Patiala Police - Sach Kahoon Punjabi

Robbery Gang Arrested: ਪਟਿਆਲਾ ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
Robbery Gang Arrested: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਕਾਨਫੰਰਸ ਦੌਰਾਨ ਜਾਣਕਾਰੀ ਦਿੰਦਿਆ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ 3 ਤੇ 4 ਅਪੈਲ 2026 ਦੀ ਦਰਮਿਆਨੀ ਰਾਤ ਨੂੰ ਦਰਸ਼ਨ ਕੁਮਾਰ ਵਾਸੀ ਨੇੜੇ ਪੁੱਡਾ ਪਲਾਟ ਮਾਡਲ ਟਾਊਨ ਪਟਿਆਲਾ ਦੇ ਘਰ ਅੰਦਰ ਕੁਝ ਨਾਮਲੂਮ ਵਿਅਕਤੀਆਂ ਨੇ ਦਾਖਲ ਹੋ ਕੇ ਲੁੱਟ-ਖੋਹ ਕਰਨ ਦੀ ਨੀਅਤ ਨਾਲ ਬਜ਼ੁਰਗ ਦਰਸਨ ਕੁਮਾਰ ਅਤੇ ਇਸ ਦੀ ਪਤਨੀ ਦੇ ਸਿਰਾ ਵਿੱਚ ਗੰਭੀਰ ਸੱਟਾਂ ਮਾਰ ਕੇ ਘਰ ਵਿੱਚੋਂ ਨਗਦੀ, ਸੋਨਾ ਚਾਦੀ ਦੇ ਗਹਿਣੇ ਆਦਿ ਦੀ ਲੁੱਟ-ਖੋਹ ਕਰਕੇ ਕਰਕੇ ਲੈ ਗਏ ਸੀ,

ਜਿਸ ਸਬੰਧੀ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਕੇਸ ਦਰਜ ਕੀਤਾ ਗਿਆ ਸੀ, ਇਸ ਕੇਸ ਨੂੰ ਟਰੇਸ ਕਰਦਿਆ ਗੁਰਬੰਸ ਸਿੰਘ ਬੈਸ ਪੀਪੀਐਸ, ਐਸ ਪੀ ਇਨਵੈਸਟੀਕੇਸਿਨ ਪਟਿਆਲਾ, ਪਲਵਿੰਦਰ ਸਿੰਘ ਚੀਮਾ ਪੀਪੀਐਸ, ਐਸ ਪੀ ਸਿਟੀ ਪਟਿਆਲਾ ਦੀ ਅਗਵਾਈ ਵਿੱਚ ਰਾਜੇਸ ਮਲਹੋਤਰਾ ਪੀਪੀਐਸ, ਡੀਐਸਪੀ ਡੀ ਪਟਿਆਲਾ, ਸਤਨਾਮ ਸਿੰਘ ਸੰਘਾ ਪੀਪੀਐਸ ਡੀਐਸਪੀ (ਸਿਟੀ-1) ਪਟਿਆਲਾ ਅਤੇ ਇੰਸ. ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ.ਆਈ.ਏ ਪਟਿਆਲਾ ਅਤੇ ਇੰਸ. ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ।

ਇਸ ਟੀਮ ਵੱਲੋਂ ਇਸ ਲੁੱਟ-ਖੋਹ ਦੀ ਵਾਰਦਾਤ ਨੂੰ ਟਰੇਸ ਕਰਕੇ ਵਾਰਦਾਤ ਵਿੱਚ ਸ਼ਾਮਲ ਕਥਿਤ ਮੁਲਜ਼ਮਾਂ ਸੋਰਵ ਛਾਬੜਾ ਵਾਸੀ ਧੂਰੀ ਜਿਲ੍ਹਾ ਸੰਗਰੂਰ, ਗੱਡੂ ਕੁਮਾਰ ਸਾਦਿਕ ਅਤੇ ਵਿਸਾਲ ਕੁਮਾਰ ਵਾਸੀਆਨ ਪਿੰਡ ਜੱਸੀਆ ਥਾਣਾ ਜਗਤਪੁਰੀ ਜਿਲ੍ਹਾ ਲੁਧਿਆਣਾ ਨੂੰ 17 ਅਪਰੈਲ 2026 ਨੂੰ ਥਾਣਾ ਸਿਵਲ ਲਾਇਨ ਪਟਿਆਲਾ ਦੇ ਏਰੀਆਂ ਵਿੱਚੋਂ ਸਰਕਾਰਪਿਉ ਗੱਡੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾ ਕੋਲੋਂ ਮੁਦਈ ਦੇ ਘਰ ਤੋਂ ਲੁੱਟ-ਖੋਹ ਕੀਤੇ 5 ਲੱਖ ਨਗਦ ਅਤੇ 8 ਤੋੋਲੇ ਸੋਨਾ, 2 ਕਿੱਲੋ ਚਾਦੀ ਦੇ ਗਹਿਣਿਆਂ ਦੀ ਬਰਾਮਦਗੀ ਕਰਨ ਦੀ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: Crime News Punjab: ਲੁੱਟ-ਖੋਹ ਕਰਨ ਦੀ ਤਾਕ ’ਚ ਬੈਠੇ ਗਿਰੋਹ ਦੇ 5 ਮੈਂਬਰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ

ਐਸਐਸਪੀ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਟੈਕਨੀਕਲ ਅਤੇ ਖੁਫੀਆਂ ਸੋਰਸਾ ਰਾਹੀਂ ਵਾਰਦਾਤ ਵਿੱਚ ਸ਼ਾਮਲ ਵਿਅਕਤੀਆਂ ਦੀ ਸਨਾਖਤ ਕਰਕੇ ਅੱਜ 17 ਅਪਰੈਲ 2026 ਨੂੰ ਕਥਿਤ ਦੋਸੀਆਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾ ਦੀ ਨਿਸ਼ਾਨਦੇਹੀ ’ਤੇ ਮੁਦਈ ਦਰਸ਼ਨ ਕੁਮਾਰ ਦੇ ਘਰ ਤੋਂ ਲੁੱਟ-ਖੋਹ ਕੀਤਾ 5 ਲੱਖ ਨਗਦ ਅਤੇ 8 ਤੋੋਲੇ ਸੋਨਾ,2 ਕਿੱਲੋ ਚਾਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ।

ਐਸਪੀ ਪਟਿਆਲਾ ਨੇ ਦੱਸਿਆ ਕਿ ਇਸ ਵਾਰਦਾਤ ਦਾ ਮਾਸਟਰ ਮਾਇਡ ਸੋਰਵ ਛਾਬੜਾ ਹੈ,ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਜਿਸ ਦਾ ਪਟਿਆਲਾ ਵਿਖੇ ਪ੍ਰਾਪਰਟੀ ਦੇ ਸਬੰਧ ਵਿੱਚ ਆਉਣਾ ਜਾਣਾ ਸੀ ਜਿਸਨੂੰ ਮੁਦਈ ਦਰਸ਼ਨ ਕੁਮਾਰ ਬਾਰੇ ਜਾਣਕਾਰੀ ਸੀ ਕਿ ਇਹ ਦੋਵੇ ਪਤੀ-ਪਤਨੀ ਬਜ਼ੁਰਗ ਹਨ ਅਤੇ ਇਕੱਲੇ ਰਹਿੰਦੇ ਹਨ। ਜਿਸ ਨੇ ਮੁਦਈ ਦਰਸ਼ਨ ਕੁਮਾਰ ਦੇ ਘਰ ਦੀ ਰੈਕੀ ਕੀਤੀ ਸੀ। ਸੋਰਵ ਛਾਬੜਾ ਦੇ ਸੁਹਰੇ ਲੁਧਿਆਣਾ ਵਿਖੇ ਹਨ ਜਿੱਥੇ ਇਸਦੀ ਜਾਣ ਪਹਿਚਾਣ ਮੁਲਜ਼ਮ ਗੁੱਡੂ ਕੁਮਾਰ ਤੇ ਵਿਸਾਲ ਕੁਮਾਰ ਨਾਲ ਹੋਈ ਜਿੱਥੇ ਇੰਨ੍ਹਾ ਨੇ ਮੁਦਈ ਦਰਸ਼ਨ ਕੁਮਾਰ ਦੇ ਘਰ ਲੁੱਟ-ਖੋਹ ਦੀ ਯੋਜਨਾ ਬਣਾਈ,

ਜਿਸ ਦੇ ਤਹਿਤ 3 ਤੇ 4 ਅਪਰੈਲ 2026 ਨੂੰ ਸੋਰਵ ਛਾਬੜਾ, ਗੱਡੂ ਕੁਮਾਰ, ਵਿਸਾਲ ਕੁਮਾਰ ਉਕਤਾਨ ਜੋ ਸੋਰਵ ਛਾਬੜਾ ਦੀ ਸਕਾਰਪਿਉ ਗੱਡੀ ’ਤੇ ਸਵਾਰ ਹੋ ਕੇ ਧੂਰੀ ਤੋ ਪਟਿਆਲੇ ਵਿਖੇ ਆ ਕੇ ਮੁਦਈ ਦਰਸ਼ਨ ਕੁਮਾਰ ਦੇ ਘਰ ਅੰਦਰ ਦਾਖਲ ਹੋ ਕੇ ਲੁੱਟ-ਖੋਹ ਕਰਨ ਦੀ ਨੀਯਤ ਨਾਲ ਘਰ ਅੰਦਰ ਦਾਖਲ ਹੋਏ ਸੀ ਜਦੋ ਮੁਦਈ ਦਰਸ਼ਨ ਕੁਮਾਰ ਅਤੇ ਇਸ ਦੀ ਪਤਨੀ ਉਠ ਪਏ ਤਾਂ ਮੁਲਜ਼ਮਾਂ ਨੇ ਆਪਣੇ ਕੋਲ ਮਾਰੂ ਹਥਿਆਰਾਂ ਨਾਲ ਮੁਦਈ ਦਰਸ਼ਨ ਕੁਮਾਰ ਤੇ ਉਸ ਦੀ ਪਤਨੀ ਦੇ ਸਿਰਾ ਵਿੱਚ ਗੰਭੀਰ ਸੱਟਾਂ ਮਾਰ ਕੇ ਘਰ ਵਿੱਚੋਂ ਨਗਦੀ, ਸੋਨਾ ਤੇ ਚਾਂਦੀ ਦੇ ਗਹਿਣੇ ਲੁੱਟ-ਖੋਹ ਕਰਕੇ ਮੌਕੇ ਤੋਂ ਫਰਾਰ ਹੋ ਗਏ ਸੀ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਵੱਲੋਂ ਪਹਿਲਾ ਵੀ ਧੂਰੀ ਏਰੀਆਂ ਵਿੱਚ ਚੋਰੀਆਂ ਨੂੰ ਅੰਜ਼ਾਮ ਦਿੱਤਾ ਗਿਆ ਸੀ ਜੋ ਕਿ ਹੁਣ ਤੱਕ ਟਰੇਸ ਨਹੀਂ ਹੋਈਆਂ ਸਨ। ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਕੀਤੀ ਚੋਰੀਆਂ ਦੀ ਬਰਾਮਦਗੀ ਕਰਵਾਈ ਜਾਵੇਗੀ।

ਪਟਿਆਲਾ : ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਵਰੁਣ ਸ਼ਰਮਾ ਤੇ ਹੋਰ ਅਧਿਕਾਰੀ।

Patiala News: ਪਟਿਆਲਾ ਦੇ ਨਾਮਵਰ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਕਈ ਨਾਮਵਰ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਦੀ ਧਮਕੀ ਵਾਲੇ ਈਮੇਲ ਮਿਲੇ ਹਨ।   ਪਟਿਆਲਾ ਪੁਲਿਸ ਵੀ ਡੌਗ ਸਕੁਐਡ ਦੇ ਨਾਲ ਸਕੂਲਾਂ ਵਿੱਚ ਪਹੁੰਚੀ ਅਤੇ ਇਮਾਰਤਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਸਾਵਧਾਨੀ ਦੇ ਤੌਰ 'ਤੇ, ਸਕੂਲਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਘਰ ਲੈ ਜਾਣ ਲਈ ਕਿਹਾ ਹੈ ਅਤੇ ਸਕੂਲ ਖਾਲੀ ਕਰ ਦਿੱਤੇ ਹਨ । ਵੱਡੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਰਾਜਪਾਲ ਵੀ ਪਟਿਆਲਾ ਅੰਦਰ ਸਮਾਗਮਾਂ ਵਿੱਚ ਸ਼ਾਮਲ ਹੋ ਰਹੇ ਹਨ।

ਪੁਸ਼ਟੀ ਕਰਦੇ ਹੋਏ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕੰਮ 'ਤੇ ਹਾਂ ਅਤੇ ਸਕੂਲ ਦੇ ਕੰਪਲੈਕਸ ਦੀ ਚੰਗੀ ਤਰ੍ਹਾਂ ਤਲਾਸ਼ੀ ਲੈ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ ਨਿੱਜੀ ਸਕੂਲਾਂ ਨੂੰ ਅੱਜ ਦੀ ਧਮਕੀ ਮਿਲੀ ਹੈ।  ਪਤਾ ਲੱਗਾ ਹੈ ਕਿ ਵਾਈਪੀਐਸ, ਡੀਪੀਐਸ, ਬਲੋਜਮ ਸਕੂਲ,  ਭੁਪਿੰਦਰ ਇੰਟਰਨੈਸ਼ਨਲ ਸਕੂਲ, ਮਾਉੰਟ ਜੀ ਲਿਟਰਾ ਸਕੂਲ, ਕੇ ਵੀ ਸਕੂਲ ਸਮੇਤ ਪਟਿਆਲਾ ਦੇ ਦਰਜਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ

Read Also : ਭਗਵੰਤ ਮਾਨ ਸਰਕਾਰ ਵੱਲੋਂ ਮੋਹਾਲੀ 'ਚ ਅਤਿ-ਆਧੁਨਿਕ ਬਹੁ-ਮੰਤਵੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਕੀਤਾ ਜਾਵੇਗਾ ਵਿਕਸਤ : ਸੰਜੀਵ ਅਰੋੜਾ

ਇਸ ਦੌਰਾਨ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਨਵੋਕੇਸ਼ਨ ਅਤੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਸੈਕੰਡੈਸ਼ਨਲ ਵਿਦਾਇਗੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਟਿਆਲਾ ਵਿੱਚ ਹਨ।

Patiala Police: ਪਟਿਆਲਾ ਪੁਲਿਸ ’ਤੇ ਭਾਰੂ ਰਿਹਾ ਵਰ੍ਹਾ 2025, ਕਰਨਲ ਬਾਠ ਕੁੱਟਮਾਰ ਕੇਸ ਨੇ ਕਰਵਾਈ ਫ਼ਜ਼ੀਅਤ
ਜਸਪ੍ਰੀਤ ਐਨਕਾਊਂਟਰ ਮਾਮਲੇ ਸਮੇਤ ਵਿਧਾਇਕ ਪਠਾਣਮਾਜਰਾ ਦੀ ਭਾਜ ਨੇ ਵੀ ਪੁਲਿਸ ਫ਼ਸਾਈ

Patiala Police: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਪਣੇ ਆਖਰੀ ਬਰੂਹਾਂ ’ਤੇ ਖੜ੍ਹਾ ਵਰ੍ਹਾਂ 2025 ਪਟਿਆਲਾ ਪੁਲਿਸ ’ਤੇ ਭਾਰੂ ਰਿਹਾ। ਇਸ ਵਰ੍ਹੇ ਦੌਰਾਨ ਪਟਿਆਲਾ ਪੁਲਿਸ ਕਾਰਗੁਜਾਰੀ ਕਰਕੇ ਪੂਰੇ ਪੰਜਾਬ ਵਿੱਚ ਚਰਚਾ ’ਚ ਰਹੀ। ਇਸ ਵਰ੍ਹੇ ਦੌਰਾਨ ਜਿੱਥੇ ਕਰਨਲ ਬਾਠ ਕੁੱਟਮਾਰ ਕੇਸ ਚਰਚਾ ਰਿਹਾ, ਉੱਥੇ ਹੀ ਜਸਪ੍ਰੀਤ ਐਨਕਾਊਟਰ ਕਾਂਡ ’ਤੇ ਵੀ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਰਹੀ। ਵਿਧਾਇਕ ਪਠਾਣਮਾਜਰਾ ਦੀ ਫਰਾਰੀ ਸਮੇਤ ਐਸਐਸਪੀ ਦੀ ਕਥਿਤ ਵਾਇਰਲ ਵੀਡੀਓ ਦੀ ਚਰਚਾ ਰਾਜਨੀਤਿਕ ਗਲਿਆਰਿਆਂ ਸਮੇਤ ਹਾਈਕੋਰਟ ਤੱਕ ਪੁੱਜੀ। ਦੱਸਣਯੋਗ ਹੈ ਕਿ ਸਾਲ ਦੇ ਮਾਰਚ ਮਹੀਨੇ ਵਿੱਚ ਪਟਿਆਲਾ ਪੁਲਿਸ ਵੱਲੋਂ ਬੱਚੇ ਦੇ ਅਗਵਾ ਕਾਂਡ ਮਾਮਲੇ ਵਿੱਚ ਨੌਜਵਾਨ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਨਾਭਾ ਦੇ ਮਡੌੜ ਵਿਖੇ ਕੀਤਾ ਸੀ ਅਤੇ ਬੱਚੇ ਨੂੰ ਸਰੁੱਖਿਅਤ ਮਾਪਿਆਂ ਹਵਾਲੇ ਕੀਤਾ ਸੀ।

ਇਹ ਖਬਰ ਵੀ ਪੜ੍ਹੋ : Canal Accident: ਨਹਿਰ ’ਚ ਡਿੱਗੀ ਸਵਾਰੀਆਂ ਨਾਲ ਭਰੀ ਪਿਕਅੱਪ, ਜਾਨੀ ਨੁਕਸਾਨ ਤੋਂ ਬਚਾਅ

ਇਸ ਦੌਰਾਨ ਉਸ ਸਮੇਂ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਉਸ ਟੀਮ ਦੀ ਹਿੱਕ ਥਾਪੜੀ ਸੀ ਅਤੇ ਉਨ੍ਹਾਂ ਲਈ ਇਨਾਮੀ ਰਾਸ਼ੀ ਵੀ ਐਲਾਨ ਕੀਤੀ ਸੀ। ਇਸੇ ਰਾਤ ਹੀ ਇਸ ਟੀਮ ਵਿੱਚ ਸ਼ਾਮਲ ਇੰਸਪੈਕਟਰਾਂ ਦੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਨਾਲ ਰਜਿੰਦਰਾ ਹਸਪਤਾਲ ਦੇ ਹਰਬੰਸ ਢਾਬੇ ਉੱਪਰ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਵਾਲਿਆ ਵੱਲੋਂ ਕੀਤੀ ਕੁੱਟਮਾਰ ਤਸਵੀਰਾਂ ਅਤੇ ਵੀਡੀਓਜ਼ ਸ਼ੋਸਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਦੇ ਚਾਰ ਇੰਸਪੈਕਟਰਾਂ ਸਮੇਤ ਉਨ੍ਹਾਂ ਦੇ ਗੰਨਮੈਨਾਂ ਖਿਲਾਫ਼ ਕਾਰਵਾਈ ਨੂੰ ਲੈ ਕੇ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਵੱਲੋਂ ਵੱਡਾ ਸੰਘਰਸ ਵਿੱਢਿਆ ਗਿਆ। Patiala Police

