SRH vs RR - Sach Kahoon Punjabi

RR vs SRH: ਹੈਦਰਾਬਾਦ IPL ਤੋਂ ਬਾਹਰ, ਸੂਰਿਆਵੰਸ਼ੀ ਦੀ ਤੂਫਾਨੀ ਪਾਰੀ
RR vs SRH: ਨਿਊ ਚੰਡੀਗੜ੍ਹ। ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਆਈਪੀਐਲ 2026 ਤੋਂ ਬਾਹਰ ਹੋ ਗਈ ਹੈ। ਟੀਮ ੂਨੂੰ ਐਲੀਮੀਨੇਟਰ ’ਚ ਰਾਜਸਥਾਨ ਰਾਇਲਜ਼ ਨੇ 47 ਦੌੜਾਂ ਨਾਲ ਹਰਾ ਕੇ ਬਾਹਰ ਕਰ ਦਿੱਤਾ। ਰਾਜਸਥਾਨ ਦਾ ਸਾਹਮਣਾ 29 ਮਈ ਨੂੰ ਨਿਊ ਚੰਡੀਗੜ੍ਹ ’ਚ ਕੁਆਲੀਫਾਇਰ 2 ’ਚ ਗੁਜਰਾਤ ਟਾਈਟਨਜ਼ ਨਾਲ ਹੋਵੇਗਾ। ਇਸ ਮੈਚ ਦੀ ਜੇਤੂ ਟੀਮ 31 ਮਈ ਨੂੰ ਅਹਿਮਦਾਬਾਦ ’ਚ ਰਾਇਲ ਚੈਲੇਂਜਰਜ਼ ਬੰਗਲੌਰ ਵਿਰੁੱਧ ਫਾਈਨਲ ਖੇਡੇਗੀ। ਬੁੱਧਵਾਰ ਨੂੰ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਰਾਜਸਥਾਨ ਨੇ 20 ਓਵਰਾਂ ’ਚ 8 ਵਿਕਟਾਂ ’ਤੇ 243 ਦੌੜਾਂ ਬਣਾਈਆਂ। ਜਵਾਬ ’ਚ, ਹੈਦਰਾਬਾਦ 19.2 ਓਵਰਾਂ ’ਚ 196 ਦੌੜਾਂ ’ਤੇ ਆਲ ਆਊਟ ਹੋ ਗਈ। RR vs SRH

Read Also : Punjab Police News: ਗੈਂਗਸਟਰਾਂ ’ਤੇ ਵਾਰ, ਪੰਜਾਬ ਪੁਲਿਸ ਵੱਲੋਂ ਵੱਖ ਵੱਖ ਥਾਈਂ ਛਾਪੇਮਾਰੀ, 118 ਗ੍ਰਿਫ਼ਤਾਰ

ਆਰਚਰ ਨੇ ਲਈਆਂ 3 ਵਿਕਟਾਂ | RR vs SRH

244 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਹੈਦਰਾਬਾਦ ਦੀ ਸ਼ੁਰੂਆਤ ਖਰਾਬ ਰਹੀ। ਜੋਫਰਾ ਆਰਚਰ ਨੇ ਪਹਿਲੇ ਓਵਰ ’ਚ ਅਭਿਸ਼ੇਕ ਸ਼ਰਮਾ ਨੂੰ ਜ਼ੀਰੋ ’ਤੇ ਆਊਟ ਕੀਤਾ, ਫਿਰ ਈਸ਼ਾਨ ਕਿਸ਼ਨ (33) ਤੇ ਟਰੈਵਿਸ ਹੈੱਡ (17) ਨੂੰ ਆਊਟ ਕਰਕੇ ਮੈਚ ਦਾ ਰੁਖ਼ ਬਦਲ ਦਿੱਤਾ। ਫਿਰ ਨਿਤੀਸ਼ ਰੈੱਡੀ ਨੇ 38 ਤੇ ਸਲਿਲ ਅਰੋੜਾ ਨੇ 35 ਦੌੜਾਂ ਨਾਲ ਸੰਘਰਸ਼ ਕੀਤਾ, ਪਰ ਟੀਮ 19.2 ਓਵਰਾਂ ’ਚ 196 ਦੌੜਾਂ ’ਤੇ ਆਲ ਆਊਟ ਹੋ ਗਈ। ਰਾਜਸਥਾਨ ਲਈ ਆਰਚਰ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਸਨੇ 4 ਓਵਰਾਂ ’ਚ 58 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਨੰਦਰੇ ਬਰਗਰ, ਰਵਿੰਦਰ ਜਡੇਜਾ ਤੇ ਸੁਸ਼ਾਂਤ ਮਿਸ਼ਰਾ ਨੇ 2-2 ਵਿਕਟਾਂ ਲਈਆਂ, ਜਦੋਂ ਕਿ ਯਸ਼ ਪੁੰਜਾ ਨੇ 1 ਵਿਕਟ ਲਈ।

