Shah Satnam Singh Ji Maharaj - Sach Kahoon Punjabi
Saint Dr MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ
ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ | Saint Dr MSG
ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ੍ਰੀ ਜਲਾਲਆਣਾ ਸਾਹਿਬ ਵਿਖੇ ਆਪਣੇ ਖੇਤਾਂ ਦੀ ਸੰਭਾਲ ਤੇ ਨਿਗਰਾਨੀ ਖੁਦ ਕਰਦੇ ਸਨ। (Saint Dr MSG)
ਇੱਕ ਵਾਰ ਆਪ ਜੀ ਦੇ ਖੇਤ ‘ਚ ਛੋਲਿਆਂ ਦੀ ਫਸਲ ਦੀ ਚੋਰੀ ਹੋਣ ਲੱਗ ਪਈ। ਪਰਮ ਪਿਤਾ ਜੀ ਨੇ ਨਿਗਰਾਨੀ ਸ਼ੁਰੂ ਕੀਤੀ ਤੇ ਇੱਕ ਦਿਨ ਕਿਸੇ ਵਿਅਕਤੀ ਨੂੰ ਚੋਰੀ-ਚੋਰੀ ਫ਼ਸਲ ਚੁੱਕਦਿਆਂ ਵੇਖ ਲਿਆ। ਚੋਰ ਨੇ ਛੋਲਿਆਂ ਦੀ ਪੰਡ ਬੰਨ੍ਹ ਲਈ ਪਰ ਮੁਫਤ ਦੇ ਮਾਲ ਦੇ ਲੋਭ ‘ਚ ਉਹ ਏਨੀ ਜ਼ਿਆਦਾ ਫਸਲ ਵੱਢ ਬੈਠਾ ਕਿ ਮੁੜ ਕੇ ਪੰਡ ਨਾ ਚੁੱਕੀ ਜਾਵੇ।
Also Read : ਰੂਹਾਨੀਅਤ: ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ
ਪੂਜਨੀਕ ਪਰਮ ਪਿਤਾ ਜੀ ਹੌਲੀ-ਹੌਲੀ ਉਸ ਕੋਲ ਪਹੁੰਚ ਗਏ। ਚੋਰ ਆਪ ਜੀ ਨੂੰ ਵੇਖ ਕੇ ਘਬਰਾ ਗਿਆ। ਆਪ ਜੀ ਨੇ ਉਸ ਨੂੰ ਹੌਂਸਲਾ ਦਿੱਤਾ ਤੇ ਨਾ ਡਰਨ ਲਈ ਕਿਹਾ। ਪੂਜਨੀਕ ਪਰਮ ਪਿਤਾ ਜੀ ਨੇ ਉਸ ਨੂੰ ਫ਼ਰਮਾਇਆ ਕਿ ਇਸ ਪੰਡ ਦੀਆਂ ਦੋ ਪੰਡਾਂ ਬਣਾ ਲਵੇ ਤੇ ਆਪਾਂ ਇੱਕ-ਇੱਕ ਚੁੱਕ ਲੈਂਦੇ ਹਾਂ। ਚੋਰ ਚਾਹੁੰਦਾ ਸੀ ਕਿ ਇਹ ਦੋਵੇਂ ਪੰਡਾਂ ਆਪ ਜੀ (ਪੂਜਨੀਕ ਪਰਮ ਪਿਤਾ ਜੀ) ਦੇ ਘਰ ਲਿਜਾਈਆਂ ਜਾਣ।
ਪਰ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ”ਨਹੀਂ ਇਹ ਤੇਰੇ ਹਿੱਸੇ ਦੀਆਂ ਹਨ ਤੇ ਤੇਰੇ ਘਰ ਹੀ ਲੈ ਕੇ ਚੱਲਾਂਗੇ”। ਪੂਜਨੀਕ ਪਰਮ ਪਿਤਾ ਜੀ ਆਪਣੇ ਪਵਿੱਤਰ ਕਰ ਕਮਲਾਂ ਨਾਲ ਪੰਡ ਉਸ ਦੇ ਘਰ ਛੱਡ ਕੇ ਆਏ। ਜਦੋਂ ਪਰਮ ਪਿਤਾ ਜੀ ਉਸ ਵਿਅਕਤੀ ਦੇ ਘਰੋਂ ਵਾਪਸ ਆਉਣ ਲੱਗੇ ਤਾਂ ਉਸ ਨੇ ਆਪ ਜੀ ਤੋਂ ਮਾਫ਼ੀ ਮੰਗੀ ਅਤੇ ਅੱਗੇ ਤੋਂ ਕਦੇ ਵੀ ਚੋਰੀ ਨਾ ਕਰਨ ਦਾ ਵਾਅਦਾ ਕੀਤਾ। ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ ਹੈ। ਜਿਨ੍ਹਾਂ ਦਿਆਲਤਾ ਕਰਕੇ ਨਾ ਸਿਰਫ ਉਸ ਨੂੰ ਮੁਆਫ਼ ਕੀਤਾ ਸਗੋਂ ਉਸ ਨੂੰ ਚੋਰੀ ਦੀ ਬੁਰੀ ਆਦਤ ਛੱਡਣ ਦੇ ਵੀ ਕਾਬਲ ਬਣਾਇਆ। Saint Dr MSG
Dera Sacha Sauda: ਸੱਚੇ ਦਾਤਾ ਰਹਿਬਰ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਜਿੰਨੇ ਗੁਣ ਗਾਈਏ, ਓਨੇ ਹੀ ਘੱਟ : ਪੂਜਨੀਕ ਗੁਰੂ ਜੀ
Dera Sacha Sauda: (ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਪੂਰੀ ਸਾਧ-ਸੰਗਤ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਹਨ ਅਤੇ ਇਸ ਸਭ ਪਿੱਛੇ ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਦਾ ਰਹਿਮੋ-ਕਰਮ ਹੈ ਅਤੇ ਮਾਲਕ ਅੱਗੇ ਇਹੀ ਦੁਆ ਹੈ ਕਿ ਪਰਮ ਪਿਤਾ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਨਾਲ ਨਿਵਾਜ਼ੇ, ਜੋ ਬਚਨਾਂ ਦਾ ਪੱਕਾ ਰਹੇ, ਦ੍ਰਿੜ ਯਕੀਨ ਰੱਖੇ, ਉਨ੍ਹਾਂ ਨੂੰ ਕੋਈ ਕਮੀ ਤਾਂ ਕੀ ਮੰਗਣ ਲਈ ਸੋਚਣ ਤੱਕ ਦੀ ਵੀ ਨੌਬਤ ਨਾ ਆਵੇ। ਸੱਚੇ ਦਾਤਾ ਰਹਿਬਰ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਜਿੰਨੇ ਗੁਣ ਗਾਈਏ, ਓਨੇ ਹੀ ਘੱਟ ਹਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਮਾਤਾ ਆਸ ਕੌਰ ਜੀ ਅਤੇ ਪੂਜਨੀਕ ਪਿਤਾ ਵਰਿਆਮ ਸਿੰਘ ਜੀ ਦੇ ਘਰ ਸ੍ਰੀ ਜਲਾਲਆਣਾ ਸਾਹਿਬ ਵਿਖੇ ਅਵਤਾਰ ਲਿਆ ਉਹ ਧਰਤੀ, ਉਹ ਜਗ੍ਹਾ ਧੰਨ-ਧੰਨ ਕਹਿਣ ਦੇ ਕਾਬਿਲ ਹੈ।
ਪੂਜਨੀਕ ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਅਸੀਂ ਅਤੇ ਸਾਡੀ ਸਾਧ-ਸੰਗਤ ਧੰਨ ਹੈ, ਜਿਸ ਦਾਤਾ ਨੇ ਸਾਨੂੰ ਚਰਨੀਂ ਲਾਇਆ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਧੰਨ ਕਰਨ ਵਾਲੇ ਇੱਕ ਕਣ ਨੂੰ, ਇੱਕ ਕਤਰੇ ਨੂੰ ਸਮੁੰਦਰ ਹੀ ਨਹੀਂ ਮਹਾਂਸਾਗਰ ਬਣਾ ਦਿੰਦੇ ਹਨ ਇੱਕ ਨੂਰ ਦੇ ਜ਼ਰੇ ਨੂੰ ਸੂਰਜ ਹੀ ਨਹੀਂ ਕਰੋੜਾਂ ਸੂਰਜਾਂ ਦੀ ਤਰ੍ਹਾਂ ਚਮਕਾ ਦਿੰਦੇ ਹਨ, ਤਾਂ ਅਜਿਹੇ ਮੁਰਸ਼ਿਦ-ਏ-ਕਾਮਿਲ ਦਾਤਾ ਰਹਿਬਰ ਦਾ ਅਰਬਾਂ-ਖਰਬਾਂ ਵਾਰ ਗੁਣਗਾਨ ਗਾਈਏ, ਸਿਜਦਾ ਕਰੀਏ, ਨਮਨ ਕਰੀਏ ਓਨਾ ਘੱਟ ਹੈ ਗੁਣ ਗਾਉਣੇ ਜ਼ਰੂਰੀ ਹਨ,
‘ਅਸੀਂ ਸਾਂ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’
ਪਰ ਜੇਕਰ ਸਾਰੀ ਉਮਰ ਗੁਣ ਗਾਉਂਦੇ ਰਹੀਏ ਤਾਂ ਵੀ ਮੁਰਸ਼ਿਦ ਦਾ ਕਰਜ਼ ਉਤਾਰਿਆਂ ਨਹੀਂ ਜਾ ਸਕਦਾ ਅਸੀਂ ਸਾਰੇ ਧੰਨ ਹੋਏ ਕਿਉਂਕਿ ਦਾਤਾ ਰਹਿਬਰ ਦੇ ਦਰਸ਼ਨ ਕੀਤੇ ਉਸ ਪਰਮ ਪਿਤਾ ਪਰਮਾਤਮਾ ਨੇ ਧੰਨ ਬਣਾਏ ਤਾਂ ਹੀ ਧੰਨ ਹੋਏ ਨਹੀਂ ਤਾਂ ਪਤਾ ਨਹੀਂ ਕਿਹੜਾ ਜੀਵ ਕਿੱਥੇ ਭਟਕ ਰਿਹਾ ਸੀ ਪਤਾ ਨਹੀਂ ਕਿੰਨੇ ਯੁੱਗਾਂ ਤੋਂ ਆਤਮਾ ਭਟਕ ਰਹੀ ਸੀ ਅਤੇ ਜੇਕਰ ਉਹ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਨਾ ਆਉਂਦੇ ਤਾਂ ਆਤਮਾ ਭਟਕਦੀ ਹੀ ਰਹਿ ਜਾਂਦੀ ਸ਼ਾਹ ਸਤਿਨਾਮ ਜੀ ਦਾਤਾ ਦਾ ਜਿੰਨਾ ਗੁਣਗਾਨ ਗਾਈਏ, ਉਨ੍ਹਾਂ ਘੱਟ ਹੈ ਪਰਮ ਪਿਤਾ ਜੀ ਨੇ ‘ਅਸੀਂ ਸਾਂ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’ ਦੇ ਬਚਨ ਕਰਕੇ ਰੂਹਾਨੀਅਤ ਦਾ ਇਤਿਹਾਸ ਹੀ ਬਦਲ ਦਿੱਤਾ।
ਇਹ ਵੀ ਪੜ੍ਹੋ: New Year ’ਤੇ Saint Dr. MSG ਦੇ ਪਵਿੱਤਰ ਬਚਨ
