Shafali Verma - Sach Kahoon Punjabi
Dope Test: NADA ਦੇ ਨਿਸ਼ਾਨੇ ’ਤੇ ਯਸ਼ਸਵੀ ਜਾਇਸਵਾਲ ਤੇ ਸ਼ੇਫਾਲੀ ਵਰਮਾ, ਭੇਜਿਆ ਨੋਟਿਸ, ਜਾਣੋ
Dope Test: ਸਪੋਰਟਸ ਡੈਸਕ। ਸਟਾਰ ਕ੍ਰਿਕੇਟਰਾਂ ਦੇ ਡੋਪ ਟੈਸਟ ਨਾ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤ ਤੇ ਰਾਜਸਥਾਨ ਰਾਇਲਜ਼ ਦੇ ਓਪਨਿੰਗ ਬੱਲੇਬਾਜ਼ ਯਸ਼ਸਵੀ ਜਾਇਸਵਾਲ ਤੇ ਮਹਿਲਾ ਕ੍ਰਿਕੇਟਰ ਓਪਨਰ ਬੱਲੇਬਾਜ਼ ਸ਼ੈਫਾਲੀ ਵਰਮਾ, ਜਿਨ੍ਹਾਂ ਨੇ ਭਾਰਤ ਦੀ ਇੱਕ ਰੋਜ਼ਾ ਵਿਸ਼ਵ ਕੱਪ ਜਿੱਤ ’ਚ ਭੂਮਿਕਾ ਨਿਭਾਈ ਸੀ, ਨੂੰ ਡੋਪ ਟੈਸਟ ਨਾ ਕਰਵਾਉਣ ਲਈ ਰਾਸ਼ਟਰੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਨੇ ਨੋਟਿਸ ਜਾਰੀ ਕੀਤੇ ਹਨ। ਨਾਡਾ ਨੇ ਦੋਵਾਂ ਕ੍ਰਿਕੇਟਰਾਂ ਵਿਰੁੱਧ ਵ੍ਹੇਰਅਬਾਊਟਸ ਫੇਲੀਅਰ (ਦਿੱਤੇ ਗਏ ਸਥਾਨ ’ਤੇ ਨਾ ਮਿਲਣ) ਦੇ ਤਹਿਤ ਪਹਿਲਾ ਮਿਸਡ ਟੈਸਟ ਦਰਜ ਕੀਤਾ ਹੈ। ਹਾਲਾਂਕਿ, ਦੋਵਾਂ ਕ੍ਰਿਕੇਟਰਾਂ ਨੂੰ ਆਪਣੇ ਖੁੰਝੇ ਹੋਏ ਟੈਸਟ ਦੀ ਸਫਾਈ ਦੇਣ ਦਾ ਮੌਕਾ ਦਿੱਤਾ ਗਿਆ ਹੈ।
ਕੀ ਹੋਵੇਗੀ ਸਖਤ ਕਾਰਵਾਈ? | Dope Test
ਜੇਕਰ ਕੋਈ ਖਿਡਾਰੀ 12 ਮਹੀਨਿਆਂ ਦੀ ਮਿਆਦ ਦੇ ਅੰਦਰ ਵ੍ਹੇਰਅਬਾਊਟਸ ਫੇਲੀਅਰ ਦੇ ਤਹਿਤ ਤਿੰਨ ਟੈਸਟਾਂ ਤੋਂ ਖੁੰਝ ਜਾਂਦਾ ਹੈ, ਤਾਂ ਉਨ੍ਹਾਂ ਨੂੰ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਜਾਂਦਾ ਹੈ। ਜੇਕਰ ਖਿਡਾਰੀ ਨਾਡਾ ਸੁਣਵਾਈ ਪੈਨਲ ਦੇ ਸਾਹਮਣੇ ਆਪਣੀ ਬੇਗੁਨਾਹੀ ਸਾਬਤ ਕਰਨ ’ਚ ਅਸਮਰੱਥ ਹੁੰਦਾ ਹੈ, ਤਾਂ ਉਨ੍ਹਾਂ ’ਤੇ ਦੋ ਸਾਲ ਤੱਕ ਦੀ ਪਾਬੰਦੀ ਲੱਗ ਸਕਦੀ ਹੈ।
Read Also : Sanjeev Arora: ਆਮ ਆਦਮੀ ਪਾਰਟੀ ਦੇ ਮੰਤਰੀ ’ਤੇ ਈਡੀ ਦਾ ਵੱਡਾ ਐਕਸ਼ਨ, ਕੀਤੀ ਛਾਪੇਮਾਰੀ
ਯਸ਼ਸਵੀ ਨੇ 17 ਦਸੰਬਰ ਨੂੰ ਨਹੀਂ ਦਿੱਤਾ ਟੈਸਟ
