Road Accidents - Sach Kahoon Punjabi
Farishte Scheme: ਸੜਕੀ ਹਾਦਸਿਆਂ ’ਚ ਜ਼ਖਮੀ ਮਰੀਜ਼ਾਂ ਨੂੰ ਫ਼ਰਿਸ਼ਤੇ ਸਕੀਮ ਤਹਿਤ ਮਿਲ ਰਿਹਾ ਮੁਫ਼ਤ ਇਲਾਜ, ਬਚਾਈਆਂ ਜਾ ਰਹੀਆਂ ਹਨ ਬਹੁ ਕੀਮਤੀ ਜਾਨਾਂ
ਫ਼ਰਿਸ਼ਤੇ ਯੋਜਨਾ ਦੁਰਘਟਨਾ ਪੀੜਤਾਂ ਲਈ ਵਰਦਾਨ : ਸਿਵਲ ਸਰਜਨ
Farishte Scheme: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਮੁੱਖ ਮੰਤਰੀ ਪੰਜਾਬ ਅਤੇ ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਸੜਕੀ ਹਾਦਸਿਆਂ ਵਿੱਚ ਜਖ਼ਮੀ ਮਰੀਜ਼ਾਂ ਨੂੰ ਫਰਿਸ਼ਤੇ ਸਕੀਮ ਤਹਿਤ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਫ਼ਿਰੋਜ਼ਪੁਰ ਨੇ ਦੱਸਿਆ ਕਿ ਇਸ ਯੋਜਨਾਂ ਤਹਿਤ ਸਰਕਾਰ ਵੱਲੋਂ ਸੜਕੀ ਹਾਦਸਿਆਂ ਦੌਰਾਨ ‘ਗੋਲਡਨ ਆਵਰ’ ਸਮੇਂ ਹਾਦਸਾ ਪੀੜਤਾਂ ਦਾ ਨੇੜਲੇ ਸਰਕਾਰੀ ਹਸਪਤਾਲਾਂ ਸਮੇਤ ਪ੍ਰਾਈਵੇਟ ਸੂਚੀਬੱਧ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: Punjab Government: SSF ਜਵਾਨਾਂ ਦੇ ਪਰਿਵਾਰ ਨੂੰ ਮਿਲਣਗੇ 2 ਕਰੋੜ ਰੁਪਏ, ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ
‘ਗੋਲਡਨ ਆਵਰ’ ਸੜਕ ਦੁਰਘਟਨਾ ਤੋਂ ਬਾਅਦ ਪਹਿਲਾਂ ਮਹੱਤਵਪੂਰਨ ਘੰਟਾ ਹੁੰਦਾ ਹੈ ਜਿਸ ਦੌਰਾਨ ਜੇਕਰ ਕਿਸੇ ਗੰਭੀਰ ਜ਼ਖਮੀ ਵਿਅਕਤੀ ਨੂੰ ਡਾਕਟਰੀ ਇਲਾਜ ਮਿਲ ਜਾਵੇ ਤਾਂ ਉਸ ਦੀ ਜਾਨ ਬਚਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ 6 ਸਰਕਾਰੀ ਹਸਪਤਾਲਾਂ ਤੋਂ ਇਲਾਵਾ 8 ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ‘ਚ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ।
ਡਾ. ਗੁਰਮੇਜ਼ ਰਾਮ, ਡਿਪਟੀ ਮੈਡੀਕਲ ਕਮਿਸ਼ਨਰ ਫਿਰੋਜ਼ਪੁਰ ਨੇ ਦੱਸਿਆ ਕਿ ਸੜਕ ਹਾਦਸੇ ਦੇ ਇਲਾਜ ਲਈ ਹਸਪਤਾਲ ਵਿੱਚ ਲਿਜਾਣ ਵਾਲੇ ਵਿਅਕਤੀ ਨੂੰ ਸਰਕਾਰ ਵੱਲੋਂ ਫ਼ਰਿਸ਼ਤੇ ਦੇ ਤੌਰ ’ਤੇ ਸਨਮਾਨਿਤ ਵੀ ਕੀਤਾ ਜਾਂਦਾ ਹੈ। ਹੱਸਪਤਾਲ ਲਿਜਾਣ ਵਾਲੇ ਵਿਅਕਤੀ ਤੋਂ ਪੁਲਿਸ ਵੱਲੋਂ ਉਦੋਂ ਤੱਕ ਕਿਸੇ ਕਿਸਮ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਜਾਵੇਗੀ, ਜਦੋਂ ਤੱਕ ਸੜਕ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਹਸਪਤਾਲ ਲੈ ਕੇ ਆਇਆ ਵਿਅਕਤੀ ਖੁਦ ਚਸ਼ਮਦੀਦ ਗਵਾਹ ਬਣਨ ਦੀ ਇੱਛਾ ਨਾ ਰੱਖਦਾ ਹੋਵੇ। ਮਰੀਜ਼ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਵਿਅਕਤੀ ਨੂੰ ਫਰਿਸ਼ਤੇ ਸਰਟੀਫਿਕੇਟ ਅਤੇ ਦੋ ਹਜ਼ਾਰ ਰੁਪਏ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਦੋ ਫਰਿਸ਼ਤੇ ਸਨਮਾਨਿਤ | Farishte Scheme
ਸੰਜੀਵ ਸ਼ਰਮਾ ਜ਼ਿਲ੍ਹਾ ਮਾਸ ਮੀਡੀਆ ਅਫਸਰ, ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਦੋ ਫਰਿਸਤਿਆਂ ਗੁਰਨੈਬ ਸਿੰਘ ਪੁੱਤਰ ਸ੍ਰੀ ਦਰਸ਼ਨ ਸਿੰਘ ਵਾਸੀ ਖਲਚੀਆਂ ਕਦੀਮ ਅਤੇ ਸੁਖਚੈਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਯਾਰੇ ਸ਼ਾਹ ਵਾਲਾ ਵਲੋਂ ਸੜਕ ਦੁਰਘਟਨਾ ਦੌਰਾਨ ਮਰੀਜਾਂ ਨੂੰ ਚੁੱਕ ਕੇ ਨੇੜੇ ਦੇ ਹਸਪਤਾਲਾਂ ਵਿੱਚ ਭਰਤੀ ਕਰਵਾ ਕੇ ਕੀਮਤੀ ਜਾਨਾ ਬਚਾਈਆਂ ਗਈਆਂ। ਅਜਾਦੀ ਦਿਵਸ ਸਮਾਰੋਹ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਇੰਨ੍ਹਾਂ ਦੋਵਾਂ ਫਰਿਸ਼ਤਿਆਂ ਨੂੰ ਪ੍ਰਸੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਫ਼ਰਿਸ਼ਤੇ ਸਕੀਮ ਅਧੀਨ ਪੰਜਾਬ ਦੇ ਸਮੂਹ ਇੰਪੈਨਲਡ ਹਸਪਤਾਲਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ sha.punjab.gov.in ‘ਤੇ ਉਪਲੱਬਧ ਹੈ। ਦੁਰਘਟਨਾ ਸਮੇਂ ਰਾਜ ਮਾਰਗਾਂ ‘ਤੇ ਜਲਦੀ ਡਾਕਟਰੀ ਇਲਾਜ ਦੇਣ ਲਈ ਨੇੜੇ ਦੇ ਹਸਪਤਾਲਾਂ ਨੂੰ ਰਜਿਸਟਰ ਕੀਤਾ ਗਿਆ ਹੈ ਤਾਂ ਕਿ ਦੁਰਘਟਨਾ ਦੇ ਸ਼ਿਕਾਰ ਵਿਆਕਤੀ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਫਿਰੋਜਪਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਹੇਠ ਡਿਪਟੀ ਮੈਡੀਕਲ ਕਮਿਸ਼ਨਰ ਗੁਰਮੇਜ਼ ਰਾਮ ਗੁਰਾਇਆ ਅਤੇ ਆਯੂਸ਼ਮਾਨ ਭਾਰਤ ਦੀ ਟੀਮ ਰਵਿੰਦਰ ਕੁਮਾਰ ਜਿਲ੍ਹਾ ਕੋਆਰਡੀਨੇਟਰ, ਗੁਰਪ੍ਰੀਤ ਕੌਰ ਮੈਡੀਕਲ ਅਫਸਰ, ਜਤਿੰਦਰ ਸਿੰਘ ਸਿਕਾਇਤ ਅਫਸਰ ਫਿਰੋਜਪੁਰ ਵੱਲੋਂ ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ  ਤਾਂ ਕਿ ਸੜਕ ਦੁਰਘਟਨਾਵਾਂ ਵਾਲੇ ਮਰੀਜਾਂ ਅਤੇ ਆਮ ਜਨਤਾ ਨੂੰ ਸਕੀਮ ਨਾਲ ਵੱਧ ਤੋਂ ਵੱਧ ਜੋੜਿਆ ਜਾ ਸਕੇ ।
Road Accidents: ਸੜਕ ਹਾਦਸਿਆਂ ’ਚ ਨੌਜਵਾਨ ਸਮੇਤ ਦੋ ਜਣਿਆਂ ਦੀ ਮੌਤ
Road Accidents: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਦੇ ਆਸ-ਪਾਸ ਵਾਪਰੇ ਵੱਖ-ਵੱਖ ਸੜਕੀ ਹਾਦਸਿਆਂ ਵਿੱਚ ਨੌਜਵਾਨ ਸਮੇਤ ਦੋ ਜਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਪਿੰਡ ਮਰਖਾਈ ਕੋਲ ਇਨੋਵਾ ਗੱਡੀ ਅਤੇ ਘੋੜੇ ਟਰਾਲੇ ਦੀ ਆਹਮੋ-ਸਾਹਮਣੇ ਦੀ ਟੱਕਰ ਦੌਰਾਨ ਗੱਡੀ ਚਾਲਕ 25 ਸਾਲ ਦਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚਹਿਲ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Abohar News: ਟਾਇਰਾਂ ਦੀ ਦੁਕਾਨ ਨੂੰ ਅਚਾਨਕ ਲੱਗੀ ਅੱਗ ਨਾਲ ਹੋਇਆ ਭਾਰੀ ਨੁਕਸਾਨ
ਇਸ ਤੋਂ ਇਲਾਵਾ ਥਾਣਾ ਮੱਲਾਂ ਵਾਲਾ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਜੱਲੇ ਖਾਂ ਕੋਲ ਸਕਾਰਪਿਓ ਗੱਡੀ ਅਤੇ ਇੱਕ ਬੱਸ ਵਿਚਾਲੇ ਹੋਈ ਟੱਕਰ ਦੌਰਾਨ ਸਕਾਰਪਿਓ ਚਾਲਕ ਸੁਖਵਿੰਦਰ ਸਿੰਘ (48) ਵਾਸੀ ਪਿੰਡ ਫੱਤੇ ਵਾਲਾ ਦੀ ਮੌਕੇ ’ਤੇ ਮੌਤ ਹੋ ਗਈ। ਇਸ ਸਬੰਧੀ ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕ ਹਾਦਸਿਆਂ ਬਾਰੇ ਕਹੀ ਵੱਡੀ ਗੱਲ, ਕਰਨ ਜਾ ਰਹੇ ਨੇ ਵੱਡਾ ਬਦਲਾਅ
ਨਵੀਂ ਦਿੱਲੀ। Nitin Gadkari : ਭਾਰਤ ’ਚ ਰੋਜ਼ਾਨਾ ਹੀ ਸੜਕ ਹਾਦਸਿਆਂ ’ਚ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਸਮੱਸਿਆ ਦੇ ਹੱਲ ਲਈ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਲਈ ਹੈ। ਦਰਅਸਲ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਨੂੰ ਕਿਹਾ ਕਿ ਭਾਰਤ ਵਿੱਚ ਜੰਗ, ਅੱਤਵਾਦ ਅਤੇ ਨਕਸਲਵਾਦ ਨਾਲੋਂ ਵੱਧ ਲੋਕ ਸੜਕ ਹਾਦਸਿਆਂ ਵਿਚ ਮਰਦੇ ਹਨ।