ਪੂਜਨੀਕ ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਸਤਿਗੁਰੂ ਮੌਲਾ ਨੇ ਹਰ ਤਰ੍ਹਾਂ ਨਾਲ ਆਪਣੇ ਬੱਚਿਆਂ ਦੀ ਸੰਭਾਲ ਕੀਤੀ, ਕਰ ਰਹੇ ਹਨ ਅਤੇ ਅਰਬਾਂ-ਖਰਬਾਂ ਗੁਣਾ ਜ਼ਿਆਦਾ ਕਰਨਗੇ ਜੋ ਬਚਨਾਂ ’ਤੇ ਅਮਲ ਕਰਨਗੇ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਬਚਨਾਂ ’ਤੇ ਪੱਕੇ ਰਹਿਣ ਅਤੇ ਦ੍ਰਿੜ ਯਕੀਨ ਰੱਖਣ ਦਾ ਸੱਦਾ ਦਿੱਤਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਜਿਹਾ ਕਲਿਯੁੱਗ ਦਾ ਸਮਾਂ ਹੈ ਜਿਸ ਵਿੱਚ ਮਨ, ਮਾਇਆ, ਕਾਮ ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਬੋਲ-ਬਾਲਾ ਹੈ ਅਤੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਪੂਜਨੀਕ ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਉਹ ਬੱਚੇ ਕਿਸਮਤ ਵਾਲੇ ਹਨ, ਜੋ ਗੁਰਮੰਤਰ ਲੈ ਕੇ ਰਾਮ-ਨਾਮ ਦਾ ਜਾਪ ਕਰ ਰਹੇ ਹਨ ਅਤੇ ਉਹ ਬੱਚੇ ਬਹੁਤ ਹੀ ਕਿਸਮਤ ਵਾਲੇ ਹਨ, ਜਿਨ੍ਹਾਂ ਦੇ ਮਾਂ-ਬਾਪ ਨੇ ਉਨ੍ਹਾਂ ਨੂੰ ਗੁਰਮੰਤਰ ਦਵਾ ਦਿੱਤਾ ਖਾਨਦਾਨੀ ਸੇਵਾਦਾਰ, ਖਾਨਦਾਨੀ ਸਤਿਸੰਗੀ ਨੂੰ ਅਸੀਂ ਸੈਲੂਟ ਕਰਦੇ ਹਾਂ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਨੇ ਡਰਨਾ ਨਹੀਂ ਸਿਖਾਇਆ, ਝੁਕਣਾ ਸਿਖਾਇਆ ਹੈ, ਲੜਨਾ ਨਹੀਂ ਸਿਖਾਇਆ, ਪ੍ਰੇਮ ਕਰਨਾ ਸਿਖਾਇਆ ਹੈ, ਅਹਿੰਸਾ ’ਚ ਰਹਿਣਾ ਸਿਖਾਇਆ ਹੈ, ਹਿੰਸਾ ਕਰਨਾ ਨਹੀਂ ਸਿਖਾਇਆ ਇਸ ਤੋਂ ਇਲਾਵਾ ਸਾਧ-ਸੰਗਤ ਨੂੰ ਬੇਗਰਜ਼ ਪ੍ਰੇਮ ਕਰਨਾ ਸਿਖਾਇਆ ਹੈ ਆਤਮਾ ਦਾ ਪਰਮਾਤਮਾ ਨਾਲ ਇਸ਼ਕ ਕਰਨਾ ਸਿਖਾਇਆ ਹੈ ਆਤਮਿਕ ਇਸ਼ਕ ’ਚ ਜੋ ਨਸ਼ਾ ਹੁੰਦਾ ਹੈ ਉਹ ਬਾ-ਕਮਾਲ, ਗਜ਼ਬ, ਜ਼ਬਰਦਸਤ ਹੁੰਦਾ ਹੈ। Dera Sacha Sauda
Free Eye Camp: ਕੈਂਪ ਲਈ ਰਜਿਸਟ੍ਰੇਸ਼ਨ ਸ਼ੁਰੂ, ਤਿਆਰੀਆਂ ਮੁਕੰਮਲ
12 ਤੋਂ ਮਾਹਿਰ ਡਾਕਟਰ ਕਰਨਗੇ ਜਾਂਚ
‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ 34ਵਾਂ ਫਰੀ ਆਈ ਕੈਂਪ’
ਚੁਣੇ ਗਏ ਮਰੀਜ਼ਾਂ ਦੇ ਮੁਫ਼ਤ ਕੀਤੇ ਜਾਣਗੇ ਆਪ੍ਰੇਸ਼ਨ
Free Eye Camp: ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ 34ਵਾਂ ‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਮੁਫ਼ਤ ਅੱਖਾਂ ਦਾ ਕੈਂਪ 12 ਤੋਂ 15 ਦਸੰਬਰ ਤੱਕ ਲਾਇਆ ਜਾਵੇਗਾ। ਇਸ ਸਬੰਧੀ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ ਕੈਂਪ ’ਚ ਇਲਾਜ ਕਰਵਾਉਣ ਲਈ ਬੁੱਧਵਾਰ ਨੂੰ ਕੁੱਲ 1207 ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ’ਚੋ 488 ਪੁਰਸ਼ ਅਤੇ 719 ਔਰਤਾਂ ਸ਼ਾਮਲ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈੱਸ ਐਂਡ ਵਿਜ਼ੂਅਲ ਇਮਪੇਅਰਮੈਂਟ (ਐੱਨਪੀਸੀਬੀਵੀਆਈ) ਦੇ ਤਹਿਤ ਇਹ ਕੈਂਪ 12 ਦਸੰਬਰ ਨੂੰ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ, ਸਰਸਾ ਵਿਖੇ ਸ਼ੁਰੂ ਹੋਵੇਗਾ। Free Eye Camp
ਇਹ ਖਬਰ ਵੀ ਪੜ੍ਹੋ : Electoral Politics In India: ਚੁਣਾਵੀ ਰਾਜਨੀਤੀ ਅਤੇ ਜਾਗਰੂਕਤਾ ਦਾ ਸੰਕਟ
ਕੈਂਪ ਦੌਰਾਨ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਕੈਂਪ ’ਚ ਚੁਣੇ ਗਏ ਮਰੀਜ਼ਾਂ ਦੇ ਚਿੱਟਾ ਮੋਤੀਆ ਦੇ ਲੈਂਸ ਵਾਲੇ ਅਤੇ ਕਾਲਾ ਮੋਤੀਆ ਦੇ ਲੇਜ਼ਰ ਆਪ੍ਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿ-ਆਧੁਨਿਕ ਆਪ੍ਰੇਸ਼ਨ ਥੀਏਟਰ ’ਚ ਮੁਫ਼ਤ ਕੀਤੇ ਜਾਣਗੇ। ਕੈਂਪ ਦੀਆਂ ਪਰਚੀਆਂ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ, ਸਰਸਾ ਵਿਖੇ ਡਿਸਪੈਂਸਰੀ ਵਿੱਚ ਬੁੱਧਵਾਰ ਤੋਂ ਬਣਨੀਆਂ ਸ਼ੁਰੂ ਹੋ ਗਈਆਂ ਹਨ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ, ਸਰਸਾ ਵਿਖੇ 12 ਦਸੰਬਰ ਨੂੰ ਸ਼ੁਰੂ ਕੀਤੀ ਜਾਵੇਗੀ।
ਮਰੀਜ਼ ਅਤੇ ਵਾਰਿਸ ਦੋਵੇਂ ਆਪਣੇ ਨਾਲ ਕੋਈ ਵੀ ਇੱਕ ਸਰਕਾਰੀ ਪਛਾਣ ਪੱਤਰ/ਆਈਡੀ ਪਰੂਫ਼ ਲਾਜ਼ਮੀ ਲਿਆਉਣ। ਪੁਰਸ਼ ਮਰੀਜ਼ ਆਪਣੇ ਨਾਲ ਪੁਰਸ਼ ਵਾਰਿਸ ਅਤੇ ਮਹਿਲਾ ਮਰੀਜ਼ ਆਪਣੇ ਨਾਲ ਮਹਿਲਾ ਵਾਰਸ ਲੈ ਕੇ ਜ਼ਰੂਰ ਆਉਣ ਬਿਨਾ ਵਾਰਿਸ ਦੇ ਆਪ੍ਰੇਸ਼ਨ ਨਹੀਂ ਕੀਤਾ ਜਾਵੇਗਾ ਮਰੀਜ਼ ਆਪਣੇ ਨਾਲ ਪੁਰਾਣੀਆਂ ਪਰਚੀਆਂ ਵੀ ਜ਼ਰੂਰ ਲੈ ਕੇ ਆਉਣ ਅਤੇ ਜਿਸ ਵੀ ਮਰੀਜ਼ ਨੂੰ ਸ਼ੂਗਰ, ਦਿਲ, ਦਮਾ ਜਾਂ ਕੋਈ ਹੋਰ ਗੰਭੀਰ ਬਿਮਾਰੀ ਹੈ, ਉਨ੍ਹਾਂ ਦੇ ਅੱਖਾਂ ਦੇ ਆਪ੍ਰੇਸ਼ਨ ਇਸ ਕੈਂਪ ’ਚ ਨਹੀਂ ਕੀਤੇ ਜਾਣਗੇ। ਇਸ ਮੁਫ਼ਤ ਅੱਖਾਂ ਦੇ ਜਾਂਚ ਕੈਂਪ ਸਬੰਧੀ ਕਿਸੇ ਵੀ ਜਾਣਕਾਰੀ ਲਈ ਤੁਸੀਂ 82955-58771, 97288-60222 ’ਤੇ ਸੰਪਰਕ ਕਰ ਸਕਦੇ ਹੋ।
MSG: ਸਤਿਗੁਰੂ ਜੀ ਨੇ ਦਇਆ ਮਿਹਰ ਰਹਿਮਤ ਕਰਕੇ ਬਚਾਈ ਸ਼ਰਧਾਲੂ ਦੀ ਜ਼ਿੰਦਗੀ
ਪ੍ਰੇਮੀ ਦਲ ਸਿੰਘ ਅਬੋਹਰ ਸ਼ਹਿਰ ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ ਦਾ ਕਰਿਸ਼ਮਾ ਇਸ ਤਰ੍ਹਾਂ ਬਿਆਨ ਕਰਦਾ ਹੈ:
Dera Sacha Sauda: ਸੰਨ 1977 ’ਚ ਉਹ ਇੱਕ ਵਾਰ ਬਹੁਤ ਹੀ ਸਖ਼ਤ ਬਿਮਾਰ ਹੋ ਗਿਆ। ਉਸ ਨੇ ਆਪਣਾ ਬਹੁਤ ਇਲਾਜ ਕਰਵਾਇਆ। ਕਈ ਵੱਡੇ-ਵੱਡੇ ਡਾਕਟਰਾਂ ਤੋਂ ਵੀ ਕਈ-ਕਈ ਦਿਨ ਤੱਕ ਦਵਾਈ ਆਦਿ ਲੈਂਦਾ ਰਿਹਾ ਪਰ ਉਸ ਦੀ ਬਿਮਾਰੀ ਹੋਰ ਵੀ ਲੰਮੀ ਹੁੰਦੀ ਗਈ। ਆਖਰ ਡਾਕਟਰਾਂ ਨੇ ਪੂਰੀ ਤਰ੍ਹਾਂ ਅਰਾਮ ਕਰਨ ਦੀ ਸਲਾਹ ਦਿੱਤੀ। ਇੱਥੋਂ ਤੱਕ ਕਿ ਉਸ ਨੂੰ ਮੰਜੇ ਤੋਂ ਇੱਕ ਪੈਰ ਵੀ ਹੇਠਾਂ ਰੱਖਣ ਤੱਕ ਦੀ ਇਜਾਜ਼ਤ ਨਹੀਂ ਸੀ। ਵਿਚਾਰਾ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਪਿਆਸਾ ਜੀਵ ਰੂਪੀ ਪੰਛੀ ਬਿਮਾਰੀ ਤੇ ਸਖ਼ਤ ਪਾਬੰਦੀਆਂ ਦੇ ਪਿੰਜਰੇ ’ਚ ਤੜਫ਼ਦਾ ਰਹਿੰਦਾ। ਬਹੁਤ ਦਿਨਾਂ ਤੋਂ ਉਸ ਨੇ ਆਪਣੇ ਪਿਆਰੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ ਸਨ। MSG
ਸ਼ਾਂਤੀ ਤੇ ਸੁੱਖ ਦਾ ਅਹਿਸਾਸ ਹੋਇਆ | MSG