ਕਰਨਲ ਬਾਠ ਦੀ ਪਤਨੀ ਵੱਲੋਂ ਇੰਪਸੈਕਟਰ ਰੌਣੀ ਸਿੰਘ, ਹੈਰੀ ਬੋਪਾਰਾਏ, ਹਰਜਿੰਦਰ ਢਿੱਲੋਂ ਅਤੇ ਸੀਆਈਏ ਦੇ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਖਿਲਾਫ਼ ਮਾਮਲਾ ਦਰਜ਼ ਕਰਵਾਉਣ ਲਈ ਧਰਨੇ ਮੁਜ਼ਾਹਰੇ ਸਮੇਤ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ। ਇਨਸਾਫ਼ ਨਾ ਮਿਲਣ ਨੂੰ ਲੈ ਕੇ ਹਾਈਕੋਰਟ ਵਿੱਚ ਪਹੁੰਚਣ ’ਤੇ ਹਾਈਕੋਰਟ ਵੱਲੋਂ ਮਾਮਲਾ ਸੀਬੀਆਈ ਹਵਾਲੇ ਕਰ ਦਿੱਤਾ ਗਿਆ ਅਤੇ ਸੀਬੀਆਈ ਵੱਲੋਂ ਪਿਛਲੇ ਦਿਨੀ ਹੀ ਇਨ੍ਹਾਂ ਪੁਲਿਸ ਵਾਲਿਆ ਖਿਲਾਫ਼ ਚਲਾਨ ਪੇਸ਼ ਕੀਤਾ ਗਿਆ। ਇਸ ਦੌਰਾਨ ਹੀ ਜਸਪ੍ਰੀਤ ਐਨਕਾਊਟਰ ਕਾਂਡ ਸਬੰਧੀ ਵੀ ਇਨ੍ਹਾਂ ਪੁਲਿਸ ਵਾਲਿਆ ਦੇ ਉੱਗਲ ਉੱਠੀ ਅਤੇ ਇੱਕ ਸੰਸਥਾਂ ਵੱਲੋਂ ਤੱਥਖੋਜ ਰਿਪੋਰਟ ਵਿੱਚ ਇਸ ਐਨਕਾਊਟਰ ਨੂੰ ਕਥਿਤ ਤੌਰ ’ਤੇ ਗਲਤ ਕਰਾਰ ਦਿੱਤਾ ਗਿਆ। Patiala Police

ਸਤੰਬਰ ਮਹੀਨੇ ਦੌਰਾਨ ਪਟਿਆਲਾ ਪੁਲਿਸ ਉਸ ਸਮੇਂ ਮੁੜ ਚਰਚਾ ਵਿੱਚ ਆ ਗਈ ਜਦੋਂ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਹੜ੍ਹਾਂ ਦੇ ਮਾਮਲੇ ਵਿੱਚ ਆਪਣੀ ਸਰਕਾਰ ’ਤੇ ਸਵਾਲ ਚੁੱਕੇ ਗਏ। ਇਸ ਦੌਰਾਨ ਵਿਧਾਇਕ ਖਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ਼ ਕਰਕੇ ਉਸਦੀ ਗਿਫ਼ਤਾਰੀ ਲਈ ਪੁੱਜੀ ਪੁਲਿਸ ਦੀ ਗ੍ਰਿਫ਼ਤ ’ਚੋਂ ਵਿਧਾਇਕ ਫਰਾਰ ਹੋ ਗਏ। ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ ਵਿਧਾਇਕ ਪੁਲਿਸ ’ਤੇ ਗੋਲੀਆਂ ਚਲਾ ਕੇ ਫਰਾਰ ਹੋਏ ਹਨ। ਵਿਧਾਇਕ ਵੱਲੋਂ ਪੁਲਿਸ ਤੇ ਆਪਣੇ ਐਨਕਾਊਟਰ ਤੇ ਦੋਸ਼ ਲਗਾਏ ਗਏ ਅਤੇ ਵਿਧਾਇਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੋ ਕੇ ਵਿਦੇਸ਼ ਵਿੱਚ ਪੁੱਜ ਗਏ।

ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਪੁਲਿਸ ਦੀ ਕਥਿਤ ਵਾਇਰਲ ਆਡੀਓ ਦੀ ਹੁੰਦੀ ਰਹੀ ਚਰਚਾ | Patiala Police

ਸਾਲ ਦੇ ਅਖਰੀਲੇ ਮਹੀਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਪਟਿਆਲਾ ਪੁਲਿਸ ਪੂਰੀ ਚਰਚਾ ਵਿੱਚ ਰਹੀ ਅਤੇ ਪਟਿਆਲਾ ਦੇ ਐਸਐਸਪੀ ਦੀ ਕਥਿਤ ਤੌਰ ’ਤੇ ਇੱਕ ਵਾਇਰਲ ਆਡੀਓ ਨੇ ਰਾਜਨੀਤਿਕ ਹਲਕਿਆਂ ਵਿੱਚ ਭੁਚਾਲ ਖੜ੍ਹਾ ਕਰ ਦਿੱਤਾ। ਇਸ ਆਡੀਓ ਵਿੱਚ ਵਿਰੋਧੀ ਧਿਰਾਂ ਨੂੰ ਕਾਗਜ਼ ਭਰਨ ਤੋਂ ਰੋਕਣ ਲਈ ਢੰਗ ਤਰੀਕਿਆਂ ਸਮੇਤ ਸੱਤਾਧਿਰ ਦੇ ਹੱਕ ਵਿੱਚ ਭੁਗਤਣ ਦਾ ਪਾਠ ਪੜ੍ਹਾਇਆ ਗਿਆ। ਇਹ ਆਡੀਓ ਮਾਮਲਾ ਵੀ ਹਾਈਕੋਰਟ ਵਿੱਚ ਪੁੱਜਿਆ ਹੋਇਆ ਹੈ ਅਤੇ ਪਟਿਆਲਾ ਦੇ ਐਸਐਸਪੀ ਵੱਲੋਂ ਚੋਣਾਂ ਦੌਰਾਨ ਛੁੱਟੀ ’ਤੇ ਜਾਣਾ ਪਿਆ। Patiala Police

Patiala Crime News: ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦੇ ਨੇੜਲੇ 3 ਸਾਥੀ ਅਸਲੇ ਸਮੇਤ ਕਾਬੂ
ਦਿਲਦਾਰ ਖਾਨ ਅਤੇ ਕੁਲਵਿੰਦਰ ਸਿੰਘ ਦੇ ਗੈਗਸਟਰਾਂ ਨਾਲ ਨੇੜਲੇ ਸਬੰਧ-ਡਾ. ਨਾਨਕ ਸਿੰਘ

Patiala Crime News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦੇ ਨੇੜਲੇ ਤਿੰਨ ਸਾਥੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 4 ਪਿਸਟਲ, 1 ਪਿਸਤੋਲ ਅਤੇ 21 ਰੋਦ ਬਰਾਮਦ ਕੀਤੇ ਗਏ ਹਨ। ਫੜੇ ਗਏ ਇਨ੍ਹਾਂ ਨੌਜਵਾਨਾਂ ਉੱਪਰ ਪੰਜਾਬ ਅਤੇ ਚੰਡੀਗੜ੍ਹ ਵਿਖੇ ਵੱਖ ਵੱਖ ਮਾਮਲੇ ਦਰਜ਼ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਵੱਲੋਂ ਦਿਲਦਾਰ ਖਾਨ ਉਰਫ ਦਿੱਲਾ ਬਨੂੰੜ ਪੁੱਤਰ ਸਰੀਫ਼ ਖਾਨ ਨੂੰ ਫੋਕਟ ਪੁਆਇਟ ਪਟਿਾਲਾ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ 2 ਪਿਸਟਲ 32 ਬੋਰ ਸਮੇਤ 8 ਰੋਦ ਬਰਾਮਦ ਕੀਤੇ ਗਏ ਹਨ।

4 ਪਿਸਟਲ 32 ਬੋਰ ਅਤੇ 1 ਪਿਸਤੋਲ 315 ਬੋਰ ਦਾ ਕੱਟਾ, ਕੁਲ 21 ਰੋਦ ਬਰਾਮਦ

ਇਸਦੇ ਖਿਲਾਫ ਸਾਲ 2020 ਵਿੱਚ ਅਸਲਾ ਐਕਟ ਅਤੇ ਐਨ.ਡੀ.ਪੀ.ਐਸ.ਐਕਟ ਤਹਿਤ ਚੰਡੀਗੜ੍ਹ ਵਿਖੇ ਮੁਕੱਦਮੇ ਦਰਜ ਹਨ ਅਤੇ ਇਨਾ ਦੋਵਾਂ ਮੁਕੱਦਮਿਆਂ ਵਿੱਚ ਇਹ ਸਜਾਯਾਫਤਾ ਹੈ। ਇਸ ਨੇ ਆਪਣੇ ਸਾਥੀਆਂ ਨਾਲ ਰਲਕੇ 16 ਜੁਲਾਈ 2024 ਨੂੰ ਟੋਲ ਪਲਾਜ਼ਾ ਬਨੂੰੜ ’ਤੇ ਠੇਕੇਦਾਰ ਹਰਪ੍ਰੀਤ ਸਿੰਘ ਨੂੰ ਸੱਟਾ ਮਾਰਕੇ ਜਖਮੀ ਕੀਤਾ ਸੀ ਜੋ ਇਸ ਇਰਾਦਾ ਕਤਲ ਕੇਸ ਵਿੱਚ ਪੁਲਿਸ ਨੂੰ ਲੋੜੀਂਦਾ ਸੀ। ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਮੋਫਰ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਮੋਫਰ ਥਾਣਾ ਝੁਨੀਰ ਜਿਲ੍ਹਾ ਮਾਨਸਾ ਨੂੰ ਗ੍ਰਿਫਤਾਰ ਕਰਕੇ ਇਸਦੇ ਕਬਜਾ ਵਿੱਚੋਂ 2 ਪਿਸਟਲ 32 ਬੋਰ ਸਮੇਤ 10 ਰੋਦ ਬਰਾਮਦ ਕੀਤੇ ਗਏ ਹਨ ਅਤੇ ਇਸ ਨੂੰ ਬਾਈਪਾਲ ਪੁੱਲ ਦੇ ਹੇਠਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ: Weather Alert: ਇੱਕ ਵਾਰ ਫਿਰ ਠੰਢਾ ਹੋਵੇਗਾ ਮੌਸਮ, ਇਸ ਦਿਨ ਤੱਕ ਤੇਜ਼ ਹਵਾਵਾਂ ਤੇ ਮੀਂਹ ਦਾ ਅਲਰਟ ਜਾਰੀ

