Role - Sach Kahoon Punjabi
ਪੁਲਿਸ ਵੱਲੋਂ ਨਿਭਾਈ ਜਾ ਰਹੀ ਪੱਖਪਾਤੀ ਭੂਮਿਕਾ ਚਿੰਤਾ ਦਾ ਵਿਸ਼ਾ : ਪੀਐੱਸਯੂ
ਮਾਮਲਾ ਪੁਲਿਸ ਹਿਰਾਸਤ ‘ਚ ਨੌਜਵਾਨ ਨੂੰ ਕਤਲ ਕਰਨ ਦਾ
ਬਠਿੰਡਾ, | ਪੰਜਾਬ ਸਟੂਡੈਂਟਸ ਯੂਨੀਅਨ ਨੇ ਫ਼ਰੀਦਕੋਟ ਜ਼ਿਲ੍ਹੇ ਅੰਦਰ ਜਸਪਾਲ ਸਿੰਘ ਨਾਮੀ ਨੌਜਵਾਨ ਨੂੰ ਸ਼ੱਕ ਦੇ ਅਧਾਰ ‘ਤੇ ਸੀ.ਆਈ.ਏ. ਸਟਾਫ ਵੱਲੋਂ ਹਿਰਾਸਤ ‘ਚ ਲੈ ਕੇ ਕਤਲ ਕਰਨ ਉਪਰੰਤ ਉਸਦੀ ਲਾਸ਼ ਖੁਰਦ-ਬੁਰਦ ਕਰਨ ਤੇ ਇਸ ਮਾਮਲੇ ‘ਚ ਜ਼ਿਲ੍ਹਾ ਪੁਲਿਸ ਵੱਲੋਂ ਦੋਸ਼ੀਆਂ ਨੂੰ ਬਚਾਉਣ ਲਈ ਨਿਭਾਈ ਜਾ ਰਹੀ ਪੱਖਪਾਤੀ ਭੂਮਿਕਾ ਦੀ ਤਿੱਖੇ ਸ਼ਬਦਾਂ ‘ਚ ਨਿਖੇਧੀ ਕੀਤੀ। ਵਿਦਿਆਰਥੀਆਂ ਵੱਲੋਂ ਅੱਜ ਰਜਿੰਦਰਾ ਕਾਲਜ ਵਿਚ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਤੇ ਪੰਜਾਬ ਸਰਕਾਰ ਤੋਂ ਇਸ ਮਾਮਲੇ ‘ਚ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦੇਣ ਦੀ ਮੰਗ ਵੀ ਕੀਤੀ ਗਈ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸਿਮਰਜੀਤ ਕੌਰ ਨੇ ਕਿਹਾ ਕਿ ਮੁਕਤਸਰ ਜ਼ਿਲ੍ਹੇ ਦੇ ਪਿੰਡ ਪੰਜਾਵਾ ਦੇ ਨੌਜਵਾਨ ਜਸਪਾਲ ਸਿੰਘ ਨੂੰ ਸੀਆਈਏ ਸਟਾਫ ਫਰੀਦਕੋਟ ਨੇ ਹਿਰਾਸਤ ‘ਚ ਲਿਆ ਸੀ ਪਰ ਬਾਅਦ ‘ਚ ਕਥਿਤ ਤੌਰ ‘ਤੇ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਹੈ ਉਨ੍ਹਾਂ ਆਖਿਆ ਕਿ ਪੁਲਿਸ ਵੱਲੋਂ ਇਸ ਮਾਮਲੇ ‘ਚ ਜਿਨ੍ਹਾਂ ਦੋ ਪੁਲਿਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈ ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪੁਲਿਸ ਦੇ ਅਫਸਰਾਂ ਦੀ ਭੂਮਿਕਾ ਵੀ ਕੋਈ ਬਹੁਤੀ ਵਧੀਆ ਨਹੀਂ ਹੈ ਤੇ ਪੁਲਿਸ ਅਫਸਰ ਪੀੜਤ ਪਰਿਵਾਰ ਦੀ ਸੁਣਵਾਈ ਨਹੀਂ ਕਰ ਰਹੇ ਹਨ ਜ਼ਿਲ੍ਹਾ ਆਗੂ ਕਿਰਨਜੀਤ ਕੌਰ ਨੇ ਕਿਹਾ ਕਿ ਆਏ ਦਿਨ ਪੁਲਿਸ ਵੱਲੋਂ ਸ਼ੱਕ ਦੇ ਅਧਾਰ ‘ਤੇ ਨਜਾਇਜ਼ ਹਿਰਾਸਤ ਵਿੱਚ ਲੈ ਕੇ ਆਮ ਲੋਕਾਂ ਉੱਪਰ ਤਸ਼ੱਦਦ ਢਾਹੁਣ ਅਤੇ ਤਸ਼ੱਦਦ ਨਾਲ ਕਤਲ ਕਰਨ ਦੀਆਂ ਘਟਨਾਵਾਂ ‘ਚ ਵਾਧਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਦੋਸ਼ੀ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਥਾਂ, ਉੱਚ ਅਧਿਕਾਰੀਆਂ ਵੱਲੋਂ ਆਪਣੇ ਕਸੂਰਵਾਰ ਅਫ਼ਸਰਾਂ ਨੂੰ ਬਚਾਉਣ ਖਾਤਰ ਝੂਠੀਆਂ ਮਨਘੜਤ ਕਹਾਣੀਆਂ ਘੜੇ ਜਾਣਾ ਹੋਰ ਵੀ ਜਿਆਦਾ ਚਿੰਤਾਜਨਕ ਤੇ ਜੰਗਲ ਰਾਜ ਦਾ ਪ੍ਰਗਟਾਵਾ ਹੈ। ਵਿਦਿਆਰਥੀ ਆਗੂ ਵੀਰਪਾਲ ਕੌਰ ਨੇ ਅੱਗੇ ਕਿਹਾ ਕਿ ਫ਼ਰੀਦਕੋਟ ਪੁਲੀਸ ਦੇ ਆਹਲਾ ਅਧਿਕਾਰੀਆਂ ਵੱਲੋਂ ਜਸਪਾਲ ਸਿੰਘ ਨਾਮੀ ਨੌਜਵਾਨ ਨੂੰ ਸ਼ੱਕ ਦੇ ਅਧਾਰ ਉੱਪਰ ਹਿਰਾਸਤ ‘ਚ ਲੈਣ ਉਪਰੰਤ, ਭਾਰੀ ਤਸ਼ੱਦਦ ਢਾਹਕੇ ਕਥਿਤ ਕਤਲ ਕਰਨ ਉਪਰੰਤ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਲਈ ਕਸੂਰਵਾਰ ਪੁਲਿਸ ਕਰਮਚਾਰੀਆਂ ਵਿਰੁੱਧ ਤਸੱਲੀਬਖਸ਼ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਬਚਾਉਣ ਦੇ ਯਤਨ ਹੋ ਰਹੇ ਹਨ ਵਿਦਿਆਰਥੀ ਆਗੂ ਜੋਤੀ ਦੇਵੀ, ਪੂਜਾ ਮਣੀ, ਮਨਪ੍ਰੀਤ ਕੌਰ, ਚਰਨਜੀਤ ਕੌਰ, ਸੁਖਮੰਦਰ ਸਿੰਘ ਤੇ ਜਸਪ੍ਰੀਤ ਸਿੰਘ ਨੇ ਜਿੱਥੇ ਕਸੂਰਵਾਰ ਪੁਲਿਸ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਉੱਥੇ ਪੁਲਿਸ ਜਬਰ-ਜ਼ੁਲਮ ਵਿਰੁੱਧ ਜਮਹੂਰੀ ਸ਼ਕਤੀਆਂ ਤੇ ਇਨਸਾਫ ਪਸੰਦ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਦਾ ਸੱਦਾ ਵੀ ਦਿੱਤਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਸੰਘਰਸ਼ ਜਾਰੀ ਰੱਖਿਆ ਜਾਏਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਮੋਦੀ ਨੇ ਖੇਡਿਆ ਧਰਮ ਤੇ ਫੌਜ ਦਾ ਪੱਤਾ
ਅੱਧੇ ਘੰਟੇ ਦੇ ਭਾਸ਼ਣ ‘ਚ ਸਿਰਫ ਕਾਂਗਰਸ ਨੂੰ ਹੀ ਕੋਸਿਆ
ਫਤਿਆਬਾਦ (ਅਨਿਲ ਕੱਕੜ )4 ਭਾਰਤੀ ਜਨਤਾ ਪਾਰਟੀ ਨੂੰ ਸਰਸਾ ਅਤੇ ਹਿਸਾਰ ਸੀਟ ‘ਤੇ ਮਿਲ ਰਹੀ ਸਖ਼ਤ ਚੁਣੌਤੀ ਦੇ ਮੱਦੇਨਜ਼ਰ ਫਤਿਆਬਾਦ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਰਵਾਈ ਗਈ ਵਿਜੈ ਸੰਕਲਪ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਆਪਣੇ 35 ਮਿੰਟ ਦੇ ਭਾਸ਼ਣ ‘ਚ ਲਗਭਗ 30 ਮਿੰਟ ਤੱਕ ਕਾਂਗਰਸ ਨੂੰ ਹੀ ਜੰਮ ਕੇ ਕੋਸਿਆ ਫਤਿਆਬਾਦ ਦੇ ਸੈਕਟਰ 10 ਦੇ ਗਰਾਊਂਡ ‘ਚ ਹੋਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਫਿਰ ਤੋਂ ਕੌਮੀ ਸੁਰੱਖਿਆ ਦਾ ਮੁੱਦਾ ਚੁੱਕਿਆ ਅਤੇ ਇਸ ਵਾਰ ਕਾਂਗਰਸ ਨੂੰ ਇਸ ਮੁੱਦੇ ਨੂੰ ਨਾ ਚੁੱਕਣ ਲਈ ਲਲਕਾਰਿਆ ਮੋਦੀ ਨੇ ਕਿਹਾ ਕਾਂਗਰਸ ਕੌਮੀ ਸੁਰੱਖਿਆ ਨੂੰ ਮੁੱਦਾ ਨਹੀਂ ਮੰਨਦੀ, ਜਿਸ ਤੋਂ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ ਉੱਥੇ ਮੋਦੀ ਨੇ 1984 ਦੇ ਸਿੱਖ ਦੰਗਿਆਂ ਦਾ ਵੀ ਦੋਸ਼ ਕਾਂਗਰਸ ‘ਤੇ ਮੜਿਆ ਅਤੇ ਦੰਗੇ ਦੇ ਦੋਸ਼ੀ ਸੱਜਣ ਕੁਮਾਰ ਨੂੰ ਹੋਈ ਜੇਲ੍ਹ ਦਾ ਕ੍ਰੇਡਿਟ ਵੀ ਖੁਦ ਨੂੰ ਦਿੱਤਾ ਮੋਦੀ ਨੇ ਆਪਣੇ ਭਾਸ਼ਣ ‘ਚ ਕਾਂਗਰਸੀ ਆਗੂਆਂ ਦਾ ਨਾਂਅ ਲਏ ਬਿਨਾ ਉਨ੍ਹਾਂ ਨੂੰ ਸ਼ਹਿਜਾਦਾ, ਨਾਮਦਾਰ ਆਦਿ ਕਿਹਾ ਅਤੇ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਮੋਦੀ ਨੇ ਕਿਹ ਕਿ ਇਨ੍ਹਾਂ ਪੰਜ ਸਾਲਾਂ ‘ਚ ਉਹ ਕਾਂਗਰਸ ਦੇ ਵੱਡੇ ਆਗੂ, ਜੋ ਕਿ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ‘ਚ ਸ਼ਾਮਲ ਸਨ, ਨੂੰ ਕੋਰਟ ਤੱਕ ਲੈ ਆਏ ਹਾਂ ਅਤੇ ਜੇਕਰ ਜਨਤਾ ਉਨ੍ਹਾਂ ਨੂੰ ਅਗਲੇ ਪੰਜ ਸਾਲ ਤੱਕ ਦਾ ਕਾਰਜਕਾਲ ਹੋਰ ਦਿੰਦੀ ਹੈ ਤਾਂ ਉਹ ਉਨ੍ਹਾਂ ਨੂੰ ਜੇਲ੍ਹ ਤੱਕ ਲੈ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਨਾਲਾ ‘ਚ ਖੁਸ਼ੀ ਦੀ ਲਹਿਰ | Manu Singla
ਬਰਨਾਲਾ, (ਜੀਵਨ ਰਾਮਗੜ੍ਹ)। ਬਰਨਾਲਾ ਦੇ ਇੱਕ ਨੌਜਵਾਨ ਦੀ ਸਖ਼ਤ ਮਿਹਨਤ ਰੰਗ ਲੈ ਆਈ ਹੈ ਜਿਸ ਸਦਕਾ ਬਰਨਾਲਾ ਦਾ ਨਾਂਅ ਦੇਸ਼ ਦੀ ਵੱਡੀ ਸਰਕਾਰੀ ਜਾਂਚ ਏਜੰਸੀ ਦੀਆਂ ਸੇਵਾਵਾਂ ਵਿੱਚ ਗੂੰਜੇਗਾ। ਬਰਨਾਲਾ ਦੇ ਰਹਿਣ ਵਾਲੇ ਮਨੂ ਸਿੰਗਲਾ ਦੀ ਚੋਣ ਸੀਬੀਆਈ ‘ਚ ਸਹਾਇਕ ਸਰਕਾਰੀ ਵਕੀਲ ਵਜੋਂ ਹੋਈ ਹੈ ਇਸ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਐਡਵੋਕੇਟ ਸ਼ੁਭਮ ਗਾਂਧੀ ਅਤੇ ਮਧੁਰ ਬਸਰਾ ਨੇ ਇਸ ਪੱਤਰਕਾਰ ਨੂੰ ਫੋਨ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੇਸ਼ ਪੱਧਰੀ ਪ੍ਰੀਖਿਆ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ 25 ਨਵੰਬਰ 2017 ਨੂੰ ਲਈ ਗਈ ਸੀ, ਜਿਸ ਵਿੱਚੋਂ ਦੇਸ਼ ਭਰ ਦੇ ਹਜ਼ਾਰਾਂ ਪ੍ਰੀਖਿਆਰਥੀ ਅਪੀਅਰ ਹੋਏ ਸਨ।
