Sugar Mill - Sach Kahoon Punjabi
ਕਿਸਾਨਾਂ ਥਾਣੇ ਅੱਗੇ ਜੜਿਆ ਧਰਨਾ
ਰਾਜਨ ਮਾਨ/ਅੰਮ੍ਰਿਤਸਰ। ਗੰਨੇ ਦੀ ਅਦਾਇਗੀ ਸਬੰਧੀ ਪੰਜਾਬ ਦੀਆਂ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਖੰਡ ਮਿੱਲ ਮੈਨੇਜ਼ਮੈਂਟ ਬੁੱਟਰ ਖਿਲਾਫ ਰੇਲ ਰੋਕਣ ਦੇ ਕੀਤੇ ਐਲਾਨ ਤਹਿਤ ਅੱਜ ਰੇਲਾਂ ਰੋਕਣ ਲਈ ਜਾ ਰਹੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਧਰਨੇ ਵਾਲੀ ਜਗ੍ਹਾ ‘ਤੇ ਜਾਣ ਤੋਂ ਪਹਿਲਾਂ ਹੀ ਮਜੀਠਾ ਵਿਖੇ ਪੁਲਿਸ ਨੇ ਰੋਕ ਲਿਆ।
ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਗੁਰੂ ਕਾ ਬਾਗ ਦੇ ਇੰਚਾਰਜ ਗੁਰਦੇਵ ਸਿੰਘ ਗੱਗੋਮਾਹਲ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਧਰਨੇ ਵਾਲੀ ਜਗ੍ਹਾ ਵੱਲ ਜਾ ਰਹੇ ਸਨ ਕਿ ਪੁਲਿਸ ਨੇ ਇਨ੍ਹਾਂ ਕਿਸਾਨਾਂ ਨੂੰ ਮਜੀਠਾ ਵਿਖੇ ਹੀ ਰੋਕ ਲਿਆ, ਜਿਸ ‘ਤੇ ਕਿਸਾਨਾਂ ਨੇ ਰੋਸ ਵਜੋਂ ਇਥੇ ਹੀ ਸੜਕ ਵਿਚਕਾਰ ਬੈਠ ਕੇ ਧਰਨਾ ਲਾ ਦਿੱਤਾ ਜਿਸ ਨਾਲ ਆਉਣ-ਜਾਣ ਵਾਲੇ ਦੋਵੇਂ ਰਸਤਿਆਂ ਦੀ ਆਵਾਜਾਈ ਕਰੀਬ ਇੱਕ ਘੰਟੇ ਵਾਸਤੇ ਪ੍ਰਭਾਵਿਤ ਹੋਈ ਕਿਸਾਨ ਮੰਗ ਕਰ ਰਹੇ ਸਨ।
ਕਿ ਉਨ੍ਹਾਂ ਨੂੰ ਧਰਨੇ ਵਾਲੀ ਜਗ੍ਹਾ ‘ਤੇ ਜਾਣ ਦਿੱਤਾ ਜਾਵੇ ਪਰ ਪੁਲਿਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਰੋਕ ਕੇ ਲਿਆ ਕਿਸਾਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਡੰਡੇ ਦੇ ਜ਼ੋਰ ‘ਤੇ ਕਿਸਾਨਾਂ ਦੀ ਅਵਾਜ਼ ਦਬਾਉਣਾ ਚਾਹੁੰਦੀ ਹੈ ਕਿਸਾਨਾਂ ਨੇ ਸਰਕਾਰ ਤੇ ਮਿੱਲ ਮਾਲਕਾਂ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ ਡੀਐਸਪੀ ਮਜੀਠਾ ਯੋਗੇਸ਼ਵਰ ਸਿੰਘ ਗੋਰਾਇਆ ਨੇ ਮੌਕੇ ‘ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲ ਕਰਨੀ ਚਾਹੀ ਪਰ ਕਿਸਾਨ ਆਪਣੀ ਜ਼ਿਦ ਧਰਨੇ ਵਾਲੀ ਜਗ੍ਹਾ ‘ਤੇ ਜਾਣ ਲਈ ਅੜੇ ਰਹੇ।
