Malerkotla - Sach Kahoon Punjabi
National Lok Adalat: ਕੌਮੀ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਮਲੇਰਕੋਟਲਾ ’ਚ 870 ਕੇਸਾਂ ਦਾ ਨਿਪਟਾਰਾ
ਕਰੀਬ 9 ਕਰੋੜ 56 ਲੱਖ 32 ਹਜ਼ਾਰ 334 ਰੁਪਏ ਦੇ ਅਵਾਰਡ ਪਾਸ: ਐਡੀਸ਼ਨਲ ਸਿਵਲ ਜੱਜ
National Lok Adalat: ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਪਰਸ਼ਨ ਕਮ ਜ਼ਿਲ੍ਹਾ ਅਤੇ ਸੈਸ਼ਨ ਜੱਜ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਅਤੇ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਮਾਲੇਰਕੋਟਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਕੌਮੀ ਲੋਕ ਅਦਾਲਤ ਦੇ ਤਹਿਤ ਕੋਰਟ ਕੰਪਲੈਕਸ ਵਿਖੇ ਬੈਂਚ ਐਡੀਸਨਲ ਜਿਲ੍ਹਾ ਅਤੇ ਸੈਸਨ ਜੱਜ ਮਾਲੇਰਕੋਟਲਾ ਪਰਮਿੰਦਰ ਸਿੰਘ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜਨ)ਕਮ- ਜੇ.ਐਮ.ਆਈ.ਸੀ. ਤੇਜਿੰਦਰ ਪ੍ਰੀਤ ਕੌਰ, ਸਿਵਲ ਜੱਜ (ਜੂਨੀਅਰ ਡਿਵੀਜਨ) ਕਮ- ਜੇ.ਐਮ.ਆਈ.ਸੀ.ਵਿਸ਼ਵ ਗੁਪਤਾ, ਸਿਵਲ ਜੱਜ (ਜੂਨੀਅਰ ਡਿਵੀਜਨ )ਕਮ-ਜੇ.ਐਮ. ਆਈ. ਸੀ. ਮਿਸ ਕਾਜਲ ਅਧੀਨ ਲੋਕਾਂ ਦੀ ਸੁਵਿਧਾ ਲਈ ਸਥਾਪਿਤ ਕੀਤੇ ਗਏ ।ਇਸ ਕੌਮੀ ਲੋਕ ਅਦਾਲਤ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ।
ਇਹ ਵੀ ਪੜ੍ਹੋ: Ranchi Airport: ਰਾਂਚੀ ਹਵਾਈ ਅੱਡੇ ’ਤੇ ਵੱਡਾ ਹਾਦਸਾ ਟਲਿਆ, 56 ਯਾਤਰੀ ਬਚੇ
ਇਸ ਲੋਕ ਅਦਾਲਤ ਤਹਿਤ ਕੋਰਟ ਕੰਪਲੈਕਸ ਵਿਖੇ 1072 ਕੇਸ ਨਿਪਟਾਰੇ ਲਈ ਰੱਖੇ ਗਏ ਜਿਨ੍ਹਾਂ ਵਿੱਚੋਂ 870 ਕੇਸਾਂ ਦਾ ਨਿਪਟਾਰਾਂ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ ਅਤੇ ਕਰੀਬ ਕਰੀਬ 9 ਕਰੋੜ 56 ਲੱਖ 32 ਹਜ਼ਾਰ 334 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਐਡੀਸਨਲ ਜ਼ਿਲ੍ਹਾ ਅਤੇ ਸੈਸਨਜ਼ ਜੱਜ ਮਾਲੇਰਕੋਟਲਾ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਕ੍ਰਿਮੀਨਲ ਕੰਪਾਊਂਡੇਬਲਓਫੈਂਸ,ਬੈਂਕ ਰਿਕਵਰੀ ਕੇਸ, ਲੇਬਰ ਡਿਸਪਿਊਟ ਕੇਸ, ਬਿਜਲੀ ਅਤੇ ਪਾਣੀ ਬਿੱਲ (ਨਾਨ ਕੰਪਾਊਂਡੇਬਲ ਤੋਂ ਇਲਾਵਾ),ਵਿਆਹ ਦੇ ਨਾਲ ਸਬੰਧਤ ਝਗੜੇ, ਲੈਂਡ ਐਕੂਆਇਰ ਕੇਸ, ਸਰਵਿਸਿਜ਼ ਮਾਮਲੇ (ਤਨਖ਼ਾਹ, ਭੱਤੇ ਅਤੇ ਰਿਟਾਇਰਮੈਂਟ ਲਾਭ), ਰੈਵੀਨਿਊ ਕੇਸ (ਕੇਵਲ ਕੋਰਟਾਂ ’ਚ ਬਕਾਇਆ) ਸਾਈਬਰ ਕਰਾਈਮ ਨਾਲ ਸਬੰਧਤ ਕੇਸਾਂ ਅਤੇ ਹੋਰ ਸਿਵਲ ਕੇਸ ਫੈ਼ਸਲੇ ਲਈ ਰੱਖੇ ਗਏ ਸਨ। ਜਿਨ੍ਹਾਂ ਵਿੱਚ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਕੇਸ ਨਿਪਟਾਏ ਗਏ।
ਲੋਕ ਅਦਾਲਤ ਰਾਹੀਂ ਕੇਸ ਨਿਬੇੜਨ ਦੇ ਲਾਭ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿੱਚ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਕੇਸ ਦਾ ਸਥਾਈ ਹੱਲ ਹੋ ਜਾਂਦਾ ਹੈ। ਇਸ ਵਿੱਚ ਕੋਰਟ ਫੀਸ ਵੀ ਵਾਪਸ ਹੋ ਜਾਂਦੀ ਹੈ। ਲੋਕ ਅਦਾਲਤਾਂ ਰਾਹੀਂ ਸਮੇਂ ਤੇ ਧਨ ਦੀ ਬੱਚਤ ਹੁੰਦੀ ਹੈ। ਇਸ ਵਿੱਚ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਹੋਣ ਨਾਲ ਦੋਵੇਂ ਧਿਰਾਂ ਹੀ ਜੇਤੂ ਰਹਿੰਦੀਆਂ ਹਨ ।
Fire Incident: ਮਾਲੇਰਕੋਟਲਾ ’ਚ ਪਟਾਖਾ ਫੈਕਟਰੀ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋ ਬਚਾਅ , ਪੁਲਿਸ ਜਾਂਚ ’ਚ ਜੁਟੀ
Fire Incident: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਸਥਾਨਕ ਧੂਰੀ ਰੋਡ ਤੋਂ ਨਜ਼ਦੀਕ ਪੈਂਦੇ ਪਿੰਡ ਮਾਣਕਮਾਜਰਾ ਨੇੜੇ ਇੱਕ ਪਟਾਕਾ ਫੈਕਟਰੀ ਨੂੰ ਅੱਜ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰ ਬ੍ਰਿਗੇਡ ਮਲੇਰਕੋਟਲਾ ਨੇ ਤੁਰੰਤ ਆ ਕੇ ਅੱਗ ’ਤੇ ਕਾਬੂ ਪਾ ਲਿਆ। ਇਸ ਦੌਰਾਨ ਫੈਕਟਰੀ ਮਾਲਕ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਫੈਕਟਰੀ ਅਣ ਅਧਿਕਾਰਤ ਚੱਲ ਰਹੀ ਸੀ ਇਹ ਫੈਕਟਰੀ ਵਾਰੀ ਬਿਲਡਿੰਗ ਦੂਸਰੇ ਰਾਜ ਤੋਂ ਆ ਕੇ ਵਿਅਕਤੀਆਂ ਨੇ ਕਿਰਾਏ ’ਤੇ ਲੈ ਕੇ ਇਸ ਵਿੱਚ ਪਟਾਕੇ ਤਿਆਰ ਕੀਤੇ ਜਾਂਦੇ ਸਨ।
