Canal Accident - Sach Kahoon Punjabi

Canal Accident: ਨਹਿਰ ’ਚ ਡਿੱਗੀ ਸਵਾਰੀਆਂ ਨਾਲ ਭਰੀ ਪਿਕਅੱਪ, ਜਾਨੀ ਨੁਕਸਾਨ ਤੋਂ ਬਚਾਅ
Canal Accident. (ਕ੍ਰਿਸ਼ਨ ਭੋਲਾ/ਰਾਜ ਸਿੰਗਲਾ) ਬਰੇਟਾ/ਲਹਿਰਾਗਾਗਾ। ਪਿੰਡ ਬਖਸ਼ੀ ਵਾਲਾ ਤੋਂ ਆਲਮਪੁਰ ਲਹਿਰਾ ਨਹਿਰ ਦੇ ਨਾਲ-ਨਾਲ ਬਣੇ ਰੋਡ ਉਪਰ ਅੱਜ ਤਕਰੀਬਨ 11 ਵਜੇ ਕਾਰ ਅਤੇ ਪਿਕਅੱਪ ਵਿਚਕਾਰ ਟੱਕਰ ਹੋ ਗਈ ਅਤੇ ਬਲੈਰੋ ਪਿਕਅੱਪ ਬੇਕਾਬੂ ਹੋ ਕੇ ਨਹਿਰ ’ਚ ਡਿੱਗ ਗਈ। ਪਿਕਅੱਪ ’ਚ ਇਕ ਬੱਚੇ ਸਮੇਤ ਕੁੱਲ 13 ਜਣੇ ਸਵਾਰ ਸੀ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੱਕਅੱਪ ਸਵਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਨਹਿਰ ’ਤੇ ਰੇਲਿੰਗ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਦਸੇ ਸਬੰਧੀ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ’ਚ ਅਨਾਊਂਸਮੈਂਟ ਕਰਵਾਈ ਗਈ । ਇਸ ਤੋਂ ਬਾਅਦ ਪਿੰਡ ਦੇ ਲੋਕ ਵੱਡੀ ਗਿਣਤੀ ’ਚ ਮੌਕੇ ’ਤੇ ਪਹੁੰਚੇ ਅਤੇ ਪ੍ਰਸ਼ਾਸਨ ਦੀ ਮੱਦਦ ਨਾਲ ਨਹਿਰ ’ਚ ਡਿੱਗੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਮੇਲਾ ਸਿੰਘ ਆਪਣੀ ਟੀਮ ਸਮੇਤ ਪੁੱਜੇ ਅਤੇ ਉਹਨਾਂ ਹਾਦਸਾ ਗ੍ਰਸਤ ਪਿਕਅੱਪ ਨੂੰ ਜੇਸੀਬੀ ਦੀ ਮੱਦਦ ਨਾਲ ਬਾਹਰ ਕੱਢਣ ਉਪਰੰਤ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਨਹਿਰ ਕਿਨਾਰੇ ਰੇਲਿੰਗ ਕੀਤੀ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ।

ਪੁਲਿਸ ਚੌਂਕੀ ਚੋਟੀਆ ਦੀ ਤੁਰੰਤ ਕਾਰਵਾਈ ਨਾਲ ਵੱਡਾ ਹਾਦਸਾ ਟਲਿਆ

ਆਮ ਤੌਰ ’ਤੇ ਲੋਕਾਂ ’ਚ ਇਹ ਧਾਰਨਾ ਬਣੀ ਰਹਿੰਦੀ ਹੈ ਕਿ ਹਾਦਸਿਆਂ ਮੌਕੇ ਪੁਲਿਸ ਦੇਰ ਨਾਲ ਪਹੁੰਚਦੀ ਹੈ, ਪਰ ਪੁਲਿਸ ਚੌਂਕੀ ਚੋਟੀਆਂ ਨੇ ਇਸ ਧਾਰਨਾ ਨੂੰ ਗਲਤ ਸਾਬਤ ਕਰ ਦਿੱਤਾ, ਜਿਸ ਨੇ ਫੁਰਤੀ ਨਾਲ ਕਾਰਵਾਈ ਕਰਦਿਆਂ ਨਹਿਰ ’ਚ ਡਿੱਗੀ ਪਿਕਅੱਪ ਗੱਡੀ ’ਚੋਂ 13 ਯਾਤਰੀਆਂ ਨੂੰ ਸੁਰੱਖਿਅਤ ਨਹਿਰ ’ਚ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਚੋਟੀਆ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਪਹੁੰਚ ਕੇ ਆਪਣੀ ਟੀਮ ਦੀ ਮੱਦਦ ਨਾਲ ਨਹਿਰ ਵਿੱਚ ਡਿੱਗੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਤੁਰੰਤ ਹਸਪਤਾਲ ਦਾਖਲ ਕਰਵਾਇਆ। ਪੁਲਿਸ ਦੀ ਇਸ ਮਨੁੱਖਤਾ ਭਰੀ ਕਾਰਵਾਈ ਦੀ ਇਲਾਕੇ ਵਿੱਚ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। Canal Accident