ਉਦਯੋਗ ਸੰਗਠਨ ਫਿੱਕੀ ਦੇ ‘ਰੋਡ ਸੇਫਟੀ ਅਵਾਰਡਸ ਐਂਡ ਸੈਮੀਨਾਰ-2024’ ਦੇ ਛੇਵੇਂ ਐਡੀਸ਼ਨ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਸੜਕੀ ਪ੍ਰੋਜੈਕਟਾਂ ਦੀ ਮਾੜੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ (ਡੀਪੀਆਰ) ਕਾਰਨ ‘ਬਲੈਕ ਸਪਾਟਸ’ (ਹਾਦਸਿਆਂ ਵਾਲੇ ਖੇਤਰਾਂ) ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਕਿਹਾ, ‘‘ਜੰਗ, ਅੱਤਵਾਦ ਅਤੇ ਨਕਸਲਵਾਦ ਨਾਲੋਂ ਜ਼ਿਆਦਾ ਲੋਕ ਸੜਕ ਹਾਦਸਿਆਂ ’ਚ ਮਾਰੇ ਗਏ ਹਨ। Nitin Gadkari
ਗਡਕਰੀ ਮੁਤਾਬਕ ਭਾਰਤ ’ਚ ਹਰ ਸਾਲ ਪੰਜ ਲੱਖ ਹਾਦਸੇ ਹੁੰਦੇ ਹਨ, ਜਿਨ੍ਹਾਂ ‘ਚ ਡੇਢ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਦਕਿ ਤਿੰਨ ਲੱਖ ਲੋਕ ਜ਼ਖਮੀ ਹੁੰਦੇ ਹਨ। ਉਨ੍ਹਾਂ ਕਿਹਾ, “ਇਸ ਨਾਲ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਚ ਤਿੰਨ ਫੀਸਦੀ ਦਾ ਨੁਕਸਾਨ ਹੁੰਦਾ ਹੈ। ‘ਬਲੀ ਦੇ ਬੱਕਰੇ’ ਵਾਂਗ ਹਰ ਹਾਦਸੇ ਲਈ ਡਰਾਈਵਰ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਦੱਸਦਾ ਹਾਂ, ਅਤੇ ਮੈਂ ਨੇੜਿਓਂ ਦੇਖਿਆ ਹੈ ਕਿ ਜ਼ਿਆਦਾਤਰ ਹਾਦਸੇ ਸੜਕ ਇੰਜਨੀਅਰਿੰਗ ਵਿੱਚ ਨੁਕਸ ਕਾਰਨ ਹੁੰਦੇ ਹਨ।
Nitin Gadkari
ਮੰਤਰੀ ਨੇ ਸਾਰੇ ਹਾਈਵੇਅ ਦੇ ਸੇਫਟੀ ਆਡਿਟ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਾਦਸਿਆਂ ਦੀ ਗਿਣਤੀ ਘਟਾਉਣ ਲਈ ਸਾਨੂੰ ਲੇਨ ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ। ਗਡਕਰੀ ਨੇ ਕਿਹਾ ਕਿ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਐਂਬੂਲੈਂਸਾਂ ਅਤੇ ਉਨ੍ਹਾਂ ਦੇ ਡਰਾਈਵਰਾਂ ਲਈ ਇੱਕ ਕੋਡ ਤਿਆਰ ਕਰ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਸੜਕ ਦੁਰਘਟਨਾ ਪੀੜਤਾਂ ਨੂੰ ਜਲਦੀ ਬਚਾਉਣ ਲਈ ਕਟਰ ਵਰਗੀਆਂ ਅਤਿ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਨ ਲਈ ਸਿਖਲਾਈ ਦਿੱਤੀ ਜਾ ਸਕੇ।
Read Also : ਕੁਪਵਾੜਾ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ
Road Accidents: ਰਫ਼ਤਾਰ ਦੇ ਨਾਲ ਵਧਦੇ ਹਾਦਸੇ
ਦੇਸ਼ ’ਚ ਸੜਕਾਂ ’ਤੇ ਐਕਸਪ੍ਰੈਸ ਹਾਈਵੇ, ਸੜਕਾਂ ਚੌੜੀਆਂ ਕਰਨ ਤੇ ਪਿੰਡਾਂ ’ਚ ਸੜਕਾਂ ਦੇ ਵਿਸਥਾਰ ਨਾਲ ਜਿਸ ਅਨੁਪਾਤ ’ਚ ਰਫਤਾਰ ਦੀ ਸਹੂਲਤ ਵਧੀ ਹੈ, ਉਸ ਅਨੁਪਾਤ ’ਚ ਹਾਦਸੇ ਵੀ ਵਧ ਰਹੇ ਹਨ ਹਾਦਸੇ ਵੀ ਭਿਆਨਕ ਰੂਪ ’ਚ ਦੇਖਣ ’ਚ ਆ ਰਹੇ ਹਨ ਆਧੁਨਿਕ ਤਕਨੀਕ ਨਾਲ ਬਣੇ ਆਗਰਾ-ਲਖਨਊ ਐਕਸਪ੍ਰੈਸ-ਵੇ ’ਤੇ ਤੇਜ਼ੀ ਨਾਲ ਚੱਲ ਰਹੀ ਬੱਸ ਉੱਨਾਵ ’ਚ ਤੇਜ਼ ਰਫਤਾਰ ਨਾਲ ਚੱਲ ਰਹੇ ਟੈਂਕਰ ਨਾਲ ਟਕਰਾ ਗਈ, ਜਿਸ ’ਚ 10 ਜਣਿਆਂ ਦੇ ਮਾਰੇ ਜਾਣ ਦੀ ਘਟਨਾ, ਪਹਿਲਾਂ ਦੀਆਂ ਘਟਨਾਵਾਂ ਦੀ ਤਾਜ਼ਾ ਕੜੀ ਹੈ ਇਹ ਚਿੰਤਾ ਦੀ ਗੱਲ ਹੈ ਕਿ ਆਖਰ ਇਹ ਹਾਦਸੇ ਕਿਉਂ ਹੋ ਰਹੇ ਹਨ? ਕੇਂਦਰ ਸਰਕਾਰ ਨੇ ਨਵੰਬਰ 2022 ’ਚ ਜਾਣਕਾਰੀ ਦਿੱਤੀ ਸੀ। Road Accidents
ਕਿ ਦੇਸ਼ ਭਰ ’ਚ ਹੋਏ ਕੁੱਲ ਸੜਕੀ ਹਾਦਸਿਆਂ ’ਚ 32.9 ਫੀਸਦੀ ਐਕਸਪ੍ਰੈਸ-ਵੇ ’ਤੇ ਹੋਏ ਹਨ ਇਨ੍ਹਾਂ ਦੀ ਵਜ੍ਹਾ ਤੇਜ਼ ਰਫ਼ਤਾਰ ਰਹੀ ਹੈ ਹਾਦਸਿਆਂ ਦੇ ਵਧਣ ਦਾ ਕਾਰਨ ਦੇਸ਼ ਨੂੰ ਕਾਰ ਅਤੇ ਦੋ ਪਹੀਆ ਵਾਹਨਾਂ ਨਾਲ ਭਰ ਦੇਣਾ ਵੀ ਹੈ ਅਜਿਹੇ ’ਚ ਜ਼ਲਦੀ ਮੰਜਿਲ ਪਾਉਣ ਦੀ ਹੋੜ ’ਚ ਵਾਹਨਾਂ ਦੀ ਰਫ਼ਤਾਰ ਵਧਾ ਦਿੱਤੀ ਜਾਂਦੀ ਹੈ ਤੇ ਜਦੋਂ ਸਾਹਮਣੇ ਕੋਈ ਜਾਨਵਰ ਜਾਂ ਵਾਹਨ ਆ ਜਾਂਦਾ ਹੈ ਤਾਂ ਰਫਤਾਰ ਨੂੰ ਕੰਟਰੋਲ ਕਰਨਾ ਸੰਭਵ ਨਹੀਂ ਰਹਿ ਜਾਂਦਾ ਸ਼ਰਾਬ ਪੀ ਕੇ ਵਾਹਨ ਚਲਾਉਣਾ ਵੀ ਹਾਦਸਿਆਂ ਦਾ ਇੱਕ ਵੱਡਾ ਕਾਰਨ ਹੈ ਹੁਣ ਤੱਕ ਇਹ ਆਮ ਧਾਰਨਾ ਬਣੀ ਹੋਈ ਹੈ ਕਿ ਸੜਕ ਹਾਦਸੇ ਰਾਜਮਾਰਗਾਂ ’ਤੇ ਜ਼ਿਆਦਾ ਹੁੰਦੇ ਹਨ। Road Accidents
Read This : New Criminal Laws: ਨਵੇਂ ਅਪਰਾਧਿਕ ਕਾਨੂੰਨਾਂ ਦਾ ਸਰੂਪ ਤੇ ਪ੍ਰਾਸੰਗਿਕਤਾ
ਪਰ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਸੜਕੀ ਹਾਦਸਿਆਂ ਸਬੰਧੀ ਇੱਕ ਨਵੀਂ ਤਸਵੀਰ ਪੇਸ਼ ਕੀਤੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਰਾਜਮਾਰਗਾਂ ਤੋਂ ਕਿਤੇ ਜ਼ਿਆਦਾ ਹਾਦਸੇ ਅੰਦਰਲੀਆਂ ਸੜਕਾਂ ’ਤੇ ਵੀ ਹੋਣ ਲੱਗੇ ਹਨ ਪੇਂਡੂ ਇਲਾਕਿਆਂ ’ਚ ਜਦੋਂ ਤੋਂ ਟਰੈਕਟਰ, ਮੋਟਰ ਸਾਈਕਲ ਅਤੇ ਕਾਰ -ਜੀਪਾਂ ਦੀ ਗਿਣਤੀ ਵਧੀ ਹੈ, ਉਦੋਂ ਤੋਂ ਇਨ੍ਹਾਂ ਛੋਟੇ ਸਮਝੇ ਜਾਣ ਵਾਲੇ ਮਾਰਗਾਂ ’ਤੇ ਹਾਦਸੇ ਵਧੇ ਹਨ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬੀਤੇ ਦੋ ਦਹਾਕਿਆਂ ਅੰਦਰ ਪਿੰਡ-ਪਿੰਡ ਸੜਕਾਂ ਪਹੁੰਚੀਆਂ ਹਨ ਤੇ ਉਸ ਤਾਦਾਦ ’ਚ ਵਾਹਨ ਵੀ ਵਧੇ ਹਨ ਵਿਡੰਬਨਾ ਇਹ ਵੀ ਰਹੀ ਕਿ ਇਸ ਦੌਰਾਨ ਪਿੰਡ-ਪਿੰਡ ਸ਼ਰਾਬ ਦੀ ਵਿੱਕਰੀ ਵੀ ਸ਼ੁਰੂ ਹੋ ਗਈ। Road Accidents
ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਬਣ ਰਹੀ ਹੈ ਨਾਲ ਹੀ ਇਨ੍ਹਾਂ ਖੇਤਰਾਂ ’ਚ ਆਵਾਜਾਈ ਕੰਟਰੋਲ ਦੀ ਸਹੂਲਤ ਨਾ ਹੋਣਾ
ਜੋ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਬਣ ਰਹੀ ਹੈ ਨਾਲ ਹੀ ਇਨ੍ਹਾਂ ਖੇਤਰਾਂ ’ਚ ਆਵਾਜਾਈ ਕੰਟਰੋਲ ਦੀ ਸਹੂਲਤ ਨਾ ਹੋਣਾ ਵੀ ਹਾਦਸਿਆਂ ਦਾ ਇੱਕ ਕਾਰਨ ਹੈ ਸੜਕੀ ਹਾਦਸਿਆਂ ’ਚ ਭਾਰਤ ਨੂੰ ਹਰ ਸਾਲ ਮਨੁੱਖੀ ਵਸੀਲਿਆਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਉਠਾਉਣਾ ਪੈਂਦਾ ਹੈ ਅੰਤਰਰਾਸ਼ਟਰੀ ਸੜਕ ਸੰਗਠਨ (ਆਈਆਰਐਫ) ਦੀਆਂ ਰਿਪੋਰਟਾਂ ਮੁਤਾਬਿਕ ਦੁਨੀਆ ਭਰ ’ਚ ਸੜਕੀ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ’ਚ ਭਾਰਤ ਦੀ ਹਿੱਸੇਦਾਰੀ 10 ਫੀਸਦੀ ਤੋਂ ਜ਼ਿਆਦਾ ਹੈ ਇਸ ਜਾਣਕਾਰੀ ਅਨੁਸਾਰ 12.5 ਲੱਖ ਲੋਕਾਂ ਦੀ ਦੁਨੀਆ ’ਚ ਹਰ ਸਾਲ ਸੜਕੀ ਹਾਦਸਿਆਂ ’ਚ ਮੌਤ ਹੁੰਦੀ ਹੈ, ਇਨ੍ਹਾਂ ’ਚ ਸਭ ਤੋਂ ਜ਼ਿਆਦਾ ਮੌਤਾਂ ਭਾਰਤ ’ਚ ਹੁੰਦੀਆਂ ਹਨ। Road Accidents
ਜੋ ਪਰਿਵਾਰ ਹਾਦਸੇ ’ਚ ਆਪਣੇ ਜੀਅ ਨੂੰ ਗਵਾਉਂਦਾ ਹੈ, ਉਸ ’ਤੇ ਪੰਜ ਲੱਖ ਰੁਪਏ ਦਾ ਔਸਤਨ ਵਾਧੂ ਬੋਝ ਪੈਂਦਾ ਹੈ
ਜੋ ਪਰਿਵਾਰ ਹਾਦਸੇ ’ਚ ਆਪਣੇ ਜੀਅ ਨੂੰ ਗਵਾਉਂਦਾ ਹੈ, ਉਸ ’ਤੇ ਪੰਜ ਲੱਖ ਰੁਪਏ ਦਾ ਔਸਤਨ ਵਾਧੂ ਬੋਝ ਪੈਂਦਾ ਹੈ ਸੜਕਾਂ ’ਤੇ ਵਧਦੇ ਹਾਦਸਿਆਂ ’ਚ ਸ਼ਰਾਬ ਪੀ ਕੇ ਵਾਹਨ ਚਲਾਉਣਾ, ਨਾਬਾਲਗ ਬਾਈਕਰਜ਼ ਦਾ ਸੜਕਾਂ ’ਤੇ ਬੇਲਗਾਮ ਹੋਣਾ ਵੀ ਹੈ, ਉੱਥੇ ਦੇਸ਼ ’ਚ ਵਧਦੇ ਸੜਕੀ ਹਾਦਸਿਆਂ ਦੇ ਕਾਰਨ ਰਾਸ਼ਟਰੀ ਰਾਜਮਾਰਗਾਂ ’ਚ ਵੀ ਤਲਾਸ਼ੇ ਜਾ ਰਹੇ ਹਨ ਦਰਅਸਲ ਦੇਸ਼ ’ਚ ਹਰ ਸਾਲ ਕਰੀਬ ਡੇਢ ਲੱਖ ਲੋਕ ਮਾਰੇ ਜਾਂਦੇ ਹਨ ਅਤੇ ਚਾਰ ਤੋਂ ਪੰਜ ਲੱਖ ਲੋਕ ਜਖ਼ਮੀ ਹੁੰਦੇ ਹਨ, ਉਨ੍ਹਾਂ ’ਚ ਜ਼ਿਆਦਾਤਰ ਨੌਜਵਾਨ ਹੁੰਦੇ ਹਨ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ’ਚ ਬਾਈਕਰਸ ਦਾ ਆਤੰਕ ਛਾਇਆ ਹੋਇਆ ਹੈ ਦੂਜੇ ਪਾਸੇ ਸਰਕਾਰ ਰਾਜਮਾਰਗਾਂ ’ਤੇ ਅਜਿਹੇ ਥਾਂ ਲੱਭ ਰਹੀ ਹੈ, ਜਿੱਥੇ ਜ਼ਿਆਦਾਤਰ ਹਾਦਸੇ ਹੁੰਦੇ ਹਨ ਇਸ ਤੋਂ ਬਾਅਦ ਇਨ੍ਹਾਂ ਥਾਵਾਂ ’ਤੇ ਅਜਿਹੇ ਸੁਧਾਰ ਕੀਤੇ ਜਾਣਗੇ। Road Accidents