ਕੁੱਲ ਮਾਲਕ ਦੇ ਦਰਸ਼ਨਾਂ ਦੀ ਤੜਫ਼ ਉਸ ਨੂੰ ਹਰ ਸਮੇਂ ਲੱਗੀ ਰਹਿੰਦੀ ਪਰ ਉਹ ਮਜ਼ਬੂਰ ਸੀ। ਆਖਰ ਜਿਵੇਂ-ਤਿਵੇਂ ਕਰਕੇ ਉਹ ਇੱਕ ਦਿਨ ਆਪਣੇ ਪਰਿਵਾਰ ਨੂੰ ਮਨਾਉਣ ਵਿਚ ਸਫ਼ਲ ਹੋ ਹੀ ਗਿਆ ਕਿ ਉਸ ਨੂੰ ਇੱਕ ਵਾਰ ਦਰਬਾਰ ਲੈ ਚੱਲੋ। ਸਤਿਗੁਰੂ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਚਾਹੇ ਉਹ ਉਸੇ ਸਮੇਂ ਹੀ ਵਾਪਸ ਲੈ ਆਉਣ। ਉਸ ਦਿਨ ਉਹ ਆਪਣੇ ਪਰਿਵਾਰ ਨਾਲ ਡੇਰਾ ਸੱਚਾ ਸੌਦਾ ’ਚ ਆ ਗਿਆ। ਸਤਿਸੰਗ ਹੋ ਰਿਹਾ ਸੀ। ਪੂਜਨੀਕ ਪਰਮ ਪਿਤਾ ਜੀ ਸਟੇਜ ’ਤੇ ਬਿਰਾਜਮਾਨ ਸਨ।
ਇਹ ਵੀ ਪੜ੍ਹੋ: ਕਿਸੇ ਦੇ ਆਖਣ ’ਤੇ ਸੇਵਾ-ਸਿਮਰਨ ਨਾ ਛੱਡੋ : Saint Dr MSG
ਪ੍ਰੇਮੀ ਨੇ ਸਤਿਸੰਗ ਸੁਣਿਆ ਅਤੇ ਆਪਣੇ ਪ੍ਰੀਤਮ ਦੇ ਇਲਾਹੀ ਦਰਸ਼ਨਾਂ ਦਾ ਖੂਬ ਅਨੰਦ ਮਾਣਿਆ। ਜਿਸ ਨਾਲ ਉਸ ਨੂੰ ਬਹੁਤ ਸ਼ਾਂਤੀ ਤੇ ਸੁੱਖ ਦਾ ਅਹਿਸਾਸ ਹੋਇਆ। ਉਸ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਉਹ ਠੀਕ ਹੋ ਜਾਵੇਗਾ। ਸਤਿਸੰਗ ਦੀ ਸਮਾਪਤੀ ਤੋਂ ਬਾਅਦ ਜਦੋਂ ਦਿਆਲੂ ਦਾਤਾਰ ਜੀ ਤੇਰਾਵਾਸ ਨੂੰ ਜਾਣ ਲੱਗੇ ਤਾਂ ਪ੍ਰੇਮੀ ਦਲ ਸਿੰਘ ਦੇ ਪਰਿਵਾਰ ਨੂੰ ਵੀ ਸੱਦ ਕੇ ਆਪਣੇ ਨਾਲ ਲੈ ਗਏ। ਅੰਤਰਯਾਮੀ ਕੁੱਲ ਮਾਲਕ ਨੇ ਆਪਣੀ ਪਾਵਨ ਦਿ੍ਰਸ਼ਟੀ ਪਾਉਂਦਿਆਂ ਦਲ ਸਿੰਘ ਦੀ ਬਿਮਾਰੀ ਬਾਰੇ ਪੁੱਛਿਆ।
ਦਵਾਈ ਤਾਂ ਹੋਰ ਲੋਕਾਂ ਲਈ ਇੱਕ ਭੁਲੇਖਾ ਸੀ
ਜਿਸ ’ਤੇ ਉਸ ਦੇ ਘਰ ਵਾਲਿਆਂ ਨੇ ਸਾਰੀ ਸਥਿਤੀ ਸਪੱਸ਼ਟ ਕੀਤੀ ਤੇ ਸੱਚੇ ਪਾਤਸ਼ਾਹ ਕੁੱਲ ਮਾਲਕ ਨੂੰ ਆਪਣੀ ਦਇਆ-ਮਿਹਰ ਕਰਨ ਲਈ ਅਰਦਾਸ ਕੀਤੀ। ਸਤਿਗੁਰੂ ਦਿਆਲੂ ਦਾਤਾ ਜੀ ਨੇ ਪ੍ਰੇਮੀ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਆਪਣੇ ਕੋਲੋਂ ਇੱਕ ਛੋਟੀ ਜਿਹੀ ਦਵਾਈ ਦੀ ਸ਼ੀਸ਼ੀ ਦਿੱਤੀ ਤੇ ਪੂਜਨੀਕ ਸ਼ਹਿਨਸ਼ਾਹ ਜੀ ਨੇ ਸ਼ੀਸ਼ੀ ਦਿੰਦੇ ਹੋਏ ਬਚਨ ਫ਼ਰਮਾਇਆ, ‘‘ਭਾਈ! ਇਸ ਦਵਾਈ ਨੂੰ ਚਾਰ ਦਿਨਾਂ ਵਿੱਚ ਹੀ ਖ਼ਤਮ ਕਰਨਾ ਹੈ, ਫਿਕਰ ਨਹੀਂ ਕਰਨਾ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਦਇਆ-ਮਿਹਰ ਰਹਿਮਤ ਨਾਲ ਛੇਤੀ ਹੀ ਠੀਕ ਹੋ ਜਾਵੇਂਗਾ। ’’ ਅਸਲ ਵਿਚ ਪੂਜਨੀਕ ਸਤਿਗੁਰੂ ਪੂਜਨੀਕ ਪਰਮ ਪਿਤਾ ਜੀ ਦੇ ਅਸ਼ੀਰਵਾਦ ਤੇ ਪਾਵਨ ਦਿ੍ਰਸ਼ਟੀ ਦਾ ਹੀ ਕਮਿਸ਼ਮਾ ਸੀ। ਉਸ ਦੀ ਬਿਮਾਰੀ ਦਾ ਕਸ਼ਟ ਤਾਂ ਉਸੇ ਸਮੇਂ ਸਮਾਪਤ ਹੋ ਗਿਆ ਸੀ ਜਦੋਂ ਸੱਚੇ ਪਾਤਸ਼ਾਹ ਜੀ ਨੇ ਉਸ ’ਤੇ ਆਪਣੀ ਰਹਿਮਤ ਭਰੀ ਦਿ੍ਰਸ਼ਟੀ ਪਾਈ ਸੀ।
ਇਹ ਵੀ ਪੜ੍ਹੋ : ਰੱਬ ਦਾ ਨਾਮ ਜਪਣ ਨਾਲ ਨਹੀਂ ਰਹਿੰਦੀ ਕੋਈ ਕਮੀ
ਦਵਾਈ ਤਾਂ ਹੋਰ ਲੋਕਾਂ ਲਈ ਇੱਕ ਭੁਲੇਖਾ ਸੀ। ਕਿਉਂਕਿ ਸੰਤ ਕਦੇ ਵੀ ਕੋਈ ਅਜਿਹੀ ਗੱਲ ਸਿੱਧੀ ਆਪਣੇ ਉੱਪਰ ਨਹੀਂ ਲੈਂਦੇ, ਕਿਤੇ ਆਮ ਲੋਕ ਉਸ ਨੂੰ ਚਮਤਕਾਰ ਨਾ ਸਮਝਣ ਲੱਗਣ। ਇਸ ਲਈ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਦਵਾਈ ਦਾ ਬਹਾਨਾ ਕਰਦੇ ਹੋਏ ਉਸ ਨੂੰ ਉਹ ਦਵਾਈ ਵਾਲੀ ਸ਼ੀਸ਼ੀ ਦਿੱਤੀ ਸੀ। ਤਾਂ ਕਿ ਲੋਕ ਇਹੀ ਸਮਝਣ ਕਿ ਪ੍ਰੇਮੀ ਦਲ ਸਿੰਘ ਦੀ ਲੰਮੀ ਬਿਮਾਰੀ ਉਸੇ ਦਵਾਈ ਨਾਲ ਠੀਕ ਹੋਈ ਹੈ। ਪਰ ਉਸ ਨੂੰ ਜੋ ਭਿਆਨਕ ਰੋਗ ਸੀ, ਜਿਸ ਨੂੰ ਦੇਖ ਕੇ ਵੱਡੇ-ਵੱਡੇ ਡਾਕਟਰ ਵੀ ਛੇਤੀ ਹੱਥ ਨਹੀਂ ਲਾਉਂਦੇ ਸਨ, ਭਲਾ ਉਹ ਥੋੜ੍ਹੀ ਜਿਹੀ ਦਵਾਈ ਨਾਲ ਕਿਵੇਂ ਠੀਕ ਹੋ ਸਕਦਾ ਸੀ। ਇਸ ਤੋਂ ਪਹਿਲਾਂ ਵੀ ਉਸ ਨੇ ਪਤਾ ਨਹੀਂ ਅਤੇ ਹਜ਼ਾਰਾਂ ਰੁਪਏ ਦੀਆਂ ਹੋਰ ਦਵਾਈਆਂ ਵੀ ਲੈ ਲਈਆਂ ਹੋਣਗੀਆਂ।
ਬਿਲਕੁਲ ਸਿਹਤਮੰਦ ਹੋ ਗਿਆ | MSG
ਉਹ ਦਵਾਈ ਨਹੀਂ ਸੀ। ਦਵਾਈ ਤਾਂ ਇੱਕ ਸਪੱਸ਼ਟ ਬਹਾਨਾ ਸੀ। ਉਹ ਤਾਂ ਕੁੱਲ ਮਾਲਕ ਪੂਜਨੀਕ ਪਰਮ ਪਿਤਾ ਜੀ ਦੀ ਨਿਰੋਲ ਰਹਿਮਤ ਸੀ, ਜੋ ਦਵਾਈ ਰੂਪੀ ਪ੍ਰਸ਼ਾਦ ਦੇ ਤੌਰ ’ਤੇ ਉਸ ਨੂੰ ਪ੍ਰਦਾਨ ਕੀਤੀ ਗਈ ਸੀ। ਸਿਰਫ਼ ਚਾਰ ਦਿਨਾਂ ਦੇ ਥੋੜ੍ਹੇ ਸਮੇਂ ’ਚ ਹੀ ਉਹ ਮਹੀਨਿਆਂ ਤੋਂ ਬਿਮਾਰ ਪਿਆ ਬਿਲਕੁਲ ਸਿਹਤਮੰਦ ਹੋ ਗਿਆ ਸੀ। ਧੰਨ ਹਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ, ਜੋ ਆਪਣੇ ਪਿਆਰੇ ਬੱਚਿਆਂ ’ਤੇ ਇੰਨੀ ਰਹਿਮਤ ਕਰਦੇ ਹਨ, ਪਰ ਉਨ੍ਹਾਂ ਨੂੰ ਜਤਾਉਂਦੇ ਤੱਕ ਵੀ ਨਹੀਂ ਕਿ ਇਹ ਕੰਮ ਉਨ੍ਹਾਂ ਨੇ ਖੁਦ ਹੀ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਅਪਾਰ ਉਪਕਾਰਾਂ ਦਾ ਬਦਲਾ ਕਦੇ ਵੀ ਚੁਕਾਇਆ ਨਹੀਂ ਜਾ ਸਕਦਾ।
Dera Sacha Sauda: ਪਵਿੱਤਰ ਮਹਾਂ ਰਹਿਮੋ-ਕਰਮ ਮਹੀਨਾ: ਜ਼ਿੰਮੇਵਾਰੀ ’ਤੇ ਨਾਮ-ਸ਼ਬਦ ਦੇਣਾ
Dera Sacha Sauda: ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਗੁਰਗੱਦੀ ਬਖਸ਼ਿਸ਼ ਤੋਂ ਪਹਿਲਾਂ ਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਮਹਾਨ ਰੂਹਾਨੀ ਹਸਤੀ ਹੋਣ ਬਾਰੇ ਇਸ਼ਾਰੇ ਕਰਦੇ ਰਹਿੰਦੇ। ਸਾਈਂ ਜੀ ਦੇ ਸਮੇਂ ਨਾਮ-ਸ਼ਬਦ ਦੇ ਚਾਹਵਾਨ ਵਿਅਕਤੀਆਂ ਨੂੰ ਕਿਸੇ ਪੁਰਾਣੇ ਸਤਿਸੰਗੀ ਵੱਲੋਂ ਜ਼ਿੰਮੇਵਾਰੀ ਲੈਣ ’ਤੇ ਹੀ ਨਾਮ-ਸ਼ਬਦ ਦਿੱਤਾ ਜਾਂਦਾ ਸੀ
ਇਹ ਵੀ ਪੜ੍ਹੋ: ਬੁਰੀਆਂ ਆਦਤਾਂ ਕਰਦੀਆਂ ਨੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ: Saint DR MSG
ਭਾਵੇਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਅਜੇ ਨਾਮ-ਸ਼ਬਦ ਦੀ ਦਾਤ ਪ੍ਰਾਪਤ ਨਹੀਂ ਹੋਈ ਸੀ ਫਿਰ ਵੀ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਆਪ ਜੀ ਦੇ ਪ੍ਰੇਮ ਨੂੰ ਦੇਖਦੇ ਹੋਏ ਆਪ ਜੀ ਦੀ ਜ਼ਿੰਮੇਵਾਰੀ ’ਤੇ ਹੀ ਨਵੇਂ ਵਿਅਕਤੀ ਨੂੰ ਨਾਮ-ਸ਼ਬਦ ਦੇ ਦਿੰਦੇ। ਆਪ ਜੀ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੀ ਜ਼ਿੰਮੇਵਾਰੀ ’ਤੇ ਸ਼ਾਹ ਮਸਤਾਨਾ ਜੀ ਮਹਾਰਾਜ ਨਾਮ-ਸ਼ਬਦ ਦੇਣਾ ਮਨਜ਼ੂਰ ਨਹੀਂ ਕਰਦੇ ਸਨ ਜੇਕਰ ਆਪ ਜੀ ਕਿਸੇ ਦੀ ਵੀ ਜ਼ਿੰਮੇਵਾਰੀ ਲੈਂਦੇ ਸਨ ਤਾਂ ਸਾਈਂ ਜੀ ਉਸ ਨੂੰ ਤੁਰੰਤ ਹੀ ਨਾਮ-ਸ਼ਬਦ ਦੇਣ ਦੀ ਮਨਜ਼ੂਰੀ ਦੇ ਦਿੰਦੇ ਸਨ।
Dera Sacha Sauda: ‘‘ਬੇਟਾ, ਸਾਰਾ ਪਰਿਵਾਰ ਰੁੱਖ ਥੱਲੇ ਛਾਂ’ਚ ਬੈਠ ਜਾਓ, ਤੁਸੀਂ ਕੋਈ ਕੰਮ ਨਹੀਂ ਕਰਨਾ, ਤੁਹਾਡਾ ਘਰ ਅਸੀਂ ਬਣਵਾਵਾਂਗੇ’’
Dera Sacha Sauda: ਅਪਰੈਲ, 1981 ਦੀ ਗੱਲ ਹੈ ਅਸੀਂ ਕਲਿਆਣ ਨਗਰ ’ਚ ਆਪਣਾ ਮਕਾਨ ਬਣਾ ਰਹੇ ਸਾਂ ਲਗਭਗ 22 ਦਿਨਾਂ ਤੱਕ ਕੰਮ ਚੱਲਣ ਤੋਂ ਬਾਅਦ ਵੀ ਮਕਾਨ ਅਧੂਰਾ ਸੀ ਇਸ ਦੌਰਾਨ ਪੈਸੇ ਵੀ ਖਤਮ ਹੋ ਚੁੱਕੇ ਸਨ ਸਾਰਾ ਪਰਿਵਾਰ ਦੁਵਿਧਾ ’ਚ ਸੀ ਕਿ ਹੁਣ ਮਕਾਨ ਕਿਵੇਂ ਬਣੇਗਾ? ਮੈਂ ਮਿਸਤਰੀ ਨੂੰ ਕੰਮ ’ਤੇ ਆਉਣ ਲਈ ਮਨ੍ਹਾ ਕਰ ਦਿੱਤਾ ਮਕਾਨ ਅਧੂਰਾ ਰਹਿੰਦਾ ਦੇਖ ਅਸੀਂ ਸਾਰੇ ਪਰੇਸ਼ਾਨ ਹੋ ਗਏ ਅਸੀਂ ਰੋਂਦੇ-ਰੋਂਦੇ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਸਰੂਪ ਅੱਗੇ ਅਰਜ਼ ਕਰਨ ਲੱਗੇ ਕਿ ਪਿਤਾ ਜੀ, ਹੁਣ ਆਪ ਜੀ ਹੀ ਕੁਝ ਕਰੋ ਜੀ! ਸਾਡੇ ’ਚ ਹਿੰਮਤ ਨਹੀਂ ਹੈ। ਅਗਲੇ ਦਿਨ ਸਵੇਰੇ ਚਾਰ ਵਜੇ ਇੱਕ ਸੇਵਾਦਾਰ ਸਾਡੇ ਕੋਲ ਆਇਆ ਅਤੇ ਉਸ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਜੀ 6 ਵਜੇ ਤੁਹਾਡੇ ਘਰ ਆਉਣਗੇ ਉਨ੍ਹਾਂ ਇਹ ਵੀ ਦੱਸਿਆ ਕਿ ਪੂਜਨੀਕ ਪਰਮ ਪਿਤਾ ਜੀ ਦਾ ਹੁਕਮ ਹੈ ਕਿ ਤੁਹਾਡਾ ਘਰ ਉਹ ਖੁਦ ਬਣਵਾਉਣਗੇ ਇਹ ਸੁਣ ਕੇ ਸਾਡੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਦੌੜ ਗਈ। Dera Sacha Sauda
ਇਹ ਵੀ ਪੜ੍ਹੋ: ਸੇਵਾ ਸਿਮਰਨ ਨਾਲ ਮਿਲਦੀਆਂ ਹਨ ਬਰਕਤਾਂ : ਪੂਜਨੀਕ ਗੁਰੂ ਜੀ
ਸਭ ਦੇ ਦਿਲ ਦੀ ਜਾਣਨ ਵਾਲੇ ਪਿਆਰੇ ਸਤਿਗੁਰੂ ਜੀ ਨੇ ਸਾਡੀ ਅਰਦਾਸ ਸਵੀਕਾਰ ਕਰ ਲਈ ਇੰਨੇ ’ਚ ਦਰਬਾਰ ਤੋਂ 9 ਮਿਸਤਰੀ ਤੇ 60-70 ਸੇਵਾਦਾਰ ਸਾਡੇ ਘਰ ਪਹੁੰਚ ਗਏ। ਲੱਗਭੱਗ ਸਵਾ 6 ਵਜੇ ਪੂਜਨੀਕ ਪਰਮ ਪਿਤਾ ਜੀ ਵੀ ਪਧਾਰ ਗਏ ਪੂਜਨੀਕ ਪਰਮ ਪਿਤਾ ਜੀ ਦੇ ਦਿਸ਼ਾ-ਨਿਰਦੇਸ਼ ’ਚ ਸਾਰੇ ਸੇਵਾਦਾਰ ਮਕਾਨ ਬਣਾਉਣ ’ਚ ਜੁਟ ਗਏ।
ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ, ਸਾਰਾ ਪਰਿਵਾਰ ਰੁੱਖ ਥੱਲੇ ਛਾਂ ’ਚ ਬੈਠ ਜਾਓ, ਤੁਸੀਂ ਕੋਈ ਕੰਮ ਨਹੀਂ ਕਰਨਾ, ਤੁਹਾਡਾ ਘਰ ਅਸੀਂ ਬਣਵਾਵਾਂਗੇ’’ ਸਾਰਾ ਦਿਨ ਸੇਵਾ ਕਾਰਜ ਚੱਲਦਾ ਰਿਹਾ। ਪੂਜਨੀਕ ਪਰਮ ਪਿਤਾ ਜੀ ਦੁਪਹਿਰ ਨੂੰ ਦਰਬਾਰ ’ਚ ਚਲੇ ਗਏ ਅਤੇ ਸ਼ਾਮ ਨੂੰ ਲਗਭਗ 4 ਵਜੇ ਫਿਰ ਕਲਿਆਣ ਨਗਰ ਪਧਾਰੇ ਦੋ ਦਿਨਾਂ ’ਚ ਹੀ ਸਾਰਾ ਮਕਾਨ ਬਣਾ ਦਿੱਤਾ ਅਤੇ ਫ਼ਰਮਾਇਆ, ‘‘ਕੱਲ੍ਹ ਤੋਂ ਆਪਣਾ ਸਾਮਾਨ ਅੰਦਰ ਰੱਖ ਲੈਣਾ ਅਤੇ ਅਸੀਂ 2-3 ਦਿਨ ਬਾਅਦ ਆ ਕੇ ਘਰ ਦਾ ਮਹੂਰਤ ਕਰ ਦੇਵਾਂਗੇ’’ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਅਨੋਖੀ ਰਹਿਮਤ ਦਾ ਉਦਾਹਰਨ ਪੇਸ਼ ਕੀਤਾ। Dera Sacha Sauda
ਪੁਰਸ਼ੋਤਮ ਧਵਨ, ਕਲਿਆਣ ਨਗਰ, ਸਰਸਾ (ਹਰਿਆਣਾ)
‘‘ਬੇਟਾ, ਸੇਵਾ ਅਤੇ ਸਿਮਰਨ ਕਰੋ, ਲੱਤ ਨਾ ਕਟਵਾਉਣਾ’’: ਪੂੁਜਨੀਕ ਪਰਮ ਪਿਤਾ ਜੀ
Shah Satnam Singh Ji Maharaj: ਮੇਰੀ ਲੱਤ ’ਚ ਇੱਕ ਅਜਿਹੀ ਬਿਮਾਰੀ ਲੱਗੀ ਕਿ ਮੈਨੂੰ ਦੂਜੇ ਜਾਂ ਤੀਜੇ ਦਿਨ ਗੋਡੇ ’ਤੇ ਚੀਰਾ ਲਗਵਾ ਕੇ ਰੇਸ਼ਾ ਕਢਵਾਉਣਾ ਪੈਂਦਾ ਸੀ ਇਸ ਬਿਮਾਰੀ ਕਾਰਨ ਮੇਰੀ ਲੱਤ ਦੇ ਤਿੰਨ ਆਪ੍ਰੇਸ਼ਨ ਵੀ ਹੋ ਚੁੱਕੇ ਸਨ ਮੈਂ ਦਿੱਲੀ ਅਤੇ ਜੈਪੁਰ ਦੇ ਵੱਡੇ ਹਸਪਤਾਲਾਂ ’ਚ ਇਲਾਜ ਕਰਵਾਇਆ ਉਨ੍ਹਾਂ ਡਾਕਟਰਾਂ ਦੀ ਰਾਇ ਸੀ ਕਿ ਲੱਤ ਕਟਵਾਉਣੀ ਪਵੇਗੀ ਨਹੀਂ ਤਾਂ ਇਹ ਬਿਮਾਰੀ ਸਰੀਰ ਦੇ ਬਾਕੀ ਹਿੱਸੇ ’ਚ ਵੀ ਫੈਲ ਸਕਦੀ ਹੈ ਪਰ ਮੇਰੇ ਮਾਤਾ-ਪਿਤਾ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ।
ਸਮਾਂ ਲੰਘਦਾ ਗਿਆ ਸੰਨ 1980 ’ਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਪਿੰਡ ’ਚ ਪੂੁਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਸਤਿਸੰਗ ਸੀ ਮੇਰੇ ਬਾਪੂ ਜੀ ਦੇ ਨਾਲ ਮੈਂ ਵੀ ਸਤਿਸੰਗ ਸੁਣਨ ਗਿਆ ਅਤੇ ਸਟੇਜ ਦੇ ਕੋਲ ਜਾ ਕੇ ਬੈਠ ਗਈ ਉਸ ਸਮੇਂ ਮੈਂ ਆਪਣੀ ਲੱਤ ਦੇ ਦਰਦ ਤੋਂ ਬਹੁਤ ਹੀ ਦੁਖੀ ਸੀ ਸਤਿਸੰਗ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਿਮਾਰੀ ਨਾਲ ਪੀੜਤ ਵਿਅਕਤੀਆਂ ਨੂੰ ਬੇਨਤੀ ਕੀਤੀ ਮੇਰੇ ਬਾਪੂ ਜੀ ਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਪੂਜਨੀਕ ਪਰਮ ਪਿਤਾ ਜੀ ਨੂੰ ਮੇਰੀ ਬਿਮਾਰੀ ਬਾਰੇ ਸਾਰੀ ਗੱਲ ਦੱਸ ਦਿੱਤੀ ਅਤੇ ਪੁੱਛਿਆ ਕਿ ਪਿਤਾ ਜੀ, ਦੱਸੋ ਲੱਤ ਕਟਵਾਈਏ ਜਾ ਨਾ।
ਪਿਆਰੇ ਸਤਿਗੁਰੂ ਜੀ ਨੇ ਬਚਨ ਫ਼ਰਮਾਏ, ‘‘ਬੇਟਾ, ਸੇਵਾ ਅਤੇ ਸਿਮਰਨ ਕਰੋ, ਲੱਤ ਨਾ ਕਟਵਾਉਣਾ’’ ਮੈਂ ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਥੋੜ੍ਹੀ-ਬਹੁਤ ਸੇਵਾ ਅਤੇ ਸਿਮਰਨ ਕਰਦੀ ਰਹੀ ਕੁਝ ਹੀ ਦਿਨਾਂ ’ਚ ਮੇਰੀ ਲੱਤ ਬਿਲਕੁਲ ਹੀ ਠੀਕ ਹੋ ਗਈ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਬਿਮਾਰੀ ਕਦੋਂ ਖਤਮ ਹੋ ਗਈ ਮੈਂ ਆਪਣੇ ਪਿਆਰੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਰਉਪਕਾਰਾਂ ਦਾ ਬਦਲਾ ਜਨਮਾਂ-ਜਨਮਾਂ ਤੱਕ ਨਹੀਂ ਤਾਰ ਸਕਦੀ।
– ਸੁਖਪਾਲ ਕੌਰ, ਸ੍ਰੀ ਮੁਕਤਸਰ ਸਾਹਿਬ (ਪੰਜਾਬ)
MSG : ‘ਪਿਤਾ ਜੀ’ ਕਦੋਂ ਕਿਹਾ ਜਾਣ ਲੱਗਾ?
ਸੰਨ 1967 ਦੀ ਗੱਲ ਹੈ ਇਸ ਤੋਂ ਪਹਿਲਾਂ ਸਾਧ-ਸੰਗਤ (MSG) ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ‘ਸੰਤ ਜੀ’ ਜਾਂ ‘ਬਾਬਾ ਜੀ’ ਸੰਬੋਧਨ ਕਰਕੇ ਬੁਲਾਉਂਦੀ ਸੀ ਇੱਕ ਦਿਨ ਕੁਝ ਸੇਵਾਦਾਰ ਆਪਸ ’ਚ ਗੱਲਬਾਤ ਕਰਦੇ ਹੋਏ ਕਹਿਣ ਲੱਗੇ ਕਿ ਅੱਜ ਤੋਂ ਅਸੀਂ ਬਾਬਾ ਜੀ ਨੂੰ ‘ਪਿਤਾ ਜੀ’ ਕਹਿ ਕੇ ਸੰਬੋਧਨ ਕਰਿਆ ਕਰਾਂਗੇ।
ਇਹ ਵੀ ਪੜ੍ਹੋ: ਮਿਸਾਲ : ਸਤਿਗੁਰੂ ਦੀ ਦਾਤ ਦਾ ਸਤਿਕਾਰ ਤੇ ਪਿਆਰ