Canal Accident: ਬੱਚਿਆਂ ਸਮੇਤ ਪਰਿਵਾਰ ਨਹਿਰ ’ਚ ਡਿੱਗਿਆ,ਆਸ-ਪਾਸ ਦੇ ਲੋਕਾਂ ਨੇ ਕੱਢਿਆ ਬਾਹਰ ਤੇ ਇੱਕ ਬੱਚੇ ਦੀ ਭਾਲ ਜਾਰੀ
ਛੋਟਾ ਬੱਚਾ ਨਹਿਰ ‘ਚ ਰੁੜਿਆ, ਮੌਕੇ ’ਤੇ ਪਹੁੰਚੀ ਪੁਲਿਸ, ਤਿੰਨਾਂ ਨੂੰ ਕਵਾਇਆ ਹਸਪਤਾਲ ਦਾਖਲ

Canal Accident: ਅਬੋਹਰ, (ਮੇਵਾ ਸਿੰਘ)। ਅਬੋਹਰ ਦੇ ਕੰਧਵਾਲਾ ਰੋਡ ’ਤੇ ਇੱਕ ਪਰਿਵਾਰ ਅਤੇ ਬੱਚੇ ਸ਼ੱਕੀ ਹਾਲਤ ਵਿਚ ਨਹਿਰ ਵਿਚ ਡਿੱਗ ਪਏ। ਇਨ੍ਹਾਂ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਬਹੁਤ ਮੁਸ਼ੱਕਤ ਦੇ ਨਾਲ ਬਾਹਰ ਕੱਢਿਆ, ਪਰ ਦੁਖਦਾਈ ਗੱਲ ਇਹ ਹੈ ਕਿ ਇੱਕ ਤਿੰਨ ਮਹੀਨੇ ਦਾ ਬੱਚਾ ਨਹਿਰ ਵਿਚ ਰੁੜ ਗਿਆ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਧਰ ਨਹਿਰ ਵਿੱਚੋਂ ਬਾਹਰ ਕੱਢੀ ਗਈ ਔਰਤ ਨੇ ਆਪਣੇ ਹੀ ਪਤੀ ’ਤੇ ਕਥਿਤ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਤੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਨਹਿਰ ਵਿਚ ਧੱਕਾ ਦਿੱਤਾ ਗਿਆ ਹੈ।

ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਬੱਚਿਆਂ ਤੇ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਪਿੰਡ ਰੂਕਣਪੁਰਾ ਖੁਈਖੇੜਾ ਨਿਵਾਸੀ ਬਲਵਿੰਦਰ ਸਿੰਘ ਦੀ ਪਤਨੀ ਵੀਨਾ ਰਾਨੀ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਪਤੀ ਮਜ਼ਦੂਰੀ ਕਰਦਾ ਹੈ ਤੇ ਅੱਜ ਉਹ ਉਸ ਨੂੰ ਇਹ ਕਹਿਕੇ ਆਪਣੇ ਨਾਲ ਬਾਈਕ ’ਤੇ ਲਿਆਇਆ ਕਿ ਉਸਨੇ ਸ਼ਹਿਰ ਵਿੱਚੋਂ ਕਿਸੇ ਤੋਂ ਪੈਸੇ ਲੈਣੇ ਹਨ, ਜਿਸ ਕਰਕੇ ਉਹ ਦੋ ਸਾਲ ਦੇ ਬੱਚੇ ਗੁਰਦੀਪ ਤੇ ਇਕ ਤਿੰਨ ਮਹੀਨੇ ਦੇ ਬੱਚੇ ਖੁਸ਼ਦੀਪ ਨੂੰ ਨਾਲ ਲੈ ਕੇ ਬਾਈਕ ’ਤੇ ਬੈਠ ਗਈ। ਉਸ ਦੇ ਪਤੀ ਨੇ ਨਹਿਰ ਕਿਨਾਰੇ ਬਹਾਨੇ ਨਾਲ ਬਾਈਕ ਰੋਕਿਆ ਤੇ ਉਸ ਨੂੰ ਬੱਚਿਆਂ ਸਮੇਤ ਨਹਿਰ ਵਿਚ ਧੱਕਾ ਦੇ ਦਿੱਤਾ ਤੇ ਉਸ ਤੋਂ ਬਾਅਦ ਖੁਦ ਵੀ ਨਹਿਰ ਵਿਚ ਛਾਲ ਮਾਰ ਦਿੱਤੀ, ਉਸ ਨੇ ਇਸ ਤਰ੍ਹਾਂ ਕਿਉਂ ਕੀਤਾ, ਇਸ ਬਾਰੇ ਅਜੇ ਤੱਕ ਕੁਝ ਵੀ ਨਹੀਂ ਪਤਾ ਚੱਲਿਆ।

