Changes - Sach Kahoon Punjabi
ਕੈਪਟਨ ਪਲਟੇ ਆਪਣੇ ਹੀ ਬਿਆਨ ਤੋਂ
ਨਵੀਂ ਦਿੱਲੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣ ਵਾਲੇ ਜੱਥੇ ‘ਚ ਸ਼ਾਮਲ ਨਹੀਂ ਹੋਣਗੇ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਸੀ,”ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਅੱਜ ਉਨ੍ਹਾਂ ਦੇ ਘਰ ਮਿਲ ਕੇ ਖੁਸ਼ ਹਾਂ। ਉਨ੍ਹਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣ ਵਾਲੇ ਪਹਿਲੇ ਜੱਥੇ ‘ਚ ਆਪਣੇ ਨਾਲ ਸ਼ਾਮਲ ਹੋਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸੁਲਤਾਨਪੁਰ ਲੋਧੀ ‘ਚ ਹੋਣ ਵਾਲੇ ਮੁੱਖ ਸਮਾਰੋਹ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ”। ਕੁੱਝ ਸਮਾਂ ਪਹਿਲਾਂ ਟਵੀਟ ਕੀਤੇ ਗਏ ਆਪਣੇ ਬਿਆਨ ਤੋਂ ਹੀ ਕੈਪਟਨ ਪਲਟ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਖੋਲ੍ਹੇ ਜਾਣ ਦੌਰਾਨ ਮੇਰਾ ਪਾਕਿਸਤਾਨ ਜਾਣ ਦਾ ਸਵਾਲ ਹੀ ਨਹੀਂ ਉੱਠਦਾ ਹੈ ਤਾਂ ਮਨਮੋਹਨ ਸਿੰਘ ਪਾਕਿਸਤਾਨ ਕਿਉਂ ਜਾਣਗੇ।? ਉਨ੍ਹਾਂ ਨੇ ਆਪਣੇ ਅਤੇ ਮਨਮੋਹਨ ਸਿੰਘ ਦੇ ਪਾਕਿਸਤਾਨ ਜਾਣ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਿਆਣਾ ਕਾਂਗਰਸ: ਫੇਰਬਦਲ ਤੇ ਚੁਣੌਤੀਆਂ
ਕਾਂਗਰਸ ਹਾਈਕਮਾਨ ਨੇ ਆਪਣੀ ਹਰਿਆਣਾ ਇਕਾਈ ’ਚ ਫੇਰਬਦਲ ਕਰਕੇ ਫੁੱਟ ਨੂੰ ਰੋਕਣ ਤੇ ਸਾਰਿਆਂ ਨੂੰ ਸੰਤੁਸ਼ਟ ਕਰਨ ਦਾ ਯਤਨ ਕੀਤਾ ਹੈ ਅਸ਼ੋਕ ਤੰਵਰ ਦੀ ਥਾਂ ਕੁਮਾਰੀ ਸ਼ੈਲਜਾ ਨੂੰ ਪ੍ਰਧਾਨ ਬਣਾਇਆ ਗਿਆ ਹੈ ਹਾਈਕਮਾਨ ਨੇ ਤੰਵਰ ਨੂੰ ਹਟਾ ਕੇ ਹੁੱਡਾ ਗੁੱਟ ਦੀ ਨਰਾਜ਼ਗੀ ਦੂਰ ਕਰਨ ਦੇ ਨਾਲ-ਨਾਲ ਹੁੱਡਾ ਨੂੰ ਪ੍ਰਧਾਨ ਨਾ ਬਣਾ ਕੇ ਕਿਤੇ ਨਾ ਕਿਤੇ ਅਸ਼ੋਕ ਤੰਵਰ ਦਾ ਵੀ ਦਿਲ ਰੱਖਿਆ ਹੈ ਫਿਰ ਵੀ ਪਾਰਟੀ ਨੇ ਅਸਿੱਧੇ ਤੌਰ ’ਤੇ ਪਾਰਟੀ ਦੀ ਕਮਾਨ ਹੁੱਡਾ ਨੂੰ ਹੀ ਸੌਂਪ ਦਿੱਤੀ ਹੈ ਹੁੱਡਾ ਨੂੰ ਵਿਧਾਨ ਸਭਾ ਅੰਦਰ ਕਾਂਗਰਸ ਵਿਧਾਇਕ ਦਲ ਦਾ ਆਗੂ ਬਣਾਉਣ ਦੇ ਨਾਲ-ਨਾਲ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਵੀ ਲਾਇਆ ਗਿਆ ਹੈ ਦੋਵੇਂ ਅਹੁਦੇ ਹੀ ਹੁੱਡਾ ਦੀ ਪੁਜੀਸ਼ਨ ਮਜ਼ਬੂਤ ਕਰਦੇ ਹਨ  ਜਿੱਥੋਂ ਤੱਕ ਤੰਵਰ ਦਾ ਸਬੰਧ ਹੈ ਉਹਨਾਂ ਦੀ ਇੱਛਾ ਨੂੰ ਸਿਰਫ਼ ਸੰਕੇਤਕ ਰੂਪ ’ਚ ਸਵੀਕਾਰ ਕੀਤਾ ਗਿਆ ਹੈ     ਭਾਵੇਂ ਫੇਰਬਦਲ ਕਾਂਗਰਸ ਲਈ ਵੱਡੀ ਮਜ਼ਬੂਰੀ ਬਣ ਗਈ ਸੀ ਫਿਰ ਵੀ ਮੌਜ਼ੂਦਾ ਘਟਨਾਚੱਕਰ ਕਾਂਗਰਸ ’ਚ ਅਨੁਸ਼ਾਸਨਹੀਣਤਾ ਦੀ ਵੱਡੀ ਮਿਸਾਲ ਹੈ ਹੁੱਡਾ ਦੀਆਂ ਬਾਗੀਆਨਾਂ ਸੁਰਾਂ ਸਾਹਮਣੇ ਪਾਰਟੀ ਨੂੰ ਝੁਕਣਾ ਪਿਆ ਹੈ, ਜੋ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ‘ਜਾਟਲੈਂਡ ’ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੁੰਦੀ ਹੁੱਡਾ ਵੱਲੋਂ ਰੈਲੀ ਕਰਕੇ ਪਾਰਟੀ ਨੂੰ ਅਲਟੀਮੇਟਮ ਦੇਣਾ ਵੀ ਪਾਰਟੀ ’ਚ ਅਨੁਸ਼ਾਸਨ ਕਮਜ਼ੋਰ ਕਰਦਾ ਹੈ ਦੂਜੇ ਪਾਸੇ ਅਸ਼ੋਕ ਤੰਵਰ ਵੀ ਕੋਈ ਵਧੀਆ ਮਿਸਾਲ ਨਹੀਂ ਪੇਸ਼ ਕਰ ਸਕੇ ਜਦੋਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਭਾਰੀ ਹਾਰ ਮਗਰੋਂ ਅਸਤੀਫ਼ਾ ਦੇ ਦਿੱਤਾ ਸੀ ਤਾਂ ਸੂਬਾ ਪ੍ਰਧਾਨਾਂ ਲਈ ਅਸਤੀਫ਼ਾ ਨਾ ਦੇਣ ਪਿੱਛੇ ਕੋਈ ਬਹਾਨਾ ਨਹੀਂ ਬਚਦਾ ਸੀ ਰਾਹੁਲ ਗਾਂਧੀ ਨੇ ਵੀ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਸੀ ਕਿ ਸੂਬਾ ਕਾਂਗਰਸ ਪ੍ਰਧਾਨ ਅਸਤੀਫ਼ੇ ਦੇਣ ਬਾਰੇ ਕਿਉਂ ਚੁੱਪ ਹਨ ਪੰਜਾਬ ’ਚ 13 ਸੀਟਾਂ ’ਚੋਂ 8 ਸੀਟਾਂ ਜਿੱਤਣ ਦੇ ਬਾਵਜੂਦ ਸੁਨੀਲ ਜਾਖੜ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਇਸੇ ਤਰ੍ਹਾਂ ਕਈ ਹੋਰ ਸੂਬਾ ਪ੍ਰਧਾਨਾਂ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ ਅਜਿਹੇ ਹਾਲਾਤਾਂ ’ਚ ਤੰਵਰ ਤੋਂ ਅਸਤੀਫ਼ੇ ਦੀ ਮੰਗ ਉੱਠਣ ਲੱਗੀ ਸੀ ਦਰਅਸਲ ਤੰਵਰ ਵੱਲੋਂ ਅਸਤੀਫ਼ਾ ਨਾ ਦੇਣ ਕਰਕੇ ਹੀ ਹਰਿਆਣਾ ਕਾਂਗਰਸ ’ਚ ਫੁੱਟ ਪੈਦਾ ਹੋ ਗਈ ਸੀ ਖੈਰ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਗੁੱਟਬੰਦੀ ਨੂੰ ਘਟਾਉਣ ਦਾ ਜਤਨ ਕੀਤਾ ਹੈ ਪਰ ਇਹ ਹੁਣ ਸਮਾਂ ਹੀ ਦੱਸੇਗਾ ਕਿ ਸਾਰੇ ਆਗੂ ਮੌਜ਼ੂਦਾ ਫੇਰਬਦਲ ਨੂੰ ਦਿਲੋਂ ਸਵੀਕਾਰ ਕਰਕੇ ਕਿਸ ਤਰ੍ਹਾਂ ਤਾਲਮੇਲ ਬਿਠਾਉਂਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੂਨਮ ਆਈ ਕੌਸ਼ਿਸ਼
