Pusa-44 - Sach Kahoon Punjabi
ਕਿਸਾਨਾਂ ਨੇ ਵੱਡੀ ਪੱਧਰ ’ਤੇ ਬੀਜੀ ਪਾਬੰਦੀਸ਼ੁਦਾ Pusa 44 ਦੀ ਪਨੀਰੀ, ਹੁੁਣ ਕੀ ਕਰੇਗੀ ਸਰਕਾਰ
ਮੁੱਖ ਮੰਤਰੀ ਵੱਲੋਂ Pusa 44 ਝੋਨਾ ਨਾ ਖਰੀਦਣ ਦੇ ਬਿਆਨ ਤੋਂ ਬਾਅਦ ਭੰਬਲਭੂਸੇ ਵਾਲੀ ਸਥਿਤੀ ’ਚ ਕਿਸਾਨ
ਖੇਤੀਬਾੜੀ ਵਿਭਾਗ ’ਤੇ ਉੱਠੇ ਸੁਆਲ, ਕਿਸਾਨਾਂ ਵੱਲੋਂ ਪਨੀਰੀ ਬੀਜਣ ਮੌਕੇ ਕਿੱਥੇ ਸਨ ਅਧਿਕਾਰੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਪੂਸਾ 44 (Pusa 44) ਝੋਨੇ ਦੀ ਕਿਸਮ ’ਤੇ ਪਾਬੰਦੀ ਲਾਉਣ ਦੇ ਬਾਵਜੂਦ ਵੱਡੀ ਪੱਧਰ ’ਤੇ ਕਿਸਾਨਾਂ ਵੱਲੋਂ ਇਸ ਦੀ ਪਨੀਰੀ ਬੀਜੀ ਗਈ ਹੈ। ਇੱਧਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਪੱਸ਼ਟ ਆਖਿਆ ਗਿਆ ਹੈ ਕਿ ਸਰਕਾਰ ਵੱਲੋਂ ਪੂਸਾ 44 ਝੋਨਾ ਨਹੀਂ ਖਰੀਦਿਆ ਜਾਵੇਗਾ, ਜਿਸ ਤੋਂ ਬਾਅਦ ਸਥਿਤੀ ਭੰਬਲਭੂੰਸੇ ਵਾਲੀ ਪੈਦਾ ਹੋ ਗਈ ਹੈ। ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਅਤੇ ਅਧਿਕਾਰੀ ਕੀ ਹੁਣ ਖੇਤਾਂ ਵਿੱਚ ਪੁੱਜ ਕੇ ਪੂਸਾ 44 ਦੀ ਲਾਈ ਗਈ ਪਨੀਰੀ ਸਬੰਧੀ ਕੋਈ ਕਾਰਵਾਈ ਕਰਨਗੇ ਜਾਂ ਨਹੀਂ, ਇਹ ਵੱਡਾ ਸੁਆਲ ਪੈਦਾ ਹੋ ਗਿਆ ਹੈ।
Read Also : Punjab Land Pooling Policy: ਲੈਂਡ ਪੁਲਿੰਗ ਨੀਤੀ ਕਿਸਾਨਾਂ ਲਈ ਫਾਇਦੇਮੰਦ, ਅਕਾਲੀ ਦਲ ਕਰ ਰਿਹੈ ਗੁੰਮਰਾਹ
ਦੱਸਣਯੋਗ ਹੈ ਕਿ ਪੰਜਾਬ ਵਿੱਚ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਝੋਨੇ ਦੀ ਕਿਸਮ ਪੂੁਸਾ 44 (Pusa 44) ਸਮੇਤ ਹਾਈਬ੍ਰਿਡ ਬੀਜ਼ਾਂ ’ਤੇ ਪਾਬੰਦੀ ਲਾਈ ਹੋਈ ਹੈ। ਵੱਡੀ ਗੱਲ ਇਹ ਹੈ ਕਿ ਇਸ ਪਾਬੰਦੀ ਦੇ ਬਾਵਜੂਦ ਮਾਲਵੇ ਖਿੱਤੇ ਵਿੱਚ ਵੱਡੀ ਪੱਧਰ ’ਤੇ ਕਿਸਾਨਾਂ ਵੱਲੋਂ ਪਾਬੰਦੀਸ਼ੁਦਾ ਪੂਸਾ 44 ਝੋਨੇ ਦੀ ਪਨੀਰੀ ਬੀਜੀ ਗਈ ਹੈ। ਸਥਿਤੀ ਇਹ ਹੈ ਕਿ ਇਸ ਪਨੀਰੀ ਨੂੰ ਬੀਜਿਆਂ 15 ਤੋਂ 20 ਦਿਨ ਤੱਕ ਹੋ ਚੁੱਕੇ ਹਨ ਅਤੇ ਇਹ ਕਾਫ਼ੀ ਵੱਡੀ ਹੋ ਗਈ ਹੈ। ਬੀਤੇ ਕੱਲ੍ਹ ਮੁੱਖ ਮੰਤਰੀ ਵੱਲੋਂ ਧੂਰੀ ਵਿਖੇ ਆਪਣੇ ਦੌਰੇ ਦੌਰਾਨ ਆਖਿਆ ਗਿਆ ਹੈ ਕਿ ਸਰਕਾਰ ਪੂਸਾ 44 ਝੋਨੇ ਦੀ ਖਰੀਦ ਨਹੀਂ ਕਰੇਗੀ, ਜਿਸ ਤੋਂ ਬਾਅਦ ਮਾਮਲਾ ਹੋਰ ਪੇਚੀਦਾ ਹੋ ਗਿਆ ਹੈ।
Pusa 44
ਜਿਹੜੇ ਕਿਸਾਨਾਂ ਵੱਲੋਂ ਪੂਸਾ 44 (Pusa 44) ਝੋਨੇ ਦੀ ਪਨੀਰੀ ਬੀਜੀ ਹੋਈ ਹੈ, ਉਹ ਇਸ ਦੀ ਲਵਾਈ ਹੀ ਕਰਨਗੇ। ਕਿਉਂਕਿ ਸਰਕਾਰ ਵੱਲੋਂ ਪੰਜਾਬ ਵਿੱਚ ਝੋਨੇ ਦੀ ਲਵਾਈ 1 ਜੂਨ ਤੋਂ 9 ਜੂਨ ਤੱਕ ਚਾਰ ਪੜਾਵਾਂ ਵਿੱਚ ਕਰਵਾਈ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਵਿੱਚ ਤਾਂ ਪੂਸਾ 44 ਝੋਨੇ ਦਾ ਹੀ ਸਮਾਂ ਹੈ, ਜਦੋਂ ਕਿ ਸਰਕਾਰ ਵੱਲੋਂ ਐਲਾਨੀਆਂ ਪੀਆਰ ਕਿਸਮਾਂ ਦੀ ਪਨੀਰੀ ਦੀ ਜੂਨ ਮਹੀਨੇ ਵਿੱਚ ਬਿਜਾਈ ਹੁੰਦੀ ਹੈ। ਕਿਸਾਨਾਂ ਦਾ ਤਰਕ ਹੈ ਕਿ ਪੂਸਾ 44 ਝੋਨਾ ਕਿਸਾਨਾਂ ਦੇ ਵਾਰੇ ਨਿਆਰੇ ਕਰ ਦਿੰਦਾ ਹੈ।
ਇੱਧਰ ਹੁਣ ਖੇਤੀਬਾੜੀ ਵਿਭਾਗ ’ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ ਕਿ ਜਦੋਂ ਕਿਸਾਨਾਂ ਵੱਲੋਂ ਪਾਬੰਦੀ ਸ਼ੁਦਾ ਬੀਜ ਪੂਸਾ 44 ਦੀ ਪਨੀਰੀ ਬੀਜੀ ਗਈ ਸੀ ਤਾਂ ਉਹ ਕਿੱਥੇ ਸੀ। ਪਤਾ ਲੱਗਾ ਹੈ ਕਿ ਪ੍ਰਾਈਵੇਟ ਦੁਕਾਨਦਾਰਾਂ ਵੱਲੋਂ ਇਸ ਵਾਰ ਦੁੱਗਣੀ ਕੀਮਤ ’ਤੇ ਪੂੁਸਾ 44 ਝੋਨੇ ਦਾ ਬੀਜ਼ ਚੋਰੀ ਛਿਪੇ ਮੁਹੱਈਆ ਕਰਵਾਇਆ ਗਿਆ ਹੈ। ਕੀ ਹੁਣ ਖੇਤੀਬਾੜੀ ਵਿਭਾਗ ਕਿਸਾਨਾਂ ਵੱਲੋਂ ਬੀਜੀ ਪੂਸਾ 44 ਝੋਨੇ ਦੀ ਪਨੀਰੀ ’ਤੇ ਕੋਈ ਕਾਰਵਾਈ ਕਰੇਗਾ ਜਾਂ ਨਹੀਂ। ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਪੱਧਰ ’ਤੇ ਖੇਤੀਬਾੜੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਇਸ ਮਾਮਲੇ ’ਤੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਇਸ ਮਾਮਲੇ ਸਬੰਧੀ ਜਦੋਂ ਖੇਤੀਬਾੜੀ ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ-ਵਾਰ ਸੰਪਰਕ ਕਰਨ ’ਤੇ ਵੀ ਗੱਲ ਨਾ ਹੋ ਸਕੀ