ਜ਼ਿਲ੍ਹੇ ਭਰ ਵਿੱਚ ਚਾਰ ਤੋਂ ਵੱਧ ਆਦਮੀਆਂ ਦੇ ਇਕੱਠੇ ਹੋਣ ‘ਤੇ ਮਨਾਹੀ:ਡਿਪਟੀ ਕਮਿਸ਼ਨਰ
ਪੁਲਿਸ ਨੇ ਜ਼ਬਰਦਸਤੀ ਕਿਸਾਨਾਂ ਨੂੰ ਘੇਰ ਕੇ ਥਾਣਾ ਮਜੀਠਾ ਵਿਖੇ ਆਪਣੀ ਨਿਗਰਾਨੀ ਹੇਠ ਬਿਠਾ ਲਿਆ ਇਸ ਸਬੰਧੀ ਡੀਐਸਪੀ ਜੁਗੇਸ਼ਵਰ ਸਿੰਘ ਨਾਲ ਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਭਰ ਵਿੱਚ ਚਾਰ ਤੋਂ ਵੱਧ ਆਦਮੀਆਂ ਦੇ ਇਕੱਠੇ ਹੋਣ ਅਤੇ ਜਲਸੇ ਮੁਜ਼ਾਹਰੇ ਕਰਨ ‘ਤੇ ਮਨਾਹੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ। ਇਨ੍ਹਾਂ ਕਿਸਾਨ ਆਗੂਆਂ ਨੂੰ ਸਾਵਧਾਨੀ ਦੇ ਤੌਰ ‘ਤੇ ਥਾਣਾ ਮਜੀਠਾ ਵਿੱਚ ਲਿਜਾਇਆ ਗਿਆ ਹੈ। ਸ਼ਾਮ ਨੂੰ ਹਾਲਾਤ ਠੀਕ ਹੋਣ ‘ਤੇ ਇਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ ।ਕਿਸਾਨ ਆਗੂਆਂ ਵਿੱਚ ਗੁਰਦੇਵ ਸਿੰਘ ਗੱਗੋਮਾਹਲ ਜੋਨ ਪ੍ਰਧਾਨ ਗੁਰੂ ਕਾ ਬਾਗ, ਗੁਰਦਿਆਲ ਸਿੰਘ ਮੁਰਾਦਪੁਰਾ, ਕਸ਼ਮੀਰ ਸਿੰਘ ਚਾਹੜਪੁਰ, ਦਵਿੰਦਰ ਸਿੰਘ ਖਤਰਾਏਕਲਾਂ, ਰਣਜੀਤ ਸਿੰਘ ਗੱਗੋਮਾਹਲ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਹਿਰਾ ਨੇ ਰਾਣਾ ਗੁਰਜੀਤ ਦੀ ਫੈਕਟਰੀ ‘ਚ ਜਬਰੀ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਰੋਕਿਆ | Rana Gurjit
ਅਮਰਿੰਦਰ ਸਿੰਘ ਨੇ ਦਿੱਤੀ ਚਿਤਾਵਨੀ, ਕਿਹਾ ਗਲਤ ਧੱਕਾ ਕੀਤਾ ਤਾਂ ਸਿੱਟਾ ਭੁਗਤਣ ਲਈ ਤਿਆਰ ਰਹਿਣ ਖਹਿਰਾ | Rana Gurjit
ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਹਮੇਸ਼ਾ ਹੀ ਆਪਣੀ ਭਾਸ਼ਾ ਕਾਰਨ ਚਰਚਿਤ ਰਹਿਣ ਵਾਲੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਅੱਜ ਫਿਰ ਨਾ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਮਾੜੀ ਭਾਸ਼ਾ ਦੀ ਵਰਤੋਂ ਕੀਤੀ ਸੀ, ਸਗੋਂ ਉਨ੍ਹਾਂ ਨੂੰ ਗੰਦਾ ਪਾਣੀ ਪਿਆਉਣ ਦੀ ਚਿਤਾਵਨੀ ਤੱਕ ਦੇ ਦਿੱਤੀ। ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਵੱਲੋਂ ਅੰਮ੍ਰਿਤਸਰ ਦੇ ਪਿੰਡ ਬੁੱਟਰ ਵਿਖੇ ਰਾਣਾ ਗੁਰਜੀਤ ਸਿੰਘ ਦੀ ਫੈਕਟਰੀ ‘ਚ ਜਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਵੀ ਕੀਤੀ, ਜਿੱਥੇ ਪੁਲਿਸ ਵੱਲੋਂ ਰੋਕਣ ‘ਤੇ ਖਹਿਰਾ ਵੱਲੋਂ ਪੁਲਿਸ ਨਾਲ ਹੀ ਧੱਕਾ ਕਰਨ ਕਾਫ਼ੀ ਕੋਸ਼ਿਸ਼ ਕੀਤੀ।
ਸੁਖਪਾਲ ਖਹਿਰਾ ਦੇ ਜਬਰੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖਹਿਰਾ ਨੂੰ ਆਪਣੀ ਹੱਦ ‘ਚ ਰਹਿਣ ਦੀ ਸਲਾਹ ਦਿੰਦਿਆਂ ਇਸ ਦੇ ਗੰਭੀਰ ਸਿੱੱਟੇ ਭੁਗਤਣ ਲਈ ਤਿਆਰ ਰਹਿਣ ਲਈ ਵੀ ਕਹਿ ਦਿੱਤਾ ਹੈ। ਐਤਵਾਰ ਨੂੰ ਸੁਖਪਾਲ ਖਹਿਰਾ ਨੇ ਬਿਆਸ ਦਰਿਆ ਦਾ ਪਾਣੀ ਖਰਾਬ ਕਰਨ ਲਈ ਪਿੰਡ ਬੁੱਟਰ ਵਿਖੇ ਸਥਿਤ ਰਾਣਾ ਗੁਰਜੀਤ ਸਿੰਘ ਦੀ ਫੈਕਟਰੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫੈਕਟਰੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿੱਥੇ ਕਿ ਜ਼ਿਲ੍ਹਾ ਪੁਲਿਸ ਵੱਲੋਂ ਮੌਕੇ ‘ਤੇ ਖਹਿਰਾ ਨੂੰ ਰੋਕਦਿਆਂ ਅੱਗੇ ਜਾਣ ਦੀ ਇਜਾਜ਼ਤ ਨਾ ਦਿੱਤੀ, ਕਿਉਂਕਿ ਇਸ ਨਾਲ ਮੌਕੇ ‘ਤੇ ਦੋਵਾਂ ਧਿਰਾਂ ਦਰਮਿਆਨ ਲੜਾਈ ਹੋਣ ਦਾ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਮਕਾਨ ਦੀ ਛੱਤ ਡਿੱਗਣ ਨਾਲ ਲੜਕੀ ਦੀ ਮੌਤ, ਤਿੰਨ ਜਖ਼ਮੀ
ਪੁਲਿਸ ਵੱਲੋਂ ਬੇਨਤੀ ਕਰਨ ਦੇ ਬਾਵਜ਼ੂਦ ਵੀ ਸੁਖਪਾਲ ਖਹਿਰਾ ਨੇ ਧੱਕੇ ਨਾਲ ਫੈਕਟਰੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਜਿੱਥੇ ਖਹਿਰਾ ਵੱਲੋਂ ਪੁਲਿਸ ਨਾਲ ਕਾਫ਼ੀ ਜਿਆਦਾ ਧੱਕਾ-ਮੁੱਕੀ ਵੀ ਕੀਤੀ, ਜਿਸ ਤੋਂ ਬਾਅਦ ਖਹਿਰਾ ਨੂੰ ਬੇਰੰਗ ਪਰਤਣਾ ਪਿਆ। ਇਸ ਤੋਂ ਬਾਅਦ ਦੇਰ ਸ਼ਾਮ ਸੁਖਪਾਲ ਖਹਿਰਾ ਨੇ 2 ਫੋਟੋਆਂ ਜਾਰੀ ਕਰਦਿਆਂ ਲਿਖਿਆ ਕਿ ਉਹ ਵਿਧਾਨ ਸਭਾ ਦੇ ਅੰਦਰ ਧੱਕੇ ਨਾਲ ਗੰਦੇ ਪਾਣੀ ਦਾ ਗਿਲਾਸ ਮੁੱਖ ਮੰਤਰੀ ਨੂੰ ਪਿਆਉਣਗੇ। ਇਸ ਨਾਲ ਹੀ ਰਾਣਾ ਗੁਰਜੀਤ ਸਿੰਘ ਬਾਰੇ ਵੀ ਕਾਫ਼ੀ ਕੁਝ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਅਮਰਿੰਦਰ ਸਿੰਘ ਵੱਲੋਂ ਸੁਖਪਾਲ ਖਹਿਰਾ ਨੂੰ ਤਾੜਨਾ ਕੀਤੀ ਗਈ ਹੈ ਕਿ ਉਹ ਆਪਣੀ ਮਰਿਆਦਾ ਤੇ ਹੱਦ ਨੂੰ ਲੰਘਣ ਦੀ ਕੋਸ਼ਿਸ਼ ਨਾ ਕਰਨ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਅਮਰਿੰਦਰ ਸਿੰਘ ਨੇ ਕਿਹਾ ਕਿ ਖਹਿਰਾ ਨੇ ਜਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਜਿਸ ਨਾਲ ਹਿੰਸਾ ਭੜਕ ਸਕਦੀ ਸੀ। ਉਨ੍ਹਾਂ ਕਿਹਾ ਕਿ ਨਾ ਹੀ ਸੂਬਾ ਪੁਲਿਸ ਤੇ ਨਾ ਹੀ ਉਨ੍ਹਾਂ ਦੀ ਸਰਕਾਰ ਕਿਸੇ ਵੀ ਵਿਅਕਤੀ ਨੂੰ ਆਪਣੇ ਸੌੜੇ ਸਿਆਸੀ ਹਿੱਤ ਪੂਰਨ ਖਾਤਰ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ।
ਰਿਪੋਰਟ ਰਾਹੀਂ ਸੱਚ ਆਇਆ ਸਾਹਮਣੇ, ਰਿਪੋਰਟ ਦੇਖ ਅਧਿਕਾਰੀ ਹੋਏ ਹੈਰਾਨ | Chadha Sugar Mill
ਚੱਢਾ ਸ਼ੁਗਰ ਮਿਲ ਕੋਲ ਸਿਰਫ਼ ਗੰਨਾ ਪੀਸਣ ਦੀ ਇਜਾਜ਼ਤ, ਸ਼ੀਰਾ ਸਟੋਰ ਕਰਨ ਦੀ ਨਹੀਂ ਲਈ ਸੀ ਇਜਾਜ਼ਤ | Chadha Sugar Mill
ਸਟੀਲ ਦਾ ਟੈਂਕ ਬਣਾਉਣ ਦੀ ਥਾਂ ‘ਤੇ ਗੈਰ ਕਾਨੂੰਨੀ ਢੰਗ ਨਾਲ ਬਣਾਇਆ ਹੋਇਆ ਸੀ ਸੀਮੈਂਟ ਦਾ ਟੈਂਕ | Chadha Sugar Mill
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਬਿਆਸ ਦਰਿਆ ਨੂੰ ਬੁਰੀ ਤਰਾਂ ਦੂਸ਼ਿਤ ਕਰਨ ਵਾਲੀ ਚੱਢਾ ਸ਼ੂਗਰ ਮਿੱਲ ਹੀ ‘ਗ਼ੈਰਕਨੂੰਨੀ’ ਨਿਕਲੀ ਹੈ, ਜਿਸ ਦੇ ਕੋਲ ਗੰਨੇ ਨੂੰ ਪੀੜਨ ਦੀ ਇਜਾਜ਼ਤ ਤਾਂ ਸੀ ਪਰ ਗੰਨੇ ਨੂੰ ਪੀੜਨ ਤੋਂ ਬਾਅਦ ਤਿਆਰ ਹੋਣ ਵਾਲੇ ਸੀਰੇ ਨੂੰ ਰੱਖਣ ਦੀ ਇਜਾਜ਼ਤ ਹੀ ਨਹੀਂ ਸੀ, ਜਿਸ ਕਾਰਨ ਚੱਢਾ ਸ਼ੂਗਰ ਮਿੱਲ ਨੇ ਬਿਨਾਂ ਕਿਸੇ ਇਜਾਜ਼ਤ ਤੋਂ ਹੀ ਨਾ ਸਿਰਫ਼ ਸੀਰੇ ਨੂੰ ਸਟੋਰ ਕਰਨ ਲਈ ਸੀਮੈਂਟ ਦਾ ਟੈਂਕ ਬਣਾਇਆ, ਸਗੋਂ ਉਸ ਗੈਰ ਤਰੀਕੇ ਨਾਲ ਬਣੇ ਸੀਮੈਂਟ ਦੇ ਟੈਂਕ ਵਿੱਚ ਸਮਰੱਥਾ ਤੋਂ 50 ਫੀਸਦੀ ਜ਼ਿਆਦਾ ਸੀਰਾ ਵੀ ਸਟੋਰ ਕਰਨ ਦੀ ਕੋਸ਼ਸ਼ ਕੀਤੀ, ਜਿਸ ਕਾਰਨ ਹੀ ਸੀਰੇ ਦੇ ਟੈਂਕ ਬਲਾਸਟ ਕਰਨ ਨਾਲ ਸੀਰਾ ਬਿਆਸ ਦਰਿਆ ਵਿੱਚ ਜਾ ਡਿੱਗਿਆ।
ਇਸ ਸਾਰਾ ਕੁਝ ਉੱਚ ਪੱਧਰੀ ਕਮੇਟੀ ਵੱਲੋਂ ਸੌਂਪੀ ਗਈ ਰਿਪੋਰਟ ਵਿੱਚ ਖ਼ੁਲਾਸਾ ਹੋ ਰਿਹਾ ਹੈ। ਇਸ ਰਿਪੋਰਟ ਦੇ ਆਧਾਰ ਹੀ ਕਈ ਵਿਭਾਗ ਆਪਣੀ ਆਪਣੀ ਰਿਪੋਰਟ ਤਿਆਰ ਕਰਨ ਵਿੱਚ ਲੱਗੇ ਹੋਏ ਹਨ, ਜਿਸ ਨੂੰ ਕਿ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੌਂਪਿਆ ਜਾਏਗਾ।
ਚੰਡੀਗੜ੍ਹ (ਏਜੰਸੀ)। ਆਮ ਆਦਮੀ ਪਾਰਟੀ ਨੇ ਪੰਜਾਬ ਅੰਮ੍ਰਿਤਸਰ ਜ਼ਿਲ੍ਹੇ ‘ਚ ਕੀੜੀ ਅਫਗਾਨਾ ਪਿੰਡ ਦੀ ਚੱਡਾ ਸ਼ੂਗਰ ਮਿੱਲ ਤੋਂ ਬਿਆਸ ਨਦੀ ‘ਚ ਸੁੱਟੇ ਗਏ ਸ਼ੀਰਾ ਮਾਮਲੇ ‘ਚ ਹੁਣ ਤੱਕ ਕੋਈ ਕਾਰਵਾਰਈ ਨਾ ਹੋਣ ‘ਤੇ ਪੁਲਿਸ ਤੇ ਪ੍ਰਸ਼ਾਸਨ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕੀਤੇ ਹਨ ਨਦੀ ਦਾ ਪਾਣੀ ਜ਼ਹਿਰੀਲਾ ਹੋਣ ‘ਤੇ ਅਣਗਿਣਤੀ ਮਛਲੀਆਂ ਅਤੇ ਜੀਵ-ਜੰਤੂ ਮਰ ਗਏ ਸਨ।
ਇਹ ਪਾਣੀ ਪੀਣਯੋਗ ਨਹੀਂ ਰਿਹਾ ਅਤੇ ਸਿੰਚਾਈ ਦੇ ਲਾਇਕ ਵੀ ਨਹੀਂ ਜ਼ਹਿਰੀਲਾ ਪਾਣੀ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਤੱਕ ਪਹੁੰਚ ਗਿਆ। ਪੁਲਿਸ ਵੱਲੋਂ ਹੁਣ ਤੱਕ ਐਫਆਈਆਰ ਤੱਕ ਦਰਜ ਨਹੀਂ ਕੀਤੀ ਗਈ ‘ਆਪ’ ਦੇ ਪ੍ਰਦੇਸ਼ ਜਨਰਲ ਸਕੱਤਰ ਐਡਵੋਕੇਟ ਦਿਨੇਸ਼ ਚੱਡਾ ਨੇ ਸੋਮਵਾਰ ਨੂੰ ਕਿਹਾ ਕਿ ਇਸ ਮਾਮਲੇ ‘ਚ ਐਫਆਈਆਰ ਦਰਜ ਹੋਣੀ ਬਣਦੀ ਸੀ ਜੋ ਅੱਜ ਤੱਕ ਨਹੀਂ ਹੋਈ ਹੈ। ਉਨ੍ਹਾਂ ਨੇ ਐੱਸਐੱਸਪੀ ਬਟਾਲਾ ਅਤੇ ਡੀਜੀਪੀ ਨੂੰ ਵੀ ਲਿਖਤ ਸ਼ਿਕਾਇਤ ਭੇਜ ਕੇ ਖੰਡ ਮਿੱਲ ਦੇ ਮਾਲਕਾਂ/ਪ੍ਰਬੰਧਕਾਂ ਅਤੇ ਉਸ ਨਾਲ ਮਿਲੀਭੁਗ ਕਰਨ ਵਾਲੇ ਅਫਸਰਾਂ ਖਿਲਾਫ ਤੁਰੰਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਚੱਢਾ ਸ਼ੂਗਰ ਮਿੱਲ ਖ਼ਿਲਾਫ਼ ਕਾਰਵਾਈ ਕਰਨ ਤੋਂ ਡਰ ਰਹੇ ਨੇ ਅਧਿਕਾਰੀ
ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਹੋ ਰਿਹਾ ਐ ਇੰਤਜ਼ਾਰ | Sugar Mill
23 ਮਈ ਨੂੰ ਮੁੱਖ ਮੰਤਰੀ ਦੀ ਵਾਪਸੀ ਤੋਂ ਬਾਅਦ ਹੀ ਕੀਤੀ ਜਾਏਗੀ ਕੋਈ ਕਾਰਵਾਈ | Sugar Mill
ਮੁੱਖ ਮੰਤਰੀ ਦੇ ਸਲਾਹਕਾਰ ਪਰਮਜੀਤ ਸਰਨਾ ਦੀ ਭਤੀਜੀ ਹੈ ਫੈਕਟਰੀ ਦੀ ਮਾਲਕਣ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਬਿਆਸ ਦਰਿਆ ਨੂੰ ਜ਼ਹਿਰੀਲਾ ਬਣਾਉਣ ਵਾਲੀ ਚੱਢਾ ਸ਼ੂਗਰ ਮਿੱਲ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸਾਰੇ ਅਧਿਕਾਰੀ ਡਰ ਰਹੇ ਹਨ, ਕਿਉਂਕਿ ਚੱਢਾ ਸ਼ੂਗਰ ਮਿੱਲ ਦੀ ਮਾਲਕਣ ਜਸਦੀਪ ਕੌਰ ਚੱਢਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਲਾਹਕਾਰ ਪਰਮਜੀਤ ਸਰਨਾ ਦੀ ਭਤੀਜੀ ਹੈ। ਬੀਤੇ 4 ਦਿਨਾਂ ਤੋਂ ਇਸ ਮਾਮਲੇ ‘ਚ ਕੋਈ ਵੀ ਕਾਰਵਾਈ ਕਰਨ ਦੀ ਬਜਾਇ ਸਿਰਫ਼ ਜਾਂਚ ਹੀ ਚੱਲ ਰਹੀ ਹੈ। ਸੋਮਵਾਰ ਨੂੰ ਵੀ ਵਾਤਾਵਰਨ ਵਿਭਾਗ, ਪੰਜਾਬ ਰਾਜ ਪ੍ਰਦੂਸ਼ਣ ਬੋਰਡ, ਸਿੰਚਾਈ ਵਿਭਾਗ ਤੇ ਜੰਗਲਾਤ ਵਿਭਾਗ ਵੱਲੋਂ ਕੋਈ ਕਾਰਵਾਈ ਹੀ ਨਹੀਂ ਕੀਤੀ ਗਈ ਹੈ। ਸਿਰਫ਼ ਜੰਗਲਾਤ ਵਿਭਾਗ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੀ ਅਦਾਲਤ ‘ਚ ਇਸਤਗਾਸਾ ਪਾਉਂਦੇ ਹੋਏ ਐੱਫਆਈਆਰ ਦਰਜ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਸ਼ਾਰਾ ਨਹੀਂ ਆਉਣ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਏਗੀ, ਕਿਉਂਕਿ ਪਰਮਜੀਤ ਸਰਨਾ ਵੱਲੋਂ ਕਾਫ਼ੀ ਜਿਆਦਾ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਹੋਵੇ। ਅਮਰਿੰਦਰ ਸਿੰਘ ਇਸ ਵੇਲੇ ਛੁੱਟੀ ਬਿਤਾਉਣ ਲਈ ਮਨਾਲੀ ਵਿਖੇ ਗਏ ਹੋਏ ਹਨ ਤੇ ਉਹ 23 ਮਈ ਨੂੰ ਵਾਪਸੀ ਕਰਨਗੇ, ਜਿਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਏਗੀ।