ਸੂਰਿਆਵੰਸ਼ੀ ਨੇ ਖੇਡੀ 29 ਗੇਂਦਾਂ ’ਚ 97 ਦੌੜਾਂ ਦੀ ਪਾਰੀ

ਇਸ ਤੋਂ ਪਹਿਲਾਂ, ਵੈਭਵ ਸੂਰਿਆਵੰਸ਼ੀ ਤੇ ਯਸ਼ਸਵੀ ਜਾਇਸਵਾਲ ਨੇ ਰਾਜਸਥਾਨ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਇਨ੍ਹਾਂ ਦੋਵਾਂ ਨੇ ਪਹਿਲੀ ਵਿਕਟ ਲਈ ਸਿਰਫ਼ 7.6 ਓਵਰਾਂ ’ਚ 125 ਦੌੜਾਂ ਜੋੜੀਆਂ। ਸੂਰਿਆਵੰਸ਼ੀ ਨੇ 29 ਗੇਂਦਾਂ ’ਚ 97 ਦੌੜਾਂ ਬਣਾਈਆਂ, ਜਿਸ ’ਚ 5 ਚੌਕੇ ਤੇ 12 ਛੱਕੇ ਸ਼ਾਮਲ ਸਨ। ਜਾਇਸਵਾਲ ਨੇ 29 ਦੌੜਾਂ ਬਣਾਈਆਂ। ਫਿਰ ਧਰੁਵ ਜੁਰੇਲ ਨੇ 21 ਗੇਂਦਾਂ ’ਚ 50 ਦੌੜਾਂ ਬਣਾਈਆਂ, ਜਦੋਂ ਕਿ ਕਪਤਾਨ ਰਿਆਨ ਪਰਾਗ ਨੇ 12 ਗੇਂਦਾਂ ’ਚ 26 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਆਖਰ ’ਚ 12 ਦੌੜਾਂ ਬਣਾ ਕੇ ਨਾਬਾਦ ਰਹੇ। ਹੈਦਰਾਬਾਦ ਲਈ ਪ੍ਰਫੁੱਲ ਹਿੰਗੇ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸਨੇ 4 ਓਵਰਾਂ ’ਚ 54 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਈਸ਼ਾਨ ਮਲਿੰਗਾ, ਸ਼ਿਵੰਗ ਕੁਮਾਰ ਅਤੇ ਨਿਤੀਸ਼ ਰੈੱਡੀ ਨੇ ਇੱਕ-ਇੱਕ ਵਿਕਟ ਲਈ। ਹਾਲਾਂਕਿ ਕਪਤਾਨ ਪੈਟ ਕਮਿੰਸ 4 ਓਵਰਾਂ ’ਚ 64 ਦੌੜਾਂ ਦੇ ਕੇ ਕਾਫੀ ਮਹਿੰਗਾ ਸਾਬਤ ਹੋਏ।