ਘਟਨਾਵਾਂ ਘੱਟ ਹੋਣ ਰਾਜਮਾਰਗ ਲੰਮੇ ਅਤੇ ਤੇਜ਼ੀ ਦੇ ਸਫਰ ਲਈ ਹੁੰਦੇ ਹਨ
ਜਿਸ ਨਾਲ ਘਟਨਾਵਾਂ ਘੱਟ ਹੋਣ ਰਾਜਮਾਰਗ ਲੰਮੇ ਅਤੇ ਤੇਜ਼ੀ ਦੇ ਸਫਰ ਲਈ ਹੁੰਦੇ ਹਨ ਇਸ ਲਈ ਅਕਸਰ ਵਾਹਨਾਂ ਦੀ ਰਫ਼ਤਾਰ ਤੇਜ਼ ਰਹਿੰਦੀ ਹੈ ਰਾਜਮਾਰਗਾਂ ’ਤੇ ਹਰ ਪੰਜ ਕਿਲੋਮੀਟਰ ਦੀ ਦੂਰੀ ’ਤੇ ਔਸਤਨ ਸ਼ਰਾਬ ਦੀਆਂ ਤਿੰਨ ਦੁਕਾਨਾਂ ਹਨ ਇਸ ਬਾਰੇ ਸਾਬਕਾ ਚੀਫ਼ ਜਸਟਿਸ ਟੀਐਸ ਠਾਕੁਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸ਼ਰਾਬ ਲੌਬੀ ਦੇ ਦਬਾਅ ’ਚ ਅੰਨ੍ਹੇਵਾਹ ਪਰਮਿਟ ਵੰਡਣ ਦੇ ਰੁਝਾਨ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਸ਼ਰਾਬ ਦੀਆਂ ਭਿਆਨਕ ਸਮਾਜਿਕ, ਆਰਥਿਕ ਅਤੇ ਸਿਹਤ ਸਬੰਧੀ ਚਿੰਤਾਵਾਂ ’ਤੇ ਖੂਬ ਚਰਚਾ ਕੀਤੀ ਜਾਂਦੀ ਹੈ, ਪਰ ਸੰਵਿਧਾਨਕ ਨਿਰਦੇਸ਼ ਦੇ ਬਾਵਜੂਦ ਸਰਕਾਰਾਂ ਸ਼ਰਾਬ ’ਤੇ ਰੋਕ ਲਾਉਣ ਦੀ ਸਿਆਸੀ ਇੱਛਾ-ਸ਼ਕਤੀ ਨਹੀਂ ਦਿਖਾਉਂਦੀਆਂ ਹਨ।
ਸ਼ਰਾਬ ਕਾਰੋਬਾਰੀ ਵੀ ਪੈਸੇ ਦੇ ਦਮ ’ਤੇ ਅਜਿਹੀਆਂ ਪਹਿਲਾਂ ਨੂੰ ਵਿਅਰਥ ਕਰ ਦਿੰਦੇ ਹਨ
ਸ਼ਰਾਬ ਕਾਰੋਬਾਰੀ ਵੀ ਪੈਸੇ ਦੇ ਦਮ ’ਤੇ ਅਜਿਹੀਆਂ ਪਹਿਲਾਂ ਨੂੰ ਵਿਅਰਥ ਕਰ ਦਿੰਦੇ ਹਨ ਅਤੇ ਸਰਕਾਰਾਂ ਮਾਲੀਆ ਕਮਾਈ ਦੀ ਦੁਹਾਈ ਦੇ ਕੇ ਸ਼ਰਾਬ ਵਿੱਕਰੀ ਜਾਰੀ ਰੱਖਦੀਆਂ ਹਨ ਆਵਾਜਾਈ ਸੁਚਾਰੂ ਢੰਗ ਨਾਲ ਚੱਲਦੀ ਰਹੇ, ਇਸ ਲਈ ਜਾਪਾਨ, ਅਮਰੀਕਾ ਅਤੇ ਸਿੰਗਾਪੁਰ ਦੇ ਆਵਾਜਾਈ ਕਾਨੂੰਨ ਤੋਂ ਵੀ ਸਿਖਣ ਦੀ ਗੱਲ ਕਹੀ ਜਾ ਰਹੀ ਹੈ ਖਾਸ ਤੌਰ ’ਤੇ ਯੂਰਪੀ ਦੇਸ਼ਾਂ ’ਚ ਅੰਤਰਰਾਸ਼ਟਰੀ ਪੱਧਰ ’ਤੇ ਇੱਕ ਵਿਹਾਰ ਜਾਬਤਾ ਲਾਗੂ ਹੈ, ਜਿਸ ਦਾ ਜ਼ਿਆਦਾਤਰ ਦੇਸ਼ ਪਾਲਣ ਕਰਦੇ ਹਨ ਇਸ ਜ਼ਾਬਤੇ ਮੁਤਾਬਿਕ ਜੇਕਰ ਕਿਸੇ ਕਾਰ ਦੀ ਰਫ਼ਤਾਰ 35 ਕਿਮੀ. ਪ੍ਰਤੀ ਘੰਟਾ ਹੈ, ਤਾਂ ਦੋ ਕਾਰਾਂ ਵਿਚਕਾਰ ਦੀ ਦੂਰੀ 74 ਫੁੱਟ ਹੋਣੀ ਚਾਹੀਦੀ ਹੈ। Road Accidents
ਜ਼ਾਬਤੇ ’ਚ ਚਾਲਕਾਂ ਦੇ ਨਿਯਮ ਵੀ ਤੈਅ ਕੀਤੇ ਗਏ ਹਨ
40 ਮੀਲ ਪ੍ਰਤੀ ਘੰਟੇ ਦੀ ਰਫਤਾਰ ਹੋਣ ’ਤੇ ਇਹ ਫ਼ਾਸਲਾ 104 ਫੁੱਟ ਅਤੇ 45 ਫੁੱਟ ਦੀ ਰਫ਼ਤਾਰ ’ਤੇ ਇਹ ਫਾਸਲਾ 132 ਫੁੱਟ ਹੋਣਾ ਚਾਹੀਦਾ ਹੈ ਜ਼ਾਬਤੇ ’ਚ ਚਾਲਕਾਂ ਦੇ ਨਿਯਮ ਵੀ ਤੈਅ ਕੀਤੇ ਗਏ ਹਨ ਜੇਕਰ ਚਾਲਕ ਦੀ ਮੁੱਠੀ ਦੀ ਬੰਦ ਕਰਨ ਦੀ ਤਾਕਤ ਪੌਣੇ ਸੋਲ੍ਹਾਂ ਕਿਲੋਗ੍ਰਾਮ ਤੋਂ ਘੱਟ ਨਿੱਕਲਦੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਇਹ ਵਿਅਕਤੀ ਵਾਹਨ ਚਲਾਉਣ ਲਾਇਕ ਨਹੀਂ ਹੈ ਜ਼ਾਬਤੇ ਦੀ ਸ਼ਰਤ ਮੁਤਾਬਿਕ ਵਾਹਨ ਚਲਾਉਣ ਲਾਇਕ ਉਸ ਵਿਅਕਤੀ ਨੂੰ ਮੰਨਿਆ ਜਾਵੇਗਾ ਜੋ 20 ਮੀਟਰ ਅੱਗੇ ਚੱਲ ਰਹੇ ਵਾਹਨ ਦਾ ਨੰਬਰ ਅਸਾਨੀ ਨਾਲ ਪੜ੍ਹ ਲਵੇ ਸਾਡੇ ਇੱਥੇ ਤਾਂ 80 ਸਾਲ ਦੇ ਤਾਕਤ ਅਤੇ ਨਜ਼ਰ ਤੋਂ ਕਮਜ਼ੋਰ ਹੋ ਚੁੱਕੇ ਬਜ਼ੁਰਗ ਵੀ ਸੜਕਾਂ ’ਤੇ ਵਾਹਨ ਚਲਾਉਂਦੇ ਖੂਬ ਦੇਖੇ ਜਾਂਦੇ ਹਨ ਫਿਰ ਵਾਹਨਾਂ ਦੇ ਅਨੁਪਾਤ ’ਚ ਸਾਡੀਆਂ ਸੜਕਾਂ ’ਤੇ ਜਗ੍ਹਾ ਵੀ ਨਹੀਂ ਹੈ। Road Accidents
74 ਫੁੱਟ ਦੀ ਦੂਰੀ ਬਣਾਈ ਰੱਖਣ ਦੀ ਗੱਲ ਤਾਂ ਛੱਡੋ, ਦੇਸ਼ ਦੇ ਮਹਾਂਨਗਰਾਂ ’ਚ 2 ਫੁੱਟ ਤੋਂ 5 ਫੁੱਟ ਦੀ ਦੂਰੀ ਵਾਹਨਾਂ ਵਿਚਕਾਰ ਬਣਾਈ ਰੱਖਣਾ ਮੁਸ਼ਕਿਲ ਹੋ ਰਿਹਾ ਹੈ
74 ਫੁੱਟ ਦੀ ਦੂਰੀ ਬਣਾਈ ਰੱਖਣ ਦੀ ਗੱਲ ਤਾਂ ਛੱਡੋ, ਦੇਸ਼ ਦੇ ਮਹਾਂਨਗਰਾਂ ’ਚ 2 ਫੁੱਟ ਤੋਂ 5 ਫੁੱਟ ਦੀ ਦੂਰੀ ਵਾਹਨਾਂ ਵਿਚਕਾਰ ਬਣਾਈ ਰੱਖਣਾ ਮੁਸ਼ਕਿਲ ਹੋ ਰਿਹਾ ਹੈ ਜਾਹਿਰ ਹੈ, ਅਸੀਂ ਲਾਇਸੰਸ ਪ੍ਰਣਾਲੀ ਨੂੰ ਸ੍ਰੇਸ਼ਠ ਬਣਾਉਣ ਲਈ ਗੱਲ ਭਾਵੇਂ ਦੁਨੀਆ ਦੇ ਦੇਸ਼ਾਂ ਦੀ ਰੀਸ ਕਰਨ ਦੀ ਕਰੀਏ, ਪਰ ਨਤੀਜਾ ਕਾਰਗਰ ਨਿੱਕਲੇ ਅਜਿਹੀ ਉਮੀਦ ਘੱਟ ਹੀ ਹੈ? ਲਿਹਾਜ਼ਾ ਸੜਕਾਂ ਤੋਂ ਵਾਹਨ ਘੱਟ ਕੀਤੇ ਬਿਨਾਂ ਹਾਦਸਿਆਂ ਤੋਂ ਛੁਟਕਾਰਾ ਮੁਸ਼ਕਿਲ ਹੈ ਦੂਜੇ ਪਾਸੇ ਕਾਰ ਅਤੇ ਮੋਟਰ ਸਾਈਕਲ ਲੌਬੀ ਸਾਡੇ ਇੱਥੇ ਐਨੀ ਮਜ਼ਬੂਤ ਹੈ ਕਿ ਉਹ ਕਾਰਾਂ ਦੇ ਉਤਪਾਦਨ ’ਚ ਕਮੀ ਲਿਆਉਣ ਨਹੀਂ ਦੇਵੇਗੀ, ਸਗੋਂ ਉਸ ਦੀ ਤਾਂ ਕੋਸ਼ਿਸ ਹੈ ਕਿ ਕਾਰਾਂ ਸੜਕਾਂ ’ਤੇ ਬਿਨਾਂ ਰੁਕੇ ਚੱਲਣ ਇਸ ਲਈ ਪੈਦਲ ਯਾਤਰੀ, ਸਾਈਕਲ, ਤਾਂਗਾ ਅਤੇ ਸਾਈਕਲ ਰਿਕਸ਼ਾ ਨੂੰ ਹੀ ਸੜਕਾਂ ਤੋਂ ਹਟਾ ਦਿੱਤਾ ਜਾਵੇ। Road Accidents
ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਸੜਕ ਹਾਦਸਿਆਂ ’ਚ ਜ਼ਖ਼ਮੀਆਂ ਲਈ ਫਰਿਸ਼ਤਾ ਬਣਿਆ ਨੌਜਵਾਨ ਕੁਲਵਿੰਦਰ ਸਿੰਘ ਇੰਸਾਂ
ਬੀਤੇ ਦਿਨੀਂ Road Accidents ’ਚ ਜਖ਼ਮੀ ਲੜਕੀ ਦੀ ਹਸਪਤਾਲ ਪਹੁੰਚਾ ਕੇ ਬਚਾਈ ਜਾਨ
ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਕਾਰਜਾਂ ਲਈ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਜ਼ਰੂਰਤਮੰਦਾਂ ਦੀ ਸਹਾਇਤਾ ਅਤੇ ਮੁਸੀਬਤ ’ਚ ਫਸੇ ਲੋਕਾਂ ਦੀ ਜਾਨ ਬਚਾਉਣ ’ਚ ਜੁਟੀ ਹੋਈ ਹੈ। ਅਜਿਹਾ ਹੀ ਇੱਕ ਮਾਨਵਤਾ ਦਾ ਫਰਿਸ਼ਤਾ ਬਣਿਆ ਹੋਇਆ ਹੈ ਪਿੰਡ ਛਾਜਲੀ ਦਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦਾ ਨੌਜਵਾਨ ਸੇਵਾਦਾਰ ਕੁਲਵਿੰਦਰ ਸਿੰਘ ਇੰਸਾਂ, ਜੋ ਸੜਕ ਹਾਦਸਿਆਂ ’ਚ ਜ਼ਖ਼ਮੀਆਂ ਦੀ ਜਾਨ ਬਚਾਉਣ ’ਚ ਲੱਗਾ ਹੋਇਆ ਹੈ। (Road Accidents)
ਹੁਣ ਤੱਕ ਜ਼ਖ਼ਮੀ ਹੋਏ 22 ਵਿਅਕਤੀਆਂ ਨੂੰ ਹਸਪਤਾਲ ਪਹੁੰਚਾ ਕੇ ਬਚਾ ਚੁੱਕੈ ਜਾਨ | Road Accidents
ਕੁਲਵਿੰਦਰ ਸਿੰਘ ਇੰਸਾਂ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਹੁਣ ਤੱਕ ਸੜਕ ਹਾਦਸਿਆਂ ’ਚ ਜਖ਼ਮੀ ਹੋਏ 22 ਵਿਅਕਤੀਆਂ ਨੂੰ ਤੁਰੰਤ ਹਸਪਤਾਲ ’ਚ ਪਹੁੰਚਾ ਕੇ ਉਨ੍ਹਾਂ ਦੀ ਜਾਨ ਬਚਾ ਚੁੱਕਾ ਹੈ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਕੁਲਵਿੰਦਰ ਸਿੰਘ ਇੰਸਾਂ ਨੂੰ ਸਨਮਾਨਿਤ ਕੀਤਾ ਗਿਆ ਸੀ।
ਕੁਲਵਿੰਦਰ ਸਿੰਘ ਇੰਸਾਂ ਛਾਜਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੀਤੇ ਦਿਨੀਂ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਰੂਹਾਨੀ ਧਾਮ ਪਟਿਆਲਾ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ। ਰਸਤੇ ’ਚ ਦਿੱਲੀ-ਜੰਮੂ ਕੱਟੜਾ ਹਾਈਵੇ ਰੋਡ ’ਤੇ ਇੱਕ ਨੌਜਵਾਨ ਲੜਕੀ ਆਪਣੀ ਐਕਟਿਵਾ ’ਤੇ ਭਵਾਨੀਗੜ੍ਹ ਤੋਂ ਮਹਿਲਾਂ ਚੌਂਕ ਵਿਖੇ ਪੇਪਰ ਦੇਣ ਲਈ ਆਈ ਸੀ ਤੇ ਰਸਤੇ ਵਿੱਚ ਕਿਸੇ ਗੱਡੀ ਨਾਲ ਟਕਰਾ ਕੇ ਸੜਕ ਵਿਚਾਲੇ ਖੂਨ ਨਾਲ ਲਥਪਥ ਹੋ ਕੇ ਡਿੱਗੀ ਪਈ ਸੀ।