ਸਾਡੇ ਵੱਲੋਂ ਕਿਸਾਨਾਂ ਨੂੰ ਪਹਿਲਾਂ ਹੀ ਕੀਤਾ ਗਿਆ ਸੀ ਜਾਗਰੂਕ : ਡਾਇਰੈਕਟਰ ਜਸਵੰਤ ਸਿੰਘ
ਇਸ ਮਾਮਲੇ ਸਬੰਧੀ ਜਦੋਂ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਵੱਧ ਸਮਾਂ ਲੈਣ ਵਾਲੀ ਪੂਸਾ 44 (Pusa 44) ਝੋਨੇ ਦੀ ਕਿਸਮ ’ਤੇ ਪਾਬੰਦੀ ਲਾਈ ਹੋਈ ਹੈ ਅਤੇ ਇਸ ਸਬੰਧੀ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਵੱਲੋਂ ਇਹ ਪਨੀਰੀ ਬੀਜੀ ਗਈ ਹੈ, ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਹੀ ਬੀਜੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਹੁਣ ਖੇਤੀਬਾੜੀ ਵਿਭਾਗ ਕੋਈ ਕਾਰਵਾਈ ਕਰੇਗਾ ਜਾਂ ਨਹੀਂ ਤਾਂ ਉਨ੍ਹਾਂ ਸਪੱਸ਼ਟ ਜਵਾਬ ਦੇਣ ਦੀ ਥਾਂ ਇਹ ਕਹਿ ਕੇ ਪਾਸਾ ਵੱਟ ਲਿਆ ਕਿ ਉਹ ਮੀਟਿੰਗ ਵਿੱਚ ਹਨ , ਫਿਰ ਗੱਲ ਕਰ ਲੈਣਾ।
ਪੂਸਾ 44 ਪੰਜਾਬ ਨੂੰ ਡਾਰਕ ਜ਼ੋਨ ਤੋਂ ਅੱਗੇ ਮਾਰੂਥਲ ਬਣਾ ਦੇਵੇਗੀ : ਕੁਲਵਿੰਦਰ ਸਿੰਘ
ਇਸ ਸਬੰਧੀ ਕਿਸਾਨ ਅਤੇ ਚਿੰਤਕ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ 1 ਜੂਨ ਤੋਂ ਅਗੇਤਾ ਝੋਨਾ ਪੂਸਾ 44 ਹੀ ਲੱਗੇਗਾ, ਜੋ ਕਿ ਪੰਜਾਬ ਵਿੱਚ ਇੱਕ ਸਾਲ ਤੋਂ ਬੈਨ ਹੈ, ਜੋ ਪਾਣੀ ਦਾ ਦੁਸ਼ਮਣ ਹੈ। ਪੰਜਾਬ ਸਰਕਾਰ ਪੁੂਰੀ ਸਖਤੀ ਕਰੇ ਤਾਂ ਕਿ ਲੰਮੇ ਸਮੇਂ ਦਾ ਝੋਨਾ ਪੂਸਾ 44 ਦੀ ਥਾਂ ਪੀਆਰ 126 ਵਰਗੇ ਘੱਟ ਸਮੇਂ ਦੇ ਝੋਨੇ ਹੇਠ ਰਕਬਾ ਵਧੇ। ਉਨ੍ਹਾਂ ਕਿਹਾ ਕਿ ਇੱਕ ਸਾਜਿਸ਼ ਤਹਿਤ ਪੀਆਰ 126 ਨੂੰ ਬਦਨਾਮ ਕੀਤਾ ਜਾ ਰਿਹਾ। ਚੌਲ ਸਨਅਤ ਦੀ ਪਹਿਲੀ ਪਸੰਦ ਪੂਸਾ 44 ਹੈ, ਜੋ ਪੰਜਾਬ ਨੂੰ ਡਾਰਕ ਜ਼ੋਨ ਤੋਂ ਅੱਗੇ ਮਾਰੂਥਲ ਬਣਾ ਦੇਵੇਗੀ।
Pusa 44: ਖੇਤੀਬਾੜੀ ਡਾਇਰੈਕਟਰ ਵੱਲੋਂ ਪੱਤਰ ਜਾਰੀ, ਪੂਸਾ 44 ਤੇ ਹਾਈਬ੍ਰਿਡ ਬੀਜਾਂ ’ਤੇ ਪਾਬੰਦੀ
Pusa 44: ਰਾਜ ਦੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਜਾਰੀ ਕੀਤਾ ਪੱਤਰ
ਸੱਚ ਕਹੂੰ ਵੱਲੋਂ ਵਿਸ਼ੇਸ਼ ਤੌਰ ’ਤੇ ਚੁੱਕਿਆ ਗਿਆ ਸੀ ਮੁੱਦਾ | Pusa 44
Pusa 44: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਪੂਸਾ 44 ਅਤੇ ਹਾਈਬ੍ਰਿਡ ਬੀਜ਼ਾਂ ਦੀ ਵਿੱਕਰੀ ਤੇ ਬਿਜਾਈ ’ਤੇ ਪਾਬੰਦੀ ਲਾਉਣ ਸਬੰਧੀ ਰਾਜ ਦੇ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇੱਧਰ ਪਤਾ ਲੱਗਾ ਹੈ ਕਿ ਇਸ ਤੋਂ ਬਾਅਦ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਵੱਲੋਂ ਬੀਜ ਡੀਲਰਾਂ ਦੀ ਚੈਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਸੂਬੇ ਅੰਦਰ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਘੱਟ ਸਮੇਂ ਵਾਲੀਆਂ ਝੋਨੇ ਦੀਆਂ ਕਿਸਮਾਂ ਲਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ 5 ਅਪਰੈਲ ਨੂੰ ਸੱਚ ਕਹੂੰ ਵੱਲੋਂ ‘ਝੋਨੇ ਦੀ ਕਿਸਮ ਪੂਸਾ 44 ਤੇ ਹਾਈਬ੍ਰਿਡ ਬੀਜ਼ਾਂ ’ਤੇ ਹੋਵੇਗੀ ਸਖ਼ਤੀ’ ਸਬੰਧੀ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਤੋਂ ਬਾਅਦ ਅੱਜ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵੱਲੋਂ ਰਾਜ ਦੇ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਪੂਸਾ 44 ਤੇ ਹਾਈਬ੍ਰਿਡ ਬੀਜਾਂ ਦੀ ਵਿਕਰੀ ਤੇ ਬਿਜਾਈ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਉਣ ਵਾਲਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਪੱਤਰ ’ਚ ਆਖਿਆ ਗਿਆ ਹੈ ਕਿ ਸੂਬੇ ਅੰਦਰ ਧਰਤੀ ਦੇ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਹੋਰ ਡਿੱਗਣ ਤੋਂ ਬਚਾਉਣ ਤੇ ਮੁੜ ਸੁਰਜੀਤ ਕਰਨ ਦੇ ਮੰਤਵ ਨਾਲ ਵਿਭਾਗ ਵੱਲੋਂ ਕਈ ਮਹੱਤਵਪੂਰਨ ਉਪਰਾਲੇ ਆਰੰਭੇ ਹੋਏ ਹਨ, ਜਿਸ ਦੇ ਅੰਤਰਗਤ ਸੂਬੇ ’ਚ ਪੀਏਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਘੱਟ ਪਾਣੀ ਤੇ ਪੱਕਣ ਵਿੱਚ ਘੱਟ ਸਮਾਂ ਲੈਣ ਵਾਲੀਆ ਕਿਸਮਾਂ ਪੀਆਰ 126 ਤੇ ਹੋਰ ਘੱਟ ਪਾਣੀ ਵਾਲੀਆਂ ਕਿਸਮਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਿਧੀ ਰਾਹੀਂ ਬਿਜਵਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।
Pusa 44
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀ ਪੂਸਾ 44 ਕਿਸਮ ਨੂੰ ਨਾ ਲਗਾਉਣ ਸਬੰਧੀ ਕਿਹਾ ਗਿਆ ਹੈ ਕਿਉਂਕਿ ਪੂਸਾ 44 ਕਿਸਮ ਵੱਧ ਪਾਣੀ ਦੇ ਨਾਲ ਹੀ ਪੱਕਣ ਵਿੱਚ ਵੱਧ ਸਮਾਂ ਲੈਦੀ ਹੈ। ਇਸ ਦੀ ਵਾਢੀ ਉਪਰੰਤ ਪਰਾਲੀ ਜਿਆਦਾ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਅੱਗਾਂ ’ਚ ਜਿਆਦਾ ਵਾਧਾ ਹੁੰਦਾ ਹੈ। ਪੂਸਾ-44 ਕਿਸਮ ਝੁਲਸ ਰੋਗ ਦੀ ਬਿਮਾਰੀ ਅਤੇ ਕਈ ਪ੍ਰਕਾਰ ਦੇ ਰਸ ਚੂਸਣ ਵਾਲੇ ਕੀੜੇ ਮਕੌੜਿਆਂ ਤੋਂ ਜਲਦੀ ਪ੍ਰਭਾਵਿਤ ਹੁੰਦੀ ਹੈ ਇਸ ਦੇ ਪਰਾਲ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਮਿੱਟੀ, ਪਾਣੀ ਨੂੰ ਪ੍ਰਦੂਸ਼ਿਤ ਕਰਨ ਦੀ ਦਰ ਵਿੱਚ ਵਾਧਾ ਹੁੰਦਾ ਹੈ।
Read Also : Punjabi Virsa: ਬਾਤਾਂ ਵਿਰਸੇ ਦੀਆਂ : ਨਿਵੇਕਲੀ ਕਲਾ ਸੀ ਤੂੜੀ ਵਾਲੇ ਕੁੱਪ ਬੰਨ੍ਹਣ ਦੀ
ਇਸ ਤੋਂ ਇਲਾਵਾ ਝੋਨੇ ਦੇ ਹਾਈਬ੍ਰਿਡ ਬੀਜ ਮਹਿੰਗੇ ਰੇਟ ਮਿਲਦੇ ਹਨ ਅਤੇ ਇਹਨਾਂ ਦੀ ਜਿਨਸ ਵਿੱਚ ਐੱਫ਼.ਸੀ.ਆਈ. ਵੱਲੋਂ ਨਿਰਧਾਰਿਤ ਮਾਪਦੰਡਾਂ ਦੇ ਜ਼ਿਆਦਾ ਟੋਟਾ ਆਉਂਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਮੰਡੀ ਵਿੱਚ ਘੱਟ ਭਾਅ ਮਿਲਦਾ ਹੈ ਤੇ ਜ਼ਿਆਦਾ ਖੱਜਲ-ਖੁਆਰੀ ਹੁੰਦੀ ਹੈ। ਖੇਤੀਬਾੜੀ ਵਿਭਾਗ ਵੱਲੋਂ ਜਾਰੀ ਪੱਤਰ ਤੋਂ ਬਾਅਦ ਪੂਰੀ ਸਰਗਰਮੀ ਕਰਦਿਆਂ ਬੀਜ਼ ਡੀਲਰਾਂ ਦੀ ਚੈਕਿੰਗ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਪੂਸਾ 44 ਸਮੇਤ ਹਾਈਬ੍ਰਿਡ ਬੀਜਾਂ ਨੂੰ ਨਾ ਵੇਚਣ।
ਲਗਾਤਾਰ ਚੈਕਿੰਗ ਰਹੇਗੀ ਜਾਰੀ : ਡਾ. ਜਸਵਿੰਦਰ ਸਿੰਘ
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੁਝ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਗਈ ਹੈ ਤੇ ਅਗਲੇ ਦਿਨਾਂ ਦੌਰਾਨ ਇਹ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਤੇ ਬੀਜ ਡੀਲਰਾਂ ਨੂੰ ਸਖਤ ਆਦੇਸ਼ ਹੈ ਕਿ ਉਹ ਪੂਸਾ 44 ਤੇ ਹਾਈਬ੍ਰਿਡ ਬੀਜ ਆਪਣੀਆਂ ਦੁਕਾਨਾਂ ’ਤੇ ਨਾ ਰੱਖਣ। ਜੇਕਰ ਕਿਸੇ ਦੁਕਾਨਦਾਰ ਵੱਲੋਂ ਲੁਕ ਛਿਪ ਕੇ ਅਜਿਹੇ ਬੀਜਾਂ ਨੂੰ ਵੇਚਿਆ ਗਿਆ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੇ ਪੀਆਰ 126, 127, 128, 129, 130, 131 ਤੇ 132 ਬੀਜਾਂ ਨੂੰ ਤਰਜੀਹ ਦੇਣ।
ਪੀਆਰ ਕਿਸਮਾਂ ਨੂੰ 25 ਫੀਸਦੀ ਘੱਟ ਪਾਣੀ ਦੀ ਲੋੜ, ਝਾੜ ਲੰਮੀ ਮਿਆਦ ਦੀਆਂ ਕਿਸਮਾਂ ਦੇ ਤੁਲਨਾਤਮਕ | PR 126
ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਪੀਆਰ 126 ਝੋਨੇ ਦੀਆਂ ਵਾਤਾਵਰਨ ਪੱਖੀ ਵਿਸ਼ੇਸ਼ਤਾਵਾਂ ਗਿਣਾਈਆਂ | PR 126