ਮਨਿੰਦਰ ਸਿੰਘ ਉਰਫ ਲੱਡੂ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਬਲਬੇੜਾ ਥਾਣਾ ਸਦਰ ਪਟਿਆਲਾ ਦੇ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਇਸ ਨੂੰ ਅੱਧ ਵਾਲਾ ਪੀਰ ਸਨੌਰ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਕੋਲੋਂ ਇਕ ਦੇਸੀ ਪਿਸਤੋਲ 315 ਬੋਰ ਸਮੇਤ 3 ਰੋਦ ਬ੍ਰਾਮਦ ਹੋਏ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਦਿਲਦਾਰ ਖਾਨ ਅਤੇ ਕੁਲਵਿੰਦਰ ਸਿੰਘ ਮੋਫਰ ਦੇ ਗੈਗਸਟਰਾਂ ਨਾਲ ਨੇੜਲੇ ਸਬੰਧ ਰਹੇ ਹਨ। ਦਿਲਦਾਰ ਖਾਨ ਜੋ ਕਿ ਇਰਾਦਾ ਕਤਲ ਕੇਸ ਵਿੱਚ ਪਟਿਆਲਾ ਪੁਲਿਸ ਨੂੰ ਲੋੜੀਂਦਾ ਸੀ ਅਤੇ ਮਨਿੰਦਰ ਸਿੰਘ ਉਰਫ ਲੱਡੂ ਉਕਤ ਆਦਿ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ,ਜਿੰਨ੍ਹਾ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਕੋਲੋਂ ਬਰਾਮਦ ਹੋਏ ਅਸਲਾ ਐਮੋਨੀਸਨ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਹੋਰ ਪੁਲਿਸ ਅਧਿਕਾਰੀ ਵੀ ਮੌਜ਼ੂਦ ਸਨ।

China Door: ਚਾਈਨਾ ਡੋਰ ਦਾ ਮੁੱਖ ਸਪਲਾਇਰ 600 ਚਾਈਨਾ ਡੋਰ ਦੇ ਗੱਟੂਆਂ ਸਮੇਤ ਕਾਬੂ
(ਸੱਚ ਕਹੂੰ ਨਿਊਜ਼) ਪਟਿਆਲਾ। ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਮੁੱਖ ਸਪਲਾਇਲਰ ਨੂੰ ਕਾਬੂ ਕਰਦਿਆਂ ਉਸ ਕੋਲੋਂ 600 ਗੱਟੂ ਚਾਈਨਾ ਡੋਰ ਬਰਾਮਦ ਕੀਤੀ ਹੈ। ਇਸ ਸਬੰਧੀ ਨਾਨਕ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਪਟਿਆਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਗੈਰ ਕਾਨੂੰਨੀ ਚਾਈਨਾ ਡੋਰ ’ਤੇ ਸਖਤੀ ਨਾਲ ਪਾਬੰਦੀ ਲਗਾਉਣ ਦੀ ਪਾਲਣਾ ਤਹਿਤ ਕਾਰਵਾਈ ਕਰਦੇ ਹੋਏ ਚਾਈਨਾ ਡੋਰ ਦੇ ਮੇਨ ਸਪਲਾਇਰ ਜੋਨੀ ਉਰਫ ਲੱਡੂ ਪਤੰਗਾਂ ਵਾਲਾ ਵਾਸੀ ਲੁਧਿਆਣਾ ਨੂੰ ਸਮੇਤ 600 ਅਸਲ ਚਾਈਨਾ ਡੋਰ ਦੇ ਗੱਟੂਆਂ ਕਾਬੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ, ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੁਲਜ਼ਮ ਕੋਲੋਂ ਹੋਰ ਵੀ ਅਹਿਮ ਖੁਲਾਸੇ ਤੇ ਬ੍ਰਾਮਦਗੀ ਹੋਣ ਦੀ ਆਸ ਹੈ।

ਇਹ ਵੀ ਪੜ੍ਹੋ: Crime News: ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਮੇਤ ਕਾਬੂ

Punjab News: ਪੁਲਿਸ ਵੱਲੋਂ ਨਸ਼ੇ ਦਾ ਵੱਡਾ ਸੌਦਾਗਰ 3.50 ਕਿੱਲੋ ਸਮੈਕ ਸਮੇਤ ਕਾਬੂ
6 ਲੱਖ 50 ਹਜਾਰ ਦੇ ਕਰੰਸੀ ਨੋਟ ਵੀ ਬਰਾਮਦ, ਮੁਲਜ਼ਮ ’ਤੇ ਪਹਿਲਾਂ ਵੀ ਮਾਮਲੇ ਦਰਜ਼ | Punjab News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। Punjab News: ਪਟਿਆਲਾ ਪੁਲਿਸ ਵੱਲੋਂ ਇੱਕ ਹਰਿਆਣਾ ਦੇ ਭਗੌੜੇ ਤੇ ਨਸ਼ੇ ਦੇ ਵੱਡੇ ਸਮੱਗਲਰ ਨੂੰ 3.50 ਕਿਲੋ ਸਮੈਕ ਤੇ 6 ਲੱਖ 50 ਹਜਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਪੁਲਿਸ ਦੇ ਮੁੱਖ ਅਫ਼ਸਰ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਦੀ ਅਗਵਾਈ ਹੇਠ ਏਐਸਆਈ ਬੂਟਾ ਸਿੰਘ ਦੀ ਟੀਮ ਨੇ ਨਕੂਲ ਕਲੋਨੀ ਭਾਖੜਾ ਪੁੱਲ ਨਹਿਰ ਤੇ ਨਾਕਾਬੰਦੀ ਦੌਰਾਨ ਭਗੋੜੇ ਮੁਲਜ਼ਮ ਓਕਾਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਸਲਪਾਨੀ ਜ਼ਿਲ੍ਹਾ ਕੁਰਕੇਸ਼ਤਰ ਹਰਿਆਣਾ ਜੋ ਕਿ ਖਤਰਨਾਕ ਅਪਰਾਧੀ ਤੇ ਨਸ਼ੇ ਦਾ ਸੌਦਾਗਰ ਹੈ ਨੂੰ ਨਜੂਲ ਕਲੌਨੀ ਭਾਖੜਾ ਨਹਿਰ ਪੁਲ ਤੋਂ ਕਾਬੂ ਕੀਤਾ ਹੈ।

ਇਹ ਖਬਰ ਵੀ ਪੜ੍ਹੋ : Kisan Andolan: ਕਿਸਾਨ ਹੁਣ ਇਸ ਦਿਨ ਕਰਨਗੇ ਦਿੱਲੀ ਕੂਚ

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਤਲਾਸੀ ਉਪਰੰਤ ਇੱਕ ਕਾਲੇ ਰੰਗ ਦੇ ਲਿਫਾਫੇ ’ਚ 3 ਕਿੱਲੋ 50 ਗਰਾਮ ਸਮੈਕ ਤੇ ਕਾਰ ’ਚੋਂ ਹੀ 6 ਲੱਖ 50 ਹਾਜਰ ਰੁਪਏ ਦੇ ਕਰੰਸੀ ਨੋਟ ਬਰਮਾਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਰੁਕਸ਼ੇਤਰ ਹਰਿਆਣਾ ਤੇ ਤਫਤੀਸ ਦੌਰਾਨ ਕੀਤੀ ਗਈ ਪੁੱਛਗਿੱਛ ਅਨੁਸਾਰ ਇਸ ਦੇ ਖਿਲਾਫ ਪਹਿਲਾ ਮੁਕਦਮਾ ਸਾਲ 2021 ’ਚ ਥਾਣਾ ਝਾਸਾ ਜ਼ਿਲ੍ਹਾ ਕੁਰਕਸ਼ੇਤਰ (ਹਰਿਆਣਾ) ਦਰਜ ਰਜਿਸਟਰ ਹੈ, ਜਿਸ ’ਚ 805 ਗ੍ਰਾਮ ਸਮੈਕ ਦੀ ਬਰਾਮਦਗੀ ਹੋਈ ਸੀ। ਉਕਾਰ ਸਿੰਘ ਇਸ ਮੁਕੱਦਮੇ ’ਚੋਂ ਭਗੌੜਾ ਹੈ। ਇਸ ਤੋਂ ਇਲਾਵਾ ਇਸ ਖਿਲਾਫ਼ ਇੱਕ ਹੋਰ ਮਾਮਲਾ ਵੀ ਦਰਜ਼ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਓਕਾਰ ਸਿੰਘ ਨੂੰ ਅੱਜ ਅਦਾਲਤ ਵਿਖੇ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। Punjab News

Nabha Looted Case: ਪਟਿਆਲਾ ਪੁਲਿਸ ਵੱਲੋਂ ਨਾਭਾ ਤੋਂ ਲੁੱਟੀ ਥਾਰ ਕੇਸ ’ਚ 4 ਹੋਰ ਮੁਲਜ਼ਮ ਗ੍ਰਿਫਤਾਰ
ਇਸ ਕੇਸ ’ਚ ਹੁਣ ਤੱਕ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ : ਐਸਐਸਪੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਹੋਈ ਮੁਹਿੰਮ ਤਹਿਤ ਨਾਭਾ ਤੋਂ ਲੁੱਟੀ ਥਾਰ ਵਾਲੇ ਕੇਸ ਵਿੱਚ ਲੋੜੀਦੇ 4 ਮੁਲਜ਼ਮਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਨਾਭਾ ਤੋਂ ਲੁੱਟੀ ਥਾਰ ਵਾਲੇ ਕੇਸ ਵਿੱਚ ਲੋੜੀਦੇ ਮੁਲਜ਼ਮ ਸਰੋਵਰ ਸਿੰਘ ਉਰਫ ਲਵਲੀ ਪੁੱਤਰ ਜਤਿੰਦਰ ਸਿੰਘ ਵਾਸੀ ਰੋਹਟੀ ਬਸਤਾ ਸਿੰਘ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਨੂੰ ਪੁਲਿਸ ਇੰਨਕਾਂਉਟਰ ਦੌਰਾਨ ਕਾਬੂ ਕੀਤਾ ਸੀ ਜੋ ਜੇਰੇ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਹੈ। Nabha Looted Case

ਇਹ ਵੀ ਪੜ੍ਹੋ: Weather Update Punjab: ਪੰਜਾਬ ’ਚ ਹੁਣ ਜ਼ੋਰ ਫੜੇਗੀ ਠੰਢ, 15 ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਆਪਣੇ ਜ਼ਿਲ੍ਹੇ ਦ…

