Lok Sabha Election 2024 - Sach Kahoon Punjabi

Lok Sabha Election 2024: ਚੋਣ ਪ੍ਰਬੰਧਾਂ ਦੀ ਸਫ਼ਲਤਾ
Lok Sabha Election 2024

ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੋਟਾਂ ਬਾਰੇ ਜੋ ਜਾਣਕਾਰੀ ਦਿੱਤੀ ਹੈ ਉਹ ਭਾਰਤੀ ਲੋਕਤੰਤਰ ਦੀ ਵੱਡੀ ਪ੍ਰਾਪਤੀ ਹੈ ਚੋਣ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ 64.2 ਕਰੋੜ ਵੋਟਰਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਨਾਲ ਭਾਰਤ ਨੇ ਦੁਨੀਆ ਭਰ ’ਚ ਰਿਕਾਰਡ ਕਾਇਮ ਕੀਤਾ ਹੈ ਭਾਵੇਂ ਵੋਟ ਫੀਸਦ ਤਸੱਲੀ ਵਾਲੀ ਨਹੀਂ ਫਿਰ ਵੀ ਇੰਨੀ ਵੱਡੀ ਗਿਣਤੀ ’ਚ ਵੋਟਾਂ ਪਾਉਣ ਦਾ ਅਮਲ ਆਪਣੇ-ਆਪ ’ਚ ਬਹੁਤ ਵੱਡੀ ਪ੍ਰਾਪਤੀ ਹੈ। ਇਸੇ ਤਰ੍ਹਾਂ ਜੰਮੂ ਕਸ਼ਮੀਰ ’ਚ ਪਿਛਲੇ 40 ਸਾਲਾਂ ਨਾਲੋਂ ਜ਼ਿਆਦਾ ਵੋਟਾਂ ਪੈਣੀਆਂ ਵੀ ਵੱਡੀ ਗੱਲ ਹੈ। (Lok Sabha Election 2024)

ਇਹ ਵੀ ਪੜ੍ਹੋ : ਜਨਤਾ ਨੇ ਤੀਜੀ ਵਾਰ ਐਨਡੀਏ ‘ਤੇ ਪ੍ਰਗਟਾਇਆ ਭਰੋਸਾ : ਮੋਦੀ

ਹਾਲਾਂਕਿ ਧਾਰਾ 370 ਹਟਾਉਣ ਮਗਰੋਂ ਅੱਤਵਾਦੀਆਂ ਤੇ ਵੱਖਵਾਦੀਆਂ ਨੇ ਸ਼ਾਸਨ-ਪ੍ਰਸ਼ਾਸਨ ਖਿਲਾਫ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਸਨ ਪਰ ਆਮ ਜਨਤਾ ਦਾ ਸੰਵਿਧਾਨ ਤੇ ਕਾਨੂੰਨ ਪ੍ਰਤੀ ਭਰੋਸਾ ਕਾਇਮ ਹੋਣ ਨਾਲ ਦੇਸ਼ ਵਿਰੋਧੀ ਤਾਕਤਾਂ ਨਾਕਾਮ ਹੋਈਆਂ ਹਨ ਲੋਕਤੰਤਰ ਦਾ ਸਿੱਧਾ ਸਬੰਧ ਲੋਕਾਂ ਨਾਲ ਤੇ ਜ਼ਮੀਨੀ ਪੱਧਰ ਨਾਲ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਰਕਾਰ ਕੋਈ ਵੀ ਬਣੇ ਪਰ ਚੋਣਾਂ ਰਾਹੀਂ ਦੇਸ਼ ਹੋਰ ਮਜ਼ਬੂਤ ਹੋਵੇਗਾ ਇਹ ਵੀ ਜ਼ਰੂਰੀ ਹੈ ਕਿ ਨਵੀਂ ਸਰਕਾਰ ਵੋਟਰਾਂ ਦੀਆਂ ਉਮੀਦਾਂ ’ਤੇ ਖਰੀ ਉੱਤਰੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਲੋਕਤੰਤਰ ਦਾ ਇਹ ਕਾਫਲਾ ਦੇਸ਼ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨ ਦਾ ਇੱਕ ਨਵਾਂ ਮੁਕਾਮ ਹਾਸਲ ਕਰੇਗਾ। (Lok Sabha Election 2024)

Lok Sabha Election 2024: ਲੋਕ ਸਭਾ ਚੋਣਾਂ ਪ੍ਰਾਪਤੀਆਂ ਤੇ ਖਾਮੀਆਂ
Lok Sabha Election 2024

ਸ਼ਨਿੱਚਰਵਾਰ ਨੂੰ 18ਵੀਂ ਲੋਕ ਸਭਾ ਲਈ ਚੋਣਾਂ ਦਾ ਕੰਮ ਸਿਰੇ ਚੜ੍ਹ ਗਿਆ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਵੋਟਾਂ ਪਾਉਣਾ ਬਹੁਤ ਮਹੱਤਵਪੂਰਨ ਹੈ ਤੇ ਪੂਰੇ ਮਿਸ਼ਨ ਵਾਂਗ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ ਸਿਰਫ਼ ਬੰਗਾਲ ਨੂੰ ਛੱਡ ਕੇ ਬਾਕੀ ਰਾਜਾਂ ’ਚ ਵੋਟਾਂ ਅਮਨ-ਅਮਾਨ ਨਾਲ ਹੀ ਪਈਆਂ ਹਨ ਚੋਣ ਕਮਿਸ਼ਨ ਨੇ ਵੋਟਾਂ ਬਣਾਉਣ ਤੋਂ ਲੈ ਕੇ ਚੋਣ ਨਤੀਜਿਆਂ ਦੇ ਐਲਾਨ ਤੱਕ ਤਕਨੀਕ ਦੀ ਸੁਚੱਜੀ ਵਰਤੋਂ ਕਰਦਿਆਂ ਬੜੀ ਸਫ਼ਲਤਾ ਨਾਲ ਚੋਣਾਂ ਨੂੰ ਸਿਰੇ ਚਾੜਿ੍ਹਆ ਹੈ। ਤੇਜ਼ ਗਰਮੀ ਕਾਰਨ ਭਾਵੇਂ ਵੋਟ ਫੀਸਦੀ ਦਾ 70 ਤੋਂ ਪਾਰ ਵਾਲਾ ਟੀਚਾ ਪੂਰਾ ਨਹੀਂ ਹੋ ਸਕਿਆ। ਫਿਰ ਤੇਜ਼ ਗਰਮੀ ਬਾਵਜ਼ੂਦ ਜਿਸ ਤਰ੍ਹਾਂ ਵੋਟਰ ਪਹੁੰਚੇ ਉਹ ਵੀ ਕੋਈ ਛੋਟੀ ਗੱਲ ਨਹੀਂ। (Lok Sabha Election 2024)

ਇਹ ਵੀ ਪੜ੍ਹੋ : Viral News: ਘੋੜੀ ’ਤੇ ਸਵਾਰ ਹੋ ਕੇ ਪਹਿਲੀ ਵਾਰ ਵੋਟ ਪਾਉਣ ਆਇਆ ਨੌਜਵਾਨ

ਭਾਵੇਂ ਚੋਣ ਕਮਿਸ਼ਨ ਆਪਣੇ ਮਿਸ਼ਨ ’ਚ ਸਫ਼ਲ ਰਿਹਾ ਹੈ ਪਰ ਸਿਆਸਤਦਾਨਾਂ ਵੱਲੋਂ ਇੱਕ-ਦੂਜੇ ਦੀ ਅਲੋਚਨਾ ਕਰਨ ਦੀ ਬਜਾਇ ਨਿੰਦਾ ਪ੍ਰਚਾਰ ਦੀ ਸੁਰ ਜ਼ਿਆਦਾ ਤਿੱਖੀ ਰਹੀ। ਜਦੋਂਕਿ ਮੁੱਦਿਆਂ ਦੀ ਚਰਚਾ ਗੌਣ ਰਹੀ ਚੋਣਾਂ ਲੋਕਤੰਤਰ ਦੀ ਆਤਮਾ ਹਨ ਤੇ ਵੋਟ ਫੀਸਦੀ ਦਾ ਵਧਣਾ ਚੋਣਾਂ ਦੀ ਸਫ਼ਲਤਾ ਦੀ ਕਸੌਟੀ ਹੈ। ਅਸਲ ’ਚ ਵੋਟਰ ਸਿਆਸਤ ਦੀ ਤਾਸੀਰ ਨੂੰ ਦੇਖਦਾ ਹੈ ਜਦੋਂ ਸਿਆਸਤ ਜ਼ਿਆਦਾ ਜਿੰਮੇਵਾਰੀ ਨਾਲ ਕੰਮ ਕਰੇਗੀ ਤਾਂ ਵੋਟਰ ਵੀ ਉਤਸ਼ਾਹ ਵਿਖਾਏਗਾ ਇਸ ਲਈ ਚੋਣਾਂ ਦੀ ਸਫ਼ਲਤਾ ਚੋਣ ਪ੍ਰਬੰਧਾਂ ਤੱਕ ਸੀਮਿਤ ਨਹੀਂ ਹੈ। ਸਗੋਂ ਇਹ ਸਿਆਸਤ ਦੀ ਗੁਣਵੱਤਾ ’ਤੇ ਵੀ ਨਿਰਭਰ ਕਰਦਾ ਹੈ ਜਦੋਂ ਸਿਆਸੀ ਪਾਰਟੀਆਂ ਆਮ ਆਦਮੀ ਦੇ ਮਸਲਿਆਂ ਨੂੰ ਮੁਖਾਤਿਬ ਹੋਣਗੀਆਂ ਤਾਂ ਆਮ ਆਦਮੀ ਦੀ ਰਾਜਨੀਤੀ ’ਚ ਦਿਲਚਸਪੀ ਵਧੇਗੀ ਇਹੀ ਮਾਹੌਲ ਵੋਟਰ ਫੀਸਦ ’ਚ ਵਾਧੇ ਦਾ ਰਸਤਾ ਖੋਲ੍ਹਦਾ ਹੈ। (Lok Sabha Election 2024)

Lok Sabha Election 2024: ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨਹੀਂ ਮਨਾਇਆ ਚੋਣਾਂ ਦਾ ਤਿਉਹਾਰ, ਨਹੀਂ ਭੁਗਤੀ ਇੱਕ ਵੀ ਵੋਟ
ਸਵੇਰ ਤੋਂ ਇੱਕ ਵੀ ਸਖ਼ਸ ਨੇ ਨਹੀਂ ਕੀਤੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ | Lok Sabha Election 2024

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਵਿੱਚ ਆਖਰੀ ਗੇੜ ਦੌਰਾਨ ਚੋਣਾਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਪਿੰਡ ਭੂੰਦੜੀ ਦੇ ਵਾਸੀਆਂ ਵੱਲੋਂ ਇਸ ਤਿਉਹਾਰ ’ਚ ਹਿੱਸਾ ਲੈਣ ਤੋਂ ਪਾਸਾ ਵੱਟ ਰੱਖਿਆ ਹੈ। ਜਿਸ ਦੇ ਤਹਿਤ ਸਵੇਰ ਤੋਂ ਲੈ ਕੇ ਹੁਣ ਤੱਕ ਪਿੰਡ ਵਿੱਚ ਇੱਕ ਵੀ ਵੋਟ ਨਹੀਂ ਪਈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੂੰਦੜੀ ਦੇ ਵਾਸੀਆਂ ਵੱਲੋਂ ਚੋਣਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰ ਦਿੱਤਾ ਗਿਆ ਹੈ। ਸਵੇਰ ਤੋਂ ਲੈ ਕੇ ਖ਼ਬਰ ਲਿਖੇ ਜਾਣ ਤੱਕ ਪਿੰਡ ਦੇ ਇੱਕ ਵੀ ਵੋਟਰ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕੀਤੀ। (Lok Sabha Election 2024)

ਜਦਕਿ ਪਿੰਡ ’ਚ ਲੱਗੇ ਪੋਲਿੰਗ ਬੂਥਾਂ ’ਤੇ ਚੋਣ ਅਮਲਾ ਮੌਜੂਦ ਹੈ ਜੋ ਕਿਸੇ ਵੀ ਵੋਟਰ ਦੇ ਵੋਟ ਪਾਉਣ ਲਈ ਨਾ ਆਉਣ ਕਾਰਨ ਵਿਹਲਾ ਬੈਠਾ ਦਿਖਾਈ ਦਿੱਤਾ। ਚੋਣਾਂ ਦਾ ਬਾਈਕਾਟ ਕਰਨ ਦਾ ਕਾਰਨ ਗੈਸ ਫੈਕਟਰੀ ਹੈ ਜੋ ਪਿੰਡ ਵਾਸੀਆਂ ਦੇ ਵਿਰੋਧ ਦੇ ਬਾਵਜੂਦ ਵੀ ਪਿੰਡ ਲਾਗੇ ਲਗਾਈ ਜਾ ਰਹੀ ਹੈ। ਜਦਕਿ ਪਿੰਡ ਵਾਸੀ ਇਸ ਗੈਸ ਫੈਕਟਰੀ ਦਾ ਪਿਛਲੇ ਤਕਰੀਬਨ ਢਾਈ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ। ਪਿੰਡ ਵਾਸੀਆਂ ਮੁਤਾਬਕ ਸਰਬ ਸੰਮਤੀ ਨਾਲ ਪਿੰਡ ਵਾਸੀਆਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ।

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿੰਡ ਲਾਗੇ ਸਥਾਪਿਤ ਕੀਤੀ ਜਾ ਰਹੀ ਗੈਸ ਫੈਕਟਰੀ ਨੂੰ ਹਟਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਸਬੰਧਿਤ ਵਿਭਾਗ ਨੂੰ ਵੀ ਮੰਗ ਪੱਤਰ ਦਿੱਤੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਮੰਗ ’ਤੇ ਗੌਰ ਨਹੀਂ ਕੀਤੀ। ਜਿਸ ਕਰਕੇ ਪਿੰਡ ਵਾਸੀਆਂ ਨੇ ਸਾਂਝੇ ਫੈਸਲੇ ਤਹਿਤ ਚੋਣਾਂ ਦਾ ਬਾਈਕਾਟ ਕੀਤਾ ਹੈ। ਪਿੰਡ ਵਾਸੀਆਂ ਮੁਤਾਬਕ ਲਾਗਲੇ ਹੋਰ ਪਿੰਡਾਂ ਦੇ ਲੋਕਾਂ ਵੱਲੋਂ ਵੀ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਹੈ।

ਕਿਸੇ ਨੇ ਨਹੀਂ ਮੰਨੀ | Lok Sabha Election 2024

ਆਸ਼ਾ ਵਰਕਰ ਗੁਰਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਚੋਣ ਅਮਲੇ ਦੇ ਸਹਾਇਕ ਵਜੋਂ ਉਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਪਰ ਇੱਕ ਵੀ ਵੋਟ ਅੱਜ ਇੱਥੇ ਆਪਣੀ ਵੋਟ ਪਾਉਣ ਨਹੀਂ ਆਇਆ। ਉਨ੍ਹਾਂ ਇੱਕ- ਦੋ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਵੀ ਕੀਤਾ ਪਰ ਕਿਸੇ ਨੇ ਉਨ੍ਹਾਂ ਦੀ ਨਹੀ ਮੰਨੀ।

ਜੀਰੋ ਫੀਸਦੀ ਪੋਲੰਗ | Lok Sabha Election 2024

ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ੲੈਅੇੈਸਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਦਾ ਕੋਈ ਵੀ ਵੋਟਰ ਆਪਣੀ ਵੋਟ ਪਾਉਣ ਨਹੀਂ ਪਹੁੰਚਿਆ। ਹੁਣ ਤੱਕ ਜੀਰੋ ਫੀਸਦ ਪੋਲਿੰਗ ਹੈ। ਉਨ੍ਹਾਂ ਦੱਸਿਆ ਕਿ ਕਿਸੇ ਪਾਰਟੀ ਦਾ ਕੋਈ ਏਜੰਟ ਵੀ ਪੋਲਿੰਗ ਬੂਥ ’ਤੇ ਨਹੀਂ ਪਹੁੰਚਿਆ।

Also Read : Lok Sabha Elections : ਵੋਟਿੰਗ ’ਚ ਸਰਦੂਲਗੜ੍ਹ ਤੇ ਹਲਕਾ ਲੰਬੀ 50 ਫੀਸਦੀ ਤੋਂ ਪਾਰ

ਨਾਭਾ ਤੋਂ 103 ਸਾਲਾ ਮਾਤਾ ਬਚਨ ਕੌਰ ਨੇ ਵੋਟ ਦੇ ਅਧਿਕਾਰ ਦਾ ਕੀਤਾ ਇਸਤੇਮਾਲ
ਜਦੋਂ ਅਜਿਹੇ ਬਜ਼ੁਰਗ ਪੋਲਿੰਗ ਸਟੇਸ਼ਨ ’ਤੇ ਪੁੱਜ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ : ਵਿਧਾਇਕ /Vote

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਲੋਕ ਸਭਾ ਚੋਣਾਂ ਦੀ ਪੋਲਿੰਗ ਦੌਰਾਨ 103 ਸਾਲਾ ਮਾਤਾ ਬਚਨ ਕੌਰ ਨੇ ਆਪਣੇ ਵੋਟ ਦੇ ਲੋਕਤੰਤਰੀ ਅਧਿਕਾਰ ਦਾ ਇਸਤੇਮਾਲ ਕੀਤਾ। ਮਾਤਾ ਬਚਨ ਕੌਰ ਨਾਭਾ ਦੇ ਪਿੰਡ ਸਹੌਲੀ ਨਾਲ ਸੰਬੰਧਤ ਹੈ ਜਿਸ ਨੇ ਆਪਣੇ ਪਹਿਲੇ ਵੋਟਿੰਗ ਅਧਿਕਾਰ ਦਾ ਇਸਤੇਮਾਲ ਸੰਨ 1952 ਵਿੱਚ ਕੀਤਾ ਸੀ। Vote

ਦਿਲਚਸਪ ਹੈ ਕਿ ਮਾਤਾ ਬਚਨ ਕੌਰ ਨੇ ਪਿੰਡ ਵਿੱਚ ਬੂਥ ਨੰਬਰ 57 ‘ਤੇ ਸਭ ਤੋਂ ਪਹਿਲਾਂ ਵੋਟ ਪਾਈ। ਇਸ ਸਮੇਂ ਉਹਨਾਂ ਨਾਲ ਉਨਾਂ ਦੇ ਰਿਸ਼ਤੇਦਾਰ ਮੌਜੂਦ ਸਨ ਜਿਨਾਂ ਦੇ ਦਿੱਤੇ ਆਸਰੇ ਵਿੱਚ ਮਾਤਾ ਬਚਨ ਕੌਰ ਨੇ ਹੱਥ ਵਿੱਚ ਖੂੰਡੀ ਫੜ ਕੇ ਪੋਲਿੰਗ ਸਟੇਸ਼ਨ ‘ਤੇ ਅੱਪੜੀ। ਹਲਕੇ ਦੀ ਸਭ ਤੋਂ ਬਜ਼ੁਰਗ ਔਰਤ ਦੇ ਪੋਲਿੰਗ ਸਟੇਸ਼ਨ ਉੱਤੇ ਵੋਟ ਕਰਨ ਪੁੱਜਣ ‘ਤੇ ਪ੍ਰਸ਼ਾਸ਼ਨ ਭਾਵੇਂ ਠੰਢਾ ਰਿਹਾ ਪਰੰਤੂ ਹਲਕਾ ਨਾਭਾ ਤੋਂ ਆਪ ਵਿਧਾਇਕ ਦੇਵਮਾਨ ਨੇ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਮਾਤਾ ਬਚਨ ਕੌਰ ਨੂੰ ਫੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ। Vote

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਪਾਈ ਵੋਟ

ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਹਲਕਾ ਆਪ ਵਿਧਾਇਕ ਦੇਵ ਮਾਨ ਨੇ ਮਾਤਾ ਬਚਨ ਕੌਰ ਤੋਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਜਦੋਂ ਇੰਨੀ ਉਮਰ ਦੇ ਬਜ਼ੁਰਗ ਪੋਲਿੰਗ ਸਟੇਸ਼ਨ ‘ਤੇ ਆਪਣੇ ਲੋਕਤੰਤਰੀ ਵੋਟਿੰਗ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪੁੱਜ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ। ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕਤੰਤਰੀ ਵੋਟਿੰਗ ਦਾ ਅਧਿਕਾਰ ਇਸਤੇਮਾਲ ਕਰਨ ਲਈ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਜਰੂਰ ਪੁੱਜਣਾ ਚਾਹੀਦਾ ਹੈ। ਇਸ ਮੌਕੇ ਮਾਤਾ ਬਚਨ ਕੌਰ ਦੀ ਰਿਸ਼ਤੇਦਾਰਾਂ ਨੇ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਕਿ ਚੰਗਾ ਲੱਗਿਆ ਕਿ ਪ੍ਰਸ਼ਾਸ਼ਨ ਨਾ ਸਹੀ ਪਰੰਤੂ ਵਿਧਾਇਕ ਨੇ ਆ ਕੇ ਹਲਕੇ ਦੀ ਸਭ ਤੋਂ ਬਜ਼ੁਰਗ ਵੋਟਰ ਦਾ ਸਨਮਾਨ ਕੀਤਾ।