ਯਸ਼ਸਵੀ ਜਾਇਸਵਾਲ ਤੇ ਸ਼ੈਫਾਲੀ ਦੋਵੇਂ ਨਾਡਾ ਦੇ ਰਜਿਸਟਰਡ ਟੈਸਟਿੰਗ ਪੂਲ ’ਚ ਹਨ। ਆਰਟੀਪੀ ’ਚ ਸ਼ਾਮਲ ਖਿਡਾਰੀਆਂ ਨੂੰ ਡੋਪ ਟੈਸਟਿੰਗ ਲਈ ਨਾਡਾ ਕੋਲ ਇੱਕ ਖਾਸ ਸਮਾਂ ਤੇ ਸਥਾਨ ਰਜਿਸਟਰ ਕਰਵਾਉਣਾ ਜ਼ਰੂਰੀ ਹੈ। ਡੋਪ ਕੰਟਰੋਲ ਅਫਸਰ (ਡੀਸੀਓ) ਕਿਸੇ ਵੀ ਸਮੇਂ ਨਮੂਨੇ ਇਕੱਠੇ ਕਰਨ ਲਈ ਨਿਰਧਾਰਤ ਸਮੇਂ ਤੇ ਸਥਾਨ ’ਤੇ ਪਹੁੰਚ ਸਕਦਾ ਹੈ। ਨਾਡਾ ਵੱਲੋਂ ਜਾਰੀ ਕੀਤੇ ਗਏ ਇੱਕ ਨੋਟਿਸ ਅਨੁਸਾਰ, 17 ਦਸੰਬਰ ਨੂੰ ਯਸ਼ਸਵੀ ਦਾ ਤੇ 7 ਨਵੰਬਰ ਨੂੰ ਸ਼ੈਫਾਲੀ ਦਾ ਡੋਪ ਟੈਸਟ ਲੈਣ ਲਈ ਪਹੁੰਚਿਆ ਸੀ, ਪਰ ਦੋਵਾਂ ਵਿੱਚੋਂ ਕੋਈ ਵੀ ਨਹੀਂ ਮਿਲਿਆ। ਨਾਡਾ ਨੇ ਇਸ ਸਾਲ 18 ਤੇ 20 ਫਰਵਰੀ ਨੂੰ ਦੋਵਾਂ ਕ੍ਰਿਕੇਟਰਾਂ ਤੋਂ ਜਵਾਬ ਮੰਗੇ, ਪਰ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ। ਨਤੀਜੇ ਵਜੋਂ, ਨਾਡਾ ਨੇ ਆਪਣਾ ਪਹਿਲਾ ਖੁੰਝਿਆ ਹੋਇਆ ਟੈਸਟ ਦਰਜ ਕੀਤਾ।
ਬੀਸੀਸੀਆਈ, ਆਈਸੀਸੀ ਨੂੰ ਦਿੱਤੀ ਜਾਣਕਾਰੀ | Dope Test
ਖੁੰਝੇ ਹੋਏ ਟੈਸਟ ਦੀ ਰਿਪੋਰਟ ਕੀਤੇ ਜਾਣ ਬਾਵਜੂਦ, ਦੋਵਾਂ ਕ੍ਰਿਕੇਟਰਾਂ ਨੂੰ ਆਪਣੇ ਖੁੰਝੇ ਹੋਏ ਟੈਸਟਾਂ ਬਾਰੇ ਦੱਸਣ ਲਈ 7 ਦਿਨ ਦਿੱਤੇ ਗਏ ਹਨ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਤੇ ਆਈਸੀਸੀ ਨੂੰ ਵੀ ਉਨ੍ਹਾਂ ਦੇ ਖੁੰਝੇ ਹੋਏ ਟੈਸਟਾਂ ਬਾਰੇ ਸੂਚਿਤ ਕੀਤਾ ਗਿਆ ਹੈ। ਹੁਣ, ਦੋਵਾਂ ਕ੍ਰਿਕੇਟਰਾਂ ਨੂੰ ਬਹੁਤ ਚੌਕਸ ਰਹਿਣਾ ਚਾਹੀਦਾ ਹੈ। ਜੇਕਰ ਉਨ੍ਹਾਂ ਵਿਰੁੱਧ ਦੋ ਹੋਰ ਖੁੰਝੇ ਹੋਏ ਟੈਸਟ ਦਰਜ ਕੀਤੇ ਜਾਂਦੇ ਹਨ, ਤਾਂ ਉਹ ਗੰਭੀਰ ਮੁਸੀਬਤ ਵਿੱਚ ਪੈ ਸਕਦੇ ਹਨ। ਵਰਤਮਾਨ ਸਮੇਂ ’ਚ, ਨਾਡਾ ਦੇ ਆਰਟੀਪੀ ’ਚ ਅਭਿਸ਼ੇਕ ਸ਼ਰਮਾ, ਅਕਸ਼ਰ ਪਟੇਲ, ਸ਼ੁਬਮਨ ਗਿੱਲ, ਹਾਰਦਿਕ ਪੰਡਯਾ, ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ, ਕੇਐਲ ਰਾਹੁਲ, ਅਰਸ਼ਦੀਪ ਸਿੰਘ, ਤਿਲਕ ਵਰਮਾ, ਦੀਪਤੀ ਸ਼ਰਮਾ, ਤੇ ਰੇਣੁਕਾ ਠਾਕੁਰ ਵਰਗੇ ਕ੍ਰਿਕੇਟਰ ਸ਼ਾਮਲ ਹਨ।