ਸੈਂਕੜੇ ਲੋਕ ਸੜਕ ’ਤੇ ਖੜੇ੍ਹ ਹਾਦਸਾਗ੍ਰਸਤ ਲੜਕੀ ਨੂੰ ਵੇਖ ਰਹੇ ਸਨ। ਕੁਲਵਿੰਦਰ ਸਿੰਘ ਇੰਸਾਂ ਨੇ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਉਕਤ ਜਖ਼ਮੀ ਲੜਕੀ ਨੂੰ ਆਪਣੀ ਗੱਡੀ ’ਚ ਬਿਠਾ ਕੇ ਭਵਾਨੀਗੜ੍ਹ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਤੇ ਲੜਕੀ ਦੇ ਮਾਪਿਆਂ ਨੂੰ ਹਾਦਸੇ ਬਾਰੇ ਸੂਚਨਾ ਦਿੱਤੀ। ਭਵਾਨੀਗੜ੍ਹ ਦੇ ਸਿਵਲ ਹਸਪਤਾਲ ਵਿੱਚੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਲੜਕੀ ਨੂੰ ਪਟਿਆਲਾ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
Also Read : ਆਈ ਫੋਨ ਵੀ ਨਹੀਂ ਡੁਲਾ ਸਕਿਆ ਡੇਰਾ ਪ੍ਰੇਮੀ ਦਾ ਇਮਾਨ
ਲੜਕੀ ਦੇ ਪਰਿਵਾਰ ਨੇ ਪੂਜਨੀਕ ਗੁਰੂ ਜੀ ਦਾ ਕੋਟਿਨ-ਕੋਟ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਅਜਿਹੇ ਪੂਜਨੀਕ ਗੁਰੂ ਜੀ ਜਿੰਨ੍ਹਾਂ ਦੇ ਸੇਵਾਦਾਰ ਕੁਲਵਿੰਦਰ ਸਿੰਘ ਇੰਸਾਂ ਛਾਜਲੀ ਦੀ ਸਖ਼ਤ ਮਿਹਨਤ ਸਦਕਾ ਸਾਡੀ ਬੇਟੀ ਦੀ ਜਾਨ ਬਚ ਗਈ। ਕੁਲਵਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਹੁਣ ਤੱਕ 22 ਹਾਦਸਾਗ੍ਰਸਤ ਵੱਖ-ਵੱਖ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਕੇ ਉਨ੍ਹਾਂ ਦੀ ਜਾਨ ਬਚਾ ਚੁੱਕਾ ਹੈ।
ਤੇਜ਼ ਰਫ਼ਤਾਰ ਨੇ ਵੱਖ-ਵੱਖ ਸੜਕ ਹਾਦਸਿਆਂ ’ਚ ਲਈ ਦੋ ਦੀ ਜਾਨ, ਇੱਕ ਜਖ਼ਮੀ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਵਿਖੇ ਵੱਖ-ਵੱਖ ਥਾਈਂ ਵਾਪਰੇ ਦੋ ਹਾਦਸਿਆਂ ’ਚ ਤੇਜ਼ ਰਫ਼ਤਾਰ ਨੇ ਦੋ ਦੀ ਜਾਨ ਲਈ। ਜਦੋਂਕਿ ਇੱਕ ਦੇ ਗੰਭੀਰ ਰੂਪ ਵਿੱਚ ਜਖ਼ਮੀ ਹਸਪਤਾਲ ਵਿਖੇ ਜੇਰੇ ਇਲਾਜ਼ ਹੈ। ਦੋਵਾਂ ਮਾਮਲਿਆਂ ’ਚ ਪੁਲਿਸ ਨੇ ਨਾਮਲੂਮ ਵਾਹਨ ਚਾਲਕਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। (Road Accident)
ਪਹਿਲੇ ਮਾਮਲੇ ’ਚ ਪੁਲਿਸ ਕੋਲ ਦਿੱਤੀ ਸ਼ਿਕਾਇਤ ’ਚ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਫੁੱਲੋਵਾਲ ਨੇ ਦੱਸਿਆ ਕਿ 15 ਨਵੰਬਰ ਨੂੰ ਉਸਦਾ ਲੜਕਾ ਸੁਖਜਿੰਦਰ ਸਿੰਘ ਰੋਜ਼ਾਨਾਾ ਦੀ ਤਰਾਂ ਪਿੰਡ ਦੇ ਹੀ ਆਪਣੇ ਦੋਸਤ ਕੁਲਵੰਤ ਸਿੰਘ ਪੁੱਤਰ ਗੁਰਮੀਤ ਸਿੰਘ ਨਾਲ ਆਪਣੇ ਬੋਲਟ ਮੋਟਰਸਾਇਕਲਲੰਬਰ ਪੀਬੀ- 10 ਐੱਚਕਿਊ- 6797 ’ਤੇ ਕੰਮ ’ਤੇ ਲਿਬੜਾ ਆਟੋ ਕਾਰ ਲਿਮਟਿਡ ਪਿੰਡ ਪਵਾ ਤੋਂ ਵਾਪਸ ਪਰਤ ਰਿਹਾ ਸੀ। (Road Accident)
ਇਹ ਵੀ ਪਡ਼੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ASI ਦਾ ਗੋਲੀਆਂ ਮਾਰ ਕੇ ਕਤਲ
ਜਿਉਂ ਹੀ ਉਹ ਐਚਪੀ ਪੈਟਰੋਲ ਪੰਪ ਤੋਂ ਥੋੜਾ ਅੱਗੇ ਗਿੱਲ ਬਿਲਡਿੰਗ ਮਟੀਰੀਅਲ ਸਟੋਰ ਡੇਹਲੋਂ ਸਾਹਨੇਵਾਲ ਰੋਡ ਘਵੱਦੀ ਲਾਗੇ ਪਹੁੰਚੇ ਤਾਂ ਇੱਕ ਨਾਮਲੂਮ ਵਹੀਕਲ ਨੇ ਤੇਜ਼ ਰਫ਼ਤਾਰੀ ਨਾਲ ਉਨਾਂ ਦੇ ਲੜਕੇ ਦੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ, ਜਿਸ ਪਿੱਛੋਂ ਨਾਮਲੂਮ ਵਹੀਕਲ ਦਾ ਇੱਕ ਟਾਇਰ ਉਸਦੇ ਲੜਕੇ ਦੇ ਸਿਰ ਤੇ ਕੁਲਵੰਤ ਸਿੰਘ ਦੀ ਸੱਜੀ ਬਾਂਹ ਉਪਰੋਂ ਲੰਘ ਗਿਆ। ਜਿਸ ਕਾਰਨ ਸੁਖਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।  ਜਦਕਿ ਕੁਲਵੰਤ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਤਫ਼ਤੀਸੀ ਅਫ਼ਸਰ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਨਿਰਮਲ ਸਿੰਘ ਦੇ ਬਿਆਨਾਂ ’ਤੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਨ ਤੋਂ ਬਾਅਦ ਭਾਲ ਆਰੰਭ ਦਿੱਤੀ ਹੈ।
ਦੂਸਰੇ ਮਾਮਲੇ ਵਿੱਚ ਸੋਨੂੰ ਪੁੱਤਰ ਸ਼ਾਮ ਲਾਲ ਵਾਸੀ ਡਾਬਾ ਕਲੋਨੀ ਲੁਧਿਆਣਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੱਡੀਆਂ ਦਾ ਮਕੈਨਿਕ ਹੈ ਅਤੇ 15 ਨਵੰਬਰ ਨੂੰ ਆਪਣੇ ਦੋਸਤ ਦਿਨੇਸ਼ ਕੁਮਾਰ ਉਰਫ਼ ਅੱਪੂ ਨਾਲ ਮੋਟਰਸਾਇਕਲ ਨੰਬਰ ਪੀਬੀ- 10 ਈਵਾਈ- 4317 ’ਤੇ ਸਵਾਰ ਹੋ ਕੇ ਇੱਕ ਵਿਅਕਤੀ ਜਿਸਨੂੰ ਸਾਹਮਣੇ ਆਉਣ ’ਤੇ ਉਹ ਪਹਿਚਾਣ ਸਕਦਾ ਹੈ, ਦੀ ਟਾਟਾ ਇੰਨਟਰਾ ਗੱਡੀ ਠੀਕ ਕਰਵਾਉਣ ਲਈ ਵਿਸ਼ਵਕਰਮਾ ਚੌਂਕ ਤੋਂ ਮੰਜੂ ਸਿਨੇਮਾ ਰੋਡ ’ਤੇ ਗਏ ਸੀ। Road Accident
ਜਿੱਥੇ ਸ਼ਾਮੀ ਸਵਾ ਕੁ 10 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਅਣਗਹਿਲੀ ਨਾਲ ਸੜਕ ਕਿਨਾਰੇ ਖੜੀ ਖਰਾਬ ਗੱਡੀ ’ਚ ਲਿਆ ਕੇ ਮਾਰ ਦਿੱਤੀ। ਜਿਸ ਨਾਲ ਉਸਦੇ ਕਾਫ਼ੀ ਸੱਟਾਂ ਲੱਗੀਆਂ ਤੇ ਉਸਦੇ ਸਾਥੀ ਦਿਨੇਸ਼ ਕੁਮਾਰ ਉਰਫ਼ ਅੱਪੂ ਦੀ ਸਿਵਲ ਹਸਪਤਾਲ ਵਿਖੇ ਮੌਤ ਹੋ ਗਈ ਤੇ ਨਾਮਲੂਮ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਸੋਨੂੰ ਦੀ ਸ਼ਿਕਾਇਤ ’ਤੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਨ ਤੋਂ ਬਾਅਦ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੜਕੀ ਹਾਦਸੇ ਅਤੇ ਬੱਸਾਂ ਦੇ ਸਫ਼ਰ ਦੌਰਾਨ ਹੁੰਦੀਆਂ ਬੇਨਿਯਮੀਆਂ
ਸੜਕੀ ਹਾਦਸੇ ਅਤੇ ਬੱਸਾਂ ਦੇ ਸਫ਼ਰ ਦੌਰਾਨ ਹੁੰਦੀਆਂ ਬੇਨਿਯਮੀਆਂ
ਮਈ 2022 ਬਟਾਲਾ ਦੇ ਨਜ਼ਦੀਕ ਕਣਕ ਦੇ ਨਾੜ ਨੂੰ ਅੱਗ ਲਗਾਈ ਹੋਣ ਕਾਰਨ ਸੜ੍ਹਕ ’ਤੇ ਫ਼ੈਲੇ ਧੂੰਏ ਕਾਰਨ ਡਰਾਈਵਰ ਦਾ ਸੰਤੁਲਨ ਵਿਗੜ੍ਹਨ ਕਾਰਨ ਨਿੱਜੀ ਸਕੂਲ ਬੱਸ ਪਲਟ ਗਈ ਸੀ ਅਤੇ ਅੱਗ ਲੱਗੇ ਖੇਤ ਵਿੱਚ ਜਾ ਡਿੱਗੀ ਤੇ ਅੱਗ ਦੀ ਲਪੇਟ ਵਿੱਚ ਆ ਗਈ ਸੀ।ਜਿਸ ਕਾਰਨ ਬੱਸ ਵਿੱਚ ਸਵਾਰ ਬੱਤੀ ਬੱਚਿਆਂ ਵਿੱਚੋਂ ਦੋ ਗੰਭੀਰ ਜ਼ਖਮੀ ਹੋਏ।ਨੇੜ੍ਹਲੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਅਤੇ ਰਾਹਗੀਰਾਂ ਨੇ ਫ਼ੁਰਤੀ ਨਾਲ ਬੱਚਿਆਂ ਨੂੰ ਬੱਸ ’ਚੋਂ ਬਾਹਰ ਕੱਢਿਆ ਤੇ ਵੱਡਾ ਜਾਨੀ ਨੁਕਸਾਨ ਹੋਣੋ ਬਚ ਗਿਆ।ਇਸ ਘਟਨਾ ਨੇ ਫਰਵਰੀ 2020 ਵਿਚ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਨਿੱਜ਼ੀ ਸਕੂਲ ਵੈਨ ਨਾਲ ਵਾਪਰੇ ਮੰਦਭਾਗੇ ਹਾਦਸੇ ਨੂੰ ਚੇਤੇ ਕਰਵਾ ਦਿੱਤਾ ਹੈ,
ਜਿਸ ਵਿੱਚ ਡਰਾਈਵਰ ਦੀ ਗਲਤੀ ਕਾਰਨ ਸੜਕ ’ਤੇ ਜਾਦੇ ਹੋਏ ਸਕੂਲ ਵੈਨ ਨੂੰ ਅਚਾਨਕ ਅੱਗ ਲੱਗ ਗਈ ਸੀ, ਡਰਾਈਵਰ ਉਕਤ ਹਾਲਤ ਵਿੱਚ ਵੈਨ ਉੱਥੇ ਹੀ ਛੱਡ ਕੇ ਆਪਣੀ ਜਾਨ ਬਚਾ ਕੇ ਦੌੜ ਗਿਆ ਸੀ,ਜਿਸ ਵਿੱਚ ਸਵਾਰ 12 ਬੱਚਿਆਂ ’ਚੋਂ ਚਾਰ ਬੱਚੇ ਜਿੰਦਾ ਸੜ ਗਏ ਸਨ ਤੇ ਅੱਠ ਮਾਸੂਮਾਂ ਨੂੰ ਬੜੀ ਮੁਸ਼ੱਕਤ ਨਾਲ ਰਾਹਗੀਰਾਂ ਨੇ ਬਾਹਰ ਕੱਢਿਆ ਸੀ।ਇਸ ਹਾਦਸੇ ਦਾ ਸ਼ਿਕਾਰ ਹੋਈ ਵੈਨ ਦਾ ਦੁੱਖਦਾਈ ਪੱਖ ਇਹ ਸੀ ਕਿ ਸਕੂਲ ਮਾਲਕ ਨੇ ਚੰਦ ਮੁਨਾਫ਼ੇ ਹਿਤ ਸਸਤੀ ਕੀਮਤ ’ਤੇ ਵੈਨ ਦੋ ਦਿਨ ਪਹਿਲਾਂ ਹੀ ਖ਼ਰੀਦੀ ਸੀ