Punjab Lok Sabha Election 2024: ਪੰਜਾਬ ’ਚ 13 ਲੋਕ ਸਭਾ ਸੀਟਾਂ ’ਤੇ ਵੋਟਿੰਗ ਭਲਕੇ, VIDEO
ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਵੋਟਿੰਗ ਲਈ ਚੋਣ ਕਮਿਸ਼ਨ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ। ਭਲਕੇੇ ਆਖਰੀ ਗੇੜ ਦੀ ਵੋਟਿੰਗ ਹੋਵੇਗੀ। ਪੰਜਾਬ ’ਚ ਭਲਕੇ ਭਾਵ (1 ਜੂਨ) ਨੂੰ ਵੋਟਿੰਗ ਹੋਵੇਗੀ। ਇਹ ਵੋਟਿੰਗ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਹੋਵੇਗੀ। ਵੋਟਿੰਗ ’ਚ 24,451 ਪੋÇਲੰਗ ਸਟੇਸ਼ਨ ਬਣਾਏ ਗਏ ਹਨ। ਪੋÇਲੰਗ ਸਟੇਸ਼ਨਾਂ ਦੀ ਸੁਰੱਖਿਆ ਲਈ ਕੇਂਦਰੀ ਬਲਾਂ ਦੀ ਟੀਮ ਵੀ ਤਾਇਨਾਤ ਕਰ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਪੂਰੇ ਪੰਜਾਬ ’ਚ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਜਾਵੇਗੀ। (Punjab Lok Sabha Election 2024)

ਇਹ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮਲ 6 ਵਜੇ ਤੱਕ ਹੋਵੇਗੀ। ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਪੰਜਾਬ ’ਚ ਜੇਕਰ ਵੋਟਰਾਂ ਦੀ ਗਿਣਤੀ ਕੀਤੀ ਜਾਵੇ ਤਾਂ ਪੰਜਾਬ ’ਚ ਕੁਲ 2,14,61,739 ਵੋਟਰ ਹਨ। ਜਿਸ ਵਿੱਚ 1,12,86,726 ਵੋਟਰ ਤਾਂ ਪੁਰਸ਼ ਹਨ ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 1,01,74,240 ਹੈ, ਇਸ ਤੋਂ ਇਲਾਵਾ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 773 ਹੈ। ਮੁੱਖ ਚੋਣ ਅਧਿਕਾਰੀ ਨੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬ ’ਚ ਵੋਟਰਾਂ ਦੀ ਗਿਣਤੀ ਕਰੀਬ ਸੱਤ ਲੱਖ ਤੱਕ ਵਧੀ ਹੈ।

ਇਹ ਵੀ ਪੜ੍ਹੋ : England vs Pakistan: ਟੀ20 ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਲੜੀ ਜਿੱਤੀ

70 ਹਜ਼ਾਰ ਸੁਰੱਖਿਆ ਕਰਮਚਾਰੀ ਕੀਤੇ ਤਾਇਨਾਤ | Punjab Lok Sabha Election 2024

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਸੁਰੱਖਿਆ ਲਈ ਸੂਬਾ ਪੁਲਿਸ ਬਲ, ਕੇਂਦਰੀ ਹਥਿਆਰਬੰਦ ਪੁਲਿਸ ਬਲ ਤੇ ਹੋਮ ਗਾਰਡਾਂ ਸਮੇਤ ਲਗਭਗ 70,000 ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸੂਬੇ ’ਚ ਕੁਲ 24,451 ਪੋÇਲੰਗ ਸਟੇਸ਼ਨ ਬਣਾਏ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਪੋÇਲੰਗ ਸਟੇਸ਼ਨਾਂ ਦੀ 100 ਫੀਸਦੀ ਵੈਬਕਾਸਟਿੰਗ ਹੋਵੇਗੀ ਤੇ 6600 ਦੇ ਕਰੀਬ ਮਾਈਕ੍ਰੋ ਅਬਜਰਵਰ ਵੀ ਤਾਇਨਾਤ ਕੀਤੇ ਜਾਣਗੇ। ਪੰਜਾਬ ’ਚ 1076 ਮਾਡਲ ਪੋÇਲੰਗ ਸਟੇਸ਼ਨ ਹੋਣਗੇ। (Punjab Lok Sabha Election 2024)

ਚੋਣ ਪ੍ਰਚਾਰ ਸਮਾਪਤ : ਵੋਟਾਂ ਪੈਣ ਦੇ ਅਖੀਰਲੇ 48 ਘੰਟਿਆਂ ਸਬੰਧੀ ਹਦਾਇਤਾਂ ਜਾਰੀ
ਚੋਣ ਪ੍ਰਚਾਰ ਸਮਾਪਤ ਹੋਣ ਉਪਰੰਤ ਇਲੈਕਟ੍ਰਾਨਿਕ ਮੀਡੀਆ ਉਪਰ ਇਸ਼ਤਿਹਾਰਾਂ ’ਤੇ ਪਾਬੰਦੀ (Election campaign Ends)

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਆਜ਼ਾਦ ਤੇ ਨਿਰਪੱਖ ਚੋਣ ਅਮਲ ਨੇਪਰੇ ਚਾੜ੍ਹਨ ਲਈ ਸਭਨਾ ਦੇ ਸਹਿਯੋਗ ਦੀ ਲੋੜ ’ਤੇ ਜ਼ੋਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। Election campaign Ends ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਲੋਕ ਸਭਾ ਚੋਣਾਂ-2024 ਦੌਰਾਨ ਵੋਟਾਂ ਪੁਆਉਣ ਦੀ ਚੱਲ ਰਹੀ ਪ੍ਰਕ੍ਰਿਆ ਦੇ ਮੱਦੇਨਜ਼ਰ 1 ਜੂਨ 2024 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ 30 ਮਈ ਨੂੰ ਸ਼ਾਮ 6 ਵਜੇ ਚੋਣ ਪ੍ਰਚਾਰ ਸਮਾਪਤ ਹੋਣ ’ਤੇ ਆਖਰੀ 48 ਘੰਟਿਆਂ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਲੋਕ ਸਭਾ ਹਲਕੇ ਦੇ ਸਾਰੇ ਉਮੀਦਵਾਰਾਂ ਸਮੇਤ ਜ਼ਿਲ੍ਹਾ ਪੁਲਿਸ ਮੁੱਖੀ, ਸਾਰੇ ਏ.ਆਰ.ਓਜ ਤੇ ਹੋਰ ਸਬੰਧਤਾਂ ਨੂੰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਵੱਲੋਂ ਜਾਰੀ ਹਦਾਇਤਾਂ ਭੇਜਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਆਜ਼ਾਦ ਤੇ ਨਿਰਪੱਖ ਚੋਣ ਅਮਲ ਨੇਪਰੇ ਚਾੜ੍ਹਨ ਲਈ ਸਭਨਾ ਦਾ ਸਹਿਯੋਗ ਬੇਹੱਦ ਲੋੜੀਂਦਾ ਹੈ।

ਇਹ ਵੀ ਪੜ੍ਹੋ: ਜ਼ਿਲ੍ਹੇ ’ਚ ਪੋਲਿੰਗ ਵਾਲੇ ਦਿਨ ਅਤੇ ਕਾਊਂਟਿੰਗ ਵਾਲੇ ਦਿਨ ਨੂੰ ‘ਡਰਾਈ ਡੇਅ’ ਐਲਾਨਿਆ

ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜਾਰੀ ਚੋਣ ਅਮਲ ਦੇ ਅਖੀਰਲੇ 48 ਘੰਟਿਆਂ ਦੇ ‘ਸਟੈਂਡਰਡ ਆਪਰੇਟਿੰਗ ਪ੍ਰੋਸੀਜਰ’ ਮੁਤਾਬਕ ਚੋਣ ਪ੍ਰਚਾਰ ਸਮਾਪਤ ਹੋਣ ਉਪਰੰਤ 30 ਮਈ 2024 ਨੂੰ ਸ਼ਾਮ 6 ਵਜੇ ਤੋਂ ਬਾਅਦ ਜਿੱਥੇ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਇਲੈਕਟ੍ਰਾਨਿਕ ਮੀਡੀਆ ਉਪਰ ਚਲਾਏ ਜਾ ਰਹੇ ਇਸ਼ਤਿਹਾਰ ’ਤੇ ਮੁਕੰਮਲ ਪਾਬੰਦੀ ਹੈ ਉਥੇ ਨਾਲ ਹੀ ਹੁਣ ਇਸ ਸਮੇਂ ਦੌਰਾਨ ਬਲਕ ਐਸ.ਐਮ.ਐਸ., ਸਿਨੇਮਾ, ਸੋਸ਼ਲ ਮੀਡੀਆ ਅਤੇ ਪ੍ਰੀ-ਰਿਕਾਰਡਡ ਸੁਨੇਹਿਆਂ ਰਾਹੀਂ ਵੀ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ’ਤੇ ਪਾਬੰਦੀ ਹੈ। Election campaign Ends

ਇਸ ਤੋਂ ਬਿਨ੍ਹਾਂ ਪਬਲਿਕ ਮੀਟਿੰਗਾਂ, ਰੈਲੀਆਂ, ਮਾਰਚ ਕੱਢਣ ਆਦਿ ਦੀ ਵੀ ਮਨਾਹੀ ਹੈ ਅਤੇ ਉਮੀਦਵਾਰਾਂ ਦੇ ਹਲਕੇ ਤੋਂ ਬਾਹਰੋਂ ਆਏ ਸਮਰਥਕ ਵੀ ਹਲਕਾ ਛੱਡਣਗੇ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ 31 ਮਈ ਤੇ 1 ਜੂਨ 2024 ਨੂੰ ਪ੍ਰਿੰਟ ਮੀਡੀਆ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਰਾਜਸੀ ਪਾਰਟੀਆਂ, ਉਮੀਦਵਾਰਾਂ ਅਤੇ ਚੋਣਾਂ ਸਬੰਧੀ ਕਿਸੇ ਕਿਸਮ ਦੇ ਵੀ ਇਸ਼ਤਿਹਾਰ ਨੂੰ ਜਾਰੀ ਕਰਨ ਤੋਂ ਪਹਿਲਾਂ ਰਾਜ ਪੱਧਰੀ ’ਤੇ ਜ਼ਿਲਾ ਪੱਧਰੀ ਐਮ.ਸੀ.ਐਮ.ਸੀ. ਤੋਂ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ।

ਐਗਜ਼ਿਟ ਪੋਲ ਅਤੇ ਓਪੀਨੀਅਨ ਪੋਲ ’ਤੇ ਵੀ ਰੋਕ (Election campaign Ends)

