Indian Premier League - Sach Kahoon Punjabi
IPL Update News: ਬੀਸੀਸੀਆਈ ਨੇ ਆਈਪੀਐਲ ਨੂੰ ਲੈ ਕੇ ਦਿੱਤੀ ਨਵੀਂ ਅਪਡੇਟ, ਜਾਣੋ
ਬੀਸੀਸੀਆਈ ਨੇ ਆਈਪੀਐਲ ਨੂੰ ਇੱਕ ਹਫ਼ਤੇ ਲਈ ਕੀਤਾ ਮੁਲਤਵੀ | IPL Update News
IPL Update News: ਨਵੀਂ ਦਿੱਲੀ, (ਆਈਏਐਨਐਸ)। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਤੁਰੰਤ ਪ੍ਰਭਾਵ ਨਾਲ ਚੱਲ ਰਹੇ IPL 2025 ਦੇ ਬਾਕੀ ਮੈਚਾਂ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਟੂਰਨਾਮੈਂਟ ਦੇ ਨਵੇਂ ਸ਼ਡਿਊਲ ਅਤੇ ਸਥਾਨਾਂ ਬਾਰੇ ਹੋਰ ਜਾਣਕਾਰੀ ਸਬੰਧਤ ਅਧਿਕਾਰੀਆਂ ਅਤੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਕੇ ਸਥਿਤੀ ਦੇ ਵਿਆਪਕ ਮੁਲਾਂਕਣ ਤੋਂ ਬਾਅਦ ਸਮੇਂ ਸਿਰ ਦਿੱਤੀ ਜਾਵੇਗੀ।
ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਇਹ ਫੈਸਲਾ ਆਈਪੀਐਲ ਗਵਰਨਿੰਗ ਕੌਂਸਲ ਨੇ ਸਾਰੇ ਮੁੱਖ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਹੈ ਕਿਉਂਕਿ ਜ਼ਿਆਦਾਤਰ ਫ੍ਰੈਂਚਾਇਜ਼ੀਜ਼ ਨੇ ਆਪਣੇ ਖਿਡਾਰੀਆਂ ਦੀਆਂ ਚਿੰਤਾਵਾਂ ਅਤੇ ਭਾਵਨਾਵਾਂ ਦੇ ਨਾਲ-ਨਾਲ ਪ੍ਰਸਾਰਕ, ਸਪਾਂਸਰਾਂ ਅਤੇ ਪ੍ਰਸ਼ੰਸਕਾਂ ਦੇ ਵਿਚਾਰ ਪ੍ਰਗਟ ਕੀਤੇ ਹਨ।” ਬੀਸੀਸੀਆਈ ਨੂੰ ਸਾਡੇ ਹਥਿਆਰਬੰਦ ਬਲਾਂ ਦੀ ਤਾਕਤ ਅਤੇ ਤਿਆਰੀ ‘ਤੇ ਪੂਰਾ ਭਰੋਸਾ ਹੈ ਅਤੇ ਬੋਰਡ ਨੇ ਮਹਿਸੂਸ ਕੀਤਾ ਕਿ ਸਾਰੇ ਹਿੱਸੇਦਾਰਾਂ ਦੇ ਸਮੂਹਿਕ ਹਿੱਤ ਵਿੱਚ ਕੰਮ ਕਰਨਾ ਉਚਿਤ ਸੀ। ਇਸ ਮਹੱਤਵਪੂਰਨ ਮੋੜ ‘ਤੇ, ਬੀਸੀਸੀਆਈ ਦੇਸ਼ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ, “ਸੈਕੀਆ ਨੇ ਕਿਹਾ, ਅਸੀਂ ਭਾਰਤ ਸਰਕਾਰ, ਹਥਿਆਰਬੰਦ ਸੈਨਾਵਾਂ ਅਤੇ ਆਪਣੇ ਦੇਸ਼ ਦੇ ਲੋਕਾਂ ਨਾਲ ਆਪਣੀ ਏਕਤਾ ਦਾ ਪ੍ਰਗਟਾਵਾ ਕਰਦੇ ਹਾਂ।
ਇਹ ਵੀ ਪੜ੍ਹੋ: Petrol Diesel Big Update: ਭਾਰਤ-ਪਾਕਿ ਤਣਾਅ ਦੇ ਵਿਚਕਾਰ ਇੰਡੀਅਨ ਆਇਲ ਨੇ ਪੈਟਰੋਲ ਅਤੇ ਡੀਜ਼ਲ ਬਾਰੇ ਦਿੱਤੀ ਇਹ ਵੱਡੀ…
ਬੋਰਡ ਸਾਡੀਆਂ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ, ਹਿੰਮਤ ਅਤੇ ਨਿਰਸਵਾਰਥ ਸੇਵਾ ਨੂੰ ਸਲਾਮ ਕਰਦਾ ਹੈ ਜਿਨ੍ਹਾਂ ਦੇ ‘ਆਪ੍ਰੇਸ਼ਨ ਸਿੰਦੂਰ’ ਦੇ ਤਹਿਤ ਬਹਾਦਰੀ ਭਰੇ ਯਤਨ ਦੇਸ਼ ਦੀ ਰੱਖਿਆ ਅਤੇ ਪ੍ਰੇਰਿਤ ਕਰਦੇ ਰਹਿੰਦੇ ਹਨ ਕਿਉਂਕਿ ਉਹ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਪਾਕਿਸਤਾਨ ਦੀਆਂ ਹਥਿਆਰਬੰਦ ਸੈਨਾਵਾਂ ਦੁਆਰਾ ਬਿਨਾਂ ਕਿਸੇ ਭੜਕਾਹਟ ਦੇ ਹਮਲੇ ਦਾ ਸਖ਼ਤ ਜਵਾਬ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕ੍ਰਿਕਟ ਇੱਕ ਰਾਸ਼ਟਰੀ ਜਨੂੰਨ ਬਣਿਆ ਹੋਇਆ ਹੈ ਪਰ ਦੇਸ਼ ਅਤੇ ਇਸਦੀ ਪ੍ਰਭੂਸੱਤਾ, ਅਖੰਡਤਾ ਅਤੇ ਸਾਡੇ ਦੇਸ਼ ਦੀ ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ।
ਬੀਸੀਸੀਆਈ ਭਾਰਤ ਦੀ ਰੱਖਿਆ ਕਰਨ ਵਾਲੇ ਸਾਰੇ ਯਤਨਾਂ ਦਾ ਸਮਰਥਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਮੇਸ਼ਾ ਇਹ ਬਣਾਏਗਾ ਕਿ ਉਸਦੇ ਫੈਸਲੇ ਦੇਸ਼ ਦੇ ਹਿੱਤ ਵਿੱਚ ਹਨ। ਬੀਸੀਸੀਆਈ ਆਪਣੇ ਮੁੱਖ ਹਿੱਸੇਦਾਰ – ਲੀਗ ਦੇ ਅਧਿਕਾਰਤ ਪ੍ਰਸਾਰਕ, ਜੀਓਹੌਟਸਟਾਰ ਦਾ ਉਨ੍ਹਾਂ ਦੀ ਸਮਝ ਅਤੇ ਅਟੁੱਟ ਸਮਰਥਨ ਲਈ ਧੰਨਵਾਦ ਕਰਦਾ ਹੈ। ਬੋਰਡ ਟਾਈਟਲ ਸਪਾਂਸਰ ‘ਟਾਟਾ’ ਅਤੇ ਸਾਰੇ ਸਹਾਇਕ ਭਾਈਵਾਲਾਂ ਅਤੇ ਹਿੱਸੇਦਾਰਾਂ ਦਾ ਵੀ ਧੰਨਵਾਦੀ ਹੈ ਕਿ ਉਨ੍ਹਾਂ ਨੇ ਇਸ ਫੈਸਲੇ ਪ੍ਰਤੀ ਸਪੱਸ਼ਟ ਸਮਰਥਨ ਦਿੱਤਾ ਅਤੇ ਰਾਸ਼ਟਰੀ ਹਿੱਤ ਨੂੰ ਹੋਰ ਸਾਰੇ ਵਿਚਾਰਾਂ ਤੋਂ ਉੱਪਰ ਰੱਖਿਆ। IPL Update News
RR vs RCB: ਕੌਣ ਹੋਵੇਗਾ ਅੱਜ Eliminate, ਕਿਸ ਦਾ ਹੈ ਪੱਲਾ ਭਾਰੀ! ਵੇਖੋ ਇੱਕ ਨਜ਼ਰ ’ਚ
ਰਾਜਸਥਾਨ ਦੀ ਤਾਕਤ ਉਸ ਦੀ ਮਜ਼ਬੂਤ ਗੇਂਦਬਾਜ਼ੀ
ਆਰਸੀਬੀ ਦੀ ਬੱਲੇਬਾਜ਼ੀ ਹੈ ਮਜ਼ਬੂਤ | RR vs RCB
ਇਸ ਤੋਂ ਪਹਿਲਾਂ 2015 ’ਚ ਖੇਡਿਆ ਗਿਆ ਸੀ ਦੋਵਾਂ ਟੀਮਾਂ ’ਚ ਐਲੀਮੀਨੇਟਰ ਮੁਕਾਬਲਾ | RR vs RCB
ਸਪੋਰਟਸ ਡੈਸਕ। ਆਈਪੀਐੱਲ 2024 ’ਚ ਅੱਜ ਐਲੀਮੀਨੇਟਰ ਮੁਕਾਬਲਾ ਰਾਜਸਥਾਨ ਰਾਇਲਜ਼ ਤੇ ਬੈਂਗਲੁਰੂ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਗੁਜਰਾਤ ਦੇ ਅਹਿਮਦਾਬਾਦ ਵਿਖੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਅੱਧਾ ਘੰਟਾ ਪਹਿਲਾਂ ਭਾਵ 7:00 ਵਜੇ ਹੋਵੇਗਾ। ਇਹ ਮੁਕਾਬਲੇ ’ਚ ਜਿੱਤ ਹਾਸਲ ਕਰਨ ਵਾਲੀ ਟੀਮ ਕੁਆਲੀਫਾਇਰ-2 ਲਈ ਕੁਆਲੀਫਾਈ ਕਰ ਜਾਵੇਗੀ। ਜਦਕਿ ਅੱਜ ਵਾਲਾ ਮੈਚ ਹਾਰਨ ਵਾਲੀ ਟੀਮ ਲੀਗ ਤੋਂ ਬਾਹਰ ਹੋ ਜਾਵੇਗੀ। ਰਾਜਸਥਾਨ ਤੇ ਬੈਂਗਲੁਰੂ ਵਿਚਕਾਰ 2015 ’ਚ ਸੀਜ਼ਨ ਦਾ ਐਲੀਮੀਨੇਟਰ ਮੁਕਾਬਲਾ ਖੇਡਿਆ ਗਿਆ ਸੀ, ਜਿਸ ਵਿੱਚ ਬੈਂਗਲੁਰੂ ਨੂੰ 71 ਦੌੜਾਂ ਨਾਲ ਜਿੱਤ ਹਾਸਲ ਹੋਈ ਸੀ। (RR vs RCB)
RR ਅੱਜ ਤੱਕ 3 ਵਿੱਚੋਂ ਸਿਰਫ 1 ਐਲੀਮੀਨੇਟਰ ਮੁਕਾਬਲਾ ਜਿੱਤੀ | RR vs RCB