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਝੋਨੇ ਦੀ ਲੁਆਈ ਮਾਨਸੂਨ ਦੀ ਸ਼ੁਰੂਆਤ ਦੇ ਨੇੜੇ (ਜੋ ਆਮ ਤੌਰ ਤੇ ਹਰ ਸਾਲ ਜੁਲਾਈ ਦੇ ਸ਼ੁਰੂ ਵਿੱਚ ਪੰਜਾਬ ’ਚ ਆਉਂਦਾ ਹੈ) ਕਰਨ ਦਾ ਸੁਝਾਅ ਦਿੱਤਾ ਹੈ। ਮਾਹਿਰਾਂ ਮੁਤਾਬਕ ਪੀਆਰ ਕਿਸਮਾਂ ਨੂੰ ਬੀਜਣ ਨੂੰ ਤਰਜ਼ੀਹ ਦਿੱਤੀ ਜਾਵੇ। ਕਿਉਂਕਿ ਇਹ 25 ਫੀਸਦੀ ਘੱਟ ਪਾਣੀ ਨਾਲ ਲੰਬੀ ਮਿਆਦ ਵਾਲੀਆਂ ਕਿਸਮਾਂ ਦੇ ਤੁਲਨਾਤਮਕ ਝਾੜ ਦਿੰਦੀਆਂ ਹਨ। ਹੋਰ ਜਾਣਕਾਰੀ ਦਿੰਦਿਆਂ ਪੀਏਯੂ ਦੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਅਤੇ ਝੋਨਾ ਮਾਹਿਰ ਡਾ. ਬੂਟਾ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਦੇ ਖੇਤਾਂ ਦੇ ਸਰਵੇਖਣ ਤੋਂ ਇਹ ਤੱਥ ਜ਼ਾਹਿਰ ਹੋਏ ਹਨ। (PR 126)
ਕਿ ਪੀਆਰ 126 ਅਜਿਹੀ ਕਿਸਮ ਹੈ ਜਿਸ ਨੇ ਜੁਲਾਈ ਮਹੀਨੇ ਵਿੱਚ ਬਿਜਾਈ ਕਰਨ ਤੇ 32 ਤੋਂ 37. 2 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਹੈ ਜੋ ਲੰਬੀ ਮਿਆਦ ਵਾਲੀਆਂ ਪੂਸਾ 44, ਪੀਆਰ 118 ਆਦਿ ਕਿਸਮਾਂ (ਜੁਲਾਈ ਦੀ ਬਿਜਾਈ ਦੌਰਾਨ 24.0 ਤੋਂ 28 ਕੁਇੰਟਲ ਪ੍ਰਤੀ ਏਕੜ ਝਾੜ) ਨਾਲੋਂ ਵੱਧ ਹੈ। ਉਨ੍ਹਾਂ ਕਿਹਾ ਕਿ ਘੱਟ ਮਿਆਦ ਅਤੇ ਮਾਨਸੂਨ ਦੀ ਬਾਰਸ਼ ਦੇ ਨਾਲ ਇਸ ਦੀ ਬਿਜਾਈ ਦੇ ਕਾਰਨ, ਇਸ ਨੂੰ ਪੂਸਾ 44 ਤੇ ਹੋਰ ਲੰਬੀ ਮਿਆਦ ਦੀਆਂ ਕਿਸਮਾਂ ਨਾਲੋਂ 25 ਫੀਸਦ ਘੱਟ ਪਾਣੀ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਜੂਨ ਮਹੀਨੇ ਦੌਰਾਨ ਪੀਆਰ 126 ਦੀ ਸਿੱਧੀ ਬਿਜਾਈ ’ਚ ਪਾਣੀ ਦੀ ਬੱਚਤ ਦੇ ਨਤੀਜੇ ਵਜੋਂ ਲੰਬੀ ਮਿਆਦ ਦੀਆਂ ਕਿਸਮਾਂ ਦੇ ਮੁਕਾਬਲੇ ਪਾਣੀ ਦੀ ਵਰਤੋਂ ਦੀ ਕੁਸ਼ਲਤਾ ’ਚ ਮਹੱਤਵਪੂਰਨ ਵਾਧਾ ਹੁੰਦਾ ਹੈ। (PR 126)
ਇਹ ਵੀ ਪੜ੍ਹੋ : Elante Mall Accident: ਚੰਡੀਗੜ੍ਹ ਦੇ Elante Mall ’ਚ ਦਰਦਨਾਕ ਹਾਦਸਾ, 10 ਸਾਲਾ ਬੱਚੇ ਦੀ ਮੌਤ
ਮਾਹਿਰਾਂ ਦਾਅਵਾ ਕੀਤਾ ਕਿ 24.4 ਕਿਲੋਗ੍ਰਾਮ ਪ੍ਰਤੀ ਦਿਨ, ਪ੍ਰਤੀ ਏਕੜ, ਪ੍ਰਤੀ ਦਿਨ ਦੀ ਜ਼ਿਆਦਾ ਉਤਪਾਦਕਤਾ ਇਸ ਕਿਸਮ ਦਾ ਇੱਕ ਪ੍ਰਮੁੱਖ ਗੁਣ ਹੈ ਜਿਸ ਨਾਲ ਲੰਬੀ ਮਿਆਦ ਦੀਆਂ ਕਿਸਮਾਂ ਦੇ ਤੁਲਨਾਤਮਕ ਝਾੜ ਮਿਲਦਾ ਹੈ। ਪੀਆਰ 126 ਘੱਟ ਮਿਆਦ ਦੇ ਕਾਰਨ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਤੋਂ ਬਚ ਗਿਆ ਅਤੇ ਬੈਕਟੀਰੀਆ ਬਲਾਈਟ ਪ੍ਰਤੀ ਪ੍ਰਤੀਰੋਧਤਾ ਵੀ ਹੈ ਜਿਸ ਨਾਲ ਪੂਸਾ 44 ਨਾਲੋਂ ਕੀਟਨਾਸ਼ਕ ਸਪਰੇਅ ਤੇ ਪ੍ਰਤੀ ਏਕੜ 1500 ਰੁਪਏ ਤੋਂ ਜ਼ਿਆਦਾ ਦੀ ਬੱਚਤ ਹੁੰਦੀ ਹੈ। (PR 126)
ਪੀਆਰ 126 ਕਿਸਮ ਦੀ ਮਿਲਿੰਗ ਕੁਆਲਿਟੀ ਵੀ ਹੋਰ ਕਿਸਮਾਂ ਨਾਲ ਤੁਲਨਾਤਮਕ ਹੈ ਪਰ ਹਾਈਬਿ੍ਰਡ ਕਿਸਮਾਂ ਨਾਲੋਂ ਬਹੁਤ ਵਧੀਆ ਹੈ। ਮਾਹਿਰਾਂ ਨੇ ਕਿਹਾ ਕਿ ਕਿਸਾਨ ਜਲਦੀ ਬਿਜਾਈ ਕਰਨ ਅਤੇ ਪੱਕੜ ਪਨੀਰੀ ਦੇ ਬੂਟੇ ਲਗਾਉਣ ਤੋਂ ਪਰਹੇਜ਼ ਕਰਨ। ਮਈ ਦੇ ਅਖੀਰ ਤੋਂ ਜੂਨ ਦੇ ਅੰਤ ਤੱਕ ਇਸ ਦੀ ਪਨੀਰੀ ਬੀਜੀ ਜਾਵੇ ਅਤੇ 25-30 ਦਿਨਾਂ ਖੇਤਾਂ ਵਿੱਚ ਲਗਾ ਦੇਣੀ ਚਾਹੀਦੀ ਹੈ। ਜਿਸ ਤੋਂ ਬਾਅਦ ਯੂਰੀਆ ਨੂੰ ਪਨੀਰੀ ਖੇਤ ਵਿੱਚ ਲਗਾਉਣ ਤੋਂ ਬਾਅਦ 7, 21 ਅਤੇ 35 ਦਿਨਾਂ ਵਿੱਚ 3 ਕਿਸ਼ਤਾਂ ਵਿੱਚ ਪਾਓ। ਯੂਰੀਆ ਦੀ ਦੇਰੀ ਨਾਲ 6.0 ਤੋਂ 7.0 ਪ੍ਰਤੀਸ਼ਤ ਤੱਕ ਘਟ ਸਕਦਾ ਹੈ। (PR 126)
Pusa 44: ਸਰਕਾਰ ਨੇ ਪੂਸਾ 44 ਝੋਨੇ ਦੀ ਬਿਜਾਈ ’ਤੇ ਲਿਆ ਨਵਾਂ ਫੈਸਲਾ
ਸਰਕਾਰ ਨੇ ਝੋਨੇ ਦੀ ਪੂਸਾ 44 ਕਿਸਮ ’ਤੇ ਲਾਈ ਪੂਰਨ ਤੌਰ ’ਤੇ ਪਾਬੰਦੀ | Pusa 44
ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਜਾਰੀ ਕੀਤਾ ਪੱਤਰ | Pusa 44