ਉਨ੍ਹਾਂ ਦੱਸਿਆ ਕਿ ਮਤਦਾਨ ਮੁਕੰਮਲ ਹੋਣ ਤੋਂ 48 ਘੰਟੇ ਪਹਿਲਾਂ, ਭਾਵ ਚੋਣ ਪ੍ਰਚਾਰ ਖ਼ਤਮ ਹੁੰਦੇ ਸਾਰ ਹੀ ਇਲੈਕਟ੍ਰਾਨਿਕ ਮੀਡੀਆ ਸਮੇਤ ਰੇਡੀਓ-ਟੈਲੀਵਿਜ਼ਨ, ਸੋਸ਼ਲ ਮੀਡੀਆ ’ਤੇ ਹੋਣ ਵਾਲੇ ਸਿਆਸੀ ਪ੍ਰਚਾਰ ਸਮੇਤ ਐਗਜ਼ਿਟ ਪੋਲ ਅਤੇ ਓਪੀਨੀਅਨ ਪੋਲ ’ਤੇ ਵੀ ਰੋਕ ਲਾਗੂ ਹੋਵੇਗੀ। ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ’ਚ ਕਾਰਜਸ਼ੀਲ ਮੀਡੀਆ ਤੇ ਮੀਡੀਆ ਹਾਊਸਜ਼ ਨੂੰ ਚੋਣ ਕਮਿਸ਼ਨ ਦੀਆਂ ਉਕਤ ਹਦਾਇਤਾਂ ਅਤੇ ਜਨ ਪ੍ਰਤੀਨਿਧੀ ਐਕਟ 1951 ਦੀ ਧਾਰਾ 126 ਤੇ 126 ਏ ਦੇ ਤਹਿਤ ਤੈਅ ਕੀਤੀਆਂ ਸੀਮਾਵਾਂ ਦੀ ਪੂਰਨ ਰੂਪ ਵਿੱਚ ਪਾਲਣਾ ਕਰਨ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

Lok Sabha Election 2024: ਸੋਸ਼ਲ ਮੀਡੀਆ ਰਾਹੀਂ ਚੋਣ ਪ੍ਰਚਾਰ ’ਤੇ ਇਸ ਦਿਨ ਲਾਗੂ ਹੋਵੇਗੀ ਪਾਬੰਦੀ, ਜਾਣੋ
30 ਮਈ ਸ਼ਾਮ 6 ਵਜੇ ਤੋਂ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਚੋਣ ਪ੍ਰਚਾਰ ’ਤੇ ਲਾਗੂ ਹੋ ਜਾਵੇਗੀ ਪਾਬੰਦੀ | Lok Sabha Election 2024

ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ’ਤੇ ਵੀ ਰਹੇਗੀ ਪਾਬੰਦੀ

31 ਮਈ ਤੇ 1 ਜੂਨ ਦੇ ਅਖ਼ਬਾਰਾਂ ’ਚ ਛਪਣ ਵਾਲੇ ਸਿਆਸੀ ਇਸ਼ਤਿਹਾਰਾਂ ਲਈ ਵੀ ਪ੍ਰਵਾਨਗੀ ਲਾਜ਼ਮੀ

ਫਾਜ਼ਿਲਕਾ (ਰਜਨੀਸ਼ ਰਵੀ)। ਡਿਪਟੀ ਕਮਿਸ਼ਨਰ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂੰ ਦੁੱਗਲ ਆਈਏਐਸ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਮਤਦਾਨ ਮੁਕੰਮਲ ਹੋਣ ਤੋਂ 48 ਘੰਟੇ ਪਹਿਲਾਂ, ਭਾਵ ਚੋਣ ਪ੍ਰਚਾਰ ਖਤਮ ਹੁੰਦੇ ਸਾਰ ਹੀ ਇਲੈਕਟ੍ਰਾਨਿਕ ਮੀਡੀਆ ਸਮੇਤ ਰੇਡੀਓ-ਟੈਲੀਵੀਜ਼ਨ, ਸੋਸ਼ਲ ਮੀਡੀਆ ’ਤੇ ਹੋਣ ਵਾਲੇ ਸਿਆਸੀ ਪ੍ਰਚਾਰ/ਇਸ਼ਤਿਹਾਰ ’ਤੇ ਵੀ ਰੋਕ ਲਾ ਦਿੱਤੀ ਜਾਵੇਗੀ। ਇਹ ਰੋਕ ਐਗਜ਼ਿਟ ਪੋਲ ਅਤੇ ਓਪੀਨੀਅਨ ਪੋਲ ’ਤੇ ਵੀ ਲਾਗੂ ਹੋਵੇਗੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 30 ਮਈ ਸ਼ਾਮ 6 ਵਜੇ ਤੋਂ ਬਾਅਦ ਰੇਡੀਓ।

ਟੈਲੀਵੀਜ਼ਨ, ਸਿਨੇਮਾ, ਸੋਸ਼ਲ ਮੀਡੀਆ, ਬਲਕ ਐਸ ਐਮ ਐਸ ਜਾਂ ਪ੍ਰੀ-ਰਿਕਾਰਡਡ ਐਸ ਐਮ ਐਸ ਸੁਨੇਹਿਆਂ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ ’ਤੇ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ ਤੇ ਨਾ ਹੀ ਸਿਆਸੀ ਇਸ਼ਤਿਹਾਰ ਦਿੱਤਾ ਜਾ ਸਕੇਗਾ, ਜੋ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਲੈਕਟ੍ਰਾਨਿਕ ਮੀਡੀਆ ਦੇ ਘੇਰੇ ’ਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਮਿਤੀ 23 ਮਈ, 2024 ਨੂੰ ਜਾਰੀ ਚੋਣ ਅਮਲ ਦੇ ਅਖੀਰਲੇ 48 ਘੰਟਿਆਂ ਦੇ ‘ਸਟੈਂਡਰਡ ਅਪਰੇਟਿੰਗ ਪ੍ਰੋਸੀਜਰ’ ਮੁਤਾਬਕ ਚੋਣ ਪ੍ਰਚਾਰ ਲਈ ਤੈਅ ਸਮਾਂ-ਸੀਮਾਂ ਸਮਾਪਤ ਹੁੰਦੇ ਸਾਰ ਹੀ ਕੋਈ ਵੀ ਟੀਵੀ, ਰੇਡੀਓ, ਸੋਸ਼ਲ ਮੀਡੀਆ ਚੈਨਲ ਕਿਸੇ ਵੀ ਪਾਰਟੀ ਦੇ ਪ੍ਰਚਾਰ ਲਈ ਇਸ਼ਿਤਿਹਾਰ ਜਾਂ ਉਸ ਨਾਲ ਮਿਲਦਾ ਜੁਲਦਾ ਪ੍ਰੋਗਰਾਮ ਨਹੀਂ ਚਲਾ ਸਕਣਗੇ। (Lok Sabha Election 2024)

ਇਹ ਵੀ ਪੜ੍ਹੋ : Ibrahim Raisi: ਮੱਧ ਪੂਰਬ ’ਚ ਦੇਰ ਤੱਕ ਸੁਣਾਈ ਦੇਵੇਗੀ ਹਾਦਸੇ ਦੀ ਗੂੰਜ

ਉਨ੍ਹਾਂ ਕਿਹਾ ਕਿ ਮਿਤੀ 31 ਮਈ, 2024 ਤੇ ਮਿਤੀ 1 ਜੂਨ, 2024 ਨੂੰ ਛਪਣ ਵਾਲੀਆਂ ਅਖਬਾਰਾਂ ’ਚ ਵੀ ਇਸ਼ਤਿਹਾਰ ਦੇਣ ਤੋਂ ਪਹਿਲਾਂ ਚੋਣ ਅਮਲ ਵਿੱਚ ਭਾਗ ਲੈ ਰਹੀਆਂ ਸਿਆਸੀ ਪਾਰਟੀਆਂ ਤੇ ਉਮੀਦਵਾਰ ਆਪਣੇ ਇਸ਼ਤਿਹਾਰ ਮੀਡੀਆ ਸਰਟੀਫ਼ਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਵਾਨਗੀ ਉਪਰੰਤ ਹੀ ਛਪਵਾ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ’ਚ ਕਾਰਜਸ਼ੀਲ ਮੀਡੀਆ ਕਰਮੀਆਂ/ਮੀਡੀਆ ਹਾਊਸਜ ਨੂੰ ਚੋਣ ਕਮਿਸ਼ਨ ਦੀਆਂ ਉਕਤ ਹਦਾਇਤਾਂ ਅਤੇ ਜਨ ਪ੍ਰਤੀਨਿਧੀ ਐਕਟ, 1951 ਦੀ ਧਾਰਾ 126 ਅਤੇ 126 ਏ ਤਹਿਤ ਤੈਅ ਕੀਤੀਆਂ ਸੀਮਾਵਾਂ ਦੀ ਪੂਰਣ ਰੂਪ ’ਚ ਪਾਲਣ ਕਰਨ ’ਚ ਸਹਿਯੋਗ ਦੇਣ ਦੇਣ ਦੀ ਅਪੀਲ ਕੀਤੀ ਹੈ। (Lok Sabha Election 2024)

31 ਮਈ ਅਤੇ 1 ਜੂਨ ਨੂੰ ਅਖਬਾਰਾਂ ਵਿੱਚ ਕੋਈ ਵੀ ਸਿਆਸੀ ਇਸਤਿਹਾਰ ਬਿਨ੍ਹਾਂ ਪ੍ਰਵਾਨਗੀ ਦੇ ਨਹੀਂ ਛਪੇਗਾ | Lok Sabha Election 2024

ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਤਦਾਨ ਖਤਮ ਹੋਣ ਦੇ ਨਿਰਧਾਰਤ ਸਮੇਂ ਤੋਂ 48 ਘੰਟੇ ਪਹਿਲਾਂ ਦੇ ਸਮੇਂ ਦੌਰਾਨ ਸਿਆਸੀ ਪਾਰਟੀਆਂ ਜਾਂ ਉਮੀਦਵਾਰ ਆਪਣੇ ਚੋਣ ਪ੍ਰਚਾਰ ਲਈ ਕੋਈ ਵੀ ਜਨਤਕ ਰੈਲੀ, ਸਭਾ ਨਹੀਂ ਕਰ ਸਕਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦਿੱਤੀ ਹੈ। (Lok Sabha Election 2024)

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਖਰੀ 48 ਘੰਟਿਆਂ ਦੌਰਾਨ ਲੋਕ ਪ੍ਰਤਿਨਿਧਤਾ ਕਾਨੂੰਨ 1951 ਦੀ ਧਾਰਾ 126 ਅਨੁਸਾਰ ਸਿਆਸੀ ਲਾਹੇ ਲਈ ਕੋਈ ਵੀ ਜਨਤਕ ਚੋਣ ਸਭਾ ਨਹੀਂ ਕੀਤੀ ਜਾ ਸਕਦੀ ਹੈ। ਉਲੰਘਣਾ ਕਰਨ ਤੇ 2 ਸਾਲ ਤੱਕ ਦੀ ਸਜਾ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਇਸੇ ਤਰ੍ਹਾਂ ਆਖਰੀ 48 ਘੰਟਿਆਂ ਦੌਰਾਨ ਸਬੰਧਤ ਹਲਕੇ ਤੋਂ ਬਾਹਰ ਤੋਂ ਚੋਣ ਪ੍ਰਚਾਰ ਲਈ ਆਏ ਸਮਰੱਥਕਾਂ ਨੂੰ ਵੀ ਵਾਪਿਸ ਜਾਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੇ ਬਾਹਰੀ ਲੋਕ ਹਲਕੇ ਤੋਂ ਬਾਹਰ ਚਲੇ ਜਾਣ ਇਸ ਲਈ ਪੁਲਿਸ ਵਿਭਾਗ ਨੂੰ ਵੀ ਹਦਾਇਤ ਕੀਤੀ।