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਪਸਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਤੇ ਇਸੇ ਤਹਿਤ ਥਾਰ ਵਾਲੇ ਕੇਸ ਵਿੱਚ ਬਾਕੀ ਲੋੜੀਦੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਏਐਸਪੀ ਡੀ ਵੈਭਵ ਚੌਧਰੀ ਅਤੇ ਡੀਐਸਪੀ ਸ੍ਰੀਮਤੀ ਮਨਦੀਪ ਕੌਰ ਨੇ ਪੁਲਿਸ ਸਰਕਲ ਨਾਭਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਅਤੇ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਦੀ ਟੀਮ ਵੱਲੋਂ 27 ਨਵੰਬਰ ਨੂੰ 4 ਹੋਰ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਵਿੱਚ ਮੁਲਜਮ ਵੀਰੂ ਸਿੰਘ ਪੁੱਤਰ ਬੁੱਟਾ ਸਿੰਘ ਵਾਸੀ ਜੈਮਲ ਸਿੰਘ ਕਲੋਨੀ ਨੇੜੇ ਨਹਿਰੂ ਪਾਰਕ ਨਾਭਾ ਥਾਣਾ ਕੋਤਵਾਲੀ ਨਾਭਾ, ਜਿਲ੍ਹਾ ਪਟਿਆਲਾ ਰਾਹੁਲ ਉਰਫ ਰੂਲਾ ਪੁੱਤਰ ਕਪਿਲ ਚੰਦ ਵਾਸੀ ਧੋਬੀ ਘਾਟ ਬੈਕ ਸਾਇਡ ਸਿਨੇਮਾ ਰੋਡ ਨਾਭਾ ਥਾਣਾ ਕੋਤਵਾਲੀ ਨਾਭਾ, ਕਰਨ ਭਾਰਤਵਾਜ ਉਰਫ ਕਰਨ ਪੁੱਤਰ ਕਪਿਲ ਚੰਦ ਵਾਸੀ ਜਸਪਾਲ ਕਲੋਨੀ ਗਲੀ ਨੰਬਰ 9 ਨਾਭਾ ਥਾਣਾ ਕੋਤਵਾਲੀ ਨਾਭਾ ਅਤੇ ਇੱਕ ਜੁਬਨਾਇਲ ਨੂੰ 27 ਨਵੰਬਰ ਨੂੰ ਪੁਰਾਣਾ ਕਿਲਾ ਨੇੜੇ ਬੰਦ ਹੋਈ ਲਾਏਬ੍ਰੇਰੀ ਨਾਭਾ ਤੋਂ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: Punjab Government Project: ਪੰਜਾਬ ਸਰਕਾਰ ਲਿਆ ਰਹੀ ਐ ਇਹ ਸ਼ਾਨਦਾਰ ਪ੍ਰੋਜੈਕਟ, ਇਨ੍ਹਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ

ਇਸ ਵਾਰਦਾਤ ਵਿੱਚ ਸਾਮਲ ਮੁਲਜਮ ਰਾਹੁਲ ਉਰਫ ਰੂਲਾ ਅਤੇ ਕਰਨ ਭਾਰਤਵਾਜ ਦੋਵੇ ਭਰਾ ਹਨ। ਉਨ੍ਹਾਂ ਦੱਸਿਆ ਕਿ ਮੁਦਈ ਚਿਰਾਗ ਛਾਬੜਾ ਪੁੱਤਰ ਜਗਦੀਸ ਕੁਮਾਰ ਵਾਸੀ ਅਲੋਹਰਾਂ ਗੇਟ ਨਾਭਾ ਨੇ ਆਪਣੀ ਥਾਰ ਨੂੰ ਸੇਲ ਪ੍ਰਚੇਜ ਕਰਨ ਲਈ ਸੋਸਲ ਮੀਡੀਆ ਪਰ ਪਾਇਆ ਹੋਇਆ ਸੀ ਜਿਸ ਦੇ ਅਧਾਰ ਪਰ ਮੁਲਜਮਾਂ ਨੇ ਮੁਦਈ ਚਿਰਾਗ ਛਾਬੜਾ ਨਾਲ ਥਾਰ ਦਾ ਸੌਦਾ ਕਰਕੇ 21 ਨਵੰਬਰ ਨੂੰ ਟਰਾਈ ਲੈਣ ਦੇ ਬਹਾਨੇ ਰੋਹਟੀ ਤੋ ਜੋੜੇਪੁਲ ਵਾਲੀ ਰੋਡ ’ਤੇ ਚਿਰਾਗ ਛਾਬੜਾ ਦੇ ਸੱਟਾਂ ਮਾਰਕੇ ਥਾਰ ਦੀ ਖੋਹ ਕੀਤੀ ਸੀ। ਇਨ੍ਹਾਂ ਮੁਲਜਮਾਂ ਨੂੰ ਪੁਰਾਣਾ ਕਿਲਾ ਨੇੜੇ ਬੰਦ ਹੋਈ ਲਾਏਬ੍ਰੇਰੀ ਨਾਭਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ ਵਿੱਚ ਹੁਣ ਤੱਕ ਕੁਲ 5 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜਮਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿੰਨ੍ਹਾ ਨੂੰ ਅੱਜ ਮਾਨਯੋਗ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। Nabha Looted Case

Crime News: ਪਟਿਆਲਾ ਪੁਲਿਸ ਵੱਲੋਂ ਮੋਬਾਇਲ ਟਾਵਰਾਂ ਤੋਂ ਇਲੈਕਟਰੋਨਿਕ ਡਿਵਾਇਸ ਚੋਰੀ ਕਰਨ ਵਾਲੇ ਗਿਰੋਹ ਦੇ 6 ਮੁਲਜ਼ਮ ਕਾਬੂ
ਚੋਰੀ ਕੀਤੇ 8 ਇਲੈਕਟਰੋਨਿਕ ਡਿਵਾਇਸ ਵੀ ਬਰਾਮਦ | Crime News

Crime News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ, ਜਦੋਂ ਪਟਿਆਲਾ ਪੁਲਿਸ ਵੱਲੋਂ ਮੋਬਾਇਲ ਟਾਵਰਾਂ ਤੋਂ ਇਲੈਕਟਰੋਨਿਕ ਡਿਵਾਇਸ ਚੋਰੀ ਕਰਨ ਵਾਲੇ ਗਿਰੋਹ ਦੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਹੋਈ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਮਿਲੀ, ਜਦੋਂ ਮੋਬਾਇਲ ਟਾਵਰਾਂ ਤੋਂ ਇਲੈਕਟਰੋਨਿਕ ਡਿਵਾਇਸ ਚੋਰੀ ਦੀਆਂ ਵਾਰਦਾਤਾਂ ਟਰੇਸ ਕਰਕੇ ਇੰਨ੍ਹਾਂ ਵਾਰਦਾਤਾਂ ਵਿੱਚ ਸ਼ਾਮਲ ਵਿਅਕਤੀ ਨੂੰ ਟਰੇਸ ਕਰਨ ਵਿੱਚ ਐਸਪੀਡੀ ਯੁਗੇਸ ਸ਼ਰਮਾ, ਏਐਸੀਪੀ ਵੈਭਵ ਚੌਧਰੀ, ਦੀ ਅਗਵਾਈ ’ਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਮੋਬਾਇਲ ਟਾਵਰਾਂ ਤੋਂ ਇਲੈਕਟਰੋਨਿਕ ਡਿਵਾਇਸ ਚੋਰੀ ਕਰਨ ਵਾਲੇ ਮੁਲਜ਼ਮ ਸੰਦੀਪ ਸਿੰਘ ਉਰਫ ਸੈਟੀ ਪੁੱਤਰ ਸਤਪਾਲ ਸਿੰਘ,

ਬਲਕਾਰ ਸਿੰਘ ਉਰਫ ਸਿੱਧੂ ਪੁੱਤਰ ਸੁਖਦੇਵ ਸਿੰਘ ਉਰਫ ਸੁੱਖੀ, ਗੁਰਜੀਤ ਸਿੰਘ ਉਰਫ ਕਾਕਾ ਪੁੱਤਰ ਭੋਲਾ ਸਿੰਘ, ਅਮਿ੍ਰਤਪਾਲ ਸਿੰਘ ਉਰਫ ਪਿੰਦਾ ਉਰਫ ਭੋਲਾ ਪੁੱਤਰ ਕਰਮ ਸਿੰਘ, ਮਨਦੀਪ ਸਿੰਘ ਉਰਫ ਦੀਪ ਪੁੱਤਰ ਜਸਵਿੰਦਰ ਸਿੰਘ ਵਾਸੀਆਨ ਮਾਡਲ ਟਾਉਨ 1 ਸ਼ੇਰੋਂ ਥਾਣਾ ਚੀਮਾ ਜਿਲ੍ਹਾ ਸੰਗਰੂਰ, ਪਲਵਿੰਦਰ ਸਿੰਘ ਉਰਫ ਛੋਟਾ ਪੁੱਤਰ ਬੁੱਧ ਸਿੰਘ ਵਾਸੀ ਹਿੰਦੂ ਪੱਤੀ ਨੇੜੇ ਛੋਟਾ ਬੱਸ ਸਟੈਡ ਸੇਰੋਂ ਥਾਣਾ ਚੀਮਾ ਜ਼ਿਲ੍ਹਾ ਸੰਗਰੂਰ ਨੂੰ ਬਾਈਪਾਸ ਪੁੱਲ ਦੇ ਥੱਲੇ ਨੇੜੇ ਪਿੰਡ ਖੇੜਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਪਾਸੋਂ 8 ਚੋਰੀਸੁਦਾ ਇਲੈਕਟਰੋਨਿਕ ਡਿਵਾਇਸ ਵੀ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।

ਗ੍ਰਿਫ਼ਤਾਰ ਕੀਤੇ ਮੁਲਜ਼ਮ ਪਹਿਲਾਂ ਮੋਬਾਇਲ ਟਾਵਰਾਂ ਨੂੰ ਮੇਨਟੇਨ ਕਰਨ ਵਾਲੀਆਂ ਕੰਪਨੀਆਂ ਵਿੱਚ ਕਰਦੇ ਸਨ ਕੰਮ