ਮਨੂ ਸਿੰਗਲਾ ਨੇ ਤਾਜ਼ਾ ਐਲਾਨੇ ਨਤੀਜਿਆਂ ਵਿੱਚ ਸੱਤਵਾਂ ਰੈਂਕ ਕੀਤਾ ਹਾਸਲ
ਦੇਸ਼ ਭਰ ‘ਚੋਂ ਸਿਰਫ 9 ਦੀ ਚੋਣ ਕੀਤੀ ਜਾਣੀ ਸੀ ਜਿਸ ‘ਚ ਮਨੂ ਸਿੰਗਲਾ ਨੇ ਤਾਜ਼ਾ ਐਲਾਨੇ ਨਤੀਜਿਆਂ ਵਿੱਚ ਸੱਤਵਾਂ ਰੈਂਕ ਹਾਸਲ ਕਰ ਲਿਆ ਹੈ ਜਿਸ ਉਪਰੰਤ ਉਹ ਦੇਸ਼ ਦੀ ਵੱਡੀ ਸਰਕਾਰੀ ਜਾਂਚ ਏਜੰਸੀ ਸੀਬੀਆਈ (ਕੇਂਦਰੀ ਜਾਂਚ ਬਿਊਰੋ) ‘ਚ ਸਰਕਾਰੀ ਸਹਾਇਕ ਵਕੀਲ ਵਜੋਂ ਸੇਵਾਂਵਾਂ ਨਿਭਾਵੇਗਾ। ਜਿਉਂ ਹੀ ਇਹ ਖ਼ਬਰ ਬਰਨਾਲਾ ਵਿਖੇ ਪੁੱਜੀ ਤਾਂ ਉਸ ਦੇ ਪਰਿਵਾਰ ਵਾਲੇ ਖ਼ੁਸ਼ੀ ਵਿੱਚ ਖੀਵੇ ਹੋ ਗਏ ਅਤੇ ਉਨ੍ਹਾਂ ਦੇ ਪਿਤਾ ਰਜੇਸ਼ ਸਿੰਗਲਾ ਤੇ ਪ੍ਰੀਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਬੇਸ਼ੱਕ ਮਨੂ ਸਿੰਗਲਾ ਅਜੇ ਆਪਣੇ ਜੱਦੀ ਸ਼ਹਿਰ ਬਰਨਾਲਾ ਵਿਖੇ ਨਹੀਂ ਪਹੁੰਚਿਆ ਪ੍ਰੰਤੂ ਉਸ ਦੀ ਆਮਦ ਦੀ ਪੂਰਾ ਸ਼ਹਿਰ ਉਡੀਕ ਕਰ ਰਿਹਾ ਹੈ ਜ਼ਿਕਰਯੋਗ ਹੈ ਕਿ ਮਨੂ ਸਿੰਗਲਾ ਨੇ ਐਲ ਐਲ ਬੀ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਹੈ ਅਤੇ ਐੱਲ ਐੱਲ ਐੱਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ ਹੈ ਇਹ ਵੀ ਜ਼ਿਕਰਯੋਗ ਹੈ ਕਿ ਮਨੂ ਸਿੰਗਲਾ ਨੇ 2015 ਚ ਜੱਜ ਦੀ ਪ੍ਰੀਖਿਆ ਚ ਇੰਟਰਵਿਊ ਦੇ ਚੁੱਕਾ ਹੈ। (Manu Singla)
ਰੁੱਸੇ ਵਿਧਾਇਕ ਅਮਰਿੰਦਰ ਨੂੰ ਹਟਾਉਣ ਲਈ ਜੁਟੇ, ਸਿੱਧੂ ਨਿਭਾਉਣਗੇ ਭੱਠਲ ਦੀ ਭੂਮਿਕਾ
ਬਾਗੀ ਵਿਧਾਇਕਾਂ ਨੇ ਚੁਣਿਆ ਆਪਣਾ ਲੀਡਰ, ਸਿੱਧੂ ਨੂੰ ਪੇਸ਼ ਕੀਤਾ ਜਾਵੇਗਾ ਬਤੌਰ ਮੁੱਖ ਮੰਤਰੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਬਾਗੀ ਵਿਧਾਇਕਾਂ ਨੇ ਤਖਤਾ ਪਲਟ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਵਾਰ ਰਾਜਿੰਦਰ ਕੌਰ ਭੱਠਲ ਦੀ ਥਾਂ ‘ਤੇ ਨਵਜੋਤ ਸਿੱਧੂ ਦੇ ਸਿਰ ‘ਤੇ ਸਿਹਰਾ ਬੰਨ੍ਹਿਆ ਜਾ ਰਿਹਾ ਹੈ। ਬਾਗੀ ਵਿਧਾਇਕ ਨਵਜੋਤ ਸਿੱਧੂ ਨੂੰ ਬਤੌਰ ਮੁੱਖ ਮੰਤਰੀ ਪੇਸ਼ ਕਰਨ ਜਾ ਰਹੇ ਹਨ। ਪੰਜਾਬ ਦੇ ਬਾਗੀ ਵਿਧਾਇਕਾਂ ਨੂੰ ਰਾਹੁਲ ਗਾਂਧੀ ਨੇ ਵੀ 29 ਮਈ ਤੋਂ ਬਾਅਦ ਦਿੱਲੀ ਵਿਖੇ ਸਮਾਂ ਦੇਣ ਲਈ ਹਾਮੀ ਭਰ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਵਿਖੇ ਚੱਕਰ ਮਾਰਨ ਦੀ ਥਾਂ ‘ਤੇ ਸ਼ਾਹਕੋਟ ਵਿੱਚ ਡਟਣ ਲਈ ਕਿਹਾ ਹੈ ਤਾਂ ਕਿ ਇਸ ਉਪ ਚੋਣ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਨਾ ਕਰਨਾ ਪਵੇ। ਮੰਗਲਵਾਰ ਨੂੰ ਵੀ 3-4 ਵਿਧਾਇਕ ਦਿੱਲੀ ਵਿਖੇ ਸੀਨੀਅਰ ਕਾਂਗਰਸੀ ਲੀਡਰਾਂ ਨਾਲ ਮੀਟਿੰਗ ਕਰਨ ਵਿੱਚ ਲੱਗੇ ਹੋਏ ਸਨ।
ਇਹ ਵੀ ਪੜ੍ਹੋ : ਟਮਾਟਰ ਐਨੇ ਲਾਲ ਹੋਏ ਕਿ ਫਲਾਂ ਦੇ ਰਾਜੇ ਨੂੰ ਵੀ ਛੱਡ ਗਏ ਪਿੱਛੇ !