ਰਾਜਸਥਾਨ ਨੇ ਆਈਪੀਐੱਲ ਤੋਂ ਪਹਿਲਾਂ ਸੀਜ਼ਨ ਦਾ ਖਿਤਾਬ ਜਿੱਤਿਆ ਸੀ। ਉਸ ਤੋਂ ਬਾਅਦ ਟੀਮ ਹੁਣ ਤੱਕ ਦੂਜੇ ਖਿਤਾਬ ਦੇ ਇੰਤਜ਼ਾਰ ’ਚ ਹੈ, ਜਦਕਿ ਇੱਕ ਵਾਰ 2022 ’ਚ ਰਨਰਅਪ ਵੀ ਰਹੀ ਹੈ। ਟੀਮ ਨੇ ਛੇਵੀਂ ਵਾਰ ਪਲੇਆਫ ਰਾਉਂਡ ’ਚ ਜਗ੍ਹਾ ਬਣਾਈ ਹੈ। ਰਾਜਸਥਾਨ ਦੀ ਟੀਮ ਚੌਥੀ ਵਾਰ ਐਲੀਮੀਨੇਟਰ ਮੁਕਾਬਲਾ ਖੇਡੇਗੀ। ਇਸ ਤੋਂ ਪਹਿਲਾਂ 3 ’ਚੋਂ 1 ’ਚ ਜਿੱਤ ਤੇ 2 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ 1 ਸੈਮੀਫਾਈਨਲ ਖੇਡੀ ਹੈ, ਜਿਸ ਵਿੱਚ ਉਸ ਨੂੰ 105 ਦੌੜਾਂ ਨਾਲ ਜਿੱਤ ਮਿਲੀ ਹੈ। ਰਾਜਸਥਾਨ ਪਹਿਲੀ ਵਾਰ 2008 ’ਚ ਨਾਕਆਊਟ ਸਟੇਜ਼ ’ਚ ਪਹੁੰਚੀ ਸੀ ਤੇ ਆਖਿਰੀ ਵਾਰ 2022 ’ਚ ਪਲੇਆਫ ਲਈ ਕੁਆਲੀਫਾਈ ਕੀਤਾ ਸੀ। (RR vs RCB)
RCB 5ਵੀਂ ਵਾਰ ਐਲੀਮੀਨੇਟਰ ਮੁਕਾਬਲਾ ਖੇਡੇਗੀ | RR vs RCB
ਆਰਸੀਬੀ ਨੇ ਹੁਣ ਤੱਕ ਤਿੰਨ ਵਾਰ ਆਈਪੀਐੱਲ ਦੇ ਫਾਈਨਲ ’ਚ ਜਗ੍ਹਾ ਬਣਾਈ ਹੈ, ਪਰ ਟੀਮ ਇੱਕ ਵਾਰ ਵੀ ਟਰਾਫੀ ਨਹੀਂ ਜਿੱਤ ਸਕੀ ਹੈ। ਆਰਸੀਬੀ 9ਵੀਂ ਵਾਰ ਪਲੇਆਫ ’ਚ ਪਹੁੰਚੀ ਹੈ। ਟੀਮ 5ਵੀਂ ਵਾਰ ਐਲੀਮੀਨੇਟਰ ਮੁਕਾਬਲਾ ਖੇਡੇਗੀ। ਇਸ ਤੋਂ ਪਹਿਲਾਂ 4 ਵਿੱਚੋਂ 2 ’ਚ ਜਿੱਤ ਮਿਲੀ ਤੇ 2 ’ਚ ਹਾਰ ਮਿਲੀ। ਇਸ ਤੋਂ ਇਲਾਵਾ ਸੈਮੀਫਾਈਨਲ ਖੇਡੀ, ਜਿਸ ਵਿੱਚੋਂ 1 ਜਿੱਤੀ ਤੇ 1 ਸੈਮੀਫਾਈਨਲ ਮੁਕਾਬਲਾ ਹਾਰੀ। ਆਰਸੀਬੀ ਪਹਿਲੀ ਵਾਰ 2009 ’ਚ ਨਾਕਆਊਟ ਸਟੇਜ਼ ’ਚ ਪਹੁੰਚੀ ਸੀ ਤੇ ਆਖਿਰੀ ਵਾਰ 2022 ’ਚ ਪਲੇਆਫ ਲਈ ਕੁਆਲੀਫਾਈ ਕੀਤਾ ਸੀ। (RR vs RCB)
ਇਹ ਵੀ ਪੜ੍ਹੋ : Road Accident: ਸਮਰਾਲਾ ਵਿਖੇ ਭਿਆਨਕ ਸੜਕ ਹਾਦਸਾ, 2 ਦੀ ਮੌਤ, 15 ਜ਼ਖਮੀ
RR ਦੇ ਮੁਕਾਬਲੇ RCB ਦਾ ਪੱਲਾ ਭਾਰੀ | RR vs RCB
ਜੇਕਰ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਬੈਂਗਲੁਰੂ ਦਾ ਪੱਲਾ ਭਾਰੀ ਰਿਹਾ ਹੈ। ਹੁਣ ਤੱਕ ਦੋਵਾਂ ਟੀਮਾਂ ’ਚ ਕੁਲ 31 ਮੁਕਾਬਲੇ ਖੇਡੇ ਗਏ ਹਨ। ਜਿਸ ਵਿੱਚੋਂ 15 ਮੁਕਾਬਲੇ ਆਰਸੀਬੀ ਨੇ ਜਦਕਿ ਰਾਜਸਥਾਨ ਨੇ 13 ਜਿੱਤੇ ਹਨ। 3 ਮੁਕਾਬਲਿਆਂ ਦਾ ਨਤੀਜਾ ਨਹੀਂ ਨਿਕਲਿਆ ਹੈ। ਦੋਵਾਂ ਟੀਮਾਂ ਵਿਚਕਾਰ ਇਸ ਸੀਜ਼ਨ ’ਚ ਇੱਕ ਹੀ ਮੁਕਾਬਲਾ ਖੇਡਿਆ ਗਿਆ ਹੈ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ’ਚ ਰਾਜਸਥਾਨ ਨੂੰ 6 ਵਿਕਟਾਂ ਨਾਲ ਜਿੱਤ ਮਿਲੀ ਸੀ। ਦੋਵਾਂ ਟੀਮਾਂ ’ਚ 2022 ’ਚ ਸੀਜ਼ਨ ਦਾ ਕੁਆਲੀਫਾਇਰ-2 ਖੇਡਿਆ ਗਿਆ ਸੀ। ਜਿਹੜਾ ਅਹਿਮਦਾਬਾਦ ’ਚ ਹੀ ਖੇਡਿਆ ਗਿਆ ਸੀ, ਇਸ ਵਿੱਚ ਰਾਜਸਥਾਨ ਨੂੰ 7 ਵਿਕਟਾਂ ਨਾਲ ਜਿੱਤ ਮਿਲੀ ਸੀ। (RR vs RCB)
ਅਹਿਮਦਾਬਾਦ ਦੀ ਪਿੱਚ ਰਿਪੋਰਟ | RR vs RCB
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਦੋਸਤਾਨਾ ਮੰਨੀ ਜਾਂਦੀ ਹੈ। ਇੱਥੇ ਹੁਣ ਤੱਕ ਆਈਪੀਐੱਲ ਦੇ 33 ਮੈਚ ਖੇਡੇ ਗਏ ਹਨ। 15 ਮੈਚਾਂ ’ਚ ਪਹਿਲੀ ਪਾਰੀ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ ਹੈ ਜਦਕਿ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ 18 ਮੈਚਾਂ ’ਚ ਜਿੱਤ ਹਾਸਲ ਹੋਈ ਹੈ। ਇੱਥੋਂ ਦਾ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ 233/3 ਦਾ ਹੈ, ਜਿਹੜਾ ਗੁਜਰਾਤ ਨੇ ਪਿਛਲੇ ਸੀਜਨ ’ਚ ਮੁੰਬਈ ਖਿਲਾਫ ਬਣਾਇਆ ਸੀ। ਦੱਸ ਦੇਈਏ ਕਿ ਆਈਪੀਐੱਲ ਦੇ ਇਸ ਸੀਜ਼ਨ ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਕੇਕੇਆਰ ਤੇ ਹੈਦਰਾਬਾਦ ਵਿਚਕਾਰ ਇੱਥੇ ਹੀ ਖੇਡਿਆ ਗਿਆ ਹੈ। ਜਿਸ ਵਿੱਚ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਜਿੱਤ ਹਾਸਲ ਹੋਈ ਹੈ। (RR vs RCB)
ਮੌਸਮ ਸਬੰਧੀ ਜਾਣਕਾਰੀ | RR vs RCB
ਗੁਜਰਾਤ ਦੇ ਅਹਿਮਦਾਬਾਦ ’ਚ ਬੁੱਧਵਾਰ ਦਾ ਮੌਸਮ ਕਾਫੀ ਗਰਮ ਰਹੇਗਾ। ਧੁੱਪ ਵੀ ਕਾਫੀ ਤੇਜ਼ ਰਹੇਗੀ। ਮੀਂਹ ਦੀ ਬਿਲੁਕਲ ਵੀ ਉਮੀਦ ਨਹੀਂ ਹੈ। ਮੈਚ ਵਾਲੇ ਦਿਨ ਦਾ ਤਾਪਮਾਨ ਇੱਥੇ 31 ਡਿਗਰੀ ਤੋਂ ਲੈ ਕੇ 45 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11 | RR vs RCB
ਰਾਜਸਥਾਨ ਰਾਇਲਜ਼ : ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਯਸ਼ਸਵੀ ਜਾਇਸਵਾਲ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੈਟਮਾਇਰ, ਰੋਵਮੈਨ ਪਾਵੇਲ, ਰਵੀਚੰਦਰਨ ਅਸ਼ਵਿਨ, ਅਵੇਸ਼ ਖਾਨ, ਟ੍ਰੇਂਟ ਬੋਲਟ, ਯੁਜਵੇਂਦਰ ਚਹਿਲ ਤੇ ਸੰਦੀਪ ਸ਼ਰਮਾ।
ਪ੍ਰਭਾਵੀ ਖਿਡਾਰੀ : ਟੌਮ ਕੋਹਲਰ ਕੈਡਮੋਰ, ਨੈਂਡਰੇ ਬਰਗਰ।
ਰਾਇਲ ਚੈਲੰਜਰਜ਼ ਬੈਂਗਲੁਰੂ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜ਼ਤ ਪਾਟੀਦਾਰ, ਕੈਮਰਨ ਗ੍ਰੀਨ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ, ਮਹੀਪਾਲ ਲੋਮਰੋਹ, ਕਰਨ ਸ਼ਰਮਾ, ਯਸ਼ ਦਿਆਲ, ਲਾਕੀ ਫਰਗੂਸਨ, ਮੁਹੰਮਦ ਸਿਰਾਜ।
ਪ੍ਰਭਾਵੀ ਖਿਡਾਰੀ : ਸਵਪਨਿਲ ਸਿੰਘ। (RR vs RCB)
KKR vs SRH: ਬੱਲੇ ਦੀ ਤਾਕਤ ਤੈਅ ਕਰੇਗੀ ਫਾਈਨਲ ਦੀ ਟਿਕਟ, ਅਹਿਮਦਾਬਾਦ ’ਚ ਅੱਜ ਆਵੇਗਾ ‘ਤੂਫਾਨ’!