ਉਨ੍ਹਾਂ ਦੱਸਿਆ ਕਿ ਸੀ.ਆਈ.ਏ.ਪਟਿਆਲਾ ਵੱਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਪਟਿਆਲਾ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੱਖ-ਵੱਖ ਕੰਪਨੀਆਂ ਦੇ ਲੱਗੇ ਮੋਬਾਇਲ ਟਾਵਰਾਂ ਤੋਂ ਇਲੈਕਟਰੋਨਿਕ ਡਿਵਾਇਸ ਚੋਰੀ ਕਰਨ ਵਾਲੇ ਗਿਰੋਹ ਦੇ ਖਿਲਾਫ ਮੁਕੱਦਮਾ ਥਾਣਾ ਪਸਿਆਣਾ ਵਿਖੇ ਦਰਜ ਕੀਤਾ ਗਿਆ ਸੀ। ਜਿਸ ’ਤੇ ਤਹਿਤ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਪਹਿਲਾਂ ਮੋਬਾਇਲ ਟਾਵਰਾਂ ਨੂੰ ਮੇਨਟੇਨ ਕਰਨ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦੇ ਸਨ, ਜਿਸ ਕਰਕੇ ਇਹ ਮੋਬਾਇਲ ਟਾਵਰਾਂ ਪਰ ਲੱਗੇ ਇੰਨ੍ਹਾ ਉਪਕਰਨਾਂ ਇਲੈਕਟਰੋਨਿਕ ਡਿਵਾਇਸ ਨੂੰ ਅਸਾਨੀ ਨਾਲ ਉਤਾਰ ਲੈਂਦੇ ਹਨ, ਚੋਰੀ ਕਰਨ ਸਮੇਂ ਇੰਨ੍ਹਾਂ ਪਾਸ ਸੇਫਟੀ ਕਿੱਟਾਂ ਅਤੇ ਔਜ਼ਾਰ ਵੀ ਹੁੰਦੇ ਹਨ। Crime News

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ, ਜਿੰਨ੍ਹਾ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਸਮਾਣਾ, ਨਾਭਾ ਅਤੇ ਸੰਗਰੂਰ ,ਮਾਨਸਾ ਬਰਨਾਲਾ ਆਦਿ ਵਿਖੇ ਕਾਫੀ ਵਾਰਦਾਤਾਂ ਨੂੰ ਅੰਜਾਮ ਦੇਣ ਬਾਰੇ ਮੰਨਿਆ ਹੈ, ਜਿੰਨ੍ਹਾ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। Crime News

ਸਰਕਾਰੀ ਗੁਦਾਮਾਂ ’ਚ ਚੋਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
ਚੋਰੀ ਕੀਤੀਆਂ ਵਾਸਿੰਗ ਮਸੀਨਾਂ, ਸਲਲਿੱਟ ਏਸੀ, ਟਰਾਲੀ ਬੈਗ ਤੇ ਐਲਸੀਡੀ ਵੀ ਬਰਾਮਦ

Patiala News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਸਰਕਾਰੀ ਗੁਦਾਮਾਂ ’ਚ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਿਸ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ 2 ਸਤੰਬਰ ਨੂੰ ਕੁਮਾਰ ਇੰਟਰਪ੍ਰਾਈਜਜ ਕੰਪਨੀ ਦੇ ਗੋਦਾਮ ਪਿੰਡ ਦੁਲੱਦੀ ਥਾਣਾ ਸਦਰ ਨਾਭਾ ਦੇ ਤਾਲੇ ਤੋੜ ਕੇ ਕੁਝ ਨਾਮਾਲੂਮ ਵਿਅਕਤੀਆਂ ਵੱਲੋਂ ਵਾਸਿੰਗ ਮਸੀਨਾਂ, ਸਪਲਿੱਟ ਏਸੀ (ਇੰਨਡੋਰ), ਟਰਾਲੀ ਬੈਗ ਵਗੈਰਾ ਚੋਰੀ ਕਰਕੇ ਲੈ ਗਏ ਸੀ।

ਇਸ ਕੇਸ ਨੂੰ ਟਰੇਸ ਕਰਨ ਲਈ ਐਸਪੀ ਯੁਗੇਸ ਸ਼ਰਮਾ, ਆਈਪੀਐਸ ਵੈਭਵ ਚੌਧਰੀ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਵੱਲੋ ਸਰਕਾਰੀ ਗੋਦਾਮਾਂ ਵਿੱਚੋਂ ਚੋਰੀ ਕਰਨ ਵਾਲੇ ਗਿਰੋਹ ਦੀ ਸਨਾਖਤ ਕਰਕੇ ਇਸ ਵਾਰਦਾਤ ’ਚ ਸ਼ਾਮਲ ਮੁਲਜ਼ਮ ਰਜਿੰਦਰ ਸਿੰਘ ਉਰਫ ਬੰਟੀ ਪੁੱਤਰ ਜਸਵੀਰ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ, ਅਰਵਿੰਦ ਉਰਫ ਰੇਵਿੰਦ ਕੁਮਾਰ ਉਰਫ ਕਾਲੀਆਂ ਪੁੱਤਰ ਰਾਮ ਚੰਦਰ ਵਾਸੀ ਦਾਖਾ ਜ਼ਿਲ੍ਹਾ ਲੁਧਿਆਣਾ (ਦਿਹਾਤੀ), ਸੰਨੀ ਪੁੱਤਰ ਮੁਖਤਿਆਰ ਸਿੰਘ ਵਾਸੀ ਭੋਲੇਵਾਲ (ਜਦੀਦ) ਥਾਣਾ ਲਾਡੋਵਾਲ ਜਿਲ੍ਹਾ ਲੁਧਿਆਣਾ (ਦਿਹਾਤੀ), ਬੱਲੂ ਪੁੱਤਰ ਲੇਟ ਵਿਸਵਨਾਥ ਵਾਸੀ ਭੋਲੇਵਾਲ ਜਿਲ੍ਹਾ ਲੁਧਿਆਣਾ, ਗੁਲਸਨ ਮਸੀਹ ਪੁੱਤਰ ਕੇਵਲ ਮਸੀਹ ਵਾਸੀ ਜਿਲ੍ਹਾ ਲੁਧਿਆਣਾ ਨੂੰ ਟਰੇਸ ਕਰਕੇ ਪਟਿਆਲਾ ਨਾਭਾ ਰੋਡ ਨੇੜੇ ਰੋਹਟੀ ਖਾਸ ਤੋਂ ਗ੍ਰਿਫ਼ਤਾਰ ਕਰ ਲਿਆ ਹੈ। Patiala News

ਇਹ ਵੀ ਪੜ੍ਹੋ: Ladowal Toll Plaza News: ਲਾਡੋਵਾਲ ਟੋਲ ਪਲਾਜਾ ਇੱਕ ਵਾਰ ਫ਼ਿਰ ਹੋਵੇਗਾ ਫਰੀ

ਉਨ੍ਹਾਂ ਦੱਸਿਆ ਕਿ ਕੀਤੀ ਚੈਕਿੰਗ ਦੌਰਾਨ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 2 ਵਾਸਿੰਗ ਮਸ਼ੀਨਾਂ, 01 ਸਲਲਿੱਟ ਏਸੀ (ਇੰਨਡੋਰ), 04 ਟਰਾਲੀ ਬੈਗ, 01 ਐਲਸੀਡੀ ਅਤੇ ਵਾਰਦਾਤ ਵਿੱਚ ਵਰਤੀ ਇਕ ਬਲੈਰੋ ਪਿੱਕਅਪ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਉੱਕਤ ਗਿਰੋਹ ਦੇ ਮੈਂਬਰ ਸਰਕਾਰੀ ਗੋਦਾਮਾਂ ਵਿੱਚੋਂ ਚੋਰੀ ਕਰਦੇ ਹਨ ਜਿੰਨ੍ਹਾ ਦੇ ਖਿਲਾਫ ਚੋਰੀ, ਲੁੱਟਖੋਹ, ਅਸਲਾ ਐਕਟ ਅਤੇ ਐਨ.ਡੀ.ਪੀ.ਐਸ.ਐਕਟ ਆਦਿ ਦੇ ਮੁਕੱਦਮੇ ਦਰਜ ਹਨ ਮੁਲਜਮ ਅਰਵਿੰਦਰ ਉਰਫ ਰੇਵਿੰਦ ਕੁਮਾਰ ਦੇ ਖਿਲਾਫ 9 ਮੁਕੱਦਮੇ, ਰਜਿੰਦਰ ਸਿੰਘ ਉਰਫ ਬੰਟੀ ਦੇ ਖਿਲਾਫ 3 ਮੁਕੱਦਮੇ, ਅਤੇ ਬੱਲੂ ਉਕਤਾਨ ਦੇ ਖਿਲਾਫ 01 ਮੁਕੱਦਮਾ ਦਰਜ ਹੈ ਜਿੰਨ੍ਹਾ ਵਿੱਚ ਇਹ ਗਿ੍ਰਫਤਾਰ ਹੋ ਕੇ ਜੇਲਾਂ ਵਿੱਚ ਜਾ ਚੁੱਕੇ ਹਨ।

Patiala Police : ਸਾਵਧਾਨ! ਘੁੰਮ ਰਹੇ ਨੇ ਨਵਜੰਮੇ ਬੱਚਿਆਂ ਦੀ ਖਰੀਦ-ਵੇਚ ਕਰਨ ਵਾਲੇ ਗਿਰੋਹ, ਪੁਲਿਸ ਨੇ ਕੀਤਾ ਕਾਬੂ
ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਲਾਲਚ ਦੇ ਕੇ ਬਣਾਉਂਦੇ ਸਨ ਨਿਸ਼ਾਨਾ | Patiala Police