ਪੰਜਾਬ ਦੀ ਵਜ਼ਾਰਤ ਵਿੱਚ ਵਾਧਾ ਹੋਣ ਤੋਂ ਬਾਅਦ ਹੀ ਕਈ ਸੀਨੀਅਰ ਕਾਂਗਰਸੀ ਵਿਧਾਇਕਾਂ ਨੇ ਬਾਗੀ ਸੁਰ ਦਿਖਾਉਂਦੇ ਹੋਏ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਲਗਾਤਾਰ ਬਾਗੀ ਵਿਧਾਇਕ ਕੋਈ ਨਾ ਕੋਈ ਮੁੱਦਾ ਬਣਾ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਹਮਲੇ ਕਰਨ ‘ਤੇ ਲੱਗੇ ਹੋਏ ਹਨ। ਪੰਜਾਬ ਕਾਂਗਰਸ ਦੇ ਅਹੁਦਿਆਂ ਤੋਂ ਕਈ ਵਿਧਾਇਕਾਂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਬੀਤੇ ਦਿਨੀਂ 3 ਵਿਧਾਇਕਾਂ ਨੇ ਵਿਧਾਨ ਸਭਾ ਦੀ ਕਮੇਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਹੀ ਇਹ ਤਿੰਨੋਂ ਵਿਧਾਇਕ ਦਿੱਲੀ ਵਿਖੇ ਸੀਨੀਅਰ ਲੀਡਰਾਂ ਅਤੇ ਰਾਹੁਲ ਗਾਂਧੀ ਦੇ ਸੰਪਰਕ ਵਿੱਚ ਚਲ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਬਾਗੀ ਵਿਧਾਇਕਾਂ ਨੇ ਨਵਜੋਤ ਸਿੱਧੂ ਨੂੰ ਅੱਗੇ ਕਰਨ ਦੀ ਸਲਾਹ ਕਰਦੇ ਹੋਏ ਸਿੰਧੂ ਨਾਲ ਇਸ ਸਬੰਧੀ ਸੰਪਰਕ ਬਣਾ ਲਿਆ ਹੈ। ਨਵਜੋਤ ਸਿੱਧੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਖ਼ਾਸ ਹੋਣ ਦੇ ਨਾਲ ਹੀ ਉਨ੍ਹਾਂ ਮੰਤਰੀਆਂ ਵਿੱਚੋਂ ਹਨ ਜਿਹੜੇ ਤੇਜ਼ ਤਰਾਰ ਦੇ ਨਾਲ ਹੀ ਲਗਾਤਾਰ ਅਮਰਿੰਦਰ ਸਿੰਘ ਵੱਲੋਂ ਬਾਦਲਾਂ ਖ਼ਿਲਾਫ਼ ਕਾਰਵਾਈ ਨਾ ਹੋਣ ਦੇ ਕਾਰਨ ਖ਼ੁਦ ਹੀ ਨਰਾਜ਼ ਹਨ। ਨਵਜੋਤ ਸਿੱਧੂ ਵੱਲੋਂ ਦਿੱਤੀ ਗਈ ਮਾਈਨਿੰਗ ਪਾਲਿਸੀ ਵੀ ਲਾਗੂ ਨਹੀਂ ਕੀਤੀ ਗਈ। ਨਵਜੋਤ ਸਿੱਧੂ ਹੀ ਮੁੱਖ ਮੰਤਰੀ ਬਣਨ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਹਨ। ਇਸ ਲਈ ਬਾਗੀ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਲੜਾਈ ਲੜਨ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਬਗੀ ਵਿਧਾਇਕਾਂ ਪਿੱਛੇ ਨਾ ਹਟ ਜਾਣ ਇਸ ਲਈ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਵੀ ਇਨ੍ਹਾਂ ਨੇ ਸੰਪਰਕ ਤੋੜ ਦਿੱਤਾ ਹੈ, ਕਿਉਂਕਿ ਸੁਨੀਲ ਜਾਖੜ ਮੁੱਖ ਮੰਤਰੀ ਦੇ ਬਹੁਤ ਹੀ ਖਾਸ ਹਨ।
ਕਿੱਥੇ ਗਈ ਮੰਗਲਵਾਰ-ਬੁੱਧਵਾਰ ਦੀ ਮੀਟਿੰਗ ?