ਫਾਈਨਲ ਦੀ ਐਂਟਰੀ ਲਈ ਜੰਗ! ਕੋਲਕਾਤਾ ਕਦੇ ਕੁਆਲੀਫਾਇਰ-1 ਨਹੀਂ ਹਾਰੀ
ਹੈਦਰਾਬਾਦ 2018 ’ਚ ਹਾਰ ਕੇ ਵੀ ਫਾਈਨਲ ’ਚ ਪਹੁੰਚੀ | KKR vs SRH
ਹੈਦਰਾਬਾਦ ਦੀ ਤਾਕਤ ਬੱਲੇਬਾਜ਼ੀ, ਕੋਲਕਾਤਾ ਦੇ ਆਲਰਾਊਂਡਰ ਮਜ਼ਬੂਤ | KKR vs SRH
IPL playoffs : ਸਪੋਰਟਸ ਡੈਸਕ। IPL ’ਚ 58 ਦਿਨ ਤੇ 70 ਮੈਚ ਹੋਣ ਤੋਂ ਬਾਅਦ ਪਲੇਆਫ ਲਈ 4 ਟੀਮਾਂ ਤੈਅ ਹੋ ਗਈਆਂ ਹਨ। ਅੱਜ ਕੁਆਲੀਫਾਇਰ-1 ’ਚ ਕੋਲਕਾਤਾ ਨਾਈਟ ਰਾਈਡਰਸ (KKR) ਤੇ ਸਨਰਾਈਜਰਸ ਹੈਦਰਾਬਾਦ (SRH) ਦਾ ਮੈਚ ਸ਼ਾਮ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਅਹਿਮਦਾਬਾਦ ’ਚ ਕੋਲਕਾਤਾ ਨੇ ਤਾਂ 67 ਫੀਸਦੀ ਮੈਚ ਜਿੱਤੇ ਹਨ, ਪਰ ਹੈਦਰਾਬਾਦ ਨੂੰ ਪਹਿਲੀ ਜਿੱਤ ਦਾ ਇੰਤਜ਼ਾਰ ਹੈ। ਟਾਸ ਅੱਧਾ ਘੰਟਾ ਪਹਿਲਾਂ ਭਾਵ 7:00 ਵਜੇ ਹੋਵੇਗਾ। ਇਸ ਮੁਕਾਬਲੇ ’ਚ ਜਿੱਤਣ ਵਾਲੀ ਟੀਮ ਸਿੱਧਾ ਫਾਈਨਲ ’ਚ ਦਾਖਲ ਹੋਵੇਗੀ। ਹਾਰਨ ਵਾਲੀ ਟੀਮ ਨੂੰ ਫਾਈਨਲ ’ਚ ਪਹੁੰਚਣ ਲਈ ਕੁਆਲੀਫਾਇਰ-2 ਖੇਡਣ ਦਾ ਮੌਕਾ ਮਿਲੇਗਾ। (KKR vs SRH)
KKR ਕਦੇ ਕੁਆਲੀਫਾਇਰ-1 ਨਹੀਂ ਹਾਰਿਆ | KKR vs SRH
ਕੇਕੇਆਰ ਨੇ 2 ਵਾਰ ਆਈਪੀਐੱਲ ਖਿਤਾਬ ਜਿੱਤਿਆ ਹੈ। ਇਹ ਦੋ ਵਾਰ ਕੁਆਲੀਫਾਇਰ-1 ਖੇਡੀ ਹੈ ਤੇ ਦੋਵਾਂ ਵਾਰ ਮੈਚ ਦੇ ਨਾਲ-ਨਾਲ ਟੂਰਨਾਮੈਂਟ ਵੀ ਜਿੱਤਿਆ ਹੈ। ਕੋਲਕਾਤਾ ਅੱਠਵੀਂ ਵਾਰ ਪਲੇਆਫ ਮੁਕਾਬਲਾ ਖੇਡੇਗੀ। ਇੱਕ ਵਾਰ ਫਾਈਨਲ ਹਾਰੀ, 2 ਵਾਰ ਐਲੀਮੀਨੇਟਰ ਤੇ 2 ਵਾਰ ਕੁਆਲੀਫਾਇਰ-1 ਰਾਉਂਡ ’ਚ ਹਾਰ ਚੁੱਕੀ ਹੈ। ਕੇਕੇਆਰ ਨੇ ਪਹਿਲੀ ਵਾਰ 2011 ’ਚ ਪਲੇਆਫ ਲਈ ਕੁਆਲੀਫਾਇਰ ਕੀਤਾ ਸੀ ਤੇ ਆਖਿਰੀ ਵਾਰ 2021 ’ਚ ਨਾਕਆਊਟ ਸਟੇਜ ’ਚ ਪਹੁੰਚੀ ਸੀ। (KKR vs SRH)
ਨਰਾਇਣ ਦਾ ਦੋਹਰਾ ਪ੍ਰਦਰਸ਼ਨ, ਵਰੁਣ ਦੀਆਂ ਸਭ ਤੋਂ ਜ਼ਿਆਦਾ ਵਿਕਟਾਂ | KKR vs SRH
ਕੇਕੇਆਰ ਲਈ ਓਪਨਿੰਗ ਕਰਦੇ ਹੋਏ ਸੁਨੀਲ ਨਰਾਇਣ ਤੇ ਫਿਲ ਸਾਲਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੋਵਾਂ ਨੇ ਪਾਵਰਪਲੇ ’ਚ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਹੈ। ਟੀਮ ਦੇ ਸਟਾਰ ਬੱਲੇਬਾਜ਼ ਫਿਲ ਸਾਲਟ ਇਹ ਮੁਕਾਬਲਾ ਨਹੀਂ ਖੇਡਣਗੇ। ਕਿਉਂਕਿ ਉਹ ਪਾਕਿਸਤਾਨ ਖਿਲਾਫ 4 ਟੀ20 ਮੈਚਾਂ ਦੀ ਸੀਰੀਜ਼ ਖੇਡਣ ਲਈ ਵਾਪਸ ਇੰਗਲੈਂਡ ਪਰਤ ਗਏ ਹਨ। ਸਾਲਟ ਦੇ ਨਾ ਹੋਣ ਕਰਕੇ ਟੀਮ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਦੀ ਜਗ੍ਹਾ ਰਹਿਮਾਨੁੱਲਾਹ ਗੁਰਬਾਜ਼ ਖੇਡਣਗੇ, ਜਿਹੜੇ ਸੀਜ਼ਨ ਦਾ ਪਹਿਲਾ ਮੈਚ ਖੇਡਣਗੇ। (KKR vs SRH)
ਇਹ ਵੀ ਪੜ੍ਹੋ : Chabahar Port: ਚਾਬਹਾਰ ਬੰਦਰਗਾਹ ’ਤੇ ਅਮਰੀਕੀ ਇਤਰਾਜ਼
ਮੱਧ-ਕ੍ਰਮ ’ਚ ਵੀ ਸ਼ੇ੍ਰਅਸ ਅਈਅਰ ਨੇ ਭਲੇ ਹੀ ਵੱਡੀ ਪਾਰੀ ਨਹੀਂ ਖੇਡੀ, ਪਰ ਨੌਨ-ਸਟ੍ਰਾਈਕ ’ਤੇ ਚੰਗਾ ਸਾਥ ਦਿੱਤਾ ਹੈ। ਫਿਨਿਸ਼ਰਾਂ ’ਚੋਂ ਹਮਲਾਵਰ ਆਂਦਰੇ ਰਸੇਲ ਨੇ ਇਸ ਸੀਜ਼ਨ ਡੈੱਥ ਓਵਰਾਂ ’ਚ ਵੱਡਾ ਸ਼ਾਟ ਲਾਉਣ ਦੀ ਜਿੰਮੇਵਾਰੀ ਲਈ ਹੈ। ਗੇਂਦਬਾਜ਼ੀ ’ਚ ਵਰੁਣ ਚੱਕਰਵਰਤੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਰਸ਼ਿਤ ਰਾਣਾ ਨੇ 11 ਮੈਚਾਂ ’ਚ 16 ਵਿਕਟਾਂ ਲਈਆਂ ਹਨ। ਸੁਨੀਲ ਨਰਾਇਣ ਨੇ ਵੀ 461 ਦੋੜਾਂ ਬਣਾਉਣ ਦੇ ਨਾਲ ਹੀ 15 ਵਿਕਟਾਂ ਵੀ ਆਪਣੇ ਨਾਂਅ ਕੀਤੀਆਂ ਹਨ। (KKR vs SRH)
SRH ਦੇ ਹੈੱਡ-ਅਭਿਸ਼ੇਕ ਸ਼ਰਮਾ ਦੀ ਸਟ੍ਰਾਈਕ ਰੇਟ 200 ਤੋਂ ਵੀ ਜ਼ਿਆਦਾ | KKR vs SRH
ਜੇਕਰ ਹੈਦਰਾਬਾਦ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਹੈਦਰਾਬਾਦ ਦੀ ਤਾਕਤ ਉਨ੍ਹਾਂ ਦੀ ਓਪਨਿੰਗ ਜੋੜੀ ਹੈ, ਜਿਸ ਵਿੱਚ ਟ੍ਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਹਨ। ਦੋਵਾਂ ਨੇ 200 ਤੋਂ ਵੀ ਜ਼ਿਆਦਾ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਦੋਵਾਂ ਨੇ ਹਮਲਾਵਰ ਪਾਰੀਆਂ ਖੇਡੀਆਂ ਹਨ। ਮੱਧ ਕ੍ਰਮ ’ਚ ਹੈਨਰਿਕ ਕਲਾਸੇਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ 13 ਮੈਚਾਂ ’ਚ 381 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ’ਚ ਨਟਰਾਇਜਨ ਨੇ 11 ਮੈਚਾਂ ’ਚ 17 ਵਿਕਟਾਂ ਲਈਆਂ ਹਨ। ਕਪਤਾਨ ਪੈਟ ਕਮਿੰਸ ਨੇ 15 ਵਿਕਟਾਂ ਤੇ ਭੁਵਨੇਸ਼ਵਰ ਕੁਮਾਰ ਨੇ 11 ਵਿਕਟਾਂ ਲੈ ਉਨ੍ਹਾਂ ਦਾ ਚੰਗਾ ਸਾਥ ਦਿੱਤਾ ਹੈ। ਦੋਵਾਂ ਟੀਮਾਂ ਵਿਚਕਾਰ ਇਹ ਵੱਡੇ ਸਕੋਰ ਵਾਲਾ ਮੈਚ ਹੋਣ ਦੀ ਉਮੀਦ ਹੈ। (KKR vs SRH)