ਪੀਣ ਯੋਗ ਪਾਣੀ ਨੂੰ ਲੈ ਕੇ ਚਿੰਤਤ ਸਰਕਾਰ | Sugar Mill
ਬਿਆਸ ਦਰਿਆ ਤੋਂ ਪੰਜਾਬ ਦੇ ਤਿੰਨੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ ਦੇ ਪਿੰਡਾਂ ਤੇ ਸ਼ਹਿਰ ‘ਚ ਪੀਣ ਲਈ ਪਾਣੀ ਦੀ ਸਪਲਾਈ ਹੁੰਦੀ ਹੈ। ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋਣ ਕਾਰਨ ਸਰਕਾਰ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਕਿਤੇ ਇਸ ਨਾਲ ਕੋਈ ਬਿਮਾਰੀ ਜਾਂ ਫਿਰ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਏ। ਬਿਆਸ ਦਰਿਆ ਤੋਂ ਆ ਰਹੇ ਪਾਣੀ ਦੀ ਸਫ਼ਾਈ ਕੀਤੀ ਜਾ ਰਹੀ ਹੈ ਇਸ ਨਾਲ ਹੀ ਰੋਜ਼ਾਨਾ ਸਵੇਰੇ ਸ਼ਾਮ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਇਨ੍ਹਾਂ ਤਿੰਨੇ ਜ਼ਿਲ੍ਹਿਆਂ ਦੇ ਪਾਣੀ ਦੇ ਸੈਂਪਲ ਲੈਂਦੇ ਹੋਏ ਜਾਂਚ ਕੀਤੀ ਜਾ ਰਹੀ ਹੈ।
ਖੰਡ ਮਿੱਲ ਦਾ ਮਾਲਕ ਗ੍ਰਿਫ਼ਤਾਰ | Explosion
ਭੜਕੇ ਲੋਕਾਂ ਨੇ ਮਿੱਲ ਮਾਲਕ ਦੀਆਂ ਕਈ ਗੱਡੀਆਂ ਫੂਕੀਆਂ
ਪਟਨਾ (ਏਜੰਸੀ)। ਗੋਪਾਲਗੰਜ ਜ਼ਿਲ੍ਹੇ ਵਿੱਚ ਸਾਸਾਮੁਸਾ ਖੰਡ ਮਿੱਲ ਵਿੱਚ ਬਾਇਲਰ ਫਟਣ ਨਾਲ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਨੌ ਜਣੇ ਗੰਭੀਰ ਜ਼ਖ਼ਮੀ ਹੋ ਗਏ।  ਮ੍ਰਿਤਕ ਮਿੱਲ ਵਿੱਚ ਮਜ਼ਦੂਰੀ ਕਰਦੇ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਮਿੱਲ ਮਾਲਕ ਅਤੇ ਉਸ ਦੇ ਦੋ ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।  ਦੂਜੇ ਪਾਸੇ ਅਜੇ ਵੀ ਕਈ ਮਜ਼ਦੂਰ ਮਿੱਲ ਵਿੱਚ ਫਸੇ ਹੋਏ ਹਨ। ਮ੍ਰਿਤਕਾਂ ਦੀ ਪਛਾਣ ਕੁਚਾਯਾਕੋਟ ਦੇ ਖਜੁਰੀ ਨਿਵਾਸੀ ਅਰਜੁਨ ਕੁਮਾਰ ਕੁਸ਼ਵਾਹਾ, ਕੁਚਾਯਾਕੋਟ ਦੇ ਬਾਣੀ, ਖਜੂਰੀ ਨਿਵਾਸੀ ਕ੍ਰਿਪਾ ਯਾਦਵ ਅਤੇ ਯੂਪੀ ਦੇ ਪਢਰੌਨਾ ਨਿਵਾਸੀ ਮੁਹੰਮਦ ਸ਼ਮਸੁਦੀਨ ਸ਼ਾਮਲ ਹਨ। 