ਉੱਥੇ ਮੌਜ਼ੂਦ ਹੋਰ ਸੇਵਾਦਾਰਾਂ ਨੇ ਵੀ ਇਸ ਗੱਲ ਨੂੰ ਲੈ ਕੇ ਆਪਣੀ-ਆਪਣੀ ਸਹਿਮਤੀ ਪ੍ਰਗਟਾਈ ਤੇ ਬਹੁਤ ਖੁਸ਼ ਹੋਏ। ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਵੀ ਤੇਰਾਵਾਸ ’ਚੋਂ ਬਾਹਰ ਪੰਡਾਲ ’ਚ ਪਧਾਰੇ ਸੇਵਾਦਾਰਾਂ ਨੇ ਬੇਨਤੀ ਕੀਤੀ, ‘‘ਬਾਬਾ ਜੀ, ਅੱਜ ਤੋਂ ਅਸੀਂ ਆਪ ਜੀ ਨੂੰ ‘ਪਿਤਾ ਜੀ’ ਕਹਿ ਕੇ ਸੰਬੋਧਨ ਕਰਾਂਗੇ’’ ਇਹ ਸੁਣ ਕੇ ਪੂਜਨੀਕ ਪਰਮ ਪਿਤਾ ਜੀ (MSG) ਬਹੁਤ ਖੁਸ਼ ਹੋਏ ਤੇ ਫ਼ਰਮਾਉਣ ਲੱਗੇ ਕਿ ਬੇਟਾ, ‘ਪਿਤਾ ਜੀ’ ਸ਼ਬਦ ਤਾਂ ਅਤਿ ਸਤਿਕਾਰ ਵਾਲਾ ਸ਼ਬਦ ਹੈ। ਇਸ ਤੋਂ ਬਾਅਦ ਉਸੇ ਦਿਨ ਤੋਂ ਹੀ ਪੂਜਨੀਕ ਪਰਮ ਪਿਤਾ ਜੀ ਨੂੰ ਸੰਤ ਜੀ ਜਾਂ ਬਾਬਾ ਜੀ ਨਾ ਕਹਿ ਕੇ ‘ਪਿਤਾ ਜੀ’ ਕਹਿ ਕੇ ਸੰਬੋਧਨ ਕੀਤਾ ਜਾਣ ਲੱਗਾ ਤੇ ਇਹ ਇਤਿਹਾਸਕ ਦਿਨ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਜੁੜ ਗਿਆ।
‘‘ਘਬਰਾਓ ਨਾ ਭਾਈ! ਇਹ ਤਾਂ 15 ਦਿਨਾਂ ਤੋਂ ਬਾਅਦ ਆਪਣੇ-ਆਪ ਹੀ ਦਰਸ਼ਨ ਕਰਨ ਲਈ ਯੂਪੀ ਦਰਬਾਰ ’ਚ ਆ ਜਾਵੇਗਾ
ਸਤਿਗੁਰੂ ਜੀ ਨੇ ਜੀਵ ਦਾ ਭਿਆਨਕ ਕਰਮ ਸੂਲੀ ਤੋਂ ਸੂਲ ਬਣਾ ਕੇ ਕੱਟਿਆ
ਪ੍ਰੇਮੀ ਓਮ ਪ੍ਰਕਾਸ਼ ਬੜੌਤ ਸ਼ਹਿਰ ਜ਼ਿਲ੍ਹਾ ਬਾਗਪਤ ਯੂਪੀ ਤੋਂ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Singh Ji Maharaj) ਦੀ ਅਪਾਰ ਦਇਆ-ਮਿਹਰ ਦਾ ਪ੍ਰਤੱਖ ਕਰਿਸ਼ਮਾ ਇਸ ਤਰ੍ਹਾਂ ਬਿਆਨ ਕਰਦਾ ਹੈ:-
3 ਜੁਲਾਈ 1980 ਨੂੰ ਜਦੋਂ ਉਹ ਬੜੌਤ ਸ਼ਹਿਰ ਤੋਂ ਆਪਣਾ ਕਾਰੋਬਾਰ ਕਰਨ ਤੋਂ ਬਾਅਦ ਸ਼ਾਮ ਨੂੰ ਆਪਣੇ ਪਿੰਡ ਨਸੌਲੀ ਜਾ ਰਿਹਾ ਸੀ ਜਿੱਥੇ ਕਿ ਉਹ ਪਹਿਲਾਂ ਰਹਿੰਦਾ ਸੀ ਰਸਤੇ ਵਿੱਚ ਇੱਕ ਸੁੰਨਸਾਨ ਜਗ੍ਹਾ ’ਤੇ ਕੁਝ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਤੇ ਉਸ ’ਤੇ ਇੱਕਦਮ ਚਾਕੂਆਂ ਨਾਲ ਹਮਲਾ ਕਰ ਦਿੱਤਾ। ਉਸ ਸਮੇਂ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਲੁਟੇਰਿਆਂ ਨੇ ਉਸ ਨੂੰ ਮਰਿਆ ਸਮਝ ਕੇ ਸੜਕ ਕਿਨਾਰੇ ਇੱਕ ਖੱਡੇ ਵਿੱਚ ਸੁੱਟ ਦਿੱਤਾ ਤੇ ਖੁਦ ਭੱਜ ਗਏ ਥੋੜ੍ਹੀ ਦੇਰ ਬਾਅਦ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ-ਆਪ ਨੂੰ ਸੰਭਾਲਿਆ ਤੇ ਕਿਸੇ ਨਾ ਕਿਸੇ ਤਰ੍ਹਾਂ ਡਿੱਗਦਾ-ਢਹਿੰਦਾ ਆਪਣੇ ਪਿੰਡ ਪਹੁੰਚ ਗਿਆ, ਪਿੰਡ ਵਾਸੀਆਂ ਨੇ ਉਸ ਨੂੰ ਉੱਥੋਂ ਵਾਪਸ ਬੜੌਤ ਸ਼ਹਿਰ ਲਿਜਾ ਕੇ ਹਸਪਤਾਲ ’ਚ ਦਾਖ਼ਲ ਕਰਵਾਇਆ। (Shah Satnam Singh Ji Maharaj)
ਉਸ ਸਮੇਂ ਉਸ ਦੇ ਸਰੀਰ ’ਤੇ ਬਹੁਤ ਡੂੰਘੇ ਕਈ ਜ਼ਖਮ ਸਨ ਤੇ ਉਨ੍ਹਾਂ ’ਚੋਂ ਖੂਨ ਵਗ ਰਿਹਾ ਸੀ ਸਰੀਰ ਵਿੱਚੋਂ ਜ਼ਿਆਦਾ ਖੂਨ ਨਿੱਕਲ ਜਾਣ ਕਰਕੇ ਪ੍ਰੇਮੀ ਦੀ ਹਾਲਤ ਗੰਭੀਰ ਬਣੀ ਹੋਈ ਸੀ ਡਾਕਟਰਾਂ ਦਾ ਕਹਿਣਾ ਸੀ ਕਿ ਉਹ 6-7 ਮਹੀਨਿਆਂ ਤੋਂ ਪਹਿਲਾਂ ਠੀਕ ਨਹੀਂ ਹੋ ਸਕਦਾ ਪਰ ਉਸ ਦੇ ਪਿੰਡ ਦੀ ਸਾਧ-ਸੰਗਤ ਨੇ ਸਰਸਾ ਦਰਬਾਰ ਵਿੱਚ ਆ ਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕੋਲ ਉਪਰੋਕਤ ਸਾਰੀ ਘਟਨਾ ਦਾ ਵਰਣਨ ਕੀਤਾ ਤਾਂ ਪਿਆਰੇ ਸਤਿਗੁਰੂ ਜੀ ਨੇ ਬਚਨ ਫ਼ਰਮਾਇਆ, ‘‘ਘਬਰਾਓ ਨਾ ਭਾਈ! ਇਹ ਤਾਂ 15 ਦਿਨਾਂ ਤੋਂ ਬਾਅਦ ਆਪਣੇ-ਆਪ ਹੀ ਦਰਸ਼ਨ ਕਰਨ ਲਈ ਯੂਪੀ ਦਰਬਾਰ ਵਿੱਚ ਆ ਜਾਵੇਗਾ।’’
ਸਤਿਗੁਰੂ ਜੀ ਨੇ ਜੀਵ ਦਾ ਭਿਆਨਕ ਕਰਮ ਸੂਲੀ ਤੋਂ ਸੂਲ ਬਣਾ ਕੇ ਕੱਟਿਆ ((Shah Satnam Singh Ji Maharaj))
ਕਿਉਂਕਿ ਯੂਪੀ ਦਰਬਾਰ ਵਿੱਚ ਅੰਗਰੇਜ਼ੀ ਮਹੀਨੇ ਦੇ ਹਰ ਪਹਿਲੇ ਹਫਤੇ (ਐਤਵਾਰ) ਨੂੰ ਸਤਿਸੰਗ ਹੁੰਦਾ ਹੈ ਅਤੇ ਸੱਚੇ ਪਾਤਸ਼ਾਹ ਜੀ ਨੇ 15 ਦਿਨਾਂ ਤੋਂ ਬਾਅਦ ਭਾਵ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਉੱਥੇ ਜਾਣਾ ਸੀ ਕੁੱਲ ਮਾਲਕ ਦੇ ਬਚਨਾਂ ਅਨੁਸਾਰ ਠੀਕ 15 ਦਿਨਾਂ ਬਾਅਦ ਜਦੋਂ ਪਿਆਰੇ ਸਤਿਗੁਰੂ ਜੀ ਡੇਰਾ ਸੱਚਾ ਸੌਦਾ, ਬਰਨਾਵਾ ਆਸ਼ਰਮ ਵਿੱਚ ਪਧਾਰੇ ਤਾਂ ਪ੍ਰੇਮੀ ਓਮ ਪ੍ਰਕਾਸ਼ ਵੀ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਉੱਥੇ ਪਹੁੰਚ ਗਿਆ।
ਪ੍ਰੇਮੀ ਦੇ ਲਗਭਗ ਸਾਰੇ ਜ਼ਖ਼ਮ ਭਰ ਗਏ ਸਨ, ਪਰ ਉਸ ਦੇ ਹੱਥ ਦਾ ਇੱਕ ਜ਼ਖਮ ਕਾਫੀ ਖਰਾਬ ਹੋ ਚੁੱਕਾ ਸੀ। ਉਸ ਸਮੇਂ ਵੀ ਉਸ ਦੇ ਪੱਟੀ ਬੰਨ੍ਹੀ ਹੋਈ ਸੀ ਦਿਆਲੂ ਦਾਤਾਰ ਜੀ ਨੇ ਪ੍ਰੇਮੀ ਨੂੰ ਆਪਣੇ ਕੋਲ ਬੁੁਲਾ ਕੇ ਉਸ ਦਾ ਹਾਲ-ਚਾਲ ਪੁੱਛਿਆ ਤੇ ਉਸ ਦੇ ਹੱਥ ਨੂੰ ਆਪਣੇ ਪਵਿੱਤਰ ਕਰ-ਕਮਲਾਂ ਵਿਚ ਲੈ ਕੇ ਬਹੁਤ ਹੀ ਗੌਰ ਨਾਲ ਦੇਖਿਆ ਉਹ ਤਾਂ ਸੱਚੇ ਪਾਤਸ਼ਾਹ ਕੁੱਲ ਮਾਲਕ ਦੀ ਇੱਕ ਅਨੋਖੀ ਖੇਡ ਸੀ, ਉਸ ਨੂੰ ਸਪੱਸ਼ਟ ਮਹਿਸੂਸ ਹੋਇਆ ਕਿ ਅਸਲ ਵਿੱਚ ਪੂਜਨੀਕ ਸਤਿਗੁਰੂ ਜੀ ਨੇ ਆਪਣੀ ਪਵਿੱਤਰ ਦਿ੍ਰਸ਼ਟੀ ਤੇ ਅਪਾਰ ਰਹਿਮਤ ਨਾਲ ਉਸ ਦੇ ਕਰੋੜਾਂ ਜਨਮਾਂ ਦੇ ਕਰਮਾਂ ਨੂੰ ਉਨ੍ਹਾਂ ਕੁਝ ਦਿਨਾਂ ਵਿੱਚ ਹੀ ਕੱਟ ਦਿੱਤਾ ਸੀ ਉਸ ਸਮੇਂ ਕੁੱਲ ਮਾਲਕ ਜੀ ਦੇ ਬਚਨ ਫ਼ਰਮਾਇਆ, ‘‘ਭਾਈ! ਉਨ੍ਹਾਂ ਬਦਮਾਸ਼ਾਂ ਨੂੰ ਕੁੱਲ ਮਾਲਕ ਖੁਦ ਹੀ ਜਲਦੀ ਸਜ਼ਾ ਦੇਵੇਗਾ।’’
‘‘ਬੇਟਾ, ਪਰਵਾਹ ਨਾ ਕਰ! ਮਾਲਕ ਖੁਸ਼ੀਆਂ ਬਖਸ਼ੇਗਾ’’
‘‘ਬੇਟਾ, ਪਰਵਾਹ ਨਾ ਕਰ! ਮਾਲਕ ਖੁਸ਼ੀਆਂ ਬਖਸ਼ੇਗਾ’’
17 ਜਨਵਰੀ 1976 ਪਿੰਡ ਮਹਿਮਾ ਸਰਜਾ (ਪੰਜਾਬ) ’ਚ ਸਤਿਸੰਗ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Param Pita Shah Satnam Singh Ji Maharaj)  ਸ਼ਾਮ ਦੇ ਸਮੇਂ ਜ਼ਿਆਦਾਤਰ ਬਾਹਰ ਖੇਤਾਂ ’ਚ ਘੁੰਮਣ ਜਾਇਆ ਕਰਦੇ ਉੱਥੇ ਗੁਰਬਚਨ ਸਿੰਘ ਫੌਜੀ ਨਾਂਅ ਦਾ ਇੱਕ ਵਿਅਕਤੀ ਸੀ, ਜਿਸ ਦਾ ਘਰ ਪਿੰਡ ਤੋਂ ਬਾਹਰ ਸੀ ਉਸ ਨੇ ਸੋਚਿਆ ਕਿ ਕਾਸ਼! ਉਸ ਦਾ ਘਰ ਵੀ ਪੱਕਾ ਅਤੇ ਸੁੰਦਰ ਹੁੰਦਾ ਤਾਂ ਉਹ ਪੂਜਨੀਕ ਪਰਮ ਪਿਤਾ ਜੀ ਨੂੰ ਆਪਣੇ ਘਰ ਚਰਨ ਟਿਕਾਉਣ ਦੀ ਅਰਦਾਸ ਕਰ ਸਕਦਾ।