ਮੀਂਹ ਦੀ ਸੰਭਾਵਨਾ ਨਹੀਂ | KKR vs SRH
ਅਹਿਮਦਾਬਾਦ ’ਚ ਅੱਜ ਮੈਚ ਵਾਲੇ ਦਿਨ ਗਰਮੀ ਰਹੇਗੀ। ਹਾਲਾਂਕਿ ਮੈਚ ਸ਼ਾਮ ਨੂੰ ਖੇਡਿਆ ਜਾਵੇਗਾ, ਮੈਚ ਦੇ ਸ਼ੁਰੂ ਹੋਣ ਦਾ ਸਮਾਂ ਸ਼ਾਮ 7:30 ਵਜੇ ਹੈ ਤਾਂ ਖਿਡਾਰੀ ਨੂੰ ਰਾਹਤ ਮਿਲੇਗੀ। ਦਿਨ ਦਾ ਘੱਟ ਤੋਂ ਘੱਟ ਤਾਪਮਾਨ ਅੱਜ 31 ਡਿਗਰੀ ਰਹੇਗਾ। ਨਾਲ ਹੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। (KKR vs SRH)
ਪਿੱਚ ਰਿਪੋਰਟ | KKR vs SRH
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਬੋਰਡ ’ਤੇ ਜ਼ਿਆਦਾ ਸਕੋਰ ਖੜ੍ਹਾ ਕਰਨ ਅਤੇ ਮੈਚ ਜਿੱਤਣ ’ਚ ਸਫਲ ਰਹੀ ਹੈ। ਇਸ ਮੈਦਾਨ ’ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਔਸਤ ਸਕੋਰ 170 ਦੋੜਾਂ ਦੇ ਕਰੀਬ ਹੈ। ਹਾਲਾਂਕਿ ਇਸ ਮੈਦਾਨ ’ਤੇ ਇਸ ਸੀਜ਼ਨ ’ਚ 200 ਦੌੜਾਂ ਦਾ ਪਿੱਛਾ ਵੀ ਕੀਤਾ ਚੁੱਕਿਆ ਹੈ। ਕਿਉਂਕਿ ਅਸਮਾਨ ਸਾਫ ਹੈ ਤੇ ਮੀਂਹ ਦਾ ਕੋਈ ਖਤਰਾ ਨਹੀਂ ਹੈ, ਇਸ ਲਈ ਉਮੀਦ ਹੈ ਕਿ ਕਪਤਾਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਗੇ। ਤੇਜ਼ ਗੇਂਦਬਾਜ਼ਾਂ ਨੂੰ ਵਿਕਟ ਤੋਂ ਚੰਗੀ ਮੂਵਮੈਂਟ ਮਿਲੇਗੀ, ਜਦਕਿ ਸਪਿਨਰਾਂ ਨੂੰ ਵੀ ਬਾਅਦ ਦੇ ਓਵਰਾਂ ’ਚ ਮੱਦਦ ਮਿਲੇਗੀ। (KKR vs SRH)
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | KKR vs SRH
ਕੋਲਕਾਤਾ : ਸ਼੍ਰੇਅਸ ਅਈਅਰ (ਕਪਤਾਨ), ਸੁਨੀਲ ਨਰਾਇਣ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਅੰਗਕ੍ਰਿਸ਼ ਰਘੂਵੰਸ਼ੀ, ਵੈਂਕਟੇਸ਼ ਅਈਅਰ, ਆਂਦਰੇ ਰਸੇਲ, ਰਿੰਕੂ ਸਿੰਘ, ਮਿਸ਼ੇਲ ਸਟਾਰਕ, ਹਰਸ਼ਿਤ ਰਾਣਾ, ਵੈਭਵ ਅਰੋੜਾ ਤੇ ਵਰੁਣ ਚੱਕਰਵਤੀ। (KKR vs SRH)
ਪ੍ਰਭਾਵੀ ਖਿਡਾਰੀ : ਰਮਨਦੀਪ ਸਿੰਘ। (KKR vs SRH)
ਹੈਦਰਾਬਾਦ : ਪੈਟ ਕਮਿੰਸ (ਕਪਤਾਨ), ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਨਿਤੀਸ਼ ਕੁਮਾਰ ਰੈੱਡੀ, ਹੈਨਰਿਕ ਕਲਾਸਨ (ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਮਯੰਗ ਮਾਰਕੰਡੇ/ਵਿਜੇਕਾਂਤ ਵਿਸ਼ਾਕਾਂਤ, ਭੁਵਨੇਸ਼ਵਰ ਕੁਮਾਰ ਤੇ ਟੀ ਨਟਰਾਜਨ।
ਪ੍ਰਭਾਵੀ ਖਿਡਾਰੀ : ਜੈਦੇਵ ਉਨਾਦਕਟ। (KKR vs SRH)
Mohammad Siraj: ਵਿਰਾਟ, ਪਾਟੀਦਾਰ ਦੀਆਂ ਤੂਫਾਨੀ ਪਾਰੀਆਂ ਨੇ ਪੰਜਾਬ ਨੂੰ ਕੀਤਾ ਪਲੇਆਫ ਦੀ ਦੌੜ ’ਚੋਂ ਬਾਹਰ
ਵਿਰਾਟ ਸੈਂਕੜੇ ਤੋਂ ਖੁੰਜੇ, ਪਰ ਖੇਡੀ ਤੂਫਾਨੀ ਪਾਰੀ | Mohammad Siraj
ਰਜਤ ਪਾਟੀਦਾਰ ਤੇ ਕੈਮਰਨ ਗ੍ਰੀਨ ਦੀਆਂ ਵੀ ਵਧੀਆ ਪਾਰੀਆਂ
ਗੇਂਦਬਾਜ਼ੀ ’ਚ ਸਿਰਾਜ ਤੇ ਕਰਨ ਸ਼ਰਮਾ ਦਾ ਕਹਿਰ
ਧਰਮਸ਼ਾਲਾ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ 58ਵਾਂ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੁਰੂ ਤੇ ਪੰਜਾਬ ਕਿੰਗਜ ਵਿਚਕਾਰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 241 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਿਸ ਵਿੱਚ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ (92) ਦੌੜਾਂ ਦੀ ਪਾਰੀ ਵੀ ਸ਼ਾਮਲ ਰਹੀ, ਵਿਰਾਟ ਤੋਂ ਇਲਾਵਾ ਰਜਤ ਪਾਟੀਦਾਰ ਨੇ ਸਿਰਫ 18 ਗੇਂਦਾਂ ’ਚ (55) ਦੌੜਾਂ, ਜਦਕਿ ਕੈਮਰਨ ਗ੍ਰੀਨ ਦੀ 46 ਦੌੜਾਂ ਦੀ ਪਾਰੀ ਵੀ ਸ਼ਾਮਲ ਰਹੀ। ਪੰਜਾਬ ਵੱਲੋਂ ਹਰਸ਼ਲ ਪਟੇਲ ਨੇ 3 ਜਦਕਿ ਵਿਧਵਥ ਕਾਵਰੱਪਾ ਨੇ 2 ਵਿਕਟਾਂ ਲਈਆਂ। (Mohammad Siraj)
ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਪੰਜਾਬ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਉਸ ਨੇ ਪਹਿਲੇ ਹੀ ਓਵਰ ’ਚ ਆਪਣੇ ਓਪਨਰ ਬੱਲੇਬਾਜ਼ ਦੀ ਵਿਕਟ ਗੁਆ ਦਿੱਤੀ। ਪੰਜਾਬ ਵੱਲੋਂ ਸਿਰਫ ਰਿਲੇ ਰੂਸੋ (61), ਜੌਨੀ ਬੇਅਰਸਟੋ (27), ਸ਼ਸ਼ਾਂਕ ਸਿੰਘ (37) ਤੇ ਕਪਤਾਨ ਸੈਮ ਕਰਨ ਨੇ (22) ਦੌੜਾਂ ਦੀਆਂ ਪਾਰੀਆਂ ਖੇਡੀਆਂ ਤੇ ਟੀਮ ਆਰਸੀਬੀ ਦੇ ਗੇਂਦਬਾਜ਼ਾਂ ਅੱਗੇ ਸਿਰਫ 181 ਦੌੜਾਂ ’ਤੇ ਆਲਆਊਟ ਹੋ ਗਈ। ਬੈਂਗਲੁਰੂ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ 3 ਵਿਕਟਾਂ ਹਾਸਲ ਕੀਤੀਆਂ, ਇਸ ਤੋਂ ਇਲਾਵਾ ਸਵਪਨਿਲ ਸਿੰਘ ਤੇ ਲੌਕੀ ਫਰਗੂਸਨ ਤੇ ਸਪਿਨਰ ਗੇਂਦਬਾਜ਼ ਕਰਨ ਸ਼ਰਮਾ ਨੂੰ 2-2 ਵਿਕਟਾਂ ਮਿਲੀਆਂ। (Mohammad Siraj)
