂ ਬਾਅਦ ਉਸ ਤੋਂ ਪ੍ਰੇਰਿਤ ਹੁੰਦਿਆਂ ਇਸੇ ਹੀ ਪਿੰਡ ਦੇ ਹੋਰ ਕਿਸਾਨਾਂ ਢੋਲਾ ਰਾਮ ਵੱਲੋਂ 4 ਏਕੜ, ਸੁਖਮੰਦਰ ਸਿੰਘ 7 ਏਕੜ ਅਤੇ ਦਰਸ਼ਨ ਸਿੰਘ ਬਰਾੜ ਵੱਲੋਂ ਸਾਢੇ 4 ਏਕੜ ਜ਼ਮੀਨ ਦਾ ਠੇਕਾ ਨਹੀਂ ਲਿਆ ਜਾਵੇਗਾ। ਉਨ੍ਹਾਂ ਠੇਕੇ ’ਤੇ ਜ਼ਮੀਨ ਦੇਣ ਵਾਲੇ ਹੋਰਨਾਂ ਜ਼ਮੀਨ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਸਾਰੇ ਕਿਸਾਨਾਂ ਨੂੰ 6 ਮਹੀਨਿਆਂ ਦਾ ਠੇਕਾ ਛੱਡਿਆ ਜਾਵੇ।
ਸਿਰਫ ਡੀਜ਼ਲ ਖਰਚੇ ’ਤੇ ਵੱਢਾਂਗੇ ਕਿਸਾਨਾਂ ਦੀ ਕਣਕ : ਅਰਸ਼ਦੀਪ ਸਿੰਘ
ਮੀਂਹ ਅਤੇ ਗੜੇਮਾਰੀ ਨਾਲ ਹੀ ਪ੍ਰਭਾਵਿਤ ਪਿੰਡਾਂ ’ਚ ਸ਼ਾਮਲ ਜ਼ਿਲ੍ਹਾ ਬਠਿੰਡਾ ਦੇ ਪਿੰਡ ਅਬਲੂ ਦੇ ਅਰਸ਼ਦੀਪ ਸਿੰਘ ਨੇ ਵੀ ਸੰਕਟ ਦੀ ਇਸ ਘੜੀ ’ਚ ਕਿਸਾਨਾਂ ਦਾ ਸਾਥ ਦੇਣ ਦਾ ਫੈਸਲਾ ਲਿਆ ਹੈ ਉਨ੍ਹਾਂ ਅੱਜ ਐਲਾਨ ਕੀਤਾ ਕਿ ਉਹ ਆਪਣੀ ਕੰਬਾਇਨ ਦਾ ਕੋਈ ਵੀ ਕਣਕ ਦੀ ਵਢਾਈ ਦਾ ਖਰਚਾ ਨਹੀਂ ਲਵੇਗਾ ਜਿਸ ਕਿਸਾਨ ਵੀਰ ਨੇ ਉਸ ਤੋਂ ਕਣਕ ਵਢਾਉਣੀ ਹੋਵੇ ਉਹ ਸਿਰਫ ਆਪਣੇ ਵੱਲੋਂ ਡੀਜ਼ਲ ਪਾ ਕੇ ਕਣਕ ਵਢਾ ਸਕਦਾ ਹੈ।
ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਕਿਣਮਿਣ, ਹਾੜ੍ਹੀ ਦੀਆਂ ਫਸਲਾਂ ਨੂੰ ਹੁਲਾਰਾ ਮਿਲਣ ਦੀ ਉਮੀਦ
Rain in Punjab: ਬਠਿੰਡਾ (ਸੁਖਜੀਤ ਮਾਨ)। ਬੁੱਧਵਾਰ ਦੀ ਰਾਤ ਅਤੇ ਵੀਰਵਾਰ ਦਿਨ ਵੇਲੇ ਪੰਜਾਬ ’ਚ ਕਈ ਥਾਈਂ ਪਏ ਹਲਕੇ ਮੀਂਹ ਨਾਲ ਪੋਹ ਮਹੀਨੇ ’ਚ ਪੈ ਰਹੀ ਸੁੱਕੀ ਠੰਢ ਤੋਂ ਰਾਹਤ ਮਿਲ ਹੈ ਇਹ ਮੀਂਹ ਹਾੜੀ ਦੀਆਂ ਫਸਲਾਂ ਲਈ ਵੀ ਸਹਾਈ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਪੈ ਰਿਹਾ ਕੋਰਾ ਫਸਲਾਂ ਲਈ ਨੁਕਸਾਨਦਾਇਕ ਸੀ।
ਵੇਰਵਿਆਂ ਮੁਤਾਬਿਕ ਪਿਛਲੇ ਕਈ ਦਿਨਾਂ ਤੋਂ ਮੌਸਮ ਮਾਹਿਰਾਂ ਨੇ ਅੰਦਾਜਾ ਲਾਇਆ ਸੀ ਕਿ ਨਵੇਂ ਵਰ੍ਹੇ ਦੇ ਪਹਿਲੇ ਦਿਨ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ, ਉਸ ਤਹਿਤ ਅੱਜ ਮੋਹਾਲੀ, ਫਤਿਹਗੜ੍ਹ ਸਾਹਿਬ, ਬਠਿੰਡਾ, ਪਟਿਆਲਾ, ਲੁਧਿਆਣਾ ਗੁਰਦਾਸਪੁਰ, ਮੋਗਾ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਆਦਿ ਜ਼ਿਲ੍ਹਿਆਂ ’ਚ ਕਈ ਥਾਈਂ ਮੀਂਹ ਪਿਆ ਹੈ ਇਸ ਮੀਂਹ ਨਾਲ ਹੁਣ ਤਾਪਮਾਨ ’ਚ ਇੱਕ ਦਮ ਗਿਰਾਵਟ ਆਉਣ ਨਾਲ ਠੰਢ ’ਚ ਹੋਰ ਵਾਧਾ ਹੋਣ ਲੱਗਿਆ ਹੈ। Rain in Punjab
ਇਸ ਤੋਂ ਪਹਿਲਾਂ ਸੁੱਕੀ ਠੰਢ ਪੈਣ ਕਾਰਨ ਫਸਲਾਂ ਦਾ ਫੁਟਾਰਾ ਰੁਕਿਆ ਹੋਇਆ ਸੀ ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਪਰ ਅੱਜ ਪਏ ਮੀਂਹ ਨਾਲ ਫਸਲਾਂ ਦਾ ਫੁਟਾਰਾ ਤੇਜ਼ੀ ਫੜੇਗਾ। ਵੀਰਵਾਰ ਨੂੰ ਸਾਰਾ ਦਿਨ ਅਸਮਾਨ ’ਚ ਬੱਦਲ ਛਾਏ ਰਹਿਣ ਕਰਕੇ ਬਿਲਕੁਲ ਵੀ ਧੁੱਪ ਨਹੀਂ ਨਿੱਕਲੀ।
Read Also : ਗੀਜ਼ਰ ਗੈਸ ਚੜ੍ਹਨ ਕਾਰਨ ਲੜਕੀ ਦੀ ਮੌਤ, ਅੱਜ ਸੀ ਜਨਮ ਦਿਨ
ਮੌਸਮ ਵਿਭਾਗ ਵੱਲੋਂ ਬੀਤੇ 24 ਘੰਟਿਆਂ ਦੇ ਤਾਪਮਾਨ ਸਬੰਧੀ ਜੋ ਅੰਕੜੇ ਜਾਰੀ ਕੀਤੇ ਗਏ ਹਨ ਉਸ ਮੁਤਾਬਿਕ ਪੰਜਾਬ ’ਚ ਜ਼ਿਲ੍ਹਾ ਗੁਰਾਸਦਪੁਰ 6.8 ਡਿਗਰੀ ਘੱਟ ਤੋਂ ਘੱਟ ਤਾਪਮਾਨ ਨਾਲ ਪੰਜਾਬ ’ਚ ਸਭ ਤੋਂ ਜ਼ਿਆਦਾ ਠੰਢਾ ਰਿਹਾ ਇਸ ਤੋਂ ਇਲਾਵਾ ਅੰਮ੍ਰਿਤਸਰ ’ਚ ਘੱਟ ਤੋਂ ਘੱਟ ਤਾਪਮਾਨ 10.3 ਡਿਗਰੀ, ਲੁਧਿਆਣਾ ’ਚ 8.6 ਡਿਗਰੀ, ਪਟਿਆਲਾ ’ਚ 9.6 ਡਿਗਰੀ, ਬਠਿੰਡਾ ’ਚ 11 ਡਿਗਰੀ, ਫਰੀਦਕੋਟ ’ਚ 10 ਡਿਗਰੀ, ਹੁਸ਼ਿਆਰਪੁਰ ’ਚ 9.4 ਡਿਗਰੀ, ਮਾਨਸਾ ’ਚ 10.8 ਡਿਗਰੀ ਅਤੇ ਸ੍ਰੀ ਆਨੰਦਪੁਰ ਸਾਹਿਬ ’ਚ 9 ਡਿਗਰੀ ਰਿਹਾ।
ਮੌਸਮ ਮਾਹਿਰਾਂ ਵੱਲੋਂ ਸੀਤ ਹਵਾਵਾਂ ਵਗ੍ਹਣ ਦਾ ਅਨੁਮਾਨ
ਮੌਸਮ ਮਾਹਿਰਾਂ ਨੇ ਆਉਣ ਵਾਲੇ ਕੁਝ ਦਿਨਾਂ ਸਬੰਧੀ ਮੌਸਮ ਦਾ ਜੋ ਅਨੁਮਾਨ ਲਗਾਇਆ ਹੈ ਉਸ ਮੁਤਾਬਿਕ ਠੰਢੀਆਂ ਸੀਤ ਹਵਾਵਾਂ ਵਗ੍ਹਣ ਦੇ ਨਾਲ-ਨਾਲ ਸੰਘਣੀ ਧੁੰਦ ਪੈ ਸਕਦੀ ਹੈ ਸਿਹਤ ਮਾਹਿਰਾਂ ਨੇ ਅਜਿਹੇ ਮੌਸਮ ’ਚ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਹੈ ਇਸ ਤੋਂ ਇਲਾਵਾ ਸਵੇਰ ਵੇਲੇ ਜ਼ਿਆਦਾ ਜਲਦੀ ਸ਼ੈਰ ਕਰਨ ਤੋਂ ਪ੍ਰਹੇਜ਼ ਰੱਖਣ ਲਈ ਕਿਹਾ ਗਿਆ ਹੈ। ਸੰਗਤ ਮੰਡੀ: ਖੇਤਾਂ ’ਚ ਖੜੀ ਕਣਕ ਦੀ ਫਸਲ, ਜਿਸ ਲਈ ਮੀਂਹ ਲਾਹੇਵੰਦ ਹੈ।