ਕਿ ਅਜਿਹੇ ਬਾਹਰੀ ਲੋਕਾਂ ਦੇ ਸੰਭਾਵਿਤ ਠਹਿਰਾਓ ਵਾਲੀ ਥਾਂ ਤੇ ਪੂਰੀ ਚੌਕਸੀ ਰੱਖੀ ਜਾਵੇ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ 31 ਮਈ ਅਤੇ 1 ਜੂਨ 2024 ਭਾਵ ਚੋਣਾਂ ਵਾਲੇ ਦਿਨ ਅਤੇ ਉਸ ਤੋਂ ਇਕ ਦਿਨ ਪਹਿਲਾਂ ਪਿ੍ਰੰਟ ਮੀਡੀਆ ਵਿੱਚ ਛੱਪਣ ਵਾਲੇ ਹਰੇਕ ਸਿਆਸੀ ਇਸਤਿਹਾਰ ਦੀ ਪ੍ਰੀ ਸਰਟੀਫਿਕੇਸ਼ਨ ਐਮਸੀਐਮਸੀ ਤੋਂ ਕਰਵਾਈ ਜਾਣੀ ਲਾਜਮੀ ਹੈ। ਉਨ੍ਹਾਂ ਨੇ ਮੀਡੀਆ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਉਕਤ ਦੋ ਦਿਨਾਂ ਨੂੰ ਛਾਪਣ ਲਈ ਉਹੀ ਸਿਆਸੀ ਇਸਤਿਹਾਰ ਸਵਿਕਾਰ ਕਰਨ ਜਿਸ ਦੀ ਪ੍ਰੀ ਸਰਟੀਫਿਕੇਸ਼ਨ ਉਮੀਦਵਾਰ ਨੇ ਕਰਵਾਈ ਹੋਵੇ। (Lok Sabha Election 2024)

ਵਕੀਲ ਭਾਈਚਾਰੇ ਵੱਲੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੂੰ ਸਮੱਰਥਨ
(ਵਿਜੈ ਹਾਂਡਾ) ਗੁਰੂਹਰਸਹਾਏ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੁਰੂਹਰਸਹਾਏ ਦੇ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ‌ਵੱਲੋ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੇ ਵਕੀਲ ਭਾਈਚਾਰੇ ਨਾਲ ਮੀਟਿੰਗ ਕੀਤੀ ਗਈ ਤੇ ਆਪਣੇ ਛੋਟੇ ਭਰਾ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਲਈ ਵੋਟਾਂ ਮੰਗੀਆਂ। Ferozepur News

ਇਹ ਵੀ ਪੜ੍ਹੋ: ਨਰਿੰਦਰ ਮੋਦੀ ਦੀ ਫੇਰੀ ਤੋਂ ਪਹਿਲਾਂ ਪਟਿਆਲਾ ‘ਚ ਲਿਖੇ ਗਏ ਖਾਲਿਸਤਾਨੀ ਨਾਅਰੇ

ਇਸ ਮੌਕੇ ਅਕਾਲੀ ਆਗੂ ਵਰਦੇਵ ਸਿੰਘ ਮਾਨ ਨੇ ਕਿਹਾ ਉਹ ਵੱਧ ਤੋਂ ਵੱਧ ਵੋਟਾਂ ਤੱਕੜੀ ਦੇ ਨਿਸ਼ਾਨ ’ਤੇ ਪਾਉਂਣ ਅਤੇ ਫਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੂੰ ਜਿਤਾ ਕੇ ਪਾਰਲੀਮੈਂਟ ਵਿਚ ਭੇਜਣ ਤਾਂ ਜੋ ਪਾਰਲੀਮਾਨੀ ਹਲਕੇ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਵਾਇਆ ਜਾ ਸਕੇ। ਇਸ ਮੌਕੇ ਗੁਰੂਹਰਸਹਾਏ ਦੇ ਵਕੀਲ ਭਾਈਚਾਰੇ ਵੱਲੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੂੰ ਸਮਰੱਥਨ ਦੇਣ ਦਾ ਐਲਾਨ ਕੀਤਾ। Ferozepur News

ਪ੍ਰਧਾਨ ਮੰਤਰੀ ਦਾ ਪਟਿਆਲਾ ਦੌਰਾ, ਹਜ਼ਾਰਾਂ ਮੁਲਾਜ਼ਮ ਸੰਭਾਲਣਗੇ ਸੁਰੱਖਿਆ ਪ੍ਰਬੰਧ
ਪੋਲੋਂ ਗਰਾਊੁਂਡ ’ਚ ਸਜ਼ ਰਿਹੈ ਪੰਡਾਲ | Prime Minister

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਨੂੰ ਲੈ ਕੇ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਟਿਆਲਾ ਸ਼ਹਿਰ ਵਿੱਚ ਬਣਿਆ ਪੋਲੋਂ ਗਰਾਉੂਂਡ ਅੰਦਰ ਵੱਡਾ ਪੰਡਾਲ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਫੇਰੀ ਤੋਂ ਦੋ ਦਿਨ ਪਹਿਲਾਂ ਹੀ ਸੁਰੱਖਿਆ ਫੋਰਸਾਂ ਵੱਲੋਂ ਚੌਕਸੀ ਸ਼ੁਰੂ ਕਰ ਦਿੱਤੀ ਹੈ। ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪਟਿਆਲਾ ਪੁੱਜੇ ਅਤੇ ਉਨ੍ਹਾਂ ਵੱਲੋਂ ਰੈਲੀ ਵਾਲੇ ਸਥਾਨ ਸਮੇਤ ਹੋਰ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਵਾਚਿਆ ਗਿਆ। (Prime Minister)

ਪੋਲੋਂ ਗਰਾਉੂਂਡ ਦੇ ਆਲੇ-ਦੁਆਲੇ ਵਧਾਈ ਸਖ਼ਤਾਈ, ਡੀਜੀਪੀ ਸਰੁੱਖਿਆ ਪ੍ਰਬੰਧਾਂ ਲਈ ਪੁੱਜੇ | Prime Minister

ਜਾਣਕਾਰੀ ਅਨੁਸਾਰ 23 ਮਈ ਨੂੰ ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਰੈਲੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੰੁਚ ਰਹੇ ਹਨ। ਪੋਲੋ ਗਰਾਉੂਂਡ ਨੂੰ ਜਾਂਦੇ ਰਸਤਿਆਂ ’ਤੇ ਪੁਲਿਸ ਵੱਲੋਂ ਸਖਤਾਈ ਕਰ ਦਿੱਤੀ ਗਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਪੁੱਜ ਕੇ ਸੁਰੱਖਿਆ ਪ੍ਰਬੰਧਾਂ ਦਾ ਜਇਜ਼ਾ ਲਿਆ ਗਿਆ ਹੈ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। 6 ਹਜਾਰ ਤੋਂ ਵੱਧ ਕੇਂਦਰੀ ਅਤੇ ਪੰਜਾਬ ਪੁਲਿਸ ਦੇ ਸਰੁੱਖਿਆ ਮੁਲਾਜ਼ਮਾਂ ਵੱਲੋਂ ਚੱਪੇ-ਚੱਪੇ ’ਤੇ ਪਹਿਰਾ ਦਿੱਤਾ ਜਾਵੇਗਾ। (Prime Minister)

ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ ਕਰਨ ਦੇ ਕੀਤੇ ਐਲਾਨ ਕਾਰਨ ਸੁਰੱਖਿਆ ਦਸਤੇ ਪਹਿਲਾਂ ਹੀ ਚੌਕਸ ਹਨ ਅਤੇ ਪ੍ਰਧਾਨ ਮੰਤਰੀ ਦੀ ਸਰੁੱਖਿਆ ਚਾਰ ਪਰਤਾਂ ਵਿੱਚ ਹੈ। ਪ੍ਰਧਾਨ ਮੰਤਰੀ ਦੀ ਆਮਦ ਸਬੰਧੀ ਡੀਜੀਪੀ ਤੋਂ ਲੈ ਕੇ ਏਡੀਜੀਪੀ, ਡੀਆਈਜੀ, ਐਸਐੱਸਪੀਜ਼, ਡੀਅੱੈਸਪੀਜ਼, ਇੰਸਪੈਕਟਰ ਆਦਿ ਸੁਰੱਖਿਆ ਪ੍ਰਬੰਧਾਂ ’ਤੇ ਡਟੇ ਹੋਏ ਹਨ। ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅੰਦਰ ਡਰੋਨ ਉਡਾਨ ਐਨਮੈਨਡ ਏਰੀਅਲ ਵਹੀਕਲ, ਰਿਪੋਟ ਕੰਟਰੋਲਡ, ਮਾਈਕਰੋਂ ਲਾਈਟ ਏਅਰ ਕਰਾਫ਼ਟ ਆਦਿ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦੀ ਆਮਦ ਨੂੰ ਦੇਖਦਿਆਂ 23 ਮਈ ਨੂੰ ਟਰੈਫ਼ਿਕ ਨੂੰ ਵੀ ਬਦਲਵੇਂ ਰਸਿਤਆਂ ਵਿੱਚ ਦੀ ਲੰਘਾਇਆ ਜਾਵੇਗਾ। ਪੋਲੋ ਗਰਾਊੁਂਡ ਦੇ ਆਲੇ-ਦੁਆਲੇ ਦੇ ਖੇਤਰ ਨੂੰ ਸੁਰੱਖਿਆ ਮੁਲਾਜ਼ਮਾਂ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ।

Also Read : ਵੱਧਦੇ ਤਾਪਮਾਨ ਦੇ ਹੱਲ ਲਈ ਸੁਚੇਤ ਹੋਣ ਦੀ ਲੋੜ

Lok Sabha Election 2024: ‘ਉਹ ਵਾਅਦਿਆਂ ਦੀ ਮੱਲ੍ਹਮ ਲਾਉਂਦੇ ਰਹੇ, ਲੋਕ ਜ਼ਖ਼ਮਾਂ ਦੀ ਪੀੜ ਹੰਢਾਉਂਦੇ ਰਹੇ’
ਚਿਹਰੇ ਬਦਲਦੇ ਗਏ ਪਰ ਜ਼ਖ਼ਮ-ਏ-ਦਰਦ ਅਜੇ ਵੀ ਅੱਲੇ | Lok Sabha Election 2024