ਇਹ ਵੀ ਪੜ੍ਹੋ : ‘ਚਿੱਟੇ ਸੋਨੇ’ ਨੂੰ ‘ਗੁਲਾਬੀ ਸੁੰਡੀ’ ਤੋਂ ਬਚਾਉਣਾ ਕਿਸਾਨਾਂ ਲਈ ਪ੍ਰੀਖਿਆ
ਇਸ ਹਾਰ ਕਰਕੇ ਹੀ ਪੰਜਾਬ ਦੀ ਟੀਮ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਇਸ ਸੀਜ਼ਨ ’ਚ ਪਲੇਆਫ ਦੀ ਦੌੜ ’ਚੋਂ ਬਾਹਰ ਹੋਣ ਵਾਲੀ ਪੰਜਾਬ ਦੂਜੀ ਟੀਮ ਹੈ। ਇਸ ਤੋਂ ਪਹਿਲਾਂ 2 ਦਿਨ ਪਹਿਲਾਂ ਹੀ ਮੁੰਬਈ ਵੀ ਮੈਚ ਹਾਰ ਕੇ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਗਈ ਸੀ।ਰਾਤ ਵਾਲੇ ਮੈਚ ’ਚ ਬੈਂਗਲੁਰੂ ਨੇ ਇਸ ਸੀਜ਼ਨ ’ਚ ਪੰਜਾਬ ਨੂੰ ਦੂਜੀ ਵਾਰ ਹਰਾਇਆ। ਆਰਸੀਬੀ ਦੀ ਹੁਣ ਲਗਾਤਾਰ ਚੌਥੀ ਜਿੱਤ ਸੀ ਤੇ ਉਹ ਅੰਕ ਸੂਚੀ ’ਚ 7ਵੇਂ ਸਥਾਨ ’ਤੇ ਪਹੁੰਚ ਗਈ ਹੈ, ਹੁਣ ਆਰਸੀਬੀ ਨੂੰ ਪਲੇਆਫ ਦੀ ਦੌੜ ’ਚ ਬਣੇ ਰਹਿਣ ਲਈ ਆਪਣੇ ਬਾਕੀ ਬਚੇ ਦੋ ਮੈਚ ਵੀ ਜਿੱਤਣੇ ਹੋਣਗੇ ਤੇ ਬਾਕੀ ਟੀਮਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਹੋਵੇਗਾ। ਆਰਸੀਬੀ ਦੀਆਂ ਇਸ ਜਿੱਤ ਨਾਲ ਅਜੇ ਵੀ ਪਲੇਆਫ ’ਚ ਜਾਣ ਦੀਆਂ ਉਮੀਦਾਂ ਜਿਉਂਦੀਆਂ ਹਨ। (Mohammad Siraj)
ਖਿਡਾਰੀਆਂ ਦਾ ਪ੍ਰਦਰਸ਼ਨ : ਕੋਹਲੀ, ਪਾਟੀਦਾਰ ਤੇ ਰੂਸੋ ਦੇ ਅਰਧਸੈਂਕੜੇ, ਹਰਸ਼ਲ-ਸਿਰਾਜ ਨੂੰ ਮਿਲੀਆਂ 3-3 ਵਿਕਟਾਂ | Mohammad Siraj
ਆਰਸੀਬੀ ਵੱਲੋਂ ਵਿਰਾਟ ਕੋਹਲੀ ਨੇ 92, ਰਜਤ ਪਾਟੀਦਾਰ ਨੇ 55 ਤੇ ਕੈਮਰੂਨ ਗ੍ਰੀਨ ਨੇ 46 ਦੌੜਾਂ ਬਣਾਈਆਂ। ਪੰਜਾਬ ਵੱਲੋਂ ਹਰਸ਼ਲ ਪਟੇਲ ਨੇ 3 ਅਤੇ ਵਿਦਵਤ ਕਾਵੇਰੱਪਾ ਨੇ 2 ਵਿਕਟਾਂ ਲਈਆਂ।
ਪੰਜਾਬ ਕਿੰਗਜ਼ ਲਈ ਰਿਲੇ ਰੂਸੋ ਨੇ 61 ਦੌੜਾਂ ਬਣਾਈਆਂ। ਸ਼ਸ਼ਾਂਕ ਸਿੰਘ 37, ਜੌਨੀ ਬੇਅਰਸਟੋ 27 ਸੈਮ ਕੁਰਾਨ ਸਿਰਫ 22 ਦੌੜਾਂ ਹੀ ਬਣਾ ਸਕੇ। ਬੈਂਗਲੁਰੂ ਵੱਲੋਂ ਮੁਹੰਮਦ ਸਿਰਾਜ ਨੇ 3 ਵਿਕਟਾਂ ਲਈਆਂ। ਕਰਨ ਸ਼ਰਮਾ, ਸਵਪਨਿਲ ਸਿੰਘ ਤੇ ਲੋਕੀ ਫਰਗੂਸਨ ਨੇ 2-2 ਵਿਕਟਾਂ ਲਈਆਂ। (Mohammad Siraj)
ਪੰਜਾਬ ਦੀ ਹਾਰ ਦੇ ਕਾਰਨ | Mohammad Siraj
ਟੀਮ ਚੋਣ, ਰਬਾਡਾ-ਬਰਾੜ ਨੂੰ ਮੈਚ ’ਚ ਨਹੀਂ ਖਿਡਾਇਆ : ਮੈਚ ਲਈ ਪੰਜਾਬ ਦੀ ਟੀਮ ਦੀ ਚੋਣ ਖਰਾਬ ਰਹੀ। ਟੀਮ ਨੇ ਇਸ ਮੈਚ ਲਈ ਕਾਗਿਸੋ ਰਬਾਡਾ ਅਤੇ ਹਰਪ੍ਰੀਤ ਬਰਾੜ ਨੂੰ ਬਾਹਰ ਕੀਤਾ ਸੀ। ਟਾਸ ਸਮੇਂ ਪੁੱਛੇ ਜਾਣ ’ਤੇ ਕਪਤਾਨ ਸੈਮ ਕੁਰਾਨ ਨੇ ਕਿਹਾ ਕਿ ਅਸੀਂ ਆਪਣੀ ਬੱਲੇਬਾਜੀ ਦੀ ਤਾਕਤ ਵਧਾਉਣਾ ਚਾਹੁੰਦੇ ਹਾਂ ਪਰ ਟੀਮ ਦੇ 7 ਬੱਲੇਬਾਜ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕੇ।
ਖਰਾਬ ਫੀਲਡਿੰਗ, 4 ਕੈਚ ਛੱਤੇ : ਟਾਸ ਜਿੱਤਣ ਤੋਂ ਬਾਅਦ ਪੰਜਾਬ ਦੀ ਫੀਲਡਿੰਗ ਮੱਧਮ ਸੀ। ਟੀਮ ਦੇ ਖਿਡਾਰੀ ਨੇ 20 ਓਵਰਾਂ ਦੀ ਪਾਰੀ ’ਚ 4 ਕੈਚ ਛੱਡੇ। ਟੀਮ ਦੇ ਸਪਿਨਰ ਵੀ ਨਾਕਾਮ ਰਹੇ। ਟੀਮ ਨੇ ਰਾਹੁਲ ਚਾਹਰ ਤੇ ਲਿਵਿੰਗਸਟਨ ਦੇ 6 ਓਵਰ ਸੁੱਟੇ। ਦੋਵਾਂ ਨੇ ਮਿਲ ਕੇ 75 ਦੌੜਾਂ ਦੇ ਦਿੱਤੀਆਂ, ਪਰ ਇੱਕ ਵੀ ਵਿਕਟ ਨਹੀਂ ਲੈ ਸਕੇ।
ਕੋਹਲੀ-ਪਾਟੀਦਾਰ ਨੇ ਮੈਚ ’ਚ 2-2 ਮਿਲੇ ਜੀਵਨਦਾਨਾਂ ਦਾ ਫਾਇਦਾ ਚੁੱਕਿਆ : ਕੋਹਲੀ ਨੇ 47 ਗੇਂਦਾਂ ’ਤੇ 92 ਦੌੜਾਂ ਬਣਾਈਆਂ, ਜਦਕਿ ਪਾਟੀਦਾਰ ਨੇ 23 ਗੇਂਦਾਂ ’ਤੇ 55 ਦੌੜਾਂ ਬਣਾਈਆਂ। ਕੋਹਲੀ ਜਦੋਂ ਪਹਿਲੇ ਓਵਰ ’ਚ ਆਸ਼ੂਤੋਸ਼ ਸ਼ਰਮਾ ਦੇ ਹੱਥੋਂ ਕੈਚ ਹੋ ਗਏ ਤਾਂ ਉਹ 3 ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਦੇ ਨਾਲ ਹੀ 5ਵੇਂ ਓਵਰ ’ਚ ਪਾਟੀਦਾਰ ਨੂੰ ਹਰਸ਼ਲ ਪਟੇਲ ਨੇ ਉਸ ਸਮੇਂ ਕੈਚ ਦੇ ਦਿੱਤਾ ਜਦੋਂ ਉਹ ਇੱਕ ਦੌੜ ਹੀ ਬਣਾ ਸਕੇ ਸਨ। ਪੰਜਾਬ ਦੇ ਗੇਂਦਬਾਜਾਂ ਨੇ ਆਖਰੀ ਓਵਰਾਂ ’ਚ ਕਾਫੀ ਦੌੜਾਂ ਦਿੱਤੀਆਂ। 15 ਓਵਰਾਂ ਬਾਅਦ ਬੈਂਗਲੁਰੂ ਦਾ ਸਕੋਰ 164 ਦੌੜਾਂ ਸੀ। ਇੱਥੋਂ ਟੀਮ ਨੇ 5 ਓਵਰਾਂ ’ਚ 77 ਦੌੜਾਂ ਬਣਾਈਆਂ।
242 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਖਰਾਬ ਸ਼ੁਰੂਆਤ : ਪੰਜਾਬ ਦੀ ਪਹਿਲੀ ਵਿਕਟ 6 ਦੌੜਾਂ ’ਤੇ ਡਿਗ ਗਈ ਸੀ ਜਿਸ ਕਰਕੇ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਮਿਲ ਸਕੀ। ਟੀਮ ਨੇ ਸਿਰਫ 6 ਦੌੜਾਂ ਦੇ ਸਕੋਰ ’ਤੇ ਪਹਿਲਾ ਵਿਕਟ ਗੁਆ ਦਿੱਤਾ ਸੀ। ਪ੍ਰਭਸਿਮਰਨ ਸਿੰਘ 6 ਦੌੜਾਂ ਬਣਾ ਕੇ ਆਊਟ ਹੋ ਗਏ।