ਬਾਗੀ ਵਿਧਾਇਕਾਂ ਨੇ ਕਿਹਾ ਕਿ ਉਹ ਅਮਰਿੰਦਰ ਸਿੰਘ ‘ਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਨ, ਕਿਉਂਕਿ ਸਾਡੀ ਨਰਾਜ਼ਗੀ ਸੁਣਨ ਅਤੇ ਕੰਮ ਕਰਨ ਲਈ ਮੰਗਲਵਾਰ-ਬੁੱਧਵਾਰ ਰਿਜ਼ਰਵ ਕੀਤਾ ਗਿਆ ਸੀ ਪਰ 2 ਮਹੀਨਿਆਂ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਨਾ ਹੀ ਅਮਰਿੰਦਰ ਸਿੰਘ ਦਾ ਮੰਗਲਵਾਰ ਆਇਆ ਅਤੇ ਨਾ ਹੀ ਬੁੱਧਵਾਰ ਆਇਆ ਹੈ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਮਿਲਣ ਲਈ ਸਮਾਂ ਲੈਣਾ ਵਿਧਾਇਕਾਂ ਨੂੰ ਵੀ ਰੱਬ ਲੱਭ ਕੇ ਲਿਆਉਣ ਬਰਾਬਰ ਹੋਇਆ ਪਿਆ ਹੈ।
ਹੁਣ ਜ਼ਿੰਮੇਵਾਰ ਵਿਰੋਧੀ ਦੀ ਭੂਮਿਕਾ ਨਿਭਾਵੇ ਕਾਂਗਰਸ
ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ,  ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ  ਤੋਂ ਬਾਅਦ, ਪੰਜਾਬ ਨੂੰ ਛੱਡਕੇ ਹੋਰ ਚਾਰ ਰਾਜਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਵਾ ਅਤੇ ਮਣੀਪੁਰ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਵਿੱਚ ਸਫਲ ਰਹੀ ਅਤੇ ਇਸ ਸਾਲ  ਦੇ ਅੰਤ ਤੱਕ ਆਉਂਦੇ-ਆਉਂਦੇ,  ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਜਪਾ ਦੀ ਸਰਕਾਰ ਬਣ ਗਈ ਹੈ । ਦੋਵਾਂ ਹੀ ਰਾਜਾਂ ਵਿੱਚ ਭਾਜਪਾ ਨੂੰ ਪੂਰਨ ਬਹੁਮਤ ਮਿਲਿਆ ਹੈ।
ਗੁਜਰਾਤ ਵਿੱਚ ਵਿਧਾਨ ਸਭਾ ਦੀਆਂ ਕੁੱਲ 182 ਸੀਟਾਂ ਵਿੱਚੋਂ ਭਾਜਪਾ ਨੇ 99 ਸੀਟਾਂ ਜਿੱਤੀਆਂ ਹਨ, ਜਦੋਂ ਕਿ ਹਿਮਾਚਲ ਪ੍ਰਦੇਸ਼  ਦੀਆਂ 68 ਸੀਟਾਂ ਵਿੱਚੋਂ 44 ਸੀਟਾਂ ਭਾਜਪਾ ਦੀ ਝੋਲੀ ਵਿੱਚ ਆਈਆਂ ਹਨ । 2019  ਦੇ ਲੋਕ ਸਭਾ ਚੋਣਾਂ ਦੇ ਪਹਿਲੇ ਸੈਮੀਫਾਈਨਲ  ਦੇ ਤੌਰ ‘ਤੇ ਵੇਖੀਆਂ ਜਾ ਰਹੀਆਂ ਵਿਧਾਨ ਸਭਾ  ਦੀਆਂ ਇਨ੍ਹਾਂ ਚੋਣਾਂ ਵਿੱਚ ਭਾਜਪਾ ਦੀ ਜਿੱਤ ਉਸਦੇ ਆਤਮ-ਵਿਸ਼ਵਾਸ ਨੂੰ ਵਧਾਉਣ ਵਿੱਚ ਮੱਦਦਗਾਰ ਸਾਬਤ ਹੋਵੇਗੀ, ਉੱਥੇ ਹੀ ਵਿਰੋਧੀ ਪਾਰਟੀਆਂ ਦੀ ਕੋਸ਼ਿਸ਼ ਅਗਲੇ ਡੇਢ  ਸਾਲ  ਦੇ ਅੰਦਰ ਆਪਣੀ ਹਾਲਤ ਸੁਧਾਰ ਕੇ 2019  ਦੀਆਂ ਆਮ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਨੂੰ ਕਰੜੀ ਟੱਕਰ ਦੇਣ ਦੀ ਹੋਵੇਗੀ ।
ਗੁਜਰਾਤ ਵਿੱਚ ਲਗਾਤਾਰ 22 ਸਾਲਾਂ ਤੋਂ ਬਾਅਦ,  ਅਗਲੇ ਪੰਜ ਸਾਲ ਦੇ ਸ਼ਾਸਨ ਲਈ ਵੀ ਗੁਜਰਾਤ ਦਾ ਜਨਾਦੇਸ਼ ਭਾਜਪਾ  ਦੇ ਪੱਖ ਵਿੱਚ ਆਇਆ ਹੈ । ਮੌਜੂਦਾ ਸਮੇਂ ਵਿੱਚ,  ਭਾਜਪਾ ਲਈ ਔਖੀਆਂ ਚੋਣਾਂ ਵਿੱਚੋਂ ਇੱਕ ਰਹੀ ਗੁਜਰਾਤ ਚੋਣ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਆਪਣਾ ਗੜ੍ਹ ਬਚਾਉਣ ਵਿੱਚ ਸਫਲ ਰਹੇ ਹਨ । ਇਹ ਵੱਖ ਗੱਲ ਹੈ ਕਿ ਪਿਛਲੇ 22 ਸਾਲਾਂ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਸਭ ਤੋਂ ਘੱਟ ਸੀਟਾਂ ਮਿਲੀਆਂ ਹਨ। 2002 ਵਿੱਚ ਭਾਜਪਾ ਨੂੰ 127 ਸੀਟਾਂ ਮਿਲੀਆਂ ਸਨ, ਜਦੋਂ ਕਿ 2007 ਵਿੱਚ 117 ਅਤੇ 2012 ਵਿੱਚ ਪਾਰਟੀ ਨੂੰ 115 ਸੀਟਾਂ ਮਿਲੀਆਂ ਸਨ,  ਜਦੋਂ ਕਿ ਇਸ ਵਾਰ ਗਿਣਤੀ 99 ‘ਤੇ ਆ ਗਈ ਹੈ ।
ਹਾਲਾਂਕਿ, ਪਾਰਟੀ ਇਸ ਵਾਰ 150 ਤੋਂ ਜਿਆਦਾ ਸੀਟਾਂ ਲਿਆਉਣ ਦਾ ਦਾਅਵਾ ਜਰੂਰ ਕਰ ਰਹੀ ਸੀ, ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਤੁਲਣਾ ਵਿੱਚ ਪਾਰਟੀ ਨੂੰ 16 ਸੀਟਾਂ ਘੱਟ ਮਿਲੀਆਂ ਹਨ ।  ਉੱਥੇ ਹੀ,  2014 ਦੀਆਂ ਆਮ ਚੋਣਾਂ ਅਤੇ ਅਨੇਕਾਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਝੱਲਣ ਤੋਂ ਬਾਅਦ ਸੰਜੀਵਨੀ ਤਲਾਸ਼ ਰਹੀ ਸਵਾ ਸੌ ਸਾਲ ਪੁਰਾਣੀ ਕਾਂਗਰਸ ਪਾਰਟੀ ਨੂੰ ਗੁਜਰਾਤ ਚੋਣ ਵਿੱਚ 19 ਸੀਟਾਂ ਦਾ ਮੁਨਾਫ਼ਾ ਹੋਇਆ ਹੈ । ਪਰ, ਇਸ ਵਾਰ ਹਿਮਾਚਲ ਪ੍ਰਦੇਸ਼ ਕਾਂਗਰਸ  ਦੇ ਹੱਥੋਂ ਖਿਸਕ ਗਿਆ ਹੈ ।
ਭਾਜਪਾ ਨੂੰ ਸ਼ਹਿਰੀ, ਪੜ੍ਹੇ-ਲਿਖੇ ਅਤੇ ਖੁਸ਼ਹਾਲ ਵੋਟਰਾਂ ਦਾ ਭਰਪੂਰ ਸਾਥ ਮਿਲਿਆ, ਜਦੋਂ ਕਿ ਕਾਂਗਰਸ ਪੇਂਡੂ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ‘ਚ ਸਫਲ ਰਹੀ ।  ਗੁਜਰਾਤ ਚੋਣਾਂ ਵਿੱਚ,  ਪਾਟੀਦਾਰ ਭਾਈਚਾਰੇ ਨੂੰ ਇੱਕ ਵੱਡਾ ਫੈਕਟਰ ਮੰਨਿਆ ਜਾ ਰਿਹਾ ਸੀ। ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪਾਟੀਦਾਰਾ ਦੇ ਯੁਵਾ ਆਗੂ ਹਾਰਦਿਕ ਪਟੇਲ ਦੇ ਨਾਲ ਸਮਝੌਤਾ ਕੀਤਾ ਸੀ।  ਪਰ, ਚੋਣ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਨਾਲ ਪਾਰਟੀ ਨੂੰ ਖਾਸ ਫਾਇਦਾ ਨਹੀਂ ਹੋਇਆ ।
ਪਾਟੀਦਾਰਾ ਦੀ ਬਹੁਤਾਤ ਵਾਲੇ ਸੌ ਚੋਣ ਖੇਤਰਾਂ ਵਿੱਚ ਭਾਜਪਾ ਦੇ ਪੱਖ ਵਿੱਚ 53, ਜਦੋਂ ਕਿ ਕਾਂਗਰਸ  ਦੇ ਪੱਖ ਵਿੱਚ 47 ਸੀਟਾਂ ਆਉਣਾ ਇਹ ਦੱਸਦਾ ਹੈ ਕਿ ਸਿਰਫ਼ ਰਾਜਨੀਤਕ ਫਾਇਦੇ ਲਈ ਸਿਆਸੀ ਗੱਠਜੋੜ ਬਣਾਉਣਾ ਹਰ ਵਾਰ ਮੁਨਾਫ਼ੇ ਦਾ ਸੌਦਾ ਨਹੀਂ ਹੁੰਦਾ ।  ਗੁਜਰਾਤ ਚੋਣਾਂ ਵਿੱਚ ਕਾਂਗਰਸ ਨੇ ਭਾਜਪਾ ਨੂੰ ਜਬਰਦਸਤ ਟੱਕਰ ਦਿੱਤੀ ਹੈ । ਟੀ.ਵੀ. ‘ਤੇ ਰੁਝਾਨ ਵੇਖਣ ਵਾਲੇ ਬੀਜੇਪੀ ਸਮੱਰਥਕਾਂ ਦੇ ਸਾਹ ਉਦੋਂ ਰੁਕ ਗਏ ਸੀ, ਜਦੋਂ ਸ਼ੁਰੂਆਤੀ  ਰੁਝਾਨਾਂ ਅਨੁਸਾਰ ਕਾਂਗਰਸ, ਭਾਜਪਾ ਨਾਲ ਬਰਾਬਰ, ਤੇ ਕਦੇ ਜਿਆਦਾ ਸੀਟਾਂ ਪ੍ਰਾਪਤ ਕਰਦੀ ਹੋਈ ਦਿਸ ਰਹੀ ਸੀ । ਪਰ, ਅੰਤਮ ਨਤੀਜੇ ਨਰਿੰਦਰ ਮੋਦੀ ਅਤੇ ਭਾਜਪਾ ਦੇ ਪੱਖ ਵਿੱਚ ਰਹੇ।
ਕਾਂਗਰਸ ਨੇ ਆਪਣੇ ਤੱਤਕਾਲੀ ਉਪ-ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਇਨ੍ਹਾਂ ਚੋਣਾਂ ਨੂੰ ਗੰਭੀਰਤਾ ਨਾਲ ਲੜਿਆ ਸੀ। ਪਾਰਟੀ ਨੇ ਆਪਣੀ ਸਾਰੀ ਤਾਕਤ ਝੋਕ ਦਿੱਤੀ ਸੀ । ਚੋਣਾਂ ਜਿੱਤਣ ਲਈ ਕੋਈ ਕਸਰ ਨਾ ਛੁੱਟੇ, ਇਸ ਲਈ ਜਾਤੀ ਅਤੇ ਧਰਮ ਦਾ ਸਹਾਰਾ ਵੀ ਲੈਣ ਤੋਂ ਪਾਰਟੀ ਨੇ ਇਨਕਾਰ ਨਹੀਂ ਕੀਤਾ । ਜੇਕਰ, ਪੂਰੀ ਤਰ੍ਹਾਂ ਸਕਾਰਾਤਮਕ ਹੋ ਕੇ ਕਾਂਗਰਸ ਇਹ ਚੋਣ ਲੜਦੀ, ਤਾਂ ਨਤੀਜੇ ਕੁੱਝ ਵੱਖ ਹੋ ਸਕਦੇ ਸਨ।