ਪੰਜਾਬ ਅੰਦਰ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਸਮੇਤ ਅਨੇਕਾਂ ਖਾਮੀਆਂ ਤਹਿਤ ਲਿਆ ਫੈਸਲਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲਗਾਤਾਰ ਡੂੰਘੇ ਜਾ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਕਿਸਮ ਪੂਸਾ 44 ਦੇ ਬੀਜ਼ ਦੀ ਵਿਕਰੀ ਅਤੇ ਬਿਜਾਈ ਤੇ ਪੂਰਨ ਤੌਰ ’ਤੇ ਪਾਬੰਦੀ ਲਾ ਦਿੱਤੀ ਹੈ। ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਸਖਤੀ ਕਰਦਿਆ ਇਸ ਸਬੰਧੀ ਆਪਣੇ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਪੱਤਰ ਜਾਰੀ ਕਰਦਿਆ ਇਸ ਤੇ ਨਿਗਾਹ ਰੱਖਣ ਲਈ ਆਖਿਆ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਤੋਂ ਹੀ ਝੋਨੇ ਦੀ ਪੁਰਾਣੀ ਕਿਸਮ ਪੂਸਾ 44 ਨੂੰ ਨਾ ਬੀਜਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਪੱਕਣ ਵਿੱਚ ਬਹੁਤ ਸਮਾਂ ਲੈਦੀ ਹੈ ਅਤੇ ਇਸ ਵਿੱਚ ਪਾਣੀ ਦੀ ਵਧੇਰੇ ਖ਼ਪਤ ਹੁੰਦੀ ਹੈ। ਪੰਜਾਬ ਅੰਦਰ ਪਾਣੀ ਦੇ ਨੀਵੇਂ ਹੁੰਦੇ ਪੱਧਰ ਕਾਰਨ ਪੰਜਾਬ ਦੇ ਕਾਫ਼ੀ ਜ਼ਿਲ੍ਹੇ ਡਾਰਕ ਜੋਨ ਵਿੱਚ ਪੁੱਜ ਗਏ ਹਨ। (Pusa 44)
ਇਹ ਵੀ ਪੜ੍ਹੋ : Murder: ਮੋਹਾਲੀ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ਭਗਵੰਤ ਮਾਨ ਸਰਕਾਰ ਵੱਲੋਂ ਪੂਸਾ 44 ਤੇ ਸਖ਼ਤੀ ਨਾਲ ਫੈਸਲਾ ਲਿਆ ਗਿਆ ਹੈ। ਡਾਇਰੈਕਟਰ ਖੇਤੀਬਾੜੀ ਵਿਭਾਗ ਵੱਲੋਂ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਪੱਤਰ ਭੇਜਦਿਆ ਆਖਿਆ ਗਿਆ ਕਿ ਪੀਏਯੂ ਦੀਆਂ ਸਿਫ਼ਾਰਸਾਂ ਅਨੁਸਾਰ ਘੱਟ ਪਾਣੀ ਅਤੇ ਪੱਕਣ ਵਿੱਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇੇਂ ਪੀਆਰ 126 ਆਦਿ ਘੱਟ ਵਾਲੀਆਂ ਕਿਸਮਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਿਧੀ ਰਾਹੀਂ ਬਿਜਵਾਉਣ ਦੀ ਸਿਫ਼ਾਰਸ ਕੀਤੀ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸਾਂ ਅਧੀਨ ਝੋਨੇ ਦੀ ਪੂਸਾ 44 ਕਿਸਮ ਨੂੰ ਲਾਉਣ ਸਬੰਧੀ ਕਿਹਾ ਗਿਆ ਹੈ। ਕਿਉਂਕਿ ਪੂਸਾ 44 ਕਿਸਮ ਜਿੱਥੇ ਵੱਧ ਪਾਣੀ ਪੱਕਣ ਵਿੱਚ ਵੱਧ ਸਮਾਂ ਲੈਦੀ ਹੈ ਨਾਲ ਹੀ ਕਟਾਈ ਉਪਰੰਤ। (Pusa 44)
ਇਸ ਦੀ ਪਰਾਲੀ ਜਿਆਦਾ ਹੁੰਦੀ ਹੈ। ਕਿਸਾਨਾਂ ਵੱਲੋਂ ਜਿਆਦਾ ਪਰਾਲੀ ਕਾਰਨ ਇਸ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਪੂਸਾ 44 ਦੀ ਕਿਸਮ ਨੂੰ ਝੁਲਸ ਰੋਗ ਸਮੇਤ ਹੋਰ ਬਿਮਾਰੀਆਂ ਜਿਆਦਾਂ ਪੈਂਦੀਆਂ ਹਨ, ਜਿਸ ਕਾਰਨ ਕੀਟਨਾਸਕਾਂ ਦੀ ਵਰਤੋਂ ਜਿਆਦਾ ਕੀਤੀ ਜਾਂਦੀ ਹੈ। ਇਸ ਕਾਰਨ ਸੂਬੇ ਦੀ ਮਿੱਟੀ, ਪਾਣੀ ਅਤੇ ਹਵਾ ਵੱਡੀ ਪੱਧਰ ਤੇ ਪਲੀਤ ਹੁੰਦੀ ਹੈ। ਇਸ ਤਹਿਤ ਹਦਾਇਤ ਕੀਤੀ ਜਾਂਦੀ ਹੈ ਕਿ ਪੂਸਾ 44 ਦੀ ਵਿਕਰੀ ਅਤੇ ਬਿਜਾਈ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ। ਇੱਧਰ ਕਿਸਾਨ ਕੁਲਵਿੰਦਰ ਸਿੰਘ, ਜਗਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਾਣੀ ਦੀ ਬੱਚਤ ਲਈ ਪੂਸਾ 44 ਨੂੰ ਕਿਸਾਨਾਂ ਵੱਲੋਂ ਆਪੇ ਹੀ ਤਿਆਗ ਦੇਣਾ ਚਾਹੀਦਾ ਹੈ ਕਿਉਂਕਿ ਇਹ ਪਾਣੀ, ਬਿਮਾਰੀ ਅਤੇ ਖਰਚੇ ਦਾ ਘਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਫੈਸਲਾ ਚੰਗਾ ਲਿਆ ਗਿਆ ਹੈ। (Pusa 44)
ਪੰਜਾਬ ਖੇਤੀਬਾੜੀ ਵਿਭਾਗ ਪੂਰੀ ਤਰ੍ਹਾਂ ਸਖ਼ਤ : ਡਾਇਰੈਕਟਰ | Pusa 44
ਇਸ ਸਬੰਧੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਸੂਬੇ ਦੇ ਦੁਕਾਨਦਾਰਾਂ ਨੂੰ ਪਹਿਲਾ ਹੀ ਪੂਸਾ 44 ਜਾਂ ਪੀਲੀ ਪੂਸਾ ਦੇ ਬੀਜ਼ ਨਾ ਰੱਖਣ ਅਤੇ ਨਾ ਹੀ ਵੇਚਣ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਜੇਕਰ ਕੋਈ ਕਿਸਾਨ ਪੂਸਾ 44 ਦੀ ਪਨੀਰੀ ਆਦਿ ਲਗਾਉਦਾ ਹੈ ਤਾ ਉਸ ਨੂੰ ਰੋਕਿਆ ਜਾਵੇ। (Pusa 44)