ਪੂਜਨੀਕ ਪਰਮ ਪਿਤਾ ਜੀ (Param Pita Shah Satnam Singh Ji Maharaj) ਘੁੰਮਣ ਲਈ ਖੇਤਾਂ ਵੱਲ ਜਾ ਰਹੇ ਸਨ ਜਿਵੇਂ ਹੀ ਉਸ ਫੌਜੀ ਭਾਈ ਦਾ ਘਰ ਆਇਆ ਤਾਂ ਪੂਜਨੀਕ ਪਰਮ ਪਿਤਾ ਜੀ ਉਸ ਦੇ ਘਰ ਜਾ ਕੇ ਉੱਥੇ ਰੱਖੇ ਇੱਕ ਮੂੜ੍ਹੇ ’ਤੇ ਜਾ ਬਿਰਾਜਮਾਨ ਹੋਏ। ਫੌਜੀ ਦੀਆਂ ਅੱਖਾਂ ’ਚ ਪ੍ਰੇਮ ਤੇ ਖੁਸ਼ੀ ਦੇ ਹੰਝੂ ਵਗਣ ਲੱਗੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪੂਜਨੀਕ ਪਰਮ ਪਿਤਾ ਜੀ ਨੇ ਉਸ ਦੀ ਸੱਚੀ ਤੜਫ਼ ਨੂੰ ਪੂਰਾ ਕੀਤਾ ਅਤੇ ਖੁਦ ਕਹਿ ਕੇ ਉਸ ਤੋਂ ਚਾਹ ਬਣਵਾਈ। ਪੂਜਨੀਕ ਪਰਮ ਪਿਤਾ ਜੀ ਨੇ ਬਚਨ ਫਰਮਾਏ, ‘‘ਪਰਵਾਹ ਨਾ ਕਰ! ਮਾਲਕ ਖੁਸ਼ੀਆਂ ਬਖਸ਼ੇਗਾ’’ ਉਸ ਇਨਸਾਨ ’ਤੇ ਪਿਆਰੇ ਮੁਰਸ਼ਿਦ ਦਾਤਾਰ ਜੀ ਨੇ ਇੰਨੀ ਰਹਿਮਤ ਕੀਤੀ ਕਿ ਉਸ ਫੌਜੀ ਦੇ ਚਾਰ ਪੁੱਤਰ ਸਰਕਾਰੀ ਨੌਕਰੀ ਲੱਗੇ ਸਾਰਾ ਪਰਿਵਾਰ ਸਾਧ-ਸੰਗਤ ਦੀ ਸੇਵਾ ’ਚ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਪੂਜਨੀਕ ਪਰਮ ਪਿਤਾ ਜੀ ਨੇ ਪਵਿੱਤਰ ਬਚਨਾਂ ਦੁਆਰਾ ਉਸ ਦੀ ਗਰੀਬੀ ਦੂਰ ਕਰਕੇ ਉਸ ਨੂੰ ਖੁਸ਼ਹਾਲੀ ਬਖਸ਼ ਦਿੱਤੀ।
ਪਿਆਰੇ ਸਤਿਗੁਰੂ ਜੀ ਨੇ ਨਾ ਜਾਣੇ ਕਿੱਥੇ ਖ਼ਤਮ ਕਰ ਦਿੱਤਾ ਤੂਫਾਨ
ਰਾਜਸਥਾਨ ਦੇ ਇੱਕ ਪਿੰਡ ’ਚ ਰਾਤ ਦਾ ਸਤਿਸੰਗ ਸੀ ਪੂਜਨੀਕ ਪਰਮ ਪਿਤਾ ਜੀ ਸਤਿਸੰਗ ’ਤੋਂ ਪਹਿਲਾਂ ਸ਼ਾਮ ਨੂੰ ਬਾਹਰ ਖੇਤਾਂ ’ਚ ਸੈਰ ਕਰਨ ਲਈ ਨਿੱਕਲੇ ਸ਼ਹਿਨਸ਼ਾਹ ਜੀ ਇੱਕ ਉੱਚੇ ਟਿੱਬੇ ’ਤੇ ਜਾ ਕੇ ਬਿਰਾਜਮਾਨ ਹੋ ਗਏ ਦਲੀਪ ਸਿੰਘ ਰਾਗੀ ਨੂੰ ਕੋਈ ਸ਼ਬਦ ਸੁਣਾਉਣ ਦਾ ਹੁਕਮ ਫਰਮਾਇਆ ਹੌਲੀ-ਹੌਲੀ ਸਾਧ-ਸੰਗਤ ਵੀ ਆ ਗਈ।
ਹਾਲੇ ਸ਼ਬਦ ਚੱਲ ਹੀ ਰਹੇ ਸਨ ਕਿ ਇੱਕ ਸੇਵਾਦਾਰ ਨੇ ਦੇਖਿਆ ਕਿ ਪੱਛਮ ਵੱਲੋਂ ਬਹੁਤ ਹੀ ਜਬਰਦਸਤ ਤੂਫਾਨ ਉੱਠਿਆ ਹੈ ਅਤੇ ਸਾਧ-ਸੰਗਤ ਵੱਲ ਆ ਰਿਹਾ ਹੈ। ਇੱਕ ਸੇਵਾਦਾਰ ਨੇ ਪੂਜਨੀਕ ਪਰਮ ਪਿਤਾ ਜੀ ਕੋਲ ਜਾ ਕੇ ਅਰਜ਼ ਕੀਤੀ ਕਿ ‘‘ਸ਼ਹਿਨਸ਼ਾਹ ਜੀ, ਬਹੁਤ ਹੀ ਜਬਰਦਸਤ ਤੂਫਾਨ ਆ ਰਿਹਾ ਹੈ’’ ਜਦੋਂ ਉਸ ਸੇਵਾਦਾਰ ਨੂੰ ਲੱਗਾ ਕਿ ਇਹ ਤਾਂ ਬਿਲਕੁਲ ਹੀ ਕੋਲ ਆ ਗਿਆ ਹੈ ਤਾਂ ਉਸ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਫਿਰ ਦੁਬਾਰਾ ਹੱਥ ਜੋੜ ਕੇ ਸ਼ਹਿਨਸ਼ਾਹ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਬੇਨਤੀ ਕੀਤੀ, ‘‘ਸ਼ਹਿਨਸ਼ਾਹ ਜੀ! ਇਹ ਤਾਂ ਬਿਲਕੁਲ ਹੀ ਕੋਲ ਆ ਗਿਆ ਹੈ’’
ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ‘‘ਠੀਕ ਹੈ, ਚੱਲੋ ਭਾਈ!’’ ਇਸ ਤਰ੍ਹਾਂ ਸਾਧ-ਸੰਗਤ ਨੂੰ ਆਗਿਆ ਪ੍ਰਦਾਨ ਕਰਕੇ ਸ਼ਹਿਨਸ਼ਾਹ ਜੀ ਰਾਤ ਨੂੰ ਅਰਾਮ ਕਰਨ ਵਾਲੀ ਜਗ੍ਹਾ ’ਤੇ ਆ ਗਏ। ਪੌੜੀਆਂ ਚੜ੍ਹਦੇ ਹੋਏ ਜਦੋਂ ਪੂਜਨੀਕ ਪਰਮ ਪਿਤਾ ਜੀ ਅਰਾਮ ਕਰਨ ਵਾਲੀ ਜਗ੍ਹਾ ਵੱਲ ਜਾ ਰਹੇ ਸਨ ਤਾਂ ਬਚਨ ਫਰਮਾਏ, ‘‘ਬੇ-ਮੌਸਮ ਬੱਦਲ ਕਿੱਥੋਂ ਆ ਗਿਆ’’ ਇਸ ਤੋਂ ਬਾਅਦ ਸੇਵਾਦਾਰ ਨੇ ਮੁੜ ਕੇ ਦੇਖਿਆ ਤਾਂ ਮੀਲਾਂ ਤੱਕ ਤੂਫਾਨ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਪਿਆਰੇ ਸਤਿਗੁਰੂ ਜੀ ਨੇ ਨਾ ਜਾਣੇ ਕਿੱਥੇ ਖ਼ਤਮ ਕਰ ਦਿੱਤਾ ਜਦੋਂਕਿ ਉਸ ਸਮੇਂ ਅਜਿਹਾ ਸਪੱਸ਼ਟ ਦਿਖਾਈ ਦੇ ਰਿਹਾ ਸੀ ਕਿ ਇਹ ਤੂਫਾਨ ਤਾਂ ਸਾਰਿਆਂ ਨੂੰ ਆਪਣੀ ਲਪੇਟ ’ਚ ਲੈ ਲਵੇਗਾ, ਪਰ ਉੱਥੇ ਤਾਂ ਤੇਜ਼ ਹਵਾ ਦਾ ਬੁੱਲਾ ਵੀ ਨਹੀਂ ਆਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇਸ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਹ ਕਦੇ ਸੰਤਾਂ,ਪੀਰ-ਪੈਗੰਬਰਾਂ ਤੋਂ ਰਹਿਤ ਨਹੀਂ ਹੁੰਦੀ ਹਰ ਯੁਗ ‘ਚ ਸੰਤ-ਫ਼ਕੀਰਾਂ ਦਾ ਆਗਮਨ ਜੀਵ-ਆਤਮਾਵਾਂ ਨੂੰ ਸੁਖਦਾਈ ਅਹਿਸਾਸ ਕਰਵਾਉਂਦਾ ਆ ਰਿਹਾ ਹੈ ਸੱਚਾ ਗੁਰੂ ਅਸਲ ‘ਚ ਉਹ ਆਇਨਾ ਹੈ ਜੋ ਰੂਹਾਨੀਅਤ, ਸੂਫ਼ੀਅਤ ਦਾ ਸਹੀ ਦਰਸ਼ਨ ਕਰਵਾਉਂਦਾ ਹੈ ਰੂਹਾਨੀਅਤ ਸੱਚ ਨੂੰ ਉਜਾਗਰ ਕਰਨ ਦਾ ਇੱਕ ਅਜਿਹਾ ਮਜ਼ਬੂਤ ਮਾਧਿਅਮ ਹੈ, ਜਿਸ ਨੂੰ ਸੰਤ-ਸਤਿਗੁਰੂ ਦੀ ਪਵਿੱਤਰ ਹਜ਼ੂਰੀ ‘ਚ ਹੀ ਸਮਝਿਆ ਜਾ ਸਕਦਾ ਹੈ ਸੰਤ-ਮਹਾਂਪੁਰਸ਼ਾਂ ਦਾ ਸਬੰਧ ਕਿਸੇ ਧਰਮ, ਜਾਤੀ ਜਾਂ ਸੰਪਰਦਾਏ ਨਾਲ ਨਹੀਂ ਹੁੰਦਾ ਸਗੋਂ ਉਹ ਤਾਂ ਸਮੂਹ ਜੀਵ-ਆਤਮਾਵਾਂ ਨਾਲ ਜੁੜਿਆ ਹੁੰਦਾ ਹੈ ਜਦੋਂ ਸੰਤ-ਮਹਾਤਮਾ ਮਨੁੱਖ ਨੂੰ ਰਸਤੇ ਤੋਂ ਭਟਕਦਿਆਂ ਦੇਖਦੇ ਹਨ ਤਾਂ ਬੇਹੱਦ ਦੁਖੀ ਹੁੰਦੇ ਹਨ ਕਿਉਂਕਿ ਦੁਖੀ ਮਨੁੱਖ ਨੂੰ ਦੇਖ ਕੇ ਉਹ ਵਿਆਕੁਲ ਤੇ ਫ਼ਿਕਰਮੰਦ ਹੋਏ ਬਿਨਾ ਨਹੀਂ ਰਹਿ ਸਕਦੇ। (Shah Satnam Singh Ji Maharaj)
ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ | Shah Satnam Singh Ji Maharaj
ਜਿਉਣ ਦੀ ਸਹੀ ਰਾਹ ਦਿਖਾਈ | Shah Satnam Singh Ji Maharaj
ਸੰਨ 1954, ਫਾਜ਼ਿਲਕਾ (ਪੰਜਾਬ) ਬੇਪਰਵਾਹ ਜੀ ਆਪਣੀ ਜੀਵੋ-ਉਧਾਰ ਯਾਤਰਾ ‘ਚ ਪੰਜਾਬ ਦੌਰੇ ਤਹਿਤ ਫਾਜ਼ਿਲਕਾ ਪਹੁੰਚੇ ਉੱਥੇ ਛੋਟੀ ਉਮਰ ਦੀਆਂ ਦੋ ਲੜਕੀਆਂ ਭੀਖ ਮੰਗ ਰਹੀਆਂ ਸਨ ਰੇਲਵੇ ਸਟੇਸ਼ਨ ਕੋਲ ਹੀ ਸ਼ਹਿਨਸ਼ਾਹ ਮਸਤਾਨਾ ਜੀ ਦਾ ਸਤਿਸੰਗ ਹੋਣਾ ਸੀ ਬੇਪਰਵਾਹ ਜੀ  ਪਲੇਟਫਾਰਮ ‘ਤੇ ਪਧਾਰੇ ਤਾਂ ਦੋਵੇਂ ਭਿਖਾਰਨ ਲੜਕੀਆਂ ਬੇਪਰਵਾਹ ਜੀ ਤੋਂ ਭਿੱਖਿਆ ਮੰਗਣ ਆ ਗਈਆਂ ਬੇਪਰਵਾਹ ਜੀ ਨੇ ਦਇਆ-ਮਿਹਰ ਕਰਕੇ ਉਨ੍ਹਾਂ ਬੱਚੀਆਂ ‘ਤੇ ਭਰਪੂਰ ਨੂਰਾਨੀ ਦ੍ਰਿਸ਼ਟੀ ਪਾਈ ਤੇ ਨਾਲ ਦੇ ਪਿੰਡ ‘ਚ ਸਤਿਸੰਗ ਵਾਲੇ ਸਥਾਨ ਵੱਲ ਚਲੇ ਗਏ ਉੱਥੇ ਸੂਰਜ ਛਿਪਣ ‘ਤੇ ਪੂਜਨੀਕ ਬੇਪਰਵਾਹ ਜੀ ਅੰਤਰਧਿਆਨ ਹੋ ਗਏ। (Shah Satnam Singh Ji Maharaj)
ਇਹ ਵੀ ਪੜ੍ਹੋ : ਰੂਹਾਨੀਅਤ : ਸਤਿਸੰਗੀ ਦੇ ਅਨਮੋਲ ਗਹਿਣੇ ਹਨ ਸੇਵਾ ਤੇ ਸਿਮਰਨ