ਜੰਮੂ-ਕਸ਼ਮੀਰ ‘ਚ ਹਵਾ ਦਾ ਰੁਖ਼ ਬਦਲ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਅਤੇ ਜੰਮੂ-ਕਸ਼ਮੀਰ ਸੂਬੇ ਦੀ ਵੰਡ ਕਰਕੇ ਉਸਨੂੰ ਜੰਮੂ ਅਤੇ ਕਸ਼ਮੀਰ ਤੇ ਲਦਾਖ ਦੋ ਸੰਘ ਸੂਬਾ ਖੇਤਰ ਬਣਾਉਣ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਦਾ ਭੁਗੌਲ ਬਦਲ ਦਿੱਤਾ ਹੈ ਅਤੇ ਉਨ੍ਹਾਂ ਦੇ ਇਸ ਕਦਮ ਦੀ ਦੇਸ਼ ਭਰ ਦੇ ਲੋਕ ਸ਼ਲਾਘਾ ਕਰ ਰਹੇ ਹਨ ਪਰੰਤੂ ਦੂਜੇ ਪਾਸੇ ਘਾਟੀ ‘ਚ ਸੁਰੱਖਿਆ ਦੇ ਭਾਰੀ ਬੰਦੋਬਸਤ ਦੌਰਾਨ ਚੁੱਪ ਛਾਈ ਹੋਈ ਹੈ ਬਿਨਾਂ ਸ਼ੱਕ ਘਾਟੀ ‘ਚ ਜੋ ਘੱਟ-ਮਿਆਦੀ ਸੁਰੱਖਿਆ ਵਾਤਾਵਰਨ ਬਣਿਆ ਹੋਇਆ ਹੈ ਉਸਦੇ ਕੋਈ ਨਾਟਕੀ ਨਤੀਜੇ ਨਹੀਂ ਮਿਲਣ ਵਾਲੇ ਹਨ ਤੇ ਇਸ ਗੱਲ ਦੀ ਪੂਰੀ ਸੰਭਵਾਨਾ ਹੈ ਕਿ ਘਾਟੀ ‘ਚ ਸੁਰੱਖਿਆ ਇੰਤਜ਼ਾਮਾਂ ਤੇ ਪਾਬੰਦੀਆਂ ‘ਚ ਢਿੱਲ ਦੇਣ ਨਾਲ ਅਗਲੇ ਮਹੀਨਿਆਂ ‘ਚ ਉੱਥੇ ਹਿੰਸਾ ਫੈਲ ਸਕਦੀ ਹੈ ।
ਘਾਟੀ ‘ਚ ਭਾਰੀ ਗਿਣਤੀ ‘ਚ ਸੁਰੱਖਿਆ ਫੋਰਸਾਂ ਦੀ ਤੈਨਾਤੀ ਤੋਂ ਸਪੱਸ਼ਟ ਹੈ ਕਿ ਕੇਂਦਰ ਹਰ ਸਥਿਤੀ ਲਈ ਤਿਆਰ ਰਹਿਣਾ ਚਾਹੁੰਦਾ ਹੈ ਅਤੇ ਕੋਈ ਮੌਕਾ ਨਹੀਂ ਦੇਣਾ ਚਾਹੁੰਦਾ  ਕਸ਼ਮੀਰ ‘ਚ ਸਮੇਂ-ਸਮੇਂ ‘ਤੇ ਹਿੰਸਾ ਦੇ ਦੌਰ ਜਾਰੀ ਰਹੇ ਹਨ 2016 ‘ਚ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਦ ਘਾਟੀ ‘ਚ ਵਿਆਪਕ ਪੈਮਾਨੇ ‘ਤੇ ਪੱਥਰਬਾਜ਼ੀ ਹੋਈ ਧਾਰਾ 370 ਦੇ ਸਮੱਰਥਕ ਫਿਰ ਅਜਿਹਾ ਕਰ ਸਕਦੇ ਹਨ ਇਸ ਵਾਰ ਕਸ਼ਮੀਰੀਅਤ ਦਾ ਰਾਗ ਅਲਾਪ ਕੇ ਨੌਜਵਾਨਾਂ ਨੂੰ ਅਜਿਹਾ ਕਰਨ ਲਈ ਭੜਕਾ ਸਕਦੇ ਹਨ ਇਸ ਤੋਂ ਇਲਾਵਾ ਪਾਕਿਸਤਾਨ ਨੇ ਘਾਟੀ ‘ਚ ਆਪਣੇ ਛਾਪਾਮਾਰ ਯੁੱਧ ਨੂੰ ਤੇਜ਼ ਕਰਕੇ ਭਾਰਤ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਨਾਲ ਹੀ ਦੁਵੱਲਾ ਵਪਾਰ ਬੰਦ ਕਰ ਦਿੱਤਾ ਹੈ ਭਾਰਤ ਦੇ ਸਫ਼ੀਰ ਨੂੰ ਵਾਪਸ ਭੇਜ ਦਿੱਤਾ ਹੈ ਹਲਾਂਕਿ ਅਮਰੀਕਾ, ਚੀਨ ਅਤੇ ਰੂਸ ਨੇ ਇਸ ਮਾਮਲੇ ‘ਚ ਦਖ਼ਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਾਕਿ ਫੌਜ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਸ਼ਮੀਰੀਆਂ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਅਤੇ ਪੁਲਵਾਮਾ ਵਰਗੇ ਹਮਲਿਆਂ ਨੂੰ ਦੁਹਰਾਉਣ ਦੀ ਚਿਤਾਵਨੀ ਦਿੱਤੀ ਹੈ ।
ਮੋਦੀ ਸਰਕਾਰ ਨੇ ਕਸ਼ਮੀਰੀਆਂ ਨੂੰ ਮੁੱਖ ਧਾਰਾ ‘ਚ ਸ਼ਾਮਲ ਕਰਨ ਲਈ ਕਈ ਉਪਾਵਾਂ ਦੀ ਐਲਾਨ ਕੀਤਾ ਹੈ ਸੂਬਾ ਸਰਕਾਰੀ ਸੇਵਾਵਾਂ ਅਤੇ ਸਿੱਖਿਆ ਸੰਸਥਾਵਾਂ ‘ਚ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਲਈ ਰਾਖਵਾਂਕਰਨ ਦੇਣ, ਨਾਲ ਹੀ ਪਾਕਿਸਤਾਨ ਤੋਂ 1947 ‘ਚ ਆਏ ਲੋਕਾਂ ਨੂੰ ਨਰਗਪਾਲਿਕਾ ਪੰਚÎਾਇਤ ਅਤੇ ਵਿਧਾਨ ਸਭਾ ਚੋਣਾਂ ‘ਚ ਵੋਟ ਅਤੇ ਚੋਣਾਂ ਲੜਨ ਦੀ ਆਗਿਆ ਦਿੱਤੀ ਹੈ ਕਸ਼ਮੀਰ ਨੂੰ ਭਾਰਤੀ ਅਰਥਵਿਵਸਥਾ ਨਾਲ ਜੋੜਨ ਅਤੇ ਘਾਟੀ ‘ਚ ਵਿਆਪਕ ਜਨਾਧਾਰ ਬਣਾਉਣ ਦੇ ਯਤਨ ਕੀਤੇ ਹਨ ਜਿਸਦੇ ਚੱਲਦੇ ਬਾਕੀ ਭਾਰਤ ਦੇ ਆਰਥਿਕ ਲਾਭ ਕਸ਼ਮੀਰ ਤੱਕ ਵੀ ਪਹੁੰਚ ਸਕਣ ਵਿਕਾਸ ਯੋਜਨਾਵਾਂ ਜਲਦੀ ਚਾਲੂ ਕਰਨ ਦਾ ਭਰੋਸਾ ਦਿੱਤਾ ਹੈ ਤੇ ਇਸ ਲਈ ਅਕਤੂਬਰ ‘ਚ ਨਿਵੇਸ਼ ਸੰਮੇਲਨ ਸੱਦਿਆ ਜਾਵੇਗਾ ।
ਕਸ਼ਮੀਰ ‘ਚ ਬਾਹਰੀ ਲੋਕਾਂ ਦੇ ਰਹਿਣ, ਕੰਮ ਕਰਨ ਅਤੇ ਸੰਪੱਤੀ ਖਰੀਦਣ ‘ਤੇ ਪਾਬੰਦੀ ਹਟਾਉਣ ਤੋਂ ਬਾਦ ਕਸ਼ਮੀਰ ‘ਚ ਵਪਾਰ ਅਤੇ ਨਿਵੇਸ਼ ਦੇ ਮੌਕੇ ਵਧਣਗੇ ਆਈਟੀ ਉਦਯੋਗ ਉੱਥੇ ਆਪਣਾ ਆਧਾਰ ਬਣਾ ਸਕਦੇ ਹਨ ਉੱਥੇ ਵਿਸ਼ਵ ਪੱਧਰੀ ਸੈਰ-ਸਟਾਪਾ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ ਆਧੁਨਿਕ ਉਦਯੋਗਾਂ ਲਈ ਢਾਂਚੇ ਦਾ ਵਿਕਾਸ ਕੀਤਾ ਜਾ ਸਕਦਾ ਹੈ ਬਾਲੀਵੁੱਡ, ਤੇਲਗੂ ਅਤੇ ਤਮਿਲ ਫ਼ਿਲਮ ਉਦਯੋਗ ਫ਼ਿਰ ਤੋਂ ਉੱਥੇ ਪਰਤ ਸਕਦੇ ਹਨ ਨਾਲ ਹੀ ਸਰਕਾਰ ਨੂੰ ਧਾਰਾ 370 ਖਤਮ ਕਰਨ ਦੇ ਲਾਭ ਜਨਤਾ ਤੱਕ ਪਹੁੰਚਾਉਣੇ ਹੋਣਗੇ ਅਤੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦੇ ਨਾਲ ਸੰਵੇਦਨਸ਼ੀਲਤਾ ਨਾਲ ਨਜਿੱਠਣਾ ਹੋਵੇਗਾ ਅਤੇ ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਘਾਟੀ ‘ਚ ਆਮ ਸਥਿਤੀ ਬਹਾਲ ਹੋਣ ਤੋਂ ਬਾਦ ਕਿਸ ਤਰ੍ਹਾਂ ਉੱਥੇ ਵਪਾਰ ਅਤੇ ਨਿਵੇਸ਼ ਵਧਾਇਆ ਜਾ ਸਕਦਾ ਹੈ ਪਰੰਤੂ ਇਹ ਇਹ ਗੱਲ ‘ਤੇ ਨਿਰਭਰ ਕਰੇਗਾ ਕਿ ਸਰਕਾਰ ਉੱਥੇ ਸ਼ਾਂਤੀ ਸਥਾਪਿਤ ਕਰਨ ‘ਚ ਕਿੰਨੀ ਸ਼ਫ਼ਲ ਰਹਿੰਦੀ ਹੈ ।