ਫਿਲਹਾਲ,  ਹੁਣ ਅਗਰ-ਮਗਰ ਦੀ ਬਜਾਏ ਨਤੀਜਿਆਂ ਦੀ ਗੱਲ ਹੋਵੇ,  ਤਾਂ ਬਿਹਤਰ ਹੈ । ਜਨਾਦੇਸ਼ ਨਾਲ ਕਾਂਗਰਸ ਦੀ ਹਾਰ  ਸਪੱਸ਼ਟ ਹੋਈ ਹੈ । ਇਸ ਤਰ੍ਹਾਂ, 22 ਸਾਲ ਬਾਅਦ ਵੀ ਕਾਂਗਰਸ ਨੂੰ ਗੁਜਰਾਤ ਵਿੱਚ ਸੱਤਾ ਤੋਂ ਮਹਿਰੂਮ ਹੀ ਰਹਿਣਾ ਪਵੇਗਾ । ਦੋ ਦਹਾਕੇ ਪਹਿਲਾਂ, ਜਦੋਂ 1995 ਵਿੱਚ ਕਾਂਗਰਸ ਪਾਰਟੀ ਸੱਤਾ ਤੋਂ ਅਲੱਗ ਹੋਈ ਸੀ, ਤੱਦ ਕਾਂਗਰਸੀਆਂ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੰਨੇ ਸਮੇਂ ਤੱਕ ਸੱਤਾ ਤੋਂ ਬਨਵਾਸ ਕੱਟਣਾ ਹੋਵੇਗਾ ।
ਗੱਲ ਜੇਕਰ ਹਿਮਾਚਲ ਪ੍ਰਦੇਸ਼ ਦੀ ਕੀਤੀ ਜਾਵੇ ,  ਤਾਂ ਅੱਸੀ  ਦੇ ਦਹਾਕੇ ਤੋਂ ਚੱਲੀ ਆ ਰਹੀ ਪਰੰਪਰਾ  ਅਨੁਸਾਰ, ਦੋ ਪਾਰਟੀਆਂ ਵਿੱਚ ਉੱਥੇ ਬਦਲਦੇ ਸ਼ਾਸਨ  ਦੇ ਸਵਰੂਪ ਨੇ, ਪੰਜ ਸਾਲ  ਦੇ ਕਾਂਗਰਸ ਦੀ ਅਗਵਾਈ ਵਾਲੇ ਸ਼ਾਸਨ ਤੋਂ ਬਾਅਦ ਉੱਥੋਂ ਦੀ ਜਨਤਾ ਨੇ ਇਸ ਵਾਰ ਭਾਜਪਾ ਨੂੰ ਸ਼ਾਸਨ ਦਾ ਮੌਕਾ ਦਿੱਤਾ ਹੈ । ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੋ-ਤਿਹਾਈ ਦੇ ਕਰੀਬ ਸੀਟਾਂ ਲਿਆਉਣ ਵਿੱਚ ਸਫਲ ਰਹੀ। ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਨੂੰ 48.7 ਅਤੇ ਕਾਂਗਰਸ ਨੂੰ 42.8 ਫੀਸਦੀ ਵੋਟਾਂ ਮਿਲੀਆਂ ਹਨ।
ਹਾਲਾਂਕਿ, ਭਾਜਪਾ ਲਈ ਦੁਖਦਾਈ ਇਹ ਰਿਹਾ ਕਿ ਪਾਰਟੀ ਤੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ  ਧੂਮਲ ਅਤੇ ਭਾਜਪਾ  ਦੇ ਪ੍ਰਦੇਸ਼ ਪ੍ਰਧਾਨ ਸੱਤਪਾਲ ਸਿੰਘ ਸੱਤੀ ਆਪਣੀ ਸੀਟ ਬਚਾਉਣ ਵਿੱਚ ਅਸਫਲ ਰਹੇ ।  ਭਾਜਪਾ ਦਾ ਸੰਸਦੀ ਬੋਰਡ ਹੁਣ ਨਵੇਂ ਮੁੱਖ ਮੰਤਰੀ  ਦੀ ਚੋਦ ਦੀ ਪ੍ਰਕਿਰਿਆ ਸ਼ੁਰੂ ਕਰੇਗਾ,  ਉੱਥੇ ਹੀ ਕਾਂਗਰਸ ਪਾਰਟੀ ਇਸ ਹਾਰ ‘ਤੇ ਆਤਮ-ਮੰਥਨ ਕਰੇਗੀ ।
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪ੍ਰਚੰਡ ਜਿੱਤ  ਦੇ ਨਾਲ ਹੀ, ਹੁਣ ਦੇਸ਼  ਦੇ 19 ਰਾਜਾਂ ਵਿੱਚ ਭਾਜਪਾ ਦੀ ਸਰਕਾਰ ਬਣ ਗਈ ਹੈ। 14 ਰਾਜਾਂ ਵਿੱਚ ਤਾਂ ਭਾਜਪਾ ਆਪਣੇ ਦਮ ‘ਤੇ ਸਰਕਾਰ ਬਣਾਉਣ ਵਿੱਚ ਸਫਲ ਹੋਈ ਹੈ , ਜਦੋਂ ਕਿ ਪੰਜ ਰਾਜਾਂ ਲੜੀਵਾਰ:  ਜੰਮੂ – ਕਸ਼ਮੀਰ,  ਬਿਹਾਰ, ਆਂਧਰ ਪ੍ਰਦੇਸ਼,  ਸਿੱਕਿਮ ਅਤੇ ਨਾਗਾਲੈਂਡ ਵਿੱਚ ਸਹਿਯੋਗੀ ਪਾਰਟੀ ਦੇ ਨਾਲ ਭਾਜਪਾ ਦੀ ਗੱਠਜੋੜ ਸਰਕਾਰ ਬਣੀ ਹੈ । ਜਦੋਂਕਿ, ਹਿਮਾਚਲ ਪ੍ਰਦੇਸ਼ ਤੋਂ ਸੱਤਾ ਗੁਆਚਣ  ਦੇ ਬਾਅਦ ਕਾਂਗਰਸ ਪਾਰਟੀ ਦਾ ਸ਼ਾਸਨ ਸਿਰਫ਼ ਚਾਰ ਰਾਜਾਂ (ਕਰਨਾਟਕ,  ਮੇਘਾਲਿਆ,  ਮਿਜ਼ੋਰਮ ਅਤੇ ਪੰਜਾਬ) ਤੱਕ ਹੀ ਸੀਮਤ ਰਹਿ ਗਿਆ ਹੈ। (Congress)