Rain In Punjab: ਮੌਸਮ ਦੀ ਮਾਰ, ਪੰਜਾਬ ’ਚ ਕਈ ਥਾਈਂ ਬੇਰੁੱਤੇ ਮੀਂਹ-ਹਨ੍ਹੇਰੀ ਨੇ ਫਸਲਾਂ ਮਧੋਲੀਆਂ
Rain In Punjab: ਨਰਮੇ ਦੀ ਚੁਗਾਈ ਹੋਈ ਪ੍ਰਭਾਵਿਤ
Rain In Punjab: ਬਠਿੰਡਾ (ਸੁਖਜੀਤ ਮਾਨ)। ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਤੋਂ ਹਾਲੇ ਵੀ ਸੰਕਟ ਦੇ ਬੱਦਲ ਟਲੇ ਨਹੀਂ। ਮਾਨਸੂਨ ਦੀ ਵਾਪਸੀ ਤੋਂ ਬਾਅਦ ਵੀ ਪੈ ਰਹੇ ਬੇਰੁੱਤੇ ਮੀਂਹ ਨੇ ਕਿਸਾਨਾਂ ਨੂੰ ਫਿਕਰਾਂ ’ਚ ਪਾ ਦਿੱਤਾ ਹੈ। ਖੇਤੀ ਸਮੇਤ ਹੋਰ ਧੰਦਿਆਂ ’ਚ ਆਈ ਰੁਕਾਵਟ ਕਾਰਨ ਮਜ਼ਦੂਰਾਂ ਦਾ ਕੰਮ ਵੀ ਮੱਠਾ ਪੈ ਗਿਆ ਹੈ। ਲੰਘੀ ਰਾਤ ਤੇ ਅੱਜ ਸਵੇਰੇ ਪੰਜਾਬ ਭਰ ’ਚ ਕਈ ਥਾਈਂ ਪਏ ਮੀਂਹ-ਹਨ੍ਹੇਰੀ ਨੇ ਫਸਲਾਂ ਮਧੋਲ ਦਿੱਤੀਆਂ। ਮੌਸਮ ਮਾਹਿਰ ਹਾਲੇ ਦੋ ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾ ਰਹੇ ਹਨ, ਜਿਸ ਕਾਰਨ ਸਾਉਣੀ ਦੀਆਂ ਫਸਲਾਂ ਖਰਾਬ ਹੋਣ ਦਾ ਡਰ ਬਣਿਆ ਹੋਇਆ ਹੈ।
ਵੇਰਵਿਆਂ ਮੁਤਾਬਿਕ ਲੰਘੀ ਰਾਤ ਅਤੇ ਅੱਜ ਦਿਨ ਚੜ੍ਹਦਿਆਂ ਹੀ ਪੰਜਾਬ ’ਚ ਜ਼ਿਲ੍ਹਾ ਬਠਿੰਡਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ, ਸੰਗਰੂਰ, ਪਟਿਆਲਾ, ਮਲੇਰਕੇਟਲਾ, ਮੋਗਾ, ਲੁਧਿਆਣਾ, ਹੁਸ਼ਿਆਰਪੁਰ, ਆਦਿ ’ਚ ਪਏ ਮੀਂਹ ਨੇ ਕਿਸਾਨਾਂ ਨੂੰ ਫਿਕਰਾਂ ’ਚ ਪਾ ਦਿੱਤਾ ਹੈ। ਇਹ ਮੀਂਹ ਸਾਉਣੀ ਦੀਆਂ ਫਸਲਾਂ ਲਈ ਨੁਕਸਾਨਦੇਹ ਹੈ। ਇਨ੍ਹੀਂ ਦਿਨੀਂ ਝੋਨੇ ਦੀ ਵਢਾਈ ਅਤੇ ਨਰਮੇ ਦੀ ਚੁਗਾਈ ਚੱਲ ਰਹੀ ਹੈ। Rain In Punjab
Read Also : ਜੈਪੁਰ ਦੇ SMS ਹਸਪਤਾਲ ’ਚ ਅੱਗ, 8 ਮਰੀਜ਼ਾਂ ਦੀ ਮੌਤ
ਤਾਜ਼ਾ ਪਏ ਮੀਂਹ ਕਾਰਨ ਵਢਾਈ ਤੇ ਚੁਗਾਈ ਦੋਵੇਂ ਕੰਮ ਪ੍ਰਭਾਵਿਤ ਹੋਏ ਹਨ। ਕਈ ਥਾਈਂ ਅਨਾਜ ਮੰਡੀਆਂ ’ਚ ਪਿਆ ਝੋਨਾ ਵੀ ਮੀਂਹ ਦੀ ਮਾਰ ਤੋਂ ਬਚ ਨਹੀਂ ਸਕਿਆ। ਮੀਂਹ ਦੇ ਨਾਲ-ਨਾਲ ਚੱਲੀ ਤੇਜ਼ ਹਨ੍ਹੇਰੀ ਨੇ ਫਸਲਾਂ ਮਧੋਲ ਦਿੱਤੀਆਂ ਹਨ। ਮਾਲਵਾ ਖੇਤਰ ’ਚ ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹੇ ’ਚ ਝੋਨਾ ਧਰਤੀ ’ਤੇ ਵਿਛ ਗਿਆ। ਹੁਣ ਜਦੋਂ ਝੋਨੇ ਦੀ ਫਸਲ ਪੱਕ ਕੇ ਵਢਾਈ ਲਈ ਤਿਆਰ ਸੀ ਤਾਂ ਧਰਤੀ ’ਤੇ ਵਿਛਣ ਕਰਕੇ ਝਾੜ ਵੀ ਘਟੇਗਾ। ਇਹੋ ਹੀ ਨਹੀਂ ਡਿੱਗੇ ਹੋਏ ਝੋਨੇ ਦੀ ਕੰਬਾਇਨ ਨਾਲ ਵਢਾਈ ਲਈ ਕਿਸਾਨਾਂ ਨੂੰ ਵੱਧ ਪੈਸੇ ਦੇਣੇ ਪੈਣਗੇ, ਜਿਸ ਕਾਰਨ ਝਾੜ ਦੇ ਨਾਲ-ਨਾਲ ਇਹ ਆਰਥਿਕ ਨੁਕਸਾਨ ਵੀ ਝੱਲਣਾ ਪਵੇਗਾ।
7 ਅਕਤੂਬਰ ਤੱਕ ਹੋਰ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਪੰਜਾਬ ਦੇ ਮਾਹਿਰਾਂ ਨੇ ਜੋ ਅਗਾਊਂ ਜਾਣਕਾਰੀ ਦਿੱਤੀ ਹੈ ਉਸ ਮੁਤਾਬਿਕ 7 ਅਕਤੂਬਰ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਦਿਨਾਂ ਦੌਰਾਨ ਮੀਂਹ ਦੇ ਨਾਲ-ਨਾਲ ਗੜੇ ਅਤੇ ਤੇਜ਼ ਹਨ੍ਹੇਰੀ ਝੁੱਲ ਸਕਦੀ ਹੈ। ਜ਼ਿਆਦਾ ਮੀਂਹ ਪੈਣ ਅਤੇ ਡੈਮਾਂ ਦੇ ਗੇਟ ਖੁੱਲ੍ਹਣ ਕਾਰਨ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇੇੇੇੇ ਸਰਹੱਦੀ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਹੋਰ ਮਾਰ ਝੱਲਣੀ ਪੈ ਸਕਦੀ ਹੈ।
Rain in Punjab: ਸੰਗਰੂਰ/ਬਰਨਾਲਾ (ਗੁਰਪ੍ਰੀਤ ਸਿੰਘ)। ਅੱਜ ਜਿਲਾ ਸੰਗਰੂਰ ਅਤੇ ਬਰਨਾਲਾ ਦੇ ਕਈ ਇਲਾਕਿਆਂ ਵਿੱਚ ਭਰਵੇਂ ਮੀਂਹ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਗੜੇਮਾਰੀ ਵੀ ਹੋਈ। ਦੇਰ ਸ਼ਾਮ ਹੋਈ ਇਸ ਗੜੇਮਾਰੀ ਕਰਕੇ ਕਿਸਾਨਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਕਿਉਂਕਿ ਖੇਤਾਂ ਵਿੱਚ ਕਣਕ ਦੀ ਫਸਲ ਪੱਕ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਕਈ ਜਿਲਿਆਂ ਵਿੱਚ ਮੀਂਹ ਤੇ ਗੜੇ ਪੈਣ ਦੇ ਸਮਾਚਾਰ ਮਿਲ ਰਹੇ ਹਨ।
Read Also : Punjab Railway News: ਪੰਜਾਬ ’ਚ ਨਵੀਂ ਰੇਲਵੇ ਲਾਈਨ ਵਿਛਾਉਣ ਦੀ ਤਿਆਰੀ, ਵਧਣਗੇ ਜ਼ਮੀਨਾਂ ਦੇ ਭਾਅ!