ਦੋਵਾਂ ਟੀਮਾਂ ਦੀ ਪਲੇਇੰਗ-11

ਰਾਜਸਥਾਨ : ਯਸ਼ਸਵੀ ਜਾਇਸਵਾਲ, ਵੈਭਵ ਸੂਰਿਆਵੰਸ਼ੀ, ਧਰੁਵ ਜੁਰੇਲ (ਵਿਕਟਕੀਪਰ), ਰਿਆਨ ਪਰਾਗ (ਕਪਤਾਨ), ਡੋਨੋਵਨ ਫਰੇਰਾ, ਦਾਸੁਨ ਸ਼ਨਾਕਾ, ਰਵਿੰਦਰ ਜਡੇਜਾ, ਜੋਫਰਾ ਆਰਚਰ, ਨੰਦਰੇ ਬਰਗਰ, ਯਸ਼ ਰਾਜ ਪੰਜਾ, ਬ੍ਰਿਜੇਸ਼ ਸ਼ਰਮਾ।

ਇਮਪੈਕਟ ਪਲੇਅਰ : ਸੁਸ਼ਾਂਤ ਮਿਸ਼ਰਾ।

ਹੈਦਰਾਬਾਦ : ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ (ਵਿਕਟਕੀਪਰ), ਹੇਨਰਿਕ ਕਲਾਸੇਨ, ਸਮ੍ਰਿਤੀ ਰਵੀਚੰਦਰਨ, ਨਿਤੀਸ਼ ਕੁਮਾਰ ਰੈਡੀ, ਪੈਟ ਕਮਿੰਸ (ਕਪਤਾਨ), ਹਰਸ਼ਲ ਪਟੇਲ, ਸ਼ਿਵਾਂਗ ਕੁਮਾਰ, ਈਸ਼ਾਨ ਮਲਿੰਗਾ, ਸਾਕਿਬ ਹੁਸੈਨ, ਪ੍ਰਫੁੱਲ ਹਿੰਗ।

ਇਮਪੈਕਟ ਪਲੇਅਰ : ਸਲਿਲ ਅਰੋੜਾ।

SRH vs RR: ਰਾਜਸਥਾਨ ਦੇ ਇਸ ਖਿਡਾਰੀ ਨੇ ਮੈਦਾਨ ’ਤੇ ਕੀਤਾ ਅਜਿਹਾ ਕੰਮ, BCCI ਨੇ ਸੁਣਾਈ ਵੱਡੀ ਸਜ਼ਾ
ਹੇਟਮਾਇਰ ’ਤੇ ਮੈਚ ਫੀਸ ਦਾ 10 ਫੀਸਦੀ ਜੁਰਮਾਨਾ | SRH vs RR

ਹੇਟਮਾਇਰ ਨੇ ਗਲਤੀ ਮੰਨੀ | SRH vs RR

Hardik Pandya news : ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੇ ਰਾਜਸਥਾਨ ਰਾਇਲਜ ਦੇ ਖਿਡਾਰੀ ਸ਼ਿਮਰੋਨ ਹੇਟਮਾਇਰ ਨੂੰ ਆਈਪੀਐਲ ਦੇ ਆਚਾਰ ਸੰਹਿਤਾ ਦੀ ਉਲੰਘਣਾ ਦਾ ਦੋਸ਼ੀ ਪਾਉਂਦੇ ਹੋਏ ਜੁਰਮਾਨਾ ਲਾਇਆ ਹੈ, ਹਾਲਾਂਕਿ ਹੇਟਮਾਇਰ ਦੀ ਗਲਤੀ ਨੂੰ ਨਹੀਂ ਦੱਸਿਆ ਹੈ। ਜਦੋਂਕਿ ਹੇਟਮਾਇਰ ਨੇ ਆਪਣੀ ਗਲਤੀ ਕਬੂਲ ਕਰ ਲਈ ਹੈ। ਉਸ ’ਤੇ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਆਈਪੀਐਲ ਵੱਲੋਂ ਜਾਰੀ ਕੀਤੀ ਗਈ ਰਿਲੀਜ ’ਚ ਲਿਖਿਆ ਗਿਆ ਹੈ ਕਿ ਹੇਟਮਾਇਰ ਨੇ ਆਈਪੀਐਲ ਕੋਡ ਆਫ ਕੰਡਕਟ ਦੀ ਧਾਰਾ 2.2 ਦੇ ਤਹਿਤ ਲੈਵਲ 1 ਦਾ ਅਪਰਾਧ ਕੀਤਾ ਹੈ। (SRH vs RR)