SRH vs RR: ਨਿਤੀਸ਼-ਹੈੱਡ ਦੇ ਅਰਧਸੈਂਕੜੇ, ਹੈਦਰਾਬਾਦ ਦਾ ਮਜ਼ਬੂਤ ਸਕੋਰ
ਹੈਦਰਾਬਾਦ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 202 ਦੌੜਾਂ ਦਾ ਟੀਚਾ | SRH vs RR
ਕਲਾਸਨ ਨੇ ਸਿਰਫ 19 ਗੇਂਦਾਂ ’ਤੇ ਬਣਾਇਆਂ 42 ਦੌੜਾਂ
ਆਵੇਸ਼ ਖਾਨ ਨੂੰ ਮਿਲਿਆਂ 2 ਵਿਕਟਾਂ
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ਦਾ 50ਵਾਂ ਮੈਚ ਰਾਜਸਥਾਨ ਰਾਇਲਜ਼ ਤੇ ਹੈਦਰਾਬਾਦ ਵਿਚਕਾਰ ਖੇਡਿਆ ਜਾ ਰਿਹਾ ਹੈ। ਜਿੱਥੇ ਹੈਦਰਾਬਾਦ ਦੀ ਟੀਮ ਨੇ ਟਾਸ ਜਿੱਤ ਦੇ ਆਪਣੇ 20 ਓਵਰਾਂ ’ਚ 201 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਹੈ। ਹੈਦਰਾਬਾਦ ਵੱਲੋਂ ਓਪਨਰ ਟ੍ਰੈਵਿਸ ਹੈੱਡ ਤੇ ਨਿਤੀਸ਼ ਰੈੱਡੀ ਨੇ ਅਰਧਸੈਂਕੜੇ ਜੜੇ, ਜਦਕਿ ਵਿਕਟਕੀਪਰ ਬੱਲੇਬਾਜ਼ ਹੈਨਰਿਕ ਕਲਾਸੇਨ ਨੇ ਸਿਰਫ 19 ਗੇਂਦਾਂ ਦਾ ਸਾਹਮਣਾ ਕੀਤਾ ਤੇ 42 ਦੌੜਾਂ ਦੀ ਤੂਫਾਨੀ ਪਾਰੀ ਖੇਡੀ। (SRH vs RR)
ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ
ਰਾਜਸਥਾਨ ਵੱਲੋਂ ਸਭ ਤੋਂ ਜ਼ਿਆਦਾ ਆਵੇਸ਼ ਖਾਨ ਨੂੰ 2 ਵਿਕਟਾਂ ਮਿਲਿਆਂ, ਜਦਕਿ ਇੱਕ ਵਿਕਟ ਸੰਦੀਪ ਸ਼ਰਮਾ ਦੇ ਖਾਤੇ ’ਚ ਗਈ ਹੈ। ਹੁਣ ਰਾਜਸਥਾਨ ਨੂੰ ਪਲੇਆਫ ’ਚ ਪਹੁੰਚਣ ਲਈ ਆਪਣੇ 20 ਓਵਰਾਂ ’ਚ 202 ਦੌੜਾਂ ਦੀ ਜ਼ਰੂਰਤ ਹੈ। ਹੈਦਰਾਬਾਦ ਨੇ ਨਿਤੀਸ਼ ਦੀਆਂ 42 ਗੇਂਦਾਂ ’ਤੇ ਤਿੰਨ ਚੌਕੇ ਤੇ ਅੱਠ ਛੱਕਿਆਂ ਦੀ ਮੱਦਦ ਨਾਲ 76 ਦੌੜਾਂ ਜਦਕਿ ਟ੍ਰੈਵਿਸ ਹੈੱਡ ਨੇ 44 ਗੇਂਦਾਂ ’ਚ ਛੇ ਚੌਕਿਆਂ ਤੇ ਤਿੰਨ ਛੱਕਿਆਂ ਦੀ ਮੱਦਦ ਨਾਲ 58 ਦੌੜਾਂ ਦੀਆਂ ਪਾਰੀਆਂ ਖੇਡੀਆਂ। ਕਲਾਸੇਨ ਨੇ ਆਪਣੀ ਪਾਰੀ ’ਚ ਤਿੰਨ ਚੌਕੇ ਤੇ ਤਿੰਨ ਛੱਕੇ ਜੜੇ। (SRH vs RR)
ਟਾਸ ਜਿੱਤਣ ਤੋਂ ਬਾਅਦ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਕਿਉਂਕਿ ਆਵੇਸ਼ ਖਾਨ ਨੇ ਅਭਿਸ਼ੇਕ ਸ਼ਰਮਾ ਨੂੰ ਆਊਟ ਕਰਕੇ ਹੈਦਰਾਬਾਦ ਨੂੰ ਪਹਿਲਾ ਝਟਕਾ ਦਿੱਤਾ ਸੀ। ਅਗਲੇ ਹੀ ਓਵਰ ’ਚ ਅਨਮੋਲਪ੍ਰੀਤ ਸਿੰਘ ਸੰਦੀਪ ਸ਼ਰਮਾ ਦਾ ਸ਼ਿਕਾਰ ਬਣ ਗਏ ਤੇ ਹੈਦਰਾਬਾਦ ’ਤੇ ਦਬਾਅ ਵੱਧ ਗਿਆ। ਹੈਦਰਾਬਾਦ ਦੀ ਬੱਲੇਬਾਜ਼ੀ ਪਾਵਰਪਲੇ ’ਚ ਥੋੜੀ ਹੌਲੀ ਰਹੀ। ਹੈਦਰਾਬਾਦ ਨੇ ਇਸ ਸੀਜ਼ਨ ’ਚ ਪਾਵਰਪਲੇ ’ਚ ਅਪਣਾ ਸਭ ਤੋਂ ਘੱਟ ਦੌੜਾਂ ਦਾ ਸਕੋਰ ਬਣਾਇਆ ਹੈ। ਪਾਵਰਪਲੇ ’ਚ ਹੈਦਰਾਬਾਦ ਦੀ ਟੀਮ ਸਿਰਫ 37 ਦੌੜਾਂ ਹੀ ਬਣਾ ਸਕੀ ਤੇ ਆਪਣੀਆਂ 2 ਵਿਕਟਾਂ ਗੁਆ ਦਿੱਤੀਆਂ ਸਨ। (SRH vs RR)
ਜਵਾਬ ‘ਚ ਰਾਜਸਥਾਨ ਦੀ ਪਾਰੀ ਡਗਮਗਾਈ
ਹੈਦਰਾਬਾਦ ਵੱਲੋਂ ਦਿੱਤੇ ਗਏ 202 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਦੀ ਪਾਰੀ ਪਹਿਲੇ ਹੀ ਓਵਰ ‘ਚ ਡਗਮਗਾ ਗਈ, ਪਹਿਲੇ ਹੀ ਓਵਰ ‘ਚ ਤੂਫਾਨੀ ਬੱਲੇਬਾਜ਼ ਜੋਸ ਬਟਲਰ ਤੇ ਕਪਤਾਨ ਸੰਜੂ ਸੈਮਸਨ ਨੂੰ ਭੁਵਨੇਸ਼ਵਰ ਕੁਮਾਰ ਨੇ ਪਵੇਲੀਅਨ ਦਾ ਰਾਹ ਦਿਖਾ ਦਿੱਤਾ, ਦੋਵੇਂ ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ, ਤੇ (0) ‘ਤੇ ਚੱਲਦੇ ਬਣੇ। ਹੁਣ ਰਾਸਸਥਾਨ ਨੇ 2.2 ਓਵਰਾਂ ਦੀ ਸਮਾਪਤੀ ਤੱਕ ਆਪਣੀ 2 ਵਿਕਟਾਂ ਗੁਆ ਕੇ 11 ਦੌੜਾਂ ਬਣਾ ਲਈਆਂ ਹਨ, ਇਸ ਸਮੇਂ ਜਾਇਸਵਾਲ (7) ਜਦਕਿ ਰਿਆਨ ਪਰਾਗ (4) ਦੌੜਾਂ ਬਣਾ ਕੇ ਕ੍ਰੀਜ ‘ਤੇ ਨਾਬਾਦ ਹਨ।
Rituraj Gaikwad: ਹਾਰਨ ਕਰਕੇ CSK ਦੀਆਂ ਪਲੇਆਫ਼ ਉਮੀਦਾਂ ਘਟੀਆਂ, ਅੱਜ ਕੁਆਲੀਫਾਈ ਕਰ ਸਕਦੀ ਹੈ RR
ਗਾਇਕਵਾੜ ਬਣੇ ਟਾਪ ਸਕੋਰਰ | Rituraj Gaikwad
ਚੇਨਈ ਦੀਆਂ ਮੁਸ਼ਕਲਾਂ ਵਧੀਆਂ
SRH vs RR : ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ 2024 ਦਾ 49ਵਾਂ ਮੈਚ ਰਾਤ ਚੇਨਈ ਸੁਪਰ ਕਿੰਗਜ ਤੇ ਪੰਜਾਬ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਪੰਜਾਬ ਨੇ ਆਸਾਨ ਜਿੱਤ ਹਾਸਲ ਕਰ ਲਈ। ਪੰਜਾਬ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਹ ਮੈਚ ਦੇ ਨਤੀਜੇ ਨੇ ਅੰਕ ਸੂਚੀ ’ਚ ਥੋੜੀ ਫੇਰਬਦਲ ਕੀਤੀ, ਜਿਸ ਕਰਕੇ ਪੰਜਾਬ ਨੰਬਰ 7 ’ਤੇ ਪਹੁੰਚ ਗਈ, ਜਦਕਿ ਚੈਨਈ ਚੌਥੇ ਨੰਬਰ ’ਤੇ ਹੀ ਬਰਕਾਰਾਰ ਹੈ। ਰਾਤ ਵਾਲੇ ਮੈਚ ’ਚ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ ਸਿਰਫ 162 ਦੌੜਾਂ ਹੀ ਬਣਾਈਆਂ। (Rituraj Gaikwad)