ਜੰਮੂ ਕਸ਼ਮੀਰ ‘ਚ ਸਮਾਜਿਕ ਅਤੇ ਆਰਥਿਕ ਕਾਰਕ ਉੱਤਰ ਪ੍ਰਦੇਸ਼, ਬਿਹਾਰ ਵਰਗੇ ਸੂਬਿਆਂ ਤੋਂ ਬਿਹਤਰ ਹਨ ਇਸ ਲਈ ਉੱਥੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਣੀ ਹੋਵੇਗੀ ਇਹ ਦੇਖਣਾ ਹੈ ਕਿ ਕੀ ਲੋਕ ਵਿਕਾਸ ਦੇ ਵਾਅਦਿਆਂ ਤੋਂ ਸੰਤੁਸ਼ਟ ਹੁੰਦੇ ਹਨ ਕਿਉਂਕਿ ਵਿਕਾਸ ਕਸ਼ਮੀਰੀਆਂ ਦੀ ਸ਼ਿਕਾਇਤ ਨਹੀਂ ਰਹੀ ਹੈ ਕਸ਼ਮੀਰੀਆਂ ਦੀ ਸ਼ਿਕਾਇਤ ਭਾਰਤੀ ਸੁਰੱਖਿਆ ਫੋਰਸਾਂ ਦੀ ਧੱਕੇਸ਼ਾਹੀ ਰਹੀ ਹੈ ਅਤੇ ਇਸ ਮਾਮਲੇ ‘ਚ ਜਨਤਾ ਦਾ ਵਿਸ਼ਵਾਸ ਜਿੱਤਣਾ ਮੁਸ਼ਕਲ ਹੋਵੇਗਾ ਪੈਸੇ ਤੋਂ ਇਲਾਵਾ ਕਸ਼ਮੀਰੀਆਂ ਨੂੰ ਇੱਕ ਭਾਵਨਾਤਮਕ ਪੈਕੇਜ ਦੀ ਵੀ ਜ਼ਰੂਰਤ ਹੈ ਇੱਕ ਅਜਿਹਾ ਪੈਕੇਜ ਜੋ ਕਸ਼ਮੀਰੀ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਦਰਦ, ਨਿਰਾਸ਼ਾ, ਗੁੱਸਾ ਪ੍ਰਗਟ ਕਰਨ ਦਾ ਮੌਕਾ ਦੇਵੇ ਅਤੇ ਇੱਕ ਅਜਿਹਾ ਪੈਕੇਜ ਜਿਸ ਨਾਲ ਉਨ੍ਹਾਂ ਨੂੰ ਸਨਮਾਨ ਮਿਲੇ, ਉਨ੍ਹਾਂ ਦੀ ਮਰਿਆਦਾ ਬਹਾਲ ਹੋਵੇ ਅਤੇ ਉਨ੍ਹਾਂ ਦੇ ਅਪਮਾਨ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲੱਗ ਸਕੇ ਸਿਰਫ਼ ਮੱਲ੍ਹਮ ਲਾਉਣ ਨਾਲ ਕੰਮ ਨਹੀਂ ਚੱਲੇਗਾ ਇਹ ਮਾਤਰ ਇੱਕ ਸ਼ੁਰੂਆਤ ਹੋਵੇਗੀ ਜ਼ਰੂਰਤ ਇਸ ਗੱਲ ਦੀ ਹੈ ਕਿ ਭਾਰਤ ਕਸ਼ਮੀਰੀਆਂ ਦੇ ਨਾਲ ਜੁੜੇ ਇਸ ਲਈ ਜ਼ਰੂਰਤ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣੀਆਂ ਵਿਦਿਆਰਥੀ ਇਕਾਈਆਂ ਦੇ ਵਫ਼ਦਾਂ ਨੂੰ ਕਸ਼ਮੀਰ ਭੇਜਣ ਤੇ ਉਨ੍ਹਾਂ ਨੂੰ ਕਹਿਣ ਕਿ ਉਹ ਕਸ਼ਮੀਰ ਦੇ ਨੌਜਵਾਨਾਂ ਨਾਲ ਸਮਾਂ ਬਿਤਾਉਣ ਪਾਕਿਸਤਾਨ ਵੱਲੋਂ ਕਸ਼ਮੀਰੀਆਂ ਨੂੰ ਭਾਵਨਾਤਮਕ ਤੌਰ ‘ਤੇ ਵੱਖ ਰੱਖਣ ਲਈ ਉਨ੍ਹਾਂ ਨੂੰ ਭੜਕਾਉਣ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ ਅਤੇ ਕਸ਼ਮੀਰ ‘ਚ ਵੀ ਕੁਝ ਗਲਤ ਅਨਸਰ ਹਨ ਅੱਧ ਮਿਆਦੀ ਉਪਾਆਂ ਦੇ ਤੌਰ ‘ਤੇ ਸਰਕਾਰ ਨੂੰ ਕਸ਼ਮੀਰ ਲਈ ਸਿੱਖਿਆ ਪੈਕੇਜ ਦੇਣਾ ਚਾਹੀਦਾ ਹੈ ਜੋ ਨਾ ਸਿਰਫ਼ ਰਸਮੀਸਿੱਖਿਆ ਲਈ ਹੋਵੇ ਸਗੋਂ ਕਸ਼ਮੀਰ ਦੀ ਅਸਲ ਸਥਿਤੀ ਨਾਲ ਉੱਥੋਂ ਦੀ ਜਨਤਾ ਨੂੰ ਜਾਣੂ ਕਰਾਉਣ ਲਈ ਵੀ ਹੋਵੇ  ਉਦਾਹਰਨ ਲਈ ਪਾਕਿਸਤਾਨ ਨੇ ਇਸ ਵਿਚਾਰ ਨੂੰ ਖੂਬ ਪ੍ਰਚਾਰਿਤ ਕਰ ਰੱਖਿਆ ਹੈ ਕਿ ਅਜ਼ਾਦ ਕਸ਼ਮੀਰ ਜਾਂ ਮਕਬੂਜਾ ਕਸ਼ਮੀਰ ਅਸਲ ਵਿਚ ਅਜ਼ਾਦ ਹੈ ਪਰੰਤੁ ਇਹ ਇੱਕ ਕੋਰਾ ਝੂਠ ਹੈ ਪਾਕਿਸਤਾਨ ਦੇ ਪ੍ਰਤੱਖ ਸਮੱਰਥਨ ਅਤੇ ਪੈਸੇ ਤੋਂ ਬਿਨਾਂ ਹੁਣ ਹੁਰੀਅਤ ਕਾਨਫਰੰਸ ਪ੍ਰਭਾਵਹੀਣ ਹੋ ਗਈ ਹੈ ਪਰੰਤੂ ਉਸਦੇ ਆਗੂਆਂ ‘ਤੇ ਕੁਝ ਸਮੇਂ ਤੱਕ ਰੋਕ ਲਾਉਣਾ ਹੋਵੇਗੀ ਤਾਂ ਕਿ ਉਹ ਸਥਾਨਕ ਲੋਕਾਂ ਨੂੰ ਨਾ ਭੜਕਾਉਣ ਅਤੇ ਪੱਥਰਬਾਜੀ ਅਤੇ ਦੇਸ਼ਵਿਰੋਧੀ ਤੱਤਾਂ ਨੂੰ ਇਕੱਠੇ ਕਰਕੇ ਆਪਣੀ ਮਨਮਰਜ਼ੀ ਨਾਲ ਹਿੰਸਾ ਨਾ ਕਰਵਾ ਸਕਣ ਭਾਰਤ ਸਰਕਾਰ ਨੂੰ ਕਸ਼ਮੀਰ ‘ਚ ਉੱਭਰਦੀ ਸਥਿਤੀ ਨਾਲ ਹਮਦਰਦੀ ਨਾਲ ਨਜਿੱਠਣਾ ਹੋਵੇਗਾ ਕੇਂਦਰ ਸਰਕਾਰ ਨੂੰ ਸੂਬੇ ‘ਚ ਵੋਟਰਾਂ ਦੇ ਅਨੁਪਾਤ ਅਨੁਸਾਰ ਲੋਕ ਸਭਾ, ਵਿਧਾਨ ਸਭਾ ਅਤੇ ਪੰਚਾਇਤਾਂ ‘ਚ ਸੀਟਾਂ ਦਾ ਗਠਨ ਕਰਨਾ ਹੋਵੇਗਾ ਤਾਂ ਕਿ ਵੱਖ-ਵੱਖ ਖੇਤਰਾਂ ਦੇ ਨਾਲ ਅਸਮਾਨਤਾ ਤੇ ਅਨਿਆਂ ਦੂਰ ਹੋਵੇ ਅਤੇ ਇੱਕ ਮਜ਼ਬੂਤ ਜੰਮੂ ਕਸ਼ਮੀਰ ਦੀ ਨੀਂਹ ਰੱਖੀ ਜਾ ਸਕੇ ।
ਜੰਮੂ ਕਸ਼ਮੀਰ ‘ਚ ਕਸ਼ਮੀਰ ਦਾ ਖੇਤਰਫਲ 15.8 ਫੀਸਦੀ ਹੈ ਅਤੇ ਉੱਥੋਂ ਦੀ ਅਬਾਦੀ ‘ਚ ਇਸਦਾ ਹਿੱਸਾ 54.9 ਫੀਸਦੀ ਅਤੇ ਜੰਮੂ ਦਾ ਖੇਤਰਫ਼ਲ 25.9 ਫ਼ੀਸਦੀ ਅਤੇ ਇਸਦੀ ਅਬਾਦੀ 42.9 ਫੀਸਦੀ ਹੈ ਲੱਦਾਖ ਦਾ ਖੇਤਰਫਲ 58.3 ਫੀਸਦੀ ਤੇ ਅਬਾਦੀ 2.2 ਫੀਸਦੀ ਹੈ ਪਰੰਤੁ ਜਦੋਂ ਸੂਬਾ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਤਾਂ ਸ਼ੇਖ ਅਬਦੁੱਲਾ ਨੇ ਮਨਮਰਜ਼ੀ ਨਾਲ ਕਸ਼ਮੀਰ ਲਈ 43, ਜੰਮੂ ਲਈ 30 ਅਤੇ ਲੱਦਾਖ ਲਈ 2 ਸੀਟਾਂ ਦਿੱਤੀਆਂ ਵਰਤਮਾਨ ‘ਚ 46 ਸੀਟਾਂ ਕਸ਼ਮੀਰ ‘ਚ ਹਨ 37 ਸੀਟਾਂ ਜੰਮੂ ਅਤੇ 4 ਸੀਟਾਂ ਲੱਦਾਖ ‘ਚ ਹਨ ਵਿਧਾਨ ਸਭਾ ਤੇ ਲੋਕ ਸਭਾ ‘ਚ ਚੋਣ ਹਲਕਿਆਂ ‘ਚ ਵੱਡੀ ਕਮੀ ਹੈ ।