ਜ਼ਿਲ੍ਹੇ ਅੰਦਰ ਕਿਸੇ ਦੁਕਾਨਦਾਰ ਕੋਲ ਪੂਸਾ 44 ਦਾ ਬੀਜ਼ ਨਹੀਂ : ਮੁੱਖ ਖੇਤੀਬਾੜੀ ਅਫ਼ਸਰ | Pusa 44
ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਵੱਲੋਂ 11 ਪਰਮਲ ਝੋਨੇ ਦੀਆਂ ਕਿਸਮਾਂ ਦੀ ਸਿਫ਼ਾਰਸ ਕੀਤੀ ਗਈ ਹੈ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਪੀਆਰ 126, 121, 122, 128, 131 ਹਨ। ਉਨ੍ਹਾਂ ਕਿਹਾ ਕਿ ਪੀਆਰ 126 ਬਿਜਾਈ ਤੋਂ ਬਾਅਦ 93 ਦਿਨ ਲੈਦੀ ਹੈ ਅਤੇ ਪ੍ਰਤੀ ਏਕੜ ਇਸ ਦਾ ਝਾੜ 30 ਕੁਇੰਟਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਅੰਦਰ ਕਿਸੇ ਵੀ ਦੁਕਾਨਦਾਰ ਕੋਲ ਪੂਸਾ 44 ਦਾ ਬੀਜ਼ ਨਹੀਂ ਹੈ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਪਹਿਲਾ ਹੀ ਚੈਕਿੰਗ ਕਰ ਲਈ ਗਈ ਹੈ। (Pusa 44)
ਕਣਕ ਦੀ ਵਾਢੀ ਦਾ ਕੰਮ ਮੁਕੰਮਲ, ਹੁਣ ਕਿਸਾਨਾਂ ਸਾਹਮਣੇ ਨਵੀਂ ਚੁਣੌਤੀ
ਕਿਸਾਨਾਂ ਨੇ ਝੋਨੇ ਦੀਆਂ ਵਿੱਢੀਆਂ ਤਿਆਰੀਆਂ | Pusa 44
ਪੂਸਾ 44 ਨੂੰ ਲੈ ਕੇ ਕਿਸਾਨ ਦੋਚਿੱਤੀ ’ਚ
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਕਣਕ ਦੀ ਵਾਢੀ ਦਾ ਕੰਮ ਮੁਕੰਮਲ ਹੁੰਦਿਆਂ ਹੀ ਕਿਸਾਨਾਂ ਨੇ ਝੋਨੇ ਦੀਆਂ ਤਿਆਰੀਆਂ ਖਿੱਚ ਦਿੱਤੀਆਂ ਹਨ ਕਿਸਾਨ ਸਾਉਣੀ ਦੀ ਫਸਲ ਝੋਨੇ ਦੀ ਪਨੀਰੀ ਤਿਆਰ ਕਰਨ ’ਚ ਜੁਟ ਗਏ ਹਨ ਕਿਸਾਨ ਆਪੋ ਆਪਣੇ ਖੇਤਾਂ ’ਚ ਝੋਨੇ ਦੀ ਪਨੀਰੀ ਬੀਜ ਰਹੇ ਹਨ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸੰਤ ਰਾਮ ਛਾਜਲੀ ਦਾ ਕਹਿਣਾ ਹੈ ਕਿ ਕਿਸਾਨ ਝੋਨੇ ਦੀ ਪਨੀਰੀ ਲਾਉਣ ਲੱਗੇ ਦੁਵਿਧਾ ’ਚ ਹਨ, ਕਿਉਂਕਿ ਪੰਜਾਬ ਸਰਕਾਰ ਵੱਲੋਂ ਪੂਸਾ 44 ਦੀ ਬਿਜਾਈ ਬਾਰੇ ਕੋਈ ਸਪੱਸ਼ਟ ਨਹੀਂ ਕੀਤਾ ਕਿ ਕਿਸਾਨ ਇਸ ਦੀ ਪਨੀਰੀ ਬੀਜ ਸਕਦੇ ਹਨ ਜਾਂ ਨਹੀਂ। (Pusa 44)
ਉਹਨਾਂ ਕਿਹਾ ਕਿ ਝੋਨੇ ਦਾ ਬਿਜਾਈ ਦਾ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਖੇਤੀਬਾੜੀ ਵਿਭਾਗ ਨੂੰ ਪੱਤਰ ਦੌਰਾਨ ਕਿਸਾਨਾਂ ਨੂੰ ਪਨੀਰੀ ਬੀਜਣ ਦੇ ਆਦੇਸ਼ਾਂ ਬਾਰੇ ਜਾਣਕਾਰੀ ਦਿੰਦੀ ਹੈ ਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਕੋਈ ਪੱਤਰ ਨਹੀਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨ ਹੋਣ ਦੇ ਨਾਤੇ ਸਾਨੂੰ ਕਿਸਾਨਾਂ ਦੇ ਫੋਨ ਆ ਰਹੇ ਹਨ, ਕਿ ਅਸੀਂ ਪੂਸਾ 44 ਪਨੀਰੀ ਬੀਜ ਸਕਦੇ ਹਾਂ ਜਾ ਨਹੀਂ ਉਨ੍ਹਾਂ ਕਿਹਾ ਕਿ ਪਨੀਰੀ ਦੀ ਬਿਜਾਈ 1 ਮਈ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਪੰਜਾਬ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਉਨ੍ਹਾਂ ਕਿਹਾ ਕਿ 126 ਦੀ ਵਰਾਇਟੀ ਆੜ੍ਹਤੀਆਂ ਵੱਲੋਂ ਘੱਟ ਖਰੀਦੀ ਜਾਂਦੀ ਹੈ। (Pusa 44)
ਇਹ ਵੀ ਪੜ੍ਹੋ : ਨੌਜਵਾਨ ਦਾ ਕਤਲ ਕਰਕੇ ਹੈਵਾਨੀਅਤ ਦੀਆਂ ਹੱਦਾਂ ਪਾਰ, ਲਾਸ਼ ਬਰਾਮਦ
ਕਿਉਂਕਿ ਆੜ੍ਹਤੀਆਂ ਦਾ ਕਹਿਣਾ ਹੈ ਕਿ ਇਸ ਵਿੱਚ ਸਿੱਲ ਜਿਆਦਾ ਹੁੰਦੀ ਹੈ, ਹਾਈਬਿ੍ਰਡ 1121 ਦੀ ਖਰੀਦਦਾਰੀ ਠੀਕ ਹੈ, ਨੰਬਰ ਵਨ ਇਹ ਵੀ ਠੀਕ ਰਹਿੰਦੀ ਹੈੇਨਰਮੇ ਦੀ ਫਸਲ ਦੀ ਬਿਜਾਈ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ’ਚ ਨਰਮੇ ਦੀ ਫਸਲ ਨਾ ਮਾਤਰ ਹੁੰਦੀ ਹੈ ਕਿਉਂਕਿ ਨਰਮੇ ਨੂੰ ਸੁੰਡੀ ਪੈਣ ਕਰਕੇ ਕਿਸਾਨ ਇਸ ਦੀ ਬਿਜਾਈ ਨਹੀਂ ਕਰਦੇ ਤੇ ਰੇਟ ਵੀ ਨਹੀਂ ਮਿਲਦਾ ਉਨ੍ਹਾਂ ਕਿਹਾ ਕਿ ਇਸ ਵਾਰ ਨਰਮੇ ਦੇ ਰੇਟ 5500 ਰੁਪਏ ਪ੍ਰਤੀ ਕੁਇੰਟਲ ਕੱਢਿਆ ਗਿਆ ਸੀ। (Pusa 44)