ਇਹ ਵੀ ਪੜ੍ਹੋ : ਮਜ਼ਦੂਰ ਦਿਵਸ : ‘ਹਕੀਕਤ ’ਚ ਮਜ਼ਦੂਰ ਜਮਾਤ ਦਾ ਕੋਈ ਵੀ ਤਿਉਹਾਰ ਨਹੀਂ’
ਜਿਸ ਵਿੱਚ ਕਪਤਾਨ ਗਾਇਕਵਾੜ ਨੇ 62 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 14 ਦੌੜਾਂ ਬਣਾਈਆਂ। ਜਵਾਬ ’ਚ ਪੰਜਾਬ ਕਿੰਗਜ ਨੇ ਜੌਨੀ ਬੇਅਰਸਟੋ ਦੀਆਂ 46 ਦੌੜਾਂ, ਜਦਕਿ ਸ਼ਸ਼ਾਂਕ ਸਿੰਘ ਦੀਆਂ 25 ਦੌੜਾਂ ਤੇ ਕਪਤਾਨ ਸੈਮ ਕਰਨ ਦੀਆਂ 26 ਦੌੜਾਂ ਦੀ ਮੱਦਦ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ। ਚੇਨਈ ਦੀ ਪਿਛਲੇ 4 ਮੈਚਾਂ ’ਚ ਇਹ ਤੀਜੀ ਹਾਰ ਰਹੀ ਹੈ। ਜਿਸ ਕਰਕੇ ਉਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ। (Rituraj Gaikwad)
ਚੇੱਨਈ ਦੀਆਂ ਮੁਸ਼ਕਲਾਂ ਵਧੀਆਂ | Rituraj Gaikwad
ਚੇਪਾਪ ਸਟੇਡੀਅਮ ’ਚ ਬੁੱਧਵਾਰ ਨੂੰ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 7 ਵਿਕਟਾਂ ਗੁਆ ਕੇ 162 ਦੌੜਾਂ ਬਣਾਈਆਂ। ਪਰ ਪੰਜਾਬ ਨੇ ਇਹ ਟੀਚਾ ਸਿਰਫ 17.5 ਓਵਰਾਂ ’ਚ ਹੀ ਹਾਸਲ ਕਰ ਲਿਆ ਤੇ ਸਿਰਫ ਆਪਣੀਆਂ 3 ਵਿਕਟਾਂ ਦਾ ਹੀ ਨੁਕਸਾਨ ਹੋਣ ਦਿੱਤਾ। (Rituraj Gaikwad)
ਚੇਨਈ ਦੇ ਹੁਣ ਇਸ ਸੀਜ਼ਨ ’ਚ 5 ਜਿੱਤ ਤੇ 5 ਹਾਰ ਹਨ, ਤੇ ਉਸ ਦੇ ਪੁਆਇੰਟ 10 ਹਨ। ਟੀਮ ਚੌਥੇ ਨੰਬਰ ’ਤੇ ਮੌਜ਼ੂਦ ਹੈ। ਪਰ ਟੀਮ ਨੂੰ ਹੁਣ ਪਲੇਆਫ ’ਚ ਜਗ੍ਹਾ ਪੱਕੀ ਕਰਨ ਲਈ ਆਪਣੇ ਬਾਕੀ ਬਚੇ ਚਾਰੇ ਮੈਚ ਆਪਣੇ ਨਾਂਅ ਕਰਨੇ ਹੋਣਗੇ। ਜੇਕਰ ਉਹ ਇੱਕ ਮੈਚ ਵੀ ਹਾਰਦੀ ਹੈ ਤਾਂ ਬਾਕੀ ਟੀਮਾਂ ਦੇ ਨਤੀਜਿਆਂ ’ਤੇ ਨਿਰਭਰ ਰਹਿਣਾ ਹੋਵੇਗਾ।
ਦੂਜੇ ਪਾਸੇ ਪੰਜਾਬ ਨੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ, ਟੀਮ ਦੇ 10 ਮੈਚਾਂ ’ਚ 4 ਜਿੱਤ ਤੇ 6 ਹਾਰ ਕਰਕੇ 8 ਪੁਆਇੰਟ ਹਨ, ਟੀਮ 8ਵੇਂ ਨੰਬਰ ਤੋਂ 7 ਨੰਬਰ ’ਤੇ ਆ ਗਈ ਹੈ। ਉਸ ਨੂੰ ਆਪਣੇ ਬਾਕੀ ਰਹਿੰਦੇ ਚਾਰੇ ਮੈਚ ਜਿੱਤਣੇ ਹੋਣਗੇ ਤੇ ਬਾਕੀ ਟੀਮਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਹੋਵੇਗਾ।
ਅੱਜ ਕੁਆਲੀਫਾਈ ਕਰ ਸਕਦੀ ਹੈ ਰਾਜਸਥਾਨ ਦੀ ਟੀਮ | Rituraj Gaikwad
ਆਈਪੀਐੱਲ ਦੇ 17ਵੇਂ ਸੀਜ਼ਨ ’ਚ ਅੱਜ ਰਾਜਸਥਾਨ ਦੀ ਟੀਮ ਦਾ ਸਾਹਮਣਾ ਹੈਦਰਾਬਾਦ ਦੀ ਟੀਮ ਨਾਲ ਹੈ। ਰਾਜਸਥਾਨ ਦੀ ਟੀਮ ਨੇ ਇਸ ਵਾਰ ਸੀਜ਼ਨ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਤੇ ਟੀਮ ਅੰਕ ਸੂਚੀ ’ਚ ਪਹਿਲੇ ਸਥਾਨ ’ਤੇ ਕਾਇਮ ਹੈ। ਟੀਮ ਦੇ 9 ਮੈਚਾਂ ’ਚ 8 ਜਿੱਤ ਤੇ 1 ਹਾਰ ਕਰਕੇ 16 ਪੁਆਇੰਟ ਹਨ। ਟੀਮ ਅੱਜ ਦਾ ਮੈਚ ਜਿੱਤ ਕੇ 18 ਪੁਆਇੰਟ ਕਰਕੇ ਅੱਜ ਕੁਆਲੀਫਾਈ ਕਰ ਸਕਦੀ ਹੈ। ਉਹ ਇਸ ਸੀਜ਼ਨ ’ਚ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਵੀ ਬਣ ਸਕਦੀ ਹੈ। ਜੇਕਰ ਟੀਮ ਅੱਜ ਦਾ ਮੈਚ ਹਾਰਦੀ ਹੈ ਤਾਂ ਫਿਰ ਵੀ ਟੀਮ ਪਹਿਲੇ ਹੀ ਨੰਬਰ ’ਤੇ ਕਾਇਮ ਰਹੇਗੀ। (Rituraj Gaikwad)
ਹੈਦਰਾਬਾਦ ਕੋਲ ਟਾਪ-4 ਵਿੱਚ ਆਉਣ ਦਾ ਮੌਕਾ | Rituraj Gaikwad
ਹੈਦਰਾਬਾਦ ਦੀ ਟੀਮ ਨੇ ਇਸ ਸੀਜ਼ਨ ’ਚ ਹੁਣ ਤੱਕ 9 ਮੈਚ ਖੇਡੇ ਹਨ, ਤੇ ਟੀਮ ਨੇ 5 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ ਤੇ 4 ਮੈਚ ਹਾਰੇ ਹਨ। ਟੀਮ ਨੇ ਪਿਛਲੇ 2 ਮੈਚ ਲਗਾਤਾਰ ਹਾਰੇ ਹਨ ਤੇ ਟੀਮ 5ਵੇਂ ਨੰਬਰ ’ਤੇ ਕਾਇਮ ਹੈ। ਜੇਕਰ ਉਹ ਅੱਜ ਦਾ ਮੈਚ ਜਿੱਤਦੇ ਹਨ ਤਾਂ ਉਸ ਦੇ 12 ਅੰਕ ਹੋ ਜਾਣਗੇ ਤੇ ਟੀਮ ਟਾਪ-4 ’ਚ ਆ ਜਾਵੇਗੀ। ਜੇਕਰ ਅੱਜ ਦਾ ਮੈਚ ਹਾਰੇ ਤਾਂ ਟੀਮ ਉੱਥੇ ਹੀ 5ਵੇਂ ਨੰਬਰ ’ਤੇ ਰਹੇਗੀ।
ਗਾਇਕਵਾੜ ਕੋਲ ਪਹੁੰਚੀ ਆਰੈਂਜ ਕੈਪ | Rituraj Gaikwad
ਚੇਨਈ ਦੇ ਕਪਤਾਨ ਰਿਤੂਰਾਜ ਗਾਇਕਵਾੜ ਕੋਲ ਹੁਣ ਆਰੈਂਜ ਕੈਪ ਪਹੁੰਚ ਗਈ ਹੈ। ਗਾਇਕਵਾੜ ਨੇ ਲਗਾਤਾਰ ਤੀਜੇ ਮੈਚ ’ਚ 50 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ। ਉਨ੍ਹਾਂ ਨੇ 48 ਗੇਂਦਾਂ ’ਚ 52 ਦੌੜਾਂ ਬਣਾਇਆਂ। ਇਸ ਦੇ ਨਾਲ ਹੀ ਉਹ 17ਵੇਂ ਸੀਜ਼ਨ ’ਚ 500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਵਿਰਾਟ ਕੋਹਲੀ ਹੁਣ ਦੂਜੇ ਸਥਾਨ ’ਤੇ ਪਹੁੰਚ ਗਏ ਹਨ, ਵਿਰਾਟ ਦੀਆਂ ਹੁਣ ਤੱਕ 500 ਦੌੜਾਂ ਸਨ, ਜਦਕਿ ਗਾਇਕਵਾੜ ਨੇ ਹੁਣ 509 ਦੌੜਾਂ ਬਣਾ ਕੇ 9 ਦੌੜਾਂ ਅੱਗੇ ਹਨ। ਗਾਇਕਵਾੜ ਇਸ ਸੀਜ਼ਨ ’ਚ 500 ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਬਣੇ ਹਨ। (Rituraj Gaikwad)