ਜੰਮੂ ਖੇਤਰ ‘ਚ ਹਰੇਕ ਚੋਣ ਹਲਕੇ ‘ਚ ਖੇਤਰਫਲ ਅਤੇ ਅਬਾਦੀ ਕਸ਼ਮੀਰ ਅਤੇ ਲੱਦਾਖ ਤੋਂ ਘੱਟ ਹੈ ਇਸ ਲਈ ਹਲਕਾਬੰਦੀ ਨਾਲ ਜੰਮੂ ‘ਚ ਸੀਟਾਂ ਦੀ ਗਿਣਤੀ ਵਧੇਗੀ ਅਤੇ ਨਤੀਜੇ ਵਜੋਂ ਜੰਮੂ ਕਸ਼ਮੀਰ ਦੀ ਰਾਜਨੀਤੀ ‘ਚ ਉਸਦਾ ਪ੍ਰਭਾਵ ਵੀ ਵਧੇਗਾ ਸਮਾਂ ਆ ਗਿਆ ਹੈ ਕਿ ਮੋਦੀ ਅਤੇ ਸ਼ਾਹ ਸਥਾਨਕ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਕਦਮ ਚੁੱਕਣ ਜੰਮੂ ਕਸ਼ਮੀਰ ਅਤੇ ਲੱਦਾਖ ਦੀ ਭਵਿੱਖ ‘ਚ ਕੀ ਭੂਮਿਕਾ ਹੋਵੇਗੀ ਇਸਦਾ ਉੱਤਰ ਸਮੇਂ ਦੇ ਗਰਭ ‘ਚ ਹੈ ਫਿਲਹਾਲ ਕਲਪਨਾ ਦੇ ਅਧਾਰ ‘ਤੇ ਨਵੇਂ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਜਿਵੇਂ ਕਿ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ‘ਚ ਕਿਹਾ ਹੈ ਕਿ ਜੰਮੂ ਕਸ਼ਮੀਰ ‘ਚ ਸਥਿਤੀ ਆਮ ਹੋਣ ‘ਤੇ ਉਸਨੂੰ ਫਿਰ ਤੋਂ ਪੂਰਨ ਸੂਬੇ ਦਾ ਦਰਜਾ ਦਿੱਤਾ ਜਾ ਸਕਦਾ ਹੈ ਤੇ ਉੱਥੋਂ ਦੀ ਜਨਤਾ ਨੂੰ ਨਿਰਖੱਪ ਅਤੇ ਪਾਰਦਰਸ਼ੀ ਤਰੀਕੇ ਨਾਲ ਆਪਣਾ ਮੁੱਖ ਮੰਤਰੀ ਤੇ ਵਿਧਾਇਕ ਚੁਣਨ ਦਾ ਮੌਕਾ ਵੀ ਮਿਲੇਗਾ ।
ਕਸ਼ਮੀਰ ਕੋਈ ਅਜਿਹੀ ਥਾਂ ਨਹੀਂ ਹੈ ਜਿਸਦੀ ਕਿਸਮਤ ਕਿਸੇ ਐਰੇ-ਗੈਰੇ ਦੇ ਹੱਥ ਸੌਂਪੀ ਜਾਵੇ ਨਾ ਹੀ ਇਹ ਖਿਡੌਣਾ ਹੈ ਜਿਸ ਨਾਲ ਖੇਡਣ ਤੋਂ ਬਾਦ ਉਸਨੂੰ ਸੁੱਟ ਦਿੱਤਾ ਜਾਵੇ ਇਹ ਇੱਕ ਰਾਸ਼ਟਰੀ ਮੁੱਦਾ ਹੈ ਜੋ ਸਿਆਸੀ ਮੁੱਦਿਆਂ, ਵਿਚਾਰਧਾਰਵਾਂ ਤੇ ਸਿਧਾਂਤਾਂ ਤੋਂ ਪਰੇ ਹੈ ਮੋਦੀ ਨੂੰ ਰਾਸ਼ਟਰੀ ਸਿਧਾਂਤਾਂ, ਹਿੱਤਾਂ ਨੂੰ ਅੱਗੇ ਵਧਾਉਣ ਅਤੇ ਕਸ਼ਮੀਰੀਆਂ ਨੂੰ ਭਾਰਤ ਦੀ ਮੁੱਖ ਧਾਰਾ ਨਾਲ ਜੋੜਨ ਲਈ ਸੁਚੱਜੇ ਯਤਨ ਕਰਨੇ ਹੋਣਗੇ ਅਤੇ ਕਸ਼ਮੀਰੀਆਂ ਨੂੰ ਵੀ ਉਨ੍ਹਾਂ ਦੀ ਪਹਿਲ ਦਾ ਸਕਾਰਾਤਮਕ ਉੱਤਰ ਦੇਣਾ ਹੋਵੇਗਾ ਆਪਣੇ ਰੇਡੀਓ ਸੰਬੋਧਨ ‘ਚ ਮੋਦੀ ਨੇ ਵਾਅਦਾ ਕੀਤਾ ਹੈ ਕਿ ਉਹ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਦੇ ਨਾਅਰੇ ਦਾ ਪਾਲਣ ਕਰਨਗੇ ਅਤੇ ਕਸ਼ਮੀਰ ਨੂੰ ਜੰਨਤ ਬਣਾਉਣਗੇ ਉਨ੍ਹਾਂ ਨੂੰ ਆਪਣੇ ਇਹਨਾਂ ਵਾਅਦਿਆਂ ਨੂੰ ਪੂਰਾ ਕਰਨਾ ਹੋਵੇਗਾ ਦੇਖਣਾ ਇਹ ਹੈ ਕਿ ਕੀ ਉਹ ਕਸ਼ਮੀਰ ‘ਚ ਫਿਰ ਤੋਂ ਚੈਰੀ ਖਵਾ ਸਕਣਗੇ ਅਤੇ ਕਸ਼ਮੀਰੀਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣਗੇ? ਇੱਕ ਇੱਕ ਲੰਮਾ ਤੇ ਔਖਾ ਰਸਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
25 ਜੁਲਾਈ ਦੀ ਸੂਬਾ ਪੱਧਰੀ ਰੈਲੀ ਦੀ ਜਗ੍ਹਾਂ ਹੁਣ 25 ਨੂੰ ਜ਼ਿਲ੍ਹਾ ਪੱਧਰ ‘ਤੇ ਕੈਬਿਨਟ ਸਬ ਕਮੇਟੀ ਦੇ ਪੁਤਲੇ ਫੂਕਣਗੇ ਮੁਲਾਜ਼ਮ ਤੇ ਪੈਨਸ਼ਨ
ਸੱਚ ਕਹੂੰ ਨਿਊਜ, ਪਟਿਆਲਾ
ਆਪਣੇ ਹੀ ਕੀਤੇ ਵਾਅਦਿਆਂ ਤੋਂ ਵਾਰ ਵਾਰ ਮੁਕਰਨ ਅਤੇ ਮੌਜੂਦਾ ਸਮੇਂ ਕੁੰਭਕਰਨੀ ਨੀਂਦ ਵਿੱਚ ਸੁੱਤੀ ਸੂਬੇ ਦੀ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ‘ਪਟਿਆਲਾ ਆਓ ਸਰਕਾਰ ਜਗਾਓ’ ਤਹਿਤ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਵਿਚ ਮੌਸਮ ਦੇ ਹਲਾਤਾਂ ਨੂੰ ਦੇਖਦਿਆਂ ਫੇਬਦਲ ਕਰ ਦਿੱਤਾ ਹੈ। ਹੁਣ 25 ਜੁਲਾਈ ਨੂੰ ਸੂਬਾ ਪੱਧਰੀ ਰੈਲ਼ੀ ਦੀ ਬਜਾਏ ਮੁਲਾਜ਼ਮ ਜ਼ਿਲ੍ਹਾ ਪੱਧਰ ‘ਤੇ ਕੈਬਿਨਟ ਸਬ ਕਮੇਟੀ ਦੇ ਮੈਂਬਰ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾ, ਚਰਨਜੀਤ ਸਿੰਘ ਚੰਨੀ ਤੇ ਮਨਪ੍ਰੀਤ ਸਿੰਘ ਬਾਦਲ ਦੇ ਪੁਤਲੇ ਫੂਕਣਗੇ ਤੇ ਪਟਿਅਲਾ ਵਿਖੇ ਅਗਲੀ ਸੂਬਾ ਪੱਧਰੀ ਰੈਲੀ ਦਾ ਐਲਾਨ ਕਰਨਗੇ। ਇਹ ਮਤਾ ਅੱਜ ਪਟਿਆਲਾ ਵਿਖੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਪ੍ਰਧਾਨਗੀ ਹੇਠ ਹੋਈ ਜ਼ੋਨ ਪੱਧਰੀ ਮੀਟਿੰਗ ਵਿੱਚ ਲਿਆ ਗਿਆ।
ਇਸ ਸਬੰਧੀ ਨਿਰਮਲ ਸਿੰਘ ਧਾਲੀਵਾਲ, ਹਰਭਜਨ ਸਿੰਘ ਪਿਲਖਣੀ, ਉੱਤਮ ਸਿੰਘ ਬਾਗੜੀ, ਗੁਰਦੇਵ ਸਿੰਘ ਰੋਪੜ, ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਸਰਕਾਰ ਨੂੰ ਸੂਬੇ ਦੇ ਨੌਜਵਾਨਾਂ, ਬਜ਼ੁਰਗਾਂ ਤੇ ਮੁਲਾਜ਼ਮਾਂ ਦਾ ਕੋਈ ਫਿਕਰ ਨਹੀਂ ਹੈ ਤੇ ਮੁਲਾਜ਼ਮਾਂ ਨਾਲ ਹਰ ਵਾਰ ਲਾਰਾ ਲਾਓ ਨੀਤੀ ਅਪਣਾਈ ਜਾ ਰਹੀ ਹੈ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੇ ਬਾਵਜੂਦ  ਕੈਬਿਨਟ ਸਬ ਕਮੇਟੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਜਿਸ ਕਰਕੇ ਮੁਲਾਜ਼ਮ ਵਰਗ ਬਹੁਤ ਗੁੱਸੇ ਵਿਚ ਹੈ। ਆਗੂਆਂ ਨੇ ਕਿਹਾ ਕਿ ਮੌਸਮ ਤੇ ਬਾਰਸ਼ ਕਾਰਨ ਸੂਬੇ ‘ਚ ਪੈਦਾ ਹੋਏ ਹਾਲਾਤਾਂ ਕਰਕੇ ਮੁਲਾਜ਼ਮ ਵਰਗ ਦੀਆਂ ਡਿਊਟੀਆਂ ਰਾਹਤ ਕਾਰਜਾਂ ਵਿੱਚ ਲੱਗੀਆਂ ਹਨ ਤੇ ਪਾਣੀ ਤੇ ਹੜ੍ਹਾਂ ਦੀ ਸਥਿਤੀ ਕਰਕੇ ਸੂਬਾ ਪੱਧਰੀ ਰੈਲੀ ਅੱਗੇ ਪਾ ਦਿੱਤੀ ਗਈ ਹੈ। ਆਗੂਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਸਰਕਾਰ ਨੇ ਮੁਲਾਜ਼ਮਾਂ ਨਾਲ ਗੱਲਬਾਤ ਨਾ ਕੀਤੀ ਤਾਂ ਮੁੱਖ ਮੰਤਰੀ ਦੇ ਭਰੋਸੇ ‘ਤੇ ਮੁਲਤਵੀ ਕੀਤਾ ਮਰਨ ਵਰਤ ਵਰਗਾਂ ਕਰੜਾ ਸਘੰਰਸ਼ ਕਰਨ ਨੂੰ ਮੁੜ ਮਜ਼ਬੂਰ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੋਲੇਂਡ ਦੇ ਕਾਤੋਵਿਤਸ ਸ਼ਹਿਰ ‘ਚ 2015 ਦੇ ਪੈਰਿਸ ਸਮਝੌਤੇ ਤੋਂ ਬਾਦ ਵਾਤਾਵਰਨ ਬਦਲਾਅ ‘ਤੇ ਹੋਈ ਬੈਠਕ ਸਮਾਮਤ ਹੋ ਗਈ ਦੋ ਹਫ਼ਤੇ ਚੱਲੀ ਇਸ ਬੈਠਕ ‘ਚ 200 ਦੇਸ਼ਾਂ ਦੇ ਪ੍ਰਤੀਨਿਧੀ ਗੰਭੀਰ ਵਾਤਾਵਰਨ ਚਿਤਾਵਨੀਆਂ ਤੇ ਵਾਤਾਵਰਨ ਬਦਲਾਅ ਨਾਲ ਹੋਣ ਵਾਲੇ ਖਤਰਿਆਂ ‘ਤੇ ਸਹਿਮਤ ਦਿਸੇ ਇਹ ਗੱਲਬਾਤ ਪੈਰਿਸ ‘ਚ ਤਿੰਨ ਸਾਲ ਪਹਿਲਾਂ ਹੋਏ ਇਤਿਹਾਸਕ ਸਮਝੌਤੇ ‘ਤੇ ਮੋਹਰ ਲਾਉਣ ਦੇ ਮਕਸਦ ਲਈ ਹੋਈ ਸੀ ਬੈਠਕ ‘ਚ ਸ਼ਾਮਲ ਹੋਏ ਪ੍ਰਤੀਨਿਧੀਆਂ ਨੇ 133 ਪੰਨਿਆਂ ਦੀ ਇੱਕ ਨਿਯਮਾਂਵਲੀ ਨੂੰ ਆਖਰੀ ਰੂਪ ਦਿੱਤਾ, ਜਿਸ ‘ਚ ਸੰਸਾਰਿਕ ਵਾਤਾਵਰਨ ਤਾਪਮਾਨ ਵਾਧੇ ਨੂੰ 2 ਡਿਗਰੀ ਸੈਲਸੀਅਸ ਤੋਂ ਘੱਟ ਰੱਖਣ ਦੀ ਮੰਗ ‘ਤੇ ਸਹਿਮਤੀ ਬਣ ਗਈ ਹੈ ਇਹ ਸਮਝੌਤਾ 2020 ਤੋਂ ਲਾਗੂ ਹੋਵੇਗਾ ਹਾਲਾਂਕਿ ਇਸ ‘ਤੇ ਅਮਲ ਕਰਨਾ ਸੌਖਾ ਨਹੀਂ ਹੈ ਸ਼ਾਇਦ ਇਸ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰਸ ਨੇ ਕਿਹਾ ਹੈ ਕਿ ਇਸਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਮਜ਼ਬੂਤ ਇੱਛਾਸ਼ਕਤੀ ਜਗਾਉਣੀ ਹੋਵੇਗੀ ਇਸ ਲਈ ਤਕਨੀਕੀ ਨਕਤੇ ਅਪਣਾਉਣੇ ਹੋਣਗੇ ਨਹੀਂ ਤਾਂ ਵਧਦਾ ਤਾਮਪਾਨ ਆਤਮਘਾਤੀ ਸਾਬਤ ਹੋ ਸਕਦਾ ਹੈ 2015 ‘ਚ ਤਾਮਮਾਨ ਦੀ ਗਤੀ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦਾ ਟੀਚਾ ਤੈਅ ਕੀਤਾ ਗਿਆ ਸੀ ਪੋਲੈਂਡ ਕਰਾਰ ਲਾਗੂ ਹੋਣ ‘ਤੇ ਕੋਲਾ, ਪੈਟਰੋਲ, ਡੀਜ਼ਲ ਤੇ ਗੈਸ ਦੇ ਇਸਤੇਮਾਲ ‘ਚ ਕਟੌਤੀ ਕਰਨੀ ਹੋਵੇਗੀ ਇਸਦਾ ਸਿੱਧਾ ਅਸਰ ਵਿਕਾਸਸ਼ੀਲ ਦੇਸ਼ਾਂ ਦੀ ਅਰਥਵਿਵਸਥਾ ‘ਤੇ ਪਵੇਗਾ
ਦਰਅਸਲ ਟਰੰਪ ਦੀ ਇਸ ਆਤਮ-ਕੇਂਦਿਰਤ ਮਾਨਸਿਕਤਾ ਦਾ ਉਦੋਂ ਅੰਦਾਜਾ ਲੱਗ ਗਿਆ ਸੀ, ਜਦੋਂ ਇਟਲੀ ‘ਚ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਗੁਰੱਪ ਜੀ-7 ਦੀ ਸਿਖ਼ਰ ਬੈਠਕ ‘ਚ ਪੈਰਿਸ ਸਮਝੌਤੇ ਪ੍ਰਤੀ ਵਚਨਬੱਧਤਾ ਦੁਹਰਾਉਣ ਦੇ ਸੰਕਲਪ ‘ਤੇ ਟਰੰਪ ਨੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਟਰੰਪ ਨੇ ਉਸ ਸਮੇਂ ਭਾਰਤ ਤੇ ਚੀਨ ‘ਤੇ ਦੋਸ਼ ਲਾਇਆ ਕਿ ਇਨ੍ਹਾਂ ਦੇਵਾਂ ਦੇਸ਼ਾਂ ਨੇ ਵਿਕਸਿਤ ਦੇਸ਼ਾਂ ਤੋਂ ਅਰਬਾਂ ਡਾਲਰ ਦੀ ਮੱਦਦ ਲੈਣ ਦੀ ਸ਼ਰਤ ‘ਤੇ ਸਮਝੌਤੇ ‘ਤੇ ਦਸਤਖਤ ਕੀਤੇ ਹਨ ਇਹ ਸਮਝੌਤਾ ਅਮਰੀਕਾ ਦੇ ਆਰਥਿਕ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ ਇਹੀ ਨਹੀਂ ਟਰੰਪ ਨੇ ਅੱਗੇ ਕਿਹਾ ਕਿ ਭਾਰਤ ਨੇ 2020 ਤੱਕ ਆਪਣਾ ਕੋਲਾ ਉਤਪਾਦਨ ਦੁੱਗਣਾ ਕਰਨ ਦੀ ਆਗਿਆ ਵੀ ਲੈ ਲਈ ਹੈ ਉੱਥੇ ਚੀਨ ਨੇ ਕੋਲੇ ਨਾਲ ਚੱਲਣ ਵਾਲੇ ਸੈਂਕੜੇ ਬਿਜਲੀਘਰ ਚਾਲੂ ਕਰਨ ਦੀ ਸ਼ਰਤ ‘ਤੇ ਹਸਤਾਖਰ ਕੀਤੇ ਹਨ ਸਾਫ਼ ਹੈ, ਇਹ ਸਮਝੌਤਾ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਵੱਲੋਂ ਚੁੱਕੇ ਗਏ ਸਵਾਲ ਦਾ ਜ਼ਵਾਬ ਦਿੰਦਿਆਂ ਕਿਹਾ ਸੀ ਕਿ ਹਾਂ ਭਾਰਤ ਪ੍ਰਾਚੀਨ ਕਾਲ ਤੋਂ ਹੀ ਵਾਤਾਵਰਨ ਸੁਰੱਖਿਆ ਪ੍ਰਤੀ ਜਿੰਮੇਵਾਰੀ ਨਿਭਾਉਂਦਾ ਆਇਆ ਹੈ ਸਾਡੇ 5000 ਹਜ਼ਾਰ ਸਾਲ ਪੁਰਾਣੇ ਸ਼ਾਸਤਰ ਵਾਤਾਵਰਨ ਬਚਾਅ ਪ੍ਰਤੀ ਸੁਚੇਤ ਹਨ ਅਥਰਵਵੇਦ ਤਾਂ ਕੁਦਰਤ ਨੂੰ ਹੀ ਸਰਪਪਿਤ ਹੈ ਅਸੀਂ ਕੁਦਰਤ ਦੇ ਦੋਹਨ ਨੂੰ ਅਪਰਾਧ ਮੰਨਦੇ ਹਾਂ ਹਾਂ ਇੱਥੇ ਇਹ ਵੀ ਸਪੱਸ਼ਟ ਕਰਨਾ ਮੁਨਾਸਿਬ ਹੋਵੇਗਾ ਕਿ ਪੈਰਿਸ ਸਮਝੌਤੇ ਤੋਂ ਬਾਅਦ 2015 ‘ਚ ਭਾਰਤ ਨੂੰ ਹਰਿਤ ਜਲਵਾਯੂ ਟ੍ਰਿਬਿਊਨਲ ਤੋਂ ਕੁੱਲ 19000 ਕਰੋੜ ਰੁਪਏ ਦੀ ਮੱਦਦ ਮਿਲੀ ਜਿਸ ‘ਚ ਅਮਰੀਕਾ ਦਾ ਹਿੱਸਾ ਸਿਰਫ਼ 600 ਕਰੋੜ ਰੁਪਏ ਸੀ ਅਜਿਹੇ ‘ਚ ਟਰੰਪ ਦਾ ਇਹ ਦਾਅਵਾ ਬੇਹੱਦ ਖੋਖਲਾ ਸੀ ਕਿ ਭਾਰਤ ਨੂੰ ਇਸ ਟ੍ਰਿਬਿਊਨਲ ਤੋਂ ਅਮਰੀਕਾ ਦੇ ਜਰੀਏ ਵੱਡੀ ਮੱਦਦ ਮਿਲ ਰਹੀ ਹੈ ਦਰਅਸਲ ਪੈਰਿਸ ਸਮਝੌਤੇ ‘ਤੇ ਬਰਾਕ ਓਬਾਮਾ ਨੇ ਨਾ ਸਿਰਫ਼ ਦਸਤਖਤ ਕੀਤੇ ਸਗੋਂ ਸੰਧੀ ਦੀਆਂ ਤਜਵੀਜ਼ਾਂ ਦੀ ਪਾਲਣਾ ਵੀ ਕੀਤੀ