ਜਿਸ ਵਿੱਚ ਕੁਝ ਵੀ ਮਾਪਦੰਡ ਦੇ ਅਨੁਸਾਰ ਨਹੀ ਸੀ।ਹੁਣ ਜਦੋਂ ਸਰਦੀ ਨੇ ਦਸਤਕ ਦੇ ਦਿੱਤੀ ਹੈ ਤਾਂ ਧੁੰਦ ਪੈਣ ਨਾਲ ਸਥਿਤੀ ਹੋਰ ਗੰਭੀਰ ਹੋ ਜਾਣੀ ਹੈ ਜੋ ਸੜ੍ਹਕੀ ਹਾਦਸਿਆਂ ਨੂੰ ਸੱਦਾ ਦਿੰਦਾ ਹੈ।ਅਜਿਹੇ ਹਾਦਸੇ ਹਰ ਰੋਜ਼ ਦੇਖਣ ਨੂੰ ਮਿਲਦੇ ਹਨ ਪਰ ਪ੍ਰਸ਼ਾਸ਼ਨ ਦੀ ਨਾਕਾਮੀ ਅਜਿਹੇ ਲੋਕਾਂ ਨੂੰ ਅਣਗਹਿਲੀ ਕਰਨ ਲਈ ਉਕਸਉਂਦੀ ਹੈ। ਭਾਰਤੀ ਸੜਕ ਮੰਤਰਾਲੇ ਦੀ ਨਵੰਬਰ 2019 ਦੀ ਸਾਲਾਨਾ ਰਿਪੋਰਟ ਅਨੁਸਾਰ ਸੰਨ 2018 ’ਚ ਸੜਕੀ ਦੁਰਘਟਨਾ ਵਿੱਚ 1.5 ਲੱਖ ਤੋਂ ਜਿਆਦਾ ਲੋਕਾਂ ਨੇ ਜਾਨ ਗ਼ੁਆਈ ਹੈ।ਸਾਲ 2017 ਦੇ ਮੁਕਾਬਲੇ ਇਹ 2.4 ਫੀਸਦੀ ਜਿਆਦਾ ਹੈ।ਰਿਪੋਰਟ ਅਨੁਸਾਰ ਭਾਰਤ ’ਚ ਔਸਤਨ ਰੋਜ਼ਾਨਾ 1280 ਸੜਕ ਦੁਰਘਟਨਾਵਾਂ ਹੋਈਆਂ ਤੇ 415 ਮੌਤਾਂ ਹੋਈਆਂ ਹਨ।ਇਸ ਦਾ ਮਤਲਬ ਹਰ ਘੰਟੇ ’ਚ 53 ਸੜਕ ਹਾਦਸੇ ਹੋਏ ਅਤੇ 17 ਜ਼ਿੰਦਗੀਆਂ ਮੌਤ ਦੇ ਮੂੰਹ ਵਿੱਚ ਗਈਆਂ।
ਭਾਰਤ ਵਿੱਚ ਮੌਤ ਦਾ ਅੱਠਵਾਂ ਵੱਡਾ ਕਾਰਨ ਸੜਕ ਦੁਰਘਟਨਾਵਾਂ ਹਨ।ਸਾਲ 2018 ਵਿੱਚ ਸੜਕ ਦੁਰਘਟਨਾ ’ਚ ਹੋਈਆਂ ਕੁੱਲ ਮੌਤਾਂ ’ਚੋਂ 48 ਫ਼ੀਸਦੀ ਲੋਕ 18 ਸਾਲ ਤੋਂ 35 ਸਾਲ ਉਮਰ ਦੇ ਸਨ।ਕੁੱਲ ਮੌਤਾਂ ਵਿੱਚੋਂ 28.8 ਫ਼ੀਸਦੀ ਮੌਤਾਂ ਦਾ ਕਾਰਨ ਹੈਲਮੇਟ ਨਾ ਪਹਿਨਣਾ ਹੈ।ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੇਸ਼ ਵਿੱਚ 440042 ਸੜਕ ਹਾਦਸੇ ਹੋਏ ਅਤੇ 139091 ਲੋਕ ਸੜ੍ਹਕ ਹਾਦਸਿਆਂ ਦੌਰਾਨ ਮਾਰੇ ਗਏ।ਦੇਸ਼ ਪੱਧਰ ’ਤੇ ਸੜ੍ਹਕ ਹਾਦਸਿਆਂ ’ਚ ਮੌਤ ਦਰ 32.6 ਫ਼ੀਸਦੀ ਹੈ ਜਦਕਿ ਪੰਜਾਬ ਵਿੱਚ ਇਹ ਦਰ 75.8 ਫ਼ੀਸਦੀ ਹੈ।
ਪਿਛਲੇ ਦਿਨੀ ਪੰਜਾਬ ਪੁਲਿਸ ਦੁਆਰਾ ਪੇਸ਼ ਕੀਤੇ ਅੰਕੜੇ ਜੋ ਮੀਡੀਆ ’ਚ ਨਸ਼ਰ ਹੋਏ ਉਸ ਅਨੁਸਾਰ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਵਿੱਚ 20 ਫ਼ੀਸਦੀ ਵਾਧਾ ਹੋਇਆ ਹੈ।ਸੰਨ 2015 ’ਚ 4132 ਲੋਕ ਸੜਕ ਹਾਦਸਿਆਂ ਵਿੱਚ ਮਾਰੇ ਗਏ ਸਨ ਅਤੇ 2014 ’ਚ ਇਹ ਗਿਣਤੀ 3431 ਸੀ। ਸੰਨ 2015 ਵਿੱਚ ਰੋਜ਼ਾਨਾ ਔਸਤਨ 17 ਖ਼ਤਰਨਾਕ ਹਾਦਸੇ ਵਾਪਰੇ ਜਿਨ੍ਹਾਂ ’ਚ 11 ਲੋਕਾਂ ਦੀ ਮੌਤ ਹੋਈ ਅਤੇ 14 ਗੰਭੀਰ ਰੂਪ ਵਿੱਚ ਜ਼ਖਮੀ ਹੋਏ।ਪਿਛਲੇ ਤਿੰਨ ਸਾਲਾਂ ਦੌਰਾਨ 17114 ਸੜਕ ਹਾਦਸੇ ਵਾਪਰੇ ਅਤੇ 10920 ਲੋਕਾਂ ਦੀ ਮੌਤ ਹੋਈ।ਟ੍ਰੈਫਿਕ ਨਿਯਮਾਂ ਨੂੰ ਤੋੜਨ ਤਹਿਤ ਪੁਲਿਸ ਨੇ ਪਿਛਲੇ ਸਾਲ 1147421 ਚਲਾਨ ਕੱਟੇ ਅਤੇ 41.99 ਕਰੋੜ ਰੁਪਏ ਜ਼ੁਰਮਾਨੇ ਦੇ ਤੌਰ ’ਤੇ ਲੋਕਾਂ ਕੋਲੋ ਵਸੂਲੇ।
ਇੱਕ ਖੋਜ਼ ਅਨੁਸਾਰ ਜਿਆਦਾ ਸੜ੍ਹਕ ਹਾਦਸੇ ਸ਼ਾਮ ਤਿੰਨ ਵਜੇ ਤੋਂ ਛੇ ਵਜੇ ਤੱਕ ਹੁੰਦੇ ਹਨ।ਇੱਕ ਸਾਲ ਦੌਰਾਨ ਦੇਸ਼ ਪੱਧਰ ’ਤੇ ਇਸ ਵਕਫ਼ੇ ਦੌਰਾਨ ਸਭ ਤੋਂ ਜਿਆਦਾ 73000 ਸੜ੍ਹਕ ਹਾਦਸੇ ਹੋਏ ਜਦਕਿ ਅੱਧੀ ਰਾਤ ਤੋਂ ਸਵੇਰੇ ਛੇ ਵਜੇ ਤੱਕ ਸਿਰਫ਼ 1800 ਸੜ੍ਹਕ ਹਾਦਸੇ ਹੋਏ। ਇਨ੍ਹਾਂ ਹਾਦਸਿਆਂ ਵਿੱਚ ਡਰਾਇਵਰ ਦੀ ਲਾਪਰਵਾਹੀ, ਟ੍ਰੈਫਿਕ ਨਿਯਮਾਂ ਪ੍ਰਤੀ ਉਦਾਸੀਨਤਾ, ਬਹੁਤੇ ਵਾਹਨਾਂ ਦੀ ਤਰਸਯੋਗ ਹਾਲ਼ਤ ਅਤੇ ਜਲਦਬਾਜ਼ੀ ਮੁੱਖ ਕਾਰਨ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਏ ਹਨ।
ਵਿਗਿਆਨਕ ਯੁਗ ’ਚ ਤਕਨਾਲੋਜੀ ਦੇ ਬੇਹੱਦ ਵਿਕਾਸ ਨੇ ਬਿਹਤਰ ਜ਼ਿੰਦਗੀ ਜਿਉਣ ਦੇ ਹੀਲੇ ਜੁਟਾਏ ਹਨ।ਹੋਰ ਸੁਖ ਸਹੂਲਤਾਂ ਦੇ ਨਾਲ ਮਹੀਨਿਆਂ ਦੇ ਸਫ਼ਰ ਨੂੰ ਘੰਟਿਆਂ ’ਚ ਸਮੇਟ ਦਿੱਤਾ ਹੈ। ਸਰਕਾਰੀ ਟਰਾਂਸਪੋਰਟ ਦੇ ਨਾਲ-ਨਾਲ ਨਿੱਜੀ ਬੱਸਾਂ ਵੀ ਯਾਤਰਾ ਦਾ ਹਿੱਸਾ ਬਣਦੀਆਂ ਹਨ।ਇਹ ਬੱਸਾਂ, ਮੁੱਖ ਤੌਰ ’ਤੇ ਨਿੱਜੀ ਬੱਸਾਂ ਹਰ ਰੋਜ਼ ਕਿਸੇ ਨਾਂ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੀਆਂ ਹਨ।ਸਵਾਰੀਆਂ ਖਾਸ ਕਰਕੇ ਵਿਦਿਆਰਥੀਆਂ ਨਾਲ ਇਨ੍ਹਾਂ ਦੇ ਕੰਡਕਟਰ ਸਦਾ ਹੀ ਉਲਝੇ ਨਜ਼ਰ ਆਉਦੇ ਹਨ।ਸਰੀਰਕ ਪੱਖੋਂ ਕਮਜ਼ੋਰ ਵਿਦਿਆਰਥੀ ਇਨ੍ਹਾਂ ਦੀ ਦਾਦਾਗਿਰੀ ਦਾ ਬਹੁਤ ਸ਼ਿਕਾਰ ਹੁੰਦੇ ਹਨ,
ਰਿਸ਼ਟ ਪੁਸ਼ਟ ਤਕੜੇ ਵਿਦਿਆਰਥੀ ਕੰਡਕਟਰਾਂ ਉੱਪਰ ਹਾਵੀ ਰਹਿੰਦੇ ਹਨ।ਨਿੱਜੀ ਬੱਸਾਂ ਵਿੱਚ ਵਿਦਿਆਰਥੀ ਅੱਧੀ ਟਿਕਟ ਦਿੰਦੇ ਹਨ।ਬਹੁਤੇ ਲੋਕ ਪੜ੍ਹਦੇ ਵੀ ਨਹੀ ਹੁੰਦੇ ਪਰ ਸਰੀਰਕ ਬਲ਼ ਅਤੇ ਉੱਚੀ ਪਹੁੰਚ ਕਾਰਨ ਟਿਕਟ ਆਦਿ ਵੀ ਨਹੀ ਲੈਦੇ।ਜੋ ਵਿਦਿਆਰਥੀ ਕਿਤਾਬਾਂ ਦੇ ਬੋਝ ਨਾਲ ਲੱਦੇ ਹੋਏ ਹੁੰਦੇ ਹਨ , ਨਿਗ੍ਹਾ ਵਾਲੀ ਐਨਕ, ਬਟੂਏ ਵਿੱਚ ਕਾਲਜ ਦਾ ਪਛਾਣ ਪੱਤਰ ਅਤੇ ਮੋਢੇ ’ਤੇ ਕਿਤਾਬਾਂ ਵਾਲਾ ਬਸਤਾ, ਫਿਰ ਵੀ ਕੰਡਕਟਰ ਉਨ੍ਹਾਂ ਨੂੰ ਜ਼ਰੂਰ ਪੁੱਛਦਾ ਹੈ ਕਿ ਅੱਧੀ ਟਿਕਟ ਕਿਸ ਚੀਜ਼ ਦੀ।ਹੁਣ ਕੋਈ ਉਸ ਨੂੰ ਪੁੱਛੇ ਕਿ ਪਿੱਛੇ ਜਿਹੜੇ ਪਹਿਲਵਾਨਾਂ ਕੋਲੋ ਲੰਘ ਕੇ ਆਇਆ ਹੈਂ
ਉਨ੍ਹਾਂ ਦੀ ਬਿਨਾਂ ਪੁੱਛੇ ਅੱਧੀ ਟਿਕਟ ਕਿਉਂ ਕੱਟੀ ਹੈ ਤੇ ਉਨ੍ਹਾਂ ’ਚ ਵਿਦਿਆਰਥੀਆਂ ਵਾਲਾ ਕਿਹੜਾ ਗੁਣ ਲੱਭਿਆ ਸੀ ਕਾਪੀ ਕਿਤਾਬ ਦੀ ਥਾਂ ਹੱਥ ਵਿੱਚ ਮੋਬਾਇਲ ਫ਼ੋਨ, ਉਨ੍ਹਾਂ ਨੂੰ ਨਹੀ ਕਿਹਾ ਅੱਧੀ ਟਿਕਟ ਕਾਹਦੀ।ਜੇਕਰ ਕੋਈ ਵਿਦਿਆਰਥੀ ਹਿੰਮਤ ਕਰਕੇ ਇਹ ਗੱਲ ਕੰਡਕਟਰ ਨੂੰ ਕਹਿ ਵੀ ਦੇਵੇ ਤਾਂ ਕੰਡਕਟਰ ਦਾ ਵਿਹਾਰ ਉਸ ਨਾਲ ਪਾਕਿਸਤਾਨ ਵਰਗਾ ਹੁੰਦਾ ਹੈ ਜਿਵੇਂ ਭਾਰਤ ਨੇ ਉਸਨੂੰ ਅੱਤਵਾਦੀ ਦੇਸ਼ ਸਾਬਿਤ ਕਰ ਦਿੱਤਾ ਹੋਵੇ। ਬੱਸਾਂ ’ਚ ਸਵਾਰ ਵਿਹਲੜ ਮੰਡੀਰ ਤੇ ਖੁਦ ਬੱਸ ਅਮਲਾ ਉਨ੍ਹਾਂ ਨਾਲ ਗ਼ਲਤ ਹਰਕਤਾਂ ਕਰਨ ਤੋਂ ਬਾਜ ਨਹੀ ਆਉਦਾ।ਜਿਸ ਕਾਰਨ ਲੋਕ ਧੀਆਂ ਭੈਣਾਂ ਨੂੰ ਬਾਹਰ ਪੜ੍ਹਾਉਣ ਤੋਂ ਕਤਰਾਉਦੇ ਹਨ।ਜੇਕਰ ਉਨ੍ਹਾਂ ਦੇ ਪੱਖ ’ਚ ਕੋਈ ਇਨਸਾਨ ਖੜਦਾ ਹੈ ਤਾਂ ਸ਼ਰਾਰਤੀ ਅਨਸਰਾਂ ਤੋਂ ਧਮਕੀ ਦੇ ਰੂਪ ’ਚ ‘ਕੱਲ ਦੇਖਾਂਗੇ ਤੈਨੂੰ’ ਦਾ ਇਨਾਮ ਮਿਲਦਾ ਹੈ।
ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਵੀ ਪ੍ਰਸ਼ਾਸ਼ਨ ਸੁੱਤਾ ਪਿਆ ਹੈ।ਬੱਸਾਂ ’ਚ ਅਜੇ ਵੀ ਬੇਨਿਯਮੀਆਂ ਹੋ ਰਹੀਆਂ ਹਨ।ਜਿਆਦਾਤਰ ਬੱਸਾਂ ਵਿੱਚ ਸੀਸੀਟੀਵੀ ਕੈਮਰੇ ਅਜੇ ਤੱਕ ਨਹੀ ਲੱਗ ਸਕੇ ਜੋ ਲੱਗੇ ਹਨ ਜਾਂ ਫਿਰ ਉਹ ਕੰਮ ਨਹੀ ਕਰਦੇ।ਬੱਸ ਅਮਲੇ ਦੀ ਵਰਦੀ ਨਾਮ ਪਲੇਟ ਵਾਲੀ ਨਹੀ ਹੋ ਸਕੀ।ਕਾਲੇ ਸ਼ੀਸ਼ਿਆਂ ਦੀ ਜਗ੍ਹਾ ਪਾਰਦਰਸ਼ੀ ਸ਼ੀਸ਼ੇ ਅਜੇ ਵੀ ਬੱਸਾਂ ’ਚੋਂ ਗਾਇਬ ਹਨ।ਔਰਤਾਂ ਦੀ ਮੱਦਦ ਲਈ ਹੈਲਪਲਾਈਨ ਨੰਬਰ ਜਿਆਦਾਤਰ ਬੱਸਾਂ ਵਿੱਚ ਮੌਜੂਦ ਨਹੀ ਹੈ।ਅਸ਼ਲੀਲ ਗੀਤਾਂ ਤੇ ਫਿਲਮਾਂ ਦਾ ਰੌਲਾ ਪ੍ਰਸ਼ਾਸ਼ਨ ਅਜੇ ਤੱਕ ਚੁੱਪ ਨਹੀ ਕਰਵਾ ਸਕਿਆ।ਹਮਾਤੜ ਲੋਕਾਂ ਦੀ ਉਹ ਸੁਣਦੇ ਨਹੀ ਜਿਸ ਦਾ ਕਾਰਨ ਉਨ੍ਹਾਂ ਦੇ ਅਸਰ ਰਸੂਖ਼ ਵਾਲੇ ਆਕਾ ਹਨ ਜਿਨ੍ਹਾਂ ਦੀ ਸ਼ਹਿ ’ਤੇ ਇਹ ਸਾਰੇ ਕੰਮਾਂ ਨੂੰ ਅੰਜ਼ਾਮ ਦਿੰਦੇ ਹਨ।