ਇਹ ਵੀ ਪੜ੍ਹੋ: Faridkot Police: ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਫ਼ਰੀਦਕੋਟ ਪੁਲਿਸ ਨੇ ਕੀਤਾ ਪਰਦਾਫਾਸ਼
ਆਸ-ਪਾਸ ਫੈਕਟਰੀ ਮਾਲਕਾਂ ਦਾ ਰੋਸ ਸੀ ਕਿ ਇਸ ਅਣ ਅਧਿਕਾਰਤ ਪਟਾਕਾ ਫੈਕਟਰੀ ਦੇ ਮਾਲਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਿਲਹਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ । ਪੁਲਿਸ ਅਤੇ ਪ੍ਰਸ਼ਾਸਨ ਨੂੰ ਆਸ-ਪਾਸ ਦੇ ਲੋਕਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਮੌਕੇ ’ਤੇ ਪਹੁੰਚੀ ਪੁਲਿਸ ਪ੍ਰਸ਼ਾਸਨ ਜਾਂਚ ਕਰ ਰਹੀ ਹੈ ਕਿ ਇਸ ਫੈਕਟਰੀ ਨੂੰ ਕੌਣ ਚਲਾ ਰਿਹਾ ਸੀ ਅਤੇ ਕਿਸ ਦੀ ਬਿਲਡਿੰਗ ਹੈ । ਫਾਇਰ ਅਫਸਰ ਦਲਸ਼ਾਦ ਨੇ ਦੱਸਿਆ ਕਿ ਉਹਨਾਂ ਨੂੰ ਪੁਲਿਸ ਕੰਟਰੋਲ ਰੂਮ ਤੋਂ ਕਾਲ ਆਈ ਆਈ ਸੀ ਤੁਰੰਤ ਉਹ ਆਪਣੀਆਂ ਫਾਇਰ ਦੀਆਂ ਗੱਡੀਆਂ ਲੈ ਕੇ ਮੌਕੇ ’ਤੇ ਪਹੁੰਚ ਗਏ ਫਿਲਹਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ । Fire Incident
ਕੈਨੇਡਾ ਦੇ ਡਾਲਰਾਂ ਨੇ ਲਈ ਨੌਜਵਾਨ ਦੀ ਜਾਨ, ਪਿੰਡ ’ਚ ਸੋਗ ਦੀ ਲਹਿਰ
ਜ਼ਿਲ੍ਹਾ ਮਾਲੇਰਕੋਟਲਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਕਤਲ Canada News
(ਗੁਰਤੇਜ ਜੋਸੀ) ਮਾਲੇਰਕੋਟਲਾ। ਸਥਾਨਕ ਨਾਭਾ ਰੋਡ ’ਤੇ ਸਥਿੱਤ ਪਿੰਡ ਤੋਲੇਵਾਲ ਦੇ ਇੱਕ ਨੌਜਵਾਨ ਦਾ ਕੈਨੇਡਾ ਦੇ ਸਰ੍ਹੀਂ ਵਿਖੇ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੈ। ਇਸ ਨੌਜਵਾਨ ਦੀ ਉਮਰ ਕਰੀਬ 27 ਸਾਲ ਸੀ। ਜਿਸ ਵਿਅਕਤੀ ਨੇ ਇਸ ਨੌਜਵਾਨ ਦਾ ਕਤਲ ਕੀਤਾ ਹੈ ਉਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। Canada News
ਮਿਲੀ ਜਾਣਕਾਰੀ ਮੁਤਾਬਕ ਕੁਲਵਿੰਦਰ ਸਿੰਘ ਸੋਹੀ ਦਾ ਕਤਲ ਉਸ ਸਮੇਂ ਕਰ ਦਿੱਤਾ ਗਿਆ ਸੀ ਜਦੋਂ ਮੰਗਲਵਾਰ 23 ਅਪ੍ਰੈਲ 2024 ਨੂੰ ਉਹ ਵ੍ਹਾਈਟ ਸ਼ੌਕ ਬੀ ਸੀ ਕੈਨੇਡਾ ਵਿਖੇ ਇੱਕ ਮੇਜ ’ਤੇ ਬੈਠਾ ਸੀ। ਕੈਨੇਡਾ ਪੁਲਿਸ ਨੇ ਵਾਟਰ ਫਰੰਟ ਖੇਤਰ ਵਿੱਚ ਇਸ ਘਟਨਾਂ ਤੋਂ ਬਾਅਦ ਪੁਲਿਸ ਦੀ ਗਸ਼ਤ ਵਧਾ ਦਿੱਤੀ ਹੈ।
ਛੁਰਾ ਮਾਰ ਕੇ ਕੀਤਾ ਕਤਲ
ਪਹਿਲਾਂ ਵੀ ਇਸ ਖੇਤਰ ਵਿੱਚ ਇੱਕ ਵਿਅਕਤੀ ’ਤੇ ਛੁਰਾ ਮਾਰ ਕੇ ਹਮਲਾ ਕੀਤਾ ਗਿਆ ਸੀ। ਜਦੋਂ ਪੁਲਿਸ ਅਫ਼ਸਰ ਘਟਨਾ ਵਾਲੀ ਜਗ੍ਹਾ ’ਤੇ ਪੁੱਜੇ ਤਾਂ ਛੁਰਾ ਮਾਰਨ ਵਾਲਾ ਵਿਅਕਤੀ ਉਥੋਂ ਫਰਾਰ ਹੋ ਗਿਆ। ਕੁਲਵਿੰਦਰ ਸਿੰਘ ਸੋਹੀ ਦੀ ਮੌਤ ਦੀ ਖ਼ਬਰ ਨਾਲ ਸਾਰੇ ਇਲਾਕੇ ਵਿੱਚ ਸ਼ੌਕ ਦੀ ਲਹਿਰ ਫੈਲ ਗਈ ਹੈ। ਲੋਕ ਕੁਲਵਿੰਦਰ ਸਿੰਘ ਸੋਹੀ ਦੇ ਘਰ ਅਫਸੋਸ ਕਰਨ ਲਈ ਜਾ ਰਹੇ ਹਨ ਅਤੇ ਪਰਿਵਾਰ ਨਾਲ ਹਮਦਰਦੀ ਜਤਾ ਰਹੇ ਹਨ। ਇਸ ਪਰਿਵਾਰ ਨੇ ਅਪਣੇ ਸਾਰੇ ਪੈਸੇ ਲਗਾ ਕੇ ਅਪਣੇ ਦੋਵੇਂ ਬੱਚਿਆਂ ਨੂੰ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਨਾਲ ਇਹ ਭਾਣਾ ਵਾਪਰ ਜਾਵੇਗਾ Canada News
ਕਤਲ ਕੀਤੇ ਗਏ ਨੌਜਵਾਨ ਦਾ ਨਾਂਅ ਕੁਲਵਿੰਦਰ ਸਿੰਘ ਸੋਹੀ ਹੈ। ਇਹ ਦੋ ਭਰਾ ਹਨ ਅਤੇ ਦੋਵੇਂ ਕੈਨੇਡਾ ਵਿੱਚ ਹਨ। ਕੁਲਵਿੰਦਰ ਸਿੰਘ ਸੋਹੀ ਦੋਵੇਂ ਭਰਾਵਾਂ ਵਿੱਚੋਂ ਵੱਡਾ ਸੀ ਅਤੇ 2018 ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ ਬਾਅਦ ਵਿੱਚ ਉਥੇ ਹੀ ਪੀ.ਆਰ ਹੋ ਗਿਆ ਸੀ ਅਤੇ ਹੁਣ ਉਥੇ ਉਸ ਨੂੰ ਪਲੰਬਰ ਦਾ ਲਾਇਸੰਸ ਮਿਲ ਗਿਆ ਸੀ ਅਤੇ ਉਹ ਪਲੰਬਰ ਦਾ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਵੋ: ਟਰੱਕ ਦੀ ਚਪੇਟ ’ਚ ਆਉਣ ਨਾਲ ਅਪਾਹਿਜ਼ ਮਜ਼ਦੂਰ ਔਰਤ ਦੀ ਮੌਤ
ਕੁਲਵਿੰਦਰ ਸਿੰਘ ਸੋਹੀ ਅਜੇ ਕੁਆਰਾ ਹੀ ਸੀ ਅਤੇ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਿੰਡ ਤੋਲੇਵਾਲ ਦੇ ਸਰਪੰਚ ਬੇਅੰਤ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਸੋਹੀ ਦਾ ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਇੰਡੀਆ ਲੈ ਕੇ ਆਉਣ ਲਈ ਚਾਰਾ ਜੋਰੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਸ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਕੁਲਵਿੰਦਰ ਦੇ ਚਾਚਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਕਿਉਂ ਅਤੇ ਕਿਵੇਂ ਹੋਇਆ। ਉਹਨਾਂ ਕਿਹਾ ਕਿ ਸਾਡੇ ਪਰਿਵਾਰ ਨਾਲ ਤਾਂ ਇਹ ਭਾਣਾ ਵਾਪਰ ਗਿਆ ਪਰ ਕਿਸੇ ਹੋਰ ਨਾਲ ਨਾ ਵਾਪਰੇ ਇਸ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ। Canada News