ਭਾਰਤ-ਪਾਕਿ ਸਰਹੱਦ (ਅੰਮ੍ਰਿਤਸਰ) (ਰਾਜਨ ਮਾਨ)। ਦੇਸ਼ ਦੀ ਵੰਡ ਤੋਂ ਅੱਜ ਕਈ ਦਹਾਕੇ ਬੀਤ ਜਾਣ ’ਤੇ ਵੀ ਸੱਤਾ ਬਦਲਦੀਆਂ ਰਹੀਆਂ, ਚਿਹਰੇ ਬਦਲਦੇ ਰਹੇ ਪਰ ਸਰਹੱਦੀ ਖੇਤਰ ਦੇ ਲੋਕਾਂ ਦੇ ਜ਼ਖ਼ਮ ਅੱਜ ਵੀ ਅੱਲੇ ਹਨ। ਸਮੇਂ ਸਮੇਂ ’ਤੇ ਜਦੋਂ ਚੋਣਾਂ ਦੀ ਰੁੱਤ ਆਈ ਲੀਡਰਾਂ ਵੱਲੋਂ ਇਨ੍ਹਾਂ ਲੋਕਾਂ ਦੀਆਂ ਝੋਲੀਆਂ ਲਾਰਿਆਂ ਨਾਲ ਭਰੀਆਂ ਜਾਂਦੀਆਂ ਰਹੀਆਂ ਤੇ ਇਹ ਲਾਰਿਆਂ ਦੇ ਪਰਾਗੇ ਭਰ ਆਸਾਂ ਵਾਲੇ ਛੱਜ ਵਿੱਚ ਛੱਟਦੇ ਰਹੇ ਪਰ ਇਨ੍ਹਾਂ ਦੇ ਹਿੱਸੇ ਕੋੜਕੂ ਹੀ ਆਏ। ਪੰਜਾਬ ਦੀ ਸੈਂਕੜੇ ਕਿੱਲੋਮੀਟਰ ਲੰਮੀ ਸਰਹੱਦੀ ਪੱਟੀ ਦੇ ਨਾਲ ਵੱਸੇ ਲੱਖਾਂ ਲੋਕਾਂ ਦੇ ਦਰਦ ਤਾਂ ਹਰ ਵਾਰ ਸੁਣੇ ਪਰ ਇਨ੍ਹਾਂ ਦੇ ਹੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। (Lok Sabha Election 2024)

ਅੱਜ ਮੁੜ ਚੋਣਾਂ ਦੀ ਰੁੱਤ ਆਈ ਹੈ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਇਨ੍ਹਾਂ ਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਲੀਡਰਾਂ ਦੀਆਂ ਗੱਡੀਆਂ ਦੀ ਉੱਡਦੀ ਧੂੜ ਇਨ੍ਹਾਂ ਦੇ ਉੱਪਰ ਜ਼ਰੂਰ ਪੈਂਦੀ ਰਹੀ ਹੈ ਪਰ ਇਨ੍ਹਾਂ ਦੀ ਝੋਲੀ ’ਚ ਕੋਈ ਪੂਰੀ ਹੋਈ ਆਸ ਨਹੀਂ ਪਈ। ਸਰਹੱਦੀ ਖੇਤਰ ਦਾ ਦੌਰਾ ਕਰਨ ’ਤੇ ਲੋਕਾਂ ਦਾ ਦਰਦ ਸਪੱਸ਼ਟ ਨਜ਼ਰ ਆ ਰਿਹਾ ਸੀ। ਕੰਡਿਆਲੀ ਤਾਰ ਦੇ ਨਾਲ ਵੱਸੇ ਭਾਰਤ ਦੇ ਆਖਰੀ ਪਿੰਡ ਰੋੜਾਂ ਵਾਲੀ ਦੇ ਸੌ ਸਾਲ ਦੇ ਬਜ਼ੁਰਗ ਕਿਸਾਨ ਜਸਵੰਤ ਸਿੰਘ ਨੇ ਆਪਣਾ ਦੁੱਖੜਾ ਫਰੋਲਦਿਆਂ ਦੱਸਿਆ ਕਿ ਦੇਸ਼ ਦੀ ਵੰਡ ਸਮੇਂ ਉਹ 23 ਕੁ ਵਰਿ੍ਹਆਂ ਦਾ ਸੀ ਅਤੇ ਅੱਜ ਸੱਤ ਦਹਾਕਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ ਕਈ ਹਕੂਮਤਾਂ ਆਈਆਂ ਪਰ ਸਾਰਿਆਂ ਨੇ ਸਾਡਾ ਕੁਝ ਨਹੀਂ ਸੰਵਾਰਿਆ। (Lok Sabha Election 2024)

ਦੋਵਾਂ ਮੁਲਕਾਂ ਵਿੱਚ ਹਾਲਾਤ | Lok Sabha Election 2024

ਉਨ੍ਹਾਂ ਕਿਹਾ ਜਦੋਂ ਕਦੇ ਦੋਵਾਂ ਮੁਲਕਾਂ ਵਿੱਚ ਹਾਲਾਤ ਵਿਗੜਦੇ ਹਨ ਤਾਂ ਸਾਡੇ ਪਿੰਡਾਂ ਨੂੰ ਉਠਾ ਦਿੱਤਾ ਜਾਂਦਾ ਹੈ ਤੇ ਸਾਡੀਆਂ ਜ਼ਮੀਨਾਂ ਵਿੱਚ ਬਾਰੂਦੀ ਸੁਰੰਗਾਂ ਵਿਛਾ ਦਿੱਤੀਆਂ ਜਾਂਦੀਆਂ ਹਨ। ਅਸੀਂ ਕਈ ਵਾਰ ਉਜੜੇ ਤੇ ਕਈ ਵਾਰ ਵੱਸੇ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਉਸ ਨੇ ਸਾਰੇ ਦੌਰ ਵੇਖ ਲਏ ਪਰ ਝੋਲੀ ਅੱਜ ਵੀ ਖਾਲੀ ਹੈ।

ਸਰਹੱਦੀ ਕਿਸਾਨ ਨਿਰਮਲ ਸਿੰਘ ਜੋ ਸਾਬਕਾ ਫੌਜੀ ਹੈ ਨੇ ਕਿਹਾ ਕਿ ਸਰਕਾਰਾਂ ਨੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਦੇਣਾ ਤਾਂ ਕੀ ਹੈ ਪਹਿਲੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 1987 ’ਚ ਕਾਂਗਰਸ ਸਰਕਾਰ ਸਮੇਂ ਸਰਹੱਦੀ ਖੇਤਰ ਦੇ ਲੋਕਾਂ ਲਈ ਫੌਜ ਤੇ ਨੀਮ ਫੌਜੀ ਬਲਾਂ ਦੀ ਭਰਤੀ ਵਿੱਚ ਰਾਖਵਾਂ ਕੋਟਾ ਰੱਖਿਆ ਗਿਆ ਸੀ ਪਰ ਬਾਅਦ ’ਚ ਸਰਕਾਰਾਂ ਨੇ ਇਹ ਕੋਟਾ ਬੰਦ ਕਰ ਦਿੱਤਾ ਉਨ੍ਹਾਂ ਕਿਹਾ ਸਰਹੱਦੀ ਲੋਕਾਂ ਨੂੰ ਸਰਕਾਰੀ ਨੌਕਰੀਆਂ ’ਚ ਸਪੈਸ਼ਲ ਕੋਟਾ ਦਿੱਤਾ ਜਾਣਾ ਚਾਹੀਦਾ ਹੈ ।

‘ਕੰਡਿਆਲੀ ਤਾਰ ਤੋਂ ਪਾਰ ਖੇਤਾਂ ਲਈ 25 ਹਜ਼ਾਰ ਮੁਆਵਜ਼ਾ ਮਿਲੇ’ | Amritsar News

ਪਿੰਡ ਰਾਜਾਤਾਲ ਦੇ ਨੌਜਵਾਨ ਕਿਸਾਨ ਅਰਸਾਲ ਸਿੰਘ ਸੰਧੂ ਨੇ ਕਿਹਾ ਕਿ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਿੱਚ ਉਹਨਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਥਾਵਾਂ ’ਤੇ ਕੰਡਿਆਲੀ ਤਾਰ ਭਾਰਤ ਵਾਲੇ ਪਾਸੇ ਇੱਕ ਕਿਲੋਮੀਟਰ ਲੱਗੀ ਹੈ ਤੇ ਤਾਰ ਤੋਂ ਅੱਗੇ ਹਜ਼ਾਰਾਂ ਏਕੜ ਜ਼ਮੀਨ ਕਿਸਾਨਾਂ ਦੀ ਹੈ ਪਰ ਇਸ ਵਿੱਚ ਕੰਮ ਕਰਨ ਦਾ ਸਮਾਂ ਸਿਰਫ ਅੱਠ ਘੰਟੇ ਹੈ। ਉਹਨਾਂ ਕਿਹਾ ਗਰਮੀਆਂ ਵਿੱਚ ਮਜ਼ਦੂਰ ਵੀ ਦੁਪਹਿਰ ਨੂੰ ਕੰਮ ਕਰਨ ਨਹੀਂ ਜਾਂਦੇ ਤੇ ਜੇਕਰ ਜਾਂਦੇ ਹਨ ਤਾਂ ਦੋਗੁਣਾ ਪੈਸੇ ਲੈਂਦੇ ਹਨ। ਉਹਨਾਂ ਕਿਹਾ ਕਿਸਾਨਾਂ ਨੂੰ ਤਾਰੋਂ ਪਾਰ ਕੰਮ ਕਰਨ ਦੀ ਸਮੇਂ ਦੀ ਬੰਦਿਸ਼ ਨਹੀਂ ਹੋਣੀ ਚਾਹੀਦੀ।

Also Read : ਅਨੋਖਾ ਚੋਣ ਪ੍ਰਚਾਰ, ‘ਮੈਨੂੰ ਇਕੱਲੀ ਵੋਟ ਤੇ ਸਪੋਰਟ ਨਹੀਂ ਨੋਟ ਵੀ ਦਿਓ’

ਉਹਨਾਂ ਕਿਹਾ ਕੰਡਿਆਲੀ ਤਾਰ ਸਰਹੱਦ ’ਤੇ ਲੱਗਣੀ ਚਾਹੀਦੀ ਹੈ ਤਾਂ ਜੋ ਕਿਸਾਨ ਆਪਣੀ ਖੇਤੀ ਠੀਕ ਤਰੀਕੇ ਨਾਲ ਕਰ ਸਕਣ। ਉਹਨਾਂ ਕਿਹਾ ਸਰਕਾਰ ਵੱਲੋਂ ਤਾਰੋਂ ਪਾਰ ਜ਼ਮੀਨ ਦਾ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਂਦਾ ਹੈ ਸਾਲ ਦਾ ਜੋ ਬਹੁਤ ਥੋੜ੍ਹਾ ਹੈ। ਉਹਨਾਂ ਕਿਹਾ ਇਹ ਘੱਟੋ-ਘੱਟ 25000 ਰੁਪਏ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ਅੱਗੇ ਲਿਜਾਣ ਦੇ ਲਾਰੇ ਲਾਉਂਦੇ ਰਹੇ ਪਰ ਹਕੀਕਤ ’ਚ ਕੁਝ ਨਹੀਂ ਹੋਇਆ।