ਦੋ ਦਹਾਕੇ ਪਹਿਲਾਂ ਜਦੋਂ ,  ਸੋਨੀਆ ਗਾਂਧੀ ਪਾਰਟੀ ਦੀ ਪ੍ਰਧਾਨ ਬਣੀ ਸੀ, ਤੱਦ ਦੇਸ਼  ਦੇ ਸਿਰਫ ਤਿੰਨ ਰਾਜਾਂ ਵਿੱਚ ਕਾਂਗਰਸ ਦਾ ਸ਼ਾਸਨ ਸੀ ਅਤੇ ਜਦੋਂ ਉਹ ਪਾਰਟੀ ਦੇ ਪ੍ਰਧਾਨ ਅਹੁਦੇ ਤੋਂ ਸੇਵਾ ਮੁਕਤ ਹੋਈ ਹੈ, ਤੱਦ ਸਿਰਫ ਚਾਰ ਰਾਜਾਂ ਵਿੱਚ ਕਾਂਗਰਸ ਦਾ ਸ਼ਾਸਨ ਰਹਿ ਗਿਆ ਹੈ। ਕਾਂਗਰਸ  ਦੇ ਮੌਜੂਦਾ ਨਵੇਂ ਚੁਣੇ ਪ੍ਰਧਾਨ ਰਾਹੁਲ ਗਾਂਧੀ ਕੋਲ ਪਾਰਟੀ ਨੂੰ ਮਜਬੂਤ ਕਰਨ ਅਤੇ ਅਗਲੇ ਸਾਲ ਹੋਣ ਵਾਲੀਆਂ ਚਾਰ ਰਾਜਾਂ  ਦੀਆਂ ਵਿਧਾਨ ਸਭਾ ਚੋਣਾਂ ਅਤੇ 2019  ਦੀਆਂ ਆਮ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਦਾ ਇੱਕ ਵਧੀਆ ਮੌਕਾ ਹੈ ।
ਖਾਸ ਕਰਕੇ ਗੁਜਰਾਤ ਚੋਣਾਂ ਨੂੰ ਲੈ ਕੇ, ਰਾਜਨੀਤਕ ਪਾਰਟੀਆਂ ਦੁਆਰਾ ਜਿਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਗਿਆ ਸੀ ,  ਉਸ ਨਾਲ ਲੋਕਤੰਤਰ ਦੀ ਸਾਖ ਘੱਟ ਹੋਈ ਸੀ। ਘਟੀਆ ਤੇ ਭੱਦੀ ਭਾਸ਼ਾ ਦਾ ਬੇਧੜਕ ਪ੍ਰਯੋਗ, ਸੀਡੀ ਕਾਂਡ, ਨੀਚ ਸ਼ਬਦ, ਪਾਕਿਸਤਾਨ ਦੀ ਗੱਲ, ਔਰੰਗਜੇਬ, ਮੰਦਰ ਤੇ ਜਨੇਊ ਦਾ ਇਸਤੇਮਾਲ ਸਿਰਫ਼ ਚੁਨਾਵੀ ਹਥਕੰਡਿਆਂ ਦੇ ਰੂਪ ਵਿੱਚ ਕੀਤਾ ਗਿਆ, ਜਿਸਨੂੰ ਲੋਕਤੰਤਰ ਦੀ ਸਿਹਤ ਲਈ ਉਚਿਤ ਨਹੀਂ ਕਿਹਾ ਜਾ ਸਕਦਾ। ਇਸ ਤੋਂ ਇਲਾਵਾ ਨੋਟਬੰਦੀ, ਜੀਐਸਟੀ ਅਤੇ ਵਿਕਾਸ ਦੇ ਪ੍ਰਤੀ ਵਿਰੋਧੀ ਪਾਰਟੀਆਂ ਦੇ ਨਕਾਰਾਤਮਕ ਰਵੱਈਏ ਅਤੇ ਕੂੜ ਪ੍ਰਚਾਰ ਨੂੰ ਜਨਤਾ ਨੇ ਸਿਰੇ ਤੋਂ ਨਕਾਰ ਦਿੱਤਾ ਹੈ, ਜਦੋਂ ਕਿ ਧਰਮ, ਜਾਤੀ ਅਤੇ ਭਾਈਚਾਰੇ ਵਿਸ਼ੇਸ਼  ਦੇ ਆਧਾਰ ‘ਤੇ ਵੋਟਾਂ ਦੇ ਧਰੁਵੀਕਰਨ ਦੀ ਰਾਜਨੀਤੀ ਨੂੰ ਪਰਿਪੱਕ ਵੋਟਰਾਂ ਨੇ ਖਾਰਜ ਕਰ ਦਿੱਤਾ ਹੈ। (Congress)
ਬੀਤੀਆਂ ਲੋਕ ਸਭਾ ਅਤੇ ਉਸ ਤੋਂ ਬਾਅਦ ਹੋਈਆਂ ਕਈ ਰਾਜਾਂ  ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਈਵੀਐਮ ‘ਤੇ ਅਣ-ਉਚਿਤ ਸਵਾਲ ਖੜ੍ਹੇ ਕੀਤੇ ਗਏ ਸਨ । ਇਨ੍ਹਾਂ ਚੋਣਾਂ ਤੋਂ ਬਾਅਦ ਵੀ ਅਜਿਹੇ ਸਵਾਲ ਚੁੱਕੇ ਜਾ ਰਹੇ ਹਨ, ਪਰ ਪ੍ਰਯੋਗ  ਦੇ ਤੌਰ ‘ਤੇ ਵੀਵੀਪੈਟ ਦੇ ਇਸਤੇਮਾਲ ਤੋਂ ਬਾਅਦ ਅਜਿਹੇ ਛੇ ਸਵਾਲ ਅਪ੍ਰਾਸੰਗਿਕ ਹੋ ਗਏ ਹਨ।  ਹੁਣ, ਜੇਤੂ ਪਾਰਟੀ ਦੇ ਸਾਹਮਣੇ ਰੁਜ਼ਗਾਰ ਸਿਰਜਣ, ਸਿੱਖਿਆ ਅਤੇ ਸਿਹਤ ਸਹੂਲਤਾਂ  ਦੇ ਵਿਕੇਂਦਰੀਕਰਨ ਅਤੇ ਹਾਰੀਆਂ ਪਾਰਟੀਆਂ  ਦੇ ਸਾਹਮਣੇ ਜ਼ਿੰਮੇਦਾਰ ਵਿਰੋਧੀ ਧਿਰ  ਦੇ ਰੂਪ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਣ ਦੀ ਚੁਣੌਤੀ ਹੈ ।
ਇੱਧਰ, ਸਭ ਦੀਆਂ ਨਜ਼ਰਾਂ ਅਗਲੇ ਸਾਲ ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ ਅਤੇ ਕਰਨਾਟਕ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਟਿਕੀਆਂ ਹਨ । ਕੀ ਮੋਦੀ ਦਾ ਜਾਦੂ ਫਿਰ ਚੱਲੇਗਾ ਜਾਂ ਵੋਟਰ ਵਿਰੋਧੀ ਪਾਰਟੀਆਂ ਦਾ ਸਾਥ ਦੇਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ । ਚੋਣਾਂ ਵਿੱਚ ਜਿੱਤ ਹੋਵੇ ਜਾਂ ਹਾਰ, ਸਾਰੀਆਂ ਰਾਜਨੀਤਕ ਪਾਰਟੀਆਂ ਦੀ ਕੋਸ਼ਿਸ਼ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਰੱਖਿਆ ਅਤੇ ਉਸਦੀ ਭਰੋਸੇਯੋਗਤਾ ਨੂੰ ਬਰਕਰਾਰ ਰੱਖਣ ‘ਤੇ ਕੇਂਦਰਿਤ ਹੋਣੀ ਚਾਹੀਦੀ ਹੈ।
ਸੁਧੀਰ ਕੁਮਾਰ