ਕੁਝ ਸਮੇਂ ਬਾਅਦ ਬੇਪਰਵਾਹ ਜੀ ਨੇ ਸੇਵਾਦਾਰਾਂ ਨੂੰ ਫ਼ਰਮਾਇਆ ਕਿ ਸਵੇਰੇ ਜੋ ਬੱਚੀਆਂ ਪਲੇਟਫਾਰਮ ‘ਤੇ ਮਿਲੀਆਂ ਸਨ ਉਹ ਫ਼ਲਾਂ ਟਿੱਬੇ  ‘ਤੇ ਇਕੱਲੀਆਂ ਬੈਠੀਆਂ ਹਨ, ਉਨ੍ਹਾਂ ਦੀ ਸੰਭਾਲ ਕਰੋ ਕੁਝ ਸੇਵਾਦਾਰ ਬੇਪਰਵਾਹ ਜੀ ਦਾ ਹੁਕਮ ਪਾ ਕੇ ਤੁਰੰਤ ਉਨ੍ਹਾਂ ਬੱਚੀਆਂ ਨੂੰ ਲੱਭਣ ਚੱਲ ਪਏ ਸੇਵਾਦਾਰ ਉਸ ਟਿੱਬੇ ‘ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਦੋਵੇਂ ਬੱਚੀਆਂ ਉੱਥੇ ਬੈਠੀਆਂ ਠੰਢ ‘ਚ ਠਰ ਰਹੀਆਂ ਸਨ ਬੱਚੀਆਂ ਨੂੰ ਸੇਵਾਦਾਰ ਭੈਣਾਂ ਨੇ ਕੁਝ ਕੱਪੜੇ ਤੇ ਸ਼ਾਲ ਦਿੱਤੇ ਤੇ ਉਨ੍ਹਾਂ ਨੂੰ ਖਾਣਾ ਖੁਆਇਆ ਗਿਆ। ਸ਼ਾਹ ਮਸਤਾਨਾ ਜੀ ਨੇ ਅਗਲੀ ਸਵੇਰ ਹੋਏ ਸਤਿਸੰਗ ‘ਚ ਉਨ੍ਹਾਂ ਬੱਚੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਬਖ਼ਸ਼ੀ ਉਸ ਤੋਂ ਬਾਅਦ ਉਨ੍ਹਾਂ ਬੱਚੀਆਂ ਨੇ ਪਰਿਵਾਰ ਸਮੇਤ ਡੇਰੇ ‘ਚ ਸੇਵਾ  ਕੀਤੀ ਤੇ ਭੀਖ ਮੰਗਣ ਦੀ ਜਗ੍ਹਾ ਮਿਹਨਤ ਦੀ ਕਮਾਈ ਨਾਲ ਉਹ ਪਰਿਵਾਰ ਆਪਣਾ ਗੁਜ਼ਾਰਾ ਕਰਨ ਲੱਗਿਆ। (Shah Satnam Singh Ji Maharaj)
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ | Shah Satnam Singh Ji Maharaj
ਮਨ ਸ਼ੈਤਾਨ ਚੰਗੇ ਰਸਤੇ ‘ਤੇ ਚੱਲਣ ਤੋਂ ਰੋਕਦਾ ਹੈ | Shah Satnam Singh Ji Maharaj
14 ਮਈ 1966 ਦੇ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਰੋੜੀ ਜ਼ਿਲ੍ਹਾ ਸਰਸਾ ਵਿਖੇ ਸਤਿਸੰਗ ਕਰਨ ਪਧਾਰੇ ਉਸ ਪਿੰਡ ‘ਚ ਲਗਭਗ ਤਿੰਨ ਸਾਲਾਂ ਤੋਂ ਮੀਂਹ ਨਹੀਂ ਪਿਆ ਸੀ ਪਿੰਡ ਦੇ ਲੋਕ ਕਹਿਣ ਲੱਗੇ ਕਿ ਸੱਚੇ ਸੌਦੇ ਵਾਲੇ ਸੰਤਾਂ ਨੂੰ ਪੂਰਨ ਸੰਤ ਉਦੋਂ ਮੰਨਾਂਗੇ ਜਦੋਂ ਉਹ ਸਾਡੇ ਪਿੰਡ ‘ਚ ਮੀਂਹ ਪੁਆ ਦੇਣਗੇ ਕਿਸੇ ਪ੍ਰੇਮੀ ਰਾਹੀਂ ਉਕਤ ਗੱਲ ਪੂਜਨੀਕ ਪਰਮ ਪਿਤਾ ਜੀ ਤੱਕ ਪਹੁੰਚੀ ਉਦੋਂ ਪਰਮ ਪਿਤਾ ਜੀ ਨੇ ਫ਼ਰਮਾਇਆ, ‘ਭਾਈ! ਅੱਜ ਪਾਣੀ ਹੀ ਵਰਸਣ ਦਿਓ, ਸਤਿਸੰਗ ਅਸੀਂ ਕੱਲ੍ਹ ਕਰ ਲਵਾਂਗੇ” ਦੇਖਦੇ ਹੀ ਦੇਖਦੇ ਅਸਮਾਨ ‘ਚ ਬੱਦਲ ਬਣਨ ਲੱਗੇ ਤੇ ਕੁਝ ਹੀ ਸਮੇਂ ਬਾਅਦ ਮੋਹਲੇਧਾਰ ਮੀਂਹ ਪੈਣ ਲੱਗਿਆ ਪਿੰਡ ਵਾਲੇ ਬੇਹੱਦ ਖੁਸ਼ ਹੋਏ ਤੇ ਫਿਰ ਸਮੂਹ ਪਿੰਡ ਵਾਸੀਆਂ ਨੇ ਅਗਲੇ ਦਿਨ ਪ੍ਰੇਮ ਨਾਲ ਸਤਿਸੰਗ ਸੁਣਿਆ ਤੇ ‘ਨਾਮ ਸ਼ਬਦ’ ਦੀ ਅਨਮੋਲ ਦਾਤ ਵੀ ਪ੍ਰਾਪਤ ਕੀਤੀ। (Shah Satnam Singh Ji Maharaj)
ਇਸ ਦਿਨ ਪੂਜਨੀਕ ਪਰਮ ਪਿਤਾ ਜੀ ਨੇ ਪਿੰਡ ਜੋਗੀਆਣਾ ਦੀ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕੀਤਾ ਤੇ ਦੱਸਿਆ ਕਿ ਰਾਤੀਂ ਅਰਾਮ ਦੌਰਾਨ ਅਸੀਂ ਚੁਬਾਰੇ ‘ਤੇ ਸਾਂ ਤੇ ਦੇਖਿਆ ਕਿ ਗਲੀ ‘ਚ ਉਸ ਸਮੇਂ ਦੋ ਨੌਜਵਾਨ ਆਪਸ ‘ਚ ਗੱਲਾਂ ਕਰ ਰਹੇ ਸਨ ਇੱਕ ਲੜਕਾ ਬੋਲਿਆ ਕਿ ਕੁਝ ਸਤਿਸੰਗੀ ਮੈਨੂੰ ਨਸ਼ਾ ਛੱਡਣ ਤੇ ਰਾਮ-ਨਾਮ ਨਾਲ ਜੋੜਨ ਲਈ ਕਹਿ ਰਹੇ ਸਨ, ਮੈਨੂੰ ਫਸਾਉਣ ਹੀ ਲੱਗੇ ਸਨ ਪਰ ਮੈਂ ਉੱਥੋਂ ਭੱਜ ਆਇਆ ਪਰਮ ਪਿਤਾ ਜੀ ਨੇ ਫ਼ਰਮਾਇਆ ਕਿ ਉਹ ਲੜਕਾ ਇੰਜ ਦੱਸ ਰਿਹਾ ਸੀ ਜਿਵੇਂ ਉਸਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੋਵੇ ਦੇਖੋ ਇਨਸਾਨ ਦੇ ਅੰਦਰ ਬੈਠਾ ਮਨ ਸ਼ੈਤਾਨ ਸਭ ਨੂੰ ਚੰਗੇ ਰਸਤੇ ‘ਤੇ ਚੱਲਣ ਤੋਂ ਕਿੱਥੋਂ ਤੱਕ ਰੋਕਦਾ ਹੈ। (Shah Satnam Singh Ji Maharaj)
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ | Shah Satnam Singh Ji Maharaj
ਮਾਲਕ ਦਾ ਨਾਮ ਤਿੰਨੇ ਕਾਲਾਂ ‘ਚ ਸਹਾਈ | Shah Satnam Singh Ji Maharaj
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਨਮ-ਮਰਨ ਦਾ ਚੱਕਰ ਸਦੀਆਂ ਲੰਮਾ ਹੈ ਆਤਮਾ ਨੂੰ ਮਾਲਕ ਤੋਂ ਵਿੱਛੜੇ ਹੋਏ ਸਦੀਆਂ ਗੁਜ਼ਰ ਗਈਆਂ ਇਸ ਦਾ ਕੁਝ ਪਤਾ ਨਹੀਂ ਕਿ ਆਤਮਾ ਮਾਲਕ ‘ਚ ਕਦੋਂ ਸਮਾਏਗੀ ਜੇਕਰ ਤੁਹਾਨੂੰ ਇਸ ਦਾ ਪਤਾ ਕਰਨਾ ਹੈ ਤਾਂ ਤੁਸੀਂ ਮਾਲਕ ਦਾ ਨਾਮ ਜਪੋ ਮਾਲਕ ਦਾ ਨਾਮ ਤੁਹਾਨੂੰ ਪਤਾ ਹੀ ਨਹੀਂ ਕਰਵਾਏਗਾ ਸਗੋਂ ਦਿਖਾ ਵੀ ਦੇਵੇਗਾ ਕਿ ਉਸ ਮਾਲਕ ਨਾਲ ਮਿਲਾਪ ਕਿਵੇਂ ਹੁੰਦਾ ਹੈ। ਉਸ ਮਾਲਕ ਨੇ ਆਪਣੀ ਅੱਖ ਬਣਾ ਦੇਣੀ ਹੈ ਤੇ ਉਸ ਅੱਖ ਨਾਲ ਤੁਹਾਨੂੰ ਮਾਲਕ ਹੀ ਮਾਲਕ ਨਜ਼ਰ ਆਉਣ ਲੱਗੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਤੜਫ ਨਾਲ ਮਾਲਕ ਨਾਲ ਲਗਾਤਾਰ ਲਿਵ ਜੋੜ ਕੇ ਰੱਖਣੀ ਚਾਹੀਦੀ ਹੈ ਸਵੇਰੇ-ਸ਼ਾਮ ਥੋੜ੍ਹਾ-ਥੋੜ੍ਹਾ ਸਮਾਂ ਮਾਲਕ ਦੀ ਯਾਦ ‘ਚ ਦੇਣਾ ਚਾਹੀਦਾ ਹੈ। (Shah Satnam Singh Ji Maharaj)
ਥੋੜ੍ਹਾ ਜਿਹਾ ਸਮਾਂ ਵੀ ਤੁਸੀਂ ਮਾਲਕ ਦੀ ਯਾਦ ‘ਚ ਦਿਓਗੇ ਤਾਂ ਉਹ ਤੁਹਾਡੇ ਆਉਣ ਵਾਲੇ ਸਮੇਂ ਨੂੰ ਬਹੁਤ ਚੰਗਾ ਕਰ ਦੇਵੇਗਾ ਤੁਹਾਡੇ ਭਵਿੱਖ ਨੂੰ ਪਵਿੱਤਰ, ਉਜਵੱਲ ਬਣਾ ਦੇਵੇਗਾ ਮਾਲਕ ਦਾ ਨਾਮ ਜਪਣਾ ਤਿੰਨੇ ਕਾਲਾਂ ਲਈ ਜ਼ਰੂਰੀ ਹੈ ਕਿਉਂਕਿ ਕੀਤਾ ਗਿਆ ਸਿਮਰਨ ਤੁਹਾਡੇ ਪਿਛਲੇ ਜਨਮ ਦੇ ਭਿਆਨਕ ਕਰਮਾਂ ਨੂੰ ਕੱਟ ਦੇਵੇਗਾ ਵਰਤਮਾਨ ‘ਚ ਤੁਹਾਨੂੰ ਬੇਹੱਦ ਸੁਖ, ਟੈਨਸ਼ਨ ਮੁਕਤ ਕਰ ਦਿੰਦਾ ਹੈ ਤੇ ਕੀਤਾ ਗਿਆ ਸਿਮਰਨ ਆਉਣ ਵਾਲੇ ਪਹਾੜਾਂ ਵਰਗੇ ਕਰਮਾਂ ਨੂੰ ਕੰਕਰ ‘ਚ ਬਦਲ ਦਿੰਦਾ ਹੈ। (Shah Satnam Singh Ji Maharaj)
ਇਸ ਧਰਤੀ ਨੂੰ ਸੁਭਾਗ ਪ੍ਰਾਪਤ ਹੈ ਕਿ ਇਹ ਕਦੇ ਸੰਤਾਂ, ਪੀਰ-ਪੈਗੰਬਰਾਂ ਤੋਂ ਵਾਂਝੀ ਨਹੀਂ ਹੁੰਦੀ ਹਰ ਯੁੱਗ ‘ਚ ਸੰਤ-ਫ਼ਕੀਰਾਂ ਦਾ ਆਗਮਨ ਜੀਵ-ਆਤਮਾਵਾਂ ਨੂੰ ਸੁਖਦਾਈ ਅਹਿਸਾਸ ਕਰਵਾਉਂਦਾ ਆ ਰਿਹਾ ਹੈ ਸੱਚਾ ਗੁਰੂ ਅਸਲ ‘ਚ ਉਹ ਆਇਨਾ (ਸ਼ੀਸ਼ਾ) ਹੈ ਜੋ ਰੂਹਾਨੀਅਤ, ਸੂਫੀਅਤ ਦੇ ਸਹੀ ਦਰਸ਼ਨ ਕਰਵਾਉਂਦਾ ਹੈ ਰੂਹਾਨੀਅਤ ਸੱਚ ਨੂੰ ਉਜਾਗਰ ਕਰਨ ਦਾ ਇੱਕ ਅਜਿਹਾ ਮਜ਼ਬੂਤ ਮਾਧਿਅਮ ਹੈ, ਜਿਸ ਨੂੰ ਸੰਤ-ਸਤਿਗੁਰੂ ਦੀ ਪਵਿੱਤਰ ਹਜ਼ੂਰੀ ‘ਚ ਹੀ ਸਮਝਿਆ ਜਾ ਸਕਦਾ ਹੈ ਸੰਤ-ਮਹਾਂਪੁਰਸ਼ਾਂ ਦਾ ਸਬੰਧ ਕਿਸੇ ਧਰਮ, ਜਾਤੀ ਜਾਂ ਸੰਪਰਦਾਇ ਨਾਲ ਨਹੀਂ ਹੁੰਦਾ ਸਗੋਂ ਉਹ ਤਾਂ ਸਮੁੱਚੀਆਂ ਜੀਵ-ਆਤਮਾਵਾਂ ਨਾਲ ਜੁੜੇ ਹੁੰਦੇ ਹਨ ਜਦੋਂ ਸੰਤ-ਮਹਾਤਮਾ ਮਨੁੱਖ ਨੂੰ ਅਸਲ ਰਾਹ ਤੋਂ ਭਟਕਦੇ ਹੋਏੇ ਦੇਖਦੇ ਹਨ ਤਾਂ ਬੇਹੱਦ ਦੁਖੀ ਹੁੰਦੇ ਹਨ ਕਿਉਂਕਿ ਦੁਖੀ ਮਨੁੱਖ ਨੂੰ ਦੇਖ ਕੇ ਉਹ ਵਿਆਕੁਲ-ਦਿਆਲੂ ਹੋਏ ਬਿਨਾ ਨਹੀਂ ਰਹਿ ਸਕਦੇ!