ਇਹ ਵੀ ਪੜ੍ਹੋ: Malerkotla Triple Suicide: ਤੀਹਰੇ ਖੁਦਕਸ਼ੀ ਮਾਮਲੇ ’ਚ ਥਾਣੇ ਮੂਹਰੇ ਮੁੜ ਲਾਇਆ ਧਰਨਾ, ਦੋਵੇਂ ਧਿਰਾਂ ਦਾ ਫਸਿਆ ਪੇਚ

ਉਧਰ ਨਹਿਰ ਦੇ ਕੋਲ ਦੀ ਲੰਘ ਰਹੇ ਕਿੱਕਰਖੇੇੜਾ ਨਿਵਾਸੀ ਸੰਜੇ ਕੁਮਾਰ ਨੇ ਜਦੋਂ ਪਰਿਵਾਰ ਨੂੰ ਨਹਿਰ ਵਿਚ ਡੁੱਬਦੇ ਦੇਖਿਆ ਤਾਂ ਉਸਨੇ ਤੁਰੰਤ ਨਹਿਰ ’ਚ ਛਾਲ ਮਾਰਕੇ ਬਲਵਿੰਦਰ ਸਿੰਘ, ਉਸ ਦੀ ਪਤਨੀ ਅਤੇ ਦੋ ਸਾਲ ਦੇ ਬੱਚੇ ਨੂੰ ਤਾਂ ਬਾਹਰ ਕੱਢ ਲਿਆ, ਜਦੋਂ ਕਿ ਤਿੰਨ ਮਹੀਨੇ ਦਾ ਬੱਚਾ ਨਹਿਰ ਵਿਚ ਰੁੜ ਗਿਆ। ਜਿਸ ਕਰਕੇ ਬੱਚੇ ਦੀ ਮਾਂ ਦਾ ਰੋ-ਰੋ ਬੁਰਾ ਹਾਲ ਸੀ। ਸੂਚਨਾ ਮਿਲਣ ’ਤੇ 112 ਦੀ ਟੀਮ ਅਤੇ ਥਾਣਾ ਨੰਬਰ 2 ਦੇ ਏ.ਐੱਸ.ਆਈ. ਗੁਰਚਰਨ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਪਰਿਵਾਰ ਦੇ ਹੋਰ ਲੋਕਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।

ਉਧਰ ਜਦ ਬਲਵਿੰਦਰ ਸਿੰਘ ਨੂੰ ਇਸ ਘਟਨਾ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਉਹ ਤਾਂ ਆਪਣੀ ਪਤਨੀ ਤੇ ਬੱਚਿਆਂ ਨੂੰ ਬੁਰੀ ਨਜ਼ਰਾਂ ਤੋਂ ਬਚਾਉਣ ਲਈ ਲੱਡੂ ਵਾਰ ਰਿਹਾ ਸੀ ਤੇ ਅਚਾਨਕ ਉਸ ਦੀ ਪਤਨੀ ਤੇ ਬੱਚੇ ਨਹਿਰ ਵਿਚ ਡਿੱਗ ਪਏ ਤੇ ਜਿੰਨ੍ਹਾਂ ਬਚਾਉਣ ਲਈ ਹੀ ਉਸ ਨੇ ਵੀ ਨਹਿਰ ਵਿਚ ਛਾਲ ਮਾਰੀ ਸੀ। Canal Accident