ਪਰ 4500 ਰੁਪਏ ਨੂੰ ਖਰੀਦ ਹੋਈ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਫਸਲਾਂ ਦਾ ਰੇਟ ਫਸਲ ਬੀਜਣ ਤੋਂ ਪਹਿਲਾਂ ਤੈਅ ਕੀਤਾ ਜਾਵੇ। ਤਾਂ ਜੋ ਕਿਸਾਨਾਂ ਨੂੰ ਇਸ ਦੀ ਜਾਣਕਾਰੀ ਮਿਲ ਸਕੇ ਉਨ੍ਹਾਂ ਪੰਜਾਬ ਸਰਕਾਰ ’ਤੇ ਵਰਦਿਆਂ ਕਿਹਾ ਕਿ ਹਾੜੀ ਦੇ ਮੌਕੇ ਨੁਕਸਾਨੀਆਂ ਫਸਲਾਂ ਦੀ ਹਾਲੇ ਤੱਕ ਗਰਦੌਰੀ ਨਹੀਂ ਹੋਈ ਸਾਉਣੀ ਦੀ ਫਸਲ ਮੌਕੇ ਹੜਾਂ ਦੀ ਸਥਿਤੀ ਦੌਰਾਨ ਪੰਜਾਬ ਸਰਕਾਰ ਵੱਲੋਂ ਫਸਲਾਂ ਦੀ ਗਰਦੌਰੀ ਤਾਂ ਕਰਵਾ ਦਿੱਤੀ ਗਈ ਪਰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਉਹਨਾਂ ਕੇਂਦਰ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਵਾਈ ਜਹਾਜ ਰਾਹੀ ਕਿਸਾਨਾਂ ਦੀਆਂ ਫਸਲਾਂ ਦਾ ਸਰਵੇਖਣ ਕੀਤਾ ਗਿਆ ਪਰ ਮੁਆਵਜ਼ਾ ਨਹੀਂ ਦਿੱਤਾ ਗਿਆ। (Pusa 44)
ਕੀ ਕਹਿਣੈ ਖੇਤੀਬਾੜੀ ਅਫਸਰ ਦਾ… | Pusa 44
ਜਦੋਂ ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਸੰਗਰੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਹੀ ਬਿਜਾਈ ਕਰਨ ਪੂਸਾ ਦੀ ਮਨਾਹੀ ਹੈ ਕਿਉਂਕਿ ਇਸ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਝੋਨੇ ਦੀਆਂ ਘੱਟ ਸਮੇਂ ’ਚ ਪੱਕਣ ਵਾਲੀਆਂ ਕਿਸਮਾਂ ਨੂੰ ਹੀ ਤਰਜੀਹ ਦੇਣ ਬਾਰੇ ਕਿਹਾ ਜਾਂਦਾ ਹੈ। (Pusa 44)
ਧਿਆਨ ਦਿਓ! ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਕੀਤੀ ਖਾਸ ਸਿਫਾਰਿਸ਼, ਲਵੋ ਪੂਰੀ ਜਾਣਕਾਰੀ
ਪੀਏਯੂ ਵੱਲੋਂ ਕਿਸਾਨਾਂ ਨੂੰ ਪੀਆਰ 126 ਤੇ ਪੀਆਰ 131 ਦੀ ਕਾਸ਼ਤ ਦੀ ਸਿਫ਼ਾਰਸ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨਾਂ ਨੂੰ ਝੋਨੇ ਦੀਆਂ ਅਜਿਹੀਆਂ ਕਿਸਮਾਂ ਦੀ ਕਾਸ਼ਤ ਕਰਨ ਦੀ ਸਿਫ਼ਾਰਸ ਕੀਤੀ ਹੈ। ਜਿਹੜੀਆਂ ਘੱਟ ਪਾਣੀ ਤੇ ਘੱਟ ਖਰਚੇ ਨਾਲ ਜ਼ਿਆਦਾ ਝਾੜ ਦੇਣ ਦੇ ਸਮਰੱਥ ਹਨ। ਮਾਹਿਰਾਂ ਮੁਤਾਬਕ ਧਰਤੀ ਹੇਠਲੇ ਪਾਣੀ ਦਾ ਪੱਧਰ ਬੇਹੱਤ ਤੇਜ਼ੀ ਨਾਲ ਹੇਠਾਂ ਵੱਲ ਨੂੰ ਜਾ ਰਿਹਾ ਹੈ। ਇਸ ਲਈ ਕਿਸਾਨ ਯੂਨੀਵਰਸਿਟੀ ਵੱਲੋਂ ਸਿਫ਼ਾਰਸ ਕਿਸਮਾਂ ਦੀ ਕਾਸ਼ਤ ਹੀ ਕਰਨ। ਜਾਣਕਾਰੀ ਦਿੰਦਿਆਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਸੰਨ 2013 ਤੋਂ 2022 ਤੱਕ ਪੀਏਯੂ ਨੇ ਪਰਮਲ ਝੋਨੇ ਦੀਆਂ 11 ਕਿਸਮਾਂ ਦੀ ਸਿਫ਼ਾਰਸ਼ ਕੀਤੀ ਹੈ। (PR 126 PR 131)
ਜਿਨ੍ਹਾਂ ’ਚ ਪੀਆਰ 121, ਪੀਆਰ 122, ਪੀਆਰ 126, ਪੀਆਰ 128 ਅਤੇ ਪੀਆਰ 131 ਪ੍ਰਮੁੱਖ ਹਨ। ਸਾਉਣੀ 2012 ਦੌਰਾਨ ਗੈਰ-ਬਾਸਮਤੀ ਸ਼ੇ੍ਰਣੀ ’ਚ 39.0 ਫੀਸਦੀ ਰਕਬਾ ਲੰਮੀ ਮਿਆਦ ਦੀਆਂ ਕਿਸਮਾਂ (ਜਿਵੇਂ ਕਿ Pusa-44, ਪੀਆਰ 118 ਆਦਿ) (Pusa-44) ਅਧੀਨ ਸੀ ਜਦਕਿ ‘ਪੀਆਰ’ ਕਿਸਮਾਂ ਅਧੀਨ 33.0 ਪ੍ਰਤੀਸ਼ਤ ਰਕਬਾ ਸੀ। ਘੱਟ ਸਮੇਂ ਦੀ ਮਿਆਦ, ਜਿਆਦਾ ਝਾੜ, ਰੋਗ ਰੋਧਕ ਤੇ ਬਿਹਤਰ ਮਿਲਿੰਗ ਗੁਣਵੱਤਾ ਵਾਲੀਆਂ ਵਾਲੀਆਂ ਪੀਆਰ ਕਿਸਮਾਂ ਜਿਵੇਂ ਕਿ ਪੀਆਰ 121, ਪੀਆਰ 126, ਪੀਆਰ 128 ਅਤੇ ਪੀਆਰ 131 ਦੇ ਜਾਰੀ ਹੋਣ ਕਾਰਨ ਸੰਨ 2023 ਦੌਰਾਨ ਘੱਟ ਤੋਂ ਦਰਮਿਆਨੀ ਮਿਆਦ ਵਾਲੀਆਂ ਕਿਸਮਾਂ ਦਾ ਰਕਬਾ ਵਧ ਕੇ 70.0 ਫੀਸਦੀ ਹੋ ਗਿਆ।
Pusa-44: ਕਿਸਾਨ ਵਿਗਿਆਨਕ ਨਜ਼ਰੀਆ ਅਪਣਾਉਣ
ਇਸ ਤੋਂ ਬਾਅਦ 2023 ਦੌਰਾਨ ਪੀਆਰ 126 ਸਭ ਤੋਂ ਹਰਮਨ ਪਿਆਰੀ ਕਿਸਮ ਰਹੀ ਜੋ ਕਿ ਲਗਭਗ 33 ਫੀਸਦੀ ਰਕਬੇ ਉੱਪਰ ਬੀਜੀ ਗਈ। ਮੌਜੂਦਾ ਸੀਜ਼ਨ ਦੌਰਾਨ ਪੀਆਰ 126 ਤੇ ਪੀਆਰ 131 ਕਿਸਮਾਂ ਕਿਸਾਨਾਂ ਲਈ ਮੁੱਖ ਆਕਰਸ਼ਣ ਹਨ ਜੋ ਬੀਜਣ ਤੋਂ ਬਾਅਦ ਲੜੀਵਾਰ 93 ਤੇ 110 ਦਿਨਾਂ ’ਚ ਪੱਕ ਜਾਂਦੀਆਂ ਹਨ। ਅਪਰ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਨਵੀਆਂ ਵਿਕਸਤ ਕਿਸਮਾਂ ਦੀ ਵੱਧ ਉਤਪਾਦਕਤਾ ਲਈ ਮੇਲ ਖਾਂਦੀਆਂ ਉਤਪਾਦਨ ਤਕਨੀਕਾਂ (ਲੁਆਈ ਵੇਲੇ ਪਨੀਰੀ ਦੀ ਸਹੀ ਉਮਰ, ਖਾਦ ਦੀ ਵਰਤੋਂ ਦੀ ਸਮਾਂ-ਸਾਰਣੀ ਅਤੇ ਲੁਆਈ ਦੀ ਮਿਤੀ) ਨੂੰ ਵੀ ਵਿਕਸਤ ਕੀਤਾ ਗਿਆ ਹੈ।