Malerkotla : ਜ਼ਿਲ੍ਹੇ ਦਾ ਦਰਜਾ ਮਿਲਣ ਦੇ ਬਾਵਜ਼ੂਦ ਨਹੀਂ ਬਦਲੀ ਮਾਲੇਰਕੋਟਲਾ ਦੀ ਤਕਦੀਰ
ਰੱਖੇ ਰਖਾਏ ਰਹਿ ਗਏ ਨੀਂਹ ਪੱਥਰ | Malerkotla
ਨਾ ਬਣਿਆ ਮੈਡੀਕਲ ਕਾਲਜ ਤੇ ਨਾ ਹੀ ਹਸਪਤਾਲ ’ਚ ਪੂਰੇ ਹੋਏ ਡਾਕਟਰ | Malerkotla
ਮਲੇਰਕੋਟਲਾ (ਗੁਰਤੇਜ ਜੋਸ਼ੀ)। ਇਲਾਕਾ ਵਾਸੀਆਂ ਖਾਸ ਕਰਕੇ ਰਿਆਸਤੀ ਤੇ ਨਵਾਬੀ ਸ਼ਹਿਰ ਮਲੇਰਕੋਟਲਾ (Malerkotla) ਲਈ 7 ਜੂਨ 2021 ਨੂੰ ਮੁਸਲਿਮ ਪਵਿੱਤਰ ਤਿਉਹਾਰ ਈਦ ਵਾਲੇ ਦਿਨ ਉਦਘਾਟਨੀ ਸਮਾਰੋਹ ਇਤਿਹਾਸਕ ਹੋ ਨਿੱਬੜਿਆ ਸੀ, ਜਦੋਂ ਉਸ ਮੌਕੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਲਰੇਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਸੁਫਨਿਆਂ ਨੂੰ ਹਕੀਕਤ ’ਚ ਬਦਲਦਿਆਂ ਮੈਡੀਕਲ ਕਾਲਜ ਤੇ ਲੜਕੀਆਂ ਦੇ ਕਾਲਜ ਸਮੇਤ ਬੱਸ ਸਟੈਂਡ ਤੇ ਹੋਰਨਾਂ ਪ੍ਰੋਜੈਕਟਾਂ ਦੇ ਵਰਚੂਅਲ ਤਰੀਕੇ ਨਾਲ ਨੀਂਹ ਪੱਥਰ ਵੀ ਰੱਖ ਦਿੱਤੇ ਸਨ।
ਮੁੱਖ ਮੰਤਰੀ ਨੇ ਉਸ ਵੇਲੇ ਆਪਣੇ ਸੰਬੋਧਨ ’ਚ ਕਿਹਾ ਸੀ ਕਿ ਮਲੇਰਕੋਟਲਾ ਜ਼ਿਲ੍ਹਾ ਬਣਨ ਨਾਲ ਹੁਣ ਲੋਕਾਂ ਦੇ ਕੰਮ ਇੱਥੇ ਹੀ ਹੋ ਜਾਇਆ ਕਰਨਗੇ, ਜਿਸ ਨਾਲ ਸਮੇਂ ਦੀ ਬੱਚਤ ਵੀ ਹੋਵੇਗੀ। ਪਰ ਜੇਕਰ ਦੇਖਿਆ ਜਾਵੇ, ਮਲੇਰਕੋਟਲਾ ਜ਼ਿਲ੍ਹਾ ਅਜੇ ਤਾਂ ਕਾਗਜ਼ਾਂ ਤੱਕ ਹੀ ਸੀਮਤ ਲੱਗ ਰਿਹਾ ਹੈ ਕਿਉਂਕਿ ਸ਼ਹਿਰ ਅੰਦਰ ਅਜੇ ਤੱਕ ਮਲੇਰਕੋਟਲਾ ਪ੍ਰਸ਼ਾਸਨ ਨੂੰ ਪੂਰੇ ਦਫ਼ਤਰ ਵੀ ਨਸੀਬ ਨਹੀਂ ਹੋਏ। ਡਿਪਟੀ ਕਮਿਸ਼ਨਰ ਦਫ਼ਤਰ, ਲੋਕ ਸੰਪਰਕ ਵਿਭਾਗ ਦਫਤਰ ਤੇ ਵਿਧਾਇਕ ਦਾ ਦਫਤਰ ਵੀ ਸਥਾਨਕ ਟਿਊਬਵੈੱਲ ਕਾਰਪੋਰੇਸ਼ਨ ਦੇ ਦਫ਼ਤਰ ’ਚ ਚਲਾਇਆ ਗਿਆ ਹੈ ਪਰ ਅਜੇ ਤੱਕ ਲੋਕਾਂ ਨੂੰ ਇਹੀ ਪਤਾ ਨਹੀਂ ਲੱਗ ਸਕਿਆ ਕਿ ਕਿਹੜਾ ਸਿਵਲ ਪ੍ਰਸ਼ਾਸਨ ਦਾ ਅਫਸਰ ਤੇ ਪੁਲਿਸ ਅਫ਼ਸਰ ਕਿਸ ਕਮਰੇ ’ਚ ਬੈਠਦਾ ਹੈ।
ਜੇਕਰ ਗੱਲ ਕਰੀਏ ਰੱਖੇ ਗਏ ਨੀਂਹ ਪੱਥਰਾਂ ਦੀ ਉਹ ਵੀ ਰੋਹੀ ਵਿੱਚ ਖੜ੍ਹੇ ਇਕੱਲੇ ਦਰੱਖਤ ਵਾਂਗ ਸਿਰਫ਼ ਇੱਕ ਪੱਥਰ ਹੀ ਬਣਕੇ ਰਹਿ ਗਏ ਹਨ। ਜ਼ਿਲ੍ਹੇ ਦੇ ਨਾਲ-ਨਾਲ ਮਲੇਰਕੋਟਲਾ ਨਿਵਾਸੀਆਂ ਨੂੰ 500 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਣ ਵਾਲਾ ‘ਨਵਾਬ ਸ਼ੇਰ ਮੁਹੰਮਦ ਖਾਂ ਸਰਕਾਰੀ ਮੈਡੀਕਲ ਕਾਲਜ’, 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣ ਵਾਲਾ ਨਵਾਂ ਬੱਸ ਅੱਡਾ ਆਦਿ ਕਿਸੇ ਵੀ ਜਗ੍ਹਾ ਉੱਪਰ ਕੋਈ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ। ਅਜੇ ਤੱਕ ਨਾ ਤਾਂ ਕੁੜੀਆ ਦਾ ਕਾਲਜ ਬਣ ਸਕਿਆ ਅਤੇ ਨਾ ਹੀ ਸਰਕਾਰੀ ਹਸਪਤਾਲ ’ਚ ਡਾਕਟਰ ਪੂਰੇ ਕੀਤੇ ਗਏ ਹਨ।
ਆਪ ਸਰਕਾਰ ਕੋਈ ਕੰਮ ਸ਼ੁਰੂ ਨਹੀਂ ਕਰਵਾ ਸਕੀ : ਰਜੀਆ ਸੁਲਤਾਨਾ
ਇਸ ਸਬੰਧੀ ਗੱਲਬਾਤ ਕਰਦਿਆਂ ਕਾਂਗਰਸ ਸਰਕਾਰ ’ਚ ਕੈਬਨਿਟ ਮੰਤਰੀ ਦੇ ਅਹੁਦੇ ’ਤੇ ਰਹੀ ਬੀਬੀ ਰਜੀਆ ਸੁਲਤਾਨਾ ਨੇ ਕਿਹਾ ਕਿ ਅਸੀਂ ਆਪਣੀ ਸਰਕਾਰ ਮੌਕੇ ਇਹ ਸਾਰੇ ਪ੍ਰੋਜੈਕਟ ਪਾਸ ਕਰਵਾਏ ਸਨ। ਇਨ੍ਹਾਂ ਵਿੱਚੋਂ ਮੈਡੀਕਲ ਕਾਲਜ ਬਣਾਉਣ ਲਈ ਰਾਸ਼ੀ ਦੀ ਪਹਿਲੀ ਕਿਸ਼ਤ ਵੀ ਜਾਰੀ ਹੋ ਚੁੱਕੀ ਸੀ ਪਰ ਆਪ ਸਰਕਾਰ ਅਜੇ ਤੱਕ ਕੋਈ ਵੀ ਕੰਮ ਸ਼ੁਰੂ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਲਈ ਜ਼ਮੀਨ ਵੀ ਪੰਜਾਬ ਵਕਫ ਬੋਰਡ ਵੱਲੋਂ ਦਿੱਤੀ ਗਈ ਸੀ, ਪਰ ਮੌਜ਼ੂਦਾ ਪੰਜਾਬ ਸਰਕਾਰ ਇਹ ਕਾਲਜ ਬਣਾਉਣ ਲਈ ਨਾਕਾਮ ਰਹੀ ਹੈ।
ਇਹ ਸਭ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ : ਵਿਧਾਇਕ ਜਮੀਲ
ਇਸ ਸਬੰਧੀ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਮੌਜ਼ੂਦਾ ਵਿਧਾਇਕ ਮਲੇਰਕੋਟਲਾ ਡਾ. ਜਮੀਲ-ਓਰ-ਰਹਿਮਾਨ ਨੇ ਕਿਹਾ ਕਿ ਇਹ ਸਾਰੀਆਂ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਹਨ। ਨੀਂਹ ਪੱਥਰ ਤਾਂ ਰੱਖ ਦਿੱਤੇ ਪਰ ਕੰਮ ਕਰਨ ਲਈ ਰਾਸ਼ੀ ਜਾਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੋ ਵੀ ਮਲੇਰਕੋਟਲਾ ਅੰਦਰ ਨੀਂਹ ਪੱਥਰ ਰੱਖੇ ਗਏ ਸਨ, ਉਸ ਜਗ੍ਹਾ ’ਤੇ ਜੋ ਵੀ ਰੁਕਾਵਟਾਂ ਹਨ, ਸਾਡੀ ਸਰਕਾਰ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਕੇ ਜਲਦ ਕੰਮ ਸ਼ੁਰੂ ਕਰਵਾਏਗੀ।
ਸ਼ਹਿਰ ਅੰਦਰ ਵਿਕਾਸ ਨਾਂਅ ਦੀ ਕੋਈ ਚੀਜ਼ ਹੀ ਨਹੀਂ : ਅਮਨ ਥਾਪਰ
ਸ਼ਹਿਰ ਦੇ ਵਿਕਾਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਭਾਜਪਾ ਮੰਡਲ ਮਲੇਰਕੋਟਲਾ ਨੇ ਕਿਹਾ ਕਿ ਸ਼ਹਿਰ ਅੰਦਰ ਵਿਕਾਸ ਨਾਂਅ ਦੀ ਕੋਈ ਚੀਜ਼ ਹੀ ਨਹੀਂ ਹੈ ਇਹ ਕਾਂਗਰਸੀ ਜੋ ਮੈਡੀਕਲ ਕਾਲਜ ਦੀਆਂ ਗੱਲਾਂ ਕਰਦੇ ਹਨ, ਉਹ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਹੈ ਮਲੇਰਕੋਟਲਾ ਦੀ ਕਾਂਗਰਸੀ ਵਿਧਾਇਕਾ ਵੱਲੋਂ ਨੀਂਹ ਪੱਥਰ ਰਖਵਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ, ਅਜੇ ਤੱਕ ਕਿਤੇ ਵੀ ਕੋਈ ਕੰਮ ਨਹੀਂ ਚੱਲਿਆ।
ਮਲੇਰਕੋਟਲਾ ਜ਼ਿਲ੍ਹਾ ਕਾਗਜ਼ਾਂ ਤੱਕ ਹੀ ਸੀਮਤ : ਕਾਮਰੇਡ ਸਤਾਰ
ਇਸ ਸਬੰਧੀ ਸੀਪੀਆਈਐੱਮ ਦੇ ਆਗੂ ਕਾਮਰੇਡ ਅਬਦੁਲ ਸਤਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਲੇਰਕੋਟਲਾ ਨੂੰ ਪੰਜਾਬ ਸਰਕਾਰ ਨੇ ਜ਼ਿਲ੍ਹਾ ਤਾਂ ਬਣਾ ਦਿੱਤਾ ਹੈ, ਅਸੀਂ ਇਸ ਦਾ ਸੁਆਗਤ ਕਰਦੇ ਹਾਂ, ਪਰ ਇਹ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਿਆ ਹੈ ਕਿਉਂਕਿ ਇਥੇ ਜੋ ਮੈਡੀਕਲ ਕਾਲਜ, ਗਰਲਜ਼ ਕਾਲਜ ਅਤੇ ਬੱਸ ਸਟੈਂਡ ਆਦਿ ਦੇ ਜੋ ਨੀਂਹ ਪੱਥਰ ਰੱਖੇ ਸਨ, ਕਰੀਬ ਦੋ ਸਾਲ ਬੀਤ ਜਾਣ ’ਤੇ ਵੀ ਅਜੇ ਕਿਤੇ ਕੋਈ ਕੰਮ ਸ਼ੁਰੂ ਨਹੀਂ ਹੋਇਆ।
Also Read : Weather Update : ਮੌਸਮ ਵਿਭਾਗ ਦਾ ਨਵਾਂ ਅਲਰਟ ਜਾਰੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ
ਮੁੱਖ ਮੰਤਰੀ ਨੇ ਬਣਾਇਆ ‘ਅਕਾਲੀ ਆਗੂ’ ਨੂੰ ਵਕਫ ਬੋਰਡ ਦਾ ਮੈਂਬਰ, ਚੇਅਰਮੈਨ ਬਣਾਉਣ ਦੀ ਤਿਆਰੀ
ਪਹਿਲਾਂ ਵੀ ਕਈ ਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਉੱਡੀਆਂ ਸਨ ਅਫਵਾਹਾਂ
(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਨਵਾਬੀ ਸ਼ਹਿਰ ਮਾਲੇਰਕੋਟਲਾ ਦੇ ਵਸਨੀਕ ਅਤੇ ਉਘੇ ਉਦਯੋਗਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਲੀਡਰ ਮੁਹੰਮਦ ਓਵੈਸ ਨੂੰ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਪੰਜਾਬ ਵਕਫ ਬੋਰਡ (Wakf Board ​) ਦਾ ਮੈਂਬਰ ਬਣਾਇਆ ਗਿਆ ਹੈ। ਇਹ ਓਹੀ ਮੁਹੰਮਦ ਓਵੈਸ ਹਨ ਜਿੰਨ੍ਹਾਂ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਸ਼ੋ੍ਰਮਣੀ ਅਕਾਲੀ ਦਲ ਬਾਦਲ ਅਤੇ ਸ਼ਹਿਰ ਮਾਲੇਰਕੋਟਲਾ ਦਾ ਹਰੇਕ ਵਸਨੀਕ ਮਿੰਨਤਾਂ ਕੱਢ ਰਿਹਾ ਸੀ ਪਰ ਉਨ੍ਹਾਂ ਸਮੇਂ ਦੀ ਘਾਟ ਕਾਰਨ ਚੋਣ ਲੜਨ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੁਹੰਮਦ ਓਵੈਸ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ਦੀਆਂ ਵੀ ਅਫਵਾਹਾਂ ਸਰਗਰਮ ਰਹੀਆਂ ਪਰ ਗੱਲ ਨਹੀਂ ਬਣੀ।
ਅੰਤ ਉਨ੍ਹਾਂ ਪਹਿਲਾਂ ਅਪਣੇ ਮੈਨੇਜਰ ਯੂਨਸ ਮੁਹੰਮਦ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦਵਾਈ ਪਰ ਇਲਾਕੇ ਦੀ ਜਨਤਾ ਵੱਲੋਂ ਮੈਨੇਜਰ ਦਾ ਵਿਰੋਧ ਕੀਤੇ ਜਾਣ ਤੋਂ ਖਫਾ ਹੋ ਕੇ ਉਸ ਦੀ ਟਿਕਟ ਰੱਦ ਕਰਵਾ ਕੇ ਫਿਰ ਮੈਨੇਜਰ ਦੀ ਟਿਕਟ ਕੈਂਸਲ ਕਰਕੇ ਸਾਬਕਾ ਕੈਬਨਿਟ ਮੰਤਰੀ ਨੁਸਰਤ ਇਕਰਾਮ ਖਾਂ ਬੱਗਾ ਨੂੰ ਟਿਕਟ ਦਿਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਅਤੇ ਬੱਗੇ ਦੀ ਚੋਣ ਮੁਹਿੰਮ ਵੀ ਆਪਣੀ ਫੈਕਟਰੀ ਤੋਂ ਸ਼ੁਰੂ ਕਰਕੇ ਪਾਸੇ ਹੋ ਗਏ। (Wakf Board ​)
ਇਹ ਵੀ ਪੜ੍ਹੋ : ਪੰਜਾਬ ਅੰਦਰ ਭਾਜਪਾ ਆਪਣੇ ਬਲਬੂਤੇ ’ਤੇ ਲੜੇਗੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ: ਗਰੇਵਾਲ
ਮਾਲੇਰਕੋਟਲਾ ਸ਼ਹਿਰ ਦੇ ਲੋਕ ਹਮੇਸ਼ਾਂ ਹੀ ਚਾਹੁੰਦੇ ਸਨ ਕਿ ਮੁਹੰਮਦ ਓਵੈਸ ਐਮ.ਐਲ.ਏ. ਦੀ ਚੋਣ ਲੜਨ ਪਹਿਲਾਂ ਉਹ ਰਜੀਆ ਸੁਲਤਾਨਾ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਰੇਲੀਆ ਲਿਆਉਣ ਵਿੱਚ ਕਾਫ਼ੀ ਹੱਦ ਤੱਕ ਸਫਲ ਰਹੇ ਸਨ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਲੱਗਦਾ ਸੀ ਕਿ ਉਹ ਇਸ ਵਾਰ 2022 ਵਿੱਚ ਜ਼ਰੂਰ ਐਮ.ਐਲ.ਏ. ਬਣ ਜਾਣਗੇ ਅਤੇ ਸ਼ਹਿਰ ਨੂੰ ਦਹਿਸ਼ਤ ਮੁਕਤ ਕਰਕੇ ਸ਼ਹਿਰ ਦਾ ਕੋਈ ਸੁਧਾਰ ਕਰ ਦੇਣਗੇ।