Canal Accident: ਆਪਸ ’ਚ ਭਿੜੀਆਂ ਦੋ ਕਾਰਾਂ, ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗੀ
ਟੱਕਰ ਤੋਂ ਬਾਅਦ ਇੱਕ ਮਰੂਤੀ ਕਾਰ ਬੇਕਾਬੂ ਹੋ ਕੇ ਡਿੱਗੀ ਨਹਿਰ ’ਚ

ਕਾਰ ਸਵਾਰ ਬਜ਼ੁਰਗ ਨੂੰ ਲੋਕਾਂ ਦੀ ਮਦਦ ਨਾਲ ਕੱਢਿਆ ਸੁਰੱਖਿਆ ਬਾਹਰ

Canal Accident: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅੱਜ ਫ਼ਰੀਦਕੋਟ ਤਲਵੰਡੀ ਬਾਈਪਾਸ ’ਤੇ ਆਹਮਣੇ ਸਾਹਮਣੇ ਦੋ ਕਾਰਾਂ ਆਪਸ ਵਿੱਚ ਟਕਰਾਅ ਗਈਆਂ ਜਿਸ ਤੋਂ ਬਾਅਦ ਮਰੂਤੀ ਕਾਰ ਜਿਸ ’ਚ ਇੱਕ 70 ਸਾਲ ਦੇ ਕਰੀਬ ਉਮਰ ਦਾ ਬਜ਼ੁਰਗ ਸਵਾਰ ਸੀ ਉਸ ਦੀ ਕਾਰ ਬੇਕਾਬੂ ਹੋਣ ਤੋਂ ਬਾਅਦ ਰਾਜਸਥਾਨ ਫੀਡਰ ਨਹਿਰ ਵਿੱਚ ਜਾ ਡਿੱਗੀ। ਆਸ-ਪਾਸ ਜਾ ਰਹੇ ਲੋਕਾਂ ਨੇ ਤੁਰੰਤ ਹਿੰਮਤ ਕਰਦੇ ਹੋਏ ਬਜ਼ੁਰਗ ਨੂੰ ਕਾਰ ਵਿੱਚੋਂ ਕੱਢ ਲਿਆ ਪਰ ਪਾਣੀ ਦੇ ਤੇਜ਼ ਵਹਾ ਦੇ ਚੱਲਦੇ ਕਾਰ ਨਹਿਰ ਵਿੱਚ ਰੁੜ ਗਈ।

ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਬੁੱਟਰ ਕਲਾਂ ਤੋਂ ਸਵਿਫਟ ਕਾਰ ਫ਼ਰੀਦਕੋਟ ਵੱਲ ਆ ਰਹੀ ਸੀ ਅਤੇ ਦੂਜੇ ਪਾਸੇ ਸ਼ਹਿਰ ਤੋਂ ਆਪਣੇ ਪਿੰਡ ਧੂੜਕੋਟ ਵੱਲ ਜਾ ਰਹੇ ਇੱਕ ਬਜ਼ੁਰਗ ਜੋ ਕਿ ਮਰੂਤੀ ਕਾਰ ’ਤੇ ਸਵਾਰ ਸਨ, ਦੋਵੇਂ ਕਾਰਾਂ ਦੀ ਆਪਸ ’ਚ ਟੱਕਰ ਹੋ ਗਈ ਜਿਸ ਤੋਂ ਬਾਅਦ ਮਰੂਤੀ ਕਾਰ ਬੇਕਾਬੂ ਹੋ ਕੇ ਰਾਜਸਥਾਨ ਫੀਡਰ ਨਹਿਰ ਦੇ ’ਚ ਜਾ ਡਿੱਗੀ। ਬਜ਼ੁਰਗ ਹਿੰਮਤ ਕਰਕੇ ਕਾਰ ’ਚੋਂ ਬਾਹਰ ਨਿਕਲ ਗਿਆ  ਅਤੇ ਮੌਕੇ ’ਤੇ ਮੌਜ਼ੂਦ ਰਾਹਗੀਰਾਂ ਵੱਲੋਂ ਨਹਿਰ ’ਚੋਂ ਸੁਰੱਖਿਤ ਬਾਹਰ ਕੱਢਿਆ, ਜਿਸ ਤੋਂ ਬਾਅਦ ਬਜ਼ੁਰਗ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ।