ਉਸ ਨੇ ਆਪਣਾ ਦੋਸ਼ ਕਬੂਲ ਕਰ ਲਿਆ ਤੇ ਮੈਚ ਰੈਫਰੀ ਦੀ ਮਨਜੂਰੀ ਨੂੰ ਸਵੀਕਾਰ ਕਰ ਲਿਆ। ਲੈਵਲ 1 ਕੋਡ ਆਫ ਕੰਡਕਟ ਦੀ ਉਲੰਘਣਾ ਲਈ, ਮੈਚ ਰੈਫਰੀ ਦਾ ਫੈਸਲਾ ਅੰਤਿਮ ਤੇ ਬਾਈਡਿੰਗ ਹੁੰਦਾ ਹੈ। ਦਰਅਸਲ, ਰਾਜਸਥਾਨ ਦੀ ਪਾਰੀ ਦਾ 14ਵਾਂ ਓਵਰ ਅਭਿਸ਼ੇਕ ਸ਼ਰਮਾ ਗੇਂਦਬਾਜੀ ਕਰ ਰਹੇ ਸਨ। ਹੇਟਮਾਇਰ ਇਸ ਓਵਰ ਦੀ ਚੌਥੀ ਗੇਂਦ ’ਤੇ ਆਊਟ ਹੋ ਗਏ। ਅਭਿਸ਼ੇਕ ਨੇ ਆਪਣੀ ਲਾਈਨ ਲੈਂਥ ਬਦਲ ਦਿੱਤੀ, ਜਿਸ ਨੂੰ ਹੇਟਮਾਇਰ ਸਮਝ ਨਹੀਂ ਸਕੇ ਤੇ ਗੇਂਦ ਖੱਬੇ ਸਟੰਪ ’ਤੇ ਜਾ ਲੱਗੀ ਤੇ ਉਸ ਨੂੰ ਪੈਵੇਲੀਅਨ ਜਾਣਾ ਪਿਆ। ਉਹ ਰਾਜਸਥਾਨ ਰਾਇਲਜ ਦੀ ਆਖਰੀ ਉਮੀਦ ਸੀ। ਅਜਿਹੇ ’ਚ ਆਊਟ ਹੋਣ ਤੋਂ ਬਾਅਦ ਉਨ੍ਹਾਂ ਨੇ ਮੈਦਾਨ ’ਤੇ ਆਪਣਾ ਗੁੱਸਾ ਜਾਹਰ ਕੀਤਾ। ਮੰਨਿਆ ਜਾ ਰਿਹਾ ਹੈ ਕਿ ਬੀਸੀਸੀਆਈ ਨੇ ਇਸ ਕਾਰਨ ਹੀ ਉਨ੍ਹਾਂ ’ਤੇ ਜੁਰਮਾਨਾ ਲਾਇਆ ਹੈ। (SRH vs RR)