ਫਿਲਹਾਲ ਕਿਧਰੋਂ ਵੀ ਕੋਈ ਨੁਕਸਾਨ ਹੋਣ ਦੀ ਖਬਰ ਹਾਲੇ ਤੱਕ ਸਾਹਮਣੇ ਨਹੀਂ ਆਈ ਇਹ ਪਤਾ ਲੱਗਿਆ ਹੈ ਕਈ ਥਾਵੀ ਭਾਰੀ ਮੀਹ ਅਤੇ ਦਰਮਿਆਨੀ ਗੜੇ ਮਾਰੀ ਵੀ ਹੋਈ ਹੈ। ਜ਼ਿਲਾ ਬਰਨਾਲਾ ਤੇ ਸੰਗਰੂਰ ਦੇ ਕਈ ਇਲਾਕਿਆਂ ਚੋਂ ਖਬਰਾਂ ਆਈਆਂ ਹਨ ਜਿਲਾ ਸੰਗਰੂਰ ਦੇ ਸਨਾਮ ਦੇ ਕਈ ਇਲਾਕਿਆਂ ਸ਼ੇਰੋ, ਚੀਮਾ, ਲੌਂਗੋਵਾਲ, ਆਦਿ ਥਾਵਾਂ ਤੇ ਦਰਮਿਆਨੀ ਗੜੇਮਾਰੀ ਹੋਈ। ਇਸ ਤੋਂ ਇਲਾਵਾ ਬਰਨਾਲਾ ਜਿਲੇ ਦੇ ਸ਼ੇਰਪੁਰ, ਮਾਂਗੇਵਾਲ,ਮਨਾਲ ਸਮੇਤ ਕਈ ਪਿੰਡਾਂ ਵਿੱਚ ਵੀ ਗੜੇਮਾਰੀ ਦੀਆ ਖਬਰਾਂ ਸਾਹਮਣੇ ਆਈਆਂ ਹਨ। Rain in Punjab
Rain in Punjab: ਪੰਜਾਬ ਕੜਾਕੇ ਦੀ ਠੰਢ ਦੀ ਲਪੇਟ ’ਚ, 4 ਜਨਵਰੀ ਤੋਂ ਬਦਲੇਗਾ ਮੌਸਮ, ਇਨ੍ਹਾਂ 12 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ ਜਾਰੀ
Rain in Punjab: ਚੰਡੀਗੜ੍ਹ। ਪੰਜਾਬ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹੈ। ਬੁੱਧਵਾਰ ਨੂੰ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਹੱਡ ਭੰਨ੍ਹਵੀਂ ਠੰਢ ਕਾਰਨ ਸੂਬਾ ਕੰਬ ਗਿਆ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਕੜਾਕੇ ਦੀ ਠੰਢ ਰਹੀ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਬਠਿੰਡਾ, ਮੁਕਤਸਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਸ਼ਾਮਲ ਹਨ। Weather Punjab
ਬਾਕੀ 14 ਜ਼ਿਲ੍ਹਿਆਂ ਵਿੱਚ ਅੱਜ ਠੰਢ ਦਾ ਦਿਨ ਰਿਹਾ ਅਤੇ ਸੰਘਣੀ ਧੁੰਦ ਛਾਈ ਰਹੀ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 4 ਜਨਵਰੀ ਤੋਂ ਇੱਕ ਨਵਾਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। Rain in Punjab
Read Also : Jagjit Singh Dallewal: ਜਗਜੀਤ ਸਿੰਘ ਡੱਲੇਵਾਲ ’ਤੇ ਅੱਜ ਸੁਪਰੀਮ ਕੋਰਟ ’ਚ ਸੁਣਵਾਈ
ਵਿਭਾਗ ਨੇ ਪੰਜਾਬ ਦੇ 12 ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ, ਜਿੱਥੇ ਇਸ ਗੜਬੜੀ ਦੇ ਪ੍ਰਭਾਵ ਕਾਰਨ ਮੌਸਮ ਫਿਰ ਤੋਂ ਆਪਣਾ ਮਿਜਾਜ਼ ਬਦਲੇਗਾ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਐਸਏਐਸ ਨਗਰ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਤਿੰਨ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਤਾਪਮਾਨ ਆਮ ਨਾਲੋਂ 1.8 ਡਿਗਰੀ ਘੱਟ ਦਰਜ ਕੀਤਾ ਗਿਆ। ਸੰਗਰੂਰ ’ਚ ਸਭ ਤੋਂ ਵੱਧ ਪਾਰਾ 15.8 ਡਿਗਰੀ ਦਰਜ ਕੀਤਾ ਗਿਆ। Rain in Punjab
ਇਸ ਦੇ ਨਾਲ ਹੀ ਅੰਮ੍ਰਿਤਸਰ ’ਚ 12.2 ਡਿਗਰੀ, ਲੁਧਿਆਣਾ ’ਚ 13.4 ਡਿਗਰੀ, ਪਟਿਆਲਾ ’ਚ 14.0 ਡਿਗਰੀ, ਪਠਾਨਕੋਟ ’ਚ 12.5 ਡਿਗਰੀ, ਬਠਿੰਡਾ ’ਚ 15.3 ਡਿਗਰੀ, ਗੁਰਦਾਸਪੁਰ ’ਚ 13.5 ਡਿਗਰੀ, ਬਰਨਾਲਾ ’ਚ 12.6 ਡਿਗਰੀ ਅਤੇ ਇਨਰੋਪੁਰ ’ਚ 12.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 0.2 ਡਿਗਰੀ ਦਾ ਵਾਧਾ ਹੋਇਆ ਹੈ। ਬਠਿੰਡਾ ਵਿੱਚ ਸਭ ਤੋਂ ਘੱਟ ਤਾਪਮਾਨ 4.4 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਘੱਟੋ-ਘੱਟ ਪਾਰਾ 7.8 ਡਿਗਰੀ, ਲੁਧਿਆਣਾ ’ਚ 8.8 ਡਿਗਰੀ, ਪਟਿਆਲਾ ’ਚ 7.6 ਡਿਗਰੀ ਅਤੇ ਪਠਾਨਕੋਟ ’ਚ 9.1 ਡਿਗਰੀ ਦਰਜ ਕੀਤਾ ਗਿਆ। Weather Punjab
Rain in Punjab: ਰੁਕ-ਰੁਕ ਪੈ ਰਹੇ ਮੀਂਹ ਕਾਰਨ ਵਧੀ ਠਾਰੀ ਨੇ ਮੱਧਮ ਪਾਈ ਮਨੁੱਖ ਦੀ ਰਫ਼ਤਾਰ
Rain in Punjab: ਬਜ਼ਾਰਾਂ ਵਿੱਚ ਗਾਹਕਾਂ ਤੇ ਸੜਕਾਂ ’ਤੇ ਦੋਪਹੀਆ ਵਾਹਨਾਂ ਦੀ ਆਮਦ ਘਟੀ
Rain in Punjab: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵੀਰਵਾਰ ਨੂੰ ਪੰਜਾਬ ਤੋਂ ਇਲਾਵਾ ਹਰਿਆਣਾ ਅੰਦਰ ਵੀ ਠੰਡ ਦਾ ਕਹਿਰ ਜਾਰੀ ਰਿਹਾ। ਜਿਸ ਵਿੱਚ ਸ਼ੁੱਕਰਵਾਰ ਸੁਵੱਖਤੇ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਨੇ ਹੋਰ ਵਾਧਾ ਕਰ ਦਿੱਤਾ ਹੈ। ਨਤੀਜੇ ਵਜੋਂ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਜਿਸ ਨਾਲ ਬਜ਼ਾਰ ਤੇ ਸੜਕਾਂ ਸੁੰਨਸਾਨ ਨਜ਼ਰ ਆਉਣ ਲੱਗੀਆਂ ਹਨ।