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ | Saint Dr. MSG
ਜੈਸੀ ਕਰਨੀ ਵੈਸੀ ਭਰਨੀ | Saint Dr. MSG
ਪੂਜਨੀਕ ਸ਼ਾਹ ਮਸਤਾਨਾ ਜੀ, ਅਮਪੁਰਾ ਧਾਮ ਪਿੰਡ ਮਹਿਮਪੁਦ ਰੋਹੀ (ਫਤਿਆਬਾਦ) ‘ਚ ਪਧਾਰੇ ਹੋਏ ਸਨ ਉਦੋਂ ਕੁਝ ਆਲੇ-ਦੁਆਲੇ ਦੇ ਸ਼ਾਤਿਰ ਲੋਕਾਂ ਨੇ ਯੋਜਨਾ ਬਣਾਈ ਕਿ ਸਤਿਸੰਗ ਦਾ ਵਿਰੋਧ ਕੀਤਾ ਜਾਵੇਗਾ ਸੇਵਾਦਾਰਾਂ ਨੇ ਆਪ ਜੀ ਦੇ ਚਰਨਾਂ ‘ਚ ਪ੍ਰਾਰਥਨਾ ਕੀਤੀ ਕਿ ਸਾਈਂ ਜੀ, ਪਤਾ ਲੱਗਿਆ ਹੈ ਕਿ ਕੁਝ ਲੋਕ ਪਿੰਡ ਝਲਨੀਆਂ ਤੋਂ ਸਤਿਸੰਗ ‘ਚ ਸ਼ਰਾਰਤ ਕਰਨ ਪਹੁੰਚਣ ਵਾਲੇ ਹਨ! ਆਪ ਜੀ ਨੇ ਫਰਮਾਇਆ ਕਿ, ‘ਮਾਲਕ ਦਾ ਪਹਿਰਾ ਹੋ ਚੁੱਕਾ ਹੈ ਸਾਰੀਆਂ ਸੇਵਾ ਸੰਮਤੀਆਂ ਬੈਠ ਜਾਣ ਜੋ ਮਨਮਤੇ ਲੋਕ ਸ਼ਰਾਰਤ ਕਰਨ ਆ ਰਹੇ ਹਨ!
ਉਹ ਜੋ ਕਰਨਾ ਚਾਹੁਣ ਕਰਨ ਉਨ੍ਹਾਂ ਨੂੰ ਕਿਸੇ ਨੇ ਨਹੀਂ ਰੋਕਣਾ’ ਸਤਿਸੰਗ ਤੋਂ ਬਾਅਦ ਉਨ੍ਹਾਂ ਸ਼ਰਾਰਤੀ ਲੋਕਾਂ ਨੇ ਸਵਾਗਤੀ ਗੇਟਾਂ ਦੀਆਂ ਝੰਡੀਆਂ ਉਖਾੜ ਦਿੱਤੀਆਂ ਕੁਝ ਇੱਟਾਂ ਉਖਾੜ ਸੁੱਟੀਆਂ ਸ਼ਰਾਰਤੀ ਲੋਕ ਜਦੋਂ ਆਪਣੇ ਘਰ ਪਹੁੰਚੇ ਤਾਂ ਇੱਕ ਦੇ ਘਰ ਉਸਦੀ ਮੱਝ ਮਰੀ ਪਈ ਸੀ ਦੂਜੇ ਦੇ ਘਰ ‘ਚ ਕੋਈ ਹੋਰ ਦੁੱਖ ਦਾ ਕਾਰਨ ਬਣਿਆ ਹੋਇਆ ਸੀ ਉਨ੍ਹਾਂ ਸਾਰੇ ਨਿੰਦਕਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ! (Saint Dr. MSG)
Patiala News | ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਨੇ ਸਦਾ ਲਈ ਸੁਆਇਆ ਪਰਿਵਾਰ
ਅਗਲੇ ਹੀ ਦਿਨ ਉਹ ਆਪਣੇ ਪਿੰਡ ਦੇ ਕੁਝ ਬਜ਼ੁਰਗਾਂ ਨਾਲ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਕੋਲ ਆਏ ਅਤੇ ਮੁਆਫੀ ਮੰਗਣ ਲੱਗੇ ਇਸ ‘ਤੇ ਆਪ ਜੀ ਨੇ ਫ਼ਰਮਾਇਆ, ”ਜਿਹੋ-ਜਿਹਾ ਕੋਈ ਕਰਦਾ ਹੈ, ਓਸੇ ਤਰ੍ਹਾਂ ਹੀ ਫ਼ਲ ਪਾਉਂਦਾ ਹੈ” ਪਿੰਡ ਦੇ ਬਜ਼ੁਰਗਾਂ ਨੇ ਵੀ ਮੁਆਫੀ ਦੀ ਅਪੀਲ ਕੀਤੀ ਇਸ ‘ਤੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਉਨ੍ਹਾਂ ਨੂੰ ਮੁਆਫ ਕੀਤਾ ਅਤੇ ਉਹ ਆਪਣੇ ਘਰ ਖੁਸ਼ੀ-ਖੁਸ਼ੀ ਪਰਤ ਗਏ! (Saint Dr. MSG)
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ
‘ਇਸੇ ਖ਼ਾਤਰ ਹੀ ਸਾਨੂੰ ਇੱਥੇ ਆਉਣਾ ਪਿਆ’
12 ਸਤੰਬਰ 1965 ਨੂੰ ਪਿੰਡ ਦੇਸੂਜੋਧਾ ਵਾਲਾ (ਸਰਸਾ) ‘ਚ ਸਤਿਸੰਗ ਹੋਇਆ ਪੂਜਨੀਕ ਪਰਮ ਪਿਤਾ ਜੀ ਲਗਭਗ ਦੋ ਵਜੇ ਉੱਠੇ ਅਤੇ ਇੱਕ ਸੇਵਾਦਾਰ ਨੂੰ ਨਾਲ ਲੈਕੇ ਸ਼ਮਸ਼ਾਨਘਾਟ ਵੱਲ ਚੱਲ ਪਏ ਉੱਥੇ ਜਗਦੀਸ਼ ਨਾਂਅ ਦਾ ਵਿਅਕਤੀ ਘੁੰਮ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਉੱਡ ਓਏ ਕਬੂਤਰ! ਲਗਾ ਦਿੱਤੀ ਸੱਚੇ ਸੌਦੇ ਵਾਲਿਆਂ ਨੇ ਚਾਬੀ ਪੂਜਨੀਕ ਪਰਮ ਪਿਤਾ ਜੀ ਉਸ ਕੋਲ ਜਾ ਕੇ ਖੜ੍ਹੇ ਹੋ ਗਏ! ਉਸ ਨੇ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ‘ਚ ਮੱਥਾ ਟੇਕਿਆ! (Saint Dr. MSG)
ਤਾਂ ਪੂਜਨੀਕ ਪਿਤਾ ਜੀ ਨੇ ਪੁੱਛਿਆ, ”ਕਿਉਂ ਬੇਟਾ! ਕੀ ਹਾਲ ਹੈ?” ਉਸ ਨੇ ਜਵਾਬ ਦਿੱਤਾ ਕਿ ਪਿਤਾ ਜੀ, ਹੁਣ ਠੀਕ ਹਾਂ ਦਰਅਸਲ ਉਹ ਵਿਅਕਤੀ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਸੀ, ਅਤੇ ਉਸਨੂੰ ਲਾਪਤਾ ਹੋਏ ਨੂੰ ਕਾਫੀ ਸਮਾਂ ਹੋ ਗਿਆ ਸੀ ਸੇਵਾਦਾਰ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਪਿਤਾ ਜੀ ਇਹ ਤਾਂ ਕਾਫੀ ਦਿਨਾਂ ਤੋਂ ਲਾਪਤਾ ਸੀ, ਆਪ ਜੀ ਦੀ ਕ੍ਰਿਪਾ ਨਾਲ ਹੀ ਇੱਥੇ ਪਹੁੰਚ ਸਕਿਆ ਹੈ ਉਦੋਂ ਪੂਜਨੀਕ ਪਿਤਾ ਜੀ ਫਰਮਾਉਣ ਲੱਗੇ, ”ਇਸੇ ਖ਼ਾਤਰ ਹੀ ਸਾਨੂੰ ਇੱਥੇ ਆਉਣਾ ਪਿਆ” ਉਸ ਤੋਂ ਬਾਅਦ ਉਹ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਵਿਅਕਤੀ ਬਿਲਕੁਲ ਠੀਕ ਹੋ ਗਿਆ! (Saint Dr. MSG)
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਸਤਿਗੁਰੂ ‘ਤੇ ਹੋਵੇ ਦ੍ਰਿੜ ਯਕੀਨ, ਉਦੋਂ ਮਿਲਣਗੀਆਂ ਖੁਸ਼ੀਆਂ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਇਹ ਨਹੀਂ ਵੇਖਦਾ ਕਿ ਤੁਸੀਂ ਅਮੀਰ ਹੋ ਜਾਂ ਗਰੀਬ ਹੋ ਜਾਂ ਤੁਹਾਡੀ ਕਿਹੜੀ ਜਾਤ ਹੈ, ਉਹ ਸਿਰਫ਼ ਇਹੀ ਦੇਖਦਾ ਹੈ ਕਿ ਤੁਹਾਡੇ ਦਿਲੋ-ਦਿਮਾਗ ‘ਚ ਪਰਮ ਪਿਤਾ ਪਰਮਾਤਮਾ ਲਈ ਕਿਹੋ-ਜਿਹੀ ਤੜਪ, ਲਗਨ, ਸ਼ਰਧਾ ਹੈ, ਜਿਸ ਦੇ ਅੰਦਰ ਜਿਹੋ-ਜਿਹੀ ਸ਼ਰਧਾ ਹੁੰਦੀ ਹੈ, ਓਸੇ ਤਰ੍ਹਾਂ ਹੀ ਉਸ ਦੇ ਦਰਸ਼-ਦੀਦਾਰ ਹੁੰਦੇ ਹਨ! ਤੁਹਾਡਾ ਦ੍ਰਿੜ ਯਕੀਨ ਇੰਨਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਉਸ ਨੂੰ ਹਿਲਾ ਨਾ ਸਕੇ ਇਨਸਾਨ ਆਪਣੇ ਸਤਿਗੁਰੂ, ਮਾਲਕ ਲਈ ਅਜਿਹਾ ਦ੍ਰਿੜ ਯਕੀਨ ਬਣਾ ਲਵੇ ਕਿ ਮੇਰਾ ਸਤਿਗੁਰ ਸਭ ਕੁਝ ਹੈ ਅਤੇ ਇਨਸਾਨ ਸਤਿਗੁਰ ਦੇ ਬਚਨਾਂ ‘ਤੇ ਅਮਲ ਕਰੇ! (Saint Dr. MSG)
ਤਾਂ ਯਕੀਨਨ ਉਸ ਦਾ ਜੀਵਨ ਬਦਲ ਜਾਵੇ, ਉਸ ਦੀ ਜ਼ਿੰਦਗੀ ਪਤਝੜ ਤੋਂ ਬਹਾਰਾਂ ‘ਚ ਚਲੀ ਜਾਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਸੇਵਾ ਕਰਦੇ ਹੋ, ਸਤਿਗੁਰੂ, ਮਾਲਕ ਨਾਲ ਬੇਇੰਤਹਾ ਮੁਹੱਬਤ ਕਰਦੇ ਹੋ, ਤਾਂ ਬਹੁਤ ਲੋਕ ਹੋਣਗੇ ਜੋ ਤੁਹਾਡੀ ਟੰਗ ਖਿਚਾਈ ਨੂੰ ਤਿਆਰ ਹੋਣਗੇ ਪਰ ਤੁਸੀਂ ਆਪਣੇ ਬਾਰੇ ਸੋਚੋ ਤੁਸੀਂ ਆਪਣੇ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਦੋਸਤੀ ਕੀਤੀ ਤੇ ਤੋੜ ਦਿੱਤੀ ਆਮ ਇਨਸਾਨ ਦੇ ਕਹਿਣ ਨਾਅ … ! ਤਾਂ ਲਾਹਨਤ ਹੈ ਅਜਿਹੀ ਆਸ਼ਿਕੀ ‘ਤੇ! ਜਦੋਂ ਤੁਸੀਂ ਆਪਣੇ ਸਤਿਗੁਰੂ, ਅੱਲ੍ਹਾ, ਰਾਮ ਨਾਲ ਇਸ਼ਕ ਲੜਾਇਆ ਹੈ, ਤਾਂ ਫਿਰ ਐਰੇ-ਗੈਰੇ ਨੱਥੂ ਖੈਰੇ ਦੀ ਕੀ ਤਾਕਤ, ਜੋ ਤੁਹਾਨੂੰ ਦੂਰ ਕਰ ਦੇਵੇ! (Saint Dr. MSG)