ਇਹ ਵੀ ਪੜ੍ਹੋ : SRH vs RR: ਰਾਜਸਥਾਨ ਨੂੰ ਹਰਾ SRH ਤੀਜੀ ਵਾਰ IPL ਫਾਈਨਲ ’ਚ

36 ਦੌੜਾਂ ਨਾਲ ਹਾਰੀ ਰਾਜਸਥਾਨ ਰਾਇਲਜ਼ ਦੀ ਟੀਮ | SRH vs RR

ਸ਼ੁੱਕਰਵਾਰ ਨੂੰ ਖੇਡੇ ਗਏ ਕੁਆਲੀਫਾਇਰ-2 ’ਚ ਰਾਜਸਥਾਨ ਰਾਇਲਸ ਨੂੰ ਸਨਰਾਈਜਰਸ ਹੈਦਰਾਬਾਦ ਤੋਂ 36 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੈਦਰਾਬਾਦ 6 ਸਾਲਾਂ ਬਾਅਦ ਇਸ ਲੀਗ ਦੇ ਫਾਈਨਲ ’ਚ ਪਹੁੰਚੀ ਹੈ। ਪਿਛਲੀ ਵਾਰ ਟੀਮ 2018 ’ਚ ਉਪ ਜੇਤੂ ਰਹੀ ਸੀ। ਇਸ ਸੀਜਨ ’ਚ ਹੈਦਰਾਬਾਦ ਦਾ ਖਿਤਾਬੀ ਮੁਕਾਬਲਾ 26 ਮਈ ਨੂੰ ਚੇਪੌਕ ਸਟੇਡੀਅਮ ’ਚ ਕੋਲਕਾਤਾ ਨਾਈਟ ਰਾਈਡਰਜ ਨਾਲ ਹੋਵੇਗਾ। ਚੇਨਈ ’ਚ ਖੇਡੇ ਗਏ ਕੁਆਲੀਫਾਇਰ-2 ਮੈਚ ’ਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਕੀਤਾ। ਹੈਦਰਾਬਾਦ ਨੇ 20 ਓਵਰਾਂ ’ਚ 9 ਵਿਕਟਾਂ ’ਤੇ 175 ਦੌੜਾਂ ਬਣਾਈਆਂ। ਜਵਾਬ ’ਚ ਰਾਜਸਥਾਨ ਦੀ ਟੀਮ 20 ਓਵਰਾਂ ’ਚ 7 ਵਿਕਟਾਂ ’ਤੇ 139 ਦੌੜਾਂ ਹੀ ਬਣਾ ਸਕੀ। ਸ਼ਾਹਬਾਜ ਅਹਿਮਦ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਅਹਿਮਦ ਨੇ 3 ਵਿਕਟਾਂ ਲਈਆਂ ਤੇ 18 ਦੌੜਾਂ ਦੀ ਪਾਰੀ ਵੀ ਖੇਡੀ। (SRH vs RR)

SRH vs RR: ਰਾਜਸਥਾਨ ਨੂੰ ਹਰਾ SRH ਤੀਜੀ ਵਾਰ IPL ਫਾਈਨਲ ’ਚ
ਰਾਜਸਥਾਨ ਰਾਇਲਜ਼ ਨੂੰ 36 ਦੌੜਾਂ ਨਾਲ ਹਰਾਇਆ | SRH vs RR

ਸਪਿਨਰਾਂ ਨੇ ਹਾਸਲ ਕੀਤੀਆਂ 5 ਵਿਕਟਾਂ

ਰਾਜਸਥਾਨ ਵੱਲੋਂ ਸਭ ਤੋਂ ਜ਼ਿਆਦਾ ਧਰੁਵ ਜੁਰੇਲ ਨੇ (56) ਦੌੜਾਂ ਦੀ ਪਾਰੀ ਖੇਡੀ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) 2024 ਦਾ ਕੁਆਲੀਫਾਇਰ-2 ਮੁਕਾਬਲਾ ਰਾਜਸਥਾਨ ਰਾਇਲਜ਼ ਤੇ ਹੈਦਰਾਬਾਦ ਵਿਚਕਾਰ ਖੇਡਿਆ ਗਿਆ। ਇਹ ਮੁਕਾਬਲਾ ਚੇਨਈ ਦੇ ਐੱਮ ਚਿੰਦਬਰਮ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 175 ਦੌੜਾਂ ਦਾ ਸਕੋਰ ਬਣਾਇਆ। ਜਵਾਬ ’ਚ ਰਾਜਸਥਾਨ ਦੀ ਟੀਮ ਆਪਣੇ 20 ਓਵਰਾਂ ’ਚ 139 ਦੌੜਾਂ ਹੀ ਬਣਾ ਸਕੀ ਤੇ 36 ਦੌੜਾਂ ਨਾਲ ਇਹ ਮੈਚ ਹਾਰ ਗਈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਹੈਦਰਾਬਾਦ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। (SRH vs RR)