ਜ਼ਿਕਰਯੋਗ ਹੈ ਕਿ ਵਕਫ ਬੋਰਡ ਦੇ ਚੇਅਰਮੈਨ ਦੀ ਹੈਸੀਅਤ ਕੈਬਨਿਟ ਮੰਤਰੀ ਤੋਂ ਘੱਟ ਨਹੀਂ ਹੈ ਸਾਇਦ ਇਸੇ ਲਈ ਮਾਲੇਰਕੋਟਲਾ ਦੇ ਕੁਝ ਜੁਝਾਰੂ ਨੌਜਵਾਨ ਮੁਹੰਮਦ ਓਵੈਸ ਦੇ ਮੈਂਬਰ ਬਣਨ ’ਤੇ ਪੱਬਾ ਭਾਰ ਹੋਏ ਫਿਰਦੇ ਹਨ। ਮੁਹੰਮਦ ਓਵੈਸ ਦੇ ਵਕਫ ਬੋਰਡ ਦਾ ਮੈਂਬਰ ਬਣਨ ਨਾਲ ਸ਼ਹਿਰ ਦੀ ਸਿਆਸਤ ਵਿੱਚ ਇੱਕ ਤੂਫਾਨ ਜਿਹਾ ਪ੍ਰਤੀਤ ਹੋ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇੱਕ ਤਾਂ ਅਜੇ ਤੱਕ ਕਿਸੇ ਨੂੰ ਇਹ ਪਤਾ ਨਹੀਂ ਹੈ ਕਿ ਮੁਹੰਮਦ ਓਵੈਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸਿਪ ਤੋਂ ਅਸਤੀਫਾ ਦੇ ਦਿੱਤਾ ਹੈ ਜਾਂ ਨਹੀਂ।
ਮਾਲੇਰਕੋਟਲਾ ਦੀ ਗੁਲਫਾਮ ਬਣੀ ਜੱਜ, ਸ਼ਹਿਰ ’ਚ ਖੁਸ਼ੀ ਦਾ ਮਾਹੌਲ
ਮਾਲੇਰਕੋਟਲਾ (ਗੁਰਤੇਜ ਜੋਸੀ)। ਇਤਿਹਾਸਕ ਨਵਾਬੀ ਸ਼ਹਿਰ ਮਾਲੇਰਕੋਟਲਾ ਵਿੱਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਮਿਲੀ ਕਿ ਪੰਜਾਬ ਜੁਡੀਸ਼ੀਅਲ ਸਰਵਿਸ ਦੇ ਟੈਸਟ ਵਿੱਚੋਂ ਪਾਸ ਹੋ ਕੇ ਗੁਲਫਾਮ ਪੁੱਤਰੀ ਤਾਲਿਬ ਹੁਸੈਨ ਵਾਸੀ ਬਾਰਾ ਦਰੀ ਜੱਜ ਚੁਣੀ ਗਈ। ਖਬਰ ਮਿਲਦੇ ਹੀ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰ ਨੇ ਮੁਬਾਰਕਾਂ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਤੇ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਇਹ ਵੀ ਪੜ੍ਹੋ : ਸਕਿਊਰਿਟੀ ਗਾਰਡ ਦੀ ਧੀ ਬਣੀ ਜੱਜ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
ਪ੍ਰਾਪਤ ਜਾਣਕਾਰੀ ਮੁਤਾਬਕ ਗੁਲਫਾਮ ਨਵਾਬੀ ਸ਼ਹਿਰ ਮਾਲੇਰਕੋਟਲਾ ਦੀ ਪਹਿਲੀ ਮੁਸਲਿਮ ਲੜਕੀ ਹੈ ਜਿਸ ਨੇ ਪੰਜਾਬ ਸਿਵਲ ਸਰਵਿਸ ਦਾ ਟੈਸਟ ਪਾਸ ਕੀਤਾ ਅਤੇ ਜੱਜ ਦੀ ਪੋਸਟ ਲਈ ਚੁਣੀ ਗਈ ਹੈ। ਇਸ ਮੌਕੇ ਗੁਲਫਾਮ ਨੂੰ ਮੁਬਾਰਕਬਾਦ ਦੇਣ ਲਈ ਸ਼ਹਿਰ ਵਾਸੀਆਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਇਸ ਜ਼ਿਲ੍ਹੇ ’ਚ 29 ਜੁਲਾਈ ਨੂੰ ਰਹੇਗੀ ਛੁੱਟੀ
(ਸੱਚ ਕਹੂੰ ਨਿਊਜ) ਮਲੇਰਕੋਟਲਾ । ਮਲੇਰਕੋਟਲਾ ਜ਼ਿਲ੍ਹੇ ਵਿੱਚ 29 ਜੁਲਾਈ ਨੂੰ ਮੁਹੱਰਮ ਨੂੰ ਲੈ ਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ। ਡੀਸੀ ਸੰਯਮ ਅਗਰਵਾਲ ਨੇ ਇਹ ਹੁਕਮ ਜਾਰੀ ਕੀਤੇ ਹਨ। (Holiday)
ਇਹ ਵੀ ਪੜ੍ਹੋ : Energy Drink Benefits: ਕਮਜ਼ੋਰੀ ਜਾਂ ਥਕਾਵਟ ਭਾਵੇਂ ਕੋਈ ਵੀ ਹੋਵੇ, ਸਿਰਫ ਤਿੰਨ ਦਿਨ ਕਰੋ ਇਸ ਐਨਰਜੀ ਡਰਿੰਕ ਦੀ ਵਰਤੋਂ, ਹੋ ਜਾਓ ਤਾਕਤ ਨਾਲ ਭਰਪੂਰ
ਉਨਾਂ ਕਿਹਾ ਕਿ ਕਿ ਇਸ ਦਿਨ ਮਲੇਰਕੋਟਲਾ ਵਿੱਚ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਪ੍ਰਾਈਵੇਟ ਸਕੂਲ, ਬੈਂਕ, ਵਿੱਦਿਅਕ ਅਦਾਰੇ ਬੰਦ ਰਹਿਣਗੇ। ਇਹ ਹੁਕਮ ਉਨ੍ਹਾਂ ਵਿੱਦਿਅਕ ਅਦਾਰਿਆਂ, ਯੂਨੀਵਰਸਿਟੀਆਂ, ਬੋਰਡਾਂ, ਸਕੂਲਾਂ ਅਤੇ ਕਾਲਜਾਂ ਆਦਿ ਵਿੱਚ ਲਾਗੂ ਨਹੀਂ ਹੋਵੇਗਾ, ਜਿੱਥੇ ਪ੍ਰੀਖਿਆਵਾਂ ਚੱਲ ਰਹੀਆਂ ਹਨ।
ਫਾਇਰ ਅਫਸਰ ਨੂੰ 12500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ
ਮਲੇਰਕੋਟਲਾ, (ਗੁਰਤੇਜ ਜੋਸੀ)। ਵਿਜੀਲੈਂਸ ਬਿਊਰੋ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਜਗਤਪਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਡੀ.ਐਸ.ਪੀ. ਵਿਜੀਲੈਂਸ ਬਿਊਰੋ ਸੰਗਰੂਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਟੀਮ ਨੇ ਲਵਲੀ ਪੁੱਤਰ ਪ੍ਰੀਤਮ ਸਿੰਘ ਵਾਸੀ ਕਾਤਰੋਂ ਰੋਡ ਸ਼ੇਰਪੁਰ ਕੋਲੋਂ 12500 ਰੁਪਏ ਦੀ ਰਿਸਵਤ ਲੈਂਦਿਆਂ ਫਾਇਰ ਬ੍ਰਿਗੇਡ ਮਲੇਰਕੋਟਲਾ ਦੇ ਐਸ.ਐਫ.ਓ. ਰਾਣਾ ਨਰਿੰਦਰ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਸਰਕਾਰੀ ਗਵਾਹ ਸਤਿੰਦਰਪਾਲ ਸਿੰਘ ਉਪ ਮੰਡਲ ਇੰਜਨੀਅਰ ਜਲ ਸਪਲਾਈ ਪਟਿਆਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ । (Bribe News)