ਇਹ ਵੀ ਪੜ੍ਹੋ: Punjab Weather Alert: ਪੰਜਾਬ ’ਚ ਇਨ੍ਹਾਂ ਦਿਨਾਂ ਲਈ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹਿਆਂ ਦੇ ਲੋਕ ਰਹਿਣ ਅਲਰਟ

ਇਸ ਮੌਕੇ ਪੁੱਜੇ ਬਜ਼ੁਰਗ ਦੇ ਪੋਤਰੇ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਸੂਚਨਾ ਮਿਲੀ ਸੀ ਤੇ ਉਨ੍ਹਾਂ ਦੇ ਦਾਦਾ ਜੀ ਦੀ ਕਾਰ ਨਹਿਰ ਵਿੱਚ ਡਿੱਗ ਪਈ ਅਤੇ ਜਦੋਂ ਤੱਕ ਉਹ ਆਏ ਉਸ ਤੋਂ ਪਹਿਲਾਂ ਲੋਕਾਂ ਨੇ ਪੱਗਾਂ ਦੀ ਮੱਦਦ ਦੇ ਨਾਲ ਉਨ੍ਹਾਂ ਦੇ ਦਾਦਾ ਜੀ ਨੂੰ ਬਾਹਰ ਕੱਢ ਲਿਆ ਜੋ ਕਿ ਹੁਣ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਹਨ ਉਨ੍ਹਾਂ ਦੇ ਕੁਝ ਸੱਟਾਂ ਵੱਜੀਆਂ ਹਨ ।

ਉਧਰ ਸਵਿਫਟ ਕਾਰ ਮਾਲਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੋਗਾ ਸਾਈਡ ਤੋਂ ਫ਼ਰੀਦਕੋਟ ਆ ਰਹੇ ਸਨ ਅਤੇ ਜਦੋਂ ਇਸ ਜਗ੍ਹਾ ’ਤੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਮਰੂਤੀ ਕਾਰ ਉਨ੍ਹਾਂ ਦੀ ਗੱਡੀ ਨਾਲ ਆ ਟਕਰਾਈ ਜਿਸ ਤੋਂ ਬਾਅਦ ਮੂਰਤੀ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਉਨ੍ਹਾਂ ਦੀ ਮਾਤਾ ਤੇ ਭੂਆ ਸਵਾਰ ਸਨ ਪਰ ਕਿਸੇ ਦੇ ਵੀ ਕੋਈ ਸੱਟ ਨਹੀਂ ਵੱਜੀ ਜਿਸ ਕਾਰਨ ਵੱਡਾ ਬਚਾਅ ਰਿਹਾ ਪਰ ਮਰੂਤੀ ਕਾਰ ਪਾਣੀ ਵਿੱਚ ਰੁੜ ਚੁੱਕੀ ਹੈ। Canal Accident

ਉਧਰ ਮੌਕੇ ’ਤੇ ਪੁੱਜੇ ਪੀਸੀਆਰ ਮੁਲਾਜ਼ਮਾਂ ਪਰਮਿੰਦਰ ਸਿੰਘ ਨੇ ਦੱਸਿਆ ਕਿ ਨਾਹਰ ਸਿੰਘ ਨਾਮਕ ਵਿਅਕਤੀ ਜਿਸਦੀ ਉਮਰ ਕਰੀਬ 70 ਸਾਲ ਹੈ ਜੋ ਪਿੰਡ ਧੂੜਕੋਟ ਦਾ ਰਹਿਣ ਵਾਲਾ ਹੈ ਹਾਦਸੇ ਤੋਂ ਬਾਅਦ ਨਹਿਰ ਚ ਕਾਰ ਸਮੇਤ ਨਹਿਰ ਚ ਜ਼ਾ ਡਿੱਗਾ ਜਿਸ ਨੂੰ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਕਾਰ ਚਾਲਕ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਾਰਵਾਈ ਜਾਰੀ ਹੈ।

ਰੀਲ ਬਣਾਉਣਾ ਪਿਆ ਮਹਿੰਗਾ, ਦੋ ਭਰਾਵਾਂ ਦੀ ਨਹਿਰ ’ਚ ਡੁੱਬਣ ਕਾਰਨ ਗਈ ਜਾਨ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋਣ ਲਈ ਰੀਲਾਂ ਬਣਾਉਣਾ ਸਕੇ ਭਰਾਵਾਂ ਨੂੰ ਇਸ ਕਦਰ ਭਾਰੀ ਪੈ ਗਿਆ ਕਿ ਆਪਣੇ ਛੋਟੇ ਭਰਾ ਨੂੰ ਬਚਾਉਣ ਦੇ ਚੱਕਰ ਵਿੱਚ ਵੱਡੇ ਭਰਾ ਦੀ ਵੀ ਜਾਨ ਚਲੀ ਗਈ। ਸੂਚਨਾ ਮਿਲਣ ’ਤੇ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ । Canal Accident