IND vs SA: ਰਚਿਆ ਇਤਿਹਾਸ, ਭਾਰਤੀ ਮਹਿਲਾਵਾਂ ਬਣ ਗਈਆਂ ਵਿਸ਼ਵ ਚੈਂਪੀਅਨ
ਫਾਈਨਲ ’ਚ ਦੱਖਣੀ ਅਫਰੀਕਾ ਦੀ ਟੀਮ ਨੂੰ ਹਰਾਇਆ
ਸ਼ੇਫਾਲੀ ਵਰਮਾ ਦਾ ਆਲਰਾਊਂਡਰ ਪ੍ਰਦਰਸ਼ਨ
IND vs SA: ਸਪੋਰਟਸ ਡੈਸਕ। ਵਿਸ਼ਵ ਕੱਪ 2025 ਦਾ ਫਾਈਨਲ ਮੁਕਾਬਲਾ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ। ਭਾਰਤੀ ਮਹਿਲਾਵਾਂ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਆਪਣੇ 50 ਓਵਰਾਂ ’ਚ 298 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਿਸ ਵਿੱਚ ਓਪਨਰ ਸ਼ੇਫਾਲੀ ਵਰਮਾ ਨੇ ਤਾਬੜਤੋੜ 87 ਦੌੜਾਂ ਦੀ ਪਾਰੀ ਖੇਡੀ। ਸਮ੍ਰਿਤੀ ਮੰਧਾਨਾ ਨੇ 45 ਦੌੜਾਂ ਦੀ ਪਾਰੀ ਖੇਡੀ। ਆਲਰਾਊਂਡਰ ਦੀਪਤੀ ਸ਼ਰਮਾ ਨੇ 58 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਖਾਕਾ ਨੇ 3 ਵਿਕਟਾਂ ਲਈਆਂ। ਜਵਾਬ ’ਚ ਦੱਖਣੀ ਅਫਰੀਕਾ ਦੀ ਟੀਮ 246 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਵੱਲੋਂ ਕਪਤਾਨ ਲੌਰਾ ਵੁਲਵਰਟ ਨੇ ਕਪਤਾਨੀ ਪਾਰੀ ਖੇਡੀ। ਉਨ੍ਹਾਂ ਨੇ 101 ਦੌੜਾਂ ਬਣਾਈਆਂ। ਭਾਰਤ ਵੱਲੋਂ ਸਪਿਨਰ ਦੀਪਤੀ ਸ਼ਰਮਾ ਨੇ 5 ਵਿਕਟਾਂ ਹਾਸਲ ਕੀਤੀਆਂ। ਸ਼ੇਫਾਲੀ ਵਰਮਾ ਨੇ 2 ਵਿਕਟਾਂ ਹਾਸਲ ਕੀਤੀਆਂ।
ਇਹ ਖਬਰ ਵੀ ਪੜ੍ਹੋ : Punjab News: ਮੁੱਖ ਮੰਤਰੀ ਮਾਨ ਨੇ ਦਿੱਤਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਵੱਡਾ ਤੋਹਫਾ
ਦੋਵੇਂ ਟੀਮਾਂ ਦੀ ਪਲੇਇੰਗ-11 | IND vs SA
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਅਮਨਜੋਤ ਕੌਰ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਰਾਧਾ ਯਾਦਵ, ਕ੍ਰਾਂਤੀ ਗੌੜ, ਸ਼੍ਰੀ ਚਰਨੀ, ਰੇਣੁਕਾ ਸਿੰਘ ਠਾਕੁਰ।