ਬੱਸਾਂ ਖਾਸ ਕਰਕੇ ਨਿੱਜੀ ਬੱਸਾਂ ਨੂੰ ਪਸ਼ੂਆਂ ਵਾਂਗ ਭਰਿਆ ਜਾਦਾ ਹੈ ਜਿਸਦੇ ਕਾਫੀ ਹੱਦ ਤੱਕ ਅਸੀ ਵੀ ਜਿੰਮੇਵਾਰ ਹਾਂ।ਬਾਰੀਆਂ ’ਚ ਤੋਰੀਆਂ ਵਾਂਗ ਲਮਕਦੇ ਲੋਕ, ਤੇਜ਼ ਗਤੀ ਆਦਿ ਦੁਰਘਟਨਾ ਨੂੰ ਸਿੱਧੇ ਤੌਰ ’ਤੇ ਸੱਦਾ ਦੇਣਾ ਹੀ ਹੈ।ਇੱਕ ਦੂਜੇ ਦੀਆਂ ਸਵਾਰੀਆਂ ਚੁੱਕਣ ਦੇ ਜੋਸ਼ ਵਿੱਚ ਡਰਾਈਵਰ ਅਜਿਹੇ ਕੱਟ ਮਾਰਦੇ ਹਨ, ਹਰ ਕੋਈ ਰੱਬ ਰੱਬ ਕਰਨ ਲੱਗ ਜਾਦਾ ਹੈ।ਕੋਈ ਮੁਸਾਫ਼ਿਰ ਜਦੋਂ ਡਰਾਇਵਰ ਨੂੰ ਹੌਲੀ ਚੱਲਣ ਲਈ ਕਹਿੰਦਾ ਹੈ ਤਾਂ ਡਰਾਈਵਰ ਹੱਸ ਕੇ ਜਵਾਬ ਦਿੰਦਾ ਹੈ ਕੁਝ ਨਹੀ ਹੁੰਦਾ ਬਾਬੂ ਜੀ, ਗੱਡੀ ਤਾਂ ਟਾਈਮ ਨਾਲ ਪਹੁੰਚਾੳੇੁਣੀ ਹੈ।ਚੰਦ ਪਲਾਂ ਦੀ ਕਾਹਲ਼ੀ ਅਤੇ ਡਰਾਇਵਰ ਦੀ ਲਾਪਰਵਾਹੀ ਕਾਰਨ ਬਹੁਤ ਦੁੱਖਦਾਈ ਹਾਦਸੇ ਵਾਪਰਦੇ ਹਨ ਅਤੇ ਕਿੰਨੀਆਂ ਜਾਨਾਂ ਅਜਾਂਈ ਚਲੀਆਂ ਜਾਦੀਆਂ ਹਨ ਤੇ ਬਹੁਤੇ ਲੋਕ ਸਦਾ ਲਈ ਅਪੰਗ ਹੋ ਜਾਦੇ ਹਨ।
ਇਸ ਸਾਰੇ ਵਰਤਾਰੇ ਤੋਂ ਪ੍ਰਸ਼ਾਸ਼ਨ ਵਾਕਿਫ਼ ਹੋਣ ਦੇ ਬਾਵਜੂਦ ਕੁੰਭਕਰਨੀ ਨੀਂਦ ਸਂੌ ਰਿਹਾ ਹੈ।ਬਿਨਾਂ ਜਾਂਚ ਪੜਤਾਲ ਦੇ ਟ੍ਰੈਫਿਕ ਲਾਈਸੈਂਸ ਲੋਕਾਂ ਨੂੰ ਜਾਰੀ ਹੋ ਰਹੇ ਹਨ ਜਿਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਤੱਕ ਨਹੀ ਹੁੰਦੀ।ਨਿੱਜੀ ਟਰਾਂਸਪੋਰਟ ਕੰਪਨੀਆਂ ਮੁਨਾਫ਼ੇ ਦੀ ਖ਼ਾਤਰ ਅਣਜਾਣ ਲੋਕਾਂ ਨੂੰ ਭਰਤੀ ਕਰਦੀਆਂ ਹਨ ਤੇ ਉਹ ਭਾਰੇ ਵਾਹਨਾਂ ਨੂੰ ਸੜ੍ਹਕਾਂ ’ਤੇ ਬੇਖੌਫ਼ ਦੌੜਾਉਦੇ ਹਨ ਤੇ ਮੌਤ ਦਾ ਨਾਚ ਸ਼ਰੇਆਮ ਹੁੰਦਾ ਹੈ।ਇਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀ ਹੁੰਦਾ ਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਇਹ ਸਭ ਦੇਖ ਕੇ ਅਣਡਿੱਠਾ ਕਰ ਦਿੰਦੇ ਹਨ ਜਾਂ ਫਿਰ ਚੰਦ ਸਿੱਕਿਆਂ ’ਤੇ ਆਪਣਾ ਜ਼ਮੀਰ ਵੇਚ ਕੇ ਲੋਕਾਂ ਦੀ ਮੌਤ ਲਈ ਯਮਰਾਜ ਨਾਲ ਸੰਪਰਕ ਸਾਧਦੇ ਹਨ।ਸਿਰਫ਼ ਚਲਾਨ ਕੱਟਣਾ ਹੀ ਇਸਦਾ ਮਾਤਰ ਹੱਲ਼ ਨਹੀ ਹੈ
ਪਰ ਇਨ੍ਹਾਂ ਵਾਹਨ ਮਾਲਕਾਂ ਦੀ ਉੱਚੀ ਪਹੁੰਚ ਵੀ ਆਮ ਲੋਕਾਂ ਲਈ ਸਰਾਪ ਹੋ ਨਿੱਬੜਦੀ ਹੈ।ਪੁਲਿਸ ਕਰਮਚਾਰੀ ਅਗਰ ਈਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਰਾਜਨੀਤਕ ਗਲਬਾ ਉਨ੍ਹਾਂ ਦੇ ਰਾਹ ਦਾ ਅੜਿੱਕਾ ਬਣ ਜਾਦਾ ਹੈ।ਪ੍ਰਸ਼ਾਸ਼ਨ ਤੇ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਜਿਹੀਆਂ ਬੇਨਿਯਮੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰੀਏ ਨਹੀ ਤਾਂ ਦਰਦਨਾਕ ਹਾਦਸੇ, ਧੀਆਂ ਭੈਣਾਂ ਨਾਲ ਬਦਸਲੂਕੀ ਕਦੇ ਰੁਕੇਗੀ ਨਹੀ।
ਪਿੰਡ ਤੇ ਡਾਕ. ਚੱਕ ਬਖ਼ਤੂ
ਤਹਿ.ਤੇ ਜ਼ਿਲ੍ਹਾ ਬਠਿੰਡਾ-151101
ਸੰਪਰਕ-95173-96001
ਡਾ.ਗੁਰਤੇਜ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਆਖਰ ਕਦੋਂ ਰੁਕਣਗੇ ਭਾਰਤ ‘ਚ ਵਧ ਰਹੇ ਸੜਕ ਹਾਦਸੇ?
ਸੰਸਾਰ ਭਰ ਵਿੱਚ ਵਹੀਕਲ ਦਿਨੋਂ ਦਿਨ ਵਧਦੇ ਜਾ ਰਹੇ ਹਨ ਜੋ ਕਿ ਹਰ ਇੱਕ ਇਨਸਾਨ ਦੀ ਜਰੂਰਤ ਬਣ ਚੁੱਕੇ ਹਨ। ਵਹੀਕਲ ਵਧਣ ਕਾਰਨ ਟ੍ਰੈਫਿਕ ਵੀ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਸਿੱਟੇ ਵਜੋਂ ਸੜਕ ਹਾਦਸਿਆਂ ਦੇ ਗ੍ਰਾਫ ਵਿੱਚ ਵੀ ਅਥਾਹ ਵਾਧਾ ਹੋਇਆ ਹੈ। ਪੂਰੀ ਦੁਨੀਆਂ ‘ਚ ਲਗਭਗ 12.5 ਲੱਖ ਦੇ ਕਰੀਬ ਲੋਕ ਹਰ ਸਾਲ ਸੜਕ ਹਾਦਸਿਆਂ ‘ਚ ਆਪਣੀਆਂ ਜਾਨਾਂ ਗੁਆ ਲੈਂਦੇ ਹਨ। ਜੇਕਰ ਗੱਲ ਭਾਰਤ ਦੀ ਕਰੀਏ ਤਾਂ ਦੁਨੀਆਂ ਦੇ ਸਭ ਤੋਂ ਵੱਧ ਸੜਕ ਹਾਦਸੇ ਭਾਰਤ ਵਿੱਚ ਹੁੰਦੇ ਹਨ।
ਭਾਰਤ ਵਿੱਚ ਹਰ ਸਾਲ ਲਗਭਗ 5 ਲੱਖ ਦੇ ਕਰੀਬ ਸੜਕ ਹਾਦਸੇ ਹੁੰਦੇ ਹਨ ਜਿਨ੍ਹਾਂ ‘ਚ 2 ਲੱਖ ਲੋਕ ਹਰ ਸਾਲ ਸੜਕਾਂ ‘ਤੇ ਮਰਦੇ, 4.5 ਲੱਖ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਲੰਮਾ ਸਮਾਂ ਅਪਾਹਜਾਂ ਵਰਗੀ ਜਿੰਦਗੀ ਬਤੀਤ ਕਰਦੇ ਤੇ ਕਰੀਬ 3 ਲੱਖ ਵਹੀਕਲ ਚਾਲਕਾਂ ਨੂੰ ਜੇਲ੍ਹ ਤੇ 10 ਲੱਖ ਚਾਲਕਾਂ ਨੂੰ ਜੁਰਮਾਨਾ ਹੁੰਦਾ ਹੈ। ਸਾਡੇ ਦੇਸ਼ ਵਿੱਚ ਲਗਭਗ ਹਰ 3.5 ਤੋਂ 4 ਮਿੰਟ ਦੀ ਦਰ ਨਾਲ ਇੱਕ ਵਿਅਕਤੀ ਸੜਕ ਉੱਪਰ ਆਪਣੀ ਜਾਨ ਗੁਆ ਲੈਂਦਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਸਾਡੇ ਮੁਲਕ ਵਿੱਚ ਸਭ ਤੋਂ ਵੱਧ ਸੜਕ ਹਾਦਸਿਆਂ ਵਿੱਚ ਜਾਨਾਂ ਗਈਆਂ ਹਨ ਕਿਉਂਕਿ ਸਾਡੇ ਮੁਲਕ ਵਿੱਚ ਸੜਕ ਸੁਰੱਖਿਆ ਨਿਯਮਾਂ ਨੂੰ ਤੋੜਨ ਸਮੇਂ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਅਣਗਹਿਲੀ ਨਾਲ ਸਾਡੀ ਜਾਨ ਵੀ ਜਾ ਸਕਦੀ ਹੈ।
ਹਾਦਸਿਆਂ ਲਈ ਕੁਝ ਹੱਦ ਤੱਕ ਮਾਪੇ ਵੀ ਜਿੰਮੇਵਾਰ ਹਨ
ਜੋ ਕਿ ਆਪਣੇ 18 ਸਾਲ ਤੋਂ ਛੋਟੀ ਉਮਰ ਦੇ ਤੇ ਅਣਸਿੱਖਿਅਕ ਬੱਚਿਆਂ ਨੂੰ ਵਹੀਕਲ ਖਰੀਦ ਕੇ ਦਿੰਦੇ ਹਨ ਤੇ ਚਲਾਉਣ ਦੀ ਆਗਿਆ ਦਿੰਦੇ ਹਨ ਜੋ ਬੜੀ ਲਾਪਰਵਾਹੀ ਨਾਲ ਵਹੀਕਲ ਚਲਾਉਂਦੇ ਹਨ ਤੇ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ। ਇਸ ਤੋਂ ਇਲਾਵਾ ਸੜਕ ਹਾਦਸਿਆਂ ਦੇ ਹੋਰ ਮੁੱਖ ਕਾਰਨ ਹੇਠ ਲਿਖੇ ਹਨ:-
ਗੱਡੀ ਕਰਕੇ ਹੋਣ ਵਾਲੇ ਹਾਦਸੇ: ਗੱਡੀ ਦੇ ਡਿਜ਼ਾਇਨ ‘ਚ ਕਮੀਆਂ, ਬ੍ਰੇਕ ਫੇਲ੍ਹ ਹੋਣਾ, ਸਟੇਰਿੰਗ ਫੇਲ੍ਹ ਹੋਣਾ, ਟਾਇਰ ਪਾਟ ਜਾਣਾ, ਰੇਸ ਪੈਡਲ ਦਾ ਜਾਮ ਹੋ ਜਾਣਾ, ਗੱਡੀ ਸਲਿੱਪ ਹੋ ਜਾਣਾ, ਵੀਲ ਅਲਾਈਨਮੈਂਟ ਦਾ ਸਹੀ ਨਾ ਹੋਣਾ, ਸੜਕ ਟੁੱਟੀ ਹੋਣਾ, ਅਵਾਰਾ ਜਾਨਵਰ ਦਾ ਸੜਕ ਉਪਰ ਆ ਜਾਣਾ, ਬਿਨਾਂ ਸੂਚਨਾ ਤੇ ਚਿਨ੍ਹਾਂ ਦੇ ਸੜਕਾਂ, ਤੰਗ ਸੜਕਾਂ, ਲਾਲ ਬੱਤੀ ਦੀ ਉਲੰਘਣਾ ਕਰਨਾ ਆਦਿ। ਡਰਾਇਵਰਾਂ ਪ੍ਰਤੀ: ਜਾਣਕਾਰੀ ਜਾਂ ਟ੍ਰੇਨਿੰਗ ਦੀ ਘਾਟ, ਨਸ਼ਾ ਕਰਕੇ ਗੱਡੀ ਚਲਾਉਣਾ, ਓਵਰ ਸਪੀਡ, ਧਿਆਨ ਭੜਕਣਾ, ਗਲਤ ਦਿਸ਼ਾ ਵਿੱਚ ਗੱਡੀ ਚਲਾਉਣਾ, ਮਾਨਸਿਕ ਜਾਂ ਸਰੀਰਕ ਥਕਾਵਟ, ਮੋਬਾਇਲ ਫੋਨ ਦੀ ਵਰਤੋਂ, ਓਵਰਲੋਡ, ਗਲਤ ਥਾਂ ਤੇ ਪਾਰਕ ਕਰਨਾ, ਪ੍ਰੈਸ਼ਰ ਹਾਰਨ ਦੀ ਵਰਤੋਂ ਹਾਈ ਬੀਮ ਆਦਿ।
ਖਰਾਬ ਮੌਸਮ: ਧੁੰਦ, ਮੀਂਹ, ਹਨ੍ਹੇਰੀ, ਪਰਾਲੀ ਦਾ ਧੂੰਆਂ ਆਦਿ ਵੀ ਹਾਦਸੇ ਦੇ ਮੁੱਖ ਕਾਰਨ ਹਨ।
ਸੀਟ ਬੈਲਟ ਜਾਂ ਹੈਲਮੈਟ ਦੀ ਵਰਤੋਂ ਨਾ ਕਰਨਾ: ਆਮ ਤੌਰ ‘ਤੇ ਚਾਰ ਪਈਏ ਵਾਹਨ ਵਿੱਚ ਸੀਟ ਬੈਲਟ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਿਸ ਕਾਰਨ ਚਾਲਕ ਦੇ ਜਖਮੀ ਹੋਣ ਜਾਂ ਮੌਤ ਦੀ ਸੰਭਾਵਨਾ ਵਧ ਜਾਂਦੀ ਹੈ ਇਸ ਕਰਕੇ ਸਾਨੂੰ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ। ਦੋਪਹੀਏ ਵਾਹਨ ਚਲਾਉਂਦੇ ਸਮੇਂ ਹੈਲਮੈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਭਾਰਤ ਵਿੱਚ ਹਰ ਸਾਲ ਸੜਕ ਦੁਰਘਟਨਾ ਵਿੱਚ ਹੋਈਆਂ ਕੁੱਲ ਮੌਤਾਂ ਦਾ ਲਗਭਗ 26% ਹਿੱਸਾ ਦੋਪਹੀਆ ਵਾਹਨ ਚਾਲਕਾਂ ਦਾ ਹੁੰਦਾ ਹੈ ।