ਸੰਸਾਰ ਮੌਸਮ ਸੰਗਠਨ ਅਨੁਸਾਰ ਪੁਰਾਤਨ ਉਦਯੋਗਿਕ ਕਾਲ ਤੋਂ ਅੱਜ ਤੱਕ ਦੁਨੀਆ ਦਾ ਤਾਪਮਾਨ 1 ਡਿਗਰੀ ਸੈਲਸੀਅਸ ਵਧ ਚੁੱÎਕਾ ਹੈ 1850-1900 ‘ਚ ਤਾਪਮਾਨ  ਦੇ ਪੱਧਰ ‘ਚ 2018 ਦੇ ਪਹਿਲੇ 10 ਮਹੀਨਿਆਂ ਦੌਰਾਨ ਔਸਤ ਵਿਸ਼ਵ ਤਾਪਕ੍ਰਮ ਕਰੀਬ 0.98 ਡਿਗਰੀ ਸੈਲਸੀਅਸ ਜ਼ਿਆਦਾ ਹੈ ਪਿਛਲੇ 22 ਸਾਲਾਂ ‘ਚੋਂ 20 ਸਭ ਤੋਂ ਗਰਮ ਸਾਲ ਰਹੇ ਹਨ ਇਸ ‘ਚ 2015 ਤੋਂ  2018 ਦੇ ਚਾਰ ਸਾਲ ਚੋਟੀ ‘ਤੇ ਹਨ ਜੇਕਰ ਇਹ ਸਥਿਤੀ ਬਣੀ ਰਹੀ ਤਾਂ 2100 ਤੱਕ ਸੰਸਾਰ ਤਾਪਮਾਨ ‘ਚ 3 ਤੋਂ 5 ਡਿਗਰੀ ਸੈਲਸੀਅਸ ਦੇ ਵਾਧੇ ਦਾ ਅੰਦਾਜ਼ਾ ਹੈ ਤਾਜ਼ਾ ਸੰਸਾਰ ਊਰਜਾ ਵਿਭਾਗ ਦੀ ਸਮੀਖਿਆ ਅਨੁਸਾਰ ਚੀਨ ਦੁਨੀਆ ‘ਚ ਸਭ ਤੋਂ ਜਿਆਦਾ 26.6 ਫੀਸਦੀ ਕਾਰਬਨ ਨਿਕਾਸ ਕਰਦਾ ਹੈ ਇਹ ਦੁਨੀਆ ਦੇ ਕੁੱਲ ਕਾਰਬਨ ਨਿਕਾਸ ‘ਚ ਚੋਟੀ ਦੇ 10 ਦੇਸ਼ਾਂ ਦੀ 60 ਫੀਸਦੀ ਭਾਗੀਦਾਰੀ ਹੈ ਅਮਰੀਕਾ 13.1 ਤੇ ਭਾਰਤ ਸਿਰਫ਼ 7.1 ਫੀਸਦੀ ਕਾਰਬਨ ਨਿਕਾਸ ‘ਚ ਭਾਗੀਦਾਰ ਹੈ ਰੂਸ 4.6, ਜਾਪਾਨ 2.9, ਬ੍ਰਜੀਲ 2.4, ਇਰਾਨ 1.8, ਇਡੋਨੇਸ਼ੀਆ 1.5 ਫੀਸਦੀ ਕਾਰਬਨ ਨਿਕਾਸ ‘ਚ ਭਾਗੀਦਾਰ ਹੈ ਧਰਤੀ ਦੇ ਗਰਮ ਹੋਣ ਦੀ ਇਹੀ ਰਫ਼ਤਾਰ ਰਹੀ ਤਾਂ ਬਰਫ਼ੀਲਾ ਮਹਾਂਦੀਪ ਆਰਕਟਿਕ ਤੇਜ਼ੀ ਨਾਲ ਸੁੰਗੜਦਾ ਜਾਵੇਗਾ ਇੱਥੇ ਮੌਜ਼ੂਦ ਬਰਫ਼ ਦੇ ਪਿਘਲਣ ਦੀ ਰਫਤਾਰ ਤੇਜ਼ ਹੋ ਗਈ ਹੈ 1980 ‘ਚ ਇੱਥੇ 77 ਲੱਖ ਵਰਗ ਕਿ.ਮੀ. ‘ਚ ਬਰਫ਼ ਫੈਲੀ ਸੀ, ਜੋ 2018 ‘ਚ ਘਟ ਕੇ 46 ਲੱਖ ਵਰਗ ਕਿ.ਮੀ. ਰਹਿ ਗਈ ਹੈ ਵਿਗਿਆਨਕਾਂ ਦਾ ਮੰਨਣਾ ਹੈ ਕਿ ਜੇਕਰ ਬਰਫ਼ ਪਿਘਲਣ ਦੀ ਇਹੀ ਰਫ਼ਤਾਰ ਰਹੀ ਤਾਂ 2050 ਤੱਕ ਆਰਕਟਿਕ ਬਰਫ਼ ਰਹਿਤ ਹੋ ਜਾਵੇਗਾ ਅਫ਼ਰੀਕਾ ਤੇ ਏਸ਼ੀਆ ਦੇ ਲਗਭਗ ਸਾਰੇ ਸ਼ਹਿਰ ਮੌਸਮ ਦੇ ਸੋਕੇ-ਡੋਬੇ ਦੀ ਲਪੇਟ ‘ਚ ਹਨ ਦੁਨੀਆ ਦੀ ਅਰਥਵਿਵਸਥਾ ‘ਚ ਤੇਜ਼ੀ ਨਾਲ ਵਧਣ ਵਾਲੇ 100 ਸ਼ਹਿਰਾਂ ‘ਚੋਂ 84 ‘ਤੇ ਤਾਪਮਾਨ ਵਧਣ ਤੇ ਵਾਤਾਵਰਨ ਨਾਲ ਹੋਣ ਵਾਲੀਆਂ ਕੁਦਰਤੀ ਆਫ਼ਤਾਂ ਦੀ ਤਲਵਾਰ ਲਟਕ ਗਈ ਹੈ ਜੇਕਰ ਕਾਰਬਨ ਨਿਕਾਸ ‘ਚ ਕਮੀ ਨਾ ਲਿਆਂਦੀ ਗਈ ਤਾਂ ਇੱਕ ਰਿਪੋਰਟ ਮੁਤਾਬਕ 2030 ਤੱਕ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ 56 ਗੀਗਾ ਟਨ ਤੱਕ ਪਹੁੰਚ ਜਾਵੇਗਾ ਇਕੱਲੇ ਯੂਰਪ ‘ਚ ਇੱਕ ਸਾਲ ਦੇ ਅੰਦਰ ਇੱਕ ਗੀਗਾ ਟਨ ਤੋਂ ਜਿਆਦਾ ਕਾਰਬਨ ਨਿਕਾਸ ਹੁੰਦਾ ਹੈ ਅਜਿਹੇ ‘ਚ ਕੁਦਰਤੀ ਆਫ਼ਤਾਂ ਤੋਂ ਬਚਣਾ ਮੁਸ਼ਕਲ ਹੋਵੇਗਾ ਅਮਰੀਕਾ ‘ਚ ਕੋਲੇ ਦੀ ਕੁੱਲ ਖਪਤ ਦੀ 37 ਫੀਸਦੀ ਬਿਜਲੀ ਪੈਦਾ ਕੀਤੀ ਜਾਂਦੀ ਹੈ ਇਸ ਬਿਜਲੀ ਉਤਪਾਦਨ ਨਾਲ ਅਮਰੀਕਾ ਵਿਸ਼ਵ ‘ਚ ਦੂਜੇ ਸਥਾਨ ‘ਤੇ ਹੈ ਕੋਲੇ ਨਾਲ ਬਿਜਲੀ ਪੈਦਾ ਕਰਨ ਨਾਲ ਸਭ ਤੋਂ ਜ਼ਿਆਦਾ ਗ੍ਰੀਨ ਹਾਊਸ ਗੈਸਾਂ ਪੈਦਾ ਹੁੰਦੀਆਂ ਹਨ ਇਸ ਦਿਸ਼ਾ ‘ਚ ਭਾਰਤ ਨੇ ਵੱਡੀ ਪਹਿਲ ਕਰਦਿਆਂ 50 ਕਰੋੜ ਐਲਈਡੀ ਬੱਲਬਾਂ ਨਾਲ ਰੌਸ਼ਨੀ ਵਿਵਸਥਾ ਲਾਗੂ ਕਰ ਦਿੱਤੀ ਹੈ ਇਸ ਪ੍ਰਕਿਰਿਆ ਨਾਲ ਕਾਰਬਨ ਡਾਈਆਕਸਾਈਡ ‘ਚ 11 ਕਰੋੜ ਟਨ ਦੀ ਕਮੀ ਲਿਆਉਣ ‘ਚ ਸਫ਼ਲਤਾ ਮਿਲੀ ਹੈ ਇਸਦੀ ਅਗਲੀ ਕੜੀ ‘ਚ ਉਦਯੋਗਿਕ ਇਕਾਈਆਂ ਦੀ ਊਰਜਾ ਖਪਤ ਨੂੰ ਤਿੰਨ ਸਾਲਾ ਯੋਜਨਾ ਤਹਿਤ ਕੋਲੇ ਦੀ ਚੁਣੌਤੀ ਨਾਲ ਨਜਿੱਠਦ ਦੇ ਹੁਣ ਤੱਕ ਹੋਈ ਉਪਾਅ ਨਹੀਂ ਕੀਤੇ? ਜਦਕਿ ਅਮਰੀਕਾ ਨੇ ਜਲਵਾਯੂ ਸਮਝੌਤੇ ਤਹਿਤ 32 ਫੀਸਦੀ ਜਹਿਰੀਲੀਆਂ ਗੈਸਾਂ ਦੀ ਨਿਕਾਸੀ 2030 ਤੱਕ ਘੱਟ ਕਰਨ ਦਾ ਵਾਅਦਾ ਕੀਤਾ ਸੀ ਅਮਰੀਕਾ ਦੇ 600 ਕੋਲਾ ਥਰਮਲ ਪਲਾਂਟਾਂ ‘ਚੋਂ ਇਹ ਗੈਸਾਂ ਦਿਨ-ਰਾਤ ਨਿੱਕਲ ਕੇ ਵਾਤਾਵਰਨ ਨੂੰ ਦੂਸ਼ਿਤ ਕਰ ਰਹੀਆਂ ਹਨ ਅਮਰੀਕਾ ਦੀਆਂ ਸੜਕਾਂ ‘ਤੇ ਇਸ ਸਮੇਂ 25 ਕਰੋੜ 30 ਲੱਖ ਕਾਰਾਂ ਦੌੜ ਰਹੀਆਂ ਹਨ ਜੇਕਰ ਇਨ੍ਹਾਂ ‘ਚੋਂ 16 ਕਰੋੜ 60 ਲੱਖ ਕਾਰਾਂ ਹਟਾ ਲਈਆਂ ਜਾਣ ਤਾਂ ਕਾਰਬਨ ਡਾਈਅਕਸਾਈਡ ਦਾ ਉਤਪਾਦਨ 87 ਕਰੋੜ ਟਨ ਘੱਟ ਹੋ ਜਾਵੇਗਾ ਦਰਅਸਲ ਵਾਤਾਵਰਨ ਬਦਲਾਅ ਦੇ ਅਸਰ ‘ਤੇ ਰਿਸਰਚ ਕਰ ਰਹੇ ਵਿਗਿਆਨਕਾਂ ਦਾ ਮੰਨਣਾ ਹੈ ਕਿ ਸੰਨ 2100 ਤੱਕ ਧਰਤੀ ਦੇ ਤਾਪਮਾਨ ‘ਚ ਵਾਧੇ ਨੂੰ ਨਾ ਰੋਕਿਆ ਗਿਆ ਤਾਂ ਸਥਿਤੀ ਕੰਟਰੋਲ ਤੋਂ ਬਾਹਰ ਹੋ ਜਾਵੇਗੀ ਕਿਉਂਕਿ ਇਸਦਾ ਸਭ ਤੋਂ ਜ਼ਿਆਦਾ ਅਸਰ ਖੇਤੀ ‘ਤੇ ਪੈ ਸਕਦਾ ਹੈ ਧਰਤੀ ਦੀ ਨਮੀ ਘਟ ਰਹੀ ਹੈ ਤੇ ਤਾਪਮਾਨ ਵਧ ਰਿਹਾ ਹੈ ਭਵਿੱਖ ‘ਚ ਅੰਨ ਉਤਪਾਦਨ ‘ਚ ਭਾਰੀ ਕਮੀ ਦੀ ਸੰਭਾਵਨਾ ਪੈਦਾ ਹੋ ਰਹੀ ਹੈ ਇਸ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਏਸ਼ੀਆ ਦੇ ਕਿਸਾਨਾਂ ਦੀ ਖੇਤੀ ਨੂੰ ਅਨੁਕੂਲ ਬਣਾਉਣ ਲਈ ਪ੍ਰਤੀ ਸਾਲ ਕਰੀਬ ਪੰਜ ਅਰਬ ਡਾਲਰ ਦਾ ਵਾਧੂ ਖਰਚਾ ਝੱਲਣਾ ਪਵੇਗਾ ਕੌਮਾਂਤਰੀ ਖੁਰਾਕ ਨੀਤੀ ਖੋਜ ਸੰਸਥਾਨ ਅਨੁਸਾਰ, ਜੇਕਰ ਇਹ ਸਥਿਤੀ ਬਣੀ ਰਹੀ ਤਾਂ ਏਸ਼ੀਆ ‘ਚ 1 ਕਰੋੜ 10 ਲੱਖ, ਅਫ਼ਰੀਕਾ ‘ਚ ਇੱਕ ਕਰੋੜ ਤੇ ਬਾਕੀ ਦੁਨੀਆਂ ‘ਚ 40 ਲੱਖ ਬੱਚਿਆਂ ਨੂੰ ਭੁੱਖਾ ਰਹਿਣਾ ਪਾਏਗਾ ਇਸੇ ਸਿਲਸਿਲੇ ‘ਚ ਭਾਰਤ ਦੇ ਖੇਤੀ ਵਿਗਿਆਨੀ ਸਵਾਮੀਨਾਥਨ ਨੇ ਕਿਹੈ ਕਿ ਜੇਕਰ ਧਰਤੀ ਦੇ ਤਾਪਮਾਨ ‘ਚ 1 ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਂਦਾ ਹੈ ਤਾਂ ਕਣਕ ਦੀ ਪੈਦਾਵਾਰ 70 ਲੱਖ ਟਨ ਘਟ ਸਕਦੀ ਹੈ ਲਿਹਾਜ਼ਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਉਦਯੋਗਿਕ ਕ੍ਰਾਂਤੀ ਦੇ ਸਮੇਂ ਤੋਂ ਧਰਤੀ ਦੇ ਤਾਪਮਾਨ ‘ਚ ਜੋ ਵਾਧਾ ਹੋਇਐ ਉਸਨੂੰ 2 ਡਿਗਰੀ ਸੈਲਸੀਅਸ ਤੱਕ ਘਟਾਇਆ ਜਾਵੇ ਪੋਲੈਂਡ ‘ਚ ਵਧਦੇ ਤਾਪਮਾਨ ਦੀ ਵਜ੍ਹਾ ਲੱਭਣ ਲਈ ‘ਕੱਠੇ ਹੋਏ 200 ਦੇਸ਼ਾਂ ਦੇ ਪ੍ਰਤੀਨਿਧ ਪੈਰਿਸ ਸਮਝੌਤੇ ‘ਚ ਨਵੀਂ ਜਾਨ ਪਾਉਂਦੇ ਹਨ ਜਾਂ ਨਹੀਂ, ਇਸਦਾ ਪਤਾ ਸੰਮੇਲਨ ਦੀ ਸਮਾਪਤੀ ‘ਤੇ ਲੱਗ ਸਕੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕੋ ਹੱਲੇ, 130 ਡੀਐਸਪੀ ਏਧਰ-ਓਧਰ ਘੱਲੇ | Punjab Police
ਆਮ ਲੋਕਾਂ ਵੱਲੋਂ ਨਸ਼ਾ ਤਸਕਰਾਂ ਨੂੰ ਫੜ ਕੇ ਕੁੱਟਣ ਤੋਂ ਬਾਅਦ ਪੁਲਿਸ ਹੋਈ ਸਰਗਰਮ | Punjab Police
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਪੁਲਿਸ ਪ੍ਰਬੰਧਾਂ ‘ਚ ਵੱਡਾ ਫੇਰਬਦਲ ਕਰਦਿਆਂ 130 ਜ਼ਿਲ੍ਹਾ ਉਪ ਪੁਲਿਸ ਕਪਤਾਨਾਂ ਦੇ ਤਬਾਦਲੇ ਕੀਤੇ ਹਨ ਇਨ੍ਹਾਂ ਅਧਿਕਾਰੀਆਂ ਨੂੰ ਬਦਲ ਕੇ ਖਾਲੀ ਪਈਆਂ ਅਸਾਮੀਆਂ ‘ਤੇ ਤਾਇਨਾਤ ਕੀਤਾ ਗਿਆ ਹੈ । ਸੂਤਰਾਂ ਅਨੁਸਾਰ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਮੁਹਿੰਮ ਨੂੰ ਹੁਲਾਰਾ ਦੇਣ ਲਈ ਇਹ ਤਬਾਦਲੇ ਕੀਤੇ ਗਏ ਹਨ ਸੂਬੇ ‘ਚ ਨਸ਼ੇ ਖਿਲਾਫ਼ ਜਨਤਕ ਮੁਹਿੰਮ ਵੀ ਐਨੀ ਜ਼ਿਆਦਾ ਭਾਰੂ ਹੋ ਗਈ ਹੈ ਕਿ ਸਮਾਜ ਸੇਵੀ ਸੰਗਠਨ ਹੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸਰਕਾਰ ਤੇ ਪੁਲਿਸ ਪ੍ਰਤੀ ਗੁੱਸਾ ਵੀ ਜ਼ਾਹਿਰ ਕਰ ਰਹੇ ਹਨ ਕਈ ਥਾਵਾਂ ‘ਤੇ ਸਮਾਜ ਸੇਵੀਆਂ ਨੇ ਜਾਗਰੂਕਤਾ ਮਾਰਚ ਕੱਢਣ ਦੇ ਨਾਲ-ਨਾਲ ਮਨੁੱਖੀ ਲੜੀਆਂ ਬਣਾ ਕੇ ਨਸ਼ਿਆਂ ਖਿਲਾਫ਼ ਪ੍ਰਚਾਰ ਕੀਤਾ ਹੈ ਕੁਝ ਥਾਵਾਂ ‘ਤੇ ਆਮ ਲੋਕਾਂ ਵੱਲੋਂ ਹੀ ਨਸ਼ਾ ਤਸਕਰਾਂ ਨੂੰ ਫੜ ਕੇ ਕੁੱਟਮਾਰ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। (Punjab Police)
ਸਰਕਾਰ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਲੋਕਾਂ ਵੱਲੋਂ ਨਸ਼ਾ ਤਸਕਰਾਂ ਦੀ ਫੜੋ-ਫੜਾਈ ਨਾਲ ਜਿੱਥੇ ਤਸਕਰਾਂ ਮਾਰੇ ਜਾ ਸਕਦੇ ਹਨ। ਉੱਥੇ ਅਜਿਹੀ ਕਿਸੇ ਵੀ ਘਟਨਾ ਨਾਲ ਸਰਕਾਰ ਨੂੰ ਹੀ ਸਿਆਸੀ ਤੇ ਗੈਰ ਸਿਆਸੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਸਰਕਾਰ ਇਹ ਰਣਨੀਤੀ ਬਣਾ ਕੇ ਚੱਲ ਰਹੀ ਹੈ ਕਿ ਪੁਲਿਸ ਅਧਿਕਾਰੀਆਂ ਦੀ ਵੱਧ ਤੋਂ ਵੱਧ ਤਾਇਨਾਤੀ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਇਸ ਨਾਲ ਕੋਈ ਅਣਹੋਣੀ ਘਟਨਾ ਨਾ ਵੀ ਵਾਪਰੇ ਅਤੇ ਸਰਕਾਰ ਦੀ ਨਸ਼ਾ ਤਸਕਰਾਂ ਖਿਲਾਫ਼ ਚੁਸਤੀ ਦਾ ਪ੍ਰਭਾਵ ਵੀ ਬਣਿਆ ਰਹੇ ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ‘ਚ ਪੰਜਾਬ ਸਰਕਾਰ ਤੇ ਪੁਲਿਸ ਦਾ ਸਾਰਾ ਜ਼ੋਰ ਨਸ਼ਾ ਤਸਕਰੀ ਰੋਕਣ ‘ਚ ਲੱਗਾ ਹੋਇਆ ਹੈ। (Punjab Police)
ਮੋਗਾ ਦੇ ਵਿਵਾਦਾਂ ‘ਚ ਰਹੇ ਐਸਐਸਪੀ ਦਾ ਚਾਰ ਦਿਨਾਂ ਮਗਰੋਂ ਤਬਾਦਲਾ | Punjab Police
ਪੰਜਾਬ ਸਰਕਾਰ ਨੇ ਮੋਗੇ ਦੇ ਵਿਵਾਦਾਂ ‘ਚ ਰਹੇ ਐਸਐਸਪੀ ਕਰਮਜੀਤ ਸਿੰਘ ਢਿੱਲੋਂ ਦਾ ਤਬਾਦਲਾ ਕਰ ਦਿੱਤਾ ਹੈ। ਉਨ੍ਹਾਂ ਨੂੰ ਕਰਾਈਮ ਜੋਨ ਲੁਧਿਆਣਾ ਵਿਖੇ ਤਾਇਨਾਤ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਤੂਰ ਹੁਣ ਮੋਗੇ ਦੇ ਨਵੇਂ ਐਸਐਸਪੀ ਹੋਣਗੇ। (Punjab Police)
ਯੋਗੀ ਸਰਕਾਰ ਨੇ ਬਦਲਿਆ ਡਾ. ਅੰਬੇਦਕਰ ਦਾ ਨਾਂਅ
ਹੁਣ ਲਿਖਿਆ ਜਾਵੇਗਾ ਡਾ. ਭੀਮਰਾਓ ਰਾਮਜੀ ਅੰਬੇਦਕਰ
ਨਵੀਂ ਦਿੱਲੀ (ਏਜੰਸੀ)। ਯੋਗੀ ਸਰਕਾਰ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਨਾਂਅ ‘ਚ ‘ਰਾਮਜੀ’ ਜੋੜੇ ਜਾਣ ਲਈ ਆਦੇਸ਼ ਜਾਰੀ ਕੀਤਾ ਹੈ। ਨਾਂਅ ‘ਚ ਕੀਤੇ ਬਦਲਾਅ ਤੋਂ ਬਾਅਦ ਸੂਬੇ ਦੇ ਰਾਜਪਾਲ ਰਾਮ ਨਾਈਕ ਨੇ ਕਿਹਾ, ‘ਮੈਂ ਮਰਾਠੀ ਹਾਂ ਤੇ ਉਹ ਵੀ ਸਨ ਹਿੰਦੀ ਭਾਸ਼ਈ ਸੂਬਿਆਂ ‘ਚ ਉਨ੍ਹਾਂ ਦਾ ਨਾਂਅ ਗਲਤ ਤਰ੍ਹਾਂ ਲਿਖਿਆ ਜਾਂਦਾ ਰਿਹਾ। ਮੁੱਖ ਤੌਰ ‘ਤੇ ਉਨ੍ਹਾਂ ਦਾ ਨਾਂਅ ਭੀਮ ਤੇ ਰਾਓ, ਦੋ ਵੱਖ-ਵੱਖ ਸ਼ਬਦਾਂ ‘ਚ ਲਿਖਿਆ ਜਾਂਦਾ ਹੈ। ਪਰ ਉਨ੍ਹਾਂ ਦਾ ਨਾਂਅ ਲਿਖਣ ਦਾ ਸਹੀ ਤਰੀਕਾ ਭੀਮ ਰਾਓ ਹੈ’।