ਦੱਖਣੀ ਅਫ਼ਰੀਕਾ : ਲੌਰਾ ਵੋਲਵਾਰਡਟ (ਕਪਤਾਨ), ਤਾਜਮਿਨ ਬ੍ਰਿਟਜ਼, ਸੁਨੇ ਲੁਅਸ, ਮਾਰੀਜ਼ਾਨੇ ਕਪ, ਐਨੇਰੀ ਡੇਰੇਕਸਨ, ਐਨੇਕੇ ਬੋਸ਼, ਸਿਨਾਲੋ ਜਾਫਟਾ (ਵਿਕਟਕੀਪਰ), ਕਲੋਏ ਟ੍ਰਾਇਓਨ, ਨਦੀਨ ਡੀ ਕਲਰਕ, ਅਯਾਬੋਂਗ ਖਾਕਾ, ਅਤੇ ਨਨਕੁਲੁਲੇਕੋ ਮਲਾਬਾ।
India Women vs Nepal Women: ਨੇਪਾਲੀ ਟੀਮ ਢੇਰ, ਭਾਰਤੀ ਮਹਿਲਾ ਟੀਮ ਏਸ਼ੀਆ ਕੱਪ ਦੇ ਸੈਮੀਫਾਈਨਲ ’ਚ
ਸ਼ੈਫਾਲੀ ਵਰਮਾ ਦਾ ਅਰਧਸੈਂਕੜਾ
ਨੇਪਾਲੀ ਟੀਮ ਸ਼ੈਫਾਲੀ ਵਰਮਾ ਜਿਨੀਆਂ ਦੌੜਾਂ ਵੀ ਨਹੀਂ ਬਣਾ ਸਕੀ
ਸਪੋਰਟਸ ਡੈਸਕ। ਮੌਜ਼ੂਦਾ ਚੈਂਪੀਅਨ ਭਾਰਤ ਨੇ ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਭਾਰਤੀ ਟੀਮ ਨੇ ਆਪਣੇ ਤੀਜੇ ਮੈਚ ’ਚ ਨੇਪਾਲ ਨੂੰ 82 ਦੌੜਾਂ ਦੇ ਫਰਕ ਨਾਲ ਹਰਾਇਆ। ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਭਾਰਤੀ ਟੀਮ ਨੇ ਮੰਗਲਵਾਰ ਨੂੰ ਸ਼੍ਰੀਲੰਕਾ ਦੇ ਰੰਗੀਰੀ ਦਾਂਬੁਲਾ ਸਟੇਡੀਅਮ ’ਚ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ’ਚ 3 ਵਿਕਟਾਂ ’ਤੇ 178 ਦੌੜਾਂ ਬਣਾਈਆਂ। ਜਵਾਬੀ ਪਾਰੀ ’ਚ ਨੇਪਾਲ ਦੀ ਟੀਮ 20 ਓਵਰਾਂ ’ਚ 9 ਵਿਕਟਾਂ ’ਤੇ 96 ਦੌੜਾਂ ਹੀ ਬਣਾ ਸਕੀ।
Read This : Hardik Pandya: ਹਾਰਦਿਕ ਨੂੰ ਟੀ20 ’ਚ ਕਪਤਾਨੀ ਤੋਂ ਹਟਾਉਣ ਦਾ ਇਹ ਵੱਡਾ ਕਾਰਨ ਆਇਆ ਸਾਹਮਣੇ, ਜਾਣੋ
ਭਾਰਤੀ ਸਲਾਮੀ ਬੱਲੇਬਾਜ ਸ਼ੈਫਾਲੀ ਵਰਮਾ ਨੇ 81 ਦੌੜਾਂ ਦੀ ਪਾਰੀ ਖੇਡੀ, ਜਦਕਿ ਦਿਆਲਨ ਹੇਮਲਤਾ ਨੇ 47 ਦੌੜਾਂ ਬਣਾਈਆਂ। ਦੋਵਾਂ ਵਿਚਕਾਰ 122 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਹੋਈ। ਜੇਮਿਮਾਹ ਰੌਡਰਿਗਜ ਨੇ ਨਾਬਾਦ 28 ਦੌੜਾਂ ਬਣਾਈਆਂ। ਸੀਤਾ ਰਾਣਾ ਨੇ ਦੋ ਵਿਕਟਾਂ ਲਈਆਂ, ਜਦਕਿ ਕਵਿਤਾ ਜੋਸ਼ੀ ਨੇ ਇੱਕ ਵਿਕਟ ਹਾਸਲ ਕੀਤੀ। ਨੇਪਾਲ ਲਈ ਸੀਤਾ ਰਾਣਾ ਮਗਰ ਨੇ ਸਭ ਤੋਂ ਜ਼ਿਆਦਾ 18 ਦੌੜਾਂ ਬਣਾਈਆਂ। ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ। ਅਰੁੰਧਤੀ ਰੈਡੀ ਤੇ ਰਾਧਾ ਯਾਦਵ ਨੇ 2-2 ਵਿਕਟਾਂ ਹਾਸਲ ਕੀਤੀਆਂ।
ਦੋਵਾਂ ਟੀਮਾਂ ਦੀ ਪਲੇਇੰਗ-11 | India Women vs Nepal Women
ਭਾਰਤ : ਸਮ੍ਰਿਤੀ ਮੰਧਾਨਾ (ਕਪਤਾਨ), ਸ਼ੈਫਾਲੀ ਵਰਮਾ, ਦਿਆਲਨ ਹੇਮਲਤਾ, ਜੇਮੀਮਾ ਰੌਡਰਿਗਜ, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਰੇਣੁਕਾ ਸਿੰਘ, ਰਾਧਾ ਯਾਦਵ, ਤਨੁਜਾ ਕੰਵਰ, ਅਰੁੰਧਤੀ ਰੈੱਡੀ ਤੇ ਸਜੀਵਨ ਸਜਨਾ।
ਨੇਪਾਲ : ਇੰਦੂ ਬਰਮਾ (ਕਪਤਾਨ), ਸੰਮਨ ਖੜਕਾ, ਸੀਤਾ ਰਾਣਾ ਮਗਰ, ਕਵਿਤਾ ਕੁੰਵਰ, ਡੌਲੀ ਭੱਟ, ਰੁਬੀਨਾ ਛੇਤਰੀ, ਪੂਜਾ ਮਹਾਤੋ, ਕਾਜਲ ਸ਼੍ਰੇਸਠ (ਵਿਕਟਕੀਪਰ), ਕਵਿਤਾ ਜੋਸ਼ੀ, ਸਬਨਮ ਰਾਏ ਤੇ ਬਿੰਦੂ ਰਾਵਲ।
ਮੈਚ ਵਿਨਰ – ਸ਼ੈਫਾਲੀ ਵਰਮਾ | India Women vs Nepal Women
ਸਲਾਮੀ ਬੱਲੇਬਾਜ ਸ਼ੈਫਾਲੀ ਵਰਮਾ ਭਾਰਤੀ ਟੀਮ ਲਈ ਮੈਚ ਵਿਨਰ ਸਾਬਤ ਹੋਈ। ਉਹ ਓਪਨਿੰਗ ਕਰਨ ਆਈ ਤੇ 168.75 ਦੀ ਸਟ੍ਰਾਈਕ ਰੇਟ ਨਾਲ 48 ਗੇਂਦਾਂ ’ਤੇ 81 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ’ਚ 12 ਚੌਕੇ ਤੇ ਇੱਕ ਛੱਕਾ ਸ਼ਾਮਲ ਸੀ। ਉਨ੍ਹਾਂ ਦਯਾਲਨ ਹੇਮਲਤਾ ਨਾਲ ਪਹਿਲੀ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਕੀਤੀ। India Women vs Nepal Women
ਦਿਆਲਨ ਹੇਮਲਤਾ | India Women vs Nepal Women
ਭਾਰਤੀ ਟੀਮ ਨੇ ਇਸ ਮੈਚ ਲਈ ਸ਼ੁਰੂਆਤੀ ਜੋੜੀ ’ਚ ਬਦਲਾਅ ਕੀਤਾ। ਦਯਾਲਨ ਹੇਮਲਤਾ ਸ਼ੈਫਾਲੀ ਵਰਮਾ ਨਾਲ ਪਾਰੀ ਦੀ ਸ਼ੁਰੂਆਤ ਕਰਨ ਆਈ। ਉਨ੍ਹਾਂ ਨੇ 42 ਗੇਂਦਾਂ ’ਤੇ 47 ਦੌੜਾਂ ਦੀ ਪਾਰੀ ਖੇਡੀ। ਹੇਮਲਤਾ ਨੇ 5 ਚੌਕੇ ਤੇ 1 ਛੱਕਾ ਲਾਇਆ।