ਸ਼ੁੱਕਰਵਾਰ ਦੁਪਿਹਰ ਨੂੰ ਮੌਸਮ ਕੇਂਦਰ ਚੰਡੀਗੜ੍ਹ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਲੁਧਿਆਣਾ ਸਣੇ ਪੰਜਾਬ ਦੇ ਵੱਖ- ਵੱਖ ਜ਼ਿਲਿ੍ਹਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦਰਮਿਆਨੇ ਤੂਫ਼ਾਨ, ਬਿਜਲੀ ਅਤੇ ਗੜ੍ਹੇ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਵੱਖ- ਵੱਖ ਥਾਵਾਂ ’ਤੇ ਹੀ ਦਰਮਿਆਨੇ ਮੀਂਹ ਪੈਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ।  Rain in Punjab
Read Also : Haryana Punjab Highway Project: ਪੰਜਾਬ-ਹਰਿਆਣਾ ਨੂੰ ਜੋੜਨ ਲਈ ਮਨਜ਼ੂਰ ਹੋਏ ਤਿੰਨ ਹਾਈਵੇਅ
ਰਿਪੋਰਟ ਅਨੁਸਾਰ ਲੁਧਿਆਣਾ ਤੋਂ ਇਲਾਵਾ ਰਾਏਕੋਟ, ਸਰਦੂਲਗੜ੍ਹ, ਬੁਢਲਾਡਾ, ਲਹਿਰਾ, ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮਲੇਰਕੋਟਲਾ, ਮੂਨਕ, ਪਾਤੜਾਂ, ਸਮਾਣਾ, ਪਟਿਆਲਾ, ਨਾਭਾ, ਫ਼ਤਿਹਗੜ੍ਹ ਸਾਹਿਬ, ਅਮਲੋਹ, ਤਲਵੰਡੀ ਸਾਬੋ, ਬਠਿੰਡਾ, ਰਾਮਪੁਰਾ ਫੂਲ, ਬੱਸੀ ਪਠਾਣਾ, ਖੰਨਾ, ਪਾਇਲ, ਖਮਾਣੋ, ਲੁਧਿਆਣਾ ਪੂਰਬੀ ਤੇ ਲੁਧਿਆਣਾ ਪੱਛਮੀ, ਚਮਕੌਰ ਸਾਹਿਬ, ਸਮਰਾਲਾ, ਨਿਹਾਲ ਸਿੰਘ ਵਾਲਾ ਵਿਖੇ 50- 60 ਕਿਲੋਮੀਟਰ ਦੀ ਗਤੀ ਨਾਲ ਹਵਾ ਚੱਲ ਸਕਦੀਆਂ ਹਨ।
ਜਦਕਿ ਉਕਤ ਸਮੇਤ ਰਾਜਪੁਰਾ, ਮੁਹਾਲੀ, ਅਬੋਹਰ, ਮਲੋਟ, ਗਿੱਦੜਬਾਹਾ, ਜੈਤੋ, ਮੁਕਤਸਰ, ਜਲਾਲਾਬਾਦ, ਚੰਡੀਗੜ੍ਹ, ਖਰੜ, ਰੂਪ ਨਗਰ, ਬਾਘਾ ਪੁਰਾਣਾ, ਫਰੀਦਗੋਟ, ਮੋਗਾ, ਫ਼ਿਰੋਜ਼ਪੁਰ, ਸ਼ਾਹਕੋਟ, ਜਗਰਾਓ, ਫਿਲੌਰ, ਨਕੋਦਰ, ਫਗਵਾੜਾ, ਜਲੰਧਰ 1 ਤੇ 2, ਕਪੂਰਥਲਾ, ਬਲਾਚੌਰ, ਨਵਾਂ ਸ਼ਹਿਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ, ਭੁਲੱਥ, ਦਸੂਆ, ਮੁਕੇਰੀਆਂ ਵਿਖੇ ਦਰਮਿਆਨੇ ਮੀਂਹ ਪੈ ਸਕਦਾ ਹੈੇ।
ਮਾਹਿਰਾਂ ਮੁਤਾਬਕ ਪੰਜਾਬ ਅੰਦਰ ਘੱਟੋ- ਘੱਟ ਤਾਪਮਾਨ ਵਿੱਚ 2.1 ਡਿਗਰੀ ਸੈਲਸੀਅਸਦਾ ਵਾਧਾ ਦਰਜ਼ ਕੀਤਾ ਗਿਆ ਹੈ ਜੋ ਆਮ ਨਾਲੋਂ 3.3 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ਅੰਦਰ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿਖੇ 5 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਹੈ। ਤੇ ਵੱਧ ਤੋਂ ਵੱਧ ਤਾਪਮਾਨ ਅਬੋਹਰ (ਫਾਜ਼ਿਲਿਕਾ) ਦਾ ਰਿਕਾਰਡ ਹੋਇਆ ਹੈ।
Weather Today : ਮੌਸਮ ਵਿਭਾਗ ਦਾ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ ’ਚ ਪਵੇਗਾ
ਚੰਡੀਗੜ੍ਹ। Weather Today : ਪੰਜਾਬ ’ਚ ਮਾਨਸੂਨ ਸੁਸਤ ਹੁੰਦਾ ਜਾ ਰਿਹਾ ਹੈ। ਤਾਪਮਾਨ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸ਼ਨਿੱਚਰਵਾਰ ਨੂੰ ਕੁਝ ਇਲਾਕਿਆਂ ’ਚ ਹਲਕਾ ਮੀਂਹ ਪਿਆ। ਮੌਸਮ ਵਿਭਾਗ ਦੇ ਮੁਤਾਬਕ ਅੱਜ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ’ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਬਾਕੀ ਜ਼ਿਲ੍ਹਿਆਂ ’ਚ ਪਾਕੇਟ ਰੇਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਤਰਨਤਾਰਨ ਸਮੇਤ ਪੱਛਮੀ ਮਾਲਵੇ ’ਚ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। Weather Update
2 ਦਿਨਾਂ ਦੇ ਖ਼ੁਸ਼ਕ ਮੌਸਮ ਤੋਂ ਬਾਅਦ ਮੰਗਲਵਾਰ ਅਤੇ ਬੁੱਧਵਾਰ ਨੂੰ ਮਾਨਸੂਨ ਦੇ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ। ਪੰਜਾਬ ’ਚ ਦੋਵੇਂ ਦਿਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਲਈ ਜਾਰੀ ਕੀਤਾ ਗਿਆ ਹੈ, ਜਦੋਂ ਕਿ ਬਾਕੀ ਜ਼ਿਲ੍ਹਿਆਂ ’ਚ ਵੀ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਮੌਸਮ ਵਿਭਾਗ ਦੇ ਮੁਤਾਬਕ ਅੰਮ੍ਰਿਤਸਰ ’ਚ ਸ਼ਨਿੱਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਦਰਜ ਕੀਤਾ ਗਿਆ। Weather Today
Read Also : Varanasi News: ਸੈਲਫੀ ਦੇ ਸ਼ੌਕੀਨ ਸਾਵਧਾਨ, ਤਿੰਨ ਵਿਦਿਆਰਥੀ ਗੰਗਾ ’ਚ ਡੁੱਬੇ
ਜਲੰਧਰ ’ਚ ਸ਼ਨਿੱਚਰਵਾਰ ਸ਼ਾਮ ਨੂੰ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ’ਚ ਸ਼ਨਿੱਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਤਾਪਮਾਨ 28 ਤੋਂ 34 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਇਸੇ ਤਰ੍ਹਾਂ ਮੋਹਾਲੀ ’ਚ ਸ਼ਨਿੱਚਰਵਾਰ ਸ਼ਾਮ ਨੂੰ ਤਾਪਮਾਨ 34.4 ਡਿਗਰੀ ਦਰਜ ਕੀਤਾ ਗਿਆ। ਅੱਜ ਹਲਕੇ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਤਾਪਮਾਨ 28 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। Weather Today