ਜਾਣਕਾਰੀ ਦਿੰਦਿਆਂ ਮ੍ਰਿਤਕਾ ਦੀ ਮਾਂ ਸਮੀਨਾ ਖਾਤੂਨ ਵਾਸੀ ਪਿੰਡ ਪੰਜੇਟਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਮੁਹੰਮਦ ਅਸਦੁੱਲ੍ਹਾ ਤੇ ਉਸਦਾ ਛੋਟਾ ਭਰਾ ਮੁਹੰਮਦ ਸਤੁੁੱਲ੍ਹਾ ਸਰਕਾਰੀ ਸਕੂਲ ’ਚ ਪੜ੍ਹਦੇ ਹਨ ਅਤੇ ਨਵਾਜ ਪੜ੍ਹਨ ਲਈ ਲਾਗਲੀ ਮਸਜਿਦ ’ਚ ਗਏ ਸਨ। ਉੱਥੋਂ ਵਾਪਸ ਪਰਤਦੇ ਉਹ ਕੂੰਮ ਕਲਾਂ ਦੇ ਪਿੰਡ ਝੱਲਣ ਖੁਰਦ ਲਾਗੇ ਦੀ ਲੰਘਦੀ ਨਹਿਰ ਕਿਨਾਰੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਲਈ ਤਸਵੀਰਾਂ ਖਿੱਚਣ ਅਤੇ ਰੀਲਾਂ ਬਣਾਉਣ ਲੱਗ ਪਏ।

ਪ੍ਰਤੱਖ ਦਰਸੀਆਂ ਮੁਤਾਬਕ ਛੋਟਾ ਲੜਕਾ ਮੁਹੰਮਦ ਸਤੁੱਲ੍ਹਾ ਤਸਵੀਰਾਂ ਖਿਚਵਾਉਣ ਲਈ ਨਹਿਰ ਦੇ ਪਾਣੀ ਵਿੱਚ ਉੱਤਰਿਆ ਹੋਇਆ ਸੀ, ਦਾ ਅਚਾਨਕ ਪੈਰ ਫ਼ਿਸਲ ਗਿਆ ਤੇ ਪਾਣੀ ਵਿੱਚ ਡੁੱਬ ਗਿਆ। ਜਿਸਨੂੰ ਬਚਾਉਣ ਦੇ ਲਈ ਮੁਹੰਮਦ ਅਸਦੁੱਲ੍ਹਾ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ ਪਰ ਮਾੜੀ ਕਿਸਮਤ ਉਹ ਵੀ ਨਹਿਰ ਦੇ ਪਾਣੀ ਵਿੱਚ ਡੁੱਬ ਗਿਆ। ਜਦੋਂ ਤੱਕ ਗੋਤਾਖੋਰਾਂ ਦੀ ਮੱਦਦ ਨਾਲ ਸਥਾਨਕ ਲੋਕਾਂ ਨੇ ਨੋਜਵਾਨਾਂ ਨੂੰ ਕੱਢਿਆ ਤਦ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। Canal Accident

ਇਹ ਵੀ ਪੜ੍ਹੋ: ਕਰਿਆਨੇ ਦੀ ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਪ੍ਰਾਪਤ ਜਾਣਕਾਰੀ ਮੁਤਾਬਕ ਮੁਹੰਮਦ ਅਸਦੁੱਲ੍ਹਾ ਦੀ ਉਮਰ 17 ਤੇ ਮੁਹੰਮਦ ਸਤੁੱਲ੍ਹਾ ਦੀ ਉਮਰ 12 ਸਾਲ ਸੀ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਥਾਣਾ ਕੂੰਮ ਕਲਾਂ ਦੇ ਐਸਐੱਚਓ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਨੂੰ ਬਚਾਉਣ ਲਈ ਗੋਤਾਖੋਰਾਂ ਦੀ ਮੱਦਦ ਲਈ ਗਈ ਸੀ ਪਰ ਦੋਵਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੱਸਿਆ ਕਿ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਮਾਂ ਸਮੀਨਾ ਖਾਤੂਨ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।