ਪਟਿਆਲਾ (ਖੁਸ਼ਵੀਰ ਸਿੰਘ ਤੂਰ)। Patiala Police : ਪਟਿਆਲਾ ਪੁਲਿਸ ਵੱਲੋਂ ਨਵ ਜਨਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਨ੍ਹਾਂ ਕੋਲੋਂ ਦੋ ਨਵਜੰਮੀਆਂ ਬੱਚੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਇਸ ਗਿਰੋਹ ਦੀਆਂ ਦਿੱਲੀ ਤੱਕ ਤਾਰਾਂ ਜੁੜੀਆਂ ਹੋਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਸਿਟੀ ਸਰਫ਼ਰਾਜ ਆਲਮ ਨੇ ਦੱਸਿਆ ਕਿ ਥਾਣਾ ਕੋਤਵਾਲੀ ਦੇ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਮਹਿਲਾ ਐੱਸਆਈ ਗੁਰਪ੍ਰੀਤ ਕੌਰ ਸਮੇਤ ਸਾਥੀ ਮੁਲਾਜ਼ਮਾਂ ਨੇ ਸਨੌਰੀ ਅੱਡਾ ਪਟਿਆਲਾ ਪਾਸ ਕੁਲਵਿੰਦਰ ਕੌਰ ਉਰਫ਼ ਮਨੀ ਪੁੱਤਰੀ ਜਗਸੀਰ ਸਿੰਘ ਵਾਸੀ ਪਿੰਡ ਕੁੱਸਾ ਜ਼ਿਲ੍ਹਾ ਮੋਗਾ, ਜੋ ਕਿ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਦਾ ਕੰਮ ਕਰਨ ਦੇ ਨਾਲ-ਨਾਲ ਨਵਜੰਮੇ ਬੱਚਿਆਂ ਦੀ ਖਰੀਦ ਕਰਕੇ ਇਨ੍ਹਾਂ ਨੂੰ ਮਹਿੰਗੇ ਭਾਅ ’ਤੇ ਲੋੜਵੰਦ ਵਿਅਕਤੀਆਂ ਨੂੰ ਵੇਚ ਦਿੰਦੀ ਹੈ।

Patiala Police

ਇਸ ਵੱਲੋਂ ਪਹਿਲਾਂ ਵੀ ਕਈ ਨਵਜੰਮੇ ਬੱਚਿਆਂ ਨੂੰ ਖਰੀਦ ਕੇ ਵੱਧ ਰੇਟ ’ਤੇ ਵੇਚਿਆ ਗਿਆ ਹੈ, ਜੋ ਕਿ ਅੱਜ ਵੀ ਮਥਰਾ ਕਲੋਨੀ ਪਟਿਆਲਾ ਵਿਖੇ ਇੱਕ ਨਵਜੰਮੇ ਬੱਚੇ ਨੂੰ ਸਰਬਜੀਤ ਕੌਰ ਪਤਨੀ ਗੁਰੰਜਟ ਵਾਸੀ ਪਿੰਡ ਦੁਲਮਾ ਜ਼ਿਲ੍ਹਾ ਮਲੇਰਕੋਟਲਾ ਹਾਲ ਵਾਸੀ ਸੰਤਾਂ ਵਾਲੀ ਗਲੀ ਬਰਨਾਲਾ ਜੋ ਕਿ ਪਹਿਲਾਂ ਪ੍ਰਾਈਵੇਟ ਤੌਰ ’ਤੇ ਸਰਕਾਰੀ ਹਸਪਤਾਲ ਸੰਗਰੂਰ ਵਿੱਚ ਸਫ਼ਾਈ ਸੇਵਕਾਂ ਦਾ ਕੰਮ ਕਰਦੀ ਸੀ, ਰਾਜੇਸ਼ ਕੁਮਾਰ ਪੁੱਤਰ ਅਮਰਨਾਥ ਪਿੰਡ ਔਡਾਂ ਸਰਸਾ ਹਰਿਆਣਾ ਵਿਖੇ ਵੇਚਣ ਆਈ ਹੈ। ਪੁਲਿਸ ਵੱਲੋਂ ਰੇਡ ਕਰਦਿਆਂ ਤਿੰਨੇ ਮੁਲਜ਼ਮਾਂ ਸਮੇਤ ਇੱਕ 10 ਦਿਨਾਂ ਦੀ ਛੋਟੀ ਬੱਚੀ ਬਰਾਮਦ ਕੀਤੀ ਗਈ। Patiala Police

Read News : Punjab News: ਮੱਠਾ ਪੈਣ ਲੱਗਿਆ ਵਿਦੇਸ਼ਾਂ ਨੂੰ ਜਾਣ ਦਾ ਚਾਅ, ਕਾਲਜਾਂ ‘ਚ ਮੁੜ ਲੱਗੀਆਂ ਰੌਣਕਾਂ, ਪੜ੍ਹੋ ਰਿਪੋਰਟ

ਇਸ ਬੱਚੀ ਨੂੰ ਬਾਲ ਭਲਾਈ ਕਮੇਟੀ ਡੀਸੀ ਦਫ਼ਤਰ ਪਟਿਆਲਾ ਦੇ ਪੇਸ਼ ਕਰਕੇ ਐੱਸਡੀਕੇਐੱਸ ਪੂਰਨ ਬਾਲ ਨਿਕੇਤਨ ਵਿਖੇ ਜਮ੍ਹਾਂ ਕਰਵਾ ਦਿੱਤਾ ਗਿਆ। ਮੁਲਜ਼ਮਾਂ ਦਾ ਚਾਰ ਦਿਨਾਂ ਦਾ ਰਿਮਾਂਡ ਹਾਸਲ ਕਰਕੇ ਇਨ੍ਹਾਂ ਦੀ ਪੁੱਛਗਿਛ ਦੌਰਾਨ ਇਨ੍ਹਾਂ ਦੇ ਗਿਰੋਹ ਦੇ ਹੋਰ ਮੈਂਬਰ ਜਸ਼ਨਦੀਪ ਕੌਰ ਪਤਨੀ ਗਰਮੀਤ ਸਿੰਘ ਵਾਸੀ ਪਿੰਡ ਪਤਨਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਕਮਲੇਸ਼ ਕੌਰ ਪਤਨੀ ਸਤਪਾਲ ਸਿੰਘ ਵਾਸੀ ਮਾਨਸਾ ਨੂੰ ਨਾਮਜ਼ਦ ਕੀਤਾ ਗਿਆ ਅਤੇ ਇਨ੍ਹਾਂ ਨੂੰ ਕਾਲੀ ਮਾਤਾ ਮੰਦਿਰ ਦੇ ਪਿਛਲੇ ਪਾਸਿਓਂ ਗ੍ਰਿਫ਼ਤਾਰ ਕਰਕੇ ਪੰਜ ਦਿਨਾਂ ਦੀ ਇੱਕ ਬੱਚੀ ਨੂੰ ਬਰਾਮਦ ਕੀਤਾ ਗਿਆ। Patiala Police

ਦਿੱਲੀ ਤੱਕ ਜੁੜੇ ਗਿਰੋਹ ਦੇ ਤਾਰ, 15-20 ਬੱਚਿਆਂ ਦੀ ਕਰ ਚੁੱਕੇ ਨੇ ਖਰੀਦ ਵੇਚ : ਐੱਸਪੀ ਸਿਟੀ

ਅੱੈਸਪੀ ਸਿਟੀ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਪੈਸਿਆਂ ਦਾ ਲਾਲਚ ਦੇ ਕੇ ਬੱਚਿਆਂ ਦੀ ਖਰੀਦੋ-ਫ਼ਰੋਖਤ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਹ 70 ਹਜ਼ਾਰ ਦੇ ਬੱਚੇ ਖਰੀਦ ਕੇ ਅੱਗੇ 4-5 ਲੱਖ ਰੁਪਏ ਵਿੱਚ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕਹਿਣ ਅਨੁਸਾਰ ਹੁਣ ਤੱਕ 5-6 ਬੱਚਿਆਂ ਨੂੰ ਵੇਚ ਚੁੱਕੇ ਹਨ, ਪਰ ਸਾਨੂੰ ਜੋ ਜਾਣਕਾਰੀ ਹੈ ਕਿ ਇਹ ਹੁਣ ਤੱਕ 15-20 ਬੱਚਿਆਂ ਦੀ ਖਰੀਦ ਵੇਚ ਕਰ ਚੁੱਕੇ ਹਨ। Patiala Police

ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਤਾਰ ਦਿੱਲੀ ਤੱਕ ਜੁੜ ਰਹੇ ਹਨ। ਸਰਫ਼ਰਾਜ ਆਲਮ ਨੇ ਦੱਸਿਆ ਕਿ ਪੁਲਿਸ ਵੱਲੋਂ ਬੱਚੇ ਖਰੀਦਣ ਵਾਲੇ ਲੋਕਾਂ ਤੱਕ ਵੀ ਪੁੱਜ ਰਹੀ ਹੈ ਅਤੇ ਇਸ ਗਿਰੋਹ ਤੋਂ ਡੁਘਾਈ ਨਾਲ ਪੁੱਛਗਿਛ ਦੌਰਾਨ ਹੋਰ ਖੁਲਾਸੇ ਸਾਹਮਣੇ ਆ ਸਕਦੇ ਹਨ। ਇਸ ਮੌਕੇ ਹੋਰ ਪੁਲਿਸ ਅਧਿਕਾਰੀ ਵੀ ਮੌਜ਼ੂਦ ਸਨ। Patiala Police

Encounter: ਮੁਕਾਬਲੇ ਦੌਰਾਨ ਪਟਿਆਲਾ ਪੁਲਿਸ ਵੱਲੋਂ ਗੈਂਗਸਟਰ ਗ੍ਰਿਫ਼ਤਾਰ
ਪੁਲਿਸ ਦੀ ਫਾਇਰਿੰਗ ਨਾਲ ਜ਼ਖ਼ਮੀ, ਹਸਪਤਾਲ ਦਾਖਲ | Encounter

ਤੇਜਪਾਲ ਕਤਲ ਕਾਂਡ ਅਤੇ ਮੋਹਾਲੀ ਵਿਖੇ ਉਂਗਲ ਕੱਟਣ ਦੇ ਮਾਮਲੇ ਵਿੱਚ ਸੀ ਲੋੜੀਂਦਾ

ਰਾਜੀਵ ਰਾਜਾ ਗੈਂਗ ਦਾ ਕਰੀਬੀ ਸਾਥੀ, 15 ਮਾਮਲੇ ਦਰਜ਼

(ਖੁਸ਼ਵੀਰ ਸਿੰਘ ਤੂਰ) ਪਟਿਆਲਾ। Encounter ਪਟਿਆਲਾ ਪੁਲਿਸ ਵੱਲੋਂ ਕਈ ਕੇਸਾਂ ਵਿੱਚ ਲੋੜੀਦੇ ਗੈਂਗਸਟਰ ਨੂੰ ਪੁਲਿਸ ਮੁਕਾਬਲੇ ਮਗਰੋਂ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਪੁਲਿਸ ਦੀ ਗੋਲੀ ਨਾਲ ਗੈਂਗਸਟਰ ਪੁਨੀਤ ਸਿੰਘ ਉਰਫ਼ ਗੋਲੂ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਰਾਜੀਵ ਰਾਜਾ ਗੈਂਗ ਨਾਲ ਸਬੰਧਿਤ ਸੀ।