ਜ਼ਿਕਰਯੋਗ ਹੈ ਕਿ ਹੁਣ ਯੂਪੀ ਦੇ ਸਾਰੇ ਸਰਕਾਰੀ ਰਿਕਾਰਡਾਂ ‘ਚ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਨਾਂਅ ਡਾ. ਭੀਮ ਰਾਓ ਰਾਮਜੀ ਅੰਬੇਦਕਰ ਲਿਖਿਆ ਜਾਵੇਗਾ। ਸਰਕਾਰ ਦਾ ਧਿਆਨ ਖਿੱਚਦਿਆਂ ਰਾਜਪਾਲ ਰਾਮ ਨਾਈਕ ਨੇ ਕਿਹਾ ਸੀ ਕਿ ਉਨ੍ਹਾਂ ਦਾ ਨਾਂਅ ਗਲਤ ਲਿਖਿਆ ਜਾ ਰਿਹਾ ਹੈ। ਸੰਵਿਧਾਨ ਦੀ 8ਵੀਂ ਅਨੁਸੂਚੀ ਦੀ ਮੂਲ ਕਾਪੀ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਸੀ ਕਿ ਬਾਬਾ ਸਾਹਿਬ ਨੇ ਆਪਣਾ ਨਾਂਅ ‘ਡਾ. ਭੀਮ ਰਾਓ ਰਾਮਜੀ ਅੰਬੇਦਕਰ’ ਲਿਖਿਆ ਹੈ। ਲਿਹਾਜਾ ਇਸ ਨੂੰ ਸਹੀ ਕੀਤਾ ਜਾਵੇ।
ਆਮ ਚੋਣਾਂ ਲਈ ਰਣਨੀਤਕ ਬਦਲਾਅ
ਗੁਜਰਾਤ ਚੋਣਾਂ ਤੋਂ ਮਗਰੋਂ ਦੇਸ਼ ਦੀ ਰਾਸ਼ਟਰੀ ਸਿਆਸਤ ‘ਚ ਰਣਨੀਤਕ ਤਬਦੀਲੀ ਦੇ ਆਸਾਰ ਪੈਦਾ ਹੋ ਗਏ ਹਨ ਕੇਂਦਰ ਸਰਕਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਜੀਐਸਟੀ ਦੇ ਦਾਇਰੇ ‘ਚ ਲਿਆਉਣ ਲਈ ਤਿਆਰ ਹੋ ਗਈ ਹੈ ਜੀਐਸਟੀ ਲਾਗੂ ਹੋਣ ‘ਤੇ ਇਸ ਗੱਲ ਦਾ ਬੜਾ ਵਿਰੋਧ ਹੋ ਰਿਹਾ ਸੀ ਕਿ ਜੇਕਰ ਸਾਰੇ ਦੇਸ਼ ਅੰਦਰ ਇੱਕ ਟੈਕਸ ਲਾਗੂ ਕਰਨਾ ਹੈ ਤਾਂ ਤੇਲ ਕੀਮਤਾਂ ਨੂੰ ਇਸ ਤੋਂ ਬਾਹਰ ਰੱਖਣਾ ਆਮ ਜਨਤਾ ਨਾਲ ਅਨਿਆ ਹੈ। ਸਰਕਾਰ ਨੂੰ ਜੀਐਸਟੀ ‘ਤੇ ਦ੍ਰਿੜ ਹੋਣ ਦੇ ਬਾਵਜੂਦ ਝੁਕਣਾ ਪਿਆ ਅਤੇ ਇਸ ਵਿੱਚ ਕਾਫ਼ੀ ਤਬਦੀਲੀਆਂ ਕਰਨੀਆਂ ਪਈਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਗੁਜਰਾਤ ਚੋਣਾਂ ‘ਚ ਜੀਐਸਟੀ ਦੇ ਖਿਲਾਫ਼ ਜ਼ੋਰ ਸ਼ੋਰ ਨਾਲ ਅਵਾਜ ਉਠਾਈ ਤੇ ਉਸ ਦਾ ਅਸਰ ਵੀ ਚੋਣ ਨਤੀਜਿਆਂ ‘ਚ ਵੇਖਣ ਨੂੰ ਮਿਲਿਆ ਹੁਣ ਚੋਣਾਂ ਤੋਂ ਬਾਦ ਪੈਟਰੋਲ ਡੀਜਲ ਨੂੰ ਜੀਐਸਟੀ ਦੇ ਦਾਇਰੇ ‘ਚ ਲਿਆਉਣ ਦਾ ਫੈਸਲਾ ਤਕਨੀਕੀ ਸੁਧਾਰ ਦੇ ਨਾਲ ਨਾਲ ਸਿਆਸੀ ਪ੍ਰਭਾਵ ਵਾਲਾ ਵੀ ਹੈ। (Elaction)
Chandigarh ਮੇਅਰ ਦੀਆਂ ਚੋਣਾਂ ਮੁਲਤਵੀ, ਇੰਡੀਆ ਅਲਾਇੰਸ ਨੇ ਚੁੱਕੇ ਸਵਾਲ
ਇਹ ਵੀ ਚਰਚਾ ਹੈ ਕਿ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਕਿਸਾਨਾਂ ਦੇ ਮੁੱਦੇ ‘ਤੇ ਮੰਥਨ ਕਰਨ ‘ਚ ਜੁਟ ਗਈ ਹੈ ਖੇਤੀ ਪ੍ਰਧਾਨ ਦੇਸ਼ ਹੋਣ ਕਾਰਨ ਕਰਜ਼ਿਆਂ ਦੀ ਦਲਦਲ ‘ਚ ਫਸੇ ਕਿਸਾਨਾਂ ਨੂੰ ਰਾਹਤ ਦੇਣ ਤੋਂ ਬਿਨਾਂ ਕਿਸੇ ਵੀ ਪਾਰਟੀ ਲਈ ਅੱਗੇ ਨਿਕਲਣਾ ਸੌਖਾ ਨਹੀਂ ਹੈ ਇਸੇ ਸਾਲ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਤਜ਼ਰਬੇ ਨੂੰ ਵੀ ਭਾਜਪਾ ਪੂਰੀ ਤਰ੍ਹਾਂ ਵਿਚਾਰ ਰਹੀ ਹੈ ਪੰਜਾਬ ‘ਚ ਕਾਂਗਰਸ ਨੇ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਵਾਅਦਾ ਕਰਕੇ ਸ਼ਾਨਦਾਰ ਬਹੁਮਤ ਹਾਸਲ ਕੀਤਾ ਹੈ। ਅਮਰਿੰਦਰ ਸਰਕਾਰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਇਲਾਵਾ ਨਵੇਂ ਸਾਲ ਦੇ ਪਹਿਲੇ ਹਫ਼ਤੇ ਹੀ ਇਸ ਨੂੰ ਪੂਰੀ ਤਰ੍ਹਾਂ ਅਮਲੀ ਜਾਮਾ ਪਹਿਨਾਉਣ ਜਾ ਰਹੀ ਹੈ ਕੇਂਦਰ ਲਈ ਰੁਜ਼ਗਾਰ ਦਾ ਮੁੱਦਾ ਵੀ ਅਹਿਮ ਬਣ ਗਿਆ ਹੈ ਕੇਂਦਰ ਸਰਕਾਰ ਤਿੰਨ ਸਾਲਾਂ ‘ਚ ਬੇਰੁਜ਼ਗਾਰਾਂ ਨੂੰ ਉਮੀਦ ਮੁਤਾਬਕ ਰੁਜ਼ਗਾਰ ਮੁਹੱਈਆ ਨਹੀਂ ਕਰਵਾ ਸਕੀ ਮੱਧ ਵਰਗ ‘ਚ ਬੇਰੁਜ਼ਗਾਰੀ ਕਾਰਨ ਖੁਦਕੁਸ਼ੀਆਂ ਦਾ ਰੁਝਾਨ ਬਹੁਤ ਜਿਆਦਾ ਵਧ ਗਿਆ  ਹੈ ਕੇਂਦਰ ਨੂੰ ਰੁਜ਼ਗਾਰ ਸਬੰਧੀ ਕੋਈ ਠੋਸ ਨੀਤੀ ਤੇ ਰਣਨੀਤੀ ਘੜ੍ਹਨੀ ਪਵੇਗੀ। (Elaction)
ਗੁਜਰਾਤ ਚੋਣ ‘ਚ ਭਾਜਪਾ ਦੇ ਡਿੱਗਦੇ ਗ੍ਰਾਫ਼ ਨੂੰ ਵੇਖਦਿਆਂ ਐਨਡੀਏ ਦੀਆਂ ਸਹਿਯੋਗੀ ਪਾਰਟੀਆਂ ਵੀ ਨਵੇਂ ਦਾਅ ਪੇਚ ਖੇਡਣ ਲੱਗੀਆਂ ਜਿਨ੍ਹਾਂ ਨਾਲ ਨਜਿੱਠਣ ਲਈ ਭਾਜਪਾ ਨੂੰ ਨਵੇਂ ਸਿਰਿਓਂ ਰਣਨੀਤੀ ਘੜਨੀ ਪਵੇਗੀ ਪੰਜਾਬ ‘ਚ ਭਾਜਪਾ ਦੇ ਸਹਿਯੋਗੀ ਸ੍ਰੋਮਣੀ ਅਕਾਲੀ ਦਲ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਉਸ ਨੂੰ (ਅਕਾਲੀ ਦਲ ) ਨੂੰ ਗਠਜੋੜ ‘ਚ ਬਣਦਾ ਮਾਣ-ਸਨਮਾਨ ਦਿੱਤਾ ਜਾਏ ਇਸੇ ਤਰ੍ਹਾਂ ਸ਼ਿਵ ਸੈਨਾ ਦਾ ਭਾਜਪਾ ਪ੍ਰਤੀ ਰਵੱਈਆ ਅਸਹਿਮਤੀ ਤੇ ਨਾਰਾਜ਼ਗੀ ਵਾਲਾ ਬਣਦਾ ਜਾ ਰਿਹਾ ਹੈ ਲਗਭਗ ਸਾਰੀਆਂ ਪਾਰਟੀਆਂ ਗੁਜਰਾਤ ਚੋਣਾਂ ਤੋਂ ਬਾਦ ਦੇਸ਼ ਅੰਦਰ ਪੈਦਾ ਹੋ ਰਹੇ ਸਮੀਕਰਨਾਂ ਨੂੰ ਬੜੇ ਧਿਆਨ ਨਾਲ ਵੇਖ ਰਹੀਆਂ ਹਨ ਅਜਿਹੇ ਹਾਲਾਤਾਂ ‘ਚ ਕੇਂਦਰ ‘ਚ ਐਨਡੀਏ ਸਰਕਾਰ ਦੀ ਅਗਵਾਈ ਕਰ ਰਹੀ ਭਾਜਪਾ ਲਈ ਇਹ ਜ਼ਰੂਰੀ ਬਣ ਗਿਆ ਹੈ ਕਿ ਉਹ ਜਨਤਕ ਮੁੱਦਿਆਂ ‘ਤੇ ਨਵੀਂ ਰਣਨੀਤੀ ਘੜੇ ਭਾਜਪਾ  ਨੂੰ ਗਠਜੋੜ ‘ਚ ਸਹਿਯੋਗੀ ਪਾਰਟੀਆਂ ਨਾਲ ਤਾਲਮੇਲ ਵਧਾਉਣ ਲਈ ਵੀ ਮੁਸ਼ੱਕਤ ਕਰਨੀ ਪਵੇਗੀ। (Elaction)