ਇਹ ਵੀ ਪੜ੍ਹੋ : ਬੀਐੱਸਐੱਫ਼ ਦਾ ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਉਪਰਾਲਾ

ਕਿਉਂਕ ਪਹਿਲੇ ਹੀ ਓਵਰ ’ਚ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ ਵਿਕਟ ਗੁਆ ਦਿੱਤੀ। ਅਭਿਸ਼ੇਕ ਸ਼ਰਮਾ ਨੇ (12) ਦੌੜਾਂ ਬਣਾਈਆਂ। ਉਸ ਤੋਂ ਬਾਅਦ ਪੰਜਵੇਂ ਓਵਰ ’ਚ ਬੋਲਟ ਨੇ ਰਾਹੁਲ ਤਿਰਪਾਠੀ ਨੂੰ ਆਊਟ ਕਰਕੇ ਹੈਦਰਾਬਾਦ ਨੂੰ ਦੂਜਾ ਝਟਕਾ ਦਿੱਤਾ। 10ਵੇਂ ਓਵਰ ’ਚ ਸੰਦੀਪ ਸ਼ਰਮਾ ਨੇ ਟੈ੍ਰਵਿਸ ਹੈੱਡ ਨੂੰ ਅਸ਼ਵਿਨ ਹੱਥੋਂ ਕੈਚ ਕਰਵਾਇਆ। ਹੈੱਡ ਨੇ 28 ਗੇਂਦਾਂ ’ਚ ਤਿੰਨ ਚੌਕੇ ਤੇ ਇੱਕ ਛੱਕਾ ਜੜਦੇ ਹੋਏ (34) ਦੌੜਾਂ ਬਣਾਇਆਂ। ਇਸ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਹੈਨਰਿਕ ਕਲਾਸੇਨ ਨੇ ਸਭ ਤੋਂ ਜ਼ਿਆਦਾ (50) ਦੌੜਾਂ ਦਾ ਸਕੋਰ ਬਣਾਇਆ। ਰਾਜਸਥਾਨ ਵੱਲੋਂ ਟ੍ਰੇਂਟ ਬੋਲਟ ਤੇ ਆਵੇਸ਼ ਖਾਨ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਸੰਦੀਪ ਸ਼ਰਮਾ ਨੂੰ 2 ਵਿਕਟਾਂ ਮਿਲਿਆਂ। (SRH vs RR)

ਜਵਾਬ ’ਚ ਰਾਜਸਥਾਨ ਦੀ ਟੀਮ ਨੂੰ ਪੈਟ ਕਮਿੰਸ ਨੇ ਪਹਿਲਾ ਝਟਕਾ ਚੌਥੇ ਹੀ ਓਵਰ ’ਚ ਦੇ ਦਿੱਤਾ। ਬਾਅਦ ’ਚ ਯਸ਼ਸਵੀ ਜਾਇਸਵਾਲ ਤੇ ਕਪਤਾਨ ਸੰਜੂ ਸੈਮਸਨ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਸ਼ਾਹਬਾਜ਼ ਅਹਿਮਦ ਨੇ ਯਸ਼ਸਵੀ ਨੂੰ ਆਊਟ ਕਰਕੇ ਇਹ ਸਾਂਝੇਦਾਰੀ ਤੋੜ ਦਿੱਤੀ। ਯਸ਼ਸਵੀ ਜਾਇਸਵਾਲ ਨੇ ਚਾਰ ਚੌਕੇ ਤੇ ਤਿੰਨ ਛੱਕੇ ਜੜਦੇ ਹੋਏ (42) ਦੌੜਾਂ ਬਣਾਇਆਂ। ਇਸ ਤੋਂ ਬਾਅਦ ਧਰੁਵ ਜੁਰੇਲ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ, ਬਾਅਦ ’ਚ ਰਾਜਸਥਾਨ ਦਾ ਕੋਈ ਵੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ। (SRH vs RR)