ਜਾਣੋ ਕਿਸ ਦਿਨ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਅੰਦਰ ਪਵੇਗਾ ਮੀਂਹ
ਨਹੀਂ ਮਿਲੇਗੀ ਹਾਲੇ ਰਾਹਤ, ਅਗਲੇ ਦੋ ਦਿਨ ਹੋਰ ਜਾਰੀ ਰਹੇਗਾ ਲੂ ਦਾ ਕਹਿਰ | Rain in Punjab
ਲੁਧਿਆਣਾ (ਜਸਵੀਰ ਸਿੰਘ ਗਹਿਲ)। Rain in Punjab : ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਲੋਕਾਂ ਨੂੰ ਫ਼ਿਲਹਾਲ ਰਾਹਤ ਨਹੀਂ ਮਿਲੇਗੀ ਕਿਉਂਕਿ ਅਗਲੇ ਕੁਝ ਦਿਨ ਹੋਰ ਤਾਪਮਾਨ ਤੇ ਲੂ ਦਾ ਕਹਿਰ ਜਾਰੀ ਰਹੇਗਾ। ਪ੍ਰਾਪਤ ਜਾਣਕਾਰੀ ਮੁਤਾਬਕ ਦੱਖਣੀ ਤੇ ਪੱਛਮੀ ਪੰਜਾਬ ਤੇ ਹਰਿਆਣਾ ਦੇ ਕੁੱਝ ਹਿੱਸਿਆਂ ਵਿੱਚ ਦਿਨ ਦਾ ਤਾਪਮਾਨ 45- 46 ਡਿਗਰੀ ਸੈਲਸੀਅਸ ਦੇ ਵਿਚਕਾਰ ਚੱਲ ਰਿਹਾ ਹੈ। ਜਦਕਿ ਚੰਡੀਗੜ੍ਹ ਸਮੇਤ ਉੱਤਰੀ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 44-45 ਡਿਗਰੀ ਸੈਲਸੀਅਸ ਚੱਲ ਰਿਹਾ ਹੈ।
ਜਿਸ ਵਿੱਚ ਅਗਲੇ ਤਿੰਨ ਦਿਨ ਹੋਰ ਕੋਈ ਖਾਸ ਬਦਲਾਅ ਆਉਣ ਦੀ ਸੰਭਾਵਨਾ ਨਹੀ ਹੈ। ਇਸ ਤੋਂ ਬਾਅਦ ਤਾਪਮਾਨ ’ਚ 2-3 ਡਿਗਰੀ ਸੈਲਸੀਅਸ ਗਿਰਾਵਟ ਆਉਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਪੰਜਾਬ ਤੇ ਚੰਡੀਗੜ੍ਹ ਸਹਿਤ ਹਰਿਆਣਾ ਦੇ ਉੱਤਰੀ ਹਿੱਸਿਆ ਵਿੱਚ ਤਾਪਮਾਨ 44-46 ਡਿਗਰੀ ਸੈਲਸੀਅਸ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ। ਜਿਸ ਵਿੱਚ 17 ਤੋਂ 19 ਜੂਨ ਦੇ ਦੌਰਾਨ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿੱਚ ਗਰਮ ਹਵਾ ਜਾਰੀ ਰਹਿਣ ਦਾ ਅਨੁਮਾਨ ਹੈ। ਇਸ ਦੌਰਾਨ ਹੀ ਹਰਿਆਣਾਂ ਤੇ ਪੰਜਾਬ ਦੇ ਦੱਖਣੀ ਤੇ ਪੱਛਮੀ ਹਿੱਸਿਆ ਵਿੱਚ ਕੁਝ ਸਥਾਨਾਂ ’ਤੇ ਗਰਮ ਹਵਾ ਜਾਰੀ ਰਹਿਣ ਤੋਂ ਇਲਾਵਾ ਕੁੱਝ ਥਾਵਾਂ ’ਤੇ ਵੱਧ ਵੱਧ ਤਾਪਮਾਲ 46-47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
Also Read : ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਤੋਂ ਉਤਾਰਿਆ ਉਮੀਦਵਾਰ
ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ 18 ਤੋਂ 20 ਜੂਨ ਨੂੰ ਕੁੱਝ ਸਥਾਨਾਂ ’ਤੇ ਹਲਕੇ ਤੋਂ ਮੱਧਮ ਮੀਂਹ ਪੈਣ ਦੀ ਸੰਭਾਵਨਾ ਹੈ ਤੇ 21 ਤੋਂ 22 ਜੂਨ ਨੂੰ ਪੰਜਾਬ, ਚੰਡੀਗੜ੍ਹ ਤੇ ਹਰਿਅਣਾ ਦੇ ਕੁੱਝ ਹਿੱਸਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ। ਇਸ ਤੋਂ ਬਿਨ੍ਹਾਂ ਕੁੱਝ ਥਾਵਾਂ ’ਤੇ ਗਰਜ਼/ਚਮਕ ਦੇ ਨਾਲ ਨਾਲ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਵੀ ਚੱਲ ਸਕਦੀ ਹੈ।
Weather Update: ਪੰਜਾਬ ਸਮੇਤ ਕਈ ਸੂਬਿਆਂ ’ਚ ਮੀਂਹ ਦਾ ਅਲਰਟ, ਛਾ ਗਏ ਕਾਲੇ ਬੱਦਲ
ਚੰਡੀਗੜ੍ਹ। ਦੇਸ਼ ਭਰ ਵਿੱਚ ਮੌਸਮ ਨਿੱਤ ਦਿਨ ਨਵੇਂ ਰੂਪ ਦਿਖਾ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਕਈ ਸੂਬਿਆਂ ਵਿੱਚ ਵੱਖ ਵੱਖ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਹੈ। ਕਈ ਥਾਈਂ ਤਾਂ ਲੂੰ ਦੇ ਥਪੇੜੇ ਵੀ ਪੈਣ ਦੀ ਸੰਭਾਵਨਾ ਹੈ। ਪਰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ 23 ਅਪਰੈਲ ਨੂੰ ਸੂਬੇ ’ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਕਾਰਨ ਅੱਜ ਸਵੇਰ ਤੋਂ ਹੀ ਕਈ ਜ਼ਿਲ੍ਹਿਆਂ ’ਚ ਕਾਲੇ ਬੱਦਲ ਛਾ ਗਏ ਹਨ। (Weather Update)
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਫਤਿਹਗੜ੍ਹ ਸਾਹਿਬ, ਬਠਿੰਡਾ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ ਤੇ ਅੰਮ੍ਰਿਤਸਰ ਵਿੱਚ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਗਈ ਹੈ। ਇੱਥੇ ਤੇਜ਼ ਹਵਾਵਾਂ ਚੱਲਣ ਤੇ ਮੀਂਹ ਪੈਣ ਦੀ ਸੰਭਾਵਨਾ ਹੈ। (Weather Update)
ਦੱਸਿਆ ਜਾ ਰਿਹਾ ਹੈ ਕਿ ਉਪਰੋਕਤ ਬਦਲਾਅ ਵੈਸਟਰਨ ਡਿਸਟਰਬੈਂਸ ਦੇ ਇੱਕ ਵਾਰ ਫਿਰ ਤੋਂ ਸਰਗਰਮ ਹੋਣ ਕਾਰਨ ਹੋਇਆ ਹੈ। ਵਿਭਾਗ ਅਨੁਸਾਰ 26 ਤੋਂ 27 ਅਪਰੈਲ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੰਚ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਦਿਨਾਂ ਦੌਰਾਨ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਅਨੁਸਾਰ ਫਰੀਦਕੋਟ ਅਤੇ ਫਾਜ਼ਿਲਕਾ ਵਿੱਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ 2 ਡਿਗਰੀ ਵੱਧ ਸੀ। ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਇਸ ਤੋਂ ਇਲਾਵਾ ਉੜੀਸ਼ਾ, ਬਿਹਾਰ ਤੇ ਝਾਰਖੰਡ ’ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। (Weather Tomorrow)