ਇਹ ਵੀ ਪੜ੍ਹੋ : ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਦੀ 7 ਜੁਲਾਈ ਨੂੰ ਅਹਿਮ ਮੀਟਿੰਗ
ਪ੍ਰਾਪਤ ਜਾਣਕਾਰੀ ਮੁਤਾਬਿਕ ਲਵਲੀ ਪੁੱਤਰ ਪ੍ਰੀਤਮ ਸਿੰਘ ਵਾਸ਼ੀ ਸ਼ੇਰਪੁਰ ਨੂੰ ਉਸ ਦੇ ਗੁਆਂਢੀ ਕਰਨੈਲ ਸਿੰਘ ਪੁੱਤਰ ਸਾਧੂ ਸਿੰਘ ਵਾਸ਼ੀ ਸ਼ੇਰਪੁਰ ਨੇ ਰਾਣਾ ਨਰਿੰਦਰ ਸਿੰਘ ਐਸ.ਐਫ.ਓ. ਫਾਇਰ ਬ੍ਰਿਗੇਡ ਮਲੇਰਕੋਟਲਾ ਨਾਲ ਮਿਲਾ ਕੇ ਫਾਇਰਮੈਨ ਭਰਤੀ ਕਰਨ ਲਈ ਸਾਢੇ ਤਿੰਨ ਲੱਖ ਰੁਪਏ ਵਿਚ ਸੌਦਾ ਤੈਅ ਕਰਵਾਇਆ। ਜਦੋਂਕਿ ਰਾਣਾ ਨਰਿੰਦਰ ਸਿੰਘ ਐਸ.ਐਫ.ਓ. ਵੱਲੋਂ ਨੌਕਰੀ ਲਈ ਸਾਢੇ ਚਾਰ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।
ਲਵਲੀ ਸਿੰਘ ਮੁਤਾਬਿਕ ਉਸ ਨੇ 50 ਹਜ਼ਾਰ ਰੁਪਏ 25 ਜੁਲਾਈ 2022 ਨੂੰ ਰੰਧਾਵਾ ਇੰਟਨੈੱਟ ਸਰਵਿਸ ਸ਼ੇਰਪੁਰ ਤੋਂ ਗੂਗਲ ਪੇਅ ਰਾਹੀਂ ਰਾਣਾ ਨਰਿੰਦਰ ਸਿੰਘ ਦੇ ਖਾਤੇ ਵਿਚ ਪਵਾ ਦਿੱਤੇ। (Bribe News) ਕਰੀਬ 10-15 ਦਿਨਾਂ ਬਾਅਦ ਉਸਨੇ ਆਪਣੇ ਪਿਤਾ ਅਤੇ ਕੁੱਝ ਹੋਰ ਜਾਣਕਾਰਾਂ ਸਮੇਤ ਰਾਣਾ ਨਰਿੰਦਰ ਸਿੰਘ ਦੇ ਦਫਤਰ ਵਿਚ ਜਾ ਕੇ ਇਕ ਲੱਖ ਰੁਪਏ ਹੋਰ ਦੇ ਦਿਤੇ। ਫਿਰ ਪੰਜ-ਸੱਤ ਦਿਨਾਂ ਬਾਅਦ ਉਸ ਨੇ 20 ਹਜ਼ਾਰ ਰੁਪਏ ਰਾਣਾ ਨਰਿੰਦਰ ਸਿੰਘ ਨੂੰ ਦੇਣ ਲਈ ਕਰਨੈਲ ਸਿੰਘ ਨੂੰ ਦੇ ਦਿੱਤੇ।
ਇਸ ਤੋਂ ਬਾਅਦ ਉਹ ਉਸ ਨੂੰ ਨੌਕਰੀ ਦਾ ਲਗਾਤਾਰ ਲਾਰਾ ਲਾਉਂਦਾ ਰਿਹਾ। ਹੁਣ ਜਦੋਂ ਉਸ ਨੇ ਮੁੜ ਨੌਕਰੀ ਬਾਰੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ 9 ਜੁਲਾਈ 2023 ਨੂੰ ਪੇਪਰ ਹੋਣਾ ਹੈ ਪ੍ਰੰਤੂ ਪੇਪਰ ਤੋਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਜਿਸ ਵਾਸਤੇ ਸਾਢੇ 12 ਹਜ਼ਾਰ ਰੁਪਏ ਹੋਰ ਦਿੱਤੇ ਜਾਣ ਤਾਂ ਜੋ ਪੇਪਰ ਕਰਵਾਇਆ ਜਾ ਸਕੇ। ਲਵਲੀ ਸਿੰਘ ਮੁਤਾਬਿਕ 3 ਜੁਲਾਈ 2023 ਨੂੰ ਰਾਣਾ ਨਰਿੰਦਰ ਸਿੰਘ ਨੇ ਫੋਨ ਕਰਕੇ 12500 ਰੁਪਏ ਦੇਣ ਲਈ ਅੱਜ ਬੁਲਾਇਆ ਸੀ। ਵਿਜੀਲੈਂਸ ਬਿਊਰੋ ਮੁਤਾਬਿਕ ਰਾਣਾ ਨਰਿੰਦਰ ਸਿੰਘ ਐਸ.ਐਫ.ਓ. ਲਵਲੀ ਸਿੰਘ ਕੋਲੋਂ ਭਰਤੀ ਕਰਵਾਉਣ ਬਦਲੇ ਇਕ ਲੱਖ 70 ਹਜ਼ਾਰ ਰੁਪਏ ਦੀ ਰਿਸ਼ਵਤ ਪਹਿਲਾਂ ਦੇ ਚੁਕਿਆ ਸੀ ਅਤੇ 12500 ਰੁਪਏ ਦੀ ਰਿਸ਼ਵਤ ਲੈਂਦਿਆਂ ਅੱਜ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਰੰਗੇ ਹੱਥੀਂ ਕਾਬੂ ਕਰ ਲਿਆ ਹੈ।
ਕਲਰਕ ਨੇ ਰਿਸ਼ਵਤ ਦੇ 5 ਲੱਖ ਰੁਪਏ ਰੱਖੇ ਸੀ ਆਪਣੇ ਕੋਲ, ਵਿਜੀਲੈਂਸ ਬਿਊਰੋ ਨੋ ਕੀਤਾ ਕਾਬੂ
(ਗੁਰਤੇਜ ਜੋਸੀ) ਮਾਲੇਰਕੋਟਲਾ। ਕਾਨੂੰਨਗੋ ਵਿਜੈਪਾਲ ਸਿੰਘ ਨੂੰ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਨ ਉਪਰੰਤ, ਵਿਜੀਲੈਂਸ ਬਿਊਰੋ, ਲੁਧਿਆਣਾ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਿਊ.) ਨੇ ਅੱਜ ਐਸ.ਡੀ.ਐਮ. ਮਾਲੇਰਕੋਟਲਾ ਦਫ਼ਤਰ ਵਿਖੇ ਤਾਇਨਾਤ ਕਲਰਕ ਰੋਹਿਤ ਸ਼ਰਮਾ ਉਰਫ਼ ਰੋਹਿਤ ਕੁਮਾਰ ਨੂੰ ਉਕਤ ਕਾਨੂੰਨਗੋ ਵੱਲੋਂ ਦਿੱਤੀ ਰਕਮ ਨੂੰ ਆਪਣੇ ਕੋਲ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। Bribe
ਇਹ ਗ੍ਰਿਫ਼ਤਾਰੀ ਜ਼ਮੀਨ ਦੀ ਖਾਨਗੀ ਤਕਸੀਮ ਕਰਵਾਉਣ ਅਤੇ ਮੁਆਵਜ਼ਾ ਦਿਵਾਉਣ ਬਦਲੇ ਰਿਸ਼ਵਤ ਲੈਣ ਵਾਲੇ ਕਾਨੂੰਨਗੋ ਵਿਜੈਪਾਲ ਸਿੰਘ ਦੀ ਗ੍ਰਿਫ਼ਤਾਰੀ ਉਪਰੰਤ ਹੋਈ
ਜਿਕਰਯੋਗ ਹੈੈ ਕਿ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਨੇ ਕਾਨੂੰਨਗੋ ਵਿਜੈਪਾਲ ਨੂੰ ਸ਼ਿਕਾਇਤਕਰਤਾ ਕਰਮਜੀਤ ਸਿੰਘ ਵਾਸੀ ਪਿੰਡ ਭੈਣੀ ਕਲਾਂ ਤੋਂ ਉਸ ਦੀ ਜ਼ਮੀਨ ਦੀ ਖਾਨਗੀ ਤਕਸੀਮ ਕਰਵਾਉਣ ਅਤੇ ਸੜਕ ਲਈ ਗ੍ਰਹਿਣ ਕੀਤੀ ਜ਼ਮੀਨ ਦਾ ਮੁਆਵਜ਼ਾ ਦਿਵਾਉਣ ਬਦਲੇ ਦੋ ਕਿਸ਼ਤਾਂ ਵਿੱਚ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਦੋ ਦਿਨਾਂ ਤੋਂ ਪਹਿਲਾਂ ਲਾਪਤਾ ਹੋਏ RMP ਡਾਕਟਰ ਦੀ ਲਾਸ਼ ਨਹਿਰ ’ਚੋਂ ਮਿਲੀ
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ Bribe ਨੂੰ ਇਸ ਮਾਮਲੇ ਵਿੱਚ ਕਲਰਕ ਰੋਹਿਤ ਸ਼ਰਮਾ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ, ਜੋ ਕਿ ਐਸ.ਡੀ.ਐਮ. ਮਲੇਰਕੋਟਲਾ ਦੇ ਰੀਡਰ ਵਜੋਂ ਤਾਇਨਾਤ ਹੈ। ਉਕਤ ਕਾਨੂੰਨਗੋ ਨੇ ਰਿਸ਼ਵਤ ਦੀ ਇਹ ਰਕਮ ਉਸ ਨੂੰ ਦਿੱਤੀ ਸੀ।  ਉਨ੍ਹਾਂ ਦੱਸਿਆ ਕਿ ਮੁਲਜ਼ਮ ਕਲਰਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਥਾਣਾ ਆਰਥਿਕ ਅਪਰਾਧ ਸ਼ਾਖਾ, ਵਿਜੀਲੈਂਸ ਬਿਊਰੋ, ਲੁਧਿਆਣਾ ਵਿਖੇ ਪਹਿਲਾਂ ਹੀ ਦਰਜ ਕੀਤੀ ਹੋਈ ਹੈ।