SRH vs RR: ਨਿਤੀਸ਼-ਹੈੱਡ ਦੇ ਅਰਧਸੈਂਕੜੇ, ਹੈਦਰਾਬਾਦ ਦਾ ਮਜ਼ਬੂਤ ਸਕੋਰ
ਹੈਦਰਾਬਾਦ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 202 ਦੌੜਾਂ ਦਾ ਟੀਚਾ | SRH vs RR

ਕਲਾਸਨ ਨੇ ਸਿਰਫ 19 ਗੇਂਦਾਂ ’ਤੇ ਬਣਾਇਆਂ 42 ਦੌੜਾਂ

ਆਵੇਸ਼ ਖਾਨ ਨੂੰ ਮਿਲਿਆਂ 2 ਵਿਕਟਾਂ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ਦਾ 50ਵਾਂ ਮੈਚ ਰਾਜਸਥਾਨ ਰਾਇਲਜ਼ ਤੇ ਹੈਦਰਾਬਾਦ ਵਿਚਕਾਰ ਖੇਡਿਆ ਜਾ ਰਿਹਾ ਹੈ। ਜਿੱਥੇ ਹੈਦਰਾਬਾਦ ਦੀ ਟੀਮ ਨੇ ਟਾਸ ਜਿੱਤ ਦੇ ਆਪਣੇ 20 ਓਵਰਾਂ ’ਚ 201 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਹੈ। ਹੈਦਰਾਬਾਦ ਵੱਲੋਂ ਓਪਨਰ ਟ੍ਰੈਵਿਸ ਹੈੱਡ ਤੇ ਨਿਤੀਸ਼ ਰੈੱਡੀ ਨੇ ਅਰਧਸੈਂਕੜੇ ਜੜੇ, ਜਦਕਿ ਵਿਕਟਕੀਪਰ ਬੱਲੇਬਾਜ਼ ਹੈਨਰਿਕ ਕਲਾਸੇਨ ਨੇ ਸਿਰਫ 19 ਗੇਂਦਾਂ ਦਾ ਸਾਹਮਣਾ ਕੀਤਾ ਤੇ 42 ਦੌੜਾਂ ਦੀ ਤੂਫਾਨੀ ਪਾਰੀ ਖੇਡੀ। (SRH vs RR)

ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ

ਰਾਜਸਥਾਨ ਵੱਲੋਂ ਸਭ ਤੋਂ ਜ਼ਿਆਦਾ ਆਵੇਸ਼ ਖਾਨ ਨੂੰ 2 ਵਿਕਟਾਂ ਮਿਲਿਆਂ, ਜਦਕਿ ਇੱਕ ਵਿਕਟ ਸੰਦੀਪ ਸ਼ਰਮਾ ਦੇ ਖਾਤੇ ’ਚ ਗਈ ਹੈ। ਹੁਣ ਰਾਜਸਥਾਨ ਨੂੰ ਪਲੇਆਫ ’ਚ ਪਹੁੰਚਣ ਲਈ ਆਪਣੇ 20 ਓਵਰਾਂ ’ਚ 202 ਦੌੜਾਂ ਦੀ ਜ਼ਰੂਰਤ ਹੈ। ਹੈਦਰਾਬਾਦ ਨੇ ਨਿਤੀਸ਼ ਦੀਆਂ 42 ਗੇਂਦਾਂ ’ਤੇ ਤਿੰਨ ਚੌਕੇ ਤੇ ਅੱਠ ਛੱਕਿਆਂ ਦੀ ਮੱਦਦ ਨਾਲ 76 ਦੌੜਾਂ ਜਦਕਿ ਟ੍ਰੈਵਿਸ ਹੈੱਡ ਨੇ 44 ਗੇਂਦਾਂ ’ਚ ਛੇ ਚੌਕਿਆਂ ਤੇ ਤਿੰਨ ਛੱਕਿਆਂ ਦੀ ਮੱਦਦ ਨਾਲ 58 ਦੌੜਾਂ ਦੀਆਂ ਪਾਰੀਆਂ ਖੇਡੀਆਂ। ਕਲਾਸੇਨ ਨੇ ਆਪਣੀ ਪਾਰੀ ’ਚ ਤਿੰਨ ਚੌਕੇ ਤੇ ਤਿੰਨ ਛੱਕੇ ਜੜੇ। (SRH vs RR)

ਟਾਸ ਜਿੱਤਣ ਤੋਂ ਬਾਅਦ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਕਿਉਂਕਿ ਆਵੇਸ਼ ਖਾਨ ਨੇ ਅਭਿਸ਼ੇਕ ਸ਼ਰਮਾ ਨੂੰ ਆਊਟ ਕਰਕੇ ਹੈਦਰਾਬਾਦ ਨੂੰ ਪਹਿਲਾ ਝਟਕਾ ਦਿੱਤਾ ਸੀ। ਅਗਲੇ ਹੀ ਓਵਰ ’ਚ ਅਨਮੋਲਪ੍ਰੀਤ ਸਿੰਘ ਸੰਦੀਪ ਸ਼ਰਮਾ ਦਾ ਸ਼ਿਕਾਰ ਬਣ ਗਏ ਤੇ ਹੈਦਰਾਬਾਦ ’ਤੇ ਦਬਾਅ ਵੱਧ ਗਿਆ। ਹੈਦਰਾਬਾਦ ਦੀ ਬੱਲੇਬਾਜ਼ੀ ਪਾਵਰਪਲੇ ’ਚ ਥੋੜੀ ਹੌਲੀ ਰਹੀ। ਹੈਦਰਾਬਾਦ ਨੇ ਇਸ ਸੀਜ਼ਨ ’ਚ ਪਾਵਰਪਲੇ ’ਚ ਅਪਣਾ ਸਭ ਤੋਂ ਘੱਟ ਦੌੜਾਂ ਦਾ ਸਕੋਰ ਬਣਾਇਆ ਹੈ। ਪਾਵਰਪਲੇ ’ਚ ਹੈਦਰਾਬਾਦ ਦੀ ਟੀਮ ਸਿਰਫ 37 ਦੌੜਾਂ ਹੀ ਬਣਾ ਸਕੀ ਤੇ ਆਪਣੀਆਂ 2 ਵਿਕਟਾਂ ਗੁਆ ਦਿੱਤੀਆਂ ਸਨ। (SRH vs RR)

ਜਵਾਬ ‘ਚ ਰਾਜਸਥਾਨ ਦੀ ਪਾਰੀ ਡਗਮਗਾਈ

ਹੈਦਰਾਬਾਦ ਵੱਲੋਂ ਦਿੱਤੇ ਗਏ 202 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਦੀ ਪਾਰੀ ਪਹਿਲੇ ਹੀ ਓਵਰ ‘ਚ ਡਗਮਗਾ ਗਈ, ਪਹਿਲੇ ਹੀ ਓਵਰ ‘ਚ ਤੂਫਾਨੀ ਬੱਲੇਬਾਜ਼ ਜੋਸ ਬਟਲਰ ਤੇ ਕਪਤਾਨ ਸੰਜੂ ਸੈਮਸਨ ਨੂੰ ਭੁਵਨੇਸ਼ਵਰ ਕੁਮਾਰ ਨੇ ਪਵੇਲੀਅਨ ਦਾ ਰਾਹ ਦਿਖਾ ਦਿੱਤਾ, ਦੋਵੇਂ ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ, ਤੇ (0) ‘ਤੇ ਚੱਲਦੇ ਬਣੇ। ਹੁਣ ਰਾਸਸਥਾਨ ਨੇ 2.2 ਓਵਰਾਂ ਦੀ ਸਮਾਪਤੀ ਤੱਕ ਆਪਣੀ 2 ਵਿਕਟਾਂ ਗੁਆ ਕੇ 11 ਦੌੜਾਂ ਬਣਾ ਲਈਆਂ ਹਨ, ਇਸ ਸਮੇਂ ਜਾਇਸਵਾਲ (7) ਜਦਕਿ ਰਿਆਨ ਪਰਾਗ (4) ਦੌੜਾਂ ਬਣਾ ਕੇ ਕ੍ਰੀਜ ‘ਤੇ ਨਾਬਾਦ ਹਨ।