ਇਨ੍ਹਾਂ ਕਿਸਮਾਂ (ਪੀਆਰ 126, ਪੀਆਰ 131) ਦੀ ਲੁਆਈ ਦੇ ਸਮੇ ਦਾ ਸਿੰਚਾਈ ਵਾਲੇ ਪਾਣੀ ਤੇ ਅਸਰ ਸਬੰਧੀ ਤਜਰਬਿਆਂ ਦੇ ਉਤਸ਼ਾਹਜਨਕ ਨਤੀਜੇ ਮਿਲੇ ਹਨ ਅਤੇ ਮੱਧਮ ਮਿਆਦ ਵਾਲੀਆਂ ਕਿਸਮ ਦੀ 15 ਜੂਨ ਤੋਂ ਬਾਅਦ ਲੁਆਈ ਕਰਨ ਨਾਲ ਸਿੰਚਾਈ ਵਾਲੇ ਪਾਣੀ ’ਚ ਮਹੱਤਵਪੂਰਨ ਬੱਚਤ ਹੁੰਦੀ ਹੈ। ਘੱਟ ਤੋਂ ਦਰਮਿਆਨਾ ਸਮਾਂ ਅਤੇ ਲ਼ੰਮਾ ਸਮਾਂ (Pusa-44) ਲੈਣ ਵਾਲੀਆਂ ਕਿਸਮਾਂ ਦੇ ਵਿਚਕਾਰ ਅੰਕੜਿਆਂ ਦੀ ਤੁਲਨਾ ਨੇ ਲੜੀਵਾਰ 9 ਸਿੰਚਾਈਆਂ (35 ਸੈਂਟੀਮੀਟਰ) ਅਤੇ 5 ਸਿੰਚਾਈਆਂ (20 ਸੈਂਟੀਮੀਟਰ) ਦੇ ਬਰਾਬਰ ਪਾਣੀ ਦੀ ਬੱਚਤ ਦਰਸਾਈ।
ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਦੇ ਲੱਗਭੱਗ 80 ਫੀਸਦੀ ਰਕਬੇ ’ਚੋਂ ਲੋੜ ਤੋਂ ਜ਼ਿਆਦਾ ਪਾਣੀ ਧਰਤੀ ਹੇਠਾਂ ਕੱਢਿਆ ਜਾ ਰਿਹਾ ਹੈ। ਝੋਨੇ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਅਗੇਤੀ ਲੁਆਈ ਨੂੰ ਸੂਬੇ ’ਚ ਪਾਣੀ ਦਾ ਪੱਧਰ ਡਿੱਗਣ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁਲਕ ਦੀਆਂ ਅਨਾਜ ਲੋੜਾਂ ਦੀ ਪੂਰਤੀ ਤੇ ਕੁਦਰਤੀ ਸਰੋਤਾਂ ਦੀ ਸੂਝ- ਬੂਝ ਨਾਲ ਵਰਤੋਂ ਕਰਨ ਦੇ ਸੰਦਰਭ ’ਚ ਘੱਟ ਪਾਣੀ ਤੇ ਘੱਟ ਖਰਚੇ ਨਾਲ ਜ਼ਿਆਦਾ ਝਾੜ ਦੇਣ ਵਾਲੀਆਂ ਤਕਨੀਕਾਂ ਨੂੰ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਪੀਆਰ 126, ਪੀਆਰ 131 ਦੀ ਕਾਸ਼ਤ ਦੀ ਸਿਫ਼ਾਰਸ ਕੀਤੀ।
Pusa-44: ਕਿਸਾਨ ਵਿਗਿਆਨਕ ਨਜ਼ਰੀਆ ਅਪਣਾਉਣ
ਪੰਜਾਬ ਸਰਕਾਰ ਨੇ ਧਰਤੀ ਹੇਠਲੇ ਪਾਣੀ ਦੀ ਬੱਚਤ ਤੇ ਵਾਤਾਵਰਨ ਦੀ ਬਿਹਤਰੀ ਲਈ ਝੋਨੇ ਦੀ ਕਿਸਮ ਪੂਸਾ-44 ’ਤੇ ਪਾਬੰਦੀ ਲਾਈ ਸੀ ਇਸ ਦੇ ਬਾਵਜ਼ੂਦ ਇਸ ਸਾਲ ਫਿਰ ਪੂਸਾ-44 (Pusa-44) ਕਿਸਮ ਦੇ ਬੀਜਾਂ ਦੀ ਬਜ਼ਾਰ ’ਚ ਆਉਣ ਦੀ ਚਰਚਾ ਹੈ। ਇਸ ਗੱਲ ਦੀ ਚਰਚਾ ਹੈ ਕਿ ਇੱਕ ਸ਼ੈਲਰ ਜਥੇਬੰਦੀ ਵੱਲੋਂ ਇਸ ਪਾਬੰਦੀਸ਼ੁਦਾ ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਹਾਲਾਂਕਿ ਜਥੇਬੰਦੀ ਦੇ ਸੀਨੀਅਰ ਆਗੂ ਨੇ ਇਸ ਦੋਸ਼ ਨੂੰ ਨਕਾਰ ਦਿੱਤਾ ਹੈ।
ਅਸਲ ’ਚ ਪੰਜਾਬ ਨੇ ਝੋਨੇ ਲਈ ਪਾਣੀ ਦੀ ਲਾਗਤ ਘਟਾਉਣ ਲਈ ਪੂਸਾ-44 ’ਤੇ ਪਾਬੰਦੀ ਲਾਈ ਸੀ। ਇਸ ਝੋਨੇ ਦੀ ਕਿਸਮ ਦੀ ਪਰਾਲੀ ਵੀ ਜ਼ਿਆਦਾ ਬਣਦੀ ਸੀ ਫਸਲ ਤਿਆਰ ਹੋਣ ’ਚ ਵੀ ਜ਼ਿਆਦਾ ਸਮਾਂ ਲੱਗਦਾ ਸੀ। ਜਦੋਂਕਿ ਪੀਆਰ-126, ਪੂਸਾ ਬਾਸਮਤੀ 1509 ਤੇ ਪੂਸਾ ਬਾਸਮਤੀ 1692 ਸਿਰਫ 120 ਦਿਨਾਂ ’ਚ ਤਿਆਰ ਹੋ ਜਾਂਦੀਆਂ ਹਨ। ਇਸ ਤਰ੍ਹਾਂ ਕਿਸਾਨਾਂ ਨੂੰ ਕਣਕ ਦੀ ਬਿਜਾਈ ’ਚ ਵੱਧ ਸਮਾਂ ਮਿਲਦਾ। (Pusa-44)
ਕਿਸਾਨ ਖਾਲੀ ਖੇਤਾਂ ’ਚ ਕਣਕ ਤੋਂ ਪਹਿਲਾਂ ਸਬਜ਼ੀ ਜਾਂ ਕੋਈ ਹੋਰ ਫਸਲ ਵੀ ਲੈ ਸਕਦੇ ਹਨ। ਇਹ ਜ਼ਰੂਰੀ ਹੈ ਕਿ ਕਿਸਾਨ ਵਾਤਾਵਰਨ ਦੀ ਬਿਹਤਰੀ ਲਈ ਵਿਗਿਆਨਕ ਤੇ ਤਰਕਸੰਗਤ ਫੈਸਲਾ ਲੈਣ ਤਾਂ ਕਿ ਖੇਤੀ ’ਚੋਂ ਮੁਨਾਫ਼ਾ ਵੀ ਵੱਧ ਮਿਲੇ ਤੇ ਆਬੋ-ਹਵਾ ਵੀ ਦੂਸ਼ਿਤ ਹੋਣ ਤੋਂ ਬਚ ਸਕੇ। ਸ਼ੈਲਰ ਮਾਲਕਾਂ ਨੂੰ ਵੀ ਸੂਬੇ ਦੇ ਵਾਤਾਵਰਨ ਦੇ ਹੱਕ ’ਚ ਮੁਹਿੰਮ ਚਲਾਉਣੀ ਚਾਹੀਦੀ ਹੈ। ਚੰਗਾ ਹੋਵੇ ਜੇਕਰ ਸਰਕਾਰ ਝੋਨੇ ਦੀਆਂ ਪ੍ਰਭਾਵਿਤ ਕਿਸਮਾਂ ਦੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਲਈ ਪ੍ਰਚਾਰ ਮੁਹਿੰਮ ਵੀ ਛੇੜੇ।
Also Read : CM ਅਰਵਿੰਦ ਕੇਜਰੀਵਾਲ ਦੀ ਜਮਾਨਤ ’ਤੇ ਆਇਆ ਅਦਾਲਤ ਦਾ ਵੱਡਾ ਫੈਸਲਾ