‘ਕੌਮਾਂਤਰੀ ਵਪਾਰ ਲਈ ਸਰਹੱਦ ਖੋਲ੍ਹੀ ਜਾਵੇ’

ਬੱਚੀਵਿੰਡ ਦੇ ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਕੋਈ ਸਪੈਸ਼ਲ ਪੈਕਿਜ ਸਰਕਾਰਾਂ ਨਹੀਂ ਦਿੱਤਾ। ਉਹਨਾਂ ਕਿਹਾ ਅਟਾਰੀ ਸਰਹੱਦ ਤੋਂ ਵਪਾਰ ਬੰਦ ਹੈ ਅਤੇ ਜੇਕਰ ਇਹ ਵਪਾਰ ਖੋਲ੍ਹਿਆ ਜਾਂਦਾ ਹੈ ਤਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਇਸ ਦਾ ਵੱਡਾ ਲਾਭ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਹੋਰ ਕੁਝ ਸਰਕਾਰਾਂ ਨਹੀਂ ਦੇ ਸਕਦੀਆਂ ਤਾਂ ਅਟਾਰੀ ਸਰਹੱਦ ਰਾਹੀਂ ਲਾਹੌਰ ਸਬਜ਼ੀਆਂ ਤੇ ਹੋਰ ਸਮਾਨ ਭੇਜਣ ਦੀ ਇਜਾਜ਼ਤ ਦੇ ਦੇਵੇ। ਉਹਨਾਂ ਕਿਹਾ ਕਿ ਹਰ ਵਾਰ ਇਸ ਸਰਹੱਦ ਨੂੰ ਵਪਾਰ ਲਈ ਖੋਲ੍ਹਣ ਦੀਆਂ ਵੱਡੀਆਂ ਵੱਡੀਆਂ ਗੱਲਾਂ ਲੀਡਰਾਂ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਉਨ੍ਹਾਂ ਕਿਹਾ ਸਰਹੱਦੀ ਖੇਤਰ ’ਚ ਕੋਈ ਸਨਅਤ ਨਹੀਂ। ਪਹਾੜੀ ਰਾਜਾਂ ਵਾਂਗ ਇੱਥੇ ਵੀ ਸਨਅਤ ਨੂੰ ਸਪੈਸ਼ਲ ਸਬਸਿਡੀ ਦਿੱਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਇੰਡਸਟਰੀ ਲੱਗੇ ਤੇ ਲੋਕਾਂ ਨੂੰ ਰੁਜ਼ਗਾਰ ਮਿਲੇ।

Lok Sabha Election 2024: 8 ਸੂਬਿਆਂ ਦੀਆਂ 49 ਸੀਟਾਂ ’ਤੇ ਵੋਟਿੰਗ ਭਲਕੇ
ਰਾਜਨਾਥ, ਸਮ੍ਰਿਤੀ ਸਮੇਤ 9 ਕੇਂਦਰੀ ਮੰਤਰੀ | Lok Sabha Election 2024

ਇੱਕ ਸਾਬਕਾ ਮੁੱਖ ਮੰਤਰੀ ਵੀ ਮੈਦਾਨ ’ਚ | Lok Sabha Election 2024

ਰਾਹੁਲ ਰਾਏਬਰੇਲੀ ਤੋਂ ਲੜ ਰਹੇ ਹਨ ਲੋਕ ਸਭਾ ਚੋਣਾਂ | Lok Sabha Election 2024

ਨਵੀਂ ਦਿੱਲੀ (ਏਜੰਸੀ)। 2024 ਦੀਆਂ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ’ਚ ਸੋਮਵਾਰ (20 ਮਈ) ਨੂੰ 6 ਸੂਬਿਆਂ ਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ’ਤੇ ਵੋਟਿੰਗ ਹੋਵੇਗੀ। 2019 ’ਚ, ਭਾਜਪਾ ਨੇ ਸਭ ਤੋਂ ਵੱਧ 32, ਸ਼ਿਵ ਸੈਨਾ ਨੇ 7 ਅਤੇ ਟੀਐਮਸੀ ਨੇ 4 ਸੀਟਾਂ ਜਿੱਤੀਆਂ ਸਨ। ਕਾਂਗਰਸ ਯੂਪੀ ਦੀ ਸਿਰਫ ਰਾਏਬਰੇਲੀ ਸੀਟ ਹੀ ਜਿੱਤ ਸਕੀ। ਬਾਕੀਆਂ ਨੂੰ 5 ਸੀਟਾਂ ਮਿਲੀਆਂ ਸਨ। ਇਸ ਗੇੜ ’ਚ ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ ਤੇ ਪੀਯੂਸ਼ ਗੋਇਲ ਸਮੇਤ 9 ਕੇਂਦਰੀ ਮੰਤਰੀ ਚੋਣ ਮੈਦਾਨ ਵਿੱਚ ਹਨ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਰਾਏਬਰੇਲੀ ਤੋਂ ਚੋਣ ਲੜ ਰਹੇ ਹਨ। ਚੋਣ ਕਮਿਸ਼ਨ ਮੁਤਾਬਕ ਪੰਜਵੇਂ ਪੜਾਅ ਦੀਆਂ ਚੋਣਾਂ ਵਿੱਚ 695 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 613 ਪੁਰਸ਼ ਤੇ 82 ਮਹਿਲਾ ਉਮੀਦਵਾਰ ਹਨ। ਇਨ੍ਹਾਂ ਵਿੱਚ ਔਰਤਾਂ ਸਿਰਫ 12 ਫੀਸਦੀ ਹਨ। (Lok Sabha Election 2024)

ਇਹ ਵੀ ਪੜ੍ਹੋ : Summer Health Tips: ਭੁੱਲ ਕੇ ਵੀ ਫਰਿੱਜ ’ਚ ਨਾ ਰੱਖੋ ਇਹ ਫਲ, ਨਹੀਂ ਤਾਂ ਹੋ ਸਕਦਾ ਹੈ ਇਹ ਨੁਕਸਾਨ!

ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮ (ਏਡੀਆਰ) ਦੇ ਅਨੁਸਾਰ, ਇਸ ਪੜਾਅ ਦੇ 615 ਉਮੀਦਵਾਰਾਂ ਵਿੱਚੋਂ 23 ਫੀਸਦੀ ਭਾਵ 159 ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਰਿਪੋਰਟ ਮੁਤਾਬਕ 227 ਭਾਵ 33 ਫੀਸਦੀ ਉਮੀਦਵਾਰ ਕਰੋੜਪਤੀ ਹਨ। ਉਸ ਕੋਲ ਇੱਕ ਕਰੋੜ ਜਾਂ ਇਸ ਤੋਂ ਜ਼ਿਆਦਾ ਦੀ ਜਾਇਦਾਦ ਹੈ। ਸਿਰਫ ਇੱਕ ਉਮੀਦਵਾਰ ਨੇ ਆਪਣੀ ਜਾਇਦਾਦ ਜੀਰੋ ਦੱਸੀ ਹੈ। ਇਸ ਪੜਾਅ ’ਚ ਸਭ ਤੋਂ ਅਮੀਰ ਉਮੀਦਵਾਰ ਉੱਤਰ ਪ੍ਰਦੇਸ਼ ਦੀ ਝਾਂਸੀ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਸ਼ਰਮਾ ਹਨ। ਉਨ੍ਹਾਂ ਕੋਲ 212 ਕਰੋੜ ਰੁਪਏ ਦੀ ਜਾਇਦਾਦ ਹੈ। 543 ਲੋਕ ਸਭਾ ਸੀਟਾਂ ਦੇ ਚੌਥੇ ਗੇੜ ’ਚ ਹੁਣ ਤੱਕ 380 ਸੀਟਾਂ ’ਤੇ ਵੋਟਿੰਗ ਹੋ ਚੁੱਕੀ ਹੈ। ਕੁੱਲ 429 ਸੀਟਾਂ ’ਤੇ 20 ਮਈ ਤੱਕ ਵੋਟਿੰਗ ਪੂਰੀ ਹੋ ਜਾਵੇਗੀ। ਬਾਕੀ ਦੋ ਪੜਾਵਾਂ ’ਚ 114 ਸੀਟਾਂ ’ਤੇ ਵੋਟਿੰਗ ਹੋਵੇਗੀ। (Lok Sabha Election 2024)

33 ਫੀਸਦੀ ਉਮੀਦਵਾਰ ਕਰੋੜਪਤੀ | Lok Sabha Election 2024

ਏਡੀਆਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪੰਜਵੇਂ ਪੜਾਅ ਦੀਆਂ ਚੋਣਾਂ ਵਿੱਚ 695 ਉਮੀਦਵਾਰਾਂ ਵਿੱਚੋਂ 227 ਭਾਵ 33 ਫੀਸਦੀ ਉਮੀਦਵਾਰ ਕਰੋੜਪਤੀ ਹਨ। ਉਸ ਕੋਲ ਇੱਕ ਕਰੋੜ ਜਾਂ ਇਸ ਤੋਂ ਜ਼ਿਆਦਾ ਦੀ ਜਾਇਦਾਦ ਹੈ। ਉਮੀਦਵਾਰਾਂ ਦੀ ਔਸਤ ਜਾਇਦਾਦ 3.56 ਕਰੋੜ ਰੁਪਏ ਹੈ। ਭਾਜਪਾ ਦੇ ਜ਼ਿਆਦਾ ਤੋਂ ਜ਼ਿਆਦਾ 36 ਉਮੀਦਵਾਰ ਕਰੋੜਪਤੀ ਹਨ। ਸਭ ਤੋਂ ਅਮੀਰ ਉਮੀਦਵਾਰ ਯੂਪੀ ਦੇ ਝਾਂਸੀ ਤੋਂ ਭਾਜਪਾ ਉਮੀਦਵਾਰ ਅਨੁਰਾਗ ਸ਼ਰਮਾ ਹਨ। ਉਨ੍ਹਾਂ ਕੋਲ 212 ਕਰੋੜ ਰੁਪਏ ਦੀ ਜਾਇਦਾਦ ਹੈ। ਮਹਾਰਾਸ਼ਟਰ ਦੀ ਭਿਵੰਡੀ ਸੀਟ ਤੋਂ ਆਜਾਦ ਉਮੀਦਵਾਰ ਨੀਲੇਸ਼ ਭਗਵਾਨ ਸਾਂਬਰੇ ਕੋਲ 116 ਕਰੋੜ ਰੁਪਏ ਦੀ ਜਾਇਦਾਦ ਹੈ, ਜਦਕਿ ਮੁੰਬਈ ਉੱਤਰੀ ਸੀਟ ਤੋਂ ਭਾਜਪਾ ਉਮੀਦਵਾਰ ਪਿਊਸ਼ ਗੋਇਲ ਕੋਲ 110 ਕਰੋੜ ਰੁਪਏ ਦੀ ਜਾਇਦਾਦ ਹੈ। (Lok Sabha Election 2024)