https://twitter.com/BCCIWomen/status/1815787066770493861
ਆਖਿਰੀ ਲੀਗ ਮੈਚ ’ਚ ਗੁਜਰਾਤ ਨੂੰ 7 ਵਿਕਟਾਂ ਨਾਲ ਹਰਾਇਆ | Women’s Premier League
ਸ਼ੇਫਾਲੀ ਵਰਮਾ ਦਾ ਅਰਧਸੈਂਕੜਾ
ਨਵੀਂ ਦਿੱਲੀ (ਏਜੰਸੀ)। ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਸੀਜਨ 2 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਟੀਮ ਨੇ ਆਖਰੀ ਲੀਗ ਮੈਚ ਵਿੱਚ ਗੁਜਰਾਤ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਦਿੱਲੀ ਨੇ ਅੰਕ ਸੂਚੀ ’ਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਅਰੁਣ ਜੇਤਲੀ ਮੈਦਾਨ ’ਤੇ ਗੁਜਰਾਤ ਟਾਈਟਨਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ’ਚ 9 ਵਿਕਟਾਂ ’ਤੇ 126 ਦੌੜਾਂ ਬਣਾਈਆਂ। ਜਵਾਬ ’ਚ ਦਿੱਲੀ ਕੈਪੀਟਲਸ ਨੇ 13.1 ਓਵਰਾਂ ’ਚ ਹੀ ਆਪਣੀਆਂ 3 ਵਿਕਟਾਂ ਦੇ ਨੁਕਸਾਨ ’ਤੇ 129 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਓਪਨਰ ਸ਼ੈਫਾਲੀ ਵਰਮਾ ਨੂੰ ‘ਪਲੇਅਰ ਆਫ ਦਾ ਮੈਚ’ ਚੁਣਿਆ ਗਿਆ। ਉਨ੍ਹਾਂ ਨੇ 37 ਗੇਂਦਾਂ ’ਤੇ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। (Women’s Premier League)
Also Read : ਇੱਕ ਦੇਸ਼ ਇੱਕ ਚੋਣ ’ਤੇ ਕੇਂਦਰ ਸਰਕਾਰ ਦਾ ਵੱਡਾ ਕਦਮ, ਪੜ੍ਹੋ ਤੇ ਜਾਣੋ
ਬੈਂਗਲੁਰੂ-ਮੁੰਬਈ ਦੇ ਜੇਤੂ ਨਾਲ ਹੋਵੇਗਾ ਖਿਤਾਬੀ ਮੁਕਾਬਲਾ | Women’s Premier League