ਭਾਰਤੀ ਸੜਕਾਂ ਉੱਪਰ ਮਨੁੱਖ ਦੀ ਕੀ ਦੁਰਦਸ਼ਾ ਹੈ ਇਸ ਦਾ ਅੰਦਾਜਾ ਰੋਜ਼ਮਰਾ ਦੀਆਂ ਅਖਬਾਰਾਂ ਵਿੱਚ ਛਪੀਆਂ ਖਬਰਾਂ ਤੋਂ ਲਾਇਆ ਜਾ ਸਕਦਾ ਹੈ। ਪਿਛਲੇ ਸਾਲ ਧੁੰਦ ਕਾਰਨ ਭੁੱਚੋ (ਬਠਿੰਡਾ) ਪੁਲ ‘ਤੇ ਹੋਏ ਦਰਦਨਾਕ ਹਾਦਸੇ ‘ਚ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਅਤੇ ਦੋ ਕੁ ਸਾਲ ਪਹਿਲਾਂ ਫਾਜਿਲਕਾ ਨੇੜੇ ਹੋਏ ਸੜਕ ਹਾਦਸੇ ਵਿੱਚ ਮਰੇ ਅਧਿਆਪਕਾਂ ਨੇ ਪੂਰੇ ਪੰਜਾਬ ਨੂੰ ਹੀ ਨਹੀਂ ਸਗੋਂ ਦੁਨੀਆਂ ਨੂੰ ਸੋਗ ‘ਚ ਡੁਬੋ ਦਿੱਤਾ ਸੀ।
ਹਰੇਕ ਗੱਡੀ ਵਿੱਚ ਫਸਟ ਏਡ ਕਿੱਟ ਵੀ ਜਰੂਰ ਹੋਣੀ ਚਾਹੀਦੀ ਹੈ ਤਾਂ ਜੋ ਅਚਾਨਕ ਰਸਤੇ ਵਿੱਚ ਕੋਈ ਚੋਟ ਲੱਗਣ ‘ਤੇ ਰੋਗੀ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ।
ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ ਤੇ ਵਧੀਆ ਸੜਕਾਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਡਰਾਇਵਰਾਂ ਨੂੰ ਟਰੈਫਿਕ ਚਿੰਨ੍ਹਾਂ ਦੀ ਚੰਗੀ ਤਰ੍ਹਾਂ ਜਾਣਕਰੀ ਹੋਣੀ ਚਾਹੀਦੀ ਹੈ। ਇਸ ਸਮੇਂ ਪੰਜਾਬ ਵਿੱਚ ਮਾਹੂਆਣਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਪੂਰੇ ਪੰਜਾਬ ਦਾ ਸਰਕਾਰੀ ਡਰਾਇਵਿੰਗ ਸਕੂਲ (ਸਟੇਟ ਇੰਸਟੀਚਿਊਟ ਆਫ ਆਟੋਮੇਟਿਵ ਐਂਡ ਡਰਾਇੰਵਿੰਗ ਸਕਿੱਲਜ) ਚੱਲ ਰਿਹਾ ਹੈ ਜਿੱਥੇ ਐਲ. ਟੀ. ਵੀ ਅਤੇ ਐਚ. ਟੀ. ਵੀ ਡਰਾਇਵਿੰਗ ਲਾਇੰਸੈਂਸ ਬਣਾਉਣ ਲਈ ਦੋ ਦਿਨਾਂ ਦੀ ਟ੍ਰੇਨਿੰਗ ਲਾਈ ਜਾਂਦੀ ਹੈ
ਜੋ ਕਿ ਪੰਜਾਬ ਦੇ ਹਰੇਕ ਐਲ.ਟੀ.ਵੀ ਅਤੇ ਐਚ.ਟੀ.ਵੀ ਡਰਾਈਵਿੰਗ ਲਾਇੰਸੈਂਸ ਲਈ ਜਰੂਰੀ ਹੈ। ਜੋ ਕਿ ਇੱਕ ਚੰਗਾ ਉਪਰਾਲਾ ਹੈ ਪਰ ਲੋੜ ਨੂੰ ਮੁੱਖ ਰੱਖਦੇ ਹੋਏ ਡਰਾਇਵਿੰਗ ਨਿਯਮਾਂ ਲਈ ਹਰ ਜ਼ਿਲੇ ਵਿੱਚ ਵੱਧ ਤੋਂ ਵੱਧ ਟ੍ਰੇਨਿੰਗ ਸਕੂਲ, ਕਾਲਜ, ਸੰਸਥਾਵਾਂ ਆਦਿ ਖੋਲ੍ਹਣੇ ਚਾਹੀਦੇ ਹਨ ਨਿਯਮਿਤ ਤੌਰ ‘ਤੇ ਸਕੂਲਾਂ, ਕਾਲਜਾਂ, ਟੈਕਸੀ ਸਟੈਂਡਾਂ, ਪਿੰਡ ਦੀਆਂ ਸੱਥਾਂ ਆਦਿ ਵਿੱਚ ਟਰੈਫਿਕ ਨਿਯਮਾਂ ਸਬੰਧੀ ਸੈਮੀਨਾਰ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਤਾਂ ਜੋ ਲੋਕ ਸੜਕੀ ਨਿਯਮਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਸਕਣ ਤੇ ਸੜਕ ਹਾਦਸੇ ਘਟਾਏ ਜਾ ਸਕਣ।
ਸਰਕਾਰੀ ਹਾਈ ਸਕੂਲ, ਢੈਪਈ (ਫਰੀਦਕੋਟ)
ਮੋ. 98550-31081
ਪ੍ਰਮੋਦ ਧੀਰ ਜੈਤੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੜਕ ਹਾਦਸਿਆਂ ਨੇ ਲਈਆਂ ਸੱਤ ਜਾਨਾਂ, ਚਾਰ ਦਰਜਨ ਤੋਂ ਵੱਧ ਜ਼ਖਮੀ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ‘ਚ ਜੁਟੇ ਤੇ ਕੀਤਾ ਖੂਨਦਾਨ
ਜਗਤਾਰ ਜੱਗਾ/ਮਨੋਜ/ਗੋਨਿਆਣਾ/ਮਲੋਟ। ਵੱਖ-ਵੱਖ ਥਾਈਂ ਹੋਏ ਸੜਕ ਹਾਦਸਿਆਂ ‘ਚ ਤਿੰਨ ਫੌਜ ਦੇ ਜਵਾਨਾਂ ਸਮੇਤ ਸੱਤ ਜਣਿਆਂ ਦੀ ਮੌਤ ਤੇ ਚਾਰ ਦਰਜ਼ਨ ਤੋਂ ਵੱਧ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਗੋਨਿਆਣਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇ ‘ਤੇ ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਗਰੀਨ ਬੱਸ ਸਰਵਿਸ ਕੰਪਨੀ ਦੀ ਬੱਸ ਪੀਬੀ 04-9885 ਅਤੇ ਕਾਰ ਦੀ ਆਪਸੀ ਟੱਕਰ ਹੋਣ ਕਾਰਨ ਚਾਰ ਦਰਜਨ ਸਵਾਰੀਆਂ ਜ਼ਖਮੀ ਹੋਣ ਅਤੇ ਚਾਰ ਮੌਤਾਂ ਹੋ ਗਈਆਂ। ਇਸੇ ਤਰ੍ਹਾਂ ਮਲੋਟ-ਅਬੋਹਰ ਰੋਡ ‘ਤੇ ਤਹਿਸੀਲ ਕੰਪਲੈਕਸ ਮਲੋਟ ਕੋਲ ਇੱਕ ਆਰਮੀ ਐਂਬੂਲੈਂਸ ਅਤੇ ਟਰਾਲੇ ਦੀ ਟੱਕਰ ਵਿਚ ਤਿੰਨ ਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਜਵਾਨ ਜ਼ਖਮੀ ਹੋ ਗਏ।
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਗਰੀਨ ਬੱਸ ਸਰਵਿਸ ਕੰਪਨੀ ਦੀ ਬੱਸ ਗੋਨਿਆਣਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾ ਰਹੀ ਸੀ ਜਦੋਂ ਇਹ ਬੱਸ ਪਿੰਡ ਹਰਰਾਏਪੁਰ ਨੇੜੇ ਪੁੱਜੀ ਤਾਂ ਇੱਕ ਕਾਰ ਨਾਲ ਟਕਰਾ ਕੇ ਬੱਸ ਪਲਟ ਗਈ ਮੌਕੇ ਖੜ੍ਹੇ ਲੋਕਾਂ ਨੇ ਦੱਸਿਆ ਕਾਰ ਚਾਲਕ ਇੱਕ ਮੋਟਰਸਾਈਕਲ ਨੂੰ ਬਚਾਉਂਦਿਆਂ ਹੋਇਆ ਡਵਾਈਡਰ ਨਾਲ ਜਾ ਟਕਰਾਇਆ ਜਿਸ ਨਾਲ ਟਕਰਾ ਕੇ ਬੱਸ ਪਲਟ ਗਈ ਬੱਸ ਪਲਟਣ ਕਾਰਨ ਲਗਭਗ ਚਾਰ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਅਤੇ ਚਾਰ ਦੇ ਕਰੀਬ ਮੌਤਾਂ ਦੀ ਪੁਸ਼ਟੀ ਹੋਈ ਹੈ ।ਇਸ ਹਾਦਸੇ ਦੀ ਸੂਚਨਾ ਮਿਲਣ  ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਦਾਰਾਂ, ਬਠਿੰਡਾ ਦੀਆਂ ਸਹਾਰਾ ਜਨ ਸੇਵਾ, ਨੌਜਵਾਨ ਵੈਲਫੇਅਰ ਸੁਸਾਇਟੀ, 108 ਅੈਬੂਲਂੈਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਵਾਹਨਾਂ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਗੋਨਿਆਣਾ ਵਿੱਚ ਪਹੁੰਚਾਇਆ ਗਿਆ ਜਦੋਂ ਕਿ ਕੁਝ ਨੂੰ ਕੁਝ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਏ ਗਏ ਸੂਚਨਾ ਮਿਲਣ ਤੇ ਡਾ. ਨਾਨਕ ਸਿੰਘ ਐਸ.ਐਸ.ਪੀ ਬਠਿੰਡਾ, ਗੋਪਾਲ ਚੰਦ ਭੰਡਾਰੀ ਡੀ.ਐਸ.ਪੀ ਭੁੱਚੋਂ, ਸੁਖਪ੍ਰੀਤ ਸਿੰਘ ਸਿੱਧੂ ਏ.ਡੀ.ਸੀ ਬਠਿੰਡਾ ਤੋਂ ਇਲਾਵਾ ਨਾਇਬ ਤਹਿਸੀਲਦਾਰ ਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਵੀ ਮੌਕੇ ਤੇ ਪੁੱਜ ਗਈ । ਖ਼ਬਰ ਲਿਖੇ ਜਾਣ ਤੱਕ ਜ਼ਖਮੀਆਂ ਨੂੰ ਅੈਬੂਲੈਸਾਂ ਦੀ ਮਦਦ ਨਾਲ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਜਾਇਆ ਜਾ ਰਿਹਾ ਸੀ ।
ਆਰਮੀ ਐਬੂਲੈਸ ਅਤੇ ਟਰਾਲੇ ਦੀ ਟੱਕਰ
ਇਸੇ ਤਰ੍ਹਾਂ ਮਲੋਟ-ਅਬੋਹਰ ਰੋਡ ‘ਤੇ ਤਹਿਸੀਲ ਕੰਪਲੈਕਸ ਮਲੋਟ ਦੇ ਕੋਲ ਇੱਕ ਆਰਮੀ ਐਬੂਲੈਸ ਅਤੇ ਟਰਾਲੇ ਦੀ ਟੱਕਰ ਵਿਚ 3 ਸੈਨਾ ਦੇ ਜਵਾਨਾਂ ਦੀ ਮੌਤ ਹੋ ਗਈ ਜਦਕਿ 2 ਜਵਾਨ ਜ਼ਖਮੀ ਹੋ ਗਏ। ਥਾਣਾ ਕਬਰਵਾਲਾ ਵਿੱਚ ਤੈਨਾਤ ਸਿਪਾਹੀ ਗੁਰਲਾਲ ਸਿੰਘ ਨੇ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਬੁੱਧਵਾਰ ਦੀ ਰਾਤ ਨੂੰ ਕਰੀਬ ਸਾਢੇ 9 ਵਜੇ ਮਲੋਟ ਦੀ ਨਵੀ ਅਨਾਜ ਮੰਡੀ ਵਿੱਚੋਂ ਅਪਣੀ ਡਿਊਟੀ ਨਿਭਾ ਕੇ ਕਾਰ ਰਾਹੀ ਵਾਪਿਸ ਆਪਣੇ ਪਿੰਡ ਜਾ ਰਿਹਾ ਸੀ ਕਿ ਉਸਦੇ ਅੱਗੇ ਅੱਗੇ ਅਬੋਹਰ ਵੱਲ ਨੂੰ ਇੱਕ ਟਰਾਲਾ ਨੰਬਰ ਪੀਬੀ 05 ਏਬੀ /9583 ਡਾਵਾਡੋਲ ਹਾਲਤ ਵਿੱਚ ਜਾ ਰਿਹਾ ਸੀ ਕਿ ਅਚਾਨਕ ਟਰਾਲਾ ਅਬੋਹਰ ਸਾਈਡ ਤੋਂ ਆ ਰਹੀ ਫੌਜੀਆਂ ਦੀ ਐਬੂਲੈਸ ਨਾਲ ਟਕਰਾ ਗਿਆ ਜਿਸ ਵਿਚ ਸੂਬੇਦਾਰ ਜੀਤਪਾਲ, ਨਾਇਬ ਸੂਬੇਦਾਰ ਅਜੀਤ, ਕਾਂਸਟੇਬਲ ਐਨ. ਪਾਂਡਿਆਨ, ਡਰਾਇਵਰ ਬੀ.ਐਸ ਪਾਲ ਅਤੇ ਰਾਈਫ਼ਲ ਮੈਨ ਦਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦੱਦ ਨਾਲ ਮਲੋਟ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ਼ ਲਈ ਭਰਤੀ ਕਰਵਾਇਆ।