ਵਿਜੀਲੈਂਸ ਦੀ ਟੀਮ ਵੱਲੋਂ ਮਾਲੇਰਕੋਟਲਾ ’ਚ ਰਿਸ਼ਵਤ ਲੈਂਦਾ ਏ.ਐੱਸ.ਆਈ ਕਾਬੂ
(ਗੁਰਤੇਜ ਜੋਸੀ) ਮਲੇਰਕੋਟਲਾ। ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਵਲੋਂ ਅੱਜ ਦੇਰ ਸ਼ਾਮ ਮਲੇਰਕੋਟਲਾ ਦੇ ਮੁਬਾਰਕ ਮੰਜ਼ਿਲ ਨੇੜੇ ਪੰਜਾਬ ਪੁਲਿਸ ਦੇ ਇਕ ਏ.ਐੱਸ.ਆਈ. ਦਿਲਵਰ ਖਾਂ ਨੂੰ ਮੁਹੰਮਦ ਸਮੀਰ ਉਰਫ਼ ਪੱਪੀ ਨਾਂਅ ਦੇ ਇਕ ਵਿਅਕਤੀ ਕੋਲੋਂ 35 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ । (Bribe)
ਇਹ ਵੀ ਪੜ੍ਹੋ : ਕਿਸਾਨਾਂ ਨੇ ਪਾਵਰਕੌਮ ਦਾ ਮੁੱਖ ਦਫ਼ਤਰ ਘੇਰਿਆ, ਮੰਨੀਆਂ ਮੰਗਾਂ ਲਾਗੂ ਨਾ ਕਰਨ ਕਰਕੇ ਰੋਸ
ਮਿਲੀ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਨੇ ਥਾਣਾ ਸਿਟੀ-2 ਵਿਖੇ ਦਰਜ ਇਕ ਐਫ.ਆਈ.ਆਰ. ਨੰਬਰ 52 ਦੇ ਸੰਬੰਧ ਵਿਚ ਦੋਵੇਂ ਧਿਰਾਂ ਦਰਮਿਆਨ ਹੋਏ ਸਮਝੌਤੇ ਪਿੱਛੋਂ ਅਦਾਲਤ ਵਿਚ ਮਾਮਲਾ ਰੱਦ ਕਰਨ ਦੀ ਰਿਪੋਰਟ ਪੇਸ਼ ਕਰਨ ਲਈ ਮੁਹੰਮਦ ਸਮੀਰ ਉਰਫ਼ ਪੱਪੀ ਕੋਲੋਂ ਕਥਿਤ ਤੌਰ ‘ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਪ੍ਰੰਤੂ ਸੌਦਾ 45 ਹਜ਼ਾਰ ਰੁਪਏ ਵਿਚ ਤੈਅ ਹੋ ਗਿਆ ਤੈਅ ਸੌਦੇ ਅਨੁਸਾਰ ਏ.ਐੱਸ.ਆਈ. ਨੂੰ 10 ਹਜ਼ਾਰ ਰੁਪਏ ਦੀ ਰਕਮ ਪਹਿਲਾਂ ਦੇ ਦਿਤੀ ਗਈ ਜਦ ਕਿ ਬਾਕੀ ਬਚਦੀ 35 ਹਜ਼ਾਰ ਰੁਪਏ ਦੀ ਰਾਸ਼ੀ ਅੱਜ ਲੈਂਦਿਆਂ ਵਿਜੀਲੈਂਸ ਟੀਮ ਨੇ ਕਾਬੂ ਕਰ ਲਿਆ।
ਮਾਲੇਰਕੋਟਲਾ ਰਿਹਾ ਮੁਕੰਮਲ ਬੰਦ, ਘਰਾਂ ਦੁਕਾਨਾਂ ‘ਤੇ ਲੱਗੀਆਂ ਕਾਲੀਆਂ ਝੰਡੀਆਂ
ਪੰਜਾਬੀਆਂ ਨੂੰ ਕੋਈ ਡਰਾ ਨਹੀਂ ਸਕਦਾ: ਉਮਰ ਖਾਲਿਦ
ਗੁਰਤੇਜ ਜੋਸ਼ੀ/ਮਾਲੇਰਕੋਟਲਾ। ਮੋਦੀ ਸਰਕਾਰ ਵੱਲੋਂ ਸੀ.ਏ.ਏ\ਐਨ.ਆਰ.ਸੀ ਐਕਟ ਲਾਗੂ ਕਰਨ ‘ਤੇ ਜਿੱਥੇ ਅੱਜ ਪੂਰੇ ਪੰਜਾਬ ਵਿੱਚ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ, ਉਥੇ ਹੀ ਅੱਜ ਮਾਲੇਰਕੋਟਲਾ ਵਿਖੇ ਵੀ ਸਥਾਨਕ ਕਮਲ ਸਿਨੇਮਾ ਰੋਡ ‘ਤੇ ਹੋਈ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਜੇ.ਐਨ.ਯੂ. ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਨੇ ਕਿਹਾ ਕਿ ਮਾਲੇਰਕੋਟਲਾ ਉਹ ਇਤਿਹਾਸਕ ਧਰਤੀ ਹੈ, ਜਿੱਥੇ ਦੇਸ਼ ਦੀ ਵੰਡ ਸਮੇਂ ਜਦੋਂ ਥਾਂ-ਥਾਂ ‘ਤੇ ਦੰਗੇ ਹੋ ਰਹੇ ਸਨ, ਜੇਕਰ ਕਿਤੇ ਅਮਨ ਸ਼ਾਂਤੀ ਸੀ ਤਾਂ ਸਿਰਫ ਤੇ ਸਿਰਫ ਮਾਲੇਰਕੋਟਲਾ ‘ਚ ਸੀ। ਉਨ੍ਹਾਂ ਕਿਹਾ ਕਿ ਮੋਦੀ ਤੇ ਅਮਿਤ ਸ਼ਾਹ ਇਨ੍ਹਾਂ ਦੇ ਸਾਥੀ ਅੰਗਰੇਜ਼ਾਂ ਦੇ ਪਿੱਠੂ ਸਨ ਅਤੇ ਅਸੀਂ ਜਦੋਂ ਅੰਗਰੇਜ਼ਾਂ ਨੂੰ ਦੇਸ਼ ‘ਚੋਂ ਬਾਹਰ ਕੱਢ ਸੁੱਟਿਆ ਤਾਂ ਤੁਸੀਂ ਤਾਂ ਕੀ ਚੀਜ਼ ਹੋ।
ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਸੰਸਦ ‘ਚ ਕਿਹਾ ਕਿ ਮੁਸਲਮਾਨਾਂ ਨੂੰ ਇਸ ਕਾਨੂੰਨ ਤੋਂ ਡਰਨ ਦੀ ਲੋੜ ਨਹੀਂ ਮੈਂ ਉਨ੍ਹਾਂ ਨੂੰ ਦੱੱਸਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਪੰਜਾਬ ‘ਚ ਸਾਡੇ ਸਿੱਖ ਭਾਈ ਨਾਲ ਖੜ੍ਹੇ ਹਨ ਸਾਨੂੰ ਕੋਈ ਖਤਰਾ ਨਹੀਂ ਹੈ। 2024 ਤੱਕ ਅਮਿਤ ਸ਼ਾਹ ਕਹਿ ਰਿਹਾ ਹੈ ਕਿ ਇੱਕ ਇੱਕ ਘੁਸਪੈਠੀਆਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਆਸਾਮ ਦੇ 19 ਲੱਖ ਲੋਕ ਜੋ ਐਨਆਰਸੀ ਤੋਂ ਬਾਹਰ ਰਹਿ ਗਏ ਹਨ, ਉਨ੍ਹਾਂ ਦੀ ਹਾਲਤ ਬਦ ਤੋਂ ਬਦਤਰ ਹੈ।
ਅੱਜ ਸਵੇਰ ਤੋਂ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ‘ਤੇ ਮਾਲੇਰਕੋਟਲਾ ਮੁਕਮੰਲ ਬੰਦ ਰਿਹਾ