Also Read : ਸਰਪੰਚੀ ਤੋਂ ਸਿਆਸਤ ਦੀ ਸ਼ੁਰੂਆਤ ਕਰਨ ਵਾਲੇ ਨਰਦੇਵ ਸਿੰਘ ਮਾਨ ਲੜਨਗੇ ਲੋਕ ਸਭਾ ਚੋਣ
ਭਾਰੀ ਮੀਂਹ ਦੌਰਾਨ ਮੁੱਖ ਮੰਤਰੀ ਮਾਨ ਨੇ ਕੀਤੇ ਸਖ਼ਤ ਹੁਕਮ ਜਾਰੀ
ਚੰਡੀਗੜ੍ਹ। ਪੰਜਾਬ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਕਈ ਸ਼ਹਿਰਾਂ ਵਿੱਚ ਤਬਾਹੀ ਮਚਾ ਦਿੱਤੀ ਹੈ। ਬਹੁਤੀਆਂ ਥਾਵਾਂ ’ਤੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਦਰਮਿਆਨ ਪੰਜਾਬ ਦੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਮੀਂਹ ਦਰਮਿਆਨ ਲੋਕਾਂ ਦੀ ਮੱਦਦ ਕਰਨ ਲਈ ਘਰਾਂ ’ਚੋਂ ਬਾਹਰ ਆਉਣ ਲਈ ਆਖਿਆ ਹੈ। (Rain in Punjab)
ਉਨ੍ਹਾਂ ਕਿਹਾ ਹੈ ਕਿ ਜਿੱਥੇ ਵੀ ਜ਼ਿਆਦਾ ਪਾਣੀ ਭਰਿਆ ਹੈ ਉੱਥੇ ਵਾਟਰ ਪੰਪ ਦੀ ਵਰਤੋਂ ਕੀਤੀ ਜਾਵੇ। ਜਿੱਥੇ ਵੀ ਕਿਸੇ ਨੂੰ ਮੱਦਦ ਦੀ ਜ਼ਰੂਰਤ ਹੈ ਉੱਥੇ ਪਹੁੰਚ ਕੇ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਗਲੇ ਦੋ ਦਿਨਾਂ ਤੱਕ ਸੂਬੇ ਭਰ ਵਿੱਚ ਭਾਰੀ ਮੀਂਹ ਦਾ ਖ਼ਤਰਾ ਹੈ, ਜਿਸ ਦੇ ਚਲਦਿਆਂ ਮੀਂਹ ਕਾਰਨ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ ਅਤੇ ਹਾਲਾਤ ’ਤੇ ਪੂਰੀ ਤਰ੍ਹਾਂ ਨਜ਼ਰ ਰੱਖਣ ਨੂੰ ਕਿਹਾ ਗਿਆ ਹੈ।
ਪੰਜਾਬ 'ਚ ਪਿਛਲੇ 2 ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਰਕੇ ਨੀਵੇਂ ਇਲਾਕਿਆਂ ਤੇ ਖਾਸ ਤੌਰ 'ਤੇ ਦਰਿਆਵਾਂ ਨਾਲ ਲੱਗਦੇ ਇਲਾਕਿਆਂ 'ਚ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਨੇ…
ਮੈਂ ਆਪਣੇ ਸਾਰੇ ਮੰਤਰੀਆਂ-ਵਿਧਾਇਕਾਂ ਤੇ ਸਾਰੇ ਜ਼ਿਲ੍ਹਿਆਂ ਦੇ DCs ਤੇ SSPs ਨੂੰ ਲੋਕਾਂ ਦੇ ਵਿਚਕਾਰ ਜਾਣ ਦੀ ਹਦਾਇਤ ਜਾਰੀ ਕੀਤੀ ਹੈ…
— Bhagwant Mann (@BhagwantMann) July 9, 2023
ਨਦੀਆਂ ਤੋਂ ਦੂਰ ਰਹਿਣ ਦੇ ਹੁਕਮ ਜਾਰੀ | Rain in Punjab
ਦੱਸ ਦਈਏ ਕਿ ਅੱਜ ਸਵੇਰ ਤੋ ਪਏ ਮੀਂਹ (Rain) ਕਾਰਨ ਪਟਿਆਲਾ ਸਹਿਰ ਜਲ-ਥਲ ਹੋ ਗਿਆ ਉਥੇ ਹੀ ਪਟਿਆਲਾ ਦੇ ਨਾਲ ਲੱਗਦੀ ਵੱਡੀ ਅਤੇ ਛੋਟੀ ਨਦੀ ਵਿਚ ਪਾਣੀ ਦਾ ਪੱਧਰ ਵੱਧ ਗਿਆ। ਪਟਿਆਲਾ ਪ੍ਰਸ਼ਾਸਨ ਨੇ ਵੱਡੀ ਨਦੀ ਨਾਲ ਲਗਦੇ ਘਰਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਦੀ ਰਿਹਾਇਸ਼ ਦੇ ਬਦਲਵੇਂ ਪ੍ਰਬੰਧ ਪ੍ਰੇਮ ਬਾਗ ਪੈਲੇਸ ਵਿੱਚ ਕੀਤੇ ਗਏ ਹਨ।
ਇਧਰ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੀਹ ’ਚ ਵੱਡੀ ਤੇ ਛੋਟੀ ਨਦੀ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ ਤੇ ਕੋਈ ਡਰ ਵਾਲੀ ਸਥਿਤੀ ਨਹੀਂ ਹੈ, ਜੋ ਵੀ ਲੋੜੀਂਦੇ ਕਦਮ ਉਠਾਏ ਕਦਮ ਜਾ ਰਹੇ ਹਨ ਉਹ ਅਹਿਤਿਆਦ ਵਜੋਂ ਹਨ, ਜਿਹੜੇ ਵੱਡੀ ਨਦੀ ਦੇ ਜ਼ਿਆਦਾ ਨੇੜੇ ਘਰ ਹਨ ਉਨ੍ਹਾਂ ਨੂੰ ਅਹਿਤਿਆਦ ਵਜੋਂ ਸੁਰੱਖਿਅਤ ਸਥਾਨਾਂ ਉਤੇ ਜਾਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਇੰਝ ਸ਼ਾਨ ਨਾਲ ਹੋਈ ਆਖ਼ਰੀ ਵਿਦਾਈ ਕਿ ਮੋਹਤਬਰਾਂ ਦਿਖਾਈ ਹਰੀ ਝੰਡੀ!
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹੇ ’ਚ ਪੈਂਦੇ ਨਦੀਆਂ, ਨਾਲਿਆਂ ਅਤੇ ਸਵੇਦਨਸ਼ੀਲ ਖੇਤਰਾਂ ਦਾ ਦੌਰਾ ਕੀਤਾ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਨਾ ਝੀਲ ਦੇ ਗੇਟ ਖੋਲ੍ਹਣ ਤੋਂ ਬਾਅਦ ਬਹੁਤ ਸਾਰੇ ਇਲਾਕਿਆਂ ਵਿੱਚ ਪਾਣੀ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਪਟਿਆਲਾ ਦੀ ਵੱਡੀ ਨਦੀ ਵੀ ਇਸ ਪਾਣੀ ਦੀ ਮਾਰ ਹੇਠ ਆਉਂਦੀ ਹੈ।
ਪੰਜਾਬ, ਹਰਿਆਣਾ ’ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਬਿਹਾਰ ਤੇ ਤੇਲੰਗਾਨਾ ਨੂੰ ਛੱਡ ਕੇ ਦੇਸ਼ ਭਰ ਵਿੱਚ ਭਾਰੀ ਮੀਂਹ ਦੀ ਸੰਭਾਵਨਾ |  Rain in Punjab
ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸ਼ੀਂਹਮਾਰ)। ਸਾਵਣ ਦੇ ਮਹੀਨੇ ਮੌਨਸੂਨ ਦੀ ਬਰਸਾਤ ਦਾ ਇੰਤਜਾਰ ਕਰ ਰਹੇ ਲੋਕਾਂ ਨੂੰ ਇੱਕੋ ਸਮੇਂ ਰਾਹਤ ਅਤੇ ਮੁਸੀਬਤ ਦੋਵੇਂ ਮਿਲਣ ਵਾਲੇ ਹਨ। ਭਾਰਤੀ ਮੌਸਮ ਵਿਭਾਗ ਦੇ ਅਪਡੇਟ ਕੀਤੇ ਮੌਸਮ ਬੁਲੇਟਿਨ ਦੇ ਅਨੁਸਾਰ, ਬਿਹਾਰ ਅਤੇ ਤੇਲੰਗਾਨਾ ਨੂੰ ਛੱਡ ਕੇ, ਇਸ ਸਮੇਂ ਦੇਸ਼ ਭਰ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੀਂਹ ਦਾ ਇਹ ਦੌਰ 10 ਜੁਲਾਈ ਤੱਕ ਜਾਰੀ ਰਹੇਗਾ। ਜੇਕਰ ਅਸੀਂ ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ’ਤੇ ਨਜਰ ਮਾਰੀਏ ਤਾਂ ਹੁਣ ਤੱਕ ਦੱਖਣੀ ਭਾਰਤ ‘ਚ ਔਸਤ ਤੋਂ ਘੱਟ ਬਾਰਿਸ ਹੋਈ ਹੈ। ਦੂਜੇ ਪਾਸੇ ਉੱਤਰੀ ਭਾਰਤ ਵਿੱਚ ਔਸਤ ਮੀਂਹ ਦਰਜ ਕੀਤਾ ਗਿਆ। (Rain in Punjab)
ਪਰ ਦੱਖਣੀ ਅਤੇ ਦੱਖਣ ਪੱਛਮੀ ਹਰਿਆਣਾ ਵਿੱਚ ਮਾਨਸੂਨ ਦੀ ਬਾਰਿਸ ਅਜੇ ਸ਼ੁਰੂ ਨਹੀਂ ਹੋਈ ਹੈ। ਸ਼ੁੱਕਰਵਾਰ ਦੀ ਸਵੇਰ ਹੁੰਦੇ ਹੀ ਦਿੱਲੀ ਅਤੇ ਐਨਸੀਆਰ ਦੇ ਗੁਰੂਗ੍ਰਾਮ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ। ਕੁਝ ਹੀ ਸਮੇਂ ਵਿੱਚ ਸੜਕਾਂ ਦਰਿਆ ਬਣ ਗਈਆਂ। ਭਾਰਤ ਮੌਸਮ ਵਿਭਾਗ ਦੇ ਦਿੱਲੀ ਕੇਂਦਰ ਤੋਂ ਜਾਰੀ ਮੌਸਮ ਬੁਲੇਟਿਨ ਦੇ ਅਨੁਸਾਰ, ਤੇਲੰਗਾਨਾ ਅਤੇ ਬਿਹਾਰ ਨੂੰ ਛੱਡ ਕੇ ਬਾਕੀ ਭਾਰਤ ਵਿੱਚ ਅਗਲੇ 4 ਦਿਨਾਂ ਤੱਕ ਭਾਰੀ ਬਾਰਸ ਜਾਰੀ ਰਹੇਗੀ।
ਅਮਰਨਾਥ ਯਾਤਰਾ ਰੁਕੀ, ਬਦਰੀਨਾਥ ਹਾਈਵੇਅ ਵੀ ਬੰਦ | Rain in Punjab
ਦੂਜੇ ਪਾਸੇ ਭਾਰੀ ਮੀਂਹ ਕਾਰਨ ਜੰਮੂ-ਕਸਮੀਰ ’ਚ ਅਮਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਦਰੀਨਾਥ ਹਾਈਵੇਅ ’ਤੇ ਪੱਥਰ ਡਿੱਗਣ ਕਾਰਨ ਹਾਈਵੇਅ ਨੂੰ ਰੋਕਣਾ ਪਿਆ। ਉੱਤਰਾਖੰਡ ਦੇ ਧਾਰਚੂਲਾ ਇਲਾਕੇ ’ਚ ਬੱਦਲ ਫਟਣ ਕਾਰਨ 200 ਦੇ ਕਰੀਬ ਲੋਕ ਫਸ ਗਏ। ਬਚਾਅ ਲਈ ਗਈ ਐਸਡੀਆਰਐਫ ਦੀ ਟੀਮ ਨੂੰ ਵੀ ਮੀਂਹ ਦੇ ਪਾਣੀ ਵਿੱਚ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਵਿੱਚ ਵੀਰਵਾਰ ਤੋਂ ਮੀਂਹ ਅਤੇ ਗਰਜ ਕਾਰਨ ਬਿਜਲੀ ਡਿੱਗਣ ਕਾਰਨ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਰਲ ’ਚ ਇੰਨੀ ਜਬਰਦਸਤ ਬਾਰਿਸ਼ ਹੋਈ ਕਿ ਸੜਕਾਂ ’ਤੇ ਕਿਸ਼ਤੀਆਂ ਚਲਦੀਆਂ ਨਜਰ ਆਈਆਂ।
ਹਰਿਆਣਾ ਦੇ 17 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਮੌਸਮ ਬੁਲੇਟਿਨ ਅਨੁਸਾਰ ਹਰਿਆਣਾ ਦੇ 17 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪੰਚਕੂਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਯਮੁਨਾਨਗਰ, ਅੰਬਾਲਾ, ਚੰਡੀਗੜ੍ਹ, ਮਹਿੰਦਰਗੜ੍ਹ, ਰੇਵਾੜੀ, ਝੱਜਰ, ਗੁਰੂਗ੍ਰਾਮ, ਨੂਹਾਨ, ਫਰੀਦਾਬਾਦ, ਪਲਵਲ, ਰੋਹਤਕ, ਪਾਣੀਪਤ ਅਤੇ ਸੋਨੀਪਤ ਸ਼ਾਮਲ ਹਨ। ਲਗਾਤਾਰ ਚਾਰ ਦਿਨ ਯਾਨੀ 10 ਜੁਲਾਈ ਤੱਕ ਖੇਤਰਾਂ ਵਿੱਚ ਭਾਰੀ ਬਾਰਿਸ ਲਈ ਯੈਲੋ ਅਲਰਟ ਜਾਰੀ ਰਹੇਗਾ।
ਦੱਖਣੀ ਅਤੇ ਦੱਖਣ-ਪੱਛਮੀ ਹਰਿਆਣਾ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ
7 ਜੁਲਾਈ ਤੋਂ 10 ਜੁਲਾਈ ਤੱਕ ਦੱਖਣੀ ਅਤੇ ਦੱਖਣ-ਪੱਛਮੀ ਹਰਿਆਣਾ ’ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੌਰਾਨ ਸੁੱਕਰਵਾਰ ਨੂੰ ਦਿਨ ਭਰ ਇਨ੍ਹਾਂ ਇਲਾਕਿਆਂ ‘ਚ ਮੌਸਮ ਦੇ ਬਦਲੇ ਰਹਿਣ ਦੇ ਨਾਲ-ਨਾਲ ਗਰਜ ਅਤੇ ਬਿਜਲੀ ਦੇ ਨਾਲ ਹੀ ਬਾਰਿਸ ਹੋ ਸਕਦੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਹਿਸਾਰ, ਸਰਸਾ, ਫਤਿਹਾਬਾਦ, ਭਿਵਾਨੀ, ਚਰਖੀ-ਦਾਦਰੀ ਅਤੇ ਜੀਂਦ ਸਾਮਲ ਹਨ। ਇਸ ਤੋਂ ਪਹਿਲਾਂ ਵੀ ਸੂਬੇ ਭਰ ਵਿੱਚ ਮਾਨਸੂਨ ਸਰਗਰਮ ਹੋਣ ਦੇ ਬਾਵਜੂਦ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੁਣ ਤੱਕ ਮੀਂਹ ਨਹੀਂ ਪਿਆ ਹੈ। ਹਲਕੀ ਬੂੰਦਾਬਾਂਦੀ ਨੇ ਗਰਮੀ ਤੋਂ ਨਿਸਚਿਤ ਤੌਰ ‘ਤੇ ਰਾਹਤ ਦਿੱਤੀ ਹੈ। ਜੇਕਰ ਇਹ ਸਿਲਸਿਲਾ ਜਾਰੀ ਰਿਹਾ ਤਾਂ ਦੱਖਣੀ ਅਤੇ ਦੱਖਣ-ਪੱਛਮੀ ਹਰਿਆਣਾ ਵਿੱਚ ਸੋਕੇ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।
ਹਿਮਾਚਲ: ਮਾਨਸੂਨ ਦੀ ਬਾਰਿਸ਼ ਕਾਰਨ ਕੁੱਲ 352 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ
ਹਿਮਾਚਲ ਪ੍ਰਦੇਸ ‘ਚ ਪਿਛਲੇ 14 ਦਿਨਾਂ ‘ਚ ਮੌਨਸੂਨ ਦੀ ਬਾਰਿਸ਼ ਕਾਰਨ ਕੁੱਲ 352 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹੱਤਵਪੂਰਨ ਕਾਲਕਾ ਸ਼ਿਮਲਾ ਰਾਸਟਰੀ ਰਾਜਮਾਰਗ ਨੰਬਰ-5 ਅਤੇ ਧਰਮਪੁਰ-ਕਸੌਲੀ ਸੜਕ ਤੋਂ ਇਲਾਵਾ, ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਅਤੇ ਫੁੱਟਪਾਥਾਂ ਦੇ ਡੁੱਬਣ ਨਾਲ ਲਗਭਗ ਦੋ ਦਰਜਨ ਸੜਕਾਂ ਪ੍ਰਭਾਵਿਤ ਹੋਈਆਂ ਹਨ। ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਅਨੁਸਾਰ, ਪੀਡਬਲਯੂਡੀ ਅਤੇ ਐਨਐਚਏਆਈ ਨੂੰ ਭਾਰੀ ਮੀਂਹ, ਜਮੀਨ ਖਿਸਕਣ, ਸੜਕਾਂ ਦੇ ਧਸਣ ਅਤੇ ਫੁੱਟਵਾਲ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਸੂਬੇ ਵਿੱਚ ਹਜਾਰਾਂ ਲਿੰਕ ਸੜਕਾਂ ਰੁੜ੍ਹ ਗਈਆਂ ਹਨ ਜਾਂ ਵੱਡੇ ਪੱਧਰ ‘ਤੇ ਮਿੱਟੀ ਦਾ ਕਟੌਤੀ ਹੋ ਚੁੱਕੀ ਹੈ।
ਸੁੱਕਰਵਾਰ ਨੂੰ ਮਾਨਸੂਨ ਦਾ ਕੇਂਦਰ ਸੋਲਨ, ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹੇ ਦੀਆਂ ਕੇਂਦਰੀ ਪਹਾੜੀਆਂ ਸਨ। ਅੱਜ ਸਵੇਰੇ ਪਰਮਾਣੋ ਨੇੜੇ ਫੋਰਲੇਨ ’ਤੇ ਭਾਰੀ ਚੱਟਾਨਾਂ ਡਿੱਗਣ ਕਾਰਨ ਕੁਝ ਵਾਹਨਾਂ ਦਾ ਬਚਾਅ ਹੋ ਗਿਆ। ਭਾਰੀ ਮੀਂਹ ਕਾਰਨ ਧਰਮੌਰ-ਕਸੌਲ ਸੜਕ ਵੀ ਜਾਮ ਹੋ ਗਈ ਹੈ ਕਿਉਂਕਿ ਸੰਪਰਕ ਸੜਕ ਧਸ ਗਈ ਹੈ। ਟੂਰਿਸਟ ਰਿਜੋਰਟ ਕਸੌਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 80 ਮਿਲੀਮੀਟਰ, ਧਰਮਪੁਰ ਵਿੱਚ 68 ਮਿਲੀਮੀਟਰ ਅਤੇ ਅਰਕੀ ਵਿੱਚ 60 ਮਿਲੀਮੀਟਰ ਮੀਂਹ ਪਿਆ। ਮੰਡੀ ਦੇ ਪੰਡੋਹ ਵਿੱਚ 45 ਮਿਲੀਮੀਟਰ ਅਤੇ ਹਮੀਪੁਰ ਵਿੱਚ 33 ਮਿਲੀਮੀਟਰ ਮੀਂਹ ਪਿਆ।
ਇਹ ਵੀ ਪੜ੍ਹੋ : ਕੱਦੂ ਕਰ ਰਿਹਾ ਸੀ ਕਿਸਾਨ ਤਾਂ ਅਚਾਨਕ ਪਹੁੰਚ ਗਏ ਰਾਹੁਲ ਗਾਂਧੀ, ਦੇਖੋ ਤਸਵੀਰਾਂ
ਸੂਬੇ ਦੇ ਲੋਕ ਨਿਰਮਾਣ ਵਿਭਾਗ ਨੂੰ 200 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਇਆ ਹੈ। ਜਲ ਸਕਤੀ ਵਿਭਾਗ (ਆਈਪੀਐਚ) ਨੂੰ 127 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕਰੀਬ 43 ਲੋਕਾਂ ਦੀ ਮੌਤ ਹੋ ਗਈ ਅਤੇ 80 ਦੇ ਕਰੀਬ ਜਖਮੀ ਹੋ ਗਏ। ਚਾਰ ਲੋਕ ਲਾਪਤਾ ਹਨ, ਇੱਕ ਸੜਕ ਹਾਦਸੇ ਵਿੱਚ, ਦੋ ਡੁੱਬਣ ਅਤੇ ਇੱਕ ਹੜ੍ਹ ਵਿੱਚ। ਮੌਨਸੂਨ ਦੇ ਕਹਿਰ ਵਿਚ 10 ਘਰ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਅਤੇ 51 ਅੰਸ਼ਕ ਤੌਰ ‘ਤੇ ਨੁਕਸਾਨੇ ਗਏ। ਰਾਜ ਵਿੱਚ ਪਸ਼ੂਆਂ ਦੀ ਮੌਤ ਦੀ ਗਿਣਤੀ 354 ਹੋ ਗਈ ਹੈ। ਮਾਨਸੂਨ ਦੀ ਸੁਰੂਆਤ ਤੋਂ ਬਾਅਦ 24 ਜੂਨ ਤੋਂ ਲੈ ਕੇ ਹੁਣ ਤੱਕ 12 ਜਮੀਨ ਖਿਸਕਣ, ਇੱਕ ਬੱਦਲ ਫਟਣ ਅਤੇ 11 ਹੜ੍ਹ ਹਾਦਸੇ ਦਰਜ ਕੀਤੇ ਗਏ ਹਨ।
Rain in Punjab : ਪੰਜਾਬ ਦੇ ਇਸ ਇਲਾਕੇ ’ਚ ਹੜ੍ਹ ਵਰਗੇ ਹਾਲਾਤ, ਭਾਰੀ ਮੀਂਹ ਨੇ ਮਚਾਈ ਤਬਾਹੀ
ਹੁਸ਼ਿਆਰਪੁਰ। ਪੰਜਾਬ ਦੇ ਹੁਸ਼ਿਆਰਪੁਰ ’ਚ ਬੁੱਧਵਾਰ ਸਵੇਰੇ ਭਾਰੀ ਮੀਂਹ (Rain in Punjab) ਪਿਆ ਜੋ ਕਿ ਲਗਾਤਾਰ ਜਾਰੀ ਰਿਹਾ। ਪੰਜਾਬ ’ਚ ਮਾਨਸੂਨ ਪਹੁੰਚਣ ਤੋਂ ਬਾਅਦ ਲਗਾਤਾਰ ਦੂਜੇ ਦਿਨ ਪੈ ਰਹੇ ਮੀਂਹ ਨੇ ਜਨ-ਜੀਵਨ ਪ੍ਰਭਾਵਿਤ ਕੀਤਾ ਹੈ। ਸ਼ਹਿਰ ਦੀਆਂ ਸੜਕਾਂ ਦਰਿਆ ਬਣ ਗਈਆਂ ਹਨ। ਉੱਥੇ ਹੀ ਭੀਂਗੀ ਚੌ ਅਤੇ ਚੱਕ ਸਾਧੂ ਚੌ ਵੀ ਉਫ਼ਾਨ ’ਤੇ ਆ ਗਿਆ ਹੈ। ਸ਼ਹਿਰ ਦੀਆਂ ਸੜਕਾਂ ’ਤੇ 2 ਤੋਂ 3 ਫੁੱਟ ਪਾਣੀ ਖੜ੍ਹੇ ਹੋਣ ਨਾਲ ਵਾਹਨ ਚਾਲਕਾਂ ਨੂੰ ਵੀ ਆਵਾਜਾਈ ’ਚ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ: ਅਦਾਲਤ ਦੇ ਬਾਹਰ ਚੱਲੀਆਂ ਗੋਲੀਆਂ, ਲੋਕਾਂ ’ਚ ਦਹਿਸ਼ਤ
ਹਾਲਾਂਕਿ ਮਾਨਸੂਨ ਦੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਦਿਵਾਈ ਹੈ। ਮੌਸਮ ਵਿਭਾਗ ਦੇ ਮੁਤਾਬਿਕ 8 ਜੁਲਾਈ ਤੱਕ ਮੌਮ ਇੰਝ ਹੀ ਬਣਿਆ ਰਹੇਗਾ। 6 ਤੋਂ 8 ਜੁਲਾਈ ਤੱਕ ਪੰਜਾਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀਕੀਤਾ ਗਿਆ ਹੈ।
10 ਤੋਂ 15 ਡਿਗਰੀ ਸੈਲਸੀਅਸ ਤੱਕ ਡਿੱਗਿਆ ਤਾਪਮਾਨ | Rain in Punjab
ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਗੁਰਦੇਵ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ’ਚ 96 ਐੱਮਐੱਮ ਮੀਂਹ ਦਰਜ਼ ਕੀਤਾ ਗਿਆ ਹੈ। ਸਭ ਤੋਂ ਜ਼ਿਆਦਾ ਹੁਸ਼ਿਆਰਪੁਰ ਜ਼ਿਲ੍ਹੇ ’ਚ ਮੀਂਹ ਪਿਆ ਹੈ। ਤਾਪਮਾਨ ’ਚ 10 ਤੋਂ 15 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ਼ ਕੀਤੀ ਗਈ ਹੈ। ਮੀਂਹ ਕਾਰਨ ਜਿੱਥੇ ਹੁੰਮਸ ਘੱਟ ਹੋਈ ਹੈ ਉੱਥੇ ਹੀ ਤਾਪਮਾਨ ’ਚ ਵੀ ਕਾਫ਼ੀ ਗਿਰਾਵਟ ਆਈ ਹੈ। ਪਿਛਲੇ ਦਿਨੀਂ ਮਾਲਵਾ ਦੇ ਕੁਝ ਜ਼ਿਲ੍ਹਿਆਂ ’ਚ ਤਾਪਮਾਨ 40 ਡਿਗਰੀ ਤੋਂ 42 ਡਿਗਰੀ ਚੱਲ ਰਿਹਾ ਸੀ। ਉੱਥੇ ਹੀ ਹੁਣ ਇਹ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਚੱਲ ਰਿਹਾ ਹੈ।