ਜਾਣਕਾਰੀ ਅਨੁਸਾਰ ਸੀਆਈਏ ਪਟਿਆਲਾ ਅਤੇ ਥਾਣਾ ਕੋਤਵਾਲੀ ਪਟਿਆਲਾ ਦੀਆਂ ਟੀਮਾਂ ਨੂੰ ਗੈਂਗਸਟਰ ਪੁਨੀਤ ਸਿੰਘ ਉਰਫ਼ ਗੋਲੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਨਿਊ ਮਥਰਾ ਕਲੌਨੀ ਦੀ ਭਿਣਕ ਪਈ ਅਤੇ ਉਨ੍ਹਾਂ ਨੇ ਮੁਲਜ਼ਮ ਪੁਨੀਤ ਸਿੰਘ ਉਰਫ਼ ਗੋਲੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਨਿਊ ਮਥੁਰਾ ਕਲੋਨੀ ਦਾ ਪਿੱਛਾ ਕੀਤਾ। ਸੀਆਈਏ ਪਟਿਆਲਾ ਦੇ ਇੰਚਾਰਜ਼ ਅਸਵਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਦੇ ਇੰਚਾਰਜ਼ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀਆਂ ਟੀਮਾਂ ਵੱਲੋਂ ਗੈਂਗਸਟਰ ਪੁਨੀਤ ਸਿੰਘ ਜੋਂ ਕਿ ਮੋਟਰ ਸਾਇਕਲ ’ਤੇ ਸਵਾਰ ਸੀ ਤਾਂ ਪੁਲਿਸ ਨੇ ਉਸ ਨੂੰ ਸਨੌਰ ਦੇ ਖੇਤਰ ਵਿੱਚ ਘੇਰ ਲਿਆ।

ਇਹ ਵੀ ਪੜ੍ਹੋ: Punjab News: ਪੰਜਾਬ ਦੇ 62 ਪਿੰਡਾਂ ਲਈ ਵਰਦਾਨ ਹੋਵੇਗਾ ਪੰਜਾਬ ਸਰਕਾਰ ਦਾ ਇਹ ਪ੍ਰੋਜੈਕਟ

ਇਸ ਦੌਰਾਨ ਪੁਲਿਸ ਨੇ ਉਸ ਨੂੰ ਸਰੈਂਡਰ ਕਰਨ ਲਈ ਆਖਿਆ ਪਰ ਉਸ ਵੱਲੋਂ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦਿਆ ਗੈਂਗਸਟਰ ਪੁਨੀਤ ਸਿੰਘ ਤੇ ਫਾਇਰਿੰਗ ਕੀਤੀ ਅਤੇ ਗੋਲੀ ਉਸ ਦੇ ਲੱਤ ਵਿੱਚ ਜਾ ਵੱਜੀ, ਜਿਸ ਨਾਲ ਕਿ ਉਹ ਜਖ਼ਮੀ ਹੋ ਗਿਆ। ਜਖ਼ਮੀ ਹਾਲਤ ਵਿੱਚ ਪੁਲਿਸ ਨੇ ਉਸ ਨੂੰ ਦਬੋਚ ਲਿਆ ਅਤੇ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਘਟਨਾ ਸਥਾਨ ’ਤੇ ਪਟਿਆਲਾ ਦੇ ਐਸਪੀਡੀ ਯੋਗੇਸ਼ ਸ਼ਰਮਾ ਪੁੱਜੇ ਅਤੇ ਉਨ੍ਹਾਂ ਦੱਸਿਆ ਕਿ ਇਸ ਗੈਂਗਸਟਰ ਦੀ ਪੁਲਿਸ ਨੂੰ ਭਾਲ ਸੀ। ਉੱਕਤ ਗੈਂਗਸਟਰ ਪਟਿਆਲਾ ਵਿਖੇ ਤੇਜਪਾਲ ਦੇ ਕਤਲ ਕੇਸ ਮਾਮਲੇ ਅਤੇ ਮੋਹਾਲੀ ਵਿਖੇ ਉਂਗਲ ਕੱਟਣ ਦੇ ਕੇਸ ਵਿੱਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਵੱਲੋਂ ਪੁਲਿਸ ਤੇ ਤਿੰਨ-ਚਾਰ ਫਾਇਰ ਕੀਤੇ ਗਏ । ਪੁਲਿਸ ਨੂੰ ਇਸ ਕੋਲੋਂ 32 ਬੋਰ ਦਾ ਪਿਸਟਲ ਵੀ ਬ੍ਰਾਮਦ ਹੋਇਆ। ਇਸ ਵਿਰੁੱਧ ਪਹਿਲਾਂ ਵੀ ਲੁੱਟ-ਖੋਹ ਅਤੇ ਕਤਲ ਦੀ ਕੋਸ਼ਿਸ਼ ਆਦਿ ਦੇ 15 ਕੇਸ ਦਰਜ ਹਨ। Encounter

ਪਟਿਆਲਾ ਪੁਲਿਸ ਵੱਲੋਂ ਇਰਾਦਾ ਕਤਲ ਮਾਮਲੇ ਵਿੱਚ 6 ਗ੍ਰਿਫ਼ਤਾਰ
ਹੁੱਲੜਬਾਜਾਂ ਨੂੰ ਗਿਫ਼ਤਾਰ ਕਰਨ ਸਮੇਂ ਸਿਪਾਹੀ ਗੁਰਪ੍ਰੀਤ ਸਿੰਘ ਦੀ ਟੁੱਟ ਗਈ ਸੀ ਲੱਤ | Patiala Police

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਇਰਾਦਾ ਕਤਲ ਦੇ ਮਾਮਲੇ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਲੁਟੇਰਾ ਗਿਰੋਹ ਦੇ 4 ਜਣਿਆ ਨੂੰ ਗਿਫ਼ਤਾਰ ਕੀਤਾ ਗਿਆ ਹੈ। ਇਰਾਦਾ ਕਤਲ ਮਾਮਲੇ ਵਿੱਚ 22 ਮਾਰਚ ਨੂੰ ਪਿੰਡ ਰਸੂਲਪੁਰ ਸੈਦਾ ਨੇੜੇ ਪ੍ਰਾਇਮਰੀ ਸਕੂਲ ਪਾਸ 40-50 ਲੜਕਿਆਂ ਵੱਲੋਂ ਹੁੱਲੜਬਾਜੀ ਕੀਤੀ ਗਈ ਸੀ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਸਮੇਂ ਸਿਪਾਹੀ ਗੁਰਪ੍ਰੀਤ ਸਿੰਘ ਦੀ ਸੱਜੀ ਲੱਤ ਟੁੱਟ ਗਈ ਸੀ ਅਤੇ ਉਹ ਜਖ਼ਮੀ ਹੋ ਗਿਆ ਸੀ। (Patiala Police)

ਲੁਟੇਰਾ ਗਿਰੋਹ ਦੇ 4 ਮੁਲਜ਼ਮ ਵੀ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ | Patiala Police

ਪਟਿਆਲਾ ਦੇ ਐਸਪੀ ਸਿਟੀ ਸਰਫਰਾਜ ਆਲਮ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅੱਜ ਪੁਲਿਸ ਵੱਲੋਂ 6 ਮੁਲਜ਼ਮਾਂ ਜਿਨ੍ਹਾਂ ਵਿੱਚ ਰਾਜਵਿੰਦਰ ਸਿੰਘ ਉਰਫ਼ ਰਾਜਾ ਬੋਕਸਰ , ਹਰਪ੍ਰੀਤ ਸਿੰਘ ਉਰਫ਼ ਸਨੀ, ਸਾਜਨ ਉਰਫ਼ ਕੈਬੀ, ਜੋਨੀ ਸਿੰਘ, ਸੂਰਜ, ਗੋਰਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਪਾਸੋਂ ਮਾਰੂ ਹਥਿਆਰ ਵੀ ਬ੍ਰਾਮਦ ਹੋਏ ਹਨ। ਇਸ ਕੇਸ ਵਿੱਚ 8 ਮੁਲਜ਼ਮ ਪੁਲਿਸ ਵੱਲੋਂ ਪਹਿਲਾ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।

ਇਸ ਤੋਂ ਇਲਾਵਾ ਲੁਟੇਰਾ ਗਿਰੋਹ ਮਾਮਲੇ ਵਿੱਚ ਐਸਐਸਪੀ ਨੇ ਦਾਅਵਾ ਕੀਤਾ ਕਿ ਇਹ ਡਕੈਤੀ ਮਾਰਨ ਦੀ ਯੋਜਨਾ ਬਣਾ ਰਹੇ ਸਨ ਅਤੇ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਉਰਫ਼ ਮੱਖਣ, ਸੰਦੀਪ ਸਿੰਘ ਉਰਫ਼ ਸਨੀ, ਸੋਨੂ ਅਤੇ ਪਾਰਕ ਕੁਮਾਰ ਨੂੰ 2 ਪਿਸਟਲ 32 ਬੋਰ, 9 ਰੌਦ, 2 ਕ੍ਰਿਪਾਨਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਹਰਪ੍ਰੀਤ ਸਿੰਘ ਵਿਰੁੱਧ ਪਹਿਲਾ ਵੀ 5 ਅਤੇ ਸੰਦੀਪ ਖਿਲਾਫ਼ 7 ਮਾਮਲੇ ਦਰਜ਼ ਹਨ।

Also Read : ਬਾਲੀਵੁੱਡ ਨਿਰਦੇਸ਼ਕ ਅਲੀ ਅੱਬਾਸ ਨੂੰ ਲੋਕਾਂ ਨੂੰ ਕਿਉਂ ਕਰਨੀ ਪਈ ਅਪੀਲ, ਜਾਣੋ…