60 ਸਾਲਾ ਮੁਹੰਮਦ ਇਸ ਮਿੱਲ ਵਿੱਚ ਪਿਛਲੇ 40 ਸਾਲਾਂ ਤੋਂ ਟਰਬਾਈਨ ਚਲਾਉਣ ਦਾ ਕੰਮ ਕਰਦੇ ਸਨ। ਗੰਭੀਰ ਜ਼ਖ਼ਮੀਆਂ ਨੂੰ ਗੋਪਾਲਗੰਜ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੋਂ ਤਿੰਨ ਜਣਿਆਂ ਨੂੰ ਪੀਐੱਮਸੀਐੱਚ ਲਈ ਰੈਫ਼ ਕੀਤਾ ਗਿਆ ਹੈ। ਜਦੋਂਕਿ ਸਿਵਲ ਹਸਪਤਾਲ ਵਿੱਚ ਦਾਖਲ ਸਾਰੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। (Explosion)
ਦੀਪਤੀ ਸ਼ਰਮਾ ਬਣੀ ICC Player of The Month
ਇਸ ਹਾਦਸੇ ਪਿੱਛੋਂ ਗੁੱਸੇ ਵਿੱਚ ਆਏ ਲੋਕਾਂ ਨੇ ਮਿੱਲ ਮਾਲਕ ਦੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ। ਹੰਗਾਮਾ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਮਿੱਲ ਵਿੱਚ ਅਜੇ ਵੀ ਕਈ ਲੋਕ ਫਸੇ ਹੋਏ ਹਨ। ਪਹਿਲਾਂ ਉਨ੍ਹਾਂ ਨੂੰ ਕੱਢਿਆ ਜਾਵੇ। ਹਾਦਸਾ ਵਾਪਰੇ ਨੂੰ ਦਸ ਘੰਟੇ ਹੋ ਗਏ ਹਨ, ਪਰ ਅਜੇ ਤੱਕ ਫਸੇ ਲੋਕਾਂ ਨੂੰ ਬਾਹਰ ਨਹੀਂ ਕੱਢਿਆ ਗਿਆ। ਲੋਕਾਂ ਨੇ ਮਿੱਲ ਮਾਲਕ ‘ਤੇ ਲਾਪਰਵਾਹੀ ਵਰਤਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥ ਹਫ਼ਤਾ ਪਹਿਲਾਂ ਵੀ ਬਾਇਲਰ ਦਾ ਪਾਈਪ ਫਟਿਆ ਸੀ, ਪਰ ਇਸ ਹਾਦਸੇ ਤੋਂ ਸਬਕ ਨਹੀਂ ਲਿਆ ਗਿਆ। ਵਿਰੋਧ ਕਰ ਰਹੇ ਲੋਕਾਂ ਦੀ ਮੰਗ ਹੈ ਕਿ ਮਿੱਲ ਮਾਲਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਵੇ ਅਤੇ ਉਸ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵੇ। ਉੱਧਰ ਮਿੱਲ ਮਾਲਕ ਮਹਿਮੂਦ ਆਲਮ ਨੇ ਕਿਹਾ ਕਿ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਲੋਕਾਂ ਨੂੰ ਕੰਮ ਉਦੋਂ ਹੀ ਦਿੱਤਾ ਜਾ ਸਕੇਗਾ, ਜਦੋਂ ਮੁੜ ਕਾਰੋਬਾਰ ਸ਼ੁਰੂ ਹੋਵੇਗਾ। (Explosion)