ਕਪਤਾਨ ਨੇ ਕਿਹਾ ‘ਚੈਨ ਦੀ ਨੀਂਦ ਆਵੇਗੀ…,’ | Royal Challengers Bengaluru
ਹੈਦਰਾਬਾਦ 4 ਜਿੱਤ ਤੋਂ ਬਾਅਦ ਹਾਰੀ ਮੈਚ
ਕੋਹਲੀ ਤੇ ਪਾਟੀਦਾਰ ਦੇ ਅਰਧਸੈਂਕੜੇ, ਗੇਂਦਬਾਜ਼ਾਂ ਦਾ ਵੀ ਚੰਗਾ ਪ੍ਰਦਰਸ਼ਨ
ਸਪੋਰਟਸ ਡੈਸਕ। Faf du Plessis : Indian Premier League 2024 ਦਾ 41ਵਾਂ ਮੈਚ ਰਾਤ ਹੈਦਰਾਬਾਦ ਤੇ ਬੈਂਗਲੁਰ ਵਿਚਕਾਰ ਖੇਡਿਆ ਗਿਆ, ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਗਿਆ, ਹੈਦਰਾਬਾਦ ਦਾ ਇਹ 8ਵਾਂ ਮੈਚ ਸੀ, ਜਦਕਿ ਬੈਂਗਲੁਰੂ ਦਾ ਇਹ 9ਵਾਂ ਮੈਚ ਸੀ, ਲਗਾਤਾਰ 7 ਮੈਚ ਹਾਰਨ ਤੋਂ ਬਾਅਦ ਆਰਸੀਬੀ ਨੂੰ 9ਵੇਂ ਮੁਕਾਬਲੇ ’ਚ ਜਾ ਕੇ ਜਿੱਤ ਮਿਲੀ, ਇਸ ਤੋਂ ਪਹਿਲਾਂ ਆਈਪੀਐੱਲ ਦੇ ਇਸ ਸੀਜ਼ਨ ’ਚ ਬੈਂਗਲੁਰੂ ਦੀ ਸਥਿਤੀ ਖਰਾਬ ਰਹੀ ਸੀ, ਬੈਂਗਲੁਰੂ ਨੇ ਸਿਰਫ 1 ਮੈਚ ਜਿੱਤਿਆ ਸੀ, ਰਾਤ ਬੈਂਗਲੁਰੂ ਨੂੰ ਇਸ ਸੀਜ਼ਨ ’ਚ ਦੂਜੀ ਜਿੱਤ ਹਾਸਲ ਹੋਈ ਹੈ। ਬੈਂਗਲੁਰੂ ਨੇ ਹੈਦਰਾਬਾਦ ਨੂੰ 35 ਦੌੜਾਂ ਨਾਲ ਹਰਾ ਦਿੱਤਾ, ਇਸ ਜਿੱਤ ’ਤੇ ਬੈਂਗਲੁਰੂ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਕਿਹਾ ਕਿ ‘ਅੱਜ ਰਾਜ ਚੈਨ ਦੀ ਨੀਂਦ ਸੋਵਾਂਗੇ।’ (Royal Challengers Bengaluru)
ਇਹ ਵੀ ਪੜ੍ਹੋ : ਨਸ਼ਿਆਂ ਦੀ ਸਮੱਸਿਆ ਤੇ ਲੇਖ: ਨਸ਼ੇ ‘ਚ ਫਸੇ ਨੌਜਵਾਨਾਂ ਨੁੰ ਖੁਸ਼ਹਾਲ ਜਿ਼ੰਦਗੀ ਵੱਲ ਕਿਵੇਂ ਮੋੜਿਆ ਜਾਵੇ?
ਪਲੇਸਿਸ : ‘ਅੱਜ ਰਾਤ ਚੈਨ ਦੀ ਨੀਂਦ ਆਵੇਗੀ’
Indian Premier League ’ਚ ਵੀਰਵਾਰ ਨੂੰ Sunrisers Hyderabad ਖਿਲਾਫ ਆਰਸੀਬੀ ਨੂੰ 35 ਦੌੜਾਂ ਨਾਲ ਜਿੱਤ ਮਿਲਣ ’ਤੇ ਕਪਤਾਨ ਪਲੇਸਿਸ ਨੇ ਖੁਸ਼ੀ ਜਾਹਿਰ ਕੀਤੀ, ਉਨ੍ਹਾਂ ਕਿਹਾ- ਪਿਛਲੇ ਦੋ ਮੈਚਾਂ ’ਚ ਅਸੀਂ ਚੰਗੀ ਲੜਾਈ ਲੜੀ ਹੈ, ਹੈਦਰਾਬਾਦ ਨੇ 270 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ, ਅਸੀਂ 260 ਦੌੜਾਂ ਬਣਾਈਆਂ, ਕਲਕੱਤਾ ਖਿਲਾਫ ਵੀ ਅਸੀਂ ਸਿਰਫ 1 ਦੌੜ ਨਾਲ ਮੈਚ ਹਾਰੇ ਸੀ, ਅਸੀਂ ਕਾਫੀ ਸਮੇਂ ਤੋਂ ਕਰੀਬ ਪਹੁੰਚ ਰਹੇ ਸੀ, ਪਰ ਜਿੱਤ ਹਾਸਲ ਕਰਨਾ ਜ਼ਰੂਰੀ ਹੈ ਤਾਂਕਿ ਟੀਮ ’ਚ ਆਤਮ ਵਿਸ਼ਵਾਸ਼ ਪੈਦਾ ਹੋ ਸਕੇ, ਅੱਜ ਰਾਤ ਚੈਨ ਦੀ ਨੀਂਦ ਆਵੇਗੀ’’। ਡੂ ਪਲੇਸੀ ਨੇ ਅੱਗੇ ਕਿਹਾ, ‘ਤੁਸੀਂ ਟੀਮ ’ਚ ਸਿਰਫ ਗੱਲਾਂ ਨਾਲ ਆਤਮਵਿਸ਼ਵਾਸ਼ ਨਹੀਂ ਜਗਾ ਸਕਦੇ। (Royal Challengers Bengaluru)
ਤੁਸੀਂ ਦਿਖਾਵਾ ਵੀ ਨਹੀਂ ਕਰ ਸਕਦੇ, ਆਤਮਵਿਸ਼ਵਾਸ਼ ਸਿਰਫ ਪ੍ਰਦਰਸ਼ਨ ਨਾਲ ਮਿਲਦਾ ਹੈ।’’ ਨਾਲ ਹੀ ਪਲੇਸਿਸ ਇਸ ਗੱਲ ਨਾਲ ਖੁਸ਼ ਹਨ ਕਿ ਸਿਰਫ ਕੋਹਲੀ ਹੀ ਨਹੀਂ, ਸਗੋਂ ਦੂਜੇ ਬੱਲੇਬਾਜ਼ ਵੀ ਦੌੜਾਂ ਬਣਾ ਰਹੇ ਹਨ, ਉਨ੍ਹਾਂ ਕਿਹਾ, ‘ਆਈਪੀਐੱਲ ’ਚ ਹਰ ਟੀਮ ਮਜ਼ਬੂਤ ਹੈ, ਜੇਕਰ ਤੁਸੀਂ 100 ਫੀਸਦੀ ਨਹੀਂ ਦਿੰਦੇ ਹੋਂ ਤਾਂ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਹੁਣ ਜ਼ਿਆਦਾ ਬੱਲੇਬਾਜ਼ ਦੌੜਾਂ ਬਣਾ ਰਹੇ ਹਨ, ਟੂਰਨਾਮੈਂਟ ਤੋਂ ਪਹਿਲਾਂ ਹਾਫ ’ਚ ਸਿਰਫ ਵਿਰਾਟ ਹੀ ਦੌੜਾਂ ਬਣਾ ਰਹੇ ਸਨ, ਰਜਤ ਪਾਟੀਦਾਰ ਦਾ ਹੁਣ ਦੌੜਾਂ ਬਣਾਉਣਾ ਟੀਮ ਲਈ ਬਹੁਤ ਚੰਗਾ ਹੈ। (Royal Challengers Bengaluru)
ਦੋਵਾਂ ਟੀਮਾਂ ਦਾ ਪ੍ਰਦਰਸ਼ਨ | Royal Challengers Bengaluru
ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ’ਤੇ ਸੀ, ਜਿੱਥੇ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 206 ਦੌੜਾਂ ਬਣਾਈਆਂ, ਜਿਸ ਵਿੱਚ ਸਾਬਕਾ ਕਪਤਾਨ ਵਿਰਾਟ ਕੋਹਲੀ ਤੇ ਰਜਤ ਪਾਟੀਦਾਰ ਦਾ ਤੂਫਾਨੀ ਅਰਧਸੈਂਕੜਾ ਸ਼ਾਮਲ ਸੀ, ਪਾਟੀਦਾਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ, ਉਨ੍ਹਾਂ ਸਿਰਫ 20 ਗੇਂਦਾਂ ਦਾ ਸਾਹਮਣਾ ਕੀਤਾ ਅਤੇ 50 ਦੌੜਾਂ ਬਣਾਈਆਂ, ਜਿਸ ਵਿੱਚ 2 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਜਵਾਬ ’ਚ ਹੈਦਰਾਬਾਦ ਦੀ ਟੀਮ ਸ਼ੁਰੂਆਤ ’ਚ ਡਗਮਗਾ ਗਈ ਅਤੇ ਆਪਣੇ 20 ਓਵਰਾਂ ’ਚ 8 ਵਿਕਟਾਂ ਗੁਆ ਕੇ 171 ਦੌੜਾਂ ਹੀ ਬਣਾ ਸਕੀ, ਜਿਸ ਕਰਕੇ ਬੈਂਗਲੁਰੂ ਨੇ ਇਹ ਮੈਚ 35 ਦੌੜਾਂ ਨਾਲ ਆਪਣੇ ਨਾਂਅ ਕਰ ਲਿਆ। (Royal Challengers Bengaluru)