ਅਸੀਂ ਐਨਆਰਸੀ ਦੇ ਸਮੇਂ ਆਪਣੇ ਦਸਤਾਵੇਜ਼ ਤਾਂ ਹੀ ਦਿਖਾਵਾਂਗੇ ਜੇਕਰ ਮੋਦੀ ਆਪਣੀ ਡਿਗਰੀ ਦਿਖਾਵੇਗਾ। ਆਪਣੇ ਸੰਬੋਧਨ ਦੌਰਾਨ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ ਆਜ਼ਮ ਪੰਜਾਬ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਅਸੀਂ ਵੱਡੀ ਗਿਣਤੀ ‘ਚ ਇਕੱਠੇ ਹੋਏ ਹਾਂ ਉਸ ਦੇ ਲਈ ਮਾਲੇਰਕੋਟਲਾ ਵਾਸੀ ਮੁਬਾਰਕਬਾਦ ਦੇ ਹੱਕਦਾਰ ਹਨ। ਇਸ ਤੋਂ ਪਹਿਲਾਂ ਅੱਜ ਸਵੇਰ ਤੋਂ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ‘ਤੇ ਮਾਲੇਰਕੋਟਲਾ ਮੁਕਮੰਲ ਬੰਦ ਰਿਹਾ ਅਤੇ ਪੂਰੇ ਸ਼ਹਿਰ ਦੇ ਘਰਾਂ, ਦੁਕਾਨਾਂ ਤੇ ਮਸਜਿਦਾਂ ‘ਤੇ ਲੋਕਾਂ ਨੇ ਕਾਲੇ ਝੰਡੇ ਲਹਿਰਾ ਕੇ ਆਪਣੇ ਮੋਢਿਆਂ ‘ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸਨ। ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਹਾਲਾਤ ‘ਤੇ ਕਾਬੂ ਰੱਖਣ ਲਈ ਪੀਸ ਕਮੇਟੀ ਦੀ ਮੀਟਿੰਗ ਸੱਦੀ, ਜਿੱਥੇ ਸਾਰੇ ਸ਼ਹਿਰਵਾਸੀਆਂ ਨੂੰ ਮਾਹੌਲ ਨੂੰ ਅਮਨ ਸ਼ਾਂਤੀ ਵਾਲਾ ਬਣਾਈ ਰੱਖਣ ‘ਚ ਸਹਿਯੋਗ ਦੀ ਮੰਗ ਕੀਤੀ ਅਤੇ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ‘ਚ ਫਲੈਗ ਮਾਰਚ ਵੀ ਕੱਢਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਆਹ ਸਮਾਗ਼ਮ ‘ਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ
ਮਾਲੇਰਕੋਟਲਾ (ਗੁਰਤੇਜ ਜੋਸੀ) ਲੰਘੀ ਰਾਤ ਕਰੀਬ 8 ਵਜੇ ਸ਼ਹਿਰ ਮਾਲੇਰਕੋਟਲਾ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਲਾਕੇ ਦੇ ਨਾਮੀ ਗੈਂਗਸਟਰ ਅਬਦੁਰ ਰਸ਼ੀਦ ਉਰਫ ਘੁੱਦੂ ਨੂੰ ਉਸ ਦੇ ਹੀ ਭਰਾ ਦੇ ਸਥਾਨਕ ਰਾਣੀ ਪੈਲੇਸ ਵਿਖੇ ਚੱਲ ਰਹੇ ਵਿਆਹ ਸਮਾਗ਼ਮ ‘ਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਉਪਰੰਤ ਜਦੋਂ ਵਾਰਸਾਂ ਨੂੰ ਮ੍ਰਿਤਕ ਦੀ ਲਾਸ਼ ਸੰਭਾਈ ਗਈ ਤਾਂ ਉਨ੍ਹਾਂ ਲਾਸ਼ ਨੂੰ ਘਰ ਲਿਜਾਣ ਦੀ ਬਜਾਏ ਹਸਪਤਾਲ ‘ਚ ਹੀ ਰੱਖ ਕੇ ਧਰਨਾ ਮੁਜ਼ਾਹਰਾ ਸ਼ੁਰੂ ਕਰ ਦਿੱਤਾ
ਗੱਲਬਾਤ ਦੌਰਾਨ ਮ੍ਰਿਤਕ ਦੇ ਭਰਾ ਮੁਹੰਮਦ ਯਾਮੀਨ ਉਰਫ ਬੌਬੀ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਉਕਤ ਮਾਮਲੇ ਦੀ ਸੀ.ਬੀ.ਆਈ ਜਾਂਚ ਕਰਵਾਈ ਜਾਵੇ ਉਨ੍ਹਾਂ ਇਸ ਮਾਮਲੇ ‘ਚ ਬਿਨਾਂ ਨਾਂ ਲਏ ਕਿਸੇ ਸਿਆਸੀ ਪਾਰਟੀ ਦੇ ਦਖਲ ਦੀ ਵੀ ਗੱਲ ਕਹੀ ਉਨ੍ਹਾਂ ਇਹ ਵੀ ਕਿਹਾ ਕਿ ਜਿਸ ਪੈਲੇਸ ‘ਚ ਘੁੱਦੂ ਨੂੰ ਮਾਰਿਆ ਗਿਆ ਹੈ ਉਸ ਦੇ ਸੀ.ਸੀ.ਟੀ.ਵੀ ਕੈਮਰਿਆਂ ਦਾ ਬੰਦ ਹੋਣਾ ਵੀ ਸ਼ੱਕ ਪਾਉਂਦਾ ਹੈ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਲਾਸ਼ ਦਾ ਕਫਨ ਦਫਨ ਨਹੀਂ ਕਰਨਗੇ  ਹਸਪਤਾਲ ਦੇ ਡਾਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੂੰ ਕੁੱਲ 6 ਗੋਲੀਆਂ ਲੱਗੀਆਂ ਸਨ ਜਿਨ੍ਹਾਂ ‘ਚੋਂ ਤਿੰਨ ਗੋਲੀਆਂ ਉਸ ਦੀ ਛਾਤੀ ‘ਚ ਸਾਹਮਣਿਓਂ ਲੱਗ ਕੇ ਬਾਹਰ ਨਿਕਲ ਗਈਆਂ ਜਦੋਂ ਕਿ ਦੋ ਗੋਲੀਆਂ ਅੰਦਰ ਹੀ ਰਹਿ ਗਈਆਂ ਅਤੇ ਇੱਕ ਗੋਲੀ ਪਿਛਲੇ ਪਾਸੇ ਤੋਂ ਉਸ ਦੇ ਸਿਰ ‘ਚ ਵੱਜੀ ਜੋ ਕਿ ਉਸ ਦੇ ਜਬਾੜੇ ‘ਚ ਫਸੀ ਹੋਈ ਹੈ
7 ਵਿਅਕਤੀਆਂ ਖਿਲਾਫ ਮਾਮਲਾ ਦਰਜ
ਮੌਕੇ ‘ਤੇ ਆਏ ਸਿਵਲ ਪ੍ਰਸ਼ਾਸ਼ਨ ਵੱਲੋਂ ਤਹਿਸੀਲਦਾਰ ਬਾਦਲ ਦੀਨ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੀ ਇਹ ਮੰਗ ਹੈ ਕਿ ਪਹਿਲਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਤਾਂ ਉਹ ਲਾਸ਼ ਲੈ ਕੇ ਜਾਣਗੇ ਜਦੋਂ ਕਿ ਐਸ.ਪੀ. ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਸ ਵਿੱਚ ਬੱਗਾ ਖਾਂ, ਫਰਾਜ਼ ਅਲੀ (ਫਰਾਜ਼ੀ), ਗਾÂ੍ਹੀਆ ਖਾਨ ਅਤੇ ਚਾਰ ਅਣਪਛਾਤੇ ਵਿਅਕਤੀ ਸ਼ਾਮਿਲ ਹਨ
ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜਮਾਂ ‘ਚੋਂ ਦੋ ਵਿਅਕਤੀ ਜੇਲ੍ਹ ਅੰਦਰ ਹਨ ਜਿਨ੍ਹਾਂ ਨੂੰ ਕਾਨੂੰਨੀ ਚਾਰਾਜੋਈ ਤਹਿਤ ਬਾਹਰ ਲਿਆਂਦਾ ਜਾਵੇਗਾ ਤਾਂ ਕਿ ਉਨ੍ਹਾਂ ਕੋਲੋਂ ਤਫਤੀਸ਼ ਕੀਤੀ ਜਾ ਸਕੇ ਉਨ੍ਹਾਂ ਹੋਰ ਕਿਹਾ ਕਿ ਪੁਲਿਸ ਨੂੰ ਵੱਖ ਵੱਖ ਸੀ.ਸੀ.ਟੀ.ਵੀ ਕੈਮਰਿਆਂ ਦੀਆਂ ਫੋਟੋਜ਼ ਤੋਂ ਵੀ ਕੋਈ ਸੰਕੇਤ ਮਿਲਣ ਦਾ ਅਨੁਮਾਨ ਹੈ ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਜੇਕਰ ਪੈਲੇਸ ਦੇ ਕੈਮਰੇ ਜਾਣਬੁੱਝ ਕੇ ਬੰਦ ਕੀਤੇ ਗਏ ਹਨ ਤਾਂ ਪੈਲੇਸ ਮਾਲਕਾਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਉਨ੍ਹਾਂ ਕਿਸੇ ਸਿਆਸੀ ਪਾਰਟੀ ਦੇ ਦਖਲ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਬਦਮਾਸ਼ ਗੁਰੱਪਾਂ ਦੀ ਲੜਾਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।