ਜਿੱਥੇ ਡਾਕਟਰ ਨੇ ਸੂਬੇਦਾਰ ਜੀਤਪਾਲ, ਨਾਇਬ ਸੂਬੇਦਾਰ ਅਜੀਤ, ਕਾਂਸਟੇਬਲ ਐਨ ਪਾਂਡਿਆਨ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ ਜਦਕਿ ਡਰਾਇਵਰ ਬੀ.ਐਸ ਪਾਲ ਅਤੇ ਰਾਈਫ਼ਲ ਮੈਨ ਦਵਿੰਦਰ ਸਿੰਘ ਬਠਿੰਡਾ ਦੇ ਆਰਮੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਮ੍ਰਿਤਕ ਜਵਾਨਾਂ ਦੀਆਂ ਲਾਸ਼ਾਂ ਦਾ ਵੀਰਵਾਰ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਖ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ਾਂ ਫੌਜੀ ਅਧਿਕਾਰੀਆਂ ਨੂੰ ਸੌਪ ਦਿੱਤੀਆਂ ਗਈਆਂ। ਥਾਣਾ ਸਦਰ ਪੁਲਿਸ ਦੇ ਤਫ਼ਤੀਸ਼ੀ ਅਫ਼ਸਰ ਬਲਦੇਵ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ਼ ਮੁਕੱਦਮਾ ਨੰ. 192 ਧਾਰਾ 279, 304ਏ, 337, 338, 427 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ) ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਸੜਕ ‘ਤੇ ਅੱਜ ਇੱਕ ਮੋਟਰਸਾਈਕਲ ਦੇ ਬੱਸ ਹੇਠਾਂ ਆਉਣ ਕਾਰਨ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਿੰਡ ਵੜਿੰਗ ਦੇ ਚਾਰ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸ੍ਰੀ ਮੁਕਤਸਰ ਸਾਹਿਬ ਨੂੰ ਜਾ ਰਹੇ ਸਨ। ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਸੜਕ ‘ਤੇ ਇਕ ਟਰੱਕ ਨੂੰ ਓਵਰਟੇਕ ਕਰਨ ਸਮੇਂ ਮੋਟਰਸਾਈਕਲ ਬੱਸ ਦੇ ਹੇਠਾਂ ਆ ਗਿਆ। ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਉਮਰ 18 ਤੋਂ 20 ਸਾਲ ਤੱਕ ਦੱਸੀ ਜਾ ਰਹੀ ਹੈ। ਇਸ ਸਮੇਂ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਸੜਕ ‘ਤੇ ਆਵਾਜਾਈ ਬੰਦ ਕਰਕੇ ਬਦਲਵੇਂ ਰਸਤਿਆਂ ਰਾਹੀਂ ਗੱਡੀਆਂ ਲੰਘਾਈਆਂ ਜਾ ਰਹੀਆਂ ਹਨ। ਮੌਕੇ ‘ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਉੱਤਰ ਪ੍ਰਦੇਸ਼ ਸਰਕਾਰ ਇੱਕ ਹੋਰ ਸੀਬੀਆਈ ਜਾਂਚ ਲਈ ਤਿਆਰ
ਮਾਇਆਵਤੀ ਨੇ ਪ੍ਰਗਟਾਇਆ ਸਾਜਿਸ਼ ਦਾ ਸ਼ੱਕ
ਸੰਸਦ ‘ਚ ਵੀ ਉਨਾਵ ਮਾਮਲੇ ਦੀ ਗੂੰਜ
ਏਜੰਸੀ, ਲਖਨਊ
ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਕਿਹਾ ਹੈ ਕਿ ਉਨਾਵ ਦੇ ਚਰਚਿਤ ਜਬਰ-ਜਨਾਹ ਪੀੜਤਾ ਦੇ ਪਰਿਵਾਰ ਵਾਲੇ ਜੇਕਰ ਮੰਗ ਕਰਨਗੇ ਤਾਂ ਰਾਇਬਰੇਲੀ ‘ਚ ਵਾਪਰੇ ਸੜਕ ਹਾਦਸੇ ਦੀ ਇੱਕ ਹੋਰ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਕਰਵਾਉਣ ਲਈ ਤਿਆਰ ਹਨ ਉਨਾਵ ਜ਼ਿਲ੍ਹੇ ਸਥਿਤ ਮਾਖੀ ਦੇ ਚਰਚਿਤ ਜਬਰ-ਜਨਾਹ ਮਾਮਲੇ ਦੀ ਪੀੜਤਾ ਦੀ ਕਾਰ ਐਤਵਾਰ ਨੂੰ ਰਾਇਬਰੇਲੀ ‘ਚ ਇੱਕ ਟਰੱਕ ਨਾਲ ਟਕਰਾ ਗਈ ਸੀ ਇਸ ਹਾਦਸੇ ‘ਚ ਪੀੜਤਾ ਦੀ ਚਾਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਪੀੜਤਾ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਖਮੀਆਂ ‘ਚ ਪੀੜਤਾ ਦਾ ਵਕੀਲ ਵੀ ਸ਼ਾਮਲ ਹੈ ਪੁਲਿਸ ਜਨਰਲ ਡਾਇਰੈਕਟਰ ਓ ਪੀ ਸਿੰਘ ਨੇ ਇੱਥੇ ਕਿਹਾ ਕਿ ਇਸ ਹਾਦਸੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਹਾਦਸਾ ਸੀ, ਜੋ ਇੱਕ ਤੇਜ਼ ਰਫਤਾਰ ਟਰੱਕ ਕਾਰਨ ਵਾਪਰਿਆ ਟਰੱਕ ਡਰਾਈਵਰ ਅਤੇ ਮਾਲਿਕ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਪਰਿਵਾਰ ਮਾਮਲੇ ਦੀ ਜਾਂਚ ਦੀ ਮੰਗ ਕਰਨਗੇ ਤਾਂ ਇਸ ਮਾਮਲੇ ਨੂੰ ਸੀਬੀਆਈ ਨੂੰ ਸੌਂਪ ਦੇਣਗੇ ਇੱਧਰ ਉਨਾਵ ਮਾਮਲੇ ਦੀ ਗੂੰਜ ਸੋਮਵਾਰ ਨੂੰ ਸੰਸਦ ‘ਚ ਵੀ ਸੁਣਾਈ ਦੇ ਰਹੀ ਹੈ ਕਾਂਗਰਸ ਦੇ 6 ਸਾਂਸਦਾਂ ਨੇ ਯੂਪੀ ‘ਚ ਵਿਗੜਦੀ ਕਾਨੂੰਨ-ਵਿਵਥਸਾ ਅਤੇ ਉਨਾਵ ਜਬਰ-ਜਨਾਹ ਪੀੜਤਾ ਦੇ ਐਕਸੀਡੈਂਟ ਸਬੰਧੀ ਕਾਰਜ ਸਥਗਨ ਤਜਵੀਜ਼ ਦੀ ਨੋਟਿਸ ਦਿੱਤਾ ਹੈ
ਫਿਰ ਵੀ ਡਰ ਮੁਕਤ ਉੱਤਰ ਪ੍ਰਦੇਸ਼ ਦਾ ਰਾਗ ਅਲਾਪ ਰਹੀ ਯੋਗੀ ਸਰਕਾਰ: ਪ੍ਰਿਅੰਕਾ
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਯੋਗੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵੱਲੋਂ ਕਥਿਤ ਜਬਰ-ਜਨਾਹ ਪੀੜਤਾ ਨਾਲ ਸੜਕ ਹਾਦਸਾ, ਉਸ ਦੇ ਪਿਤਾ ਦੀ ਹਿਰਾਸਤ ‘ਚ ਮੌਤ ਅਤੇ ਗਵਾਹ ਦੀ ਸ਼ੱਕੀ ਹਾਲਤ ‘ਚ ਮੌਤ ਵਰਗੀਆਂ ਲਗਾਤਰ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ ਫਿਰ ਵੀ ਸੂਬਾ ਸਰਕਾਰ ‘ਡਰ ਮੁਕਤ ਉੱਤਰ ਪ੍ਰਦੇਸ਼’ ਦਾ ਰਾਗ ਅਲਾਪ ਰਹੀ ਹੈ ਸ੍ਰੀਮਤੀ ਵਾਡਰਾ ਨੇ ਅੱਜ ਇੱਕ ਤੋਂ ਬਾਅਦ ਇੱਕ ਟਵੀਟ ਕਰਦਿਆਂ ਕਿਹਾ, ‘ਜਬਰ ਜਨਾਹ ਪੀੜਤਾ ਨਾਲ ਸੜਕ ਹਾਦਸਾ ਹੈਰਾਨ ਕਰਨ ਵਾਲਾ ਹੈ ਇਸ ਮਾਮਲੇ ‘ਚ ਚੱਲ ਰਹੀ ਕੇਂਦਰੀ ਜਾਂਚ ਬਿਊਰੋ-ਸੀਬੀਆਈ ਜਾਂਚ ਕਿੱਥੇ ਤੱਕ ਪਹੁੰਚੀ ਹੈ ਮੁਲਜ਼ਮ ਵਿਧਾਇਕ ਹਾਲੇ ਤੱਕ ਭਾਜਪਾ ‘ਚ ਕਿਉਂ ਹੈ? ਪੀੜਤਾ ਅਤੇ ਗਵਾਹਾਂ ਦੀ ਸੁਰੱਖਿਅ ‘ਚ ਢਿੱਲ ਕਿਉਂ? ਇਨ੍ਹਾਂ ਸਵਾਲਾਂ ਦੇ ਜਵਾਬ ਦੇ ਬਿਨਾ ਕੀ ਭਾਜਪਾ ਸਰਕਾਰ ਤੋਂ ਨਿਆਂ ਦੀ ਕੋਈ ਉਮੀਦ ਕੀਤੀ ਜਾ ਸਕਦੀ ਹੈ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੜਕ ਹਾਦਸੇ ‘ਚ ਪੰਜ ਮੌਤਾਂ, ਪੰਜ ਜ਼ਖਮੀ
ਸੱਚ ਕਹੂੰ ਨਿਊਜ਼, ਜਲੰਧਰ
ਪੰਜਾਬ ‘ਚ ਜਲੰਧਰ-ਪਠਾਨਕੋਟ ਕੌਮੀ ਹਾਈਵੇ ‘ਤੇ ਸਥਿਤ ਪਚਰੰਗਾ ਦੇ ਨੇੜੇ ਅੱਜ ਸਵੇਰੇ ਦੋ ਵਾਰਾਂ ਦੀ ਭਿਆਨਕ ਟੱਕਰ ‘ਚ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਬੱਚੇ ਸਮੇਤ ਪੰਜ ਜਣੇ ਗੰਭੀਰ ਜ਼ਖਮੀ ਹੋ ਗਏ ਸਾਰੇ ਮ੍ਰਿਤਕ ਜੰਮੂ ਕਸ਼ਮੀਰ ਦੇ ਨਿਵਾਸੀ ਸਨ ਏਐਸਆਈ ਸੁਖਵੀਰ ਸਿੰਘ ਨੇ ਦੱਸਿਆ ਕਿ ਸਵੇਰੇ ਤੋਂ ਹੋ ਰਹੀ  ਮੋਹਲੇਧਾਰ ਮੀਂਹ ਦੌਰਾਨ ਜੰਮੂ ਤੋਂ ਆ ਰਹੀ ਇੱਕ ਆਲਟੋ ਕਾਰ ਦਾ ਟਾਇਰ ਫੱਟਣ ਕਾਰਨ ਬੇਕਾਬੂ ਹੋ ਕੇ ਕਾਰ ਸੜਕ ਦੇ ਦੂਜੇ ਪਾਸੇ ਆ ਰਹੀ ਇੱਕ ਹੋਰ ਕਾਰ ਨਾਲ ਜਾ ਟਕਰਾਈ ਇਸ ‘ਚ ਆਲਟੋ ਕਾਰ ‘ਚ ਸਵਾਰ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਜਲੰਧਰ ਵੱਲੋਂ ਆ ਰਹੀ ਹਾਦਸਾ ਤੋਂ ਪ੍ਰਭਾਵਿਤ ਦੂਜੀ ਕਾਰ ‘ਚ ਸਵਾਰ ਇੱਕ ਔਰਤ ਤੇ ਇੱਕ ਬੱਚੇ ਸਮੇਤ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਸਥਿਤ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਮ੍ਰਿਤਕਾਂ ਦੀ ਪਛਾਣ ਜੰਮੂ ਦੇ ਆਰ. ਐਸ. ਪੁਰਾ ਥਾਣਾ ਦੇ ਚਕਰੋਹੀ ਪਿੰਡ ਨਿਵਾਸੀ ਦਰਸ਼ਨ ਕੁਮਾਰ, ਦੇਵ ਰਾਜ, ਲਾਜਵੰਤੀ, ਰਾਜ ਕੁਮਾਰੀ ਤੇ ਸਮੀਰ ਕੁਮਾਰ ਵਜੋਂ ਹੋਈ ਹੈ ਜ਼ਖਮੀਆਂ ‘ਚ ਸਤਾਪਲ ਸਿੰਘ, ਮਨਿੰਦਰ ਸਿੰਘ, ਨਵਕਿਰਨ ਕੌਰ,ਛੋਟੀ ਬੱਚੀ ਨਵਰੀਤ ਕੌਰ ਤੇ ਨਵਜੀਤ ਸ਼ਾਮਲ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।