ਦਿੱਲੀ ਦੀ ਟੀਮ ਦਾ ਖਿਤਾਬੀ ਮੁਕਾਬਲਾ 17 ਮਾਰਚ ਨੂੰ ਅਰੁਣ ਜੇਤਲੀ ਸਟੇਡੀਅਮ ’ਚ ਐਲੀਮੀਨੇਟਰ ਦੀ ਜੇਤੂ ਟੀਮ ਨਾਲ ਖੇਡਿਆ ਜਾਵੇਗਾ। ਇਸੇ ਮੈਦਾਨ ’ਤੇ 15 ਮਾਰਚ ਨੂੰ ਰਾਇਲ ਚੈਲੰਜਰਜ ਬੈਂਗਲੁਰੂ ਤੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ ਵਿਚਕਾਰ ਐਲੀਮੀਨੇਟਰ ਮੈਚ ਖੇਡਿਆ ਜਾਵੇਗਾ। ਦਿੱਲੀ ਨੇ 8 ’ਚੋਂ 6 ਮੈਚ ਜਿੱਤ ਕੇ 12 ਅੰਕਾਂ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ ਹੈ, ਜਦਕਿ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ ਦੇ ਨਾਲ ਚੋਟੀ ’ਤੇ ਹੈ। ਸਿਰਫ 10 ਅੰਕ ਹਾਸਲ ਕਰ ਸਕੇ ਤੇ ਦੂਜੇ ਸਥਾਨ ’ਤੇ ਰਹੇ। ਬੈਂਗਲੁਰੂ 4 ਜਿੱਤਾਂ ਤੇ 4 ਹਾਰਾਂ ਨਾਲ 8 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। (Women’s Premier League)
ਲੈਨਿੰਗ-ਕੈਪਸੀ ਜਲਦੀ ਹੋਈਆਂ ਆਊਟ, ਸ਼ੈਫਾਲੀ-ਰੋਡਰਿਗਜ ਸੰਭਾਲਿਆ | Women’s Premier League
127 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਚੌਥੇ ਓਵਰ ’ਚ 31 ਦੌੜਾਂ ਦੇ ਸਕੋਰ ’ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ। ਇੱਥੇ ਕਪਤਾਨ ਮੇਗ ਲੈਨਿੰਗ 18 ਤੇ ਐਲਿਸ ਕੈਪਸੀ ਜੀਰੋ ’ਤੇ ਪੈਵੇਲੀਅਨ ਵਾਪਸ ਪਰਤ ਗਈਆਂ। ਅਜਿਹੇ ’ਚ ਸਲਾਮੀ ਬੱਲੇਬਾਜ ਸ਼ੇਫਾਲੀ ਵਰਮਾ ਨੇ ਜੇਮਿਮਾ ਰੋਡਰਿਗਜ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਤੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ। ਜਦੋਂ ਸ਼ੇਫਾਲੀ 71 ਦੌੜਾਂ ਬਣਾ ਕੇ ਆਊਟ ਹੋਈ, ਉਦੋਂ ਤੱਕ ਟੀਮ ਦਾ ਸਕੋਰ 125 ਦੌੜਾਂ ’ਤੇ ਪਹੁੰਚ ਗਿਆ ਸੀ। ਜੇਮਿਮਾ ਨੇ ਅਜੇਤੂ 38 ਦੌੜਾਂ ਦਾ ਯੋਗਦਾਨ ਪਾਇਆ। ਗੁਜਰਾਤ ਵੱਲੋਂ ਤਨੁਜਾ ਕੰਵਰ ਨੂੰ ਦੋ ਸਫਲਤਾਵਾਂ ਮਿਲੀਆਂ, ਜਦਕਿ ਬਾਕੀ ਗੇਂਦਬਾਜ ਖਾਲੀ ਹੱਥ ਹੀ ਰਹੇ। (Women’s Premier League)