BJP ਉਮੀਦਵਾਰ ਪਰਨੀਤ ਕੌਰ ਦੀ ਕਿੰਨੀ ਹੈ ਜਾਇਦਾਦ? ਜਾਣੋ ਪੂਰੀ Detail
ਭਾਜਪਾ ਉਮੀਦਵਾਰ ਪਰਨੀਤ ਕੌਰ ਆਪਣੇ ਪਤੀ ਕੈਪਟਨ ਅਮਰਿੰਦਰ ਤੋਂ ਵੱਧ ਅਮੀਰ

ਗਹਿਣੇ-ਗੱਟੇ ’ਚ ਅਮਰਿੰਦਰ ਸਿੰਘ ਨੇ ਪਰਨੀਤ ਕੌਰ ਨੂੰ ਪਿੱਛੇ ਛੱਡਿਆ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਕਰੋੜਾਂ ਰੁਪਏ ਦੀ ਜਾਇਦਾਦ ਦੀ ਮਾਲਕਣ ਹੈ। ਪਰਨੀਤ ਕੌਰ ਮੌਜੂਦਾ ਸਮੇਂ ਛੇਵੀ ਵਾਰ ਚੋਣ ਮੈਦਾਨ ਵਿੱਚ ਨਿੱਤਰੀ ਹੋਈ ਹੈ। ਪਰਨੀਤ ਕੌਰ ਵੱਲੋਂ ਅੱਜ ਆਪਣੇ ਕਾਗਜ ਦਾਖਲ ਕਰਨ ਮੌਕੇ ਜੋਂ ਹਲਫ਼ੀਆ ਬਿਆਨ ਚੋਣ ਕਮਿਸ਼ਨ ਕੋਲ ਜਮਾਂ ਕਰਵਾਇਆ ਗਿਆ ਹੈ, ਉਸ ਅਨੁਸਾਰ ਪਰਨੀਤ ਕੌਰ ਕੋਲ ਕੈਸ਼ 4 ਲੱਖ 50 ਹਜਾਰ ਰੁਪਏ ਹਨ। ਜਦਕਿ ਉਨ੍ਹਾਂ ਦੇ ਪਤੀ ਅਮਰਿੰਦਰ ਸਿੰਘ ਕੋਲ 80 ਹਜਾਰ ਰੁਪਏ ਹਨ। (Preneet Kaur)

ਇਹ ਵੀ ਪੜ੍ਹੋ : GT vs KKR: ਮੀਂਹ ਕਾਰਨ ਪਲੇਆਫ ਦੀ ਦੌੜ ’ਚੋਂ ਬਾਹਰ ਗੁਜਰਾਤ, ਲਖਨਊ ਕੋਲ ਟਾਪ-4 ’ਚ ਆਉਣ ਦਾ ਮੌਕਾ

ਇਸ ਤੋਂ ਇਲਾਵਾ ਪਰਨੀਤ ਕੌਰ ਦੇ ਬੈਂਕ ’ਚ ਜਮਾਂ ਪੈਸੇ, ਐੱਫਡੀ, ਸ਼ੇਅਰ, ਜਵੈਲਰੀ ਆਦਿ 2 ਕਰੋੜ 71 ਲੱਖ 7 ਹਜਾਰ ਤੋਂ ਵੱਧ ਹਨ ਜਦਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ 1 ਕਰੋੜ 52 ਲੱਖ 32 ਹਜਾਰ ਤੋਂ ਵੱਧ ਹਨ। ਹਲਫੀਆ ਬਿਆਨ ਵਿੱਚ ਦਰਸਾਇਆ ਗਿਆ ਹੈ ਕਿ ਪਰਿਵਾਰ ਕੋਲ ਸਾਂਝਾ ਪੈਸਾ 4 ਕਰੋੜ 95 ਲੱਖ 27 ਹਜਾਰ ਤੋਂ ਜਿਆਦਾ ਹੈ। ਪਰਨੀਤ ਕੌਰ ਕੋਲ 40 ਲੱਖ ਤੋਂ ਵੱਧ ਦੀ ਜਵੈਲਰੀ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਵੈਲਰੀ ਨਾਲ ਪੂਰਾ ਪਿਆਰ ਹੈ। (Preneet Kaur)

ਉਨ੍ਹਾਂ ਕੋਲ ਪਰਨੀਤ ਕੌਰ ਤੋਂ ਵੀ ਵੱਧ 65 ਲੱਖ ਤੋਂ ਜਿਆਦਾ ਦੀ ਜਵੈਲਰੀ ਹੈ। ਪਰਨੀਤ ਕੌਰ ਦੇ ਕੋਲ ਜੇਕਰ ਅਚੱਲ ਜਾਇਦਾਦ ਦੀ ਗੱਲ ਕੀਤੀ ਜਾਵੇ। ਤਾ ਉਹ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਜਿਆਦਾ ਹੈ। ਪਰਨੀਤ ਕੌਰ ਦੇ ਨਾਮ ਅਚੱਲ ਸੰਪਤੀ ਦੀ ਕੀਮਤ 3 ਕਰੋੜ 71 ਲੱਖ ਤੋਂ ਜਿਆਦਾ ਜਦਕਿ ਕੈਪਟਨ ਅਮਰਿੰਦਰ ਸਿੰਘ ਕੋਲ ਅਚੱਲ ਜਾਇਦਾਦ 13 ਲੱਖ 80 ਹਜਾਰ ਹੈ। ਕੈਪਟਨ ਪਰਿਵਾਰ ਦੀ ਸਾਂਝੀ ਸੰਪਤੀ 47 ਕਰੋੜ 75 ਲੱਖ ਹੈ। ਇਸ ਵਿੱਚ ਸ਼ਿਸਵਾ ਪੈਲੇਸ, ਮੋਤੀ ਮਹਿਲ ਪੈਲੇਸ ਆਦਿ ਸ਼ਾਮਲ ਹੈ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀ ਚੱਲ ਸੰਪਤੀ ਵੀ ਹੈ। ਪਰਨੀਤ ਕੌਰ ਨੇ ਸਾਲ 1964 ਵਿੱਚ ਸੈਂਟ ਬੀਡਸ਼ ਕਾਲਜ ਸਿਮਲਾ ਤੋਂ ਬੀਏ ਕੀਤੀ ਹੋਈ ਹੈ। (Preneet Kaur)

ਕੈਪਟਨ ਪਰਿਵਾਰ ਦੀਆਂ ਲੱਖਾਂ ਦੀਆਂ ਦੇਣਦਾਰੀਆਂ | Preneet Kaur

ਕੈਪਟਨ ਪਰਿਵਾਰ ਲੱਖਾਂ ਦਾ ਕਰਜ਼ਦਾਰ ਹੈ। ਪਰਨੀਤ ਕੌਰ ਦੀਆਂ 9 ਲੱਖ 45 ਹਜ਼ਾਰ ਦੀਆਂ ਦੇਣਦਾਰੀਆਂ ਹਨ ਜਦਕਿ ਕੈਪਟਨ ਅਮਰਿੰਦਰ ਸਿੰਘ ਦੀਆਂ 36 ਲੱਖ 53 ਹਜਾਰ ਤੋਂ ਵੱਧ ਦੀਆਂ ਦੇਣਦਾਰੀਆਂ ਹਨ। ਇਸ ਦੇ ਨਾਲ ਹੀ ਜੇਕਰ ਪਰਿਵਾਰ ਦੀਆਂ ਦੇਣਦਾਰੀਆਂ ਦੀ ਗੱਲ ਕੀਤੀ ਜਾਵੇ ਤਾਂ 1 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ। (Preneet Kaur)

ਆਪ ਉਮੀਦਵਾਰ ਡਾ. ਬਲਬੀਰ ਸਿੰਘ ਵੀ ਹਨ ਕਰੋੜਾਂਪਤੀ

ਪਤਨੀ ਕੋਲ ਅਚੱਲ ਸੰਪਤੀ ਡਾ. ਬਲਬੀਰ ਸਿੰਘ ਤੋਂ ਕਿਤੇ ਜਿਆਦਾ

ਪਟਿਆਲਾ (ਸੱਚ ਕਹੂੰ ਨਿਊਜ਼)। ਲੋਕ ਸਭਾ ਸੀਟ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਵੀ ਕਰੋੜਾਂ ਪਤੀ ਹਨ। ਉਨ੍ਹਾਂ ਕੋਲ 90 ਹਜਾਰ ਰੁਪਏ ਕੈਸ਼ ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ 80 ਹਜਾਰ ਰੁਪਏ ਹਨ। ਡਾ. ਬਲਬੀਰ ਸਿੰਘ ਵੱਲੋਂ ਅੱਜ ਆਪਣੇ ਕਾਗਜ਼ ਭਰੇ ਗਏ ਹਨ ਅਤੇ ਚੋਣ ਕਮਿਸ਼ਨ ਕੋਲ ਜਮਾ ਕਰਵਾਏ ਹਲਫ਼ੀਆਂ ਬਿਆਨ ਮੁਤਾਬਿਕ ਉਨ੍ਹਾਂ ਕੋਲ ਬੈਂਕ ਵਿੱਚ ਪੈਸੇ, ਐਫਡੀ, ਸੇਅਰ, ਗੋਲਡ ਆਦਿ 1 ਕਰੋੜ 78 ਲੱਖ 83 ਹਜਾਰ ਤੋਂ ਜਿਆਦਾ ਦੀ ਚੱਲ ਸੰਪਤੀ ਹੈ।

ਜਦਕਿ ਉਨ੍ਹਾਂ ਦੀ ਪਤਨੀ ਕੋਲ 24 ਲੱਖ ਤੋਂ ਜਿਆਦਾ ਹੈ। ਡਾ. ਬਲਬੀਰ ਸਿੰਘ ਕੋਲ 12 ਲੱਖ ਰੁਪਏ ਦੀ ਜਵੈਲਰੀ ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ 23 ਲੱਖ ਰੁਪਏ ਦੀ ਜਵੈਲਰੀ ਹੈ। ਡਾ. ਬਲਬੀਰ ਸਿੰਘ ਕੋਲ ਇਨੋਵਾ ਕਾਰ ਹੈ, ਜਿਸ ਦੀ ਕੀਮਤ 15 ਲੱਖ ਰੁਪਏ ਦੇ ਲਗਭਗ ਹੈ। ਡਾ. ਬਲਬੀਰ ਸਿੰਘ ਕੋਲ ਅਚੱਲ ਸੰਪਤੀ 42 ਲੱਖ ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ 4 ਕਰੋੜ 92 ਲੱਖ 50 ਹਜਾਰ ਰੁਪਏ ਦੀ ਅਚੱਲ ਸੰਪਤੀ ਹੈ। ਡਾ. ਬਲਬੀਰ ਸਿੰਘ ਨੇ ਨਾ ਕੋਈ ਕਰਜ਼ਾ ਦੇਣਾ ਹੈ ਅਤੇ ਨਾ ਹੀ ਕੋਈ ਦੇਣਦਾਰੀ ਦੇਣੀ ਹੈ।